• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

swarn bains

Poet
SPNer
Apr 8, 2012
925
196
ਤੂੰ ਉਚਾ ਮੈਂ ਨੀਵਾਂ, ਤੂੰ ਨੀਵਿਆਂ ਸੰਗ ਲਾਈ
ਹਰ ਸ਼ੈ ਇਕ ਬਰਾਬਰ ਤੈਨੂੰ, ਇਹ ਤੇਰੀ ਰੂਸ਼ਨਾਈ
 

Dalvinder Singh Grewal

Writer
Historian
SPNer
Jan 3, 2010
1,342
424
80
ਵਿੱਤ ਤੋਂ ਵੱਧ ਜੇ ਖਾਓਗੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਵਿਤੋਂ ਵੱਧ ਜੇ ਖਾਓਗੇ,
ਅੰਦਰ ਜਲਣ ਵਧਾਓਗੇ।
ਹੱਥਾਂ ਦੀ ਵੀ ਜਾਏਗੀ
ਜੇ ਬਹੁਤਾ ਹੱਥ ਪਾਓਗੇ।
ਉੱਚੀਆਂ ਛਾਲਾਂ ਮਾਰੋਗੇ
ਭੋਂ ਭਰਨੇ ਡਿੱਗ ਜਾਓਗੇ।
ਸੋਚਾਂ ਨੂੰ ਜੇ ਮਾਰੋਗੇ
ਘੇਰਾਂ ਤੋਂ ਬਚ ਜਾਓਗੇ।
ਜੋ ਦਿੰਦਾ ਰੱਬ ਸਬਰ ਕਰੋ
ਲਾਲਚ ਕਰ ਪਛਤਾਓਗੇ।
ਜੋੋ ਮਿਲਿਆ ਸੋ ਸ਼ੁਕਰ ਕਰੋ,
ਯਾਦ ਕਰੋ ਸੁੱਖ ਪਾਉਗੇ।
 

Dalvinder Singh Grewal

Writer
Historian
SPNer
Jan 3, 2010
1,342
424
80
ਕਾਲੇ ਬੱਦਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਅੰਬਰ ਉੱਤੇ ਕਾਲੇ ਬੱਦਲ।
ਕੀਤੀ ਚਾਰੇ ਪਾਸੇ ਜਲ ਥਲ।
ਗਰਮੀ ਧੋਤੀ ਠੰਡਕ ਵਰਤੀ।
ਜਿਉ ਬਸੰਤ ਮੁੜ ਕੇ ਹੈ ਪਰਤੀ।
ਹਰਿਆਵਲ ਦਾ ਲੱਗਿਆ ਮੇਲਾ।
ਘੱਲਿਆ ਰੱਬ ਸੁਹਾਣਾ ਵੇਲਾ।
ਕੁਦਰਤ ਦੇ ਵਾਹ ਰੰਗ ਨਿਆਰੇ
ਰੱਬਾ ਜਾਵਾਂ ਵਾਰੇ ਵਾਰੇ।
 

Dalvinder Singh Grewal

Writer
Historian
SPNer
Jan 3, 2010
1,342
424
80
ਕੁਦਰਤ ਦਾ ਕਮਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਤੇਰੀ ਕੁਦਰਤ ਦਾ ਕਮਾਲ, ਕੀ ਆਖਾਂ।
ਹਰ ਪਾਸੇ ਹੈ ਧਮਾਲ, ਕੀ ਆਖਾਂ।
ਜੋ ਵੀ ਰੱਚਦਾ ਹੈਂ, ਸਾਰੇ ਰੰਗ ਵੱਖਰੇ ਨੇ।
ਰਚਦਾ ਹੈਂ ਜੋ ਰੀਝ ਨਾਲ, ਕੀ ਆਖਾਂ।
ਇਕ ਤੂੰ ਹੀ ਹੈ ਜੋ ਸਭ ਕਰ ਸਕਦਾ ਹੈ
ਸਜਾਉਂਦਾ ਹੈ ਵਾਲ ਵਾਲ, ਕੀ ਆਖਾਂ।
ਤੇਰੀ ਰਚਨਾ ਦੀ ਗਿਣਤੀ ਕੌਣ ਕਰੇ,
ਬ੍ਰਹਮੰਡ ਕਿਤਨਾ ਵਿਸ਼ਾਲ! ਕੀ ਆਖਾਂ।
ਜਿਸ ਤਰ੍ਹਾਂ ਬਦਲਦਾ ਹੈ ਦੁਨੀਆਂ ਨੂੰ
ਹਰ ਪਲ ਹੈ ਨਵੇਂ ਹਾਲ, ਕੀ ਆਖਾਂ।
ਇਕ ਸ਼ੁਕਰ ਹੀ ਤਾਂ ਕਰ ਸਕਦਾ ਹਾਂ।
ਤੇਰਾ ਰਿਣੀ ਹੈ ਗ੍ਰੇਵਾਲ, ਕੀ ਆਖਾਂ।
 

Dalvinder Singh Grewal

Writer
Historian
SPNer
Jan 3, 2010
1,342
424
80
ਬੱਦਲਾਂ ਦੇ ਵਿੱਚ ਪਰਬਤ ਘਿਰਿਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਬੱਦਲਾਂ ਦੇ ਵਿੱਚ ਪਰਬਤ ਘਿਰਿਆ।
ਅੰਬਰ ਛੂਹ ਲੋਚੇ ਸਿਰ ਫਿਰਿਆ।
ਉੱਚੇ ਉੱਚੇ ਰੁੱਖ ਉਗਾਏ,
ਹਾਰ ਵੇਲਾਂ ਦੇ ਗਲ ਵਿੱਚ ਪਾਏ,
ਪੰਛੀਆਂ ਮਿੱਠੇ ਗੀਤ ਸੁਣਾਏ,
ਫਿਰ ਵੀ ਇਸ ਨੂੰ ਸਬਰ ਨਾ ਆਏ।
ਰੱਬ ਨੇ ਮਾਲਾ ਮਾਲ ਇਹ ਕਰਿਆ।
ਬੱਦਲਾਂ ਦੇ ਵਿੱਚ ਪਰਬਤ iਘਰਿਆ
ਉੱਚੇ ਤੋਂ ਉੱਚਾ ਜੋ ਵਸਦਾ,
ਸਾਰੀ ਦੁਨੀਆਂ ਰਚਦਾ, ਤਕਦਾ।
ਰੁੱਖੀਂ ਲਾਵੇ ਮਿੱਠੇ ਮੇਵੇ ।
ਜਿਸ ਨੂੰ ਜੋ ਚਾਹੀਏ, ਸੋ ਦੇਵੇ॥
ਫਿਰ ਵੀ ਉਸ ਨੂੰ ਚਾਹੇ ਛੂਹਣਾ
ਸਮਝੇ ਨਾ ਔਕਾਤ ਨਿਗੂਣਾ।
ਪਰਬਤ ਤਾਂ ਇੱਕ ਕਿਣਕਾ ਕਿਰਿਆ।
ਬੱਦਲਾਂ ਦੇ ਵਿੱਚ ਪਰਬਤ ਘਿਰਿਆ।
 

Dalvinder Singh Grewal

Writer
Historian
SPNer
Jan 3, 2010
1,342
424
80
ਗੁਰ ਦੀ ਛਤਰ ਛਾਇਆ ਵਿੱਚ ਜੀਵਾਂ

ਡਾ: ਦਲਵਿੰਦਰ ਸਿੰਘ ਗਰੇਵਾਲ


ਗੁਰ ਦੀ ਛਤਰ ਛਾਇਆ ਵਿੱਚ ਜੀਵਾਂ।

ਸਤਿਗੁਰ ਮੇਰਾ ਉਚਿਓਂ ਉਚਾ, ਮੈ ਨੀਵੇ ਤੋਂ ਨੀਵਾਂ।

ਉਸ ਦੀ ਕਿਰਪਾ ਸਦਕਾ ਮੇਰਾ, ਜੀਵਨ ਬੜਾ ਸੁਖਾਲਾ।

ਉਸ ਦੀ ਨਦਰ ਚ ਜੋ ਵੀ ਜੀਵੇ, ਉਹ ਹੈ ਕਰਮਾਂ ਵਾਲਾ।

ਉਸ ਦੀ ਦਿੱਤੀ ਹੋਈ ਚੂਲੀ ਅੰਮ੍ਰਿਤ ਕਰਕੇ ਪੀਵਾਂ ।

ਗੁਰ ਦੀ ਛਤਰ ਛਾਇਆ ਵਿੱਚ ਜੀਵਾਂ।

ਮੋਹ, ਮਾਇਆ ਵਿੱਚ ਫਾਥੇ ਹੋਏ ਕਰਮ ਕਰੇ ਕਈ ਮਾੜੇ।

ਕਾਮ, ਕ੍ਰੋਧ, ਅਹੰਕਾਰ, ਲੋਭ ਵਿੱਚ, ਪੈਦਾ ਕੀਤੇ ਸਾੜੇ।

ਵੈਰ ਵਿਰੋਧ ਮਿਟਾ ਕੇ ਸਾਰੇ ਰਿਸ਼ਤੇ ਪਿਆਰ ਸੰਗ ਸੀਵਾਂ।

ਗੁਰ ਦੀ ਛਤਰ ਛਾਇਆ ਵਿੱਚ ਜੀਵਾਂ।

ਸਿੱਖਿਆ ਗੁਰ ਤੇ ਪਾਈ ਜਿਸ ਨੇ ਮੇਰੀ ਸੇਧ ਬਣਾਈ।

ਸਭ ਨੂੰ ਮਿੱਤਰ ਸੱਜਣ ਮੰਨਿਆਂ, ਸਾਰੇ ਸਮਝੇ ਭਾਈ।

ਬਖਸ਼ਣਹਾਰਾ ਬਖਸ਼ੇ ਦਾਤਾ ਉਸ ਦੇ ਹੁਕਮ ਚ ਥੀਵਾਂ।

ਗੁਰ ਦੀ ਛਤਰ ਛਾਇਆ ਵਿੱਚ ਜੀਵਾਂ।

ਸ਼ੁਕਰ ਕਰਾਂ ਤੇ ਨਾਮ ਜਪਾਂ ਮੈ ਕਿਰਤ ਕਰਾਂ ਤਨ ਮਨ ਤੋਂ।

ਮਨ ਨਾ ਭਟਕੇ ਟੇਕ ਲਗੇ ਜਦ ਨਾਮ ਜਗੇ ਰਗ ਚੋਂ।

ਸਦਕੇ ਜਾਵਾਂ ਸਤਿਗੁਰ ਤੇਰੇ ਨਾਮ ਚ ਹਾਂ ਹੁਣ ਖੀਵਾਂ।

ਗੁਰ ਦੀ ਛਤਰ ਛਾਇਆ ਵਿੱਚ ਜੀਵਾਂ।
 

swarn bains

Poet
SPNer
Apr 8, 2012
925
196
ਗੁਰ ਬਖਸੇ ਅਮ੍ਰਿਤ ਰਸ ਪੀਵਾਂ, ਹਰਿ ਹਰਿ ਨਾਮ ਜਪਤ ਸਦ ਜੀਵਾਂ
 

Dalvinder Singh Grewal

Writer
Historian
SPNer
Jan 3, 2010
1,342
424
80
ਚਿੱਤ ਕਰੇ ਸੌਂ ਜਾਂ ਨੀਂਦ ਗੂੜ੍ਹੀ ਮਿੱਠੀ ਮਿੱਠੀ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਹੋਵੇ ਮਜ਼ੇਦਾਰ ਜਿਹੜੀ ਸੁਪਨੀਂ ਨਾ ਡਿੱਠੀ।
ਫਿਕਰ ਨਾ ਹੋਵੇ, ਸੱਭ ਗਮ ਹੋਣ ਦੂਰ।
ਰੂਹ ਚ ਵਜਦ ਆਵੇ ਚਿੱਤ ਚ ਸਰੂਰ।
ਲੰਮੀ ਤਾਣ ਸੌਵਾਂ ਨਾਰ ਸੁੱਤੀ ਜਿਵੇਂ ਨਿੱਠੀ।
ਚਿਤ ਕਰੇ ਸੌਂ ਜਾਂ ਨੀਦ ਗੂੜੀ ਮਿੱਠੀ ਮਿੱਠੀ।
ਸ਼ੋਰ ਨਾ ਕੋਈ ਹੋਵੇ ਕਿਤੇ, ਨਾ ਹੀ ਰੌਲਾ ਗੌਲਾ।
ਦਨਆਵੀ ਬੋਝਾਂ ਕੋਲੋਂ, ਸਿਰ ਹੋਵੇ ਹੌਲਾ।
ਸਮਿਆਂ ਦੀ ਤੋਰ ਲੱਗੇ ਹੋਈ ਗਿੱਠੀ ਗਿੱਠੀ।
ਚਿੱਤ ਕਰੇ ਸੌ ਜਾ ਨੀਦ ਗੂੜੀ ਮਿੱਠੀ ਮਿੱਠੀ।
ਕਿਰਨਾਂ ਪਿਆਰ ਦੀਆਂ ਫੈਲਣ ਚੁਫੇਰੇ,
ਚਾਹੇ ਅੱਧੀ ਰਾਤ ਚਾਹੇ ਸੱਜਰੇ ਸਵੇਰੇ।
ਪੜ੍ਹੀ ਜਾਵਾਂ ਸੱਜਣਾਂ ਦੀ ਪਿਆਰ ਭਰੀ ਚਿੱਠੀ।
ਚਿੱਤ ਕਰੇ ਸੋਂ ਜਾਂ ਨੀਂਦ ਗੂੜੀ ਮਿੱਠੀ ਮਿੱਠੀ।
ਥੱਕ ਗਿਆ ਅੱਧ-ਸੁੱਤਾ ਅੱਧ-ਜਾਗਾ ਰਹਿ ਕੇ।
ਹੋਈ ਕਿਉ ਇਹ ਦੁਰਗਤੀ ਸੋਚਾਂ ਚੁੱਪ ਬਹਿ ਕੇ।
ਖਾਹਿਸ਼ਾਂ ਦਾ ਘੇਰਾ ਬੈਠਾ ਭੋਇਂ ਉੱਤੇ iਸੁੱਟੀ।
ਚਿੱਤ ਕਰੇ ਸੌਂ ਜਾਂ ਨੀਂਦ ਗੂੜੀ ਮਿੱਠੀ ਮਿੱਠੀ।
ਲਗਦਾ ਨਾ ਆਓਣਾ ਕਦੇ ਜੀਂਦੇ ਜੀ ਇਹ ਵੇਲਾ।
ਗਮ ਦੁਖ ਮੁੱਕਣੇ, ਨਾ ਮੁਕਣਾ ਝਮੇਲਾ।
ਇੱਕ ਨਾਮ ਰੱਬ ਦਾ ਹੀ ਲਾਹਵੇ ਸਿਰੋਂ ਮਿੱਟੀ।
ਚਿੱਤ ਕਰੇ ਸੋ ਜੋ ਨੀਂਦ ਗੂੜੀ ਮਿੱਠੀ ਮਿੱਠੀ।

ਜੁਲਮ ਜਦ ਹੱਦ ਹਰ ਇਕ ਪਾਰ ਹੋ ਜਾਵੇ।
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜਦ ਗੰਦਗੀ ਬੇਸ਼ੁਮਾਰ ਹੋ ਜਾਵੇ।
ਹਵਾ ਤਪ ਕੇ ਗੁਬਾਰ ਹੋ ਜਾਵੇ।
ਪੀੜਾਂ ਦੀ ਜਦ ਇੰਤਹਾ ਹੋਵੇ,
ਕੂਕ ਹਰ ਇੱਕ ਪੁਕਾਰ ਹੋ ਜਾਵੇ।
ਦੱਬ ਕੇ ਰੱਖੋ, ਕਦੋਂ ਤੱਕ ਚੁੱਪ ਨੂੰ,
ਨ ਜਾਣੇ, ਚੁੱਪ ਕਦ ਵੰਗਾਰ ਹੋ ਜਾਵੇ।
ਖੁਦ ਲਈ ਜੀਣ ਤਾਂ ਬੇਮਾਇਨਾ ਹੈ,
ਪਰਿਵਾਰ ਜਿਸਦਾ ਲੰਗਾਰ ਹੋ ਜਾਵੇ ।
ਮਾਸ ਖੁਦ ਦਾ ਖਾਣ ਦੀ ਆਦਤ ਨਾ ਪਾ,
ਦੇਖੀ! ਨਾ ਹਰ ਕੋਈ ਖੂੰਖਾਰ ਹੋ ਜਾਵੇ।
ਢਾਲ ਦੇਵੇ ਲੋਹੇ ਨੂੰ ਵੀ ਕੋਇਲਾ,
ਭੱਖ ਕੇ ਜਦ ਉਹ ਅੰਗਾਰ ਹੋ ਜਾਵੇ।
ਉਦੋਂ ਹੀ ਇਨਕਲਾਬ ਜੜ੍ਹ ਫੜ ਲੈਂਦਾ,
ਜੁਲਮ ਜਦ ਹੱਦ ਹਰ ਇਕ ਪਾਰ ਹੋ ਜਾਵੇ।

ਧਿਆਨ ਲਗਾਉਣਾ ਸਿੱਖੀਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਨਾ ਢਿੱਡ ਭਰਦਾ, ਨਾ ਚਾਹ ਮੁੱਕਦੀ, ਰੱਬ ਦੇ ਲਾਏ ਰੋਗ ਬੜੇ ।
ਹੱਸਣ ਖੇਡਣ ਭੁੱਲਿਆ ਹੋਇਆ, ਕਰਨ ਲਈ ਨੇ ਸੋਗ ਬੜੇ ।
ਵਡਿਆਈਆਂ ਦੀ ਖਿੱਚ ਦੀ ਖਾਤਰ. ਟੱਕਰ ਮਾਰੀ ਜਾਂਦੇ ਹਾਂ,
ਜੋ ਕਰਨਾ ਸੀ, ਉਹ ਨਾ ਕਰਦੇ, ਹੁੰਦੇ ਮਿਲਣ ਵਿਜੋਗ ਬੜੇ।
ਰੱਬ ਨੇ ਸਭ ਨੂੰ ਆਪੋ ਆਪਣਾ ਕਾਰਜ ਦਿੱਤਾ ਹੋਇਆ ਹੈ,
ਆਪੇ ਦੀ ਪਹਿਚਾਣ ਤੋਂ ਘੁੱਥੇ, ਮਾਨਣ ਜਗ ਤੇ ਭੋਗ ਬੜੇ ।
ਪੰਜ ਇੰਦਰੀਆਂ ਕਾਬੂ ਵਿੱਚ ਨਾ, ਜਗ ਨੂੰ ਕਾਬੂ ਕਰਨਾ ਕੀ?
ਇਹ ਬੰਦਾ ਤਰਕੀਬਾਂ ਲੱਭਦਾ, ਕਰਦਾ ਰਹਿੰਦਾ ਯੋਗ ਬੜੇ ।
ਪਲ ਵੀ ਟਿਕ ਕੇ ਰਹਿੰਦਾ ਨਾ ਕੋਈ, ਐਟਮ ਸਭ ਦਾ ਘੁੰਮਦਾ ਹੈ,
ਮਨ ਵਿੱਚ ਸੋਚਾਂ ਤਾਂ ਬੇਥਾਹ ਨੇ, ਹੁੰਦੇ ਰਹਿਣ ਸੰਯੋਗ ਬੜੇ।
ਚਿੱਤ ਨੂੰ ਚੈਨ ਮਿਲੂਗਾ ਜੁੜ ਕੇ, ਧਿਆਨ ਲਗਾਉਣਾ ਸਿੱਖੀ ਦਾ,
ਗ੍ਰੇਵਾਲ ਉਸ ਨੂੰ ਮਿਲਿਆਂ ਬਿਨ, ਭਟਕ ਰਹੇ ਨੇ ਲੋਗ ਬੜੇ।


ਜੀਣਾ ਸਿਖ ਲੈ ਸਚੋ ਸਚੁ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜੇਕਰ ਸੱਚਾ ਪਾਉਣਾ ਹੈ ਤਾਂ ਜੀਣਾ ਸਿਖ ਲੈ ਸਚੋ ਸਚੁ ।
ਕਾਮ, ਕ੍ਰੋਧ, ਮੋਹ, ਲੋਭ, ਗਰਬ ਤੇ ਚੁਗਲੀ, ਨਿੰਦਾ, ਝੂਠ ਤੋਂ ਬਚ।
ਮਨ ਤੇ ਕਾਬੂ ਪਾਉਣਾ ਸਿੱਖ ਤੇ ਸੋਚਾਂ ਨੂੰ ਵੀ ਮਾਰਨ ਸਿੱਖ,
ਮਾਣ ਵਧਣ ਦਾ ਕਰਨਾ ਕਾਹਦਾ, ਇੱਕ ਦਿਨ ਇਹ ਟੁੱਟ ਜਾਣਾ ਕੱਚ।
ਆਪਣੀ ਛੱਡ ਕੇ ਸਭ ਦੀ ਸੋਚੀਂ, ਸਾਰੇ ਹੀ ਹਨ ਉਸਦੇ ਜੀ,
ਭਲਾ ਕਰੇਂਗਾ, ਭਲਾ ਹੋਊਗਾ, ਸੋਚ ਸਮਝ ਦੀ ਨੀਤੀ ਰਚ ।
ਸੂਚੀ ਕਿਰਤ ਕਮਾਈ ਕਰਨੀ, ਤੇ ਉਹ ਵੀ ਵੰਡ ਖਾਣੀ ਸਿੱਖ,
ਜੇ ਰੱਬ ਦਿੰਦਾ ਖਾਣ ਨੂੰ ਖੁੱਲ ਕੇ, ਬਹੁਤ ਨਾ ਖਾ ਨਾ ਹੋਣਾ ਪਚ।
ਜੇਕਰ ਸੱਚਾ ਪਾਉਣਾ ਹੈ ਤਾਂ ਜੀਣਾ ਸਿਖ ਲੈ ਸਚੋ ਸਚੁ
 

swarn bains

Poet
SPNer
Apr 8, 2012
925
196
ਜੇ ਸੱਚਾ ਪਾਉਣਾ ਹੈ, ਸਤਿਗੁਰ ਕੋਲੋਂ ਸਿਖਿਆ ਸਿੱਖ
ਖੱਟੀ ਵੱਟੀ ਸੰਗ ਜਾਏਗੀ, ਰਾਮ ਨਾਮ ਚਿੱਤ ਵਿਚ ਲਿਖ
 

Dalvinder Singh Grewal

Writer
Historian
SPNer
Jan 3, 2010
1,342
424
80
ਹਰ ਸਾਹ ਤੇਰੇ ਲੇਖੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਅਸੀਂ ਹਰ ਇੱਕ ਸਾਹ ਲਾਇਆ ਹੋਇਆ ਤੇਰੇ ਲੇਖੇ।

ਅਸੀਂ ਆਪਣਾ ਵਜੂਦ ਵੀ ਖੋਇਆ ਤੇਰੇ ਲੇਖੇ।

ਜੇ ਤੂੰ ਜਾਣੈ ਕੀ ਏ ਕੀਤੀ ਕੁਰਬਾਨੀ ਤੇਰੇ ਲਈ

ਅਸੀਂ ਲਾੇ ਹੋਏ ਜੀਵਨ ਜਵਾਨੀ ਤੇਰੇ ਲਈ।

ਤੇਰੀ ਖੁਸ਼ੀ ਹੀ ਇਹ ਸਾਡਾ ਤਾਂ ਨਿਸ਼ਾਨਾ ਮੇਰੇ ਸਾਥੀ,

ਤੇਰੇ ਬਿਨਾ ਜੀਣ ਸਾਡਾ ਇਹ ਬੇਮਾਨਾ ਮੇਰੇ ਸਾਥੀ।

ਪਾਈ ਪਾਈ ਅਸੀਂ ਹੋਇਆ ਇਹ ਸੰਜੋਇਆ ਤੇਰੇ ਲੇਖੇ।

ਅਸੀਂ ਹਰ ਇੱਕ ਸਾਹ ਲਾਇਆ ਹੋਇਆ ਤੇਰੇ ਲੇਖੇ।

ਸਾਡਾ ਸਾਥ ਚੰਗਾ ਲੰਘੇ ਹੁੰਦੀ ਇਹੋ ਅੱਛਾ ਇੱਛਾ ਮੇਰੀ ।

ਸੋਹਣੀ ਸਿਹਤ ਹਰ ਇੱਛਾ ਪੂਰੀ ਹੋਵੇ ਸਾਥੀ ਤੇਰੀ।

ਕਦੇ ਗੁੱਸੇ ਚ ਜੇ ਸ਼ਬਦ ਵੀ ਕਹਿ ਹੀ ਹੋ ਜਾਂਦਾ।

ਤੇਰਾ ਦੁੱਖ ਮੈਥੋਂ ਜਰਨਾ ਅਸਹਿ ਹੀ ਹੋ ਜਾਂਦਾ।

ਦਿਲ ਸਾਫ ਹੋਇਆ ਪਿਆਰ ਚ ਪਰੋਇਆ ਤੇਰੇ ਲੇਖੇ।

ਅਸੀਂ ਹਰ ਇੱਕ ਸਾਹ ਲਾਇਆ ਹੋਇਆ ਤੇਰੇ ਲੇਖੇ



ਬਦਲਣੋਂ ਨਾ ਰੁਕ ਸਕਾਂਗੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਕਿੰਜ ਦੱਸਾਂ ਸੱਜਣਾਂ ਲਈ ਕਰ ਰਿਹਾ ਮੈਂ ਕੀ ਨਹੀਂ?

ਉਹ ਵੀ ਕਰਕੇ ਦੇਖਿਆ ਹੈ ਜਿਸ ਚ ਮੇਰਾ ਜੀ ਨਹੀਂ।

ਕਿਆਸਰਾਈਆਂ ਨਾ ਕਰੋ ਇਓਂ ਦੇਖ ਕੇ ਮੇਰਾ ਵਜੂਦ,

ਅਸਲ ਵਿੱਚ ਮੈਂ ਕੀ ਹਾਂ ਇਹ ਤਾਂ ਜਾਣਦਾ ਮੈਂ ਵੀ ਨਹੀਂ।

ਕੋਈ ਵੀ ਇਨਸਾਨ ਨਾ ਹੈ ਇੱਕ ਜਿਹਾ ਹੀ ਹਰ ਸਮੇਂ,

ਕੁਦਰਤੀ ਫਿਤਰਤ ਹੈ ਬਦਲਣ ਗੱਲ ਬੰਦੇ ਦੀ ਨਹੀਂ।

ਉਮਰ ਭਰ ਬਦਲੀ ਗਏ ਹਾਂ ਬਾਲ ਤੋਂ ਹੁਣ ਬਿਰਧ ਤੱਕ,

ਬਦਲਣੋਂ ਨਾ ਰੁਕ ਸਕਾਂਗੇ ਬਸ ਸਾਡੇ ਹੀ ਨਹੀਂ ।

ਖੇਡ ਰੱਬ ਦੀ ਸਮਝਦੇ ਹੀ ਤੁਰ ਗਏ ਕਈ ਔਲੀਏ,

ਉਸ ਦੀ ਮਾਇਆ ਸਮਝ ਸਕਦਾ ਐਸਾ ਕੋਈ ਜੀ ਨਹੀਂ।

ਸੋਚਣਾ ਤੇ ਸਮਝਣਾ ਸਭ ਛੱਡ ਦੇ ਗ੍ਰੇਵਾਲ ਹੁਣ,

ਬiਣਆ ਕੀ ਦੱਸ ਜੋ ਤੂੰ ਕਰਕੇ ਦੇਖਿਆ ਹੈ ਕੀ ਨਹੀਂ।
 

Dalvinder Singh Grewal

Writer
Historian
SPNer
Jan 3, 2010
1,342
424
80
ਕਰ ਕਿਰਪਾ ਵਾਹਿਗੁਰੂ ਜੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਇਕ ਜੀਵ ਵਿਚਾਰਾ ਹਾਂ ।
ਤੇਰਾ ਮੰਗਦਾ ਸਹਾਰਾ ਹਾਂ।
ਕਰ ਕਿਰਪਾ ਵਾਹਿਗੁਰੂ ਜੀ,
ਬਿਪਤਾ ਦਾ ਮਾਰਾ ਹਾਂ।
ਜੱਗ ਵਿੱਚ ਇਉ ਖੋ ਗਿਆ ਹਾਂ,
ਇਸ ਦਾ ਹੀ ਹੋ ਗਿਆ ਹਾਂ।
ਇਸ iਜਲ੍ਹਣ ਵਿਚ ਫਸਿਆ,
ਬਣ ਗਿਆ ਨਕਾਰਾ ਹਾਂ।
ਇਕ ਜੀਵ ਵਿਚਾਰਾ ਹਾਂ।
ਤੇਰਾ ਮੰਗਦਾ ਸਹਾਰਾ ਹਾਂ।
ਆਪਣੇ ਸੰਗ ਜੋੜ ਲਵੋ,
ਦੁਨੀਆ ਤੋਂ ਮੋੜ ਲਵੋ।
ਮਨ ਨਾਮ ਚ ਜੁੜਦਾ ਨਾ,
ਮਨ ਤਰਲ ਜਿਉਂ ਪਾਰਾ ਹਾਂ।
ਇਕ ਜੀਵ ਵਿਚਾਰਾ ਹਾਂ,
ਤੇਰਾ ਮੰਗਦਾ ਸਹਾਰਾ ਹਾਂ।
 

Dalvinder Singh Grewal

Writer
Historian
SPNer
Jan 3, 2010
1,342
424
80
ਸਤਿਨਾਮ ਕਹੋ ਭਾਈ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਸਤਿਨਾਮ ਕਹੋ ਭਾਈ, ਵਾਹਿਗੁਰੂ ਕਹੋ ਭਾਈ।
ਜੋ ਵੀ ਪਲ ਮਿਲਦੇ ਨੇ, ਰੱਬ ਨਾਲ ਰਹੋ ਭਾਈ।
ਉਸ ਨੇ ਹੀ ਘੱਲੇ ਹਾਂ, ਉਸ ਨੇ ਹੀ ਲਿਜਾਣਾ ਹੈ,
ਉਸ ਦੇ ਹੀ ਘਰ ਜਾਣਾ, ਸਾਡਾ ਅਸਲ ਟਿਕਾਣਾ ਹੈ।
ਜਗ ਠਹਿਰ ਦੋ ਘੜੀਆਂ ਦੀ, ਨਾ ਨਿਠ ਕੇ ਬਹੋ ਭਾਈ।
ਸਤਿਨਾਮ ਕਹੋ ਭਾਈ, ਵਾਹਿਗੁਰੂ ਕਹੋ ਭਾਈ।
ਚਿਤ ਚੈਨ ਜੇ ਲੋੜੀ ਦਾ, ਉਸ ਦੇ ਸੰਗ ਜੁੜ ਜਾਉ।
ਮੋਹ ਮਾਇਆ ਛੱਡ ਦਿਓ, ਰੱਬ ਦੇ ਵੱਲ ਮੁੜ ਆਉ।
ਉਸ ਤੋਂ ਇਹ ਵਿਛੋੜਾ ਨਾ, ਹੁਣ ਹੋਰ ਸਹੋ ਭਾਈ।
ਸਤਿਨਾਮ ਕਹੋ ਭਾਈ ਵਾਹਿਗੁਰੂ ਕਹੋ ਭਾਈ।
 

swarn bains

Poet
SPNer
Apr 8, 2012
925
196
ਰੱਬ ਰੱਬ ਕਰਦੀ ਮੈਂ ਨਾਮ ਵਿਚ ਗਈ ਪਰੋਈ
ਰੱਬ ਮੇਰੇ ਮਨ ਵਿਚ ਜਾਹਰ, ਮੈਂ ਰੱਬ ਬਣ ਖਲੋਈ
 

Dalvinder Singh Grewal

Writer
Historian
SPNer
Jan 3, 2010
1,342
424
80
ਬੱਦਲਾਂ ਵਿੱਚੋਂ ਝਰਦੀਆਂ ਕਿਰਨਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਬੱਦਲਾਂ ਵਿੱਚੋਂ ਝਰਦੀਆਂ ਕਿਰਨਾਂ।
ਰੰਗਾਂ ਦਾ ਮੀਂਹ ਵਰਦੀਆਂ ਕਿਰਨਾਂ।
ਰੱਬ ਦੀ ਕੁਦਰਤ ਦੇ ਰੰਗ ਵੇਖੋ,
ਕਣੀਆਂ ਨੂੰ ਵੀ ਜਰਦੀਆਂ iਕਰਨਾਂ।
ਠੰਡਕ ਦੇ ਸੰਗ ਗਰਮੀ ਵੰਡਣ,
ਅੰਬਰ ਦੇ ਵਿੱਚ ਤਰਦੀਆਂ ਕਿਰਨਾਂ।
ਅੰਬਰ ਸਾਰਾ ਰੰਗਿਆ ਹੋਇਆ,
ਕਣ ਕਣ ਵਿੱਚ ਰੰਗ ਭਰਦੀਆਂ ਕਿਰਨਾਂ।
ਭੇਦ ਕਰਨ ਨਾਂ ਊਚ-ਨੀਚ ਦਾ,
ਸਭਨਾਂ ਦਾ ਦਿਲ ਹਰਦੀਆਂ ਕਿਰਨਾਂ
ਮਿਲ ਕੇ ਜੀਵੋ ਸਭ ਨੂੰ ਆਖਣ,
ਸਭ ਦੇ ਮਨ ਸੱਚ ਧਰਦੀਆਂ ਕਿਰਨਾਂ।
 

Dalvinder Singh Grewal

Writer
Historian
SPNer
Jan 3, 2010
1,342
424
80
ਰੱਬ ਨੇ ਕੁਦਰਤ ਘੱਲੀ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਦੁਨੀਆਦਾਰੀ ਦੇ ਫਿਕਰਾਂ ਨੇ ਜਦ ਹੁੰਦੀ ਰੂਹ ਮੱਲੀ ।

ਸੱਜਰੇ ਸੱਜਰੇ ਘਾਹ ਤੇ ਬਹਿ ਕੇ ਮਿਲਦੀ ਬੜੀ ਤਸੱਲੀ।

ਮਤਲਬ ਭਰਿਆਂ ਦੇ ਵਿੱਚ ਰਹਿ ਕੇ ਜੀਵਨ ਜਦ ਅੱਕ ਜਾਂਦਾ,

ਕੋਇਲ ਦੇ ਸੰਗੀਤ ਨੂੰ ਸੁਣ ਕੇ ਉੱਡ ਉਦਾਸੀ ਚਲੀ।

ਚਿੱਤ ਨੂੰ ਚੈਨ ਦੀ ਲੋੜ ਪਈ ਜਦ, ਚਾਹ ਬਾਗਾਂ ਵਿੱਚ ਜਾਵਾਂ,

ਤਾਜ਼ਾ ਸੱਜਰ ਸੁਗੰਧੀ ਦੇ ਸੰਗ ਮਨ ਹੋ ਜਾਂਦਾ ਟੱਲੀ।

ਕੱਲ ਮੁਕੱਲਾ ਸਾਥ ਮੈਂ ਭਾਲਾਂ ਸਾਥ ਨ ਦੇਵੇ ਕੋਈ,

ਤਿਤਲੀਆਂ ਦੇ ਪਿੱਛੇ ਭੱਜ ਭੱਜ, ਤਨਹਾਈ ਹੈ ਠੱਲੀ।

ਮਨ ਤੋਂ ਜਦ ਦੁਨਿਆਵੀ ਕੂੜਾ ਕੱਢਣ ਦੀ ਮੈਂ ਲੋਚਾਂ,

ਫੁੱਲਾਂ ਦੇ ਨੇੜੇ ਜਾ ਬੈਠਾਂ, ਹੁੰਦੀ ਰੂਹ ਸੁਖੱਲੀ।

ਹਰ ਇੱਕ ਮਰਜ਼ ਦੀ ਬਣੀ ਦਵਾਈ ਰੱਬ ਦੀ ਮਿਹਰ ਨਿਆਰੀ,

ਬੰਦੇ ਨੂੰ ਸੰਗ ਜੋੜਨ ਦੇ ਲਈ ਰੱਬ ਨੇ ਕੁਦਰਤ ਘੱਲੀ।
 

Dalvinder Singh Grewal

Writer
Historian
SPNer
Jan 3, 2010
1,342
424
80
ਰੰਗਲੀ ਆਭਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਉੱਪਰ ਚਿਤਰ ਬਚਿੱਤਰੇ ਬੱਦਲ, ਗੋਦੀ ਰੁੱਖ ਹਰੇ ।

ਚਾਹ ਬਾਗਾਂ ਦੀ ਹਰਿਆਵਲ ਤੋਂ ਨਜ਼ਰ ਅਨਭੋਲ ਤਰੇ।

ਪੰਛੀ ਬਣੇ ਸੰਗੀਤਕ ਵੱਖ-ਵੱਖ ਧੁਨ ਵਿੱਚ ਰਾਗ ਅਲਾਪਣ,

ਪਸ਼ੂਆਂ ਦਾ ਵੱਗ ਵਾਦੀ ਵਿੱਚ ਘਾਹ, ਮਸਤੀ ਨਾਲ ਚਰੇ

ਵਿੱਚ ਤਲਾ ਦੇ ਲਾਲ ਕਮਲ ਦੀ ਜਲ ਵਿੱਚ ਰੰਗਲੀ ਆਭਾ,

ਪਿੱਠ ਭੂਮੀ ਵਿੱਚ ਉੱਚੇ ਪਰਬਤ ਬੱਦਲਾਂ ਨਾਲ ਭਰੇ।

ਠੰਡੀ ਮਿੱਠੀ ਪਾਉਣ ਵਗੇ ਤਾਂ ਰੂਹ ਤੱਕ ਠੰਡਕ ਪਹੁੰਚੇ,

ਕੁਦਰਤ ਦਾ ਰੰਗੀਨ ਨਜ਼ਾਰਾ ਚੁੰਬਕ ਖਿੱਚ ਕਰੇ।

ਪਥਰੀਲੇ ਸ਼ਹਿਰਾਂ ਤੋਂ ਆ ਕੇ ਬਹਿ ਕੁਦਰਤ ਦੀ ਗੋਦੀ

ਗ੍ਰੇਵਾਲ ਦਿਲ ਏਥੇ ਲੱਗਾ ਜਾਵਾਂ ਕਿਉਂ ਘਰੇ।
 

Dalvinder Singh Grewal

Writer
Historian
SPNer
Jan 3, 2010
1,342
424
80
ਮੈਂ ਕੋਈ ਚੋਰ ਨਹੀਂ
ਡਾ: ਦਲਵਿੰਦਰ ਸਿੰਗ ਗ੍ਰੇਵਾਲ
ਮੈਂ ਕੋਈ ਚੋਰ ਨਹੀਂ ।
ਰੇੜ੍ਹੀ ਤੋਂ ਜਦ ਲਵਾਂ ਮੂੰਗਫਲੀ, ਕੁਝ ਦਾਣੇ ਮੂੰਹ ਪਾ ਲੈਨਾ।
ਸਬਜ਼ੀ ਲੈਣ ਗਿਆ ਤਾਂ ਇਕ ਦੋ ਆਲੂ ਨਾਲ ਉਠਾ ਲੈਨਾ।
ਦੁੱਧ ਰਿੜਕੇ ਜੇ ਬੇਬੇ ਵਿੱਚੋਂ ਮੱਖਣ ਆਪੇ ਖਾ ਲੈਨਾ।
ਜੋ ਦਾਦੀ ਦੀ ਜੇਬ ਚੋਂ ਡਿੱਗ ਗਏ ਆਨੇ ਚੁੱਕ ਲੁਕਾ ਲੈਨਾ।
ਟੁੱਟ ਫੁੱਟ ਇਧਰ ਉਧਰ ਕਰਦਾਂ ਪਰ ਲੁੱਟਦਾ ਕੁਝ ਹੋਰ ਨਹੀਂ ।
ਮੈਂ ਤਾਂ ਕੋਈ ਚੋਰ ਨਹੀਂ।
ਹੱਟੀ ਉੱਤੇ ਤੱਕੜੀ ਥੱਲੇ ਵੱਟੀ ਗੂੰਦ ਚ ਜੜ ਲਈ ਦੀ।
ਡਾਕੀਏ ਕੋਲੋਂ ਚਿੱਠੀ ਆਪਣੇ ਗੁਆਂਢ ਦਿਆਂ ਦੀ ਫੜ ਲਈ ਦੀ।
ਕਾਲਜ ਜਦ ਵੀ ਪੜਨ ਗਏ ਤਾਂ ਬਸ ਬਿਨ ਟਿਕਟੋਂ ਚੜ੍ਹ ਲਈਦੀ।
ਬਾਪੂ ਕੋਲੋਂ ਪੈਸੇ ਲੈਣੇ ਨਵੀਂ ਸਕੀਮ ਨਿੱਤ ਘੱੜ ਲਈ ਦੀ।
ਚੰਗੇ ਦਿਨ ਕੱਢਣ ਦਾ ਜਰੀਆ ਕੀਤਾ ਪਾਪ ਕੋਈ ਘੋਰ ਨਹੀਂ।
ਟੁਟ ਫੁੱਟ ਇਧਰ ਉਧਰ ਕਰਦਾਂ ਪਰ ਲੁੱਟਦਾ ਕੁਝ ਹੋਰ ਨਹੀਂ ।
ਮੈਂ ਤਾਂ ਕੋਈ ਚੋਰ ਨਹੀਂ।
ਤੋੜ ਗਵਾਂਢੀ ਦੇ ਖੇਤਾਂ ਚੋਂ ਸਾਗ ਮੈ ਘਰੇ ਬਣਾ ਲੈਨਾ।
ਗੰਨਿਆ ਭਰੀ ਟਰਾਲੀ ਵਿੱਚੋਂ ਗੰਨੇ ਦੋ ਖਿਸਕਾ ਲੈਨਾ।
ਸੌਦਾ ਬਿਨਾਂ ਬਿੱਲ ਤੋਂ ਲੈਂਦਾ ਵਾਧੂ ਟੈਕਸ ਬਚਾ ਲੈਨਾ।
ਕੁਝ ਲਿਖਣ ਲਈ ਪੈਨ ਮੰਗ ਕੇ ਆਪਣੀ ਜੇਬ ਚ ਪਾ ਲੈਨਾ।
ਰੋਜ਼ ਇਸ ਤਰ੍ਹਾਂ ਡੰਗ ਟਪਾਉਨਾਂ, ਲਾਉਂਦਾ ਕਿਧਰੇ ਜ਼ੋਰ ਨਹੀਂ।
ਭਲਾ ਮਾਨਸ ਹਾਂ ਲੋਕਾਂ ਦੇ ਵਿੱਚ ਮੈਂ ਤਾਂ ਕੋਈ ਚੋਰ ਨਹੀਂ।
ਰੱਬਾ ਰੱਖ ਬਚਾਕੇ ਮੈਨੂੰ ਏਨੀ ਭੈੜੀ ਨੀਅਤ ਤੋਂ।
ਅੰਦਰ ਬਾਹਰ ਖੋਟਾ ਹੋਇਆ, ਰੱਖਿਆ ਦੂਰ ਨਸੀਹਤ ਤੋਂ।
ਬਚਪਨ ਵਿੱਚ ਹੀ ਮਾਂ ਪਿਉ ਰੋਕਣ, ਬਚਦਾ ਏਸ ਫਜ਼ੀਹਤ ਤੋਂ।
ਸਿੱਖੋ ਚੰਗੇ ਸਬਕ ਹਮੇਸ਼ਾ, ਇੱਕ ਚੰਗੀ ਸ਼ਖਸ਼ੀਅਤ ਤੋਂ।
ਨਜ਼ਰ ਬੁਰੀ ਜੇ ਗੈਰ ਵਸਤ ਤੇ, ਘੋਰ ਅਪਰਾਧ ਕੋਈ ਹੋਰ ਨਹੀਂ।
ਭਲਾ ਮਾਨਸ ਹੈ ਉਹ ਹੀ ਜਿਸ ਦੇ ਦਿਲ ਵਿੱਚ ਕੋਈ ਚੋਰ ਨਹੀਂ।
 
📌 For all latest updates, follow the Official Sikh Philosophy Network Whatsapp Channel:

Latest Activity

Top