ਨਾਮ ਜਪਣ ਦੀ ਪਾ ਮਨ ਮਤ ਦਾਤਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਦਾ ਸਤ ਦਾਤਾ ਮੇਰੇ, ਪ੍ਰਾਣ ਪਤ ਦਾਤਾ ।
ਨਾਮ ਜਪਣ ਦੀ ਪਾ, ਮਨ ਮਤ ਦਾਤਾ ।
ਉਠਦੇ ਬਹਿੰਦੇ ਖਾਂਦੇ ਪੀਂਦੇ,
ਨਾਮ ਸਹਾਰੇ ਰਹੀਏ ਜੀਂਦੇ,
ਨਾਮ ਚ ਤਨ, ਮਨ, ਮਿਝ, ਰਤ, ਦਾਤਾ ।
ਸਦਾ ਸਤ ਦਾਤਾ, ਮੇਰੇ ਪ੍ਰਾਣ ਪਤ ਦਾਤਾ ।
ਕਰਕੇ ਦੇਖੀ ਦੁਨੀਆਦਾਰੀ,
ਚੈਨ ਦੀ ਥਾਂ ਤੇ ਮਿਲੀ ਖੁਆਰੀ,
ਨਾਮ ਖੁਮਾਰੀ ਕੀਕੂੰ ਮਿਲਦੀ,
ਪੰਜ ਵਿਕਾਰਾਂ ਦੀ ਲਤ ਦਾਤਾ ।
ਸਦਾ ਸਤ ਦਾਤਾ, ਮੇਰੇ ਪ੍ਰਾਣ ਪਤ ਦਾਤਾ ।
ਪੰਜ ਵਿਕਾਰੋਂ, ਮੋਹ ਮਾਇਆ ਪਾਰੋਂ,
ਆਣ ਬਚਾ ਇਸ ਜੀਵਨ ਹਾਰੋਂ।
ਕਰਿ ਕਿਰਪਾ, ਦੇ ਨਾਮ ਦਾ ਅੰਮ੍ਰਿਤ,
ਤੇਰੇ ਨਾ ਤੇ ਇਹ ਖਤ ਦਾਤਾ ।
ਸਦਾ ਸਤ ਦਾਤਾ ਮੇਰੇ ਪ੍ਰਾਣਪਤ ਦਾਤਾ ।
ਨਾਮ ਜਪਣ ਦੀ ਪਾ ਮਨ ਮਤ ਦਾਤਾ।