• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

Dalvinder Singh Grewal

Writer
Historian
SPNer
Jan 3, 2010
1,498
427
80
ਉਹ ਲੋਕ ਬੇਗਾਨੇ ਨਹੀਂ ਹੁੰਦੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੋ ਫਿਕਰ ਤੁਹਾਡਾ ਕਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ।

ਹਰ ਗੱਲ ਚ ਹੁੰਗਾਰਾ ਭਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ ।

ਜਦ ਤਾਪ ਚੜੇ ਤਾ ਹੂੰਗਣ ਉਹ, ਮੱਥੇ ਤੇ ਪੱਟੀਆਂ ਧਰਦੇ ਨੇ,

ਫਿਰ ਮੁੱਠੀ ਚਾਪੀ ਕਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ।

ਹਰ ਖੂਨ ਦਾ ਰਿਸ਼ਤਾ ਸਾਂਝਾ ਪਰ iਤਖੇ ਨੇ ਤੀਰ ਸ਼ਰੀਕਾਂ ਦੇ,

ਜੋੋ ਤੱਤੀਆ ਠੰਢੀਆਂ ਜਰਦੇ ਨੇ ਉਹ ਲੋਕ ਬੇਗਾਨੇ ਨਹੀਂ ਹੁੰਦੇ।

ਜੋੋ ਨਾਲ ਖੜ੍ਹਣ ਹਰ ਔਕੜ ਵਿੱਚ, ਤੱਕ ਲੋੜਵੰਦ ਨੂੰ ਭੁੱਖਾ ਉਹ

ਅਪਣੀ ਵੀ ਅੱਗੇ ਧਰਦੇ ਨੇ ਉਹ ਲੋਕ ਬੇਗਾਨੇ ਨਹੀਂ ਹੁੰਦੇ।

ਲੈੋ ਲਾਵਾਂ ਸਦਾ ਨਿਭਾਉਂਦੇ ਨੇ, ਹਰ ਦੁੱਖ ਸੁੱਖ ਮਿਲ ਕੇ ਕਟਦੇ ਨੇ

ਸਾਥੀ ਹੱਥ ਖੱਟੀ ਧਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ।

ਦੂਜੇ ਲਈ ਆਪਾ ਵਾਰਨ ਜੋ, ਵੰਡ ਖਾਂਦੇ ਰੁੱਖੀ ਮਿੱਸੀ ਜੋ,

ਸਾਥੀ ਲਈ ਜਿਉਂਦੇ ਮਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ।

ਚਾਹੀਦੀ ਅੱਖ ਪਛਾਨਣ ਲਈ ਰੂਹ ਸੱਚ ਤੇ ਝੂਠ ਨਿਖਾਰਨ ਲਈ

ਇਜ਼ਤ ਤੇ ਪਾਉਂਦੇ ਪਰਦੇ ਨੇ ਉਹ ਲੋਕ ਬੇਗਾਨੇ ਨਹੀਂ ਹੁੰਦੇ।

ਜੋ ਮਤਲਬ ਖਾਤਰ ਨੇੜ ਹੋਣ, ਬਚ ਉਹਨਾਂ ਤੋਂ ਤੂੰ ਗ੍ਰੇਵਾਲ,


ਜੋ ਝਨਾ ਪਿਆਰ ਵਿੱਚ ਤਰਦੇ ਨੇ ਉਹ ਲੋਕ ਬੇਗਾਨੇ ਨਹੀਂ ਹੁੰਦੇ।
 

Dalvinder Singh Grewal

Writer
Historian
SPNer
Jan 3, 2010
1,498
427
80
ਆਵੇਗੀ ਤਰਥੱਲੀ ਦੁਨੀਆ ਦੇਖੇਗੀ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਆਵੇਗੀ ਤਰਥੱਲੀ, ਦੁਨੀਆ ਦੇਖੇਗੀ ।

ਜਾਵੇਗੀ ਨਾ ਝੱਲੀ, ਦੁਨੀਆ ਦੇਖੇਗੀ।

ਉਥਲ ਪਥਲ ਹੋਵੇਗੀ ਵੱਡੀ ।
ਦੁਨੀਆ ਦੇਖੂ ਅੱਖਾਂ ਅੱਡੀ।

ਉੱਪਰਲੇ ਲੁੜਕਣਗੇ ਥੱਲੇ।

ਥੱਲੜਿਆਂ ਦੀ ਬੱਲੇ ਬੱਲੇ।

ਮਾਰ ਜਿਨਾਂ ਨੇ ਝੱਲੀ, ਦੁਨੀਆ ਦੇਖੇਗੀ।

ਆਵੇਗੀ ਤਰਥੱਲੀ ਦੁਨੀਆ ਦੇਖੇਗੀ।

ਡਿਗਣਾ ਪਹਿਲਾਂ ਰਿਸ਼ਵਤ ਖੋਰਾਂ,

ਫਿਰ ਡਿੱਗਣਾ ਇਹ ਰਾਸ਼ਨ ਚੋਰਾਂ।

ਫਿਰ ਟੁੱਟਣਾ ਹੈ ਲੋਟੂ ਢਾਣਾ।

ਗੱਦੀਆਂ ਤੇ ਜਿਨਾਂ ਦਾ ਲਾਣਾ ।

ਧੋਖੇ ਕੁਰਸੀ ਮੱਲੀ, ਦੁਨੀਆ ਦੇਖੇਗੀ।

ਜਾਵੇਗੀ ਨਾ ਠੱਲੀ, ਦੁਨੀਆ ਦੇਖੇਗੀ।

ਫਿਰ ਪਾਲੇ ਹਾਕਮ ਦੇ ਢਾਉਣੇ

ਠੇਕੇਦਾਰ ਧਰਮ ਦੇ ਲਾਹੁਣੇ ।

ਧਰਮਾਂ ਦੇ ਨਾ ਜੋ ਪਾਉਂਦੇ ਪਾੜਾਂ।

ਪੈਣਗੀਆਂ ਉਨਾਂ ਤੇ ਧਾੜਾਂ।

ਘਰੋ ਘਰੀ ਗੱਲ ਚੱਲੀ, ਦੁਨੀਆਂ ਦੇਖੇਗੀ।

ਆਵੇਗੀ ਤਰਥਲੀ ਦੁਨੀਆ ਦੇਖੇਗੀ ।

ਫਿਰ ਵੋਟਾਂ ਦੇ ਚੋਰ ਪਕੜਨੇ,

ਵਿੱਚ ਸਲਾਖਾਂ ਸਭ ਜਕੜਨੇ ।

ਝੂਠੇ ਕਰਨ ਮੁਕਾਬਲੇ ਜਿਹੜੇ,

ਲੱਭਣੇ ਨੇ ਉਹ ਕਿਹੜੇ ਕਿਹੜੇ।

ਕੁਟ ਦੇਣੇ ਜਿਉਂ ਛੱਲੀ, ਦੁਨੀਆਂ ਦੇਖੇਗੀ।

ਆਵੇਗੀ ਤਰਥਲੀ ਦੁਨੀਆ ਦੇਖੇਗੀ ।

ਕੇਸਾਂ ਨੂੰ ਜੋ ਜੱਜ ਲਟਕਾਉਂਦੇ,

ਗਰਮ ਕਰੋ ਹੱਥ, ਹੱਕ ਚ ਪਾਉਂਦੇ

ਉਨਾ ਸਭ ਨੂੰ ਥੱਲੇ ਲਾਹਣਾ।

ਵਧੀਆ ਆਪਣਾ ਦੇਸ਼ ਬਣਾਉਣਾ।

ਹਰ ਕੋਈ ਖੁਸ਼ੀ ਚ ਟੱਲੀ, ਦੁਨੀਆਂ ਦੇਖੇਗੀ।

ਆਵੇਗੀ ਤਰਥਲੀ ਦੁਨੀਆ ਦੇਖੇਗੀ ।

ਜਿੱਥੇ ਹੋਵੇ ਸ਼ਾਂਤੀ ਸੁਖ ।

ਕਿਸੇ ਨੂੰ ਵੀ ਨਾ ਹੋਵੇ ਦੁੱਖ ।

ਸਾਰੇ ਪ੍ਰੇਮ ਭਾਵ ਵਿੱਚ ਵੱਸਣ ।

ਰਲ ਮਿਲ ਇੱਕ ਦੂਜੇ ਸੰਗ ਹਸਣ

ਗ੍ਰੇਵਾਲ ਵੀ ਟੱਲੀ ਦੁਨੀਆਂ ਦੇਖੇਗੀ।

ਆਵੇਗੀ ਤਰਥਲੀ ਦੁਨੀਆ ਦੇਖੇਗੀ ।
 

Dalvinder Singh Grewal

Writer
Historian
SPNer
Jan 3, 2010
1,498
427
80
ਮੈਂ ਹਾਂ ਇਕ ਬੇਗਾਨਾ ਜੀਵ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮੈਂ ਹਾਂ ਇਕ ਬੇਗਾਨਾ ਜੀਵ।
ਆਪੇ ਦੀ ਨਾ ਸਮਝ ਹੈ ਮੈਨੂੰ, ਸਮਝਾ ਵੱਡਾ ਦਾਨਾ ਜੀਵ।
ਚਾਰ ਦਿਨਾਂ ਲਈ ਜਗਤ ਸਰਾਂ ਵਿੱਚ ਆਕੇ ਡੇਰਾ ਲਾਇਆ।
ਜਗਤ ਦੀ ਮਾਇਆ ਨੇ ਉਲਝਾਇਆ ਉਸ ਚੋਂ ਨਿਕਲ ਨਾ ਪਾਇਆ।
ਬਣ ਕੇ ਰਹਿ ਗਿਆ ਇਸ ਦੁਨੀਆ ਦਾ ਮੈਂ ਵੀ ਤਾਂ ਇੱਕ ਖਾਨਾ ਜੀਵ।
ਮੈਂ ਹਾਂ ਇੱਕ ਬੇਗਾਨਾ ਜੀਵ।
ਜਦ ਸਾਂ ਪੇਟ ਚ ਰੱਬ ਰੱਬ ਕਰਦਾ ਭੁਲਿਆ ਬਾਹਰ ਆਕੇ।
ਦੁਨੀਆਂ ਨਾਲ ਜੁੜ ਗਿਆਂ ਪੂਰਾ ਮਾਂ ਦਾ ਦੁਧ ਮੂੰਹ ਪਾ ਕੇ।
ਕੁੱਲੀ, ਗੁੱਲੀ, ਜੁੱਲੀ, ਖਾਤਰ ਜੂਝਾ, ਰੱਬ ਦਾ ਨਾਮ ਭੁਲਾਕੇ।
ਬਖਸਣ ਵਾਲਾ ਯਾਦ ਨਾ ਆਵੇ, ਬਣਿਆ ਕਿਉਂ ਅਣਜਾਣਾ ਜੀਵ।
ਮੈਂ ਹਾਂ ਇਕ ਬੇਗਾਨਾ ਜੀਵ।
ਆਉਣ ਜਾਣ ਦੇ ਚੱਕਰ ਦੇ ਵਿੱਚ, ਮਿਲਣਾ ਨਹੀਂ ਕਿਨਾਰਾ।
ਇਸ ਭਵਜਲ ਸਾਗਰ ਤੋਂ ਨਿਕਲਾਂ ਨਾਮ ਹੀ ਇੱਕ ਸਹਾਰਾ।
ਨਾਮ ਜਪਦਿਆਂ ਉਸ ਸੰਗ ਜੁੜ ਜਾਂ, ਮਿਲ ਜਾਂ ਉਸ ਵਿੱਚ ਸਾਰਾ।
ਇੱਕੋ ਇੱਕ ਰਸਤਾ ਹੈ ਏਹੋੋ ਜਾਣ ਪੁਰਖ ਪਰਧਾਨਾ ਜੀਵ।
ਮੈਂ ਹਾਂ ਇਕ ਬੇਗਾਨਾ ਜੀਵ।
 

swarn bains

Poet
SPNer
Apr 8, 2012
939
196
ਮੈਂ ਸੋਚਾਂ ਜਗਤ ਪ੍ਰਾਇਆ ਹੈ ਪਰ ਰੱਬ ਪਰਾਇਆ ਨਹੀੰ
ਸਭਨਾ ਅੰਦਰ ਰੱਬ ਵਸਦਾ, ਸਮਝ ਗਲਤ ਭਾਵੇਂ ਸਹੀ
 

Dalvinder Singh Grewal

Writer
Historian
SPNer
Jan 3, 2010
1,498
427
80
ਕਿਤਨੇ ਸਾਧੂ ਸੰਤ ਵਿਚਾਰੇ ।
ਰੱਬ ਨੂੰ ਲੱਭਦੇ ਲੱਭਦੇ ਹਾਰੇ ।
ਬਾਹਰ ਭਟਕਿਆਂ ਰੱਬ ਨਹੀ ਮਿਲਦਾ,
ਉਹ ਤਾਂ ਬੈਠਾ ਅੰਦਰ ਸਾਰੇ ।

ਉਸ ਨੂੰ ਧਿਆਓ ਅੰਦਰੋਂ ਪਾਓ
ਨਾਮ ਸਹਾਰੇ ਜੁੜਦੇ ਜਾਓ।
ਆਪੇ ਹੀ ਉਹ ਗੋਦ ਲਵੇਗਾ,
ਉਸ ਵਿੱਚ ਅਪਣਾ ਆਪ ਮਿਲਾਓ।
 
📌 For all latest updates, follow the Official Sikh Philosophy Network Whatsapp Channel:
Top