• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ -1

Dalvinder Singh Grewal

Writer
Historian
SPNer
Jan 3, 2010
1,436
427
80
ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ -1
ਜੈਕਾਰਿਆਂ ਦੀ ਗੂੰਜ ਵਿੱਚ ਸਰਬ ਸੰਮਤੀ ਨਾਲ ਚਣੇ ਗਏ
ਡਾ: ਦਲਵਿੰਦਰ ਸਿੰਘ ਗ੍ਰੇਵਾਲ

11 ਅਗਸਤ 2025 ਦਾ ਦਿਨ ਇਸ ਲੇਖਕ ਲਈ ਬੜਾ ਸੁਭਾਗਾ ਸੀ ਜਦੋਂ ਇਸ ਨੂੰ ਖਾਲਸਾ ਪੰਥ ਦੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਪੰਥਕ ਕਮੇਟੀ ਦੇ ਨਵੇਂ ਚੇਅਰ ਪਰਸਨ ਬੀਬੀ ਸਤਵੰਤ ਕੌਰ ਦੀ ਚੋਣ ਵਿੱਚ ਇੱਕ ਡੈਲੀਗੇਟ ਦੇ ਤੌਰ ਦੇ ਹਿੱਸਾ ਲੈਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ।ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ 2024 ਨੂੰ 7 ਮੈਂਬਰਾਂ ਦੀ ਕਮੇਟੀ ਬਣਾਈ ਗਈ ਸੀ ਇਸ ਕਮੇਟੀ ਦੇ ਦੋ ਮੈਂਬਰ ਬਾਹਰੀ ਪ੍ਰਭਾਵ ਕਰਕੇ ਚਲੇ ਗਏ ਸਨ। ਅਜਿਹੇ ਵਿੱਚ ਪੰਜ ਮੈਂਬਰਾਂ ਦੀ ਕਮੇਟੀ ਬਚੀ ਸੀ। ਹੈ। ਪੰਜ ਮੈਂਬਰਾਂ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਭਰਤੀਆਂ ਦੀ ਪ੍ਰਕਿਰਿਆ ਬਖੂਬੀ ਨਿਭਾਈ, ਮੈਬਰਾਂ ਨੇ ਡੈਲੀਗੇਟ ਚੁਣੇ ਤੇ ਇਨ੍ਹਾਂ ਨਿਯੁਕਤੀਆਂ ਨੂੰ ਸਮੁਚੇ ਡੈਲੀਗੇਟਾਂ ਅੱਗੇ ਰੱਖਿਆ ਗਿਆ ਜਿੱਥੇ ਸਾਰੇ ਡੈਲੀਗੇਟਾਂ ਨੇ ਜੈਕਾਰਿਆਂ ਨਾਲ ਇਨ੍ਹਾਂ ਨਿਯੁਕਤੀਆਂ ਨੂੰ ਪ੍ਰਵਾਣ ਕਰ ਲਿਆ।nvyN

ਅਕਾਲ ਤਖਤ ਦੇ 2 ਦਸੰਬਰ 2024 ਦੇ ਹੁਕਮ ਅਨੁਸਾਰ ਇਸ ਪੰਜ ਕਮੇਟੀ ਨੇ ਛੇ ਕੁ ਮਹੀਨੇ ਪਹਿਲਾਂ ਨਵੇਂ ਮੈਬਰਾਂ ਦੀ ਭਰਤੀ ਸ਼ੁਰੂ ਕੀਤੀ ਤਾਂ ਇਸ ਨਵੇਂ ਅਕਾਲੀ ਦਲ ਵਿੱਚ ਸਵੈ-ਇੱਛਾ ਨਾਲ 15 ਲੱਖ ਤੋਂ ਵੱਧ ਮੈਂਬਰ ਭਰਤੀ ਹੋ ਗਏ। ਇਨ੍ਹਾਂ ਪੰਦਰਾਂ ਲੱਖ ਮੈਂਬਰਾਂ ਵਿੱਚੋਂ ਪਹਿਲਾਂ ਬਲਾਕ ਪੱਧਰ, ਫਿਰ ਜ਼ਿਲਾ ਪੱਧਰ ਅਤੇ ਆਖਰ ਵਿੱਚ ਸਟੇਟ ਪੱਧਰ ਦੇ ਡੈਲੀਗੇਟ ਸਾਫ ਚੋਣ ਪ੍ਰਕਿਰਿਆਂ ਰਾਹੀ ਹੀ ਚੁਣੇ ਗਏ ਸਨ ਜਿਨ੍ਹਾਂ ਨੇ 11 ਅਗਸਤ ਨੂੰ ਅੱਗੋਂ ਇਨ੍ਹਾਂ ਦੋਨਾਂ ਹਸਤੀਆਂ ਦੀ ਚੋਣ ਉੱਤੇ ਮੋਹਰ ਲਗਾਈ ਹੈ।ਇਸ ਤਰ੍ਹਾਂ ਸਾਫ ਸਪਸ਼ਟ ਖੁਲ੍ਹੇ ਆਮ ਵੱਡੇ ਪੱਧਰ ਉਤੇ ਹੋਏ ਨਵੀਂ ਪਾਰਟੀ ਦੇ ਮੈਂਬਰਾਂ ਨੇ ਜਿਸ ਤਰ੍ਹਾਂ ਅਪਣਾ ਪਤਾ, ਮਾਬਾਈਲ ਨੰਬਰ ਅਤੇ ਆਧਾਰ ਕਾਰਡ ਨੰਬਰ ਲਿਖਵਾ ਕੇ ਅਪਣੀ ਪਛਾਣ ਪੁਖਤਾ ਕਰਵਾਈ ਹੈ ਇਹੋ ਜਿਹੀ ਮੈਂਬਰ ਬਣਨ ਦੀ ਵਿਧੀ ਇਸ ਲੇਖਕ ਨੇ ਅਪਣੀ ਅੱਸੀਓਂ ਪਾਰ ਜ਼ਿੰਦਗੀ ਵਿੱਚ ਕਦੇ ਨਹੀ ਵੇਖੀ। ਸਾਰੀ ਭਰਤੀ ਵੀ ਵਲੰਟੀਅਰਾਂ ਨੇ ਆਪ ਅੱਗੇ ਆ ਕੇ ਕੀਤੀ। ਸਾਰੀ ਚੋਣ ਪ੍ਰਕਿਰਿਆ ਵਿੱਚ ਵਲੰਟੀਅਰਾਂ ਅਤੇ ਨਵੇਂ ਬਣੇ ਮੈਂਬਰਾਂ ਦਾ ਉਤਸ਼ਾਹ ਵੇਖਣਾ ਬਣਦਾ ਸੀ।

ਸ਼੍ਰੋਮਣੀ ਅਕਾਲੀ ਦਲ ਪਾਰਟੀ ਪੰਜਾਬ ਵਿੱਚ 105 ਸਾਲ ਪੁਰਾਣੀ ਪਾਰਟੀ ਹੈ ਜਿਸ ਨੇ ਬੜੇ ਉਤਾਰ ਚੜਾ ਵੇਖੇ ਹਨ ਅਤੇ ਹਕੂਮਤ ਦਾ ਠਾਠ ਵੀ ਮਾਣਿਆ ਹੈ।ਇਹ ਲੋਕ-ਪੱਖੀ, ਸੰਗਤ-ਪੱਖੀ ਪਾਰਟੀ ਹੈ ਜਿਸ ਦੀਆਂ ਨੀਹਾਂ ਸਿੱਖ ਧਰਮ ਵਿੱਚ ਬੰਨ੍ਹੀਆਂ ਹੋਈਆਂ ਹਨ ਪਰ ਅਫਸੋਸ ਇਹ ਹੈ ਹਕੂਮਤ ਦੇ ਨਸ਼ੇ ਵਿੱਚ ਆਏ ਕੁਝ ਲੋਕਾਂ ਨੇ ਅਪਣੀ ਪਿਤਾ-ਪਰਖੀ ਜਾਇਦਾਦ ਤੇ ਕਮਾਈ ਦਾ ਸਾਧਨ ਸਮਝ ਲਿਆ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਦਰ ਕਿਨਾਰ ਕਰ ਦਿਤਾ।ਉਨ੍ਹਾਂ ਨੂੰ ਅਕਾਲ ਤਖਤ ਤੋਂ ਅਯੋਗ ਕਰਾਰ ਕੀਤੇ ਜਾਣ ਤੋਂ ਬਾਦ ਜਦ ਉਸੇ ਹੁਕਮ ਨਾਮੇ ਵਿੱਚ ਨਵੀਂ ਭਰਤੀ ਕਰਕੇ ਪੰਥ ਵਿੱਚ ਨਵੀਂ ਲੀਡਰਸ਼ਿਪ ਅੱਗੇ ਲਿਆੳੇਣ ਅਤੇ ਨਵੀਂ ਰੂਹ ਫੁਕਣ ਦਾ ਹੁਕਮ ਹੋਇਆ ਤਾਂ ਉਸ ਪਰਕਿਰਿਆ ਦਾ ਸਾਥ ਦੇਣ ਦੀ ਥਾਂ ਉਸ ਦਾ ਵਿਰੋਧ ਸ਼ੁਰੂ ਕਰ ਦਿਤਾ ਅਤੇ ਅਪਣੇ ਕੁਝ ਅਯੋਗ ਘੋਸ਼ਿਤ ਕੀਤੇ ਗਏ ਸਾਥੀਆਂ ਨਾਲ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਉਤੇ ਹੱਕ ਜਮਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਜਿਸ ਨੂੰ ਸਮੁੱਚੇ ਪੰਥ ਨੇ ਬੁਰਾ ਮਨਾਇਆ ਅਤੇ ਵੱਡੇ ਪੱਧਰ ਤੇ ਪੰਜ ਮੈਂਬਰੀ ਕਮੇਟੀ ਦੀ ਪ੍ਰਕਿਰਿਆ ਵਿੱਚ ਅੱਗੇ ਵਧ ਕੇ ਸਹਿਯੋਗ ਦਿਤਾ ਜਿਸ ਦਾ ਨਤੀਜਾ 11 ਅਗਸਤ 2025 ਨੂੰ ਬੁਰਜ ਅਕਾਲੀ ਫੂਲਾ ਸਿੰਘ ਵਿੱਚ ਡੈਲੀਗੇਟਾਂ ਦੀ ਸਰਬ ਸੰਮਤੀ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਅਤੇ ਬੀਬੀ ਸਤਵੰਤ ਕੌਰ ਨੂੰ ਪੰਥਕ ਕਮੇਟੀ ਦੀ ਚੇਅਰ ਪਰਸਨ ਘੋਸ਼ਿਤ ਕਰਨ ਨਾਲ ਸਾਹਮਣੇ ਆਇਆ ਜਿਸ ਦਾ ਸਾਰੇ ਪੰਥ ਨੇ ਵੀ ਸਵਾਗਤ ਕੀਤਾ।​
 

Dalvinder Singh Grewal

Writer
Historian
SPNer
Jan 3, 2010
1,436
427
80
ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ -2
ਡਾ: ਦਲਵਿੰਦਰ ਸਿੰਘ ਗ੍ਰੇਵਾਲ

gyani harpreet singh1

ਇਸ ਲੇਖਕ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤਕਰੀਬਨ 2005 ਤੋਂ ਜਾਨਣਦਾ ਸੂਭਾਗ ਪ੍ਰਾਪਤ ਹੋਇਆ ਉਦੋਂ ਮੁਕਤਸਰ ਭਾਈ ਮਹਾਂ ਸਿੰਘ ਕਾਲਿਜ ਆਫ ਇੰਜਨੀਅਰਿੰਗ ਦੇ ਡਾਇਰਕੈਟਰ ਦੇ ਤੌਰ ਤੇ ਨਿਯੁਕਤੀ ਹੋਣ ਕਰਕੇ ਰੋਜ਼ ਸ਼ਾਮੀਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਦਰਸ਼ਨ ਕਰਨ ਜਾਣਾ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਰਸ਼ਨ ਵੀ ਹੋ ਜਾਣੇ। ਉਸ ਗੁਰਦੁਆਰਾ ਸਾਹਿਬ ਵਿੱਚ ਬਤੌਰ ਮੁੱਖ ਗ੍ਰੰਥੀ ਨਿਯੁਕਤ ਸਨ।

ਉਨ੍ਹਾਂ ਦੀ ਕਥਾ ਤੇ ਗੁਰਬਾਣੀ ਵਿਆਖਿਆ ਸੁਣਨੀ ਤਾਂ ਮੰਤਰ ਮੁਗਧ ਹੋ ਕੇ ਚੌੋਕੜਾ ਮਾਰ ਕੇ ਪੂਰਨ ਅਨੰਦ ਲੈਣਾ। ਗੁਰਬਾਣੀ ਅਤੇ ਸਿੱਖ ਰਿਤਿਹਾਸ ਨਾਲ ਡੂੰਘਾ ਲਗਾਅ ਹੋਣ ਕਰਕੇ ਹੌਲੀ ਹੌਲੀ ਗਿਆਨੀ ਜੀ ਨਾਲ ਇਨ੍ਹਾਂ ਮਜ਼ਮੂਨਾਂ ਬਾਰੇ ਵੀ ਚਰਚਾ ਕਰਨ ਦਾ ਮੌਕਾ ਮਿਲਿਦਾ ਰਿਹਾ।ਗਿਆਨੀ ਜੀ ਬੜੇ ਮਿੱਠ ਬੋਲੜੇ, ਨਿਰਮਲ ਸੁਭਾਈ, ਸ਼ਾਂਤ ਚਿੱਤ, ਸਿੱਖ ਇਤਿਹਾਸ ਅਤੇ ਗੁਰਬਾਣੀ ਦੇ ਬੜੇ ਗੁਣੀ ਗਿਆਨੀ, ਦੂਰ ਦਰਸ਼ੀ, ਬੜੀ ਹੀ ਗੁਰਦੁਆਰਾ ਸਾਹਿਬ ਵਿੱਚ ਜਦ ਵੀ ਨਤਮਸਤਕ ਹੋਣ ਜਾਣਾ ਤਾਂ ਉਥੇ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਮੁਲਾਕਾਤ ਜ਼ਰੂਰ ਕਰਨੀ ਅਤੇ ਵਿਚਾਰ ਵਟਾਂਦਰੇ ਵੀ ਕਰਨੇ । ਮੁਕਤਸਰ ਦੀ ਜੰਗ ਬਾਰੇ ਦਾਸ ਦਾ ਲਿਖਿਆ ਨਾਟਕ ਜਦ ਵੱਡੀ ਪਧਰ ਤੇ ਸਰਕਾਰ ਵਲੋਂ ਖਿਡਾਇਆ ਗਿਆ ਜਿਸ ਨੂੰ ਮੇਰੇ ਕਾਲਿਜ ਦੇ ਵਿਦਿਆਰਥੀਆਂ ਨੇ ਬੜੀ ਸ਼ਿਦਤ, ਸਿਰੜ ਅਤੇ ਸਿਦਕ ਨਾਲ ਪੇਸ਼ ਕੀਤਾ ਤਾਂ ਗਿਆਨੀ ਜੀ ਵਲੋਂ ਪ੍ਰਸ਼ੰਸ਼ਾ ਸੁਣ ਕੇ ਦਿਲ ਗਦ ਗਦ ਹੋਇਆ।ਗਿਆਨੀ ਜੀ ਦਾ ਅਕਾਸ਼ ਬਾਣੀ ਉਤੇ ਗੁਰਬਾਣੀ-ਵਿਚਾਰ ਵੀ ਬੜਾ ਅਸਰਦਾਰ ਹੁੰਦਾ ਸੀ।

ਜਨਮ ਤੇ ਪਰਿਵਾਰ

ਗਿਆਨੀ ਜੀ ਦਾ ਜਨਮ ਮਈ 1972 ਨੂੰ ਗਿਦੜਬਾਹੇ ਵਿੱਚ ਹੋਇਆ ਸੀ ਜਿਥੇ ਹੁਣ ਉਨ੍ਹਾਂ ਦੇ ਮਾਤਾ ਜੀ ਤੇ ਬਾਕੀ ਪਰਿਵਾਰਿਕ ਮੈਂਬਰ ਵਸਦੇ ਹਨ।

ਸਿਖਿਆ

ਉਨਾਂ ਨੇ ਸ਼੍ਰੋਮਣੀ ਪਰਬੰਧ ਕਮੇਟੀ ਦੀ ਸੰਸਥਾ ਕਾਸ਼ੀ ਗੁਰਮਤ ਸੰਸਥਾ ਤਲਵੰਡੀ ਸਾਬੋ ਤੋਂ ਧਾਰਮਿਕ ਅਤੇ ਗੁਰਮਤ ਸਿੱਖਿਆ ਦੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ ਜੋ ਕਿ ਤਿੰਨ ਸਾਲਾਂ ਦਾ ਕੋਰਸ ਸੀ ।ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੁਰਾਨ ਸ਼ਰੀਫ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ। ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤੇ ਤੁਲਨਾਤਮਕ ਅਧਿਐਨ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ।

ਨਿਯੁਕਤੀਆਂ
1997 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰਚਾਰਕ ਵਜੋਂ ਸ਼ਾਮਿਲ ਹੋਏ। ਦੋ ਸਾਲ ਧਰਮ ਪ੍ਰਚਾਰ ਕਮੇਟੀ ਅਧੀਨ ਸੇਵਾ ਕਰਨ ਤੋਂ ਬਾਅਦ 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਨਿਯੁਕਤ ਕੀਤੇ ਗਏ ।2017 ਵਿੱਚ ਸ੍ਰੀ ਤਲਵੰਡੀ ਸਾਹਿਬ ਸਾਬੋ ਦੇ ਜਥੇਦਾਰ ਸਰਕਾਰੀ ਕਮੇਟੀ ਦੁਆਰਾ ਸਿੱਖਾਂ ਦੇ ਪੰਜਵੇਂ ਤਖਤ ਸ੍ਰੀ ਹਰਿਮੰਦਰ ਤਲਵੰਡੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ ਇਸ ਤੋਂ ਬਾਅਦ 22 ਅਕਤੂਬਰ 2018 ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਹੀ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ । ਗਿਆਨੀ ਹਰਪ੍ਰੀਤ ਸਿੰਘ ਵੱਖ-ਵੱਖ ਸਿੱਖ ਮੁੱਦਿਆਂ ਤੇ ਆਪਣੀਆਂ ਸਪਸ਼ਟ ਟਿੱਪਣੀਆਂ ਕਾਰਨ ਸਿੱਖ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਰਹੇ ਹਨ । ਸ੍ਰੀ ਅਕਾਲ ਤਖਤ ਵਿਖੇ ਆਪਣੇ ਕਾਰਜਕਾਲ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖ ਮੁੱਦਿਆਂ ਦੀ ਖੁੱਲ ਕੇ ਵਕਾਲਤ ਕੀਤੀ। ਉਨ੍ਹਾਂ ਨੇ ਕੇਂਦਰ ਸਰਕਾਰ ਦੁਆਰਾ ਭਾਰਤ ਵਿੱਚ ਸੀ.ਏ.ਏ. ਅਤੇ ਐਨ.ਆਰ.ਸੀ. ਕਾਨੂੰਨਾਂ ਨੂੰ ਲਾਗੂ ਕਰਨ ਵਿਰੁੱਧ ਸੰਘਰਸ਼ ਦਾ ਜ਼ੋਰਦਾਰ ਸਮਰਥਨ ਕੀਤਾ । ਗਿਆਨੀ ਜੀ ਨੇ ਪੰਜਾਬ ਵਿੱਚ ਖੋਲੇ ਗਏ ਟੈਸਟ ਟਿਊਬ ਬੇਬੀ ਸੈਟਰਾਂ ਦਾ ਵਿਰੋਧ ਵੀ ਕੀਤਾ। ਉਹਨਾਂ ਕਿਹਾ ਸੀ ਕਿ ਇਸ ਨਾਲ ਸਾਡੀਆਂ ਨਸਲਾਂ ਬਰਬਾਦ ਹੋ ਰਹੀਆਂ ਹਨ। ਜਦੋਂ ਪੰਜਾਬ ਪੁਲਿਸ ਨੇ ਵਾਰਸ ਪੰਜਾਬ ਦੇ ਸੰਗਠਨ ਦੇ ਆਗੂ ਅੰਮ੍ਰਿਤਪਾਲ ਸਿੰਘ ਨੂੰ ਬਿਨਾ ਮੁਕੱਦਮਾ ਚਲਾਏ ਡਿਬਰੂਗੜ੍ਹ ਜੇਲ੍ਹ ਵਿਚ ਡੱਕ ਦਿਤਾ ਗਿਆ ਤਾਂ ਉਨ੍ਹਾਂ ਨੇ ਇਸ ਲਈ ਵੀ ਇਨਸਾਫ ਦੀ ਮੰਗ ਕੀਤੀ ਤੇ ਇਸ ਨਜ਼ਰਬੰਦੀ ਨੂੰ ਨਜਾਇਜ਼ ਦਸਿਆ। ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਉਹ ਸਮੇਂ ਸਮੇਂ ਸਿਰ ਆਵਾਜ਼ ਉਠਾਉਂਦੇ ਰਹੇ।

ਜਦ ਵਿਰਸਾ ਸਿੰਘ ਵਲਟੋਹਾ ਦੇ ਚੁਕੇ ਚੁਕਾਏ ਉਸਦੇ ਸਾਢੂ ਨੇ ਉਨ੍ਹਾਂ ਤੇ ਗਲਤ ਇਲਜ਼ਾਮ ਲਾਏ ਤਾਂ ਹਰਪ੍ਰੀਤ ਸਿੰਘ ਜੀ ਦੀ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨਾਲ ਜਵਾਨੀ ਜੰਗ ਵੀ ਹੋਈ ਤੇ ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਗਲਤ ਸਿੱਧ ਕੀਤਾ। ਆਮ ਆਦਮੀ ਪਾਰਟੀ ਦੇ ਆਗੂ ਰਾਗਵ ਚੱਢਾ ਅਤੇ ਪ੍ਰਣੀਤੀ ਦੇ ਵਿਆਹ ਦੀਆਂ ਰਸਮਾਂ ਵਿੱਚ ਸ਼ਾਮਿਲ ਹੋਣ ਤੇ ਹਲਾ ਹੂ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਬੇਵਜ਼ਨੀ ਮੁੱਦੇ ਨੂੰ ਵਜ਼ਨੀ ਦਲੀਲਾਂ ਨਾਲ ਬੰਦ ਕਰਵਾ ਦਿੱਤਾ। ਇਨ੍ਹਾਂ ਮੁਦਿਆਂ ਦਾ ਮੁੱਖ ਕਾਰਣ ਬਾਦਲ ਧੜਾ ਜਥੇਦਾਰ ਸਾਹਿਬ ਤੋਂ ਅਪਣੇ ਕੀਤੇ ਹੋਏ ਕੁਕਰਮਾਂ ਨੂੰ ਮੁਆਫੀ ਦਿਵਾਉਣਾ ਚਾਹੁੰਦਾ ਸੀ ਪਰ ਗਿਆਨੀ ਜੀ ਕਿਸੇ ਵੀ ਪ੍ਰਭਾਵ ਥੱਲੇ ਨਾ ਝੁਕੇ ਤੇ ਆਖਰ ਪ੍ਰਬਾਵਸ਼ਾਲੀ ਤਾਕਤਵਰ ਧੱੜੇ ਨੂੰ ਝੁਕਣਾ ਪਿਆ। ਬਾਦਲ ਦਲ ਨੂੰ ਰਾਜਨੀਤਿਕ ਖੇਤਰ ਦੇ ਵਿੱਚ ਵੀ ਸਿੱਖਾਂ ਨੇ ਤੇ ਆਮ ਲੋਕਾਂ ਨੇ ਨਕਾਰ ਦਿੱਤਾ ਸੀ ਕਿਉਂਕਿ ਜਿੱਥੇ ਤਾਂ ਉਹ ਪਹਿਲਾਂ ਦੋ ਵਾਰ ਸਰਕਾਰ ਬਣਾ ਚੁੱਕੇ ਸਨ ਹੁਣ ਸਿਰਫ ਤਿੰਨ ਐਮਐਲਏ ਰਹਿ ਗਏ ਸਨ ਇਹਨਾਂ ਦੇ ਵਿੱਚੋਂ ਵੀ ਇੱਕ ਅਸਤੀਫਾ ਦੇ ਗਏ ਸਨ, ਇੱਕ ਉਹਨਾਂ ਤੋਂ ਕਿਨਾਰਾ ਕਰ ਰਹੇ ਸਨ ਤੇ ਸਿਰਫ ਇਕ ਹੀ ਮੈਂਬਰ ਉਹਨਾਂ ਦੇ ਨਾਲ ਸਨ ਤੇ ਉਹ ਵੀ ਉਹਨਾਂ ਦੇ ਆਪਣੇ ਨਜ਼ਦੀਕੀ ਰਿਸ਼ਤੇਦਾਰ।

ਹੈਰਾਨੀ ਦੀ ਗੱਲ ਇਹ ਹੈ ਕਿ ਇਤਨਾਂ ਕੁਝ ਹੁੰਦੇ ਹੋਏ ਵੀ ਉਨ੍ਹਾਂ ਨੇ ਆਪਣੇ ਆਪ ਨੂੰ ਇਸ ਸਿੱਖ ਪੰਥ ਦੇ ਸੰਸਥਾਗਤ ਸਿਸਟਮ ਤੋਂ ਅਲਹਿਦਾ ਕਰਨ ਦੀ ਸੋਚ ਨਹੀਂ ਰੱਖੀ ਸਗੋਂ ਆਪਣੇ ਆਪ ਨੂੰ ਇਸ ਉੱਤੇ ਕਾਬਜ਼ ਬਣਾਏ ਰੱਖਣ ਲਈ ਲਗਾਤਾਰ ਯਤਨਸ਼ੀਲ ਸਨ।ਉਨ੍ਹਾਂ ਨੂੰ ਜਦ ਪੰਥ ਨੇ ਨਕਾਰ ਦਿੱਤਾ ਤਾਂ ਉਹਨਾਂ ਨੇ ਅਕਾਲ ਤਖਤ ਕੋਲ ਜਾ ਕੇ ਗੁਹਾਰ ਲਾਈ ਕਿ ਮੈਨੂੰ ਇਸ ਬਦਨਾਮੀ ਤੋਂ ਬਖਸ਼ੋ ਤੇ ਸਿੱਖ ਪੰਥ ਤੋਂ ਮੁਆਫੀ ਦਵਾਓ । ਗਿਆਨੀ ਹਰਪ੍ਰੀਤ ਜੀ ਉਦੋਂ ਅਕਾਲ ਤਖਤ ਦੇ ਕਾਰਜਕਾਰੀ ਪ੍ਰਧਾਨ ਸਨ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਆਪਣੇ ਸਾਰੇ ਸਾਥੀਆਂ ਦੇ ਨਾਲ ਜੋ ਉਸ ਵੇਲੇ ਉਸ ਅਕਾਲੀ ਸਰਕਾਰ ਦੇ ਵਿੱਚ ਸਨ ਆ ਕੇ ਅਕਾਲ ਤਖਤ ਦੇ ਉੱਤੇ ਸਾਰੀਆਂ ਭੁੱਲਾਂ ਬਖਸ਼ਾਉਣੀਆਂ ਪੈਣਗੀਆਂ ਜਿੱਥੇ ਉਨ੍ਹਾਂ ਨੂੰ ਸਮੁੱਚੇ ਸਿੱਖ ਪੰਥ ਵਲੋਂ ਮਾਫੀ ਮਿਲ ਸਕਦੀ ਹੈ।

ਜਦ ਸਰਦਾਰ ਸੁਖਬੀਰ ਸਿੰਘ ਬਾਦਲ ਅਪਣਾ ਸਾਥੀਆਂ ਸਮੇਤ ਅਕਾਲ ਤਖਤ ਦੇ ਅੱਗੇ ਪੇਸ਼ ਹੋਏ ਤਾਂ ਉਹਨਾਂ ਨੇ ਆਪਣੇ ਸਾਰੇ ਗੁਨਾਹ ਕਬੂਲੇ ਜੋ ਉਹਨਾਂ ਨੇ ਪੰਥ ਦੇ ਵਿਰੁੱਧ ਵਿੱਚ ਕੀਤੇ ਸਨ ਤੇ ਪੰਥ ਦੀਆਂ ਢਹਿੰਦੀਆਂ ਕਲਾਂ ਵਿੱਚ ਲੈ ਜਾਣ ਦੀਆਂ ਜੋ ਉਹਨਾਂ ਦੀਆਂ ਕਾਰਵਾਈਆਂ ਸਨ ਉਨ੍ਹਾਂ ਸਭ ਨੂੰ ਸੁਣਾਇਆ ਗਿਆ ਤਾਂ ਉਨ੍ਹਾਂ ਸਭ ਨੇ ਹਰ ਗੁਨਾਹ ‘ਹਾਂ’ਕਹਿ ਕੇ ਸਵੀਕਾਰ ਕੀਤਾ ।
1755006232027.png

ਇਹ ਸਜ਼ਾ ਸੁਖਬੀਰ ਨੂੰ ਅਕਾਲ ਤਖਤ ਵੱਲੋਂ 'ਤਨਖਾਹੀਆ' ਐਲਾਨੇ ਜਾਣ ਦੇ ਤਿੰਨ ਮਹੀਨਿਆਂ ਬਾਅਦ ਆਈ ਹੈ। ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਅਤੇ ਹੋਰ ਬਾਗੀ ਆਗੂ ਪਹਿਲੀ ਜੁਲਾਈ ਨੂੰ ਅਕਾਲ ਤਖਤ ਅੱਗੇ ਪੇਸ਼ ਹੋਏ ਸਨ ਅਤੇ 2007 ਤੋਂ 2017 ਦਰਮਿਆਨ ਅਕਾਲੀ ਦਲ ਦੇ ਸ਼ਾਸਨ ਦੌਰਾਨ ਚਾਰ "ਗਲਤੀਆਂ" ਲਈ ਮੁਆਫੀ ਮੰਗੀ ਸੀ, ਜਿਸ ਵਿੱਚ 2015 ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਵਿੱਚ ਅਸਫਲਤਾ ਅਤੇ 2007 ਦੇ ਗੁਰੁ ਗੋਬਿੰਦ ਦਿੰਘ ਵਰਗੇ ਵਸਤਰ ਪਹਿਨਣ ਅਤੇ ਅਪਣੀ ਵੱਖ ਵਿਧੀ ਅਨੁਸਾਰ ਅੰਮ੍ਰਿਤ ਛਕਾਉਣ ਦੇ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫ ਕਰਨਾ ਸ਼ਾਮਲ ਸੀ।

ਇਹ ਵੀ ਫੈਸਲਾ ਸੁਣਾਇਆ ਗਿਆ ਕਿ ਜੋ ਅਕਾਲੀ ਸਰਕਾਰ ਦੇ ਵੱਡੇ ਨੁਮਾਇੰਦੇ ਸਨ ਇਹਨਾਂ ਨੇ ਸਿੱਖ ਪੰਥ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਤੇ ਇਹ ਹੁਣ ਸਿੱਖ ਪੰਥ ਦੇ ਕਾਮਯਾਬ ਨੁਮਾਇਦੇ ਨਹੀਂ ਕਹੇ ਜਾ ਸਕਦੇ ਤੇ ਇਹਨਾਂ ਨੂੰ ਹਟਾ ਕੇ ਸਿੱਖ ਪੰਥ ਵਿੱਚ ਨਵੀਂ ਰੂਹ ਫੂਕਣੀ ਚਾਹੀਦੀ ਹੈ ਜਿਸ ਲਈ ਨਵੀਂ ਭਰਤੀ ਕਰਨੀ ਚਾਹੀਦੀ ਹੈ ਤੇ ਇਹਨਾਂ ਸਭ ਤਨਖਾਹੀਆਂ ਨੂੰ ਪਾਸੇ ਰੱਖ ਕੇ ਨਵੇਂ ਲੀਡਰ ਦੀ ਚੋਣ ਕਰਨੀ ਚਾਹੀਦੀ ਹੈ। ਇਸ ਕਾਰਜ ਲਈ ਅਕਾਲ ਤਖਤ ਸਾਹਿਬ ਵਲੋਂ ਇੱਕ ਸੱਤ ਮੈਂਬਰੀ ਟੀਮ ਦਾ ਗਠਨ ਕੀਤਾ ਜਿਸ ਵਿੱਚੋਂ ਸੱਤ ਮੈਂਬਰਾਂ ਦੇ ਵਿੱਚੋਂ ਦੋ ਮੈਂਬਰ ਸਰਦਾਰ ਕਿਰਪਾਲ ਸਿੰਘ ਬਡੁੰਗਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ ਸੁਖਬੀਰ ਸਿੰਘ ਬਾਦਲ ਦੇ ਨੇੜੇ ਸਨ ਇਸ ਕਮੇਟੀ ਤੋਂ ਪਾਸੇ ਹੋ ਗਏ। ਲੇਕਿਨ ਬਾਕੀ ਪੰਜ ਮੈਂਬਰੀ ਕਮੇਟੀ ਨੇ ਜਾ ਕੇ ਅਕਾਲ ਤਖਤ ਅੱਗੇ ਆਪਣਾ ਪੱਖ ਪੇਸ਼ ਕੀਤਾ ਤਾਂ ਅਕਾਲ ਤਖਤ ਦy ਜਥੇਦਾਰ ਸਾਹਿਬ ਨੇ ਕਿਹਾ ਕਿ ਤੁਸੀਂ ਪੰਜੇ ਹੀ ਆਪਣਾ ਕਾਰਜ ਨਿਭਾਓ।

2 ਦਸੰਬਰ, 2024 ਦੇ ਫ਼ਰਮਾਨ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਦੀ ਪ੍ਰਮੁਖ ਭੂਮਿਕਾ ਨੂੰ ਲੈ ਕੇ ਤੇ ਸੁਖਬੀਰ ਸਿੰਘ ਬਾਦਲ ਖੇਮੇ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਟਕਰਾਅ ਕਰਕੇ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਵਲੋਂ ਇਕ ਕਮੇਟੀ ਰਾਹੀਂ ਝੂਠੇ ਇਲਜ਼ਾਮ ਲਗਾ ਕੇ ਦੋਸ਼ੀ ਕਰਾਰ ਕਰਕੇ ਤਲਵੰਡੀ ਸਾਬੋ ਦੀ ਜਥੇਦਾਰੀ ਤੋਂ ਬਰਖਾਸਤ ਕਰ ਦਿਤਾ ਗਿਆ। ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸਿੱਖਿਆ ਮੰਤਰੀ ਨੇ ਆਪਣੀ ਯਾਤਰਾ ਦੀ ਸ਼ੁਰੂਆਤ ਸ਼੍ਰੋਮਣੀ ਗੁਰਦੁਆਰੇ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਵਿੱਚ ਇੱਕ ਧਾਰਮਿਕ ਉਪਦੇਸ਼ਕ ਵਜੋਂ ਕੀਤੀ ਸੀ ਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦੇ ਵਿਲੱਖਣ ਪਦ ਤੱਕ ਪਹੁੰਚੇ।। ਪਰ ਉਨ੍ਹਾਂ ਨੇ ਇਸ ਬਦਲਾਖੋਰੀ ਦੀ ਨੀਤੀ ਵਿਰੁਧ ਆਵਾਜ਼ ਵੀ ਉਠਾਈ ਅਤੇ ਸਿੱਖ ਪੰਥ ਵਿੱਚ ਅਪਣਾ ਵਕਾਰ ਵੀ ਬਹਾਲੀ ਰੱਖਿਆ।
1755006526271.png

ਅਕਾਲ ਤਖਤ ਦੇ ਹੁਕਮ ਅਨੁਸਾਰ ਪੰਜ ਮੈਂਬਰੀ ਕਮੇਟੀ ਨੇ ਆਪਣਾ ਕਾਰਜ ਬਖੂਬੀ ਨਿਭਾਇਆ ਤੇ ਸਿੱਖ ਪੰਥ ਨੂੰ ਨਵਿਆਉਣ ਲਈ ਤੇ ਅਕਾਲ ਤਖਤ ਦੇ ਹੁਕਮਨਾਮੇ ਨੂੰ ਪੂਰਾ ਕਰਨ ਲਈ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਤਕਰੀਬਨ 15 ਲੱਖ ਤੋਂ ਉੱਪਰ ਨਵੇਂ ਸਿੱਖ ਭਰਤੀ ਹੋਏ। ਇਸ ਵੱਡੇ ਹੁੰਗਾਰੇ ਨੂੰ ਸਾਰੇ ਪੰਜਾਬ ਹੀ ਨਹੀਂ ਸਾਰੀ ਦੁਨੀਆਂ ਦੇ ਵਿੱਚ ਹੀ ਬੜਾ ਉਤਸਾਹ ਮਿਲਿਆ।

ਇਸ ਤੋਂ ਬਾਅਦ ਨਵੇਂ ਭਰਤੀ ਹੋਏ ਮੈਂਬਰਾਂ ਪਹਿਲਾਂ ਤਾਂ ਬਲਾਕ ਪੱਧਰ ਦੇ ਉੱਤੇ, ਫਿਰ ਜਿਲਾ ਪੱਧਰ ਦੇ ਉੱਤੇ ਤੇ ਫਿਰ ਸਟੇਟ ਪੱਧਰ ਦੇ ਉੱਤੇ 528 ਡੈਲੀਗੇਟ ਚੁਣੇ ਗਏ ਤੇ ਇਹਨਾਂ ਡੈਲੀਗੇਟਾਂ ਨੂੰ ਹੀ ਨਵੇਂ ਪ੍ਰਧਾਨ ਤੇ ਹੋਰ ਕਾਰਜਕਾਰੀ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਆਪਣੇ ਫੈਸਲੇ ਦੇਣੇ ਸਨ। ਇਸ ਦੀ ਮੀਟਿੰਗ 11 ਅਗਸਤ ਨੂੰ ਬੁਰਜ ਅਕਾਲੀ ਫੂਲਾ ਸਿੰਘ ਦੇ ਬੁਰਜ ਗੁਰਦੁਆਰਾ ਸਾਹਿਬ ਵਿੱਚ ਹੋਈ ਜਿੱਥੇ ਹਾਜ਼ਰ 478 ਡੈਲੀਗੇਟਾਂ ਨੇ ਸਰਬ ਸੰਮਤੀ ਦੇ ਨਾਲ ਪਹਿਲਾਂ ਤਾਂ ਬੀਬੀ ਸਤਵੰਤ ਕੌਰ ਜੀ ਨੂੰ ਪੰਥਕ ਕਮੇਟੀ ਦਾ ਚੇਅਰ ਪਰਸਨ ਐਲਾਨਿਆ ਗਿਆ ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਨਵੀਂ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ । ਜਿਸ ਤਰ੍ਹਾਂ ਜੈਕਾਰਿਆਂ ਦੀ ਗੂੰਜ ਸਾਰੇ ਹਾਲ ਦੇ ਵਿੱਚ ਹੋ ਰਹੀ ਸੀ ਇਸ ਲੇਖਕ ਨੇ ਇਸ ਸਪਿਰਿਟ ਬੜੀ ਚੰਗੀ ਤਰ੍ਹਾਂ ਮਹਿਸੂਸ ਕੀਤਾ ਤੇ ਮਾਣ ਵੀ ਮਹਿਸੂਸ ਕੀਤਾ ਕਿ ਆਖਰ ਪੰਥ ਨੇ ਇਕ ਅਕਾਲੀ ਫੂਲਾ ਸਿੰਘ ਦੇ ਵਰਗਾ ਨਵਾਂ ਪ੍ਰਧਾਨ ਚੁਣ ਲਿਆ ਹੈ । ਪੰਥਕ ਕਦਰਾਂ ਕੀਮਤਾਂ ਤੇ ਸਿੱਖ ਧਰਮ ਦੀਆਂ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਲਈ ਨਵੇਂ ਚੇਅਰ ਪਰਸਨ ਨੂੰ ਚੁਣ ਲਿਆ ਹੈ । ਹੁਣ ਇਹ ਦੋਨੋਂ ਹਸਤੀਆਂ ਇੱਕ ਦੂਜੇ ਨਾਲ ਮਿਲ ਕੇ ਸਾਰੀ ਪੰਥ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਗੇ । ਪੰਥ ਦੀਆਂ ਜੋ ਸਮੱਸਿਆਵਾਂ ਸਨ ਉਹ ਵੀ ਸਾਰੇ ਡੈਲੀਗੇਟਾਂ ਅੱਗੇ ਰੱਖੀਆਂ ਗਈਆਂ ਜਿਨਾਂ ਨੂੰ ਵੀ ਜੈਕਾਰਿਆਂ ਨਾਲ ਪ੍ਰਵਾਨ ਕੀਤਾ ਗਿਆ। ਇਸ ਲੇਖਕ ਨੂੰ ਇਹ ਸਭ ਆਪਣੇ ਅੱਖੀ ਵੇਖਣ ਦਾ ਅਵਸਰ ਮਿਲਿਆ ਤੇ ਇਹ ਅਵਸਰ ਇੱਕ ਇਤਿਹਾਸਿਕ ਹੋ ਨਿਬੜਿਆ ਹੈ ।​
 

Dalvinder Singh Grewal

Writer
Historian
SPNer
Jan 3, 2010
1,436
427
80

ਗਿਆਨੀ ਹਰਪ੍ਰੀਤ ਸਿੰਘ ਚੁਣੇ ਗਏ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਬੀਬੀ ਸਤਵੰਤ ਕੌਰ ਬਣੇ ਪੰਥਕ ਕੌਂਸਲ ਦੇ ਚੇਅਰ-ਪਰਸਨ ਨਿਯੁਕਤ​

August 11, 2025
by: ਕੌਮੀ ਏਕਤਾ ਨਿਊਜ਼ ਬੀਊਰੋ
ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਥਾਪਿਤ ਕੀਤੀ ਗਈ ਭਰਤੀ ਕਮੇਟੀ ਨੇ ਚੋਣ ਇਜਲਾਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਸੋ਼੍ਰਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਦਮਦਮੀ ਟਕਸਾਲ ਦੇ ਮੁੱਖੀ ਰਹੇ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਪੋਤਰੀ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਜੀ ਨੂੰ ਪੰਥਕ ਕੌਂਸਲ ਦੀ ਚੇਅਰ-ਪਰਸਨ ਨਿਯੁਕਤ ਕੀਤਾ ਗਿਆ ਹੈ। ਇਹ ਚੋਣ ਇਜਲਾਸ ਨਿਹੰਗ ਜੱਥੇਬੰਦੀ ਦੀ ਛਾਉਣੀ ਬੁਰਜ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਵਿੱਚ ਹੋਇਆ।
ਪ੍ਰਧਾਨ ਬਣਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕੋਈ ਸਮਾਂ ਸੀ ਜਦੋਂ ਮਾਸਟਰ ਤਾਰਾ ਸਿੰਘ ਦਿੱਲੀ ਧਰਨੇ ਵਿੱਚ ਬੈਠੇ ਸਨ ਤਾਂ ਦੇਸ਼ ਦੇ ਪ੍ਰਧਾਨਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਖੁਦ ਉਨ੍ਹਾਂ ਕੋਲ ਆ ਕੇ ਪੁੱਛਦੇ ਸਨ ਕਿ ਮਾਸਟਰ ਜੀ ਤੁਹਾਡੀਆਂ ਮੰਗਾਂ ਕੀ ਹਨ। ਪਰ ਅੱਜ 2 ਸਾਲ ਹੋ ਗਏ ਪ੍ਰਧਾਨ ਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ1947 ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਬਣੀਆਂ ਸੱਭ ਪੰਜਾਬ ਦੇ ਆਰਥਿਕ ਹੱਕਾਂ ਨੂੰ ਦਬਾਉਂਦੀਆਂ ਹੀ ਆਈਆਂ ਹਨ। ਉਨ੍ਹਾਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਜੇ ਸਿੱਖ ਕੌਮ ਨੂੰ ਉਨ੍ਹਾਂ ਦੇ ਸਹੀ ਹੱਕ ਮਿਲਦੇ ਤਾਂ ਭਾਰਤ ਦੀ 60 ਫੀਸਦੀ ਆਰਥਿਕਤਾ ਸਿੱਖ ਕੌਮ ਦੇ ਹੱਥ ਹੋਣੀ ਸੀ।
ਗਿਅਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ 15 ਲੱਖ ਲੋਕ ਸਾਡੇ ਨਾਲ ਹਨ ਅਤੇ ਅਸੀਂ ਪਿੰਡ-ਪਿੰਡ ਜਾ ਕੇ ਹੋਰ ਲੋਕਾਂ ਨੂੰ ਵੀ ਆਪਣੇ ਨਾਲ ਜੋੜਾਂਗੇ। ਕੌਮ ਦੀ ਭਲਾਈ ਲਈ ਅਸੀਂ ਲੋਕਾਂ ਅੱਗੇ ਝੋਲੀ ਅੱਡ ਕੇ ਲੋਕਾਂ ਦਾ ਸਾਥ ਮੰਗਾਂਗੇ। ਉਨ੍ਹਾਂ ਨੇ ਕਿਹਾ ਕਿ ਹੁਣ ਸਾਡਾ ਪਹਿਲਾ ਸਟੈਂਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੂਸਰਾ ਚੋਣ ਨਿਸ਼ਾਨ ਅਤੇ ਤੀਸਰਾ ਦਫ਼ਤਰ ਲੈਣਾ ਹੈ।
ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਮੈਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਅਸੀਂ ਤੇਰੀ ਕਿਰਦਾਰਕੁਸ਼ੀ ਕਰਾਂਗੇ। ਉਨ੍ਹਾਂ ਨੇ ਬੇਧੜਕ ਹੋ ਕੇ ਕਿਹਾ ਕਿ ਜੇ ਸਾਡੇ ਕਿਸੇ ਵੀ ਮੈਂਬਰ ਜਾਂ ਵਰਕਰ ਤੇ ਵੀ ਕੋਈ ਚਿੱਕੜ ਸੁੱਟਣ ਦੀ ਕੋਸ਼ਿਸ਼ ਵੀ ਕੀਤੀ ਤਾਂ ਮੇਰੇ ਕੋਲ ਵੀ ਇਨ੍ਹਾਂ ਦੇ ਖਿਲਾਫ਼ ਜਇਦਾਦਾਂ ਦੀਆਂ ਬਹੁਤ ਲੰਬੀਆਂ ਲਿਸਟਾਂ ਪਹੁੰਚ ਗਈਆਂ ਹਨ। ਅਸੀਂ ਵੀ ਇਨ੍ਹਾਂ ਨੂੰ ਬੇਨਕਾਬ ਕਰਾਂਗੇ।
 

Dalvinder Singh Grewal

Writer
Historian
SPNer
Jan 3, 2010
1,436
427
80

ਹਰਪ੍ਰੀਤ ਸਿੰਘ ਚੁਣੇ ਗਏ 'ਨਵੇਂ' ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਪੰਜ ਮੈਂਬਰੀ ਭਰਤੀ ਕਮੇਟੀ ਨੇ ਇਜਲਾਸ ਦੌਰਾਨ ਲਿਆ ਫੈਸਲਾ​

ਗਿਆਨੀ ਹਰਪ੍ਰੀਤ ਸਿੰਘ

ਤਸਵੀਰ ਸਰੋਤ,Getty Images
ਤਸਵੀਰ ਕੈਪਸ਼ਨ,ਗਿਆਨੀ ਹਰਪ੍ਰੀਤ ਸਿੰਘ (ਫਾਈਲ ਫੋਟੋ)
11 ਅਗਸਤ 2025
ਅਕਾਲ ਤਖ਼ਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਇਜਲਾਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੂੰ 'ਨਵੇਂ' ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਹੈ।
ਇਸ ਦੇ ਨਾਲ ਹੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੇ ਚੇਅਰ-ਪਰਸਨ ਵਜੋਂ ਨਿਯੁਕਤ ਕੀਤਾ ਗਿਆ ਹੈ।
ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮੇ ਦੇ ਮੁਤਾਬਕ, ਅਕਾਲੀ ਦਲ ਦੀ ਨਵੀਂ ਭਰਤੀ ਅਤੇ ਪੁਨਰਗਠਨ ਲਈ ਇੱਕ ਸੱਤ ਮੈਂਬਰੀ ਕਮੇਟੀ (ਹੁਣ 5 ਮੈਂਬਰੀ) ਬਣਾਈ ਗਈ ਸੀ।
ਇਸ ਕਮੇਟੀ ਨੇ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ 'ਨਵੇਂ' ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਚੁਣ ਲਿਆ ਹੈ।
ਦਰਅਸਲ, 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ ਅਤੇ ਇਸ ਦੇ ਨਾਲ ਹੀ ਜਥੇਦਾਰਾਂ ਨੇ ਹੁਕਮਨਾਮੇ ਵਿੱਚ ਕਿਹਾ ਸੀ ਕਿ ਸੁਖਬੀਰ ਬਾਦਲ ਦਾ ਅਸਤੀਫਾ ਅਕਾਲੀ ਦਲ ਦੀ ਕੋਰ ਕਮੇਟੀ ਤਿੰਨ ਦਿਨ ਦੇ ਅੰਦਰ ਪ੍ਰਵਾਨ ਕਰੇ।
 

Dalvinder Singh Grewal

Writer
Historian
SPNer
Jan 3, 2010
1,436
427
80

ਗਿਆਨੀ ਹਰਪ੍ਰੀਤ ਸਿੰਘ ਵਲੋਂ ਪ੍ਰਧਾਨਗੀ ਲਈ ਬੀਬੀ ਸਤਵੰਤ ਕੌਰ ਦੇ ਨਾਂਅ ਦੀ ਪ੍ਰੋੜਤਾ​

  • August 8, 2025
Whatsapp
punjab-weather-4.jpg

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਬੀਬੀ ਸਤਵੰਤ ਕੌਰ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ, ਦੇ ਨਾਮ ਦੀ ਪ੍ਰੋੜਤਾ ਕੀਤੀ ਹੈ। ਐਕਸ ‘ਤੇ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਚੋਣ ਇਜਲਾਸ ਰੱਖਿਆ ਗਿਆ ਹੈ। ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਪ੍ਰਧਾਨਗੀ ਲਈ ਉਨ੍ਹਾਂ ਦੇ ਅਤੇ ਬੀਬੀ ਸਤਵੰਤ ਕੌਰ ਦੇ ਨਾਮ ਵਿਚਾਰੇ ਜਾ ਰਹੇ ਹਨ।

ਪਾਰਟੀ ਵਿੱਚ ਕੁਝ ਲੋਕ ਉਨ੍ਹਾਂ ਦੇ ਅਤੇ ਕੁਝ ਬੀਬੀ ਦੇ ਸਮਰਥਨ ਵਿੱਚ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਬੀਬੀ ਸਤਵੰਤ ਕੌਰ ਪ੍ਰਤੀ ਸਤਿਕਾਰ ਜਤਾਉਂਦਿਆਂ ਅਪੀਲ ਕੀਤੀ ਕਿ ਉਹ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਨਹੀਂ ਹਨ ਅਤੇ ਉਨ੍ਹਾਂ ਦਾ ਨਾਮ ਵਿਚਾਰਨ ਤੋਂ ਬਚਿਆ ਜਾਵੇ।
 

Dalvinder Singh Grewal

Writer
Historian
SPNer
Jan 3, 2010
1,436
427
80
ਪੰਥਕ ਕਮੇਟੀ ਦੇ ਨਵੇਂ ਚੇਅਰ ਪਰਸਨ ਬੀਬੀ ਸਤਵੰਤ ਕੌਰ ਦਾ ਪਰਿਵਾਰਕ ਪਿਛੋਕੜ ਸਤਵੰਤ ਕੌਰ ਦੇ ਪਿਤਾ ਅਮਰੀਕ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਸਨ ਅਤੇ ਉਨ੍ਹਾਂ ਦੇ ਦਾਦਾ ਗਿਆਨੀ ਕਰਤਾਰ ਸਿੰਘ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਨ। ਅਮਰੀਕ ਸਿੰਘ ਆਪਰੇਸ਼ਨ ਬਲੂ ਸਟਾਰ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ਹੀਦ ਹੋ ਗਏ ਸਨ। ਉਹ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕਰੀਬੀ ਸਾਥੀਆਂ ਵਿੱਚੋਂ ਇੱਕ ਸਨ।
ਸਤਵੰਤ ਕੌਰ

ਪਿਛਲੇ ਕੁਝ ਹੀ ਮਹੀਨਿਆਂ ਵਿੱਚ ਹੀ ਉਹ ਸਿਆਸੀ ਤੌਰ ਉੱਤੇ ਮਕਬੂਲੀਅਤ ਹਾਸਲ ਕਰ ਰਹੇ ਹਨ।
ਸਤਵੰਤ ਕੌਰ

anj Membri Bharti Committee
ਤਸਵੀਰ ਕੈਪਸ਼ਨ,ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੁਕਮਨਾਮੇ ਮੁਤਾਬਕ, ਅਕਾਲੀ ਦਲ ਦੀ ਨਵੀਂ ਭਰਤੀ ਤੇ ਪੁਨਰਗਠਨ ਲਈ ਸੱਤ ਮੈਂਬਰੀ ਕਮੇਟੀ (ਹੁਣ ਪੰਜ ਮੈਂਬਰੀ) 'ਚ ਸਤਵੰਤ ਕੌਰ ਵੀ ਇੱਕ ਮੈਂਬਰ ਹਨ
ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮੇ ਦੇ ਮੁਤਾਬਕ ਅਕਾਲੀ ਦਲ ਦੀ ਨਵੀਂ ਭਰਤੀ ਅਤੇ ਪੁਨਰਗਠਨ ਲਈ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ। ਸਤਵੰਤ ਕੌਰ ਵੀ ਇਨ੍ਹਾਂ ਸੱਤ ਮੈਂਬਰਾਂ ਵਿੱਚ ਸ਼ਾਮਲ ਸਨ। ਇਸ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕੀਤੀ ਗਈ ਹੈ।

ਸਤਵੰਤ ਕੌਰ

ਤਸਵੀਰ ਕੈਪਸ਼ਨ,ਅਕਾਲੀ ਦਲ ਦੀ ਪ੍ਰਧਾਨਗੀ ਬਾਰੇ ਸਤਵੰਤ ਕੌਰ ਦਾ ਕਹਿਣਾ ਹੈ ਕਿ ਸ਼ਾਇਦ ਉਹ ਇਸਨੂੰ ਪ੍ਰਵਾਨ ਨਹੀਂ ਕਰਨਗੇ
ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਵੀ ਦਾ ਨਾਂਅ ਵੀ ਪ੍ਰਧਾਨਗੀ ਦੇ ਉਮੀਦਵਾਰਾਂ ਵਜੋਂ ਚਰਚਾ ਵਿੱਚ ਹੈ। ਉਨ੍ਹਾਂ ਨੇ 8 ਅਗਸਤ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਲਿਖਿਆ, "ਪੰਜ ਮੈਂਬਰੀ ਕਮੇਟੀ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਨਹੀਂ। ਇਸ ਲਈ ਮੇਰਾ ਨਾਮ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ।"

ਸਤਵੰਤ ਕੌਰ ਕੌਣ ਹਨ?​

ਸਤਵੰਤ ਕੌਰ

ਤਸਵੀਰ ਕੈਪਸ਼ਨ,ਸਤਵੰਤ ਕੌਰ ਦੇ ਪਿਤਾ ਅਮਰੀਕ ਸਿੰਘ ਆਪ੍ਰੇਸ਼ਨ ਬਲੂ ਸਟਾਰ ਵੇਲੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਨ ਤੇ ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ ਸਤਵੰਤ ਕੌਰ ਦੇ ਪਿਤਾ ਅਮਰੀਕ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਸਨ ਤੇ ਉਨ੍ਹਾਂ ਦੇ ਦਾਦਾ ਗਿਆਨੀ ਕਰਤਾਰ ਸਿੰਘ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਨ। ਅਮਰੀਕ ਸਿੰਘ ਆਪ੍ਰੇਸ਼ਨ ਬਲੂ ਸਟਾਰ ਵੇਲੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਨ ਤੇ ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਸਭ ਤੋਂ ਨੇੜਲੇ ਸਾਥੀਆਂ ਵਿੱਚੋਂ ਇੱਕ ਸਨ।
ਸਤਵੰਤ ਕੌਰ ਆਪਣੇ ਭਾਸ਼ਣਾਂ ਵਿੱਚ ਅਕਸਰ ਆਪਣੇ ਪਿਤਾ ਨਾਲ ਜੁੜੀਆਂ ਗੱਲਾਂ ਦਾ ਜ਼ਿਕਰ ਕਰਦੇ ਹਨ। ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਵਿੱਚ ਉਨ੍ਹਾਂ ਦੇ ਨਾਮ ਦਾ ਐਲਾਨ ਹੋਣ ਤੋਂ ਕੁਝ ਚਿਰ ਬਾਅਦ ਹੀ ਸਤਵੰਤ ਕੌਰ ਸਿਆਸੀ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਏ ਸਨ।

ਸਤਵੰਤ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇੱਕ ਅਧਿਆਪਕ ਵਜੋਂ ਭਰਤੀ ਹੋਏ ਸਨ ਅਤੇ ਅਕਾਲ ਤਖ਼ਤ ਵੱਲੋਂ ਜ਼ਿੰਮੇਵਾਰੀ ਮਿਲਣ ਵੇਲੇ ਉਹ ਐੱਸਜੀਪੀਸੀ ਦੇ ਸਿੱਖਿਆ ਵਿਭਾਗ ਵਿੱਚ ਸੀਨੀਅਰ ਅਹੁਦੇ ਉੱਤੇ ਸਨ। ਸਤਵੰਤ ਕੌਰ ਦਾ ਕਹਿਣਾ ਹੈ ਕਿ ਉਹ ਆਪਣੀ ਨੌਕਰੀ ਕਰਦੇ ਰਹਿਣਾ ਚਾਹੁੰਦੇ ਹਨ। ਸਿਆਸੀ ਵਿਰੋਧੀਆਂ ਵੱਲੋਂ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਤੋਂ ਅਸਤੀਫ਼ਾ ਦੇਣ ਲਈ ਵੀ ਕਿਹਾ ਗਿਆ ਸੀ। ਅਕਾਲੀ ਦਲ (ਬਾਦਲ) ਦੇ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਸਤਵੰਤ ਕੌਰ ਨੂੰ ਉਨ੍ਹਾਂ (ਅਕਾਲੀ ਦਲ ਬਾਦਲ) ਵੱਲੋਂ ਕਰਵਾਈ ਜਾ ਰਹੀ ਭਰਤੀ ਲਈ ਬਣਾਈ ਗਈ ਕਮੇਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਵੀ ਕੀਤੀ ਗਈ ਸੀ।
"ਜੇਕਰ ਮੈਨੂੰ ਪ੍ਰਧਾਨਗੀ ਦੇ ਲਈ ਚੁਣਿਆ ਜਾਂਦਾ ਹੈ ਤਾਂ ਮੈਂ ਸ਼ਾਇਦ ਇਸ ਨੂੰ ਪ੍ਰਵਾਨ ਨਹੀਂ ਕਰਾਂਗੀ।"
"ਸਾਡਾ ਪਰਿਵਾਰ ਧਾਰਮਿਕ ਸੇਵਾ ਨਾਲ ਜੁੜਿਆ ਰਿਹਾ ਹੈ ਤੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮਗਰੋਂ ਮੈਨੂੰ ਅੱਗੇ ਆਉਣਾ ਪਿਆ, ਪਿਛਲੇ 3 ਮਹੀਨਿਆਂ ਵਿੱਚ ਮੈਨੂੰ ਕਾਫ਼ੀ ਪਿਆਰ ਮਿਲਿਆ ਹੈ।"
ਇਹ ਗੱਲਾਂ ਪੰਜਾਬ ਦੇ ਸਿਆਸੀ ਪਿੜ ਵਿੱਚ ਨਵੇਂ ਚਰਚਿਤ ਚਿਹਰੇ ਵਜੋਂ ਉੱਭਰੇ ਸਤਵੰਤ ਕੌਰ ਨੇ 6 ਅਗਸਤ ਨੂੰ ਬੀਬੀਸੀ ਨਾਲ ਗੱਲਬਾਤ ਦੌਰਾਨ ਕਹੀਆਂ। ਵੱਖ-ਵੱਖ ਮੀਡੀਆ ਰਿਪੋਰਟਾਂ ਵਿੱਚ ਸਤਵੰਤ ਕੌਰ ਨੂੰ ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਲਈ ਮੁੱਖ ਉਮੀਦਵਾਰਾਂ ਵਿੱਚੋਂ ਇੱਕ ਦੱਸਿਆ । ਜਨਤਕ ਸਟੇਜਾਂ ਅਤੇ ਇਕੱਠਾਂ ਵਿੱਚ ਸਿਆਸੀ ਵਿਸ਼ਿਆਂ ਅਤੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਉਨ੍ਹਾਂ ਦੇ ਭਾਸ਼ਣਾਂ ਦੇ ਸੋਸ਼ਲ ਮੀਡੀਆ ਉੱਤੇ ਲੱਖਾਂ ਵਿਊਜ਼ ਹਨ।

ਸਿਆਸੀ ਭੂਮਿਕਾ ਬਾਰੇ ਕੀ ਕਿਹਾ?​

ਸਤਵੰਤ ਕੌਰ ਨੇ ਦੱਸਿਆ, "ਮੈਂ 18 ਮਾਰਚ ਤੋਂ ਵਿਚਰਨਾ ਸ਼ੁਰੂ ਕੀਤਾ, ਬੋਲਣ ਦਾ ਇੱਕ ਪਲੈਟਫਾਰਮ ਮਿਲਿਆ, ਜੋ ਮਹਿਸੂਸ ਕੀਤਾ ਉਹ ਬੋਲਿਆ ਤੇ ਲੋਕਾਂ ਨੇ ਪਿਆਰ ਦੇਣਾ ਸ਼ੁਰੂ ਕਰ ਦਿੱਤਾ।"
ਉਹ ਕਹਿੰਦੇ ਹਨ ਕਿ ਆਪ੍ਰੇਸ਼ਨ ਬਲੂ ਸਟਾਰ ਨੂੰ 40 ਸਾਲ ਹੋ ਗਏ ਹਨ ਤੇ ਉਨ੍ਹਾਂ ਵੱਲੋਂ ਕਦੇ ਵੀ ਸਿਆਸੀ ਤੌਰ ਉੱਤੇ ਕਾਰਜਸ਼ੀਲਤਾ ਨਹੀਂ ਵਿਖਾਈ ਗਈ ਸੀ।
ਹਰਪ੍ਰੀਤ ਸਿੰਘ ਦਾ ਬਿਆਨ


ਉਨ੍ਹਾਂ ਅੱਗੇ ਦੱਸਿਆ, "ਮੈਂ ਮੀਡੀਆ ਵਿੱਚ ਚਰਚਾ ਸੁਣੀ ਹੈ ਕਿ ਮੇਰਾ ਨਾਮ ਪ੍ਰਧਾਨਗੀ ਲਈ ਅੱਗੇ ਕੀਤਾ ਜਾ ਰਿਹਾ ਪਰ ਮੈਨੂੰ ਲੱਗਦਾ ਹੈ ਕਿ ਮੈਂ ਤਿਆਰ ਨਹੀਂ ਹਾਂ।"
"ਚੋਣ ਡੈਲੀਗੇਟਸ ਨੇ ਕਰਨੀ ਹੁੰਦੀ ਹੈ, ਉਹ ਕਿਸੇ ਤਜੁਰਬੇਕਾਰ ਸ਼ਖ਼ਸੀਅਤ ਨੂੰ ਚੁਣ ਸਕਦੇ ਹਨ।"
ਉਨ੍ਹਾਂ ਕਿਹਾ, "ਮੈਂ ਇੱਕ ਐਜੂਕੇਸ਼ਨਿਸਟ ਹਾਂ ਤੇ ਮੈਨੂੰ ਉਹੀ ਪਸੰਦ ਹੈ, ਮੈਂ ਬੀ.ਐੱਡ ਦੇਵੀ ਸਮਾਜ ਕਾਲਜ ਫ਼ਿਰੋਜ਼ਪੁਰ ਤੋਂ ਕੀਤੀ ਸੀ ਤੇ ਹਿਸਟਰੀ ਅਤੇ ਇੰਗਲਿਸ਼ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਮਾਸਟਰਸ ਡਿਗਰੀ ਕੀਤੀ ਹੋਈ ਹੈ।"
ਮੌਜੂਦਾ ਸਮੇਂ ਉਹ ਆਪਣਾ ਕੀ ਰੋਲ ਵੇਖਦੇ ਹਨ ਇਸ ਬਾਰੇ ਉਨ੍ਹਾਂ ਕਿਹਾ, ''ਮੈਂ ਪੰਜਾਬ ਦੀਆਂ ਸੁਹਿਰਦ ਪੰਥਕ ਧਿਰਾਂ ਦੀ ਏਕਤਾ ਦੀ ਸੂਤਰਧਾਰ ਬਣਨਾ ਪਸੰਦ ਕਰਾਂਗੀ।"

ਅਕਾਲ ਤਖ਼ਤ ਵੱਲੋਂ 2 ਦਸੰਬਰ ਨੂੰ ਅਕਾਲੀ ਆਗੂ ਸੁਖਬੀਰ ਬਾਦਲ ਨੂੰ ਤਨਖ਼ਾਹ ਸੁਣਾਈ ਗਈ ਸੀ।​

ਇਸ ਵੇਲੇ ਅਕਾਲੀ ਦਲ ਦੇ ਪੁਨਰਗਠਨ ਅਤੇ ਨਵੀਂ ਭਰਤੀ ਦੀ ਨਿਗਰਾਨੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ। 7 ਵਿੱਚੋਂ ਦੋ ਮੈਂਬਰ – ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਐੱਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਕਮੇਟੀ ਦਾ ਹਿੱਸਾ ਨਹੀਂ ਹਨ। ਇਸ ਕਮੇਟੀ ਵਿਚਲੇ ਪੰਜ ਮੈਂਬਰ ਹਨ – ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਦਾਂ ਅਤੇ ਸਤਵੰਤ ਕੌਰ। ਵੱਖ-ਵੱਖ ਮੀਡੀਆ ਰਿਪੋਰਟਾਂ ਮੁਤਾਬਕ, ਬਾਗ਼ੀ ਧੜ੍ਹੇ ਦੇ ਕੁਝ ਆਗੂ ਸਤਵੰਤ ਕੌਰ ਦੇ ਪੱਖ ਵਿੱਚ ਹਨ ਅਤੇ ਕੁਝ ਗਿਆਨੀ ਹਰਪ੍ਰੀਤ ਸਿੰਘ ਦੇ ਪੱਖ ਵਿੱਚ ਹਨ। ਗਿਆਨੀ ਹਰਪ੍ਰੀਤ ਸਿੰਘ ਸੁਖਬੀਰ ਬਾਦਲ ਨੂੰ 'ਧਾਰਮਿਕ ਸਜ਼ਾ' ਸੁਣਾਉਣ ਵਾਲੇ ਸਿੰਘ ਸਾਹਿਬਾਨਾਂ ਵਿੱਚ ਸ਼ਾਮਲ ਸਨ।ਉਹ ਉਸ ਵੇਲੇ ਦਮਦਮਾ ਸਾਹਿਬ ਦੇ ਜਥੇਦਾਰ ਸਨ, ਉਨ੍ਹਾਂ ਖ਼ਿਲਾਫ਼ ਇੱਕ ਪੁਰਾਣੇ ਮਾਮਲੇ ਵਿੱਚ ਇਲਜ਼ਾਮਾਂ ਦੇ ਚਲਦਿਆਂ ਐੱਸਜੀਪੀਸੀ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਸਨ।
 

Dalvinder Singh Grewal

Writer
Historian
SPNer
Jan 3, 2010
1,436
427
80
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਥਕ ਚੇਅਰ ਪਰਸਨ ਬੀਬੀ ਸਤਵੰਤ ਕੌਰ ਅਤੇ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਲਿਆ ਗੁਰੂ ਜੀ ਦਾ[ ਆਸ਼ੀਰਵਾਦ
ਬੀਬੀ ਸਤਵੰਤ ਕੌਰ ਖਾਲਸਾ ਪਿਛੋਕੜ।
ਜਿਵੇਂ ਹੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲੋਂ ਨਵੇਂ ਅਕਾਲੀ ਦਲ ਦੇ ਬਣਨ ਦੀਆਂ ਖਬਰਾਂ ਆਈਆਂ ਤਾਂ ਪੰਥਕ ਹਲਕਿਆਂ ਚ ਇੱਕ ਨਾਮ ਉੱਭਰ ਕਿ ਆਇਆ ਬੀਬੀ ਸਤਵੰਤ ਕੌਰ। ਜਦ ਮੈਂ ਆਪ ਪੋਸਟ ਪਾਈ ਤਾਂ ਵੀਹ ਪੱਚੀ ਸਾਲ ਪਹਿਲਾਂ ਦੀ ਰੀਲੵ ਅੱਖਾਂ ਅੱਗੇ ਘੁੰਮ ਗਈ ਜਦ ਮੈਂ ਵੀ ਛੋਟੀ ਉਮਰ ਦਾ ਸੀ ਤੇ ਭੈਣ ਸਤਵੰਤ ਕੌਰ ਦੀ ਉਮਰ ਵੀ ਓਦੋਂ ਛੋਟੀ ਸੀ ਸ਼ਹੀਦ ਭਾਈ ਹਰਭਜਨ ਸਿੰਘ ਮੰਡ ਦੀ ਬਰਸੀ ਤੇ ਓਦੋਂ ਪਹਿਲੀ ਵਾਰ ਮੈਂ ਭੈਣ ਸਤਵੰਤ ਕੌਰ ਨੂੰ ਆਪਣੀ ਮਾਤਾ ਜੀ ਦੇ ਨਾਲ ਦੇਖਿਆ ਸੀ। ਲੋਕ ਉਸ ਛੋਟੀ ਉਮਰ ਦੀ ਬੱਚੀ ਨੂੰ ਕਲਾਵਿਆਂ ਚ ਲੈਕੇ ਪਿਆਰ ਦੇ ਰਹੇ ਸਨ ਕਿ ਇਹ ਬੱਚੀ ਭਾਈ ਅਮਰੀਕ ਸਿੰਘ ਦੀ ਧੀ ਹੈ।
ਥੋਹੜਾ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਿੱਖੀ ਲਹਿਰ ਨੂੰ ਪਰਚੰਡ ਕਰਨ ਸੱਤੵਰਵਿਆਂ ਦੇ ਆਸ ਪਾਸ ਗਿਆਨੀਂ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਨਾਂ ਕੌਮੀ ਇਤਹਾਸ ਚ ਸੁਨਹਿਰੇ ਅੱਖਰਾਂ ਚ ਜਾਣਿਆ ਜਾਂਦਾ ਹੈ। ਆਪ ਜੀ ਸਿੱਖਾਂ ਦੀ ਸਿਰਮੌਰ ਦਮਦਮੀਂ ਟਕਸਾਲ ਦੇ ਤੇਹਰਵੇਂ ਮੁਖੀ ਸਨ। ਆਪ ਜੀ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਮਦਮੀਂ ਟਕਸਾਲ ਦੇ ਮੁਖੀ ਬਣੇ ਤੇ ਉਹਨਾਂ ਦੇ ਜੋੜੀਦਾਰ ਬਣੇਂ ਭਾਈ ਅਮਰੀਕ ਸਿੰਘ ਜੀ ਜਿੰਨਾਂ ਪੰਜਾਬ ਵਿੱਚ ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਸਨੂੰ ਕੌਮ ਦਾ ਹਰਿਆਵਲ ਦਸਤਾ ਕਿਹਾ ਜਾਂਦਾ ਸੀ ਤੇ ਜਿਸ ਨੂੰ ਪੰਜਾਬ ਨੂੰ ਅੱਗੇ ਜਾਕੇ ਚੰਗੇ ਸਿਆਸੀ ਆਗੂ ਵੀ ਦਿੱਤੇ ਤੇ ਜੁਝਾਰੂ ਵੀ ਜਿੰਨਾਂ ਚ ਭਾਈ ਹਰਮਿੰਦਰ ਸਿੰਘ ਸੰਧੂ, ਭਾਈ ਦਲਜੀਤ ਸਿੰਘ ਬਿੱਟੂ ਤੇ ਹਰਮਿੰਦਰ ਸਿੰਘ ਗਿੱਲ ਵਿਰਸਾ ਸਿੰਘ ਵਲਟੋਹਾ ਸ਼ਾਮਿਲ ਹਨ।
ਭਾਈ ਅਮਰੀਕ ਸਿੰਘ ਕੌਮ ਦੇ ਸਨਮਾਨਿਤ ਸ਼ਹੀਦ ਹਨ ਜਿੰਨਾਂ ਖਾਲਸਾ ਪੰਥ ਦੀ ਮਾਣ ਮਰਿਆਦਾ ਖਾਤਿਰ ਲੜਦਿਆਂ ਦਰਬਾਰ ਸਾਹਿਬ ਤੇ ਉਸ ਵੇਲੇ ਦੀ ਜਾਲਮ ਹਕੂਮਤ ਦਾ ਟਾਕਰਾ ਕਰਦਿਆਂ ਸ਼ਹਾਦਤ ਦਿੱਤੀ। ਅੱਜ ਓਸੇ ਭਾਈ ਅਮਰੀਕ ਸਿੰਘ ਦੀ ਬੇਟੀ ਉੱਚ ਕੋਟੀ ਦੀ ਸਿੱਖ ਸਕਾਲਰ ਸ਼ਰੋਮਣੀਂ ਗੁਰਦੁਆਰਾ ਪਰਬੰਧਕ ਕਮੇਟੀ ਦੇ ਐਜੂਕੇਸ਼ਨ ਵਿੰਗ ਚ ਸੀਨੀਅਰ ਤੌਰ ਤੇ ਕੰਮ ਕਰ ਰਹੀ ਭੈਣ ਸਤਵੰਤ ਕੌਰ ਤੇ ਮਹਾਨ ਸਿੱਖ ਪਰਚਾਰਕ ਸੰਤ ਕਰਤਾਰ ਸਿੰਘ ਖਾਲਸਾ ਦੀ ਪੋਤੀ ਤੇ ਪੱਟੀ ਲਾਗਲੇ ਪਿੰਡ ਭੂਰੇ ਕੋਹਨੇਂ ਦੀ ਵਸਨੀਕ ਗਿੱਲ ਜੱਟਾਂ ਦੀ ਧੀ ਤੇ ਫਿਰੋਜਪੁਰ ਜਿਲੇ ਦੇ ਪਿੰਡ ਧੀਰਾ ਪੱਤਰਾ ਵਾਸੀਆਂ ਦੀ ਦੋਹਤੀ ਦਾ ਨਾਮ ਅੱਜ ਜਦ ਅਕਾਲੀ ਦਲ ਦੀ ਪਹਿਲੀ ਮਹਿਲਾ ਪਰਧਾਨ ਦੇ ਨਾਮ ਤੇ ਜਿਵੇੰ ਹੀ ਅੱਗੇ ਆਇਆ ਤਾਂ ਇੱਕ ਦਮ ਲੋਕ ਗੁੱਗਲ ਤੇ ਭੈਣ ਸਤਵੰਤ ਕੌਰ ਦਾ ਨਾਮ ਸਰਚ ਕਰਨ ਲੱਗੇ ਤੇ ਜਿਵੇਂ ਹੀ ਮੈਂ ਉਹਨਾਂ ਦੇ ਨਵੇਂ ਬਣ ਰਹੇ ਅਕਾਲੀ ਦਲ ਦੇ ਪਰਧਾਨ ਬਣਨ ਬਾਰੇ ਪੋਸਟ ਪਾਈ ਤਾਂ ਬਹੁਤ ਸਾਰੇ ਛੋਟੀ ਉਮਰ ਦੇ ਨਵੇੰ ਮੁੰਡਿਆਂ ਦੇ ਮੈਸੇਜ ਆਏ ਕਿ ਵੀਰ ਜੀ ਬੀਬੀ ਸਤਵੰਤ ਕੌਰ ਕੌਣ ਹੈ ਤੇ ਇਹਨਾਂ ਦੇ ਪਰਧਾਨ ਬਣਨ ਨਾਲ ਪੰਥਕ ਸਿਆਸਤ ਕਿਵੇਂ ਬਦਲੇਗੀ।
ਉਹਨਾਂ ਸੁਆਲ ਪੁੱਛਣ ਵਾਲੇ ਮੇਰੇ ਛੋਟੇ ਵੀਰਾਂ ਨੌਂਜੁਆਨਾਂ ਨੂੰ ਬੇਨਤੀ ਹੈ ਕਿ ਤੁਸੀਂ ਸਿਆਸੀ ਤੌਰ ਤੇ ਕਿਸੇ ਪਾਰਟੀ ਨਾਲ ਜੁੜੇ ਹੋਵੋ। ਪਰ ਆਪਣੀਆਂ ਜੜਾਂ ਤੇ ਆਪਣਾ ਇਤਹਾਸ ਹਮੇਸ਼ਾ ਯਾਦ ਰੱਖੋ। ਇਸ ਲਈ ਜਿੰਨਾਂ ਵੱਡਾ ਨਾਂਅ ਸਿੱਖ ਕੌਮ ਚ ਭਾਈ ਅਮਰੀਕ ਸਿੰਘ ਤੇ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਹੈ ਤੇ ਜਿੰਨਾਂ ਕੌਮ ਇਸ ਪਰਿਵਾਰ ਤੇ ਵਿਸ਼ਵਾਸ਼ ਕਰਦੀ ਹੈ ਤੇ ਨਾਂ ਹੀ ਇਸ ਪਰਿਵਾਰ ਦੀ ਨੇਕ ਨੀਅਤੀ ਤੇ ਦਿਰੵੜਤਾ ਤੇ ਕੋਈ ਸ਼ੱਕ ਦੀ ਗੁੰਜਾਇਸ਼ ਹੈ। ਫਿਰ ਇਸ ਪਰਿਵਾਰ ਹੱਥ ਵਾਗਡੋਰ ਆਉਣ ਨਾਲ ਪੰਥਕ ਸਿਆਸਤ ਚ ਤਬਦੀਲੀ ਕਿਵੇਂ ਨਹੀਂ ਹੋਏਗੀ। ਇਹ ਤਾਂ ਬਸ ਐਲਾਨ ਹੋਣਾ ਬਾਕੀ ਹੈ ਜੇ ਬੀਬੀ ਦੇ ਨਾਮ ਦਾ ਐਲਾਨ ਹੋ ਗਿਆ। ਖਾਲਸਾ ਪੰਥ ਇੱਕ ਝੰਡੇ ਥੱਲੇ ਇਕੱਤਰ ਹੁੰਦਿਆਂ ਦੇਰ ਨਹੀਂ ਲੱਗੇਗੀ।
ਸਿਮਰਜੀਤ ਸਿੰਘ ਸੰਧੂ
ਕਨਵੀਨਰ ਬੀਜੇਪੀ ਆਈ ਟੀ ਵਿੰਗ
ਜਿਲਾ ਫਿਰੋਜਪੁਰ
See translation
 
Last edited:
📌 For all latest updates, follow the Official Sikh Philosophy Network Whatsapp Channel:
Top