Punjabi Poem :Rooh bande da sach hai

Dalvinder Singh Grewal

Writer
Historian
SPNer
ਤੇਰੇ ਨਾਮ ਦਾ ਸੱਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ ਨਾਮ ਦਾ ਜੋ ਆਇਆ ਮੈਨੂੰ ਤੇਰੇ ਵਲੋਂ ਸੱਦਾ।
ਮੈਂ ਤਾਂ ਚੱਲ ਪਿਆ ਤੇਰੇ ਵੱਲ ਤਨੋਂ ਮਨੋਂ ਬੱਧਾ।
ਮੈਨੂੰ ਦਿਸਿਆ ਜਹਾਨ ਤੇ ਨਾ ਤੇਰੇ ਜਿਹਾ ਕੋਈ।
ਪਰ ਦੇਖਾਂ ਜਿਸ ਵਿੱਚ, ਤਸਵੀਰ ਤੇਰੀ ਸੋਈ ।
ਪਰ ਫੇਰ ਨਾ ਪੂਰਾ ਤੂੰ ਏਂ ਕਿਸੇ ਵਿੱਚੋਂ ਲੱਧਾ।
ਤੇਰੇ ਨਾਮ ਦਾ ਜੋ ਆਇਆ ਮੈਨੂੰ ਤੇਰੇ ਵਲੋਂ ਸੱਦਾ।
ਮੈਂ ਤਾਂ ਚੱਲ ਪਿਆ ਤੇਰੇ ਵੱਲ ਤਨੋਂ ਮਨੋਂ ਬੱਧਾ।
ਅਸੀਂ ਛੱਡ ਦਿਤੇ ਧੰਦੇ, ਨਾ ਕੋਈ ਰੱਖਿਆ ਫਿਕਰ।
ਜਿਸ ਕੋਲ ਵੀ ਮੈਂ ਕਰਾਂ, ਹੋਵੇ ਤੇਰਾ ਹੀ ਜ਼ਿਕਰ।
ਮਨ ਖਿਚਦਾ ਏ ਤਨ, ਤੇਰੇ ਸੰਗ ਰੂਹ ਨੂੰ ਬੱਧਾ।
ਤੇਰੇ ਨਾਮ ਦਾ ਜੋ ਆਇਆ ਮੈਨੂੰ ਤੇਰੇ ਵਲੋਂ ਸੱਦਾ।
ਮੈਂ ਤਾਂ ਚੱਲ ਪਿਆ ਤੇਰੇ ਵੱਲ ਤਨੋਂ ਮਨੋਂ ਬੱਧਾ।
ਵਿਹੜੇ ਨਾਮ ਦੀ ਬਹਾਰ, ਕੀਤਾ ਰੁਤਾਂ ਦਾ ਸ਼ਿੰਗਾਰ।
ਮੇਰੇ ਅੰਗ ਸੰਗ ਵਿੱਚੋਂ ਤੇਰਾ ਉਮਡਿਆ ਪਿਆਰ।
ਅਸੀਂ ਸਾਰੇ ਤੇਰੇ ਹੋਏ, ਕਿਤੇ ਵੰਡਿਆਂ ਨਾਂ ਅੱਧਾ।
ਤੇਰੇ ਨਾਮ ਦਾ ਜੋ ਆਇਆ ਮੈਨੂੰ ਤੇਰੇ ਵਲੋਂ ਸੱਦਾ।
ਮੈਂ ਤਾਂ ਚੱਲ ਪਿਆ ਤੇਰੇ ਵੱਲ ਤਨੋਂ ਮਨੋਂ ਬੱਧਾ।
 

swarn bains

Poet
SPNer
ਕਾਲਾ ਰੰਗ



ਜੱਗ ਜਰੇ ਨਾ ਕਾਲਾ ਰੰਗ ਲੋਕੋ, ਕਾਲਾ ਰੰਗ ਜੱਗ ਚ ਬਦਨਾਮ ਹੋਵੇ

ਮਨ ਤਨ ਕੂ ਜੱਗ ਇਕ ਰੰਗ ਤੱਕੇ, ਕਾਲਾ ਮਨ ਕਾਲਾ ਇਨਸਾਨ ਹੋਵੇ



ਕਾਲੇ ਕੱਪੜੇ ਹੋਣ ਸੂਫੀਆਂ ਦੇ, ਜਿਹੜੇ ਰੱਬ ਦੇ ਰਾਹ ਵੱਲ ਜਾਵੰਦੇ ਈ

ਕਾਲਾ ਪਹਿਨ ਮਨ ਹੋਵੇ ਨੀਵਾਂ, ਅਤਿ ਨਿਮਰਤਾ ਮੁਰਸ਼ਦ ਧਿਆਵੰਦੇ ਈ

ਚੋਲਾ ਸੂਫ ਦਾ ਮੁਰਸ਼ਦ ਪਹਿਨਦਾ ਈ, ਮੁਰਸ਼ਦ ਦੀ ਇਹੋ ਪਹਿਚਾਣ ਹੋਵੇ



ਪਾ ਘੱਗਰਾ ਸੂਫ ਦਾ ਜਾਏ ਸੁਆਣੀ, ਭੱਤਾ ਲੈ ਕੇ ਖੇਤ ਨੂੰ ਜਾਵੰਦੀ ਏ

ਤੜਕੇ ਉਠ ਕੇ ਵਾਹੁੰਦੇ ਹਾਲੀਆਂ ਨੂੰ, ਚਾ ਨਾਲ ਭੱਤਾ ਖੁਆਵੰਦੀ ਏ

ਤਾਜੀ ਲੱਸੀ ਸਾਗ ਮੱਕੀ ਦੀ ਰੋਟੀ, ਸੁਹਣੇ ਮਾਹੀ ਕੂ ਦਿਲੋਂ ਪਰਵਾਨ ਹੋਵੇ



ਕਾਲਾ ਰੰਗ ਏ ਕਾਲੀ ਕੋਇਲ ਦਾ, ਰੁੱਖ ਅੰਬ ਦੇ ਕੂ ਕੂ ਗਾਵੰਦੀ ਏ

ਮੌਸਮ ਗਰਮੀਂ ਪੰਜਾਬ ਆਵੇ, ਸਰਦੀ ਰੁੱਤ ਦੱਖਣ ਮੁੜ ਜਾਵੰਦੀ ਏ

ਕਾਲਾ ਰੰਗ ਬਿਰਹੇ ਚਾੜ੍ਹ ਦਿੱਤਾ, ਹਕੀਕੀ ਇਸ਼ਕ ਦਾ ਸੱਚਾ ਇਲਹਾਮ ਹੋਵੇ



ਕਾਲੀ ਕੋਇਲ ਦੱਸ ਤੂੰ ਕਿਉਂ ਕਾਲੀ, ਕਾਲਾ ਰੰਗ ਨ ਜੱਗ ਕੂ ਭਾਉਂਦਾ ਏ

ਸੁਹਣਾ ਮਾਹੀ ਮੇਰੇ ਚਿੱਤ ਵਸੇ, ਮਾਹੀ ਪਿਆਰ ਚ ਰੰਗ ਬਦਲਾਵੰਦਾ ਏ

ਮਾਹੀ ਮਾਹੀ ਕੂਕਦੀ ਬਣੀ ਮਾਹੀ, ਜੱਗ ਕੋਲੋਂ ਨ ਰਾਗ ਪਹਿਚਾਣ ਹੋਵੇ



ਕਾਲਾ ਰੰਗ ਕ੍ਰਿਸ਼ਨ ਭਗਵਾਨ ਜੀ ਦਾ, ਜਿਹੜਾ ਪੈਗੰਬਰ ਅਖਵਾਉਂਦਾ ਏ

ਵਜਾਵੇ ਬੰਸਰੀ ਗੋਪੀਆਂ ਕਰੇ ਜਾਦੂ, ਸੰਗ ਗੋਪੀਆੰ ਵੱਗ ਚਰਾਵੰਦਾ ਏ

ਬੈਂਸ ਬੰਦੇ ਕੂ ਰੱਬ ਬਣਾ ਦੇਵੇ, ਜੇ ਚਿੱਤ ਵਸਦਾ ਕ੍ਰਿਸ਼ਨ ਭਗਵਾਨ ਹੋਵੇ



ਕਾਲਾ ਰੰਗ ਕਦੇ ਨਾ ਬਦਲ ਹੋਵੇ, ਇਸੇ ਲਈ ਲੋਕ ਨਾ ਪਾਉਣ ਡਰਦੇ

ਕਾਲੇ ਰੰਗ ਚ ਕਿੰਨੀਆਂ ਖੂਬੀਆਂ ਨੇ, ਇਸੇ ਲਈ ਲੋਕ ਬਦਨਾਮ ਕਰਦੇ

ਕਾਲੇ ਰੰਗ ਦਾ ਬੈਂਸ ਕਸੂਰ ਇਹੋ, ਕਾਲਾ ਮਨ ਹੋਵੇ ਕਾਲਾ ਇਨਸਾਨ ਹੋਵੇ
 

Dalvinder Singh Grewal

Writer
Historian
SPNer
ਤੇਰਾ ਬੰਦਾ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਹਾਂ ਰੱਬ ਜੀ ਤੇਰਾ ਬੰਦਾ।
ਪਾਰ ਲੰਘਾ ਦੇ ਲਾ ਦੇ ਹੰਦਾ।
ਹੋਰਾਂ ਤੋਂ ਮੈਂ ਕੀ ਲੈਣਾ ਏਂ
ਮੇਰਾ ਰਿਸ਼ਤਾ ਤੇਰੇ ਸੰਦਾ।
ਸਜ਼ਾ ਕੰਮ ਦੀ ਮਿਲੀ ਮਨੁਖ ਨੂੰ,
ਹੁਕਮੀਂ ਕਰਨਾ ਮਿਲਿਆ ਧੰਦਾ।
ਜੋ ਕਰਨਾ ਹੈ, ਤੂੰ ਹੀ ਕਰਨਾ,
ਫਿਰ ਕੀ ਚੰਗਾ ਕੀ ਏ ਮੰਦਾ।
ਜਿਵੇਂ ਚਲਾਏਂ, ਚਲਦੇ ਜਾਣਾ,
ਅਕਲਾਂ ਨੂੰ ਏ ਲਾਇਆ ਜੰਦਾ।
ਬੇੜੀ ਤੇਰੀ, ਚੱਪੂ ਤੇਰਾ,
ਪਾਰ ਲੰਘਾਉਣਾ ਤੇਰਾ ਧੰਦਾ।
ਤੇਰੇ ਤੇ ਛੱਡ ਦਿਤੀ ਡੋਰੀ
ਰਹਿੰਦਾ ਤੇਰਾ ਨਾਮ ਜਪੰਦਾ।
 

swarn bains

Poet
SPNer
ਬੇੜੀ ਤੇਰੀ ਚੱਪੂ ਤੇਰਾ, ਪਾਰ ਲੰਘਾਉਣਾ ਤੇਰਾ ਧੰਦਾ. ਸਾਨੂੰ ਵੀ ਸੰਗ ਲੈ ਜਾਣਾ ਬਹੁਤ ਖੂਬ
 

swarn bains

Poet
SPNer
  • ਕੱਖ ਨਹੀਂ ਰਹਿਣਾ
  • ਨਿੱਤ ਕਰਦਾ ਮੇਰੀ ਮੇਰੀ, ਜੱਗ ਚਾਰ ਦਿਨਾਂ ਦੀ ਫੇਰੀ
  • ਇਹ ਦੁਨੀਆਂ ਸਹਰ ਮੇਲਾ, ਹੋ ਜਾਣਾ ਅੰਤ ਨੂੰ ਫੇਰੀ
  • ਘੁੰਗਰੂ ਪਾ ਛਣ ਛਣ ਛਣਕਾ, ਭਾਵੇਂ ਪਾ ਭੈਰੋਂ ਦੀ ਫੇਰੀ
  • ਝੂਠਾ ਜਗਤ ਤਮਾਸ਼ਾ ਯਾਰੋ, ਕਿਸੇ ਸਾਰ ਨ ਲੈਣੀ ਤੇਰੀ
ਲੁੱਟ ਕਸੁੱਟ ਕੇ ਬੋਝੇ ਭਰਦੈਂ, ਤੂੰ ਦੁਨੀਆਂ ਤੋਂ ਵੱਖ ਨਹੀਂ

ਜਦੋਂ ਮਾਰੀ ਭੌਰ ਉਡਾਰੀ, ਤੇਰੇ ਪੱਲੇ ਰਹਿਣਾ ਕੱਖ ਨਹੀਂ



ਓ ਮੇਰੇ ਯਾਰ ਸਾਡਾ ਡਾਢਾ ਪਿਆਰ, ਇਕ ਦੂਜੇ ਦੇ ਆਪਾਂ ਯਾਰ

ਅੱਲ੍ਹੜਪਣੇ ਵਿਚ ਲੱਗ ਗਈ ਸਾਡੀ, ਐਵੇਂ ਹੋ ਗਏ ਕੌਲ ਕਰੀ

ਨੈਣ ਝੁਕੇ ਦਿਲ ਮਿਲ ਗਿਆ, ਹੁਣ ਦਿਲ ਮੇਰੇ ਵਸ ਨਹੀਂ

ਇਹ ਦੁਨੀਆਂ ਸਹਰ ਮੇਲਾ ਏ, ਇਹ ਚਾਰ ਦਿਨਾਂ ਝਮੇਲਾ ਏ

ਅੱਜ ਆਇਆ ਕੱਲ੍ਹ ਟੁਰ ਜਾਣਾ, ਜੱਗ ਦਾ ਰਾਹ ਅਲਬੇਲਾ ਏ

ਤੈਨੂੰ ਲੁੱਟਿਆ ਮਾਇਆ ਮਾਈ ਨੇ, ਰਹਿੰਦੀ ਕਿਸੇ ਦੇ ਹੱਥ ਨਹੀਂ

ਸਖੀ ਤੇਰੇ ਬਾਝੋਂ ਜੀ ਨੀ ਲਗਦਾ, ਹਰ ਵੇਲੇ ਕਰਾਂ ਮੈਂ ਸਜਦਾ

ਤੂੰ ਹੀ ਤੂੰ ਮੇਰਾ ਜੀ ਪੁਕਾਰੇ, ਤੂੰ ਤੂੰ ਕਰਦੇ ਜੀ ਨੀ ਰੱਜਦਾ

ਤੂੰ ਮੇਰੇ ਵਿਚ ਮੈਂ ਤੇਰੇ ਵਿਚ, ਅਸਾਂ ਇਕ ਦੂਜੇ ਤੋਂ ਵੱਖ ਨਹੀਂ

ਕਿਹਨੂੰ ਕੂਕ ਸੁਣਾਵਾਂ ਮੈਂ, ਬਿਨ ਆਖੇ ਜੀ ਭਰ ਆਉਂਦਾ ਏ

ਹੁਣ ਕੋਈ ਮੇਰੀ ਸੁਣਦਾ ਨਹੀਂ, ਲਿਖ ਬੈਂਸ ਤੈਨੂੰ ਸੁਣਾਉਂਦਾ ਏ

ਆ ਢੋਲਣਾ ਅਸਾਂ ਜਿਗਰ ਫੋਲਣਾ, ਕੋਈ ਹੋਰ ਮਿਲਾਉਂਦਾ ਅੱਖ ਨਹੀਂ

ਆ ਢੋਲਾ ਮਿਲ ਕੇੱ ਬਹੀਏ, ਦੁਖ ਸੁਖ ਇਕ ਦੂਜੇ ਨੂੰ ਕਹੀਏ

ਮੇਰੀ ਸੁਣ ਕੁਝ ਅਪਣੀ ਕਹਿ, ਚੁੱਪ ਚਾਪ ਨਜ਼ਾਰਾ ਲੈਂਦੇ ਰਹੀਏ

ਆ ਕੇ ਪਿਆਰ ਜਤਾ ਸਖੀ, ਪਿਆਰ ਬਿਨ ਆਉਂਦਾ ਰਸ ਨਹੀਂ

ਸਵਰਨ ਤੇਰੇ ਸੋਹਲੇ ਗਾਉਂਦਾ ਏ , ਦਿਲੋਂ ਤੂੰ ਹੀ ਤੂੰ ਧਿਆਉਂਦਾ ਏ

hor iksy qy jI nhIN rukd`, koeI E`auNd` koeI j~d` ey

ਨੱਚ ਯਾਰ ਮਨਾਉਣ ਨੂੰ ਜੀ ਕਰਦੈ, ਸੁਰ ਬਿਨ ਹੁੰਦਾ ਨੱਚ ਨਹੀਂ

ਤੂੰ ਜੋ ਕੁਝ ਦਿੱਤਾ ਤੇਰੀ ਬਾਜ਼ੀ, ਸਾਡਾ ਚਿੱਤ ਇਸੇ ਵਿਚ ਰਾਜ਼ੀ

ਹੋਰ ਕਿਸੇ ਤੋਂ ਬੈਂਸ ਨੀ ਮੰਗਦਾ, ਸਵਰਨ ਬਣ ਬੈਠਾ ਏ ਗਾਜ਼ੀ

ਮਨ ਦੇ ਅੰਦਰ ਜਾਹਿਰ ਹੋ ਜਾ, ਅਸਾਂ ਰਹਿਣਾ ਤੈਥੋਂ ਵੱਖ ਨਹੀਂ
 

Dalvinder Singh Grewal

Writer
Historian
SPNer
ਬੜਾ ਦਿਲ ਭਰਿਆ ਭਰਿਆ ਹੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬੜਾ ਦਿਲ ਭਰਿਆ ਭਰਿਆ ਹੈ।
ਬੜਾ ਮਨ ਡਰਿਆ ਡਰਿਆ ਹੈ।
ਕਿਹਾ ਫਿਰਿਆ ਕਰੋਨਾ ਹੈ।
ਪਿਆ ਘਰ ਘਰ ਚ ਰੋਣਾ ਹੈ।
ਪਤਾ ਨਾ ਕੌਣ ਗ੍ਰਸਿਤ ਹੈ
ਅੱਗੇ ਕਿਸ ਨੂੰ ਹੋਣਾ ਹੈ।
ਨਾ ਐਂਬੂਲੈਂਸ ਮਰੀਜ਼ਾਂ ਲਈ
ਨਾ ਬੈਡ ਨੇ ਹਸਪਤਾਲਾਂ ਵਿਚ
ਤੜਪਦੇ ਆਕਸੀਜਨ ਖਾਤਰ
ਨੇ ਮਰਦੇ ਮੰਦੜੇ ਹਾਲਾਂ ਵਿਚ।
ਹੁਣ ਤਕ ਮਰ ਗਏ ਲੱਖਾਂ
ਬੜੇ ਨੇ ਲਾਈਨ ਵਿਚ ਲੱਗੇ।
ਕਿਸੇ ਦਾ ਵੱਸ ਨਾ ਚਲਦਾ
ਉਸ ਡਾਢੇ ਦੇ ਡਰ ਅੱਗੇ।
ਕਦੋਂ ਵਾਰੀ ਹੈ ਹੁਣ ਕਿਸਦੀ
ਨਹੀਂ ਕੁਝ ਵੀ ਪਤਾ ਚਲਦਾ।
ਮਰੇ ਹੋਏ ਯਾਰ ਦਾ ਤਕਿਆ
ਵੀਡਿਓ ਤੇ ਸਿਵਾ ਜਲਦਾ।
ਤੂੰ ਹੀ ਦਸ ਖੇਡ ਕੀ ਰੱਬ ਜੀ
ਕਦੋੰ ਤਕ ਇਸ ਤਰਾਂ ਚੱਲੂ।
ਕਦੋਂ ਸਾਹ ਆਊਗਾ ਸੁੱਖ ਦਾ
ਕਦੋਂ ਇਹ ਸਿਲਸਿਲਾ ਠੱਲੂ।
ਜੇ ਤੇਰੇ ਹਾਂ ਤਾਂ ਕਿਉਂ ਕਰਦੈਂ
ਜ਼ੁਲਮ ਅਪਣੇ ਹੀ ਬੰਦਿਆਂ ਤੇ।
ਲਾਸ਼ ਪੁਤਰ ਦੀ ਕਿਉਂ ਰਖਦੈਂ
ਬਾਪ ਅਪਣੇ ਦੇ ਕੰਧਿਆਂ ਤੇ।
ਨਹੀਂ ਹੁਣ ਹੋਰ ਜਰ ਹੁੰਦਾ
ਬੜਾ ਅਜ ਤਕ ਮੈਂ ਜਰਿਆ ਹੈ।
ਬੜਾ ਮਨ ਡਰਿਆ ਡਰਿਆ ਹੈ।
ਬੜਾ ਦਿਲ ਭਰਿਆ ਭਰਿਆ ਹੈ।
 

Dalvinder Singh Grewal

Writer
Historian
SPNer
ਤੇਰਾ ਬੰਦਾ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਹਾਂ ਰੱਬ ਜੀ ਤੇਰਾ ਬੰਦਾ।
ਪਾਰ ਲੰਘਾ ਦੇ, ਲਾ ਦੇ ਹੰਦਾ।
ਮੇਰੇ ਗਲ ਤੋਂ ਕੀਕੂੰ ਨਿਕਲੇ
ਦੁਨੀਆਂ ਦਾ ਮਾਇਆ ਦਾ ਫੰਦਾ।
ਹੋਰਾਂ ਤੋਂ ਮੈਂ ਕੀ ਲੈਣਾ ਹੈ,
ਮੇਰਾ ਰਿਸ਼ਤਾ ਤੇਰੇ ਸੰਦਾ।
ਹੁਕਮ ਰਜ਼ਾ ਵਿੱਚ ਰਹਿ ਕੇ ਚੱਲਾਂ
ਜੋ ਕਰਵਾਵੇਂ ਕਰਦਾ ਧੰਦਾ।
ਜੋ ਕਰਦਾ ਏ ਤੂੰ ਹੀ ਕਰਦਾ
ਨਾ ਕੁੱਝ ਚੰਗਾ ਨਾ ਕੁਝ ਮੰਦਾ।
ਜੋ ਵੀ ਹੁਕਮ ਮਿਲੇ ਕਰ ਦੇਵਾਂ
ਸੋਚਾਂ ਨੂੰ ਹੁਣ ਲਾਇਆ ਜੰਦਾ।
ਸਭ ਕੁਝ ਛੱਡਿਆ ਹੁਣ ਤੇਰੇ ਤੇ,
ਜੋ ਚਾਹੈਂ ਕਰ ਪਰਮਾਨੰਦਾ।
ਮੈਂ ਹਾਂ ਰੱਬ ਜੀ ਤੇਰਾ ਬੰਦਾ।
ਪਾਰ ਲੰਘਾ ਦੇ, ਲਾ ਦੇ ਹੰਦਾ।
 

Dalvinder Singh Grewal

Writer
Historian
SPNer
ਕੁਦਰਤ ਤੇ ਮਾਨਵ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੁਬਹ ਪੰਜ ਵਜੇ ਸੈਰ ਕਰਨ ਲਈ
ਅੱਜ ਗਿਆ ਸਾਂ ਪਾਰਕ ਵਿੱਚ।
ਅਪਣੀ ਅੱਖੀਂ ਵੇਖ ਲਈ ਮੈਂ,
ਰਚੀ ਹੋਈ ਕੁਦਰਤ ਮਾਲਿਕ ਵਿਚ।
ਦੂਰੋਂ ਨਿਕਲਣ ਸੂਰਜ ਕਿਰਨਾਂ,
ਉੱਠਣ ਬਦਲੀਆਂ ਅੰਬਰ ਵਿਚ।
ਕੋਇਲ ਗਾਉਂਦੀ ਗੀਤ ਅਗੰਮੀ,
ਚਿੜੀਆਂ ਚਹਿਕਣ ਰੁੱਖਾਂ ਵਿਚ।
ਰੰਗ ਬਿਰੰਗੀਆਂ ਉਡਣ ਤਿਤਲੀਆਂ,
ਭੌਰੇ ਮਸਤ ਨੇ ਫੁੱਲਾਂ ਵਿਚ।
ਟਹਿਣੀ ਟਹਿਣੀ ਫਿਰੇ ਗੁਲਹਿਰੀ,
ਟਿੱਡਾ ਟੱਪੇ ਵੇਲਾਂ ਵਿਚ।
ਘੂੰ ਘੂੰ ਕਰੇ ਕਬੂਤਰ ਜੋੜਾ,
ਅਨੰਦ ਮਾਣਦਾ ਕੇਲਾਂ ਵਿਚ।
ਦੇਖ ਕੈਮਰਾ ਡਰੀ ਟਟਹਿਰੀ,
ਲੈ ਲਏ ਬੱਚੇ ਖੰਭਾਂ ਵਿਚ।
ਰੱਬ ਦੀ ਕੁਦਰਤ ਪਿਆਰੇ ਮਾਨਵ,
ਡਰ ਨਾ ਹੋਵੇ ਜੀਵਾਂ ਵਿਚ।
ਵਾਹ! ਰੱਬਾ ਇਹ ਕੁਦਰਤ ਤੇਰੀ
ਗੀਤ ਮਚਲਿਆ ਹੋਠਾਂ ਵਿਚ ।
 

Dalvinder Singh Grewal

Writer
Historian
SPNer
ਭੁੱਲ ਜਾਵਾਂਗੇ ਕੀਕੂੰ ਸਾਕਾ, ਜੂਨ ਚੁਰਾਸੀ ਦਾ
ਡਾ: ਦਲਵਿੰਦਰ ਸਿੰਘਗ੍ਰੇਵਾਲ
ਭੁੱਲ ਜਾਵਾਂਗੇ ਕੀਕੂੰ ਸਾਕਾ, ਜੂਨ ਚੁਰਾਸੀ ਦਾ।
ਨਸਲਕੁਸ਼ੀ ਦਾ ਸੀ ਜੋ ਵਾਕਾ, ਜੂਨ ਚੁਰਾਸੀ ਦਾ।
ਦਿਵਸ ਸ਼ਹੀਦੀ ਗੁਰੂ ਅਰਜਨ ਦਾ, ਅਸੀਂ ਮਨਾਉਣਾ ਸੀ,
ਘੇਰੇ ਲੈ ਲਿਆ ਕੁੱਲ ਇਲਾਕਾ, ਜੂਨ ਚੁਰਾਸੀ ਦਾ।
ਕਰਫਿਊ ਸੀ ਪੰਜਾਬ ‘ਚ, ਲਗੀਆਂ ਫੌਜੀ ਦੋ ਕੋਰਾਂ,
ਪਿੰਡੀਂ-ਸ਼ਹਿਰੀਂ ਪੈ ਗਿਆ ਫਾਕਾ, ਜੂਨ ਚੁਰਾਸੀ ਦਾ।
ਪੱਤਾ ਵੀ ਨਾ ਹਿੱਲ ਸਕਦਾ ਸੀ, ਫੌਜ ਚੁਫੇਰੇ ਸੀ,
ਸੌ ਸੌ ਗਜ਼ ਤੇ ਲੱਗਿਆ ਨਾਕਾ, ਜੂਨ ਚੁਰਾਸੀ ਦਾ।
ਸੈਂਤੀ ਗੁਰੂਦੁਆਰੇ ਘੇਰੇ, ਬੇਦੋਸ਼ੇ ਮਾਰੇ,
ਹਰਿਮੰਦਿਰ ਦਾ ਅਦਭੁੱਤ ਵਾਕਾ, ਜੂਨ ਚੁਰਾਸੀ ਦਾ।
ਚਾਰ ਸੌ ਸਿੰਘਾਂ ਦਸ ਹਜ਼ਾਰ ਨੂੰ ਵਾਹਣੇ ਪਾਇਆ ਸੀ,
ਤੋਪ, ਟੈਂਕ ਦਾ ਬੜਾ ਧੜਾਕਾ, ਜੂਨ ਚੁਰਾਸੀ ਦਾ।
‘ਸਿੱਖੀ ਦਾ ਧੁਰ’ ਢਾਇਆ ਤੇ ਹਰਿਮੰਦਿਰ ਵੀ ਵਿਨਿੰਆਂ,
ਝੁਕਿਆ ਨਾ, ਮਰ ਗਿਆ ਲੜਾਕਾ, ਜੂਨ ਚੁਰਾਸੀ ਦਾ।
ਬੇਰਹਿਮੀ ਦੇ ਨਾਲ ਵਗਾਈਆਂ ਨਦੀਆਂ ਖੂਨ ਦੀਆਂ,
ਦਿੱਲੀ ਵਿਚ ਸੀ ਬੈਠਾ ਆਕਾ, ਜੂਨ ਚੁਰਾਸੀ ਦਾ।
ਛੇ ਕੁ ਮਹੀਨੇ ਵਿਚ ਵਿਚ ਸਿੰਘਾਂ ਬਦਲਾ ਲੈ ਲੀਤਾ,
ਸਭ ਨੂੰ ਯਾਦ, ਜੋ ਪਿਆ ਪਟਾਕਾ, ਜੂਨ ਚੁਰਾਸੀ ਦਾ।
ਇਹ ਤਾਂ ਹੁਣ ਇਤਿਹਾਸ ਹੋ ਗਿਆ ਤੀਜੇ ਘਲੂਘਾਰੇ ਦਾ,
ਵੱਡਾ ਹੋ ਜੋੇ ਪੜ੍ਹੇਗਾ ਕਾਕਾ, ਜੂਨ ਚੁਰਾਸੀ ਦਾ।
ਭੁੱਲ ਜਾਵਾਂਗੇ ਕੀਕੂੰ ਸਾਕਾ, ਜੂਨ ਚੁਰਾਸੀ ਦਾ।
ਨਸਲਕੁਸ਼ੀ ਦਾ ਸੀ ਜੋ ਵਾਕਾ, ਜੂਨ ਚੁਰਾਸੀ ਦਾ।
 

Dalvinder Singh Grewal

Writer
Historian
SPNer
ਇਨਸਾਨ ਕਿ ਮਸ਼ੀਨ
ਡਾ ਦਲਵਿੰਦਰ ਸਿੰਘ ਗ੍ਰੇਵਾਲ

ਮੇਰੇ ਕੋਲ ਅਜੇ ਵਕਤ ਨਹੀਂ
ਮੇਰੇ ਹੱਥ ਅਜੇ ਬੜਾ ਕੰਮ ਹੈ।
ਕਰੋਨਾ ਤੋਂ ਡਰਨ ਦਾ ਵੀ ਨਹੀਂ
ਕਿਉਂਕਿ ਮੈਂ ਬਾਹਰ ਨਹੀਂ ਜਾਂਦਾ,
ਤੇ ਨਾ ਕਿਸੇ ਨੂੰ ਮਿਲਦਾ ਹਾਂ,
ਨਾਂ ਮੈਨੂੰ ਮਾਸਕ ਦੀ ਲੋੜ ਹੈ
ਤੇ ਨਾ ਆਪਸੀ ਫਾਸਲਿਆਂ ਦੀ
ਮੈਂ ਘਰ ਹੀ ਵਸਾ ਲਿਆ ਹੈ
ਇਕ ਬਹੁਤ ਵੱਡਾ ਸੰਸਾਰ
ਜਿਸ ਵਿਚ ਮਸਤ ਰਹਿੰਦਾ ਹਾਂ
ਟੈਲੀਫੋਨ, ਮੋਬਾਈਲ, ਟੀਵੀ ਸੀਰੀਅਲ
ਫੇਸਬੁਕ, ਵਟਸਆਪ. ਇੰਟਰਨੈਟ
ਇੰਸਟਾਗ੍ਰਾਮ, ਟਵਿਟਰ, ਕੋਰਾ
ਭਰੇ ਰਹਿੰਦੇ ਹਨ ਨਵੇਂ ਤੋਂ ਨਵੇਂ ਸੁਨੇਹੇ
ਜਿਨ੍ਹਾਂ ਦੇ ਮੈਂ ਜਵਾਬ ਦਿੰਦਾ ਰਹਿਨਾਂ
ਤੇ ਆਪ ਵੀ ਕੁਮੈਂਟ ਲਿਖਦਾ ਹਾਂ,
ਜਿਸ ਦੇ ਜਵਾਬ-ਦਰ-ਜਵਾਬ
ਉਲਝਾਈ ਰਖਦੇ ਨੇ ਇਤਨਾ ਸਾਰਾ ਦਿਨ
ਕਿ ਘਰੇ ਬੈਠੀ ਇਕਲੀ ਪਤਨੀ ਨਾਲ
ਗੱਲ ਕਰਨ ਦਾ ਸਮਾਂ ਵੀ ਨਹੀਂ ਮਿਲਦਾ
ਜੇ ਸੱਚ ਕਹੋ ਤਾਂ ਮੇਰਾ ਇਨਸਾਨਾਂ ਨਾਲ
ਕੋਈ ਵਾਸਤਾ ਨਹੀਂ, ਭਾਵਨਾਵਾਂ ਮਰ ਮੁਕੀਆਂ
ਮੈਂ ਤਾਂ ਮਸ਼ੀਨੀ ਜ਼ਿੰਦਗੀ ਵਿਚ ਉਲਝਿਆ
ਬਣ ਗਿਆ ਹਾਂ ਇਕ ਮਸ਼ੀਨ
ਮਸ਼ੀਨਾਂ ਦੀਆਂ ਭਾਵਨਾਵਾਂ ਨਹੀਂ ਹੁੰਦੀਆਂ
ਮਿਲਣ-ਗਿਲਣ, ਖੁਸ਼ੀ-ਚਿੰਤਾ, ਮਰਨ-ਜੀਣ
ਨਾਲ ਕੋਈ ਮਤਲਬ ਨਹੀਂ ਹੁੰਦਾ ਰਤੀ ਵੀ।
ਮੈਂ ਵੀ ਇਨਸਾਨ ਨਹੀਂ, ਮਸ਼ੀਨ ਹੋ ਗਿਆਂ।
 

Dalvinder Singh Grewal

Writer
Historian
SPNer
ਸਿਰਜਣ ਵਾਲੇ ਨੂੰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਿਰਜਣ ਵਾਲਾ ਹਂੈ, ਵਾਹਿਗੁਰੂ ਪਾਲਣ ਵਾਲਾ ਹੈਂ।
ਪਲ ਪਲ ਬਦਲੇ ਹਾਲਾਤਾਂ ਵਿੱਚ ਢਾਲਣ ਵਾਲਾ ਹੈਂ।
ਰੱਖਣਹਾਰਾ ਆਪ ਤੇ ਆਪ ਬਚਾਵਣ ਵਾਲਾ ਹੈਂ,
ਹਰ ਮੁਸ਼ਕਿਲ ਦਾ ਹੱਲ ਤੂੰ ਆਪ ਸੁਝਾਵਣ ਵਾਲਾ ਹੈਂ।
ਹਰ ਦਿਲ ਦੇ ਵਿੱਚ ਵਸਦਾ ਸਭ ਦੀ ਜਾਨਣ ਵਾਲਾ ਹੈਂ।
ਸਿਰਜਣ ਵਾਲਾ ਹਂੈ, ਵਾਹਿਗੁਰੂ ਪਾਲਣ ਵਾਲਾ ਹੈਂ।
ਸਾਰੀ ਦੁਨੀਆਂ ਹੁਕਮ ਤੇਰੇ ਵਿਚ ਵੱਖ ਨਾ ਚੱਲੇ ਕੋਈ ।
ਸੁੱਖ ਸਦਾ ਹੀ ਮਾਣੇ ਤੇਰੀ ਰਜ਼ਾ ‘ਚ ਰਹਿੰਦਾ ਜੋਈ।
ਜਿਉਂ ਭਾਵੇ ਤੂੰ ਅਪਣੇ ਕੰਮ ਕਰਾਵਣ ਵਾਲਾ ਹੈਂੇ।
ਸਿਰਜਣ ਵਾਲਾ ਹਂੈ, ਵਾਹਿਗੁਰੂ ਪਾਲਣ ਵਾਲਾ ਹੈਂ।
ਸਿਸਟਮ ਤੇਰਾ ਬੜਾ ਨਿਆਰਾ ਜਿਸ ਵਿਚ ਦੁਨੀਆਂ ਢਾਲੀ ਏ,
ਕੁਦਰਤ ਦੇ ਕਾਨੂੰਨਾਂ ਦੀ ਤਾਂ ਚਾਲ ਨਿਰਾਲੀ ਏ॥
ਪੈਂਦੀ ਜਦੋਂ ਮੁਸੀਬਤ, ਆਪੇ ਟਾਲਣ ਵਾਲਾ ਹੈਂ॥
ਸਿਰਜਣ ਵਾਲਾ ਹਂੈ, ਵਾਹਿਗੁਰੂ ਪਾਲਣ ਵਾਲਾ ਹੈਂ।
ਸਦਕੇ ਜਾਵਾਂ ਤੇਰੇ, ਮੈਥੋਂ ਜੋ ਕਵਿਤਾ ਲਿਖਵਾਈ ਹੈ।
ਤੇਰੇ ਬਾਰੇ ਸੋਚਣ ਕਰਕੇ, ਮਨ ਵਿਚ ਆਈ ਹੈ।
ਸੋਚਾਂ ਆਪੇ ਘੜਦੈਂ ਆਪ ਮਿਟਾਵਣ ਵਾਲਾ ਹੈਂ।
ਸਿਰਜਣਵਾਲਾ ਹਂੈ, ਵਾਹਿਗੁਰੂ ਪਾਲਣਵਾਲਾ ਹੈਂ।
 

Dalvinder Singh Grewal

Writer
Historian
SPNer
ਅੰਦਰ ਤਾਂ ਝਾਤੀ ਮਾਰ ਲਵੋ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੋ ਲੱਭਦੇ ਫਿਰਦੇ ਬਾਹਰ ਹੋ, ਅੰਦਰ ਤਾਂ ਝਾਤੀ ਮਾਰ ਲਵੋ।
ਹਰ ਇੱਕ ਦੇ ਦਿਲ ਵਿੱਚ ਵਸਦਾ ਉਹ, ਹਰ ਇੱਕ ਤੋਂ ਉਸਦਾ ਪਿਆਰ ਲਵੋ।
ਉਹ ਪਰਬਤ ਤੇ, ਉਹ ਸਾਗਰ ਵਿੱਚ, ਉਹ ਜੰਗਲ ਵਿੱਚ, ਹਰ ਬੇਲੇ ਵਿੱਚ।
ਜਿਸ ਉਸ ਵਿਚ ਨੀਝ ਟਿਕਾ ਲੀਤੀ, ਉਹ ਦੇਖ ਲਵੇ ਉਹਨੂੰ ਮੇਲੇ ਵਿੱਚ ।
ਜਪ ਰੋਮ ਰੋਮ, ਜਪ ਸਾਸ ਸਾਸ, ਉਸ ਨੂੰ ਇਉਂ ਚਿੱਤ ਚਿਤਾਰ ਲਵੋ।
ਜੋ ਲੱਭਦੇ ਫਿਰਦੇ ਬਾਹਰ ਹੋ, ਅੰਦਰ ਤਾਂ ਝਾਤੀ ਮਾਰ ਲਵੋ।
ਜਦ ਧਿਆਨ ਲਗਾਉਗੇ ਅੰਦਰ, ਬਾਹਰ ਦੇ ਨਾਤੇ ਟੁੱਟ ਜਾਣੇ,
ਮੋਹ, ਮਾਇਆ, ਕਾਮ, ਕ੍ਰੋਧ, ਲੋਭ, ਹਉਮੈ, ਹੰਕਾਰ ਨੇ ਮੁੱਕ ਜਾਣੇ।
ਉਹ ਅੰਦਰ ਤਾਂ ਹੀ ਹੋਵੇਗਾ, ਜਦ ਅਪਣੀ ਹੋਂਦ ਵਿਸਾਰ ਲਵੋ।
ਜੋ ਲੱਭਦੇ ਫਿਰਦੇ ਬਾਹਰ ਹੋ, ਅੰਦਰ ਤਾਂ ਝਾਤੀ ਮਾਰ ਲਵੋ।
ਜਦ ਉਸਦੇ ਵਿੱਚ ਖੋ ਜਾਵੋਗੇ, ਉਸ ਵਰਗੇ ਹੀ ਹੋ ਜਾਵੋਗੇ,
ਤਦ ਅੰਮ੍ਰਿਤ ਅੰਦਰ ਵਰਸੇਗਾ, ਇੱਕ ਆਨੰਦ ਵਿੱਚ ਖੋ ਜਾਵੋਗੇ।
ਉਹ ਮੰਜ਼ਿਲ ਹੈ, ਰਾਹ ਪ੍ਰੇਮ ਦਾ ਹੈ, ਹਰ ਰਗ ਵਿਚ ਉਨੂੰਂ ਉਤਾਰ ਲਵੋ।
ਜੋ ਲੱਭਦੇ ਫਿਰਦੇ ਬਾਹਰ ਹੋ, ਅੰਦਰ ਤਾਂ ਝਾਤੀ ਮਾਰ ਲਵੋ।
ਹਰ ਇੱਕ ਦੇ ਦਿਲ ਵਿੱਚ ਵਸਦਾ ਉਹ, ਹਰ ਇੱਕ ਤੋਂ ਉਸਦਾ ਪਿਆਰ ਲਵੋ।
 

Dalvinder Singh Grewal

Writer
Historian
SPNer
ਅੰਮ੍ਰਿਤ ਵੇਲਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਿਤਨਾ ਚੰਗਾ ਅੰਮ੍ਰਿਤ ਵੇਲਾ।
ਸ਼ਾਂਤ ਚਿਤ ਮਨ, ਸਮਾਂ ਸੁਹੇਲਾ।
ਉਹ ਤੇ ਮੈਂ, ਵਿਚ ਹੋਰ ਨਾ ਕੋਈ।
ਸੁਰਤ ਉਸੇ ਸੰਗ ਜੁੜੀ ਹੈ ਹੋਈ।
ਆਨੰਦ ਹੀ ਆਨੰਦ, ਅੰਮ੍ਰਿਤ ਧਾਰਾ।
ਵਾਹ ਰੱਬ! ਤੇਰਾ ਅਜਬ ਨਜ਼ਾਰਾ।
ਤੇਰੀ ਮਾਇਆ! ਵਿੱਚ ਤੂੰ ਪਾਇਆ।
ਜਦ ਤੇਰੇ ਵਿੱਚ ਚਿੱਤ ਟਿਕਾਇਆ।
ਜਦ ਦੀ ਲੱਗੀ ਤੇਰੇ ਵਿਚ ਧੁਨ।
ਹੋਰ ਰਿਹਾ ਕੁਝ, ਯਾਦ ਨਹੀਂ ਹੁਣ,
ਤੂੰ ਹੀ ਤੂੰ ਹੁਣ ਬਾਹਰ ਅੰਦਰ।
ਮਨ ਤਨ ਬਣਿਆ ਤੇਰਾ ਮੰਦਿਰ ।
ਤੁੱਧ ਮਿਲਿਆਂ ਸਭ ਇੱਛਾ ਪੂਰੀ।
ਤੁੱਧ ਮਿਲਿਆਂ ਏ ਸਬਰ ਸਬੂਰੀ।
ਤੁੱਧ ਮਿਲਿਆ ਦੁੱਖ-ਦਰਦ ਨਾ ਕੋਈ।
ਤੁੱਧ ਮਿਲਿਆਂ ਰੂਹ ਚਾਨਣ ਹੋਈ।
ਤੁੱਧ ਮਿਲਿਆ ਹੁਣ ਯਾਦ ਨਹੀਂ ਕੁਝ।
ਤੂੰ ਏਂ ਸਭ, ਹੁਣ ਬਾਅਦ ਨਹੀਂ ਕੁਝ।
ਮਿਲ ਵੇਲਾ ਰੂਹਾਂ ਦਾ ਮੇਲਾ।
ਕਿਤਨਾ ਚੰਗਾ ਅੰਮ੍ਰਿਤ ਵੇਲਾ।
 

Dalvinder Singh Grewal

Writer
Historian
SPNer
ਸੁਹਣੇ ਸੱਜਣਾਂ ਜੇ ਮਿਲ ਜਾਵੇਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੁਹਣੇ ਸੱਜਣਾਂ ਜੇ ਮਿਲ ਜਾਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।
ਹਰ ਇੱਕ ਵਿੱਚ ਦਿਸ ਆਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।
ਤੇਰੇ ਬਿਨ ਜੀਣਾ ਵੀ ਕੀ ਜੀਣਾ ਮੇਰੇ ਦਾਤਿਆ,
ਆਪਣੀ ਕਿਉਂ ਸੋਚਾਂ? ਮੈਂ ਕਮੀਣਾ ਮੇਰੇ ਦਾਤਿਆ।
ਸੋਚੇਂ ਸਾਰਿਆਂ ਦੀ ਜਦ ਸਾਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।
ਸੁਹਣੇ ਸੱਜਣਾਂ ਜੇ ਮਿਲ ਜਾਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।
ਕਰਦਾ ਕਰਾਉਂਦਾ ਸਭ ਤੂੰ ਹੀ ਆਪੇ ਦਾਤਿਆ।
ਸਾਰਾ ਜੱਗ ਖੇਡ ਅਚਰਜ ਤੇਰੀ ਮੇਰੇ ਦਾਤਿਆ।
ਸਾਰੀ ਦੁਨੀਆਂ ਨੂੰ ਨਾਚ ਲਾਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।
ਸੁਹਣੇ ਸੱਜਣਾਂ ਜੇ ਮਿਲ ਜਾਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।
ਕਦੇ ਮੇਰੇ ਮਨ ਚੋਂ ਖਿਆਲ ਤੇਰਾ ਜਾਂਦਾ ਨਾ,
ਝਲਿਆ ਜਲਾਲ ਤੇਰਾ ਮੇਰੇ ਕੋਲੋਂ ਜਾਂਦਾ ਨਾ।
ਤੇਰਾ ਅਕਸ ਹਰ ਧੁੱਪ, ਹਰ ਛਾਂ, ਦੁਨੀਆਂ ਤੋਂ ਕੀ ਖਟਣਾ।
ਸੁਹਣੇ ਸੱਜਣਾਂ ਜੇ ਮਿਲ ਜਾਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।
ਇੱਕ ਗੱਲ ਆਖਾਂ, ਐਵੈ ਬੁਰਾ ਨਾ ਮਨਾਈ ਤੂੰ,
ਰੱਖਦਾ ਏਂ ਦੁਨੀਆਂ ਨੂੰ ਕਿਸ ਲਈ ਭਜਾਈ ਤੂੰ,
ਗਲ ਲਾ ਲੈ ਸਾਰੇ ਜੇ ਇਹ ਚਾਹਵੇਂ ਤੂੰ, ਦੁਨੀਆਂ ਤੋਂ ਕੀ ਖੱਟਣਾ।
 

Dalvinder Singh Grewal

Writer
Historian
SPNer
ਜਦ ਨਾਮ-ਖੁਮਾਰੀ ਚੜ੍ਹਦੀ ਏ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਦ ਨਾਮ-ਖੁਮਾਰੀ ਚੜ੍ਹਦੀ ਏ, ਦਿਲ ਮੇਰਾ ਗਦ ਗਦ ਹੋ ਜਾਂਦੈ।
ਸਭ ਦੁਨੀਆਂਦਾਰੀ ਭੁੱਲ ਜਾਂਦੀ, ਚਿੱਤ ਨਾਮ ਲੈਣ ਵਿੱਚ ਖੋ ਜਾਂਦੈ।
ਸਭ ਆਨੰਦ ਆਨੰਦ ਹੋ ਜਾਏ, ਕੋਈ ਚਿੰਤਾ-ਫਿਕਰ ਨਾ ਰਹਿੰਦਾ ਏ,
ਬੁਲ੍ਹ ਚੁੱਪ-ਗੜੁੱਪ ਹੋ ਜਾਂਦੇ ਨੇ, ਮਨ ‘ਵਾਹਿਗੁਰੂ’ . ‘ਵਾਹਿਗੁਰੂ’ ਕਹਿੰਦਾ ਏ।
ਸਭ ਪਾਸੇ ਤੂੰ ਹੀ ਤੂੰ ਦਿਸਦਾ, ਸਭ ਜੱਗ ਵਿੱਚ ਤੇਰਾ ਲੋਅ ਜਾਂਦੈ।
ਜਦ ਨਾਮ-ਖੁਮਾਰੀ ਚੜ੍ਹਦੀ ਏ, ਦਿਲ ਮੇਰਾ ਗਦ ਗਦ ਹੋ ਜਾਂਦੈ।
ਤੇਰੀ ਕੁਦਰਤ ਪਿਾਰ ਵਿਖਾਂਦੀ ਏ, ਹਰ ਜੀਅ ਵਿੱਚ ਦਿਸਦਾ ਤੂੰ ਦਾਤਾ,
ਸਭ ਤੇਰੀ-ਮੇਰੀ ਭੁੱਲ ਗਈੇ , ਜਦ ਦੇਖਾਂ ਤੁੱਧ ਨੂੰ ਦਾਤਾ।
ਹਰ ਫੁੱਲ ਖੁਸ਼ਬੋਆਂ ਵੰਡਦਾ ਏ, ਰਸ ਹਰ ਫਲ ਚੋਂ ਚੋਅ ਚੋਅ ਜਾਂਦੈ।
ਜਦ ਨਾਮ-ਖੁਮਾਰੀ ਚੜ੍ਹਦੀ ਏ, ਦਿਲ ਮੇਰਾ ਗਦ ਗਦ ਹੋ ਜਾਂਦੈ।
ਵਾਹ! ਤੇਰੀ ਦੁਨੀਆਂ ਕੀ ਸੁਹਣੀ, ਦਿਲ ਦੇਖ ਦੇਖ ਕੇ ਖਿੜਦਾ ਏ,
ਜਗ ਸਾਰਾ ਅੰਦਰ ਆ ਵਸਦਾ, ਕੋਈ ਰਾਗ ਅਨਾਹਤ ਛਿੜਦਾ ਏ।
ਜਦ ਗੀਤ ਇਲਾਹੀ ਸੁਣਦਾ ਹੈ, ਸਭ ਅਲਮ-ਗਲਮ ਧੋ ਜਾਂਦੈ।
ਜਦ ਨਾਮ-ਖੁਮਾਰੀ ਚੜ੍ਹਦੀ ਏ, ਦਿਲ ਮੇਰਾ ਗਦ ਗਦ ਹੋ ਜਾਂਦੈ।
ਇਕ ਨੀਰ ਵਰਸਦਾ ਨੈਣਾਂ ‘ਚੋਂ ਅੰਦਰ ਤੋਂ ਅੰਮ੍ਰਿਤ ਵਰ੍ਹਦਾ ਏ,
ਜੀ ਕਰਦਾ ਇਵੇਂ ਰਹਾਂ ਹੁਣ ਤਾਂ, ਚਿੱਤ ਜੁੜੇ ਰਹਿਣ ਨੂੰ ਕਰਦਾ ਏ।
ਹਰ ਇੰਦ੍ਰੀ ਚੁੱਪ, ਹਰ ਨਾੜੀ ਚੁੱਪ, ਮਨ ਅਚਨਚੇਤੀ ਸੋ ਜਾਂਦੈ।
ਜਦ ਨਾਮ-ਖੁਮਾਰੀ ਚੜ੍ਹਦੀ ਏ, ਦਿਲ ਮੇਰਾ ਗਦ ਗਦ ਹੋ ਜਾਂਦੈ।
ਰੱਬਾ ਰੱਖ ਆਪਣੇ ਰੰਗਾਂ ਵਿੱਚ, ਨਾ ਮਾਇਆ-ਮੋਹ ਵਿੱਚ ਪਾਈ ਤੂੰ,
ਮੈਂ ਖੁਸ਼ ਹਾਂ ਤੇਰੇ ਹੁਕਮ ‘ਚ ਹੀ, ਜੀ ਚਾਹੇ ਜਿਵੇਂ ਚਲਾਈਂ ਤੂੰ
ਤੇਰੇ ਨਾਮ ਦਾ ਅਸਰ ਅਨੂਠਾ ਹੈ, ਦਿਲ ਤੇਰੇ ਸੂਤ ਪਰੋ ਜਾਂਦੈ।
 

swarn bains

Poet
SPNer
ਹਰਿ ਪ੍ਰਭ

ਬੰਦਿਆ ਜੇ ਤੂੰ ਰੱਬ ਨੂੰ ਮਨਾਉਣਾ,ਅਪਣਾ ਮਨ ਸਮਝਾ

ਯਾਰ ਬਣਾ ਕੇ ਪਿਆਰ ਪਾ ਕੇ, ਹਰਿ ਹਰਿ ਨਾਮ ਧਿਆ



ਤੂੰ ਗੁਰ ਚਰਣੀ ਚਿੱਤ ਲਾ, ਪੁੱਟ ਜੱਗ ਤੋਂ ਰੱਬ ਵੱਲ ਲਾਉਣਾ

ਰੱਬ ਰਾਹ ਦੀ ਸਿੱਖਿ ਸਿਖਿਆ, ਅੜਿਆ ਦਰ ਮੁਰਸ਼ਦ ਦੇ ਜਾ

ਸਤਿਗੁਰ ਤੇਰਾ ਰਾਹ ਵੇਖਦਾ, ਮੁਰਸ਼ਦ ਦਰ ਜਾ ਸੀਸ ਝੁਕਾ

ਮਨ ਦੀ ਲਗਨ ਲੱਗਾਇ ਕੈ, ਮਨ ਗੁਰ ਸਤਿਗੁਰ ਗੁਣ ਗਾ

ਮੁਰਸ਼ਦ ਹਰਿ ਹਰਿ ਨਾਮ ਧਿਆਵੈ, ਤੈਨੂੰ ਦਵੈ ਸਿਖਿ ਸਿਖਾ

ਤੇਰੇ ਮਨ ਦੀ ਦਸ਼ਾ ਵੇਖ, ਕੈ ਮੁਰਸ਼ਦ ਲਏ ਤੈਨੂੰ ਲੜ ਲਾ

ਸਤਿਗੁਰ ਹਰਿ ਦਾ ਰਾਹ ਜਾਣਦਾ, ਤੈਨੂੰ ਦੇਵੈ ਰਾਹ ਵਖਾ

ਹਰਿ ਸਤਿਗੁਰ ਮਨ ਅੰਦਰ ਵਸਦਾ, ਗੁਰ ਸਤਿਗੁਰ ਅਸਗਾਹ

ਹਰਿ ਪ੍ਰਭ ਗੁਰ ਪੂਜਣ ਭਾਵੈ, ਗੁਰ ਸੰਗ ਹਰਿ ਪ੍ਰਭ ਪ੍ਰੇਮ ਬਣਾ

ਹਰਿ ਪ੍ਰਭ ਪਾਰਉਤਾਰਾ ਕਰਦਾ, ਮੁਰਸ਼ਦ ਵਖਾਵੈ ਹਰਿ ਰਾਹ

ਇਸ ਲਈ ਦੋਹਾਂ ਪੂਜਣ ਭਾਵੈ, ਗੁਰ ਸਤਿਗੁਰ ਪ੍ਰਭ ਨਾਮ ਧਿਆ

ਰੱਬ ਮਿਲਣ ਦੇ ਵੱਖ ਵੱਖ ਰਾਹ, ਸਾਰਾ ਜੱਗ ਲਏ ਅਪਣਾ

ਕੋਈ ਇਹ ਪੂਜੈ ਕੋਈ ਉਹ ਪੂਜੈ, ਸਭ ਅਪਣੇ ਅਪਣੇ ਰਾਹ

ਬਾਵਨ ਜੁਗ ਰੱਬ ਹਨੇਰੇ ਬੈਠਾ, ਨਾ ਸੂਰਜ ਚੰਦ ਨ ਵਾ

ਫਿਰ ਅੰਦਰ ਛੁਪਿਆ ਗੁਰੂ ਸਾਧਿਆ, ਗਿਆ ਹੋਂਦ ਚ ਆ

ਅਪਣੀ ਹਸਤੀ ਪਰਖਣ ਕਾਰਨ, ਉਸ ਦਿੱਤਾ ਜੱਗ ਸਜਾ

ਹਰ ਜੀਵ ਦੀ ਜਿੰਦ ਜੀਣ ਲਈ, ਪ੍ਰਭ ਦਿੱਤਾ ਪੇਟ ਲਗਾ

ਪੇਟ ਖਾਣ ਪਾਣ ਕੂ ਮੰਗਦਾ,ਹਰਿ ਜੰਮਣ ਸਮੈਂ ਦੇਵੈ ਸੰਗ ਲਾ

ਖਾਣ ਪਾਣ ਦਾ ਪ੍ਰਭ ਸਾਲਸ ਬਣਿਆ, ਪ੍ਰਭ ਲਿਆ ਕਰਮ ਬਣਾ

ਸਭ ਦੀ ਰੱਖਿਆ ਕਰਦੇ ਕਰਦੇ, ਜੱਗ ਸੰਗ ਪਿਆਰ ਲਿਆ ਪਾ

ਪਿਆਰ ਦੇ ਵਸ ਰੱਬ ਪੈ ਗਿਆ, ਬੈਂਸ ਇਸ਼ਕ ਰੱਬ ਦਾ ਰਾਹ

ਹੋਂਦ ਲਈ ਰੱਬ ਗੁਰੂ ਸਾਧਿਆ, ਲਿਆ ਪਿਆਰ ਗੁਰੂ ਸੰਗ ਪਾ

ਇਨਸਾਨ ਬੜਾ ਮਤਲਬੀ ਜੀਵ, ਲਵੇ ਮਨ ਉਲਟੇ ਰਾਹ ਪਾ

ਬੰਦੇ ਕੂ ਸਿੱਧੇ ਰਾਹ ਪਾਉਣ ਕੂ, ਗੁਰ ਕੌ ਵਚੋਲਾ ਲਿਆ ਬਣਾ

ਜੱਗ ਭੀੜ ਬਣੈ ਰੱਬ ਮੁਰਸ਼ਦ ਘੱਲੈ, ਬੰਦੇ ਕੂ ਸਿੱਧੇ ਰਾਹ ਪਾ

ਗੁਰ ਸਤਿਗੁਰ ਪ੍ਰਭ ਭੇਦ ਨ ਕਾਈ, ਹਰਿ ਸਤਿਗੁਰ ਚਿੱਤ ਵਸਾ

ਹਰਿ ਪ੍ਰਭ ਦਾ ਸਤਿਗੁਰੂ ਵਚੋਲਾ, ਮਨ ਮਹਿ ਦੇਵੈ ਪ੍ਰਭ ਪ੍ਰਗਟਾ
 
Top