ਨੋਵਲ ਕਰੋਨਾ ਵਾਇਰਸ (ਕੋਵਿਡ-19) ਬਾਰੇ ਵਿਗਿਆਨ ਗਲਪ ਕਹਾਣੀ
ਕਿਧਰੇ ਦੇਰ ਨਾ ਹੋ ਜਾਏ
ਸੰਨ 2019 ਦੇ ਨਵੰਬਰ ਮਹੀਨੇ ਦੀ ਗੱਲ ਹੈ। ਵਿਸ਼ਵ ਦੀ ਦੂਸਰੀ ਮਹਾਂਸ਼ਕਤੀ ਦੇ ਇਕ ਮਹਾਂਨਗਰ ਦੀ ਵਾਇਰਸ ਰਿਸਰਚ ਪ੍ਰਯੋਗਸ਼ਾਲਾ ਵਿਚ ਇਕ ਅਜਬ ਵਰਤਾਰਾ ਵਰਤ ਗਿਆ। ਘਟਨਾਕ੍ਰਮ ਕੁਝ ਇੰਝ ਵਾਪਰਿਆ।
ਪ੍ਰਯੋਗਸ਼ਾਲਾ ਅੰਦਰ, ਚਿੱਟੇ ਦਸਤਾਨੇ ਤੇ ਚਿੱਟਾ ਕੋਟ ਪਹਿਨੀ ਵਿਸ਼ਾਣੂ-ਵਿਗਿਆਨੀ ਡਾ. ਯੰਗ ਸੂ, ਅੱਧਖੜ੍ਹ ਉਮਰ ਵਾਲੇ ਮੁਲਾਕਾਤੀ ਨਾਲ ਗੱਲਬਾਤ ਵਿਚ ਮਗਨ ਸੀ। ਤਦ ਹੀ, ਖੁਰਦਬੀਨ ਦੇ ਹੇਠਲੇ ਸਿਰੇ ਵਾਲੇ ਲੈਂਜ਼ ਹੇਠ ਕੱਚ ਦੀ ਇਕ ਸਲਾਈਡ ਨੂੰ ਖਿਸਕਾਦਿਆਂ, ਯੰਗ ਸੂ ਬੋਲਿਆ, "ਮਿਸਟਰ ਲੀਓ! ਆਓ ਤੁਹਾਨੂੰ ਦਿਖਾਵਾਂ, ਮੌਤ ਦਾ ਇਕ ਬਹੁਤ ਹੀ ਖ਼ਤਰਨਾਕ ਏਜੰਟ।"
ਗੰਜੇ ਸਿਰ ਤੇ ਫੀਨੇ ਨੱਕ ਵਾਲੇ ਲੀਓ ਨੇ ਖੁਰਦਬੀਨ ਵੱਲ ਝਾਕਿਆ। ਜ਼ਾਹਿਰ ਸੀ ਕਿ ਉਹ ਅਜਿਹੇ ਯੰਤਰ ਬਾਰੇ ਨਹੀਂ ਸੀ ਜਾਣਦਾ। ਆਪਣੀ ਥਾਂ ਤੋਂ ਬਿਨ੍ਹਾ ਹਿੱਲੇ ਉਹ ਬੋਲਿਆ, "ਮੇਰੀ ਨਜ਼ਰ ਕਮਜ਼ੋਰ ਹੈ।"
"ਕੋਈ ਗੱਲ ਨਹੀਂ। ਆਓ! ਆਪਣੀ ਖੱਬੀ ਅੱਖ, ਖੱਬੇ ਹੱਥ ਨਾਲ ਢੱਕ ਲਵੋ, ਤੇ ਸੱਜੀ ਅੱਖ ਨਾਲ ਤੁਸੀਂ ਖੁਰਦਬੀਨ ਦੇ ਉਪਰਲੇ ਸਿਰੇ ਵਾਲੇ ਲੈੱਜ਼ ਰਾਹੀਂ ਦੇਖੋ। ਵਿਸ਼ਾਣੂੰਆਂ ਦਾ ਅਜਬ ਸੰਸਾਰ ਨਜ਼ਰ ਆਉਣ ਲੱਗੇਗਾ।"
ਲੀਓ ਨੇ ਇੰਝ ਹੀ ਕੀਤਾ।
"ਕੁਝ ਵੀ ਸਾਫ਼ ਨਜ਼ਰ ਨਹੀਂ ਆ ਰਿਹਾ। ਧੁੰਦਲਾ ਧੁੰਦਲਾ ਹੈ ਸੱਭ ਕੁਝ।" ਉਹ ਬੋਲਿਆ।
"ਇਸ ਪੇਚ ਨੂੰ ਐਡਜਸਟ ਕਰੋ," ਯੰਗ ਸੂ ਨੇ ਖੁਰਦਬੀਨ ਦੇ ਹੇਠਲੇ ਸਿਰੇ ਕੋਲ ਲੱਗੇ ਪੇਚ ਵੱਲ ਇਸ਼ਾਰਾ ਕਰਦੇ ਹੋਏ ਕਿਹਾ,"ਸ਼ਾਇਦ ਖੁਰਦਬੀਨ ਤੁਹਾਡੀ ਨਜ਼ਰ ਲਈ ਸਹੀ ਫੋਕਸਡ ਨਹੀਂ ਹੈ।"
"ਜੀ!"ਤੇ ਲੀਓ ਨੇ ਦੱਸੇ ਅਨੁਸਾਰ ਪੇਚ ਨੂੰ ਮਰੋੜਾ ਦਿੱਤਾ।
"ਵਾਹ! ਹੁਣ ਤਾਂ ਸੱਭ ਕੁਝ ਸਾਫ਼ ਸਾਫ਼ ਨਜ਼ਰ ਆ ਰਿਹਾ ਹੈ," ਲੀਓ ਦੇ ਬੋਲ ਸਨ। "ਬਹੁਤਾ ਕੁਝ ਤਾਂ ਹੈ ਨਹੀਂ ਇਥੇ ਦੇਖਣ ਲਈ। ਬੱਸ ਛੇ ਭੁਜੀ ਸ਼ਕਲ ਵਾਲੇ ਕੁਝ ਕੁ ਧੱਬੇ ਜਿਹੇ ਨਜ਼ਰ ਆ ਰਹੇ ਹਨ। ਇੰਝ ਜਾਪਦਾ ਹੈ ਜਿਵੇਂ ਇਨ੍ਹਾਂ ਕੋਈ ਮੁਕਟ ਪਾਇਆ ਹੋਵੇ। ਤੁਹਾਡੇ ਅਨੁਸਾਰ, ਇਹ ਛੋਟੇ ਛੋਟੇ ਵਿਸ਼ਾਣੂ, ਵੱਧ-ਫੁਲ
ਕੇ, ਕਿਸੇ ਮਹਾਂਨਗਰ ਨੂੰ ਤਬਾਹ ਕਰਣ ਦੀ ਸਮਰਥਾ ਰੱਖਦੇ ਹਨ। ਵਾਹ ਕਿਆ ਕਮਾਲ ਦੀ ਸ਼ੈਅ ਨੇ ਇਹ!"
"ਜੀ ਹਾਂ! ਇਹੋ ਹੀ ਹੈ ਨੋਵਲ ਕਰੋਨਾ ਵਾਇਰਸ (ਕੋਵਿਡ-19)। ਜੋ ਪੁਰਾਣੇ ਕੋਰੋਨਾ ਵਾਇਰਸ ਦਾ ਹੀ ਬਦਲਿਆ ਰੂਪ ਹੈ ਪਰ ਹੈ ਬਹੁਤ ਹੀ ਘਾਤਕ।"
ਤਦ ਹੀ ਲੀਓ ਖੁਰਦਬੀਨ ਤੋਂ ਨਜ਼ਰ ਹਟਾ ਉੱਠ ਖੜਾ ਹੋਇਆ। ਜਾਂਚ ਹੇਠਲੀ ਕੱਚ ਦੀ ਸਲਾਈਡ ਨੂੰ ਹੱਥ ਵਿਚ ਫੜ੍ਹ ਉਹ ਖਿੜਕੀ ਦੇ ਕੋਲ ਜਾ ਪੁੱਜਾ। "ਇੰਨ੍ਹੇ ਸੂਖਮ" ਉਸ ਨੇ ਸਲਾਈਡ ਘੋਖਦਿਆ ਕਿਹਾ। ਝਿਜਕਦੇ ਹੋਏ ਉਸ ਪੁੱਛਿਆ, "ਕੀ ਇਹ ਜ਼ਿੰਦਾ ਨੇ? ਕੀ ਇਹ ਅਜੇ ਵੀ ਘਾਤਕ ਨੇ? "
"ਨਹੀਂ, ਇਹ ਜ਼ਿੰਦਾ ਨਹੀਂ ਹਨ। ਇਨ੍ਹਾਂ ਨੂੰ ਵਿਸ਼ੇਸ਼ ਢੰਗ ਨਾਲ ਮਾਰ ਦਿੱਤਾ ਗਿਆ ਹੈ" ਯੰਗ ਸੂ ਨੇ ਕਿਹਾ। "ਪਰ, ਇਨ੍ਹਾਂ ਦੀ ਤਬਾਹਕੁੰਨ ਤਾਕਤ ਨੂੰ ਦੇਖਦੇ ਹੋਏ, ਮੇਰਾ ਖਿਆਲ ਹੈ ਕਿ ਕਾਸ਼ ਅਸੀਂ ਪੂਰੇ ਬ੍ਰਹਿਮੰਡ ਵਿਚ ਇਨ੍ਹਾਂ ਦੀ ਹੌਂਦ ਨੂੰ ਹੀ ਖ਼ਤਮ ਕਰ ਸਕਦੇ।"
ਲੀਓ ਨੇ ਥੋੜ੍ਹਾ ਮੁਸਕਰਾਦਿਆਂ ਕਿਹਾ, "ਲੱਗਦਾ ਹੈ ਤੁਸੀਂ ਇਨ੍ਹਾਂ ਨੂੰ ਜ਼ਿੰਦਾਂ ਹਾਲਾਤ ਵਿਚ ਰੱਖਣ ਬਾਰੇ ਤਾਂ ਕਦੇ ਨਹੀਂ ਸੋਚਿਆ ਹੋਵੇਗਾ।"
"ਨਹੀਂ। ਅਜਿਹੀ ਗੱਲ ਨਹੀਂ । ਸਗੋਂ, ਸਾਡੇ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ।" ਯੰਗ ਸੂ ਨੇ ਕਿਹਾ। "ਇਥੇ, ਉਦਾਹਰਣ ਲਈ" ਬੋਲਦਿਆ ਉਹ ਕਮਰੇ ਨੂੰ ਪਾਰ ਕਰ ਸਾਹਮਣੀ ਕੰਧ ਵਿਚ ਜੜ੍ਹੀ ਸੈਲਫ਼ ਕੋਲ ਪੁੱਜ ਗਿਆ। ਸੈਲਫ਼ ਉਥੇ ਪਈਆਂ ਅਨੇਕ ਸੀਲਬੰਦ ਕੱਚ ਦੀਆਂ ਟਿਊਬਾਂ (ਨਲੀਆਂ) ਵਿਚੋਂ ਇਕ ਟਿ
ਊਬ ਨੂੰ ਚੁੱਕ ਉਹ ਬੋਲਿਆ, "ਇਹ ਇਨ੍ਹਾਂ ਜੀਵਾਣੂਆਂ ਦਾ ਜ਼ਿੰਦਾ ਸੈਂਪਲ ਹੈ। ਬਹੁਤ ਹੀ ਘਾਤਕ ਬੀਮਾਰੀ ਦੇ ਸ਼ਕਤੀਸ਼ਾਲੀ ਵਿਸ਼ਾਣੂ । ਅਜਿਹੀ ਬੀਮਾਰੀ ਜਿਸ ਨਾਲ ਇਨਸਾਨ ਬਹੁਤ ਹੀ ਦਰਦਨਾਕ ਮੌਤ ਮਰਦਾ ਹੈ।" ਉਸ ਦੇ ਝਿਜਕ ਭਰੇ ਬੋਲ ਸਨ; "ਆਹ ਸ਼ੀਸ਼ੀ ਵਿਚ ਬੰਦ ਹੈ ਮੌਤ ਦਾ ਇਹ ਸ਼ਕਤੀਸ਼ਾਲੀ ਏਜੰਟ - ਨੋਵਲ ਕਰੋਨਾ ਵਾਇਰਸ।"
ਲੀਓ ਦੀਆਂ ਅੱਖਾਂ ਵਿਚ ਸੰਤੁਸ਼ਟੀ ਦੀ ਇਕ ਹਲਕੀ ਜਿਹੀ ਝਲਕ ਨਜ਼ਰ ਆਈ। "ਅਜਿਹੀ ਜਾਨਲੇਵਾ ਚੀਜ਼ ਨੂੰ ਸੰਭਾਲਣਾ ਬੜਾ ਜੋਖ਼ਮਈ ਕੰਮ ਹੈ।" ਲਲਚਾਈਆਂ ਅੱਖਾਂ ਨਾਲ ਟਿਊਬ ਨੂੰ ਦੇਖਦੇ ਹੋਏ ਉਹ ਬੋਲਿਆ।
ਯੰਗ ਸੂ ਨੂੰ ਲੀਓ ਦੇ ਲਹਿਜ਼ੇ ਵਿਚ ਭੈੜੀ ਖੁਸ਼ੀ ਦਾ ਇਜ਼ਹਾਰ ਨਜ਼ਰ ਆਇਆ। ਅੱਜ ਦੁਪਿਹਰੇ, ਲੀਓ, ਉਸ ਦੇ ਇਕ ਪੁਰਾਣੇ ਮਿੱਤਰ ਦੇ ਹਵਾਲੇ ਨਾਲ ਉਸ ਨੂੰ ਮਿਲਣ ਆਇਆ ਸੀ। ਪਰ ਇਸ ਦਾ ਸੁਭਾਅ ਤਾਂ ਉਸ ਦੇ ਮਿੱਤਰ ਦੇ ਸੁਭਾਅ ਨਾਲੋਂ ਬਿਲਕੁਲ ਹੀ ਉਲਟ ਸੀ। ਗੰਜਾ ਸਿਰ, ਚਪਟਾ ਨੱਕ, ਬਿੱਲੀਆਂ ਅੱਖਾਂ, ਉਘੜ-ਦੁਘੜੇ ਹਾਵ-ਭਾਵ ਤੇ ਘਬਰਾਇਆ ਜਿਹਾ, ਪਰ ਵਿਸ਼ਾਣੂੰਆਂ ਬਾਰੇ ਜਾਨਣ ਲਈ ਡਾਢਾ ਹੀ ਤੱਤਪਰ, ਲੀਓ, ਉਸ ਦੇ ਸ਼ਾਂਤ-ਸੁਭਾਅ ਵਾਲੇ ਖੋਜੀ ਦੌਸਤ, ਜੋ ਵਿਗਿਆਨਕ ਵਿਚਾਰ-ਵਟਾਂਦਰੇ ਦੌਰਾਨ ਕਦੇ ਵੀ ਵਿਚਿਲਤ ਨਹੀਂ ਸੀ ਹੁੰਦਾ, ਨਾਲੋਂ ਬਹੁਤ ਹੀ ਵੱਖਰਾ ਸੀ। ਸ਼ਾਇਦ ਅਜਿਹਾ ਇਸ ਲਈ ਸੀ ਕਿ ਲੀਓ, ਨੋਵਲ ਕਰੋਨਾ ਵਾਇਰਸ ਦੀ ਘਾਤਕ ਤਾਕਤ ਬਾਰੇ ਜਾਣ ਕੇ ਡਾਢਾ ਪ੍ਰਭਾਵਿਤ ਹੋ ਗਿਆ ਸੀ।
ਗੰਭੀਰ ਮੁਦਰਾ ਵਿਚ ਟਿਊਬ ਨੂੰ ਹੱਥ ਵਿਚ ਫੜੀ ਯੰਗ ਸੂ ਬੋਲ ਰਿਹਾ ਸੀ; "ਹਾਂ, ਇਸ ਵਿਚ ਮਹਾਂਮਾਰੀ ਕੈਦ ਹੈ। ਇਸ ਛੋਟੀ ਜਿਹੀ ਟਿਊਬ ਦੇ ਦ੍ਰਵ ਨੂੰ, ਜੇ ਕਿਧਰੇ ਕਿਸੇ ਵੀ ਖਾਣ ਵਾਲੀ ਚੀਜ਼ ਵਿਚ ਰਲਾ ਦੇਵੋ, ਤਾਂ ਇਸ ਵਿਚਲੇ ਸੂਖਮ ਵਿਸ਼ਾਣੂ, ਜਿਨ੍ਹਾਂ ਦੀ ਨਾ ਤਾਂ ਕੋਈ ਮਹਿਕ ਹੈ ਤੇ ਨਾ ਹੀ ਸੁਆਦ, ਅਤੇ ਜਿਨ੍ਹਾਂ ਨੂੰ ਦੇਖਣ ਲਈ ਬਹੁਤ ਹੀ ਸ਼ਕਤੀਸ਼ਾਲੀ ਖੁਰਦਬੀਨ ਦੀ ਲੋੜ ਪੈਂਦੀ ਹੈ, ਬੱਸ "ਜਾਉ ਤੇ ਵਧੋ ਫੁੱਲੋ।" ਕਹਿੰਦਿਆਂ ਹੀ ਤੁਰੰਤ ਦਮ-ਘੋਟੂ, ਦਰਦਨਾਕ ਤੇ ਭਿਆਨਕ ਮੌਤ ਦਾ ਕਹਿਰ ਸ਼ਹਿਰ ਉੱਤੇ ਢਾਹਣਾ ਸ਼ੁਰੂ ਕਰ ਦੇਣਗੇ।
ਤਦ ਮੌਤ ਦਾ ਇਹ ਏਜੰਟ ਥਾਂ ਥਾਂ ਆਪਣਾ ਸ਼ਿਕਾਰ ਭਾਲਦਾ ਫਿਰ ਰਿਹਾ ਹੋਵੇਗਾ। ਉਹ ਕਿਧਰੇ ਕਿਸੇ ਮਾਂ ਤੋਂ ਉਸ ਦਾ ਬੱਚਾ ਖੋਹ ਰਿਹਾ ਹੋਵੇਗਾ, ਤੇ ਕਿਧਰੇ ਕਿਸੇ ਔਰਤ ਤੋਂ ਉਸ ਦਾ ਸੁਹਾਗ। ਕਿਧਰੇ ਇਹ ਕਿਸੇ ਕਾਰਿੰਦੇ ਨੂੰ ਆਪਣੀ ਡਿਊਟੀ ਕਰਨ ਤੋਂ ਅਯੋਗ ਕਰ ਰਿਹਾ ਹੋਵੇਗਾ, ਤੇ ਕਿਧਰੇ ਕਿਸੇ ਮਿਹਨਤਕਸ਼ ਲਈ ਔਕੜਾਂ ਦਾ ਪਿਟਾਰਾ ਖੋਲ ਰਿਹਾ ਹੋਵੇਗਾ। ਇਸ ਦੀ ਲਾਗ ਕਾਰਣ ਬੀਮਾਰ ਹੋਏ ਮਨੁੱਖ ਦੀ ਛਿੱਕ, ਖੰਘ, ਥੁੱਕ ਤੇ ਲਾਰ ਇਸ ਦੇ ਵਾਹਣ ਹਨ। ਇਨ੍ਹਾਂ ਹੀ ਵਾਹਣਾਂ ਦਾ ਸਵਾਰ ਹੋ ਇਹ, ਸ਼ਹਿਰ ਦੀਆਂ ਹਵਾਵਾਂ ਵਿਚ ਉਡਦਾ-ਪੁਡਦਾ, ਥਾਂ-ਕੁਥਾਂ ਸ਼ਹਿ ਲਾਈ ਬੈਠਾ, ਪਾਰਕਾਂ ਵਿਚ ਲੱਗੀਆਂ ਪੀਘਾਂ ਉੱਤੇ ਝੂਟੇ ਲੈਂਦੇ ਛੋਟੇ ਬੱਚਿਆਂ, ਜਿੰਮ ਵਿਚ ਕਸਰਤ ਕਰ ਰਹੇ
ਯੁਵਕਾਂ, ਰੈਸਟਰਾਂ ਵਿਚ ਖਾਣਾ ਖਾਂਦੇ ਪਰਿਵਾਰਾਂ, ਸਕੂਲਾਂ ਤੇ ਲਾਇਬ੍ਰੇਰੀਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ, ਖਰੀਦੋ-ਫ਼ਰੌਖਤ ਕਰਦੇ ਲੋਕਾਂ, ਬਿਜ਼ਨੈੱਸ ਮੀਟਿੰਗਾਂ ਤੇ ਕਾਨਫਰੰਸਾਂ ਵਿਚ ਮਸਰੂਫ਼ ਅਵਾਮ, ਜਨਤਕ ਰੈਲੀਆਂ ਤੇ ਜਨ-ਸਮਾਗਮਾਂ ਵਿਚ ਭਾਗ ਲੈ ਰਹੀ ਜਨਤਾ, ਹੋਰ ਤਾਂ ਹੋਰ ਬੱਸਾਂ ਜਾਂ ਟੈਕਸੀਆਂ ਵਿਚ ਸਫ਼ਰ ਕਰਦੇ ਯਾਤਰੀਆਂ ਦਾ ਵੀ ਪਿੱਛਾ ਕਰ ਰਿਹਾ ਹੋਵੇਗਾ। ਆਪਣੇ ਅਣਜਾਣਪੁਣੇ ਵਿਚ, ਕਿਧਰੇ ਇਸ ਘਰ ਦੇ ਤੇ ਕਿਧਰੇ ਓਸ ਘਰ ਦੇ ਵਾਸੀ, ਜਿਨ੍ਹਾਂ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕੀਤੇ ਬਿਨ੍ਹਾ ਖਾਣਾ ਖਾ ਲਿਆ ਹੋਵੇਗਾ, ਜਾਂ ਫ਼ਿਰ ਸੁੱਤੇ-ਸਿਧ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਇਸ ਦੀ ਲਾਗ ਭਰਿਆ ਹੱਥ ਲਗਾ ਲਿਆ ਹੋਵੇਗਾ, ਸਹਿਜੇ ਹੀ ਇਸ ਦਾ ਸ਼ਿਕਾਰ ਬਣ ਜਾਣਗੇ। ਅਣਧੋਤੇ ਫਲਾਂ ਤੇ ਸਲਾਦ ਖਾਂਦਿਆਂ, ਪਬਲਿਕ ਨਲ ਤੋਂ ਪਾਣੀ ਪੀਦਿਆਂ, ਤੇ ਜਾਂ ਫਿਰ ਦੋਸਤਾਂ ਮਿਤਰਾਂ ਨਾਲ ਹੱਥ ਮਿਲਾਂਦਿਆਂ ਪਤਾ ਨਹੀਂ ਕਦੋਂ ਤੇ ਕਿਥੇ ਇਹ ਜਮਦੂਤ ਤੁਹਾਨੂੰ ਪਕੜ ਲਵੇ। ਸਿਰਫ਼ ਇਕ ਵਾਰ ਮਨੁੱਖ ਦੀ ਸਾਹ ਪ੍ਰਣਾਲੀ ਜਾਂ ਖਾਥ-ਪਦਾਰਥਾਂ ਦਾ ਅੰਗ ਬਣਦਿਆਂ ਹੀ, ਇਸ ਤੋਂ ਪਹਿਲਾਂ ਕਿ ਅਸੀਂ ਇਸ ਨੂੰ ਕਾਬੂ ਕਰ ਸਕੀਏ, ਦੇਖਦਿਆਂ ਹੀ ਦੇਖਦਿਆਂ ਇਹ ਮਹਾਂਨਗਰਾਂ, ਸ਼ਹਿਰਾਂ ਤੇ ਕਸਬਿਆਂ ਦੀ ਸੰਪੂਰਨ ਬਰਬਾਦੀ ਦਾ ਕਸੀਦਾ ਲਿਖ ਚੁੱਕਾ ਹੋਵੇਗਾ।"
ਅਚਾਨਕ ਉਹ ਚੁੱਪ ਹੋ ਗਿਆ। ਉਸ ਨੂੰ ਯਾਦ ਆ ਗਿਆ ਸੀ ਕਿ ਬਿਆਨਬਾਜ਼ੀ ਕਰਨਾ ਉਸਦੀ ਕਮਜ਼ੋਰੀ ਸੀ।
"ਪਰ ਇਹ ਵਾਇਰਸ-ਸੈਂਪਲ ਇਥੇ ਪੂਰੀ ਤਰ੍ਹਾਂ ਮਹਿਫ਼ੂਜ਼ ਹੈ।" ਉਹ ਬੋਲਿਆ।
ਲੀਓ ਨੇ ਸਿਰ ਹਿਲਾਇਆ । ਉਸਦੀਆਂ ਅੱਖਾਂ ਵਿਚ ਅਜੀਬ ਚਮਕ ਸੀ। ਖੰਘੂਰਾ ਮਾਰ ਉਸਨੇ ਗਲਾ ਸਾਫ਼ ਕੀਤਾ। "ਇਹ ਅਰਾਜਕਤਾਵਾਦੀ, ਬਦਮਾਸ਼," ਉਹ ਬੋਲਿਆ, "ਬਿਲਕੁਲ ਮੂਰਖ ਹਨ, ਪੱਕੇ ਮੂਰਖ! ਆਪਣੇ ਮੁਫਾਦ ਲਈ ਉਹ ਬੰਬਾਂ ਦੀ ਵਰਤੋਂ ਕਰਦੇ ਨੇ, ਜਦ ਕਿ ਉਹ ਜਾਣਦੇ ਹੀ ਨਹੀਂ ਕਿ ਅਜਿਹੀ ਚੀਜ਼ ਵੀ ਮੌਜੂਦ ਹੈ। ਮੇਰਾ ਖਿਆਲ ਹੈ......."
ਅਚਾਨਕ ਫੋਨ ਦੀ ਘੰਟੀ ਵਜੀ। ਯੰਗ ਸੂ ਦਾ ਧਿਆਨ ਉਚਕਿਆ ਤੇ ਉਹ ਫੋਨ ਸੁਨਣ ਲੱਗਾ। ਥੋੜ੍ਹੀ ਜਿਹੀ ਗਲਬਾਤ ਬਾਅਦ ਉਹ ਬੋਲਿਆ, "ਤੁਸੀਂ ਰੁਕੋ! ਮੈਂ ਇਕ ਮਿੰਟ ਵਿਚ ਵਾਪਸ ਆਉਂਦਾ ਹਾਂ।" ਤੇ ਉਹ ਪ੍ਰਯੋਗਸ਼ਾਲਾ ਦਾ ਦਰਵਾਜ਼ਾ ਖੋਹਲ ਬਾਹਰ ਚਲੇ ਗਿਆ। ਜਦ ਉਹ ਦੁਬਾਰਾ ਪ੍ਰਯੋਗਸ਼ਾਲਾ ਵਿੱਚ ਦਾਖਿਲ ਹੋਇਆ ਤਾਂ ਲੀਓ ਆਪਣੀ ਘੜੀ ਦੇਖ ਰਿਹਾ ਸੀ।
"ਪਤਾ ਹੀ ਨਹੀਂ ਲੱਗਾ ਕਿ ਇਕ ਘੰਟਾ ਬੀਤ ਗਿਆ ਹੈ ਗੱਲਬਾਤ ਵਿਚ!" ਉਹ ਬੋਲਿਆ। "ਤਿੰਨ ਵਜ ਰਹੇ ਹਨ। ਮੈਨੁੰ ਇਥੋਂ ਢਾਈ ਵਜੇ ਚਲ ਪੈਣਾ ਚਾਹੀਦਾ ਸੀ। ਪਰ ਸੱਚੀ ਗੱਲ ਤਾਂ ਇਹ ਹੈ ਕਿ ਤੁਹਾਡਾ ਖੋਜ ਕਾਰਜ ਸਚਮੁੱਚ ਹੀ ਦਿਲਚਸਪ ਹੈ। ਜਿਸ ਕਾਰਣ ਵਕਤ ਦੇ ਗੁਜ਼ਰਣ ਦਾ ਪਤਾ ਹੀ ਨਹੀਂ ਚਲਿਆ। ਪਰ ਹੁਣ ਮੈਨੂੰ ਜਾਣਾ ਹੋਵੇਗਾ। ਕਿਉਂ ਕਿ ਸਾਢੇ ਤਿੰਨ ਵਜੇ ਮੇਰਾ ਕਿਸੇ ਹੋਰ ਸੱਜਣ ਨੂੰ ਮਿਲਣਾ ਤੈਅ ਹੈ। ਏਸ ਮੁਲਾਕਾਤ ਲਈ ਸਮਾਂ ਦੇਣ ਵਾਸਤੇ ਤੁਹਾਡਾ ਸ਼ੁਕਰੀਆ।"
ਯੰਗ ਸੂ ਉਸ ਨੂੰ ਦਰਵਾਜ਼ੇ ਤਕ ਛੱਡਣ ਗਿਆ ਤੇ ਸੋਚਾਂ ਵਿਚ ਡੁੱਬਾ ਵਾਪਸ ਆ ਗਿਆ। ਉਹ ਲੀਓ ਬਾਰੇ ਹੀ ਸੋਚ ਰਿਹਾ ਸੀ ਕਿ ਨਾ ਤਾਂ ਉਹ ਕੋਰੀਅਨ ਨਜ਼ਰ ਆ ਰਿਹਾ ਸੀ ਤੇ ਨਾ ਹੀ ਤੈਵਾਨੀ ਜਾਂ ਜਾਪਾਨੀ। "ਲਗਦਾ ਹੈ ਕਿ ਉਹ ਜ਼ਰੂਰ ਹੀ ਮਾੜੇ ਸੁਭਾਅ ਵਾਲਾ ਸਥਾਨਕ ਵਾਸੀ ਹੀ ਹੈ।" ਉਹ ਬੁੜਬੜਾਇਆ। "ਦੇਖੋ ਤਾਂ ਉਹ ਜ਼ਿੰਦਾ ਨੋਵਲ ਕਰੋਨਾ ਵਾਇਰਸ ਦੇ ਸੈਂਪਲ ਨੂੰ ਕਿਵੇਂ ਘੂਰ ਰਿਹਾ ਸੀ।"
ਅਚਾਨਕ ਉਸ ਨੂੰ ਇਕ ਨਵੀਂ ਚਿੰਤਾ ਨੇ ਘੇਰ ਲਿਆ। ਉਹ ਤੇਜ਼ੀ ਨਾਲ ਖੁਰਦਬੀਨ ਵਾਲੇ ਮੇਜ਼ ਵੱਲ ਗਿਆ ਤੇ ਤੁਰੰਤ ਹੀ ਆਪਣੇ ਰਿਕਾਰਡ-ਟੇਬਲ ਵੱਲ ਮੁੜ ਆਇਆ। ਤਦ ਉਸ ਨੇ ਕਾਹਲੀ ਕਾਹਲੀ ਆਪਣੀ ਜੇਬਾਂ ਦੀ ਫਰੋਲਾ-ਫਰਾਲੀ ਕੀਤੀ। ਤੇ ਫਿਰ ਫਟਾਫਟ ਦਰਵਾਜ਼ੇ ਵੱਲ ਨੱਠ ਉੱਠਿਆ। "ਸ਼ਾਇਦ ਮੈਂ ਉਸ ਨੂੰ ਜੂਲੀਆ ਦੇ ਮੇਜ਼ ਉੱਤੇ ਭੁੱਲ ਆਇਆ ਹੋਵਾਂ।" ਉਹ ਬੁੜ ਬੁੜਾ ਰਿਹਾ ਸੀ। ਕਮਰੇ ਤੋਂ ਬਾਹਰ ਆ ਉਹ ਦੁਖਭਰੀ ਆਵਾਜ਼ ਨਾਲ ਚੀਖਿਆ। "ਜੂਲੀਆ!"
"ਜੀ ਸਰ।" ਨਾਲ ਦੇ ਕਮਰੇ 'ਚੋਂ ਉਸ ਦੀ ਸੈਕਟਰੀ ਦੀ ਆਵਾਜ਼ ਸੁਣਾਈ ਦਿੱਤੀ।
"ਹੁਣੇ ਹੁਣੇ ਜਦ ਆਪਾਂ ਗੱਲ ਕੀਤੀ ਸੀ, ਕੀ ਮੈਂ ਤੇਰੇ ਮੇਜ਼ ਉੱਤੇ ਕੁਝ ਭੁੱਲ ਤਾਂ ਨਹੀਂ ਆਇਆ?"
ਕੁਝ ਦੇਰ ਚੁੱਪ ਤੋਂ ਬਾਅਦ, ਜੂਲੀਆ ਦੀ ਆਵਾਜ਼ ਸੁਣਾਈ ਦਿੱਤੀ, "ਨਹੀਂ ਸਰ! ਇਥੇ ਤਾਂ ਕੁਝ ਵੀ ਨਹੀਂ .........।"
"ਸਤਿਆਨਾਸ" ਯੰਗ ਸੂ ਚੀਖਿਆ ਤੇ ਤੇਜ਼ੀ ਨਾਲ ਬਾਹਰ ਵੱਲ ਭੱਜਿਆ। ਕਾਹਲੇ ਕਾਹਲੇ ਕਦਮੀਂ ਪ੍ਰਯੋਗਸ਼ਾਲਾ ਦੇ ਹਾਲ ਨੂੰ ਪਾਰ ਕਰ ਉਹ ਬਾਹਰਲੀ ਸੜਕ ਉੱਤੇ ਪਹੁੰਚ ਗਿਆ।
ਜ਼ੋਰ ਨਾਲ ਖੋਲੇ ਗਏ ਦਰਵਾਜ਼ੇ ਦੀ ਠਾਹ ਸੁਣਦੇ ਹੀ ਜੂਲੀਆ ਅਚਣਚੇਤੀ ਡਰ ਕਾਰਣ ਖਿੜਕੀ ਵੱਲ ਭੱਜੀ।
ਸੜਕ ਉੱਤੇ ਅੱਜ ਦਾ ਮੁਲਾਕਾਤੀ ਟੈਕਸੀ ਵਿਚ ਬੈਠ ਰਿਹਾ ਨਜ਼ਰ ਆਇਆ।
ਨੰਗੇ ਸਿਰ, ਬਿਨ੍ਹਾ ਕੋਟ ਪਹਿਨੀ ਯੰਗ ਸੂ, ਸਧਾਰਣ ਚੱਪਲਾਂ ਵਿਚ ਹੀ ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਦਾ ਬਾਹਰ ਵੱਲ ਨੱਠਿਆ ਜਾ ਰਿਹਾ ਸੀ। ਉਸ ਦੀ ਇਕ ਚੱਪਲ ਦਾ ਸਟਰੈਪ ਵੀ ਨਿਕਲ ਆਇਆ ਸੀ, ਪਰ ਉਹ ਇਸ ਵੱਲ ਬਿਨ੍ਹਾ ਧਿਆਨ ਦਿੱਤੇ, ਉਵੇਂ ਹੀ ਚੱਪਲ ਨੂੰ ਘਸੀਟਦਾ ਦੌੜਿਆ ਜਾ ਰਿਹਾ ਸੀ।
"ਲੱਗਦਾ ਹੈ ਕਿ ਡਾ. ਯੰਗ ਸੂ ਦਾ ਦਿਮਾਗ ਹਿੱਲ ਗਿਆ ਹੈ।" ਜੂਲੀਆ ਬੁੜਬੁੜਾਈ। "ਡਾ. ਯੰਗ ਸੂ ਰੁਕੋ......." ਸ਼ਬਦ ਅਜੇ ਉਸ ਦੇ ਮੂੰਹ ਵਿਚ ਹੀ ਸਨ ਕਿ ਉਸ ਦੇਖਿਆ, ਅੱਜ ਵਾਲਾ ਮੁਲਾਕਾਤੀ ਵੀ ਆਲੇ ਦੁਆਲੇ ਝਾਕਦਾ, ਅਜਿਹੀ ਹੀ ਦਿਮਾਗੀ ਬੀਮਾਰੀ ਦਾ ਸ਼ਿਕਾਰ ਲਗ ਰਿਹਾ ਸੀ। ਮੁਲਾਕਾਤੀ, ਯੰਗ ਸੂ ਵੱਲ ਅਜੀਬ ਇਸ਼ਾਰਾ ਕਰ, ਫਟਾਫਟ ਕਾਰ ਵਿਚ ਬੈਠ ਗਿਆ। ਜੋ ਤੇਜ਼ ਗਤੀ ਨਾਲ, "ਹੁਨੇਨ ਸੀਫੂਡ ਮਾਰਕਿਟ" ਵੱਲ ਜਾਂਦੇ ਰਸਤੇ ਉੱਤੇ ਅੱਖੋ ਓਹਲੇ ਹੁੰਦੀ ਜਾ ਰਹੀ ਸੀ। ਤੁਰੰਤ ਹੀ ਯੰਗ ਸੂ ਨੇ ਪਿੱਛਿਓ ਆ ਰਹੀ ਟੈਕਸੀ ਨੂੰ ਹੱਥ ਦਿੱਤਾ, ਤੇ ਅਗਲੇ ਹੀ ਪਲ ਉਸ ਵਿਚ ਬੈਠ, ਤੇਜ਼ ਰਫ਼ਤਾਰ ਨਾਲ ਲੀਓ ਦੀ ਟੈਕਸੀ ਦਾ ਪਿੱਛਾ ਕਰਦਾ ਨਜ਼ਰ ਆਇਆ।
ਜੂਲੀਆ ਖਿੜਕੀ ਤੋਂ ਪਿੱਛੇ ਹਟ, ਕਮਰੇ ਵਿਚ ਹੱਕੀ-ਬੱਕੀ ਖੜੀ ਸੀ।
"ਬੇਸ਼ਕ ਡਾ. ਯੰਗ ਸੂ ਥੋੜ੍ਹਾ ਸਨਕੀ ਹੈ, ਪਰ ਸਰਦੀ ਦੇ ਇਸ ਮੌਸਮ ਵਿਚ ਬਿਨ੍ਹਾਂ ਟੋਪ, ਕੋਟ ਤੇ ਬੂਟ-ਜੁਰਾਬਾਂ ਪਹਿਨੇ ਸੜਕਾਂ ਉੱਤੇ ਦੌੜੇ ਫਿਰਨਾ ਕਿਥੋਂ ਦੀ ਸਿਆਣਪ ਹੈ।" ਉਸ ਸੋਚਿਆ।
ਅਚਾਨਕ ਉਸ ਨੂੰ ਖੁਸ਼ਨੁਮਾ ਵਿਚਾਰ ਆਇਆ। ਜਲਦੀ ਜਲਦੀ ਉਸ ਨੇ ਹਾਲ ਨੂੰ ਪਾਰ ਕਰ ਬਾਹਰਲੇ ਦਰਵਾਜ਼ੇ ਕੋਲ ਪਏ ਆਪਣੇ ਬੂਟ ਪਹਿਨੇ, ਕਿੱਲੀ ਤੋਂ ਆਪਣਾ ਹੈਟ ਤੇ ਕੋਟ ਲਾਹ, ਤੁਰੰਤ ਪਹਿਨਦਿਆ, ਉਸ ਯੰਗ ਸੂ ਦਾ ਹੈਟ ਤੇ ਕੋਟ ਵੀ ਚੁੱਕ ਲਿਆ।
ਪ੍ਰਯੋਗਸ਼ਾਲਾ ਤੋਂ ਬਾਹਰ ਆ, ਕੋਲੋਂ ਲੰਘ ਰਹੀ ਟੈਕਸੀ ਨੂੰ ਰੋਕ, ਵਿਚ ਬੈਠਦਿਆ ਹੀ ਉਸ ਨੂੰ "ਹੁਨੇਨ ਸੀਫੂਡ ਮਾਰਕਿਟ" ਵੱਲ ਚੱਲਣ ਲਈ ਕਿਹਾ ਤਾਂ ਜੋ ਕੁਝ ਦੇਰ ਪਹਿਲਾਂ ਹੀ ਟੈਕਸੀ ਵਿਚ ਬੈਠੇ, ਨੰਗੇ ਸਿਰ ਤੇ ਬਿਨ੍ਹਾਂ ਕੋਟ ਵਾਲੇ ਬੰਦੇ ਨੂੰ ਲੱਭ ਸਕੇ।
"ਨੰਗੇ ਸਿਰ ਵਾਲਾ ਤੇ ਬਿਨ੍ਹਾ ਕੋਟ ਤੋਂ, ਮੈਡਮ ਜੀ! ਠੀਕ ਹੈ ਨਾ।" ਕਹਿ ਡਰਾਈਵਰ ਨੇ ਐਕਸੀਲੇਟਰ ਦਬਾ, ਦੱਸੀ ਦਿਸ਼ਾ ਵੱਲ ਟੈਕਸੀ ਸਰਪਟ ਦੁੜਾ ਦਿੱਤੀ।
ਤੁਰੰਤ ਹੀ ਟੈਕਸੀ ਅੱਖੋ ਉਹਲੇ ਹੋ ਗਈ।
"ਆਹ! ਲੀਅ ਨੂੰ ਕੀ ਹੋ ਗਿਆ? ਇੰਨ੍ਹੀ ਤੇਜ਼ੀ?" ਮੋਟੇ ਠੁੱਲੇ ਜੁੱਸੇ ਵਾਲੇ ਯਿਫ਼ਾਨ ਦੇ ਬੋਲ ਸਨ।
"ਜਾਪਦਾ ਹੈ ਐਕਸੀਲੇਟਰ ਦੀ ਇਹੀ ਤਿਹੀ ਕਰ ਰਿਹਾ ਹੈ।" ਛੋਟੇ ਕੱਦ ਵਾਲਾ ਵਾਂਗ ਬੋਲਿਆ।
"ਓਹ ਦੇਖੋ! ਇਕ ਹੋਰ ਅਜਿਹਾ ਹੀ ਪਾਗਲ ਆ ਰਿਹਾ ਹੈ।" ਬੁੱਢੇ ਸੈਂਗ ਨੇ ਸਰਪਟ ਦੌੜੀ ਆ ਰਹੀ ਟੈਕਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ।
"ਇਹ ਤਾਂ ਆਪਣਾ ਫੈਂਗ ਹੈ।" ਯਿਫ਼ਾਨ ਕਹਿ ਰਿਹਾ ਸੀ, "ਇਸ ਨੂੰ ਕੀ ਹੋ ਗਿਆ? ਜਾਪਦਾ ਹੈ ਇਹ ਲੀਅ ਦੀ ਟੈਕਸੀ ਦਾ ਪਿੱਛਾ ਕਰ ਰਿਹਾ ਹੈ।"
ਟੈਕਸੀ ਸਟੈਂਡ ਵਿਖੇ ਹਾਜ਼ਿਰ ਮੰਡਲੀ ਵਿਚ ਜ਼ੋਸ਼ ਭਰ ਗਿਆ ਸੀ । ਇਕੱਠੀਆਂ ਕਈ ਆਵਾਜ਼ਾਂ ਸੁਣਾਈ ਦਿੱਤੀਆਂ। "ਤੇਜ਼ ਚਲਾ ਫੈਂਗ, ਹੋਰ ਤੇਜ਼ ਚਲਾ।" "ਵਾਹ ਬਈ ਵਾਹ! ਜ਼ਬਰਦਸਤ ਮੁਕਾਬਲਾ ਹੈ ਇਹ।" "ਤੂੰ ਜ਼ਰੂਰ ਉਸ ਨੂੰ ਫੜ੍ਹ ਲਵੇਗਾ।" "ਬੱਸ ਜ਼ਰਾ ਹੋਰ ਤੇਜ਼ ਕਰ ਲੈ ਆਪਣੀ ਗੱਡੀ। ਬਾਜ਼ੀ ਜਿੱਤ ਲਈ ਸਮਝ।"
"ਲਗਦਾ ਹੈ, ਚਲਾਨ ਕਟੇਗਾ ਇਨ੍ਹਾਂ ਦਾ ਤੇਜ਼ ਸਪੀਡ ਕਾਰਣ।" ਵਾਂਗ ਦੇ ਬੋਲ ਸਨ।
"ਤੋਬਾ, ਤੋਬਾ, ਮੈਨੂੰ ਤਾਂ ਚੱਕਰ ਆ ਰਿਹਾ ਹੈ।" ਤੇਜ਼ੀ ਨਾਲ ਨੇੜੇ ਆ ਰਹੀ ਇਕ ਹੋਰ ਟੈਕਸੀ ਨੂੰ ਦੇਖ ਬੁੱਢਾ ਸੈਂਗ ਬੋਲਿਆ। "ਓਹ ਦੇਖੋ, ਇਕ ਹੋਰ ਪਾਗਲ ਆ ਰਿਹਾ ਹੈ।" "ਜਾਪਦਾ ਹੈ ਸ਼ਹਿਰ ਦੇ ਸਾਰੇ ਡਰਾਇਵਰ ਪਾਗਲ ਹੋ ਗਏ ਨੇ ਅੱਜ।"
"ਇਹ ਤਾਂ ਆਪਣਾ ਯਾਂਗ ਹੈ।" ਛੋਟੇ ਕੱਦ ਵਾਲਾ ਵਾਂਗ ਬੋਲਿਆ।
"ਆਹ ਤਾਂ ਔਰਤ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ।"ਯਿਫ਼ਾਨ ਦੇ ਬੋਲ ਸਨ। "ਆਮ ਕਰ ਕੇ ਤਾਂ ਇਸ ਤੋਂ ਉਲਟ ਹੁੰਦਾ ਹੈ।"
"ਉਸ ਦੇ ਹੱਥ ਵਿਚ ਕੀ ਹੈ?"
"ਜਾਪਦਾ ਹੈ ਕੋਈ ਚੀਜ਼ ਹੈ!" ਕਿਸੇ ਦੇ ਬੋਲ ਸਨ।
"ਬਾਹਲਾ ਸਿਆਣਾ ਹੈ ਇਹ ਤਾਂ।" ਕੋਈ ਹੋਰ ਕਹਿ ਰਿਹਾ ਸੀ।
"ਬੁੱਢਾ ਲੀਅ ਤਾਂ ਨੰਬਰ ਲੈ ਗਿਆ। ਅਵੱਲ ਰਿਹਾ ਉਹ ਤਾਂ, ਦੂਜਾ ਨੰਬਰ ਕਿਸ ਦਾ ਰਿਹਾ?" ਵਾਂਗ ਪੁੱਛ ਰਿਹਾ ਸੀ।
ਜੂਲੀਆ ਦੀ ਕਾਰ ਵਾਹ ਵਾਹ ਦੇ ਤੀਬਰ ਸ਼ੌਰ-ਗੁੱਲ ਵਿਚੋਂ ਗੁਜ਼ਰੀ। ਉਸ ਨੂੰ ਅਜਿਹਾ ਸ਼ੌਰ-ਗੁੱਲ ਬਿਲਕੁਲ ਹੀ ਪਸੰਦ ਨਹੀਂ ਸੀ। ਉਹ ਤਾਂ ਸੋਚ ਰਹੀ ਸੀ ਕਿ ਉਹ ਤਾਂ ਸਿਰਫ਼ ਆਪਣੀ ਡਿਊਟੀ ਕਰ ਰਹੀ ਸੀ। ਟੈਕਸੀ ਨੇ "ਚਐਨ ਹਿਲ ਪਾਰਕ" ਦਾ ਘੁੰਮੇਟਾ ਪੂਰਾ ਕਰ "ਹੁਨੇਨ ਸੀਫੂਡ ਮਾਰਕਿਟ" ਦੀ ਰਾਹ ਫੜ੍ਹ ਲਈ। ਜੂਲੀਆ ਦੀਆਂ ਅੱਖਾਂ ਫੈਂਗ ਦੀ ਟੈਕਸੀ ਦੀ ਪਿੱਠ ਉੱਤੇ ਟਿਕੀਆਂ ਹੋਈਆ ਸਨ। ਜਿਸ ਵਿਚ ਡਾ. ਯੰਗ ਸੂ ਆਪਣੇ ਕਮਲਪੁਣੇ ਕਾਰਣ ਠੰਢ ਨਾਲ ਠੁਰ ਠੁਰ ਕਰ ਰਿਹਾ ਸੀ।
ਸੱਭ ਤੋਂ ਅਗਲੀ ਟੈਕਸੀ ਵਿਚ, ਲੀਓ, ਪਿਛਲੀ ਸੀਟ ਦੇ ਕੋਨੇ ਵਿਚ ਸੁੰਗੜ੍ਹਿਆ ਬੈਠਾ ਸੀ। ਸੱਜੇ ਹੱਥ ਵਿਚ ਉਸ ਨੇ ਉਹ ਛੋਟੀ ਜਿਹੀ ਟਿਊਬ ਕੱਸ ਕੇ ਫੜ੍ਹੀ ਹੋਈ ਸੀ ਜਿਸ ਵਿਚ ਭਿਆਨਕ ਤਬਾਹੀ ਦੇ ਅੰਕੁਰ ਮੌਜੂਦ ਸਨ। ਉਸ ਦੇ ਚਿਹਰੇ ਉੱਤੇ ਡਰ ਤੇ ਖੁਸ਼ੀ ਦੇ ਹਾਵ-ਭਾਵ ਰਲ-ਗਡ ਸਨ। ਸੱਭ ਤੋਂ ਵੱਡਾ ਡਰ ਤਾਂ ਉਸ ਨੂੰ ਇਹ ਸੀ ਕਿ ਕਿਧਰੇ ਉਹ ਆਪਣਾ ਮਕਸਦ ਪੂਰਾ ਕਰਨ ਤੋਂ ਪਹਿਲਾਂ ਹੀ ਫੜ੍ਹਿਆ ਨਾ ਜਾਵੇ। ਉਸ ਦੇ ਇਸ ਡਰ ਵਿਚ, ਕੀਤੇ ਜਾ ਰਹੇ ਜੁਰਮ ਦਾ ਡਰ ਵੀ ਸ਼ਾਮਿਲ ਸੀ। ਪਰ ਉਸ ਨੂੰ, ਕੀਤੇ ਜਾਣ ਵਾਲੇ ਕਾਰਨਾਮੇ ਦੀ ਖੁਸ਼ੀ, ਮੌਜੂਦਾ ਡਰ ਨਾਲੋਂ ਕਿਤੇ ਵਧੇਰੇ ਸੀ।
ਉਸ ਦੇ ਮਨ ਵਿਚ ਖਿਆਲਾਂ ਦੀ ਉੱਥਲ-ਪੁਥਲ ਸੀ। "ਅੱਜ ਤਕ ਕੋਈ ਵੀ ਅਰਾਜਕਤਾਵਾਦੀ, ਅਜਿਹੇ ਕਾਰਨਾਮੇ ਨੂੰ ਕਰਨਾ ਤਾਂ ਕੀ, ਇਸ ਬਾਰੇ ਸੋਚ ਵੀ ਨਹੀਂ ਸਕਿਆ। ਏਮਿਲੀ ਅਰਮੰਡ, ਰੇਮੰਡ ਕਲੇਮਿਨ ਤੇ ਵਿਕਟਰ ਸਰਗੇ ਵਰਗੀਆਂ ਸਖ਼ਸ਼ੀਅਤਾਂ, ਜਿਨ੍ਹਾਂ ਦਾ ਮੈਂ ਹਮੇਸ਼ਾਂ ਕਾਇਲ ਰਿਹਾ ਸੀ, ਉਨ੍ਹਾਂ ਦੇ ਨਾਮ, ਮੇਰੇ ਇਸ ਕਾਰਨਾਮੇ ਦੀ ਬਦੌਲਤ, ਫਿੱਕੇ ਪੈ ਜਾਣਗੇ। ਮੈਂ ਤਾਂ ਇਸ ਨਿੱਕੀ ਜਿਹੀ ਟਿਊਬ ਵਿਚਲੇ ਦ੍ਰਵ ਨੂੰ ਕਿਸੇ ਖਾਣਾ ਭੰਡਾਰ ਵਿਖੇ ਡੋਲ੍ਹਣਾ ਹੀ ਹੈ। ਬਾਕੀ ਕੰਮ ਤਾਂ ਦ੍ਰਵ ਵਿਚਲੇ ਨਿਕਚੂਆਂ ਨੇ ਆਪੇ ਕਰ ਲੈਣਾ ਹੈ।"
ਉਸ ਨੂੰ ਆਪਣੇ ਆਪ ਉੱਤੇ ਰਸ਼ਕ ਆ ਰਿਹਾ ਸੀ। ਇਹ ਸਾਰਾ ਕੁਝ ਉਸ ਨੇ ਕਿੰਨ੍ਹੀ ਚਲਾਕੀ ਨਾਲ ਵਿਉਂਤ ਲਿਆ ਸੀ, ਪਹਿਲਾਂ ਡਾ. ਯੰਗ ਸੂ ਨੂੰ ਮਿਲਣ ਲਈ ਲੋੜੀਂਦੇ ਜਾਣ-ਪਛਾਣ ਪੱਤਰ ਦੀ ਜਾਲਸਾਜ਼ੀ, ਤੇ ਫਿਰ ਕਿਵੇਂ ਸੁਚੱਜੇ ਢੰਗ ਨਾਲ ਮੌਕੇ ਦਾ ਫ਼ਾਇਦਾ ਉਠਾਣਾ। "ਆਖਰ ਦੁਨੀਆਂ ਨੂੰ ਮੇਰੀ ਸਖ਼ਸ਼ੀਅਤ ਦਾ ਕਾਇਲ ਹੋਣਾ ਹੀ ਹੋਵੇਗਾ।" ਉਹ ਸੋਚ ਰਿਹਾ ਸੀ। "ਉਹ ਸਾਰੇ ਲੋਕ, ਜੋ ਸਦਾ ਮੇਰਾ ਮਜ਼ਾਕ ਬਣਾਉਂਦੇ ਰਹੇ, ਤਾਅਨੇ ਕੱਸਦੇ ਰਹੇ, ਮੈਨੂੰ ਨਿਕੰਮਾ ਤੇ ਨਲਾਇਕ ਕਹਿੰਦੇ ਰਹੇ, ਮੇਰੇ ਨਾਲ ਸਦਾ ਅਨਿਆਂ ਕਰਦੇ ਰਹੇ, ਤੇ ਮੈਨੂੰ ਮਿਲਣਾ ਵੀ ਮੁਨਾਸਿਬ ਨਹੀਂ ਸਨ ਸਮਝਦੇ, ਆਖ਼ਰਕਾਰ ਮੇਰੀ ਕਾਬਲੀਅਤ ਦੇ ਕਾਇਲ ਹੋ ਜਾਣਗੇ। ਮੌਤ ਦੇ ਇਸ ਤਾਂਡਵੀਂ ਨਾਚ ਨਾਲ ਮੈਂ ਉਨ੍ਹਾਂ ਨੂੰ ਦੱਸ ਦੇਵੇਗਾ ਕਿ ਕਿਸੇ ਨੂੰ ਅਲੱਗ-ਥਲੱਗ ਕਰਨਾ ਕਿੰਨ੍ਹਾਂ ਗਲਤ ਹੁੰਦਾ ਹੈ।"
"ਆਹ! ਅਸੀਂ ਕਿਥੇ ਪਹੁੰਚ ਗਏ ਹਾਂ? ਇਹ ਤਾਂ "ਹੁਨੇਨ ਸੀਫੂਡ ਮਾਰਕਿਟ" ਜਾਪਦੀ ਹੈ। ਉਸ ਨੇ ਕਾਰ ਦੀ ਖਿੜਕੀ ਰਾਹੀਂ ਬਾਹਰ ਝਾਂਕਿਆ। ਯੰਗ ਸੂ ਵਾਲੀ ਕਾਰ ਅਜੇ ਨਜ਼ਰ ਨਹੀਂ ਸੀ ਆ ਰਹੀ। ਪਰ ਉਹ ਕਿਸੇ ਸਮੇਂ ਵੀ ਪਹੁੰਚ ਸਕਦਾ ਸੀ। ਸੱਭ ਕੁੱਝ ਜਲਦੀ ਜਲਦੀ ਕਰਨ ਦੀ ਲੋੜ ਸੀ। ਉਸ ਨੇ ਡਰਾਇਵਰ ਨੂੰ ਫੂਡ ਮਾਰਕਿਟ ਕੋਲ ਟੈਕਸੀ ਰੋਕਣ ਦਾ ਇਸ਼ਾਰਾ ਕੀਤਾ। ਕਾਰ ਵਿਚੋਂ ਫਟਾਫਟ ਬਾਹਰ ਨਿਕਲ, 100 ਯੂਆਨ ਦਾ ਨੋਟ ਡਰਾਇਵਰ ਵੱਲ ਸੁੱਟ, ਬਿਨ੍ਹਾਂ ਬਕਾਏ ਦਾ ਇੰਤਜ਼ਾਰ ਕੀਤੇ, ਉਹ ਦਗੜ੍ਹ ਦਗੜ੍ਹ ਕਰਦਾ ਪੌੜ੍ਹੀਆਂ ਚੜ੍ਹ, ਫੂਡ ਮਾਰਕਿਟ ਵਿਚ ਜਾ ਵੜ੍ਹਿਆ।
ਉਹ ਸਿੱਧਾ ਮੀਟ ਸੈਕਸ਼ਨ ਵੱਲ ਗਿਆ। ਪਹਿਲਾ ਕਾਂਊਟਰ ਚਾਮਚੜਿਕਾਂ ਦੇ ਮੀਟ ਨਾਲ ਲੱਦਿਆ ਪਿਆ ਸੀ। ਉਹ ਮੀਟ ਖਰੀਦਣ ਦੇ ਅੰਦਾਜ਼ ਵਿਚ ਉਥੇ ਜਾ ਖੜ੍ਹਾ ਹੋਇਆ। ਸੇਲਜ਼ਮੈਨ ਅਜੇ ਪਹਿਲੇ ਗਾਹਕ ਨਾਲ ਹੀ ਮਸਰੂਫ਼ ਸੀ। ਉਸ ਨੇ ਆਲੇ ਦੁਆਲੇ ਦੇਖਿਆ, ਸੱਭ ਆਪੋ ਆਪਣੀ ਖਰੀਦੋ-ਫਰੋਖ਼ਤ ਵਿਚ ਮਸਤ ਸਨ। ਹੋਰਨਾਂ ਦੀ ਨਜ਼ਰ ਤੋਂ ਚੋਰੀ, ਉਸ ਨੇ ਆਪਣੇ ਕੋਟ ਦੀ ਲੰਮੀ ਬਾਂਹ ਦੇ ਓਹਲੇ ਵਿਚ ਟਿਊਬ ਵਿਚਲੇ ਦ੍ਰਵ ਦੀਆਂ ਕੁਝ ਬੂੰਦਾਂ ਚਾਮਚੜਿਕਾਂ ਦੇ ਮੀਟ ਉੱਤੇ ਸੁੱਟ ਦਿੱਤੀਆ। ਤੇ ਚੁਪਚੁਪੀਤੇ ਅੱਗੇ ਤੁਰ ਗਿਆ, ਅਜਿਹੇ ਅੰਦਾਜ਼ ਵਿਚ ਜਿਵੇਂ ਉਸ ਨੂੰ ਇਹ ਮੀਟ ਪਸੰਦ ਨਾ ਅਇਆ ਹੋਵੇ।
ਅਗਲੇ ਕਾਂਊਟਰ ਉੱਤੇ ਵੱਡੇ-ਛੋਟੇ ਤੇ ਕਾਲੇ-ਚਿੱਟੇ ਸੱਪ ਵਿਕ ਰਹੇ ਸਨ। ਤੇ ਉਸ ਤੋਂ ਅੱਗੇ ਮੈਕਿਰਲ ਮੱਛੀਆਂ ਵਾਲਾ ਸਟਾਲ ਸੀ। ਉਹ ਅੱਗੇ ਲੰਘ ਗਿਆ। ਕੁਝ ਦੂਰੀ ਉੱਤੇ "ਸਸਤਾ ਸੂਰ ਦਾ ਮੀਟ" ਹੈਡਿੰਗ ਵਾਲੀ ਦੁਕਾਨ ਉੱਤੇ ਕਾਫ਼ੀ ਭੀੜ ਲੱਗੀ ਹੋਈ ਸੀ। ਉਹ ਵੀ ਇਸੇ ਭੀੜ ਵਿਚ ਜਾ ਵੜ੍ਹਿਆ ਤੇ ਪਹਿਲਾਂ ਵਾਂਗ ਹੀ ਭੇਦਭਰੇ ਅੰਦਾਜ਼ ਵਿਚ ਟਿਊਬ ਵਿਚਲਾ ਬਾਕੀ ਦ੍ਰਵ ਇਸ ਦੁਕਾਨ ਦੇ ਮਾਲ ਉੱਤੇ ਡੋਲ੍ਹ ਦਿੱਤਾ। ਕੰਮ ਪੂਰਾ ਹੁੰਦਿਆਂ ਹੀ ਖੁਸ਼ੀ ਭਰੇ ਜੋਸ਼ ਨਾਲ ਉਹ ਚਹਿਕ ਉੱਠਿਆ। ਤਦ ਹੀ ਚੁਰਚੁਰੀ ਜਿਹੀ ਆਵਾਜ਼ ਸੁਣਾਈ ਦਿੱਤੀ। ਉਸ ਦੇਖਿਆ ਕਿ ਜੋਸ਼ ਜੋਸ਼ ਵਿਚ ਹੱਥਲੀ ਟਿਊਬ ਚੂਰਾ ਚੂਰਾ ਹੋ ਗਈ ਸੀ ਅਤੇ ਉਸ ਵਿਚਲੇ ਦ੍ਰਵ ਦੇ ਕੁੱਝ ਅੰਤਲੇ ਤੁਪਕੇ ਉਸ ਦੇ ਹੱਥ ਨੂੰ ਗਿੱਲਾ ਕਰ ਗਏ ਸਨ। ਚਿਹਰੇ ਉੱਤੇ ਅਚਾਨਕ ਆ ਬੈਠੀ ਮੱਖੀ ਨੂੰ ਉਡਾਉਣ ਲਈ ਜਿਵੇਂ ਹੀ ਉਸ ਚਿਹਰੇ ਨੂੰ ਛੂੰਹਿਆ, ਦ੍ਰਵ ਦਾ ਗਿੱਲਾ ਅਹਿਸਾਸ ਚਿਹਰੇ ਉੱਤੇ ਵੀ ਮਹਿਸੂਸ ਹੋਇਆ।
ਉਹ ਕੰਬ ਗਿਆ।
"ਜਾਪਦਾ ਹੈ। ਮੇਰਾ ਨੰਬਰ ਪਹਿਲਾ ਹੀ ਹੋਵੇਗਾ।" ਉਸ ਕਿਹਾ। "ਖੈਰ! ਕੁਝ ਵੀ ਵਾਪਰੇ, ਮੈਂ ਤਾਂ ਸ਼ਹੀਦ ਹੀ ਅਖ਼ਵਾਵਾਂਗਾ ।
ਮਾੜ੍ਹਾ ਸੌਦਾ ਨਹੀਂ ਹੈ ਇਹ। ਜੇ ਯੰਗ ਸੂ ਸੱਚ ਕਹਿ ਰਿਹਾ ਸੀ ਤਾਂ ਇਹ ਮੌਤ ਪਤਾ ਨਹੀਂ ਕਿੰਨ੍ਹਾਂ ਕੁ ਦੁਖ ਦੇਵੇਗੀ। ਸ਼ਾਇਦ ਬਹੁਤ ਹੀ ਦੁਰਗਤੀ ਵਾਲੀ ਹੋਵੇਗੀ ਇਹ ।"
ਅਚਾਨਕ ਉਸ ਨੂੰ ਖਿਆਲ ਆਇਆ। ਉਸ ਦਾ ਹੱਥ ਅਜੇ ਵੀ ਗਿੱਲਾ ਸੀ। ਆਪਣੇ ਕਾਰਨਾਮੇ ਨੂੰ ਯਕੀਨਨ ਸਫ਼ਲ ਬਣਾਉਣ ਲਈ ਉਸ ਨੇ ਆਪਣੇ ਗਿੱਲੇ ਹੱਥ ਨੂੰ ਚੱਟ ਲਿਆ।
ਤਦ ਹੀ ਉਸ ਨੂੰ ਫੁਰਨਾ ਫੁਰਿਆ ਕਿ ਹੁਣ ਉਸ ਨੂੰ ਯੰਗ ਸੂ ਤੋਂ ਬਚਣ ਦੀ ਹੋਰ ਲੌੜ ਨਹੀਂ ਹੈ। ਉਹ ਫੂਡ ਮਾਰਕਿਟ 'ਚੋਂ ਬਾਹਰ ਨਿਕਲ ਆਇਆ। ਹੌਲੇ ਹੌਲੇ ਮਾਰਕਿਟ ਦੀਆਂ ਪੌੜੀਆਂ ਉੱਤਰ ਉਹ ਪਾਰਕਿੰਗ ਵੱਲ ਚਲ ਪਿਆ। ਉਸ ਨੂੰ ਚੱਕਰ ਜਿਹਾ ਆਇਆ ਪਰ ਅਗਲੇ ਹੀ ਪਲ ਉਹ ਸੰਭਲ ਗਿਆ। "ਕਾਫੀ ਤੇਜ਼ ਜ਼ਹਿਰ ਹੈ ਇਹ।" ਉਸ ਸੋਚਿਆ। ਉਹ ਹੱਥ ਕੱਛਾਂ ਵਿਚ ਤੁੰਨ, ਫੁੱਟਪਾਥ ਉੱਤੇ ਖੜ, ਯੰਗ ਸੂ ਦਾ ਇੰਤਜ਼ਾਰ ਕਰਨ ਲੱਗਾ। ਉਸ ਦੇ ਖੜ੍ਹੇ ਹੋਣ ਦੇ ਢੰਗ ਵਿਚ ਬੇਸ਼ਕ ਕੁਝ ਉਦਾਸੀ ਜਿਹੀ ਝਲਕ ਰਹੀ ਸੀ। ਪਰ ਨੇੜੇ ਆ ਰਹੀ ਮੌਤ ਨੇ ਉਸ ਨੂੰ ਨਿਰਸੰਦੇਹ ਸਵੈਵਿਸ਼ਵਾਸ ਨਾਲ ਭਰ ਦਿੱਤਾ ਸੀ।
ਜਿਵੇਂ ਹੀ ਯੰਗ ਸੂ ਦੀ ਕਾਰ ਪਾਰਕਿੰਗ ਵਿਚ ਪੁੱਜੀ, ਖੁੱਲ ਕੇ ਹਸਦਾ ਹੋਇਆ ਉਹ ਪੂਰੇ ਜੋਸ਼ ਨਾਲ ਯੰਗ ਸੂ ਨੂੰ ਮਿਲਿਆ।
"ਅਰਾਜਕਤਾਵਾਦ ਜ਼ਿੰਦਾਬਾਦ! ਤੂੰ ਬਹੁਤ ਲੇਟ ਹੋ ਗਿਆ ਮੇਰੇ ਦੌਸਤ। ਕਰੋਨਾ-ਵਾਇਰਸ ਤਾਂ ਹਵਾਵਾਂ ਦਾ ਸਵਾਰ ਬਣ ਚੁੱਕਾ ਹੈ।"
ਯੰਗ ਸੂ ਨੇ ਬੈਠੇ ਬਿਠਾਏ ਹੀ, ਕਾਰ ਦੀ ਖਿੜ੍ਹਕੀ ਰਾਹੀਂ ਉਸ ਵੱਲ ਉਤਸੁਕਤਾਪੂਰਨ ਝਾਕਿਆ। "ਓਹ ਬਦਨਸੀਬ ਲੀਓ! ਮੈਨੂੰ ਲਗ ਰਿਹਾ ਹੈ ਕਿ ਤੂੰ ਇਸ ਨੂੰ ਚਟਮ ਕਰ ਗਿਆ ਹੈ।"
ਉਹ ਹੋਰ ਵੀ ਕੁਝ ਕਹਿਣਾ ਚਾਹੁੰਦਾ ਸੀ, ਪਰ ਰੁਕ ਗਿਆ। ਉਸ ਦੇ ਚਿਹਰੇ ਉੱਤੇ ਗੁੱਸੇ ਤੇ ਦੁੱਖ ਦੇ ਰਲੇ-ਮਿਲੇ ਭਾਵ ਸਨ। ਉਸ ਨੇ ਆਪਣੀ ਕਾਰ ਦਾ ਦਰਵਾਜ਼ਾ ਖੋਲਿਆ, ਇੰਝ ਜਾਪਿਆ ਜਿਵੇਂ ਉਹ ਥੱਲੇ ਉਤਰਣ ਲਗਾ ਹੋਵੇ, ਪਰ ਲਿਓ ਬੜੇ ਹੀ ਨਾਟਕੀ ਅੰਦਾਜ਼ ਵਿਚ ਉਸ ਨੂੰ ਅਲਵਿਦਾ ਕਹਿ, ਵੱਡੇ ਵੱਡੇ ਕਦਮ ਪੁੱਟਦਾ "ਜਾਂਗਤਸੇ ਰਿਵਰ ਬ੍ਰਿਜ਼" ਵੱਲ ਤੁਰ ਗਿਆ। ਜਿਥੇ ਉਹ ਬੜੀ ਚਲਾਕੀ ਨਾਲ ਆਪਣੇ ਲਾਗ ਭਰੇ ਸਰੀਰ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਘਸਰਦਾ ਜਾ ਰਿਹਾ ਸੀ।
ਯੰਗ ਸੂ, ਲੀਓ ਦੀ ਕਾਰਸਤਾਨੀ ਦੇਖਣ ਵਿਚ ਇੰਨ੍ਹਾਂ ਮਗਨ ਸੀ ਕਿ ਜਦ ਜੂਲੀਆ ਉਸ ਦਾ ਕੋਟ, ਹੈਟ ਤੇ ਬੂਟ ਲੈ ਕੇ ਉਸ ਕੋਲ ਪੁੱਜੀ ਤਾਂ ਉਹ ਜ਼ਰਾ ਜਿੰਨ੍ਹਾਂ ਵੀ ਹੈਰਾਨ ਨਾ ਹੋਇਆ।
"ਤੂੰ ਚੰਗਾ ਕੀਤਾ ਕਿ ਤੂੰ ਮੇਰੀਆਂ ਚੀਜ਼ਾਂ ਲੈ ਆਈ।" ਉਹ ਬੋਲਿਆ, ਤੇ ਦੂਰ ਜਾ ਰਹੇ ਕਾਲੇ ਓਵਰਕੋਟ ਵਾਲੇ ਲੀਓ ਵੱਲ ਤੱਕਣ ਵਿਚ ਹੀ ਮਗਨ ਰਿਹਾ।
ਉਧਰ ਹੀ ਝਾਂਕਦਾ ਉਹ ਬੋਲਿਆ,"ਜੂਲੀਆ! ਕਾਰ ਵਿਚ ਬੈਠ ਜਾ।"
ਜੂਲੀਆ ਨੂੰ ਹੁਣ ਲਗਭਗ ਪੱਕਾ ਵਿਸ਼ਵਾਸ ਹੀ ਹੋ ਗਿਆ ਸੀ ਕਿ ਡਾ. ਯੰਗ ਸੂ ਦਿਮਾਗੀ ਤੌਰ ਉੱਤੇ ਹਿੱਲ ਚੁੱਕਾ ਹੈ। ਇਸ ਲਈ ਉਸ ਨੇ ਟੈਕਸੀ ਵਾਲੇ ਨੂੰ ਵਾਪਸ ਜਾਣ ਲਈ ਆਪੇ ਹੁਕਮ ਚਾੜ੍ਹ ਦਿੱਤਾ।
"ਤੇ ਹੁਣ ਮੈਨੂੰ ਬੂਟ ਵੀ ਪਾਉਣੇ ਪੈਣਗੇ? " ਉਹ ਬੋਲਿਆ।
"ਜ਼ਰੂਰ" ਜੂਲੀਆ ਦੀ ਹਲਕੀ ਜਿਹੀ ਆਵਾਜ਼ ਸੀ।
ਤਦ ਹੀ ਟੈਕਸੀ ਨੇ ਮੋੜ ਮੁੜਿਆ ਤੇ ਆਕੜ ਭਰੇ ਅੰਦਾਜ਼ ਨਾਲ ਚਲ ਰਿਹਾ ਕਾਲੇ ਕੋਟ ਵਾਲਾ ਆਕਾਰ ਅੱਖੌਂ ਓਹਲੇ ਹੋ ਗਿਆ।
ਯੰਗ ਸੂ, ਇਕ ਝਟਕੇ ਜਿਹੇ ਨਾਲ, ਜੂਲੀਆ ਵੱਲ ਮੁੜਿਆ ਤੇ ਬੋਲਿਆ, "ਦਰਅਸਲ, ਬਹੁਤ ਹੀ ਗੰਭੀਰ ਮਸਲਾ ਹੈ ਇਹ।" "ਉਹ ਆਦਮੀ ਜੋ ਮੈਨੂੰ ਮਿਲਣ ਆਇਆ ਸੀ ਅਸਲ ਵਿਚ ਉਹ ਇਕ ਅਰਾਜਕਤਾਵਾਦੀ ਹੈ।......ਨਹੀਂ ਨਹੀਂ! ਗਸ਼ ਨਾ ਖਾ ਜਾਈ। ਨਹੀਂ ਤਾਂ ਮੈਂ ਤੈਨੂੰ ਬਾਕੀ ਗੱਲ ਨਹੀਂ ਦੱਸ ਸਕਾਂਗਾ। ਮੈਂ ਨਹੀਂ ਸਾਂ ਜਾਣਦਾ ਕਿ ਉਹ ਅਰਾਜਕਤਾਵਾਦੀ ਹੈ। ਮੈਂ ਤਾਂ ਉਸ ਨੂੰ ਹੈਰਾਨ ਕਰਨ ਲਈ, ਦੱਸ ਬੈਠਾ ਕਿ ਮੈਂ ਜੋ ਨਵਾਂ ਵਾਇਰਸ ਤਿਆਰ ਕੀਤਾ ਹੈ।...... ਓਹੀ ਨੋਵਲ ਕਰੋਨਾ ਵਾਇਰਸ, ਜਿਸ ਬਾਰੇ ਮੈਂ ਤੇਰੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ। ਤੇ ਜਿਸਦੀ ਲਾਗ ਨਾਲ ਕੁੱਕੜੀਆਂ, ਮੁਰਗਾਬੀਆਂ ਤੇ ਚਾਮਚੜਿੱਕਾਂ ਸਹਿਕ ਸਹਿਕ ਕੇ ਦਮ-ਘੁੱਟਵੀੰ ਮੌਤ ਮਰ ਗਈਆਂ ਸਨ। ਮੂਰਖਤਾ ਵੱਸ ਮੈਂ ਕਹਿ ਬੈਠਾ ਕਿ ਇਹ ਹੀ ਹੈ ਮੌਤ ਦਾ ਸੱਭ ਤੋਂ ਸ਼ਕਤੀਸ਼ਾਲੀ ਏਜੰਟ।
ਤੇ ਉਹ ਨਾਮੁਰਾਦ ਇਸ ਜ਼ਹਿਰੀਲੇ ਵਾਇਰਸ ਦਾ ਸੈਂਪਲ ਲੈ ਕੇ ਨੱਠ ਗਿਆ, ਸ਼ਹਿਰ ਦੀਆਂ ਹਵਾਵਾਂ ਵਿਚ ਜ਼ਹਿਰ ਘੋਲਣ ਲਈ। ਮੈਨੂੰ ਲੱਗ ਰਿਹਾ ਹੈ ਕਿ ਉਸ ਦੀ ਇਹ ਮਾੜੀ ਕਰਤੂਤ ਕਾਰਣ ਪੂਰੇ ਸ਼ਹਿਰਵਾਸੀਆ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪਵੇਗਾ। ਜਾਪਦਾ ਹੈ ਉਹ, ਇਸ ਨੂੰ ਖੁਦ ਹੀ ਚਟਮ ਕਰ ਗਿਆ ਹੈ। ਮੈਂ ਨਹੀਂ ਜਾਣਦਾ ਕੀ ਵਾਪਰਣ ਵਾਲਾ ਹੈ? ਪਰ ਇਹ ਤਾਂ ਸੱਚ ਹੀ ਹੈ ਕਿ ਇਸ ਵਾਇਰਸ ਨੇ ਅਨੇਕ ਗਿੰਨੀ ਪਿੱਗਜ਼ ਦੀ ਜਾਨ ਲਈ ਹੈ। ਆਉਣ ਵਾਲੇ ਸਮੇਂ ਬਾਰੇ ਸੋਚ ਕੇ ਮੈਨੂੰ ਹੁਣੇ ਹੀ ਘਬਰਾਹਟ ਹੋ ਰਹੀ ਹੈ। ਨਹੀਂ ਨਹੀਂ! ਮੈਨੂੰ ਧੀਰਜ ਰੱਖਣਾ ਹੋਵੇਗਾ।" ਯੰਗ ਸੂ ਲਗਾਤਾਰ ਬੁੜਬੁੜਾ ਰਿਹਾ ਸੀ।
ਜੂਲੀਆ ਦਾ ਚਿਹਰਾ ਹੈਰਾਨੀ ਤੇ ਪ੍ਰੇਸ਼ਾਨੀ ਵਾਲੇ ਭਾਵਾਂ ਨਾਲ ਰਲ-ਗਡ ਸੀ।
"ਸਾਨੂੰ ਮੌਜੂਦਾ ਹਾਲਾਤ ਉਥੇ ਫੋਕਸ ਕਰਨਾ ਹੋਵੇਗਾ। ਹੋਰ ਮਾਹਿਰਾਂ ਨੂੰ ਵੀ ਆਉਣ ਵਾਲੇ ਹਾਲਾਤਾ ਬਾਰੇ ਸੁਚੇਤ ਕਰਨ ਦੀ ਲੋੜ ਹੋਵੇਗੀ। ਹੋਰ ਤਾਂ ਹੋਰ ਇਸ ਵਕਤ ਦੀ ਸੱਭ ਤੋਂ ਵੱਡੀ ਸਮੱਸਿਆ ਤਾਂ ਹੈ ਉਸ ਵਾਇਰਸ ਦਾ ਐਂਟੀਡੋਟ ਲੱਭਣਾ। ਪਰ ਅਜਿਹਾ ਕਰਨ ਤੋਂ ਪਹਿਲਾਂ ਉਸ ਦਾ ਨਵਾਂ ਸੈਂਪਲ ਵੀ ਤਿਆਰ ਕਰਨਾ ਹੋਵੇਗਾ। ਸੱਚ ਹੀ ਬਹੁਤ ਕੰਮ ਹੈ। ਚਲੋ ਜਲਦੀ ਚਲੋ ਪ੍ਰਯੋਗਸ਼ਾਲਾ ਨੂੰ। ਕਿਧਰੇ ਦੇਰ ਨਾ ਹੋ ਜਾਏ।" ਯੰਗ ਸੂ ਦੇ ਬੋਲ ਸਨ।
ਯੰਗ ਸੂ ਦੇ ਬੋਲ ਸੁਣਦਿਆਂ ਹੀ ਟੈਕਸੀ ਡਰਾਇਵਰ ਨੇ ਕਾਰ ਦੀ ਸਪੀਡ ਹੋਰ ਤੇਜ਼ ਕਰ ਦਿੱਤੀ।
ਪਰ ਆਉਣ ਵਾਲੀ ਆਫ਼ਤ ਤੋਂ ਬੇਖ਼ਬਰ ਮਹਾਂਨਗਰ ਦੇ ਵਾਸੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਵਿਅਸਤ ਸਨ।
-------------------------------------------------------------------------------------------------------------------------------
ਕਿਧਰੇ ਦੇਰ ਨਾ ਹੋ ਜਾਏ
ਡਾ. ਡੀ. ਪੀ. ਸਿੰਘ, ਕੈਨੇਡਾ
ਸੰਨ 2019 ਦੇ ਨਵੰਬਰ ਮਹੀਨੇ ਦੀ ਗੱਲ ਹੈ। ਵਿਸ਼ਵ ਦੀ ਦੂਸਰੀ ਮਹਾਂਸ਼ਕਤੀ ਦੇ ਇਕ ਮਹਾਂਨਗਰ ਦੀ ਵਾਇਰਸ ਰਿਸਰਚ ਪ੍ਰਯੋਗਸ਼ਾਲਾ ਵਿਚ ਇਕ ਅਜਬ ਵਰਤਾਰਾ ਵਰਤ ਗਿਆ। ਘਟਨਾਕ੍ਰਮ ਕੁਝ ਇੰਝ ਵਾਪਰਿਆ।
ਪ੍ਰਯੋਗਸ਼ਾਲਾ ਅੰਦਰ, ਚਿੱਟੇ ਦਸਤਾਨੇ ਤੇ ਚਿੱਟਾ ਕੋਟ ਪਹਿਨੀ ਵਿਸ਼ਾਣੂ-ਵਿਗਿਆਨੀ ਡਾ. ਯੰਗ ਸੂ, ਅੱਧਖੜ੍ਹ ਉਮਰ ਵਾਲੇ ਮੁਲਾਕਾਤੀ ਨਾਲ ਗੱਲਬਾਤ ਵਿਚ ਮਗਨ ਸੀ। ਤਦ ਹੀ, ਖੁਰਦਬੀਨ ਦੇ ਹੇਠਲੇ ਸਿਰੇ ਵਾਲੇ ਲੈਂਜ਼ ਹੇਠ ਕੱਚ ਦੀ ਇਕ ਸਲਾਈਡ ਨੂੰ ਖਿਸਕਾਦਿਆਂ, ਯੰਗ ਸੂ ਬੋਲਿਆ, "ਮਿਸਟਰ ਲੀਓ! ਆਓ ਤੁਹਾਨੂੰ ਦਿਖਾਵਾਂ, ਮੌਤ ਦਾ ਇਕ ਬਹੁਤ ਹੀ ਖ਼ਤਰਨਾਕ ਏਜੰਟ।"
ਗੰਜੇ ਸਿਰ ਤੇ ਫੀਨੇ ਨੱਕ ਵਾਲੇ ਲੀਓ ਨੇ ਖੁਰਦਬੀਨ ਵੱਲ ਝਾਕਿਆ। ਜ਼ਾਹਿਰ ਸੀ ਕਿ ਉਹ ਅਜਿਹੇ ਯੰਤਰ ਬਾਰੇ ਨਹੀਂ ਸੀ ਜਾਣਦਾ। ਆਪਣੀ ਥਾਂ ਤੋਂ ਬਿਨ੍ਹਾ ਹਿੱਲੇ ਉਹ ਬੋਲਿਆ, "ਮੇਰੀ ਨਜ਼ਰ ਕਮਜ਼ੋਰ ਹੈ।"
"ਕੋਈ ਗੱਲ ਨਹੀਂ। ਆਓ! ਆਪਣੀ ਖੱਬੀ ਅੱਖ, ਖੱਬੇ ਹੱਥ ਨਾਲ ਢੱਕ ਲਵੋ, ਤੇ ਸੱਜੀ ਅੱਖ ਨਾਲ ਤੁਸੀਂ ਖੁਰਦਬੀਨ ਦੇ ਉਪਰਲੇ ਸਿਰੇ ਵਾਲੇ ਲੈੱਜ਼ ਰਾਹੀਂ ਦੇਖੋ। ਵਿਸ਼ਾਣੂੰਆਂ ਦਾ ਅਜਬ ਸੰਸਾਰ ਨਜ਼ਰ ਆਉਣ ਲੱਗੇਗਾ।"
ਲੀਓ ਨੇ ਇੰਝ ਹੀ ਕੀਤਾ।
"ਕੁਝ ਵੀ ਸਾਫ਼ ਨਜ਼ਰ ਨਹੀਂ ਆ ਰਿਹਾ। ਧੁੰਦਲਾ ਧੁੰਦਲਾ ਹੈ ਸੱਭ ਕੁਝ।" ਉਹ ਬੋਲਿਆ।
"ਇਸ ਪੇਚ ਨੂੰ ਐਡਜਸਟ ਕਰੋ," ਯੰਗ ਸੂ ਨੇ ਖੁਰਦਬੀਨ ਦੇ ਹੇਠਲੇ ਸਿਰੇ ਕੋਲ ਲੱਗੇ ਪੇਚ ਵੱਲ ਇਸ਼ਾਰਾ ਕਰਦੇ ਹੋਏ ਕਿਹਾ,"ਸ਼ਾਇਦ ਖੁਰਦਬੀਨ ਤੁਹਾਡੀ ਨਜ਼ਰ ਲਈ ਸਹੀ ਫੋਕਸਡ ਨਹੀਂ ਹੈ।"
"ਜੀ!"ਤੇ ਲੀਓ ਨੇ ਦੱਸੇ ਅਨੁਸਾਰ ਪੇਚ ਨੂੰ ਮਰੋੜਾ ਦਿੱਤਾ।
"ਵਾਹ! ਹੁਣ ਤਾਂ ਸੱਭ ਕੁਝ ਸਾਫ਼ ਸਾਫ਼ ਨਜ਼ਰ ਆ ਰਿਹਾ ਹੈ," ਲੀਓ ਦੇ ਬੋਲ ਸਨ। "ਬਹੁਤਾ ਕੁਝ ਤਾਂ ਹੈ ਨਹੀਂ ਇਥੇ ਦੇਖਣ ਲਈ। ਬੱਸ ਛੇ ਭੁਜੀ ਸ਼ਕਲ ਵਾਲੇ ਕੁਝ ਕੁ ਧੱਬੇ ਜਿਹੇ ਨਜ਼ਰ ਆ ਰਹੇ ਹਨ। ਇੰਝ ਜਾਪਦਾ ਹੈ ਜਿਵੇਂ ਇਨ੍ਹਾਂ ਕੋਈ ਮੁਕਟ ਪਾਇਆ ਹੋਵੇ। ਤੁਹਾਡੇ ਅਨੁਸਾਰ, ਇਹ ਛੋਟੇ ਛੋਟੇ ਵਿਸ਼ਾਣੂ, ਵੱਧ-ਫੁਲ
"ਜੀ ਹਾਂ! ਇਹੋ ਹੀ ਹੈ ਨੋਵਲ ਕਰੋਨਾ ਵਾਇਰਸ (ਕੋਵਿਡ-19)। ਜੋ ਪੁਰਾਣੇ ਕੋਰੋਨਾ ਵਾਇਰਸ ਦਾ ਹੀ ਬਦਲਿਆ ਰੂਪ ਹੈ ਪਰ ਹੈ ਬਹੁਤ ਹੀ ਘਾਤਕ।"
ਤਦ ਹੀ ਲੀਓ ਖੁਰਦਬੀਨ ਤੋਂ ਨਜ਼ਰ ਹਟਾ ਉੱਠ ਖੜਾ ਹੋਇਆ। ਜਾਂਚ ਹੇਠਲੀ ਕੱਚ ਦੀ ਸਲਾਈਡ ਨੂੰ ਹੱਥ ਵਿਚ ਫੜ੍ਹ ਉਹ ਖਿੜਕੀ ਦੇ ਕੋਲ ਜਾ ਪੁੱਜਾ। "ਇੰਨ੍ਹੇ ਸੂਖਮ" ਉਸ ਨੇ ਸਲਾਈਡ ਘੋਖਦਿਆ ਕਿਹਾ। ਝਿਜਕਦੇ ਹੋਏ ਉਸ ਪੁੱਛਿਆ, "ਕੀ ਇਹ ਜ਼ਿੰਦਾ ਨੇ? ਕੀ ਇਹ ਅਜੇ ਵੀ ਘਾਤਕ ਨੇ? "
"ਨਹੀਂ, ਇਹ ਜ਼ਿੰਦਾ ਨਹੀਂ ਹਨ। ਇਨ੍ਹਾਂ ਨੂੰ ਵਿਸ਼ੇਸ਼ ਢੰਗ ਨਾਲ ਮਾਰ ਦਿੱਤਾ ਗਿਆ ਹੈ" ਯੰਗ ਸੂ ਨੇ ਕਿਹਾ। "ਪਰ, ਇਨ੍ਹਾਂ ਦੀ ਤਬਾਹਕੁੰਨ ਤਾਕਤ ਨੂੰ ਦੇਖਦੇ ਹੋਏ, ਮੇਰਾ ਖਿਆਲ ਹੈ ਕਿ ਕਾਸ਼ ਅਸੀਂ ਪੂਰੇ ਬ੍ਰਹਿਮੰਡ ਵਿਚ ਇਨ੍ਹਾਂ ਦੀ ਹੌਂਦ ਨੂੰ ਹੀ ਖ਼ਤਮ ਕਰ ਸਕਦੇ।"
ਲੀਓ ਨੇ ਥੋੜ੍ਹਾ ਮੁਸਕਰਾਦਿਆਂ ਕਿਹਾ, "ਲੱਗਦਾ ਹੈ ਤੁਸੀਂ ਇਨ੍ਹਾਂ ਨੂੰ ਜ਼ਿੰਦਾਂ ਹਾਲਾਤ ਵਿਚ ਰੱਖਣ ਬਾਰੇ ਤਾਂ ਕਦੇ ਨਹੀਂ ਸੋਚਿਆ ਹੋਵੇਗਾ।"
"ਨਹੀਂ। ਅਜਿਹੀ ਗੱਲ ਨਹੀਂ । ਸਗੋਂ, ਸਾਡੇ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ।" ਯੰਗ ਸੂ ਨੇ ਕਿਹਾ। "ਇਥੇ, ਉਦਾਹਰਣ ਲਈ" ਬੋਲਦਿਆ ਉਹ ਕਮਰੇ ਨੂੰ ਪਾਰ ਕਰ ਸਾਹਮਣੀ ਕੰਧ ਵਿਚ ਜੜ੍ਹੀ ਸੈਲਫ਼ ਕੋਲ ਪੁੱਜ ਗਿਆ। ਸੈਲਫ਼ ਉਥੇ ਪਈਆਂ ਅਨੇਕ ਸੀਲਬੰਦ ਕੱਚ ਦੀਆਂ ਟਿਊਬਾਂ (ਨਲੀਆਂ) ਵਿਚੋਂ ਇਕ ਟਿ
ਲੀਓ ਦੀਆਂ ਅੱਖਾਂ ਵਿਚ ਸੰਤੁਸ਼ਟੀ ਦੀ ਇਕ ਹਲਕੀ ਜਿਹੀ ਝਲਕ ਨਜ਼ਰ ਆਈ। "ਅਜਿਹੀ ਜਾਨਲੇਵਾ ਚੀਜ਼ ਨੂੰ ਸੰਭਾਲਣਾ ਬੜਾ ਜੋਖ਼ਮਈ ਕੰਮ ਹੈ।" ਲਲਚਾਈਆਂ ਅੱਖਾਂ ਨਾਲ ਟਿਊਬ ਨੂੰ ਦੇਖਦੇ ਹੋਏ ਉਹ ਬੋਲਿਆ।
ਯੰਗ ਸੂ ਨੂੰ ਲੀਓ ਦੇ ਲਹਿਜ਼ੇ ਵਿਚ ਭੈੜੀ ਖੁਸ਼ੀ ਦਾ ਇਜ਼ਹਾਰ ਨਜ਼ਰ ਆਇਆ। ਅੱਜ ਦੁਪਿਹਰੇ, ਲੀਓ, ਉਸ ਦੇ ਇਕ ਪੁਰਾਣੇ ਮਿੱਤਰ ਦੇ ਹਵਾਲੇ ਨਾਲ ਉਸ ਨੂੰ ਮਿਲਣ ਆਇਆ ਸੀ। ਪਰ ਇਸ ਦਾ ਸੁਭਾਅ ਤਾਂ ਉਸ ਦੇ ਮਿੱਤਰ ਦੇ ਸੁਭਾਅ ਨਾਲੋਂ ਬਿਲਕੁਲ ਹੀ ਉਲਟ ਸੀ। ਗੰਜਾ ਸਿਰ, ਚਪਟਾ ਨੱਕ, ਬਿੱਲੀਆਂ ਅੱਖਾਂ, ਉਘੜ-ਦੁਘੜੇ ਹਾਵ-ਭਾਵ ਤੇ ਘਬਰਾਇਆ ਜਿਹਾ, ਪਰ ਵਿਸ਼ਾਣੂੰਆਂ ਬਾਰੇ ਜਾਨਣ ਲਈ ਡਾਢਾ ਹੀ ਤੱਤਪਰ, ਲੀਓ, ਉਸ ਦੇ ਸ਼ਾਂਤ-ਸੁਭਾਅ ਵਾਲੇ ਖੋਜੀ ਦੌਸਤ, ਜੋ ਵਿਗਿਆਨਕ ਵਿਚਾਰ-ਵਟਾਂਦਰੇ ਦੌਰਾਨ ਕਦੇ ਵੀ ਵਿਚਿਲਤ ਨਹੀਂ ਸੀ ਹੁੰਦਾ, ਨਾਲੋਂ ਬਹੁਤ ਹੀ ਵੱਖਰਾ ਸੀ। ਸ਼ਾਇਦ ਅਜਿਹਾ ਇਸ ਲਈ ਸੀ ਕਿ ਲੀਓ, ਨੋਵਲ ਕਰੋਨਾ ਵਾਇਰਸ ਦੀ ਘਾਤਕ ਤਾਕਤ ਬਾਰੇ ਜਾਣ ਕੇ ਡਾਢਾ ਪ੍ਰਭਾਵਿਤ ਹੋ ਗਿਆ ਸੀ।
ਗੰਭੀਰ ਮੁਦਰਾ ਵਿਚ ਟਿਊਬ ਨੂੰ ਹੱਥ ਵਿਚ ਫੜੀ ਯੰਗ ਸੂ ਬੋਲ ਰਿਹਾ ਸੀ; "ਹਾਂ, ਇਸ ਵਿਚ ਮਹਾਂਮਾਰੀ ਕੈਦ ਹੈ। ਇਸ ਛੋਟੀ ਜਿਹੀ ਟਿਊਬ ਦੇ ਦ੍ਰਵ ਨੂੰ, ਜੇ ਕਿਧਰੇ ਕਿਸੇ ਵੀ ਖਾਣ ਵਾਲੀ ਚੀਜ਼ ਵਿਚ ਰਲਾ ਦੇਵੋ, ਤਾਂ ਇਸ ਵਿਚਲੇ ਸੂਖਮ ਵਿਸ਼ਾਣੂ, ਜਿਨ੍ਹਾਂ ਦੀ ਨਾ ਤਾਂ ਕੋਈ ਮਹਿਕ ਹੈ ਤੇ ਨਾ ਹੀ ਸੁਆਦ, ਅਤੇ ਜਿਨ੍ਹਾਂ ਨੂੰ ਦੇਖਣ ਲਈ ਬਹੁਤ ਹੀ ਸ਼ਕਤੀਸ਼ਾਲੀ ਖੁਰਦਬੀਨ ਦੀ ਲੋੜ ਪੈਂਦੀ ਹੈ, ਬੱਸ "ਜਾਉ ਤੇ ਵਧੋ ਫੁੱਲੋ।" ਕਹਿੰਦਿਆਂ ਹੀ ਤੁਰੰਤ ਦਮ-ਘੋਟੂ, ਦਰਦਨਾਕ ਤੇ ਭਿਆਨਕ ਮੌਤ ਦਾ ਕਹਿਰ ਸ਼ਹਿਰ ਉੱਤੇ ਢਾਹਣਾ ਸ਼ੁਰੂ ਕਰ ਦੇਣਗੇ।
ਤਦ ਮੌਤ ਦਾ ਇਹ ਏਜੰਟ ਥਾਂ ਥਾਂ ਆਪਣਾ ਸ਼ਿਕਾਰ ਭਾਲਦਾ ਫਿਰ ਰਿਹਾ ਹੋਵੇਗਾ। ਉਹ ਕਿਧਰੇ ਕਿਸੇ ਮਾਂ ਤੋਂ ਉਸ ਦਾ ਬੱਚਾ ਖੋਹ ਰਿਹਾ ਹੋਵੇਗਾ, ਤੇ ਕਿਧਰੇ ਕਿਸੇ ਔਰਤ ਤੋਂ ਉਸ ਦਾ ਸੁਹਾਗ। ਕਿਧਰੇ ਇਹ ਕਿਸੇ ਕਾਰਿੰਦੇ ਨੂੰ ਆਪਣੀ ਡਿਊਟੀ ਕਰਨ ਤੋਂ ਅਯੋਗ ਕਰ ਰਿਹਾ ਹੋਵੇਗਾ, ਤੇ ਕਿਧਰੇ ਕਿਸੇ ਮਿਹਨਤਕਸ਼ ਲਈ ਔਕੜਾਂ ਦਾ ਪਿਟਾਰਾ ਖੋਲ ਰਿਹਾ ਹੋਵੇਗਾ। ਇਸ ਦੀ ਲਾਗ ਕਾਰਣ ਬੀਮਾਰ ਹੋਏ ਮਨੁੱਖ ਦੀ ਛਿੱਕ, ਖੰਘ, ਥੁੱਕ ਤੇ ਲਾਰ ਇਸ ਦੇ ਵਾਹਣ ਹਨ। ਇਨ੍ਹਾਂ ਹੀ ਵਾਹਣਾਂ ਦਾ ਸਵਾਰ ਹੋ ਇਹ, ਸ਼ਹਿਰ ਦੀਆਂ ਹਵਾਵਾਂ ਵਿਚ ਉਡਦਾ-ਪੁਡਦਾ, ਥਾਂ-ਕੁਥਾਂ ਸ਼ਹਿ ਲਾਈ ਬੈਠਾ, ਪਾਰਕਾਂ ਵਿਚ ਲੱਗੀਆਂ ਪੀਘਾਂ ਉੱਤੇ ਝੂਟੇ ਲੈਂਦੇ ਛੋਟੇ ਬੱਚਿਆਂ, ਜਿੰਮ ਵਿਚ ਕਸਰਤ ਕਰ ਰਹੇ
ਅਚਾਨਕ ਉਹ ਚੁੱਪ ਹੋ ਗਿਆ। ਉਸ ਨੂੰ ਯਾਦ ਆ ਗਿਆ ਸੀ ਕਿ ਬਿਆਨਬਾਜ਼ੀ ਕਰਨਾ ਉਸਦੀ ਕਮਜ਼ੋਰੀ ਸੀ।
"ਪਰ ਇਹ ਵਾਇਰਸ-ਸੈਂਪਲ ਇਥੇ ਪੂਰੀ ਤਰ੍ਹਾਂ ਮਹਿਫ਼ੂਜ਼ ਹੈ।" ਉਹ ਬੋਲਿਆ।
ਲੀਓ ਨੇ ਸਿਰ ਹਿਲਾਇਆ । ਉਸਦੀਆਂ ਅੱਖਾਂ ਵਿਚ ਅਜੀਬ ਚਮਕ ਸੀ। ਖੰਘੂਰਾ ਮਾਰ ਉਸਨੇ ਗਲਾ ਸਾਫ਼ ਕੀਤਾ। "ਇਹ ਅਰਾਜਕਤਾਵਾਦੀ, ਬਦਮਾਸ਼," ਉਹ ਬੋਲਿਆ, "ਬਿਲਕੁਲ ਮੂਰਖ ਹਨ, ਪੱਕੇ ਮੂਰਖ! ਆਪਣੇ ਮੁਫਾਦ ਲਈ ਉਹ ਬੰਬਾਂ ਦੀ ਵਰਤੋਂ ਕਰਦੇ ਨੇ, ਜਦ ਕਿ ਉਹ ਜਾਣਦੇ ਹੀ ਨਹੀਂ ਕਿ ਅਜਿਹੀ ਚੀਜ਼ ਵੀ ਮੌਜੂਦ ਹੈ। ਮੇਰਾ ਖਿਆਲ ਹੈ......."
ਅਚਾਨਕ ਫੋਨ ਦੀ ਘੰਟੀ ਵਜੀ। ਯੰਗ ਸੂ ਦਾ ਧਿਆਨ ਉਚਕਿਆ ਤੇ ਉਹ ਫੋਨ ਸੁਨਣ ਲੱਗਾ। ਥੋੜ੍ਹੀ ਜਿਹੀ ਗਲਬਾਤ ਬਾਅਦ ਉਹ ਬੋਲਿਆ, "ਤੁਸੀਂ ਰੁਕੋ! ਮੈਂ ਇਕ ਮਿੰਟ ਵਿਚ ਵਾਪਸ ਆਉਂਦਾ ਹਾਂ।" ਤੇ ਉਹ ਪ੍ਰਯੋਗਸ਼ਾਲਾ ਦਾ ਦਰਵਾਜ਼ਾ ਖੋਹਲ ਬਾਹਰ ਚਲੇ ਗਿਆ। ਜਦ ਉਹ ਦੁਬਾਰਾ ਪ੍ਰਯੋਗਸ਼ਾਲਾ ਵਿੱਚ ਦਾਖਿਲ ਹੋਇਆ ਤਾਂ ਲੀਓ ਆਪਣੀ ਘੜੀ ਦੇਖ ਰਿਹਾ ਸੀ।
"ਪਤਾ ਹੀ ਨਹੀਂ ਲੱਗਾ ਕਿ ਇਕ ਘੰਟਾ ਬੀਤ ਗਿਆ ਹੈ ਗੱਲਬਾਤ ਵਿਚ!" ਉਹ ਬੋਲਿਆ। "ਤਿੰਨ ਵਜ ਰਹੇ ਹਨ। ਮੈਨੁੰ ਇਥੋਂ ਢਾਈ ਵਜੇ ਚਲ ਪੈਣਾ ਚਾਹੀਦਾ ਸੀ। ਪਰ ਸੱਚੀ ਗੱਲ ਤਾਂ ਇਹ ਹੈ ਕਿ ਤੁਹਾਡਾ ਖੋਜ ਕਾਰਜ ਸਚਮੁੱਚ ਹੀ ਦਿਲਚਸਪ ਹੈ। ਜਿਸ ਕਾਰਣ ਵਕਤ ਦੇ ਗੁਜ਼ਰਣ ਦਾ ਪਤਾ ਹੀ ਨਹੀਂ ਚਲਿਆ। ਪਰ ਹੁਣ ਮੈਨੂੰ ਜਾਣਾ ਹੋਵੇਗਾ। ਕਿਉਂ ਕਿ ਸਾਢੇ ਤਿੰਨ ਵਜੇ ਮੇਰਾ ਕਿਸੇ ਹੋਰ ਸੱਜਣ ਨੂੰ ਮਿਲਣਾ ਤੈਅ ਹੈ। ਏਸ ਮੁਲਾਕਾਤ ਲਈ ਸਮਾਂ ਦੇਣ ਵਾਸਤੇ ਤੁਹਾਡਾ ਸ਼ੁਕਰੀਆ।"
ਯੰਗ ਸੂ ਉਸ ਨੂੰ ਦਰਵਾਜ਼ੇ ਤਕ ਛੱਡਣ ਗਿਆ ਤੇ ਸੋਚਾਂ ਵਿਚ ਡੁੱਬਾ ਵਾਪਸ ਆ ਗਿਆ। ਉਹ ਲੀਓ ਬਾਰੇ ਹੀ ਸੋਚ ਰਿਹਾ ਸੀ ਕਿ ਨਾ ਤਾਂ ਉਹ ਕੋਰੀਅਨ ਨਜ਼ਰ ਆ ਰਿਹਾ ਸੀ ਤੇ ਨਾ ਹੀ ਤੈਵਾਨੀ ਜਾਂ ਜਾਪਾਨੀ। "ਲਗਦਾ ਹੈ ਕਿ ਉਹ ਜ਼ਰੂਰ ਹੀ ਮਾੜੇ ਸੁਭਾਅ ਵਾਲਾ ਸਥਾਨਕ ਵਾਸੀ ਹੀ ਹੈ।" ਉਹ ਬੁੜਬੜਾਇਆ। "ਦੇਖੋ ਤਾਂ ਉਹ ਜ਼ਿੰਦਾ ਨੋਵਲ ਕਰੋਨਾ ਵਾਇਰਸ ਦੇ ਸੈਂਪਲ ਨੂੰ ਕਿਵੇਂ ਘੂਰ ਰਿਹਾ ਸੀ।"
ਅਚਾਨਕ ਉਸ ਨੂੰ ਇਕ ਨਵੀਂ ਚਿੰਤਾ ਨੇ ਘੇਰ ਲਿਆ। ਉਹ ਤੇਜ਼ੀ ਨਾਲ ਖੁਰਦਬੀਨ ਵਾਲੇ ਮੇਜ਼ ਵੱਲ ਗਿਆ ਤੇ ਤੁਰੰਤ ਹੀ ਆਪਣੇ ਰਿਕਾਰਡ-ਟੇਬਲ ਵੱਲ ਮੁੜ ਆਇਆ। ਤਦ ਉਸ ਨੇ ਕਾਹਲੀ ਕਾਹਲੀ ਆਪਣੀ ਜੇਬਾਂ ਦੀ ਫਰੋਲਾ-ਫਰਾਲੀ ਕੀਤੀ। ਤੇ ਫਿਰ ਫਟਾਫਟ ਦਰਵਾਜ਼ੇ ਵੱਲ ਨੱਠ ਉੱਠਿਆ। "ਸ਼ਾਇਦ ਮੈਂ ਉਸ ਨੂੰ ਜੂਲੀਆ ਦੇ ਮੇਜ਼ ਉੱਤੇ ਭੁੱਲ ਆਇਆ ਹੋਵਾਂ।" ਉਹ ਬੁੜ ਬੁੜਾ ਰਿਹਾ ਸੀ। ਕਮਰੇ ਤੋਂ ਬਾਹਰ ਆ ਉਹ ਦੁਖਭਰੀ ਆਵਾਜ਼ ਨਾਲ ਚੀਖਿਆ। "ਜੂਲੀਆ!"
"ਜੀ ਸਰ।" ਨਾਲ ਦੇ ਕਮਰੇ 'ਚੋਂ ਉਸ ਦੀ ਸੈਕਟਰੀ ਦੀ ਆਵਾਜ਼ ਸੁਣਾਈ ਦਿੱਤੀ।
"ਹੁਣੇ ਹੁਣੇ ਜਦ ਆਪਾਂ ਗੱਲ ਕੀਤੀ ਸੀ, ਕੀ ਮੈਂ ਤੇਰੇ ਮੇਜ਼ ਉੱਤੇ ਕੁਝ ਭੁੱਲ ਤਾਂ ਨਹੀਂ ਆਇਆ?"
ਕੁਝ ਦੇਰ ਚੁੱਪ ਤੋਂ ਬਾਅਦ, ਜੂਲੀਆ ਦੀ ਆਵਾਜ਼ ਸੁਣਾਈ ਦਿੱਤੀ, "ਨਹੀਂ ਸਰ! ਇਥੇ ਤਾਂ ਕੁਝ ਵੀ ਨਹੀਂ .........।"
"ਸਤਿਆਨਾਸ" ਯੰਗ ਸੂ ਚੀਖਿਆ ਤੇ ਤੇਜ਼ੀ ਨਾਲ ਬਾਹਰ ਵੱਲ ਭੱਜਿਆ। ਕਾਹਲੇ ਕਾਹਲੇ ਕਦਮੀਂ ਪ੍ਰਯੋਗਸ਼ਾਲਾ ਦੇ ਹਾਲ ਨੂੰ ਪਾਰ ਕਰ ਉਹ ਬਾਹਰਲੀ ਸੜਕ ਉੱਤੇ ਪਹੁੰਚ ਗਿਆ।
ਜ਼ੋਰ ਨਾਲ ਖੋਲੇ ਗਏ ਦਰਵਾਜ਼ੇ ਦੀ ਠਾਹ ਸੁਣਦੇ ਹੀ ਜੂਲੀਆ ਅਚਣਚੇਤੀ ਡਰ ਕਾਰਣ ਖਿੜਕੀ ਵੱਲ ਭੱਜੀ।
ਸੜਕ ਉੱਤੇ ਅੱਜ ਦਾ ਮੁਲਾਕਾਤੀ ਟੈਕਸੀ ਵਿਚ ਬੈਠ ਰਿਹਾ ਨਜ਼ਰ ਆਇਆ।
ਨੰਗੇ ਸਿਰ, ਬਿਨ੍ਹਾ ਕੋਟ ਪਹਿਨੀ ਯੰਗ ਸੂ, ਸਧਾਰਣ ਚੱਪਲਾਂ ਵਿਚ ਹੀ ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਦਾ ਬਾਹਰ ਵੱਲ ਨੱਠਿਆ ਜਾ ਰਿਹਾ ਸੀ। ਉਸ ਦੀ ਇਕ ਚੱਪਲ ਦਾ ਸਟਰੈਪ ਵੀ ਨਿਕਲ ਆਇਆ ਸੀ, ਪਰ ਉਹ ਇਸ ਵੱਲ ਬਿਨ੍ਹਾ ਧਿਆਨ ਦਿੱਤੇ, ਉਵੇਂ ਹੀ ਚੱਪਲ ਨੂੰ ਘਸੀਟਦਾ ਦੌੜਿਆ ਜਾ ਰਿਹਾ ਸੀ।
"ਲੱਗਦਾ ਹੈ ਕਿ ਡਾ. ਯੰਗ ਸੂ ਦਾ ਦਿਮਾਗ ਹਿੱਲ ਗਿਆ ਹੈ।" ਜੂਲੀਆ ਬੁੜਬੁੜਾਈ। "ਡਾ. ਯੰਗ ਸੂ ਰੁਕੋ......." ਸ਼ਬਦ ਅਜੇ ਉਸ ਦੇ ਮੂੰਹ ਵਿਚ ਹੀ ਸਨ ਕਿ ਉਸ ਦੇਖਿਆ, ਅੱਜ ਵਾਲਾ ਮੁਲਾਕਾਤੀ ਵੀ ਆਲੇ ਦੁਆਲੇ ਝਾਕਦਾ, ਅਜਿਹੀ ਹੀ ਦਿਮਾਗੀ ਬੀਮਾਰੀ ਦਾ ਸ਼ਿਕਾਰ ਲਗ ਰਿਹਾ ਸੀ। ਮੁਲਾਕਾਤੀ, ਯੰਗ ਸੂ ਵੱਲ ਅਜੀਬ ਇਸ਼ਾਰਾ ਕਰ, ਫਟਾਫਟ ਕਾਰ ਵਿਚ ਬੈਠ ਗਿਆ। ਜੋ ਤੇਜ਼ ਗਤੀ ਨਾਲ, "ਹੁਨੇਨ ਸੀਫੂਡ ਮਾਰਕਿਟ" ਵੱਲ ਜਾਂਦੇ ਰਸਤੇ ਉੱਤੇ ਅੱਖੋ ਓਹਲੇ ਹੁੰਦੀ ਜਾ ਰਹੀ ਸੀ। ਤੁਰੰਤ ਹੀ ਯੰਗ ਸੂ ਨੇ ਪਿੱਛਿਓ ਆ ਰਹੀ ਟੈਕਸੀ ਨੂੰ ਹੱਥ ਦਿੱਤਾ, ਤੇ ਅਗਲੇ ਹੀ ਪਲ ਉਸ ਵਿਚ ਬੈਠ, ਤੇਜ਼ ਰਫ਼ਤਾਰ ਨਾਲ ਲੀਓ ਦੀ ਟੈਕਸੀ ਦਾ ਪਿੱਛਾ ਕਰਦਾ ਨਜ਼ਰ ਆਇਆ।
ਜੂਲੀਆ ਖਿੜਕੀ ਤੋਂ ਪਿੱਛੇ ਹਟ, ਕਮਰੇ ਵਿਚ ਹੱਕੀ-ਬੱਕੀ ਖੜੀ ਸੀ।
"ਬੇਸ਼ਕ ਡਾ. ਯੰਗ ਸੂ ਥੋੜ੍ਹਾ ਸਨਕੀ ਹੈ, ਪਰ ਸਰਦੀ ਦੇ ਇਸ ਮੌਸਮ ਵਿਚ ਬਿਨ੍ਹਾਂ ਟੋਪ, ਕੋਟ ਤੇ ਬੂਟ-ਜੁਰਾਬਾਂ ਪਹਿਨੇ ਸੜਕਾਂ ਉੱਤੇ ਦੌੜੇ ਫਿਰਨਾ ਕਿਥੋਂ ਦੀ ਸਿਆਣਪ ਹੈ।" ਉਸ ਸੋਚਿਆ।
ਅਚਾਨਕ ਉਸ ਨੂੰ ਖੁਸ਼ਨੁਮਾ ਵਿਚਾਰ ਆਇਆ। ਜਲਦੀ ਜਲਦੀ ਉਸ ਨੇ ਹਾਲ ਨੂੰ ਪਾਰ ਕਰ ਬਾਹਰਲੇ ਦਰਵਾਜ਼ੇ ਕੋਲ ਪਏ ਆਪਣੇ ਬੂਟ ਪਹਿਨੇ, ਕਿੱਲੀ ਤੋਂ ਆਪਣਾ ਹੈਟ ਤੇ ਕੋਟ ਲਾਹ, ਤੁਰੰਤ ਪਹਿਨਦਿਆ, ਉਸ ਯੰਗ ਸੂ ਦਾ ਹੈਟ ਤੇ ਕੋਟ ਵੀ ਚੁੱਕ ਲਿਆ।
ਪ੍ਰਯੋਗਸ਼ਾਲਾ ਤੋਂ ਬਾਹਰ ਆ, ਕੋਲੋਂ ਲੰਘ ਰਹੀ ਟੈਕਸੀ ਨੂੰ ਰੋਕ, ਵਿਚ ਬੈਠਦਿਆ ਹੀ ਉਸ ਨੂੰ "ਹੁਨੇਨ ਸੀਫੂਡ ਮਾਰਕਿਟ" ਵੱਲ ਚੱਲਣ ਲਈ ਕਿਹਾ ਤਾਂ ਜੋ ਕੁਝ ਦੇਰ ਪਹਿਲਾਂ ਹੀ ਟੈਕਸੀ ਵਿਚ ਬੈਠੇ, ਨੰਗੇ ਸਿਰ ਤੇ ਬਿਨ੍ਹਾਂ ਕੋਟ ਵਾਲੇ ਬੰਦੇ ਨੂੰ ਲੱਭ ਸਕੇ।
"ਨੰਗੇ ਸਿਰ ਵਾਲਾ ਤੇ ਬਿਨ੍ਹਾ ਕੋਟ ਤੋਂ, ਮੈਡਮ ਜੀ! ਠੀਕ ਹੈ ਨਾ।" ਕਹਿ ਡਰਾਈਵਰ ਨੇ ਐਕਸੀਲੇਟਰ ਦਬਾ, ਦੱਸੀ ਦਿਸ਼ਾ ਵੱਲ ਟੈਕਸੀ ਸਰਪਟ ਦੁੜਾ ਦਿੱਤੀ।
--------------------------
ਜਿਵੇਂ ਹੀ ਤੇਜ਼ ਰਫਤਾਰ ਟੈਕਸੀ "ਹੁਨੇਨ ਟੈਕਸੀ ਸਟੈਂਡ" ਨੇੜੇ ਪੁੱਜੀ, ਜਿਥੇ ਅਕਸਰ ਡਰਾਈਵਰ ਤੇ ਹੋਰ ਵਿਹਲੜ੍ਹ ਬੈਠੇ ਰਹਿੰਦੇ ਸਨ। ਉਹ ਸਾਰੇ ਹੀ ਇੰਨ੍ਹੀ ਤੇਜ਼ੀ ਨਾਲ ਆ ਰਹੀ ਟੈਕਸੀ ਨੂੰ ਦੇਖ ਹੈਰਾਨ ਹੋ ਗਏ।ਤੁਰੰਤ ਹੀ ਟੈਕਸੀ ਅੱਖੋ ਉਹਲੇ ਹੋ ਗਈ।
"ਆਹ! ਲੀਅ ਨੂੰ ਕੀ ਹੋ ਗਿਆ? ਇੰਨ੍ਹੀ ਤੇਜ਼ੀ?" ਮੋਟੇ ਠੁੱਲੇ ਜੁੱਸੇ ਵਾਲੇ ਯਿਫ਼ਾਨ ਦੇ ਬੋਲ ਸਨ।
"ਜਾਪਦਾ ਹੈ ਐਕਸੀਲੇਟਰ ਦੀ ਇਹੀ ਤਿਹੀ ਕਰ ਰਿਹਾ ਹੈ।" ਛੋਟੇ ਕੱਦ ਵਾਲਾ ਵਾਂਗ ਬੋਲਿਆ।
"ਓਹ ਦੇਖੋ! ਇਕ ਹੋਰ ਅਜਿਹਾ ਹੀ ਪਾਗਲ ਆ ਰਿਹਾ ਹੈ।" ਬੁੱਢੇ ਸੈਂਗ ਨੇ ਸਰਪਟ ਦੌੜੀ ਆ ਰਹੀ ਟੈਕਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ।
"ਇਹ ਤਾਂ ਆਪਣਾ ਫੈਂਗ ਹੈ।" ਯਿਫ਼ਾਨ ਕਹਿ ਰਿਹਾ ਸੀ, "ਇਸ ਨੂੰ ਕੀ ਹੋ ਗਿਆ? ਜਾਪਦਾ ਹੈ ਇਹ ਲੀਅ ਦੀ ਟੈਕਸੀ ਦਾ ਪਿੱਛਾ ਕਰ ਰਿਹਾ ਹੈ।"
ਟੈਕਸੀ ਸਟੈਂਡ ਵਿਖੇ ਹਾਜ਼ਿਰ ਮੰਡਲੀ ਵਿਚ ਜ਼ੋਸ਼ ਭਰ ਗਿਆ ਸੀ । ਇਕੱਠੀਆਂ ਕਈ ਆਵਾਜ਼ਾਂ ਸੁਣਾਈ ਦਿੱਤੀਆਂ। "ਤੇਜ਼ ਚਲਾ ਫੈਂਗ, ਹੋਰ ਤੇਜ਼ ਚਲਾ।" "ਵਾਹ ਬਈ ਵਾਹ! ਜ਼ਬਰਦਸਤ ਮੁਕਾਬਲਾ ਹੈ ਇਹ।" "ਤੂੰ ਜ਼ਰੂਰ ਉਸ ਨੂੰ ਫੜ੍ਹ ਲਵੇਗਾ।" "ਬੱਸ ਜ਼ਰਾ ਹੋਰ ਤੇਜ਼ ਕਰ ਲੈ ਆਪਣੀ ਗੱਡੀ। ਬਾਜ਼ੀ ਜਿੱਤ ਲਈ ਸਮਝ।"
"ਲਗਦਾ ਹੈ, ਚਲਾਨ ਕਟੇਗਾ ਇਨ੍ਹਾਂ ਦਾ ਤੇਜ਼ ਸਪੀਡ ਕਾਰਣ।" ਵਾਂਗ ਦੇ ਬੋਲ ਸਨ।
"ਤੋਬਾ, ਤੋਬਾ, ਮੈਨੂੰ ਤਾਂ ਚੱਕਰ ਆ ਰਿਹਾ ਹੈ।" ਤੇਜ਼ੀ ਨਾਲ ਨੇੜੇ ਆ ਰਹੀ ਇਕ ਹੋਰ ਟੈਕਸੀ ਨੂੰ ਦੇਖ ਬੁੱਢਾ ਸੈਂਗ ਬੋਲਿਆ। "ਓਹ ਦੇਖੋ, ਇਕ ਹੋਰ ਪਾਗਲ ਆ ਰਿਹਾ ਹੈ।" "ਜਾਪਦਾ ਹੈ ਸ਼ਹਿਰ ਦੇ ਸਾਰੇ ਡਰਾਇਵਰ ਪਾਗਲ ਹੋ ਗਏ ਨੇ ਅੱਜ।"
"ਇਹ ਤਾਂ ਆਪਣਾ ਯਾਂਗ ਹੈ।" ਛੋਟੇ ਕੱਦ ਵਾਲਾ ਵਾਂਗ ਬੋਲਿਆ।
"ਆਹ ਤਾਂ ਔਰਤ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ।"ਯਿਫ਼ਾਨ ਦੇ ਬੋਲ ਸਨ। "ਆਮ ਕਰ ਕੇ ਤਾਂ ਇਸ ਤੋਂ ਉਲਟ ਹੁੰਦਾ ਹੈ।"
"ਉਸ ਦੇ ਹੱਥ ਵਿਚ ਕੀ ਹੈ?"
"ਜਾਪਦਾ ਹੈ ਕੋਈ ਚੀਜ਼ ਹੈ!" ਕਿਸੇ ਦੇ ਬੋਲ ਸਨ।
"ਬਾਹਲਾ ਸਿਆਣਾ ਹੈ ਇਹ ਤਾਂ।" ਕੋਈ ਹੋਰ ਕਹਿ ਰਿਹਾ ਸੀ।
"ਬੁੱਢਾ ਲੀਅ ਤਾਂ ਨੰਬਰ ਲੈ ਗਿਆ। ਅਵੱਲ ਰਿਹਾ ਉਹ ਤਾਂ, ਦੂਜਾ ਨੰਬਰ ਕਿਸ ਦਾ ਰਿਹਾ?" ਵਾਂਗ ਪੁੱਛ ਰਿਹਾ ਸੀ।
ਜੂਲੀਆ ਦੀ ਕਾਰ ਵਾਹ ਵਾਹ ਦੇ ਤੀਬਰ ਸ਼ੌਰ-ਗੁੱਲ ਵਿਚੋਂ ਗੁਜ਼ਰੀ। ਉਸ ਨੂੰ ਅਜਿਹਾ ਸ਼ੌਰ-ਗੁੱਲ ਬਿਲਕੁਲ ਹੀ ਪਸੰਦ ਨਹੀਂ ਸੀ। ਉਹ ਤਾਂ ਸੋਚ ਰਹੀ ਸੀ ਕਿ ਉਹ ਤਾਂ ਸਿਰਫ਼ ਆਪਣੀ ਡਿਊਟੀ ਕਰ ਰਹੀ ਸੀ। ਟੈਕਸੀ ਨੇ "ਚਐਨ ਹਿਲ ਪਾਰਕ" ਦਾ ਘੁੰਮੇਟਾ ਪੂਰਾ ਕਰ "ਹੁਨੇਨ ਸੀਫੂਡ ਮਾਰਕਿਟ" ਦੀ ਰਾਹ ਫੜ੍ਹ ਲਈ। ਜੂਲੀਆ ਦੀਆਂ ਅੱਖਾਂ ਫੈਂਗ ਦੀ ਟੈਕਸੀ ਦੀ ਪਿੱਠ ਉੱਤੇ ਟਿਕੀਆਂ ਹੋਈਆ ਸਨ। ਜਿਸ ਵਿਚ ਡਾ. ਯੰਗ ਸੂ ਆਪਣੇ ਕਮਲਪੁਣੇ ਕਾਰਣ ਠੰਢ ਨਾਲ ਠੁਰ ਠੁਰ ਕਰ ਰਿਹਾ ਸੀ।
------------------
ਸੱਭ ਤੋਂ ਅਗਲੀ ਟੈਕਸੀ ਵਿਚ, ਲੀਓ, ਪਿਛਲੀ ਸੀਟ ਦੇ ਕੋਨੇ ਵਿਚ ਸੁੰਗੜ੍ਹਿਆ ਬੈਠਾ ਸੀ। ਸੱਜੇ ਹੱਥ ਵਿਚ ਉਸ ਨੇ ਉਹ ਛੋਟੀ ਜਿਹੀ ਟਿਊਬ ਕੱਸ ਕੇ ਫੜ੍ਹੀ ਹੋਈ ਸੀ ਜਿਸ ਵਿਚ ਭਿਆਨਕ ਤਬਾਹੀ ਦੇ ਅੰਕੁਰ ਮੌਜੂਦ ਸਨ। ਉਸ ਦੇ ਚਿਹਰੇ ਉੱਤੇ ਡਰ ਤੇ ਖੁਸ਼ੀ ਦੇ ਹਾਵ-ਭਾਵ ਰਲ-ਗਡ ਸਨ। ਸੱਭ ਤੋਂ ਵੱਡਾ ਡਰ ਤਾਂ ਉਸ ਨੂੰ ਇਹ ਸੀ ਕਿ ਕਿਧਰੇ ਉਹ ਆਪਣਾ ਮਕਸਦ ਪੂਰਾ ਕਰਨ ਤੋਂ ਪਹਿਲਾਂ ਹੀ ਫੜ੍ਹਿਆ ਨਾ ਜਾਵੇ। ਉਸ ਦੇ ਇਸ ਡਰ ਵਿਚ, ਕੀਤੇ ਜਾ ਰਹੇ ਜੁਰਮ ਦਾ ਡਰ ਵੀ ਸ਼ਾਮਿਲ ਸੀ। ਪਰ ਉਸ ਨੂੰ, ਕੀਤੇ ਜਾਣ ਵਾਲੇ ਕਾਰਨਾਮੇ ਦੀ ਖੁਸ਼ੀ, ਮੌਜੂਦਾ ਡਰ ਨਾਲੋਂ ਕਿਤੇ ਵਧੇਰੇ ਸੀ।
ਉਸ ਦੇ ਮਨ ਵਿਚ ਖਿਆਲਾਂ ਦੀ ਉੱਥਲ-ਪੁਥਲ ਸੀ। "ਅੱਜ ਤਕ ਕੋਈ ਵੀ ਅਰਾਜਕਤਾਵਾਦੀ, ਅਜਿਹੇ ਕਾਰਨਾਮੇ ਨੂੰ ਕਰਨਾ ਤਾਂ ਕੀ, ਇਸ ਬਾਰੇ ਸੋਚ ਵੀ ਨਹੀਂ ਸਕਿਆ। ਏਮਿਲੀ ਅਰਮੰਡ, ਰੇਮੰਡ ਕਲੇਮਿਨ ਤੇ ਵਿਕਟਰ ਸਰਗੇ ਵਰਗੀਆਂ ਸਖ਼ਸ਼ੀਅਤਾਂ, ਜਿਨ੍ਹਾਂ ਦਾ ਮੈਂ ਹਮੇਸ਼ਾਂ ਕਾਇਲ ਰਿਹਾ ਸੀ, ਉਨ੍ਹਾਂ ਦੇ ਨਾਮ, ਮੇਰੇ ਇਸ ਕਾਰਨਾਮੇ ਦੀ ਬਦੌਲਤ, ਫਿੱਕੇ ਪੈ ਜਾਣਗੇ। ਮੈਂ ਤਾਂ ਇਸ ਨਿੱਕੀ ਜਿਹੀ ਟਿਊਬ ਵਿਚਲੇ ਦ੍ਰਵ ਨੂੰ ਕਿਸੇ ਖਾਣਾ ਭੰਡਾਰ ਵਿਖੇ ਡੋਲ੍ਹਣਾ ਹੀ ਹੈ। ਬਾਕੀ ਕੰਮ ਤਾਂ ਦ੍ਰਵ ਵਿਚਲੇ ਨਿਕਚੂਆਂ ਨੇ ਆਪੇ ਕਰ ਲੈਣਾ ਹੈ।"
ਉਸ ਨੂੰ ਆਪਣੇ ਆਪ ਉੱਤੇ ਰਸ਼ਕ ਆ ਰਿਹਾ ਸੀ। ਇਹ ਸਾਰਾ ਕੁਝ ਉਸ ਨੇ ਕਿੰਨ੍ਹੀ ਚਲਾਕੀ ਨਾਲ ਵਿਉਂਤ ਲਿਆ ਸੀ, ਪਹਿਲਾਂ ਡਾ. ਯੰਗ ਸੂ ਨੂੰ ਮਿਲਣ ਲਈ ਲੋੜੀਂਦੇ ਜਾਣ-ਪਛਾਣ ਪੱਤਰ ਦੀ ਜਾਲਸਾਜ਼ੀ, ਤੇ ਫਿਰ ਕਿਵੇਂ ਸੁਚੱਜੇ ਢੰਗ ਨਾਲ ਮੌਕੇ ਦਾ ਫ਼ਾਇਦਾ ਉਠਾਣਾ। "ਆਖਰ ਦੁਨੀਆਂ ਨੂੰ ਮੇਰੀ ਸਖ਼ਸ਼ੀਅਤ ਦਾ ਕਾਇਲ ਹੋਣਾ ਹੀ ਹੋਵੇਗਾ।" ਉਹ ਸੋਚ ਰਿਹਾ ਸੀ। "ਉਹ ਸਾਰੇ ਲੋਕ, ਜੋ ਸਦਾ ਮੇਰਾ ਮਜ਼ਾਕ ਬਣਾਉਂਦੇ ਰਹੇ, ਤਾਅਨੇ ਕੱਸਦੇ ਰਹੇ, ਮੈਨੂੰ ਨਿਕੰਮਾ ਤੇ ਨਲਾਇਕ ਕਹਿੰਦੇ ਰਹੇ, ਮੇਰੇ ਨਾਲ ਸਦਾ ਅਨਿਆਂ ਕਰਦੇ ਰਹੇ, ਤੇ ਮੈਨੂੰ ਮਿਲਣਾ ਵੀ ਮੁਨਾਸਿਬ ਨਹੀਂ ਸਨ ਸਮਝਦੇ, ਆਖ਼ਰਕਾਰ ਮੇਰੀ ਕਾਬਲੀਅਤ ਦੇ ਕਾਇਲ ਹੋ ਜਾਣਗੇ। ਮੌਤ ਦੇ ਇਸ ਤਾਂਡਵੀਂ ਨਾਚ ਨਾਲ ਮੈਂ ਉਨ੍ਹਾਂ ਨੂੰ ਦੱਸ ਦੇਵੇਗਾ ਕਿ ਕਿਸੇ ਨੂੰ ਅਲੱਗ-ਥਲੱਗ ਕਰਨਾ ਕਿੰਨ੍ਹਾਂ ਗਲਤ ਹੁੰਦਾ ਹੈ।"
"ਆਹ! ਅਸੀਂ ਕਿਥੇ ਪਹੁੰਚ ਗਏ ਹਾਂ? ਇਹ ਤਾਂ "ਹੁਨੇਨ ਸੀਫੂਡ ਮਾਰਕਿਟ" ਜਾਪਦੀ ਹੈ। ਉਸ ਨੇ ਕਾਰ ਦੀ ਖਿੜਕੀ ਰਾਹੀਂ ਬਾਹਰ ਝਾਂਕਿਆ। ਯੰਗ ਸੂ ਵਾਲੀ ਕਾਰ ਅਜੇ ਨਜ਼ਰ ਨਹੀਂ ਸੀ ਆ ਰਹੀ। ਪਰ ਉਹ ਕਿਸੇ ਸਮੇਂ ਵੀ ਪਹੁੰਚ ਸਕਦਾ ਸੀ। ਸੱਭ ਕੁੱਝ ਜਲਦੀ ਜਲਦੀ ਕਰਨ ਦੀ ਲੋੜ ਸੀ। ਉਸ ਨੇ ਡਰਾਇਵਰ ਨੂੰ ਫੂਡ ਮਾਰਕਿਟ ਕੋਲ ਟੈਕਸੀ ਰੋਕਣ ਦਾ ਇਸ਼ਾਰਾ ਕੀਤਾ। ਕਾਰ ਵਿਚੋਂ ਫਟਾਫਟ ਬਾਹਰ ਨਿਕਲ, 100 ਯੂਆਨ ਦਾ ਨੋਟ ਡਰਾਇਵਰ ਵੱਲ ਸੁੱਟ, ਬਿਨ੍ਹਾਂ ਬਕਾਏ ਦਾ ਇੰਤਜ਼ਾਰ ਕੀਤੇ, ਉਹ ਦਗੜ੍ਹ ਦਗੜ੍ਹ ਕਰਦਾ ਪੌੜ੍ਹੀਆਂ ਚੜ੍ਹ, ਫੂਡ ਮਾਰਕਿਟ ਵਿਚ ਜਾ ਵੜ੍ਹਿਆ।
ਉਹ ਸਿੱਧਾ ਮੀਟ ਸੈਕਸ਼ਨ ਵੱਲ ਗਿਆ। ਪਹਿਲਾ ਕਾਂਊਟਰ ਚਾਮਚੜਿਕਾਂ ਦੇ ਮੀਟ ਨਾਲ ਲੱਦਿਆ ਪਿਆ ਸੀ। ਉਹ ਮੀਟ ਖਰੀਦਣ ਦੇ ਅੰਦਾਜ਼ ਵਿਚ ਉਥੇ ਜਾ ਖੜ੍ਹਾ ਹੋਇਆ। ਸੇਲਜ਼ਮੈਨ ਅਜੇ ਪਹਿਲੇ ਗਾਹਕ ਨਾਲ ਹੀ ਮਸਰੂਫ਼ ਸੀ। ਉਸ ਨੇ ਆਲੇ ਦੁਆਲੇ ਦੇਖਿਆ, ਸੱਭ ਆਪੋ ਆਪਣੀ ਖਰੀਦੋ-ਫਰੋਖ਼ਤ ਵਿਚ ਮਸਤ ਸਨ। ਹੋਰਨਾਂ ਦੀ ਨਜ਼ਰ ਤੋਂ ਚੋਰੀ, ਉਸ ਨੇ ਆਪਣੇ ਕੋਟ ਦੀ ਲੰਮੀ ਬਾਂਹ ਦੇ ਓਹਲੇ ਵਿਚ ਟਿਊਬ ਵਿਚਲੇ ਦ੍ਰਵ ਦੀਆਂ ਕੁਝ ਬੂੰਦਾਂ ਚਾਮਚੜਿਕਾਂ ਦੇ ਮੀਟ ਉੱਤੇ ਸੁੱਟ ਦਿੱਤੀਆ। ਤੇ ਚੁਪਚੁਪੀਤੇ ਅੱਗੇ ਤੁਰ ਗਿਆ, ਅਜਿਹੇ ਅੰਦਾਜ਼ ਵਿਚ ਜਿਵੇਂ ਉਸ ਨੂੰ ਇਹ ਮੀਟ ਪਸੰਦ ਨਾ ਅਇਆ ਹੋਵੇ।
ਉਹ ਕੰਬ ਗਿਆ।
"ਜਾਪਦਾ ਹੈ। ਮੇਰਾ ਨੰਬਰ ਪਹਿਲਾ ਹੀ ਹੋਵੇਗਾ।" ਉਸ ਕਿਹਾ। "ਖੈਰ! ਕੁਝ ਵੀ ਵਾਪਰੇ, ਮੈਂ ਤਾਂ ਸ਼ਹੀਦ ਹੀ ਅਖ਼ਵਾਵਾਂਗਾ ।
ਮਾੜ੍ਹਾ ਸੌਦਾ ਨਹੀਂ ਹੈ ਇਹ। ਜੇ ਯੰਗ ਸੂ ਸੱਚ ਕਹਿ ਰਿਹਾ ਸੀ ਤਾਂ ਇਹ ਮੌਤ ਪਤਾ ਨਹੀਂ ਕਿੰਨ੍ਹਾਂ ਕੁ ਦੁਖ ਦੇਵੇਗੀ। ਸ਼ਾਇਦ ਬਹੁਤ ਹੀ ਦੁਰਗਤੀ ਵਾਲੀ ਹੋਵੇਗੀ ਇਹ ।"
ਅਚਾਨਕ ਉਸ ਨੂੰ ਖਿਆਲ ਆਇਆ। ਉਸ ਦਾ ਹੱਥ ਅਜੇ ਵੀ ਗਿੱਲਾ ਸੀ। ਆਪਣੇ ਕਾਰਨਾਮੇ ਨੂੰ ਯਕੀਨਨ ਸਫ਼ਲ ਬਣਾਉਣ ਲਈ ਉਸ ਨੇ ਆਪਣੇ ਗਿੱਲੇ ਹੱਥ ਨੂੰ ਚੱਟ ਲਿਆ।
ਤਦ ਹੀ ਉਸ ਨੂੰ ਫੁਰਨਾ ਫੁਰਿਆ ਕਿ ਹੁਣ ਉਸ ਨੂੰ ਯੰਗ ਸੂ ਤੋਂ ਬਚਣ ਦੀ ਹੋਰ ਲੌੜ ਨਹੀਂ ਹੈ। ਉਹ ਫੂਡ ਮਾਰਕਿਟ 'ਚੋਂ ਬਾਹਰ ਨਿਕਲ ਆਇਆ। ਹੌਲੇ ਹੌਲੇ ਮਾਰਕਿਟ ਦੀਆਂ ਪੌੜੀਆਂ ਉੱਤਰ ਉਹ ਪਾਰਕਿੰਗ ਵੱਲ ਚਲ ਪਿਆ। ਉਸ ਨੂੰ ਚੱਕਰ ਜਿਹਾ ਆਇਆ ਪਰ ਅਗਲੇ ਹੀ ਪਲ ਉਹ ਸੰਭਲ ਗਿਆ। "ਕਾਫੀ ਤੇਜ਼ ਜ਼ਹਿਰ ਹੈ ਇਹ।" ਉਸ ਸੋਚਿਆ। ਉਹ ਹੱਥ ਕੱਛਾਂ ਵਿਚ ਤੁੰਨ, ਫੁੱਟਪਾਥ ਉੱਤੇ ਖੜ, ਯੰਗ ਸੂ ਦਾ ਇੰਤਜ਼ਾਰ ਕਰਨ ਲੱਗਾ। ਉਸ ਦੇ ਖੜ੍ਹੇ ਹੋਣ ਦੇ ਢੰਗ ਵਿਚ ਬੇਸ਼ਕ ਕੁਝ ਉਦਾਸੀ ਜਿਹੀ ਝਲਕ ਰਹੀ ਸੀ। ਪਰ ਨੇੜੇ ਆ ਰਹੀ ਮੌਤ ਨੇ ਉਸ ਨੂੰ ਨਿਰਸੰਦੇਹ ਸਵੈਵਿਸ਼ਵਾਸ ਨਾਲ ਭਰ ਦਿੱਤਾ ਸੀ।
------------

Last edited: