• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

Dalvinder Singh Grewal

Writer
Historian
SPNer
Jan 3, 2010
1,423
427
80
ਜਿਸ ਦਾ ਹੋਵੇ ਇਕੋ ਸਾਈਂ
ਡਾ ਦਲਵਿੰਦਰ ਸਿੰਘ ਗ੍ਰੇਵਾਲ

ਜਿਸ ਦਾ ਹੋਵੇ ਇਕੋ ਸਾਈਂ।
ਸ਼ਰਧਾ ਜੇਕਰ ਪੂਰਨ ਹੋਵੇ ਜਾਂਦੀ ਨਹੀਂ ਅੰਝਾਈਂ ।
ਨਾਮ ਨਾਲ ਜੋ ਜੁੜਿਆ ਰਹਿੰਦਾ।
ਧਿਆਨ ਲਗਾਉਂਦਾ ਉਠਦਾ ਬਹਿੰਦਾ।
ਆਖਰ ਨਿਜ ਘਰ ਉਹ ਪਾ ਲੈਂਦਾ।
ਮਿਲਦਾ ਚਾਈਂ ਚਾਈਂ।
ਜਿਸਦਾ ਹੋਵੇ ਇਕੋ ਸਾਈਂ।
ਸ਼ਰਧਾ ਜੇਕਰ ਪੂਰਨ ਹੋਵੇ ਜਾਂਦੀ ਨਹੀਂ ਅੰਝਾਈਂ।
ਸਿਰਜਣਹਾਰਾ ਪਾਲਣਹਾਰਾ,
ਮਾਰਨ ਅਤੇ ਜਿਵਾਲਣਹਾਰਾ।
ਸਭ ਕੁਝ ਕਰਨ ਕਰਾਵਣਹਾਰਾ,
ਹੋਰ ਨ ਉਸ ਦੀ ਨਿਆਈ।
ਜਿਸ ਦਾ ਹੋਵੇ ਇਕੋ ਸਾਈਂ।
ਸ਼ਰਧਾ ਜੇਕਰ ਪੂਰਨ ਹੋਵੇ ਜਾਂਦੀ ਨਹੀਂ ਅੰਝਾਈਂ।
ਹੁਕਮ ਉਸੇ ਦਾ ਹਰ ਥਾਂ ਚੱਲੇ।
ਆਪ ਬੁਲਾਵੇ, ਆਪੇ ਘੱਲੇ।
ਹਰ ਇਕ ਦਾ ਹਿਰਦਾ ਉਹ ਮੱਲੇ।
ਯਾਦ ਕਰਨ ਸਾਰੇ ਉਸ ਤਾਈਂ
ਜਿਸ ਦਾ ਹੋਵੇ ਇੱਕੋ ਸਾਈਂ।
ਸ਼ਰਧਾ ਜੇਕਰ ਪੂਰਨ ਹੋਵੇ ਜਾਂਦੀ ਨਹੀਂ ਅੰਝਾਈਂ ।
ਗੁਰੂਆਂ ਜਿਸ ਨੂੰ ਉਸ ਰਾਹ ਪਾਇਆ।
ਗੁਰਮੁਖ ਉਸ ਨੂੰ ਰੱਬ ਬਣਾਇਆ।
ਭਲਾ ਸਭਸ ਦਾ ਉਸਨੇ ਚਾਹਿਆ,
ਉਹ ਹੁੰਦਾ ਗੁਰਆਂ ਦੀ ਛਾਈਂ
ਜਿਸਦਾ ਹੋਵੇ ਇਕੋ ਸਾਈਂ।
ਸ਼ਰਧਾ ਜੇਕਰ ਪੂਰਨ ਹੋਵੇ ਜਾਂਦੀ ਨਹੀਂ ਅੰਝਾਈਂ ।
 

Dalvinder Singh Grewal

Writer
Historian
SPNer
Jan 3, 2010
1,423
427
80
ਜਿਉ ਪਾਣੀ ਤੇ ਬੁਲਬਲਾ ਤਿਉਂ ਸਭ ਜੀਵ ਨੇ ਜੀਂਦੇ।
ਪਵਨ ਘਨੇੜੇ ਨੱਚਦੇ,ਬਿਨ ਪਵਨ ਸਦ-ਨੀਂਦੇ।
ਨਾਮ ਨਿਸ਼ਾਨ ਸਭ ਖਾਕ ਹੋਣ, ਲੋਕੀ ਭੁੱਲ ਜਾਂਦੇ,
ਰੱਬ ਨਾਲ ਜੋ ਜੁੜਣ ਨਾਮ ਅੰਮ੍ਰਿਤ ਉਹ ਪੀਂਦੇ।
 

Dalvinder Singh Grewal

Writer
Historian
SPNer
Jan 3, 2010
1,423
427
80
ਮਿਲਣ ਦੀ ਖਿੱਚ
ਡਾ ਦਲਵਿੰਦਰ ਸਿੰਘ ਗ੍ਰੇਵਾਲ


ਵਕਤ ਤੇਰੇ ਨਾਮ ਦਾ ਸੋਚਾਂ ‘ਚ ਖੋ ਗਿਆ।
ਸਭ ਜਾਣਦਾਂ ਹੈਂ ਤੂੰ ਹੀ ਤੂੰ, ਮੈਨੂੰ ਕੀ ਹੋ ਗਿਆ।
ਤੈਨੂੰ ਮਿਲਣ ਦੀ ਖਿੱਚ ਸੀ ਮੱਠੀ ਕਿਉਂ ਪੈ ਗਈ?
ਨਾ ਇਸ ਜਹਾਂ ਦਾ ਰਹਿ ਗਿਆ ਦਰ ਤੇਰਾ ਵੀ ਢੋ ਗਿਆ।
ਲੱਖ ਕਰ ਰਿਹਾ ਹਾਂ ਕੋਸ਼ਿਸ਼ਾਂ ਮੰਜ਼ਿਲ ਰਾਹ ਤੁਰ ਪਵਾਂ।
ਤੇਰੀ ਇਕ ਨਦਰ ਦੀ ਘਾਟ ਤੇ ਵੇਲਾ ਖਲੋ ਗਿਆ।
ਕੀਕੁਰ ਮੈਂ ਤੇਰੀ ਮਿਹਰ ਦਾ ਭਾਗੀ ਬਣਾਂਗਾ ਦੱਸ,
ਆਉਂਦੀ ਆਵਾਜ਼ ਨਾ ਕੋਈ ਸੋਚਾਂ ਚ ਸੋ ਗਿਆ।
ਸੋਚਾਂ ਨੂੰ ਮਾਰਾਂ ਕਿਸ ਤਰ੍ਹਾਂ ਜੋੜਾਂ ਮਨ ਨਾਮ ਸੰਗ,
ਚਲਣਾ ਤਾਂ ਤੇਰੇ ਹੁਕਮ ਤੇ ਭੁੱਲਾਂ ਸਮਾਂ ਹੈ ਜੇ ਗਿਆ।
ਭਟਕਾ ਨਾਂ ਤੇਰੀ ਸੇਧ ਤੋਂ ਪਾਵਾਂ ਤੇ ਮਿਟ ਸਕਾਂ,
ਨਿਜ ਥਾਨ ਪਹੁੰਚਣ ਦੇ ਲਈ ਦੁਨੀਾਂ ਦਾ ਮੋਹ ਗਿਆ।
 

Dalvinder Singh Grewal

Writer
Historian
SPNer
Jan 3, 2010
1,423
427
80
ਜ਼ੁਲਮ ਹਦ ਪਾਰ ਹੋ ਜਾਵੇ
ਡਾ ਦਲਵਿੰਦਰ ਸਿੰਘ ਗ੍ਰੇਵਾਲ


ਜਦ ਗੰਦਗੀ ਬੇਸ਼ੁਮਾਰ ਹੋ ਜਾਵੇ।
ਹਵਾ ਤਪ ਕੇ ਗੁਬਾਰ ਹੋ ਜਾਵੇ ।
ਜਦ ਵੀ ਪੀੜਾਂ ਦੀ ਇੰਤਹਾ ਹੋਵੇ,
ਚੀਕਾਂ ਕੂਕਾਂ ਚ ਪੁਕਾਰ ਹੋ ਜਾਵੇ।
ਚੁੱਪ ਦਬਣੀ ਜੇ ਵੱਸੋਂ ਬਾਹਰ ਹੋ ਜਾਵੇ,
ਫਿਰ ਇਹ ਚੁੱਪ ਵੀ ਵੰਗਾਰ ਹੋ ਜਾਵੇ।
ਆਪਣਾ ਮਾਸ ਚੂੰਡਣ ਦੀ ਨਾ ਆਦਤ ਪਾ,
ਦੇਖੀ ਨਾ ਹਰ ਕੋਈ ਖੂੰਖਾਰ ਹੋ ਜਾਵੇ।
ਉਦੋਂ ਹੀ ਇਨਕਲਾਬ ਆਉਂਦਾ ਹੈ.
ਜ਼ੁਲਮ ਜਦ ਹਦ ਹਰ ਇਕ ਪਾਰ ਹੋ ਜਾਵੇ।
 

Dalvinder Singh Grewal

Writer
Historian
SPNer
Jan 3, 2010
1,423
427
80
ਰੱਬਾ ਤੇਰੀ ਰਚਨਾ

ਡਾ ਦਲਵਿੰਦਰ ਸਿੰਘ ਗ੍ਰੇਵਾਲ


ਰੱਬਾ ਤੇਰੀ ਰਚਨਾ ਤੋਂ ਜਾਵਾਂ ਵਾਰੇ ਵਾਰੇ।

ਜਿੱਧਰ ਵੀ ਵੇਖਾਂ ਸੋਹਣੇ ਦਿਸਦੇ ਨਜ਼ਾਰੇ।

ਵਗਣ ਹਵਾਵਾਂ ਨਾਲ ਝੂਲਦੇ ਨੇ ਰੁੱਖ।

ਠੰਢੀ ਠੰਢੀ ਪੌਣ ਦਿੰਦੀ ਮਿਠਾ ਮਿਠਾ ਸੁੱਖ।

ਦੇਖੋ ਕਿਵੇਂ ਭੌਰੇ ਨੂੰ ਬੁਲਾਉਂਦਾ ਸੂਹਾ ਫੁੱਲ ।

‘ਆ ਜਾ ਰਸ ਪੀ ਲੈ’ ਖੋਲ੍ਹ ਦਿੱਤੇ ਉਹਨੇ ਬੁਲ੍ਹ।

ਮਿਲਦੇ ਨੇ ਇਵੇਂ ਜਿਵੇਂ ਮਿਤਰ ਪਿਆਰੇ।

ਜਿੱਧਰ ਵੀ ਵੇਖਾਂ ਸੋਹਣੇ ਦਿਸਦ ਨਜ਼ਾਰੇ।

ਲੋਰ ਵਿਚ ਗਾਵੇ ਇਕ ਛੋਟੀ ਜਿਹੀ ਚਿੜੀ।

ਟਾਹਣੀ ਟਾਹਣੀ ਟੱਪੇ ਹੋਈ ਚਾਵਾਂ ਵਿੱਚ ਖਿੜੀ।

ਖੋਲ੍ਹੀ ਬੈਠੀ ਕੁਦਰਤ ਉਹਦੇ ਲਈ ਪਟਾਰੇ।

ਜਿੱਧਰ ਵੀ ਵੇਖਾਂ ਸੋਹਣੇ ਦਿਸਦੇ ਨਜ਼ਾਰੇ।

ਫੁੱਲ ਪੱਤੇ ਟੱਪਦੀ ਏ ਤਿਤਲੀ ਬਹੁ ਰੰਗੀ।

ਮਿਹਨਤ ਹੈ ਕੀਤੀ ਰਸ ਜੋੜ ਜੋੜ ਚੰਗੀ।

ਟਿੱਡੇ ਹੋਏ ਦੇਖੋ ਕਿੰਨੇ ਰੰਗਾਂ ‘ਚ ਸ਼ਿੰਗਾਰੇ।

ਜਿੱਧਰ ਵੀ ਵੇਖਾਂ ਸੋਹਣੇ ਨੇ ਦਿਸਦੇ ਨਜ਼ਾਰੇ॥

ਮੀਲੋ-ਮੀਲ ਕਣਕਾਂ ਨੇ ਪਾਏ ਵੇਸ ਹਰੇ।

ਖਾਲਿਆਂ ਚ ਪਾਣੀ ਵੀ ਕਲੋਲਾਂ ਵਾਹਵਾ ਕਰੇ।

ਖੇਤਾਂ ਵਿੱਚ ਗਾਉਂਦਾ ਜੱਟ ਨਾਮ ਦੇ ਸਹਾਰੇ।

ਰੱਬਾ ਤੇਰੀ ਰਚਨਾ ਤੋਂ ਜਾਵਾਂ ਵਾਰੇ ਵਾਰੇ।
 

Dalvinder Singh Grewal

Writer
Historian
SPNer
Jan 3, 2010
1,423
427
80
ਸੁਰਜੀਤ ਸਿੰਘ ਪਾਤਰ

ਦੀ ਯਾਦ ਨੂੰ ਸਮਰਪਿਤ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਸਾਹਿਤ ਸਿਰਜਣ ਹਾਰਾ ਪਾਤਰ।

ਸਭ ਦਾ ਹਰਮਨ ਪਿਆਰਾ ਪਾਤਰ।

ਛੱਡ ਗਿਆ ਸਾਨੂੰ ਜਦੋਂ ਅਚਾਨਕ,

ਝਟਕਾ ਦੇ ਗਿਆ ਭਾਰਾ ਪਾਤਰ।

ਗੀਤਾਂ ਦੇ ਬੋਲਾਂ ਦੇ ਰਾਹੀਂ,

ਪਾਉਂਦਾ ਸੀ ਝਲਕਾਰਾ ਪਾਤਰ।

ਜਿਉਂ ਜਾਂਦਾ ਰਾਹ ਨਵੇਂ ਬਣਾਂਦਾ,

ਪਾਂਧੀ ਬੜਾ ਨਿਆਰਾ ਪਾਤਰ

ਦਿਲ ਤੋਂ ਉਠੀਆਂ ਆਵਾਜ਼ਾਂ ਲਿਖ

ਦੇ ਗਿਆ ਸੱਚ ਭੰਡਾਰਾ ਪਾਤਰ।

ਮਿਠ ਬੋਲਾ ਤੇ ਸਹਜ ਸੁਭਾ ਦਾ,

ਸਬਦੋ ਸਬਦ ਹਲਾਰਾ ਪਾਤਰ।

ਹੁਣ ਅੰਬਰ ਵਿੱਚ ਲਿਸ਼ਕਣ ਲੱਗਾ,

ਬਣ ਕੇ ਸਾਹਿਤ ਸਿਤਾਰਾ ਪਾਤਰ

ਸਾਹਿਤ ਸਿਰਜਣ ਹਾਰਾ ਪਾਤਰ।

ਸਭ ਦਾ ਹਰ ਮਨ ਪਿਆਰਾ ਪਾਤਰ।
 

Dalvinder Singh Grewal

Writer
Historian
SPNer
Jan 3, 2010
1,423
427
80
ਰੱਬ ਜੀਓ ਤੇਰਾ ਬਾਲ ਅੰਝਾਣਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੱਬ ਜੀਓ ਤੇਰਾ ਬਾਲ ਅੰਝਾਣਾ।

ਕੀਕੂ ਵਿਚਰਾਂ ਕੀਕੂੰ ਜੁੜਨਾ, ਇਸਦੀ ਸਾਰ ਨਾ ਜਾਣਾ।

ਬੌਰਿਆ ਵਰਗੀਆਂ ਸੋਚਾਂ ਨੂੰ ਮੈਂ ਵਸ ਵਿੱਚ ਕੀਕੂੰ ਕਰਨਾ।

ਭਵਜਲ ਦੇ ਵਿੱਚ ਗੋਤੇ ਖਾਵਾਂ ਆਵੇ ਨਾਹੀ ਤਰਨਾ।

ਹੱਥ ਫੜਾ ਦੇ, ਪਾਰ ਲਗਾ ਦੇ, ਨਿੱਘ ਤੇਰਾ ਕਿੰਝ ਮਾਣਾ।

ਰੱਬ ਜੀਓ ਤੇਰਾ ਬਾਲ ਅੰਝਾਣਾ।

ਯਾਦ ਜੋ ਆਵੇਂ, ਟੇਕ ਬਣਾਵੇਂ, ਪਲ ਨਾ ਦੂਰ ਖੁੰਝਾਵਾਂ।

ਆਪ ਮਿਟਾ ਕੇ ਸਿਫਰ ਹੋ ਜਾਵਾਂ, ਸਿਫਰੋਂ ਤੈਨੂੰ ਪਾਵਾਂ।

ਇਕ ਲੱਗਿਆ ਤੇ ਦਸ ਬਣ ਜਾਵਾਂ ਹੋਵੇ ਮੇਲ ਸੁਹਾਣਾ।

ਰੱਬ ਜੀਓ ਤੇਰਾ ਬਾਲ ਅੰਝਾਣਾ।

 

Dalvinder Singh Grewal

Writer
Historian
SPNer
Jan 3, 2010
1,423
427
80
ਜਦ ਸਾਨੂੰ ਕੁਝ ਸਮਝ ਨਾ ਆਵੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜਦ ਸਾਨੂੰ ਕੁਝ ਸਮਝ ਨਾ ਆਵੇ।
ਮਨ ਵਿੱਚ ਆ ਕੇ ਰਾਹ ਦਿਖਲਾਵੇ।
ਭਟਕਣ ਸਾਡੀ ਦੂਰ ਕਰਾਵੇ,
ਜੋ ਭਾਵੇ ਸੋਈ ਕਰਵਾਵੈ।
ਉਸਨੇ ਜੋ ਦਸਤੂਰ ਬਣਾਏ,
ਉਹਨਾਂ ਤੇ ਹੀ ਵਿਸ਼ਵ ਚਲਾਵੇ।
ਪੱਥਰ ਤੇ ਜਿਉ ਪੈਣ ਲਕੀਰਾਂ,
ਪੱਕਾ ਆਪਣਾ ਹੁਕਮ ਸੁਣਾਵੇ।
ਉਸ ਦੇ ਹੁਕਮੋਂ ਬਾਹਰ ਨ ਕੋਈ
ਮੰਨੈ ਹੁਕਮ ਸੋਈ ਫਲ ਪਾਵੇ
 

Dalvinder Singh Grewal

Writer
Historian
SPNer
Jan 3, 2010
1,423
427
80
ਕੁੱਝ ਨਵਾਂ ਕਰਨ ਦੀ ਚਾਹ ਹੋਵੇ,

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕੁੱਝ ਨਵਾਂ ਕਰਨ ਦੀ ਚਾਹ ਹੋਵੇ,

ਤਾਂ ਜੀਵਨ ਵਿੱਚ ਉਤਸਾਹ ਹੋਵੇ ।

ਕੁਝ ਔਖਾ ਦੇਖ ਕੇ ਬਹਿ ਜਾਣਾ,

ਸਿਰ ਚੜ੍ਹਿਆ ਭਾਰ ਨਾ ਲਾਹ ਹੋਵੇ।

ਜੋ ਅੱਗੇ ਵਧਦੇ ਹੀਆ ਕਰ,

ਉਹਨਾਂ ਦਾ ਵੱਖਰਾ ਰਾਹ ਹੋਵੇ ।

ਜੇ ਉੱਦਮ ਹੈ ਤਾਂ ਲਛਮੀ ਹੈ,

ਵਿਹਲੜ ਦੇ ਸਿਰ ‘ਚ ਸੁਆਹ ਹੋਵੇ।

ਜਿਸ ਠਾਣੀ ਬਾਜ਼ੀ ਜਿੱਤਣ ਦੀ,

ਮਰਨੇ ਦੀ ਕਦ ਪਰਵਾਹ ਹੋਵੇ।

ਕੁਝ ਕਰ ਦਿਖਲਾਉਣ ਦਾ ਜਜਬਾ ਜੇ,

ਕਿਉਂ ਨਾਢੂ ਦੀ ਪਰਵਾਹ ਹੋਵੇ।

ਜੋ ਨਵੇਂ ਅਜੂਬੇ ਘੜਦੇ ਨੇ,

ਹਰ ਤਰਫ ਉਹਨਾਂ ਦੀ ਵਾਹ ਹੋਵੇ।

 

Dalvinder Singh Grewal

Writer
Historian
SPNer
Jan 3, 2010
1,423
427
80
ਹਰ ਥਾਂ ਤੇ ਜੋ ਹਾਜ਼ਰ ਦਿਸਦਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੱਬ ਦਾ ਹੋਣਾ ਜਾਂ ਨਾਂ ਹੋਣਾ, ਇਹ ਤਾਂ ਕੋਈ ਸਵਾਲ ਨਹੀਂ ।

ਜੋ ਹਰ ਥਾਂ ਤੇ ਹਾਜ਼ਰ ਦਿਸਦਾ, ਕੌਣ ਕਹੂ, ਮੇਰੇ ਨਾਲ ਨਹੀਂ ।

ਜੰਗਲ ਬੇਲੇ ਪਰਬਤ ਥਲ ਵਿੱਚ, ਮੈਂ ਨਾ ਉਸਨੂੰ ਲੱਭਦਾ ਹਾਂ,

ਅੰਦਰ ਬਾਹਰ ਹਰ ਥਾਂ ਹਾਜ਼ਰ, ਮੈਨੂੰ ਉਸ ਦੀ ਭਾਲ ਨਹੀਂ ।

ਜੋ ਹੈ, ਉਸਨੂੰ ਮੰਨਾ ਕਿਉਂ ਨਾਂ, ਉਸਦੀ ਹੋਂਦ ਚੁਫੇਰੇ ਹੈ,

ਇੱਕੋ ਸੱਚਾ ਉਹ ਹੀ ਆਖਰ, ਬਾਕੀ ਕਿਸਦਾ ਕਾਲ ਨਹੀਂ ?

ਸੱਚ ਨੂੰ ਮੰਨਣ ਤੋਂ ਇਨਕਾਰੀ ਬੰਦਾ, ਟੱਕਰਾਂ ਥਾਂ ਥਾਂ ਮਾਰ ਰਿਹਾ,

ਆਪਣੇ ਅੰਦਰ ਵੇਖ ਲਵੇ ਤਾਂ ਝੱਲ ਹੋਣੀ ਫਿਰ ਝਾਲ ਨਹੀਂ ।

ਬਦਲਣਹਾਰੇ ਜੱਗ ਵਿਚ ਹਰ ਕੋਈ ਜੱਗ ਤੋਂ ਚਲਣਹਾਰਾ ਹੈ।

ਇਕ ਐਟਮ ਵੀ ਨਹੀਂ ਅਜਿਹਾ ਜਿਸ ਵਿੱਚ ਲਾਗੂ ਚਾਲ ਨਹੀਂ।

ਸੱਚੇ ਦਾ ਸੱਚ ਮੰਨ ਕੇ ਉਸਦੇ ਨਾਮ ‘ਚ ਜੁੜਿਆ ਰਹਿ ਸਜਣਾ,

ਉਸਤੋਂ ਟੁੱਟਿਆਂ ਕਟੀ ਪਤੰਗ ਜਿਉਂ, ਬਚਣਾ ਕਿਸੇ ਵੀ ਹਾਲ ਨਹੀਂ।

 

Dalvinder Singh Grewal

Writer
Historian
SPNer
Jan 3, 2010
1,423
427
80
ਹੋਈ ਹੈ ਪੰਜਾਬ ਦੀ ਤਾਂ ਬੜੀ ਤਰੱਕੀ
ਡਾ ਦਲਵਿੰਦਰ ਸਿੰਘ ਗ੍ਰੇਵਾਲ


ਹੋਈ ਹੈ ਪੰਜਾਬ ਦੀ ਤਾਂ ਬੜੀ ਤਰੱਕੀ।
ਜਿਸ ਦਿਨ ਬਿਜਲੀ ਆ ਗਈ ਦਿਨ ਗਿਣੀਏ ਲੱਕੀ ।
ਮੀਂਹ ਪੈਂਦਾ ਤਾਂ ਗਲੀਆਂ ਵਿੱਚ ਪਾਣੀ ਹੀ ਪਾਣੀ ।
ਨਸ਼ਿਆਂ ਦੇ ਵਿੱਚ ਰੁੜ੍ਹ ਰਹੀ ਹਰ ਰੋਜ਼ ਜਵਾਨੀ।
ਮਹਿੰਗ ਭਾਈ ਜਿਉਂ ਟੱਬਰਾਂ ਨੂੰ ਫਿਰਦੀ ਡੱਕੀ।
ਹੋਈ ਹੈ ਪੰਜਾਬ ਦੀ ਤਾਂ ਬੜੀ ਤਰੱਕੀ ।
ਬੰਬ ਫਟਣ ਵਿੱਚ ਥਾਣਿਆਂ ਆਤੰਕ ਹੈ ਛਾਇਆ।
ਚੱਲਣ ਗੋਲੀਆਂ ਖੁਲ੍ਹੇ ਆਮ ਕਤਲਾਂ ਦਾ ਸਾਇਆ ।
ਢੋਣ ਡਰੋਨਾਂ ਹੈਰੋਇਨ ਇਹ ਵੱਡਾ ਧੰਦਾ ।
ਲੀਡਰ ਸ਼ਾਮਿਲ ਨਸ਼ੇ ਵਿੱਚ ਨਾ ਛੋਟਾ ਬੰਦਾ।
ਕਰਨ ਸਮਗਲਿੰਗ ਖੁਲ੍ਹੇ ਆਮ ਇਹ ਖੱਟੀ ਪੱਕੀ ।
ਹੋਈ ਹੈ ਪੰਜਾਬ ਦੀ ਤਾਂ ਬੜੀ ਤਰੱਕੀ ।
ਸ਼ਰੇ ਆਮ ਹੁਣ ਹੋ ਰਿਹਾ ਹੈ ਰੇਤਾ ਚੋਰੀ ।
ਮਿਲੀ ਭੁਗਤ ਸੰਗ ਅਫਸਰਾਂ ਇਹ ਪਿਰਤ ਹੈ ਤੋਰੀ ।
ਬੁਰੀ ਹਾਲਤ ਹਰ ਆਮ ਦੀ ਤੇ ਖਾਸ ਦੀ ਤੱਕੀ ।
ਹੋਈ ਹੈ ਪੰਜਾਬ ਦੀ ਤਾਂ ਬੜੀ ਤਰੱਕੀ ।
ਦੇ ਕੇ ਨਾਮ ਵਿਕਾਸ ਦਾ ਵੱਢੀ ਤੇ ਠੱਗੀ
ਤਿੰਨ ਕਨੂੰੰਨੋਂ ਮਾਰ ਸੀ ਜੱਟਾਂ ਨੂੰ ਲੱਗੀ।
ਲੈਂਡ ਪੂਲਿੰਗ ਦੇ ਨਾਮ ਹੁਣ ਹੋਈ ਅੱਤ ਚੱਕੀ।
ਹੋਈ ਹੈ ਪੰਜਾਬ ਦੀ ਤਾਂ ਬੜੀ ਤਰੱਕੀ।
ਆਇਆ ਭੈੜਾ ਵਕਤ ਹੈ ਮੁੱਢੋਂ ਹੀ ਕਾਲਾ।
ਪੁੱਤਰ ਮਾਰਨ ਮਾਂ-ਪਿੳੇੁ, ਵਹੁਟੀ ਘਰ ਵਾਲਾ।
ਪਿਆਰ ਤਾਂ ਭੈਣਾਂ ਭਾਈਆਂ ਦਾ ਹੋਇਆ ਸ਼ਕੀ ।
ਹੋਈ ਹੈ ਪੰਜਾਬ ਦੀ ਤਾਂ ਬੜੀ ਤਰੱਕੀ।
ਵਿਕਦੇ ਜੱਜ ਕਚਹਿਰੀਏਂ, ਅਸਮਤ ਲੰਡੀਂ।
ਬਾਬੂ ਲੁੱਟਣ ਦਫਤਰੀਂ, ਆੜ੍ਹਤੀਏ ਮੰਡੀ
ਦਿੱਲੀ ਵਾਲੇ ਲੁੱਟਦੇ, ਪੰਜਾਬ ਚ ਬਹਿਕੇ।
ਅਫਸਰ ਅਪਣੇ ਲਾ ਲਏ, ਚੰਡੀਗੜ੍ਹ ਰਹਿਕੇ।
ਇਸ਼ਤਿਹਾਰਾਂ ਵਿੱਚ ਰੋੜ੍ਹਦੇ ਪੰਜਾਬ ਦਾ ਪੈਸਾ।
ਦਿੱਲੀ ਡੁੱਬੀ ਪਾਰਟੀ, ਏਥੇ ਹੋਊ ਵੈਸਾ।,
ਤੰਗ ਹੋਏ ਸਭ ਜਾਣਦੇ, ਇਹ ਹੋਰ ਨਾ ਸਹਿਣਾ।
ਬਦਲਾਂਗੇ ਖੁਦ ਵਕਤ ਇਹ ਸਭਨਾਂ ਦਾ ਕਹਿਣਾ।
 

Dalvinder Singh Grewal

Writer
Historian
SPNer
Jan 3, 2010
1,423
427
80


ਆਸਰਾ ਤੇਰੇ ਨਾਮ ਦਾ

ਡਾਕਟਰ ਦਲਵਿੰਦਰ ਸਿੰਘ ਗ੍ਰੇਵਾਲ

ਆਸਰਾ ਤੇਰੇ ਨਾਮ ਦਾ ਪਰਮਾਤਮਾ, ਓਟ ਤੇਰੀ ਦੇ ਸਹਾਰੇ ਜੀ ਰਿਹਾਂ।

ਤੇਰੇ ਬਿਨ ਸੰਗ ਹੋਰ ਕਿਹੜਾ ਉਮਰ ਭਰ, ਬਦਲਦੇ ਸਾਥੀ ਨਵੇਲੇ ਹੀ ਰਿਹਾਂ ॥

ਮਾਂ ਪਿਓ ਦਾ ਸਾਥ ਮੁਢਲਾ ਆਸਰਾ, ਫਿਰ ਭਰਾ ਭੈਣਾਂ ਦਾ ਹੋਇਆ ਆਸਰਾ

ਦੋਸਤਾਂ ਸੰਗ ਦੋਸਤੀ ਵੀ ਪੈ ਗਈ, ਫਿਰ ਮਿਲੀ ਵਹੁਟੀ ਸੰਗ ਚੰਗਾ ਗੁਜ਼ਰਿਆ।

ਬੱਚਿਆਂ ਦਾ ਆਸਰਾ ਸੀ ਸਾਲ ਕੁਝ, ਪੁੱਛਦਾ ਨਾ ਹੁਣ ਕੋਈ ਸੁਪਨੇ ਸੀ ਰਿਹਾਂ।

ਆਸਰਾ ਤੇਰੇ ਨਾਮ ਦਾ ਪਰਮਾਤਮਾ, ਓਟ ਤੇਰੀ ਦੇ ਸਹਾਰੇ ਜੀ ਰਿਹਾਂ।

ਸਮਝ ਹੁਣ ਆਈ ਕਿ ਹਰਦਮ ਸਾਥ ਤੂੰ, ਨਾਲ ਤੇਰੇ ਜੁੜਨ ਬਿਨ ਚਾਰਾ ਨਹੀਂ।

ਸ਼ੁਕਰ ਕਰਦਾ ਹਾਂ ਜਦੋਂ ਕੁਝ ਸੰਵਰਦਾ, ਤਦ ਕਰਾਂ ਅਰਦਾਸ ਜਦ ਪਿਆਰਾ ਨਹੀਂ ।

ਨਾਮ ਦੀ ਜਦ ਦੀ ਖੁਮਾਰੀ ਚੜ੍ਹ ਗਈ, ਨਿਸ਼ਚਿੰਤ ਹੋ ਮੈ ਨਾਮ ਅੰਮ੍ਰਿਤ ਪੀ ਰਿਹਾਂ।

ਆਸਰਾ ਤੇਰੇ ਨਾਮ ਦਾ ਪਰਮਾਤਮਾ, ਓਟ ਤੇਰੀ ਦੇ ਸਹਾਰੇ ਜੀ ਰਿਹਾਂ।

ਜੋ ਜਨਮ ਤੋਂ ਜੁੜ ਗਏ ਨੇ ਨਾਮ ਸੰਗ, ਹੋਰ ਚੰਗੇ ਲੇਖ ਕਿਸ ਦੇ ਹੋਣਗੇ ।

ਨਾਮ ਤੋਂ ਵਾਂਝੇ ਨੇ ਰਹਿੰਦੇ ਭਟਕਦੇ, ਜੀਣ ਤੋਂ ਲੈ ਕੇ ਮਰਨ ਤੱਕ ਰੋਣਗੇ।

ਨਾਮ ਸੰਗ ਜੁੜ ਕੇ ਲਖੀਣਾ ਹੋ ਗਿਆਂ, ਜਗਤ ਵਿੱਚ ਰਹਿੰਦੇ ਹੀ ਸੁਰਗੀਂ ਥੀ ਰਿਹਾਂ।

ਅਸਰਾ ਤੇਰੇ ਨਾਮ ਦਾ ਪਰਮਾਤਮਾ, ਓਟ ਤੇਰੀ ਦੇ ਸਹਾਰੇ ਜੀ ਰਿਹਾਂ।
 

Dalvinder Singh Grewal

Writer
Historian
SPNer
Jan 3, 2010
1,423
427
80
ਬੱਦਲਾਂ ਦੇ ਵਿੱਚ ਪਰਬਤ ਘਿਰਿਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਬੱਦਲਾਂ ਦੇ ਵਿੱਚ ਪਰਬਤ ਘਿਰਿਆ।
ਅੰਬਰ ਛੂਹ ਲੋਚੇ ਸਿਰ ਫਿਰਿਆ।
ਉੱਚੇ ਉੱਚੇ ਰੁੱਖ ਉਗਾਏ,
ਹਾਰ ਵੇਲਾਂ ਦੇ ਗਲ ਵਿੱਚ ਪਾਏ,
ਪੰਛੀਆਂ ਮਿੱਠੇ ਗੀਤ ਸੁਣਾਏ,
ਫਿਰ ਵੀ ਇਸ ਨੂੰ ਸਬਰ ਨਾ ਆਏ।
ਰੱਬ ਨੇ ਮਾਲਾ ਮਾਲ ਇਹ ਕਰਿਆ।
ਬੱਦਲਾਂ ਦੇ ਵਿੱਚ ਪਰਬਤ iਘਰਿਆ
ਉੱਚੇ ਤੋਂ ਉੱਚਾ ਜੋ ਵਸਦਾ,
ਸਾਰੀ ਦੁਨੀਆਂ ਰਚਦਾ, ਤਕਦਾ।
ਰੁੱਖੀਂ ਲਾਵੇ ਮਿੱਠੇ ਮੇਵੇ ।
ਜਿਸ ਨੂੰ ਜੋ ਚਾਹੀਏ, ਸੋ ਦੇਵੇ॥
ਫਿਰ ਵੀ ਉਸ ਨੂੰ ਚਾਹੇ ਛੂਹਣਾ
ਸਮਝੇ ਨਾ ਔਕਾਤ ਨਿਗੂਣਾ।
ਪਰਬਤ ਤਾਂ ਇੱਕ ਕਿਣਕਾ ਕਿਰਿਆ।
ਬੱਦਲਾਂ ਦੇ ਵਿੱਚ ਪਰਬਤ ਘਿਰਿਆ।
 

Dalvinder Singh Grewal

Writer
Historian
SPNer
Jan 3, 2010
1,423
427
80
ਗੁਰ ਦੀ ਛਤਰ ਛਾਇਆ ਵਿੱਚ ਜੀਵਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਗੁਰ ਦੀ ਛਤਰ ਛਾਇਆ ਵਿੱਚ ਜੀਵਾਂ।

ਸਤਿਗੁਰ ਮੇਰਾ ਉਚਿਓਂ ਉਚਾ, ਮੈ ਨੀਵੇ ਤੋਂ ਨੀਵਾਂ।

ਉਸ ਦੀ ਕਿਰਪਾ ਸਦਕਾ ਮੇਰਾ, ਜੀਵਨ ਬੜਾ ਸੁਖਾਲਾ।

ਉਸ ਦੀ ਨਦਰ ਚ ਜੋ ਵੀ ਜੀਵੇ, ਉਹ ਹੈ ਕਰਮਾਂ ਵਾਲਾ।

ਉਸ ਦੀ ਦਿੱਤੀ ਹੋਈ ਚੂਲੀ ਅੰਮ੍ਰਿਤ ਕਰਕੇ ਪੀਵਾਂ ।

ਗੁਰ ਦੀ ਛਤਰ ਛਾਇਆ ਵਿੱਚ ਜੀਵਾਂ।

ਮੋਹ, ਮਾਇਆ ਵਿੱਚ ਫਾਥੇ ਹੋਏ ਕਰਮ ਕਰੇ ਕਈ ਮਾੜੇ।

ਕਾਮ, ਕ੍ਰੋਧ, ਅਹੰਕਾਰ, ਲੋਭ ਵਿੱਚ, ਪੈਦਾ ਕੀਤੇ ਸਾੜੇ।

ਵੈਰ ਵਿਰੋਧ ਮਿਟਾ ਕੇ ਸਾਰੇ ਰਿਸ਼ਤੇ ਪਿਆਰ ਸੰਗ ਸੀਵਾਂ।

ਗੁਰ ਦੀ ਛਤਰ ਛਾਇਆ ਵਿੱਚ ਜੀਵਾਂ।

ਸਿੱਖਿਆ ਗੁਰ ਤੇ ਪਾਈ ਜਿਸ ਨੇ ਮੇਰੀ ਸੇਧ ਬਣਾਈ।

ਸਭ ਨੂੰ ਮਿੱਤਰ ਸੱਜਣ ਮੰਨਿਆਂ, ਸਾਰੇ ਸਮਝੇ ਭਾਈ।

ਬਖਸ਼ਣਹਾਰਾ ਬਖਸ਼ੇ ਦਾਤਾ ਉਸ ਦੇ ਹੁਕਮ ਚ ਥੀਵਾਂ।

ਗੁਰ ਦੀ ਛਤਰ ਛਾਇਆ ਵਿੱਚ ਜੀਵਾਂ।

ਸ਼ੁਕਰ ਕਰਾਂ ਤੇ ਨਾਮ ਜਪਾਂ ਮੈ ਕਿਰਤ ਕਰਾਂ ਤਨ ਮਨ ਤੋਂ।

ਮਨ ਨਾ ਭਟਕੇ ਟੇਕ ਲਗੇ ਜਦ ਨਾਮ ਜਗੇ ਰਗ ਚੋਂ।

ਸਦਕੇ ਜਾਵਾਂ ਸਤਿਗੁਰ ਤੇਰੇ ਨਾਮ ਚ ਹਾਂ ਹੁਣ ਖੀਵਾਂ।

ਗੁਰ ਦੀ ਛਤਰ ਛਾਇਆ ਵਿੱਚ ਜੀਵਾਂ।
 
Top