Japuji In Panjabi- Sargun Viakhia 3 As Per Sggs | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Japuji In Panjabi- Sargun Viakhia 3 As Per Sggs

Dalvinder Singh Grewal

Writer
Historian
SPNer
Jan 3, 2010
563
361
74
ਸਰਗੁਣ ਸਰੂਪ ਬ੍ਰਹਮ ਦੇ ਗੁਣਾਂ ਦੀ ਗੁਰਬਾਣੀ ਅਨੁਸਾਰ ਵਿਆਖਿਆ-4
Dr Dalvinder Singh Grewal

ਸਚਿਆਰ ਬਣਨ ਲਈ ਮਨੁਖ ਨੂੰ ਸਦਾਚਾਰਕ ਤੇ ਅਧਿਆਤਮਕ ਗੁਣਾਂ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ।ਪ੍ਰਭੂ ਦੇ ਗੁਣਾਂ ਦਾ ਖਜ਼ਾਨਾ ਅਮੁਕ ਹੈ, ਅਕਹਿ ਹੈ। ਜੋ ਜੀਵ ਇਨ੍ਹਾਂ ਸਦ ਗੁਣਾਂ ਨੂੰ ਅਪਣਾਉਂਦਾ ਹੈ ਤੇ ਜਿਉਂਦਾ ਹੈ, ਪ੍ਰਭੂ ਵਰਗਾ ਹੋ ਜਾਂਦਾ ਹੈ। ਇਕ ਸਿੱਖ ਦਾ ਅਸਲੀ ਮਨੋਰਥ ਅਕਾਲ ਪੁਰਖ ਨਾਲ ਅਭੇਦਤਾ ਹੈ, ਉਸ ਸੰਗ ਇਕ ਮਿਕ ਹੋਣਾ ਹੈ, ਉਸ ਵਿਚ ਸਮਾਉਣਾ ਹੈ ਤੇ ਇਹ ਏਕਤਾ, ਇਹ ਅਭੇਦਤਾ ਉਸ ਦੇ ਗੁਣਾਂ ਨੂੰ ਧਾਰਨ ਕਰਕੇ ਤੇ ਨਾਲ ਹੀ ਉਸ ਦੇ ਨਾਮ ਨੂੰ ਸਿਮਰ ਸਿਮਰ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਗੁਣ ਕੀ ਥੇਕੈ ਵਿਚ ਸਮਾਇ॥ (ਰਾਮਕਲੀ ਮ: ੩, ਪੰਨਾ ੯੫੬)

ਸਾਨੂੰ ਗੁਣ ਸਾਰੇ ਪਰਮਾਤਮਾਂ ਵਾਲੇ ਹੀ ਲੋੜੀਂਦੇ ਹਨ ਪਰ ਗੁਣਾਂ ਦਾ ਦਾਤਾ ਵੀ ਉਹ ਆਪ ਹੀ ਹੈ:

ਗੁਣ ਕਾ ਦਾਤਾ ਸਚਾ ਸੋਈ॥ (ਮਾਰੂ ਮ: ੩, ਪੰਨਾ ੧੦੫੫)

ਵਾਹਿਗੁਰੂ ਦੇ ਗੁਣ ਗਾਣ ਕੀਤੇ ਜਾ ਸਕਦੇ ਹਨ ਪਰ ਜਗਿਆਸੂ ਨੂੰ ਇਹ ਦੈਵੀ ਗੁਣ ਗੁਹਿਣ ਕਰਨੇ ਪੈਣਗੇ ਜੋ ਉਹ ਗੁਰੂ ਦੀ ਮਦਦ ਨਾਲ ਕਰ ਸਕਦਾ ਹੈ।ਪਰਮਾਤਮਾਂ ਦੇ ਗੁਣ ਪਾਉਣ ਦੇ ਸਾਡੇ ਯਤਨ ਸਫਲ ਤਾਂ ਗੁਰੂ ਦੀ ਮਿਹਰ ਸਦਕਾ ਹੀ ਹੋ ਸਕਦੇ ਹਨ। ਇਨ੍ਹਾਂ ਦੈਵੀ ਗੁਣਾਂ ਸਬੰਧੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਇਨ੍ਹਾਂ ਗੁਣਾਂ ਨੂੰ ਪਾਉਣ ਬਿਨਾ ਭਗਤੀ ਸੰਭਵ ਨਹੀਂ:

ਵਿਣੁ ਗੁਣ ਕੀਤੇ ਭਗਤਿ ਨ ਹੋਇ॥ ( ਜਪੁਜੀ, ਪੰਨਾ ੪)

ਗੁਰੂ ਜੀ ਨੇ ਫੁਰਮਾਇਆ ਹੈ:

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨਿੑ ਸਾਜਨਾ ਮਿਲਿ ਸਾਝ ਕਰੀਜੈ ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥ ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ੩ ॥ (ਸੂਹੀ ਮ:੧, ਪੰਨਾ ੭੬੫)

ਸ਼ਖਸ਼ੀਅਤ ਦੀ ਸੁੰਦਰਤਾ ਵਧਾਉਣ ਲਈ ਗੁਰੂ ਅਰਜਨ ਦੇਵ ਜੀ ਨੇ ਸੱਚ, ਸੰਤੋਖ, ਦਇਆ ਤੇ ਧਰਮ ਤੇ ਸੁਚ ਸੁਝਾਏ ਹਨ:

ਸਤੁ ਸੰਤੋਖ ਦਇਆ ਧਰਮੁ ਸੀਗਾਰ ਬਨਾਉ॥ ( ਬਿਲਾਵਲ ਮ: ੫, ਪੰਨਾ ੮੧੨)
ਸਤੁ ਸੰਤੋਖ ਦਇਆ ਧਰਮੁ ਸੁਚਿ ਸੰਤਨ ਤੇ ਇਹੁ ਮੰਤੁ ਲਈ॥(ਬਿਲਾਵਲ ਮ:੫, ਪੰਨਾ ੮੨੨)
ਸਤੁ ਸੰਤੋਖ ਦਇਆ ਧਰਮੁ ਸਚੁ ਇਹ ੳਪੁਨੈ ਗ੍ਰਹਿ ਭੀਤਰਿ ਵਾਰੈ॥ (ਆਸਾ ਮ: ੫, ਪੰਨਾ ੩੭੯)

ਸਿਖ ਸਾਹਿਤ ਵਿਚ ਜਿਨ੍ਹਾਂ ਦੈਵੀ ਗੁਣਾਂ ਦਾ ਜ਼ਿਕਰ ਮੁਖ ਰੂਪ ਵਿਚ ਕੀਤਾ ਗਿਆ ਹੈ ਉਹ ਹਨ : ਸੱਚ, ਚੰਗਿਆਈ ਦਾ ਭੰਡਾਰ, ਬਰਾਬਰਤਾ, ਇਨਸਾਫ, ਮਧੁਰਤਾ, ਪਵਿਤਰਤਾ, ਨਿਰਭੈਤਾ, ਨਿਰਵੈਰਤਾ, ਬਖਸ਼ਿੰਦਗੀ, ਦਿਆਲਤਾ ਆਦਿ। ਜੋ ਜੀਵ ਸਚਾਈ, ਨੇਕੀ, ਇਨਸਾਫ, ਮਧੁਰਤਾ, ਪਵਿਤਰਤਾ, ਨਿਰਭੈਤਾ, ਭ੍ਰਾਤਰੀ ਭਾਵ, ਬਖਸ਼ਿੰਦਗੀ, ਸਬਰ ਸੰਤੋਖ ਤੇ ਦਿਆਲਤਾ ਆਦਿ ਗੁਣ ਧਾਰਨ ਕਰ ਲਵੇ ਤਾਂ ਉਹ ਪ੍ਰਭੂ ਦੇ ਅਨੁਰੂਪ ਹੋ ਜਾਂਦਾ ਹੈ ਤੇ ਇਹ ਗੁਣ ਬ੍ਰਹਮ ਦੀ ਪ੍ਰਾਪਤੀ ਲਈ ਰਾਹ ਤਿਆਰ ਕਰ ਦਿੰਦੇ ਹਨ:

ਗੁਣ ਕੀ ਸਾਝ ਸੁਖ ਉਪਜੈ ਸਚੀ ਭਗਤਿ ਕਰੇਨਿ॥ (ਸੂਹੀ ਮ:੩, ਪੰਨਾ ੭੫੬)

ਪਰ ਇਹ ਤਾਂ ਇਕ ਨੀਂਹ ਦੀ ਨਿਆਈਂ ਹਨ, ਜਿਸ ਉਤੇ ਆਤਮਕ ਮਹਿਲ ਦੀ ਉਸਾਰੀ ਕੀਤੀ ਜਾ ਸਕਦੀ ਹੈ:।ਇਨ੍ਹਾਂ ਸਦ ਗੁਣਾਂ ਦੇ ਅਭਿਆਸ ਨਾਲ ਮਹਾਂ ਵਿਕਾਰਾਂ ਉਤੇ ਕਾਬੂ ਪਾਇਆ ਜਾ ਸਕਦਾ ਹੈ। ਭਾਵ:

ਸਵੈ ਸੰਜਮ ਸਦਕਾ ਕਾਮ ਨੂੰ ਵੱਸ ਕੀਤਾ ਜਾ ਸਕਦਾ ਹੈ।

ਪਰ ਧਨ ਪਰ ਦਾਰਾ ਪਰਹਰੀ। ਤਾ ਕੈ ਨਿਕਟਿ ਬਸੈ ਨਰਹਰੀ॥ (ਭੈਰਉ ਨਾਮਦੇਵ, ਪੰਨਾ ੧੧੬੩)
ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ ॥ ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁੁ ਚੰਡਾਰ ॥ ੧ ॥ ਮਹਲ ਮਹਿ ਬੈਠੇ ਅਗਮ ਅਪਾਰ ॥ ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ ਜਿਸੁ ਗੁਰ ਕਾ ਸਬਦੁ ਰਤਨੁ ਆਚਾਰ ॥ ੧ ॥ (ਮਹਲਾ ੧ ਮਲਾਰ, ਪੰਨਾ ੧੨੫੬)

ਸ਼ਹਿਨਸ਼ੀਲਤਾ ਨਾਲ ਕ੍ਰੋਧ ਵਸ ਵਿਚ ਆ ਜਾਂਦਾ ਹੈ:

ਦਰਵੇਸਾਂ ਨੂੰ ਲੋੜੀਏ ਰੁਖਾਂ ਦੀ ਜੀਰਾਂਦਿ॥ (ਸਲੋਕ ਫਰੀਦ, ਪੰਨਾ ੧੩੮੧ )

ਸੰਤੋਖ ਨਾਲ ਲੋਭ ਲਾਲਚ ਤੇ ਕਾਬੂ ਪਾਇਆ ਜਾ ਸਕੲਾ ਹੈ:

ਬਿਨ ਸੰਤੋਖ ਨਹੀ ਕੋਊ ਰਾਜੈ॥ ( ਗਉੜੀ ਸੁਖਮਨੀ, ਮ: ੫, ਪੰਨਾ ੨੭੯)

ਧਰਮ ਪ੍ਰਤੀ ਸ਼ਰਧਾ ਨਾਲ ਸੰਸਾਰਕ ਮੋਹ ਨੂੰ ਨੱਥ ਪਾ ਲਈ ਦੀ ਹੈ:

ਕਬੀਰ ਜਉ ੁਗ੍ਰਹ ਕਰਹਿ ਤ ਧਰਮੁ ਕਰੁ ਨਹੀ ਤ ਕਰੁ ਬੈਰਾਗੁ॥ ( ਸਲੋਕ ਕਬੀਰ ੧੩੭੭)

ਅਤੇ ਨਿਰਮਾਣਤਾ ਸਦਕਾ ਹਉਮੈ ਹੰਕਾਰ ਨੂੰ ਮਾਰਿਆ ਜਾ ਸਕਦਾ ਹੈ:

ਆਪਸ ਕਉ ਜੋ ਜਾਨੈ ਨੀਚਾ॥ ਸੋਊ ਗਨੀਐ ਸਭ ਤੇ ਊਚਾ॥ ( ਗਉੜੀ ਸੁਖਮਨੀ ਮ: ੫, ਪੰਨਾ ੨੬੬ )
ਆਪਸ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ॥(ਰਾਮਕਲੀ ਮ: ੫, ਪੰਨਾ ੮੮੩)

ਵਿਕਾਰ ਜੋ ਰਿਸ਼ੀ ਮੁਨੀ ਆਮ ਵਰਨਣ ਕਰਦੇ ਹਨ, ਉਹ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਛਲ, ਸਾੜਾ, ਅਯੋਗ ਕੰਮ, ਈਰਖਾ, ਖਾਰ ਖੁਣਸ, ਖਿਝਾਉਣੀ ਚਿੰਤਾ, ਮਂਦ ਭਾਵਨਾ, ਘ੍ਰਿਣਾ ਅਤੇ ਭੈ।

ਮਨ, ਸਰੀਰ ਅਤੇ ਇੰਦਰਿਆਂ ਤੇ ਜਿਉਂ ਜਿਉਂ ਕਾਬੂ ਵਧੇਗਾ, ਇਨ੍ਹਾਂ ਵਿਕਾਰਾਂ ਨੂੰੰ ਜਿਤਿਆ ਜਾ ਸਕੇਗਾ।ਖਿਮਾ, ਸੰਜਮ, ਸਬਰ-ਸੰਤੋਖ, ਬੰਧੇਜ, ਸੁਘੜਤਾ, ਵਿਦਵਾਨਤਾ, ਨਿਰਦੋਸ਼ਤਾ, ਬਰਾਬਰਤਾ, ਇਕਸਾਰਤਾ, ਸਚਿਆਈ, ਨੇਕ-ਨੀਤੀ, ਇੰਦਰਿਆਂ ਉਪਰ ਕਾਬੂ, ਸੁਚੱਜ, ਸਾਊਪੁਣਾ, ਨਿਰਮਾਣਤਾ, ਅਡੋਲਤਾ, ਘ੍ਰਿਣਾ ਦਾ ਅਭਾਵ, ਭੜਕਾਹਟ ਤੋਂ ਮੁਕਤੀ, ਮਧੁਰ ਬਾਣੀ, ਈਰਖਾ ਰਹਿਤ ਰਹਿਣਾ, ਸਵੈ ਕਾਭੁ ਰਖਣਾਂ ਸਾਰੇ ਗੁਣਾਂ ਦੇ ਸੋਮੇ ਹਨ। ਇਨ੍ਹਾਂ ਗੁਣਾਂ ਦੀ ਪ੍ਰਾਪਤੀ ਲਈ ਗੁਰੂ ਸਾਹਿਬਾਨ ਨੇ ਸਤ ਪੁਰਖਾਂ ਦੀ ਸੰਗਤ ਉਤੇ ਬੜਾ ਬਲ ਦਿਤਾ ਹੈ:

ਸਤ ਸੰਗਤ ਸਤਿਗੁਰੁ ਚਾਟਸਾਲ ਹੈ ਜਿਤੁ ਹਰਿਗੁਣ ਸਿਖਾ॥ (ਵਾਰ ਕਾਨੜਾ ਮ: ੪, ਪੰਨਾ ੧੩੧੬)

ਨੇਕ ਮਨੁਖਾਂ ਦੀ ਸੰਗਤ ਵਿਚ ਰਹਿ ਕੇ ਮਨੁਖ ਸਦ ਗੁਣੀ ਜੀਵਨ ਜਿਉਣ ਦੇ ਲਈ ਉਤਸ਼ਾਹ ਪ੍ਰਾਪਤ ਕਰਦਾ ਹੈ। ਗੁਰੂ ਨਾਨਕ ਦੇਵ ਜੀ ਨਿਮਰਤਾ ਤੇ ਨਿਰਮਾਣਤਾ ਨੂੰ ਸਭ ਤੋਂ ਉਤਮ ਗੁਣ ਮੰਨਦੇ ਹਨ:

ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ॥ ( ਆਸਾ ਦੀ ਵਾਰ ਮ: ੧, ਪੰਨਾ ੪੭੦)

ਨਿਰਮਾਣਤਾ ਅਪਣਾਉਣ ਨਾਲ ਅਸੀਂ ਹਉਮੈਂ ਨੂੰ ਮਾਰ ਸਕਦੇ ਹਾਂ ਤੇ ਇਹੋ ਹਉਮੈ ਸਾਰੀਆਂ ਬਦੀਆਂ ਦਾ ਸੋਮਾ ਹੈ। ਨਿਰਮਾਣਤਾ ਸਾਡੇ ਅੰਦਰ ਸੇਵਾ ਦੀ ਪਾਵਨ ਸੂਝ ਜਗਾਂਉਂਦੀ ਹੈ:

ਸੇਵਾ ਕਰਤ ਹੋਏ ਨਿਹਕਾਮੀ॥ ਤਿਸ ਕਉ ਹੋਤ ਪ੍ਰਾਪਤਿ ਸੁਆਮੀ} (ਗਉੜੀ ਸੁਖਮਨੀ ਮ: ੫, ਪੰਨਾ ੨੮੬)

ਇਹ ਸੂਝ ਸਾਨੂੰ ਦੂਜਿਆਂ ਦੀ ਸਹਾਇਤਾ ਲਈ, ਮਨੁਖ ਮਾਤਰ, ਸਾਰੇ ਜੀਵਾਂ ਤੇ ਦੇਸ਼ ਦੀ ਸੇਵਾ ਲਈ ਉਤੇਜਿਤ ਕਰਦੀ ਹੈ ਸੇਵਾ ਦੀ ਸੂਝ ਦੂਜਿਆਂ ਪ੍ਰਤੀ ਦਇਆ, ਦਰਦ, ਧੀਰਜ, ਸ਼ਹਿਨਸ਼ੀਲਤਾ, ਸਬਰ ਤੇ ਸਵੈ ਤਿਆਗ ਜਿਹੇ ਗੁਣ ਉਪਜਾਉਂਦੀ ਹੈ।ਸਦਗੁਣਾਂ ਨਾਲ ਸੁਸਜਿਤ ਹੋ ਸਿੱਖ ਸੰਜਮੀ ਸਿਪਾਹੀ ਵਾਂਗ ਕਰਮ ਖੇਤਰ ਵਿਚ ਕੁੱਦ ਪੈਂਦਾ ਹੈ ਤੇ ਫਿਰ ਕੋਈ ਵੀ ਰੁਕਾਵਟ ਉਸ ਨੂੰ ਪਰਮਾਤਮਾ ਵਲ ਵਧਣ ਤੋਂ ਰੋਕ ਨਹੀਂ ਸਕਦੀ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਾਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਮੁਖ ਮਾਰਗ ਤੇ ਵਧਦਾ ਪਰਮਾਤਮਾਂ ਦੇ ਨੇੜੇ ਹੁੰਦਾ ਜਾਂਦਾ ਹੈ। ਉਹ ਦੁਨਿਆਵੀ ਫਰਜ਼ ਵੀ ਬਖੂਬੀ ਨਿਭਾਉਂਦਾ ਹੈ ਤੇ ਵਾਹਿਗੁਰੂ ਨਾਲ ਵੀ ਜੁੜਦਾ ਜਾਂਦਾ ਹੈ।ਲਗਾਤਾਰ ਨਾਮ ਨਾਲ ਜੁੜਿਆ, ਇਮਾਨਦਾਰੀ ਨਾਲ ਰੋਜ਼ੀ ਕਮਾਉਂਦਾ, ਲੋੜਵੰਦਾ ਦੀ ਸੇਵਾ ਕਰਦਾ, ਵੰਡ ਖਾਂਦਾ ਵਾਹਿਗੁਰੂ ਨੂੰ ਪਾਉਣ ਦੇ ਰਾਹ ਤੇ ਚਲਦਾ ਹੈ:

ਘਾਲ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਵਾਰ ਸਾਰੰਗ, ਮ ੪, ਪੰਨਾ ੧੨੪੫)

ਇਸਤਰ੍ਹਾਂ ਸਰੀਰਕ, ਮਾਨਸਿਕ ਅਤੇ ਆਤਮਕ ਫਰਜ਼ ਇਕੋ ਸਮੇਂ ਨਿਭਾਉਂਦਾ, ਕਿਰਤ ਕਰਦਾ, ਨਾਮ ਜਪਦਾ ਤੇ ਵੰਡ ਛਕਦਾ ਉਹ ਅੰਤ ਵਿਚ ਪਰਮ ਅਨੰਦ ਪ੍ਰਾਪਤ ਕਰਦਾ ਹੈ।

ਇਸ ਦੀ ਮਿਸਾਲ ਸਾਨੂੰ ਸਾਡੇ ਬਜ਼ੁਰਗਾਂ ਕੋਲੋਂ ਹੀ ਮਿਲ ਜਾਂਦੀ ਹੈ ।ਜਿਸ ਤਰ੍ਹਾਂ ਸਾਡੀ ਵੱਡੀ ਬੇਬੇ ਸਵੇਰੇ ਤੜਕੇ ਉੱਠ ਨਹਾਉਂਦੀ, ਧਾਰਾਂ ਚੋਂਦੀ, ਦੁੱਧ ਰਿੜਕਦੀ ਪਾਠ ਕਰੀ ਜਾਂਦੀ ਤੇ ਫਿਰ ਦੁੱਧ ਰਿੜਕਣ ਪਿਛੋਂ ਗਵਾਂਢਣਾਂ ਨੂੰ ਲੱਸੀ ਲੈ ਕੇ ਜਾਣ ਲਈ ਆਵਾਜ਼ ਦਿੰਦੀ । ਇਸੇ ਤਰ੍ਹਾਂ ਸਾਡਾ ਬਾਬਾ ਜੋ ਸਵਖਤੇ ਸਵੇਰੇ ਪਸ਼ੂਆਂ ਨੂੰ ਸੰਨ੍ਹੀ ਪਾ ਹਲ ਜੋੜਦਾ ਤੇ ਪਾਠ ਕਰਦਾ ਜੋਤਾਂ ਲਾਉਂਦਾ ਤੇ ਜਦ ਬੇਬੇ ਭੱਤਾ ਲੈ ਕੇ ਜਾਂਦੀ ਤਾਂ ਨਾਲ ਵਾਲੇ ਖੇਤ ਵਿਚ ਕਮੰ ਕਰਦੇ ਮੱਲੇ ਨੂੰ ਜਿਸਦੀ ਘਰ ਵਾਲੀ ਗੁਜ਼ਰ ਗਈ ਸੀ, ਬੁਲਾ ਲੈਂਦੇ ਤੇ ਦੋਨੋਂ ਰਲ ਮਿਲ ਕੇ ਖਾਂਦੇ।

ਇਸਦੀ ਉਦਾਹਰਣ ਇਤਿਹਾਸ ਵਿਚੋਂ ਵੀ ਮਿਲਦੀ ਹੈ। ਇਕ ਵਾਰ ਕੁਝ ਗੁਰੂ ਅਭਿਲਾਸ਼ੀ ਸਾਧੂ ਗੁਰੂ ਜੀ ਨੂੰ ਮਿਲਣ ਕਰਤਾਰਪੁਰ ਵਲ ਜਾ ਰਹੇ ਸਨ। ਰਾਹ ਵਿਚ ਗੁਰੂ ਨਾਨਕ ਦੇਵ ਜੀ ਦੇ ਘਰ ਬਾਰੇ ਪੁਛ ਪਤਾ ਕਰਨ ਲਈ ਖੇਤ ਵਿਚ ਕੰਮ ਕਰਦਿਆਂ ਕੋਲ ਰੁਕੇ। ਇਕ ਸਾਧੂ ਬੋਲਿਆ: ਇਹ ਤਾਂ ਮਿੱਟੀ ਨਾਲ ਲੱਥ ਪੱਥ ਹਨ ਇਨ੍ਹਾਂ ਨੂੰ ਗੁਰੂ ਘਰ ਦਾ ਕੀ ਪਤਾ ਹੋਣਾ ਹੈ? ਦੂਜਾ ਆਖਣ ਲੱਗਾ: ਇਹ ਤਾਂ ਕੁਝ ਗਾ ਰਹੇ ਹਨ? ਤੀਜੇ ਨੇ ਆਖਿਆ : ਇਹ ਤਾਂ ਪ੍ਰਭੂ ਦੇ ਗੁਣ ਗਾ ਰਹੇ ਹਨ।ਰਬ ਦੇ ਭਗਤ ਹਨ ਸਹੀ ਦਿਸ਼ਾ ਦੇਣਗੇ।ਜਦ ਉਨ੍ਹਾਂ ਨੂੰ ਇਸ਼ਾਰਾ ਕੀਤਾ ਤਾਂ ਉਨ੍ਹਾਂ ਵਿਚੋਂ ਬਜ਼ੁਰਗ ਖੇਤੋਂ ਬਾਹਰ ਆਇਆ।ਹੱਥ ਮੂੰਹ ਧੋ ਕੇ ਉਨ੍ਹਾਂ ਨੂੰ ਮਿਲਿਆ। ਇਤਨੇ ਨੂੰ ਸਵਾਣੀ ਭੱਤਾ ਲੈ ਕੇ ਆ ਗਈ। ਬਜ਼ੁਰਗ ਨੇ ਪਹਿਲਾਂ ਸਭ ਨੂੰ ਕਿਹਾ: ਤੁਸੀਂ ਭੁਖੇ ਹੋਵੋਗੇ, ਲੰਗਰ ਛਕੋ ਤੇ ਸਵਾਣੀ ਨੂੰ ਸਭਨਾਂ ਵਿਚ ਪਰਸ਼ਾਦੇ ਵਰਤਣ ਲਈ ਕਿਹਾ। ਸਭ ਲਈ ਖਾਣਾ ਪੂਰਾ ਹੋ ਗਿਆ। ਸਭ ਹੈਰਾਨ ਸਨ। ਇਕ ਨੇ ਆਖਿਆ: ਇਹ ਕਿਰਤ ਵੀ ਕਰਦੇ ਹਨ ਤੇ ਨਾਲੋ ਨਾਲ ਰਬ ਦੇ ਗੁਣ ਵੀ ਗਾਉਂਦੇ ਹਨ ਤਾਂ ਦੂਜੇ ਨੇ ਕਿਹਾ ਇਹ ਤਾਂ ਵੰਡ ਵੀ ਖਾਂਦੇ ਹਨ ਜ਼ਰੂਰ ਇਹੋ ਹੀ ਗੁਰੂ ਨਾਨਕ ਹਨ ਤੇ ਪਹਿਲੇ ਨੇ ਕਿਹਾ ਇਹੋ ਮਾਤਾ ਸੁਲਖਣੀ ਹੈ। ਜੈਸਾ ਸੁਣਿਆ ਸੀ ਤੈਸਾ ਪਾਇਆ।

ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈ ਡੀਠ॥ (ਰਾਮਕਲੀ ਮ: ੫, ਪੰਨਾ ੯੫੭)

ਸਰਗੁਣ ਸਰੂਪ ਬ੍ਰਹਮ ਦੇ ਗੁਣਾਂ ਦੀ ਗੁਰਬਾਣੀ ਅਨੁਸਾਰ ਵਿਆਖਿਆ-੫

ਸਚਿਆਰ ਬਣਨ ਲਈ ਮਨੁਖ ਨੂੰ ਸਦਾਚਾਰਕ ਤੇ ਅਧਿਆਤਮਕ ਗੁਣਾਂ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ।ਪ੍ਰਭੂ ਦੇ ਗੁਣਾਂ ਦਾ ਖਜ਼ਾਨਾ ਅਮੁਕ ਹੈ,ਅਕਹਿ ਹੈ। ਜੋ ਜੀਵ ਇਨ੍ਹਾਂ ਸਦ ਗੁਣਾਂ ਨੂੰ ਅਪਣਾਉਂਦਾ ਹੈ ਤੇ ਜਿਉਂਦਾ ਹੈ, ਪ੍ਰਭੂ ਵਰਗਾ ਹੋ ਜਾਂਦਾ ਹੈ। ਇਕ ਸਿੱਖ ਦਾ ਅਸਲੀ ਮਨੋਰਥ ਅਕਾਲ ਪੁਰਖ ਨਾਲ ਅਭੇਦਤਾ ਹੈ, ਉਸ ਸੰਗ ਇਕ ਮਿਕ ਹੋਣਾ ਹੈ ਉਸ ਵਿਚ ਸਮਾਉਣਾ ਹੈ ਤੇ ਇਹ ਏਕਤਾ, ਇਹ ਅਭੇਦਤਾ ਉਸ ਦੇ ਗੁਣਾਂ ਨੂੰ ਧਾਰਨ ਕਰਕੇ ਤੇ ਨਾਲ ਹੀ ਉਸ ਦੇ ਨਾਮ ਨੂੰ ਸਿਮਰ ਸਿਮਰ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਗੁਣ ਕੀ ਥੇਕੈ ਵਿਚ ਸਮਾਇ॥ (ਰਾਮਕਲੀ ਮ: ੩, ਪੰਨਾ ੯੫੬)

ਸਾਨੂੰ ਗੁਣ ਸਾਰੇ ਪ੍ਰਮਾਤਮਾਂ ਵਾਲੇ ਹੀ ਲੋੜੀਂਦੇ ਹਨ ਪਰ ਸਾਰੇ ਗੁਣ ਨਾ ਹੀ ਸੰਭਵ ਹਨ ਨਾ ਹੀ ਜ਼ਰੂਰੀ, ਜਿਸ ਤਰ੍ਹਾਂ ਬੂੰਦ ਵਿਚ ਦਰਿਆ ਵਾਂਗ ਵਿਸ਼ਾਲਤਾ ਤੇ ਧਰਾਤਲ ਨਹੀਂ ਹੁੰਦਾ ਤੇ ਨਾ ਹੀ ਜੀ ਜੰਤਾਂ ਦੀ ਭਰਮਾਰ।ਪਰ ਜਦ ਉਹ ਦਰਿਆ ਵਿਚ ਸਮਾਉਂਦੀ ਹੈ ਤਾਂ ਦਰਿਆ ਵਰਗੀ ਹੀ ਹੋ ਜਾਦੀ ਹੈ ਤੇ ਦਰਿਆ ਦੇ ਹੋਰ ਗੁਣ ਉਸ ਨੂੰ ਦਰਿਆ ਤੋਂ ਹੀ ਮਿਲ ਜਾਂਦੇ ਹਨ। ਇਸੇ ਤਰ੍ਹਾਂ ਗੁਣਾਂ ਦਾ ਦਾਤਾ ਵੀ ਪ੍ਰਮਾਤਮਾਂ ਆਪ ਹੀ ਹੈ:

ਗੁਣ ਕਾ ਦਾਤਾ ਸਚਾ ਸੋਈ॥ (ਮਾਰੂ ਮ: ੩, ਪੰਨਾ ੧੦੫੫)

ਵਾਹਿਗੁਰੂ ਦੇ ਗੁਣ ਗਾਣ ਕੀਤੇ ਜਾ ਸਕਦੇ ਹਨ ਪਰ ਜਗਿਆਸੂ ਨੂੰ ਇਹ ਦੈਵੀ ਗੁਣ ਗੁਹਿਣ ਕਰਨੇ ਪੈਣਗੇ ਜੋ ਉਹ ਗੁਰੂ ਦੀ ਮਦਦ ਨਾਲ ਕਰਦਾ ਹੈ।ਪ੍ਰਮਾਤਮਾਂ ਦੋਂ ਗੁਣ ਪਾਉਣ ਦੇ ਸਾਡੇ ਯਤਨ ਸਫਲ ਤਾਂ ਗੁਰੂ ਦੀ ਮਿਹਰ ਸਦਕਾ ਹੋ ਸਕਦੇ ਹਨ। ਇਨ੍ਹਾਂ ਦੈਵੀ ਗੁਣਾਂ ਸਬੰਧੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਇਨ੍ਹਾਂ ਗੁਣਾਂ ਬਿਨਾ ਭਗਤੀ ਸੰਭਵ ਨਹੀਂ:

ਵਿਣੁ ਗੁਣ ਕੀਤੇ ਭਗਤਿ ਹੋਇ॥ (ਜਪੁਜੀ, ਪੰਨਾ ੪)

ਤੇ ਨਾ ਹੀ ਜੀਅ ਜੰਤਾਂ ਦੀ ਭਰਮਾਰ

ਗੁਰੂ ਜੀ ਨੇ ਫੁਰਮਾਇਆ ਹੈ:

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨਿੑ ਸਾਜਨਾ ਮਿਲਿ ਸਾਝ ਕਰੀਜੈ ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥ ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ੩ ॥ (ਸੂਹੀ ਮ:੧, ਪੰਨਾ ੭੬੫)

ਸ਼ਖਸ਼ੀਅਤ ਦੀ ਸੁੰਦਰਤਾ ਵਧਾਉਣ ਲਈ ਗੁਰੂ ਅਰਜਨ ਦੇਵ ਜੀ ਨੇ ਸੱਚ, ਸੰਤੋਖ, ਦਇਆ ਤੇ ਧਰਮ ਤੇ ਸੁਚ ਸੁਝਾਏ ਹਨ:

ਸਤੁ ਸੰਤੋਖ ਦਇਆ ਧਰਮੁ ਸੀਗਾਰ ਬਨਾਉ॥ (ਬਿਲਾਵਲ ਮ: ੫, ਪੰਨਾ ੮੧੨)
ਸਤੁ ਸੰਤੋਖ ਦਇਆ ਧਰਮੁ ਸੁਚਿ ਸੰਤਨ ਤੇ ਇਹੁ ਮੰਤੁ ਲਈ॥(ਬਿਲਾਵਲ ਮ:੫, ਪੰਨਾ ੮੨੨)
ਸਤੁ ਸੰਤੋਖ ਦਇਆ ਧਰਮੁ ਸਚੁ ਇਹ ੳਪੁਨੈ ਗ੍ਰਹਿ ਭੀਤਰਿ ਵਾਰੈ॥ (ਆਸਾ ਮ: ੫, ਪੰਨਾ ੩੭੯)

ਸਿਖ ਸਾਹਿਤ ਵਿਚ ਜਿਨ੍ਹਾਂ ਦੈਵੀ ਗੁਣਾਂ ਦਾ ਜ਼ਿਕਰ ਮੁਖ ਰੂਪ ਵਿਚ ਕੀਤਾ ਗਿਆ ਹੈ ਉਹ ਹਨ: ਸੱਚ, ਚੰਗਿਆਈ ਦਾ ਭੰਡਾਰ, ਬਰਾਬਰਤਾ, ਇਨਸਾਫ, ਮਧੁਰ, ਪਵਿਤਰ, ਨਿਰਭਉ, ਨਿਰਵੈਰ, ਬਖਸ਼ਿੰਦ, ਦਿਆਲੂ ਆਦਿ। ਜੋ ਜੀਵ ਸਚਾਈ, ਨੇਕੀ, ਇਨਸਾਫ, ਮਧੁਰਤਾ, ਪਵਿਤਰਤਾ, ਨਿਰਭੈਤਾ, ਭ੍ਰਾਤਰੀ ਭਾਵ, ਬਖਸ਼ਿੰਦਗੀ, ਸਬਰ ਸੰਤੋਖ ਤੇ ਦਿਆਲਤਾ ਆਦਿ ਗੁਣ ਧਾਰਨ ਕਰ ਲਵੇ ਤਾਂ ਉਹ ਪ੍ਰਭੂ ਦੇ ਅਨੁਰੂਪ ਹੋ ਜਾਂਦਾ ਹੈ ਤੇ ਇਹ ਗੁਣ ਬ੍ਰਹਮ ਦੀ ਪ੍ਰਾਪਤੀ ਲਈ ਰਾਹ ਤਿਆਰ ਕਰ ਦਿੰਦੇ ਹਨ:

ਗੁਣ ਕੀ ਸਾਝ ਸੁਖ ਉਪਜੈ ਸਚੀ ਭਗਤਿ ਕਰੇਨਿ॥ (ਸੂਹੀ ਮ:੩, ਪੰਨਾ ੭੫੬)

ਪਰ ਇਹ ਤਾਂ ਇਕ ਨੀਂਹ ਦੀ ਨਿਆਈਂ ਹਨ, ਜਿਸ ਉਤੇ ਆਤਮਕ ਮਹਿਲ ਦੀ ਉਸਾਰੀ ਕੀਤੀ ਜਾ ਸਕਦੀ ਹੈ:।ਪੰਜ ਸਦ ਗੁਣਾਂ ਦੇ ਅਭਿਆਸ ਨਾਲ ਪੰਜ ਮਹਾਂ ਵਿਕਾਰਾਂ ਉਤੇ ਕਾਬੂ ਪਾਇਆ ਜਾ ਸਕਦਾ ਹੈ। ਭਾਵ ਸਵੈ ਸੰਜਮ ਸਦਕਾ ਕਾਮ ਨੂੰ ਵੱਸ ਕੀਤਾ ਜਾ ਸਕਦਾ ਹੈ।

ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ ॥ ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁੁ ਚੰਡਾਰ ॥ ੧ ॥ ਮਹਲ ਮਹਿ ਬੈਠੇ ਅਗਮ ਅਪਾਰ ॥ ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ ਜਿਸੁ ਗੁਰ ਕਾ ਸਬਦੁ ਰਤਨੁ ਆਚਾਰ ॥ ੧ ॥ (ਮਹਲਾ ੧ ਮਲਾਰ, ਪੰਨਾ ੧੨੫੬)

ਪਰ ਧਨ ਪਰ ਦਾਰਾ ਪਰਹਰੀ। ਤਾ ਕੈ ਨਿਕਟਿ ਬਸੈ ਨਰਹਰੀ॥ (ਭੈਰਉ ਨਾਮਦੇਵ, ਪੰਨਾ ੧੧੬੩)

ਸ਼ਹਿਨਸ਼ੀਲਤਾ ਨਾਲ ਕ੍ਰੋਧ ਵਸ ਵਿਚ ਆ ਜਾਂਦਾ ਹੈ:

ਦਰਵੇਸਾਂ ਨੂੰ ਲੋੜੀਏ ਰੁਖਾਂ ਦੀ ਜੀਰਾਂਦਿ॥ (ਸਲੋਕ ਫਰੀਦ, ਪੰਨਾ ੧੩੮੧)

ਸੰਤੋਖ ਨਾਲ ਲੋਭ ਲਾਲਚ ਤੇ ਕਾਬੂ ਪਾਇਆ ਜਾ ਸਕਦਾ ਹੈ:

ਬਿਨ ਸੰਤੋਖ ਨਹੀ ਕੋਊ ਰਾਜੈ॥ (ਗਉੜੀ ਸੁਖਮਨੀ, ਮ: ੫, ਪੰਨਾ ੨੭੯)

ਧਰਮ ਪ੍ਰਤੀ ਸ਼ਰਧਾ ਨਾਲ ਸੰਸਾਰਕ ਮੋਹ ਨੂੰ ਨੱਥ ਪਾ ਲਈ ਦੀ ਹੈ:

ਕਬੀਰ ਜਉ ਗ੍ਰਹ ਕਰਹਿ ਤ ਧਰਮੁ ਕਰੁ ਨਹੀ ਤ ਕਰੁ ਬੈਰਾਗੁ॥ (ਸਲੋਕ ਕਬੀਰ ੧੩੭੭)

ਅਤੇ ਨਿਰਮਾਣਤਾ ਸਦਕਾ ਹਉਮੈ ਹੰਕਾਰ ਨੂੰ ਮਾਰਿਆ ਜਾ ਸਕਦਾ ਹੈ:

ਆਪਸ ਕਉ ਜੋ ਜਾਨੈ ਨੀਚਾ॥ ਸੋਊ ਗਮੀਐ ਸਭ ਤੇ ਊਚਾ॥ (ਗਉੜੀ ਸੁਖਮਨੀ ਮ: ੫, ਪੰਨਾ ੨੬੬)

ਤੇਰਾਂ ਵਿਕਾਰ ਜੋ ਰਿਸ਼ੀ ਮੁਨੀ ਆਨ ਵਰਨਣ ਕਰਦੇ ਹਨ, ਉਹ ਹਨ ਕਾਮ, ਕ੍ਰੋਧ, ਲੋਭ, ਮੋਹ, ਛਲ, ਸਾੜਾ, ਅਯੋਗ ਕੰਮ, ਈਰਖਾ, ਖਾਰ ਖੁਣਸ, ਖਿਝਾਉਣੀ ਚਿੰਤਾ, ਮਂਦ ਭਾਵਨਾ, ਘ੍ਰਿਣਾ ਅਤੇ ਭੈ। ਮਨ, ਸਰੀਰ ਅਤੇ ਇੰਦਰਿਆਂ ਤੇ ਜਿਉਂ ਜਿਉਂ ਕਾਬੂ ਵਧੇਗਾ, ਇਨ੍ਹਾਂ ਵਿਕਾਰਾਂ ਨੂੰੰ ਜਿਤਿਆ ਜਾ ਸਕੇਗਾ।

ਖਿਮਾ, ਸੰਜਮ, ਸਬਰ-ਸੰਤੀਖ, ਬੰਧੇਜ, ਸੁਘੜਤਾ, ਵਿਦਵਾਨਤਾ, ਨਿਰਦੋਸ਼ਤਾ, ਬਰਾਬਰਤਾ, ਇਕਸਾਰਤਾ, ਸਚਿਆਈ, ਨੇਕ-ਨੀਤੀ, ਇਂਦਰਿਆਂ ਉਪਰ ਕਾਬੂ, ਸੁਚੱਜ, ਸਾਊਪੁਣਾ, ਨਿਰਮਾਣਤਾ, ਅਡੋਲਤਾ, ਘ੍ਰਿਣਾ ਦਾ ਅਭਾਵ, ਭਢਕਾਹਟ ਤੋਂ ਮੁਕਤੀ, ਮਧੁਰ ਬਾਣੀ, ਰੀਰਖਾ ਰਹਿਤ ਰਹਿਣਾ, ਸਵੈ ਕਾਬੁ ਰਖਣਾਂ ਸਾਰੇ ਗੁਣਾਂ ਦੇ ਸੋਮੇ ਹਨ।ਇਨ੍ਹਾਂ ਗੁਣਾਂ ਦੀ ਪ੍ਰਾਪਤੀ ਲਈ ਗੁਰੂ ਸਾਹਿਬਾਨ ਨੇ ਸਤ ਪੁਰਖਾਂ ਦੀ ਸੰਗਤ ਉਤੇ ਬੜਾ ਬਲ ਦਿਤਾ ਹੈ:

ਸਤ ਸੰਗਤ ਸਤਿਗੁਰੁ ਚਾਟਸਾਲ ਹੈ ਜਿਤੁ ਹਰਿਗੁਣ ਸਿਖਾ॥ (ਵਾਰ ਕਾਨੜਾ ਮ: ੪, ਪੰਨਾ ੧੩੧੬)

ਨੇਕ ਮਨੁਖਾਂ ਦੀ ਸੰਗਤ ਵਿਚ ਰਹਿ ਕੇ ਮਨੁਖ ਸਦ ਗੁਣੀ ਜੀਵਨ ਜਿਉਣ ਦ ਲਈ ਉਤਸ਼ਾਹ ਪ੍ਰਾਪਤ ਕਰਦਾ ਹੈ।ਗੁਰੂ ਨਾਨਕ ਦੇਵ ਜੀ ਨਿਮਰਤਾ ਤੇ ਨਿਰਮਾਣਤਾ ਨੂੰ ਸਭ ਤੋਂ ਉਤਮ ਗੁਣ ਮੰਨਦੇ ਹਨ:

ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ॥ (ਆਸਾ ਦੀ ਵਾਰ ਮ: ੧, ਪੰਨਾ ੪੭੦)

ਨਿਰਮਾਣਤਾ ਅਪਣਾਉਣ ਨਾਲ ਅਸੀਂ ਹਉਮੈਂ ਨੂੰ ਮਾਰ ਸਕਦੇ ਹਾਂ ਤੇ ਇਹੋ ਹਉਮੈ ਸਾਰੀਆਂ ਬਦੀਆਂ ਦਾ ਸੋਮਾ ਹੈ। ਨਿਰਮਾਣਤਾ ਸਾਡੇ ਅੰਦਰ ਸੇਵਾ ਦੀ ਪਾਵਨ ਸੂਝ ਜਗਾਂਉਂਦੀ ਹੈ:

ਸੇਵਾ ਕਰਤ ਹੋਏ ਨਿਹਕਾਮੀ॥ ਤਿਸ ਕਉ ਹੋਤ ਪ੍ਰਾਪਤਿ ਸੁਆਮੀ} ( ਗਉੜੀ ਸੁਖਮਨੀ ਮ: ੫, ਪੰਨਾ ੨੮੬)
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

In honor of the gurgaddi of Sri Guru Granth Sahib Ji on October 20 the Shabad of the Week is taken from the Hukamnama drawn at Sri Harimandir Sahib early this morning.

It is found on Ang 555...

SPN on Facebook

...
Top