Punjabi Poem :Rooh bande da sach hai | Page 2 | SIKH PHILOSOPHY NETWORK
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi Poem :Rooh bande da sach hai

Dalvinder Singh Grewal

Writer
Historian
SPNer
Jan 3, 2010
783
393
76
ਤੇਰੇ ਨਾਮ ਦਾ ਸੱਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ ਨਾਮ ਦਾ ਜੋ ਆਇਆ ਮੈਨੂੰ ਤੇਰੇ ਵਲੋਂ ਸੱਦਾ।
ਮੈਂ ਤਾਂ ਚੱਲ ਪਿਆ ਤੇਰੇ ਵੱਲ ਤਨੋਂ ਮਨੋਂ ਬੱਧਾ।
ਮੈਨੂੰ ਦਿਸਿਆ ਜਹਾਨ ਤੇ ਨਾ ਤੇਰੇ ਜਿਹਾ ਕੋਈ।
ਪਰ ਦੇਖਾਂ ਜਿਸ ਵਿੱਚ, ਤਸਵੀਰ ਤੇਰੀ ਸੋਈ ।
ਪਰ ਫੇਰ ਨਾ ਪੂਰਾ ਤੂੰ ਏਂ ਕਿਸੇ ਵਿੱਚੋਂ ਲੱਧਾ।
ਤੇਰੇ ਨਾਮ ਦਾ ਜੋ ਆਇਆ ਮੈਨੂੰ ਤੇਰੇ ਵਲੋਂ ਸੱਦਾ।
ਮੈਂ ਤਾਂ ਚੱਲ ਪਿਆ ਤੇਰੇ ਵੱਲ ਤਨੋਂ ਮਨੋਂ ਬੱਧਾ।
ਅਸੀਂ ਛੱਡ ਦਿਤੇ ਧੰਦੇ, ਨਾ ਕੋਈ ਰੱਖਿਆ ਫਿਕਰ।
ਜਿਸ ਕੋਲ ਵੀ ਮੈਂ ਕਰਾਂ, ਹੋਵੇ ਤੇਰਾ ਹੀ ਜ਼ਿਕਰ।
ਮਨ ਖਿਚਦਾ ਏ ਤਨ, ਤੇਰੇ ਸੰਗ ਰੂਹ ਨੂੰ ਬੱਧਾ।
ਤੇਰੇ ਨਾਮ ਦਾ ਜੋ ਆਇਆ ਮੈਨੂੰ ਤੇਰੇ ਵਲੋਂ ਸੱਦਾ।
ਮੈਂ ਤਾਂ ਚੱਲ ਪਿਆ ਤੇਰੇ ਵੱਲ ਤਨੋਂ ਮਨੋਂ ਬੱਧਾ।
ਵਿਹੜੇ ਨਾਮ ਦੀ ਬਹਾਰ, ਕੀਤਾ ਰੁਤਾਂ ਦਾ ਸ਼ਿੰਗਾਰ।
ਮੇਰੇ ਅੰਗ ਸੰਗ ਵਿੱਚੋਂ ਤੇਰਾ ਉਮਡਿਆ ਪਿਆਰ।
ਅਸੀਂ ਸਾਰੇ ਤੇਰੇ ਹੋਏ, ਕਿਤੇ ਵੰਡਿਆਂ ਨਾਂ ਅੱਧਾ।
ਤੇਰੇ ਨਾਮ ਦਾ ਜੋ ਆਇਆ ਮੈਨੂੰ ਤੇਰੇ ਵਲੋਂ ਸੱਦਾ।
ਮੈਂ ਤਾਂ ਚੱਲ ਪਿਆ ਤੇਰੇ ਵੱਲ ਤਨੋਂ ਮਨੋਂ ਬੱਧਾ।
 

swarn bains

Poet
SPNer
Apr 9, 2012
645
167
ਕਾਲਾ ਰੰਗਜੱਗ ਜਰੇ ਨਾ ਕਾਲਾ ਰੰਗ ਲੋਕੋ, ਕਾਲਾ ਰੰਗ ਜੱਗ ਚ ਬਦਨਾਮ ਹੋਵੇ

ਮਨ ਤਨ ਕੂ ਜੱਗ ਇਕ ਰੰਗ ਤੱਕੇ, ਕਾਲਾ ਮਨ ਕਾਲਾ ਇਨਸਾਨ ਹੋਵੇਕਾਲੇ ਕੱਪੜੇ ਹੋਣ ਸੂਫੀਆਂ ਦੇ, ਜਿਹੜੇ ਰੱਬ ਦੇ ਰਾਹ ਵੱਲ ਜਾਵੰਦੇ ਈ

ਕਾਲਾ ਪਹਿਨ ਮਨ ਹੋਵੇ ਨੀਵਾਂ, ਅਤਿ ਨਿਮਰਤਾ ਮੁਰਸ਼ਦ ਧਿਆਵੰਦੇ ਈ

ਚੋਲਾ ਸੂਫ ਦਾ ਮੁਰਸ਼ਦ ਪਹਿਨਦਾ ਈ, ਮੁਰਸ਼ਦ ਦੀ ਇਹੋ ਪਹਿਚਾਣ ਹੋਵੇਪਾ ਘੱਗਰਾ ਸੂਫ ਦਾ ਜਾਏ ਸੁਆਣੀ, ਭੱਤਾ ਲੈ ਕੇ ਖੇਤ ਨੂੰ ਜਾਵੰਦੀ ਏ

ਤੜਕੇ ਉਠ ਕੇ ਵਾਹੁੰਦੇ ਹਾਲੀਆਂ ਨੂੰ, ਚਾ ਨਾਲ ਭੱਤਾ ਖੁਆਵੰਦੀ ਏ

ਤਾਜੀ ਲੱਸੀ ਸਾਗ ਮੱਕੀ ਦੀ ਰੋਟੀ, ਸੁਹਣੇ ਮਾਹੀ ਕੂ ਦਿਲੋਂ ਪਰਵਾਨ ਹੋਵੇਕਾਲਾ ਰੰਗ ਏ ਕਾਲੀ ਕੋਇਲ ਦਾ, ਰੁੱਖ ਅੰਬ ਦੇ ਕੂ ਕੂ ਗਾਵੰਦੀ ਏ

ਮੌਸਮ ਗਰਮੀਂ ਪੰਜਾਬ ਆਵੇ, ਸਰਦੀ ਰੁੱਤ ਦੱਖਣ ਮੁੜ ਜਾਵੰਦੀ ਏ

ਕਾਲਾ ਰੰਗ ਬਿਰਹੇ ਚਾੜ੍ਹ ਦਿੱਤਾ, ਹਕੀਕੀ ਇਸ਼ਕ ਦਾ ਸੱਚਾ ਇਲਹਾਮ ਹੋਵੇਕਾਲੀ ਕੋਇਲ ਦੱਸ ਤੂੰ ਕਿਉਂ ਕਾਲੀ, ਕਾਲਾ ਰੰਗ ਨ ਜੱਗ ਕੂ ਭਾਉਂਦਾ ਏ

ਸੁਹਣਾ ਮਾਹੀ ਮੇਰੇ ਚਿੱਤ ਵਸੇ, ਮਾਹੀ ਪਿਆਰ ਚ ਰੰਗ ਬਦਲਾਵੰਦਾ ਏ

ਮਾਹੀ ਮਾਹੀ ਕੂਕਦੀ ਬਣੀ ਮਾਹੀ, ਜੱਗ ਕੋਲੋਂ ਨ ਰਾਗ ਪਹਿਚਾਣ ਹੋਵੇਕਾਲਾ ਰੰਗ ਕ੍ਰਿਸ਼ਨ ਭਗਵਾਨ ਜੀ ਦਾ, ਜਿਹੜਾ ਪੈਗੰਬਰ ਅਖਵਾਉਂਦਾ ਏ

ਵਜਾਵੇ ਬੰਸਰੀ ਗੋਪੀਆਂ ਕਰੇ ਜਾਦੂ, ਸੰਗ ਗੋਪੀਆੰ ਵੱਗ ਚਰਾਵੰਦਾ ਏ

ਬੈਂਸ ਬੰਦੇ ਕੂ ਰੱਬ ਬਣਾ ਦੇਵੇ, ਜੇ ਚਿੱਤ ਵਸਦਾ ਕ੍ਰਿਸ਼ਨ ਭਗਵਾਨ ਹੋਵੇਕਾਲਾ ਰੰਗ ਕਦੇ ਨਾ ਬਦਲ ਹੋਵੇ, ਇਸੇ ਲਈ ਲੋਕ ਨਾ ਪਾਉਣ ਡਰਦੇ

ਕਾਲੇ ਰੰਗ ਚ ਕਿੰਨੀਆਂ ਖੂਬੀਆਂ ਨੇ, ਇਸੇ ਲਈ ਲੋਕ ਬਦਨਾਮ ਕਰਦੇ

ਕਾਲੇ ਰੰਗ ਦਾ ਬੈਂਸ ਕਸੂਰ ਇਹੋ, ਕਾਲਾ ਮਨ ਹੋਵੇ ਕਾਲਾ ਇਨਸਾਨ ਹੋਵੇ
 

Dalvinder Singh Grewal

Writer
Historian
SPNer
Jan 3, 2010
783
393
76
ਤੇਰਾ ਬੰਦਾ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਹਾਂ ਰੱਬ ਜੀ ਤੇਰਾ ਬੰਦਾ।
ਪਾਰ ਲੰਘਾ ਦੇ ਲਾ ਦੇ ਹੰਦਾ।
ਹੋਰਾਂ ਤੋਂ ਮੈਂ ਕੀ ਲੈਣਾ ਏਂ
ਮੇਰਾ ਰਿਸ਼ਤਾ ਤੇਰੇ ਸੰਦਾ।
ਸਜ਼ਾ ਕੰਮ ਦੀ ਮਿਲੀ ਮਨੁਖ ਨੂੰ,
ਹੁਕਮੀਂ ਕਰਨਾ ਮਿਲਿਆ ਧੰਦਾ।
ਜੋ ਕਰਨਾ ਹੈ, ਤੂੰ ਹੀ ਕਰਨਾ,
ਫਿਰ ਕੀ ਚੰਗਾ ਕੀ ਏ ਮੰਦਾ।
ਜਿਵੇਂ ਚਲਾਏਂ, ਚਲਦੇ ਜਾਣਾ,
ਅਕਲਾਂ ਨੂੰ ਏ ਲਾਇਆ ਜੰਦਾ।
ਬੇੜੀ ਤੇਰੀ, ਚੱਪੂ ਤੇਰਾ,
ਪਾਰ ਲੰਘਾਉਣਾ ਤੇਰਾ ਧੰਦਾ।
ਤੇਰੇ ਤੇ ਛੱਡ ਦਿਤੀ ਡੋਰੀ
ਰਹਿੰਦਾ ਤੇਰਾ ਨਾਮ ਜਪੰਦਾ।
 

swarn bains

Poet
SPNer
Apr 9, 2012
645
167
ਬੇੜੀ ਤੇਰੀ ਚੱਪੂ ਤੇਰਾ, ਪਾਰ ਲੰਘਾਉਣਾ ਤੇਰਾ ਧੰਦਾ. ਸਾਨੂੰ ਵੀ ਸੰਗ ਲੈ ਜਾਣਾ ਬਹੁਤ ਖੂਬ
 

swarn bains

Poet
SPNer
Apr 9, 2012
645
167
  • ਕੱਖ ਨਹੀਂ ਰਹਿਣਾ
  • ਨਿੱਤ ਕਰਦਾ ਮੇਰੀ ਮੇਰੀ, ਜੱਗ ਚਾਰ ਦਿਨਾਂ ਦੀ ਫੇਰੀ
  • ਇਹ ਦੁਨੀਆਂ ਸਹਰ ਮੇਲਾ, ਹੋ ਜਾਣਾ ਅੰਤ ਨੂੰ ਫੇਰੀ
  • ਘੁੰਗਰੂ ਪਾ ਛਣ ਛਣ ਛਣਕਾ, ਭਾਵੇਂ ਪਾ ਭੈਰੋਂ ਦੀ ਫੇਰੀ
  • ਝੂਠਾ ਜਗਤ ਤਮਾਸ਼ਾ ਯਾਰੋ, ਕਿਸੇ ਸਾਰ ਨ ਲੈਣੀ ਤੇਰੀ
ਲੁੱਟ ਕਸੁੱਟ ਕੇ ਬੋਝੇ ਭਰਦੈਂ, ਤੂੰ ਦੁਨੀਆਂ ਤੋਂ ਵੱਖ ਨਹੀਂ

ਜਦੋਂ ਮਾਰੀ ਭੌਰ ਉਡਾਰੀ, ਤੇਰੇ ਪੱਲੇ ਰਹਿਣਾ ਕੱਖ ਨਹੀਂਓ ਮੇਰੇ ਯਾਰ ਸਾਡਾ ਡਾਢਾ ਪਿਆਰ, ਇਕ ਦੂਜੇ ਦੇ ਆਪਾਂ ਯਾਰ

ਅੱਲ੍ਹੜਪਣੇ ਵਿਚ ਲੱਗ ਗਈ ਸਾਡੀ, ਐਵੇਂ ਹੋ ਗਏ ਕੌਲ ਕਰੀ

ਨੈਣ ਝੁਕੇ ਦਿਲ ਮਿਲ ਗਿਆ, ਹੁਣ ਦਿਲ ਮੇਰੇ ਵਸ ਨਹੀਂ

ਇਹ ਦੁਨੀਆਂ ਸਹਰ ਮੇਲਾ ਏ, ਇਹ ਚਾਰ ਦਿਨਾਂ ਝਮੇਲਾ ਏ

ਅੱਜ ਆਇਆ ਕੱਲ੍ਹ ਟੁਰ ਜਾਣਾ, ਜੱਗ ਦਾ ਰਾਹ ਅਲਬੇਲਾ ਏ

ਤੈਨੂੰ ਲੁੱਟਿਆ ਮਾਇਆ ਮਾਈ ਨੇ, ਰਹਿੰਦੀ ਕਿਸੇ ਦੇ ਹੱਥ ਨਹੀਂ

ਸਖੀ ਤੇਰੇ ਬਾਝੋਂ ਜੀ ਨੀ ਲਗਦਾ, ਹਰ ਵੇਲੇ ਕਰਾਂ ਮੈਂ ਸਜਦਾ

ਤੂੰ ਹੀ ਤੂੰ ਮੇਰਾ ਜੀ ਪੁਕਾਰੇ, ਤੂੰ ਤੂੰ ਕਰਦੇ ਜੀ ਨੀ ਰੱਜਦਾ

ਤੂੰ ਮੇਰੇ ਵਿਚ ਮੈਂ ਤੇਰੇ ਵਿਚ, ਅਸਾਂ ਇਕ ਦੂਜੇ ਤੋਂ ਵੱਖ ਨਹੀਂ

ਕਿਹਨੂੰ ਕੂਕ ਸੁਣਾਵਾਂ ਮੈਂ, ਬਿਨ ਆਖੇ ਜੀ ਭਰ ਆਉਂਦਾ ਏ

ਹੁਣ ਕੋਈ ਮੇਰੀ ਸੁਣਦਾ ਨਹੀਂ, ਲਿਖ ਬੈਂਸ ਤੈਨੂੰ ਸੁਣਾਉਂਦਾ ਏ

ਆ ਢੋਲਣਾ ਅਸਾਂ ਜਿਗਰ ਫੋਲਣਾ, ਕੋਈ ਹੋਰ ਮਿਲਾਉਂਦਾ ਅੱਖ ਨਹੀਂ

ਆ ਢੋਲਾ ਮਿਲ ਕੇੱ ਬਹੀਏ, ਦੁਖ ਸੁਖ ਇਕ ਦੂਜੇ ਨੂੰ ਕਹੀਏ

ਮੇਰੀ ਸੁਣ ਕੁਝ ਅਪਣੀ ਕਹਿ, ਚੁੱਪ ਚਾਪ ਨਜ਼ਾਰਾ ਲੈਂਦੇ ਰਹੀਏ

ਆ ਕੇ ਪਿਆਰ ਜਤਾ ਸਖੀ, ਪਿਆਰ ਬਿਨ ਆਉਂਦਾ ਰਸ ਨਹੀਂ

ਸਵਰਨ ਤੇਰੇ ਸੋਹਲੇ ਗਾਉਂਦਾ ਏ , ਦਿਲੋਂ ਤੂੰ ਹੀ ਤੂੰ ਧਿਆਉਂਦਾ ਏ

hor iksy qy jI nhIN rukd`, koeI E`auNd` koeI j~d` ey

ਨੱਚ ਯਾਰ ਮਨਾਉਣ ਨੂੰ ਜੀ ਕਰਦੈ, ਸੁਰ ਬਿਨ ਹੁੰਦਾ ਨੱਚ ਨਹੀਂ

ਤੂੰ ਜੋ ਕੁਝ ਦਿੱਤਾ ਤੇਰੀ ਬਾਜ਼ੀ, ਸਾਡਾ ਚਿੱਤ ਇਸੇ ਵਿਚ ਰਾਜ਼ੀ

ਹੋਰ ਕਿਸੇ ਤੋਂ ਬੈਂਸ ਨੀ ਮੰਗਦਾ, ਸਵਰਨ ਬਣ ਬੈਠਾ ਏ ਗਾਜ਼ੀ

ਮਨ ਦੇ ਅੰਦਰ ਜਾਹਿਰ ਹੋ ਜਾ, ਅਸਾਂ ਰਹਿਣਾ ਤੈਥੋਂ ਵੱਖ ਨਹੀਂ
 

Dalvinder Singh Grewal

Writer
Historian
SPNer
Jan 3, 2010
783
393
76
ਬੜਾ ਦਿਲ ਭਰਿਆ ਭਰਿਆ ਹੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬੜਾ ਦਿਲ ਭਰਿਆ ਭਰਿਆ ਹੈ।
ਬੜਾ ਮਨ ਡਰਿਆ ਡਰਿਆ ਹੈ।
ਕਿਹਾ ਫਿਰਿਆ ਕਰੋਨਾ ਹੈ।
ਪਿਆ ਘਰ ਘਰ ਚ ਰੋਣਾ ਹੈ।
ਪਤਾ ਨਾ ਕੌਣ ਗ੍ਰਸਿਤ ਹੈ
ਅੱਗੇ ਕਿਸ ਨੂੰ ਹੋਣਾ ਹੈ।
ਨਾ ਐਂਬੂਲੈਂਸ ਮਰੀਜ਼ਾਂ ਲਈ
ਨਾ ਬੈਡ ਨੇ ਹਸਪਤਾਲਾਂ ਵਿਚ
ਤੜਪਦੇ ਆਕਸੀਜਨ ਖਾਤਰ
ਨੇ ਮਰਦੇ ਮੰਦੜੇ ਹਾਲਾਂ ਵਿਚ।
ਹੁਣ ਤਕ ਮਰ ਗਏ ਲੱਖਾਂ
ਬੜੇ ਨੇ ਲਾਈਨ ਵਿਚ ਲੱਗੇ।
ਕਿਸੇ ਦਾ ਵੱਸ ਨਾ ਚਲਦਾ
ਉਸ ਡਾਢੇ ਦੇ ਡਰ ਅੱਗੇ।
ਕਦੋਂ ਵਾਰੀ ਹੈ ਹੁਣ ਕਿਸਦੀ
ਨਹੀਂ ਕੁਝ ਵੀ ਪਤਾ ਚਲਦਾ।
ਮਰੇ ਹੋਏ ਯਾਰ ਦਾ ਤਕਿਆ
ਵੀਡਿਓ ਤੇ ਸਿਵਾ ਜਲਦਾ।
ਤੂੰ ਹੀ ਦਸ ਖੇਡ ਕੀ ਰੱਬ ਜੀ
ਕਦੋੰ ਤਕ ਇਸ ਤਰਾਂ ਚੱਲੂ।
ਕਦੋਂ ਸਾਹ ਆਊਗਾ ਸੁੱਖ ਦਾ
ਕਦੋਂ ਇਹ ਸਿਲਸਿਲਾ ਠੱਲੂ।
ਜੇ ਤੇਰੇ ਹਾਂ ਤਾਂ ਕਿਉਂ ਕਰਦੈਂ
ਜ਼ੁਲਮ ਅਪਣੇ ਹੀ ਬੰਦਿਆਂ ਤੇ।
ਲਾਸ਼ ਪੁਤਰ ਦੀ ਕਿਉਂ ਰਖਦੈਂ
ਬਾਪ ਅਪਣੇ ਦੇ ਕੰਧਿਆਂ ਤੇ।
ਨਹੀਂ ਹੁਣ ਹੋਰ ਜਰ ਹੁੰਦਾ
ਬੜਾ ਅਜ ਤਕ ਮੈਂ ਜਰਿਆ ਹੈ।
ਬੜਾ ਮਨ ਡਰਿਆ ਡਰਿਆ ਹੈ।
ਬੜਾ ਦਿਲ ਭਰਿਆ ਭਰਿਆ ਹੈ।
 

Dalvinder Singh Grewal

Writer
Historian
SPNer
Jan 3, 2010
783
393
76
ਤੇਰਾ ਬੰਦਾ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਹਾਂ ਰੱਬ ਜੀ ਤੇਰਾ ਬੰਦਾ।
ਪਾਰ ਲੰਘਾ ਦੇ, ਲਾ ਦੇ ਹੰਦਾ।
ਮੇਰੇ ਗਲ ਤੋਂ ਕੀਕੂੰ ਨਿਕਲੇ
ਦੁਨੀਆਂ ਦਾ ਮਾਇਆ ਦਾ ਫੰਦਾ।
ਹੋਰਾਂ ਤੋਂ ਮੈਂ ਕੀ ਲੈਣਾ ਹੈ,
ਮੇਰਾ ਰਿਸ਼ਤਾ ਤੇਰੇ ਸੰਦਾ।
ਹੁਕਮ ਰਜ਼ਾ ਵਿੱਚ ਰਹਿ ਕੇ ਚੱਲਾਂ
ਜੋ ਕਰਵਾਵੇਂ ਕਰਦਾ ਧੰਦਾ।
ਜੋ ਕਰਦਾ ਏ ਤੂੰ ਹੀ ਕਰਦਾ
ਨਾ ਕੁੱਝ ਚੰਗਾ ਨਾ ਕੁਝ ਮੰਦਾ।
ਜੋ ਵੀ ਹੁਕਮ ਮਿਲੇ ਕਰ ਦੇਵਾਂ
ਸੋਚਾਂ ਨੂੰ ਹੁਣ ਲਾਇਆ ਜੰਦਾ।
ਸਭ ਕੁਝ ਛੱਡਿਆ ਹੁਣ ਤੇਰੇ ਤੇ,
ਜੋ ਚਾਹੈਂ ਕਰ ਪਰਮਾਨੰਦਾ।
ਮੈਂ ਹਾਂ ਰੱਬ ਜੀ ਤੇਰਾ ਬੰਦਾ।
ਪਾਰ ਲੰਘਾ ਦੇ, ਲਾ ਦੇ ਹੰਦਾ।
 

Dalvinder Singh Grewal

Writer
Historian
SPNer
Jan 3, 2010
783
393
76
ਕੁਦਰਤ ਤੇ ਮਾਨਵ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੁਬਹ ਪੰਜ ਵਜੇ ਸੈਰ ਕਰਨ ਲਈ
ਅੱਜ ਗਿਆ ਸਾਂ ਪਾਰਕ ਵਿੱਚ।
ਅਪਣੀ ਅੱਖੀਂ ਵੇਖ ਲਈ ਮੈਂ,
ਰਚੀ ਹੋਈ ਕੁਦਰਤ ਮਾਲਿਕ ਵਿਚ।
ਦੂਰੋਂ ਨਿਕਲਣ ਸੂਰਜ ਕਿਰਨਾਂ,
ਉੱਠਣ ਬਦਲੀਆਂ ਅੰਬਰ ਵਿਚ।
ਕੋਇਲ ਗਾਉਂਦੀ ਗੀਤ ਅਗੰਮੀ,
ਚਿੜੀਆਂ ਚਹਿਕਣ ਰੁੱਖਾਂ ਵਿਚ।
ਰੰਗ ਬਿਰੰਗੀਆਂ ਉਡਣ ਤਿਤਲੀਆਂ,
ਭੌਰੇ ਮਸਤ ਨੇ ਫੁੱਲਾਂ ਵਿਚ।
ਟਹਿਣੀ ਟਹਿਣੀ ਫਿਰੇ ਗੁਲਹਿਰੀ,
ਟਿੱਡਾ ਟੱਪੇ ਵੇਲਾਂ ਵਿਚ।
ਘੂੰ ਘੂੰ ਕਰੇ ਕਬੂਤਰ ਜੋੜਾ,
ਅਨੰਦ ਮਾਣਦਾ ਕੇਲਾਂ ਵਿਚ।
ਦੇਖ ਕੈਮਰਾ ਡਰੀ ਟਟਹਿਰੀ,
ਲੈ ਲਏ ਬੱਚੇ ਖੰਭਾਂ ਵਿਚ।
ਰੱਬ ਦੀ ਕੁਦਰਤ ਪਿਆਰੇ ਮਾਨਵ,
ਡਰ ਨਾ ਹੋਵੇ ਜੀਵਾਂ ਵਿਚ।
ਵਾਹ! ਰੱਬਾ ਇਹ ਕੁਦਰਤ ਤੇਰੀ
ਗੀਤ ਮਚਲਿਆ ਹੋਠਾਂ ਵਿਚ ।
 

Dalvinder Singh Grewal

Writer
Historian
SPNer
Jan 3, 2010
783
393
76
ਭੁੱਲ ਜਾਵਾਂਗੇ ਕੀਕੂੰ ਸਾਕਾ, ਜੂਨ ਚੁਰਾਸੀ ਦਾ
ਡਾ: ਦਲਵਿੰਦਰ ਸਿੰਘਗ੍ਰੇਵਾਲ
ਭੁੱਲ ਜਾਵਾਂਗੇ ਕੀਕੂੰ ਸਾਕਾ, ਜੂਨ ਚੁਰਾਸੀ ਦਾ।
ਨਸਲਕੁਸ਼ੀ ਦਾ ਸੀ ਜੋ ਵਾਕਾ, ਜੂਨ ਚੁਰਾਸੀ ਦਾ।
ਦਿਵਸ ਸ਼ਹੀਦੀ ਗੁਰੂ ਅਰਜਨ ਦਾ, ਅਸੀਂ ਮਨਾਉਣਾ ਸੀ,
ਘੇਰੇ ਲੈ ਲਿਆ ਕੁੱਲ ਇਲਾਕਾ, ਜੂਨ ਚੁਰਾਸੀ ਦਾ।
ਕਰਫਿਊ ਸੀ ਪੰਜਾਬ ‘ਚ, ਲਗੀਆਂ ਫੌਜੀ ਦੋ ਕੋਰਾਂ,
ਪਿੰਡੀਂ-ਸ਼ਹਿਰੀਂ ਪੈ ਗਿਆ ਫਾਕਾ, ਜੂਨ ਚੁਰਾਸੀ ਦਾ।
ਪੱਤਾ ਵੀ ਨਾ ਹਿੱਲ ਸਕਦਾ ਸੀ, ਫੌਜ ਚੁਫੇਰੇ ਸੀ,
ਸੌ ਸੌ ਗਜ਼ ਤੇ ਲੱਗਿਆ ਨਾਕਾ, ਜੂਨ ਚੁਰਾਸੀ ਦਾ।
ਸੈਂਤੀ ਗੁਰੂਦੁਆਰੇ ਘੇਰੇ, ਬੇਦੋਸ਼ੇ ਮਾਰੇ,
ਹਰਿਮੰਦਿਰ ਦਾ ਅਦਭੁੱਤ ਵਾਕਾ, ਜੂਨ ਚੁਰਾਸੀ ਦਾ।
ਚਾਰ ਸੌ ਸਿੰਘਾਂ ਦਸ ਹਜ਼ਾਰ ਨੂੰ ਵਾਹਣੇ ਪਾਇਆ ਸੀ,
ਤੋਪ, ਟੈਂਕ ਦਾ ਬੜਾ ਧੜਾਕਾ, ਜੂਨ ਚੁਰਾਸੀ ਦਾ।
‘ਸਿੱਖੀ ਦਾ ਧੁਰ’ ਢਾਇਆ ਤੇ ਹਰਿਮੰਦਿਰ ਵੀ ਵਿਨਿੰਆਂ,
ਝੁਕਿਆ ਨਾ, ਮਰ ਗਿਆ ਲੜਾਕਾ, ਜੂਨ ਚੁਰਾਸੀ ਦਾ।
ਬੇਰਹਿਮੀ ਦੇ ਨਾਲ ਵਗਾਈਆਂ ਨਦੀਆਂ ਖੂਨ ਦੀਆਂ,
ਦਿੱਲੀ ਵਿਚ ਸੀ ਬੈਠਾ ਆਕਾ, ਜੂਨ ਚੁਰਾਸੀ ਦਾ।
ਛੇ ਕੁ ਮਹੀਨੇ ਵਿਚ ਵਿਚ ਸਿੰਘਾਂ ਬਦਲਾ ਲੈ ਲੀਤਾ,
ਸਭ ਨੂੰ ਯਾਦ, ਜੋ ਪਿਆ ਪਟਾਕਾ, ਜੂਨ ਚੁਰਾਸੀ ਦਾ।
ਇਹ ਤਾਂ ਹੁਣ ਇਤਿਹਾਸ ਹੋ ਗਿਆ ਤੀਜੇ ਘਲੂਘਾਰੇ ਦਾ,
ਵੱਡਾ ਹੋ ਜੋੇ ਪੜ੍ਹੇਗਾ ਕਾਕਾ, ਜੂਨ ਚੁਰਾਸੀ ਦਾ।
ਭੁੱਲ ਜਾਵਾਂਗੇ ਕੀਕੂੰ ਸਾਕਾ, ਜੂਨ ਚੁਰਾਸੀ ਦਾ।
ਨਸਲਕੁਸ਼ੀ ਦਾ ਸੀ ਜੋ ਵਾਕਾ, ਜੂਨ ਚੁਰਾਸੀ ਦਾ।
 

Dalvinder Singh Grewal

Writer
Historian
SPNer
Jan 3, 2010
783
393
76
ਇਨਸਾਨ ਕਿ ਮਸ਼ੀਨ
ਡਾ ਦਲਵਿੰਦਰ ਸਿੰਘ ਗ੍ਰੇਵਾਲ

ਮੇਰੇ ਕੋਲ ਅਜੇ ਵਕਤ ਨਹੀਂ
ਮੇਰੇ ਹੱਥ ਅਜੇ ਬੜਾ ਕੰਮ ਹੈ।
ਕਰੋਨਾ ਤੋਂ ਡਰਨ ਦਾ ਵੀ ਨਹੀਂ
ਕਿਉਂਕਿ ਮੈਂ ਬਾਹਰ ਨਹੀਂ ਜਾਂਦਾ,
ਤੇ ਨਾ ਕਿਸੇ ਨੂੰ ਮਿਲਦਾ ਹਾਂ,
ਨਾਂ ਮੈਨੂੰ ਮਾਸਕ ਦੀ ਲੋੜ ਹੈ
ਤੇ ਨਾ ਆਪਸੀ ਫਾਸਲਿਆਂ ਦੀ
ਮੈਂ ਘਰ ਹੀ ਵਸਾ ਲਿਆ ਹੈ
ਇਕ ਬਹੁਤ ਵੱਡਾ ਸੰਸਾਰ
ਜਿਸ ਵਿਚ ਮਸਤ ਰਹਿੰਦਾ ਹਾਂ
ਟੈਲੀਫੋਨ, ਮੋਬਾਈਲ, ਟੀਵੀ ਸੀਰੀਅਲ
ਫੇਸਬੁਕ, ਵਟਸਆਪ. ਇੰਟਰਨੈਟ
ਇੰਸਟਾਗ੍ਰਾਮ, ਟਵਿਟਰ, ਕੋਰਾ
ਭਰੇ ਰਹਿੰਦੇ ਹਨ ਨਵੇਂ ਤੋਂ ਨਵੇਂ ਸੁਨੇਹੇ
ਜਿਨ੍ਹਾਂ ਦੇ ਮੈਂ ਜਵਾਬ ਦਿੰਦਾ ਰਹਿਨਾਂ
ਤੇ ਆਪ ਵੀ ਕੁਮੈਂਟ ਲਿਖਦਾ ਹਾਂ,
ਜਿਸ ਦੇ ਜਵਾਬ-ਦਰ-ਜਵਾਬ
ਉਲਝਾਈ ਰਖਦੇ ਨੇ ਇਤਨਾ ਸਾਰਾ ਦਿਨ
ਕਿ ਘਰੇ ਬੈਠੀ ਇਕਲੀ ਪਤਨੀ ਨਾਲ
ਗੱਲ ਕਰਨ ਦਾ ਸਮਾਂ ਵੀ ਨਹੀਂ ਮਿਲਦਾ
ਜੇ ਸੱਚ ਕਹੋ ਤਾਂ ਮੇਰਾ ਇਨਸਾਨਾਂ ਨਾਲ
ਕੋਈ ਵਾਸਤਾ ਨਹੀਂ, ਭਾਵਨਾਵਾਂ ਮਰ ਮੁਕੀਆਂ
ਮੈਂ ਤਾਂ ਮਸ਼ੀਨੀ ਜ਼ਿੰਦਗੀ ਵਿਚ ਉਲਝਿਆ
ਬਣ ਗਿਆ ਹਾਂ ਇਕ ਮਸ਼ੀਨ
ਮਸ਼ੀਨਾਂ ਦੀਆਂ ਭਾਵਨਾਵਾਂ ਨਹੀਂ ਹੁੰਦੀਆਂ
ਮਿਲਣ-ਗਿਲਣ, ਖੁਸ਼ੀ-ਚਿੰਤਾ, ਮਰਨ-ਜੀਣ
ਨਾਲ ਕੋਈ ਮਤਲਬ ਨਹੀਂ ਹੁੰਦਾ ਰਤੀ ਵੀ।
ਮੈਂ ਵੀ ਇਨਸਾਨ ਨਹੀਂ, ਮਸ਼ੀਨ ਹੋ ਗਿਆਂ।
 

Dalvinder Singh Grewal

Writer
Historian
SPNer
Jan 3, 2010
783
393
76
ਸਿਰਜਣ ਵਾਲੇ ਨੂੰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਿਰਜਣ ਵਾਲਾ ਹਂੈ, ਵਾਹਿਗੁਰੂ ਪਾਲਣ ਵਾਲਾ ਹੈਂ।
ਪਲ ਪਲ ਬਦਲੇ ਹਾਲਾਤਾਂ ਵਿੱਚ ਢਾਲਣ ਵਾਲਾ ਹੈਂ।
ਰੱਖਣਹਾਰਾ ਆਪ ਤੇ ਆਪ ਬਚਾਵਣ ਵਾਲਾ ਹੈਂ,
ਹਰ ਮੁਸ਼ਕਿਲ ਦਾ ਹੱਲ ਤੂੰ ਆਪ ਸੁਝਾਵਣ ਵਾਲਾ ਹੈਂ।
ਹਰ ਦਿਲ ਦੇ ਵਿੱਚ ਵਸਦਾ ਸਭ ਦੀ ਜਾਨਣ ਵਾਲਾ ਹੈਂ।
ਸਿਰਜਣ ਵਾਲਾ ਹਂੈ, ਵਾਹਿਗੁਰੂ ਪਾਲਣ ਵਾਲਾ ਹੈਂ।
ਸਾਰੀ ਦੁਨੀਆਂ ਹੁਕਮ ਤੇਰੇ ਵਿਚ ਵੱਖ ਨਾ ਚੱਲੇ ਕੋਈ ।
ਸੁੱਖ ਸਦਾ ਹੀ ਮਾਣੇ ਤੇਰੀ ਰਜ਼ਾ ‘ਚ ਰਹਿੰਦਾ ਜੋਈ।
ਜਿਉਂ ਭਾਵੇ ਤੂੰ ਅਪਣੇ ਕੰਮ ਕਰਾਵਣ ਵਾਲਾ ਹੈਂੇ।
ਸਿਰਜਣ ਵਾਲਾ ਹਂੈ, ਵਾਹਿਗੁਰੂ ਪਾਲਣ ਵਾਲਾ ਹੈਂ।
ਸਿਸਟਮ ਤੇਰਾ ਬੜਾ ਨਿਆਰਾ ਜਿਸ ਵਿਚ ਦੁਨੀਆਂ ਢਾਲੀ ਏ,
ਕੁਦਰਤ ਦੇ ਕਾਨੂੰਨਾਂ ਦੀ ਤਾਂ ਚਾਲ ਨਿਰਾਲੀ ਏ॥
ਪੈਂਦੀ ਜਦੋਂ ਮੁਸੀਬਤ, ਆਪੇ ਟਾਲਣ ਵਾਲਾ ਹੈਂ॥
ਸਿਰਜਣ ਵਾਲਾ ਹਂੈ, ਵਾਹਿਗੁਰੂ ਪਾਲਣ ਵਾਲਾ ਹੈਂ।
ਸਦਕੇ ਜਾਵਾਂ ਤੇਰੇ, ਮੈਥੋਂ ਜੋ ਕਵਿਤਾ ਲਿਖਵਾਈ ਹੈ।
ਤੇਰੇ ਬਾਰੇ ਸੋਚਣ ਕਰਕੇ, ਮਨ ਵਿਚ ਆਈ ਹੈ।
ਸੋਚਾਂ ਆਪੇ ਘੜਦੈਂ ਆਪ ਮਿਟਾਵਣ ਵਾਲਾ ਹੈਂ।
ਸਿਰਜਣਵਾਲਾ ਹਂੈ, ਵਾਹਿਗੁਰੂ ਪਾਲਣਵਾਲਾ ਹੈਂ।
 

Dalvinder Singh Grewal

Writer
Historian
SPNer
Jan 3, 2010
783
393
76
ਅੰਦਰ ਤਾਂ ਝਾਤੀ ਮਾਰ ਲਵੋ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੋ ਲੱਭਦੇ ਫਿਰਦੇ ਬਾਹਰ ਹੋ, ਅੰਦਰ ਤਾਂ ਝਾਤੀ ਮਾਰ ਲਵੋ।
ਹਰ ਇੱਕ ਦੇ ਦਿਲ ਵਿੱਚ ਵਸਦਾ ਉਹ, ਹਰ ਇੱਕ ਤੋਂ ਉਸਦਾ ਪਿਆਰ ਲਵੋ।
ਉਹ ਪਰਬਤ ਤੇ, ਉਹ ਸਾਗਰ ਵਿੱਚ, ਉਹ ਜੰਗਲ ਵਿੱਚ, ਹਰ ਬੇਲੇ ਵਿੱਚ।
ਜਿਸ ਉਸ ਵਿਚ ਨੀਝ ਟਿਕਾ ਲੀਤੀ, ਉਹ ਦੇਖ ਲਵੇ ਉਹਨੂੰ ਮੇਲੇ ਵਿੱਚ ।
ਜਪ ਰੋਮ ਰੋਮ, ਜਪ ਸਾਸ ਸਾਸ, ਉਸ ਨੂੰ ਇਉਂ ਚਿੱਤ ਚਿਤਾਰ ਲਵੋ।
ਜੋ ਲੱਭਦੇ ਫਿਰਦੇ ਬਾਹਰ ਹੋ, ਅੰਦਰ ਤਾਂ ਝਾਤੀ ਮਾਰ ਲਵੋ।
ਜਦ ਧਿਆਨ ਲਗਾਉਗੇ ਅੰਦਰ, ਬਾਹਰ ਦੇ ਨਾਤੇ ਟੁੱਟ ਜਾਣੇ,
ਮੋਹ, ਮਾਇਆ, ਕਾਮ, ਕ੍ਰੋਧ, ਲੋਭ, ਹਉਮੈ, ਹੰਕਾਰ ਨੇ ਮੁੱਕ ਜਾਣੇ।
ਉਹ ਅੰਦਰ ਤਾਂ ਹੀ ਹੋਵੇਗਾ, ਜਦ ਅਪਣੀ ਹੋਂਦ ਵਿਸਾਰ ਲਵੋ।
ਜੋ ਲੱਭਦੇ ਫਿਰਦੇ ਬਾਹਰ ਹੋ, ਅੰਦਰ ਤਾਂ ਝਾਤੀ ਮਾਰ ਲਵੋ।
ਜਦ ਉਸਦੇ ਵਿੱਚ ਖੋ ਜਾਵੋਗੇ, ਉਸ ਵਰਗੇ ਹੀ ਹੋ ਜਾਵੋਗੇ,
ਤਦ ਅੰਮ੍ਰਿਤ ਅੰਦਰ ਵਰਸੇਗਾ, ਇੱਕ ਆਨੰਦ ਵਿੱਚ ਖੋ ਜਾਵੋਗੇ।
ਉਹ ਮੰਜ਼ਿਲ ਹੈ, ਰਾਹ ਪ੍ਰੇਮ ਦਾ ਹੈ, ਹਰ ਰਗ ਵਿਚ ਉਨੂੰਂ ਉਤਾਰ ਲਵੋ।
ਜੋ ਲੱਭਦੇ ਫਿਰਦੇ ਬਾਹਰ ਹੋ, ਅੰਦਰ ਤਾਂ ਝਾਤੀ ਮਾਰ ਲਵੋ।
ਹਰ ਇੱਕ ਦੇ ਦਿਲ ਵਿੱਚ ਵਸਦਾ ਉਹ, ਹਰ ਇੱਕ ਤੋਂ ਉਸਦਾ ਪਿਆਰ ਲਵੋ।
 

Dalvinder Singh Grewal

Writer
Historian
SPNer
Jan 3, 2010
783
393
76
ਅੰਮ੍ਰਿਤ ਵੇਲਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਿਤਨਾ ਚੰਗਾ ਅੰਮ੍ਰਿਤ ਵੇਲਾ।
ਸ਼ਾਂਤ ਚਿਤ ਮਨ, ਸਮਾਂ ਸੁਹੇਲਾ।
ਉਹ ਤੇ ਮੈਂ, ਵਿਚ ਹੋਰ ਨਾ ਕੋਈ।
ਸੁਰਤ ਉਸੇ ਸੰਗ ਜੁੜੀ ਹੈ ਹੋਈ।
ਆਨੰਦ ਹੀ ਆਨੰਦ, ਅੰਮ੍ਰਿਤ ਧਾਰਾ।
ਵਾਹ ਰੱਬ! ਤੇਰਾ ਅਜਬ ਨਜ਼ਾਰਾ।
ਤੇਰੀ ਮਾਇਆ! ਵਿੱਚ ਤੂੰ ਪਾਇਆ।
ਜਦ ਤੇਰੇ ਵਿੱਚ ਚਿੱਤ ਟਿਕਾਇਆ।
ਜਦ ਦੀ ਲੱਗੀ ਤੇਰੇ ਵਿਚ ਧੁਨ।
ਹੋਰ ਰਿਹਾ ਕੁਝ, ਯਾਦ ਨਹੀਂ ਹੁਣ,
ਤੂੰ ਹੀ ਤੂੰ ਹੁਣ ਬਾਹਰ ਅੰਦਰ।
ਮਨ ਤਨ ਬਣਿਆ ਤੇਰਾ ਮੰਦਿਰ ।
ਤੁੱਧ ਮਿਲਿਆਂ ਸਭ ਇੱਛਾ ਪੂਰੀ।
ਤੁੱਧ ਮਿਲਿਆਂ ਏ ਸਬਰ ਸਬੂਰੀ।
ਤੁੱਧ ਮਿਲਿਆ ਦੁੱਖ-ਦਰਦ ਨਾ ਕੋਈ।
ਤੁੱਧ ਮਿਲਿਆਂ ਰੂਹ ਚਾਨਣ ਹੋਈ।
ਤੁੱਧ ਮਿਲਿਆ ਹੁਣ ਯਾਦ ਨਹੀਂ ਕੁਝ।
ਤੂੰ ਏਂ ਸਭ, ਹੁਣ ਬਾਅਦ ਨਹੀਂ ਕੁਝ।
ਮਿਲ ਵੇਲਾ ਰੂਹਾਂ ਦਾ ਮੇਲਾ।
ਕਿਤਨਾ ਚੰਗਾ ਅੰਮ੍ਰਿਤ ਵੇਲਾ।
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Top