• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

Dalvinder Singh Grewal

Writer
Historian
SPNer
Jan 3, 2010
1,370
427
80
ਖੁੱਲੇ ਅੰਬਰ ਕੀਤੀ ਸੈਰ।
ਮੱਲੋ ਮੱਲੀ ਉਠਦੇ ਪੈਰ।
ਰੱਬਾ ਏਵੇਂ ਚਲਦਾ ਰੱਖੀਂ
ਚੰਗੀ ਸਿਹਤ ਦੀ ਮੰਗਾਂ ਖੈਰ।
 
Last edited:

Dalvinder Singh Grewal

Writer
Historian
SPNer
Jan 3, 2010
1,370
427
80
1752552341505.png

ਫੁੱਲਾਂ ਨਾਲ ਸੰਜੋਇਆ ਰੁੱਖ
ਡਾ ਦਲਵਿੰਦਰ ਸਿੰਘ ਗ੍ਰੇਵਾਲ

ਫੁੱਲਾਂ ਨਾਲ ਸੰਜੋਇਆ ਰੁੱਖ । ਭਾਗਾਂ ਵਾਲੇ ਹੋਇਆ ਰੁਖ।

ਖੁਸ਼ ਹੋ ਵੰਡੇ ਖੁਸ਼ਬੂ ਸਾਰੇ। ਤਾਂਹੀ ਇਸ ਨੂੰ ਹਰ ਕੋਈ ਪਿਆਰੇ।

ਧੁਰ ਤੋਂ ਹੀ ਵਰੋਸਾਇਆ ਹੋਇਆ। ਰੱਬ ਨੇ ਸਮਝ ਬਣਾਇਆ ਹੋਇਆ।

ਖੁਸ਼ੀਆਂ ਨਾਲ ਪਰੋਇਆ ਰੁੱਖ। ਫੁੱਲਾਂ ਨਾਲ ਸੰਜੋਇਆ ਰੁੱਖ।

ਹਰ ਪਾਸੇ ਰੁੱਖਾਂ ਦਾ ਮੇਲਾ। ਫੁੱਲਾਂ ਵਾਲਾ ਵੱਖ ਅਕੇਲਾ।

ਇਹ ਰੁੱਖ ਹੈ ਸ਼ਾਹਾਂ ਦਾ ਸ਼ਾਹ। ਖੁਸ਼ਬੂ ਵੰਡਦਾ ਬੇਪਰਵਾਹ।

ਵੰਡਦਾ ਦਾਨੀ ਹੋਇਆ ਰੁਖ।
ਫੁੱਲਾਂ ਨਾਲ ਸੰਜੋਇਆ ਰੁੱਖ।
 

Dalvinder Singh Grewal

Writer
Historian
SPNer
Jan 3, 2010
1,370
427
80
ਨਾਮ ਜਪਣ ਦੀ ਪਾ ਮਨ ਮਤ ਦਾਤਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਸਦਾ ਸਤ ਦਾਤਾ ਮੇਰੇ, ਪ੍ਰਾਣ ਪਤ ਦਾਤਾ ।
ਨਾਮ ਜਪਣ ਦੀ ਪਾ, ਮਨ ਮਤ ਦਾਤਾ ।
ਉਠਦੇ ਬਹਿੰਦੇ ਖਾਂਦੇ ਪੀਂਦੇ,
ਨਾਮ ਸਹਾਰੇ ਰਹੀਏ ਜੀਂਦੇ,
ਨਾਮ ਚ ਤਨ, ਮਨ, ਮਿਝ, ਰਤ, ਦਾਤਾ ।
ਸਦਾ ਸਤ ਦਾਤਾ, ਮੇਰੇ ਪ੍ਰਾਣ ਪਤ ਦਾਤਾ ।
ਕਰਕੇ ਦੇਖੀ ਦੁਨੀਆਦਾਰੀ,
ਚੈਨ ਦੀ ਥਾਂ ਤੇ ਮਿਲੀ ਖੁਆਰੀ,
ਨਾਮ ਖੁਮਾਰੀ ਕੀਕੂੰ ਮਿਲਦੀ,
ਪੰਜ ਵਿਕਾਰਾਂ ਦੀ ਲਤ ਦਾਤਾ ।
ਸਦਾ ਸਤ ਦਾਤਾ, ਮੇਰੇ ਪ੍ਰਾਣ ਪਤ ਦਾਤਾ ।
ਪੰਜ ਵਿਕਾਰੋਂ, ਮੋਹ ਮਾਇਆ ਪਾਰੋਂ,
ਆਣ ਬਚਾ ਇਸ ਜੀਵਨ ਹਾਰੋਂ।
ਕਰਿ ਕਿਰਪਾ, ਦੇ ਨਾਮ ਦਾ ਅੰਮ੍ਰਿਤ,
ਤੇਰੇ ਨਾ ਤੇ ਇਹ ਖਤ ਦਾਤਾ ।
ਸਦਾ ਸਤ ਦਾਤਾ ਮੇਰੇ ਪ੍ਰਾਣਪਤ ਦਾਤਾ ।
ਨਾਮ ਜਪਣ ਦੀ ਪਾ ਮਨ ਮਤ ਦਾਤਾ।
 

swarn bains

Poet
SPNer
Apr 8, 2012
926
196
ਕਰਿ ਕਿਰਪਾ, ਦੇ ਨਾਮ ਦਾ ਅੰਮ੍ਰਿਤ,
ਤੇਰੇ ਨਾ ਤੇ ਇਹ ਖਤ ਦਾਤਾ ।
ਸਦਾ ਸਤ ਦਾਤਾ ਮੇਰੇ ਪ੍ਰਾਣਪਤ ਦਾਤਾ ।
ਨਾਮ ਜਪਣ ਦੀ ਪਾ ਮਨ ਮਤ ਦਾਤਾ।
well done brother
 

Dalvinder Singh Grewal

Writer
Historian
SPNer
Jan 3, 2010
1,370
427
80
ਆਸਰਾ ਤੇਰੇ ਨਾਮ ਦਾ

ਡਾਕਟਰ ਦਲਵਿੰਦਰ ਸਿੰਘ ਗ੍ਰੇਵਾਲ

ਆਸਰਾ ਤੇਰੇ ਨਾਮ ਦਾ ਪਰਮਾਤਮਾ, ਓਟ ਤੇਰੀ ਦੇ ਸਹਾਰੇ ਜੀ ਰਿਹਾਂ।

ਤੇਰੇ ਬਿਨ ਸੰਗ ਹੋਰ ਕਿਹੜਾ ਉਮਰ ਭਰ, ਬਦਲਦੇ ਸਾਥੀ ਨਵੇਲੇ ਹੀ ਰਿਹਾਂ ॥

ਮਾਂ ਪਿਓ ਦਾ ਸਾਥ ਮੁਢਲਾ ਆਸਰਾ, ਫਿਰ ਭਰਾ ਭੈਣਾਂ ਦਾ ਹੋਇਆ ਆਸਰਾ

ਦੋਸਤਾਂ ਸੰਗ ਦੋਸਤੀ ਵੀ ਪੈ ਗਈ, ਫਿਰ ਮਿਲੀ ਵਹੁਟੀ ਸੰਗ ਚੰਗਾ ਗੁਜ਼ਰਿਆ।

ਬੱਚਿਆਂ ਦਾ ਆਸਰਾ ਸੀ ਸਾਲ ਕੁਝ, ਪੁੱਛਦਾ ਨਾ ਹੁਣ ਕੋਈ ਸੁਪਨੇ ਸੀ ਰਿਹਾਂ।

ਆਸਰਾ ਤੇਰੇ ਨਾਮ ਦਾ ਪਰਮਾਤਮਾ, ਓਟ ਤੇਰੀ ਦੇ ਸਹਾਰੇ ਜੀ ਰਿਹਾਂ।

ਸਮਝ ਹੁਣ ਆਈ ਕਿ ਹਰਦਮ ਸਾਥ ਤੂੰ, ਨਾਲ ਤੇਰੇ ਜੁੜਨ ਬਿਨ ਚਾਰਾ ਨਹੀਂ।

ਸ਼ੁਕਰ ਕਰਦਾ ਹਾਂ ਜਦੋਂ ਕੁਝ ਸੰਵਰਦਾ, ਤਦ ਕਰਾਂ ਅਰਦਾਸ ਜਦ ਪਿਆਰਾ ਨਹੀਂ ।

ਨਾਮ ਦੀ ਜਦ ਦੀ ਖੁਮਾਰੀ ਚੜ੍ਹ ਗਈ, ਨਿਸ਼ਚਿੰਤ ਹੋ ਮੈ ਨਾਮ ਅੰਮ੍ਰਿਤ ਪੀ ਰਿਹਾਂ।

ਆਸਰਾ ਤੇਰੇ ਨਾਮ ਦਾ ਪਰਮਾਤਮਾ, ਓਟ ਤੇਰੀ ਦੇ ਸਹਾਰੇ ਜੀ ਰਿਹਾਂ।

ਜੋ ਜਨਮ ਤੋਂ ਜੁੜ ਗਏ ਨੇ ਨਾਮ ਸੰਗ, ਹੋਰ ਚੰਗੇ ਲੇਖ ਕਿਸ ਦੇ ਹੋਣਗੇ ।

ਨਾਮ ਤੋਂ ਵਾਂਝੇ ਨੇ ਰਹਿੰਦੇ ਭਟਕਦੇ, ਜੀਣ ਤੋਂ ਲੈ ਕੇ ਮਰਨ ਤੱਕ ਰੋਣਗੇ।

ਨਾਮ ਸੰਗ ਜੁੜ ਕੇ ਲਖੀਣਾ ਹੋ ਗਿਆਂ, ਜਗਤ ਵਿੱਚ ਰਹਿੰਦੇ ਹੀ ਸੁਰਗੀਂ ਥੀ ਰਿਹਾਂ।

ਅਸਰਾ ਤੇਰੇ ਨਾਮ ਦਾ ਪਰਮਾਤਮਾ, ਓਟ ਤੇਰੀ ਦੇ ਸਹਾਰੇ ਜੀ ਰਹੇ ਹਾਂ।

 

Dalvinder Singh Grewal

Writer
Historian
SPNer
Jan 3, 2010
1,370
427
80
ਹਰ ਥਾਂ ਤੇ ਜੋ ਹਾਜ਼ਰ ਦਿਸਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਰੱਬ ਦਾ ਹੋਣਾ ਜਾਂ ਨਾਂ ਹੋਣਾ, ਇਹ ਤਾਂ ਕੋਈ ਸਵਾਲ ਨਹੀਂ ।
ਜੋ ਹਰ ਥਾਂ ਤੇ ਹਾਜ਼ਰ ਦਿਸਦਾ, ਕੌਣ ਕਹੂ, ਮੇਰੇ ਨਾਲ ਨਹੀਂ ।
ਜੰਗਲ ਬੇਲੇ ਪਰਬਤ ਥਲ ਵਿੱਚ, ਮੈਂ ਨਾ ਉਸਨੂੰ ਲੱਭਦਾ ਹਾਂ,
ਅੰਦਰ ਬਾਹਰ ਹਰ ਥਾਂ ਹਾਜ਼ਰ, ਮੈਨੂੰ ਉਸ ਦੀ ਭਾਲ ਨਹੀਂ ।
ਜੋ ਹੈ, ਉਸਨੂੰ ਮੰਨਾ ਕਿਉਂ ਨਾਂ, ਉਸਦੀ ਹੋਂਦ ਚੁਫੇਰੇ ਹੈ,
ਇੱਕੋ ਸੱਚਾ ਉਹ ਹੀ ਆਖਰ, ਬਾਕੀ ਕਿਸਦਾ ਕਾਲ ਨਹੀਂ ?
ਸੱਚ ਨੂੰ ਮੰਨਣ ਤੋਂ ਇਨਕਾਰੀ ਬੰਦਾ, ਟੱਕਰਾਂ ਥਾਂ ਥਾਂ ਮਾਰ ਰਿਹਾ,
ਆਪਣੇ ਅੰਦਰ ਵੇਖ ਲਵੇ ਤਾਂ ਝੱਲ ਹੋਣੀ ਫਿਰ ਝਾਲ ਨਹੀਂ ।
ਬਦਲਣਹਾਰੇ ਜੱਗ ਵਿਚ ਹਰ ਕੋਈ ਜੱਗ ਤੋਂ ਚਲਣਹਾਰਾ ਹੈ।
ਇਕ ਐਟਮ ਵੀ ਨਹੀਂ ਅਜਿਹਾ ਜਿਸ ਵਿੱਚ ਲਾਗੂ ਚਾਲ ਨਹੀਂ।
ਸੱਚੇ ਦਾ ਸੱਚ ਮੰਨ ਕੇ ਉਸਦੇ ਨਾਮ ‘ਚ ਜੁੜਿਆ ਰਹਿ ਸਜਣਾ,
ਉਸਤੋਂ ਟੁੱਟਿਆਂ ਕਟੀ ਪਤੰਗ ਜਿਉਂ, ਬਚਣਾ ਕਿਸੇ ਵੀ ਹਾਲ ਨਹੀਂ।
 
📌 For all latest updates, follow the Official Sikh Philosophy Network Whatsapp Channel:
Top