• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਮੇਰੀਆਂ ਭਵਿਖ ਦੀਆਂ ਲੋੜਾਂ ਦੇ ਹੱਲ ਲਈ ਸੁਝਾ

Dalvinder Singh Grewal

Writer
Historian
SPNer
Jan 3, 2010
1,285
424
80
ਮੇਰੀਆਂ ਭਵਿਖ ਦੀਆਂ ਲੋੜਾਂ ਦੇ ਹੱਲ ਲਈ ਸੁਝਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਇਹ ਸਾਲ 2025 ਹੈ ਜਦ ਮੇਰੀ ਉਮਰ 82ਵੇਂ ਸਾਲ ਵਿੱਚ ਹੈ। ਵੈਸੇ ਆਦਮੀ ਦਾ ਪਤਾ ਤਾਂ ਨਹੀਂ ਹੁੰਦਾ ਕਿ ਉਸ ਨੂੰ ਕਦ ਜਾਣਾ ਪੈ ਜਾਵੇ ਪਰ ਫਿਰ ਵੀ ਜੇ ਮੈਂ 15-20 ਸਾਲ ਹੋਰ ਜਿਉਂਦਾ ਹਾਂ ਤਾਂ ਮੇਰੀਆਂ ਲੋੜਾਂ ਵੀ ਵੱਖਰੀਆਂ ਹੋ ਜਾਣਗੀਆਂ। ਮਿਸਾਲ ਦੇ ਤੌਰ ਦੇ ਤੇ ਮੈਂ ਸਰੀਰਕ ਅਤੇ ਮਾਨਸਿਕ ਤੌਰ ਤੇ ਇਤਨਾ ਕਾਬਿਲ ਨਾ ਰਹਾਂ ਕਿ ਮੇਰੀਆਂ ਕਿਰਿਆਵਾਂ ਸੋਧਣ ਵਿੱਚ ਤਕਲੀਫ ਆਵੇ ਇਸ ਨਾਲ ਮੇਰੀਆਂ ਲੋੜਾਂ ਵਿੱਚ ਕਾਫੀ ਬਦਲੀ ਆ ਜਾਏਗੀ। ਇਹੋ ਜਿਹਾ ਸਮਾਂ ਵੀ ਆ ਸਕਦਾ ਹੈ ਜਦੋਂ ਹਰ ਵਕਤ ਕਿਸੇ ਨਾ ਕਿਸੇ ਆਦਮੀ ਦੀ ਸਹਾਇਤਾ ਦੀ ਲੋੜ ਰਹੇ। ਇਸ ਲਈ ਕੀਤਾ ਕੀ ਜਾ ਸਕਦਾ ਹੈ? ਇਹੋ ਮੇਰੀ ਸੋਚਾਂ ਦਾ ਮੁੱਖ ਵਿਸ਼ਾ ਹੈ। ਕੀ ਮੈਨੂੰ ਇਹੋ ਜਿਹਾ ਕੋਈ ਸਹਾਇਕ ਮਿਲ ਸਕਦਾ ਹੈ ਜੋ ਮੇਰੀ ਮਾਇਕ ਸਥਿਤੀ ਅਨੁਸਾਰ 24 ਘੰਟੇ ਮਦਦ ਲਈ ਮਿਲ ਸਕੇ? ਇਹ ਥੋੜਾ ਅਸੰਭਵ ਲੱਗਦਾ ਹੈ।ਇਨਸਾਨ ਦੀ ਥਾਂ ਜੇ ਮੈਨੂੰ ਕੋਈ ਇਹੋ ਜਿਹਾ ਰੋਬੋਟ ਮਿਲ ਜਾਵੇ ਜੋ ਮੇਰਾ ਹਮੇਸ਼ਾ ਧਿਆਨ ਵੀ ਰੱਖੇ ਤੇ ਹਰ ਲੋੜ ਵੇਲੇ ਮੇਰੇ ਕੋਲ ਆ ਕੇ ਮੇਰੀਆਂ ਤਕਲੀਫਾਂ ਨੂੰ ਦੂਰ ਕਰਦਾ ਰਹੇ । ਖਾਣਾ ਖਾਣ ਵਿੱਚ ਮੇਰੀ ਮਦਦ ਰੋਬੋਟ ਕਰ ਸਕਦਾ ਹੋਵੇ ਤੇ ਲੋੜ ਅਨੁਸਾਰ ਮੇਰਾ ਖਾਣਾ ਵੀ ਬਣਾ ਸਕਦਾ ਹੋਵੇ ਅਤੇ ਖਵਾ ਵੀ ਸਕਦਾ ਹੋਵੇ । ਜੇ ਮੈਂ ਚੱਲਣ ਤੋਂ ਆਵਾਜ਼ਾਰ ਹੋਵਾਂ ਤਾਂ ਉਹ ਰੋਬੋਟ ਮੈਨੂੰ ਫੜ ਕੇ ਉਠਾ ਸਕਦਾ ਹੋਵੇ ਤੇ ਘੁਮਾ ਸਕਦਾ ਹੋਵੇ । ਉਸੇ ਰਿਬੋਟ ਦੀ ਮਦਦ ਨਾਲ ਮੈਂ ਨਹਾ ਵੀ ਸਕਦਾ ਹੋਵਾਂ ਅਤੇ ਕੱਪੜੇ ਵੀ ਬਦਲ ਸਕਦਾ ਹੋਵਾਂ ।

ਇਸ ਹਾਲਾਤ ਵਿੱਚ ਕਾਰ ਤਾਂ ਮੇਰੇ ਕੋਲੋਂ ਚੱਲਣੀ ਨਹੀਂ । ਸੋ ਇਹ ਵੀ ਸੋਚਦਾ ਹਾਂ ਕਿ ਮੈਨੂੰ ਇਹੋ ਜਿਹੀ ਕਾਰ ਮਿਲ ਜਾਵੇ ਜੋ ਆਪਣੇ ਆਪ ਹੀ ਮੈਨੂੰ ਉਠਾ ਕੇ ਚਾਹੇ ਸਥਾਨ ਤੇ ਲੈ ਜਾ ਸਕੇ ਭਾਵ ਆਟੋਮੈਟਿਕ ਹੋਵੇ। ਭੀੜ ਭੜੱਕਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਇਸ ਤੋਂ ਬਚਾ ਲਈ ਜੇ ਕੋਈ ਉੜਨਕਾਰ ਮਿਲ ਜਾਵੇ ਤਾਂ ਸਭ ਤੋਂ ਵਧੀਆ ਹੈ ਪਰ ਉਹ ਇੰਨੀ ਮਹਿੰਗੀ ਨਾ ਹੋਵੇ ਜੋ ਮੇਰੇ ਖਰਚਾਂ ਤੋਂ ਪਰੇ ਹੋਵੇ । ਜੇ ਮੇਰੇ ਹੱਥ ਪੈਰ ਕੰਮ ਨਾਂ ਕਰਦੇ ਹੋਣ ਤਾਂ ਮੇਰੇ ਲਈ ਟੈਲੀਫੋਨ ਜਾਂ ਮੋਬਾਈਲ ਚੁੱਕਣਾ ਵੀ ਮੁਸ਼ਕਿਲ ਹੋ ਸਕਦਾ ਹੈ।ਇਸ ਲਈ ਮੈਂ ਚਾਹੁੰਦਾ ਹਾਂ ਕਿ ਕੋਈ ਇਹੋ ਜਿਹਾ ਯੰਤਰ ਹੋਵੇ ਜੋ ਮੇਰੇ ਸਰੀਰ ਉੱਤੇ ਹੀ ਫਿੱਟ ਹੋ ਜਾਵੇ ਤੇ ਮੈਨੂੰ ਹਿੱਲਣ ਜੁਲਣ ਦੀ ਲੋੜ ਹੀ ਨਾ ਪਵੇ ਤੇ ਆਪਣੇ ਆਪ ਹੀ ਉਸ ਤੇ ਗੱਲਬਾਤ ਹੋ ਸਕੇ । ਇਸੇ ਤਰ੍ਹਾਂ ਹੀ ਆਉਂਦੇ ਜਾਂਦੇ ਦੀ ਖਬਰ ਰੱਖਣ ਲਈ ਮੇਰੇ ਕੋਲ ਸ਼ਾਇਦ ਇਤਨੀ ਸੂਝ ਨਾ ਰਹੇ ਤਾਂ ਮੈਂ ਚਾਹੁੰਦਾ ਹਾਂ ਕੋਈ ਇਹੋ ਜਿਹਾ ਯੰਤਰ ਮੇਰੇ ਸਰੀਰ ਉੱਤੇ ਲੱਗ ਜਾਵੇ ਜਿਸ ਨਾਲ ਹਰ ਆਉਂਦੇ ਜਾਂਦੇ ਦੀ ਪਛਾਣ ਵੀ ਹੋ ਜਾਵੇ ਤੇ ਮੈਨੂੰ ਗੱਲਬਾਤ ਕਰਨ ਵਿੱਚ ਸੁਵਿਧਾ ਵੀ ਪ੍ਰਾਪਤ ਹੋਵੇ । ਮੇਰੇ ਸਰੀਰ ਉੱਤੇ ਇਹੋ ਜਿਹੇ ਯੰਂਤਰ ਵੀ ਫਿੱਟ ਹੋ ਜਾਣ ਜਿਨਾਂ ਦੇ ਨਾਲ ਮੈਂ ਟੀਵੀ ਨੂੰ ਵੀ ਦੂਰੋਂ ਹੀ ਆਨ ਕਰ ਸਕਾਂ ਤੇ ਸਾਰੇ ਦ੍ਰਿਸ਼ ਚੰਗੀ ਤਰ੍ਹਾਂ ਮਾਣ ਸਕਾਂ । ਜੇ ਮੇਰੀ ਨਜ਼ਰ ਘੱਟ ਹੋਵੇ ਜਾਂ ਦਿਖਾਈ ਦੇਣਾ ਬੰਦ ਹੋ ਜਾਵੇ ਤਾਂ ਸਰੀਰ ਉੱਤੇ ਇਹੋ ਜਿਹਾ ਯੰਤਰ ਫਿਟ ਹੋ ਜਾਵੇ ਜਿਸ ਨਾਲ ਮੈਂ ਸਭ ਕੁਝ ਦੇਖ ਵੀ ਸਕਾਂ, ਸਮਝ ਵੀ ਸਕਾਂ ਤੇ ਪਛਾਣ ਵੀ ਸਕਾਂ। ਜੇ ਕੋਈ ਮੇਰੇ ਮਨ ਵਿੱਚ ਖਿਆਲ ਆਵੇ ਤਾਂ ਉਹ ਖਿਆਲ ਮੈਂ ਲਗਾਤਾਰ ਉਸ ਰਿਬੋਟ ਨੂੰ ਭੇਜ ਸਕਾਂ ਤਾਂ ਕਿ ਉਹ ਉਸਨੂੰ ਲਿਖਤੀ ਰੂਪ ਵਿੱਚ ਬਣਾ ਕੇ ਅੱਗੇ ਲਿਖਤ ਰੂਪ ਦੇ ਵਿੱਚ ਤਿਆਰ ਕਰ ਸਕੇ । ਮੇਰੇ ਸਰੀਰ ਅੰਦਰ ਇਹੋ ਜਿਹੇ ਨੈਨੋਰੋਬੋਟ ਫਿੱਟ ਹੋ ਜਾਣ ਜੋ ਮੇਰੀ ਹਰ ਤਕਲੀਫ, ਹਰ ਬਿਮਾਰੀ ਨੂੰ ਜਾਂਚ ਕਰਕੇ ਇਲਾਜ ਵੀ ਕਰ ਸਕਣ।ਸੋਚਾਂ ਤਾਂ ਬੜੀਆਂ ਹਨ ਪਰ ਕੀ ਇਹਨਾਂ ਸੋਚਾਂ ਨੂੰ ਅਸਲ ਰੂਪ ਵਿੱਚ ਦਿੱਤਾ ਜਾ ਸਕੇਗਾ? ਇਹ ਸਵਾਲ ਅਜੋਕੀ ਸਾਇੰਸ ਦੀ ਤਰੱਕੀ ਵੇਖ ਕੇ ਵੱਡਾ ਤਾਂ ਨਹੀਂ ਲਗਦਾ । ਸੋ ਇਹ ਸਵਾਲ ਮੈਂ ਅੱਜੋਕੇ ਇੰਜੀਨੀਅਰਾਂ ਤੇ ਸਾਇੰਸਦਾਨਾਂ ਕੋਲ ਛੱਡਦਾ ਹਾਂ ਜੋ ਇਹਨਾਂ ਮੁਸ਼ਕਲਾਂ ਚੋਂ ਦੂਰ ਰੱਖਣ ਵਿੱਚ ਮੇਰੀ ਮਦਦ ਕਰ ਸਕਦੇ ਹਨ ਤੇ ਨਵੇਂ ਲੋੜੀਂਦੇ ਯੰਤਰ ਤਿਆਰ ਕਰ ਸਕਦੇ ਹਨ।​
 

Dalvinder Singh Grewal

Writer
Historian
SPNer
Jan 3, 2010
1,285
424
80
Suggestions for addressing my future needs

Dr Dalvinder Singh Grewal

It is the year 2025 and I am 82 years old. However, a man does not know when he will have to depart, but if I live another 15-20 years, my needs will also be different. For example, if I am physically and mentally incapable of performing my actions, this will significantly change my needs. There may be a time when I require someone's help. So what is to be done? That's the core of my thinking. Can I get a helper who can help me 24x7 according to my requirements? Most unlikely it seems, in the times of costly labor. Instead of a human, if I find a robot which always takes care of me and remains all the time with me in times of my need, it will solve my problems. The robot can help me in eating food and can also cook and feed me as per requirement. If I am unfit to walk, the robot can assist me up and help me to move. With the help of the same robot, I can also take bath and change my clothes without feeling shameful.

At this point, I willbe unfit to drive a car. So I should get such a car which can automatically pick me up and take me to any place i. e. it should be automatic. The crowd in streets and roads is increasing day by day. To avoid this, it is best to get a flying car but it should not be so expensive that it is beyond my capability. If my hands and feet are not working, it may be difficult for me to pick up the telephone or mobile. So I want to have a device that fits on my body and I don't have to move and can communicate on my own. In the same way, if I do not have enough sense to identify the people coming and going to me or my house, I want a device to be installed on my body, which will identify every person coming and going and will also facilitate me to communicate. Such devices should also be fitted on my body with which I can turn on the TV from a distance and enjoy all the scenes well. If I have low vision or stop seeing, then such a device is fitted on the body with which I can also see, understand and recognize everything. If some idea comes into my mind, I can constantly send that idea to that reboot so that it converts in written form for others to read. Such nanorobots should be fitted in my body which can diagnose and treat my physical problems and diagnose every disease. There are many ideas, but can these ideas be put into practice? This question does not seem to be a big one considering the progress of modern science. So I leave this question to today's engineers and scientists who can help me keep away from these problems and develop new necessary devices.​
 
📌 For all latest updates, follow the Official Sikh Philosophy Network Whatsapp Channel:
Top