- Jan 3, 2010
- 1,254
- 422
- 79
ਸਤਿਨਾਮ ਕਰਤਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਿਸ ਦਾ ਹਰ ਕੋਈ ਅਪਣਾ ਹੋਵੇ, ਕੋਈ ਨਾ ਹੋਵੇ ਗ਼ੈਰ।
ਸਭ ਨੂੰ ਕਰੇ ਮੁਹੱਬਤ ਜਿਹੜਾ, ਨਾ ਰੱਖੇ ਜੋ ਵੈਰ।
ਉਸ ਨੂੰ ਕਿਸ ਦਾ ਡਰ ਭਉ ਹੋਵੇ, ਉਹ ਨਿਰਭਉ ਨਿਰੰਕਾਰ।
ਬੋਲੋ ਸਾਰੇ ਮਿਲ ਕੇ ਭਾਈ , ਸਤਿਨਾਮ ਕਰਤਾਰ।
ਜੱਗ ਪਾਲੇ, ਸੱਭ ਨੂੰ ਦਏ ਖਾਣਾ, ਸਭ ਦੀ ਰਖਿਆ ਕਰਦਾ।
ਨਾ ਡਰ ਲੈਂਦਾ, ਨਾ ਡਰ ਦੇਂਦਾ, ਫਿਰ ਵੀ ਸਭ ਜਗ ਡਰਦਾ।
ਉਸ ਦਾ ਨਾਮ ਲਿਆਂ ਤਾਂ ਹੁੰਦਾ, ਬੇੜਾ ਭਵਜਲ ਪਾਰ।
ਬੋਲੋ ਸਾਰੇ ਮਿਲ ਕੇ ਭਾਈ , ਸਤਿਨਾਮ ਕਰਤਾਰ।
ਆਉਣ ਜਾਣ ਵਿਚ ਪਾਏ ਸਾਰੇ, ਨਾ ਕੋਈ ਰੁਕਦਾ ਟਿਕਦਾ।
ਸਭ ਦੀ ਮੰਜ਼ਿਲ ਹੈ ਉਹ ਇਕੋ, ਮਿਲ-ਮੁਕਣਾ ਹਰ ਸਿਕਦਾ।
ਜਾਲ ਫਸਾਏ ਮਾਇਆ ਦਾ ਜਦ, ਹਰ ਹਿੰਮਤ ਬੇਕਾਰ।
ਬੋਲੋ ਸਾਰੇ ਮਿਲ ਕੇ ਭਾਈ , ਸਤਿਨਾਮ ਕਰਤਾਰ।
ਉਸ ਦੇ ਹੁਕਮ ‘ਚ ਹਰ ਕੋਈ ਚੱਲਦਾ, ਹੁਕਮ ‘ਚ ਜੀਂਦਾ ਮਰਦਾ।
ਜੋ ਬੁਝ ਲੈਂਦਾ ਹੁਕਮ ਹੈ ਉਸਦਾ, ਮੈਂ ਮੇਰੀ ਨਾ ਕਰਦਾ।
ਸਭ ਤੇ ਹੁਕਮ ਚਲਾਵੇ ਜਿਹੜਾ, ਉਹ ਸੱਚੀ ਸਰਕਾਰ।
ਬੋਲੋ ਸਾਰੇ ਮਿਲ ਕੇ ਭਾਈ , ਸਤਿਨਾਮ ਕਰਤਾਰ।
ਸਭਨਾ ਜੀਆ ਕਾ ਇਕੁ ਦਾਤਾ, ਹੋਰ ਨਾ ਦੂਜਾ ਕੋਈ।
ਉਹ ਮਾਲਕ ਉਹ ਪ੍ਰਿਤਪਾਲਕ, ਸਭ ਨੂੰ ਦੇਵੇ ਢੋਈ।
ਉਸ ਦਾ ਵੈਰੀ ਹੋਵੇ ਕਿਹੜਾ, ਜਿਸ ਦੇ ਸਭ ਦਿਲਦਾਰ।
ਬੋਲੋ ਸਾਰੇ ਮਿਲ ਕੇ ਭਾਈ , ਸਤਿਨਾਮ ਕਰਤਾਰ।
ਭਉ ਉਸਦੇ ਤੋਂ ਭਾਉ ਉਪਜੇ, ਭਉ ਬਿਨ ਭਾਉ ਨਾਹੀਂ।
ਉਸ ਤੋਂ ਵਿਛੁੜਣ ਦਾ ਭਉ ਚੰਗਾ, ਨਾਮ ਰਹੇ ਜੇ ਸਾਹੀਂ
ਪਲ ਪਲ ਉਸ ਨੂੰ ਯਾਦ ਕਰੋ ਤਾਂ ਜੁੜ ਜਾਵੇਗੀ ਤਾਰ।