• Welcome to all New Sikh Philosophy Network Forums!
    Explore Sikh Sikhi Sikhism...
    Sign up Log in

Gurmat Gyan - From Sarabjit Singh Dhunda

Ambarsaria

ੴ / Ik▫oaʼnkār
Writer
SPNer
Dec 21, 2010
3,384
5,689
ਬਾਹਰ ਧੋਇ ਅੰਤਰਿ ਮਨ ਮੈਲਾ- ਭਾਈ ਸਰਬਜੀਤ ਸਿੰਘ ਧੂੰਦਾ ਦੁਆਰਾ 23 ਦਸੰਬਰ 2011 ਨੂੰ ਟੋਰਾਂਟੋ, ਕਨੇਡਾ ‘ਚ ਕਤਿੀ ਗਈ ਸ਼ਬਦ ਵੀਚਾਰ

http://www.gurmatgian.com/2011/12/24/bahar-dhoye-antar-man-maila-sarbjit-singh-dhunda-katha-canada/

<!--[if gte mso 9]><xml> <w:WordDocument> <w:View>Normal</w:View> <w:Zoom>0</w:Zoom> <w:punctuationKerning/> <w:ValidateAgainstSchemas/> <w:SaveIfXMLInvalid>false</w:SaveIfXMLInvalid> <w:IgnoreMixedContent>false</w:IgnoreMixedContent> <w:AlwaysShowPlaceholderText>false</w:AlwaysShowPlaceholderText> <w:Compatibility> <w:BreakWrappedTables/> <w:SnapToGridInCell/> <w:WrapTextWithPunct/> <w:UseAsianBreakRules/> <w:DontGrowAutofit/> <w:UseFELayout/> </w:Compatibility> <w:BrowserLevel>MicrosoftInternetExplorer4</w:BrowserLevel> </w:WordDocument> </xml><![endif]--><!--[if gte mso 9]><xml> <w:LatentStyles DefLockedState="false" LatentStyleCount="156"> </w:LatentStyles> </xml><![endif]--><!--[if gte mso 10]> <style> /* Style Definitions */ table.MsoNormalTable {mso-style-name:"Table Normal"; mso-tstyle-rowband-size:0; mso-tstyle-colband-size:0; mso-style-noshow:yes; mso-style-parent:""; mso-padding-alt:0in 5.4pt 0in 5.4pt; mso-para-margin:0in; mso-para-margin-bottom:.0001pt; mso-pagination:widow-orphan; font-size:10.0pt; font-family:"Times New Roman"; mso-ansi-language:#0400; mso-fareast-language:#0400; mso-bidi-language:#0400;} </style> <![endif]-->
ਆਸਾ ਮਹਲਾ
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxx
XXX

ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ
बाहरु धोइ अंतरु मनु मैला दुइ ठउर अपुने खोए ॥
Bāhar ḏẖo▫e anṯar man mailā ḏu▫e ṯẖa▫ur apune kẖo▫e.
He washes outwardly, but within, his mind is filthy; thus he loses his place in both worlds.
ਬਾਹਰ ਵਾਰੋਂ ਬੰਦਾ ਆਪਣੀ ਦੇਹਿ ਧੋ ਲੈਂਦਾ ਹੈ, ਪ੍ਰੰਤੂ ਅੰਦਰੋਂ ਉਸਦਾ ਚਿੱਤ ਗਲੀਜ਼ ਰਹਿੰਦਾ ਹੈ। ਉਹ ਆਪਣੇ ਦੋਵੇ ਥਾਂ ਹੀ ਗੁਆ ਲੈਂਦਾ ਹੈ।
ਬਾਹਰੁ = ਬਾਹਰਲਾ ਪਾਸਾ, ਪਿੰਡਾ, ਸਰੀਰ। ਅੰਤਰੁ = ਅੰਦਰਲਾ। ਖੋਏ = ਗਵਾ ਲਏ।
ਜੇਹੜਾ ਮਨੁੱਖ (ਤੀਰਥ ਆਦਿਕਾਂ ਤੇ ਨਿਰਾ) ਪਿੰਡਾ ਧੋ ਕੇ ਅੰਦਰਲਾ ਮਨ (ਵਿਕਾਰਾਂ ਨਾਲ) ਮੈਲਾ ਹੀ ਰੱਖਦਾ ਹੈ ਉਹ ਲੋਕ ਪਰਲੋਕ ਆਪਣੇ ਦੋਵੇਂ ਥਾਂ ਗਵਾ ਲੈਂਦਾ ਹੈ।

ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ ੧॥
ईहा कामि क्रोधि मोहि विआपिआ आगै मुसि मुसि रोए ॥१॥
Īhā kām kroḏẖ mohi vi▫āpi▫ā āgai mus mus ro▫e. ||1||
Here, he is engrossed in sexual desire, anger and emotional attachment; hereafter, he shall sigh and weep. ||1||
ਏਥੇ ਉਹ ਵਿਸ਼ੇ ਭੋਗ, ਗੁਸੇ ਅਤੇ ਸੰਸਾਰੀ ਮਮਤਾ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਏਦੂੰ ਮਗਰੋਂ ਉਹ ਡੂੰਘੇ ਹਉਕੇ ਭਰ ਕੇ ਵਿਰਲਾਪ ਕਰੇਗਾ।
ਈਹਾ = ਇਸ ਲੋਕ ਵਿਚ। ਕਾਮਿ = ਕਾਮ ਵਿਚ। ਵਿਆਪਿਆ = ਫਸਿਆ ਰਿਹਾ। ਆਗੈ = ਪਰਲੋਕ ਵਿਚ। ਮੁਸਿ ਮੁਸਿ = ਹਟਕੋਰੇ ਲੈ ਲੈ ਕੇ ॥੧॥
ਇਸ ਲੋਕ ਵਿਚ ਰਹਿੰਦਿਆਂ ਕਾਮ-ਵਾਸ਼ਨਾ ਵਿਚ, ਕ੍ਰੋਧ ਵਿਚ, ਮੋਹ ਵਿਚ, ਫਸਿਆ ਰਹਿੰਦਾ ਹੈ, ਅਗਾਂਹ ਪਰਲੋਕ ਵਿਚ ਜਾ ਕੇ ਹਟਕੋਰੇ ਲੈ ਲੈ ਰੋਂਦਾ ਹੈ ॥੧॥

ਗੋਵਿੰਦ ਭਜਨ ਕੀ ਮਤਿ ਹੈ ਹੋਰਾ
गोविंद भजन की मति है होरा ॥
Govinḏ bẖajan kī maṯ hai horā.
The way to vibrate and meditate on the Lord of the Universe is different.
ਵੱਖਰਾ ਹੈ ਰਸਤਾ, ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦਾ।
ਮਤਿ = ਅਕਲ। ਹੋਰਾ = ਹੋਰ ਕਿਸਮ ਦੀ।
(ਹੇ ਭਾਈ!) ਪਰਮਾਤਮਾ ਦਾ ਭਜਨ ਕਰਨ ਵਾਲੀ ਅਕਲ ਹੋਰ ਕਿਸਮ ਦੀ ਹੁੰਦੀ ਹੈ (ਉਸ ਵਿਚ ਵਿਖਾਵਾ ਨਹੀਂ ਹੁੰਦਾ)।

ਵਰਮੀ ਮਾਰੀ ਸਾਪੁ ਮਰਈ ਨਾਮੁ ਸੁਨਈ ਡੋਰਾ ੧॥ ਰਹਾਉ
वरमी मारी सापु न मरई नामु न सुनई डोरा ॥१॥ रहाउ ॥
varmī mārī sāp na mar▫ī nām na sun▫ī dorā. ||1|| rahā▫o.
Destroying the snake-hole, the snake is not killed; the deaf person does not hear the Lord's Name. ||1||Pause||
ਸੱਪ ਦੀ ਖੁੱਡ ਤਬਾਹ ਕਰਨ ਨਾਲ ਸੱਪ ਨਹੀਂ ਮਰਦਾ, ਬੋਲਾ ਆਦਮੀ ਵਾਹਿਗੁਰੂ ਦਾ ਨਾਮ ਸ੍ਰਵਣ ਨਹੀਂ ਕਰਦਾ ਠਹਿਰਾਉ।
ਵਰਮੀ = ਖੁੱਡ। ਡੋਰਾ = ਬੋਲਾ ॥੧॥ ਰਹਾਉ ॥
ਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸੁਣਦਾ, ਜੇ ਨਾਮ ਵਲੋਂ ਬੋਲਾ ਰਹਿੰਦਾ ਹੈ (ਤਾਂ ਬਾਹਰਲੇ ਧਾਰਮਕ ਕਰਮ ਇਉਂ ਹੀ ਹਨ ਜਿਵੇਂ ਸੱਪ ਨੂੰ ਮਾਰਨ ਦੇ ਥਾਂ ਸੱਪ ਦੀ ਖੁੱਡ ਨੂੰ ਕੁੱਟੀ ਜਾਣਾ), ਪਰ ਜੇ ਖੁੱਡ ਨੂੰ ਕੁੱਟਦੇ ਜਾਈਏ ਤਾਂ ਇਸ ਤਰ੍ਹਾਂ ਸੱਪ ਨਹੀਂ ਮਰਦਾ (ਬਾਹਰਲੇ ਕਰਮਾਂ ਨਾਲ ਮਨ ਵੱਸ ਵਿਚ ਨਹੀਂ ਆਉਂਦਾ) ॥੧॥ ਰਹਾਉ ॥

ਮਾਇਆ ਕੀ ਕਿਰਤਿ ਛੋਡਿ ਗਵਾਈ ਭਗਤੀ ਸਾਰ ਜਾਨੈ
माइआ की किरति छोडि गवाई भगती सार न जानै ॥
Mā▫i▫ā kī kiraṯ cẖẖod gavā▫ī bẖagṯī sār na jānai.
He renounces the affairs of Maya, but he does not appreciate the value of devotional worship.
ਜ਼ਾਹਰ ਤੌਰ ਤੇ ਉਹ ਸੰਸਾਰੀ ਵਿਹਾਰ ਤਰਕ ਕਰ ਦਿੰਦਾ ਹੈ, ਪਰ ਉਹ ਪ੍ਰੇਮਾ ਭਗਤੀ ਦੀ ਕਦਰ ਨਹੀਂ ਜਾਣਦਾ।
ਕਿਰਤਿ = ਮੇਹਨਤ। ਸਾਰ = ਕਦਰ, ਸੂਝ।
(ਜਿਸ ਮਨੁੱਖ ਨੇ ਤਿਆਗ ਦੇ ਭੁਲੇਖੇ ਵਿਚ ਆਜੀਵਕਾ ਖ਼ਾਤਰ) ਮਾਇਆ ਕਮਾਣ ਦਾ ਉੱਦਮ ਛੱਡ ਦਿੱਤਾ ਉਹ ਭਗਤੀ ਦੀ ਕਦਰ ਭੀ ਨਹੀਂ ਜਾਣਦਾ,

ਬੇਦ ਸਾਸਤ੍ਰ ਕਉ ਤਰਕਨਿ ਲਾਗਾ ਤਤੁ ਜੋਗੁ ਪਛਾਨੈ ੨॥
बेद सासत्र कउ तरकनि लागा ततु जोगु न पछानै ॥२॥
Beḏ sāsṯar ka▫o ṯarkan lāgā ṯaṯ jog na pacẖẖānai. ||2||
He finds fault with the Vedas and the Shaastras, and does not know the essence of Yoga. ||2||
ਉਹ ਵੇਦਾਂ ਅਤੇ ਸ਼ਾਸਤਰਾਂ ਵਿੱਚ ਔਗੁਣ ਨਿਰੂਪਣ ਕਰਨ ਲੱਗ ਜਾਂਦਾ ਹੈ ਅਤੇ ਵਾਹਿਗੁਰੂ ਦੇ ਮਿਲਾਪ ਦੇ ਅਸਲੀ ਤਰੀਕੇ ਨੂੰ ਨਹੀਂ ਜਾਣਦਾ।
ਕਉ = ਨੂੰ। ਤਰਕਨ ਲਾਗਾ = ਬਹਸਣ ਲੱਗ ਪਿਆ। ਤਤੁ = ਅਸਲੀਅਤ। ਜੋਗੁ = ਮਿਲਾਪ ॥੨॥
ਜੇਹੜਾ ਮਨੁੱਖ ਵੇਦ ਸ਼ਾਸਤਰ ਆਦਿਕ ਧਰਮ-ਪੁਸਤਕਾਂ ਨੂੰ ਸਿਰਫ਼ ਬਹਸਾਂ ਵਿਚ ਹੀ ਵਰਤਣਾ ਸ਼ੁਰੂ ਕਰ ਦੇਂਦਾ ਹੈ ਉਹ (ਆਤਮਕ ਜੀਵਨ ਦੀ) ਅਸਲੀਅਤ ਨਹੀਂ ਸਮਝਦਾ, ਉਹ ਪਰਮਾਤਮਾ ਦਾ ਮਿਲਾਪ ਨਹੀਂ ਸਮਝਦਾ ॥੨॥

ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ
उघरि गइआ जैसा खोटा ढबूआ नदरि सराफा आइआ ॥
Ugẖar ga▫i▫ā jaisā kẖotā dẖabū▫ā naḏar sarāfā ā▫i▫ā.
He stands exposed, like a counterfeit coin, when inspected by the Lord, the Assayer.
ਪਰਮੇਸ਼ਰ, ਪਾਰਖੂ ਦੀ ਨਿ੍ਹਗਾ ਅੰਦਰ ਆਉਣ ਉੱਤੇ ਉਸ ਦਾ ਜਾਲ੍ਹੀ ਸਿੱਕੇ ਦੀ ਮਾਨਿੰਦ ਪਾਜ ਉਘੜ ਆਉਂਦਾ ਹੈ।
ਢਬੂਆ = ਚਾਂਦੀ ਦਾ ਰੁਪਇਆ।
ਜਿਵੇਂ ਜਦੋਂ ਕੋਈ ਖੋਟਾ ਰੁਪਇਆ ਸਰਾਫ਼ਾਂ ਦੀ ਨਜ਼ਰੇ ਪੈਂਦਾ ਹੈ ਤਾਂ ਉਸ ਦਾ ਖੋਟ ਪਰਤੱਖ ਦਿੱਸ ਪੈਂਦਾ ਹੈ;

ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ ੩॥
अंतरजामी सभु किछु जानै उस ते कहा छपाइआ ॥३॥
Anṯarjāmī sabẖ kicẖẖ jānai us ṯe kahā cẖẖapā▫i▫ā. ||3||
The Inner-knower, the Searcher of hearts, knows everything; how can we hide anything from Him? ||3||
ਦਿਲਾਂ ਦੀਆਂ ਜਾਨਣਹਾਰ ਸਭ ਕੁਝ ਜਾਣਦਾ ਹੈ। ਊਸ ਪਾਸੋਂ ਆਪਾਂ ਕਿਸ ਤਰ੍ਹਾਂ ਕੁਛ ਲੁਕੋ ਸਕਦੇ ਹਾਂ?
ਤੇ = ਤੋਂ, ਪਾਸੋਂ ॥੩॥
(ਤਿਵੇਂ ਜੇਹੜਾ ਮਨੁੱਖ ਅੰਦਰੋਂ ਤਾਂ ਵਿਕਾਰੀ ਹੈ, ਪਰ ਬਾਹਰੋਂ ਧਾਰਮਿਕ ਭੇਖੀ) ਉਹ ਪਰਮਾਤਮਾ ਪਾਸੋਂ (ਆਪਣਾ ਅੰਦਰਲਾ ਖੋਟ) ਲੁਕਾ ਨਹੀਂ ਸਕਦਾ, ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਦੀ ਹਰੇਕ ਕਰਤੂਤ ਨੂੰ ਜਾਣਦਾ ਹੈ ॥੩॥

ਕੂੜਿ ਕਪਟਿ ਬੰਚਿ ਨਿੰਮੁਨੀਆਦਾ ਬਿਨਸਿ ਗਇਆ ਤਤਕਾਲੇ
कूड़ि कपटि बंचि निमुनीआदा बिनसि गइआ ततकाले ॥
Kūṛ kapat bancẖ nimmunī▫āḏā binas ga▫i▫ā ṯaṯkāle.
Through falsehood, fraud and deceit, the mortal collapses in an instant - he has no foundation at all.
ਝੂਠ, ਟੇਢਾਪਣ ਅਤੇ ਫਰੇਬ ਨੀਹਂ ਦੇ ਬਿਨਾਂ ਹਨ ਅਤੇ ਤੁਰੰਤ ਹੀ ਨਾਸ ਹੋ ਜਾਂਦੇ ਹਨ।
ਕੂੜਿ = ਕੂੜ ਵਿਚ, ਮਾਇਆ ਦੇ ਮੋਹ ਵਿਚ। ਕਪਟਿ = ਠੱਗੀ ਵਿਚ। ਬੰਚਿ = ਠਗੀਜ ਕੇ। ਨਿੰਮੁਨੀਆਦਾ = ਬੇ-ਮੁਨਿਆਦਾ, ਜਿਸ ਦੀ ਪੱਕੀ ਨੀਂਹ ਨਹੀਂ ਹੈ। ਤਤਕਾਲੇ = ਤੁਰਤ।
ਮਨੁੱਖ ਦੀ ਇਸ ਜਗਤ ਵਿਚ ਚਾਰ-ਰੋਜ਼ਾ ਜ਼ਿੰਦਗੀ ਹੈ ਪਰ ਇਹ ਮਾਇਆ ਦੇ ਮੋਹ ਵਿਚ ਠੱਗੀ-ਫ਼ਰੇਬ ਵਿਚ ਆਤਮਕ ਜੀਵਨ ਲੁਟਾ ਕੇ ਬੜੀ ਛੇਤੀ ਆਤਮਕ ਮੌਤੇ ਮਰ ਜਾਂਦਾ ਹੈ।

ਸਤਿ ਸਤਿ ਸਤਿ ਨਾਨਕਿ ਕਹਿਆ ਅਪਨੈ ਹਿਰਦੈ ਦੇਖੁ ਸਮਾਲੇ ੪॥੩॥੪੨॥
सति सति सति नानकि कहिआ अपनै हिरदै देखु समाले ॥४॥३॥४२॥
Saṯ saṯ saṯ Nānak kahi▫ā apnai hirḏai ḏekẖ samāle. ||4||3||42||
Truly, truly, truly, Nanak speaks; look within your own heart, and realize this. ||4||3||42||
ਸੱਚ, ਸੱਚ ਸੱਚ ਨਾਨਕ ਆਖਦਾ ਹੈ। ਆਪਣੇ ਮਨ ਅੰਦਰ ਇਸ ਨੂੰ ਵੇਖ ਅਤੇ ਨਿਰਣਾ ਕਰ।
ਸਤਿ = ਸੱਚ। ਨਾਨਕਿ = ਨਾਨਕ ਨੇ। ਸਮਾਲੇ = ਸਮਾਲਿ, ਸੰਭਾਲ ਕੇ ॥੪॥੩॥੪੨॥
ਹੇ ਭਾਈ! ਨਾਨਕ ਨੇ ਇਹ ਗੱਲ ਯਕੀਨੀ ਤੌਰ ਤੇ ਸੱਚ ਕਹੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਉਸ ਨੂੰ ਆਪਣੇ ਅੰਦਰ ਵੱਸਦਾ ਵੇਖ (ਇਹੀ ਆਤਮਕ ਜੀਵਨ ਹੈ, ਇਹੀ ਜੀਵਨ-ਮਨੋਰਥ ਹੈ) ॥੪॥੩॥੪੨॥
Sat Sri Akal.
 

❤️ CLICK HERE TO JOIN SPN MOBILE PLATFORM

Top