• Welcome to all New Sikh Philosophy Network Forums!
    Explore Sikh Sikhi Sikhism...
    Sign up Log in

Why Our Souls Separated From God?

Harkiran Kaur

Leader

Writer
SPNer
Jul 20, 2012
1,408
1,925
Great !! So now the question is How to experience this Onenss .obivously reading sriptures ,granths ,books will not bring the realisation of this oneness.What are the PRACTICAL METHODS?? Gurus are not meant to teach or indoctrinate .The Guru is here to throw light on dimesnions beyond your sensory perceptions .Gurus is supposed to throw light on the very nature of consciouness .
For me personally, I had looked to bridge science philosophy and religion. Quantum physics, to me, defines the same truth. That consciousness is the base of reality. That is, one universal consciousness. This reality is as a dream (which gurbani likes it to as well), dreams are essentially thoughts, thoughts are vibrations... waves. Brain waves can be measured by eeg. So to me. I look to bridge that gap between gurbani and science to see the truth. For others, they may not agree... but to me, I see absolute correlations there. So gurbani is saying the same thing, in a different way, mostly through allegory, so that those with a poetic mind might glimpse what its saying. Other practical ways? Seva I think. Because when you humble yourself, you see yourself in someone else's eyes. How there is a connection. Only by lowering yourself can you feel that. I see it in animals eyes. That same divine light. Im sorry I may not have answered your question. I dont think there is a direct set of instructions on how to realize the universal truth about reality. That's why gurbani is poetry. Its not something that can easily be written as step 1. Do this step 2. Do that. Wish I could say more...
 
Jul 21, 2017
10
5
35
Since according to sikhi, the ultimate aim of human life is to become ONE with god, I wonder why souls separated from god in the first place?

P.S. I don't wanna hurt anyone's feelings so please bear with it if my question sounds arrogant.
To be fair all answers below are in ways right each one wise. but in truth nobody knows. not even the gurus and bhagats. He who proclaims to describe or fully understand gods limit and infinite creativity, as nanak says will ultimitely regret the attempt. We are one with god, but god is still god. sargun, nirgun, perfect. Master.
 

Harkiran Kaur

Leader

Writer
SPNer
Jul 20, 2012
1,408
1,925
To be fair all answers below are in ways right each one wise. but in truth nobody knows. not even the gurus and bhagats. He who proclaims to describe or fully understand gods limit and infinite creativity, as nanak says will ultimitely regret the attempt. We are one with god, but god is still god. sargun, nirgun, perfect. Master.

Gurbani says that One Universal Creator is ALL there is. There is no other. How can we conceptualize that? Maybe the same way we can play all the many characters in the same one dream at night, we are all just dream characters in the same One Universal dream. That means the primal consciousness behind ALL is the same ONE. In that sense we are already connected because we were never separate. Just like the dream characters in our dreams at night are never separate from us, but the one observing through the characters eyes is one and the same. The consciousness exists even when the dream characters cease to exist.... as the One dreamer when they awaken. That's how I came to try to envision it anyway from this meager and isolated point of view.
 
Since according to sikhi, the ultimate aim of human life is to become ONE with god, I wonder why souls separated from god in the first place?

P.S. I don't wanna hurt anyone's feelings so please bear with it if my question sounds arrogant.
Dear all,
I wrote a blog in Panjabi language in 2009 on this issue, I am copying it here.
If needed I shall try to translate in English but being busy in editing my book, I may not be able to do so at this time, please take help of translating apps to read it but I am sure all of you will get enlightened with it.
Ajmer Singh Randhawa.
ਵਡਹੰਸੁ ਮਹਲਾ ੫ ॥ ਤੂ ਬੇਅੰਤੁ ਕੋ ਵਿਰਲਾ ਜਾਣੈ ॥ ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ॥੧॥ ਸੇਵਕ ਕੀ ਅਰਦਾਸਿ ਪਿਆਰੇ ॥ ਜਪਿ ਜੀਵਾ ਪ੍ਰਭ ਚਰਣ ਤੁਮਾਰੇ॥੧॥ ਰਹਾਉ ॥ ਦਇਆਲ ਪੁਰਖ ਮੇਰੇ ਪ੍ਰਭ ਦਾਤੇ ॥ ਜਿਸਹਿ ਜਨਾਵਹੁ ਤਿਨਹਿ ਤੁਮ ਜਾਤੇ ॥੨॥ ਸਦਾ ਸਦਾ ਜਾਈ ਬਲਿਹਾਰੀ ॥ ਇਤ ਉਤ ਦੇਖਉ ਓਟ ਤੁਮਾਰੀ ॥੩॥ ਮੋਹਿ ਨਿਰਗੁਣ ਗੁਣੁ ਕਿਛੂ ਨ ਜਾਤਾ ॥ ਨਾਨਕ ਸਾਧੂ ਦੇਖਿ ਮਨੁ ਰਾਤਾ ॥੪॥੩॥ {ਪੰਨਾ 562-563}
ਜਦੋਂ ਮੈਂ ਆਪਣਾ ਬਲੋਗ, http://boonoflife.blogspot.com/ ਖਤਮ ਕੀਤਾ ਤਾਂ ਸੋਚਿਆ ਕਿ ਕਿਓਂ ਨਾ ਆਪਣੀ ਜਿੰਦਗੀ ਦੇ ਤਜੁਰਬੇ ਨੂ ਵੀ ਬਲੋਗ ਤੇ ਲਿਖ ਦੇਵਾਂ ਤੇ ਜੋ ਗਿਆਨ ਵਾਹਿਗੁਰੂ ਸਦਕਾ ਮਿਲਿਆ ਹੈ ਓਸ ਨੂ ਸਿਖ ਸੰਗਤਾਂ ਨਾਲ ਸਾਂਝਾ ਕਰਾਂ ! ਇਹ ਸੋਚ ਕੇ ਮੈਂ ਇਸ ਬਲੋਗ ਤੇਲਿਖਣਾ ਸ਼ੁਰੂ ਕੀਤਾ ਜਿਸ ਨਾਲ ਦਾਸ ਨੂ ਵਾਹਿਗੁਰੂ ਤਕ ਪੂਜਨ ਦੀ ,ਵਾਹਿਗੁਰੂ ਨੂ ਜਾਨਣ ਦੀ ਜੋ ਤਾਂਘ ਹੈ ਓਹ ਸੰਗਤਾਂ ਨਾਲ ਸਾਂਝੀਕਰਾਂ! ਤੁਹਾਨੂ ਇਹ ਸਮਝ ਆ ਜਾਏਗੀ ਕਿ ਤੁਸੀਂ ਕੌਣ ਹੋ, ਕਿਥੋਂ ਆਏ ਹੋ, ਕਿਸ ਕੰਮ ਲਈ ਇਥੇ ਆਏ ਹੋ, ਤੁਹਾਨੂ ਕਿਸਨੇ ਭੇਜਿਆ ਹੈ,ਤੁਹਾਡੇ ਜਨਮ ਲੈਣ ਦਾ ਕਾਰਣ ਕੀ ਹੈ? ਤੁਸੀਂ ਆਏ ਤਾ ਹੋ ਪਰ ਹੁਣ ਕਿਥੇ ਜਾਣਾ ਹੈ ! ਇਹਨਾ ਸਬ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਗੁਰਬਾਣੀ ਅਨੁਸਾਰ ਹੀ ਕੀਤੀ ਜਾਏਗੀ !
ਇਹਨਾ ਗਲਾਂ ਦੇ ਜਵਾਬ ਭਾਲਣ ਲਈ ਵਡੇ ਵਡੇ ਸੰਤ ਮਹਾਤਮਾਵਾਂ ਨੇ ਸਤਯੁਗ ਵਿਚ ਹਜਾਰਾਂ ਸਾਲਾਂ ਤਕ ਤਪ ਕੀਤਾ ਪਰ ਇਸਦਾਜਵਾਬ ਨਹੀਂ ਭਾਲ ਸਕੇ ਪਰ ਵੇਖੋ ਕਲਯੁਗ ਵਿਚ ਇਸਦਾ ਜਵਾਬ ਹੈ ! ਅਜ ਤੁਹਾਨੂ ਹਜਾਰਾਂ ਸਾਲਾਂ ਤਕ ਤਪ ਕਰਨ ਦੀ ਲੋੜ ਨਹੀਂ!ਗੁਰੂ ਸਾਹਿਬ ਜੀ ਦਾ ਵਰਦਾਨ ਹੈ ਕੀ ਕਲਯੁਗ ਵਿਚ ਇਕ ਚਿਤ ਹੋ ਕੇ ਜੇ ਇਕ ਛਿਨ ਵੀ ਪ੍ਰਭੁ ਦਾ ਧਿਆਨ ਕਰ ਲਿਆ ਜਾਵੇਗਾ ਤਾਵਾਹਿਗੁਰੂ ਦੀ ਉਸਨੁ ਪ੍ਰਾਪਤੀ ਹੋ ਜਾਵੇਗੀ ਪਰ ਕਲਯੁਗ ਤੁਹਾਨੂ ਇਕ ਛਿਨ ਵੀ ਇਕ ਚਿਤ ਰੱਬ ਦਾ ਨਾਮ ਧਿਆਓਨ ਨਹੀਂ ਦੇਵੇਗਾ!
ਵਾਹਿਗੁਰੂ ਜੀ ਨੂ ਜਾਨਣ ਲਈ ਇਹ ਜਰੂਰੀ ਨਹੀਂ ਕੀ ਤੁਹਾਡੀ ਉਮਰ ਵੀ ਜਿਆਦਾ ਹੀ ਹੋਣੀ ਚਾਹੀਦੀ ਹੈ ! ਪ੍ਰਹਲਾਦ ਪੰਜ ਵਰਿਆਂ ਦਾ ਸੀ ਜਦੋਂ ਉਸ ਨੂ ਰੱਬ ਮਿਲ ਗਿਆ ਸੀ, ਜਾਂ ਕਹੋ ਕਿ ਗਿਆਨ ਪ੍ਰਾਪਤ ਹੋ ਗਿਆ ਸੀ ! ਸਿਖਾਂ ਦੇ ਅਠਵੇਂ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨਸਾਹਿਬ ਜੀ ਵੀ ਕੁਲ ਸਾਡੇ ਪੰਜ ਵਰਿਆਂ ਦੇ ਸੀ ਜਦੋਂ ਓਹਨਾ ਨੂ ਗੁਰੂ ਗੱਦੀ ਦੀ ਪ੍ਰਾਪਤੀ ਹੋਈ ਸੀ ! ਇਹ ਓਹ ਪਵਿਤਰ ਰੂਹਾਂ ਸੀ ਜੋਮਨੁਖ ਮਾਤਰ ਨੂ ਰੱਬੀ ਨੂਰ ਦੇ ਦਰਸ਼ਨ ਕਰਾਓਨ ਤੇ ਉਸ ਸਚੇ ਵਾਹਿਗੁਰੂ ਨਾਲ ਜੋੜਨ ਲਈ ਹੀ ਇਸ ਧਰਤੀ ਤੇ ਆਈਆਂ ਸੀ ! ਇਸ ਵਾਸਤੇ ਉਮਰ ਕੋਈ ਮਾਇਨੇ ਨਹੀਂ ਰਖਦੀ ਕਿ ਵਾਹਿਗੁਰੂ ਜੀ ਦਾ ਨਾਮ ਅਸੀਂ ਵਡੇਰੀ ਉਮਰ ਵਿਚ ਹੀ ਲੈਣਾ ਹੈ, ਕੀ ਪਤਾ ਸਾਡੇ ਸਾਹ ਕਿਨੇ ਨੇ, ਸਾਡੀ ਉਮਰ ਕਿੰਨੀ ਹੈ? ਇਸ ਵਾਸਤੇ ਜਦੋਂ ਵੇਲਾ ਮਿਲ ਜਾਵੇ ਵਾਹਿਗੁਰੂ ਦਾ ਨਾਮ ਜਪੋ ! ਸਾਡੇ ਕੋਲ ਤਾਂ ਓਹ ਜੁਬਾਨ ਵੀ ਨਹੀਂ ਜਿਸ ਨਾਲ ਵਾਹਿਗੁਰੂ ਜੀ ਦੀ ਸਿਫਤ ਸਾਲਾਹ ਕਰ ਸਕੀਏ, ਜਿਸ ਨਾਲ ਵਾਹਿਗੁਰੂ ਜੀ ਦੇ ਗੁਣਾ ਦਾ ਬਖਾਨ ਕਰ ਸਕੀਏ !

ਕ੍ਰਿਸ਼ਨ ਜੀ ਮਹਾਰਾਜ ਨੇ ਗੀਤਾ ਵਿਚ ਕਿਹਾ ਹੈ ਕਿ ਸਾਰੇ ਸੰਸਾਰ ਦੇ ਸਬ ਪ੍ਰਾਣੀ ਓਹਨਾ ਤੋਂ ਹੀ ਜਨਮ ਲੈਂਦੇ ਨੇ ਤੇ ਫਿਰ ਓਹਨਾ ਵਿਚ ਹੀ ਸਮਾ ਜਾਂਦੇ ਨੇ ! ਪਰ ਓਹਨਾ ਗੀਤਾ ਦਾ ਗਿਆਨ ਦਿੰਦੇ ਇਹ ਨਹੀਂ ਕਿਹਾ ਕਿ ਪ੍ਰਾਣੀ ਜਨਮ ਕਿਓਂ ਲੈਂਦਾ ਹੈ? ਓਸ੍ਨੁ ਜਨਮ ਲੈਣ ਦੀ ਲੋੜ ਕੀ ਹੈ? ਕ੍ਰਿਸ਼ਨ ਜੀ ਨੇ ਆਪਣੇ ਆਪ ਨੂ ਪਰਮਾਤਮਾ ਕਿਹਾ ਹੈ !
ਪਰ ਓਹ ਜੰਮੇ ਵੀ ਤੇ ਮਰੇ ਵੀ, ਜਦੋਂ ਕਿ ਪਰਮਾਤਮਾ ਜਾਂ ਵਾਹਿਗੁਰੂ ਨੂ ਜਨਮ ਲੈਣ ਦੀ ਕੋਈ ਲੋੜ ਨਹੀਂ ਪੈਂਦੀ, ਓਹ ਸੁਖ - ਦੁਖ , ਛਲ -ਕਪਟ, ਮੋਹ - ਮਾਯਾ ਤੋਂ ਤੇ ਹਰ ਬੰਧਨ ਤੋਂ ਦੂਰ ਹੈ! ਓਹ ਅਜਨਮਾ ਹੈ ਤੇ ਮੌਤ ਉਸਨੁ ਛੂਹ ਵੀ ਨਹੀਂ ਸਕਦੀ !

ਪਰ ਸਾਡਾ ਵਿਸ਼ਾਦੂਸਰਾ ਹੈ, ਓਹ ਹੈ ਕਿ ਸਾਨੂ ਵਾਹਿਗੁਰੂ ਜੀ ਨੇ ਇਸ ਧਰਤੀ ਤੇ ਕਿਓਂ ਭੇਜਿਆ?

ਬਥੇਰੇ ਸਾਲ ਜਿੰਦਗੀ ਦੇ ਤਜੁਰਬੇ ਨਾਲ ਤੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਛੋਟੇ ਹੁੰਦੇ ਤੋਂ ਹੀ ਉਸਦੇ ਨਾਮ ਨਾਲ ਜੋ ਪਿਆਰ ਮਾਤਾ -ਪਿਤਾ ਨੇ ਪਾ ਦਿੱਤਾ ਸੀ, ਇਹ ਉਸਦਾ ਹੀ ਸਦਕਾ ਸੀ ਕਿ ਵਾਹਿਗੁਰੂ ਜੀ ਨੇ ਮੈਨੂ ਆਪ ਹਾਜ਼ਿਰ ਹੋ ਕੇ ਗਿਆਨ ਦੀ ਬਖਸ਼ਿਸ਼ ਦਿੱਤੀ !ਅਜੇ ਮੇਰੀ ਉਮਰ ਨਿੱਕੀ ਹੀ ਸੀ ਤੇ ਅਸੀਂ ਦੇਹਰਾਦੂਨ ਰਹਿੰਦੇ ਸੀ ! ਸਵੇਰ ਵੇਲੇ ਜਪੁਜੀ ਸਾਹਿਬ ਦਾ ਪਾਠ ਹੁੰਦਾ ਤਾਂ ਸਾਡੇ ਪਿਤਾ ਜੀ ਨੇ ਗੁਰਮੁਖੀ ਅਖਰਾਂ ਦੀ ਪਛਾਣ ਕਰਾਈ ਜਿਹਨਾ ਨੂ ਜੋੜ ਜੋੜ ਕੇ ਪਾਠ ਕਰਨਾ ਸਿਖਿਆ ! ਤੇ ਇਵੇਂ ਹੀ ਰਹਿਰਾਸ ਸਾਹਿਬ ਦਾ ਪਾਠ ਵੀ ਕਰਨਾ ਸ਼ੁਰੂ ਕੀਤਾ ! ਗੁਰਮੁਖੀ ਦੀ ਸਿਖਿਆ ਘਰ ਵਿਚੋਂ ਹੀ ਮਿਲੀ, ਕਿਸੇ ਸਕੂਲ ਵਿਚੋਂ ਨਹੀਂ ! ਇੰਜ ਨਿਤਨੇਮ ਕਰਨ ਦਾ ਅਭਿਆਸ ਹੋ ਗਿਆ ! ਸਕੂਲ ਵਿਚ ਹਿੰਦੀ, ਬ੍ਰਜ ਭਾਸ਼ਾ ਤੇ ਸੰਸਕ੍ਰਿਤ ਪੜਦੇ ਹੁੰਦੇ ਸੀ ਜਿਸ ਨਾਲ ਗੁਰਬਾਣੀ ਦੀ ਸਮਝ ਵੀ ਛੇਤੀ ਆ ਗਈ ! ਵਡੇ ਹੋ ਕੇ ਤਾਬਿਆ ਬੈਠਨਾ ਸ਼ੁਰੂ ਕੀਤਾ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਾਠ ਵੀ ਕਰਨਾ ਸ਼ੁਰੂ ਕੀਤਾ! ਪਾਠ ਕਰਨ ਦੀ ਖਿਚ ਬਹੁਤ ਸੀ ਤੇਜਿੰਨਾ ਚਿਰ ਮਨ ਕਰੇ ਬੈਠ ਕੇ ਪਾਠ ਕਰਦੇ ਰਹਿੰਦੇ ਸੀ ਤੇ ਮਨ ਵਿਚ ਇਹੋ ਚਾਅ ਰਹਿੰਦਾ ਕਿ ਗੁਰੂ ਸਾਹਿਬ ਜੀ ਕੀ ਕਹਿ ਰਹਿ ਨੇ !

ਇਸਤਰਾਂ ਇਕ ਵੇਲਾ ਆਯਾ ਜਦੋਂ ਅਖੰਡ ਪਾਠ ਇਕੋ ਵਾਰੀ ਬੈਠ ਕੇ ਨਿਰਵਿਘਨ ਸਮਾਪਤ ਹੋਇਆ ! ਹੁਣ ਅਗੋਂ ਦੀ ਸਮਝ ਨਹੀਂ ਸੀ ਪੈਂਦੀ ਕਿ ਕੀ ਕੀਤਾ ਜਾਵੇ ਅੰਦਰੋਂ ਨਾਮ ਦੀ ਭੁਖ ਨਹੀਂ ਸੀ ਜਾਂਦੀ ! ਅਸੀਂ ਸੁਖਮਨੀ ਸਾਹਿਬ ਕੰਠ ਕੀਤਾ ਤੇ ਰੋਜ਼ ਤੁਰਦੇ ਫਿਰਦੇ, ਕੰਮਕਾਰ ਕਰਦੇ ਹੋਏ ੧੨-੧੫ ਪਾਠ ਕਰ ਲੈਣੇ, ਕੁਝ ਮਹੀਨੇ ਇੰਜ ਹੀ ਚਲਦਾ ਰਿਹਾ ਪਰ ਚਿੱਤ ਵਿਚ ਕੁਝ ਕਾਹਲ ਜਹੀ ਰਹਿੰਦੀ ਸੀ !ਸੁਤਿਆਂ ਜਾਗਦੀਆਂ ਵੀ ਪਾਠ ਹੀ ਕਰਦੇ ਰਹਿਣਾ !

ਮੈਨੂ ਚੰਗੀ ਤਰਾਂ ਚੇਤੇ ਹੈ ਕਿ ਓਸ ਦਿਨ ੧੬ ਨਵਮ੍ਬਰ ਸੀ ੨੦੦੪ ਦੀ ਗਲ ਹੈ ! ਮੈਂ ਘਰ ਵਿਚ ਸੁੱਤਾ ਪਿਆ ਸੀ, ਜਾਗੋ ਮੀਟੀ ਵਿਚ ਹੀਸੀ ਅਧੀ- ਕੁ ਰਾਤ ਵੇਲੇ ਕਮਰੇ ਵਿਚ ਇਕ ਤੇਜ਼ ਰੋਸ਼ਨੀ ਹੋਈ ! ਓਸ ਰੋਸ਼ਨੀ ਵਿਚ ਗਰਮੀ ਨਹੀਂ ਸੀ ਤੇ ਓਹ ਅਖਾਂ ਨੂ ਚੁਭਦੀ ਵੀ ਨਹੀਂ ਸੀ ! ਸਾਰਾ ਕਮਰਾ ਰੋਸ਼ਨੀ ਨਾਲ ਭਰ ਗਿਆ ਪਰ ਕੰਧਾਂ ਤੇ ਹੋਰ ਸਮਾਨ ਨਹੀਂ ਸੀ ਵਿਖਾਈ ਦੇ ਰਿਹਾ ! ਅਚਾਨਕ ਓਸ ਰੋਸ਼ਨੀ ਵਿਚੋਂ ਗੁਰੂ ਨਾਨਕ ਦੇਵ ਜੀ ਸਾਹਿਬ ਪ੍ਰਗਟ ਹੋਏ ! ਮੈਂ ਦੋਵੇਂ ਹਥ ਜੋੜ ਨਮਸ੍ਕਾਰ ਕੀਤੀ ਤਾਂ ਓਹਨਾ ਮੈਨੂ ਪੁਛਿਆ ਕਿ ਕਿਓਂ ਪਰੇਸ਼ਾਨ ਹਾਂ ? ਕੀ ਗਲ ਹੈ ? ਮੈਨੂ ਹੋਰ ਤਾਂ ਕੁਝ ਨਹੀਂ ਸੁਝਿਆ ! ਮੈਂ ਕਿਹਾ ਹੇ ਵਾਹਿਗੁਰੂ ਜੀ ਮਿਹਰ ਕਰੋ ਮੈਨੂ ਅਗੇ ਦਾ ਰਸਤਾ ਨਹੀਂ ਲਭਦਾ ਪਿਆ ਹੈ. ਮੈਂ ਕੀ ਨਾਮ ਜਪਾਂ? ਇਹ ਸੁਣਦੇ ਹੀ ਗੁਰੂ ਨਾਨਕ ਦੇਵ ਸਾਹਿਬ ਜੀ ਹਸ ਪਏ ਤੇ ਕਹਿਣ ਲਗੇ ਕਿ ਤੈਨੂ ਅਜੇ ਵੀ ਸਮਝ ਨਹੀਂ ਆਈ ਸਬ ਗਿਆਨ ਤਾ ਤੇਰੇ ਕੋਲ ਹੈ, ਤੈਨੂ ਦਿੱਤਾ ਹੋਇਆ ਹੈ ! ਮੈਂ ਚੁਪ ਰਿਹਾ ਤੇ ਫਿਰ ਕਿਹਾ ਕਿ ਨਹੀਂ ਮਹਾਰਾਜ ਮੈਨੂ ਸਮਝ ਨਹੀਂ ਪੈ ਰਹੀ ਸੋ ਆਪ ਕਿਰਪਾ ਕਰੋ ਤੇ ਅਗੋਂ ਦਾ ਰਸਤਾ ਦੱਸੋ !

ਗੁਰੂ ਸਾਹਿਬ ਨੇ ਹਸ ਕੇ ਕਿਹਾ ਕਿ ਤੈਨੂ ਸੱਚਾ ਤੇ ਅਸਲੀ ਨਾਮ ਦਿੱਤਾ ਹੋਇਆ ਹੈ -ਸਤਿਨਾਮ ਵਾਹਿਗੁਰੂ ਇਹੋ ਸੱਚਾ ਨਾਮ ਹੈ, ਇਸ ਦਾ ਜਾਪੁ ਕਰੀਆ ਕਰ ਇਹ ਕਹਿ ਕੇ ਓਹ ਦਿਸ੍ਨੋ ਬੰਦ ਹੋ ਗਏ ਤੇ ਫਿਰ ਰੋਸ਼ਨੀ ਵੀ ਗਾਇਬ ਹੋ ਗਈ, ਮੈਂ ਉਠ ਕੇ ਬਹਿ ਗਿਆ ਤੇ ਵਾਹਿਗੁਰੂ ਦਾ ਜਾਪੁ ਕਰਨ ਲਗ ਪਿਆ !

ਵਾਹਿਗੁਰੂ ਜੀ ਨੇ ਮਿਹਰ ਕੀਤੀ , ਇਸਦੇ ਨਾਲ ਹੀ ਹੋਰ ਵੀ ਚਾਨਣਾ ਪੈ ਗਿਆ ! ਤਾਬਿਆ ਬੈਠੇ ਪਾਠ ਕਰਦੇ ਨੂ ਬਥੇਰਾ ਗਿਆਨ ਮਿਲ ਜਾਂਦਾ ! ਓਦੋਂ ਹੀ ਇਹ ਵੀ ਗਿਆਨ ਮਿਲਿਆ ਕਿ ਜੋ ਗਲ ਕ੍ਰਿਸ਼ਨ ਜੀ ਨੇ ਅਧੀ ਛਡ ਦਿੱਤੀ ਸੀ ਤੇ ਗੀਤਾ ਵਿਚ ਪੂਰਾ ਗਿਆਨ ਨਹੀਂ ਸੀ ਦਿੱਤਾ, ਓਹ ਗੁਰੂ ਗਰੰਥ ਸਾਹਿਬ ਜੀ ਦੇ ਵਿਚ ਦੇ ਦਿੱਤਾ ਹੈ, ਜਦੋਂ ਅਸੀਂ , " ਬਾਰਹ ਮਾਹਾ " ਦਾ ਪਾਠ ਕਰਦੇ ਹਾਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ,"ਕਿਰਤ ਕਰ੍ਮ ਕੇ ਵੀਛੁੜੇ ਕਰ ਕਿਰਪਾ ਮੇਲਹੁ ਰਾਮ"!! ਅੰਗ ੧੩੩ !! ਮਤਲਬ ਹੈ ਕਿ ਸਾਡੇ ਉਤੇ ਕਰਮ ਕਰਨ ਦਾਜੋ ਯੋਗ ਪੈ ਗਿਆ ਹੈ ਤੇ ਇਸ ਕਿਰਤ ਨੂ ਕਰਨ ਲਈ ਸਾਨੂ ਧਰਤੀ ਤੇ ਆਉਣਾ ਪਿਆ ਹੈ, ਇਸ ਵਾਸਤੇ ਸਾਨੂ ਦੇਹੀ ਦਿੱਤੀ ਗਈ ਹੈ !ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹੇ ਵਾਹਿਗੁਰੂ ਜੀ ਜੇਕਰ ਤੁਸੀਂ ਕਿਰਪਾ ਕਰੋ ਤੇ ਤਾਂ ਹੀ ਮੁੜ ਸਾਡਾ ਤੁਹਾਡੇ ਨਾਲ ਮੇਲ ਹੋ ਸਕਦਾ ਹੈ !

ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥ ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥ ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥ ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥ ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥ ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ॥ ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥ ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥ ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ !! Ang-1266!!
ਇਸ ਗਲ ਨੂ ਆਪਾਂ ਇੰਜ ਵੀ ਸਮਝ ਸਕਦੇ ਹਾਂ ਕਿ ਜਿਵੇਂ ਕੋਈ ਪਿਓ ਆਪਣੇ ਪੁਤਰ ਨੂ ਘਰ ਤੋਂ ਹਜਾਰ - ਬਾਰ੍ਹਾਂ ਸੌ ਮੀਲ ਦੂਰ ਕਿਸੇ ਕੰਮ ਭੇਜਦਾ ਹੈ ਤਾਂ ਉਸਦੀ ਟਿਕਟ ਬੂਕ ਕਰਵਾਏਗਾ, ਖਾਨ ਪੀਣ ਲਈ ਖਰਚਾ ਦੇਵੇਗਾ, ਕਪੜੇ ਤੇ ਹੋਰ ਲੋੜੀਂਦਾ ਸਮਾਨ ਨਾਲ ਦੇਵੇਗਾ ਪਰ ਪੁਤਰ ਨੂ ਕਹਿਗਾ ਕਿ ਕਾਕਾ, ਤੂ ਜਿਸ ਕੰਮ ਚਲਿਆ ਹੈਂ ਸੋ ਕਰਕੇ ਹੀ ਆਓਣਾ, ਤੁਹਾਡੀ ਲੋੜ ਦਾ ਸਬ ਪਰਬੰਧ ਕਰ ਦਿੱਤਾ ਹੈ ਫਿਰ ਵੀ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਵੇ ਤਾਂ ਦਸ ਦੇਣਾ , ਮੈਂ ਭੇਜ ਦੇਵਾਂਗਾ ਪਰ ਇਹ ਕੰਮ ਤੁਸਾਂ ਜਰੂਰ ਕਰ ਕੇ ਆਓਣਾ ! ਇਹ ਕਹਿ ਕੇ ਪਿਓ ਆਪਣੇ ਪੁਤਰ ਨੂ ਤੋਰ ਦਿੰਦਾ ਹੈ ! ਹੁਣ ਪੁਤਰ ਨਵੀਂ ਜਗਾਹ ਪੁਝ੍ਦਾ ਹੈ ਤੇ ਓਥੇ ਦੀਆਂ ਸੋਹਣੀਆਂ ਚੀਜਾਂ ਵਿਚ ਲਗ ਕੇ, ਓਹ ਆਪਣੇ ਪਿਤਾ ਦੇ ਦਿੱਤੇ ਕੰਮ ਨੂ ਭੁਲ ਜਾਂਦਾ ਹੈ, ਓਸਦਾ ਪਿਤਾ ਕਈ ਵਾਰੀ ਓਸ੍ਨੁ ਓਹ ਕੰਮ ਚੇਤੇ ਕਰਾਓਂਦਾ ਹੈ ਪਰ ਪੁਤਰ ਅਵੇਸਲਾ ਹੀ ਰਹਿੰਦਾ ਹੈ. ਕਾਫੀ ਚਿਰ ਉਡੀਕਾਂ ਤੋਂ ਬਾਅਦ ਜਦੋਂ ਪੁਤਰ ਕੰਮ ਨਹੀਂ ਕਰਦਾ ਤਾਂ ਪਿਓ ਕਿਸੇ ਹੋਰ ਨੂ ਓਹ ਕੰਮ ਦੇ ਕੇ ਭੇਜਦਾ ਹੈ ਤੇ ਆਪਣ ਪੁਤਰ ਵੱਲੋਂ ਮੁੰਹ ਮੋੜ ਲੈਂਦਾ ਹੈ, ਤੇ ਪਿਓ ਪੁਤਰ ਵਿਚ ਫ਼ਰਕ ਪੈ ਜਾਂਦੇ ਨੇ !

ਜਾਨੀ ਕਿ ਤੁਸੀਂ ਇਹ ਵੇਖੋ ਕਿ ਚੁਰਾਸੀ ਲਖ ਜੋਨੀਆਂ ਤੋਂ ਬਾਅਦ ਹੀ ਤੁਹਾਨੂ ਇਹ ਮਾਨੁਖ ਦੇਹੀ ਮਿਲੀ ਹੈ ਹੈ ਤੇ ਤੁਸੀਂ ਮਹਾਰਾਜ ਨਾਲ ਇਹ ਵਾਦਾ ਕਰਕੇ ਆਏ ਹੋ ਕਿ ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਦਾ ਸਿਮਰਨ ਕਰਨਾ ਹੈ ! ਵਾਹਿਗੁਰੂ ਨੇ ਤੁਹਾਥੋਂ ਇਹ ਵਾਦਾ ਵੀ ਲਿਆ ਹੈ ਕਿ ਵਾਪਸ ਜਰੂਰ ਆਓਣਾ ਹੈ, "ਮਰਣ ਲਿਖਾਏ ਮੰਡਲ ਮਹਿ ਆਏ" !! ਇਸ ਦੁਨਿਆ ਵਿਚ ਰਹਿਣ ਲਈ ਵਾਹਿਗੁਰੂ ਜੀ ਨੇ ਸਬ ਪਰਬੰਧ ਕਰਕੇ ਹੀ ਤੁਹਾਨੂ ਭੇਜਿਆ, ਤੁਹਾਡੇ ਜਨਮ ਲੈਣ ਤੋਂ ਪਹਿਲਾਂ ਹੀ ਤੁਹਾਡੇ ਖਾਨ-ਪੀਣ ਤੋ ਲੈ ਕੇ ਹਰ ਸੁਖ ਸੁਵਿਧਾ ਦਾ ਇੰਤਜਾਮ ਕਰ ਕੇ ਹੀ ਭੇਜਿਆ ਹੈ ਪਰ ਸੁਆਰਥੀ ਮਨੁਖ ਇਸ ਦੁਨਿਆ ਵਿਚ ਆ ਕੇ ਆਓਣ ਦਾ ਮਨੋਰਥ ਭੁਲ ਹੋਰ ਕਮਾਂ ਵਿਚ ਪੈ ਗਿਆ ਤੇ ਵਾਹਿਗੁਰੂ ਪਿਤਾ ਜੀ ਦੇ ਦਿੱਤੇ ਕੰਮ ਨੂ ਭੁਲ ਗਿਆ !

ਹੁਣ ਬੰਦਾ ਵਾਹਿਗੁਰੂ ਜੀ ਤੋ ਦੂਰ ਹੋ ਗਿਆ, ਆਪਣੇ ਪਿਤਾ ਤੋ ਦੂਰ ਚਲਾ ਗਿਆ ! ਇਕ ਸਾਂਝ ਸੀ ਜੋ ਉਸਨੁ ਪਿਤਾ ਨਾਲ ਜੋੜ ਕੇ ਰਖਦੀ ਸੀ-ਓਹ ਵੀ ਟੁਟ ਗਈ ! ਹੁਣ ਓਹ ਮਾਇਆ ਦੇ ਚਕਰ ਵਿਚ ਫਸ ਗਿਆ ਅਤੇ ਆਪਣੇ ਪਿਤਾ ਨੂ ਭੁਲ ਕੇ, ਉਸਦੀ ਬਖਸ਼ੀਆਂ ਚੀਜ਼ਾਂ ਨੂ ਆਪਣੀ ਮਿਲ੍ਕੀਅਤ ਸਮਝ ਬੈਠਾ, ਮਾਲਿਕ ਬਣ ਗਿਆ ! ਧਰਤੀ, ਮਕਾਨ, ਕਾਰ ਤੇ ਹੋਰ ਸੁਖਾਂ ਨੂ ਆਪਣੀ ਸਮਝ ਬੈਠਾ, ਭੁਲ ਗਿਆ ਕਿ ਇਹ ਸਭ ਤੇ ਉਸਦੇ ਪਿਤਾ ਨੇ ਉਸਨੁ ਕਾਰਜ਼ ਪੂਰਾ ਕਰਨ ਲਈ ਦਿੱਤੀਆਂ ਸੀ? ਫਿਰ ਸਮੇ ਦੀ ਲੋੜ ਮੁਤਾਬਿਕ ਉਸਨੁ ਹੋਰ ਲਾਲਚ ਵਧਦੀ ਗਈ ਤੇ ਓਹ ਆਪਣੀ ਮਰਜੀ ਨਾਲ ਕੰਮ ਕਰਨ ਲਗ ਪਿਆ ! ਦੂਜੇ ਦਾ ਹਕ਼ ਮਾਰਨਾ, ਚੋਰੀ ਕਰਨੀ, ਪਾਪ ਕਰਨੇ, ਬੰਦੇ ਨੂ ਇਹਨਾ ਸਭ ਨੂ ਕਰਦੇ ਹੋਏ ਵੀ ਰਬ ਦਾ ਡਰ ਨਾ ਰਿਹਾ ! ਹਾਂ ਇਕ ਵਾਰੀ ਰਬ ਨੂ ਚੇਤੇ ਜਰੂਰ ਕਰ ਲੈਂਦਾ ਸੀ ! ਜੇ ਚੋਰੀ ਕਰਨੀ ਹੋਵੇ ਤਾ ਅਰਦਾਸ ਕਰ ਲੈਣੀ ਕਿ ਮੈਂ ਦਸਵੰਧ ਦੇਵਾਂਗਾ ਪਰ ਮੇਰੀ ਰਖਿਆ ਕਰੀਂ ! ਵਗੈਰਾ ਵਗੈਰਾ !
ਕ੍ਰਿਸ਼ਨ ਜੀ ਨੇ ਗੀਤਾ ਵਿਚ ਕਿਹਾ ਹੈ ਕਿ ਜੋ ਕਰਵਾ ਰਿਹਾ ਹੈ ਰਬ ਕਰਵਾ ਰਿਹਾ ਹੈ, ਬੰਦਾ ਕੁਝ ਨਹੀ ਕਰ ਸਕਦਾ ! ਗੁਰਬਾਣੀ ਵਿਚ ਵੀ ਕਿਹਾ ਹੈ 'ਸਭ ਕੋ ਤੇਰੇ ਵਸ ਹੈ !' ਤੇ ਜੇ ਕੋਈ ਚੰਗਾ ਕੰਮ ਹੋ ਰਿਹਾ ਹੈ ਤਾ ਓਹ ਵੀ ਰੱਬ ਹੀ ਕਰ ਰਿਹਾ ਤੇ ਜੇ ਕੋਈ ਗਲਤ ਕੰਮ ਹੋ ਰਿਹਾ ਤਾ ਓਹ ਵੀ ਰੱਬ ਹੀ ਕਰ ਰਿਹਾ ਤਾ ਫਿਰ ਕਿਸੇ ਗਲਤ ਕੀਤੇ ਕੰਮ ਦਾ ਜਿਮ੍ਮੇਵਾਰ ਬੰਦਾ ਕਿਓਂ?
ਪਰ ਜਦੋਂ ਬੰਦਾ ਕੋਈ ਗਲਤ ਕੰਮ ਕਰਦਾ ਹੈ ਤੇ ਇਕ ਵਾਰੀ ਵਾਹਿਗੁਰੂ ਵੱਲੋਂ ਉਸਨੁ ਮਨਾ ਕੀਤਾ ਜਾਂਦਾ ਹੈ, ਅੰਦਰੋ ਉਸ ਬੰਦੇ ਨੂ ਵਾਹਿਗੁਰੂ ਵੱਲੋਂ ਅਵਾਜ਼ ਆਓਂਦੀ ਹੈ ਕਿ 'ਨਾ ਕਰ' ਪਰ ਬੰਦਾ ਲਾਲਚ ਵਸ਼ ਹੋ ਕੇ ਫਿਰ ਵੀ ਓਹ ਗਲਤ ਕੰਮ ਕਰਦਾ ਹੈ ਤਾ ਵਾਹਿਗੁਰੂ ਉਸਤੋ ਦੂਰ ਹੋ ਜਾਂਦਾ ਹੈ ਤੇ ਉਸ ਗਲਤ ਕੰਮ ਦਾ ਹੁਣ ਜੁਮੇਵਾਰ ਵੀ ਬੰਦਾ ਆਪ ਹੀ ਹੁੰਦਾ !
ਆਤਮਾ ਤੇ ਪ੍ਰਮਾਤਮਾ ਵਿਚ ਕੋਈ ਫਰਕ ਨਹੀ ਹੈ ! ਪਰਮ + ਆਤਮਾ = ਪ੍ਰਮਾਤਮਾ ਬਣ ਜਾਂਦੀ ਹੈ, ਜਾਂ ਤੁਸੀਂ ਇੰਜ ਸਮਝ ਲਵੋ ਕਿ ਸ਼ਰੀਰਕ ਮੌਤ ਤੋ ਬਾਅਦ ਆਤਮਾ ਨੇ ਪਰਮਾਤਮਾ ਵਿਚ ਹੀ ਮਿਲ ਜਾਣਾ ਹੈ ਜਿਵੇਂ ਪਾਣੀ ਦੋ ਬੂੰਦ ਸਮੰਦਰ ਵਿਚ ! ਇਸ ਵਾਸਤੇ ਆਤਮਾ ਵੀ ਪਵਿਤਰ ਹੀ ਹੁੰਦੀ, ਉਸ ਵਿਚ ਕੋਈ ਮੇਲ ਨਹੀਂ ਹੁੰਦੀ ! ਜਦੋਂ ਮਨੁਖ ਕੋਈ ਗਲਤ ਕੰਮ ਕਰਦਾ ਹੈ ਤੇ ਇਹ ਜੋ ਉਸਦੀ ਆਤਮਾ, ਉਸਦੇ ਅੰਦਰ ਰਬ ਦੇ ਰੂਪ ਵਿਚ ਹੈ, ਉਸਨੁ ਮਨਾ ਕਰਦੀ ਹੈ ਕਿ 'ਬੰਦਿਆ ਇਹ ਜੁਲਮ ਨਾ ਕਰ' ਪਰ ਬੰਦਾ ਕਿਸੇ ਵੀ ਲਾਲਚ ਵਸ਼ ਓਹ ਕੰਮ ਕਰਦਾ ਹੈ ਤੇ ਫਿਰ ਉਸ ਕੀਤੇ ਗਲਤ ਕੰਮ ਦਾ ਹੁਣ ਕੋਈ ਦੋਸ਼ ਰਬ ਉਪਰ ਨਹੀ ਹੁੰਦਾ ! ਉਸ ਕੰਮ ਲਯੀ ਓਹ ਮਨੁਖ ਹੀ ਜੁਮੇਵਾਰ ਹੁੰਦਾ ਹੈ !
ਆਓ ਇਸ ਗਲ ਤੇ ਖੁਲ ਕੇ ਵਿਚਾਰ ਕਰੀਏ... .'
ਕ੍ਰਿਸ਼ਨ ਜੀ ਗੀਤਾ ਵਿਚ ਕਹਿੰਦੇ ਨੇ ਕਿ ਬੰਦਾ ਤੇ ਸਿਰਫ ਇਕ ਜਰਿਆ ਹੈ, ਉਸਦੇ ਵਸ ਵਿਚ ਕੁਝ ਨਹੀਂ ਜੋ ਮੈਂ ਕਰਵਾਂਦਾ ਹਾਂ , ਬੰਦਾ ਓਹੀ ਕੰਮ ਕਰਦਾ ਹੈ ਤੇ ਫਿਰ ਚੰਗੇ ਯਾ ਮਾੜੇ ਕੰਮ ਦਾ ਪੁੰਨ ਫਲ ਯਾ ਸਜ਼ਾ ਉਸ ਬੰਦੇ ਨੂ ਕਿਓਂ ? ਇਥੇ ਵੀ ਗੁਰਬਾਣੀ ਹੀ ਮਦਦ ਕਰਦੀ ਹੈ ਕਿ ਬੰਦਿਆ ਤੈਨੂ ਮਨਾ ਕੀਤਾ ਹੈ, ਪੰਜ ਤਸ੍ਕਰ ਹਰ ਵਕਤ ਤੈਨੂ ਲਗੇ ਹੋਏ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ! ਇਹਨਾ ਤੋ ਬਚ ਕੇ ਰਹੁ ਪਰ ਤੂ ਨਹੀ ਸੁਣਦਾ ? ‘ਮਨਿ ਜੀਤੇ ਜਗ ਜੀਤ !!’ ਇਸ ਮਨ ਨੂ ਕਿਵੇਂ ਜਿਤਿਆ ਜਾ ਸਕਦਾ ਹੈ ਜਿਸ ਨਾਲ ਇਹ ਮਨ ਲਾਲਚ ਛਡ ਕੇ ਵਾਹਿਗੁਰੂ ਸਿਮਰਨ ਵਿਚ ਲਗੇ? ਗੁਰਬਾਣੀ ਕਹਿੰਦੀ ਹੈ,
'ਸਭ ਰਸ ਦੇਹੀ ਅੰਦਰ ਪਾਏ !! ਵਿਰਲੇ ਕਓ ਗੁਰੂ ਸਬਦੁ ਬੁਝਾਏ !! ਅੰਦਰ ਖੋਜੇ ਸਬਦ ਸਾਲਾਹੇ !! ਬਾਹਰਿ ਕਾਹੇ ਜਾਇਆ ਹੇ !!ਅੰਗ ੧੦੫੬ !!

ਇਥੇ ਹੀ ਬਸ ਨਹੀਂ ਕੀਤੀ ਸਗੋਂ ਹੋਰ ਚਾਨਣ ਪਾਇਆ ਗਿਆ ਹੈ ਕਿ ਸਬਦ ਕੀ ਹੈ ਅਤੇ ਸਬਦ ਤੇਰੀ ਕਿੰਜ ਸਹਾਇਤਾ ਕਰੇਗਾ,
'ਬਿਨ ਗੁਰ ਸਬਦ ਨ ਛੂਟੀਐ ਦੇਖਹੂ ਵਿਚਾਰਾ !! ਜੇ ਲਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ !!ਅੰਗ ੨੨੯ !!'

ਇਸ ਸਬਦ ਦੀ ਪ੍ਰਾਪਤੀ ਲਈ ਸਾਨੂ ਕੁਝ ਜਤਨ ਵੀ ਕਰਨੇ ਪੈਣਗੇ ! ਇਸ ਲਈ ਪਹਿਲਾਂ ਜੇਕਰ ਅਸੀਂ ਸਬਦ ਨੂ ਮਨ ਵਿਚ ਵਸਾਉਣਾ ਹੈ ਤਾ ਮਨ ਸਾਫ਼ ਕਰੀਏ ! ਹੁਣ ਮਨ ਕਿਵੇਂ ਸਾਫ਼ ਹੋਵੇ, ਇਥੇ ਵੀ ਗੁਰਬਾਣੀ ਉਪਦੇਸ ਕਰਦੀ ਹੈ,

'ਹਰਿ ਚਰਣ ਤੂੰ ਲਾਗਿ ਰਹੁ ਗੁਰ ਸਬਦ ਸੋਝੀ ਹੋਈ !! ਹਰਿ ਰਸੁ ਰਸਨਾ ਚਾਖੁ ਤੂੰ ਤਾਂ ਮਨ ਨਿਰਮਲ ਹੋਈ !! ਅੰਗ ੪੯੨ !!
ਸਬਦ ਦੇ ਗਿਆਨ ਨਾਲ ਮਨ ਨੂ ਸੋਝੀ ਆਓਂਦੀ ਹੈ, ਪ੍ਰਭੁ ਦਾ ਨਾਮ ਮਨ ਵਿਚ ਵਸਦਾ ਹੈ, ਜਿਵੇਂ ਗੁਰੂ ਸਾਹਿਬ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕੀ ਬੰਦਾ ਦੁਨਿਆ ਵਿਚ ਸਿਰਫ ਨਾਮ ਜਪਣ ਲੈ ਹੀ ਆਇਆ ਹੈ ! ੮੪ ਲਖ ਜੂਨੀਆਂ ਤੋ ਬਾਅਦ ਬੰਦੇ ਨੂ ਜੋ ਇਹ ਦਹੀ ਮਿਲੀ ਹੈ , ਇਹ ਦੇਹੀ ਵਾਹਿਗੁਰੂ - ਅਕਾਲ ਪੁਰਖ ਦੇ ਸਿਮਰਨ ਕਰਨ ਲਈ ਮਿਲੀ ਹੈ, ਇਸ ਨੂ ਅਜਾਈਂ ਨ ਗੁਆ !,

ਭਈ ਪਰਾਪਤਿ ਮਾਨੁਖ ਦੇਹੁਰੀਆ!! ਗੋਬਿੰਦ ਮਿਲਣ ਕੀ ਇਹੁ ਤੇਰੀ ਬਰਿਆ !! ਅਵਰ ਕਾਜ ਤੇਰੇ ਕੀਤੇ ਨ ਕਾਮ !! ਮਿਲ ਸਾਧ ਸੰਗਤ ਭਜੁ ਕੇਵਲ ਨਾਮ !!' ਰਹਿਰਾਸ ਸਾਹਿਬ !!
ਜਦੋਂ ਸਾਡਾ ਮਨ ਸਾਫ਼ ਹੋ ਜਾਏਗਾ ਤੇ ਸਾਨੂ ਹਰ ਪਾਸੇ ਵਾਹਿਗੁਰੂ ਦਾ ਹੀ ਪਸਾਰਾ ਦਿੱਸੇਗਾ, ਤੇਰਾ-ਮੇਰਾ ਦਾ ਤਾ ਸੁਆਲ ਹੀ ਖਤਮ ਹੋ ਜਾਏਗਾ, ਫਿਰ ਤੇ, 'ਜਤ ਦੇਖੋ ਤਤ ਸ਼ੋਇ !' ਤੇ ਮਨ ਵਿਚ ਸਿਰਫ ਵਾਹਿਗੁਰੂ ਹੀ ਵਸੇਗਾ !
ਬਸ ਇਕੋ ਅਵਾਜ਼ ਆਏਗੀ ਕਿ,
'ਗੁਰੂ ਗੁਰੂ ਗੁਰੂ ਕਰਿ ਮਨ ਮੋਰ !! ਗੁਰੂ ਬਿਨਾ ਮੈਂ ਨਹੀ ਹੋਰ !! ' ਗੋੰਡ ਮਹੱਲਾ ੫ !!
ਜਦ ਅੰਦਰ ਸੁਤਿਆਂ ਜਾਗਦੀਆਂ ਵਾਹਿਗੁਰੂ ਨਾਮ ਜਪਿਆ ਜਾਇਗਾ ਤੇ ਵਾਹਿਗੁਰੂ ਜੀ ਨਾਲ ਮੇਲ ਹੋਣਾ ਸਹਿਜ ਹੋ ਜਾਏਗਾ -ਇਹ ਸਹਿਜ ਵੀ ਤੇ ਵਾਹਿਗੁਰੂ ਆਪ ਹੀ ਹੈ !!,
‘ਸਤਿਗੁਰੁ ਪੂਰਾ ਭੇਟੀਏ ਭਾਈ ਸਬਦਿ ਮਿਲਾਵਣਹਾਰ !! ਅੰਗ 639 !!’
ਜਦੋਂ ਸਹਿਜ ਦੀ ਪਰਾਪਤੀ ਹੋ ਜਾਂਦੀ ਹੈ ਤੇ ਫਿਰ ਇਸ ਦੁਨਿਆ ਵਿਚ ਆਓਣ ਦਾ ਮਨੋਰਥ ਵੀ ਪੂਰਾ ਹੋ ਜਾਂਦਾ ਹੈ! ਸੰਤ ਮਹਾਤਮਾ ਵੀ ਤੇ ਇਹੋ ਹੀ ਕਰਦੇ ਨੇ, ਸਬਦ ਦੇ ਅਭਿਆਸ ਨਾਲ ਮਨ ਨੂ ਸਾਫ਼ ਕਰਨਾ ਤੇ ਫਿਰ ਇਸ ਦੇਹੀ ਨੂ ਸੋਧਨਾ, ਇਸ ਕਾਇਆ ਨੂ ਸੋਧ ਕੇ ਅੰਦਰ ਵਾਹਿਗੁਰੂ ਸਬਦ ਦਾ ਵਾਸਾ ਕਰਨਾ ਤੇ ਆਪਣੇ ਪ੍ਰਭੁ ਅਕਾਲ ਪੁਰਖ ਨਾਲ ਮੇਲ ! ਬਸ ਇਹੋ ਹੀ ਅਸੀਂ ਕਰਨਾ,
'ਇਸ ਕਾਇਆ ਕੀ ਕੀਮਤ ਕਿਨੈ ਨ ਪਾਈ !! ਮੇਰੇ ਠਾਕੁਰ ਇਹ ਬਣਤ ਬਣਾਈ !! ਗੁਰਮੁਖ ਹੋਵੇ ਸੁ ਕਾਇਆ ਸੋਧੇ !! ਆਪਹਿ ਆਪ ਮਿਲਾਇਦਾ !! ਅੰਗ ੧੦੬੬ !!
ਇਸੇ ਕਰਕੇ ਗੁਰੂ ਸਾਹਿਬ ਜੀ ਨੇ ਇਸ ਕਾਇਆ ਦੀ ਕੀਮਤ ਅਨਮੋਲ ਦਸੀ ਹੈ ! ਹਿੰਦੂ ਮਤ ਵਿਚ ਤੇ ਇਹ ਦੇਹੀ ਕਿਸੇ ਕੰਮ ਦੀ ਨਹੀ ਦਸੀ ! ਓਹ ਕਹਿੰਦੇ ਨੇ ਕਿ ਇਹ ਦੇਹੀ ਕਿਸੇ ਕੰਮ ਨਹੀ ਆਵੇਗੀ, ਕਬੀਰ ਜੀ ਦੇ ਦੋਹੇ ਅਸੀਂ ਪੜਦੇ ਹੁੰਦੇ ਸੀ, ਤੇ ਓਹਨਾ ਵਿਚ ਹੀ ਇਹੋ ਹੀ ਲਿਖਿਆ ਹੁੰਦਾ ਸੀ ਪਰ ਮੇਰੇ ਸਤਿਗੁਰਾਂ ਇਹ ਬੁਝਾਰਤ ਵੀ ਹਲ ਕਰ ਦਿੱਤੀ ! ਜੇ ਕਾਇਆ ਹੀ ਨਹੀ ਹੁੰਦੀ, ਮਨ ਦੀ ਸੋਝੀ ਨਾ ਹੁੰਦੀ ਤੇ ਅਸੀਂ ਅਕਾਲ ਪੁਰਖ ਨਾਲ ਕਿਵੇਂ ਜੁੜ ਸਕਦੇ ਸੀ? ਇਸ ਕਾਇਆ ਦੀ ਮਹਿਮਾ ਮੇਰੇ ਸਤਿਗੁਰੁ ਜੀ ਇੰਜ ਦਸਦੇ ਨੇ,
'ਗੁਰ ਸੇਵਾ ਤੇ ਭੁਗਤ ਕਮਾਈ !! ਤਬ ਇਹ ਮਾਣਸ ਦੇਹੀ ਪਾਈ !! ਇਸ ਦੇਹੀ ਕਓ ਸਿਮਰਹਿ ਦੇਵ !! ਸਾ ਦੇਹੀ ਭਜੁ ਹਰਿ ਕੀ ਸੇਵ !! ਅੰਗ ੧੧੫੯ !!
ਇਸ ਲਈ ਜਿਸ ਕੰਮ ਲਈ ਸਾਨੂ ਵਾਹਿਗੁਰੂ ਜੀ ਨੇ ਇਸ ਧਰਤੀ ਤੇ ਇਨਸਾਨ ਬਣਾ ਕੇ ਭੇਜਿਆ ਹੈ ਤੇ ਸਾਨੂ ਇਕ ਮਨੋਰਥ ਵੀ ਦਿੱਤਾ ਹੈ - ਨਾਮ ਜਪਣਾ ! ਗੁਰਬਾਣੀ ਸਾਨੂ ਇਹੋ ਚੇਤੇ ਕਰਾਨ੍ਦੀ ਹੈ, ਟੂਟੀ ਗੰਡਦੀ ਹੈ, ਜੋ ਅਸੀਂ ਮਾਇਆ ਵਸ ਹੋ ਕੇ ਅਕਾਲ ਪੁਰਖ ਨੂ ਭੂਲੀ ਬੈਠੇ ਹਾਂ, ਗੁਰਬਾਣੀ ਸਾਨੂ ਫਿਰ ਤੋ ਵਾਹਿਗੁਰੂ ਜੀ ਦੇ ਚਰਨਾ ਨਾਲ ਜੋੜਦੀ ਹੈ ! ਤੇ ਸਾਡਾ ਜਨਮ ਸੁਫ੍ਲਾ ਕਰਦੀ ਹੈ ਜਿਸ ਨਾਲ ਜਦੋਂ ਅਸੀਂ ਇਸ ਸੰਸਾਰ ਤੋ ਵਾਪਿਸ ਜਾਈਏ ਤਾ ਸਾਡਾ ਪਿਤਾ ਅਕਾਲ ਪੁਰਖ ਸਾਨੂ ਪਛਾਣ ਲਵੇ,
'ਮੋਹੇ ਮਰਨੇ ਕਾ ਚਾਓ ਹੈ ਮਰੋਂ ਤੋ ਹਰਿ ਕੇ ਦਵਾਰ !! ਮਤ ਹਰਿ ਯੇ ਕਹੇ ਕੌਨ ਪੜਾ ਹੈ ਮੇਰੇ ਦਵਾਰ !!
ਅਸੀਂ ਸ਼ੁਰੂ ਵੀ ਓਥੋਂ ਹੀ ਹੋਏ ਸੀ ਤੇ ਸਾਡਾ ਅੰਤ ਵੀ ਓਥੇ ਹੀ ਹੈ-ਚਿਰ ਸ਼ਾਂਤੀ ਸਾਨੂ ਓਥੇ ਹੀ ਮਿਲਣੀ !
'ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰਿ ਜਿਤ ਦੁਆਰੇ ਉਬਰੇ ਤਿਤੈ ਲੇਹੁ ਉਬਾਰ !! ਸਤਿਗੁਰੁ ਸੁਖ ਵੇਖਾਲਿਆ ਸਚਾ ਸਬਦ ਵੀਚਾਰਿ ਨਾਨਕ ਅਵਰ ਨਾ ਸੁਝਈ ਹਰਿ ਬਿਨ ਬਖਸ਼ਣਹਾਰ !!
ਸਫਲ ਹੋਤ ਇਹ ਦੁਰਲਭ ਦੇਹੀ !! ਜਾ ਕਓ ਸਤਿਗੁਰੁ ਮਇਆ ਕਰੇਹੀ !! ਅੰਗ ੧੨੯੮ !!
ਆਓ ਸਾਰੇ ਪਵਿਤਰ ਨਾਮ ਨੂ ਰਿਦੇ ਵਿਚ ਵਸਾਈਏ --- ਸਤਿਨਾਮ ਵਾਹਿਗੁਰੂ !!
ਕਵਨ ਮੂਲ ਪ੍ਰਾਣੀ ਕਾ ਕਹੀਏ ਕਵਨ ਰੂਪ ਦ੍ਰਿਸਟਾਇਓ !! ਜੋਤਿ ਪ੍ਰਗਾਸ ਭਈ ਮਾਟੀ ਸੰਗ ਦੁਲਭ ਦੇਹ ਬਖਾਨਿਓ !! ਅੰਗ ੧੨੧੬ !!
ਇਥੇ ਫਿਰ ਵਿਚਾਰ ਕਰਨ ਦੀ ਲੋੜ ਹੈ ਕਿ ਇਹ ਸਤਿਨਾਮ ਕੀ ਹੈ, ਕੀ ਜੋ ਸਾਨੂ ਗੁਰੂ ਨਾਨਕ ਦੇਵ ਜੀ ਨੇ ਜੋ ਦਿੱਤਾ ਕੀ ਓਹੋ ਸਚਾ ਨਾਮ ਹੈ ? ਕਿਓਂਕਿ ਅਜਕਲ ਤੇ ਕਲਯੁਗੀ ਬਾਬੇ ਬਥੇਰੇ ਨੇ ਜੋ ਆਪਣਾ ਨਾਮ ਦਿੰਦੇ ਨੇ ਜਿਵੇਂ ਨਿਰੰਕਾਰੀ ਅਤੇ ਰਾਧਾਸਵਾਮੀਏ ਯਾ ਨੂਰ ਮਹਿਲੀਏ ? ਜੇ ਅਸੀਂ ਰਾਧਾ ਸਵਾਮੀਆਂ ਦੀ ਗਲ ਕਰੀਏ ਤੇ ਓਹ ਆਪਣਾ ਨਾਮ ਗੁਪਤ ਰਖਦੇ ਨੇ, ਕਿਸੇ ਨੂ ਨਹੀ ਦਸਦੇ ! ਵੇਖੋ. ......
Sikhs and Radhaswami sect
'ਇੰਜ ਹੀ ਇਹ ਦੂਜੇ ਡੇਰੇਵਾਲੇ ਅਤੇ ਬਾਬੇ ਕਰਦੇ ਪਏ ਨੇ ! ਪਰ ਬਾਬੇ ਨਾਨਕ ਨੇ ਸਾਂਝਾ ਉਪਦੇਸ ਦਿੱਤਾ ਸੀ ਨਾਮ ਜਪਣ ਲਈ, ਓਹਨਾ ਇਸ ਭੇਦ ਨੂ ਸਿਰਫ ਆਪਣੇ ਸਿਖਾਂ ਤਕ ਲਈ ਨਹੀ ਸੀ ਰਖਿਆ ਪਰ ਸਾਰੀ ਮਨੁਖ ਲੋਕਾਈ ਵਾਸਤੇ ਦਿੱਤਾ ਸੀ ਤੇ ਕਿਹਾ ਸੀ "
ਖਾਵਹੁ ਖਰਚਹੁ ਰਲ ਮਿਲ ਭਾਈ ਤੋਟ ਨ ਆਵੈ ਵਧਦੋ ਜਾਈ !!' ਗਓੜੀ ਗੁਆਰੇਰੀ ਮਹੱਲਾ ੫ !!
ਸਬਦੈ ਕਾ ਨਿਬੇੜਾ ਸੁਣ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ !! ਨਾਮੇ ਰਾਤੇ ਅਨਦਿਨੁ ਮਾਤੇ ਨਾਮੇ ਤੇ ਸੁਖੁ ਹੋਈ !! ਨਾਮੇ ਹੀ ਤੇ ਸਭੁ ਪਰਗਟੁ ਹੋਵੇ ਨਾਮੇ ਸੋਝੀ ਪਾਈ !! ਬਿਨ ਨਾਵੈ ਭੇਖ ਕਰਹਿ ਬਹੁਤੇਰੇ ਸਚੇ ਆਪਿ ਖੁਆਈ !! ਸਤਿਗੁਰ ਤੇ ਨਾਮੁ ਪਾਈਏ ਅਉਧੂ ਜੋਗ ਜੁਗਤ ਤਾ ਹੋਈ !! ਕਰੀ ਬੀਚਾਰੁ ਮਨ ਦੇਖਉ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ !! ਸਿਧ ਗੋਸਟਿ !!

ਹੁਣ ਮੈਂ ਤੁਹਾਨੂ ਦੋ ਗੁਥੀਆਂ ਦਿੰਦਾ ਹਾਂ ਤੇ ਪਹਿਲੀ ਗੁਥੀ ਵਿਚ ਜੋ ਮਾਇਆ ਹੈ ਓਹ ਤੁਸੀਂ ਵਰਤ ਨਹੀ ਸਕਦੇ ਪਰ ਸਿਰਫ ਵੇਖ ਸਕਦੇ ਹੋ, ਇਹ ਤੁਹਾਡੀ ਮਿਲ੍ਕੀਅਤ ਹੈ ਹੁਣ ਇਸਨੁ ਜਿੰਨੀ ਵਾਰੀ ਮਰਜੀ ਵੇਖੀ ਜਾਓ ਤੇ ਖੁਸ਼ ਹੁੰਦੇ ਰਹੋ, ਨਾ ਇਸ ਪੂੰਜੀ ਨੇ ਘਟਨਾ ਹੈ ਤੇ ਨਾ ਹੀ ਵਧਣਾ ਹੈ, ਇਸ ਪੂੰਜੀ ਨੇ ਇਨੀ ਹੀ ਰਹਿਣਾ !
! ਹੁਣ ਇਸਨੁ ਜਿੰਨੀ ਵਾਰੀ ਮਰਜੀ ਵੇਖੀ ਜਾਓ ਤੇ ਖੁਸ਼ ਹੁੰਦੇ ਰਹੋ !


ਦੂਜੀ ਗੁਥੀ ਵਿਚ ਵੀ ਮਾਇਆ ਹੈ ਪਰ ਇਹ ਮਾਇਆ ਓਹ ਹੈ ਕਿ ਪਈ ਰਹੇਗੀ, ਨਹੀ ਵਰਤੋਂਗੇ ਤੇ ਘਟ ਜਾਏਗੀ ਪਰ ਜੇ ਕਰ ਤੁਸੀਂ ਵਰਤੋਂਗੇ, ਜਿੰਨੀ ਵਰਤੋਂਗੇ ਇਹ ਦੁਨੀ ਤੇ ਹੋਰ ਵੀ ਵਧਦੀ ਜਾਏਗੀ, ਤੇ ਤੁਸੀਂ ਕਿਹੜੀ ਗੁਥੀ ਲੈਣੀ ਪਸੰਦ ਕਰੋਗੇ ? ਜਿਹੜੀ ਓਨੀ ਹੀ ਰਹਿਣੀ ਯਾ ਦੂਜੀ ਵਾਲੀ, ਜਿਸਨੂ ਜਿਨਾ ਵਰਤੋ ਦੁਨੀ ਹੋਵੇਗੀ- ਸਭ ਇਹ ਦੂਜੀ ਗੁਥੀ ਹੀ ਲੋਚ੍ਨ੍ਗੇ ! ਇਹੋ ਅਸਲੀ ਗੁਥੀ ਹੈ ਅਕਾਲ ਪੁਰਖ ਦੇ ਨਾਮ ਦੀ ਜਿਸ ਲਈ ਗੁਰੂ ਜੀ ਨੇ ਇਹ ਉਪਦੇਸ ਦਿੱਤਾ ਹੈ !

ਹੁਣ ਤੁਹਾਨੂ ਇਹ ਸਮਝ ਆ ਗਈ ਹੋਵੇਗੀ ਕਿ ਤੁਸੀਂ ਕੌਣ ਹੋ, ਕਿਥੋਂ ਆਏ ਹੋ, ਕਿਸ ਕੰਮ ਲਈ ਇਥੇ ਆਏ ਹੋ, ਤੁਹਾਨੂ ਕਿਸਨੇ ਭੇਜਿਆ ਹੈ, ਤੁਹਾਡੇ ਜਨਮ ਲੈਣ ਦਾ ਕਾਰਣ ਕੀ ਹੈ? ਤੁਸੀਂ ਆਏ ਤਾ ਹੋ ਪਰ ਹੁਣ ਕਿਥੇ ਜਾਣਾ ਹੈ ! ਇਹਨਾ ਸਬ ਸਵਾਲਾਂ ਦੇ ਜਵਾਬ ਦੇਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਯਾ ਉਪਰਾਲਾ ਵਾਹਿਗੁਰੂ ਜੀ ਦੇ ਸਦਕਾ ਅਸੀਂ ਕੀਤਾ ਹੈ ! ਗੁਰਬਾਣੀ ਦਾ ਹਵਾਲਾ ਦਿੰਦੇ ਹੋਇ ਅਸੀਂ ਇਹ ਸਮਝਾਓਣ ਦੀ ਕੋਸ਼ਿਸ਼ ਗੁਰਬਾਣੀ ਅਨੁਸਾਰ ਹੀ ਕੀਤੀ ਹੈ ਕਿ ਅਸੀਂ ੮੪ ਲਖ ਜੂਨੀਆਂ ਤੋ ਬਾਅਦ ਅਕਾਲ ਪੁਰਖ ਨੂ ਹੁਣ ਮਿਲਣਾ ਹੈ ! ਵਾਹਿਗੁਰੂ ਜੀ ਨੇ ਇਹ ਦੇਹੀ ੮੪ ਲਖ ਜੂਨੀਆਂ ਦੀ ਭੁਖ ਮਿਟਾਓਣ ਲਈ ਤੇ ਸੱਚੇ ਵਾਹਿਗੁਰੂ ਨੂ ਮਿਲਣ ਦੀ ਇਹ ਵਾਰੀ ਦੱਸੀ ਹੈ, ਅਸੀਂ ਵਾਹਿਗੁਰੂ ਨਾਮ ਨੂ ਜਾਪਦੇ ਹੋਇ ਇਸ ਦੇਹੀ ਨੂ ਪਵਿਤਰ ਕਰਨਾ ਹੈ ਜਿਸ ਨਾਲ ਸਾਡਾ ਮਨ ਨਿਰਮਲ ਹੋਵੇ, ਸੋਝੀ ਆਵੇ ਤੇ ਅੰਦਰ ਵਾਹਿਗੁਰੂ ਸਬਦ ਦੀ ਧੁਨਿ ਵਜੇ ! ਅਸੀਂ ਅਕਾਲ ਪੁਰਖ ਤੋ ਵਿਛੜੇ ਸੀ ਤੇ ਹੁਣ ਵਾਹਿਗੁਰੂ ਜੀ ਮਿਹਰ ਕਰਨ, ਸਾਡਾ ਪੈਂਡਾ ਮੁਕੇ ਤੇ ਅਸੀਂ ਆਪਣੇ ਘਰ ਜਾਈਏ, ਆਪਣੇ ਪਿਤਾ ਪਰਮੇਸ੍ਵਰ ਅਕਾਲ ਪੁਰਖ ਨੂ ਮਿਲੀਏ;

ਦੋਹਰਾ !! ਹਰਿ ਹਰਿ ਜਨਿ ਦੁਇ ਏਕ ਹੈ ਬਿਬ ਬਿਚਾਰ ਕਿਛੁ ਨਾਹਿ !! ਜਲ ਤੇ ਉਪਜ ਤਰੰਗ ਜਿਓਂ ਜਲ ਹੀ ਬਿਖੇ ਸਮਾਹਿ !!

ਇਸ ਲਈ ਕੰਮ ਕਾਰ ਕਰਦੇ ਹੋਏ ਵੀ, ਸਾਂਸ ਸਾਂਸ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਰਹੀਏ, ਜੋ ਮਾਇਕ ਪਦਾਰਥ ਉਸਨੇ ਸਾਨੂ ਇਸ ਦੇਹੀ ਦੇ ਸੁਖ ਲਈ ਬਖਸ਼ੇ ਹਨ, ਉਸ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ !

ਦੁਨਿਆ ਇਕ ਸੈਰਗਾਹ ਹੈ ਇਥੇ ਕਈ ਆਏ ਅਤੇ ਕਈ ਸੈਰ ਕਰਕੇ ਚਲੇ ਗਏ ਪਰ ਜਿਸ ਨੇ "ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛਡ ਆਸ " ਮੁਤਾਬਿਕ ਜੀਵਨ ਜੀਵਿਆ -ਓਹ ਸਫਲ ਹੋ ਗਏ ! ਕਾਲ ਯਾਨੀ ਮੌਤ ਦਾ ਕੋਈ ਪਤਾ ਨਹੀ ਹਰ ਇਕ ਵਸਤੁ ਨਾਸ਼ਵਾਨ ਹੈ ਪਰ ਰੱਬ ਦੇ ਸਚੇ ਆਸ਼ਕਾਂ ਵਿਚ ਇਹ ਆਸ ਬਣੀ ਰਹਿੰਦੀ ਹੈ;
"ਕਬੀਰ ਮੇਹੇ ਮਰਨੇ ਕਾ ਚਾਓ ਹੈ ਮਰੋਂ ਤੋ ਹਰਿ ਕੇ ਦੁਆਰ !!"

ਗੁਰੂ ਨਾਨਕ ਦੇਵ ਜੀ ਦਾ ਇਹ ਅੰਤਿਮ ਫੈਸਲਾ ਹੈ, "ਜਿਨੀ ਨਾਮ ਧਿਆਇਆ ਗਏ ਮਸਕਤਿ ਘਾਲਿ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲਿ !!" ੧ !! ਜਿੰਨਾ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਹੈ ਉਨਾ ਦੇ ਨਾਲ ਓਹਨਾ ਦੇ ਪਰਿਵਾਰ, ਸਮਾਜ, ਸ਼ਹਿਰ ਹੀ ਨਹੀ ਸਗੋਂ ਮੁਲਕ ਵੀ ਤਰ ਜਾਂਦੇ ਨੇ ! ਜੀਵਨ ਦਾ ਇਹ ਮਕਸਦ, " ਸਾਸ ਸਾਸ ਸਿਮਰਓ ਗੋਬਿੰਦ ਮਨ ਅੰਤਰਿ ਕੀ ਉਤਰੇ ਚਿੰਦ !!" ਬਣਾ ਕੇ ਨਾਮ ਦੇ ਸੋਹਣੇ ਰਸੀਏ ਅਤੇ ਵਪਾਰੀ ਬਣੋ ਅਤੇ ਆਤਮਿਕ ਉਚਤਾ ਦੀਆਂ ਮੌਜਾਂ ਮਾਨਣ ਲਈ ਹਮੇਸ਼ਾ ਤਿਆਰ ਰਹੋ ! ਗਫਲਤ ਬਣ ਕੇ ਜੀਵਨ ਬਰਬਾਦ ਨਾ ਕਰੋ, ਜੀਵਨ ਦੇ ਹਰ ਇਕ ਪਲ ਦੀ ਕੀਮਤ ਨੂ ਸਮਝੋ !


ਗੁਰੂ ਸਾਹਿਬ ਜੀ ਨੇ ਸਾਰੇ ਹੀ ਗੁਰੂ ਗਰੰਥ ਸਾਹਿਬ ਜੀ ਵਿਚ ਸਿਰਫ ਨਾਮ ਦੀ ਵਡੀਆਈ ਅਤੇ ਨਾਮ ਜਪਣ ਤੇ ਹੀ ਉਪਦੇਸ ਦਿੱਤਾ ਹੈ ! ਓਹਨਾ ਨੇ ਕਿਹਾ ਕਿ ਬੰਦਿਆ ਜੇ ਰੱਬ ਤੋ ਕੁਝ ਮੰਗਣਾ ਵੀ ਹੈ ਤੇ ਸਿਰਫ ਨਾਮ ਦੀ ਦਾਤਿ ਮੰਗ.....
ਮਾਗਨਿ ਮਾਗਤ ਏਕਹਿ ਮਾਗ !! ਨਾਨਕ ਜਾਤੇ ਪਰਹਿ ਪਰਾਗ !! ਬਾਵਨ ਆਖਰੀ !!


ਓਹ ਨਾਮ ਮੰਗ ਜਿਸ ਦੀ ਖੁਸ਼ਬੂ ਸਬ ਨੂ ਪੁਜੇ, ਇਸ ਕਰਕੇ ਸਿੰਘੋ - ਗੁਰੂ ਦੇ ਪਿਆਰਿਓ ਆਓ ਸਭ ਸਚਾ ਨਾਮ ਜਪੀਏ - ਸਤਿਨਾਮ ਵਾਹਿਗੁਰੂ ਜੀ.

ਗੁਰੂ ਚਰਨਾ ਦਾ ਦਾਸ;

ਅਜਮੇਰ ਸਿੰਘ ਰੰਧਾਵਾ
0091-9818610698
 
Last edited:

P J Singh

SPNer
Oct 7, 2022
51
3
Since according to sikhi, the ultimate aim of human life is to become ONE with god, I wonder why souls separated from god in the first place?

P.S. I don't wanna hurt anyone's feelings so please bear with it if my question sounds arrogant.
Thank you for asking this foundational question; it is this curiosity that helps many of us understand the essence of Gurbani without getting bogged down by incomprehensible philosophical arguments.

The answer to your question " why souls separated from god in the first place" is:

BECAUSE WE CAME INTO EXISTENCE BY DEFAULT.

Let me please expand.

When a candle is lit - there is light around by default. When sun shines, there is sunshine by default.

In Jap ji Sahib we daily read ( and it is well acknowledged by science about Big Bang) :

ਕੀਤਾ ਪਸਾਉ ਏਕੋ ਕਵਾਉ
ਤਿਸ ਤੇ ਹੋਏ ਲਖ ਦਰੀਆਉ

When God decided to transform Himself ( ਪਰਗਾਸ) from the state of nothingness (Nirgun State) to Sargunn Saroop and the creation came into being, we all were born by default as Jot of that supreme Jyoti - as the light of the source. We came into existence by default because God decided to transform Himself. Thus we are created by default the moment God decided to step out of the Nirgunn state as "Jyoti" - we came into existence as His "jot" ( His light).

Unfortunately given the immense beauty of His creation ( for which Gurbani uses words like Vismaad), we as "jot" started to identify ourselves more with the visible creation rather than with the invisible source behind. The source is invisible because it has no shape or form(ਨਾ ਰੂਪ ਨਾ ਰੇਖ ਨਾ ਰੰਗ). Even if there is some shape of form of this invisible source ( God/Jyoti), it is beyond human intellect to fathom and describe.

Since we have started to identify ourselves with the Creation, we developed this blindness ( a veil of separation) - a duality. Gurbani is teaching us how to transcend this restrictive barrier so that the jot can get unentangled from Maya ( Creation) and get absorbed back into the source when the intensity of light finally fades in us.

Why would the intensity of light fade in us? The more distance we create from the source; the intensity is likely to diminish. Distance is not how far we are from the source in mathematical terms; it means how intensely we are entangled with material infatuations and thus adding thickness to the veil of separation - i.e. strengthening our ego.
 
Last edited:

A_seeker

Writer
SPNer
Jun 6, 2018
359
69
40
. Gurbani is teaching us how to transcend this restrictive barrier so that the jot can get unentangled from Maya ( Creation) and get absorbed back into the source when the intensity of light finally fades in us.
How exactly is it teaching?? Reading scriptures is activity in physical creation which does not necessarly transcend our own minds and our own being.

Gurus are not meant to teach or indoctrinate .The Guru is here to throw light on dimesnions beyond your sensory perceptions .Gurus is supposed to throw light on the very nature of consciouness .
 
📌 For all latest updates, follow the Official Sikh Philosophy Network Whatsapp Channel:

Latest Activity

Top