• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

Dalvinder Singh Grewal

Writer
Historian
SPNer
Jan 3, 2010
1,454
427
80
ਜਦ ਦੀ ਲੱਗੀ ਜਲਣ ਪਰਾਲੀ
ਡਾ ਦਲਵਿੰਦਰ ਸਿੰਘ ਗ੍ਰੇਵਾਲ


ਜਦ ਦੀ ਲੱਗੀ ਜਲਣ ਪਰਾਲੀ।
ਗਹਿਰੀ ਗਹਿਰ ਨੇ ਕੁੰਡਲੀ ਪਾ ਲੀ।
ਸਾਹ ਲੈਣਾ ਵੀ ਮੁਸ਼ਕਿਲ ਲਗਦਾ
ਅੱਖ ਨੱਕ ਚੋਂ ਪਾਣੀ ਵਗਦਾ
ਦਿਲ ਮੱਚੇ ਜਿਉਂ ਜ਼ਹਿਰ ਹੈ ਖਾ ਲੀ।
ਜਦ ਦੀ ਲੱਗੀ ਜਲਣ ਪਰਾਲੀ।
ਬਹੁਤੀ ਖੱਟੀ ਦਾ ਇਹ ਲਾਲਚ
ਫੂਕਣ ਦੀ ਤਰਕੀਬ ਕੀ ਭਾਲੀ।
ਵਧੀਆ ਬਾਲਣ ਮਿੱਲ ਦਾ ਬਣਦਾ,
ਖੱਟੋ ਇਸ ਤੋਂ ਹਾਲੀ ਪਾਲੀ।
ਆਪ ਬਚੋ ਤੇ ਜੱਗ ਬਚਾਉ
ਇਹੋ ਪਲਾਨ ਹੈ ਬੜੀਓ ਬਾਹਲੀ।
 

Dalvinder Singh Grewal

Writer
Historian
SPNer
Jan 3, 2010
1,454
427
80
ਹਰਨੂਰ
ਡਾ ਦਲਵਿੰਦਰ ਸਿੰਘ ਗ੍ਰੇਵਾਲ

ਰੱਬ ਨੇ ਦਿੱਤੀ ਪੋਤਰੀ ਸਾਨੂੰ ਹੈ ਹਰਨੂਰ ।
ਸਾਰੇ ਜੱਗ ਵਿੱਚ ਫੈਲਣੀ ਇਸਦੀ ਚਮਕ ਜ਼ਰੂਰ।
ਹੀਰੇ ਪੰਨੇ ਮੋਤੀਆਂ ਤੋ ਮਹਿੰਗਾ ਇਹ ਲਾਲ।
ਇਕ ਜ਼ਹੀਨ ਦਿਮਾਗ ਵੀ ਰੱਬ ਨੇ ਦਿੱਤਾ ਨਾਲ ।
ਜੀਣ ਨਿਸ਼ਾਨਾ ਉਸ ਦਾ ਜਿਸ ਲਈ ਜੂਝੇ ਨਿਤ।
ਮਿਹਨਤ ਨਾਲ ਉਹ ਪਾਏਗੀ ਇਕਨਾ ਇਕ ਦਿਨ ਜਿੱਤ।
ਸਭ ਦੀ ਹੈ ਉਹ ਲਾਡਲੀ ਪਾਉਂਦੀ ਬੜਾ ਪਿਆਰ ॥
ਖੁਸ਼-ਰਹਿਣੀ, ਮਿਠ-ਬੋਲੜੀ, ਖੇੜੇ ਦਾ ਭੰਡਾਰ ।
ਦਾਦੇ ਦਾਦੀ ਦੀ ਦੁਆ ਸਦਾ ਹੈ ਉਸਦੇ ਨਾਲ ।
ਕਿਰਪਾ ਰੱਖੇ ਵਾਹਿਗੁਰੂ ਮੰਜਲ ਮਿਲੇ ਹਰ ਹਾਲ।
 

Dalvinder Singh Grewal

Writer
Historian
SPNer
Jan 3, 2010
1,454
427
80
ਤੇਰਾ ਮੇਚ ਨਹੀਂ ਹੈ ਕੋਈ
ਡਾ: ਦਲਵਿੰਦਰ ਸਿੰਘ ਗ੍ਰੇਵਾਲ



ਤੇਰਾ ਮੇਚ ਨਹੀਂ ਹੈ ਕੋਈ।
ਤੇਰੇ ਵਰਗਾ ਤੂੰ ਹੀ ਇੱਕੋ, ਸਭ ਤੋਂ ਵੱਡਾ ਸੋਈ।
ਤੇਰਾ ਹੈ ਬੇਅੰਤ ਪਸਾਰਾ, ਤੁਧ ਬਿਨ ਕੌਣ ਇਹ ਰਚਦਾ।
ਸਭ ਨੂੰ ਲੋੜ ਮੁਤਾਬਿਕ ਧੰਦੇ ਲਾ ਕੇ ਹਰਦਮ ਰੱਖਦਾ ।
ਤੇਰੇ ਹੁਕਮ ਦੇ ਥੱਲੇ ਚਲਦੀ ਚਹੁੰ ਕੂਟਾਂ ਦੀ ਲੋਈ ।
ਤੇਰਾ ਮੇਚ ਨਹੀਂ ਹੈ ਕੋਈ।
ਦਿਨ ਰਾਤਾਂ ਤੇ ਮੌਸਮ ਬਦਲਣ ਬਦਲ ਰਿਹਾ ਜੱਗ ਸਾਰਾ।
ਘੁੰਮੇ ਸਾਰਾ ਵਿਸ਼ਵ ਘੁਮਾਇਆ ਏਹੋ ਜੀਵਨ ਧਾਰਾ ।
ਭੈ ਵਿਚ ਉਪਜਣ, ਭੈ ਵਿੱਚ ਚੱਲਣ, ਭਉ ਉਪਜਦਾ ਇਸਤੋਂ।
ਨਾਮ ਨੇ ਜਪਦੇ ਤੇਰਾ ਹੀ ਸਭ, ਸੱਭ ਕੁਝ ਮੰਗਣ ਜਿਸ ਤੋਂ ।
ਮੰਦਰ, ਗੁਰੂਦੁਆਰੇ, ਮਸਜਿਦ ਜਾ ਜਾ ਕਰਨ ਅਰਜੋਈ।
ਤੇਰਾ ਮੇਚ ਨਹੀਂ ਹੈ ਕੋਈ।
 

Dalvinder Singh Grewal

Writer
Historian
SPNer
Jan 3, 2010
1,454
427
80
ਜੇਹੜਾ ਰੱਬ ਦਾ ਨਾਮ ਉਚਾਰੂ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜੇਹੜਾ ਰੱਬ ਦਾ ਨਾਮ ਉਚਾਰੂ।
ਉਸ ਕੋਲ ਸਭ ਦੁੱਖਾਂ ਦੀ ਦਾਰੂ।
ਝੋ ਵੀ ਨਾਮ ਚ ਜੁੜਿਆ ਰਹਿੰਦਾ,
ਉਸ ਨੂੰ ਹਰ ਭਵਜਲ ਚੋਂ ਤਾਰੂ।
ਤਤੀ ਹਵਾ ਨ ਲਗਣ ਦੇਵੇ,
ਉਸਦੇ ਹਰ ਕਸ਼ਟਾਂ ਦੀ ਦਾਰੂ।
ਉਸਦੀ ਮਿਹਰ ਜਦੋਂ ਹੋ ਜਾਂਦੀ,
ਉਹ ਤਾਂ ਡੁੱਬਦੇ ਪੱਥਰ ਤਾਰੂ।
ਉਸਦਾ ਤੱਕ ਬੇਅੰਤ ਪਸਾਰਾ,
ਜਿਹੜਾ ਹਿਰਦਾ ਆਪੇ ਠਾਰੂ ।
 

Dalvinder Singh Grewal

Writer
Historian
SPNer
Jan 3, 2010
1,454
427
80
ਨਾਮ ਖੁਮਾਰੀ ਖੱਟ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਾਮ ਖੁਮਾਰੀ ਖੱਟ, ਵਾਹਿਗੁਰੂ ਭਲੀ ਕਰੇਗਾ ।
ਸ਼ੁਭ ਕਰ ਤੇ ਸ਼ੁਭ ਵੱਟ, ਵਾਹਿਗੁਰੂ ਭਲੀ ਕਰੇਗਾ।
ਸੱਚ ਕਮਾ, ਸੁੱਚ ਰਹਿਣਾ ਸਿੱਖ।
ਸiਤਸੰਗਤ ਵਿੱਚ ਬਹਿਣਾ ਸਿੱਖ।
ਝੂਠ ਨੂੰ ਮਨ ਤੋਂ ਛੱਟ, ਵਾਹਿਗੁਰੂ ਭਲਾ ਕਰੇਗਾ।
ਨਾਮ ਖੁਮਾਰੀ ਖੱਟ, ਵਾਹਿਗੁਰੂ ਭਲੀ ਕਰੇਗਾ ।
ਮਨ ਤੋਂ ਗੁੱਸਾ-ਗਿਲਾ ਲਾਹ ਦੇ ।
ਇਕ ਈਸ਼ਰ ਦਾ ਨਾਂ ਵਿੱਚ ਪਾ ਦੇ।
ਨਸ਼ਿਓਂ ਪਾਸਾ ਵੱਟ, ਵਾਹਿਗੁਰੂ ਭੱਲੀ ਕਰੇਗਾ।
ਨਾਮ ਖੁਮਾਰੀ ਖੱਟ, ਵਾਹਿਗੁਰੂ ਭਲੀ ਕਰੇਗਾ ।
ਸਾਰੇ ਜੀਵ ਨੇ ਰੱਬ ਦੇ ਜਾਏ ।
ਸਮਝ ਨ ਕੋਈ ਕਦੇ ਪਰਾਏ ।
ਨਾ ਖਾ, ਨਾ ਲਾ ਫਟ ਵਾਹਿਗੁਰੂ ਭਲੀ ਕਰੇਗਾ।
ਨਾਮ ਖੁਮਾਰੀ ਖੱਟ, ਵਾਹਿਗੁਰੂ ਭਲੀ ਕਰੇਗਾ ।
ਬੁਰਾ ਜੋ ਕਰਦਾ ਸਦ ਰੋਇਗਾ ।
ਭਲਾ ਕਰੇਗਾ ਭਲਾ ਹੋਏਗਾ।
ਭਲਿਆਂਈਓਂ ਨਾ ਹਟ ਵਾਹਿਗੁਰੂ ਭਲਾ ਕਰੇਗਾ ।
ਨਾਮ ਖੁਮਾਰੀ ਖੱਟ, ਵਾਹਿਗੁਰੂ ਭਲੀ ਕਰੇਗਾ ।
 

Dalvinder Singh Grewal

Writer
Historian
SPNer
Jan 3, 2010
1,454
427
80
ਕੂੰ ਰੱਖੇ ਆਪ ਵਾਹਿਗੁਰੂ ਉਵੇਂ ਹੀ ਰਹਿਣਾ ਸਿੱਖ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਭ ਦਾ ਪ੍ਰਾਣ ਆਧਾਰ ਹੈ ਦਾਤਾ ਖਾਣ, ਪਾਉਣ ਨੂੰ ਦੇਵੇ।
ਉਸ ਦਾ ਜੀਵਨ ਸੌਖਾ ਕਰਦਾ ਜਿਹੜਾ ਉਸ ਨੂੰ ਸੇਵੇ।
ਲੱਖਾਂ ਉਸਦੀ ਕਰਨ ਬੰਦਗੀ ਸੰਤ ਸਾਧ ਤੇ ਜੋਗੀ।
ਜਿਵੇਂ ਵਾਹਿਗੁਰੂ ਰੱਖਦਾ ਸੱਭ ਨੂੰ ਜਿੰਦ ਜਾਣੀ ਤਿਉਂ ਭੋਗੀ।
ਜੋ ਤੂ ਲਿਖਣਾ ਜਾਣੇ ਤਾਂ ਫਿਰ ਵਾਹਿਗੁਰੂ ਵਾਹਿਗੁਰੂ ਲਿਖ ।
ਜੀਕੂੰ ਰੱਖੇ ਆਪ ਵਾਹਿਗੁਰੂ ਉਵੇਂ ਹੀ ਰਹਿਣਾ ਸਿੱਖ।
ਆਪੋ ਅਪਣੇ ਕਰਮ ਦਾ ਜੀਵਨ, ਜਿਸ ਧਿਆਇਆ ਸੋ ਤਰਿਆ ।
ਜੋ ਨਰ ਦੁਖ ਵਿਚ ਦੁਖ ਨ ਮੰਨੇ, ਮੁਕਤ ਉਹ ਜੀਵਤ ਮਰਿਆ।
ਉਸਦੇ ਸੰਗ ਜੋ ਜੁੜ ਜਾਂਦਾ ਹੈ, ਉਸਨੂੰ ਦਿਖੇ ਅਦਿੱਖ।
ਜੀਕੂੰ ਰੱਖੇ ਆਪ ਵਾਹਿਗੁਰੂ ਤਿਵੇਂ ਹੀ ਰਹਿਣਾ ਸਿੱਖ ।
ਜਿਸਨੇ ਵਿਸ਼ਵ ਬਣਾਇਆ ਸਾਰਾ, ਭੋਂ ਅੰਬਰ ਤ੍ਰੈ ਲੋਈ।।
ਜਿਉ ਉਸ ਘੜਿਆ ਉਸਦੀ ਰਹਿਣੀ ਸਦਾ ਹੀ ਉਵੇਂ ਦਿਖ।
ਜੀਕੂੰ ਰੱਖੇ ਆਪ ਵਾਹਿਗੁਰੂ ਤਿਉਂ ਹੀ ਰਹਿਣਾ ਸਿੱਖ।
ਹੁਕਮ ਉਸੇ ਦਾ ਚੱਲਦਾ ਸਾਰੇ, ਮੰਨੇ ਸਾਰਾ ਜੱਗ।
ਹੁਕਮੋਂ ਕਾਰ ਕਮਾਂਵਦੇ ਸਾਰੇ, ਕੰਮੀ ਜਾਂਦੇ ਲੱਗ।
ਕੋਈ ਰਾਜ ਕਮਾਂਵਦੇ ਏਥੇ, ਮੰਗਦੇ ਨੇ ਕਈ ਭਿੱਖ।
ਜੀਕੂੰ ਰੱਖੇ ਆਪ ਵਾਹਿਗੁਰੂ ਤਿਉਂ ਹੀ ਰਹਿਣਾ ਸਿੱਖ।
 

swarn bains

Poet
SPNer
Apr 8, 2012
929
196
ਸਤਿਗੁਰ ਦਾਤਾ ਸਭ ਕੂ ਦੇਵੈ
ਕੁਝ ਨ ਮੰਗੈ ਕੁਝ ਨ ਲੇਵੈ

ਵਾਓ ਚਵਰ ਝੁਲਾਵੈ



ਧਰਤ ਘੁਮਾਵੈ ਹਵਾ ਚਲਾਵੈ, ਹਰਿ ਜੂ ਕੋ ਚਵਰ ਝੁਲਾਵੈ

ਵਾਓ ਚਲਾਵੈ ਨੀਰ ਬਹਾਵੈ, ਨੀਰ ਧਰ ਮਿਲ ਜੀਵ ਪੈਦਾਵੈ

ਚੰਦ ਸੂਰਜ ਦੋ ਦੀਵੇ ਦੀਏ, ਦਿਨ ਰਾਤ ਦੋ ਚਰਾਗ ਜਗਾਵੈ

ਦਿਨਸ਼ ਦਿਨੇਸ਼ ਸੁਬਹ ਚੜ੍ਹ ਆਵੈ, ਸੂਰਜ ਕਿਰਨ ਲਿਸ਼ਕਾਵੈ

ਸੂਰਜ ਕਿਰਨ ਜਗਤ ਕੌ ਬਖਸ਼ੈ, ਸਗਲ ਜਗਤ ਚਾਨਣ ਕਰਾਵੈ

ਚਹਿਕ ਮਹਕ ਕੂ ਪੌਦੇ ਲਾਏ, ਮਾਲਣ ਜਾਐ ਫੁੱਲ ਤੋੜ ਲਿਆਵੈ

ਜੀਵਤ ਮਾਰ ਕੈ ਹਾਰ ਬਣਾਵੈ, ਮੁਰਦੇ ਪਾਹਣ ਜਾ ਗਲ ਪਾਵੈ

ਸਾਹਿਬਾ, ਆਪ ਹੋਂਦ ਵਿਚ ਆਇ, ਫਿਰ ਸਾਰਾ ਜਗਤ ਸਜਾਵੈ

ਹਰ ਸ਼ੈ ਤੇਰੀ ਕੁਦਰਤ ਕਾਦਰ, ਤੇਰੀ ਕੁਦਰਤ ਤਾੜ ਫਾੜ ਤੋਹੇ ਚੜ੍ਹਾਵੇ

ਵਾਉ ਚਵਰ ਝੁਲਾਵੈ ਤੋਹੇ ਮਹਿਕ ਪੁਜਾਵੈ, ਸਾ ਪ੍ਰਭ ਪੂਜਾ ਬਣ ਆਵੈ

ਇਹੋ ਆਰਤੀ ਸਾਈ ਪੂਜਾ, ਮਨ ਤਨ ਲਾ ਜਨ ਹਰਿ ਨਾਮ ਧਿਆਵੈ

ਭੇਸ ਬਣਾਇ ਫਿਰੈ ਜੱਗ ਸਾਰਾ, ਅਰਚਾ ਪੂਜਾ ਨ ਤੋਹੇ ਮਨ ਭਾਵੈ

ਹਰਿ ਯਾਦ ਕਰੋ ਫਰਿਆਦ ਕਰੋ, ਗੁਰ ਚਰਣੀ ਜਨ ਸੀਸ ਝੁਕਾਵੈ

ਮੋਹੇ ਪੂਜਣ ਕੌ ਕੁਝ ਨਹੀਂ ਦਾਤਾ, ਸੋਚ ਸੋਚ ਮੇਰਾ ਮਨ ਕਰਲਾਵੈ

ਮੋਹੇ ਤੋਹੇ ਮੇਰਾ ਮਨ ਬਖਸ, ਇਸ ਮਨ ਮਹਿ ਪ੍ਰਭ ਆਇ ਸਮਾਵੈ

ਹਰ ਸ਼ੈ ਹੋਵੈ ਪਾਕ ਪਵਿੱਤ, ਪਵਿੱਤਰ ਜਾ ਵਸ ਮਨ ਬਹਿਲਾਵੈ

ਮੇਰਾ ਹਰਿ ਪ੍ਰਭ ਮਨ ਮਹਿ ਵਸਦਾ, ਗੁਰ ਸਤਿਗੁਰ ਮਿਹਰ ਕਰਾਵੈ

ਹਰਿ ਹਰਿ ਨਾਮ ਜਪੋ ਮਨ ਮੇਰੇ, ਹਰਿ ਨਾਮਾ ਮਨ ਸਾਫ ਕਰਾਵੈ

ਮੇਰਾ ਸਤਿਗੁਰ ਪ੍ਰਭੂ ਵਚੋਲਾ, ਭੀੜ ਪਵੈ ਗੁਰ ਜੱਗਤ ਘਲਾਵੈ

ਸੇਵਾ ਸੇਵਣ ਸਤਿਗੁਰ ਅਪਣਾ, ਸਤਿਗੁਰੂ ਮਿਹਰਬਾਨ ਹੋਇ ਆਵੈ

ਸਤਿਗੁਰ ਭਾਵੈ ਗੁਰ ਸਬਦ ਸੁਣਾਵੈ, ਸਬਦ ਸੇਵਕ ਮਨ ਵਸ ਜਾਵੈ

ਸਤਿਗੁਰ ਹਰਿ ਮਹਿ ਭੇਦ ਨ ਕਾਈ, ਮਿਲ ਸਤਿਗੁਰ ਹਰਿ ਮਨ ਭਾਵੈ

ਕਾਮ ਕੋੱਧ ਲੋਭ ਮੋਹ ਛਡਾਵੈ, ਮਨ ਗੁਰ ਗੁਰ ਸਤਿਗੁਰ ਹਰਿ ਗਾਵੈ

ਮੇਰਾ ਗੁਰ ਸਤਿਗੁਰ ਸੱਚਾ ਸਾਹ, ਜਨ ਮਨ ਮਹਿ ਹਰਿ ਨਾਮ ਜਪਾਵੈ

ਸੱਚਾ ਸਤਿਗੁਰ ਮਿਹਰਬਾਨ ਹੋਏ ਆਵੈ, ਜਨ ਮਨ ਮਹਿ ਪ੍ਰਭ ਪ੍ਰਗਟਾਵੈ
 
📌 For all latest updates, follow the Official Sikh Philosophy Network Whatsapp Channel:

Latest Activity

Top