• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

Dalvinder Singh Grewal

Writer
Historian
SPNer
Jan 3, 2010
1,639
433
80
ਉਹ ਲੋਕ ਬੇਗਾਨੇ ਨਹੀਂ ਹੁੰਦੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੋ ਫਿਕਰ ਤੁਹਾਡਾ ਕਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ।

ਹਰ ਗੱਲ ਚ ਹੁੰਗਾਰਾ ਭਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ ।

ਜਦ ਤਾਪ ਚੜੇ ਤਾ ਹੂੰਗਣ ਉਹ, ਮੱਥੇ ਤੇ ਪੱਟੀਆਂ ਧਰਦੇ ਨੇ,

ਫਿਰ ਮੁੱਠੀ ਚਾਪੀ ਕਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ।

ਹਰ ਖੂਨ ਦਾ ਰਿਸ਼ਤਾ ਸਾਂਝਾ ਪਰ iਤਖੇ ਨੇ ਤੀਰ ਸ਼ਰੀਕਾਂ ਦੇ,

ਜੋੋ ਤੱਤੀਆ ਠੰਢੀਆਂ ਜਰਦੇ ਨੇ ਉਹ ਲੋਕ ਬੇਗਾਨੇ ਨਹੀਂ ਹੁੰਦੇ।

ਜੋੋ ਨਾਲ ਖੜ੍ਹਣ ਹਰ ਔਕੜ ਵਿੱਚ, ਤੱਕ ਲੋੜਵੰਦ ਨੂੰ ਭੁੱਖਾ ਉਹ

ਅਪਣੀ ਵੀ ਅੱਗੇ ਧਰਦੇ ਨੇ ਉਹ ਲੋਕ ਬੇਗਾਨੇ ਨਹੀਂ ਹੁੰਦੇ।

ਲੈੋ ਲਾਵਾਂ ਸਦਾ ਨਿਭਾਉਂਦੇ ਨੇ, ਹਰ ਦੁੱਖ ਸੁੱਖ ਮਿਲ ਕੇ ਕਟਦੇ ਨੇ

ਸਾਥੀ ਹੱਥ ਖੱਟੀ ਧਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ।

ਦੂਜੇ ਲਈ ਆਪਾ ਵਾਰਨ ਜੋ, ਵੰਡ ਖਾਂਦੇ ਰੁੱਖੀ ਮਿੱਸੀ ਜੋ,

ਸਾਥੀ ਲਈ ਜਿਉਂਦੇ ਮਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ।

ਚਾਹੀਦੀ ਅੱਖ ਪਛਾਨਣ ਲਈ ਰੂਹ ਸੱਚ ਤੇ ਝੂਠ ਨਿਖਾਰਨ ਲਈ

ਇਜ਼ਤ ਤੇ ਪਾਉਂਦੇ ਪਰਦੇ ਨੇ ਉਹ ਲੋਕ ਬੇਗਾਨੇ ਨਹੀਂ ਹੁੰਦੇ।

ਜੋ ਮਤਲਬ ਖਾਤਰ ਨੇੜ ਹੋਣ, ਬਚ ਉਹਨਾਂ ਤੋਂ ਤੂੰ ਗ੍ਰੇਵਾਲ,


ਜੋ ਝਨਾ ਪਿਆਰ ਵਿੱਚ ਤਰਦੇ ਨੇ ਉਹ ਲੋਕ ਬੇਗਾਨੇ ਨਹੀਂ ਹੁੰਦੇ।
 

Dalvinder Singh Grewal

Writer
Historian
SPNer
Jan 3, 2010
1,639
433
80
ਆਵੇਗੀ ਤਰਥੱਲੀ ਦੁਨੀਆ ਦੇਖੇਗੀ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਆਵੇਗੀ ਤਰਥੱਲੀ, ਦੁਨੀਆ ਦੇਖੇਗੀ ।

ਜਾਵੇਗੀ ਨਾ ਝੱਲੀ, ਦੁਨੀਆ ਦੇਖੇਗੀ।

ਉਥਲ ਪਥਲ ਹੋਵੇਗੀ ਵੱਡੀ ।
ਦੁਨੀਆ ਦੇਖੂ ਅੱਖਾਂ ਅੱਡੀ।

ਉੱਪਰਲੇ ਲੁੜਕਣਗੇ ਥੱਲੇ।

ਥੱਲੜਿਆਂ ਦੀ ਬੱਲੇ ਬੱਲੇ।

ਮਾਰ ਜਿਨਾਂ ਨੇ ਝੱਲੀ, ਦੁਨੀਆ ਦੇਖੇਗੀ।

ਆਵੇਗੀ ਤਰਥੱਲੀ ਦੁਨੀਆ ਦੇਖੇਗੀ।

ਡਿਗਣਾ ਪਹਿਲਾਂ ਰਿਸ਼ਵਤ ਖੋਰਾਂ,

ਫਿਰ ਡਿੱਗਣਾ ਇਹ ਰਾਸ਼ਨ ਚੋਰਾਂ।

ਫਿਰ ਟੁੱਟਣਾ ਹੈ ਲੋਟੂ ਢਾਣਾ।

ਗੱਦੀਆਂ ਤੇ ਜਿਨਾਂ ਦਾ ਲਾਣਾ ।

ਧੋਖੇ ਕੁਰਸੀ ਮੱਲੀ, ਦੁਨੀਆ ਦੇਖੇਗੀ।

ਜਾਵੇਗੀ ਨਾ ਠੱਲੀ, ਦੁਨੀਆ ਦੇਖੇਗੀ।

ਫਿਰ ਪਾਲੇ ਹਾਕਮ ਦੇ ਢਾਉਣੇ

ਠੇਕੇਦਾਰ ਧਰਮ ਦੇ ਲਾਹੁਣੇ ।

ਧਰਮਾਂ ਦੇ ਨਾ ਜੋ ਪਾਉਂਦੇ ਪਾੜਾਂ।

ਪੈਣਗੀਆਂ ਉਨਾਂ ਤੇ ਧਾੜਾਂ।

ਘਰੋ ਘਰੀ ਗੱਲ ਚੱਲੀ, ਦੁਨੀਆਂ ਦੇਖੇਗੀ।

ਆਵੇਗੀ ਤਰਥਲੀ ਦੁਨੀਆ ਦੇਖੇਗੀ ।

ਫਿਰ ਵੋਟਾਂ ਦੇ ਚੋਰ ਪਕੜਨੇ,

ਵਿੱਚ ਸਲਾਖਾਂ ਸਭ ਜਕੜਨੇ ।

ਝੂਠੇ ਕਰਨ ਮੁਕਾਬਲੇ ਜਿਹੜੇ,

ਲੱਭਣੇ ਨੇ ਉਹ ਕਿਹੜੇ ਕਿਹੜੇ।

ਕੁਟ ਦੇਣੇ ਜਿਉਂ ਛੱਲੀ, ਦੁਨੀਆਂ ਦੇਖੇਗੀ।

ਆਵੇਗੀ ਤਰਥਲੀ ਦੁਨੀਆ ਦੇਖੇਗੀ ।

ਕੇਸਾਂ ਨੂੰ ਜੋ ਜੱਜ ਲਟਕਾਉਂਦੇ,

ਗਰਮ ਕਰੋ ਹੱਥ, ਹੱਕ ਚ ਪਾਉਂਦੇ

ਉਨਾ ਸਭ ਨੂੰ ਥੱਲੇ ਲਾਹਣਾ।

ਵਧੀਆ ਆਪਣਾ ਦੇਸ਼ ਬਣਾਉਣਾ।

ਹਰ ਕੋਈ ਖੁਸ਼ੀ ਚ ਟੱਲੀ, ਦੁਨੀਆਂ ਦੇਖੇਗੀ।

ਆਵੇਗੀ ਤਰਥਲੀ ਦੁਨੀਆ ਦੇਖੇਗੀ ।

ਜਿੱਥੇ ਹੋਵੇ ਸ਼ਾਂਤੀ ਸੁਖ ।

ਕਿਸੇ ਨੂੰ ਵੀ ਨਾ ਹੋਵੇ ਦੁੱਖ ।

ਸਾਰੇ ਪ੍ਰੇਮ ਭਾਵ ਵਿੱਚ ਵੱਸਣ ।

ਰਲ ਮਿਲ ਇੱਕ ਦੂਜੇ ਸੰਗ ਹਸਣ

ਗ੍ਰੇਵਾਲ ਵੀ ਟੱਲੀ ਦੁਨੀਆਂ ਦੇਖੇਗੀ।

ਆਵੇਗੀ ਤਰਥਲੀ ਦੁਨੀਆ ਦੇਖੇਗੀ ।
 

Dalvinder Singh Grewal

Writer
Historian
SPNer
Jan 3, 2010
1,639
433
80
ਮੈਂ ਹਾਂ ਇਕ ਬੇਗਾਨਾ ਜੀਵ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮੈਂ ਹਾਂ ਇਕ ਬੇਗਾਨਾ ਜੀਵ।
ਆਪੇ ਦੀ ਨਾ ਸਮਝ ਹੈ ਮੈਨੂੰ, ਸਮਝਾ ਵੱਡਾ ਦਾਨਾ ਜੀਵ।
ਚਾਰ ਦਿਨਾਂ ਲਈ ਜਗਤ ਸਰਾਂ ਵਿੱਚ ਆਕੇ ਡੇਰਾ ਲਾਇਆ।
ਜਗਤ ਦੀ ਮਾਇਆ ਨੇ ਉਲਝਾਇਆ ਉਸ ਚੋਂ ਨਿਕਲ ਨਾ ਪਾਇਆ।
ਬਣ ਕੇ ਰਹਿ ਗਿਆ ਇਸ ਦੁਨੀਆ ਦਾ ਮੈਂ ਵੀ ਤਾਂ ਇੱਕ ਖਾਨਾ ਜੀਵ।
ਮੈਂ ਹਾਂ ਇੱਕ ਬੇਗਾਨਾ ਜੀਵ।
ਜਦ ਸਾਂ ਪੇਟ ਚ ਰੱਬ ਰੱਬ ਕਰਦਾ ਭੁਲਿਆ ਬਾਹਰ ਆਕੇ।
ਦੁਨੀਆਂ ਨਾਲ ਜੁੜ ਗਿਆਂ ਪੂਰਾ ਮਾਂ ਦਾ ਦੁਧ ਮੂੰਹ ਪਾ ਕੇ।
ਕੁੱਲੀ, ਗੁੱਲੀ, ਜੁੱਲੀ, ਖਾਤਰ ਜੂਝਾ, ਰੱਬ ਦਾ ਨਾਮ ਭੁਲਾਕੇ।
ਬਖਸਣ ਵਾਲਾ ਯਾਦ ਨਾ ਆਵੇ, ਬਣਿਆ ਕਿਉਂ ਅਣਜਾਣਾ ਜੀਵ।
ਮੈਂ ਹਾਂ ਇਕ ਬੇਗਾਨਾ ਜੀਵ।
ਆਉਣ ਜਾਣ ਦੇ ਚੱਕਰ ਦੇ ਵਿੱਚ, ਮਿਲਣਾ ਨਹੀਂ ਕਿਨਾਰਾ।
ਇਸ ਭਵਜਲ ਸਾਗਰ ਤੋਂ ਨਿਕਲਾਂ ਨਾਮ ਹੀ ਇੱਕ ਸਹਾਰਾ।
ਨਾਮ ਜਪਦਿਆਂ ਉਸ ਸੰਗ ਜੁੜ ਜਾਂ, ਮਿਲ ਜਾਂ ਉਸ ਵਿੱਚ ਸਾਰਾ।
ਇੱਕੋ ਇੱਕ ਰਸਤਾ ਹੈ ਏਹੋੋ ਜਾਣ ਪੁਰਖ ਪਰਧਾਨਾ ਜੀਵ।
ਮੈਂ ਹਾਂ ਇਕ ਬੇਗਾਨਾ ਜੀਵ।
 

swarn bains

Poet
SPNer
Apr 8, 2012
970
200
ਮੈਂ ਸੋਚਾਂ ਜਗਤ ਪ੍ਰਾਇਆ ਹੈ ਪਰ ਰੱਬ ਪਰਾਇਆ ਨਹੀੰ
ਸਭਨਾ ਅੰਦਰ ਰੱਬ ਵਸਦਾ, ਸਮਝ ਗਲਤ ਭਾਵੇਂ ਸਹੀ
 

Dalvinder Singh Grewal

Writer
Historian
SPNer
Jan 3, 2010
1,639
433
80
ਕਿਤਨੇ ਸਾਧੂ ਸੰਤ ਵਿਚਾਰੇ ।
ਰੱਬ ਨੂੰ ਲੱਭਦੇ ਲੱਭਦੇ ਹਾਰੇ ।
ਬਾਹਰ ਭਟਕਿਆਂ ਰੱਬ ਨਹੀ ਮਿਲਦਾ,
ਉਹ ਤਾਂ ਬੈਠਾ ਅੰਦਰ ਸਾਰੇ ।

ਉਸ ਨੂੰ ਧਿਆਓ ਅੰਦਰੋਂ ਪਾਓ
ਨਾਮ ਸਹਾਰੇ ਜੁੜਦੇ ਜਾਓ।
ਆਪੇ ਹੀ ਉਹ ਗੋਦ ਲਵੇਗਾ,
ਉਸ ਵਿੱਚ ਅਪਣਾ ਆਪ ਮਿਲਾਓ।
 

Dalvinder Singh Grewal

Writer
Historian
SPNer
Jan 3, 2010
1,639
433
80
Why does the word still sleep
Dr Dalvinder Singh Grewal

Why does the world still sleep?
When entire Gazan people weep
For countless killings of their dear
Living Under continuous fear
Of bombs raining as hailstorm
The heartless, inhuman worm
Spreading death is his brand
For expansion of his rule and land
Most of the houses are destroyed
Netyanahu is still too annoyed
With Trump standing at his back
He has become a mental crack
Orders shooting those scramble
for crumbs the starved tumble
Fall like dead log on the ground.
What ill fate are they bound?
Ruthless killings seem no end
The butcher’s mind doesn’t bend
The atrocities are now at the top
He orders Gazans to shift without stop
No home, no food but death around
Miseries of Gazans know no bound
The UNO is in slumber quite deep
Why does the world still sleep?
 

Dalvinder Singh Grewal

Writer
Historian
SPNer
Jan 3, 2010
1,639
433
80
ਰੱਬਾ ਤੂੰ ਹੀ ਦੱਸ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਿੱਥੇ ਜਾਵਾਂ ਕੀ ਕਰਾਂ? ਰੱਬਾ ਤੂੰ ਹੀ ਦੱਸ।
ਕਰਨ ਕਰਾਵਣਹਾਰ ਤੂੰ, ਕੀ ਹੈ ਮੇਰੇ ਵੱਸ।
ਤੇਰਾ ਬੰਦਾ ਆਪ ਤੂੰ ਮੈਨੂੰ ਬਖਸ਼ਣਹਾਰ ।
ਭੁੱਲਾਂ ਹੋਈ ਜਾਂਦੀਆਂ ਹੁੰਦੀਆਂ ਨਹੀਂ ਸੰਵਾਰ।
ਪਿੱਛੇ ਪੈ ਜਾਏ ਜੱਗ ਤਾਂ ਕਿੱਧਰ ਜਾਵਾਂ ਨੱਸ।
ਕਿੱਥੇ ਜਾਵਾਂ ਕੀ ਕਰਾਂ? ਰੱਬਾ ਤੂੰ ਹੀ ਦੱਸ।
ਅਣਜਾਣੇ ਵਿਚ ਚੱਲ ਰਿਹਾਂ, ਮੰਜ਼ਲ ਰਹੇ ਨਾ ਯਾਦ।
ਲੱਗਣਾ ਸੀ ਲੜ ਸ਼ਬਦ ਦੇ, ਸੁਣ ਨਾ ਹੋਈ ਨਾਦ ।
ਕਾਮ ਕ੍ਰੋਧ ਮੋਹ ਲੋਭ ਨੇ iਦਤਾ ਮਨ ਨੂੰ ਗ੍ਰਸ ।
ਕਿੱਥੇ ਜਾਵਾਂ ਕੀ ਕਰਾਂ? ਰੱਬਾ ਤੂੰ ਹੀ ਦੱਸ।
ਤੇਰੀ ਕਿਰਪਾ ਹੋਏ ਤਾਂ ਮਨ ਨੂੰ ਚਾਨਣ ਹੋਏ॥
ਜੁੜਾਂ ਸ਼ਬਦ ਦੇ ਨਾਲ ਮੈਂ ਮੰਦੀ ਮੱਤ ਵੀ ਖੋਏ।
ਮੈ ਮੇਰੀ ਤੋਂ ਛੁੱਟ ਜਾਂ ਜਿਸ ਕਰਵਾਈ ਬੱਸ ।
ਕਿੱਥੇ ਜਾਵਾਂ ਕੀ ਕਰਾਂ? ਰੱਬਾ ਤੂੰ ਹੀ ਦੱਸ ।
ਰਹਿਣਾ ਤੈਥੋਂ ਦੂਰ ਤਾਂ ਨਾ ਹੁਣ ਹੋਣਾ ਹੋਰ ।
ਤੇਰੇ ਵਿੱਚ ਸਮਾ ਸਕਾਂ ਆਪੇ ਫੜ ਲੈ ਡੋਰ।
ਨਾਮ ਤੇਰੇ ਵਿਚ ਮਿਲ ਗਿਆ ਅਸਲੀ ਜੀਵਨ ਰਸ ।
ਕਿਥੇ ਜਾਵਾਂ ਕੀ ਕਰਾਂ? ਰੱਬਾ ਤੂੰ ਹੀ ਦੱਸ।
 

Dalvinder Singh Grewal

Writer
Historian
SPNer
Jan 3, 2010
1,639
433
80
ਜੋ ਮਿਲਿਆ ਕੰਮ ਕਰਦਾ ਜਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜ਼ਿਦ ਛੱਡ ਦੇ ਦੂਜੇ ਦੀ ਸੁਣ ਲੈ, ਕੱਲਾ ਤੂੰ ਹੀ ਠੀਕ ਨਹੀਂ ।
ਦਿਲ ਤੋਂ ਲਾਹ ਗਮ, ਜਲ ਤੇ ਰਹਿੰਦੀ ਲੀਕ ਨਹੀਂ।
ਰੱਬ ਨੇ ਸਭ ਨੂੰ ਧੰਦੇ ਲਾਇਆ, ਜਿਸ ਦੇ ਜੋ ਵੀ ਕਾਬਲ ਹੈ,
ਝੋ ਨਾ ਰੱਬ ਤੇ ਕਰੇ, ਭਰੋਸਾ ਹੁੰਦਾ ਉਹ ਨਿਰਭੀਕ ਨਹੀਂ ।
ਉਸ ਨੂੰ ਦਿਲ ਵਿੱਚ ਰੱਖ ਹਮੇਸ਼ਾ ਜੋ, ਮਿਲਿਆ ਸੋ ਕਰਦਾ ਜਾ,
ਆਉਣਾ ਜਾਣਾ ਵਸ ਨਾ ਤੇਰੇ, ਤੇਰੇ ਵਸ ਤਾਰੀਕ ਨਹੀਂ ।
ਜੋ ਤੇਰੇ ਭਾਗਾਂ ਵਿੱਚ ਲਿਖਿਆ, ਉਹ ਤੈਨੂੰ ਮਿਲ ਜਾਣਾ ਹੈ,
ਜੋ ਨਾ ਮਿਲਣਾ ਉਸ ਇੱਛਾ ਵਿੱਚ ਕਰਨੀ,ਕਦੇ ਉਡੀਕ ਨਹੀਂ।
 

Dalvinder Singh Grewal

Writer
Historian
SPNer
Jan 3, 2010
1,639
433
80
ਅੰਦਰ ਬਾਹਰ ਜਦ ਉਹ ਦਿਸਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਲ਼ੱਖ ਕੋਸ਼ਿਸ਼ ਦੇ ਬਾਅਦ ਜਦੋਂ ਵੀ ਰੱਬ ਨਾ ਆਵੇ ਯਾਦ।
ਪੂਰਨ ਸ਼ਰਧਾ ਨਾਲ ਕਰੋ ਫਿਰ ਉਸ ਅੱਗੇ ਫਰਿਆਦ।
ਕੁੱਲੀ, ਗੁੱਲੀ, ਜੁੱਲੀ ਗਲ ਵਿੱਚ ਜਦ ਤੱਕ ਪਾਵੇ ਫਾਸ,
ਉਹ ਹੀ ਇਕ ਸਹਾਰਾ ਜਦ ਹੈ ਚਿੱਕੜ ਵਿੱਚ ਬੁਨਿਆਦ।
ਰਿਸ਼ਤੇ ਨਾਤੇ ਮਾਇਆ ਦਾ ਮੋਹ, ਇਹ ਸਭ ਉਸ ਦੀ ਖੇਡ,
ਛੱਤੀ ਤਰ੍ਹਾਂ ਦੇ ਭੋਜਨ ਜਦ ਤੱਕੇ ਜੀਭ ਦੇ ਰਹਿਣ ਸੁਆਦ ।
ਜੀਭਾ ਮੋੜ ਜਪੋ ਨਾਂ ਉਸਦਾ ਇਸ ਵਿੱਚ ਹੀ ਕਲਿਆਣ,
ਅੰਦਰ ਬਾਹਰ ਜਦ ਉਹ ਦਿਸਦਾ ਕੰਚਨ ਬਣੇ ਫੌਲਾਦ।
ਅਪਣਾ ਆਪ ਗੁਆਉਣਾ ਚੰਗਾ, ਉਸ ਦੇ ਹੀ ਹੋ ਜਾਣਾ,
ਅੰਮ੍ਰਿਤ ਨਾਮ ਗੁਰੂ ਤੋਂ ਪਾਕੇ, ਮਿਲਿਆਂ ਪੂਰ ਮੁਰਾਦ।
 

Dalvinder Singh Grewal

Writer
Historian
SPNer
Jan 3, 2010
1,639
433
80
ਜੋਤ ਨਾਮ ਦੀ ਜੱਗੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਲਿਖਦਾ ਸਾਂ ਜਦ ਜੱਗ ਦੀ ਕਵਿਤਾ, ਜੱਗ ਨੂੰ ਚੰਗੀ ਲੱਗੀ ।
ਹੁਣ ਲਿਖਦਾ ਹਾਂ ਰੱਬ ਦੀ ਕਵਿਤਾ, ਕਹਿਣ ਵਾ ਪੁੱਠੀ ਵੱਗੀ।
ਜਗ ਦੀਆਂ ਕਵਿਤਾ ਦੇ ਵਿੱਚ ਹੈ ਸਨ, ਜਗ ਦੇ ਸਵਾਦ ਨਿਆਰੇ।
ਰੱਬ ਦੀ ਕਵਿਤਾ ਵਿੱਚ ਹੁੰਦੇ ਨੇ ਰੱਬ ਦੇ ਓਟ ਸਹਾਰੇ।
ਅਰਦਾਸਾਂ, ਅਰਜੋਈਆਂ ਹੁੰਦੀਆਂ ਨਾ ਕੋਈ ਲੋਭ, ਨਾ ਠੱਗੀ।
ਲਿਖਦਾ ਸਾਂ ਜਦ ਜੱਗ ਦੀ ਕਵਿਤਾ ਜੱਗ ਨੂੰ ਚੰਗੀ ਲੱਗੀ।
ਸਵਾਦ ਸਲੂਣੇ ਮਿਠੇ ਛੁੱਟ ਗਏ ਇਕ ਸੁਆਦ ਰੱਬ ਨਾਂ ਦਾ।
ਅਣਦਿਸਦੇ ਨੂੰ ਕੋਈ ਕੀਕੂੰ ਉਸ ਦੇ ਵਿੱਚ ਸਮਾਂਦਾ
ਮਾਣ ਨਹੀਂ ਅਪਮਾਨ ਨਹੀਂ ਜਦ, ਜੋਤ ਨਾਮ ਦੀ ਜੱਗੀ।
ਲਿਖਦਾ ਸਾਂ ਜਦ ਜੱਗ ਦੀ ਕਵਿਤਾ, ਜੱਗ ਨੂੰ ਚੰਗੀ ਲੱਗੀ ।
 

swarn bains

Poet
SPNer
Apr 8, 2012
970
200
ਜੱਗ ਜ਼ਮਾਨਾ ਕੀ ਜਾਣੇ, ਰੱਬ ਨਾਮ ਨਹੀਂ ਫਬਦਾ
ਜੱਗ ਨੂੰ ਮਸਾਲਾ ਫਬਦਾ, ਰੱਬ ਨੀ ਚੰਗਾ ਲਗਦਾ
 

swarn bains

Poet
SPNer
Apr 8, 2012
970
200
ਗਿਆਨੀ

ਜੋ ਆਪਣੇ ਚਿੱਤ ਵਿਚਾਰ ਕਰੇ, ਸਿੱਖਿ ਗੁਰੂ ਦੀ ਮਾਣੇ

ਸਤਿਗੁਰੂ ਦਾ ਸਬਦ ਕਮਾਏ, ਸੋਈ ਗਿਆਨੀ ਜਾਣੇ


ਕਾਲੇ ਪਾ ਕੋਈ ਪਾਵੈ ਚਿੱਟੇ,ਮੀਰ ਪੀਰ ਲੱਗ ਜਾਣ ਕਹਾਵਣ

ਬਾਹਰੋਂ ਮੁੱਲਾਂ ਗਿਆਨੀ ਬਣ ਜਾਣ, ਅੰਦਰੋਂ ਮੈਲ ਨ ਲ੍ਹਾਵਣ

ਗੁਰੂ ਧਿਆਇ ਮਨ ਸਾਫ ਹੋਵੈ, ਗੁਰ ਮਨ ਦੀ ਬਿਰਥਾ ਜਾਣੇ


ਟੋਭੈ ਬਾਝੋਂ ਨੀਰ ਨਹੀਂ ਰੁਕਦਾ, ਬਾਝ ਨੀਰ ਨਹੀਂ ਟੋਭਾ

ਸਤਿਗੁਰ ਬਾਝੋਂ ਗਿਆਨ ਨਹੀਂ, ਨਾਮ ਬਿਨਾ ਨ ਹਰਿ ਸੋਭਾ

ਸਤਿਗੁਰ ਸੇਵਾ ਹਰਿ ਪ੍ਰਭ ਸੇਵਣ, ਸਤਿਗੁਰ ਨਾਮ ਵਖਾਣੇ


ਗੁਰੂ ਧਿਆ ਰੱਬ ਹੋਂਦ ਚ ਆਇਆ, ਫਿਰ ਧੰਦੂਕਾਰ ਮਿਟਾਇਆ

ਪਹਿਲਾਂ ਰੱਬ ਵਕਤ ਬਣਾਇਆ, ਫਿਰ ਬਣਾਈ ਮਾਇਆ

ਮਾਇਆ ਚੋਂ ਜੱਗ ਸਜਾਇਆ, ਗਿਆਨੀ ਸੋ ਜੋ ਆਪ ਪਛਾਣੇ


ਖਾਣ ਪਾਣ ਜੀਵਣ ਕੀ ਬਿਰਥਾ, ਸਭ ਕੂ ਪੇਟ ਲਗਾਇਆ

ਦੇਖ ਰੇਖ ਸਭਨਾ ਦੀ ਕਰਦਾ, ਪਿਆਰ ਜਗਤ ਕੂ ਪਾਇਆ

ਇਕ ਧਾਗੇ ਵਿਚ ਜੱਗ ਪਰੋਇਆ, ਹਰਿ ਸਾਰ ਸਭ ਦੀ ਜਾਣੈ


ਰੱਬ ਗੁਰੂ ਹੈ ਗੁਰੂ ਰੱਬ ਹੈ, ਗੁਰ ਹਰਿ ਭੇਦ ਨ ਕਾਈ

ਪੂਜੋ ਗੁਰ ਕੌ ਰੱਬ ਜਾਣ, ਹਰਿ ਮਨ ਮਹਿ ਵਸ ਜਾਈ

ਗੁਰ ਕੀ ਸੇਵਾ ਹਰਿ ਪ੍ਰਭ ਸੇਵਾ, ਵਚੋਲਾ ਗੁਰੂ ਵਖਾਣੈ


ਜੱਗ ਤੇ ਭੀੜ ਬਣ ਆਵੈ, ਸਤਿਗੁਰ ਕੌ ਜਗਤ ਘਲਾਵੈ

ਸਤਿਗੁਰ ਅੱਲ੍ਹੜਾਂ ਸਿਖਿ ਸਿਖਾ ਕੈ, ਸਿੱਧੇ ਰਾਹ ਕੂ ਪਾਵੈ

ਰੱਬ ਆਪ ਜਨਮ ਨ ਲੇਵੈ, ਪ੍ਰਭ ਰਾਹ ਸਤਿਗੁਰੂ ਜਾਣੈ


ਕਵਿਤਾ ਲਿਖ ਸਮਾ ਗੁਆਵੈਂ, ਬੈਂਸ ਕਿਉਂ ਨੀ ਰੱਬ ਧਿਆਉਂਦਾ

ਸਤਿਗੁਰ ਸਬਦ ਕਮਾਇ ਧਿਆਏ, ਮਨ ਮਹਿ ਰੱਬ ਵਸਾਉਂਦਾ

ਗੁਰ ਸਬਦ ਗੁਰੂ ਦੀਖਿਆ, ਹਰਿ ਪ੍ਰਭ ਮਨ ਮਹਿ ਪ੍ਰਗਟਾਣੇ
 

Dalvinder Singh Grewal

Writer
Historian
SPNer
Jan 3, 2010
1,639
433
80
ਰੱਬਾ ਰਖ ਜੋੜ ਕੇ

ਦਲਵਿੰਦਰ

ਦੁਨੀਆਂ ਤੋਂ ਮੋੜ ਕੇ।

ਰੱਬਾ ਰਖ ਜੋੜ ਕੇ।

ਕਾਮ, ਹੰਕਾਰ, ਮੋਹ,

ਲੋਭੋਂ ਤੋਂ ਰੱਖ ਤੋੜ ਕੇ ।

ਲੋਚਾਂ ਸਭ ਦਾ ਭਲਾ,

ਹਉਮੈ ਨੂੰ ਰੋੜ੍ਹ ਕੇ।

ਜਾਣਾ ਸੱਭ ਰੱਬ ਰੂਪ,

ਦੁਈ ਨੂੰ ਛੋੜ ਕੇ ।

ਮਿਲਦੇ ਤੇ ਸਬਰ ਰੱਖ,

ਇੱਛਾ ਸੰਗੋੜ ਕੇ।

ਕਿਰਪਾ ਤੇਰੀ ਰਹੇ

ਪਾਪਾਂ ਨੂੰ ਰੋੜ੍ਹ ਕੇ।

 

Dalvinder Singh Grewal

Writer
Historian
SPNer
Jan 3, 2010
1,639
433
80
ਚੜ੍ਹਦੀ ਕਲਾ ਚ ਸਦਾ ਰਹਿਣਾ ਹੈ ਪੰਜਾਬੀਓ।

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਦੇ ਸਿਰ ਸਿੱਟ ਕੇ ਨਾ ਬਹਿਣਾ ਹੈ ਪੰਜਾਬੀਓ।

ਚੜ੍ਹਦੀ ਕਲਾ ਚ ਸਦਾ ਰਹਿਣਾ ਹੈ ਪੰਜਾਬੀਓ।

ਸਾਥੋਂ ਰਾਜ ਖੋਹਿਆ ਅੰਗਰੇਜਾਂ ਰਣਜੀਤ ਦਾ,

ਅਸੀਂ ਉਹ ਦੁਬਾਰਾ ਹੁਣ ਲੈਣਾ ਹੈ ਪੰਜਾਬੀਓ ।

ਛੋਟੀ ਮੋਟੀ ਗੱਲ ਉਤੇ ਛੱਡ ਦਿਓ ਲੜਨਾ,

ਰੱਖ ਕੇ ਇਰਾਦੇ ਵੱਡੇ ਖਹਿਣਾ ਹੈ ਪੰਜਾਬੀਓ

ਦਿੱਤਾ ਦਸ਼ਮੇਸ਼ ਨੇ ਜੋ ਪਾਹੁਲ ਲਾਜ ਰੱਖਣਾ,

ਐਵੇਂ ਲੱਲੀ ਛੱਲੀ ਤੋਂ ਨਾ ਢਹਿਣਾ ਹੈ ਪੰਜਾਬੀਓ।

ਛੱਡੋ ਦੁਨਿਆਬੀ ਨਸ਼ੇ, ਲਵੋ ਨਸ਼ਾ ਨਾਮ ਦਾ,

ਸਹਿਜ ਮਤੇ ਦੁਖ ਸੁਖ ਸਹਿਣਾ ਹੈ ਪੰਜਾਬੀਓ।

ਛਾਤੀ ਕੱਢ ਜੀਓ ਛੱਡੋ ਟਾਹਣੀ ਵਾਂਗੂ ਝੁਕਣਾ,

ਰੱਬ ਦੇ ਭਰੋਸੇ ਸੱਚ ਕਹਿਣਾ ਹੈ ਪੰਜਾਬੀਓ।

ਯਾਦ ਰੱਖੋ ਘਰ ਜਦੋਂ ਘੋੜਿਆਂ ਤੇ ਕਾਠੀਆਂ ਸੀ,

ਭੂਰੇ ਵਾਲੇ ਹੋ ਕੇ ਰਾਜ ਲੈਣਾ ਹੈ ਪੰਜਾਬੀਓ।
 

swarn bains

Poet
SPNer
Apr 8, 2012
970
200
ਮੇਰਾ ਮਜ਼ਾਰ



ਮੇਰੇ ਮਹਿਬੂਬ, ਪਰਦਾ ਉਠਾ ਕਰ ਮੇਰੇ ਮਜ਼ਾਰ ਆਨਾ

ਜੀ ਭਰ ਕਰ ਦੇਖ ਲੇਨਾ, ਦਿਲ ਦੇ ਕੇ ਨਜ਼ਰੇਂ ਮਿਲਾਨਾ



ਆਪ ਕੇ ਮਹਿਬੂਬ ਹੈਂ ਹਮ, ਸ਼ਰਮਾਨੇ ਕੀ ਕਿਆ ਖਤਾ

ਦੇਖ ਕਰ ਲਹਿਦ ਮੇਂ ਮੁਝੇ, ਜਾਨ ਗਏ ਹੋ ਮੇਰਾ ਪਤਾ

ਕਿਆ ਥੇ ਕਿਆ ਹੈਂ ਆਪ ਕੇ, ਪੜੇਗਾ ਨਹੀਂ ਸਮਝਾਨਾ



ਆਪ ਸੇ ਮੁਲਾਕਾਤ ਕਰਤੇ, ਉਮਰ ਬਿਤਾ ਦੀ ਸਾਰੀ

ਮਗਰ ਪਤਾ ਨ ਚਲਾ, ਕਿਆ ਹੈ ਉਲਫਤ ਕੀ ਬਿਮਾਰੀ

ਤੁਮ ਸੇ ਉਲਫਤ ਬਨਾ ਕਰ, ਮੁਝੇ ਭੂਲ ਗਿਆ ਜ਼ਮਾਨਾ



ਭੇਜਾ ਇਸ ਲੀਏ ਜਹਾਂ ਮੇਂ, ਕਹਾਂ ਔਰ ਕਿਆ ਹੈ ਇਸ਼ਕ

ਇਸ਼ਕ ਦਿਲ ਕਾ ਲਹਿਜਾ, ਬੰਦੇ ਕੋ ਖੁਦਾ ਬਨਾਏ ਇਸ਼ਕ

ਇਸ਼ਕ ਮੇਂ ਜੀਨਾ ਇਸ਼ਕ ਮੇਂ ਮਰਨਾ, ਆਨੇ ਕਾ ਹੈ ਬਹਾਨਾ



ਇਸ ਲੀਏ ਭੇਜਾ ਥਾ ਯਹਾਂ, ਉਸ ਨੇ ਅਪਨੇ ਦਰ ਸੇ

ਦੂਰ ਰਹਿ ਕਰ, ਭੇਜਨੇ ਵਾਲੇ ਕੋ ਰਹੋ ਯਾਦ ਕਰਤੇ

ਦੁਨੀਆਂ ਕੇ ਜਲਬੇ ਮੇਂ, ਜਹਾਂ ਮੇਂ ਦਿਲ ਖੋ ਨ ਜਾਨਾ



ਦਿਲ ਦੇ ਕਰ ਤੁਝੇ, ਖੁਦ ਵੋਹ ਦਿਲ ਮੇਂ ਛੁਪ ਗਿਆ

ਕਰ ਦਿਲ ਕੀ ਸਫਾਈ, ਬਿਨਾ ਸਮਝਾਏ ਕਹਿ ਦੀਆ

ਮੁਰਸ਼ਦ ਦਿਖਾਏਗਾ ਰਾਸਤਾ, ਉਸ ਕਾ ਮੁਰੀਦ ਬਨ ਜਾਨਾ



ਬੇਸਮਝੀ ਮੇਂ ਆਏ ਯਹਾਂ, ਜਨਮ ਪਾ ਕਰ ਇਨਸਾਨ ਕਾ

ਦੇਖ ਕਰ ਜਹਾਂ ਕਾ ਨਜ਼ਾਰਾ, ਮਨ ਬਦਲਾ ਮਹਿਮਾਨ ਕਾ

ਮਹਿਮਾਨ ਨਮਾਜ਼ੀ ਮੇਂ ਲਿਪਟ, ਬਦਲ ਗਿਆ ਨਿਸ਼ਾਨਾ



ਆਏ ਥੇ ਜਹਾਂ ਮੇਂ , ਅਪਨਾ ਮਨ ਸਮਝਾਨੇ ਕੇ ਲੀਏ

ਜਿਸ ਨੇ ਭੇਜਾ ਜਹਾਂ ਮੇਂ, ਉਸੀ ਮੇਂ ਸਮਾਨੇ ਕੇ ਲੀਏ

ਆਏ ਥੇ ਵਾਧਾ ਕਰ ਕੇ, ਉਸ ਕੋ ਕਭੀ ਨਹੀਂ ਭੁਲਾਨਾ



ਭੂਲ ਗਏ ਖੁਦੀ ਕੋ, ਖੁਦਾ ਕੋ ਯਾਦ ਕਰਤੇ ਕਰਤੇ

ਲੌਟ ਕਰ ਕਬਰ ਮੇਂ, ਫਿਰ ਨਹੀਂ ਆਏਂਗੇ ਮਰ ਕੇ

ਲਹਦ ਮੇਂ ਸਮਾ ਕਰ, ਖਤਮ ਹੂਆ ਆਨਾ ਜਾਨਾ
 

Dalvinder Singh Grewal

Writer
Historian
SPNer
Jan 3, 2010
1,639
433
80
ਜੇ ਚਿੱਤ ਉਸ ਦੇ ਵਿੱਚ ਲਗਾਈਏ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਉਸ ਰਸਤੇ ਤੇ ਕਦੇ ਨਾ ਜਾਈਏ।
ਜਿਸ ਰਸਤੇ ਨਾ ਮੰਜ਼ਿਲ ਪਾਈਏ।
ਜਾਣਕਾਰ ਤੋਂ ਜਾਣੋ ਪਹਿਲਾਂ
ਚੰਗਾ ਕਿਹੜਾ ਰਾਹ ਅਪਣਾਈਏ।
ਇਧਰ ਉਧਰ ਖਿੱਚਾਂ ਛੱਡ ਕੇ,
ਮੰਜ਼ਲ ਵੱਲ ਹੀ ਧਿਆਨ ਲਗਾਈਏ
ਜੇ ਮਿਲ ਜਾਵੇ ਸੰਗੀ ਚੰਗਾ,
ਉਸ ਨੂੰ ਆਪਣੇ ਨਾਲ ਰਲਾਈਏ ।
ਮੰਜ਼ਿਲ ਦੀ ਹੀ ਗੱਲ ਤੋਰੀਏ,
ਗੱਲਾਂ ਵਿੱਚ ਨਾ ਵਕਤ ਗਵਾਈਏ।
ਜਿਸ ਨੂੰ ਮਿਲਣਾ ਚੇਤੇ ਰੱਖੀਏ,
ਰਾਹ ਵਿੱਚ ਨਾਮ ਉਸੇ ਦਾ ਗਾਈਏ ।
ਚਲਦੇ ਚਲਦੇ ਰੁਕਣਾ ਨਾ ਹੀ,
ਰਫਤਾ ਰਫਤਾ ਕਦਮ ਵਧਾਈਏ ।
ਮੰਜ਼ਿਲ ਵੀ ਖੁਦ ਚੱਲ ਕੇ ਆਊ,
ਜੇ ਚਿੱਤ ਉਸ ਦੇ ਵਿੱਚ ਲਗਾਈਏ।
 
📌 For all latest updates, follow the Official Sikh Philosophy Network Whatsapp Channel:
Top