• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

Dalvinder Singh Grewal

Writer
Historian
SPNer
Jan 3, 2010
1,408
427
80
ਜਿਸ ਦਾ ਹੋਵੇ ਇਕੋ ਸਾਈਂ
ਡਾ ਦਲਵਿੰਦਰ ਸਿੰਘ ਗ੍ਰੇਵਾਲ

ਜਿਸ ਦਾ ਹੋਵੇ ਇਕੋ ਸਾਈਂ।
ਸ਼ਰਧਾ ਜੇਕਰ ਪੂਰਨ ਹੋਵੇ ਜਾਂਦੀ ਨਹੀਂ ਅੰਝਾਈਂ ।
ਨਾਮ ਨਾਲ ਜੋ ਜੁੜਿਆ ਰਹਿੰਦਾ।
ਧਿਆਨ ਲਗਾਉਂਦਾ ਉਠਦਾ ਬਹਿੰਦਾ।
ਆਖਰ ਨਿਜ ਘਰ ਉਹ ਪਾ ਲੈਂਦਾ।
ਮਿਲਦਾ ਚਾਈਂ ਚਾਈਂ।
ਜਿਸਦਾ ਹੋਵੇ ਇਕੋ ਸਾਈਂ।
ਸ਼ਰਧਾ ਜੇਕਰ ਪੂਰਨ ਹੋਵੇ ਜਾਂਦੀ ਨਹੀਂ ਅੰਝਾਈਂ।
ਸਿਰਜਣਹਾਰਾ ਪਾਲਣਹਾਰਾ,
ਮਾਰਨ ਅਤੇ ਜਿਵਾਲਣਹਾਰਾ।
ਸਭ ਕੁਝ ਕਰਨ ਕਰਾਵਣਹਾਰਾ,
ਹੋਰ ਨ ਉਸ ਦੀ ਨਿਆਈ।
ਜਿਸ ਦਾ ਹੋਵੇ ਇਕੋ ਸਾਈਂ।
ਸ਼ਰਧਾ ਜੇਕਰ ਪੂਰਨ ਹੋਵੇ ਜਾਂਦੀ ਨਹੀਂ ਅੰਝਾਈਂ।
ਹੁਕਮ ਉਸੇ ਦਾ ਹਰ ਥਾਂ ਚੱਲੇ।
ਆਪ ਬੁਲਾਵੇ, ਆਪੇ ਘੱਲੇ।
ਹਰ ਇਕ ਦਾ ਹਿਰਦਾ ਉਹ ਮੱਲੇ।
ਯਾਦ ਕਰਨ ਸਾਰੇ ਉਸ ਤਾਈਂ
ਜਿਸ ਦਾ ਹੋਵੇ ਇੱਕੋ ਸਾਈਂ।
ਸ਼ਰਧਾ ਜੇਕਰ ਪੂਰਨ ਹੋਵੇ ਜਾਂਦੀ ਨਹੀਂ ਅੰਝਾਈਂ ।
ਗੁਰੂਆਂ ਜਿਸ ਨੂੰ ਉਸ ਰਾਹ ਪਾਇਆ।
ਗੁਰਮੁਖ ਉਸ ਨੂੰ ਰੱਬ ਬਣਾਇਆ।
ਭਲਾ ਸਭਸ ਦਾ ਉਸਨੇ ਚਾਹਿਆ,
ਉਹ ਹੁੰਦਾ ਗੁਰਆਂ ਦੀ ਛਾਈਂ
ਜਿਸਦਾ ਹੋਵੇ ਇਕੋ ਸਾਈਂ।
ਸ਼ਰਧਾ ਜੇਕਰ ਪੂਰਨ ਹੋਵੇ ਜਾਂਦੀ ਨਹੀਂ ਅੰਝਾਈਂ ।
 

Dalvinder Singh Grewal

Writer
Historian
SPNer
Jan 3, 2010
1,408
427
80
ਜਿਉ ਪਾਣੀ ਤੇ ਬੁਲਬਲਾ ਤਿਉਂ ਸਭ ਜੀਵ ਨੇ ਜੀਂਦੇ।
ਪਵਨ ਘਨੇੜੇ ਨੱਚਦੇ,ਬਿਨ ਪਵਨ ਸਦ-ਨੀਂਦੇ।
ਨਾਮ ਨਿਸ਼ਾਨ ਸਭ ਖਾਕ ਹੋਣ, ਲੋਕੀ ਭੁੱਲ ਜਾਂਦੇ,
ਰੱਬ ਨਾਲ ਜੋ ਜੁੜਣ ਨਾਮ ਅੰਮ੍ਰਿਤ ਉਹ ਪੀਂਦੇ।
 

Dalvinder Singh Grewal

Writer
Historian
SPNer
Jan 3, 2010
1,408
427
80
ਮਿਲਣ ਦੀ ਖਿੱਚ
ਡਾ ਦਲਵਿੰਦਰ ਸਿੰਘ ਗ੍ਰੇਵਾਲ


ਵਕਤ ਤੇਰੇ ਨਾਮ ਦਾ ਸੋਚਾਂ ‘ਚ ਖੋ ਗਿਆ।
ਸਭ ਜਾਣਦਾਂ ਹੈਂ ਤੂੰ ਹੀ ਤੂੰ, ਮੈਨੂੰ ਕੀ ਹੋ ਗਿਆ।
ਤੈਨੂੰ ਮਿਲਣ ਦੀ ਖਿੱਚ ਸੀ ਮੱਠੀ ਕਿਉਂ ਪੈ ਗਈ?
ਨਾ ਇਸ ਜਹਾਂ ਦਾ ਰਹਿ ਗਿਆ ਦਰ ਤੇਰਾ ਵੀ ਢੋ ਗਿਆ।
ਲੱਖ ਕਰ ਰਿਹਾ ਹਾਂ ਕੋਸ਼ਿਸ਼ਾਂ ਮੰਜ਼ਿਲ ਰਾਹ ਤੁਰ ਪਵਾਂ।
ਤੇਰੀ ਇਕ ਨਦਰ ਦੀ ਘਾਟ ਤੇ ਵੇਲਾ ਖਲੋ ਗਿਆ।
ਕੀਕੁਰ ਮੈਂ ਤੇਰੀ ਮਿਹਰ ਦਾ ਭਾਗੀ ਬਣਾਂਗਾ ਦੱਸ,
ਆਉਂਦੀ ਆਵਾਜ਼ ਨਾ ਕੋਈ ਸੋਚਾਂ ਚ ਸੋ ਗਿਆ।
ਸੋਚਾਂ ਨੂੰ ਮਾਰਾਂ ਕਿਸ ਤਰ੍ਹਾਂ ਜੋੜਾਂ ਮਨ ਨਾਮ ਸੰਗ,
ਚਲਣਾ ਤਾਂ ਤੇਰੇ ਹੁਕਮ ਤੇ ਭੁੱਲਾਂ ਸਮਾਂ ਹੈ ਜੇ ਗਿਆ।
ਭਟਕਾ ਨਾਂ ਤੇਰੀ ਸੇਧ ਤੋਂ ਪਾਵਾਂ ਤੇ ਮਿਟ ਸਕਾਂ,
ਨਿਜ ਥਾਨ ਪਹੁੰਚਣ ਦੇ ਲਈ ਦੁਨੀਾਂ ਦਾ ਮੋਹ ਗਿਆ।
 

Dalvinder Singh Grewal

Writer
Historian
SPNer
Jan 3, 2010
1,408
427
80
ਜ਼ੁਲਮ ਹਦ ਪਾਰ ਹੋ ਜਾਵੇ
ਡਾ ਦਲਵਿੰਦਰ ਸਿੰਘ ਗ੍ਰੇਵਾਲ


ਜਦ ਗੰਦਗੀ ਬੇਸ਼ੁਮਾਰ ਹੋ ਜਾਵੇ।
ਹਵਾ ਤਪ ਕੇ ਗੁਬਾਰ ਹੋ ਜਾਵੇ ।
ਜਦ ਵੀ ਪੀੜਾਂ ਦੀ ਇੰਤਹਾ ਹੋਵੇ,
ਚੀਕਾਂ ਕੂਕਾਂ ਚ ਪੁਕਾਰ ਹੋ ਜਾਵੇ।
ਚੁੱਪ ਦਬਣੀ ਜੇ ਵੱਸੋਂ ਬਾਹਰ ਹੋ ਜਾਵੇ,
ਫਿਰ ਇਹ ਚੁੱਪ ਵੀ ਵੰਗਾਰ ਹੋ ਜਾਵੇ।
ਆਪਣਾ ਮਾਸ ਚੂੰਡਣ ਦੀ ਨਾ ਆਦਤ ਪਾ,
ਦੇਖੀ ਨਾ ਹਰ ਕੋਈ ਖੂੰਖਾਰ ਹੋ ਜਾਵੇ।
ਉਦੋਂ ਹੀ ਇਨਕਲਾਬ ਆਉਂਦਾ ਹੈ.
ਜ਼ੁਲਮ ਜਦ ਹਦ ਹਰ ਇਕ ਪਾਰ ਹੋ ਜਾਵੇ।
 

Dalvinder Singh Grewal

Writer
Historian
SPNer
Jan 3, 2010
1,408
427
80
ਰੱਬਾ ਤੇਰੀ ਰਚਨਾ

ਡਾ ਦਲਵਿੰਦਰ ਸਿੰਘ ਗ੍ਰੇਵਾਲ


ਰੱਬਾ ਤੇਰੀ ਰਚਨਾ ਤੋਂ ਜਾਵਾਂ ਵਾਰੇ ਵਾਰੇ।

ਜਿੱਧਰ ਵੀ ਵੇਖਾਂ ਸੋਹਣੇ ਦਿਸਦੇ ਨਜ਼ਾਰੇ।

ਵਗਣ ਹਵਾਵਾਂ ਨਾਲ ਝੂਲਦੇ ਨੇ ਰੁੱਖ।

ਠੰਢੀ ਠੰਢੀ ਪੌਣ ਦਿੰਦੀ ਮਿਠਾ ਮਿਠਾ ਸੁੱਖ।

ਦੇਖੋ ਕਿਵੇਂ ਭੌਰੇ ਨੂੰ ਬੁਲਾਉਂਦਾ ਸੂਹਾ ਫੁੱਲ ।

‘ਆ ਜਾ ਰਸ ਪੀ ਲੈ’ ਖੋਲ੍ਹ ਦਿੱਤੇ ਉਹਨੇ ਬੁਲ੍ਹ।

ਮਿਲਦੇ ਨੇ ਇਵੇਂ ਜਿਵੇਂ ਮਿਤਰ ਪਿਆਰੇ।

ਜਿੱਧਰ ਵੀ ਵੇਖਾਂ ਸੋਹਣੇ ਦਿਸਦ ਨਜ਼ਾਰੇ।

ਲੋਰ ਵਿਚ ਗਾਵੇ ਇਕ ਛੋਟੀ ਜਿਹੀ ਚਿੜੀ।

ਟਾਹਣੀ ਟਾਹਣੀ ਟੱਪੇ ਹੋਈ ਚਾਵਾਂ ਵਿੱਚ ਖਿੜੀ।

ਖੋਲ੍ਹੀ ਬੈਠੀ ਕੁਦਰਤ ਉਹਦੇ ਲਈ ਪਟਾਰੇ।

ਜਿੱਧਰ ਵੀ ਵੇਖਾਂ ਸੋਹਣੇ ਦਿਸਦੇ ਨਜ਼ਾਰੇ।

ਫੁੱਲ ਪੱਤੇ ਟੱਪਦੀ ਏ ਤਿਤਲੀ ਬਹੁ ਰੰਗੀ।

ਮਿਹਨਤ ਹੈ ਕੀਤੀ ਰਸ ਜੋੜ ਜੋੜ ਚੰਗੀ।

ਟਿੱਡੇ ਹੋਏ ਦੇਖੋ ਕਿੰਨੇ ਰੰਗਾਂ ‘ਚ ਸ਼ਿੰਗਾਰੇ।

ਜਿੱਧਰ ਵੀ ਵੇਖਾਂ ਸੋਹਣੇ ਨੇ ਦਿਸਦੇ ਨਜ਼ਾਰੇ॥

ਮੀਲੋ-ਮੀਲ ਕਣਕਾਂ ਨੇ ਪਾਏ ਵੇਸ ਹਰੇ।

ਖਾਲਿਆਂ ਚ ਪਾਣੀ ਵੀ ਕਲੋਲਾਂ ਵਾਹਵਾ ਕਰੇ।

ਖੇਤਾਂ ਵਿੱਚ ਗਾਉਂਦਾ ਜੱਟ ਨਾਮ ਦੇ ਸਹਾਰੇ।

ਰੱਬਾ ਤੇਰੀ ਰਚਨਾ ਤੋਂ ਜਾਵਾਂ ਵਾਰੇ ਵਾਰੇ।
 
📌 For all latest updates, follow the Official Sikh Philosophy Network Whatsapp Channel:
Top