• Welcome to all New Sikh Philosophy Network Forums!
    Explore Sikh Sikhi Sikhism...
    Sign up Log in

World Sangat Expelled From Gurdwara In Germany

spnadmin

1947-2014 (Archived)
SPNer
Jun 17, 2004
14,500
19,219
If you have background on this please let us know. The video is very short. The dialog does not say very much. It seems many police were called.
 
Jan 6, 2005
3,450
3,762
Metro-Vancouver, B.C., Canada
DUE TO TIME RESTRAINT unable to post English Summary:

Source & Pictures at
: http://punjabspectrum.com/main/inde...11-04-15-22-50-25&catid=132:europe&Itemid=142

ਮਾਮਲਾ ਜਰਮਨ ਦੇ ਸ਼ਹਿਰ ਮਿਊਚਨ ਦੇ ਗੁਰਦੁਆਰਾ ਸਾਹਿਬ ਵਿਖੇ ਸਿੰਘਾ ਨੂੰ ਪੁਲਿਸ ਬੁਲਾ ਕੇ ਬਾਹਰ ਕੱਢਣ ਦਾ
Friday, 15 April 2011 22:41
.

ਨੋਟ- ਅਸੀਂ ਦੋਹਾਂ ਧਿਰਾਂ ਦੇ ਸਪੱਸ਼ਟੀਕਰਨ ਲਗਾ ਰਹੇ ਹਾਂ ਅਤੇ ਉਹ ਵੀਡੀਓ ਅਤੇ ਫੋਟੋ ਵੀ ਦੁਬਾਰਾ ਸੰਗਤਾਂ ਦੀ ਕਚਿਹਰੀ ਵਿਚ ਹਾਜ਼ਰ ਹੈ-ਸੰਪਾਦਕ

ਗੁਰਦੁਆਰਾ ਕਮੇਟੀ ਵਲੋਂ ਸੱਪਸ਼ਟੀਕਰਨ- ਗੁਰਦੁਆਰਾ ਸਾਹਿਬ ਤੇ ਹਮਲਾਵਾਰ ਬਣਕੇ ਆਉਣ ਵਾਲਿਆਂ ਨੂੰ ਜਰਮਨ ਕਾਨੂੰਨ ਅਨੁਸਾਰ ਰੋਕਣ ਵਾਲੇ ਜਾਂ ਆਪਣੇ ਹੀ ਭਰਾਵਾਂ ਦੀਆਂ ਦਸਤਾਰਾਂ ਪੈਰਾਂ ਵਿੱਚ ਰੋਲਣ ਤੇ ਕ੍ਰਿਪਾਨਾਂ ਨਾਲ ਲਹੂ ਲਹਾਨ ਕਰਨ ਵਾਲੇ ਮਹੰਤ ਨਰੈਣੂ ਫੈਸਲਾਂ ਸੰਗਤਾਂ ਆਪ ਕਰਨ
ਸ. ਸਰਦੂਲ ਸਿੰਘ ਸੇਖੋਂ ਵਲੋਂ ਗੁਰਦੁਆਰੇ ਕਮੇਟੀ ਦੇ ਸਵਾਲਾਂ ਦਾ ਜਵਾਬ - ਵੱਖਤੋ ਖੁੰਜੀ ਡੂੰਮਣੀ ਬੋਲੇ ਆਲ ਪਤਾਲ- ਸਰਦੂਲ ਸਿੰਘ ਸੇਖੋਂ

ਮਿਊਨਚਿਨ ਦੀਆ ਸਿੰਘ ਸਭਾ ਸੰਗਤਾ ਵਲੋ ਵਿਸ਼ੇਸ ਧੰਨਵਾਦ ਸ: ਸਰਦੂਲ ਸਿੰਘ ਸੇਖੋਂ ਅਤੇ ਬਸੰਤ ਸਿੰਘ ਰਾਮੂਵਾਲੀਆ ਜੀ ਦਾ


ਮਿਊਨਚਿਨ 15 ਅਪਰੈਲ (ਹਰਜਿੰਦਰ ਸਿੰਘ ਧਾਲੀਵਾਲ) ਪਿਛਲੀ ਦੱਸ ਤਰੀਕ ਨੂੰ ਜੋ ਮਿਊਨਚਿਨ ਦੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਆਪਣੀ ਹਉਮੈ ਅਤੇ ਹੰਕਾਰ ਦੇ ਭਰੇ ਹੋਇਆਂ ਨੇ 80 ਦੀ ਗਿਣਤੀ ਦੇ ਕਰੀਬ ਚਾਹ ਪਾਣੀ ਦਾ ਲੰਗਰ ਛੱਕਦੀਆ ਹੋਈਆ ਸੰਗਤਾ ਨੂੰ ਜਿੰਨਾ ਵਿੱਚ ਛੋਟੇ-ਛੋਟੇ ਬੱਚੇ ਅਤੇ ਬੀਬੀਆ ਵੀ ਸਾਮਲ ਸਨ। ਗੁਰੂ ਘਰ ਦੇ ਪ੍ਰਧਾਨ ਦੀ ਸ਼ਹਿ ਤੇ ਪੁਲਿਸ ਤੋਂ ਚੁੱਕਵਾਇਆ ਅਤੇ ਬਾਹਰ ਕੱਢਣ ਤੱਕ ਪੁਲੀਸ ਨੂੰ ਜ਼ੋਰ ਪਾਇਆ। ਜੋ ਕਿ ਇਥੇ ਬਹੁਤ ਹੀ ਮੰਦ-ਭਾਗਾ ਦ੍ਰਿਸ਼ ਦੇਖਣ ਨੂੰ ਮਿਲਿਆ

ਜਦੋ ਸੰਗਤ ਨੂੰ ਪੁਲੀਸ ਵਾਲੇ ਬਾਹਰ ਲੈਕੇ ਜਾ ਰਹੇ ਸਨ ਤਾਂ ਨੰਨੇ-ਮੁੰਨੇ ਬੱਚਿਆ ਦੇ ਹੱਥਾ ਵਿੱਚ ਪਕੌੜੇ ਫੜੇ ਹੋਏ ਨਜਰ ਆਏ। ਜਦੋ ਕਾਫੀ ਹੱਦ ਤੱਕ ਸੰਗਤ ਬਾਹਰ ਚੱਲੀ ਗਈ ਤਾ ਸੰਗਤਾ ਦੇ ਹਮਾਇਤੀ ਵੀ ਕਾਫੀ ਮਾਤਰਾ ਵਿੱਚ ਗੁਰੂ ਘਰ ਦੀ ਕਮੇਟੀ ਨੂੰ ਲਾਹਣਤਾਂ ਪਾਉਦੇ ਹੋਏ ਬਾਹਰ ਚੱਲੇ ਗਏ ਅਤੇ ਗੁਰੂ ਘਰ ਦੇ ਪ੍ਰਧਾਨ ਵਲੋ ਮੁੱਖ ਦਰਵਾਜੇ ਨੂੰ ਅੰਦਰੋ ਜਿੰਦਾ ਲਾਇਆ ਗਿਆ ।ਮਿਊਨਚਿਨ ਦੀਆ ਸਿੰਘ ਸਭਾ ਸੰਗਤਾ ਵਲੋ ਅਜੀਤ ਅਖਬਾਰ ਦੇ ਪੱਤਰਕਾਰ ਬਸੰਤ ਸਿੰਘ ਰਾਮੂਵਾਲੀਆ ਅਤੇ ਜਰਮਨ ਦੇ ਉੱਘੇ ਪੱਤਰਕਾਰ ਸ: ਸਰਦੂਲ ਸਿੰਘ ਸੇਖੋਂ ਹੁਰਾਂ ਨਾਲ ਸੰਪੰਰਕ ਕਾਇਮ ਕਰਕੇ ਸਾਰੀ ਹੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਅਤੇ ਦੋਵਾ ਹੀ ਪੱਤਰਕਾਰਾ ਨੇ ਆਪਣੀ ਸੱਚੀ ਅਤੇ ਸੁਚੱਜੀ ਸੋਚ ਤੇ ਨਿਧੜਕ ਹੋਕੇ ਇਹ ਗੱਲ ਜੱਗ ਜਾਹਿਰ ਕੀਤੀ! ਅਤੇ ਜੋ ਬਹੁਤ ਸਲਾਉਣ ਯੋਗ ਅਤੇ ਸਲਾਘਾ ਯੋਗ ਕੰਮ ਹੈ ਜੋ ਕਿ ਕੋਈ-ਕੋਈ ਹੀ ਇਨ੍ਹਾਂ ਵਾਂਗ ਨਿਡਰ ਹੋ ਕੇ ਕਰ ਸਕਦਾ ਹੈ। ਅਸੀ ਤਹਿ ਦਿਲੋ ਸਾਰੀ ਹੀ ਸੰਗਤ ਮਿਊਨਚਨ ਵਲੋ ਇੰਨ੍ਹਾਂ ਦਾ ਧੰਨਵਾਦ ਕਰਦੇ ਹਾ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾ ਕਿ ਅੱਗੇ ਤੋਂ ਵੀ ਇਸੇ ਤਰਾ ਨਿਡਰ ਹੋਕੇ ਆਪਣੀ ਕਲਮ ਰਾਹੀ ਪੰਥ ਦੀ ਸੇਵਾ ਕਰਦੇ ਰਹਿਣ! ਆਉਣ ਵਾਲੇ ਟਾਈਮ ਵਿੱਚ ਇੰਨਾ ਦੋਵਾ ਹੀ ਪਤਰਕਾਰਾਂ ਦਾ ਵਿਸੇਸ਼ ਸਨਮਾਨ ਕੀਤਾ ਜਾਵੇਗਾ। ਅਤੇ ਅਸੀਂ ਸਮੁੱਚੇ ਹੀ ਮੀਡੀਏ ਦਾ ਬਹੁਤ-ਬਹੁਤ ਧੰਨਵਾਦ! ਅੱਜ ਦੀ ਇਸ ਮੀਟਿੰਗ ਵਿੱਚ , ਸ. ਸਰਨਜੀਤ ਸਿੰਘ ਮਿਨਹਾਸ, ਗੁਰਚਰਨ ਸਿੰਘ ਭਾਊ, ਬਹਾਦਰ ਸਿੰਘ ਚੀਮਾ, ਜਗਤਾਰ ਸਿੰਘ ਮੁਲਤਾਨੀ, ਦਰਸ਼ਨ ਸਿੰਘ, ਗੁਰਵਿੰਦਰ ਸਿੰਘ ਗੋਲਡੀ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ ਧਾਲੀਵਾਲ, ਗੁਰਬਿੰਦਰ ਸਿੰਘ, ਮੋਹਣ ਸਿੰਘ, ਬਲਵਿੰਦਰ ਸਿੰਘ, ਜਬਰਜੰਗ ਸਿੰਘ ਆਦਿ ਆਗੂ ਸ਼ਾਮਿਲ ਹੋਏ।

ਮਸਲਾ ਮਿਊਚਨ ਗੁਰਦੁਆਰਾ ਦਾ

ਵੱਖਤੋ ਖੁੰਜੀ ਡੂਮਣੀ ਬੋਲੇ ਆਲ ਪਤਾਲ- ਸਰਦੂਲ ਸਿੰਘ ਸੇਖੋਂ

ਮਿਊਚਨ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਸ. ਤਰਸੇਮ ਸਿੰਘ ਅਟਵਾਲ ਅਤੇ ਉਸ ਦੇ ਸਾਥੀ ਪ੍ਰਬੰਧਕ ਕਮੇਟੀ ਵਾਲਿਆਂ ਦਾ ਮੇਰੇ ਵੱਲੋ ਲਿਖੀ ਖਬਰ ਉਪਰੰਤ ਬੁਖਲਾਟ ਚ ਆ ਕਿ ਹੇਠ ਉਪਰ ਦੋ ਚਿੱਠੀਆਂ ਦਾ ਲਿਖਣਾ, ਪਹਿਲੀ ਚਿੱਠੀ ਜੋ ਪ੍ਰਧਾਨ ਸਾਹਿਬ ਨੇ ਲਿਖਾਈ ਉਹ ਮੇਰੇ ਪਾਸ ਵੀ ਪਹੁੰਚ ਗਈ ਸੀ , ਮੈ ਤਾਂ ਉਸ ਦਾ ਜੁਵਾਬ ਤਿਆਰ ਕਰ ਰਿਹਾ ਸੀ ਪਰ ਮੈਨੂੰ ਕੁਝ ਜਿਆਦਾ ਪਿਆਰ ਕਰਨ ਵਾਲੇ ਉਸ ਵੀਰ ਨੇ ਜਿਹੜੀਆਂ ਗੱਲਾਂ ਉਸ ਉਪਰ ਲੱਗ ਰਹੀਆ ਸਨ ਉਹ ਤਾਂ ਕੱਟ ਦਿੱਤੀਆਂ ਕੁਝ ਹੋਰ ਵਧਾ ਕਿ ਲਿਖਣ ਦੀ ਕੋਸ਼ਿਸ਼ ਕੀਤੀ ਜੋ ਆਪ ਸਭ ਨੇ ਪੜ੍ਹ ਲਈ ਹੋਵੇਗੀ ਅਤੇ ਜੋ ਕੁਝ ਲਿਖਿਆ ਹੀ ਨਹੀ ਗਿਆ ਉਹ ਥੋਪਣ ਦੀ ਕੋਸ਼ਿਸ਼ ਕੀਤੀ ਗਈ ਹੈ , ਮੈ ਸੰਗਤ ਦੀ ਕਚਿਹਰੀ ਚ ਉਹ ਨਿਊਜ ਵੀ ਇਨਬਿਨ ਇਸ ਪੱਤਰ ਦੇ ਹੇਠਾਂ ਜੋੜ ਦੇਵਾਗਾਂ ਕਿ ਮੈ ਕਿਸ ਨੂੰ ਨਰੈਣੂ ਮਹੰਤ ਕਿਹਾ, ਜੇਕਰ ਨਹੀ ਕਿਹਾ ਤਾਂ ਕੋਈ ਆਪਣੇ ਆਪ ਨੂੰ ਕੀ ਸਮਝਦਾ ਉਹ ਖੁਦ ਜਾਣਦਾ ਹੋਵੇਗਾ ਕਿ ਉਹ ਕੀ ਹੈ, ਜਾ ਉਸ ਦੀ ਆਤਮਾਂ ਜਾਣਦੀ ਹੋਵੇਗੀ ਜਾਂ ਜਿਹਨਾਂ ਪੇਪਰਾਂ ਨੇ ਮੇਰੀ ਨਿਊਜ ਨਾਲ ਆਪਣੇ ਵੱਲੋ ਕੁਝ ਲਿਖਿਆ ਉਹ ਜਾਣਦੇ ਹੋਣਗੇ ਕਿ ਤੁਸੀ ਕੋਣ ਹੋ , ਪਰ ਮੈ ਤਾਂ ਇੱਕ ਨਿਊਜ ਜੋ ਉਸ ਦਿਨ ਸਾਰਾ ਹਾਲ ਫੋਟੋਆ ਰਾਹੀ ਦੇਖਣ ਉਪਰੰਤ ਤੇ ਸੰਗਤਾਂ ਤੋ ਕੰਨੀ ਸੁਣਕਿ, ਅਤੇ ਫਿਰ ਇਸ ਪ੍ਰਧਾਨ ਤਰਸੇਮ ਸਿੰਘ ਨਾਲ ਫੋਨ ਤੇ ਗੱਲ ਕਰ ਕਿ ਇਹਨਾਂ ਦਾ ਪੱਖ ਜਾਨਣ ਉਪਰੰਤ ਹੀ ਆਪਣਾ ਪੱਤਰਕਾਰੀ ਦਾ ਫਰਜ ਨਿਭਾਈਆਂ ਹੈ ਜਿਸ ਵਿੱਚ ਕਿਸੇ ਨਾਲ ਕੋਈ ਲਿਹਾਜ ਨਹੀ ਹੁੰਦਾ ਤੇ ਪੱਤਰਕਾਰ ਨੇ ਜੋ ਸੁਣਨਾ ਦੇਖਣਾ ਉਹੀ ਕੁਝ ਲਿਖਣਾ ਹੁੰਦਾ ਹੈ ।

ਦਾਸ ਪਿਛਲੇ ਕੋਈ ਦਸ ਸਾਲਾਂ ਤੋ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਕਲਮ ਨਾਲ ਆਪਣੀ ਕੌਮ ਅਤੇ ਮਾਤਭਾਸ਼ਾ ਦੀ ਸੇਵਾ ਕਰਨ ਲਈ ਯਤਨਸ਼ੀਲ ਹੈ । ਇਸ ਖਬਰ ਤੋ ਪਹਿਲਾਂ ਆਪ ਜੀ ਨੇ ਵੀ ਕਈ ਖਬਰਾਂ ਲਗਵਾਈਆ ਸਨ ਉਸ ਵੇਲੇ ਮੇਰੀ ਪੱਤਰਕਾਰੀ ਠੀਕ ਸੀ ਕਿੳਕਿ ਉਹਨਾਂ ਖਬਰਾ ਨਾਲ ਤੁਹਾਡੀ ਬੱਲੇ ਬੱਲੇ ਹੁੰਦੀ ਸੀ , ਪੱਤਰਕਾਰ ਦਾ ਫਰਜ ਹੁੰਦਾ ਹੈ ਕਿ ਉਹ ਸਚਾਈ ਲੋਕਾਂ ਸਾਹਮਣੇ ਲੈ ਕਿ ਆਵੇ, ਉਹੀ ਕੁਝ ਮੈ ਕੀਤਾ ਹੈ ਜੇਕਰ ਇਹ ਮੇਰੀ ਗਲਤੀ ਹੈ ਤਾਂ ਦੁਨੀਆ ਭਰ ਦੇ ਪੱਤਰਕਾਰ ਤੇ ਅਖਬਾਰਾਂ ਆਦਿ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਅਖਬਾਰਾਂ ਸਿਰਫ ਆਪਣੇ ਦੋਸਤਾਂ ਮਿੱਤਰਾਂ ਦੇ ਸੋਲੇ ਗਾਉਣ ਲਈ ਨ੍ਹੀ ਬਲ ਕਿ ਲੋਕਾਂ ਦੀ ਅਵਾਜ਼ ਹੁੰਦੀ ਹੈ ।

ਮੇਰੇ ਕੋਲ ਮਿਊਚਨ ਦੀਆਂ ਸੰਗਤਾਂ ਦੇ ਅੱਸੀ (80) ਜਾਣਿਆ ਦੇ ਦਸਖਤ ਨਾਲ ਪੂਰੀ ਰਿਪੋਟ ਆਈ ਹੈ ਜੋ ਮੈ ਪੂਰੀ ਪੜਤਾਲ ਕਰਨ ਉਪਰੰਤ ਜਦੋ ਸਹੀ ਪਾਈ ਤਾਂ ਦੂਜੀ ਧਿਰ ਜਾਣੀ ਪ੍ਰਬੰਧਕ ਕਮੇਟੀ ਦਾ ਪੱਖ ਜਾਨਣ ਲਈ ਤਰਸੇਮ ਸਿੰਘ ਜੀ ਸ਼ਾਇਦ ਆਪ ਦੀ ਯਾਦਆਸ਼ਤ ਜਾਦੀ ਰਹੀ ਹੈ , ਆਪ ਨੂੰ ਚੇਤਾ ਕਰਵਾ ਦੇਵਾ ਦਾਸ ਨੇ ਤਰਸੇਮ ਸਿੰਘ ਅਟਵਾਲ ਨੂੰ ਟੈਲੀਫੋਨ ਕੀਤਾ ਸੀ ਤੇ ਕਿਹਾ ਸੀ ਪ੍ਰਧਾਨ ਜੀ ਆ ਖਬਰ ਮਿਲੀ ਹੈ ਤੁਹਾਡੇ ਗੁਰਦੁਆਰੇ ਦੀ ਤੁਸੀ ਵੀ ਆਪਣਾ ਪੱਖ ਦੇਵੋ ਪਰ ਆਪ ਨੇ ਵਾਰ ਵਾਰ ਇਹੀ ਕਿਹਾ ਮੇਰੇ ਵੱਲੋ ਕੁਝ ਨਹੀ ਲਿਖਣਾ (ਜੇਕਰ ਸਬੂਤ ਦੀ ਲੋੜ ਹੈ ਉਹ ਵੀ ਮੇਰੇ ਪਾਸ ਹੈ) ਤਾਂ ਹੁਣ ਏਨੀ ਤਖਲੀਫ ਕਿਉ ?

ਰਹੀ ਗੱਲ ਕਲੋਨ ਗੁਰਦੁਆਰੇ ਦੀ ਲੜਾਈ ਦੀ ਸ਼ਾਇਦ ਤੇਰੀ ਅਤੇ ਤੇਰੇ ਚਹੇਤੇ ਲਿਖਾਰੀ ਦੀ ਯਾਦਦਾਸ਼ਤ ਕਮਜੋਰ ਹੋ ਗਈ ਲਗਦੀ ਹੈ, ਕਿ ਇਹਨਾ ਨੂੰ ਏਨਾ ਵੀ ਨਹੀ ਪਤਾ ਕਿ ਜਦੋ ਕਲੋਨ ਗੁਰਦੁਆਰੇ ਝਗੜਾ ਹੋਇਆ ਸੀ, ਉਸ ਸਮੇ ਕਲੋਨ ਗੁਰਦੁਆਰੇ ਦਾ ਪ੍ਰਧਾਨ ਮੈ ਨਹੀ ਸੀ । ਬਾਕੀ ਰਹੀ ਗੱਲ ਕਲੋਨ ਸ਼ਾਹਿਰ ਚ ਹੋਰ ਗੁਰਦੁਆਰੇ ਬਣਨ ਦੀ ਜਿਹੜੇ ਗੁਰਦੁਆਰੇ ਹੋਂਦ ਵਿੱਚ ਆਏ ਉਹ ਮੇਰੇ ਮੁੱਖ ਸੇਵਾਦਾਰ ਬਣਨ ਸਮੇ ਤੋ ਪਹਿਲਾਂ ਬਣ ਗਏ ਸੀੇ, ਚੰਗਾ ਹੁੰਦਾ ਪਹਿਲਾਂ ਪਤਾ ਕਰ ਲੈਦੇ ਐਵੇ ਹਵਾ ਚ ਤੀਰ ਨਾ ਮਾਰਨੇ ਪੈਦੇ । ਤੁਹਾਡੇ ਭੇਜੇ ਚਹੇਤੇ ਨੇ ਵੀ ਇਸ ਗੁਰੂ ਘਰ ਦਾ ਮਾਹੋਲ ਖਰਾਬ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਾ ਤਾਂ ਕੋਈ ਲੜਾਈ ਹੋਣ ਦਿੱਤੀ ਤੇ ਨਾ ਤੁਹਾਡੇ ਵਾਗ ਗੁਰਦੁਆਰੇ ਵਿੱਚੋ ਸੰਗਤਾਂ ਨੂੰ ਬਹਾਰ ਕੱਢ ਕਿ ਬਠਾਇਆ । ਗੁਰਦੁਆਰੇ ਆਉਣ ਤੋ ਕਿਸੇ ਵੀ ਪ੍ਰਾਣੀ ਨੂੰ ਪੁਲਿਸ ਰਾਹੀ ਜਾ ਜਰਮਨ ਦੇ ਕਾਨੂੰਨ ਰਾਹੀ ਬੈਨ ਨਹੀ ਕਰਵਾਇਆ, ਸੰਗਤ ਦੇ ਹਰੇਕ ਪ੍ਰਾਣੀ ਨੂੰ ਆਪਣੀ ਗੱਲ ਕਹਿਣ ਦੀ ਪੂਰੀ ਖੁੱਲ ਸੀ । ਇਹੀ ਵਜ੍ਹਾ ਹੈ ਮੱਤਭੇਦ ਹੁੰਦਿਆ ਵੀ ਅਸੀ ਇਕੱਠੇ ਰਹੇ ਤੇ ਅੱਜ ਵੀ ਅਸੀ ਇਕੱਠੇ ਹਾ।

ਬਾਕੀ ਕ੍ਰਿਪਾ ਕਰਕੇ ਆਪਣੀ ਸਮੁੱਚੀ ਕਮੇਟੀ ਦੀ ਤਸਵੀਰ ਦੇ ਸੰਗਤਾਂ ਨੂੰ ਵੀ ਦਰਸ਼ਨ ਕਰਵਾਓ ਤਾਂ ਜੋ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਤੇ ਚੱਲਣ ਵਾਲੀ ਕਮੇਟੀ ਦਾ ਸੰਗਤਾਂ ਨੂੰ ਵੀ ਪਤਾ ਲੱਗ ਸਕੇ ! ਬਾਕੀ ਚੌਧਰ ਦੀ ਗੱਲ ਤੁਸੀ ਮੈਨੂੰ ਲਿਖੀ ਹੈ, ਮੈ ਤਾਂ ਆਪਣੀ ਚੌਧਰ ਛੱਡ ਕਿ ਹੋਰ ਸੰਗਤਾਂ ਨੂੰ ਮੌਕਾ ਦੇ ਦਿੱਤਾ , ਇਸ ਬਾਰੇ ਸਾਰੀ ਸੰਗਤ ਨੂੰ ਪਤਾ ਹੈ, ਬਾਕੀ ਜੋ ਅਟਵਾਲ ਜੀ ਤੁਸੀ ਪਹਿਲੀ ਚਿੱਠੀ ਚ ਜਰਮਨ ਸਰਕਾਰ ਤੋ ਪੈਸੇ ਖਾਣ ਦੀ ਗੱਲ ਲ਼ਿਖੀ ਹੈ ਮੈ ਸ਼ਪੱਸਟ ਕਰ ਦੇਵਾ ਜਰਮਨ ਵਿੱਚ ਮੈਨੂੰ ਆਏ ਨੂੰ ਇੱਕੀ ਸਾਲ ਹੋ ਗਏ ਹਨ ਜੇਕਰ ਕੋਈ ਸਾਬਤ ਕਰ ਦੇਵੇ ਇੱਕ ਪੈਸਾ ਵੀ ਜਰਮਨ ਸਰਕਾਰ ਤੋ ਸਰਕਾਰੀ ਭੱਤਾ ਲੈ ਕਿ ਖਾਦਾ ਹੋਵੇ ਤਾਂ ਸੰਗਤਾ ਦਾ ਦੇਣ ਦਾਰ ਹੋਵਾਗਾ । ਬਾਕੀ ਮੈ ਸਰਕਾਰ ਨੂੰ ਟੈਕਸ ਦਿੰਦਾ ਹਾ , ਤਰਸੇਮ ਸਿੰਘ ਜੀ ਮੈ ਤੁਹਾਡੇ ਵਾਗਰ ਮੀਟ ਸ਼ਰਾਬਾ ਵੇਚ- ਵੇਚ ਸਿੱਖੀ ਦੀ ਚੜ੍ਹਦੀ ਕਲਾ ਨਹੀ ਕਰ ਰਿਹਾ ? ਬਾਕੀ ਜਿਹੜੀ ਸ਼ਹੀਦ ਪ੍ਰਵਾਰਾਂ ਨੂੰ ਇੱਕ ਵਾਰੀ ਤੁਹਾਡੀ ਪ੍ਰਬੰਧਕ ਕਮੇਟੀ ਨੇ ਆਪਣੇ ਗੁਰਦੁਆਰੇ ਚ ਸੰਗਤ ਦੇ ਪੈਸੇ ਚ ਕੁਝ ਮੇਰੇ ਕਹਿਣ ਤੇ ਕੌਮ ਦੇ ਸ਼ਹੀਦ ਪ੍ਰਵਾਰਾਂ ਨੂੰ ਭੇਜ ਦਿੱਤੇ ਤਾਂ ਮੇਰੇ ਤੇ ਕੋਈ ਅਹਿਸਾਨ ਨਹੀ ਕੀਤਾ ।

ਰਹੀ ਗੱਲ ਚੌਧਰ ਦੀ , ਤੁਸੀ ਆਪਣੀ ਚੌਧਰ ਖਾਤਰ ਗੁਰਸਿੱਖ ਸੰਗਤਾਂ ਨੂੰ ਹੀ ਗੁਰਦੁਆਰੇ ਚ ਬਹਾਰ ਕੱਢ ਕਿ ਬੈਠਾ ਦਿੱਤਾ ਜਿਹਨਾਂ ਵਿੱਚ ਛੋਟੇ ਛੋਟੇ ਬੱਚੇ ਅਤੇ ਬੀਬੀਆਂ ਵੀ ਸ਼ਾਮਲ ਸਨ, ਹੁਣ ਤੁਸੀ ਦੱਸੋ ਚੌਧਰ ਦੀ ਭੁੱਖ ਕਿਸ ਨੂੰ ਹੈ?

ਅਖੀਰ ਵਿੱਚ ਮੈ ਸ਼ਪੱਸਟ ਕਰ ਦੇਣਾ ਚਾਹੁੰਦਾ ਮੈ ਆਪਣੀ ਕੌਮ ਦੇ ਛੋਟੇ ਛੋਟੇ ਬੱਚਿਆ ਅਤੇ ਬੀਬੀਆਂ ਨੂੰ ਇੱਕ ਹੰਕਾਰੀ ਪ੍ਰਧਾਨ ਵੱਲੋ ਜਲੀਲ ਕਰ ਕਿ ਕਿਵੇ ਗੁਰੂ ਘਰ ਵਿੱਚੋ ਬਹਾਰ ਕੱਢਣ ਦੀ ਕਾਰਵਾਈ ਨੂੰ ਲੋਕਾਂ ਸਾਹਮਣੇ ਲੈ ਕਿ ਆਇਆ ਹਾ , ਉਸ ਦੀ ਤਸਵੀਰ ਆਪਣਾ ਫਰਜ ਸਮਝਦੇ ਹੋਏ ਲੋਕਾਂ ਸਾਹਮਣੇਪੇਸ਼ ਕੀਤੀ ਹੈ , ਬਾਕੀ ਮੇਰੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀ ਹੈ ਇਹ ਵੀਰ ਆਪਣੀ ਗਲਤੀ ਨੂੰ ਸੁਧਾਰਨ ਮਿਉਨਚਨ ਦੀ ਸੰਗਤਾਂ ਨਾਲ ਬੈਠ ਕਿ ਮਸਲਾ ਹੱਲ ਕਰ ਲੈਣ , ਕਿਸੇ ਹੋਰ ਗੁਰਦੁਆਰਾ ਸਾਹਿਬ ਵਿੱਚੋ ਸਿੱਖਾਂ ਨੂੰ ਆਪਣੀਆਂ ਪ੍ਰਧਾਨਗੀਆਂ ਲਈ ਕੋਈ ਹੋਰ ਪ੍ਰਧਾਨ ਨਾ ਰੋਕੇ , ਇਸ ਚੱਲ ਰਹੀ ਗਲਤ ਰੀਤ ਨੂੰ ਠੱਲ ਪਾਈ ਜਾ ਸਕੇ ਇਹੀ ਮੇਰਾ ਮਕਸਦ ਹੈ ਇਹੀ ਮੇਰੀ ਚਾਲ ਹੈ , ਕਿਉਕਿ ਪਹਿਲਾ ਹੀ ਸਾਡੀ ਕੌਮ ਨੂੰ ਬਹੁਤ ਪਾਸਿਆ ਤੋ ਮਾਰ ਪੈ ਰਹੀ ਜੇਕਰ ਜਿਹੜੀ ਸੰਗਤ ਗੁਰੂ ਘਰਾਂ ਨਾਲ ਜੁੜੀ ਹੋਈ ਹੈ ਉਸ ਨੂੰ ਵੀ ਅਸੀ ਇਸ ਤਰ੍ਹਾਂ ਜਲੀਲ ਕਰਦੇ ਰਹੇ ਤਾਂ ਸਿੱਖੀ ਦੇ ਨਿਘਾਰ ਦੇ ਜੁਮੇਵਾਰ ਅਸੀ ਖੁਦ ਹੋਵਾਗੇ ।
ਬਾਕੀ ਫਿਰ ......।
ਭੁੱਲ ਚੁੱਕ ਦੀ ਖਿਮਾਂ
ਆਪ ਸਭ ਸੰਗਤਾਂ ਦਾ ਦਾਸ
ਸਰਦੂਲ ਸਿੰਘ ਸੇਖੋਂ


ਮੇਰੇ ਵੱਲੋ ਲਿਖੀ ਗਈ ਖਬਰ ਹੇਠਾਂ ਲੱਗੀ ਜਿਸ ਨੂੰ ਪੜ੍ਹ ਕਿ ਸੰਗਤ ਫੈਸਲਾ ਕਰੇ ਕਿ ਉਸ ਵਿੱਚ ਕੀ ਗਲਤ ਹੈ ।
http://punjabspectrum.com/main/inde...11-04-10-21-53-18&catid=132:europe&Itemid=142



ਗੁਰਦੁਆਰਾ ਸਾਹਿਬ ਤੇ ਹਮਲਾਵਾਰ ਬਣਕੇ ਆਉਣ ਵਾਲਿਆਂ ਨੂੰ ਜਰਮਨ ਕਾਨੂੰਨ ਅਨੁਸਾਰ ਰੋਕਣ ਵਾਲੇ ਜਾਂ ਆਪਣੇ ਹੀ ਭਰਾਵਾਂ ਦੀਆਂ ਦਸਤਾਰਾਂ ਪੈਰਾਂ ਵਿੱਚ ਰੋਲਣ ਤੇ ਕ੍ਰਿਪਾਨਾਂ ਨਾਲ ਲਹੂ ਲਹਾਨ ਕਰਨ ਵਾਲੇ ਮਹੰਤ ਨਰੈਣੂ ਫੈਸਲਾਂ ਸੰਗਤਾਂ ਆਪ ਕਰਨ ।

ਸਰੋਤ- ਮਨਮੋਹਨ ਸਿੰਘ ਜਰਮਨੀ

ਜਰਮਨ :- ਪਿਛਲੇ ਦਿਨੀ 10 ਅਪਰੈਲ ਨੂੰ ਸਰਦੂਲ ਸਿੰਘ ਸੇਖੋਂ ਦੇ ਨਾਮ ਹੇਠ ਗੁਰਦੁਆਰਾ ਮਿਉਚਿਨ ਦੀ ਖਬਰ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਗੁਰਸਿੱਖਾਂ ਨੂੰ ਮਹੰਤ ਨਰੈਣੂ ਦੀ ਤਰ੍ਹਾਂ ਪੁਲਿਸ ਬੁਲਾਕੇ ਬਾਹਰ ਕੱਢਿਆਂ ਪਰ ਸਰਦੂਲ ਸਿੰਘ ਸੇਖੋਂ ਜਿਨ੍ਹਾਂ ਪ੍ਰਬੰਧਕਾਂ ਨੂੰ ਮਹੰਤ ਨਰੈਣੂ ਦੀ ਤੁਲਨਾ ਦੇ ਰਹੇ ਹਨ । ਸ਼ਾਇਦ ਇਹ ਆਪਣੇ ਬਾਰੇ ਭੁੱਲ ਗਏ ਹਨ ਜਾਂ ਇਹਨਾਂ ਦੀ ਯਾਦਦਾਸ਼ਤ ਕਮਜ਼ੋਰ ਹੋ ਗਈ ਹੈ ਜੋ ਕੁਝ ਇਹਨਾਂ ਨੇ ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਕਲੋਨ ਤੇ ਕਬਜ਼ਾ ਕਰਨ ਤੇ ਗ੍ਰੰਥੀ ਨੂੰ ਕੱਢਣ ਲਈ ਕਿਵੇ ਦਸਤਾਰਾਂ ਨੂੰ ਪੈਰਾਂ ਵਿੱਚ ਰੋਲਿਆਂ ਤੇ ਕ੍ਰਿਪਾਨਾਂ ਚਲਾਕੇ ਸਿੱਖਾਂ ਨੂੰ ਲਹੂ ਲਹਾਣ ਤੇ ਗੁਰਦੁਆਰਾ ਸਾਹਿਬ ਦੀ ਪੁਲਿਸ ਵੱਲੋ ਕਰਵਾਈ ਬੇਅਦਬੀ ਨੂੰ ਫਿਰ ਕਿਸ ਨਾਲ ਤੁਲਣਾ ਦਿੱਤੀ ਜਾਵੇ । ਜਦ ਕਿ ਮਿਉਚਿਨ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ 14 ਸਾਲਾਂ ਤੋਂ ਬਹੁਤ ਹੀ ਪਿਆਰ ਅਤੇ ਆਪਸੀ ਮੇਲ ਮਿਲਾਪ ਨਾਲ ਚਲ ਰਿਹੀ ਸੀ । ਪਰ ਜਦੋ ਦਾ ਸਰਦੂਲ ਸਿੰਘ ਸੇਖੋ ਹੁਣਾ ਦਾ ਚੇਹਤਾ ਤੇ ਬੱਬਰ ਖਾਲਸਾ ਜਰਮਨੀ ਦਾ ਬੁਲਾਰਾ ਗੁਰਵਿੰਦਰ ਸਿੰਘ ਗੋਲਡੀ ਮਿਉਚਿਨ ਆਇਆ ਇਸ ਨੇ ਪਹਿਲਾਂ ਤਾਂ ਪ੍ਰਬੰਧਕਾਂ ਨੂੰ ਆਪਣੇ ਤੇ ਆਪਣੀ ਜਥੇਬੰਦੀ ਦੇ ਲਈ ਵਰਤਣ ਦੀ ਕੋਸ਼ਿਸ਼ ਕੀਤੀ । ਜਿਨ੍ਹਾਂ ਚਿਰ ਪ੍ਰਬੰਧਕ ਇਸ ਦਾ ਬਣਦਾ ਤੇ ਗੁਰਮਤਿ ਅਨੁਸਾਰ ਸਾਥ ਦਿੰਦੇ ਰਹੇ । ਉਹਨਾਂ ਚਿਰ ਪ੍ਰਬੰਧਕ ਵੀ ਠੀਕ ਸੀ ਤੇ ਮਰਯਾਦਾ ਵੀ ਠੀਕ ਸੀ । ਜਦੋ ਪ੍ਰਬੰਧਕਾਂ ਨੇ ਇਸ ਦੀਆਂ ਗੈਰ ਜਿਮੇਵਾਰਨਾਂ ਗੱਲਾਂ ਮੰਨਣ ਤੋਂ ਇਨਕਾਰ ਕੀਤਾ। ਉਸੇ ਦਿਨ ਤੋਂ ਪ੍ਰਬੰਧਕ ਮਾੜੇ ਤੇ ਆਏ ਦਿਨ ਗੁਰਦੁਆਰਾ ਸਾਹਿਬ ਵਿੱਚ ਮਸਲੇ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ, ਪ੍ਰਬੰਧਕਾਂ ਨੇ ਬੜੀ ਸਿਆਣਪ ਨਾਲ ਇਸ ਨੂੰ ਪਿਆਰ ਨਾਲ ਰੋਕਣ ਤੇ ਜਰਮਨ ਦੇ ਬਹੁਤ ਸਾਰੇ ਸੰਘਰਸ਼ਸ਼ੀਲ ਸਿੰਘਾਂ ਨੂੰ ਜਾਣਕਾਰੀ ਦਿੱਤੀ। ਜੋ ਕਿ ਇਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ । ਉਹਨਾਂ ਦਾ ਵੀ ਇਹ ਹੀ ਕਹਿਣਾ ਸੀ, ਕਿ ਇਸਦਾ ਸੁਭਾਅ ਹੀ ਪੰਗੇ ਖੜ੍ਹੇ ਕਰਨਾ ਬਣ ਗਿਆ ਹੈ। ਇਹ ਜੇਲ੍ਹ ਤੋਂ ਲੈਕੇ ਜਰਮਨ ਵਿੱਚ ਜਿੱਥੇ ਵੀ ਰਿਹਾ। ਇਸ ਨੇ ਮਸਲੇ ਹੀ ਖੜ੍ਹੇ ਕੀਤੇ ਹਨ । ਮਿਉਚਿਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰ ਬਾਰ ਸਮਝਾਉਣ, ਜਰਮਨ ਦੇ ਸਿੰਘਾਂ ਨੂੰ ਜਾਣਕਾਰੀ ਦੇਣ ਤੇ ਉਹਨਾਂ ਵੱਲੋ ਇਸ ਨੂੰ ਸਮਝਾਉਣ ਦੇ ਬਾਵਜੂਦ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀ ਆਇਆ ਤਾਂ ਪ੍ਰਬੰਧਕਾਂ ਨੇ ਫੈਸਲਾ ਕੀਤਾ। ਕਿ ਜਰਮਨ ਦੇ ਕਾਨੂੰਨ ਅਨੁਸਾਰ ਗੁਰਦੁਆਰਾ ਸਾਹਿਬ ਲੜਾਈ ਝਗੜਾ ਜਾਂ ਅਣਸੁਖਵੀ ਘਟਨਾ ਨਾ ਵਾਪਰੇ, ਇਸ ਤੇ ਬੈਨ ਲਾ ਦਿੱਤਾ। ਪਰ ਜਿਨ੍ਹਾਂ ਦਾ ਸੁਭਾਅ ਤੇ ਫਿਤਰਤ ਲੜਾਈ ਤੇ ਗੁਰਦੁਆਰਿਆਂ ਤੇ ਕਬਜ਼ਾ ਕਰਨ ਦੀ ਹੋਵੇ । ਉਹ ਕਿਸ ਤਰ੍ਹਾਂ ਹੱਟ ਸਕਦੇ ਹਨ । ਇਸ ਨੂੰ ਬੈਨ ਕਰਨ ਦੇ ਬਾਵਜੂਦ ਇਹ ਆਪਣੇ ਹੋਰ ਸਾਥੀਆਂ ਤੇ ਬੀਬੀਆਂ ਨੂੰ ਨਾਲ ਲੈਕੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਲਈ ਆਏ ਤੇ ਜੋ ਇਹਨਾਂ ਨੇ ਬੋਲ ਕਬੋਲ, ਗਾਲਾ ਤੇ ਧਮਕੀਆਂ ਦਿੱਤੀਆਂ । ਇਹਨਾਂ ਗੁਰਸਿੱਖਾਂ ਦੀ ਸਿੱਖੀ ਉਸ ਵਿੱਚੋ ਝਲਕਾਂ ਮਾਰਦੀ ਸੀ । ਇਹ ਇਸ ਤਰ੍ਹਾਂ ਦਾ ਭਲੇਖਾ ਪਾਉਦੀ ਸੀ ਜਿਵੇਂ ਅਜੀਤ ਨਿਹੰਗ ਪਹੂਲਾਂ ਬਾਣਾ ਤਾਂ ਸਿੱਖਾਂ ਵਾਲਾ ਸੀ। ਪਰ ਉਸ ਦੀਆਂ ਕਰਤੂਤਾਂ ਆਪਾਂ ਸਭ ਜਾਣਦੇ ਹਾਂ । ਪ੍ਰਬੰਧਕਾਂ ਨੇ ਫਿਰ ਵੀ ਜਰਮਨ ਦੇ ਕਾਨੂੰਨ ਅਨੁਸਾਰ ਹੀ ਕਾਰਵਾਈ ਕੀਤੀ । ਕਿਉਕਿ ਇਹਨਾਂ ਲੋਕਾਂ ਕਰਕੇ ਵਿਦੇਸ਼ਾਂ ਵਿੱਚ ਸਿੱਖ ਬਦਨਾਮ ਹੀ ਨਹੀ ਹੋ ਰਹੇ ,ਸਗੋ ਜੋ ਕ੍ਰਿਪਾਨ ਵਰਗੀਆਂ ਸਮੱਸਿਆਵਾਂ ਇਹਨਾਂ ਲੋਕਾਂ ਕਰਕੇ ਹੀ ਹੋ ਰਿਹੀਆਂ ਹਨ । ਸਰਦੂਲ ਸਿੰਘ ਸੇਖੋਂ ਨੂੰ ਯਾਦ ਕਰਾਉਣ ਤੇ ਦੂਜਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਰਹਿਤ ਮਰਯਦਾ ਦੀ ੳਲੰਘਣਾ ਦੇ ਨਾਮ ਹੇਠ ਗੁੰਮਰਾਹਕੁਨ ਕੀਤੇ ਜਾ ਰਹੇ ਪ੍ਰਚਾਰ ਬਾਰੇ ਸੰਗਤਾਂ ਦੀ ਕਚਹਿਰੀ ਵਿੱਚ ਮਿਉਚਿਨ ਦੇ ਪ੍ਰਬੰਧਕ ਆਪਣਾ ਪੱਖ ਰੱਖਣ ਜਾ ਰਹੇ ਹਨ । ਸੰਗਤਾਂ ਇਸਦਾ ਫੈਸਲਾ ਆਪ ਹੀ ਕਰ ਲੈਣ । ਅਸੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਗੁਰਦੁਆਰਾ ਸਾਹਿਬ ਆ ਕੇ ਦੇਖ ਲੈਣ ਕਿ ਅਸੀ ਕੀ ਰਹਿਤ ਮਰਯਾਦਾ ਤੋਂ ਉਲਟ ਕਰਦੇ ਹਾਂ । ਅਸੀ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪੰਥ ਪ੍ਰਮਾਣਿਤ ਰਹਿਤ ਮਰਯਾਦਾ ਅਨੁਸਾਰ ਹੀ ਪ੍ਰੋਗਰਾਮ ਕਰਾਉਦੇ ਹਾਂ ਜੋ ਲੋਕ ਆਪ ਪੰਥ ਪਰਮਾਣਿਤ ਰਹਿਤ ਮਰਯਾਦਾ ਤੋਂ ਮੁਨਕਰ ਹਨ ਉਹ ਦੂਜਿਆਂ ਨੂੰ ਮਰਯਾਦਾ ਸਿਖਾਉਣ ਦੀਆਂ ਗੱਲਾਂ ਉਲਟਾ ਚੋਰ ਕੋਤਵਾਲ ਨੂੰ ਡਾਟੇ ਵਾਲੀ ਗੱਲ ਹੈ । ਸਰਦੂਲ ਸਿੰਘ ਸੇਖੋਂ ਅੱਜ ਜੋ ਤੁਸੀ ਮਰਯਾਦਾ ਦੀ ਗੱਲ ਕਰਦੇ ਹੋ ਕ੍ਰਿਪਾ ਕਰਕੇ ਸਾਡੀਆਂ ਇਹਨਾਂ ਗੱਲਾਂ ਦਾ ਜਵਾਬ ਦੇਣ ਦੀ ਕ੍ਰਿਪਾਲਤਾ ਕਰਨੀ ਜੀ ।

ਸਰਦੂਲ ਸਿੰਘ ਜੀ ਜਦੋ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਪੁੱਠੀ ਸ਼ੇਪ ਕਰਕੇ ਤੁਹਾਡੇ ਨਾਲ ਤੁਹਾਡੀ ਹਾਂ ਵਿੱਚ ਹਾਂ ਰਲਾਉਦਾ ਸੀ ਉਸ ਦਿਨ ਤਹਾਨੂੰ ਮਰਯਾਦਾ ਨਜ਼ਰ ਕਿਉ ਨਹੀ ਆਈ ਹੁਣ ਤਾਂ ਫਿਰ ਸਰੂਪ ਵਿੱਚ ਹੈ ਤੇ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਅੰਮ੍ਰਿਤ ਵੀ ਛੱਕ ਲਵੇ ।

ਜਦੋ ਤੁਸੀ ਸ਼ਹੀਦਾਂ ਦੇ ਪਰਿਵਾਰਾਂ ਲਈ ਮਾਇਕ ਸਹਾਇਤਾ ਪ੍ਰਧਾਨ ਕੋਲੋ ਕਰਾਉਦੇ ਸੀ ਉਸ ਦਿਨ ਠੀਕ ਸੀ ।

ਬੱਬਰ ਖਾਲਸਾ ਜਰਮਨੀ ਵੱਲ ਸ਼ਹੀਦ ਭਾਈ ਦਿਲਵਾਰ ਸਿੰਘ ਦੀ ਬਰਸੀ ਗੁਰਦੁਆਰਾ ਸਾਹਿਬ ਵਿੱਚ ਕਰਾਉਣੀ ਤੇ ਉਸ ਉਪਰ ਸਿੱਖ ਫਾਰ ਜਸਟਿਸ ਵਾਲਿਆਂ ਨੂੰ ਤੁਸੀ ਆਪਣੇ ਪ੍ਰੋਗਰਾਮ ਤੇ ਲੈਕੇ ਆਏ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਧ ਤੋਂ ਵੱਧ ਮਦੱਦ ਕੀਤੀ ਉਸ ਦਿਨ ਠੀਕ ਸੀ ।

ਜਰਮਨ ਦੇ ਗੁਰਦੁਆਰਾ ਸਾਹਿਬ ਦੀ ਕੇਂਦਰੀ ਕਮੇਟੀ ਬਣਾਉਣ ਵਿੱਚ ਉਪਰਾਲਾ ਕਰਨਾ ਤੇ ਉਸ ਕੇਂਦਰੀ ਕਮੇਟੀ ਦੇ ਹੇਠ ਅਕਾਲ ਤਖਤ ਸਾਹਿਬ ਜੀ ਦੀ ਮਰਯਾਦਾ ਵਾਲੇ ਗੁਰਦੁਆਰਾ ਸਾਹਿਬਾਂ ਨੂੰ ਇੱਕਠੇ ਕਰਨਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲੇ ਖਾਲਸਾ ਰਾਜ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਕਰਨੇ ਤੇ ਪੰਥਕ ਰਹਿਤ ਮਰਯਾਦਾ ਤੋਂ ਸੰਗਤਾਂ ਨੂੰ ਜਾਣੂ ਕਰਾਉਣ ਲਈ ਉਪਰਾਲੇ ਕਰਨੇ ਇਹ ਵੀ ਗਲਤ ਸੀ । ਹੋ ਸਕਦਾ ਆਪ ਨੂੰ ਇਹ ਵੀ ਗਲਤ ਲੱਗਣ ਕਿਉਂਕਿ ਇਸ ਵਿੱਚ ਤੁਹਾਨੂੰ ਚੌਧਰੀ ਨਹੀ ਬਣਾਇਆ ਇਸ ਕਰਕੇ ਉਹ ਠੀਕ ਨਾ ਹੋਣ ।

ਸਰਦੂਲ ਸਿੰਘ ਸੇਖੋ ਗੁਰਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਮੈ ਕਿਤਾਬਾਂ ਦਾ ਸਟਾਲ ਲਾਉਣਾ ਹੈ । ਉਸ ਨੂੰ ਕਿਹਾ ਕਿ ਅਸੀ ਗੁਰਦੁਆਰਾ ਸਾਹਿਬ ਵੱਲੋ ਸੰਗਤਾਂ ਨੂੰ ਫਰੀ ਕਿਤਾਬਾਂ ਵੰਡਾਂਗੇ ਤੇ ਜੋ ਤੂੰ ਕਿਤਾਬਾਂ ਮੰਗਵਾਈਆਂ ਹਨ। ਇਸਦਾ ਅਸੀ ਤੈਨੂੰ ਗੁਰਦੁਆਰਾ ਸਾਹਿਬ ਵੱਲੋ 2000 ਯੂਰੋ ਦਿੰਦੇ ਹਾਂ। ਇਹ ਮੰਨਿਆਂ ਨਹੀ ਕਿ ਮੈ ਕਿਤਾਬਾਂ ਆਪ ਸੰਗਤਾਂ ਨੂੰ ਵੇਚਣੀਆਂ ਹਨ। ਜਦੋ ਅਸੀ ਸੰਗਤਾਂ ਨੂੰ ਫਰੀ ਦੇਣ ਲਈ ਕਹਿੰਦੇ ਹਾਂ ਤਾਂ ਇਹ ਵੇਚਣ ਲਈ ਕਹਿੰਦਾ ਹੈ ।

ਗੁਰਵਿੰਦਰ ਸਿੰਘ ਗੋਲਡੀ ਸੀ. ਡੀਆਂ ਵੰਡਦਾ ਹੈ । ਪ੍ਰਬੰਧਕਾਂ ਨੇ ਕਿਹਾ ਕਿ ਅਸੀ ਕਾਪੀਆਂ ਕਰਨ ਵਾਲਾ ਰੈਸ਼ਨਾਂ ਲਿਆ ਕਿ ਗੁਰਦੁਆਰਾ ਸਾਹਿਬ ਰੱਖਦੇ ਹਾਂ ਇਸ ਤੋਂ ਫਰੀ ਸੰਗਤਾਂ ਨੂੰ ਸੇਵਾ ਕਰ ਤਾਂ ਇਹ ਇਸ ਤੋਂ ਭੱਜਦਾ ਹੈ ਕਿਉ ?
ਗੁਰਵਿੰਦਰ ਸਿੰਘ ਗੋਲਡੀ ਪ੍ਰਬੰਧਕਾਂ ਨੂੰ ਗੱਧੇ , ਮੱਸੇ ਰੰਘੜ ਸੱਦੇ ਤੇ ਜਥੇਦਾਰ ਦੀ ਪੱਗ ਲਹਾਉਣ ਵਾਲੇ ਦੇ ਭਰਾ ਨਾਲ ਯਾਰੀ ਪਾਕੇ ਸਾਡੇ ਖਿਲਾਫ ਨਾਲ ਚੜ੍ਹਈ ਕਰਾਕੇ ਲਿਆਵੇ ਉਹ ਠੀਕ ਹੈ ।
ਸਰਦੂਲ ਸਿੰਘ ਜੀ ਤਹਾਡੀ ਯਾਦਦਾਸ਼ਤ ਕਮਜ਼ੋਰ ਹੋ ਗਈ ਹੈ ਤਾਂ ਯਾਦ ਕਰੋ ਜਥੇਦਾਰ ਦੀ ਦਸਤਾਰ ਲਹਾਉਣ ਵਾਲੇ ਦਾ ਭਰਾ ਅੱਜ ਤੁਹਾਡੇ ਲਈ ਗੁਰਸਿੱਖ ਹੋ ਗਿਆ ਤੇ ਜਥੇਦਾਰ ਦੇ ਹੱਕ ਵਿੱਚ ਖੜ੍ਹਨ ਵਾਲੇ ਮਹੰਤ ਨਰੈਣੂ ਹੋ ਗਏ ਸੰਗਤਾਂ ਇਸਦਾ ਵੀ ਫੈਸਲਾ ਆਪ ਹੀ ਕਰ ਲੈਣ ।

ਗੁਰਵਿੰਦਰ ਸਿੰਘ ਗੋਲਡੀ ਗਰੁੱਪ (ਟੈਕਸ ਵਿਭਾਗ) ਫਾਇਨਸੰਮਤ ਕੋਲ ਗੁਰਦੁਆਰਾ ਸਾਹਿਬ ਦੇ ਹਿਸਾਬ ਕਿਤਾਬ ਦੀ ਸ਼ਕਾਇਤ ਕਰਕੇ ਕੀ ਇਹ ਮੁਖਬਰੀ ਨਹੀ ।

ਸਰਦੂਲ ਸਿੰਘ ਜੀ ਜਿਵੇਂ ਤੁਸੀ ਪਹਿਲਾਂ ਇੱਕ ਤੋਂ ਦੋ ਤੇ ਫਿਰ ਤਿੰਨ ਗੁਰਦੁਆਰਾ ਸਾਹਿਬ ਕਲੋਨ ਵਿੱਚ ਬਣਾ ਦਿੱਤੇ ਹਨ । ਉਹ ਹੀ ਕੰਮ ਤੁਹਾਡਾ ਚੇਹਤਾ ਗੋਲਡੀ ਮਿਉਚਿਨ ਵਿੱਚ ਕਰਨਾ ਚਹੁਉਦਾ ਹੈ ।

ਸਰਦੂਲ ਸਿੰਘ ਜੀ ਤੁਸੀ ਗ੍ਰੰਥੀ ਨੂੰ ਕੱਢਣ ਲਈ ਜੋ ਕੁਝ ਕੀਤਾ ਸੀ । ਉਹ ਕਿਸੇ ਕੋਲੋ ਲੁਕਿਆਂ ਨਹੀ ਹੈ ਅਸੀ ਗ੍ਰੰਥੀ ਦੀਆਂ ਗਲਤੀਆਂ ਕਰਕੇ ਪਿਆਰ ਨਾਲ ਹੀ ਉਸ ਦੀ ਛੁੱਟੀ ਕਰਾਈ ਹੈ । ਗੁਰੂ ਗ੍ਰੰਥ ਸਾਹਬ ਜੀ ਦੀ ਹਜ਼ੂਰੀ ਵਿੱਚ ਮੱਥਾ ਟਿਕਾਉਣ ਸੰਗਤਾਂ ਨੂੰ ਲੱਡੀ ਬੁੱਚੀ ਸੱਦਣ ਸਂੈਚੀਆਂ ਤੋਂ ਹੁਕਨਾਮਾਂ ਲੈਣ ਤੇ ਪੰਥ ਪ੍ਰਮਾਣਿਤ ਰਹਿਤ ਮਰਯਾਦਾ ਦੀ ੳਲੰਘਣਾ ਕਰਕੇ ਇਸ ਦੀ ਛੁੱਟੀ ਕਰਾਈ ਗਈ ਹੈ । ਗੋਲਡੀ ਗ੍ਰੰਥੀ ਤੋਂ ਕਮੇਟੀ ਖਿਲਾਫ ਪਰਚਾ ਦਰਜਾ ਕਰਵਾਏ ਉਹ ਠੀਕ ਹੈ ,ਤੇ ਗ੍ਰੰਥੀ ਝੂਠ ਬੋਲੇ ਕਿ ਹੋਂਦ ਚਿਲੜ ਦੇ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਨਾ ਕਰਨ ਦਾ ਕੁਫਰ ਨਹੀ ਥਾਂ ਹੋਰ ਕੀ ਹੈ । ਸਿੱਖ ਕੌਮ ਦੇ ਸ਼ਹੀਦਾਂ ਦੀ ਯਾਦ ਮਨਾਉਣਾ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦੇ ਤੇ ਸੁਖਦੇਵ ਸਿੰਘ ਸੁਖੇ ਦੀ ਯਾਦ ਤੇ ਉਹਨਾਂ ਦੀਆਂ ਜੇਲ ਚਿੱਠੀਆਂ ਸੰਗਤਾਂ ਵਿੱਚ ਵੰਡਣੀਆਂ ਸਿੱਖ ਫਾਰ ਜਸਟਿਸ ਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਮਦੱਦ ਕਰਨ ਵਾਲੇ ਹੋਂਦ ਚਿਲੱੜ ਵਾਲਿਆਂ ਦੀ ਅਰਦਾਸ ਕਿਵੇ ਰੋਕ ਸਕਦੇ ਹਾਂ ਸੰਗਤਾਂ ਇਸ ਕੁਫਰ ਦਾ ਵੀ ਆਪ ਹੀ ਅੰਦਾਜ਼ਾ ਲਾ ਲੈਣ ।

ਸਰਦੂਲ ਸਿੰਘ ਤੁਸੀ ਡੇਰੇ ਤੇ ਨਿੱਜੀ ਜਾਇਦਾਦ ਦੀ ਗੱਲ ਕੀਤੀ ਹੈ। ਤੁਸੀ ਤਾਂ ਆਪ ਹੀ ਕਿਹਾ ਕਿ ਸੀ ਜੇ ਸਿੱਖੀ ਬਚਾਈ ਹੈ ਤਾਂ ਇਹਨਾਂ ਸਾਧਾਂ ਕਰਕੇ ਬਚੀ ਹੈ । ਤਾਂ ਹੀ ਤੂੰ ਇਕ ਵਾਦ ਵਿਵਾਦ ਵਾਲੇ ਸਾਧ ਨੂੰ ਸੱਦਿਆਂ ਸੀ ਤੇ ਤੁਹਾਡੀ ਜਥੇਬੰਦੀ ਦੇ ਸਿੰਘ ਉਸ ਨੂੰ ਰੋਕਦੇ ਸਨ ਤਾਂ ਤੂੰ ਹੀ ਕਿਹਾ ਸੀ ਜੇਕਰ ਤੁਸੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੈ ਪੁਲਿਸ ਬਲਾਕੇ ਬਾਹਰ ਕੱਢਗਾ । ਗੁਰਦੁਆਰਾ ਪ੍ਰਬੰਧਕ ਕਮੇਟੀ ਮਿਉਚਿਨ ਸਮੂਹ ਸਿੱਖ ਕੌਮ ਨੂੰ ਬੇਨਤੀ ਕਰਦੀ ਹੈ ਕਿ ਸਾਡੇ ਵਿੱਚ ਢਲਾਈ ਹੋ ਸਕਦੀ ਹੈ ਪਰ ਗੁਰਦੁਆਰਾ ਸਾਹਿਬ ਵਿੱਚ ਪੂਰੀ ਤਰ੍ਹਾਂ ਪੰਥਕ ਰਹਿਤ ਮਾਰਯਾਦਾ ਲਾਗੂ ਹੈ ਇਹਨਾਂ ਲੋਕਾਂ ਦਾ ਝੂਠ ਦਾ ਪਰਦਾਫਾਸ਼ ਕਰਨ ਲਈ ਸੰਗਤਾਂ ਆਪ ਆਕੇ ਚੈਕ ਕਰ ਸਕਦੀਆਂ ਹਨ । ਮਸਲਾ ਸਿਰਫ ਇਹਨਾਂ ਦਾ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਤੇ ਆਪਣੇ ਲਈ ਵਰਤਣ ਦਾ ਹੈ ਇਹ ਸੰਗਤਾਂ ਤੇ ਪ੍ਰਬੰਧਕਾਂ ਨੂੰ ਮਨਜ਼ੂਰ ਨਹੀ । ਅਸੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਮਿਉਚਿਨ ਗੁਰਦੁਆਰਾ ਸਾਹਿਬ ਦੇ ਖਿਲਾਫ ਕੀਤੇ ਜਾ ਰਹੇ ਗੰਮਰਾਹਕੁੰਨ ਪ੍ਰਚਾਰ ਵਿੱਚ ਨਾ ਆਉਣ ਅਸੀ ਕੀ ਗਲਤ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਕੋਲਨ ਵਾਂਗ ਆਪਸੀ ਦਸਤਾਰਾਂ ਪੈਰਾਂ ਵਿੱਚ ਰੋਲਣ ਇੱਕ ਦੂਜੇ ਨੂੰ ਲਹੂ ਲਹਾਣ ਕਰਨ ਤੇ ਫਿਰ ਜੁੱਤੀਆਂ ਸਣੇ ਪੁਲਿਸ ਗੁਰਦਵਾਰੇ ਦੀ ਬੇਅਦਬੀ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਹੈ । ਸੰਗਤ ਜੀ ਕੀ ਇਹ ਸਾਡਾ ਗੁਨਾਹ ਹੈ ਜਾ ਹੁਲੜਬਾਜ਼ੀ ਕਰਨ ਵਾਲਿਆ ਦਾ ਗੁਨਾਹ ਹੈ ਇਹ ਫੈਸਲਾ ਸੰਗਤ ਜੀ ਆਪ ਹੀ ਕਰ ਲੈਣਾ ।

ਪ੍ਰਬੰਧਕ ਕਮੇਟੀ ਗੁਰਦੁਆਰਾ ਗੁਰੂ ਨਾਨਕ ਸਭਾ ਮਿਉਚਿਨ ਜਰਮਨੀ
 
📌 For all latest updates, follow the Official Sikh Philosophy Network Whatsapp Channel:
Top