• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੁਐਂਟਮ ਮਕੈਨਿਕਸ

Dalvinder Singh Grewal

Writer
Historian
SPNer
Jan 3, 2010
1,245
421
79
ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੁਐਂਟਮ ਮਕੈਨਿਕਸ

ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡੀਨ ਰਿਸਰਚ (ਰਿ)
ਦੇਸ਼ ਭਗਤ ਯੂਨੀਵਰਸਿਟੀ

ਕੁਐਂਟਮ ਮਕੈਨਿਕਸ


ਕੁਆਂਟਾ ਤੋਂ ਭਾਵ ਚੁੰਬਕੀ-ਬਿਜਲੀ ਸ਼ਕਤੀ ਦਾ ਐਟਮ ਬਰਾਬਰ ਇਕ ਅਤਿਅੰਤ ਛੋਟਾ ਭਾਗ ਹੈ।ਫਿਜ਼ਿਕਸ ਵਿਚ ਕੁਆਂਟਾ ਕਿਸੇ ਫਿਜ਼ੀਕਲ ਹੋਂਦ ਦਾ ਛੋਟੇ ਤੋਂ ਛੋਟਾ ਭਾਗ ਹੈ ਜੋ ਇੰਟਰਐਕਟ ਕਰਦਾ ਹੋਵੇ।ਕੁਐਂਟਮ ਥਿਉਰੀ ਤੇ ਕੁਐਂਟਮ ਮਕੈਨਿਕਸ ਐਟਮਾਂ ਤੇ ਮਾਲੀਕਿਊਲਜ਼ ਦੀ ਬਣਤਰ ਤੇ ਵਰਤਾਰੇ ਦੀ ਗਿਆਨ ਪ੍ਰਾਪਤੀ ਹੈ।

ਕੁਐਂਟਮ ਥਿਉਰੀ ਐਟਮ ਤੇ ਮਾਲੀਕਿਊਲ ਦੇ ਵਰਤਾਉੇ ਦਾ ਗਿਆਨ ਹੈ।ਕੁਐਂਟਮ ਕੁਆਂਟਾ ਸ਼ਬਦ ਤੋਂ ਲਿਆ ਗਿਆ ਹੈ ਜੋ ਐਟਮ ਦੇ ਪੈਮਾਨੇ ਦਾ ਬਿਜਲਈ-ਚੁੰਬਕੀ ਸ਼ਕਤੀ ਦਾ ਇਕ ਛੋਟਾ ਅੰਸ਼ ਹੈ। ਕੁਐਂਟਮ ਥਿਉਰੀ ਦੀ ਮੌਲਿਕਤਾ ਇਸ ਵਿਚ ਹੈ ਕਿ ਵਿਸ਼ਵ ਦਾ ਹਰ ਪਦਾਰਥ ਤੇ ਹਰ ਸ਼ਕਤੀ ਕਣ ਵੀ ਹੈ ਤੇ ਲਹਿਰ ਵੀ ।ਐਟਮਾਂ ਤੇ ਮਾਲੀਕਿਊਲਾਂ ਦੇ ਪਦਾਰਥ ਅਤੇ ਸ਼ਕਤੀ (ਐਨਰਜੀ) ਦੇ ਤੌਰ ਤੇ ਵਰਤਾਰੇ ਦਾ ਗਿਆਨ ਕੁਐਂਟਮ ਮਕੈਨਿਕਸ ਤੇ ਕੁਐਂਟਮ ਥਿਉਰੀ ਦਾ ਮੁਖ ਧੁਰਾ ਹੈ।(ਸਟੂਡੈਂਟ ਸਇੰਸ ਡਿਕਸ਼ਨਰੀ, 2014) ਕੁਐਂਟਮ ਥਿਉਰੀ ਤੇ ਕੁਐਂਟਮ ਮਕੈਨਿਕਸ ਨੂੰ ਇਕ ਹੀ ਤਰ੍ਹਾਂ ਲਿਆ ਜਾਂਦਾ ਹੈ।

ਦਰਅਸਲ ਸਾਰਾ ਵਿਸ਼ਵ ਸ਼ਕਤੀ (ੲਨੲਰਗੇ) ਹੈ ਜੋ ਲਗਾਤਾਰ ਬਦਲਦੀ ਹੋਈ ਇਕ ਰੂਪ ਤੋਂ ਦੂਜਾ ਰੂਪ ਧਾਰਨ ਕਰਦੀ ਰਹਿੰਦੀ ਹੈ।ਇਸ ਸ਼ਕਤੀ ਨੂੰ ਤਿੰਨ ਰੂਪਾਂ ਵਿਚ ਵੰਡਿਆ ਜਾਂਦਾ ਹੈ: 4 % ਦਿਸਦਾ ਪਦਾਰਥ (ਵਿਜ਼ਿਬਲ ਮੈਟਰ), 22% ਕਾਲਾ ਪਦਾਰਥ (ਡਾਰਕ ਮੈਟਰ) ਤੇ 84% ਕਾਲੀ ਸ਼ਕਤੀ (ਡਾਰਕ ਐਨਰਜੀ)। ਇਹ ਤਿੰਨੇ ਰੂਪ ਆਪਸ ਵਿਚ ਲਗਾਤਾਰ ਬਦਲਦੇ ਰਹਿੰਦੇ ਹਨ ਭਾਵ ਕਾਲੀ ਸ਼ਕਤੀ, ਕਾਲਾ ਪਦਾਰਥ ਤੇ ਫਿਰ ਦਿਸਦੇ ਪਦਾਰਥ ਤੇ ਇਸੇ ਤਰ੍ਹਾਂ ਦਿਸਦਾ ਪਦਾਰਥ, ਕਾਲਾ ਪਦਾਰਥ ਤੇ ਫਿਰ ਕਾਲੀ ਸ਼ਕਤੀ ਵਿਚ ਬਦਲਦਾ ਰਹਿੰਦਾ ਹੈ।

1673227269402.png
ਐਟਮ: ਕੁਅੰਟਮ ਮਕੈਨਿਕਸ ਦੇ ਸਿਧਾਂਤ

ਅਸੀਂ ਪੜ੍ਹਦੇ ਆਏ ਹਾਂ ਕਿ ਐਟਮ ਨਿਊਟਰੋਨ, ਪਰੋਟੋਨ ਤੇ ਇਲੈਕਟ੍ਰੋਨ ਦਾ ਬਣਿਆ ਹੋਇਆ ਹੈ। ਇਸ ਵਿਚ ਇਲੈਕਟ੍ਰੋਨ ਇਹੋ ਜਿਹਾ ਭਾਗ ਹੈ ਜੋ ਐਟਮ ਦੇ ਦੁਆਲੇ ਤੇ ਫਿਰ ਅਪਣੇ ਧੁਰੇ ਦੇ ਦਆਲੇ ਲਗਾਤਾਰ ਘੁੰਮਦਾ ਰਹਿੰਦਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਸਾਰਾ ਵਿਸ਼ਵ ਐਟਮਾਂ ਦਾ ਹੀ ਬਣਿਆ ਹੋਇਆ ਹੈ। ਕਿਉਂਕਿ ਐਟਮ ਦਾ ਇਕ ਭਾਗ ਇਲੈਕਟ੍ਰੋਨ ਲਗਾਤਾਰ ਘੁੰਮਦਾ ਹੈ ਇਸ ਲਈ ਹਰ ਐਟਮ ਲਗਾਤਾਰ ਹਰਕਤ ਵਿਚ ਰਹਿੰਦਾ ਹੈ ਭਾਵ ਲਗਾਤਾਰ ਬਦਲੀ ਲਿਆਉਂਦਾ ਰਹਿੰਦਾ ਹੈ। ਕਿਉਂਕਿ ਸਾਰਾ ਵਿਸ਼ਵ ਐਟਮਾਂ ਦਾ ਬਣਿਆ ਹੋਇਆ ਹੈ ਤੇ ਸਾਰੇ ਐਟਮ ਲਗਾਤਾਰ ਬਦਲਦੇ ਰਹਿੰਦੇ ਹਨ ਇਸ ਲਈ ਵਿਸ਼ਵ ਦੇ ਹਰ ਪਦਾਰਥ ਤੇ ਸ਼ਕਤੀ ਵੀ ਲਗਾਤਾਰ ਬਦਲਦੇ ਰਹਿੰਦੇ ਹਨ।ਇਸੇ ਲਈ ਕਹਿੰਦੇ ਹਨ ਕਿ ਦੁਨੀਆਂ ਵਿਚ ਕੁਝ ਵੀ ਸਥਾਈ ਨਹੀ। ਸਭ ਜਗ ਚਲਣਹਾਰ ਹੈ।ਇਕ ਰੂਪ ਤੋਂ ਦੂਸਰਾ ਰੂਪ ਲਗਾਤਾਰ ਬਦਲਦਾ ਰਹਿੰਦਾ ਹੈ; ਕਿਤੇ ਥੋੜਾ ਕਿਤੇ ਬਹੁਤਾ। ਇਸ ਤੋਂ ਇਹ ਵੀ ਸਾਬਤ ਹੋਇਆ ਕਿ ਕੋਈ ਵੀ ਪਦਾਰਥ ਸਥਾਈ ਨਹੀਂ, ਹਰ ਪਦਾਰਥ ਸ਼ਕਤੀ ਵਿਚ ਬਦਲਦਾ ਹੈ ਤੇ ਫਿਰ ਪਦਾਰਥ ਬਣਦਾ ਹੈ।ਜੇ ਐਟਮ ਨੂੰ ਤੋੜਿਆ ਜਾਵੇ ਤਾਂ ਇਸ ਤੋਂ ਐਨਰਜੀ ਪਾਰਟੀਕਲ ਬਣ ਜਾਣਗੇ ਜੋ ਲਹਿਰ ਰੂਪੀ ਹੋਣਗੇ ਪਦਾਰਥ ਰੂਪੀ ਨਹੀਂ।ਸੋ ਕੁਅੰਟਾ ਪਦਾਰਥ (ਮੳਟਟੲਰ) ਵੀ ਹੈ ਤੇ ਲਹਿਰ (ਾੳਵੲ), ਦੋਨੋਂ ਹੀ ਹੈ। ਇਹ ਕਦੇ ਪਦਾਰਥ (ਮੳਟਟੲਰ) ਦੀ ਤਰ੍ਹਾਂ ਵਰਤਾਉ ਕਰਦਾ ਹੈ ਤੇ ਕਦੇ ਲਹਿਰ (ਾੳਵੲ) ਵਾਂਗ ਜੋ ਸ਼ਕਤੀ (ੲਨੲਰਗੇ) ਹੈ।ਸਮਝਣ ਨੂੰ ਭਾਵੇਂ ਇਹ ਅਟਪਟਾ ਲੱਗੇ ਪਰ ਸਚਾਈ ਤਾਂ ਇਹੋ ਹੈ ਕਿ ਪਾਰਟੀਕਲ ਤੇ ਵੇਵ ਉਸੇ ਕੁਅੰਟਾ ਦੇ ਵਰਤਾਰੇ ਹਨ।

ਕੁਅੰਟਾ ਦਾ ਪਾਰਟੀਕਲ ਤੇ ਵੇਵ ਦਾ ਇਹ ਵਰਤਾਰਾ ਜੋ ਇਲੈਕਟ੍ਰੋਨਜ਼ ਤੇ ਫੋਟੋਨਜ਼ ਵਿਚ ਪਾਇਆ ਜਾਂਦਾ ਹੈ ਵੇਵ-ਪਾਰਟੀਕਲ ਡੁਐਲਿਟੀ ਦੇ ਤੌਰ ਤੇ ਜਾਣਿਆ ਜਾਦਾ ਹੈ। ਯੰਗ ਦਾ ਕੀਤਾ ਦੋ-ਗਲੀਆਂ ਵਾਲਾ ਤਜਰਬਾ ਇਸ ਨੂੰ ਚੰਗੀ ਤਰ੍ਹਾਂ ਸਮਝਾਉਂਦਾ ਹੈ ਜੋ ਬੋਹਰ ਮਾਡਲ ਦੇ ਨਾਮ ਨਾਲ ਵੀ ਜਾਣਿਆ ਜਾਦਾ ਹੈ ਜਿਸ ਦਾ ਨਮੂਨਾ ਥਲੇ ਚਿਤ੍ਰ ਵਿਚ ਦਿਤਾ ਗਿਆ ਹੈ:

1673227943755.png



ਬੋਹਰ-ਮਾਡਲ: ਫੋਟੋਨ ਨੂੰ ਪਾਰਟੀਕਲ ਤੇ ਵੇਵ ਦਿਖਾਉਂਦਾ ਦੋ ਗਲੀਆਂ ਵਾਲਾ ਤਜਰਬਾ

ਅਸੀਂ ਆਮ ਤੌਰ ਤੇ ਇਹੋ ਸਮਝਦੇ ਰਹੇ ਹਾਂ ਕਿ ਇਲੈਕਟ੍ਰੋਨ ਜਾਂ ਫੋਟੋਨ ਪਾਰਟੀਕਲ ਦੇ ਰੂਪ ਵਿਚ ਸਿਰਫ ਇਕ ਗਲੀ ਵਿਚੋਂ ਦੀ ਹੀ ਨਿਕਲ ਸਕਦੇ ਹਨ ਪਰ ਅਸਲ ਵਿਚ ਇਕ ਹੀ ਇਲੈਕਟ੍ਰੋਨ ਜਾਂ ਫੋਟੋਨ ਪਾਰਟੀਕਲ ਤੇ ਵੇਵ ਦੇ ਰੂਪ ਵਿਚ ਦੋ ਵੱਖ ਵੱਖ ਗਲੀਆਂ ਵਿਚੋਂ ਦੀ ਨਿਕਲਦੇ ਹਨ।ਇਸ ਤੋਂ ਸਿੱਧ ਹੁੰਦਾ ਹੈ ਕਿ ਇਲੈਕਟ੍ਰੋਨ ਤੇ ਫੋਟੋਨ ਪਰਾਟੀਕਲ ਵੀ ਹਨ ਤੇ ਵੇਵ ਵੀ।ਜਰਮਨ ਸਾਇੰਸਦਾਨ ਅਲਬਰਟ ਆਈਨਸਟੀਨ ਨੇ ਸਭ ਤੋਂ ਪਹਿਲਾਂ ਇਹ ਵਿਖਾਇਆ ਕਿ ਜੋਤ ਇਕ ਤਰ੍ਹਾਂ ਦੀ ਇਲੈਕਟ੍ਰੋ-ਮੈਗਨੈਟ ਵੇਵ ਹੀ ਹੈ।

ਅਣੂ ਵਸਤੂ ਦਾ ਸਭ ਤੋਂ ਛੋਟਾ ਅਣਵੰਡਿਆ ਹਿਸਾ
1673227532058.png


ਅਣੂ ਪਦਾਰਥਕ ਜਗਤ ਦਾ ਅਗੇ ਨਾ ਵੰਡਿਆ ਜਾ ਸਕਣ ਵਾਲਾ ਸਭ ਤੋਂ ਛੋਟਾ ਹਿਸਾ ਹੈ।ਅਰਸਤੂ, ਡੈਮੋਕਰੀਟਸ, ਯੰਗ, ਮੈਕਸਵੈਲ, ਨਿਊਟਨ, ਹੁਕਸ ਵਰਗੇ ਪ੍ਰਸਿਧ ਫਿਲਾਸਫਰਾਂ ਤੇ ਵਿਗਿਆਨੀਆਂ ਨੇ ਇਹ ਤਾਂ ਮੰਨਿਆਂ ਹੈ ਪਰ ਇਸ ਦੇ ਹੋਰ ਛੋਟੇ ਹਿਸੇ ਜੋ ਅਣੂ ਦਾ ਹੀ ਹਿਸਾ ਹਨ ਉਸ ਬਾਰੇ ਕਦੇ ਚਰਚਾ ਨਹੀਂ ਕੀਤੀ ।

ਕੁਐਟਮ ਫਿਜ਼ਿਕਸ ਦੇ ਵਿਗਿਆਨੀਆਂ ਨੇ ਖੋਜ ਕਰਕੇ ਲਭਿਆ ਕਿ ਅਣੂ ਸ਼ਕਤੀ ਦਾ ਪੁੰਜ ਹਨ ਜੋ ਹਰ ਅੇੈਟਮ ਦੇ ਲਗਾਤਾਰ ਘੁੰਮਣ ਤੇ ਥਿਰਕਣ ਕਰਕੇ ਆਪੋ ਅਪਣੀ ਸ਼ਕਤੀ ਦੀ ਛਾਪ ਬਣਾਉਂਦੇ ਹਨ । ਜੇ ਵਿਗਿਆਨ ਦੀ ਡੂੰਘਾਈ ਵਿਚ ਜਾਈਏ ਤਾਂ ਪਦਾਰਥਕ ਠੋਸਤਾ ਦੇ ਅੰਦਰ ਸਿਰਫ ਸ਼ਕਤੀ ਹੀ ਸ਼ਕਤੀ ਮਿਲੇਗੀ। ਜਦ ਅਣੂ ਨੂੰ ਤੋੜਿਆ ਜਾਵੇ ਤਾਂ ਅਗੇ ਸਿਰਫ ਕਿਣਕੇ ਹੀ ਮਿਲਣਗੇ।ਅਸਲ ਵਿਚ ਇਹ ਕਿਣਕੇ ਹੀ ਨਹੀਂ ਇਹ ਤਾਂ ਕੁਆਂਟਾ ਹਨ; ਕੁਆਂਟਾ ਜੋ ਲਹਿਰ ਵੀ ਹੈ ਤੇ ਕਿਣਕਾ ਵੀ। ਜਦ ਅਣੂ ਕਿਣਕਾ ਰੂਪ ਵਿਚ ਉਭਰਦਾ ਹੈ ਤਾਂ ਇਸ ਦਾ ਪਦਾਰਥਕ ਰੂਪ ਸਾਹਮਣੇ ਆਉਂਦਾ ਹੈ ਤੇ ਜਦ ਲਹਿਰ ਦੇ ਰੂਪਵਿਚ ਸਾਹਮਣੇ ਆਉਂਦਾ ਹੈ ਤਾਂ ਇਹ ਸਾਰੀ ਦੀ ਸਾਰੀ ਸ਼ਕਤੀ ਹੁੰਦਾ ਹੈ। ਲਹਿਰ ਤੇ ਸ਼ਕਤੀ ਇਕੋ ਕੁਆਂਟਾ ਦੇ ਵਖ ਵਖ ਵਰਤਾਰੇ ਹਨ।ਅੇਟਮ ਦੇ ਸਬਅਟਾਮਿਕ ਹਿਸੇ ਵੀ ਹਨ ਜਿਨ੍ਹਾਂ ਦਾ ਵਿਸਥਾਰ ਅਗੇ ਸਟੈਡਰਡ ਮਾਡਲ ਵਿਚ ਕੀਤਾ ਗਿਆ ਹੈ।



ਕੁਅੰਟਮ ਥਿਉਰੀ ਦੇ ਨਿਯਮ

ਕੁਅੰਟਮ ਥਿਉਰੀ ਦਾ ਮੁਢਲਾ ਨਿਯਮ ਇਹ ਹੈ ਕਿ ਪਦਾਰਥ ਤੇ ਸ਼ਕਤੀ ਕਣ ਅਤੇ ਲਹਿਰ ਦੋਨੋਂ ਤਰ੍ਹਾਂ ਵਿਚਰਦੇ ਹਨ।ਕੁਅੰਟਮ ਮਕੈਨਿਕਸ ਦਾ ਮੁਖ ਮੁਦਾ ਅੇੈਟਮ ਦਾ ਕਣ ਤੇ ਲਹਿਰ ਦੀ ਤਰ੍ਹਾਂ ਵਿਚਰਨ ਤੇ ਵਰਤਾਉ ਨੂੰ ਘੋਖਣਾ ਹੈ। ਇਲੈਕਟ੍ਰੋਨ ਤੇ ਫੋਟੋਨ ਵਿਚ ਵੀ ਕਣ ਤੇ ਲਹਿਰ ਦੋਨੋਂ ਤਰ੍ਹਾਂ ਦਾ ਸੁਭਾਉ ਹੈ ਜਿਸ ਨੂੰ ਕਣ-ਲਹਿਰ-ਦੁਵਲਾਪਣ (ਵੇਵ-ਪਾਰਟੀਕਲ ਡਿਊਐਲਟੀ) ਕਿਹਾ ਜਾਂਦਾ ਹੈ।ਇਸ ਦੁਵਲੇਪਣ ਨੂੰ ਅਗੇ ਯੰਗ ਦੇ ਦੋ ਮੋਰੀਆਂ ਵਾਲੇ ਤਜਰਬੇ ਰਾਹੀਂ ਸਮਝਾਇਆ ਗਿਆ ਹੈ।

ਵੇਵ-ਪਾਰਟੀਕਲ ਡੁਐਲਿਟੀ

ਬੋਹਰ ਨੇ ਅਪਣੇ ਇਸ ਤਜਰਬੇ ਵਿਚ ਇਲੈਕਟ੍ਰੋਨ ਨੂੰ ਕਣ ਅਤੇ ਫੋਟੋਨ ਨੂੰ ਰੋਸ਼ਨੀ ਦੀ ਲਹਿਰ ਵਜੋਂ ਲਿਆ। ਇਲੈਕਟ੍ਰੋਨ ਦਾ ਭਾਰ (ਮਾਸ) ਅਤੇ ਰਫਤਾਰ (ਸਪੀਡ) ਦਾ ਸਬੰਧ ਫੋਟੋਨ ਦੀ ਲਹਿਰ ਦੀ ਲੰਬਾਈ ਤੇ ਲਹਿਰ ਦੇ ਲੱਛਣਾਂ ਨਾਲ ਮੇਚ ਕੇ ਵੇਖਿਆ ਗਿਆ। ਅਗੇ ਰੋਸ਼ਨੀ ਦੀ ਲਹਿਰ ਅਤੇ ਫੋਟੋਨ ਦੇ ਸਬੰਧਿਤ ਸ਼ਕਤੀ ਨਾਲ ਵੀ ਪਾਇਆ ਗਿਆ।ਜਿਸ ਪਿਛੋਂ ਇਹ ਘੋਸ਼ਿਤ ਕੀਤਾ ਗਿਆ ਕਿ ਇਲੈਕਟ੍ਰੋਨ ਵਿਚ ਵੇਵ-ਪਾਰਟੀਕਲ ਡੁਐਲਿਟੀ ਹੈ।

ਡੀ ਬਰੌਗਲੀ ਵੇਵ

ਇਸੇ ਤਜਰਬੇ ਤੇ ਅਧਾਰਿਤ 1924 ਵਿਚ ਡੀ ਬ੍ਰੌਗਲੀ ਨੇ ਅਪਣਾ ਪਖ ਪੇਸ਼ ਕਰਦਿਆਂ ਕਿਹਾ ਕਿ ਸਾਰੇ ਪਦਾਰਥ ਲਹਿਰ ਵਰਗਾ ਵਰਤਾਉ ਕਰਦੇ ਹਨ ਤੇ ਡੀ ਬ੍ਰੌਗਲੀ ਲਹਿਰਾਂ ਪਦਰਾਥਕ ਲਹਿਰਾਂ ਹਨ ਜਿਨ੍ਹਾਂ ਦੀ ਇਕ ਨਿਸ਼ਚਿਤ ਵੇਵਲੈਂਥ ਹੁੰਦੀ ਹੈ ਤੇ ਇਕ ਪਕਾ ਮੁਮੈਂਟਮ ਹੁੰਦਾ ਹੈ।ਇਸ ਰਿਸ਼ਤੇ ਨੂੰ ਉਸ ਨੇ ਮੁਮੈਂਟਮ=ਐਚ/ਵੇਵਲੈਂਥ ਦੇ ਫਾਰਮੂਲੇ ਰਾਹੀਂ ਦਰਸਾਇਆ ਤੇ ਸਾਰੇ ਪਦਾਰਥਾਂ ਦੇ ਸਬੰਧਿਤ ਕਣਾਂ ਦੇ ਐਚ ਕਾਂਸਟੈਂਟ ਰਾਹੀਂ ਲਹਿਰਾਂ ਨਾਲ ਨਾਤਾ ਕਾਇਮ ਕੀਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੇਵ ਪਾਰਟੀਕਲ ਡਿਊਐਲਿਟੀ

ਗੁਰੂ ਨਾਨਕ ਦੇਵ ਜੀ ਨੇ ਉਚਾਰਿਆ

1. ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥(ਮ:.1, ਪ.466:1)



ਗੁਰੂ ਜੀ (ਮ: 4) ਨੇ ਉਚਾਰਿਆ

2. ਆਪੇ ਸੂਖਮੁ ਭਾਲੀਐ ਆਪੇ ਪਾਸਾਰੁ ॥ (ਮ: 4, ਪ.556:17)

ਗੁਰੂ ਅਰਜਨ ਦੇਵ ਜੀ ਨੇ 16ਵੀਂ ਸਦੀ ਵਿਚ ਇਹ ਕਹਿ ਦਿਤਾ ਸੀ ਕਿ ਸਾਰੇ ਕਣ ਲਹਿਰ ਰੂਪੀ ਹਨ ਭਾਵ ਅਸਥੂਲ ਵੀ ਤੇ ਸੂਖਮ ਵੀ ।

3. ਜਬ ਦੇਖਉ ਤਬ ਸਭੁ ਕਿਛੁ ਮੂਲੁ ॥ ਨਾਨਕ ਸੋ ਸੂਖਮੁ ਸੋਈ ਅਸਥੂਲੁ ॥ 5 ॥ (ਮ: 5, ਪੰਨਾ 281)

4. ਸੂਖਮ ਮਹਿ ਜਾਨੈ ਅਸਥੂਲੁ ॥ (ਮ:5, ਪੰਨਾ 274)

5. ਤੂੰ ਪੇਡੁ ਸਾਖ ਤੇਰੀ ਫੂਲੀ ॥ ਤੂੰ ਸੂਖਮੁ ਹੋਆ ਅਸਥੂਲੀ ॥(ਮਾਝ ਮਹਲਾ 5, ਪੰਨਾ 102)

6. ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ (ਸ਼ਘਘਸ਼, ੰ.5, ਪ.987:17)

ਇਸ ਤਰ੍ਹਾਂ ਗੁਰੂ ਨਾਨਕ ਨੇ ਪੰਜ ਸੌ ਸਾਲ ਪਹਿਲਾਂ ਤੇ ਗੁਰੂ ਅਰਜਨ ਦੇਵ ਜੀ ਨੇ ਸਾਢੇ ਚਾਰ ਸੌ ਸਾਲ ਪਹਿਲਾਂ ਪਦਾਰਥ ਦਾ ਸਥੂਲ ਰੂਪ ਤੇ ਲਹਿਰ ਦਾ ਅਸਥੂਲ਼ ਰੂਪ ਉਸ ਇਕੋ ਪ੍ਰਮਾਤਮਾਂ ਤੇ ਉਸਦੀ ਰਚਨਾ ਦੇ ਦੋ ਵੱਖ ਵੱਖ ਰੂਪ ਦਰਸਾਏ ਸਨ ਪਰ ਮੂਲ਼ ਇਕੋ ਪ੍ਰਮਾਤਮਾਂ ਨੂੰ ਮੰਨਿਆਂ ਜੋ ਹਰ ਸੂਖਮ ਅਸਥੂਲ ਵਿਚ ਰਵ ਰਿਹਾ ਹੈ।

ਮੂਲਭੂਤ ਤਤ (ਫੰਡਾਮੈਂਟਲ ਐਲੀਮੈਂਟ)

ਆਈਨਸਟੀਨ ਮੁਤਾਬਕ ਰਬ ਮੂਲ਼ਭੂਤ ਤਤ (ਫੰਡਾਮੈਂਟਲ ਐਲੀਮੈਂਟ)ਹੈ।ਵੇਦਾਂ ਉਪਨਿਸ਼ਦਾਂ ਅਨੁਸਾਰ ਪਰਮਾਤਮਾ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ:

ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ॥(ਪੰਨਾ 553)

ਸ ਪਰਮ ਤਤ ਦੇ ਅਧੀਨ ਸਾਰੇ ਤਤ ਹਨ. ਸਾਰੀਆਂ ਜੀਵਆਤਮਾ ਹਨ।ਸਾਇੰਸਦਾਨ ਤੇ ਅਧਿਆਤਮਕ ਗੁਰੂ ਮੰਨਦੇ ਹਨ ਕਿ ਸਾਰਾ ਜਗ ਬਦਲਣਹਾਰ ਹੈ ਜਨਮ-ਮਰਨ ਵੀ ਲਗਾਤਾਰ ਹੋ ਰਹੀ ਤਬਦੀਲੀ ਦਾ ਹਿਸਾ ਹੈ ਜਿਸ ਵਿਚ ਸਰੀਰ ਤੇ ਸ਼ਕਲਾਂ ਹੀ ਬਦਲਦੀਆਂ ਹਨ। ਵਾਸਤਵ ਵਿਚ ਜੀਣ ਮਰਨ ਬਦਲੀ ਦੇ ਪੜਾ ਹਨ। ਪਰਮਾਤਮਾ ਨੂੰ ਸ਼ਕਤੀ ਮੰਨਿਆ ਗਿਆ ਹੈ ਤੇ ਸਰਬ ਸ਼ਕਤੀਮਾਨ ਕਿਹਾ ਗਿਆ ਹੈ ਜੋ ਸਾਰੇ ਪਦਾਰਥਾਂ ਦਾ ਧੁਰਾ ਹੈ।ਸਾਰਾ ਵਿਸ਼ਵ ਇਕ ਸ਼ਕਤੀ ਹੈ ਜੋ ਲਗਾਤਾਰਤਾ ਜੁੜਿਆ ਹੋਇਆ ਹੈ ਤੇ ਹਰ ਅਣੂ ਦੂਸਰੇ ਅਣੂ ਤੇ ਲਗਾਤਾਰ ਪ੍ਰਭਾਵ ਪਾਉਂਦਾ ਹੈ ਜਿਸ ਕਰਕੇ ਸ਼ਕਤੀ ਦਾ ਆਚਾਰ ਵਿਹਾਰ ਲਗਾਤਾਰ ਬਦਲਦਾ ਰਹਿੰਦਾ ਹੈ।ਇਸ ਸ਼ਕਤੀ ਸਦਕਾ ਹੀ ਸਾਰਾ ਵਿਸ਼ਵ ਲਗਾਤਾਰ ਗਤੀ ਵਿਧੀਆਂ ਵਿਚ ਰੁਝਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਸੰਸਾਰ ਉਤਪਤੀ

ਜੇ ਅਸੀਂ ਗੁਰਬਾਣੀ ਵਿਚ ਵਿਸ਼ਵ ਰਚਣ ਕਿਰਿਆ ਨੂੰ ਘੋਖੀਏ ਤਾਂ ਪਰਮ ਤਤ ਪਰਮਾਤਮਾਂ ਦੀ ਸੂਖਮ ਤੇ ਅਸਥੂਲ ਦੀ ਦੁਵਲੀ ਪ੍ਰਕਿਰਿਆ ਦਾ ਗਿਆਨ ਸਾਫ ਹੋ ਜਾਏਗਾ। ਰਵਨਾ ਰਚਣ ਤੋਂ ਪਹਿਲਾਂ ਸਾਰੇ ਪਾਸੇ ਅੰਧਕਕਾਰ ਸੀ ਭਾਵ ਡਾਰਕ ਐਨਰਜੀ ਫੈਲੀ ਹੋਈ ਸੀ । ਜੋ ਜਗਤ ਰਚਨਾ ਵੇਖਦੇ ਹਾਂ ਉ ਕੁਝ ਵੀ ਨਹੀਂ ਸੀ

ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥1॥ ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ॥ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥(ਮ:1, ਪੰਨਾ 1035)

ਪ੍ਰਮਾਤਮਾਂ ਆਪ ਨਿਰਾਲਾ ਸੁੰਨ ਅਵਸਥਾ ਵਿਚ ਸੀ।ਇਸੇ ਸੁੰਨ ਵਿਚੋਂ ਉਸ ਨੇ ਸਾਰੀ ਕੁਦਰਤ ਪੈਦਾ ਕੀਤੀ ਭਾਵ ਸੁੰਨ ਤੋਂ ਲਹਿਰ ਤੇ ਲਹਿਰ ਤੋਂ ਪਦਾਰਥ ਬਣਾਏ ਤੇ ਇਸਤਰ੍ਹਾਂ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ। ਸਭ ਤੋਂ ਪਹਿਲਾਂ ਪਵਨ ਤੇ ਪਾਣੀ ਸੁੰਨ ਤੋਂ ਸਾਜੇ। ਅਗਨੀ ਜੋ ਵੇਵ ਹੈ ਤੇ ਫਿਰ ਪਾਣੀ ਦੋ ਗੈਸਾਂ ਆਕਸੀਜਨ ਤੇ ਨਾਈਟ੍ਰੋਜਨ ਦੇ ਮੇਲ ਕਰ ਕੇ ਰਚੇ ਤੇ ਇਸ ਵਿਚ ਅਪਣੀ ਜੋਤ ਸਮਾ ਕੇ ਜੀਵਨ ਪਾਇਆ ਤੇ ਇਸ ਤਰ੍ਹਾਂ ਅਪਣੀ ਕਾਰੀਗਰੀ ਵਿਖਾਈ:

ਸੁੰਨ ਕਲਾ ਅਪਰੰਪਰਿ ਧਾਰੀ ॥ ਆਪਿ ਨਿਰਾਲਮੁ ਅਪਰ ਅਪਾਰੀ ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥ 1 ॥ ਪਉਣੁ ਪਾਣੀ ਸੁੰਨੈ ਤੇ ਸਾਜੇ ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥(ਮ:1, ਪੰਨਾ 1035)



ਇਹ ਸਭ ਸ਼ਬਦ ਦੀ ਲਹਿਰ ਰਾਹੀਂ ਹੀ ਪੈਦਾ ਕੀਤਾ। ਸ਼ਬਦ ਦੀ ਲਹਿਰ ਤੋਂ ਬਿਨਾਂ ਕੁਝ ਵੀ ਨਹੀਂ ਬਣਿਆ ਤੇ ਨਾਂ ਹੀ ਕੋਈ ਥਾਂ ਹੈ ਜਿਥੇ ਸ਼ਬਦ ਦੀ ਲਹਿਰ ਨਹੀਂ:

ਜੇਤਾ ਕੀਤਾ ਤੇਤਾ ਨਾਉ ॥ਵਿਣੁ ਨਾਵੈ ਨਾਹੀ ਕੋ ਥਾਉ ॥ (ਮ:1, ਜਪੁਜੀ, ਪੰਨਾ 4)



ਪ੍ਰਮਾਤਮਾ ਨੇ ਇਹ ਸ਼ਕਤੀ ਇਕੋ ਵਾਰ ਹੀ ਪਾਈ, ਵਾਰ ਵਾਰ ਨਹੀਂ।ਸਿਰਜਣਹਾਰਾ ਇਸ ਸ਼ਕਤੀ ਨੂੰ ਬਦਲ ਬਦਲ ਕੇ ਵੱਖ ਵੱਖ ਰੂਪ ਕਰੀ ਜਾਂਦਾ ਹੈ । ਇਸ ਤੋਂ ਸਾਫ ਹੈ ਕਿ ਇਹ ਸ਼ਕਤੀ ਹਮੇਸ਼ਾ ਉਤਨੀ ਹੀ ਰਹਿੰਦੀ ਹੈ ਨਾ ਘਟਦੀ ਹੈ ਤੇ ਨਾ ਵਧਦੀ ਹੈ ਬਸ ਇਹ ਤਾਂ ਸਿਰਫ ਰੂਪ ਬਦਲਦੀ ਹੈ।ਇਹ ਸਿਰਜਣ ਕਿਰਿਆ ਹੀ ਪ੍ਰਮਾਤਮਾ ਦੀ ਸੱਚੀ ਕਾਰ ਹੈ ਜੋ ਅਸੀਂ ਅਪਣੀ ਅੱਖੀਂ ਹਮੇਸ਼ਾਂ ਦੇਖਦੇ ਹਾਂ, ਮਹਿਸੂਸ ਕਰਦੇ ਹਾਂ:



ਜੋ ਕਿਛੁ ਪਾਇਆ ਸੁ ਏਕਾ ਵਾਰ ॥ ਕਰਿ ਕਰਿ ਵੇਖੈ ਸਿਰਜਣਹਾਰੁ ॥ ਨਾਨਕ ਸਚੇ ਕੀ ਸਾਚੀ ਕਾਰ ॥ (ਮ:1, ਜਪੁਜੀ, ਪੰਨਾ 7)



ਉਹ ਪ੍ਰਮਾਤਮਾ ਇਕੋ iਾਕ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਤੇ ਇਸ ਨੂੰ ਮਥ ਮਥ ਕੇ ਨਵੇਂ ਰੂਪ ਬਣਾਉਂਦਾ ਰਹਿੰਦਾ ਹੈ;

ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ (ਪੰਨਾ 11)


ਵਿਸ਼ਵ ਦੀ ਬਣਤਰ
WMAP (USA satellite) ਨੇ ਜਨਵਰੀ 2013 ਵਿਚ ਸਾਰੇ ਵਿਸ਼ਵ ਨੂੰ ਇਕ ਸ਼ਕਤੀ ਐਨਰਜੀ ਮੰਨ ਕੇ ਇਸ ਐਨਰਜੀ ਨੂੰ ਤਿੰਨ ਹਿਸਿਆਂ ਵਿਚ ਵੰਡਿਆ ਜਿਸ ਅਨੁਸਾਰ ਵਿਸ਼ਵ ਸ਼ਕਤੀ ਵਿਚ 71.4% ਡਾਰਕ ਐਨਰਜੀ, 24% ਠੰਢਾ ਡਾਰਕ ਮੈਟਰ ਅਤੇ 4.6% ਬਾਕੀ ਅੇਟਮ ਹਨ।

1673227578786.png


95% ਤੋਂ ਵਧ ਇਹ ਸ਼ਕਤੀ (ਐਨਰਜੀ) ਦੇਖੀ ਨਹੀਂ ਜਾ ਸਕਦੀ ਤੇ ਨਾ ਹੀ ਕਿਸੇ ਲੇਬਾਰੇਟਰੀ ਵਿਚ ਇਸ ਨੂੰ ਦੇਖਿਆ-ਭਾਲਿਆ ਜਾ ਸਕਿਆ ਹੈ।
ਪਰਮਾਤਮਾ ਦੀ ਵਿਸ਼ਾਲਤਾ, ਬੇਅੰਤਤਾ, ਵਡੱਪਣ
ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥ ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥ ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥ 24 ॥ (ਜਪੁਜੀ, ਪੰਨਾ 5)

ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥ 35 ॥ (ਮ:1, ਜਪੁਜੀ, ਪੰਨਾ 7)

ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ॥ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥ 37 ॥ (ਮ:1, ਜਪੁਜੀ, ਪੰਨਾ 8)

ਵਡਾ ਆਖੈ ਸਭੁ ਕੋਇ ॥ ਕੇਵਡੁ ਵਡਾ ਡੀਠਾ ਹੋਇ ॥ ਕੀਮਤਿ ਪਾਇ ਨ ਕਹਿਆ ਜਾਇ ॥ ਕਹਣੈ ਵਾਲੇ ਤੇਰੇ ਰਹੇ ਸਮਾਇ ॥ 1 ॥ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਇ ਨ+ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥ 1 ॥ (ਆਸਾ ਮਹਲਾ 1, ਪੰਨਾ 10)

ਥਿਉਰੀ ਆਫ ਐਵਰੀ ਥਿੰਗ:

ਸਾਇੰਸਦਾਨ ਇਹ ਮੰਨਦੇ ਹਨ ਕਿ ਸਾਰੀ ਵਿਸ਼ਵ ਰਚਨਾ ਦੀ ਮੂਲ ਥਿਉਰੀ ਇਕੋ ਹੀ ਹੈ।ਜੇ ਸਾਰੀਆਂ ਸ਼ਕਤੀਆਂ ਨੂੰ

ਜੋੜੀਏ ਭਾਵ ਗ੍ਰੇਵਿਟੀ + ਨਿਊਕਲੀਅਰ ਐਨਰਜੀ (ਵੀਕ ਤੇ ਸਟ੍ਰਾਂਗ ਨਿਊਕਲੀਅਰ ਐਨਰਜੀ) +ਚੁੰਬਕੀ (ਮੈਗਨੈਟਿਕ ਐਨਰਜੀ) ਤਾਂ ਇਹ ਸਾਰੀਆਂ ਸ਼ਕਤੀਆਂ ਨੂੰ ਪ੍ਰਦਰਸ਼ਿਤ ਕਰੇਗੀ । ਇਹੋ ਥਿਉਰੀ ਆਫ ਐਨਰਜੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਥਿਉਰੀ ਆਫ ਐਵਰੀਥਿੰਗ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਥਿਉਰੀ ਆਫ ਐਵਰੀਥਿੰਗ ਨਾਲ ਨਜਿਠਿਆ ਗਿਆ ਹੈ ਜਿਥੇ ਸਾਫ ਦਸਿਆ ਗਿਆ ਹੈ ਕਿ ਜੋ ਵੀ ਉਪਜਿਆ ਹੈ ਸਭ ਇਕੋ ਤੋਂ ਹੀ ਉਪਜਿਆ ਹੈ ਭਾਵ ਪ੍ਰਮਾਤਮਾ ਹੀ ਇਹੋ ਜਿਹੀ ਇਕੋ ਇਕ ਸ਼ਕਤੀ ਹੈ ਜੋ ਸਰੀ ਰਚਨਾ ਦਾ ਮੂਲ ਭੁਤ ਹੈ। ਸਾਰੀ ਰਚਨਾ ਦਾ ਕਰਤਾ ਇਕੋ ਇਕ ਹੈ।ਦਿਨ ਰਾਤ, ਵਣ, ਤ੍ਰਿਣ, ਤ੍ਰਿਭਵਣ, ਪਾਣੀ, ਹਰ ਤਰ੍ਹਾਂ ਦੇ ਜੀਵ ਤੇ ਸਾਰੇ ਵੇਦ ਸ਼ਾਸ਼ਤਰ ਉਸ ਇਕੋ ਓਅੰਕਰ ਨੇ ਹੀ ਸਭ ਉਪਜਾਏ ਹਨ, ਸਾਰੇ ਖੰਡ, ਦੀਪ ਤੇ ਹਰ ਤਰ੍ਹਾਂ ਦੀਆਂ ਰੋਸ਼ਨੀਆਂ ਸਭ ਉਸ ਦੇ ਇਕ ਬੋਲੋਂ ਇਕ ਹੁਕਮੋਂ ਹੀ ਹੋਂਦ ਵਿਚ ਆਏ। ਸਭਨਾਂ ਵਿਚ ਉਹ ਇਕ ਜੋਤ ਰੂਪ ਹੋ ਵਸ ਰਿਹਾ ਹੈ ਭਾਵ ਸਭ ਨੂੰ ਉਹ ਵੇਖ ਵੀ ਰਿਹਾ ਹੈ ਤੇ ਲਗਾਤਾਰ ਲੋੜੀਂਦੀ ਐਨਰਜੀ ਵੀ ਦੇ ਰਿਹਾ ਹੈ। ਐਨਰਜੀ ਦੀ ਲੋੜੀਂਦੀ ਬਦਲੀ ਲਗਾਤਾਰ ਕਰੀ ਜਾ ਰਿਹਾ ਹੈ:

1. ਏਕਸੁ ਤੇ ਸਭ ਓਪਤਿ ਹੋਈ॥(ਪੰਨਾ 223)
2. ਏਕੋ ਕਰਤਾ ਅਵਰੁ ਨ ਕੋਇ॥(ਮ:3,ਪੰਨਾ 1174)
3. ਓਅੰਕਾਰਿ ਉਤਪਾਤੀ ॥ ਕੀਆ ਦਿਨਸੁ ਸਭ ਰਾਤੀ ॥ ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥ ਚਾਰਿ ਬੇਦ ਚਾਰੇ ਖਾਣੀ ॥ਖੰਡ ਦੀਪ ਸਭਿ ਲੋਆ॥ ਏਕ ਕਵਾਵੈ ਤੇ ਸਭਿ ਹੋਆ ॥ 1 ॥ (ਮ:5, ਪੰਨਾ 1003)
4. ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ॥ (ਮ:1, ਪੰਨਾ 3)
5. ਕੇਤੜਿਆ ਦਿਨ ਗੁਪਤੁ ਕਹਾਇਆ ॥ ਕੇਤੜਿਆ ਦਿਨ ਸੁੰਨਿ ਸਮਾਇਆ ॥ ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥ 12 ॥ (ਸ਼ਘਘਸ਼, ੰ. 5, ਪ. 1081)
6. ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ॥ (ਬਾਣੀ ਭਗਤ ਕਬੀਰ ਜੀ ਕੀ, ਪੰਨਾ 1349)
7. ਪ੍ਰਗਟਿਆ ਸੂਰੁ ਜੋਤਿ ਉਜੀਆਰਾ ॥ (ਮ:5, ਪੰਨਾ 737)
8. ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਬਾਣੀ ਭਗਤ ਕਬੀਰ ਜੀ ਕੀ, ਪੰਨਾ 1349)
9. ਨਿਰਮਲ ਜੋਤਿ ਨਿਰੰਤਰਿ ਜਾਤੀ ॥ (ਮ:1, ਪੰਨਾ 1039)
10. ਏਕਾ ਜੋਤਿ ਜੋਤਿ ਹੈ ਸਰੀਰਾ ॥ (ਮਾਝ ਮ: 3, ਪੰਨਾ 125)
11. ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥ (ਮ:1, ਪੰਨਾ 1037)
12. ਜੇਤੀ ਹੈ ਤੇਤੀ ਤੁਧੁ ਅੰਦਰਿ ॥ (ਮ:1, ਪੰਨਾ 1034)
13. ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ ॥ 3 ॥ (ਮ:1, ਪੰਨਾ 1036)
14. ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥ (ਪੰਨਾ 282)


ਯੂਨੀਫਾਈਡ ਥਿਊਰੀ

ਪਿਛੇ ਦਿਤੀਆਂ ਸਾਰੀਆਂ ਸ਼ਕਤੀਆਂ ਦਾ ਧੁਰਾ ਇਕ ਹੀ ਹੈ। ਸਾਰੀਆਂ ਮੂਲ਼ਭੂਤ ਸ਼ਕਤੀਆਂ ਦੇ ਮੁਢਲੇ ਕਣ ਇਕੋ ਸੋਮੇ ਵਿਚੋਂ ਉਪਜੇ ਹਨ ਤੇ ਉਸੇ ਵਿਚ ਸਮਾਉਂਦੇ ਹਨ।ਆਈਨਸਟੀਨ ਨੇ ਇਹ ਥਿਉਰੀ ਜਨਰਲ ਥਿਉਰੀ ਆਫ ਰੈਲੇਟਿਵਟੀ ਤੇ ਅਲੈਕਟ੍ਰੋਮੈਗਨੇਟਿਜ਼ਮ ਨੂੰ ਜੋੜਣ ਲਈ ਉਲੀਕੀ ਸੀ ਜਿਸ ਨਾਲ ਕੇਐਂਟਮ ਥਿਉਰੀ ਦੀ ਨੇੜਤਾ ਬਣਦੀ ਸੀ।ਇਸ ਨਾਲ Einstein-Yang-Mills-Dirac System ਸਥਾਪਿਤ ਕਰਨ weak and strong nuclear forces ਨੂੰ ਵੀ ਜੋੜ ਲਿਆ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਯੂਨੀਫਾਈਡ ਥਿਊਰੀ

ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ ॥ 5 ॥ ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭੁ ਲਖਨੁ ਨ ਜਾਈ ॥ 6 ॥ ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ ॥ (ਪੰਨਾ 907)
  • ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥(ਮਾਝ ਮ:5, ਪੰਨਾ 131)
  • ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ ॥ 1 ॥(ਬਾਣੀ ਭਗਤ ਕਬੀਰ ਜੀ ਕੀ, ਪੰਨਾ 1104)
  • ਥਾਨਿ ਥਨੰਤਰਿ ਤੂੰਹੈ ਤੂੰਹੈ ਇਕੋ ਇਕੁ ਵਰਤਾਵਣਿਆ ॥ 2 ॥ ਮਾਝ ਮ:5, ਪੰਨਾ 131)
  • ਓਹੁ ਬੇਅੰਤੁ ਅੰਤੁ ਕਿਨਿ ਲਹੀਐ ॥ ਏਕੋ ਕਰਤਾ ਜਿਨਿ ਜਗੁ ਕੀਆ ॥ ਬਾਝੁ ਕਲਾ ਧਰਿ ਗਗਨੁ ਧਰੀਆ ॥ 2 ॥ ॥ (ਪੰਨਾ 1188)

ਸਟਰਿੰਗ ਥਿਉਰੀ (String Theory)

ਜਿਸ ਤਰ੍ਹਾਂ ਸਿਤਾਰ ਦੀਆਂ ਤਾਰਾਂ ਅਲਗ ਅਲਗ ਤਰ੍ਹਾਂ ਦੀ ਧੁਨੀ ਪੈਦਾ ਕਰਕੇ ਇਕ ਨਵੀਂ ਮਿਲਵੀਂ ਸੁਰ ਪੈਦਾ ਕਰਦੀਆਂ ਹਨ ਤੇ ਸਾਡੇ ਕੰਨਾਂ ਤੇ ਹਿਰਦਿਆਂ ਵਿਚ ਰਸ ਤੇ ਵਿਸਮਾਦ ਜਗਾਉਂਦੀਆ ਹਨ ਇਸੇਤਰ੍ਹਾਂ ਵਖ ਵਖ ਮੁਢਲੇ ਕਣ ਅਤੇ ਲਹਿਰਾਂ ਚਾਰ ਕੁਦਰਤੀ ਸ਼ਕਤੀਆਂ ਨਾਲ ਜੁੜ ਕੇ ਨਵੇਂ ਤੋਂ ਨਵੇਂ ਸੁੰਦਰ ਆਕਾਰ ਬਣਾਉਂਦੀਆਂ ਹਨ।ਜਦ ਬਿਜਲਈ ਚੁੰਬਕੀ ਸ਼ਕਤੀਆਂ ਨਾਲ ਜੁੜ ਕੇ ਇਲੈਕਟ੍ਰੋਨ ਦੀ ਥਿਰਕਣ ਉਤੇ ਅਪ ਕੁਆਰਕ ਤੇ ਹੋਰ ਕਣ ਮਿਲਕੇ ਇਕ ੳਭਰਦਾ-ਉਤਰਦਾ ਨਮੂਨਾ ਬਣਾਉਂਦੇ ਹਨ ਤਾਂ ਇਹ ਸਟਰਿੰਗ ਥਿਉਰੀ ਦਾ ਕਮਾਲ ਗਿਣਿਆ ਜਾ ਸਕਦਾ ਹੈ।ਪਰ ਵਿਸ਼ਵ ਵਿਚ ਵਖ ਵਖ ਤਾਰਾਂ ਦੀ ਥਾਂ ਇਕ ਮੁਢਲੇ ਕਣਾਂ ਦਾ ਸਮੂਹ ਇਕ ਧੁਨ ਪੈਦਾ ਕਰਦਾ ਹੈ ਜਿਸ ਉਪਰ ਦੂਸਰੇ ਕਣ ਤੇ ਸ਼ਕਤੀਆਂ ਥਿਰਕਦੇ ਹਨ ਥਿਰਕਣ ਪੈਦਾ ਕਰਦਾ ਹੈ।ਇਸੇ ਲਈ ਸਟਰਿੰਗ ਥਿਉਰੀ ਨੂੰ ਮੁਢਲੇ ਕਣਾਂ ਨਾਲ ਸਬੰਧਤ ਕੀਤਾ ਜਾਂਦਾ ਹੈ ।ਸਟੈਂਡਰਡ ਮਾਡਲ ਵਿਚ ਦਿਤੇ ਕਣਾਂ ਦਾ ਮੁਢਲੇ ਕਣਾਂ ਨਾਲ ਸੁੰਦਰ ਸੁਮੇਲ ਹੀ ਸਟਰਿੰਗ ਥਿਉਰੀ ਦੀ ਕਾਮਯਾਬੀ ਹੈ ਤੇ ਕੁਦਰਤ ਇਹ ਕਰਨ ਵਿਚ ਮਾਹਿਰ ਹੈ।



ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਟਰਿੰਗ ਥਿਉਰੀ

ਗੁਰੂ ਨਾਨਕ ਦੇਵ ਜੀ ਨੇ ਸਮੁਚੀ ਕੁਦਰਤ ਤੇ ਗੁਰੂ ਅਰਜਨ ਦੇਵ ਜੀ ਨੇ ਮਾਲਾ ਦੀ ਉਦਾਹਰਣ ਦੇ ਕੇ ਦਰਸਾਇਆ ਹੈ ਕਿ ਸਾਰੀ ਰਚਨਾ ਮਣਕਿਆਂ ਵਾਂਗ ਪਰੋਈ ਹੋਈ ਹੈ ।ਭਾਵੇਂ ਕੋਈ ਨ ਕਿਸ ਹੀ ਜੇਹਾ ਪਰ ਹਰ ਮਣਕੇ ਦਾ ਅਪਣਾ ਅਪਣਾ ਰੋਲ ਹੈ ਜੋ ਉਹ ਬੜੀ ਸੁੰਦਰਤਾ ਨਾਲ ਨਿਭਾਉਂਦਾ ਹੈ।ਮਿਸਾਲ ਵਜੋਂ ਸਰੀਰ ਵਿਚ ਜਿਸ ਤਰ੍ਹਾਂ ਹਡੀਆਂ ਦੇ ਢਾਚੇ ਵਿਚ ਨਾੜਾਂ ਦਾ ਜਾਲ ਵਿਛਾ ਕੇ ਤੇ ਚਮੜੀ ਨਾਲ ਢਕ ਕੇ ਦਿਲ ਵਿਚੋਂ ਧੜਕਣਾ ਪੈਦਾ ਕਰਕੇ ਸਰੀਰ ਨੂੰ ਚਲਦਾ ਰਖਦਾ ਹੈ ਕੁਦਰਤ ਦਾ ਹੀ ਕ੍ਰਿਸ਼ਮਾ ਹੈ ਪਰ ਜਦ ਮਣਕੇ ਕਿਰਨ ਲਗ ਜਾਂਦੇ ਹਬਨ ਤਾਂ ਸਰੀਰ ਇਕਦਮ ਢਹਿ ਢੇਰੀ ਹੋ ਜਾਂਦਾ ਹੈ। ਇਸੇ ਸਟਰਿੰਗ ਥਿਉਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਖੂਬੀ ਸਮਝਾਇਆ ਗਿਆ ਹੈ।



  • ਏਕੈ ਸੂਤਿ ਪਰੋਏ ਮਣੀਏ ॥ ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ ॥ ਫਿਰਤੀ ਮਾਲਾ ਬਹੁ ਬਿਧਿ ਭਾਇ ॥ ਖਿੰਚਿਆ ਸੂਤੁ ਤ ਆਈ ਥਾਇ ॥ 3 ॥ (ਮ.5, ਪੰਨਾ 886)
  • ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ (ਮ 5, ਪੰਨਾ 268)
  • ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥ ਅਨਿਕ ਰੰਗ ਨਾਨਾ ਦ੍ਰਿਸਟਾਹਿ ॥ (ਮ:5, ਪੰਨਾ 293)
  • ਘਟ ਘਟ ਅੰਤਰਿ ਤੁਮਹਿ ਬਸਾਰੇ ॥ ਸਗਲ ਸਮਗ੍ਰੀ ਸੂਤਿ ਤੁਮਾਰੇ (ਮ:5, ਪੰਨਾ 740)
ਸਮੇਂ ਤੇ ਸਥਾਨ ਦੀ ਥਿਉਰੀ

  • ਏਕੋ ਏਕੁ ਰਵਿਆ ਸਭ ਠਾਈ ॥ ਤਿਸੁ ਬਿਨੁ ਦੂਜਾ ਕੋਈ ਨਾਹੀ ॥ (ਮ: 5, ਪੰਨਾ 1080)
  • ਤੂ ਕਰਤਾ ਪੁਰਖੁ ਅਗੰਮੁ ਹੈ ਰਵਿਆ ਸਭ ਠਾਈ ॥ (ਮ: 1, ਪੰਨਾ 1291)
  • ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ॥(ਮ: 4, ਪੰਨਾ 86)
  • ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥ 2 ॥ ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ॥ ਵਣਿ ਤ੍ਰਿਣਿ ਤ੍ਰਿਭਵਣਿ ਸਭ ਸ੍ਰਿਸਟਿ ਮੁਖਿ ਹਰਿ ਹਰਿ ਨਾਮੁ ਚਵਿਆ ॥ (ਤੁਖਾਰੀ ਮ: 4, ਪੰਨਾ 1115)
  • ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥ (ਪੰਨਾ 1115)
  • ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ॥ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ ॥ (ਮ:1, ਪੰਨਾ 1291)
  • ਤੁਧੁ ਬਿਨੁ ਦੂਜੀ ਨਾਹੀ ਜਾਇ ॥ ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥ 1 ॥ (ਮ:1, ਪੰਨਾ 151)
  • ਆਦਿ ਪੁਰਖੁ ਅਪਰੰਪਰੁ ਆਪੇ ॥ ਆਪੇ ਥਾਪੇ ਥਾਪਿ ਉਥਾਪੇ ॥ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥ 1 ॥ ਮਾਝ ਮਹਲਾ 4, ਪੰਨਾ 129)
  • ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ॥(ਮਹਲਾ 5, ਪੰਨਾ 73)
  • ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥ 2 ॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥ 3 ॥ (ਬਾਣੀ ਭਗਤ ਕਬੀਰ ਜੀ ਕੀ , ਪੰਨਾ 1350)



ਪਰਮਾਤਮਾਂ ਦਾ ਜੀਵਾਂ ਨਾਲ ਸਬੰਧ



  • ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥ (ਮ:5, ਪੰਨਾ 267)
  • ਸਰਬ ਜੋਤਿ ਮਹਿ ਜਾ ਕੀ ਜੋਤਿ ॥ ॥ ਧਾਰਿ ਰਹਿਓ ਸੁਆਮੀ ਓਤਿ ਪੋਤਿ ॥ (ਮ:5, ਪੰਨਾ 294)
  • ਸਗਲ ਸਮਗ੍ਰੀ ਜਾ ਕਾ ਤਨਾ ॥ (ਮ:5, ਪੰਨਾ 294)
  • ਕਈ ਕੋਟਿ ਖਾਣੀ ਅਰੁ ਖੰਡ ॥ ਕਈ ਕੋਟਿ ਅਕਾਸ ਬ੍ਰਹਮੰਡ ॥ ਕਈ ਕੋਟਿ ਹੋਏ ਅਵਤਾਰ ॥ ਕਈ ਜੁਗਤਿ ਕੀਨੋ ਬਿਸਥਾਰ ॥ ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥ ਕਈ ਕੋਟਿ ਕੀਨੇ ਬਹੁ ਭਾਤਿ॥ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥ ਤਾ ਕਾ ਅੰਤੁ ਨ ਜਾਨੈ ਕੋਇ ॥ਆਪੇ ਆਪਿ ਨਾਨਕ ਪ੍ਰਭੁ ਸੋਇ ॥ (ਮ:5, ਪੰਨਾ 276)
  • ਆਤਮ ਮਹਿ ਪਾਰਬ੍ਰਹਮੁ ਲਹੰਤੇ ॥ (ਮ:5, ਪੰਨਾ 276)

ਐਟਮ, ਫੋਟੋਨ ਤੇ ਜੀਵ

ਜਦ ਐਟਮ ਦੀ ਬਣਤਰ ਨੂੰ ਖੁਰਦਬੀਨ ਨਾਲ ਵੇਖਿਆ ਜਾਵੇ ਤਾਂ ਸ਼ਕਤੀ ਦੀਆਂ ਲਹਿਰਾਂ ਦਾ ਉਤਰਦਾ-ਚੜ੍ਹਦਾ ਵਹਾ ਹੀ ਦਿਸੇਗਾ, ਇਹ ਲਹਿਰਾਂ ਕੁਆਰਕ ਤੇ ਫੋਟੋਨ ਦੀਆਂ ਹਨ ਜੋ ਪਦਾਰਥਕ ਨਹੀਂ ਸਿਰਫ ਸ਼ਕਤੀ ਦੀਆਂ ਲਹਿਰਾਂ ਹੀ ਹਨ। ਬੋਹਰ ਮਾਡਲ ਇਨ੍ਹਾਂ ਸ਼ਕਤੀਆਂ ਦੀ ਵੰਡ ਨੂੰ ਚੰਗੀ ਤਰ੍ਹਾਂ ਸਮਝਾਉਂਦਾ ਹੈ ਜਿਥੋਂ ਸਾਨੂੰ ਐਟਮ ਅਤੇ ਫੋਟੋਨ ਦੇ ਪਾਰਟੀਕਲ ਤੇ ਲਹਿਰ ਹੋਣ ਦੇ ਅਸਲ ਦਾ ਪਤਾ ਲਗਦਾ ਹੈ । ਫੋਟੋਨ ਦਾ ਬਿਖਰਾ ਤੇ ਫੋਟੋਇਲੈਕਟ੍ਰਿਕ ਈਫੈਕਟ ਜੋਤ (ਰੋਸ਼ਨੀ) ਦੀਆਂ ਪਾਰਟੀਕਲ ਹੋਣ ਦੀਆਂ ਦੋ ਹੋਰ ਪ੍ਰਮੁਖ ਉਦਾਹਰਣਾਂ ਹਨ।

ਇਸ ਲਈ ਜੇ ਅਸੀਂ ਅਪਣਾ ਅਸਲ ਜਾਨਣਾ ਚਾਹੁੰਦੇ ਹਾਂ ਇਹ ਜਾਨਣਾ ਚਾਹੁੰਦੇ ਹਾਂ ਕਿ ਅਸੀਂ ਕੀ ਹਾਂ ਤਾਂ ਅਸੀਂ ਸ਼ਕਤੀ ਦੇ ਇਕ ਖਾਸ ਬਣਤਰ ਹੀ ਕਹੇ ਜਾ ਸਕਦੇ ਹਾਂ ਜਿਸ ਵਿਚ ਤਰ੍ਹਾਂ ਤਰ੍ਹਾ ਦੀਆਂ ਲਹਿਰਾਂ ਉਠਦੀਆਂ ਰਹਿੰਦੀਆਂ ਹਨ ਜੋ ਸਾਡੇ ਹੋਂਦ ਦਾ ਖਾਸ ਦਸਤਖਤ ਬਣਾਉਂਦੀਆਂ ਹਨ। ਸਾਡਾ ਮਨ ਖਿਆਲੀ ਲਹਿਰਾਂ ਉਪਜਾ ਕੇ ਇਸ ਨੂੰ ਚਲਾਉਂਦਾ ਰਹਿੰਦਾ ਹੈ ਤੇ ਇਹ ਖਿਆਲ ਵੀ ਇਕ ਕੇਂਦਰੀ ਸ਼ਕਤੀ ਦੇ ਹੁਕਮ ਵਿਚ ਹਨ ਜੋ ਉਸ ਸ਼ਕਤੀ ਦੇ ਹੁਕਮ ਅਨੁਸਾਰ ਬਦਲਦੇ ਰਹਿੰਦੇ ਹਨ ਤੇ ਇਹੋ ਮੂਲ ਸਾਡੀ ਹੋਂਦ ਦਾ ਹੈ।ਅਸੀਂ ਸ਼ਕਤੀ ਦੀਆਂ ਲਹਿਰਾਂ ਤੋਂ ਵਧ ਹੋਰ ਕੁਝ ਵੀ ਨਹੀਂ ਜੋ ਇਸ ਦੇ ਰਚਨਾਕਾਰ ਦੇ ਹੁਕਮ ਅਨੁਸਾਰ ਨਵੇਂ ਰੂਫ ਅਖਤਿਆਰ ਕਰਦੀਆਂ ਰਹਿੰਦੀਆਂ ਹਨ।

ਐਟਮ ਦਾ ਅਣਦਿਸਦਾ (ਛੁਪਿਆ) ਰੂਪ

ਖੁਰਦਬੀਨਾਂ ਨਾਲ ਐਟਮ ਦੇ ਅੰਦਰ ਡੂੰਘੇ ਤੋਂ ਡੂੰਘਾ ਝਾਕੀਏ ਤੇ ਪੜਚੋਲੀਏ ਤਾਂ ਅੰਦਰ ਕੁਝ ਨਹੀਂ ਦਿਸੇਗਾ, ਸਿਰਫ ਇਕ ਖਲਾ ਹੀ ਹੋਵੇਗਾ।ਐਟਮ ਦੀ ਕੋਈ ਜਿਸਮਾਨੀ ਜਾਂ ਪਦਾਰਥਕ ਬਣਤਰ ਨਹੀਂ, ਅੰਦਰ ਕੁਝ ਵੀ ਨਹੀਂ । ਇਸੇ ਤਰ੍ਹਾਂ ਹਰ ਪਦਾਰਥ ਜੀਵ ਸਮੇਤ ਜੋ ਐਟਮਾਂ ਦਾ ਬਣਿਆ ਹੋਇਆ ਹੈ ਸ਼ਕਤੀ ਤੇ ਲਹਿਰਾਂ ਤੋਂ ਬਿਨਾਂ ਕੁਝ ਵੀ ਨਹੀਂ ਜੋ ਬਣਦੀ ਮਿਟਦੀ ਰਹਿੰਦੀ ਹੈ। ਇਹ ਸਿੱਧ ਕਰਦਾ ਹੈ ਕਿ:

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥

ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥ 49 ॥(ਸਲੋਕ ਮ:9, ਪੰਨਾ 1429.

ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਵੀ ਪਦਾਰਥ ਬਣਤਰ ਅਨੁਸਾਰ ਸਾਨੂੰ ਦਿਸਦੇ ਹਨ ਉਨ੍ਹਾਂ ਵਿਚ ਅੰਦਰ ਖਲਾ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ। ਐਟਮ ਵੀ ਅਣਦਿਸਦੀ ਸ਼ਕਤੀ ਦੇ ਹੀ ਬਣੇ ਹੋਏ ਹੁੰਦੇ ਹਨ, ਕਿਸੇ ਪਦਾਰਥ ਤੋਂ ਨਹੀਂ।

ਸਾਰ
“ਸਾਰੀਆਂ ਦਲੀਲਾਂ ਆਖਰ ਏਥੇ ਆ ਕੇ ਖਤਮ ਹੁੰਦੀਆਂ ਹਨ ਕਿ ਵਿਸ਼ਵ ਇਕ ਸ਼ਕਤੀ ਹੈ ਜੋ ਮਨ ਤੇ ਰੂਹ ਤੇ ਨਿਰਧਾਰਿਤ ਹੈ”।(ਰਿਚਰਡ ਕੌਨ ਹੈਨਰੀ: ਪ੍ਰੋਫੈਸਰ ਫਿਜ਼ਿਕਸ ਤੇ ਅਸਟ੍ਰਾਨਾਮੀ, ਜੌਹਨ ਹਾਪਕਿਨਜ਼ ਯੂਨੀਵਰਸਿਟੀ)। ਨਵੀਂ ਸਾਇੰਸ ਵੀ ਹੁਣ ਇਹ ਮੰਨਦੀ ਹੈ ਕਿ ਵਿਸ਼ਵ ਸਮੇਤ ਸਾਡੇ ਸਭ ਦੇ ਸ਼ਕਤੀ ਦਾ ਬਣਿਆ ਹੋਇਆ ਹੈ ਪਦਾਰਥ ਦਾ ਨਹੀਂ ਤੇ ਇਸ ਸ਼ਕਤੀ ਨੂੰ ਪੈਦਾ ਕਰਨ ਵਾਲਾ, ਸੰਭਾਲਣ ਵਾਲਾ, ਬਦਲੀਆਂ ਲਿਆਉਣ ਵਾਲਾ ਤੇ ਸੰਕੋਚਣ ਵਾਲਾ ਇਕੋ ਇਕ ਰੱਬ ਹੈ, ਹੋਰ ਕੋਈ ਨਹੀਂ। ਬਾਕੀ ਸਾਰੀ ਦੁਨੀਆਂ ਤਾਂ ਉਸ ਦੇ ਹੁਕਮ ਦੀ ਬੱਧੀ ਹੈ।ਸਾਰੀ ਕੁਦਰਤੀ ਨਿਯਮ ਉਸ ਦੇ ਹੀ ਨੀਯਤ ਕੀਤੇ ਹਨ ਜਿਸ ਅਨੁਸਾਰ ਇਹ ਸਾਰਾ ਵਿਸ਼ਵ ਚੱਲ ਰਿਹਾ ਹੈ।
 

Attachments

  • 1673227312069.png
    1673227312069.png
    41.2 KB · Reads: 91

❤️ CLICK HERE TO JOIN SPN MOBILE PLATFORM

Top