• Welcome to all New Sikh Philosophy Network Forums!
    Explore Sikh Sikhi Sikhism...
    Sign up Log in

Preamble Undeniable Facts About Japji And Mool Mantar

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
Khalsa harjinder Singh from Facebook sent this to KHALSA NEWS. Most informative.

moolmantar.JPG

ਮੂਲ-ਮੰਤਰ ਦਾ ਸਰੂਪ ਅਤੇ ਸਥਾਨ
ਇਹ ਲੇਖ ਫੇਸਬੁੱਕ ਅਕਾਉਂਟ ਖ਼ਾਲਸਾ ਹਰਜਿੰਦਰ ਖ਼ਾਲਸਾ ਵਲੋਂ ਭੇਜਿਆ ਗਿਆ ਹੈ Khalsa harjinder Singh from Facebook sent this to KHALSA NEWS. Most informative.

moolmantar.JPG

The Image above clearly and transaprently shows the three VISIBLE SECTIONS/BOUNDARIES that Guru Ji has set .
1. Section is the MOOL MANTAR - its PROSE and at its end are TWO DANDEE FULL STOP INDICATORS.

2. Section Two is the TITLE of the BANI that FOLLOWS - to make this Doubly Secure, it has TWO SETS of DOUBLE DANDEES Before and After. Sort of Boxed in.

3. Section 3 is the MANGLACHARAN. Its in POETRY/Kavita.

Besides the obvious Grammar markers of the Dandees and Double dandees to SEPARATE the 3 sections - Points to further consider: A writer NEVER mixes PROSE+POETRY !! Thats just not done in a Composition and has no occurrences in SGGS or elsewhere. Its EITHER PROSE or POETRY and NEVER aMIX so as to keep "semblance of Balance and msooth flowing of the idea. In a POETRY, the Lines Have to MATCH..and in Section 3 this can be seen clearly that the Lines have been written to match as Poetry Should.

4. Fourth point to consider is that in Sukhmani sahib Guru Ji gives the 3rd section of this composition under the title of SLOK.

5. The Moolmantar part is written in FULL as Section One as Headings of the 31 Raags in SGGS. There are thousands of SHORTER VERSIONS of this BUT NEVER EVEN ONCE is the "so called" complete version that is ALL 3 parts" ever written AGAIN in the entire SGGS.

ਸਿੱਖ-ਸੰਗਤ ਵਿੱਚ ਮੂਲ-ਮੰਤਰ ਬਾਰੇ ਕਦੇ ਨਾ ਕਦੇ ਚਰਚਾ ਹੁੰਦੀ ਹੀ ਰਹਿੰਦੀ ਹੈ। ਬਹੁਤੀ ਵਾਰੀ ਬਾਹਰਲੀਆਂ ਦਲੀਲਾਂ ਦੇ ਕੇ, ਆਪਣੇ ਆਪਣੇ ਆਪ ਪੱਖ ਨੂੰ ਸਿੱਧ ਕਰਨ ਦਾ ਯਤਨ ਕੀਤਾ ਜਾਂਦਾ ਹੈ। ਵਿਚਾਰਵਾਨ ਸੱਜਣਾਂ ਨੂੰ ਕਿਸੇ ਵਾਦ-ਵਿਵਾਦ ਵਿੱਚ ਉਲਝਣ ਦੀ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਨੂੰ ਆਧਾਰ ਮੰਨ ਕੇ, ਸੋਚ-ਵਿਚਾਰ ਕਰਨੀ ਚਾਹੀਦੀ ਹੈ। ਏਸੇ ਤੱਥ ਨੂੰ ਸਾਹਮਣੇ ਰੱਖ ਕੇ, ਕੁੱਝ ਨੁਕਤੇ ਵਿਚਾਰਵਾਨਾਂ ਦੇ ਸਨਮੁੱਖ ਭੇਟ ਹਨ।

ਸਭ ਤੋਂ ਪਹਿਲੀ ਗੱਲ, ਮੂਲ ਮੰਤਰ ਦੇ ਪੂਰਨ-ਸਰੂਪ ਬਾਰੇ ਵਿਚਾਰਨ ਵਾਲੀ ਹੈ। ਕੀ ਸਰੂਪ, “ੴ” ਤੋਂ ਲੈ ਕੇ “ਗੁਰਪ੍ਰਸਾਦਿ” ਤੱਕ ਹੈ ਜਾਂ ਫਿਰ “ਨਾਨਕ ਹੋਸੀ ਭੀ ਸਚੁ” ਤੱਕ ਹੈ, ਤਾਂ ਫਿਰ ਹੇਠ ਲਿਖੀਆਂ ਵਿਚਾਰਾਂ ਹੋਰ ਸਪੱਸ਼ਟਤਾ ਮੰਗਦੀਆਂ ਹਨ। ਇਸ “ਪੂਰਨ-ਸਰੂਪ” ਦੀ ਲਿਖਤ ਅਨੁਸਾਰ, ਇਸ ਦੇ ਤਿੰਨ ਹਿੱਸੇ ਸਾਡੇ-ਸਾਹਮਣੇ ਆਉਂਦੇ ਹਨ।

ਪਹਿਲਾ ਹਿੱਸਾ, “ੴ” ਤੋਂ ਗੁਰਪ੍ਰਸਾਦਿ॥” ਤੱਕ ਹੈ।

ਦੂਸਰਾ ਹਿੱਸਾ, “ਜਪੁ” ਹੈ ਅਤੇ

ਤੀਸਰਾ ਹਿੱਸਾ, “ਆਦਿ ਸਚੁ …. . ਤੋਂ … … ਹੋਸੀ ਭੀ ਸਚੁ॥” ਤੱਕ ਹੈ।

ਪਹਿਲਾ ਅਤੇ ਦੂਸਰਾ ਹਿੱਸਾ ਵਾਰਤਕ ਵਿੱਚ ਹਨ, ਤੀਸਰਾ ਹਿੱਸਾ ਕਵਿਤਾ ਹੈ ਅਤੇ ਉਹ ਭੀ ਕਾਵ-ਬਣਤਰ ਦੀ ਲੋੜ ਅਨੁਸਾਰ ਦੋ ਪਕੰਤੀਆਂ ਵਿੱਚ ਵੰਡਿਆ ਹੋਇਆ ਹੈ। ਸੰਪੂਰਨ ਰੂਪ ਵਿਚ, “ਮੂਲ-ਮੰਤਰ” ਦਾ ਲਿਖਤ ਦੇ ਕਿਸੇ ਇੱਕ ਰੂਪ (ਕਵਿਤਾ ਜਾਂ ਵਾਰਤਕ) ਵਿੱਚ ਹੋਣਾ, ਇਸ ਦੀ ਇਕਸੁਰਤਾ ਅਤੇ ਇਕਸਾਰਤਾ ਲਈ ਅਤੀ ਜ਼ਰੂਰੀ ਹੈ। ਪਰ ਇਸ ਰੂਪ ਅੰਦਰ, ਇਨ੍ਹਾਂ ਦੋਹਾਂ ਗੱਲਾਂ ਦੀ ਅਣਹੋਂਦ ਹੈ।

ਇਸ ਦੇ ਨਾਲ ਹੀ ਇਹ ਭੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਇਸ ਦੀ ਇਹ ਵੰਡ ਪੱਕੇ ਤੌਰ 'ਤੇ, ਇਸ ਦੀ ਲਿਖਤ ਤੇ ਤਿੰਨ ਵੱਖ-ਵੱਖ ਭਾਗਾਂ ਨੂੰ ਪੂਰਨ-ਵਿਸਰਾਮ “॥” (ਦੋ ਡੰਡੀਆਂ) ਦੇ ਕੇ ਨਖੇੜਿਆ ਗਿਆ ਹੈ।

ਪਹਿਲਾ ਭਾਗ- “ੴ ਸਤਿ ਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਿਤ ਅਜੂਨੀ ਸੈਭੰ ਗੁਰਪ੍ਰਸਾਦਿ॥”

ਦੂਸਰਾ ਭਾਗ- “ਜਪੁ॥”

ਤੀਸਰਾ ਭਾਗ- “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥”

ਪਹਿਲਾ ਭਾਗ- “ੴ …. . ਤੋਂ …. . ਗੁਰਪ੍ਰਸਾਦਿ॥” ਤੱਕ, ਜੋ ਕਿ ਇੱਕ ਵਾਰਤਕ ਲਿਖਤ ਹੈ, ਤੋਂ ਬਾਅਦ ਪੱਕੇ ਤੌਰ ਤੇ, “॥” (ਦੋ ਡੰਡੀਆਂ), ਜੋ ਕਿ ਪੂਰਨ ਵਿਸਰਾਮ ਦੀ ਨਿਸ਼ਾਨੀ ਹੈ, ਪਈਆਂ ਹੋਈਆਂ ਹਨ।

ਦੂਸਰਾ ਭਾਗ- “॥ ਜਪੁ॥” ਹੈ। ਇਹ ਭੀ ਵਾਰਤਕ ਰੂਪ ਹੈ, ਕਵਿਤਾ ਨਹੀਂ। ਸਿਰਫ਼ ਇੱਕੋ-ਇੱਕ ਸ਼ਬਦ ਹੈ, ਜੋ ਕਿ ਸਿਰਲੇਖ ਦੇ ਰੂਪ ਵਿੱਚ ਹੈ। ਇਸ ਦੇ ਦੋਵੇਂ ਪਾਸੇ ਹੀ ਵਿਸਰਾਮ ਦਾ ਚਿੰਨ੍ਹ “॥” (ਦੋ ਡੰਡੀਆਂ) ਪਈਆਂ ਹੋਈਆਂ ਹਨ। (ਨੋਟ:- ਕਥਿਤ-ਵਿਦਵਾਨਾਂ ਦਾ ਇੱਕ ਕਮਾਲ ਹੁਣੇ-ਹੁਣੇ ਵੇਖਣ ਵਿੱਚ ਆਇਆ ਹੈ। ਇਨ੍ਹਾਂ ਵੱਲੋਂ ਪੂਰਨ-ਵਿਸਰਾਮ ਦੇ ਦੋਵੇਂ ਪਾਸੇ ਹੋਏ ਚਿੰਨਾਂ ਨੂੰ, “ਇਨਵਰਟਿਡ ਕਾਮੇ” ਕਹਿਣ ਅਤੇ ਲਿਖਣ ਦੀ ਨਵੀਨ-ਖੋਜ ਪ੍ਰਗਟ ਕੀਤੀ ਗਈ ਹੈ।)

ਤੀਸਰਾ ਭਾਗ- “ਆਦਿ ਸਚੁ … …. ਤੋਂ … …. ਨਾਨਕ ਹੋਸੀ ਭੀ ਸਚੁ॥” ਤੱਕ, ਵਾਲੀ ਲਿਖਤ ਹੈ। ਜੋ ਕਿ ਕਵਿਤਾ ਹੈ, ਵਾਰਤਕ ਨਹੀਂ ਅਤੇ ਦੋ ਪੰਕਤੀਆਂ ਵਿੱਚ ਵੰਡੀ ਹੋਈ ਹੈ। “ਆਦਿ ਸਚੁ ਜੁਗਾਦਿ ਸਚੁ॥” ਇਸ ਦਾ ਪਹਿਲਾ “ਕਾਵ-ਅੰਗ” ਹੈ ਦੂਸਰਾ ਅੰਗ, “ਹੈ ਭੀ ਸਚੁ ਨਾਨਕ ਹੋਸੀ ਭੀ ਸਚੁ” ਤੱਕ ਹੈ। ਦੋਹਾਂ ਕਾਵ-ਪੰਕਤੀਆਂ ਦੇ ਅੰਤ ਵਿੱਚ ਪੂਰਨ ਵਿਸ਼ਰਾਮ ਦਾ ਚਿੰਨ੍ਹ “॥” ਮੌਜੂਦ ਹੈ। ਭਾਵੇਂ ਇਹ ਗੱਲ ਸਪਸ਼ੱਟ ਹੀ ਹੈ ਕਿ ਇਹ ਦੋਵੇਂ ਪੰਕਤੀਆਂ ਕਵਿਤਾ ਹਨ, ਫਿਰ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਲਿਖਤ ਦੀ ਦੂਸਰੀ ਥਾਂ ਉੱਤੇ ਹੋਂਦ, ਵਧੀਕ ਸਪੱਸ਼ਟਤਾ ਪ੍ਰਦਾਨ ਕਰਦੀ ਹੈ। ਸਿਰਫ਼ ਅੱਖਰ “ਭੀ” ਦੀ ਥਾਂ “ਭਿ” ਦੇ ਫਰਕ ਨਾਲ ਗਉੜੀ ਰਾਗ ਵਿੱਚ “ਸੁਖਮਨੀ” ਦੀ ਸਤਾਰ੍ਹਵੀਂ ਅਸ਼ਟਪਦੀ ਦੇ ਆਰੰਭ ਵਿੱਚ, “ਸਲੋਕ” -ਨਿਰਣਾਇਕ ਹੈ।

“ੴ … … ਤੋਂ … … ਨਾਨਕ ਹੋਸੀ ਭੀ ਸਚੁ॥” ਤੱਕ, ਮੂਲ-ਮੰਤਰ ਦਾ ਪੂਰਨ ਰੂਪ ਸਮਝ ਕੇ ਕਿਧਰੇ ਭੀ ਇਸ ਦਾ ਸੰਖੇਪ-ਰੂਪ ਨਹੀਂ ਲਿਖਿਆ ਗਿਆ। ਜਿੱਥੇ ਭੀ ਇਸ ਦਾ ਸੰਖੇਪ-ਰੂਪ ਆਇਆ ਹੈ, “ੴ … … ਤੋਂ … … ਗੁਰਪ੍ਰਸਾਦਿ” ਦੇ ਅੰਦਰ-ਅੰਦਰ ਹੀ ਇਸ ਨੂੰ ਸੰਪੂਰਨ ਕੀਤਾ ਗਿਆ ਹੈ। ਜੇ “ਜਪੁ” ਅਤੇ “ਆਦਿ ਸਚੁ … …. ਤੋਂ …. . ਨਾਨਕ ਹੋਸੀ ਭੀ ਸਚੁ” ਤੱਕ ਵਾਲੀ ਲਿਖਤ, ਇਸ ਦਾ ਹੀ ਭਾਗ ਹੁੰਦੀ, ਤਾਂ ਇਸ ਲਿਖਤ ਦਾ ਕੋਈ ਨਾ ਕੋਈ ਹਿੱਸਾ, ਮੂਲ-ਮੰਤਰ ਦੀ ਸੰਖੇਪਤਾ ਵਾਲੇ ਰੂਪ ਵਿੱਚ ਜ਼ਰੂਰ ਹੁੰਦਾ।

jap.jpg

This Graphic is of the INDEX/CONTENTS PAGE of the SGGS. In this Contents Page Guru Ji gives the TITLES of each BANI and its commencing Page..."JAP" is written HERE as a TITLE of the Bani we all know as JAPJI SAHIB.

Now IF we take this word away and amalgamate it into the "so called" Complete Moolmantar..then the Bani JAP is LEFT without a TITLE...and the Title is clearly given by Guru Ji. Millions of Sikhs refer to this Bani as JAPJI SAHIB and its printed under thsi Title in millions of Gutkas etc. Its transaprently clear therefore that this WORD BOXED in between TWO sets of Double dandees and also written in the CONTENTS SECTION is the TITLE of the Gurbani known as Japji and is NOT a part of the so called complete mool mantar.

5.
Next we face an anomaly if we DISREGARD this Guru ji given Title. We will have to provide the TITLE of the Bani that Follows Nanak Hosee Bhi Sach !!!

WHAT is the title of that bani if its NOT "Jap" ? and where is it written in the Contents section of the SGGS ? Is it in INVISIBLE INK ?

Actually GURU ji has provided the solution already..the Beginning FOUR MAJOR Banis are already listed as JAP, SODAR, SOPURAKH and SOHILA.

Then the 31 Raags Begin.

But many of the DERAWADEE TAKSALI Mahapursh following continue to disregard these facts and truths, in favour of what their "Waddeh babaji" has said. What GURU JI has WRITTEN seems to be of no consequence to them.
ਫਿਰ, ਸਭ ਤੋਂ ਵੱਡੀ ਵਿਚਾਰਨ ਵਾਲੀ ਗੱਲ ਇਹ ਹੈ ਕਿ, - “ਨਾਨਕ ਹੋਸੀ ਭੀ ਸਚੁ” ਤੱਕ, ਮੂਲ ਮੰਤਰ ਦਾ ਸਰੂਪ ਨਿਸਚਿਤ ਕਰਕੇ, ਉਸ ਤੋਂ ਬਾਅਦ ਜੋ ਬਾਣੀ ਆਰੰਭ ਹੁੰਦੀ ਹੈ, ਉਸ ਦਾ ਤਾਂ ਫਿਰ ਕੋਈ ਸਿਰਲੇਖ ਹੀ ਨਹੀਂ ਰਹਿ ਜਾਂਦਾ। ਫਿਰ ਉਸ ਲਿਖਤ ਨੂੰ ਅਸੀਂ ਕਿਸ ਆਧਾਰ ਤੇ “ਜਪੁ” ਜਾਂ “ਜਪੁ ਜੀ ਸਾਹਿਬ” ਆਖ ਸਕਦੇ ਹਾਂ? ਪਰ ਸ੍ਰੀ ਗੁਰੂ ਅਰਜਨੁ ਦੇਵ ਜੀ ਨੇ ਇਸ ਦਾ ਨਿਰਣਾ ਭੀ ਆਪਣੇ ਹੱਥ ਰੱਖ ਕੇ, ਇਸ ਉਲਝਣ ਨੂੰ ਸੁਲਝਾਇਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ “ਤਤਕਰਾ ਰਾਗਾਂ ਕਾ” ਦਿੱਤਾ ਹੋਇਆ ਹੈ। ਇਸ ਦੀ ਲਿਖਤ ਵਿੱਚ, ਸਭ ਤੋਂ ਪਹਿਲਾਂ “ਜਪੁ” ਫਿਰ “ਸੋ ਦਰੁ”, “ਸੋ ਪੁਰਖੁ” ਅਤੇ “ਸੋਹਿਲਾ” ਦਾ ਵਾਰੀ ਵਾਰੀ ਉਲੇਖ ਹੈ।
ਸਤਿਗੁਰੂ ਜੀ ਦਾ ਇਹ ਲਿਖਤੀ ਫੈਸਲਾ, ਇਸ ਉਲਝਣ ਦਾ ਸਪੱਸ਼ਟ ਹੱਲ ਹੈ ਕਿ ਮੂਲ-ਮੰਤਰ ਦੀ ਸੰਪੂਰਨ ਲਿਖਤ “ਗੁਰਪ੍ਰਸਾਦਿ” ਤੱਕ ਹੈ ਅਤੇ ਉਸ ਤੋਂ ਬਾਅਦ ਵਾਲੀ ਰਚਨਾ ਦਾ ਸਿਰਲੇਖ “ਜਪੁ” ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪੁਰਾਤਨ ਲਿਖਤ (ਕਰਤਾਰਪੁਰ ਵਾਲੀ ਬੀੜ) ਦੇ ਤੱਤਕਰੇ ਵਿੱਚ, “ਜਪੁ” ਦੇ ਨਾਲ ਇਹ ਅੱਖਰ ਭੀ ਦਰਜ ਹਨ, - “ਜਪੁ” -ਸ੍ਰੀ ਗੁਰੂ ਰਾਮਦਾਸ ਜੀ ਕੇ ਦਸਖਤਾਂ ਕੀ ਨਕਲ।” ਇਸ ਸਪੱਸ਼ਟ ਲਿਖਤ ਦੇ ਸਾਹਮਣੇ ਕਿਸੇ ਭੀ ਹੋਰ ਵਾਦ-ਵਿਵਾਦ ਨੂੰ ਕੋਈ ਥਾਂ ਨਹੀਂ ਰਹਿ ਜਾਂਦੀ। ਇਹ ਵਿਚਾਰ,

In the ORIGINAL COPY of the SGGS at kartarpur called Kartarpuree Birrh, the Contents page has the SIGNATURE COPY of GURU RAMDASS JI beside the Title JAP.

WHY was a "Signature" of the Fourth Guru Ji" placed beside the Title "JAP" in the Contents Section leaves no doubt as to the IMPORTANCE of this Bani named JAP. There is no further doubts or place for any controversy.

Internal Evidence from SGGS is enough to lay all doubts at rest.This Birrh was written By Bhai Gurdass Ji in the presence and under the direct supervision of Guru Arjun Ji Sahib and and we cannot even think of going AGAINST this evidence.

It is VITAL that the bani that is most read throughout the ages and is the Shahkaar rachnna Master piece of the Founder GURU NANAK be correctly identified by its NAME [[ JAP]] and not be intentionally "MISLAID"/made to disappear.... inside a so called "long and aslee real moolmantar" as advocated by some. There is no bani that begins with the words.that follow the Nanak Hosee Bhee sach section.......Socheh Soch and its not indicated in the Contents section of SGGS.

Another very substantial piece of evidence of Guru Arjun ji sahibs "thoroughness" in ensuring the completeness of SGGS is seen whereby the CONTENTS SECTION is so comprehensive and complete with NOTHING being "left out" is the way the Contents Pages are written - the first contents of the Sggs contains the Titles of banis coming Before the Raags as given above i.e. Jap, Sodar, Sopurakh and Sohila and then the 31 Raags from Sri raag to Raag jaijawantee.
After the raag jaijawantee there is a list of ALL SHABDS and SLOKA that are not in Raag and these are listed under various titles as Slok Varan ton vadheek - "Additional Sloks"..

And a second Table of Contents is "SHABAD CONTENT PAGE" Ttakara Shabadaan Da"...which provides the OPENING TUK of the shabad so its easy to find a particular Shabad very easily.

In this Tatkara Shabada Ka also there is NO LISTING FOR.."socheh soch na hovee.." which would be the LOGICAL WAY to list the "Bani" coming AFTER the [[ JAP ]] if [[ JAP ]]was not the Title !! EVERY OTHER SHABAD is listed !!!
INCLUDING the MOOL MANTAR which is Listed as..."EK Oangkaar Satgur Parsaad.....and Page No. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰੂਨੀ-ਲਿਖਤ ਤੇ ਆਧਾਰਤ ਹੈ, ਜੋ ਕਿ ਪੰਚਮ-ਪਾਤਸ਼ਾਹ ਜੀ ਨੇ ਆਪ ਭਾਈ ਗੁਰਦਾਸ ਜੀ ਪਾਸੋਂ ਤਿਆਰ ਕਰਵਾਈ ਸੀ।
ਇਸ ਤੋਂ ਉਲਟ ਨਾ ਅਸੀਂ ਕੁੱਝ ਸੋਚ ਸਕਦੇ ਹਾਂ ਅਤੇ ਨਾ ਹੀ ਕੁੱਝ ਹੋਰ ਆਖਿਆ ਜਾ ਸਕਦਾ ਹੈ। ਫਿਰ ਭੀ ਖਿਆਲ ਕਰ ਲੈਣਾ ਚਾਹੀਦਾ ਕਿ “ਜਪੁ” ਹੀ ਇੱਕ ਐਸੀ ਰਚਨਾ ਹੈ, ਜਿਸ ਦਾ ਸਭ ਤੋਂ ਵਧੀਕ ਪਠਨ-ਪਾਠਨ ਹੋਇਆ ਹੈ ਅਤੇ ਹੋ ਰਿਹਾ ਹੈ। ਉਸ ਦੀ ਹੋਂਦ ਦਾ ਤੱਤਕਰੇ ਵਿੱਚ ਹੋਣਾ ਅਤਿਅੰਤ ਜ਼ਰੂਰੀ ਹੈ, ਨਹੀਂ ਤਾਂ ਇਸ ਬਾਣੀ ਵਾਲੇ ਪਹਿਲੇ ਸਫਿਆਂ ਦੀ ਅਣਹੋਂਦ ਦਰਸਾਉਣ ਵਾਲੇ ਅਸੀ ਆਪ ਹੋ ਜਾਵਾਂਗੇ। “ਜਪੁ” ਅਤੇ “ਆਦਿ ਸੁਚ … … … ….” ਵਾਲੇ ਸਲੋਕ ਨੂੰ, ਮੂਲ-ਮੰਤਰ ਦਾ ਹਿੱਸਾ ਮੰਨ ਲੈਣ ਤੋਂ ਬਾਅਦ, ਅਗਲੀ ਬਾਣੀ, “ਸੋਚੈ ਸੋਚਿ … … “ ਨਾਲ ਆਰੰਭ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇ ਲੇਖ ਦੋ ਤੱਤਕਰਿਆਂ ਦੇ ਨੇਮਾਂ ਅਨੁਸਾਰ ਜਾਂ ਤਾਂ ਬਾਣੀ ਦਾ ਸਿਰਲੇਖ (ਨਾਂ) ਇਸ ਵਿੱਚ ਹੋਣਾ ਚਾਹੀਦਾ ਹੈ ਜਾਂ ਫਿਰ ਰਚਨਾ ਦੀ ਪਹਿਲੀ ਪੰਕਤੀ, “ਸੋਚੈ ਸੋਚਿ … ….”, ਪਹਿਲੇ ਦੋ ਤਿੰਨ ਅੱਖਰ ਲਿਖ ਕੇ ਅੱਗੇ ਉਸ ਸਫੇ ਦਾ ਨੰਬਰ ਲਿਖਿਆ ਜਾਣਾ ਚਾਹੀਦਾ ਹੈ, ਜਿਸ ਸਫੇ ਉਪਰ ਉਸ ਬਾਣੀ ਦਾ ਆਰੰਭਕ –ਉਲੇਖ ਹੈ।
“ਜਪੁ” ਨੂੰ ਅਸੀਂ ਮੂਲ-ਮੰਤਰ ਦਾ ਹਿੱਸਾ ਬਣਾ ਰਹੇ ਹਾਂ, ਹਾਲਾਂਕਿ ਤੱਤਕਰੇ ਵਿੱਚ ਇਹੀ ਨਾਮ ਲਿਖ ਕੇ ਅੱਗੇ ਸਫਾ ਲਿਖਿਆ ਗਿਆ ਹੈ। ਜੇ ਇਹ ਮੂਲ-ਮੰਤਰ ਦਾ ਭਾਗ ਹੁੰਦਾ ਤਾਂ ਫਿਰ ਤੱਤਕਰੇ ਵਿੱਚ, “ਸੋਚੈ ਸੋਚਿ ਨ ਹੋਵਈ … … “ ਪੰਕਤੀ ਲਿਖ ਕੇ ਅੱਗੇ ਸਫੇ ਦਾ ਨੰਬਰ ਪਾਇਆ ਜਾਣਾ ਚਾਹੀਦਾ ਸੀ, “ਤੱਤਕਰਾ ਰਾਗਾਂ ਕਾ”, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਰਾਗਾਂ ਦੇ ਨਾਵਾਂ ਦੇ ਸਿਰਲੇਖ ਦਿੰਦਾ ਹੈ, ਜਾਂ ਫਿਰ “ਰਾਗੁ ਸਿਰੀਰਾਗੁ” ਤੋਂ ਪਹਿਲੇ ਅਤੇ “ਰਾਗੁ ਜੈਜਾਵੰਤੀ” ਤੋਂ ਬਾਅਦ ਆਈਆਂ ਰਚਨਾਵਾਂ ਦੇ ਸਿਰਲੇਖ ਦੇ ਕੇ ਅੱਗੇ ਉਨ੍ਹਾਂ ਦੇ ਸਫ਼ਿਆਂ ਦੇ ਨੰਬਰ ਦਿੰਦਾ ਹੈ। ਦੂਸਰਾ ਤੱਤਕਰਾ ਹੈ, “ਤੱਤਕਰਾ ਸ਼ਬਦਾਂ ਕਾ”। ਇਸ ਵਿੱਚ “ਸਿਰੀਰਾਗੁ” ਤੋਂ ਲੈ ਕੇ “ਜੈਜਾਵੰਤੀ” ਤੱਕ ਅਤੇ ਉਸ ਤੋਂ ਬਾਅਦ ਵਾਲੀਆਂ ਰਚਨਾਵਾਂ ਦੇ ਸਿਰਲੇਖ ਅਤੇ ਪਹਿਲੀ ਪੰਕਤੀ ਦੇ ਆਰੰਭ ਦਾ ਕੁੱਝ ਹਿੱਸਾ ਦਿੱਤਾ ਹੋਇਆ ਹੈ। “ਤਤਕਰਾ ਰਾਗਾਂ ਕਾ” ਪਹਿਲੇ, “ੴ …. ਤੋਂ ਲੈ ਕੇ … … ਗੁਰਪ੍ਰਸਾਦਿ” ਤੱਕ ਮੂਲ ਮੰਤਰ ਲਿਖਿਆ ਹੋਇਆ ਹੈ। ਪਰ “ਤਤਕਰਾ ਸ਼ਬਦ ਕਾ” ਆਰੰਭ ਵਿੱਚ “ੴ ਸਤਿਗੁਰੂ ਪ੍ਰਸਾਦਿ”, ਮੂਲ-ਮੰਤਰ ਸੰਖੇਪ ਰੂਪ ਦਰਜ ਹੈ। ਇਵੇਂ ਤੱਤਕਰੇ ਵਿੱਚ ਕਿਤੇ-ਕਿਤੇ ਵੱਖ-ਵੱਖ ਸ਼ਬਦਾਂ ਦੇ ਸੰਗ੍ਰਹਿ ਦੇ ਆਰੰਭ ਸਮੇਂ ਭੀ ਮੂਲ-ਮੰਤਰ ਇਹੀ ਸੰਖੇਪ ਰੂਪ ਲਿਖਿਆ ਗਿਆ ਹੈ।
Some people say that the Composition up to Nanak hosee Bhee sach is PAURREE No. 1..BUT whats actually written in the SGGS is that the NUMERAL follwoing the SOCHEH SOCH na hovee is [[ 1 ]] and NOT [[ 2 }] as shoudl eb the case IF the Nanak hosee bhee sach is pauree Number ONE. Where is the Numeral [[1 ]] to indicate the numbering system followed so METICOLOUSLY in SGGS.
ਕੁੱਝ ਸੱਜਣਾਂ ਪਾਸੋਂ ਐਸਾ ਭੀ ਸੁਣਨ ਦਾ ਮੌਕਾ ਮਿਲਦਾ ਕਿ ਪਹਿਲੀ ਪਾਉੜੀ ਦਾ ਪਾਠ ਕਰੋ. . “ੴ … …. ਤੋਂ ਲੈ ਕੇ ਨਾਨਕ ਹੋਸੀ ਭੀ ਸਚੁ”, ਤੱਕ। ਜੇ ਇਹ ਪਹਿਲੀ ਪਉੜੀ ਤਾਂ ਫਿਰ “ਸੋਚੈ ਸੋਚਿ … … “ ਵਾਲੀ ਪਉੜੀ ਦੇ ਅੰਤ ਵਿੱਚ ਗਿਣਤੀ ਦਾ ਅੰਕ “2” ਹੋਣਾ ਚਾਹੀਦਾ ਸੀ, ਪਰ ਐਸਾ ਹੈ। ਇਵੇਂ ਹੀ, “ਆਦਿ ਸਚੁ … … “ ਵਾਲੇ ਸਲੋਕ ਨੂੰ ਮੂਲ-ਮੰਤਰ ਦਾ ਹੀ ਹਿੱਸਾ ਦੱਸਣ ਵਾਲੇ ਸੱਜਣ ਆਖਦੇ ਹਨ ਕਿ ਜੇ ਸਲੋਕ ਨੰ: “1” ਹੈ ਤਾਂ ਫਿਰ “ਜਪੁ ਜੀ” ਦੇ ਅੰਤਮ ਸਲੋਕ ਅੱਗੇ ਅੰਕ “2” ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਕ-ਵਿਧੀ ਸਮਝਣ ਲਈ, ਵਿਸ਼ੇਸ਼ ਧਿਆਨ ਦੀ ਲੋੜ ਹੈ। ਸਾਧਾਰਨ ਨਜ਼ਰ ਨਾਲ ਇਸ ਦਾ ਬੋਧ ਨਹੀਂ ਹੋ ਸਕਦਾ। ਲੇਖ ਦਾ ਵਿਸ਼ਾ “ਅੰਕ-ਗਿਣਤੀ” ਨਹੀਂ ਹੈ, ਸਿਰਫ਼ ਉਸ ਦਿੱਤੀ ਦਲੀਲ ਦਾ ਹੀ ਨਿਰਣਾ ਕਰਨਾ ਹੈ। ਗਉੜੀ ਰਾਗੁ ਵਿੱਚ 24 ਅਸ਼ਟਪਦੀਆਂ ਤੋਂ ਪਹਿਲਾਂ, ਸਲੋਕ ਲਿਖਿਆ ਹੋਇਆ ਅਤੇ ਸਾਰੇ ਹੀ ਸਲੋਕਾਂ ਦੇ ਅੰਤ ਵਿੱਚ, ਬਾਰ-ਬਾਰ, “1” ਹੀ ਲਿਖਿਆ ਗਿਆ ਹੈ। ਹਾਲਾਂਕਿ, 24 ਅਸ਼ਟਪਦੀਆਂ ਨਾਲ, 24 ਹੀ ਸਲੋਕ ਲਿਖੇ ਗਏ ਹਨ। ਅੰਕ-ਵਿਧੀ ਨੂੰ ਸਮਝਣ ਤੋਂ ਬਿਨਾਂ ਇਸ ਤਰ੍ਹਾਂ ਦੀਆਂ ਬੇ ਦਲੀਲਾਂ ਗੱਲਾਂ ਹੀ ਆਖੀਆਂ ਜਾ ਸਕਦੀਆਂ ਹਨ।
Internal Evidnece of how SLOKS are numbered in SGGS. IN Gaurree Sukhmani..there are 24 SLOKS followed by 24 Ashtpadees...BUT each SLOK is numbered as [[ 1 ]] even though there are 24 of them !! In order to understand how the SGGS is NUMBERED is vital to understanding it and the extraordinary genius of Guru Ji in using it to make the SGGS absolutely aduleration proof.

Secondly the Mool mantar being PROSE and NOT kavita/poetry need not be having the name of the author/or raag etc. Only those compositions that are in POETRY as per the entire SGGS, need to have the author/ Mahalla and Raag identified.

Note: The "Raagmaala" breaks this Rule too..its in kavita, but its tuks are numbered as if they are SLOKS...and its author is not IDed even though its NOT PROSE !! Therefore based on all the internal evidence besides being OUTSIDE the Mundavnne MOHR of SGGS its clearly adulteration. But this lekh is NOT about Raagmala. This is just a note to be considered. (Jarnail Singh )

“ਮੂਲ ਮੰਤਰ” ਸੰਬੰਧੀ ਕੁੱਝ ਹੋਰ ਵਿਚਾਰਾਂ ਵੀ ਧਿਆਨ ਵਿੱਚ ਰੱਖ ਲੈਣੀਆਂ ਚਾਹੀਦੀਆਂ ਹਨ। ਇਸ ਰਚਨਾ ਉੱਤੇ ਕਿਸੇ ਵੀ ਰਾਗ, ਕਾਵਿ-ਵੰਨਗੀ ਅਤੇ ਲਿਖਾਰੀ; (ਸਿਰਲੇਖ: ਸ੍ਰੀ ਗੁਰੂ ਨਾਨਕ ਦੇਵ ਜੀ) ਦਾ ਸਿਰਲੇਖ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਵਾਰਤਕ ਹੈ: ਰਾਗਮਈ ਜਾਂ ਕਾਵਿ ਕਾਵਿ ਨਹੀਂ ਹੈ ਅਤੇ ਇਸ ਦੇ ਕਰਤਾ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਇਸ ਦਾ ਉਚਾਰਨ ਕਰਨ ਤੋਂ ਪਹਿਲਾਂ ਕਿਸੇ ਵੀ ਵਿਅਕਤੀ, ਰਾਗ ਜਾਂ ਕਾਵਿ ਵੰਨਗੀ ਦਾ ਜ਼ਿਕਰ ਨਹੀਂ ਹੋ ਸਕਦਾ, ਕਿਉਂਕਿ ਇਹ ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਨਾਨਕ ਜੀ ਦੀ ਰਚਨਾ ਹੈ ਅਤੇ ਕਿਸੇ ਰਾਗ ਜਾਂ ਕਾਵਿ ਵੰਨਗੀ ਰਹਿਤ ਹੈ। ਇਸ ਸੰਬੰਧੀ ਐਸੀਆਂ ਭੁੱਲਾਂ ਆਮ ਹੋ ਰਹੀਆਂ ਇਸ ਵਾਸਤੇ ਹੀ ਵਿਚਾਰਵਾਨ ਪ੍ਰੇਮੀਆਂ ਦੀ ਸਾਵਧਾਨੀ ਵਾਸਤੇ ਇਨ੍ਹਾਂ ਦਾ ਸੰਖੇਪ ਜ਼ਿਕਰ ਕੀਤਾ ਜਾ ਰਿਹਾ ਹੈ।
IN ALL old handwritten Sroops of SGGS, the FULL MOOLMANTAR from EK Oangkaar to GURPARSAAD is given Place of HONOUR at the TOP of RIGHT HAND SIDE. All bani then follows below the Mool Mantar. This comes 31 times in SGGS.

When arrangements were made to make PRINTED COPIES, due to NEGLIGENCE of the PRINTERS ( Private BOOKSELLERS ) the Place of Honour at the Top RIGHT HAND PAGE was not accorded to the SHORTER Versions of the Mool mantar. Instead SPACE SAVING concerns seem to be uppermost ( booksellers being individuals out to maximise PROFITS ONLY) led to the Mool mantar being MIXED with opening lines of shabads etc. This grievious mistajke was REALISED by the SGPC and it had decided to make amends when making arrangements to PRINT authentic copies of SGGS in the 1930s...BUT the DERAWADEE /TAKSALI snats and mahapurashs raised such a hue and cry , false alarm that the SGPC was "altering Gurbani"...that the scheme was put on hold along simialr liens as the SRM was put on hold as well (also due to objections form the same sants and deras who by the way have NEVER followed the SRM they objected to in the first place )
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਲਿਖਤਾਂ ਉਨ੍ਹਾਂ ਦੇ ਲਿਖਣ ਦੇ ਢੰਗ ਦੀ ਵਿਉਂਤਬੰਦੀ ਅਨੁਸਾਰ, ਮੂਲ ਮੰਤਰ ਸਭ ਤੋਂ ਸਿਰਮੌਰ ਹੈ। ਇਸ ਦੀ ਲਿਖਤ ਅਤੇ ਪਠਨ-ਪਾਠਨ ਸਭ ਤੋਂ ਪਹਿਲਾਂ ਹੀ ਹੋਣਾ ਚਾਹੀਦਾ ਹੈ। ਇਸ ਵਿੱਚ ਪ੍ਰਭੂ ਹਸਤੀ ਦੇ ਮਹਾਨ ਗੁਣਾਂ ਦਾ ਸਿਧਾਂਤਕ ਵਰਨਣ ਹੈ। ਇਸ ਵਾਸਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਹੀ ਸਭ ਤੋਂ ਪਹਿਲਾਂ ਲਿਖਿਆ ਗਿਆ ਹੈ ਅਤੇ ਯਤਨ ਕੀਤਾ ਗਿਆ ਹੈ ਕਿ ਇਹ ਪਹਿਲਾ ਦਰਜਾ ਹਰ ਹਾਲਤ ਵਿੱਚ ਸਥਾਪਤ ਰਹੇ। ਪਰ ਸਾਡੀ ਅਗਿਆਨਤਾ ਦੇ ਕਾਰਨ, ਐਸਾ ਹੋ ਰਿਹਾ ਹੈ ਕਿ ਇਸ ਲਿਖਤ ਨੂੰ ਅਸੀਂ ਕਈ ਸਿਰਲੇਖਾਂ ਹੇਠ, ਕਦੇ ਪਹਿਲਾਂ ਅਤੇ ਕਦੇ ਬਾਅਦ ਵਿੱਚ ਲਿਖ ਅਤੇ ਪੜ੍ਹ ਰਹੇ ਹਾਂ। ਕੁੱਝ ਉਦਾਹਰਣਾਂ ਇਸ ਪ੍ਰਕਾਰ ਹਨ-

  1. ਸੋ ਦਰੁ ਰਾਗੁ ਆਸਾ ਮਹਲਾ 1 ੴ ਸਤਿਗੁਰ ਪ੍ਰਸਾਦਿ॥SEE How the Title fo the bani Sodar raag asa mh 1 has been given PRECEDENCE over the MOOL MANTAR !! This is obviously a mistake becasue the MM is more IMPORTANT and should come FIRST. Several such mistakes abound in the printed versions of the SGGS and have survived due to the "support" provided by the DERAWADEE/Taksali sections. This Mistake becomes even more ludicrous when we realise that what it means is that this way of writing the title makes the EK Onagkaar satgurparsaad part of Sodar and raag asa...this is WRONG becasue Sodar is Gurbani in KAVITA..while the Mool Mantar is PROSE..and the two cannot ever be MIXED !! How could PROSE be SUNG in Raag !! The words Mahalla 1..informs us that the writer is Guru nanak.....well well..see the next example...

    ਇਸ ਲਿਖਤ ਅਨੁਸਾਰ, ਮੂਲ ਮੰਤਰ ਦਾ ਇਹ ਸੰਖੇਪ ਰੂਪ “ਸੋ ਦਰੁ” ਬਾਣੀ ਦਾ ਹਿੱਸਾ ਹੈ। ਫਿਰ ਇਹ ਵਾਰਤਕ ਰੂਪ ਰਾਗੁ ਆਸਾ ਵਿੱਚ ਗਾਇਨ ਕਰਨ ਦੀ ਹਦਾਇਤ ਵੀ ਹੋ ਜਾਂਦੀ ਹੈ। ਸਿਰਫ਼ “ਮਹਲਾ 1” ਸਾਰਥਕ ਹੈ, ਕਿਉਂਕਿ ਇਹ ਮੂਲ ਮੰਤਰ ਤਾਂ ਹੈ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ।
  2. ਰਾਗੁ ਆਸਾ ਮਹਲਾ 4 ਸੋ ਪੁਰਖੁ ੴ ਸਤਿਗੁਰ ਪ੍ਰਸਾਦਿ॥ ਇਸ ਲਿਖਤ ਅਨੁਸਾਰ, ਨਵੀਂ ਗੱਲ ਸਾਹਮਣੇ ਆਉਂਦੀ ਹੈ। ਇਸ ਰਚਨਾ ਦਾ ਰਾਗ ਤਾਂ ਆਸਾ ਹੈ, ਪਰ ਰਚਨਾ ਅਤੇ ਰਚਨਾਕਾਰ ਦੋਵੇਂ ਹੀ ਬਦਲ ਜਾਂਦੇ ਹਨ। ਰਚਨਾ “ਸੋ ਪੁਰਖੁ” ਹੋ ਜਾਂਦੀ ਹੈ ਅਤੇ ਰਚਨਾਕਾਰ ਸ੍ਰੀ ਗੁਰੂ ਰਾਮਦਾਸ ਜੀ।
  3. Here the Raag is ASA..bani is SOPURAKH..and Since there is Mahalla 4 the EK Oangkaar here means the Mool mantar is authored by GURU RAMDASS JI..when we all know that the real author of the Mool mantar is GURU NANAK JI !! Clearly the titling is WRONGLY DONE.
  4. ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ 1
    Here the ludicrousness exceeds even itself...Now according to THIS EXAMPLE..the Mool mantar is Raag gauree Deepki !! when previously it was Raag asa !!
    ੴ ਸਤਿਗੁਰ ਪ੍ਰਸਾਦਿ॥

    ਇਸ ਉਦਾਹਰਣ ਵਿਚ, (ਮੂਲ ਮੰਤਰ) ਰਚਨਾ ਦਾ ਰਾਗ, ਗਉੜੀ ਦੀਪਕੀ ਹੋ ਜਾਂਦਾ ਹੈ।
  5. ਰਾਮਕਲੀ ਮਹਲਾ 3 ਅਨੰਦੁ ੴ ਸਤਿਗੁਰ ਪ੍ਰਸਾਦਿ॥
  6. Here all 3 change..Raag becoems Raamklai..Mool mantar author becomes GURU AMARDASS JI and its part of the bani Anand sahib..
ਇਸ ਲਿਖਤ ਅਨੁਸਾਰ, ਇਸ (ਮੂਲ ਮੰਤਰ) ਰਚਨਾ ਦਾ ਰਾਗ, ਰਚਨਾ ਅਤੇ ਰਚਨਾਕਾਰ, ਸਭ ਬਦਲ ਜਾਂਦੇ ਹਨ।

ਬਿਨਾਂ ਵਿਸਤਾਰ ਦੇਣ ਦੇ, ਕੁੱਝ ਇਸ ਤਰ੍ਹਾਂ ਦੀਆਂ ਹੋਰ ਲਿਖਤਾਂ, ਵਿਚਾਰ ਅਧੀਨ ਰੱਖ ਲਈਏ -

ਰਾਗੁ ਗਉੜੀ ਪੂਰਬੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ॥
Here Bhagat KABIR jsi supposedly the AUTHOR of Ek oangkaar satgur parsaad !!
ਇਸ ਲਿਖਤ ਅਨੁਸਾਰ, ਇਸ “ਮੂਲ ਮੰਤਰ” ਦੇ ਰਚਣਹਾਰ ਦਾ ਨਾਮ ਭਗਤ ਕਬੀਰ ਹੋ ਜਾਂਦਾ ਹੈ।

ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀ ਕੀ namdev becoems author..

ੴ ਸਤਿਗੁਰੂ ਪ੍ਰਸਾਦਿ॥

ਇਹ ਲਿਖਤ, ਮੂਲ ਮੰਤਰ ਦਾ ਲਿਖਾਰੀ ਭਗਤ ਰਵਿਦਾਸ ਜੀ ਨੂੰ ਸਥਾਪਿਤ ਕਰਦੀ ਹੈ। Bhagt Ravidass ji becomes author of Mool mantar..

ਜਿਉਂ-ਜਿਉਂ ਅਸੀਂ ਪ੍ਰਚਲਤ-ਪ੍ਰਕਾਸ਼ਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਜਾਵਾਂਗੇ, ਤਿਉਂ-ਤਿਉਂ ਐਸੋ ਸਿਰਲੇਖ ਸਾਨੂੰ ਆਮ ਹੀ ਵੇਖਣ ਵਿੱਚ ਮਿਲਣਗੇ। ਕਿਸੇ ਵੀ ਇਕਸਾਰ ਨੇਮ ਦੀ ਪਾਲਣਾ ਨਜ਼ਰ ਨਹੀਂ ਪਵੇਗੀ। ਅਸੀਂ ਪੜ੍ਹਾਂਗੇ ਕੁੱਝ ਹੋਰ, ਪਰ ਸਮਝਣ ਵਾਸਤੇ ਉਸ ਨੂੰ ਹੇਠ-ਉਤੇ ਅਦਲ-ਬਦਲ ਕਰਦੇ ਰਹਾਂਗੇ।
Thus as we continue reading the present printed versions of SGGS..we see how the RULES are mercilessly disregarded all over the place. Rules set in place by GURU ARJUN JI and METICOLOUSLY FOLLOWED by Bhai Gurdass ji and the other copiers later. (Even though paper was more costly back then..the copiers were more religious and not profit oriented)
ਕਾਫ਼ੀ ਸਮਾਂ ਪਹਿਲਾਂ, ਮੰਗਲਾ-ਚਰਨ (ਮੂਲ-ਮੰਤਰ) ਦੀ ਇਕਸਾਰਤਾ ਵਾਸਤੇ ਭਰਪੂਰ ਯਤਨ ਹੋਏ ਸਨ। ਫੈਸਲੇ ਵੀ ਠੀਕ ਕੀਤੇ ਗਏ ਸਨ। ਪਰ ਜਿੰਨ੍ਹਾਂ ਦੀ ਸੋਚ ਪਿਛਾਂਹ ਖਿੱਚੂ ਅਤੇ ਸੁਆਰਥੀ ਹੈ, ਉਨ੍ਹਾਂ ਦੀ ਜ਼ਿਦ ਕਰਕੇ ਹੀ, ਸਹੀ ਥਾਂ ਤੇ ‘ਗਲਤ’ ਰਸਤੇ ਨੂੰ ਤਰਜੀਹ ਦਿੱਤੀ ਗਈ। ਭਾਵੇਂ ਇਹ ਚਰਚਾ ਮੇਰੀ ਇਸ ਲਿਖਤ ਦਾ ਮੂਲ ਵਿਸ਼ਾ ਨਹੀਂ ਹੈ, ਫਿਰ ਵੀ ਕੁੱਝ ਸਪੱਸ਼ਟਤਾ ਦੇਣੀ ਜ਼ਰੂਰੀ ਸਮਝਦਾ ਹਾਂ।

ਪ੍ਰਸਿੱਧ ਵਿਦਵਾਨਾਂ ਨੇ ਸ੍ਰੀ ਕਰਤਾਰਪੁਰ ਵਾਲੀ ਆਦਿ ਬੀੜ ਦਾ ਸਫੇ-ਵਾਰ ਵੇਰਵਾ ਦੇ ਕੇ, ‘ਮੰਗਲ’ (ਮੂਲ-ਮੰਤਰ) ਦੀ ਸਹੀ ਥਾਂ ਕਿਥੇ ਹੈ, ਦਰਸਾਈ ਹੈ। ਵੈਸੇ ਵੀ ਪਰਮਾਤਮਾ ਦਾ ਜ਼ਿਕਰ ਸਭ ਤੋਂ ਪਹਿਲਾਂ ਹੀ ਕੀਤਾ ਜਾਂਦਾ ਹੈ। ਅਸੀਂ ਸਾਧਾਰਨ ਪੱਤਰ ਵੀ ਲਿਖੀਏ ਤਾਂ ਸਭ ਤੋਂ ਪਹਿਲਾਂ ‘ੴ’ ਲਿਖਦੇ ਹਾਂ, ਫਿਰ ਭਾਵੇਂ ‘ਸਤਿਗੁਰ ਪ੍ਰਸਾਦਿ’ ਲਿਖੀਏ ਜਾਂ ‘ਵਾਹਿਗੁਰੂ ਜੀ ਕੀ ਫਤਹਿ’ -ਪਰ ਹੋਰ ਕਿਸੇ ਲਿਖਤ ਨੂੰ ਪਹਿਲ ਨਹੀਂ ਦਿੰਦੇ। ਇਸੇ ਹੀ ਸੁਭਾਅ ਅਨੁਸਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮੁੱਢਲੀਆਂ ਲਿਖਤਾਂ ਵਿੱਚ ਪਹਿਲ ਮੂਲ-ਮੰਤਰ ਨੂੰ ਹੀ ਦਿੱਤੀ ਗਈ ਹੈ। ਫ਼ਰਕ ਸਿਰਫ਼ ਇਤਨਾ ਹੈ ਕਿ ਲਿਖਤ ਦਾ ਢੰਗ ਪੁਰਾਤਨ ਹੋਣ ਕਰਕੇ, ਸਾਡੀ ਆਮ ਸਮਝ ਵਿੱਚ ਬੀੜਾਂ ਦੇ ਵਰਤਮਾਨ ਲਿਖਤੀ ਜਾਂ ਛਪਾਈ ਦੇ ਉਤਾਰਿਆਂ ਵੇਲੇ ਨਹੀਂ ਆਇਆ। ਅਸੀਂ ਮੂਲ-ਮੰਤਰ ਅਤੇ ਰਾਗ ਆਦਿ ਦੇ ਵੇਰਵੇ ਨੂੰ ਅੱਗੇ ਪਿੱਛੇ ਲਿਖ ਅਤੇ ਛਾਪ ਦਿੱਤਾ। ਫਿਰ ਇੱਕ ਵਾਰ ਹੋਈ ਭੁੱਲ ਨੂੰ ਸੁਆਰਥ-ਵੱਸ ਪ੍ਰਮਾਣਿਕਤਾ ਦੇ ਕੇ ਅੜ ਗਏ ਕਿ ਹੁਣ ਇਉਂ ਹੀ ਠੀਕ ਅਤੇ ਪ੍ਰਮਾਣਿਕਤਾ ਹੈ, ਜੋ ਕਿ ਅਸਲੀਅਤ ਤੋਂ ਬਿਲਕੁਲ ਹੀ ਦੂਰ ਦੀ ਗੱਲ ਹੈ ਅਤੇ ਫਿਰ ਗੁਰਮਤਿ ਸਿਧਾਂਤ ਅਨੁਸਾਰ ਵੀ ਠੀਕ ਹੈ।
Even among us ordinary Sikhs, when ever we write EK Oangkaar..its always follwoed by sat Gur parsaad or Vaheguru ji ki fateh or Gurfateh. NO OTHER WORDS are allowed to Come BEFORE or inside this...this is how true HONOUR and true preference is shown towards the Mool Mantar.. Its commonsense that the CREATOR gets to be mentioned FIRST and FOREMOST...not some worldly raag whatever...Even in our other Worldly affairs we Give Preference to the RIGHT HAND SIDE..we circumabulate parkarma keeping the SGGS on our RIGHT..we seat an important person on our RIGHT..hence this was the position accorded to the Mool mantar in olden sroops of SGGS.
ਸ੍ਰੀ ਕਰਤਾਰਪੁਰ ਸਾਹਿਬ ਵਾਲੀ ਆਦਿ ਬੀੜ ਅਤੇ ਹੋਰ ਪੁਰਾਤਨ ਬੀੜਾਂ ਵਿਚ, ਮੂਲ ਮੰਤਰ ਲਿਖਣਾ ਦਾ ਢੰਗ ਇਉਂ ਸੀ ਕਿ ਲਿਖਾਰੀ, ਜਿਸ ਸਫ਼ੇ ਉਤੇ ਬਾਣੀ ਲਿਖਦਾ ਸੀ ਅਤੇ ਫਿਰ ਬਾਕੀ ਦੀ ਲਿਖਤ ਖੱਬੇ ਪਾਸੇ ਤੋਂ ਆਰੰਭ ਕਰਦਾ ਸੀ ਜਾਂ ਖੱਬੇ ਪਾਸਿਉਂ ‘ੴ’ ਤੋਂ ਆਰੰਭ ਕਰ ਕੇ ਫਿਰ ਬਾਕੀ ਦਾ ਸਿਰਲੇਖ ਲਿਖਦਾ ਸੀ। ਇਸ ਢੰਗ ਨਾਲ ਮੂਲ ਮੰਤਰ ਹਰ ਹਾਲਤ ਵਿੱਚ ਪਹਿਲਾਂ ਹੀ ਪੜ੍ਹਿਆ ਜਾਂਦਾ ਸੀ, ਕਿਉਂਕਿ ਸੱਜੇ ਪਾਸੇ ਲਿਖਿਆ ਮੂਲ-ਮੰਤਰ ਵੀ ਦੂਸਰੀ ਲਿਖਤ ਨਾਲੋਂ ਕਾਫੀ ਉਚੇਰਾ ਹੁੰਦਾ ਸੀ। ਇਸ ਵਾਸਤੇ ਉਸ ਨੂੰ ਪਹਿਲਾਂ ਹੀ ਪੜ੍ਹਿਆ ਜਾਂਦਾ ਸੀ। ਇਹ ਸੱਜੇ ਪਾਸੇ ਮੂਲ ਮੰਤਰ ਲਿਖਣ ਦਾ ਕਾਰਨ, ਵਿਦਵਾਨਾਂ ਦੀ ਖੋਜ ਅਨੁਸਾਰ ਸਿਰਫ਼ ਇਸ ਕਰਕੇ ਹੀ ਸੀ ਕਿ ਜਿਸ ਨੂੰ ਅਸੀਂ ਆਦਰ-ਸਤਿਕਾਰ ਦਿੰਦੇ ਹਾਂ ਅਤੇ ਸਰਬ-ਸ੍ਰੇਸ਼ਟ ਮੰਨਦੇ ਹਾਂ, ਉਸਨੂੰ ਸੱਜੇ ਹੱਥ ਰੱਖਦੇ ਹਾਂ ਅਤੇ ਆਪ ਖੱਬੇ ਹੱਥ ਰਹਿੰਦੇ ਹਾਂ। ਇਸ ਤਰ੍ਹਾਂ ਲਿਖਤ ਦਾ ਇਹ ਫਰਕ ਹੁੰਦੇ ਹੋਏ ਵੀ ਮੂਲ ਮੰਤਰ ਪਹਿਲਾਂ ਪੜ੍ਹਿਆ ਜਾਂਦਾ ਸੀ। ਜਦੋਂ ਪ੍ਰੈਸ ਦਾ ਸਮਾਂ ਆਇਆ ਤਾਂ ਲਿਖਤੀ ਬੀੜਾਂ ਤਿਆਰ ਕਰਨ ਵਾਲਿਆਂ ਦੀ ਅਣਗਹਿਲੀ ਕਾਰਨ, ਲਿਖਤ ਦੇ ਨੇਮਾਂ ਵੱਲ ਧਿਆਨ ਨਾ ਦਿੱਤਾ ਗਿਆ ਅਤੇ ਮੂਲ ਮੰਤਰ ਦੀ ਛਪਾਈ ਅੱਗੇ ਪਿੱਛੇ ਹੋ ਗਈ। ਇਸ ਤਰ੍ਹਾਂ ਦੀਆਂ ਹੋਰ ਵੀ ਅਣਗਹਿਲੀਆਂ ਕੀਤੀਆਂ ਗਈਆਂ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਵਾਰ ਬੀੜਾਂ ਪ੍ਰਕਾਸ਼ਤ ਕਰਨ ਦਾ ਉੱਦਮ ਕੀਤਾ ਗਿਆ ਤਾਂ ਮੂਲ ਮੰਤਰ ਅਥਵਾ ਮੰਗਲਾ-ਚਰਨ ਦੀ ਇਕਸਾਰਤਾ ਵਾਸਤੇ ਕਾਫ਼ੀ ਖੋਜ-ਵਿਚਾਰ ਕਰਨ ਉਪਰੰਤ, ਪਹਿਲ ਦੇ ਅਧਾਰ ਤੇ ਸਾਰੇ ਹੀ ਮੰਗਲਾ-ਚਰਨ ਪਹਿਲਾਂ ਪੜ੍ਹੇ ਜਾਣ ਦੀ ਸਹੂਲਤ ਅਨੁਸਾਰ ਛਾਪੇ ਗਏ। ਪਰ ਜਿਨ੍ਹਾਂ ਲੋਕਾਂ ਨੂੰ ਆਪਣੇ ਵਿਹਾਰਕ ਸੁਆਰਥ ਵਿੱਚ ਇਹ ਗੱਲ ਰਾਸ ਨਹੀਂ ਸੀ ਆਉਂਦੀ, ਉਨ੍ਹਾਂ ਨੇ ਇਤਨਾ ਰੋਲਾ ਪਾਇਆ ਕਿ ਠੀਕ ਗੱਲ ਵੀ ਗਲਤ ਬਣ ਕੇ ਰਹਿ ਗਈ ਅਤੇ ਅਜੇ ਤੱਕ ਉਵੇਂ ਹੀ ਚਲੀ ਆ ਰਹੀ ਹੈ।

ਮੂਲ ਮੰਤਰ ਦੇ ਪਾਠ ਸੰਬੰਧੀ ਇੱਕ ਹੋਰ ਵਿਚਾਰ ਵੀ ਧਿਆਨ ਗੋਚਰੀ ਹੈ। ਮੁੱਢਲੇ ਰੂਪ ਵਿੱਚ ਲਿਖਤੀ ਬੀੜਾਂ ਅਤੇ ਪੋਥੀਆਂ ਵਿੱਚ ਇਹ ਲਿਖਤ ਪੁਰਾਣੇ ਲਿਖਣ-ਢੰਗ ਅਨੁਸਾਰ ਪਦ-ਛੇਦ ਨਹੀਂ ਸੀ ਅਤੇ ਸੰਪੂਰਨ ਬਾਣੀ ਦਾ ਰੂਪ ਵੀ ਪਦ-ਛੇਦ ਰਹਿਤ ਹੀ ਸੀ। ਉਸ ਵੇਲੇ ਸਿਰਫ਼ ਗੁਰਬਾਣੀ ਹੀ ਨਹੀਂ, ਬਲਕਿ ਹਰ ਪ੍ਰਕਾਰ ਦੀ ਲਿਖਤ ਪਦ-ਛੇਦ ਰਹਿਤ, ਲੜੀ-ਬੱਧ ਲਿਖਤ ਸੀ। ਲਿਖਤ ਭਾਵੇਂ ਕੋਈ ਵੀ ਹੋਵੇ, ਪੜ੍ਹਨ ਲਈ ਤਾਂ ਸ਼ਬਦ ਨਿਖੇੜਨੇ ਹੀ ਪੈਂਦੇ ਹਨ। ਹੌਲੀ-ਹੌਲੀ ਲੜੀ-ਬੱਧ ਲਿਖਤ ਦਾ ਥਾਂ ਤੇ ਪੜ੍ਹਨ ਦੀ ਸਹੂਲਤ ਨੂੰ ਮੁੱਖ ਰੱਖ ਕੇ ਹਰ ਤਰ੍ਹਾਂ ਦੀ ਲਿਖਤ ਪਦ-ਛੇਦ ਲਿਖੀ ਜਾਣ ਲੱਗ ਪਈ ਅਤੇ ਲਿਖੀ ਜਾ ਰਹੀ ਹੈ। ਮੂਲ-ਮੰਤਰ ਦੀ ਪ੍ਰਚਲਤ ਲਿਖਤ ਇਉਂ ਹੈ-

1. ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥
2. ੴ ਸਤਿਨਾਮ ਕਰਤਾ ਪੁਰਖੁ ਗੁਰਪ੍ਰਸਾਦਿ॥
3. ੴ ਸਤਿਨਾਮ ਗੁਰਪ੍ਰਸਾਦਿ॥
4. ੴ ਸਤਿਨਾਮ ਪ੍ਰਸਾਦਿ॥

ਪਹਿਲੇ ਨੰਬਰ ਦੀ ਲਿਖਤ ਅਤੇ ਚੌਥੇ ਨੰਬਰ ਦੀ ਲਿਖਤ ਨੂੰ ਸਾਹਮਣੇ ਰੱਖ ਕੇ ਵਿਚਾਰ ਕੀਤਿਆਂ ਮੂਲ- ਮੰਤਰ ਦੇ ਸੰਪੂਰਨ ਮੁੱਢਲੇ ਰੂਪ ਵਿੱਚ ਆਏ ਸ਼ਬਦਾਂ ਨਾਲੋਂ ਚੌਥੇ ਸੰਖੇਪ-ਰੂਪ ਵਿੱਚ ਭਿੰਨਤਾ ਹੋ ਜਾਂਦੀ ਹੈ। ਗੁਰੂ ਪ੍ਰਸਾਦਿ ਦੀ ਥਾਂ ਤੇ ਸਤਿਗੁਰ ਪ੍ਰਸਾਦਿ ਲਿਖਿਆ ਜਾਂਦਾ ਹੈ। ਇਸ ਤਰ੍ਹਾਂ ਸਤਿਨਾਮੁ ਵਿਚੋਂ ਸਤਿ ਅਤੇ ਗੁਰਪ੍ਰਸਾਦਿ ਵਿਚੋਂ ਗੁਰ ਸ਼ਬਦ ਨੂੰ ਵੱਖਰਾ ਕਰ ਕੇ ਇੱਕ ਨਵਾਂ ਸ਼ਬਦ ਸਤਿਗੁਰ ਬਣਾ ਕੇ ਫਿਰ ਪ੍ਰਸਾਦਿ ਵੱਖਰਾ ਕਰਕੇ ਲਿਖ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਮੂਲ ਮੰਤਰ ਵਿੱਚ ਸਿਧਾਂਤਕ ਇਕਸਾਰਤਾ ਅਤੇ ਇਕਰੂਪਤਾ ਨਹੀਂ ਰਹਿੰਦੀ। ਇਸ ਉਲਝਣ ਵਿਚੋਂ ਨਿਕਲਣ ਦਾ ਇਕੋ ਇੱਕ ਰਸਤਾ ਹੈ ਕਿ ਮੂਲ ਮੰਤਰ ਦੀ ਲਿਖਤ ਦਾ ਪਦ-ਛੇਦ ਇਸ ਢੰਗ ਨਾਲ ਕੀਤਾ ਜਾਵੇ ਕਿ ਇਸ ਦੀ ਇਕਸਾਰਤਾ ਵਿੱਚ ਕਦੇ ਵੀ ਕੋਈ ਅੰਤਰ ਨਾ ਆਵੇ।

1. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ॥ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥
2. ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ॥
3. ੴ ਸਤਿ ਨਾਮੁ ਗੁਰਪ੍ਰਸਾਦਿ॥
4. ੴ ਸਤਿ ਗੁਰਪ੍ਰਸਾਦਿ॥ Correct padchhedd. In some instances the GUR has been broken OFF from Gurparsaad, and combined with SAT and coined a NEW WORD "SATGUR" which is NON EXISTANT in the MOOL MANTAR. The GURPARSAAD - meaning with the Grace of the Guru..is one word and should be maintained as SUCH and not morphed into a different word SATGUR leaving the "Parsaad" hanging.
This Mistake is due to INCORRECT padd cheed or breaking up the joined wordings in handwritten sggs sroops.

ਇਸ ਤਰ੍ਹਾਂ ਕੀਤੇ ਪਦ-ਛੇਦ ਅਨੁਸਾਰ ਸਿਰਫ਼ ੴ ਤੋਂ ਬਾਅਦ ਆਏ ਸ਼ਬਦ ‘ਸਤਿ ਨਾਮੁ’ ਦੇ ਹੀ ਦੋ ਸ਼ਬਦ ਕਰਨੇ ਹਨ ਜੋ ਕਿ ਭਾਸ਼ਾ ਦੇ ਮੁੱਢਲੇ ਰੂਪ ਵਿੱਚ ਹੀ ਪਹਿਲਾਂ ਦੋ ਸ਼ਬਦ ਜੋੜ ਕੇ ਇੱਕ ਸ਼ਬਦ ਬਣਾਇਆ ਗਿਆ ਹੈ। ਇਸ ਤਰ੍ਹਾਂ ਮੂਲ ਮੰਤਰ ਦੇ ਚਾਰੇ ਹੀ ਸਰੂਪਾਂ ਵਿੱਚ ਇਕਸਾਰਤਾ ਅਤੇ ਇਕਰੂਪਤਾ ਬਣੀ ਰਹਿੰਦੀ ਹੈ ਅਤੇ ਅਰਥ-ਭਾਵ ਵਿੱਚ ਵੀ ਕੋਈ ਅੰਤਰ ਨਹੀਂ ਪੈਂਦਾ।

ਮੂਲ ਮੰਤਰ ਦੇ ਨਾਲ ਹੀ ਗੁਰਬਾਣੀ ਵਿੱਚ ਆਏ ਸਿਰਲੇਖ ਵਿੱਚ ਪਦ-ਛੇਦ ਕਰ ਕੇ ਪੜ੍ਹਨ ਸੰਬੰਧੀ ਇੱਕ ਅਵੇਸਲਾਪਨ ਹੋਰ ਦੂਰ ਕਰਨਾ ਜ਼ਰੂਰੀ ਹੈ। ਅਸੀਂ ਪੜ੍ਹਦੇ ਹਾਂ, ‘ਆਸਾ ਮਹਲਾ 5’ ਇਸ ਨੂੰ ਇਕੱਠਿਆਂ ਪੜ੍ਹਨ ਦਾ ਅਰਥ ਹੈ, ‘(ਰਾਗ) ਆਸਾ ਦਾ ਪੰਜਵਾਂ ਸਰੂਪ’। ਸਾਨੂੰ, ਪੜ੍ਹਨ ਸਮੇਂ ‘ਆਸਾ’ ਤੋਂ ਬਾਅਦ ਥੋੜ੍ਹਾ ਵਿਸਰਾਮ ਦੇਣਾ ਚਾਹੀਦਾ ਹੈ, ਕਿਉਂਕਿ ਇਹ ਸਿਰਫ਼ ਰਾਗ ਵਾਸਤੇ ਸੰਕੇਤ ਹੈ ਅਤੇ ਮਹਲਾ 5 ਸ੍ਰੀ ਗੁਰੂ ਨਾਨਕ ਦੇਵ ਜੀ ਪੰਜਵੇਂ ਸਰੂਪ ਅਰਜਨ ਦੇਵ ਜੀ ਦਾ ਸੰਕੇਤਕ ਹੈ। ਸਾਰੇ ਹੀ ਥਾਵਾਂ ਤੇ ਸਿਰਲੇਖਾਂ ਵਿੱਚ ਹਰੇਕ ਰਾਗ ਦੇ ਨਾਂ ਅਤੇ ਵੇਰਵੇ ਨੂੰ ਪੂਰੀ ਤਰ੍ਹਾਂ ਨਿਖੇੜ ਕੇ ਪੜ੍ਹਨ ਦੀ ਲੋੜ ਹੈ। ਉਦਾਹਰਣ ਵਾਸਤੇ ਕੁੱਝ ਸਿਰਲੇਖਾਂ ਦੀ ਵੰਡ ਇਸ ਤਰ੍ਹਾਂ ਹੋਵੇਗੀ-

1. ਬਿਲਾਵਲੁ, ਮਹਲਾ 3, ਵਾਰ ਸਤ, ਘਰੁ 10 (ਪੰਨਾ 84)
2. ਰਾਗੁ ਗੋਂਡ, ਮਹਲਾ 5, ਚਉਪਦੇ, ਘਰ 1 (ਪੰਨਾ 86)
3. ਕੇਦਾਰਾ, ਛੰਤ, ਮਹਲਾ 5 … … … (ਪੰਨਾ 112)
4. ਕਾਨੜਾ, ਅਸਟਪਦੀਆਂ, ਮਹਲਾ 4, ਘਰੁ 1 (ਪੰਨਾ 130)

ਇਵੇਂ ਹੀ ਸਾਰੇ ਸਿਰਲੇਖ ਪੜ੍ਹਨ ਲਗਿਆਂ ਨਿਖੇੜੇ ਜ਼ਰੂਰ ਜਾਣੇ ਚਾਹੀਦੇ ਹਨ।

ਮੂਲ ਮੰਤਰ ਸੰਬੰਧੀ ਵਿਚਾਰੇ ਗਏ ਇਹ ਨੁਕਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰਲੀ ਲਿਖਤ ਉਤੇ ਆਧਾਰਿਤ ਹਨ। ਇਸ ਨੂੰ ਹੋਰ ਵਿਸਤਾਰ ਸਹਿਤ ਵਿਚਾਰਨ ਅਤੇ ਸਮਝਣ ਦੀ ਲੋੜ ਹੈ। ਇਉਂ ਕਰਨ ਨਾਲ ਕੋਈ ਪ੍ਰਚਲਤ ਭੁਲੇਖਿਆਂ ਦੀ ਨਵਿਰਤੀ ਹੋ ਸਕਦੀ ਹੈ। ਵਿਚਾਰਨ ਨਾਲ ਹੀ ਕਿਸੇ ਠੀਕ ਨਿਰਣੇ ਉੱਪਰ ਪਹੁੰਚਿਆ ਜਾ ਸਕਦਾ ਹੈ। NOTE: ORIGINAL Article in Punjabi on Khalsa News Website ..the English annotations mine and all mistakes also mine. Jarnail Singh.​
 
Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
ਮੂਲ-ਮੰਤਰ ਦਾ ਸਰੂਪ ਅਤੇ ਸਥਾਨ
ਇਹ ਲੇਖ ਫੇਸਬੁੱਕ ਅਕਾਉਂਟ ਖ਼ਾਲਸਾ ਹਰਜਿੰਦਰ ਖ਼ਾਲਸਾ ਵਲੋਂ ਭੇਜਿਆ ਗਿਆ ਹੈ Khalsa harjinder Singh from Facebook sent this to KHALSA NEWS. Most informative.

moolmantar.JPG

The Image above clearly and transaprently shows the three VISIBLE SECTIONS/BOUNDARIES that Guru Ji has set .
1. Section is the MOOL MANTAR - its PROSE and at its end are TWO DANDEE FULL STOP INDICATORS.

2. Section Two is the TITLE of the BANI that FOLLOWS - to make this Doubly Secure, it has TWO SETS of DOUBLE DANDEES Before and After. Sort of Boxed in.

3. Section 3 is the MANGLACHARAN. Its in POETRY/Kavita.

Besides the obvious Grammar markers of the Dandees and Double dandees to SEPARATE the 3 sections - Points to further consider: A writer NEVER mixes PROSE+POETRY !! Thats just not done in a Composition and has no occurrences in SGGS or elsewhere. Its EITHER PROSE or POETRY and NEVER aMIX so as to keep "semblance of Balance and msooth flowing of the idea. In a POETRY, the Lines Have to MATCH..and in Section 3 this can be seen clearly that the Lines have been written to match as Poetry Should.

4. Fourth point to consider is that in Sukhmani sahib Guru Ji gives the 3rd section of this composition under the title of SLOK.

5. The Moolmantar part is written in FULL as Section One as Headings of the 31 Raags in SGGS. There are thousands of SHORTER VERSIONS of this BUT NEVER EVEN ONCE is the "so called" complete version that is ALL 3 parts" ever written AGAIN in the entire SGGS.

ਸਿੱਖ-ਸੰਗਤ ਵਿੱਚ ਮੂਲ-ਮੰਤਰ ਬਾਰੇ ਕਦੇ ਨਾ ਕਦੇ ਚਰਚਾ ਹੁੰਦੀ ਹੀ ਰਹਿੰਦੀ ਹੈ। ਬਹੁਤੀ ਵਾਰੀ ਬਾਹਰਲੀਆਂ ਦਲੀਲਾਂ ਦੇ ਕੇ, ਆਪਣੇ ਆਪਣੇ ਆਪ ਪੱਖ ਨੂੰ ਸਿੱਧ ਕਰਨ ਦਾ ਯਤਨ ਕੀਤਾ ਜਾਂਦਾ ਹੈ। ਵਿਚਾਰਵਾਨ ਸੱਜਣਾਂ ਨੂੰ ਕਿਸੇ ਵਾਦ-ਵਿਵਾਦ ਵਿੱਚ ਉਲਝਣ ਦੀ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਨੂੰ ਆਧਾਰ ਮੰਨ ਕੇ, ਸੋਚ-ਵਿਚਾਰ ਕਰਨੀ ਚਾਹੀਦੀ ਹੈ। ਏਸੇ ਤੱਥ ਨੂੰ ਸਾਹਮਣੇ ਰੱਖ ਕੇ, ਕੁੱਝ ਨੁਕਤੇ ਵਿਚਾਰਵਾਨਾਂ ਦੇ ਸਨਮੁੱਖ ਭੇਟ ਹਨ।

ਸਭ ਤੋਂ ਪਹਿਲੀ ਗੱਲ, ਮੂਲ ਮੰਤਰ ਦੇ ਪੂਰਨ-ਸਰੂਪ ਬਾਰੇ ਵਿਚਾਰਨ ਵਾਲੀ ਹੈ। ਕੀ ਸਰੂਪ, “” ਤੋਂ ਲੈ ਕੇ “ਗੁਰਪ੍ਰਸਾਦਿ” ਤੱਕ ਹੈ ਜਾਂ ਫਿਰ “ਨਾਨਕ ਹੋਸੀ ਭੀ ਸਚੁ” ਤੱਕ ਹੈ, ਤਾਂ ਫਿਰ ਹੇਠ ਲਿਖੀਆਂ ਵਿਚਾਰਾਂ ਹੋਰ ਸਪੱਸ਼ਟਤਾ ਮੰਗਦੀਆਂ ਹਨ। ਇਸ “ਪੂਰਨ-ਸਰੂਪ” ਦੀ ਲਿਖਤ ਅਨੁਸਾਰ, ਇਸ ਦੇ ਤਿੰਨ ਹਿੱਸੇ ਸਾਡੇ-ਸਾਹਮਣੇ ਆਉਂਦੇ ਹਨ।

ਪਹਿਲਾ ਹਿੱਸਾ, “ੴ” ਤੋਂ ਗੁਰਪ੍ਰਸਾਦਿ॥” ਤੱਕ ਹੈ।

ਦੂਸਰਾ ਹਿੱਸਾ, “ਜਪੁ” ਹੈ ਅਤੇ

ਤੀਸਰਾ ਹਿੱਸਾ, “ਆਦਿ ਸਚੁ …. . ਤੋਂ … … ਹੋਸੀ ਭੀ ਸਚੁ॥” ਤੱਕ ਹੈ।

ਪਹਿਲਾ ਅਤੇ ਦੂਸਰਾ ਹਿੱਸਾ ਵਾਰਤਕ ਵਿੱਚ ਹਨ, ਤੀਸਰਾ ਹਿੱਸਾ ਕਵਿਤਾ ਹੈ ਅਤੇ ਉਹ ਭੀ ਕਾਵ-ਬਣਤਰ ਦੀ ਲੋੜ ਅਨੁਸਾਰ ਦੋ ਪਕੰਤੀਆਂ ਵਿੱਚ ਵੰਡਿਆ ਹੋਇਆ ਹੈ। ਸੰਪੂਰਨ ਰੂਪ ਵਿਚ, “ਮੂਲ-ਮੰਤਰ” ਦਾ ਲਿਖਤ ਦੇ ਕਿਸੇ ਇੱਕ ਰੂਪ (ਕਵਿਤਾ ਜਾਂ ਵਾਰਤਕ) ਵਿੱਚ ਹੋਣਾ, ਇਸ ਦੀ ਇਕਸੁਰਤਾ ਅਤੇ ਇਕਸਾਰਤਾ ਲਈ ਅਤੀ ਜ਼ਰੂਰੀ ਹੈ। ਪਰ ਇਸ ਰੂਪ ਅੰਦਰ, ਇਨ੍ਹਾਂ ਦੋਹਾਂ ਗੱਲਾਂ ਦੀ ਅਣਹੋਂਦ ਹੈ।

ਇਸ ਦੇ ਨਾਲ ਹੀ ਇਹ ਭੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਇਸ ਦੀ ਇਹ ਵੰਡ ਪੱਕੇ ਤੌਰ 'ਤੇ, ਇਸ ਦੀ ਲਿਖਤ ਤੇ ਤਿੰਨ ਵੱਖ-ਵੱਖ ਭਾਗਾਂ ਨੂੰ ਪੂਰਨ-ਵਿਸਰਾਮ “॥” (ਦੋ ਡੰਡੀਆਂ) ਦੇ ਕੇ ਨਖੇੜਿਆ ਗਿਆ ਹੈ।

ਪਹਿਲਾ ਭਾਗ- “ੴ ਸਤਿ ਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਿਤ ਅਜੂਨੀ ਸੈਭੰ ਗੁਰਪ੍ਰਸਾਦਿ॥

ਦੂਸਰਾ ਭਾਗ- “ਜਪੁ॥

ਤੀਸਰਾ ਭਾਗ- “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥

ਪਹਿਲਾ ਭਾਗ- “ੴ …. . ਤੋਂ …. . ਗੁਰਪ੍ਰਸਾਦਿ॥” ਤੱਕ, ਜੋ ਕਿ ਇੱਕ ਵਾਰਤਕ ਲਿਖਤ ਹੈ, ਤੋਂ ਬਾਅਦ ਪੱਕੇ ਤੌਰ ਤੇ, “॥” (ਦੋ ਡੰਡੀਆਂ), ਜੋ ਕਿ ਪੂਰਨ ਵਿਸਰਾਮ ਦੀ ਨਿਸ਼ਾਨੀ ਹੈ, ਪਈਆਂ ਹੋਈਆਂ ਹਨ।

ਦੂਸਰਾ ਭਾਗ- “॥ ਜਪੁ॥” ਹੈ। ਇਹ ਭੀ ਵਾਰਤਕ ਰੂਪ ਹੈ, ਕਵਿਤਾ ਨਹੀਂ। ਸਿਰਫ਼ ਇੱਕੋ-ਇੱਕ ਸ਼ਬਦ ਹੈ, ਜੋ ਕਿ ਸਿਰਲੇਖ ਦੇ ਰੂਪ ਵਿੱਚ ਹੈ। ਇਸ ਦੇ ਦੋਵੇਂ ਪਾਸੇ ਹੀ ਵਿਸਰਾਮ ਦਾ ਚਿੰਨ੍ਹ “॥” (ਦੋ ਡੰਡੀਆਂ) ਪਈਆਂ ਹੋਈਆਂ ਹਨ। (ਨੋਟ:- ਕਥਿਤ-ਵਿਦਵਾਨਾਂ ਦਾ ਇੱਕ ਕਮਾਲ ਹੁਣੇ-ਹੁਣੇ ਵੇਖਣ ਵਿੱਚ ਆਇਆ ਹੈ। ਇਨ੍ਹਾਂ ਵੱਲੋਂ ਪੂਰਨ-ਵਿਸਰਾਮ ਦੇ ਦੋਵੇਂ ਪਾਸੇ ਹੋਏ ਚਿੰਨਾਂ ਨੂੰ, “ਇਨਵਰਟਿਡ ਕਾਮੇ” ਕਹਿਣ ਅਤੇ ਲਿਖਣ ਦੀ ਨਵੀਨ-ਖੋਜ ਪ੍ਰਗਟ ਕੀਤੀ ਗਈ ਹੈ।)

ਤੀਸਰਾ ਭਾਗ- “ਆਦਿ ਸਚੁ … …. ਤੋਂ … …. ਨਾਨਕ ਹੋਸੀ ਭੀ ਸਚੁ॥” ਤੱਕ, ਵਾਲੀ ਲਿਖਤ ਹੈ। ਜੋ ਕਿ ਕਵਿਤਾ ਹੈ, ਵਾਰਤਕ ਨਹੀਂ ਅਤੇ ਦੋ ਪੰਕਤੀਆਂ ਵਿੱਚ ਵੰਡੀ ਹੋਈ ਹੈ। “ਆਦਿ ਸਚੁ ਜੁਗਾਦਿ ਸਚੁ॥” ਇਸ ਦਾ ਪਹਿਲਾ “ਕਾਵ-ਅੰਗ” ਹੈ ਦੂਸਰਾ ਅੰਗ, “ਹੈ ਭੀ ਸਚੁ ਨਾਨਕ ਹੋਸੀ ਭੀ ਸਚੁ” ਤੱਕ ਹੈ। ਦੋਹਾਂ ਕਾਵ-ਪੰਕਤੀਆਂ ਦੇ ਅੰਤ ਵਿੱਚ ਪੂਰਨ ਵਿਸ਼ਰਾਮ ਦਾ ਚਿੰਨ੍ਹ “॥” ਮੌਜੂਦ ਹੈ। ਭਾਵੇਂ ਇਹ ਗੱਲ ਸਪਸ਼ੱਟ ਹੀ ਹੈ ਕਿ ਇਹ ਦੋਵੇਂ ਪੰਕਤੀਆਂ ਕਵਿਤਾ ਹਨ, ਫਿਰ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਲਿਖਤ ਦੀ ਦੂਸਰੀ ਥਾਂ ਉੱਤੇ ਹੋਂਦ, ਵਧੀਕ ਸਪੱਸ਼ਟਤਾ ਪ੍ਰਦਾਨ ਕਰਦੀ ਹੈ। ਸਿਰਫ਼ ਅੱਖਰ “ਭੀ” ਦੀ ਥਾਂ “ਭਿ” ਦੇ ਫਰਕ ਨਾਲ ਗਉੜੀ ਰਾਗ ਵਿੱਚ “ਸੁਖਮਨੀ” ਦੀ ਸਤਾਰ੍ਹਵੀਂ ਅਸ਼ਟਪਦੀ ਦੇ ਆਰੰਭ ਵਿੱਚ, “ਸਲੋਕ” -ਨਿਰਣਾਇਕ ਹੈ।

“ੴ … … ਤੋਂ … … ਨਾਨਕ ਹੋਸੀ ਭੀ ਸਚੁ॥” ਤੱਕ, ਮੂਲ-ਮੰਤਰ ਦਾ ਪੂਰਨ ਰੂਪ ਸਮਝ ਕੇ ਕਿਧਰੇ ਭੀ ਇਸ ਦਾ ਸੰਖੇਪ-ਰੂਪ ਨਹੀਂ ਲਿਖਿਆ ਗਿਆ। ਜਿੱਥੇ ਭੀ ਇਸ ਦਾ ਸੰਖੇਪ-ਰੂਪ ਆਇਆ ਹੈ, “ੴ … … ਤੋਂ … … ਗੁਰਪ੍ਰਸਾਦਿ” ਦੇ ਅੰਦਰ-ਅੰਦਰ ਹੀ ਇਸ ਨੂੰ ਸੰਪੂਰਨ ਕੀਤਾ ਗਿਆ ਹੈ। ਜੇ “ਜਪੁ” ਅਤੇ “ਆਦਿ ਸਚੁ … …. ਤੋਂ …. . ਨਾਨਕ ਹੋਸੀ ਭੀ ਸਚੁ” ਤੱਕ ਵਾਲੀ ਲਿਖਤ, ਇਸ ਦਾ ਹੀ ਭਾਗ ਹੁੰਦੀ, ਤਾਂ ਇਸ ਲਿਖਤ ਦਾ ਕੋਈ ਨਾ ਕੋਈ ਹਿੱਸਾ, ਮੂਲ-ਮੰਤਰ ਦੀ ਸੰਖੇਪਤਾ ਵਾਲੇ ਰੂਪ ਵਿੱਚ ਜ਼ਰੂਰ ਹੁੰਦਾ।

jap.jpg

This Graphic is of the INDEX/CONTENTS PAGE of the SGGS. In this Contents Page Guru Ji gives the TITLES of each BANI and its commencing Page..."JAP" is written HERE as a TITLE of the Bani we all know as JAPJI SAHIB.

Now IF we take this word away and amalgamate it into the "so called" Complete Moolmantar..then the Bani JAP is LEFT without a TITLE...and the Title is clearly given by Guru Ji. Millions of Sikhs refer to this Bani as JAPJI SAHIB and its printed under thsi Title in millions of Gutkas etc. Its transaprently clear therefore that this WORD BOXED in between TWO sets of Double dandees and also written in the CONTENTS SECTION is the TITLE of the Gurbani known as Japji and is NOT a part of the so called complete mool mantar.

5.
Next we face an anomaly if we DISREGARD this Guru ji given Title. We will have to provide the TITLE of the Bani that Follows Nanak Hosee Bhi Sach !!!

WHAT is the title of that bani if its NOT "Jap" ? and where is it written in the Contents section of the SGGS ? Is it in INVISIBLE INK ?

Actually GURU ji has provided the solution already..the Beginning FOUR MAJOR Banis are already listed as JAP, SODAR, SOPURAKH and SOHILA.

Then the 31 Raags Begin.

But many of the DERAWADEE TAKSALI Mahapursh following continue to disregard these facts and truths, in favour of what their "Waddeh babaji" has said. What GURU JI has WRITTEN seems to be of no consequence to them.

ਫਿਰ, ਸਭ ਤੋਂ ਵੱਡੀ ਵਿਚਾਰਨ ਵਾਲੀ ਗੱਲ ਇਹ ਹੈ ਕਿ, - “ਨਾਨਕ ਹੋਸੀ ਭੀ ਸਚੁ” ਤੱਕ, ਮੂਲ ਮੰਤਰ ਦਾ ਸਰੂਪ ਨਿਸਚਿਤ ਕਰਕੇ, ਉਸ ਤੋਂ ਬਾਅਦ ਜੋ ਬਾਣੀ ਆਰੰਭ ਹੁੰਦੀ ਹੈ, ਉਸ ਦਾ ਤਾਂ ਫਿਰ ਕੋਈ ਸਿਰਲੇਖ ਹੀ ਨਹੀਂ ਰਹਿ ਜਾਂਦਾ। ਫਿਰ ਉਸ ਲਿਖਤ ਨੂੰ ਅਸੀਂ ਕਿਸ ਆਧਾਰ ਤੇ “ਜਪੁ” ਜਾਂ “ਜਪੁ ਜੀ ਸਾਹਿਬ” ਆਖ ਸਕਦੇ ਹਾਂ? ਪਰ ਸ੍ਰੀ ਗੁਰੂ ਅਰਜਨੁ ਦੇਵ ਜੀ ਨੇ ਇਸ ਦਾ ਨਿਰਣਾ ਭੀ ਆਪਣੇ ਹੱਥ ਰੱਖ ਕੇ, ਇਸ ਉਲਝਣ ਨੂੰ ਸੁਲਝਾਇਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ “ਤਤਕਰਾ ਰਾਗਾਂ ਕਾ” ਦਿੱਤਾ ਹੋਇਆ ਹੈ। ਇਸ ਦੀ ਲਿਖਤ ਵਿੱਚ, ਸਭ ਤੋਂ ਪਹਿਲਾਂ “ਜਪੁ” ਫਿਰ “ਸੋ ਦਰੁ”, “ਸੋ ਪੁਰਖੁ” ਅਤੇ “ਸੋਹਿਲਾ” ਦਾ ਵਾਰੀ ਵਾਰੀ ਉਲੇਖ ਹੈ।

ਸਤਿਗੁਰੂ ਜੀ ਦਾ ਇਹ ਲਿਖਤੀ ਫੈਸਲਾ, ਇਸ ਉਲਝਣ ਦਾ ਸਪੱਸ਼ਟ ਹੱਲ ਹੈ ਕਿ ਮੂਲ-ਮੰਤਰ ਦੀ ਸੰਪੂਰਨ ਲਿਖਤ “ਗੁਰਪ੍ਰਸਾਦਿ” ਤੱਕ ਹੈ ਅਤੇ ਉਸ ਤੋਂ ਬਾਅਦ ਵਾਲੀ ਰਚਨਾ ਦਾ ਸਿਰਲੇਖ “ਜਪੁ” ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪੁਰਾਤਨ ਲਿਖਤ (ਕਰਤਾਰਪੁਰ ਵਾਲੀ ਬੀੜ) ਦੇ ਤੱਤਕਰੇ ਵਿੱਚ, “ਜਪੁ” ਦੇ ਨਾਲ ਇਹ ਅੱਖਰ ਭੀ ਦਰਜ ਹਨ, - “ਜਪੁ” -ਸ੍ਰੀ ਗੁਰੂ ਰਾਮਦਾਸ ਜੀ ਕੇ ਦਸਖਤਾਂ ਕੀ ਨਕਲ।” ਇਸ ਸਪੱਸ਼ਟ ਲਿਖਤ ਦੇ ਸਾਹਮਣੇ ਕਿਸੇ ਭੀ ਹੋਰ ਵਾਦ-ਵਿਵਾਦ ਨੂੰ ਕੋਈ ਥਾਂ ਨਹੀਂ ਰਹਿ ਜਾਂਦੀ। ਇਹ ਵਿਚਾਰ,

In the ORIGINAL COPY of the SGGS at kartarpur called Kartarpuree Birrh, the Contents page has the SIGNATURE COPY of GURU RAMDASS JI beside the Title JAP.

WHY was a "Signature" of the Fourth Guru Ji" placed beside the Title "JAP" in the Contents Section leaves no doubt as to the IMPORTANCE of this Bani named JAP. There is no further doubts or place for any controversy.

Internal Evidence from SGGS is enough to lay all doubts at rest.This Birrh was written By Bhai Gurdass Ji in the presence and under the direct supervision of Guru Arjun Ji Sahib and and we cannot even think of going AGAINST this evidence.

It is VITAL that the bani that is most read throughout the ages and is the Shahkaar rachnna Master piece of the Founder GURU NANAK be correctly identified by its NAME [[ JAP]] and not be intentionally "MISLAID"/made to disappear.... inside a so called "long and aslee real moolmantar" as advocated by some. There is no bani that begins with the words.that follow the Nanak Hosee Bhee sach section.......Socheh Soch and its not indicated in the Contents section of SGGS.

Another very substantial piece of evidence of Guru Arjun ji sahibs "thoroughness" in ensuring the completeness of SGGS is seen whereby the CONTENTS SECTION is so comprehensive and complete with NOTHING being "left out" is the way the Contents Pages are written - the first contents of the Sggs contains the Titles of banis coming Before the Raags as given above i.e. Jap, Sodar, Sopurakh and Sohila and then the 31 Raags from Sri raag to Raag jaijawantee.
After the raag jaijawantee there is a list of ALL SHABDS and SLOKA that are not in Raag and these are listed under various titles as Slok Varan ton vadheek - "Additional Sloks"..

And a second Table of Contents is "SHABAD CONTENT PAGE" Ttakara Shabadaan Da"...which provides the OPENING TUK of the shabad so its easy to find a particular Shabad very easily.

In this Tatkara Shabada Ka also there is NO LISTING FOR.."socheh soch na hovee.." which would be the LOGICAL WAY to list the "Bani" coming AFTER the [[ JAP ]] if [[ JAP ]]was not the Title !! EVERY OTHER SHABAD is listed !!!
INCLUDING the MOOL MANTAR which is Listed as..."EK Oangkaar Satgur Parsaad.....and Page No.

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰੂਨੀ-ਲਿਖਤ ਤੇ ਆਧਾਰਤ ਹੈ, ਜੋ ਕਿ ਪੰਚਮ-ਪਾਤਸ਼ਾਹ ਜੀ ਨੇ ਆਪ ਭਾਈ ਗੁਰਦਾਸ ਜੀ ਪਾਸੋਂ ਤਿਆਰ ਕਰਵਾਈ ਸੀ।

ਇਸ ਤੋਂ ਉਲਟ ਨਾ ਅਸੀਂ ਕੁੱਝ ਸੋਚ ਸਕਦੇ ਹਾਂ ਅਤੇ ਨਾ ਹੀ ਕੁੱਝ ਹੋਰ ਆਖਿਆ ਜਾ ਸਕਦਾ ਹੈ। ਫਿਰ ਭੀ ਖਿਆਲ ਕਰ ਲੈਣਾ ਚਾਹੀਦਾ ਕਿ “ਜਪੁ” ਹੀ ਇੱਕ ਐਸੀ ਰਚਨਾ ਹੈ, ਜਿਸ ਦਾ ਸਭ ਤੋਂ ਵਧੀਕ ਪਠਨ-ਪਾਠਨ ਹੋਇਆ ਹੈ ਅਤੇ ਹੋ ਰਿਹਾ ਹੈ। ਉਸ ਦੀ ਹੋਂਦ ਦਾ ਤੱਤਕਰੇ ਵਿੱਚ ਹੋਣਾ ਅਤਿਅੰਤ ਜ਼ਰੂਰੀ ਹੈ, ਨਹੀਂ ਤਾਂ ਇਸ ਬਾਣੀ ਵਾਲੇ ਪਹਿਲੇ ਸਫਿਆਂ ਦੀ ਅਣਹੋਂਦ ਦਰਸਾਉਣ ਵਾਲੇ ਅਸੀ ਆਪ ਹੋ ਜਾਵਾਂਗੇ। “ਜਪੁ” ਅਤੇ “ਆਦਿ ਸੁਚ … … … ….” ਵਾਲੇ ਸਲੋਕ ਨੂੰ, ਮੂਲ-ਮੰਤਰ ਦਾ ਹਿੱਸਾ ਮੰਨ ਲੈਣ ਤੋਂ ਬਾਅਦ, ਅਗਲੀ ਬਾਣੀ, “ਸੋਚੈ ਸੋਚਿ … … “ ਨਾਲ ਆਰੰਭ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇ ਲੇਖ ਦੋ ਤੱਤਕਰਿਆਂ ਦੇ ਨੇਮਾਂ ਅਨੁਸਾਰ ਜਾਂ ਤਾਂ ਬਾਣੀ ਦਾ ਸਿਰਲੇਖ (ਨਾਂ) ਇਸ ਵਿੱਚ ਹੋਣਾ ਚਾਹੀਦਾ ਹੈ ਜਾਂ ਫਿਰ ਰਚਨਾ ਦੀ ਪਹਿਲੀ ਪੰਕਤੀ, “ਸੋਚੈ ਸੋਚਿ … ….”, ਪਹਿਲੇ ਦੋ ਤਿੰਨ ਅੱਖਰ ਲਿਖ ਕੇ ਅੱਗੇ ਉਸ ਸਫੇ ਦਾ ਨੰਬਰ ਲਿਖਿਆ ਜਾਣਾ ਚਾਹੀਦਾ ਹੈ, ਜਿਸ ਸਫੇ ਉਪਰ ਉਸ ਬਾਣੀ ਦਾ ਆਰੰਭਕ –ਉਲੇਖ ਹੈ।
“ਜਪੁ” ਨੂੰ ਅਸੀਂ ਮੂਲ-ਮੰਤਰ ਦਾ ਹਿੱਸਾ ਬਣਾ ਰਹੇ ਹਾਂ, ਹਾਲਾਂਕਿ ਤੱਤਕਰੇ ਵਿੱਚ ਇਹੀ ਨਾਮ ਲਿਖ ਕੇ ਅੱਗੇ ਸਫਾ ਲਿਖਿਆ ਗਿਆ ਹੈ। ਜੇ ਇਹ ਮੂਲ-ਮੰਤਰ ਦਾ ਭਾਗ ਹੁੰਦਾ ਤਾਂ ਫਿਰ ਤੱਤਕਰੇ ਵਿੱਚ, “ਸੋਚੈ ਸੋਚਿ ਨ ਹੋਵਈ … … “ ਪੰਕਤੀ ਲਿਖ ਕੇ ਅੱਗੇ ਸਫੇ ਦਾ ਨੰਬਰ ਪਾਇਆ ਜਾਣਾ ਚਾਹੀਦਾ ਸੀ, “ਤੱਤਕਰਾ ਰਾਗਾਂ ਕਾ”, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਰਾਗਾਂ ਦੇ ਨਾਵਾਂ ਦੇ ਸਿਰਲੇਖ ਦਿੰਦਾ ਹੈ, ਜਾਂ ਫਿਰ “ਰਾਗੁ ਸਿਰੀਰਾਗੁ” ਤੋਂ ਪਹਿਲੇ ਅਤੇ “ਰਾਗੁ ਜੈਜਾਵੰਤੀ” ਤੋਂ ਬਾਅਦ ਆਈਆਂ ਰਚਨਾਵਾਂ ਦੇ ਸਿਰਲੇਖ ਦੇ ਕੇ ਅੱਗੇ ਉਨ੍ਹਾਂ ਦੇ ਸਫ਼ਿਆਂ ਦੇ ਨੰਬਰ ਦਿੰਦਾ ਹੈ। ਦੂਸਰਾ ਤੱਤਕਰਾ ਹੈ, “ਤੱਤਕਰਾ ਸ਼ਬਦਾਂ ਕਾ”। ਇਸ ਵਿੱਚ “ਸਿਰੀਰਾਗੁ” ਤੋਂ ਲੈ ਕੇ “ਜੈਜਾਵੰਤੀ” ਤੱਕ ਅਤੇ ਉਸ ਤੋਂ ਬਾਅਦ ਵਾਲੀਆਂ ਰਚਨਾਵਾਂ ਦੇ ਸਿਰਲੇਖ ਅਤੇ ਪਹਿਲੀ ਪੰਕਤੀ ਦੇ ਆਰੰਭ ਦਾ ਕੁੱਝ ਹਿੱਸਾ ਦਿੱਤਾ ਹੋਇਆ ਹੈ। “ਤਤਕਰਾ ਰਾਗਾਂ ਕਾ” ਪਹਿਲੇ, “ੴ …. ਤੋਂ ਲੈ ਕੇ … … ਗੁਰਪ੍ਰਸਾਦਿ” ਤੱਕ ਮੂਲ ਮੰਤਰ ਲਿਖਿਆ ਹੋਇਆ ਹੈ। ਪਰ “ਤਤਕਰਾ ਸ਼ਬਦ ਕਾ” ਆਰੰਭ ਵਿੱਚ “ੴ ਸਤਿਗੁਰੂ ਪ੍ਰਸਾਦਿ”, ਮੂਲ-ਮੰਤਰ ਸੰਖੇਪ ਰੂਪ ਦਰਜ ਹੈ। ਇਵੇਂ ਤੱਤਕਰੇ ਵਿੱਚ ਕਿਤੇ-ਕਿਤੇ ਵੱਖ-ਵੱਖ ਸ਼ਬਦਾਂ ਦੇ ਸੰਗ੍ਰਹਿ ਦੇ ਆਰੰਭ ਸਮੇਂ ਭੀ ਮੂਲ-ਮੰਤਰ ਇਹੀ ਸੰਖੇਪ ਰੂਪ ਲਿਖਿਆ ਗਿਆ ਹੈ।
Some people say that the Composition up to Nanak hosee Bhee sach is PAURREE No. 1..BUT whats actually written in the SGGS is that the NUMERAL follwoing the SOCHEH SOCH na hovee is [[ 1 ]] and NOT [[ 2 }] as shoudl eb the case IF the Nanak hosee bhee sach is pauree Number ONE. Where is the Numeral [[1 ]] to indicate the numbering system followed so METICOLOUSLY in SGGS.
ਕੁੱਝ ਸੱਜਣਾਂ ਪਾਸੋਂ ਐਸਾ ਭੀ ਸੁਣਨ ਦਾ ਮੌਕਾ ਮਿਲਦਾ ਕਿ ਪਹਿਲੀ ਪਾਉੜੀ ਦਾ ਪਾਠ ਕਰੋ. . “ੴ … …. ਤੋਂ ਲੈ ਕੇ ਨਾਨਕ ਹੋਸੀ ਭੀ ਸਚੁ”, ਤੱਕ। ਜੇ ਇਹ ਪਹਿਲੀ ਪਉੜੀ ਤਾਂ ਫਿਰ “ਸੋਚੈ ਸੋਚਿ … … “ ਵਾਲੀ ਪਉੜੀ ਦੇ ਅੰਤ ਵਿੱਚ ਗਿਣਤੀ ਦਾ ਅੰਕ “2” ਹੋਣਾ ਚਾਹੀਦਾ ਸੀ, ਪਰ ਐਸਾ ਹੈ। ਇਵੇਂ ਹੀ, “ਆਦਿ ਸਚੁ … … “ ਵਾਲੇ ਸਲੋਕ ਨੂੰ ਮੂਲ-ਮੰਤਰ ਦਾ ਹੀ ਹਿੱਸਾ ਦੱਸਣ ਵਾਲੇ ਸੱਜਣ ਆਖਦੇ ਹਨ ਕਿ ਜੇ ਸਲੋਕ ਨੰ: “1” ਹੈ ਤਾਂ ਫਿਰ “ਜਪੁ ਜੀ” ਦੇ ਅੰਤਮ ਸਲੋਕ ਅੱਗੇ ਅੰਕ “2” ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਕ-ਵਿਧੀ ਸਮਝਣ ਲਈ, ਵਿਸ਼ੇਸ਼ ਧਿਆਨ ਦੀ ਲੋੜ ਹੈ। ਸਾਧਾਰਨ ਨਜ਼ਰ ਨਾਲ ਇਸ ਦਾ ਬੋਧ ਨਹੀਂ ਹੋ ਸਕਦਾ। ਲੇਖ ਦਾ ਵਿਸ਼ਾ “ਅੰਕ-ਗਿਣਤੀ” ਨਹੀਂ ਹੈ, ਸਿਰਫ਼ ਉਸ ਦਿੱਤੀ ਦਲੀਲ ਦਾ ਹੀ ਨਿਰਣਾ ਕਰਨਾ ਹੈ। ਗਉੜੀ ਰਾਗੁ ਵਿੱਚ 24 ਅਸ਼ਟਪਦੀਆਂ ਤੋਂ ਪਹਿਲਾਂ, ਸਲੋਕ ਲਿਖਿਆ ਹੋਇਆ ਅਤੇ ਸਾਰੇ ਹੀ ਸਲੋਕਾਂ ਦੇ ਅੰਤ ਵਿੱਚ, ਬਾਰ-ਬਾਰ, “1” ਹੀ ਲਿਖਿਆ ਗਿਆ ਹੈ। ਹਾਲਾਂਕਿ, 24 ਅਸ਼ਟਪਦੀਆਂ ਨਾਲ, 24 ਹੀ ਸਲੋਕ ਲਿਖੇ ਗਏ ਹਨ। ਅੰਕ-ਵਿਧੀ ਨੂੰ ਸਮਝਣ ਤੋਂ ਬਿਨਾਂ ਇਸ ਤਰ੍ਹਾਂ ਦੀਆਂ ਬੇ ਦਲੀਲਾਂ ਗੱਲਾਂ ਹੀ ਆਖੀਆਂ ਜਾ ਸਕਦੀਆਂ ਹਨ।
Internal Evidnece of how SLOKS are numbered in SGGS. IN Gaurree Sukhmani..there are 24 SLOKS followed by 24 Ashtpadees...BUT each SLOK is numbered as [[ 1 ]] even though there are 24 of them !! In order to understand how the SGGS is NUMBERED is vital to understanding it and the extraordinary genius of Guru Ji in using it to make the SGGS absolutely aduleration proof.

Secondly the Mool mantar being PROSE and NOT kavita/poetry need not be having the name of the author/or raag etc. Only those compositions that are in POETRY as per the entire SGGS, need to have the author/ Mahalla and Raag identified.

Note: The "Raagmaala" breaks this Rule too..its in kavita, but its tuks are numbered as if they are SLOKS...and its author is not IDed even though its NOT PROSE !! Therefore based on all the internal evidence besides being OUTSIDE the Mundavnne MOHR of SGGS its clearly adulteration. But this lekh is NOT about Raagmala. This is just a note to be considered. (Jarnail Singh )

“ਮੂਲ ਮੰਤਰ” ਸੰਬੰਧੀ ਕੁੱਝ ਹੋਰ ਵਿਚਾਰਾਂ ਵੀ ਧਿਆਨ ਵਿੱਚ ਰੱਖ ਲੈਣੀਆਂ ਚਾਹੀਦੀਆਂ ਹਨ। ਇਸ ਰਚਨਾ ਉੱਤੇ ਕਿਸੇ ਵੀ ਰਾਗ, ਕਾਵਿ-ਵੰਨਗੀ ਅਤੇ ਲਿਖਾਰੀ; (ਸਿਰਲੇਖ: ਸ੍ਰੀ ਗੁਰੂ ਨਾਨਕ ਦੇਵ ਜੀ) ਦਾ ਸਿਰਲੇਖ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਵਾਰਤਕ ਹੈ: ਰਾਗਮਈ ਜਾਂ ਕਾਵਿ ਕਾਵਿ ਨਹੀਂ ਹੈ ਅਤੇ ਇਸ ਦੇ ਕਰਤਾ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਇਸ ਦਾ ਉਚਾਰਨ ਕਰਨ ਤੋਂ ਪਹਿਲਾਂ ਕਿਸੇ ਵੀ ਵਿਅਕਤੀ, ਰਾਗ ਜਾਂ ਕਾਵਿ ਵੰਨਗੀ ਦਾ ਜ਼ਿਕਰ ਨਹੀਂ ਹੋ ਸਕਦਾ, ਕਿਉਂਕਿ ਇਹ ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਨਾਨਕ ਜੀ ਦੀ ਰਚਨਾ ਹੈ ਅਤੇ ਕਿਸੇ ਰਾਗ ਜਾਂ ਕਾਵਿ ਵੰਨਗੀ ਰਹਿਤ ਹੈ। ਇਸ ਸੰਬੰਧੀ ਐਸੀਆਂ ਭੁੱਲਾਂ ਆਮ ਹੋ ਰਹੀਆਂ ਇਸ ਵਾਸਤੇ ਹੀ ਵਿਚਾਰਵਾਨ ਪ੍ਰੇਮੀਆਂ ਦੀ ਸਾਵਧਾਨੀ ਵਾਸਤੇ ਇਨ੍ਹਾਂ ਦਾ ਸੰਖੇਪ ਜ਼ਿਕਰ ਕੀਤਾ ਜਾ ਰਿਹਾ ਹੈ।
IN ALL old handwritten Sroops of SGGS, the FULL MOOLMANTAR from EK Oangkaar to GURPARSAAD is given Place of HONOUR at the TOP of RIGHT HAND SIDE. All bani then follows below the Mool Mantar. This comes 31 times in SGGS.

When arrangements were made to make PRINTED COPIES, due to NEGLIGENCE of the PRINTERS ( Private BOOKSELLERS ) the Place of Honour at the Top RIGHT HAND PAGE was not accorded to the SHORTER Versions of the Mool mantar. Instead SPACE SAVING concerns seem to be uppermost ( booksellers being individuals out to maximise PROFITS ONLY) led to the Mool mantar being MIXED with opening lines of shabads etc. This grievious mistajke was REALISED by the SGPC and it had decided to make amends when making arrangements to PRINT authentic copies of SGGS in the 1930s...BUT the DERAWADEE /TAKSALI snats and mahapurashs raised such a hue and cry , false alarm that the SGPC was "altering Gurbani"...that the scheme was put on hold along simialr liens as the SRM was put on hold as well (also due to objections form the same sants and deras who by the way have NEVER followed the SRM they objected to in the first place )
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਲਿਖਤਾਂ ਉਨ੍ਹਾਂ ਦੇ ਲਿਖਣ ਦੇ ਢੰਗ ਦੀ ਵਿਉਂਤਬੰਦੀ ਅਨੁਸਾਰ, ਮੂਲ ਮੰਤਰ ਸਭ ਤੋਂ ਸਿਰਮੌਰ ਹੈ। ਇਸ ਦੀ ਲਿਖਤ ਅਤੇ ਪਠਨ-ਪਾਠਨ ਸਭ ਤੋਂ ਪਹਿਲਾਂ ਹੀ ਹੋਣਾ ਚਾਹੀਦਾ ਹੈ। ਇਸ ਵਿੱਚ ਪ੍ਰਭੂ ਹਸਤੀ ਦੇ ਮਹਾਨ ਗੁਣਾਂ ਦਾ ਸਿਧਾਂਤਕ ਵਰਨਣ ਹੈ। ਇਸ ਵਾਸਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਹੀ ਸਭ ਤੋਂ ਪਹਿਲਾਂ ਲਿਖਿਆ ਗਿਆ ਹੈ ਅਤੇ ਯਤਨ ਕੀਤਾ ਗਿਆ ਹੈ ਕਿ ਇਹ ਪਹਿਲਾ ਦਰਜਾ ਹਰ ਹਾਲਤ ਵਿੱਚ ਸਥਾਪਤ ਰਹੇ। ਪਰ ਸਾਡੀ ਅਗਿਆਨਤਾ ਦੇ ਕਾਰਨ, ਐਸਾ ਹੋ ਰਿਹਾ ਹੈ ਕਿ ਇਸ ਲਿਖਤ ਨੂੰ ਅਸੀਂ ਕਈ ਸਿਰਲੇਖਾਂ ਹੇਠ, ਕਦੇ ਪਹਿਲਾਂ ਅਤੇ ਕਦੇ ਬਾਅਦ ਵਿੱਚ ਲਿਖ ਅਤੇ ਪੜ੍ਹ ਰਹੇ ਹਾਂ। ਕੁੱਝ ਉਦਾਹਰਣਾਂ ਇਸ ਪ੍ਰਕਾਰ ਹਨ-

  1. ਸੋ ਦਰੁ ਰਾਗੁ ਆਸਾ ਮਹਲਾ 1 ੴ ਸਤਿਗੁਰ ਪ੍ਰਸਾਦਿ॥SEE How the Title fo the bani Sodar raag asa mh 1 has been given PRECEDENCE over the MOOL MANTAR !! This is obviously a mistake becasue the MM is more IMPORTANT and should come FIRST. Several such mistakes abound in the printed versions of the SGGS and have survived due to the "support" provided by the DERAWADEE/Taksali sections. This Mistake becomes even more ludicrous when we realise that what it means is that this way of writing the title makes the EK Onagkaar satgurparsaad part of Sodar and raag asa...this is WRONG becasue Sodar is Gurbani in KAVITA..while the Mool Mantar is PROSE..and the two cannot ever be MIXED !! How could PROSE be SUNG in Raag !! The words Mahalla 1..informs us that the writer is Guru nanak.....well well..see the next example...

    ਇਸ ਲਿਖਤ ਅਨੁਸਾਰ, ਮੂਲ ਮੰਤਰ ਦਾ ਇਹ ਸੰਖੇਪ ਰੂਪ “ਸੋ ਦਰੁ” ਬਾਣੀ ਦਾ ਹਿੱਸਾ ਹੈ। ਫਿਰ ਇਹ ਵਾਰਤਕ ਰੂਪ ਰਾਗੁ ਆਸਾ ਵਿੱਚ ਗਾਇਨ ਕਰਨ ਦੀ ਹਦਾਇਤ ਵੀ ਹੋ ਜਾਂਦੀ ਹੈ। ਸਿਰਫ਼ “ਮਹਲਾ 1” ਸਾਰਥਕ ਹੈ, ਕਿਉਂਕਿ ਇਹ ਮੂਲ ਮੰਤਰ ਤਾਂ ਹੈ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ।
  2. ਰਾਗੁ ਆਸਾ ਮਹਲਾ 4 ਸੋ ਪੁਰਖੁ ੴ ਸਤਿਗੁਰ ਪ੍ਰਸਾਦਿ॥ ਇਸ ਲਿਖਤ ਅਨੁਸਾਰ, ਨਵੀਂ ਗੱਲ ਸਾਹਮਣੇ ਆਉਂਦੀ ਹੈ। ਇਸ ਰਚਨਾ ਦਾ ਰਾਗ ਤਾਂ ਆਸਾ ਹੈ, ਪਰ ਰਚਨਾ ਅਤੇ ਰਚਨਾਕਾਰ ਦੋਵੇਂ ਹੀ ਬਦਲ ਜਾਂਦੇ ਹਨ। ਰਚਨਾ “ਸੋ ਪੁਰਖੁ” ਹੋ ਜਾਂਦੀ ਹੈ ਅਤੇ ਰਚਨਾਕਾਰ ਸ੍ਰੀ ਗੁਰੂ ਰਾਮਦਾਸ ਜੀ।
  3. Here the Raag is ASA..bani is SOPURAKH..and Since there is Mahalla 4 the EK Oangkaar here means the Mool mantar is authored by GURU RAMDASS JI..when we all know that the real author of the Mool mantar is GURU NANAK JI !! Clearly the titling is WRONGLY DONE.
  4. ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ 1
    Here the ludicrousness exceeds even itself...Now according to THIS EXAMPLE..the Mool mantar is Raag gauree Deepki !! when previously it was Raag asa !!
    ੴ ਸਤਿਗੁਰ ਪ੍ਰਸਾਦਿ॥

    ਇਸ ਉਦਾਹਰਣ ਵਿਚ, (ਮੂਲ ਮੰਤਰ) ਰਚਨਾ ਦਾ ਰਾਗ, ਗਉੜੀ ਦੀਪਕੀ ਹੋ ਜਾਂਦਾ ਹੈ।
  5. ਰਾਮਕਲੀ ਮਹਲਾ 3 ਅਨੰਦੁ ੴ ਸਤਿਗੁਰ ਪ੍ਰਸਾਦਿ॥
  6. Here all 3 change..Raag becoems Raamklai..Mool mantar author becomes GURU AMARDASS JI and its part of the bani Anand sahib..
ਇਸ ਲਿਖਤ ਅਨੁਸਾਰ, ਇਸ (ਮੂਲ ਮੰਤਰ) ਰਚਨਾ ਦਾ ਰਾਗ, ਰਚਨਾ ਅਤੇ ਰਚਨਾਕਾਰ, ਸਭ ਬਦਲ ਜਾਂਦੇ ਹਨ।

ਬਿਨਾਂ ਵਿਸਤਾਰ ਦੇਣ ਦੇ, ਕੁੱਝ ਇਸ ਤਰ੍ਹਾਂ ਦੀਆਂ ਹੋਰ ਲਿਖਤਾਂ, ਵਿਚਾਰ ਅਧੀਨ ਰੱਖ ਲਈਏ -

ਰਾਗੁ ਗਉੜੀ ਪੂਰਬੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ॥
Here Bhagat KABIR jsi supposedly the AUTHOR of Ek oangkaar satgur parsaad !!
ਇਸ ਲਿਖਤ ਅਨੁਸਾਰ, ਇਸ “ਮੂਲ ਮੰਤਰ” ਦੇ ਰਚਣਹਾਰ ਦਾ ਨਾਮ ਭਗਤ ਕਬੀਰ ਹੋ ਜਾਂਦਾ ਹੈ।

ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀ ਕੀ namdev becoems author..

ੴ ਸਤਿਗੁਰੂ ਪ੍ਰਸਾਦਿ॥

ਇਹ ਲਿਖਤ, ਮੂਲ ਮੰਤਰ ਦਾ ਲਿਖਾਰੀ ਭਗਤ ਰਵਿਦਾਸ ਜੀ ਨੂੰ ਸਥਾਪਿਤ ਕਰਦੀ ਹੈ। Bhagt Ravidass ji becomes author of Mool mantar..

ਜਿਉਂ-ਜਿਉਂ ਅਸੀਂ ਪ੍ਰਚਲਤ-ਪ੍ਰਕਾਸ਼ਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਜਾਵਾਂਗੇ, ਤਿਉਂ-ਤਿਉਂ ਐਸੋ ਸਿਰਲੇਖ ਸਾਨੂੰ ਆਮ ਹੀ ਵੇਖਣ ਵਿੱਚ ਮਿਲਣਗੇ। ਕਿਸੇ ਵੀ ਇਕਸਾਰ ਨੇਮ ਦੀ ਪਾਲਣਾ ਨਜ਼ਰ ਨਹੀਂ ਪਵੇਗੀ। ਅਸੀਂ ਪੜ੍ਹਾਂਗੇ ਕੁੱਝ ਹੋਰ, ਪਰ ਸਮਝਣ ਵਾਸਤੇ ਉਸ ਨੂੰ ਹੇਠ-ਉਤੇ ਅਦਲ-ਬਦਲ ਕਰਦੇ ਰਹਾਂਗੇ।
Thus as we continue reading the present printed versions of SGGS..we see how the RULES are mercilessly disregarded all over the place. Rules set in place by GURU ARJUN JI and METICOLOUSLY FOLLOWED by Bhai Gurdass ji and the other copiers later. (Even though paper was more costly back then..the copiers were more religious and not profit oriented)
ਕਾਫ਼ੀ ਸਮਾਂ ਪਹਿਲਾਂ, ਮੰਗਲਾ-ਚਰਨ (ਮੂਲ-ਮੰਤਰ) ਦੀ ਇਕਸਾਰਤਾ ਵਾਸਤੇ ਭਰਪੂਰ ਯਤਨ ਹੋਏ ਸਨ। ਫੈਸਲੇ ਵੀ ਠੀਕ ਕੀਤੇ ਗਏ ਸਨ। ਪਰ ਜਿੰਨ੍ਹਾਂ ਦੀ ਸੋਚ ਪਿਛਾਂਹ ਖਿੱਚੂ ਅਤੇ ਸੁਆਰਥੀ ਹੈ, ਉਨ੍ਹਾਂ ਦੀ ਜ਼ਿਦ ਕਰਕੇ ਹੀ, ਸਹੀ ਥਾਂ ਤੇ ‘ਗਲਤ’ ਰਸਤੇ ਨੂੰ ਤਰਜੀਹ ਦਿੱਤੀ ਗਈ। ਭਾਵੇਂ ਇਹ ਚਰਚਾ ਮੇਰੀ ਇਸ ਲਿਖਤ ਦਾ ਮੂਲ ਵਿਸ਼ਾ ਨਹੀਂ ਹੈ, ਫਿਰ ਵੀ ਕੁੱਝ ਸਪੱਸ਼ਟਤਾ ਦੇਣੀ ਜ਼ਰੂਰੀ ਸਮਝਦਾ ਹਾਂ।

ਪ੍ਰਸਿੱਧ ਵਿਦਵਾਨਾਂ ਨੇ ਸ੍ਰੀ ਕਰਤਾਰਪੁਰ ਵਾਲੀ ਆਦਿ ਬੀੜ ਦਾ ਸਫੇ-ਵਾਰ ਵੇਰਵਾ ਦੇ ਕੇ, ‘ਮੰਗਲ’ (ਮੂਲ-ਮੰਤਰ) ਦੀ ਸਹੀ ਥਾਂ ਕਿਥੇ ਹੈ, ਦਰਸਾਈ ਹੈ। ਵੈਸੇ ਵੀ ਪਰਮਾਤਮਾ ਦਾ ਜ਼ਿਕਰ ਸਭ ਤੋਂ ਪਹਿਲਾਂ ਹੀ ਕੀਤਾ ਜਾਂਦਾ ਹੈ। ਅਸੀਂ ਸਾਧਾਰਨ ਪੱਤਰ ਵੀ ਲਿਖੀਏ ਤਾਂ ਸਭ ਤੋਂ ਪਹਿਲਾਂ ‘ੴ’ ਲਿਖਦੇ ਹਾਂ, ਫਿਰ ਭਾਵੇਂ ‘ਸਤਿਗੁਰ ਪ੍ਰਸਾਦਿ’ ਲਿਖੀਏ ਜਾਂ ‘ਵਾਹਿਗੁਰੂ ਜੀ ਕੀ ਫਤਹਿ’ -ਪਰ ਹੋਰ ਕਿਸੇ ਲਿਖਤ ਨੂੰ ਪਹਿਲ ਨਹੀਂ ਦਿੰਦੇ। ਇਸੇ ਹੀ ਸੁਭਾਅ ਅਨੁਸਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮੁੱਢਲੀਆਂ ਲਿਖਤਾਂ ਵਿੱਚ ਪਹਿਲ ਮੂਲ-ਮੰਤਰ ਨੂੰ ਹੀ ਦਿੱਤੀ ਗਈ ਹੈ। ਫ਼ਰਕ ਸਿਰਫ਼ ਇਤਨਾ ਹੈ ਕਿ ਲਿਖਤ ਦਾ ਢੰਗ ਪੁਰਾਤਨ ਹੋਣ ਕਰਕੇ, ਸਾਡੀ ਆਮ ਸਮਝ ਵਿੱਚ ਬੀੜਾਂ ਦੇ ਵਰਤਮਾਨ ਲਿਖਤੀ ਜਾਂ ਛਪਾਈ ਦੇ ਉਤਾਰਿਆਂ ਵੇਲੇ ਨਹੀਂ ਆਇਆ। ਅਸੀਂ ਮੂਲ-ਮੰਤਰ ਅਤੇ ਰਾਗ ਆਦਿ ਦੇ ਵੇਰਵੇ ਨੂੰ ਅੱਗੇ ਪਿੱਛੇ ਲਿਖ ਅਤੇ ਛਾਪ ਦਿੱਤਾ। ਫਿਰ ਇੱਕ ਵਾਰ ਹੋਈ ਭੁੱਲ ਨੂੰ ਸੁਆਰਥ-ਵੱਸ ਪ੍ਰਮਾਣਿਕਤਾ ਦੇ ਕੇ ਅੜ ਗਏ ਕਿ ਹੁਣ ਇਉਂ ਹੀ ਠੀਕ ਅਤੇ ਪ੍ਰਮਾਣਿਕਤਾ ਹੈ, ਜੋ ਕਿ ਅਸਲੀਅਤ ਤੋਂ ਬਿਲਕੁਲ ਹੀ ਦੂਰ ਦੀ ਗੱਲ ਹੈ ਅਤੇ ਫਿਰ ਗੁਰਮਤਿ ਸਿਧਾਂਤ ਅਨੁਸਾਰ ਵੀ ਠੀਕ ਹੈ।
Even among us ordinary Sikhs, when ever we write EK Oangkaar..its always follwoed by sat Gur parsaad or Vaheguru ji ki fateh or Gurfateh. NO OTHER WORDS are allowed to Come BEFORE or inside this...this is how true HONOUR and true preference is shown towards the Mool Mantar.. Its commonsense that the CREATOR gets to be mentioned FIRST and FOREMOST...not some worldly raag whatever...Even in our other Worldly affairs we Give Preference to the RIGHT HAND SIDE..we circumabulate parkarma keeping the SGGS on our RIGHT..we seat an important person on our RIGHT..hence this was the position accorded to the Mool mantar in olden sroops of SGGS.
ਸ੍ਰੀ ਕਰਤਾਰਪੁਰ ਸਾਹਿਬ ਵਾਲੀ ਆਦਿ ਬੀੜ ਅਤੇ ਹੋਰ ਪੁਰਾਤਨ ਬੀੜਾਂ ਵਿਚ, ਮੂਲ ਮੰਤਰ ਲਿਖਣਾ ਦਾ ਢੰਗ ਇਉਂ ਸੀ ਕਿ ਲਿਖਾਰੀ, ਜਿਸ ਸਫ਼ੇ ਉਤੇ ਬਾਣੀ ਲਿਖਦਾ ਸੀ ਅਤੇ ਫਿਰ ਬਾਕੀ ਦੀ ਲਿਖਤ ਖੱਬੇ ਪਾਸੇ ਤੋਂ ਆਰੰਭ ਕਰਦਾ ਸੀ ਜਾਂ ਖੱਬੇ ਪਾਸਿਉਂ ‘ੴ’ ਤੋਂ ਆਰੰਭ ਕਰ ਕੇ ਫਿਰ ਬਾਕੀ ਦਾ ਸਿਰਲੇਖ ਲਿਖਦਾ ਸੀ। ਇਸ ਢੰਗ ਨਾਲ ਮੂਲ ਮੰਤਰ ਹਰ ਹਾਲਤ ਵਿੱਚ ਪਹਿਲਾਂ ਹੀ ਪੜ੍ਹਿਆ ਜਾਂਦਾ ਸੀ, ਕਿਉਂਕਿ ਸੱਜੇ ਪਾਸੇ ਲਿਖਿਆ ਮੂਲ-ਮੰਤਰ ਵੀ ਦੂਸਰੀ ਲਿਖਤ ਨਾਲੋਂ ਕਾਫੀ ਉਚੇਰਾ ਹੁੰਦਾ ਸੀ। ਇਸ ਵਾਸਤੇ ਉਸ ਨੂੰ ਪਹਿਲਾਂ ਹੀ ਪੜ੍ਹਿਆ ਜਾਂਦਾ ਸੀ। ਇਹ ਸੱਜੇ ਪਾਸੇ ਮੂਲ ਮੰਤਰ ਲਿਖਣ ਦਾ ਕਾਰਨ, ਵਿਦਵਾਨਾਂ ਦੀ ਖੋਜ ਅਨੁਸਾਰ ਸਿਰਫ਼ ਇਸ ਕਰਕੇ ਹੀ ਸੀ ਕਿ ਜਿਸ ਨੂੰ ਅਸੀਂ ਆਦਰ-ਸਤਿਕਾਰ ਦਿੰਦੇ ਹਾਂ ਅਤੇ ਸਰਬ-ਸ੍ਰੇਸ਼ਟ ਮੰਨਦੇ ਹਾਂ, ਉਸਨੂੰ ਸੱਜੇ ਹੱਥ ਰੱਖਦੇ ਹਾਂ ਅਤੇ ਆਪ ਖੱਬੇ ਹੱਥ ਰਹਿੰਦੇ ਹਾਂ। ਇਸ ਤਰ੍ਹਾਂ ਲਿਖਤ ਦਾ ਇਹ ਫਰਕ ਹੁੰਦੇ ਹੋਏ ਵੀ ਮੂਲ ਮੰਤਰ ਪਹਿਲਾਂ ਪੜ੍ਹਿਆ ਜਾਂਦਾ ਸੀ। ਜਦੋਂ ਪ੍ਰੈਸ ਦਾ ਸਮਾਂ ਆਇਆ ਤਾਂ ਲਿਖਤੀ ਬੀੜਾਂ ਤਿਆਰ ਕਰਨ ਵਾਲਿਆਂ ਦੀ ਅਣਗਹਿਲੀ ਕਾਰਨ, ਲਿਖਤ ਦੇ ਨੇਮਾਂ ਵੱਲ ਧਿਆਨ ਨਾ ਦਿੱਤਾ ਗਿਆ ਅਤੇ ਮੂਲ ਮੰਤਰ ਦੀ ਛਪਾਈ ਅੱਗੇ ਪਿੱਛੇ ਹੋ ਗਈ। ਇਸ ਤਰ੍ਹਾਂ ਦੀਆਂ ਹੋਰ ਵੀ ਅਣਗਹਿਲੀਆਂ ਕੀਤੀਆਂ ਗਈਆਂ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਵਾਰ ਬੀੜਾਂ ਪ੍ਰਕਾਸ਼ਤ ਕਰਨ ਦਾ ਉੱਦਮ ਕੀਤਾ ਗਿਆ ਤਾਂ ਮੂਲ ਮੰਤਰ ਅਥਵਾ ਮੰਗਲਾ-ਚਰਨ ਦੀ ਇਕਸਾਰਤਾ ਵਾਸਤੇ ਕਾਫ਼ੀ ਖੋਜ-ਵਿਚਾਰ ਕਰਨ ਉਪਰੰਤ, ਪਹਿਲ ਦੇ ਅਧਾਰ ਤੇ ਸਾਰੇ ਹੀ ਮੰਗਲਾ-ਚਰਨ ਪਹਿਲਾਂ ਪੜ੍ਹੇ ਜਾਣ ਦੀ ਸਹੂਲਤ ਅਨੁਸਾਰ ਛਾਪੇ ਗਏ। ਪਰ ਜਿਨ੍ਹਾਂ ਲੋਕਾਂ ਨੂੰ ਆਪਣੇ ਵਿਹਾਰਕ ਸੁਆਰਥ ਵਿੱਚ ਇਹ ਗੱਲ ਰਾਸ ਨਹੀਂ ਸੀ ਆਉਂਦੀ, ਉਨ੍ਹਾਂ ਨੇ ਇਤਨਾ ਰੋਲਾ ਪਾਇਆ ਕਿ ਠੀਕ ਗੱਲ ਵੀ ਗਲਤ ਬਣ ਕੇ ਰਹਿ ਗਈ ਅਤੇ ਅਜੇ ਤੱਕ ਉਵੇਂ ਹੀ ਚਲੀ ਆ ਰਹੀ ਹੈ।

ਮੂਲ ਮੰਤਰ ਦੇ ਪਾਠ ਸੰਬੰਧੀ ਇੱਕ ਹੋਰ ਵਿਚਾਰ ਵੀ ਧਿਆਨ ਗੋਚਰੀ ਹੈ। ਮੁੱਢਲੇ ਰੂਪ ਵਿੱਚ ਲਿਖਤੀ ਬੀੜਾਂ ਅਤੇ ਪੋਥੀਆਂ ਵਿੱਚ ਇਹ ਲਿਖਤ ਪੁਰਾਣੇ ਲਿਖਣ-ਢੰਗ ਅਨੁਸਾਰ ਪਦ-ਛੇਦ ਨਹੀਂ ਸੀ ਅਤੇ ਸੰਪੂਰਨ ਬਾਣੀ ਦਾ ਰੂਪ ਵੀ ਪਦ-ਛੇਦ ਰਹਿਤ ਹੀ ਸੀ। ਉਸ ਵੇਲੇ ਸਿਰਫ਼ ਗੁਰਬਾਣੀ ਹੀ ਨਹੀਂ, ਬਲਕਿ ਹਰ ਪ੍ਰਕਾਰ ਦੀ ਲਿਖਤ ਪਦ-ਛੇਦ ਰਹਿਤ, ਲੜੀ-ਬੱਧ ਲਿਖਤ ਸੀ। ਲਿਖਤ ਭਾਵੇਂ ਕੋਈ ਵੀ ਹੋਵੇ, ਪੜ੍ਹਨ ਲਈ ਤਾਂ ਸ਼ਬਦ ਨਿਖੇੜਨੇ ਹੀ ਪੈਂਦੇ ਹਨ। ਹੌਲੀ-ਹੌਲੀ ਲੜੀ-ਬੱਧ ਲਿਖਤ ਦਾ ਥਾਂ ਤੇ ਪੜ੍ਹਨ ਦੀ ਸਹੂਲਤ ਨੂੰ ਮੁੱਖ ਰੱਖ ਕੇ ਹਰ ਤਰ੍ਹਾਂ ਦੀ ਲਿਖਤ ਪਦ-ਛੇਦ ਲਿਖੀ ਜਾਣ ਲੱਗ ਪਈ ਅਤੇ ਲਿਖੀ ਜਾ ਰਹੀ ਹੈ। ਮੂਲ-ਮੰਤਰ ਦੀ ਪ੍ਰਚਲਤ ਲਿਖਤ ਇਉਂ ਹੈ-

1. ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥
2. ੴ ਸਤਿਨਾਮ ਕਰਤਾ ਪੁਰਖੁ ਗੁਰਪ੍ਰਸਾਦਿ॥
3. ੴ ਸਤਿਨਾਮ ਗੁਰਪ੍ਰਸਾਦਿ॥
4. ੴ ਸਤਿਨਾਮ ਪ੍ਰਸਾਦਿ॥

ਪਹਿਲੇ ਨੰਬਰ ਦੀ ਲਿਖਤ ਅਤੇ ਚੌਥੇ ਨੰਬਰ ਦੀ ਲਿਖਤ ਨੂੰ ਸਾਹਮਣੇ ਰੱਖ ਕੇ ਵਿਚਾਰ ਕੀਤਿਆਂ ਮੂਲ- ਮੰਤਰ ਦੇ ਸੰਪੂਰਨ ਮੁੱਢਲੇ ਰੂਪ ਵਿੱਚ ਆਏ ਸ਼ਬਦਾਂ ਨਾਲੋਂ ਚੌਥੇ ਸੰਖੇਪ-ਰੂਪ ਵਿੱਚ ਭਿੰਨਤਾ ਹੋ ਜਾਂਦੀ ਹੈ। ਗੁਰੂ ਪ੍ਰਸਾਦਿ ਦੀ ਥਾਂ ਤੇ ਸਤਿਗੁਰ ਪ੍ਰਸਾਦਿ ਲਿਖਿਆ ਜਾਂਦਾ ਹੈ। ਇਸ ਤਰ੍ਹਾਂ ਸਤਿਨਾਮੁ ਵਿਚੋਂ ਸਤਿ ਅਤੇ ਗੁਰਪ੍ਰਸਾਦਿ ਵਿਚੋਂ ਗੁਰ ਸ਼ਬਦ ਨੂੰ ਵੱਖਰਾ ਕਰ ਕੇ ਇੱਕ ਨਵਾਂ ਸ਼ਬਦ ਸਤਿਗੁਰ ਬਣਾ ਕੇ ਫਿਰ ਪ੍ਰਸਾਦਿ ਵੱਖਰਾ ਕਰਕੇ ਲਿਖ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਮੂਲ ਮੰਤਰ ਵਿੱਚ ਸਿਧਾਂਤਕ ਇਕਸਾਰਤਾ ਅਤੇ ਇਕਰੂਪਤਾ ਨਹੀਂ ਰਹਿੰਦੀ। ਇਸ ਉਲਝਣ ਵਿਚੋਂ ਨਿਕਲਣ ਦਾ ਇਕੋ ਇੱਕ ਰਸਤਾ ਹੈ ਕਿ ਮੂਲ ਮੰਤਰ ਦੀ ਲਿਖਤ ਦਾ ਪਦ-ਛੇਦ ਇਸ ਢੰਗ ਨਾਲ ਕੀਤਾ ਜਾਵੇ ਕਿ ਇਸ ਦੀ ਇਕਸਾਰਤਾ ਵਿੱਚ ਕਦੇ ਵੀ ਕੋਈ ਅੰਤਰ ਨਾ ਆਵੇ।

1. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ॥ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥
2. ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ॥
3. ੴ ਸਤਿ ਨਾਮੁ ਗੁਰਪ੍ਰਸਾਦਿ॥
4. ੴ ਸਤਿ ਗੁਰਪ੍ਰਸਾਦਿ॥ Correct padchhedd. In some instances the GUR has been broken OFF from Gurparsaad, and combined with SAT and coined a NEW WORD "SATGUR" which is NON EXISTANT in the MOOL MANTAR. The GURPARSAAD - meaning with the Grace of the Guru..is one word and should be maintained as SUCH and not morphed into a different word SATGUR leaving the "Parsaad" hanging.
This Mistake is due to INCORRECT padd cheed or breaking up the joined wordings in handwritten sggs sroops.

ਇਸ ਤਰ੍ਹਾਂ ਕੀਤੇ ਪਦ-ਛੇਦ ਅਨੁਸਾਰ ਸਿਰਫ਼ ੴ ਤੋਂ ਬਾਅਦ ਆਏ ਸ਼ਬਦ ‘ਸਤਿ ਨਾਮੁ’ ਦੇ ਹੀ ਦੋ ਸ਼ਬਦ ਕਰਨੇ ਹਨ ਜੋ ਕਿ ਭਾਸ਼ਾ ਦੇ ਮੁੱਢਲੇ ਰੂਪ ਵਿੱਚ ਹੀ ਪਹਿਲਾਂ ਦੋ ਸ਼ਬਦ ਜੋੜ ਕੇ ਇੱਕ ਸ਼ਬਦ ਬਣਾਇਆ ਗਿਆ ਹੈ। ਇਸ ਤਰ੍ਹਾਂ ਮੂਲ ਮੰਤਰ ਦੇ ਚਾਰੇ ਹੀ ਸਰੂਪਾਂ ਵਿੱਚ ਇਕਸਾਰਤਾ ਅਤੇ ਇਕਰੂਪਤਾ ਬਣੀ ਰਹਿੰਦੀ ਹੈ ਅਤੇ ਅਰਥ-ਭਾਵ ਵਿੱਚ ਵੀ ਕੋਈ ਅੰਤਰ ਨਹੀਂ ਪੈਂਦਾ।

ਮੂਲ ਮੰਤਰ ਦੇ ਨਾਲ ਹੀ ਗੁਰਬਾਣੀ ਵਿੱਚ ਆਏ ਸਿਰਲੇਖ ਵਿੱਚ ਪਦ-ਛੇਦ ਕਰ ਕੇ ਪੜ੍ਹਨ ਸੰਬੰਧੀ ਇੱਕ ਅਵੇਸਲਾਪਨ ਹੋਰ ਦੂਰ ਕਰਨਾ ਜ਼ਰੂਰੀ ਹੈ। ਅਸੀਂ ਪੜ੍ਹਦੇ ਹਾਂ, ‘ਆਸਾ ਮਹਲਾ 5’ ਇਸ ਨੂੰ ਇਕੱਠਿਆਂ ਪੜ੍ਹਨ ਦਾ ਅਰਥ ਹੈ, ‘(ਰਾਗ) ਆਸਾ ਦਾ ਪੰਜਵਾਂ ਸਰੂਪ’। ਸਾਨੂੰ, ਪੜ੍ਹਨ ਸਮੇਂ ‘ਆਸਾ’ ਤੋਂ ਬਾਅਦ ਥੋੜ੍ਹਾ ਵਿਸਰਾਮ ਦੇਣਾ ਚਾਹੀਦਾ ਹੈ, ਕਿਉਂਕਿ ਇਹ ਸਿਰਫ਼ ਰਾਗ ਵਾਸਤੇ ਸੰਕੇਤ ਹੈ ਅਤੇ ਮਹਲਾ 5 ਸ੍ਰੀ ਗੁਰੂ ਨਾਨਕ ਦੇਵ ਜੀ ਪੰਜਵੇਂ ਸਰੂਪ ਅਰਜਨ ਦੇਵ ਜੀ ਦਾ ਸੰਕੇਤਕ ਹੈ। ਸਾਰੇ ਹੀ ਥਾਵਾਂ ਤੇ ਸਿਰਲੇਖਾਂ ਵਿੱਚ ਹਰੇਕ ਰਾਗ ਦੇ ਨਾਂ ਅਤੇ ਵੇਰਵੇ ਨੂੰ ਪੂਰੀ ਤਰ੍ਹਾਂ ਨਿਖੇੜ ਕੇ ਪੜ੍ਹਨ ਦੀ ਲੋੜ ਹੈ। ਉਦਾਹਰਣ ਵਾਸਤੇ ਕੁੱਝ ਸਿਰਲੇਖਾਂ ਦੀ ਵੰਡ ਇਸ ਤਰ੍ਹਾਂ ਹੋਵੇਗੀ-

1. ਬਿਲਾਵਲੁ, ਮਹਲਾ 3, ਵਾਰ ਸਤ, ਘਰੁ 10 (ਪੰਨਾ 84)
2. ਰਾਗੁ ਗੋਂਡ, ਮਹਲਾ 5, ਚਉਪਦੇ, ਘਰ 1 (ਪੰਨਾ 86)
3. ਕੇਦਾਰਾ, ਛੰਤ, ਮਹਲਾ 5 … … … (ਪੰਨਾ 112)
4. ਕਾਨੜਾ, ਅਸਟਪਦੀਆਂ, ਮਹਲਾ 4, ਘਰੁ 1 (ਪੰਨਾ 130)

ਇਵੇਂ ਹੀ ਸਾਰੇ ਸਿਰਲੇਖ ਪੜ੍ਹਨ ਲਗਿਆਂ ਨਿਖੇੜੇ ਜ਼ਰੂਰ ਜਾਣੇ ਚਾਹੀਦੇ ਹਨ।

ਮੂਲ ਮੰਤਰ ਸੰਬੰਧੀ ਵਿਚਾਰੇ ਗਏ ਇਹ ਨੁਕਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰਲੀ ਲਿਖਤ ਉਤੇ ਆਧਾਰਿਤ ਹਨ। ਇਸ ਨੂੰ ਹੋਰ ਵਿਸਤਾਰ ਸਹਿਤ ਵਿਚਾਰਨ ਅਤੇ ਸਮਝਣ ਦੀ ਲੋੜ ਹੈ। ਇਉਂ ਕਰਨ ਨਾਲ ਕੋਈ ਪ੍ਰਚਲਤ ਭੁਲੇਖਿਆਂ ਦੀ ਨਵਿਰਤੀ ਹੋ ਸਕਦੀ ਹੈ। ਵਿਚਾਰਨ ਨਾਲ ਹੀ ਕਿਸੇ ਠੀਕ ਨਿਰਣੇ ਉੱਪਰ ਪਹੁੰਚਿਆ ਜਾ ਸਕਦਾ ਹੈ।
NOTE: ORIGINAL Article in Punjabi on Khalsa News Website ..the English annotations mine and all mistakes also mine. Jarnail Singh.

English explanations added jios. Hope this is sufficient for the time being. any queries will be answered as per my ability and understanding. Regards

jarnail Singh
 
Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
Gyani ji

Please render this in English. It is not fair to post without a translation on a topic of this importance, in an English language sub-forum.

Thanks for your patience, and diligence bringing this to us.

Done jios. Hopefully sufficient for the time being. Will add more content and understanding later to further clarify any queries raised.
 
spnadmin

1947-2014 (Archived)
SPNer
Jun 17, 2004
14,500
19,219
Done jios. Hopefully sufficient for the time being. Will add more content and understanding later to further clarify any queries raised.

Thank you for doing this so quickly and kindly. We are "twice blessed." First that Harjinder Singh ji was so systematic and detailed in his analysis. Then because you have taken your valuable time to provide a clear understanding of the essay. Now it is for us to take the next step and internalize both the information and also its significance for understanding the solid, unbreakable Granth Sahib.

And for you :kaurhug:
 
Last edited:

Ishna

Writer
SPNer
May 9, 2006
3,261
5,192
Does anyone know what the titles of the nitnem bania are in the Kartarpuri Bir? Gutka has the raag heading before Ik Onkar Satgur Prasad.

Thanks
 
Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
Does anyone know what the titles of the nitnem bania are in the Kartarpuri Bir? Gutka has the raag heading before Ik Onkar Satgur Prasad.

Thanks

Ishna Ji,

The Printed Birs today are essentially a copy of the Kartarpuri Bir with the exception of the "ERRORS" of MISPLACING the MOOL MANTAR and some other spelling errors made by the Booksellers who made the copies.

In the Handwritten copies and Kartarpuree Bir, the Mool mantar is always given TOP RIGHT HAND SIDE POSITION..in every instance.

The GUTKAS are copies made by the same booksellers and due to their own COMMERCIAL INTEREST - in having to discard the error plates and making nerw plates they fought tooth and nail to maintain the status quo. SGPC succumbed to their position because the SANTS came to the DEFENCE of the BOOKSELLERS.

The Nitnem banis in the Kartarpuree Bir asre the SAME as in every SGGS Bir.... the FIRST 13 Pages - Moolmantar, Jap, Sodar, So Purakh and Sohila. Then the SRI RAAG BEGINS....followed by 31 Raags and EXTRA Shabads, Sloks, etc. Until the SGGS completes with Mundawnni MOHR(STAMP of CLOSURE) and concluding SLOK Mh 5 Tera Kite Jato nahi. ( SGGS BEGINS with a SLOK...Nanak hosee Bhee sach..and Concludes with a SLOK..thus showing the CONSISTENCY followed by Guru Ji.
 
ActsOfGod

Writer
SPNer
Aug 13, 2012
387
527

Secondly the Mool mantar being PROSE and NOT kavita/poetry need not be having the name of the author/or raag etc. Only those compositions that are in POETRY as per the entire SGGS, need to have the author/ Mahalla and Raag identified.

If Japji Sahib is poetry, then according to the above, it should also have the author/Mahalla and Raag identified, yet it doesn't. How do we reconcile this fact?

[AoG]​
 
Mar 9, 2018
15
7
32

The salok after Mool Mantar and the salok at the end both belong to Raag Asa. Therefore we can assume that the whole of Japji should also be associated with the same raag
 
❤️ CLICK HERE TO JOIN SPN MOBILE PLATFORM

Top