• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ -1

Dalvinder Singh Grewal

Writer
Historian
SPNer
Jan 3, 2010
1,425
427
80
ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ -1
ਜੈਕਾਰਿਆਂ ਦੀ ਗੂੰਜ ਵਿੱਚ ਸਰਬ ਸੰਮਤੀ ਨਾਲ ਚਣੇ ਗਏ
ਡਾ: ਦਲਵਿੰਦਰ ਸਿੰਘ ਗ੍ਰੇਵਾਲ

11 ਅਗਸਤ 2025 ਦਾ ਦਿਨ ਇਸ ਲੇਖਕ ਲਈ ਬੜਾ ਸੁਭਾਗਾ ਸੀ ਜਦੋਂ ਇਸ ਨੂੰ ਖਾਲਸਾ ਪੰਥ ਦੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਪੰਥਕ ਕਮੇਟੀ ਦੇ ਨਵੇਂ ਚੇਅਰ ਪਰਸਨ ਬੀਬੀ ਸਤਵੰਤ ਕੌਰ ਦੀ ਚੋਣ ਵਿੱਚ ਇੱਕ ਡੈਲੀਗੇਟ ਦੇ ਤੌਰ ਦੇ ਹਿੱਸਾ ਲੈਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ।ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ 2024 ਨੂੰ 7 ਮੈਂਬਰਾਂ ਦੀ ਕਮੇਟੀ ਬਣਾਈ ਗਈ ਸੀ ਇਸ ਕਮੇਟੀ ਦੇ ਦੋ ਮੈਂਬਰ ਬਾਹਰੀ ਪ੍ਰਭਾਵ ਕਰਕੇ ਚਲੇ ਗਏ ਸਨ। ਅਜਿਹੇ ਵਿੱਚ ਪੰਜ ਮੈਂਬਰਾਂ ਦੀ ਕਮੇਟੀ ਬਚੀ ਸੀ। ਹੈ। ਪੰਜ ਮੈਂਬਰਾਂ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਭਰਤੀਆਂ ਦੀ ਪ੍ਰਕਿਰਿਆ ਬਖੂਬੀ ਨਿਭਾਈ, ਮੈਬਰਾਂ ਨੇ ਡੈਲੀਗੇਟ ਚੁਣੇ ਤੇ ਇਨ੍ਹਾਂ ਨਿਯੁਕਤੀਆਂ ਨੂੰ ਸਮੁਚੇ ਡੈਲੀਗੇਟਾਂ ਅੱਗੇ ਰੱਖਿਆ ਗਿਆ ਜਿੱਥੇ ਸਾਰੇ ਡੈਲੀਗੇਟਾਂ ਨੇ ਜੈਕਾਰਿਆਂ ਨਾਲ ਇਨ੍ਹਾਂ ਨਿਯੁਕਤੀਆਂ ਨੂੰ ਪ੍ਰਵਾਣ ਕਰ ਲਿਆ।nvyN

ਅਕਾਲ ਤਖਤ ਦੇ 2 ਦਸੰਬਰ 2024 ਦੇ ਹੁਕਮ ਅਨੁਸਾਰ ਇਸ ਪੰਜ ਕਮੇਟੀ ਨੇ ਛੇ ਕੁ ਮਹੀਨੇ ਪਹਿਲਾਂ ਨਵੇਂ ਮੈਬਰਾਂ ਦੀ ਭਰਤੀ ਸ਼ੁਰੂ ਕੀਤੀ ਤਾਂ ਇਸ ਨਵੇਂ ਅਕਾਲੀ ਦਲ ਵਿੱਚ ਸਵੈ-ਇੱਛਾ ਨਾਲ 15 ਲੱਖ ਤੋਂ ਵੱਧ ਮੈਂਬਰ ਭਰਤੀ ਹੋ ਗਏ। ਇਨ੍ਹਾਂ ਪੰਦਰਾਂ ਲੱਖ ਮੈਂਬਰਾਂ ਵਿੱਚੋਂ ਪਹਿਲਾਂ ਬਲਾਕ ਪੱਧਰ, ਫਿਰ ਜ਼ਿਲਾ ਪੱਧਰ ਅਤੇ ਆਖਰ ਵਿੱਚ ਸਟੇਟ ਪੱਧਰ ਦੇ ਡੈਲੀਗੇਟ ਸਾਫ ਚੋਣ ਪ੍ਰਕਿਰਿਆਂ ਰਾਹੀ ਹੀ ਚੁਣੇ ਗਏ ਸਨ ਜਿਨ੍ਹਾਂ ਨੇ 11 ਅਗਸਤ ਨੂੰ ਅੱਗੋਂ ਇਨ੍ਹਾਂ ਦੋਨਾਂ ਹਸਤੀਆਂ ਦੀ ਚੋਣ ਉੱਤੇ ਮੋਹਰ ਲਗਾਈ ਹੈ।ਇਸ ਤਰ੍ਹਾਂ ਸਾਫ ਸਪਸ਼ਟ ਖੁਲ੍ਹੇ ਆਮ ਵੱਡੇ ਪੱਧਰ ਉਤੇ ਹੋਏ ਨਵੀਂ ਪਾਰਟੀ ਦੇ ਮੈਂਬਰਾਂ ਨੇ ਜਿਸ ਤਰ੍ਹਾਂ ਅਪਣਾ ਪਤਾ, ਮਾਬਾਈਲ ਨੰਬਰ ਅਤੇ ਆਧਾਰ ਕਾਰਡ ਨੰਬਰ ਲਿਖਵਾ ਕੇ ਅਪਣੀ ਪਛਾਣ ਪੁਖਤਾ ਕਰਵਾਈ ਹੈ ਇਹੋ ਜਿਹੀ ਮੈਂਬਰ ਬਣਨ ਦੀ ਵਿਧੀ ਇਸ ਲੇਖਕ ਨੇ ਅਪਣੀ ਅੱਸੀਓਂ ਪਾਰ ਜ਼ਿੰਦਗੀ ਵਿੱਚ ਕਦੇ ਨਹੀ ਵੇਖੀ। ਸਾਰੀ ਭਰਤੀ ਵੀ ਵਲੰਟੀਅਰਾਂ ਨੇ ਆਪ ਅੱਗੇ ਆ ਕੇ ਕੀਤੀ। ਸਾਰੀ ਚੋਣ ਪ੍ਰਕਿਰਿਆ ਵਿੱਚ ਵਲੰਟੀਅਰਾਂ ਅਤੇ ਨਵੇਂ ਬਣੇ ਮੈਂਬਰਾਂ ਦਾ ਉਤਸ਼ਾਹ ਵੇਖਣਾ ਬਣਦਾ ਸੀ।

ਸ਼੍ਰੋਮਣੀ ਅਕਾਲੀ ਦਲ ਪਾਰਟੀ ਪੰਜਾਬ ਵਿੱਚ 105 ਸਾਲ ਪੁਰਾਣੀ ਪਾਰਟੀ ਹੈ ਜਿਸ ਨੇ ਬੜੇ ਉਤਾਰ ਚੜਾ ਵੇਖੇ ਹਨ ਅਤੇ ਹਕੂਮਤ ਦਾ ਠਾਠ ਵੀ ਮਾਣਿਆ ਹੈ।ਇਹ ਲੋਕ-ਪੱਖੀ, ਸੰਗਤ-ਪੱਖੀ ਪਾਰਟੀ ਹੈ ਜਿਸ ਦੀਆਂ ਨੀਹਾਂ ਸਿੱਖ ਧਰਮ ਵਿੱਚ ਬੰਨ੍ਹੀਆਂ ਹੋਈਆਂ ਹਨ ਪਰ ਅਫਸੋਸ ਇਹ ਹੈ ਹਕੂਮਤ ਦੇ ਨਸ਼ੇ ਵਿੱਚ ਆਏ ਕੁਝ ਲੋਕਾਂ ਨੇ ਅਪਣੀ ਪਿਤਾ-ਪਰਖੀ ਜਾਇਦਾਦ ਤੇ ਕਮਾਈ ਦਾ ਸਾਧਨ ਸਮਝ ਲਿਆ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਦਰ ਕਿਨਾਰ ਕਰ ਦਿਤਾ।ਉਨ੍ਹਾਂ ਨੂੰ ਅਕਾਲ ਤਖਤ ਤੋਂ ਅਯੋਗ ਕਰਾਰ ਕੀਤੇ ਜਾਣ ਤੋਂ ਬਾਦ ਜਦ ਉਸੇ ਹੁਕਮ ਨਾਮੇ ਵਿੱਚ ਨਵੀਂ ਭਰਤੀ ਕਰਕੇ ਪੰਥ ਵਿੱਚ ਨਵੀਂ ਲੀਡਰਸ਼ਿਪ ਅੱਗੇ ਲਿਆੳੇਣ ਅਤੇ ਨਵੀਂ ਰੂਹ ਫੁਕਣ ਦਾ ਹੁਕਮ ਹੋਇਆ ਤਾਂ ਉਸ ਪਰਕਿਰਿਆ ਦਾ ਸਾਥ ਦੇਣ ਦੀ ਥਾਂ ਉਸ ਦਾ ਵਿਰੋਧ ਸ਼ੁਰੂ ਕਰ ਦਿਤਾ ਅਤੇ ਅਪਣੇ ਕੁਝ ਅਯੋਗ ਘੋਸ਼ਿਤ ਕੀਤੇ ਗਏ ਸਾਥੀਆਂ ਨਾਲ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਉਤੇ ਹੱਕ ਜਮਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਜਿਸ ਨੂੰ ਸਮੁੱਚੇ ਪੰਥ ਨੇ ਬੁਰਾ ਮਨਾਇਆ ਅਤੇ ਵੱਡੇ ਪੱਧਰ ਤੇ ਪੰਜ ਮੈਂਬਰੀ ਕਮੇਟੀ ਦੀ ਪ੍ਰਕਿਰਿਆ ਵਿੱਚ ਅੱਗੇ ਵਧ ਕੇ ਸਹਿਯੋਗ ਦਿਤਾ ਜਿਸ ਦਾ ਨਤੀਜਾ 11 ਅਗਸਤ 2025 ਨੂੰ ਬੁਰਜ ਅਕਾਲੀ ਫੂਲਾ ਸਿੰਘ ਵਿੱਚ ਡੈਲੀਗੇਟਾਂ ਦੀ ਸਰਬ ਸੰਮਤੀ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਅਤੇ ਬੀਬੀ ਸਤਵੰਤ ਕੌਰ ਨੂੰ ਪੰਥਕ ਕਮੇਟੀ ਦੀ ਚੇਅਰ ਪਰਸਨ ਘੋਸ਼ਿਤ ਕਰਨ ਨਾਲ ਸਾਹਮਣੇ ਆਇਆ ਜਿਸ ਦਾ ਸਾਰੇ ਪੰਥ ਨੇ ਵੀ ਸਵਾਗਤ ਕੀਤਾ।​
 

Dalvinder Singh Grewal

Writer
Historian
SPNer
Jan 3, 2010
1,425
427
80
ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ -2
ਡਾ: ਦਲਵਿੰਦਰ ਸਿੰਘ ਗ੍ਰੇਵਾਲ

gyani harpreet singh1

ਇਸ ਲੇਖਕ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤਕਰੀਬਨ 2005 ਤੋਂ ਜਾਨਣਦਾ ਸੂਭਾਗ ਪ੍ਰਾਪਤ ਹੋਇਆ ਉਦੋਂ ਮੁਕਤਸਰ ਭਾਈ ਮਹਾਂ ਸਿੰਘ ਕਾਲਿਜ ਆਫ ਇੰਜਨੀਅਰਿੰਗ ਦੇ ਡਾਇਰਕੈਟਰ ਦੇ ਤੌਰ ਤੇ ਨਿਯੁਕਤੀ ਹੋਣ ਕਰਕੇ ਰੋਜ਼ ਸ਼ਾਮੀਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਦਰਸ਼ਨ ਕਰਨ ਜਾਣਾ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਰਸ਼ਨ ਵੀ ਹੋ ਜਾਣੇ। ਉਸ ਗੁਰਦੁਆਰਾ ਸਾਹਿਬ ਵਿੱਚ ਬਤੌਰ ਮੁੱਖ ਗ੍ਰੰਥੀ ਨਿਯੁਕਤ ਸਨ।

ਉਨ੍ਹਾਂ ਦੀ ਕਥਾ ਤੇ ਗੁਰਬਾਣੀ ਵਿਆਖਿਆ ਸੁਣਨੀ ਤਾਂ ਮੰਤਰ ਮੁਗਧ ਹੋ ਕੇ ਚੌੋਕੜਾ ਮਾਰ ਕੇ ਪੂਰਨ ਅਨੰਦ ਲੈਣਾ। ਗੁਰਬਾਣੀ ਅਤੇ ਸਿੱਖ ਰਿਤਿਹਾਸ ਨਾਲ ਡੂੰਘਾ ਲਗਾਅ ਹੋਣ ਕਰਕੇ ਹੌਲੀ ਹੌਲੀ ਗਿਆਨੀ ਜੀ ਨਾਲ ਇਨ੍ਹਾਂ ਮਜ਼ਮੂਨਾਂ ਬਾਰੇ ਵੀ ਚਰਚਾ ਕਰਨ ਦਾ ਮੌਕਾ ਮਿਲਿਦਾ ਰਿਹਾ।ਗਿਆਨੀ ਜੀ ਬੜੇ ਮਿੱਠ ਬੋਲੜੇ, ਨਿਰਮਲ ਸੁਭਾਈ, ਸ਼ਾਂਤ ਚਿੱਤ, ਸਿੱਖ ਇਤਿਹਾਸ ਅਤੇ ਗੁਰਬਾਣੀ ਦੇ ਬੜੇ ਗੁਣੀ ਗਿਆਨੀ, ਦੂਰ ਦਰਸ਼ੀ, ਬੜੀ ਹੀ ਗੁਰਦੁਆਰਾ ਸਾਹਿਬ ਵਿੱਚ ਜਦ ਵੀ ਨਤਮਸਤਕ ਹੋਣ ਜਾਣਾ ਤਾਂ ਉਥੇ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਮੁਲਾਕਾਤ ਜ਼ਰੂਰ ਕਰਨੀ ਅਤੇ ਵਿਚਾਰ ਵਟਾਂਦਰੇ ਵੀ ਕਰਨੇ । ਮੁਕਤਸਰ ਦੀ ਜੰਗ ਬਾਰੇ ਦਾਸ ਦਾ ਲਿਖਿਆ ਨਾਟਕ ਜਦ ਵੱਡੀ ਪਧਰ ਤੇ ਸਰਕਾਰ ਵਲੋਂ ਖਿਡਾਇਆ ਗਿਆ ਜਿਸ ਨੂੰ ਮੇਰੇ ਕਾਲਿਜ ਦੇ ਵਿਦਿਆਰਥੀਆਂ ਨੇ ਬੜੀ ਸ਼ਿਦਤ, ਸਿਰੜ ਅਤੇ ਸਿਦਕ ਨਾਲ ਪੇਸ਼ ਕੀਤਾ ਤਾਂ ਗਿਆਨੀ ਜੀ ਵਲੋਂ ਪ੍ਰਸ਼ੰਸ਼ਾ ਸੁਣ ਕੇ ਦਿਲ ਗਦ ਗਦ ਹੋਇਆ।ਗਿਆਨੀ ਜੀ ਦਾ ਅਕਾਸ਼ ਬਾਣੀ ਉਤੇ ਗੁਰਬਾਣੀ-ਵਿਚਾਰ ਵੀ ਬੜਾ ਅਸਰਦਾਰ ਹੁੰਦਾ ਸੀ।

ਜਨਮ ਤੇ ਪਰਿਵਾਰ

ਗਿਆਨੀ ਜੀ ਦਾ ਜਨਮ ਮਈ 1972 ਨੂੰ ਗਿਦੜਬਾਹੇ ਵਿੱਚ ਹੋਇਆ ਸੀ ਜਿਥੇ ਹੁਣ ਉਨ੍ਹਾਂ ਦੇ ਮਾਤਾ ਜੀ ਤੇ ਬਾਕੀ ਪਰਿਵਾਰਿਕ ਮੈਂਬਰ ਵਸਦੇ ਹਨ।

ਸਿਖਿਆ

ਉਨਾਂ ਨੇ ਸ਼੍ਰੋਮਣੀ ਪਰਬੰਧ ਕਮੇਟੀ ਦੀ ਸੰਸਥਾ ਕਾਸ਼ੀ ਗੁਰਮਤ ਸੰਸਥਾ ਤਲਵੰਡੀ ਸਾਬੋ ਤੋਂ ਧਾਰਮਿਕ ਅਤੇ ਗੁਰਮਤ ਸਿੱਖਿਆ ਦੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ ਜੋ ਕਿ ਤਿੰਨ ਸਾਲਾਂ ਦਾ ਕੋਰਸ ਸੀ ।ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੁਰਾਨ ਸ਼ਰੀਫ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ। ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤੇ ਤੁਲਨਾਤਮਕ ਅਧਿਐਨ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ।

ਨਿਯੁਕਤੀਆਂ
1997 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰਚਾਰਕ ਵਜੋਂ ਸ਼ਾਮਿਲ ਹੋਏ। ਦੋ ਸਾਲ ਧਰਮ ਪ੍ਰਚਾਰ ਕਮੇਟੀ ਅਧੀਨ ਸੇਵਾ ਕਰਨ ਤੋਂ ਬਾਅਦ 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਨਿਯੁਕਤ ਕੀਤੇ ਗਏ ।2017 ਵਿੱਚ ਸ੍ਰੀ ਤਲਵੰਡੀ ਸਾਹਿਬ ਸਾਬੋ ਦੇ ਜਥੇਦਾਰ ਸਰਕਾਰੀ ਕਮੇਟੀ ਦੁਆਰਾ ਸਿੱਖਾਂ ਦੇ ਪੰਜਵੇਂ ਤਖਤ ਸ੍ਰੀ ਹਰਿਮੰਦਰ ਤਲਵੰਡੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ ਇਸ ਤੋਂ ਬਾਅਦ 22 ਅਕਤੂਬਰ 2018 ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਹੀ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ । ਗਿਆਨੀ ਹਰਪ੍ਰੀਤ ਸਿੰਘ ਵੱਖ-ਵੱਖ ਸਿੱਖ ਮੁੱਦਿਆਂ ਤੇ ਆਪਣੀਆਂ ਸਪਸ਼ਟ ਟਿੱਪਣੀਆਂ ਕਾਰਨ ਸਿੱਖ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਰਹੇ ਹਨ । ਸ੍ਰੀ ਅਕਾਲ ਤਖਤ ਵਿਖੇ ਆਪਣੇ ਕਾਰਜਕਾਲ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖ ਮੁੱਦਿਆਂ ਦੀ ਖੁੱਲ ਕੇ ਵਕਾਲਤ ਕੀਤੀ। ਉਨ੍ਹਾਂ ਨੇ ਕੇਂਦਰ ਸਰਕਾਰ ਦੁਆਰਾ ਭਾਰਤ ਵਿੱਚ ਸੀ.ਏ.ਏ. ਅਤੇ ਐਨ.ਆਰ.ਸੀ. ਕਾਨੂੰਨਾਂ ਨੂੰ ਲਾਗੂ ਕਰਨ ਵਿਰੁੱਧ ਸੰਘਰਸ਼ ਦਾ ਜ਼ੋਰਦਾਰ ਸਮਰਥਨ ਕੀਤਾ । ਗਿਆਨੀ ਜੀ ਨੇ ਪੰਜਾਬ ਵਿੱਚ ਖੋਲੇ ਗਏ ਟੈਸਟ ਟਿਊਬ ਬੇਬੀ ਸੈਟਰਾਂ ਦਾ ਵਿਰੋਧ ਵੀ ਕੀਤਾ। ਉਹਨਾਂ ਕਿਹਾ ਸੀ ਕਿ ਇਸ ਨਾਲ ਸਾਡੀਆਂ ਨਸਲਾਂ ਬਰਬਾਦ ਹੋ ਰਹੀਆਂ ਹਨ। ਜਦੋਂ ਪੰਜਾਬ ਪੁਲਿਸ ਨੇ ਵਾਰਸ ਪੰਜਾਬ ਦੇ ਸੰਗਠਨ ਦੇ ਆਗੂ ਅੰਮ੍ਰਿਤਪਾਲ ਸਿੰਘ ਨੂੰ ਬਿਨਾ ਮੁਕੱਦਮਾ ਚਲਾਏ ਡਿਬਰੂਗੜ੍ਹ ਜੇਲ੍ਹ ਵਿਚ ਡੱਕ ਦਿਤਾ ਗਿਆ ਤਾਂ ਉਨ੍ਹਾਂ ਨੇ ਇਸ ਲਈ ਵੀ ਇਨਸਾਫ ਦੀ ਮੰਗ ਕੀਤੀ ਤੇ ਇਸ ਨਜ਼ਰਬੰਦੀ ਨੂੰ ਨਜਾਇਜ਼ ਦਸਿਆ। ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਉਹ ਸਮੇਂ ਸਮੇਂ ਸਿਰ ਆਵਾਜ਼ ਉਠਾਉਂਦੇ ਰਹੇ।

ਜਦ ਵਿਰਸਾ ਸਿੰਘ ਵਲਟੋਹਾ ਦੇ ਚੁਕੇ ਚੁਕਾਏ ਉਸਦੇ ਸਾਢੂ ਨੇ ਉਨ੍ਹਾਂ ਤੇ ਗਲਤ ਇਲਜ਼ਾਮ ਲਾਏ ਤਾਂ ਹਰਪ੍ਰੀਤ ਸਿੰਘ ਜੀ ਦੀ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨਾਲ ਜਵਾਨੀ ਜੰਗ ਵੀ ਹੋਈ ਤੇ ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਗਲਤ ਸਿੱਧ ਕੀਤਾ। ਆਮ ਆਦਮੀ ਪਾਰਟੀ ਦੇ ਆਗੂ ਰਾਗਵ ਚੱਢਾ ਅਤੇ ਪ੍ਰਣੀਤੀ ਦੇ ਵਿਆਹ ਦੀਆਂ ਰਸਮਾਂ ਵਿੱਚ ਸ਼ਾਮਿਲ ਹੋਣ ਤੇ ਹਲਾ ਹੂ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਬੇਵਜ਼ਨੀ ਮੁੱਦੇ ਨੂੰ ਵਜ਼ਨੀ ਦਲੀਲਾਂ ਨਾਲ ਬੰਦ ਕਰਵਾ ਦਿੱਤਾ। ਇਨ੍ਹਾਂ ਮੁਦਿਆਂ ਦਾ ਮੁੱਖ ਕਾਰਣ ਬਾਦਲ ਧੜਾ ਜਥੇਦਾਰ ਸਾਹਿਬ ਤੋਂ ਅਪਣੇ ਕੀਤੇ ਹੋਏ ਕੁਕਰਮਾਂ ਨੂੰ ਮੁਆਫੀ ਦਿਵਾਉਣਾ ਚਾਹੁੰਦਾ ਸੀ ਪਰ ਗਿਆਨੀ ਜੀ ਕਿਸੇ ਵੀ ਪ੍ਰਭਾਵ ਥੱਲੇ ਨਾ ਝੁਕੇ ਤੇ ਆਖਰ ਪ੍ਰਬਾਵਸ਼ਾਲੀ ਤਾਕਤਵਰ ਧੱੜੇ ਨੂੰ ਝੁਕਣਾ ਪਿਆ। ਬਾਦਲ ਦਲ ਨੂੰ ਰਾਜਨੀਤਿਕ ਖੇਤਰ ਦੇ ਵਿੱਚ ਵੀ ਸਿੱਖਾਂ ਨੇ ਤੇ ਆਮ ਲੋਕਾਂ ਨੇ ਨਕਾਰ ਦਿੱਤਾ ਸੀ ਕਿਉਂਕਿ ਜਿੱਥੇ ਤਾਂ ਉਹ ਪਹਿਲਾਂ ਦੋ ਵਾਰ ਸਰਕਾਰ ਬਣਾ ਚੁੱਕੇ ਸਨ ਹੁਣ ਸਿਰਫ ਤਿੰਨ ਐਮਐਲਏ ਰਹਿ ਗਏ ਸਨ ਇਹਨਾਂ ਦੇ ਵਿੱਚੋਂ ਵੀ ਇੱਕ ਅਸਤੀਫਾ ਦੇ ਗਏ ਸਨ, ਇੱਕ ਉਹਨਾਂ ਤੋਂ ਕਿਨਾਰਾ ਕਰ ਰਹੇ ਸਨ ਤੇ ਸਿਰਫ ਇਕ ਹੀ ਮੈਂਬਰ ਉਹਨਾਂ ਦੇ ਨਾਲ ਸਨ ਤੇ ਉਹ ਵੀ ਉਹਨਾਂ ਦੇ ਆਪਣੇ ਨਜ਼ਦੀਕੀ ਰਿਸ਼ਤੇਦਾਰ।

ਹੈਰਾਨੀ ਦੀ ਗੱਲ ਇਹ ਹੈ ਕਿ ਇਤਨਾਂ ਕੁਝ ਹੁੰਦੇ ਹੋਏ ਵੀ ਉਨ੍ਹਾਂ ਨੇ ਆਪਣੇ ਆਪ ਨੂੰ ਇਸ ਸਿੱਖ ਪੰਥ ਦੇ ਸੰਸਥਾਗਤ ਸਿਸਟਮ ਤੋਂ ਅਲਹਿਦਾ ਕਰਨ ਦੀ ਸੋਚ ਨਹੀਂ ਰੱਖੀ ਸਗੋਂ ਆਪਣੇ ਆਪ ਨੂੰ ਇਸ ਉੱਤੇ ਕਾਬਜ਼ ਬਣਾਏ ਰੱਖਣ ਲਈ ਲਗਾਤਾਰ ਯਤਨਸ਼ੀਲ ਸਨ।ਉਨ੍ਹਾਂ ਨੂੰ ਜਦ ਪੰਥ ਨੇ ਨਕਾਰ ਦਿੱਤਾ ਤਾਂ ਉਹਨਾਂ ਨੇ ਅਕਾਲ ਤਖਤ ਕੋਲ ਜਾ ਕੇ ਗੁਹਾਰ ਲਾਈ ਕਿ ਮੈਨੂੰ ਇਸ ਬਦਨਾਮੀ ਤੋਂ ਬਖਸ਼ੋ ਤੇ ਸਿੱਖ ਪੰਥ ਤੋਂ ਮੁਆਫੀ ਦਵਾਓ । ਗਿਆਨੀ ਹਰਪ੍ਰੀਤ ਜੀ ਉਦੋਂ ਅਕਾਲ ਤਖਤ ਦੇ ਕਾਰਜਕਾਰੀ ਪ੍ਰਧਾਨ ਸਨ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਆਪਣੇ ਸਾਰੇ ਸਾਥੀਆਂ ਦੇ ਨਾਲ ਜੋ ਉਸ ਵੇਲੇ ਉਸ ਅਕਾਲੀ ਸਰਕਾਰ ਦੇ ਵਿੱਚ ਸਨ ਆ ਕੇ ਅਕਾਲ ਤਖਤ ਦੇ ਉੱਤੇ ਸਾਰੀਆਂ ਭੁੱਲਾਂ ਬਖਸ਼ਾਉਣੀਆਂ ਪੈਣਗੀਆਂ ਜਿੱਥੇ ਉਨ੍ਹਾਂ ਨੂੰ ਸਮੁੱਚੇ ਸਿੱਖ ਪੰਥ ਵਲੋਂ ਮਾਫੀ ਮਿਲ ਸਕਦੀ ਹੈ।

ਜਦ ਸਰਦਾਰ ਸੁਖਬੀਰ ਸਿੰਘ ਬਾਦਲ ਅਪਣਾ ਸਾਥੀਆਂ ਸਮੇਤ ਅਕਾਲ ਤਖਤ ਦੇ ਅੱਗੇ ਪੇਸ਼ ਹੋਏ ਤਾਂ ਉਹਨਾਂ ਨੇ ਆਪਣੇ ਸਾਰੇ ਗੁਨਾਹ ਕਬੂਲੇ ਜੋ ਉਹਨਾਂ ਨੇ ਪੰਥ ਦੇ ਵਿਰੁੱਧ ਵਿੱਚ ਕੀਤੇ ਸਨ ਤੇ ਪੰਥ ਦੀਆਂ ਢਹਿੰਦੀਆਂ ਕਲਾਂ ਵਿੱਚ ਲੈ ਜਾਣ ਦੀਆਂ ਜੋ ਉਹਨਾਂ ਦੀਆਂ ਕਾਰਵਾਈਆਂ ਸਨ ਉਨ੍ਹਾਂ ਸਭ ਨੂੰ ਸੁਣਾਇਆ ਗਿਆ ਤਾਂ ਉਨ੍ਹਾਂ ਸਭ ਨੇ ਹਰ ਗੁਨਾਹ ‘ਹਾਂ’ਕਹਿ ਕੇ ਸਵੀਕਾਰ ਕੀਤਾ ।
1755006232027.png

ਇਹ ਸਜ਼ਾ ਸੁਖਬੀਰ ਨੂੰ ਅਕਾਲ ਤਖਤ ਵੱਲੋਂ 'ਤਨਖਾਹੀਆ' ਐਲਾਨੇ ਜਾਣ ਦੇ ਤਿੰਨ ਮਹੀਨਿਆਂ ਬਾਅਦ ਆਈ ਹੈ। ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਅਤੇ ਹੋਰ ਬਾਗੀ ਆਗੂ ਪਹਿਲੀ ਜੁਲਾਈ ਨੂੰ ਅਕਾਲ ਤਖਤ ਅੱਗੇ ਪੇਸ਼ ਹੋਏ ਸਨ ਅਤੇ 2007 ਤੋਂ 2017 ਦਰਮਿਆਨ ਅਕਾਲੀ ਦਲ ਦੇ ਸ਼ਾਸਨ ਦੌਰਾਨ ਚਾਰ "ਗਲਤੀਆਂ" ਲਈ ਮੁਆਫੀ ਮੰਗੀ ਸੀ, ਜਿਸ ਵਿੱਚ 2015 ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਵਿੱਚ ਅਸਫਲਤਾ ਅਤੇ 2007 ਦੇ ਗੁਰੁ ਗੋਬਿੰਦ ਦਿੰਘ ਵਰਗੇ ਵਸਤਰ ਪਹਿਨਣ ਅਤੇ ਅਪਣੀ ਵੱਖ ਵਿਧੀ ਅਨੁਸਾਰ ਅੰਮ੍ਰਿਤ ਛਕਾਉਣ ਦੇ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫ ਕਰਨਾ ਸ਼ਾਮਲ ਸੀ।

ਇਹ ਵੀ ਫੈਸਲਾ ਸੁਣਾਇਆ ਗਿਆ ਕਿ ਜੋ ਅਕਾਲੀ ਸਰਕਾਰ ਦੇ ਵੱਡੇ ਨੁਮਾਇੰਦੇ ਸਨ ਇਹਨਾਂ ਨੇ ਸਿੱਖ ਪੰਥ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਤੇ ਇਹ ਹੁਣ ਸਿੱਖ ਪੰਥ ਦੇ ਕਾਮਯਾਬ ਨੁਮਾਇਦੇ ਨਹੀਂ ਕਹੇ ਜਾ ਸਕਦੇ ਤੇ ਇਹਨਾਂ ਨੂੰ ਹਟਾ ਕੇ ਸਿੱਖ ਪੰਥ ਵਿੱਚ ਨਵੀਂ ਰੂਹ ਫੂਕਣੀ ਚਾਹੀਦੀ ਹੈ ਜਿਸ ਲਈ ਨਵੀਂ ਭਰਤੀ ਕਰਨੀ ਚਾਹੀਦੀ ਹੈ ਤੇ ਇਹਨਾਂ ਸਭ ਤਨਖਾਹੀਆਂ ਨੂੰ ਪਾਸੇ ਰੱਖ ਕੇ ਨਵੇਂ ਲੀਡਰ ਦੀ ਚੋਣ ਕਰਨੀ ਚਾਹੀਦੀ ਹੈ। ਇਸ ਕਾਰਜ ਲਈ ਅਕਾਲ ਤਖਤ ਸਾਹਿਬ ਵਲੋਂ ਇੱਕ ਸੱਤ ਮੈਂਬਰੀ ਟੀਮ ਦਾ ਗਠਨ ਕੀਤਾ ਜਿਸ ਵਿੱਚੋਂ ਸੱਤ ਮੈਂਬਰਾਂ ਦੇ ਵਿੱਚੋਂ ਦੋ ਮੈਂਬਰ ਸਰਦਾਰ ਕਿਰਪਾਲ ਸਿੰਘ ਬਡੁੰਗਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ ਸੁਖਬੀਰ ਸਿੰਘ ਬਾਦਲ ਦੇ ਨੇੜੇ ਸਨ ਇਸ ਕਮੇਟੀ ਤੋਂ ਪਾਸੇ ਹੋ ਗਏ। ਲੇਕਿਨ ਬਾਕੀ ਪੰਜ ਮੈਂਬਰੀ ਕਮੇਟੀ ਨੇ ਜਾ ਕੇ ਅਕਾਲ ਤਖਤ ਅੱਗੇ ਆਪਣਾ ਪੱਖ ਪੇਸ਼ ਕੀਤਾ ਤਾਂ ਅਕਾਲ ਤਖਤ ਦy ਜਥੇਦਾਰ ਸਾਹਿਬ ਨੇ ਕਿਹਾ ਕਿ ਤੁਸੀਂ ਪੰਜੇ ਹੀ ਆਪਣਾ ਕਾਰਜ ਨਿਭਾਓ।

2 ਦਸੰਬਰ, 2024 ਦੇ ਫ਼ਰਮਾਨ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਦੀ ਪ੍ਰਮੁਖ ਭੂਮਿਕਾ ਨੂੰ ਲੈ ਕੇ ਤੇ ਸੁਖਬੀਰ ਸਿੰਘ ਬਾਦਲ ਖੇਮੇ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਟਕਰਾਅ ਕਰਕੇ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਵਲੋਂ ਇਕ ਕਮੇਟੀ ਰਾਹੀਂ ਝੂਠੇ ਇਲਜ਼ਾਮ ਲਗਾ ਕੇ ਦੋਸ਼ੀ ਕਰਾਰ ਕਰਕੇ ਤਲਵੰਡੀ ਸਾਬੋ ਦੀ ਜਥੇਦਾਰੀ ਤੋਂ ਬਰਖਾਸਤ ਕਰ ਦਿਤਾ ਗਿਆ। ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸਿੱਖਿਆ ਮੰਤਰੀ ਨੇ ਆਪਣੀ ਯਾਤਰਾ ਦੀ ਸ਼ੁਰੂਆਤ ਸ਼੍ਰੋਮਣੀ ਗੁਰਦੁਆਰੇ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਵਿੱਚ ਇੱਕ ਧਾਰਮਿਕ ਉਪਦੇਸ਼ਕ ਵਜੋਂ ਕੀਤੀ ਸੀ ਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦੇ ਵਿਲੱਖਣ ਪਦ ਤੱਕ ਪਹੁੰਚੇ।। ਪਰ ਉਨ੍ਹਾਂ ਨੇ ਇਸ ਬਦਲਾਖੋਰੀ ਦੀ ਨੀਤੀ ਵਿਰੁਧ ਆਵਾਜ਼ ਵੀ ਉਠਾਈ ਅਤੇ ਸਿੱਖ ਪੰਥ ਵਿੱਚ ਅਪਣਾ ਵਕਾਰ ਵੀ ਬਹਾਲੀ ਰੱਖਿਆ।
1755006526271.png

ਅਕਾਲ ਤਖਤ ਦੇ ਹੁਕਮ ਅਨੁਸਾਰ ਪੰਜ ਮੈਂਬਰੀ ਕਮੇਟੀ ਨੇ ਆਪਣਾ ਕਾਰਜ ਬਖੂਬੀ ਨਿਭਾਇਆ ਤੇ ਸਿੱਖ ਪੰਥ ਨੂੰ ਨਵਿਆਉਣ ਲਈ ਤੇ ਅਕਾਲ ਤਖਤ ਦੇ ਹੁਕਮਨਾਮੇ ਨੂੰ ਪੂਰਾ ਕਰਨ ਲਈ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਤਕਰੀਬਨ 15 ਲੱਖ ਤੋਂ ਉੱਪਰ ਨਵੇਂ ਸਿੱਖ ਭਰਤੀ ਹੋਏ। ਇਸ ਵੱਡੇ ਹੁੰਗਾਰੇ ਨੂੰ ਸਾਰੇ ਪੰਜਾਬ ਹੀ ਨਹੀਂ ਸਾਰੀ ਦੁਨੀਆਂ ਦੇ ਵਿੱਚ ਹੀ ਬੜਾ ਉਤਸਾਹ ਮਿਲਿਆ।

ਇਸ ਤੋਂ ਬਾਅਦ ਨਵੇਂ ਭਰਤੀ ਹੋਏ ਮੈਂਬਰਾਂ ਪਹਿਲਾਂ ਤਾਂ ਬਲਾਕ ਪੱਧਰ ਦੇ ਉੱਤੇ, ਫਿਰ ਜਿਲਾ ਪੱਧਰ ਦੇ ਉੱਤੇ ਤੇ ਫਿਰ ਸਟੇਟ ਪੱਧਰ ਦੇ ਉੱਤੇ 528 ਡੈਲੀਗੇਟ ਚੁਣੇ ਗਏ ਤੇ ਇਹਨਾਂ ਡੈਲੀਗੇਟਾਂ ਨੂੰ ਹੀ ਨਵੇਂ ਪ੍ਰਧਾਨ ਤੇ ਹੋਰ ਕਾਰਜਕਾਰੀ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਆਪਣੇ ਫੈਸਲੇ ਦੇਣੇ ਸਨ। ਇਸ ਦੀ ਮੀਟਿੰਗ 11 ਅਗਸਤ ਨੂੰ ਬੁਰਜ ਅਕਾਲੀ ਫੂਲਾ ਸਿੰਘ ਦੇ ਬੁਰਜ ਗੁਰਦੁਆਰਾ ਸਾਹਿਬ ਵਿੱਚ ਹੋਈ ਜਿੱਥੇ ਹਾਜ਼ਰ 478 ਡੈਲੀਗੇਟਾਂ ਨੇ ਸਰਬ ਸੰਮਤੀ ਦੇ ਨਾਲ ਪਹਿਲਾਂ ਤਾਂ ਬੀਬੀ ਸਤਵੰਤ ਕੌਰ ਜੀ ਨੂੰ ਪੰਥਕ ਕਮੇਟੀ ਦਾ ਚੇਅਰ ਪਰਸਨ ਐਲਾਨਿਆ ਗਿਆ ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਨਵੀਂ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ । ਜਿਸ ਤਰ੍ਹਾਂ ਜੈਕਾਰਿਆਂ ਦੀ ਗੂੰਜ ਸਾਰੇ ਹਾਲ ਦੇ ਵਿੱਚ ਹੋ ਰਹੀ ਸੀ ਇਸ ਲੇਖਕ ਨੇ ਇਸ ਸਪਿਰਿਟ ਬੜੀ ਚੰਗੀ ਤਰ੍ਹਾਂ ਮਹਿਸੂਸ ਕੀਤਾ ਤੇ ਮਾਣ ਵੀ ਮਹਿਸੂਸ ਕੀਤਾ ਕਿ ਆਖਰ ਪੰਥ ਨੇ ਇਕ ਅਕਾਲੀ ਫੂਲਾ ਸਿੰਘ ਦੇ ਵਰਗਾ ਨਵਾਂ ਪ੍ਰਧਾਨ ਚੁਣ ਲਿਆ ਹੈ । ਪੰਥਕ ਕਦਰਾਂ ਕੀਮਤਾਂ ਤੇ ਸਿੱਖ ਧਰਮ ਦੀਆਂ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਲਈ ਨਵੇਂ ਚੇਅਰ ਪਰਸਨ ਨੂੰ ਚੁਣ ਲਿਆ ਹੈ । ਹੁਣ ਇਹ ਦੋਨੋਂ ਹਸਤੀਆਂ ਇੱਕ ਦੂਜੇ ਨਾਲ ਮਿਲ ਕੇ ਸਾਰੀ ਪੰਥ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਗੇ । ਪੰਥ ਦੀਆਂ ਜੋ ਸਮੱਸਿਆਵਾਂ ਸਨ ਉਹ ਵੀ ਸਾਰੇ ਡੈਲੀਗੇਟਾਂ ਅੱਗੇ ਰੱਖੀਆਂ ਗਈਆਂ ਜਿਨਾਂ ਨੂੰ ਵੀ ਜੈਕਾਰਿਆਂ ਨਾਲ ਪ੍ਰਵਾਨ ਕੀਤਾ ਗਿਆ। ਇਸ ਲੇਖਕ ਨੂੰ ਇਹ ਸਭ ਆਪਣੇ ਅੱਖੀ ਵੇਖਣ ਦਾ ਅਵਸਰ ਮਿਲਿਆ ਤੇ ਇਹ ਅਵਸਰ ਇੱਕ ਇਤਿਹਾਸਿਕ ਹੋ ਨਿਬੜਿਆ ਹੈ ।​
 
📌 For all latest updates, follow the Official Sikh Philosophy Network Whatsapp Channel:
Top