ਚਿੱਤ ਕਰੇ ਸੌਂ ਜਾਂ ਨੀਂਦ ਗੂੜ੍ਹੀ ਮਿੱਠੀ ਮਿੱਠੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੋਵੇ ਮਜ਼ੇਦਾਰ ਜਿਹੜੀ ਸੁਪਨੀਂ ਨਾ ਡਿੱਠੀ।
ਫਿਕਰ ਨਾ ਹੋਵੇ, ਸੱਭ ਗਮ ਹੋਣ ਦੂਰ।
ਰੂਹ ਚ ਵਜਦ ਆਵੇ ਚਿੱਤ ਚ ਸਰੂਰ।
ਲੰਮੀ ਤਾਣ ਸੌਵਾਂ ਨਾਰ ਸੁੱਤੀ ਜਿਵੇਂ ਨਿੱਠੀ।
ਚਿਤ ਕਰੇ ਸੌਂ ਜਾਂ ਨੀਦ ਗੂੜੀ ਮਿੱਠੀ ਮਿੱਠੀ।
ਸ਼ੋਰ ਨਾ ਕੋਈ ਹੋਵੇ ਕਿਤੇ, ਨਾ ਹੀ ਰੌਲਾ ਗੌਲਾ।
ਦਨਆਵੀ ਬੋਝਾਂ ਕੋਲੋਂ, ਸਿਰ ਹੋਵੇ ਹੌਲਾ।
ਸਮਿਆਂ ਦੀ ਤੋਰ ਲੱਗੇ ਹੋਈ ਗਿੱਠੀ ਗਿੱਠੀ।
ਚਿੱਤ ਕਰੇ ਸੌ ਜਾ ਨੀਦ ਗੂੜੀ ਮਿੱਠੀ ਮਿੱਠੀ।
ਕਿਰਨਾਂ ਪਿਆਰ ਦੀਆਂ ਫੈਲਣ ਚੁਫੇਰੇ,
ਚਾਹੇ ਅੱਧੀ ਰਾਤ ਚਾਹੇ ਸੱਜਰੇ ਸਵੇਰੇ।
ਪੜ੍ਹੀ ਜਾਵਾਂ ਸੱਜਣਾਂ ਦੀ ਪਿਆਰ ਭਰੀ ਚਿੱਠੀ।
ਚਿੱਤ ਕਰੇ ਸੋਂ ਜਾਂ ਨੀਂਦ ਗੂੜੀ ਮਿੱਠੀ ਮਿੱਠੀ।
ਥੱਕ ਗਿਆ ਅੱਧ-ਸੁੱਤਾ ਅੱਧ-ਜਾਗਾ ਰਹਿ ਕੇ।
ਹੋਈ ਕਿਉ ਇਹ ਦੁਰਗਤੀ ਸੋਚਾਂ ਚੁੱਪ ਬਹਿ ਕੇ।
ਖਾਹਿਸ਼ਾਂ ਦਾ ਘੇਰਾ ਬੈਠਾ ਭੋਇਂ ਉੱਤੇ iਸੁੱਟੀ।
ਚਿੱਤ ਕਰੇ ਸੌਂ ਜਾਂ ਨੀਂਦ ਗੂੜੀ ਮਿੱਠੀ ਮਿੱਠੀ।
ਲਗਦਾ ਨਾ ਆਓਣਾ ਕਦੇ ਜੀਂਦੇ ਜੀ ਇਹ ਵੇਲਾ।
ਗਮ ਦੁਖ ਮੁੱਕਣੇ, ਨਾ ਮੁਕਣਾ ਝਮੇਲਾ।
ਇੱਕ ਨਾਮ ਰੱਬ ਦਾ ਹੀ ਲਾਹਵੇ ਸਿਰੋਂ ਮਿੱਟੀ।
ਚਿੱਤ ਕਰੇ ਸੋ ਜੋ ਨੀਂਦ ਗੂੜੀ ਮਿੱਠੀ ਮਿੱਠੀ।
ਜੁਲਮ ਜਦ ਹੱਦ ਹਰ ਇਕ ਪਾਰ ਹੋ ਜਾਵੇ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਦ ਗੰਦਗੀ ਬੇਸ਼ੁਮਾਰ ਹੋ ਜਾਵੇ।
ਹਵਾ ਤਪ ਕੇ ਗੁਬਾਰ ਹੋ ਜਾਵੇ।
ਪੀੜਾਂ ਦੀ ਜਦ ਇੰਤਹਾ ਹੋਵੇ,
ਕੂਕ ਹਰ ਇੱਕ ਪੁਕਾਰ ਹੋ ਜਾਵੇ।
ਦੱਬ ਕੇ ਰੱਖੋ, ਕਦੋਂ ਤੱਕ ਚੁੱਪ ਨੂੰ,
ਨ ਜਾਣੇ, ਚੁੱਪ ਕਦ ਵੰਗਾਰ ਹੋ ਜਾਵੇ।
ਖੁਦ ਲਈ ਜੀਣ ਤਾਂ ਬੇਮਾਇਨਾ ਹੈ,
ਪਰਿਵਾਰ ਜਿਸਦਾ ਲੰਗਾਰ ਹੋ ਜਾਵੇ ।
ਮਾਸ ਖੁਦ ਦਾ ਖਾਣ ਦੀ ਆਦਤ ਨਾ ਪਾ,
ਦੇਖੀ! ਨਾ ਹਰ ਕੋਈ ਖੂੰਖਾਰ ਹੋ ਜਾਵੇ।
ਢਾਲ ਦੇਵੇ ਲੋਹੇ ਨੂੰ ਵੀ ਕੋਇਲਾ,
ਭੱਖ ਕੇ ਜਦ ਉਹ ਅੰਗਾਰ ਹੋ ਜਾਵੇ।
ਉਦੋਂ ਹੀ ਇਨਕਲਾਬ ਜੜ੍ਹ ਫੜ ਲੈਂਦਾ,
ਜੁਲਮ ਜਦ ਹੱਦ ਹਰ ਇਕ ਪਾਰ ਹੋ ਜਾਵੇ।
ਧਿਆਨ ਲਗਾਉਣਾ ਸਿੱਖੀਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾ ਢਿੱਡ ਭਰਦਾ, ਨਾ ਚਾਹ ਮੁੱਕਦੀ, ਰੱਬ ਦੇ ਲਾਏ ਰੋਗ ਬੜੇ ।
ਹੱਸਣ ਖੇਡਣ ਭੁੱਲਿਆ ਹੋਇਆ, ਕਰਨ ਲਈ ਨੇ ਸੋਗ ਬੜੇ ।
ਵਡਿਆਈਆਂ ਦੀ ਖਿੱਚ ਦੀ ਖਾਤਰ. ਟੱਕਰ ਮਾਰੀ ਜਾਂਦੇ ਹਾਂ,
ਜੋ ਕਰਨਾ ਸੀ, ਉਹ ਨਾ ਕਰਦੇ, ਹੁੰਦੇ ਮਿਲਣ ਵਿਜੋਗ ਬੜੇ।
ਰੱਬ ਨੇ ਸਭ ਨੂੰ ਆਪੋ ਆਪਣਾ ਕਾਰਜ ਦਿੱਤਾ ਹੋਇਆ ਹੈ,
ਆਪੇ ਦੀ ਪਹਿਚਾਣ ਤੋਂ ਘੁੱਥੇ, ਮਾਨਣ ਜਗ ਤੇ ਭੋਗ ਬੜੇ ।
ਪੰਜ ਇੰਦਰੀਆਂ ਕਾਬੂ ਵਿੱਚ ਨਾ, ਜਗ ਨੂੰ ਕਾਬੂ ਕਰਨਾ ਕੀ?
ਇਹ ਬੰਦਾ ਤਰਕੀਬਾਂ ਲੱਭਦਾ, ਕਰਦਾ ਰਹਿੰਦਾ ਯੋਗ ਬੜੇ ।
ਪਲ ਵੀ ਟਿਕ ਕੇ ਰਹਿੰਦਾ ਨਾ ਕੋਈ, ਐਟਮ ਸਭ ਦਾ ਘੁੰਮਦਾ ਹੈ,
ਮਨ ਵਿੱਚ ਸੋਚਾਂ ਤਾਂ ਬੇਥਾਹ ਨੇ, ਹੁੰਦੇ ਰਹਿਣ ਸੰਯੋਗ ਬੜੇ।
ਚਿੱਤ ਨੂੰ ਚੈਨ ਮਿਲੂਗਾ ਜੁੜ ਕੇ, ਧਿਆਨ ਲਗਾਉਣਾ ਸਿੱਖੀ ਦਾ,
ਗ੍ਰੇਵਾਲ ਉਸ ਨੂੰ ਮਿਲਿਆਂ ਬਿਨ, ਭਟਕ ਰਹੇ ਨੇ ਲੋਗ ਬੜੇ।
ਜੀਣਾ ਸਿਖ ਲੈ ਸਚੋ ਸਚੁ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੇਕਰ ਸੱਚਾ ਪਾਉਣਾ ਹੈ ਤਾਂ ਜੀਣਾ ਸਿਖ ਲੈ ਸਚੋ ਸਚੁ ।
ਕਾਮ, ਕ੍ਰੋਧ, ਮੋਹ, ਲੋਭ, ਗਰਬ ਤੇ ਚੁਗਲੀ, ਨਿੰਦਾ, ਝੂਠ ਤੋਂ ਬਚ।
ਮਨ ਤੇ ਕਾਬੂ ਪਾਉਣਾ ਸਿੱਖ ਤੇ ਸੋਚਾਂ ਨੂੰ ਵੀ ਮਾਰਨ ਸਿੱਖ,
ਮਾਣ ਵਧਣ ਦਾ ਕਰਨਾ ਕਾਹਦਾ, ਇੱਕ ਦਿਨ ਇਹ ਟੁੱਟ ਜਾਣਾ ਕੱਚ।
ਆਪਣੀ ਛੱਡ ਕੇ ਸਭ ਦੀ ਸੋਚੀਂ, ਸਾਰੇ ਹੀ ਹਨ ਉਸਦੇ ਜੀ,
ਭਲਾ ਕਰੇਂਗਾ, ਭਲਾ ਹੋਊਗਾ, ਸੋਚ ਸਮਝ ਦੀ ਨੀਤੀ ਰਚ ।
ਸੂਚੀ ਕਿਰਤ ਕਮਾਈ ਕਰਨੀ, ਤੇ ਉਹ ਵੀ ਵੰਡ ਖਾਣੀ ਸਿੱਖ,
ਜੇ ਰੱਬ ਦਿੰਦਾ ਖਾਣ ਨੂੰ ਖੁੱਲ ਕੇ, ਬਹੁਤ ਨਾ ਖਾ ਨਾ ਹੋਣਾ ਪਚ।
ਜੇਕਰ ਸੱਚਾ ਪਾਉਣਾ ਹੈ ਤਾਂ ਜੀਣਾ ਸਿਖ ਲੈ ਸਚੋ ਸਚੁ