- Jan 3, 2010
- 1,285
- 424
- 80
ਮੇਰੀਆਂ ਭਵਿਖ ਦੀਆਂ ਲੋੜਾਂ ਦੇ ਹੱਲ ਲਈ ਸੁਝਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਹ ਸਾਲ 2025 ਹੈ ਜਦ ਮੇਰੀ ਉਮਰ 82ਵੇਂ ਸਾਲ ਵਿੱਚ ਹੈ। ਵੈਸੇ ਆਦਮੀ ਦਾ ਪਤਾ ਤਾਂ ਨਹੀਂ ਹੁੰਦਾ ਕਿ ਉਸ ਨੂੰ ਕਦ ਜਾਣਾ ਪੈ ਜਾਵੇ ਪਰ ਫਿਰ ਵੀ ਜੇ ਮੈਂ 15-20 ਸਾਲ ਹੋਰ ਜਿਉਂਦਾ ਹਾਂ ਤਾਂ ਮੇਰੀਆਂ ਲੋੜਾਂ ਵੀ ਵੱਖਰੀਆਂ ਹੋ ਜਾਣਗੀਆਂ। ਮਿਸਾਲ ਦੇ ਤੌਰ ਦੇ ਤੇ ਮੈਂ ਸਰੀਰਕ ਅਤੇ ਮਾਨਸਿਕ ਤੌਰ ਤੇ ਇਤਨਾ ਕਾਬਿਲ ਨਾ ਰਹਾਂ ਕਿ ਮੇਰੀਆਂ ਕਿਰਿਆਵਾਂ ਸੋਧਣ ਵਿੱਚ ਤਕਲੀਫ ਆਵੇ ਇਸ ਨਾਲ ਮੇਰੀਆਂ ਲੋੜਾਂ ਵਿੱਚ ਕਾਫੀ ਬਦਲੀ ਆ ਜਾਏਗੀ। ਇਹੋ ਜਿਹਾ ਸਮਾਂ ਵੀ ਆ ਸਕਦਾ ਹੈ ਜਦੋਂ ਹਰ ਵਕਤ ਕਿਸੇ ਨਾ ਕਿਸੇ ਆਦਮੀ ਦੀ ਸਹਾਇਤਾ ਦੀ ਲੋੜ ਰਹੇ। ਇਸ ਲਈ ਕੀਤਾ ਕੀ ਜਾ ਸਕਦਾ ਹੈ? ਇਹੋ ਮੇਰੀ ਸੋਚਾਂ ਦਾ ਮੁੱਖ ਵਿਸ਼ਾ ਹੈ। ਕੀ ਮੈਨੂੰ ਇਹੋ ਜਿਹਾ ਕੋਈ ਸਹਾਇਕ ਮਿਲ ਸਕਦਾ ਹੈ ਜੋ ਮੇਰੀ ਮਾਇਕ ਸਥਿਤੀ ਅਨੁਸਾਰ 24 ਘੰਟੇ ਮਦਦ ਲਈ ਮਿਲ ਸਕੇ? ਇਹ ਥੋੜਾ ਅਸੰਭਵ ਲੱਗਦਾ ਹੈ।ਇਨਸਾਨ ਦੀ ਥਾਂ ਜੇ ਮੈਨੂੰ ਕੋਈ ਇਹੋ ਜਿਹਾ ਰੋਬੋਟ ਮਿਲ ਜਾਵੇ ਜੋ ਮੇਰਾ ਹਮੇਸ਼ਾ ਧਿਆਨ ਵੀ ਰੱਖੇ ਤੇ ਹਰ ਲੋੜ ਵੇਲੇ ਮੇਰੇ ਕੋਲ ਆ ਕੇ ਮੇਰੀਆਂ ਤਕਲੀਫਾਂ ਨੂੰ ਦੂਰ ਕਰਦਾ ਰਹੇ । ਖਾਣਾ ਖਾਣ ਵਿੱਚ ਮੇਰੀ ਮਦਦ ਰੋਬੋਟ ਕਰ ਸਕਦਾ ਹੋਵੇ ਤੇ ਲੋੜ ਅਨੁਸਾਰ ਮੇਰਾ ਖਾਣਾ ਵੀ ਬਣਾ ਸਕਦਾ ਹੋਵੇ ਅਤੇ ਖਵਾ ਵੀ ਸਕਦਾ ਹੋਵੇ । ਜੇ ਮੈਂ ਚੱਲਣ ਤੋਂ ਆਵਾਜ਼ਾਰ ਹੋਵਾਂ ਤਾਂ ਉਹ ਰੋਬੋਟ ਮੈਨੂੰ ਫੜ ਕੇ ਉਠਾ ਸਕਦਾ ਹੋਵੇ ਤੇ ਘੁਮਾ ਸਕਦਾ ਹੋਵੇ । ਉਸੇ ਰਿਬੋਟ ਦੀ ਮਦਦ ਨਾਲ ਮੈਂ ਨਹਾ ਵੀ ਸਕਦਾ ਹੋਵਾਂ ਅਤੇ ਕੱਪੜੇ ਵੀ ਬਦਲ ਸਕਦਾ ਹੋਵਾਂ ।
ਇਸ ਹਾਲਾਤ ਵਿੱਚ ਕਾਰ ਤਾਂ ਮੇਰੇ ਕੋਲੋਂ ਚੱਲਣੀ ਨਹੀਂ । ਸੋ ਇਹ ਵੀ ਸੋਚਦਾ ਹਾਂ ਕਿ ਮੈਨੂੰ ਇਹੋ ਜਿਹੀ ਕਾਰ ਮਿਲ ਜਾਵੇ ਜੋ ਆਪਣੇ ਆਪ ਹੀ ਮੈਨੂੰ ਉਠਾ ਕੇ ਚਾਹੇ ਸਥਾਨ ਤੇ ਲੈ ਜਾ ਸਕੇ ਭਾਵ ਆਟੋਮੈਟਿਕ ਹੋਵੇ। ਭੀੜ ਭੜੱਕਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਇਸ ਤੋਂ ਬਚਾ ਲਈ ਜੇ ਕੋਈ ਉੜਨਕਾਰ ਮਿਲ ਜਾਵੇ ਤਾਂ ਸਭ ਤੋਂ ਵਧੀਆ ਹੈ ਪਰ ਉਹ ਇੰਨੀ ਮਹਿੰਗੀ ਨਾ ਹੋਵੇ ਜੋ ਮੇਰੇ ਖਰਚਾਂ ਤੋਂ ਪਰੇ ਹੋਵੇ । ਜੇ ਮੇਰੇ ਹੱਥ ਪੈਰ ਕੰਮ ਨਾਂ ਕਰਦੇ ਹੋਣ ਤਾਂ ਮੇਰੇ ਲਈ ਟੈਲੀਫੋਨ ਜਾਂ ਮੋਬਾਈਲ ਚੁੱਕਣਾ ਵੀ ਮੁਸ਼ਕਿਲ ਹੋ ਸਕਦਾ ਹੈ।ਇਸ ਲਈ ਮੈਂ ਚਾਹੁੰਦਾ ਹਾਂ ਕਿ ਕੋਈ ਇਹੋ ਜਿਹਾ ਯੰਤਰ ਹੋਵੇ ਜੋ ਮੇਰੇ ਸਰੀਰ ਉੱਤੇ ਹੀ ਫਿੱਟ ਹੋ ਜਾਵੇ ਤੇ ਮੈਨੂੰ ਹਿੱਲਣ ਜੁਲਣ ਦੀ ਲੋੜ ਹੀ ਨਾ ਪਵੇ ਤੇ ਆਪਣੇ ਆਪ ਹੀ ਉਸ ਤੇ ਗੱਲਬਾਤ ਹੋ ਸਕੇ । ਇਸੇ ਤਰ੍ਹਾਂ ਹੀ ਆਉਂਦੇ ਜਾਂਦੇ ਦੀ ਖਬਰ ਰੱਖਣ ਲਈ ਮੇਰੇ ਕੋਲ ਸ਼ਾਇਦ ਇਤਨੀ ਸੂਝ ਨਾ ਰਹੇ ਤਾਂ ਮੈਂ ਚਾਹੁੰਦਾ ਹਾਂ ਕੋਈ ਇਹੋ ਜਿਹਾ ਯੰਤਰ ਮੇਰੇ ਸਰੀਰ ਉੱਤੇ ਲੱਗ ਜਾਵੇ ਜਿਸ ਨਾਲ ਹਰ ਆਉਂਦੇ ਜਾਂਦੇ ਦੀ ਪਛਾਣ ਵੀ ਹੋ ਜਾਵੇ ਤੇ ਮੈਨੂੰ ਗੱਲਬਾਤ ਕਰਨ ਵਿੱਚ ਸੁਵਿਧਾ ਵੀ ਪ੍ਰਾਪਤ ਹੋਵੇ । ਮੇਰੇ ਸਰੀਰ ਉੱਤੇ ਇਹੋ ਜਿਹੇ ਯੰਂਤਰ ਵੀ ਫਿੱਟ ਹੋ ਜਾਣ ਜਿਨਾਂ ਦੇ ਨਾਲ ਮੈਂ ਟੀਵੀ ਨੂੰ ਵੀ ਦੂਰੋਂ ਹੀ ਆਨ ਕਰ ਸਕਾਂ ਤੇ ਸਾਰੇ ਦ੍ਰਿਸ਼ ਚੰਗੀ ਤਰ੍ਹਾਂ ਮਾਣ ਸਕਾਂ । ਜੇ ਮੇਰੀ ਨਜ਼ਰ ਘੱਟ ਹੋਵੇ ਜਾਂ ਦਿਖਾਈ ਦੇਣਾ ਬੰਦ ਹੋ ਜਾਵੇ ਤਾਂ ਸਰੀਰ ਉੱਤੇ ਇਹੋ ਜਿਹਾ ਯੰਤਰ ਫਿਟ ਹੋ ਜਾਵੇ ਜਿਸ ਨਾਲ ਮੈਂ ਸਭ ਕੁਝ ਦੇਖ ਵੀ ਸਕਾਂ, ਸਮਝ ਵੀ ਸਕਾਂ ਤੇ ਪਛਾਣ ਵੀ ਸਕਾਂ। ਜੇ ਕੋਈ ਮੇਰੇ ਮਨ ਵਿੱਚ ਖਿਆਲ ਆਵੇ ਤਾਂ ਉਹ ਖਿਆਲ ਮੈਂ ਲਗਾਤਾਰ ਉਸ ਰਿਬੋਟ ਨੂੰ ਭੇਜ ਸਕਾਂ ਤਾਂ ਕਿ ਉਹ ਉਸਨੂੰ ਲਿਖਤੀ ਰੂਪ ਵਿੱਚ ਬਣਾ ਕੇ ਅੱਗੇ ਲਿਖਤ ਰੂਪ ਦੇ ਵਿੱਚ ਤਿਆਰ ਕਰ ਸਕੇ । ਮੇਰੇ ਸਰੀਰ ਅੰਦਰ ਇਹੋ ਜਿਹੇ ਨੈਨੋਰੋਬੋਟ ਫਿੱਟ ਹੋ ਜਾਣ ਜੋ ਮੇਰੀ ਹਰ ਤਕਲੀਫ, ਹਰ ਬਿਮਾਰੀ ਨੂੰ ਜਾਂਚ ਕਰਕੇ ਇਲਾਜ ਵੀ ਕਰ ਸਕਣ।ਸੋਚਾਂ ਤਾਂ ਬੜੀਆਂ ਹਨ ਪਰ ਕੀ ਇਹਨਾਂ ਸੋਚਾਂ ਨੂੰ ਅਸਲ ਰੂਪ ਵਿੱਚ ਦਿੱਤਾ ਜਾ ਸਕੇਗਾ? ਇਹ ਸਵਾਲ ਅਜੋਕੀ ਸਾਇੰਸ ਦੀ ਤਰੱਕੀ ਵੇਖ ਕੇ ਵੱਡਾ ਤਾਂ ਨਹੀਂ ਲਗਦਾ । ਸੋ ਇਹ ਸਵਾਲ ਮੈਂ ਅੱਜੋਕੇ ਇੰਜੀਨੀਅਰਾਂ ਤੇ ਸਾਇੰਸਦਾਨਾਂ ਕੋਲ ਛੱਡਦਾ ਹਾਂ ਜੋ ਇਹਨਾਂ ਮੁਸ਼ਕਲਾਂ ਚੋਂ ਦੂਰ ਰੱਖਣ ਵਿੱਚ ਮੇਰੀ ਮਦਦ ਕਰ ਸਕਦੇ ਹਨ ਤੇ ਨਵੇਂ ਲੋੜੀਂਦੇ ਯੰਤਰ ਤਿਆਰ ਕਰ ਸਕਦੇ ਹਨ।