• Welcome to all New Sikh Philosophy Network Forums!
    Explore Sikh Sikhi Sikhism...
    Sign up Log in

. And All My Affairs Have Been Resolved

Jan 6, 2005
3,450
3,762
Metro-Vancouver, B.C., Canada
This Shabad is by Guru Arjan Dev Ji in Raag Sorath on Pannaa 611


soriT mhlw 5 ]
kir iesnwnu ismir pRBu Apnw mn qn Bey Arogw ]
koit ibGn lwQy pRB srxw pRgty Bly sMjogw ]1]
pRB bwxI sbdu suBwiKAw ]
gwvhu suxhu pVhu inq BweI gur pUrY qU rwiKAw ] rhwau ]
swcw swihbu Aimiq vfweI Bgiq vCl dieAwlw ]
sMqw kI pYj rKdw AwieAw Awid ibrdu pRiqpwlw ]2]
hir AMimRq nwmu Bojnu inq BuMchu srb vylw muiK pwvhu ]
jrw mrw qwpu sBu nwTw gux goibMd inq gwvhu ]3]
suxI Ardwis suAwmI myrY srb klw bix AweI ]
pRgt BeI sgly jug AMqir gur nwnk kI vifAweI ]4]11]


sorat(h) mehalaa 5 ||
kar eisanaan simar prabh apanaa man than bheae arogaa ||
kott bighan laathhae prabh saranaa pragattae bhalae sa(n)jogaa ||1||
prabh baanee sabadh subhaakhiaa ||
gaavahu sunahu parrahu nith bhaaee gur poorai thoo raakhiaa || rehaao ||
saachaa saahib amith vaddaaee bhagath vashhal dhaeiaalaa ||
sa(n)thaa kee paij rakhadhaa aaeiaa aadh biradh prathipaalaa ||2||
har a(n)mrith naam bhojan nith bhu(n)chahu sarab vaelaa mukh paavahu ||
jaraa maraa thaap sabh naat(h)aa gun gobi(n)dh nith gaavahu ||3||
sunee aradhaas suaamee maerai sarab kalaa ban aaee ||
pragatt bhee sagalae jug a(n)thar gur naanak kee vaddiaaee ||4||11||


Sorat'h, Fifth Mehla:
After taking your cleansing bath, remember your God in meditation, and your mind and body shall be free of disease.
Millions of obstacles are removed, in the Sanctuary of God, and good fortune dawns. ||1||
The Word of God's Bani, and His Shabad, are the best utterances.
So constantly sing them, listen to them, and read them, O Siblings of Destiny, and the Perfect Guru shall save you. ||Pause||
The glorious greatness of the True Lord is immeasurable; the Merciful Lord is the Lover of His devotees.
He has preserved the honor of His Saints; from the very beginning of time, His Nature is to cherish them. ||2||
So eat the Ambrosial Name of the Lord as your food; put it into your mouth at all times.
The pains of old age and death shall all depart, when you constantly sing the Glorious Praises of the Lord of the Universe. ||3||
My Lord and Master has heard my prayer, and all my affairs have been resolved.
The glorious greatness of Guru Nanak is manifest, throughout all the ages. ||4||11||

http://www.sikhitothemax.com/Page.asp?SourceID=G&PageNo=&ShabadID=2310&Format=2

ਅਰਥ: ਹੇ ਭਾਈ! (ਗੁਰੂ ਨੇ ਆਪਣਾ) ਸ਼ਬਦ ਸੋਹਣਾ ਉਚਾਰਿਆ ਹੋਇਆ ਹੈ, (ਇਹ ਸ਼ਬਦ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਹੈ। (ਇਸ ਸ਼ਬਦ ਨੂੰ) ਸਦਾ ਗਾਂਦੇ ਰਹੋ, ਸੁਣਦੇ ਰਹੋ, ਪੜ੍ਹਦੇ ਰਹੋ, (ਜੇ ਇਹ ਉੱਦਮ ਕਰਦਾ ਰਹੇਂਗਾ, ਤਾਂ ਯਕੀਨ ਰੱਖ) ਪੂਰੇ ਗੁਰੂ ਨੇ ਤੈਨੂੰ (ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚਾ ਲਿਆ।ਰਹਾਉ।

(ਹੇ ਭਾਈ! ਅੰਮ੍ਰਿਤ ਵੇਲੇ) ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ (ਕਿਉਂਕਿ) ਪ੍ਰਭੂ ਦੀ ਸਰਨ ਪਿਆਂ (ਜੀਵਨ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਤੇ, ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ ਉੱਘੜ ਪੈਂਦੇ ਹਨ।੧।

ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਬਜ਼ੁਰਗੀ ਮਿਣੀ ਨਹੀਂ ਜਾ ਸਕਦੀ, ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਉਹ ਦਇਆ ਦਾ ਸੋਮਾ ਹੈ, ਆਪਣੇ ਸੰਤਾਂ ਦੀ ਇੱਜ਼ਤ ਉਹ (ਸਦਾ ਤੋਂ ਹੀ) ਰੱਖਦਾ ਆਇਆ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਹ ਸ਼ੁਰੂ ਤੋਂ ਹੀ ਪਾਲਦਾ ਆ ਰਿਹਾ ਹੈ।੨।

ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਹ (ਆਤਮਕ) ਖ਼ੁਰਾਕ ਸਦਾ ਖਾਂਦੇ ਰਹੋ, ਹਰ ਵੇਲੇ ਆਪਣੇ ਮੂੰਹ ਵਿਚ ਪਾਂਦੇ ਰਹੋ। ਹੇ ਭਾਈ! ਗੋਬਿੰਦ ਦੇ ਗੁਣ ਸਦਾ ਗਾਂਦੇ ਰਹੋ (ਆਤਮਕ ਜੀਵਨ ਨੂੰ) ਨਾਹ ਬੁਢੇਪਾ ਆਵੇਗਾ ਨਾ ਮੌਤ ਆਵੇਗੀ, ਹਰੇਕ ਦੁੱਖ-ਕਲੇਸ਼ ਦੂਰ ਹੋ ਜਾਇਗਾ।੩।

ਹੇ ਭਾਈ! (ਜਿਸ ਭੀ ਮਨੁੱਖ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਜਪਿਆ) ਮੇਰੇ ਮਾਲਕ ਨੇ ਉਸ ਦੀ ਅਰਦਾਸਿ ਸੁਣ ਲਈ, (ਕ੍ਰੋੜਾਂ ਵਿਘਨਾਂ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ) ਪੂਰੀ ਤਾਕਤ ਪੈਦਾ ਹੋ ਜਾਂਦੀ ਹੈ। ਹੇ ਨਾਨਕ! ਗੁਰੂ ਦੀ ਇਹ ਅਜ਼ਮਤ ਸਾਰੇ ਜੁਗਾਂ ਵਿਚ ਹੀ ਪਰਤੱਖ ਉੱਘੜ ਰਹਿੰਦੀ ਹੈ।੪।੧੧।


http://www.gurugranthdarpan.com/darpan1/0611.html


----------------------------------------
----------------------------------------


----------------------------------------
----------------------------------------
 

❤️ CLICK HERE TO JOIN SPN MOBILE PLATFORM

Top