• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਗੁਰਮਤਿ ਵਿੱਚ ਸਹਜ

Dalvinder Singh Grewal

Writer
Historian
SPNer
Jan 3, 2010
1,245
421
79
ਗੁਰਮਤਿ ਵਿੱਚ ਸਹਜ
ਡਾ. ਦਲਵਿੰਦਰ ਸਿੰਘ ਗ੍ਰੇਵਾਲ
1925, ਬਸਂਤ ਐਵਿਨਿਊ , ਲੁਧਿਆਣਾ- ਮੁਬਾਈਲ 9815366726


ਸਹਜ ਕੀ ਹੈ : ਆਮ ਭਾਸ਼ਾ ਵਿੱਚ ਸਹਜ ਜਾਂ ਸਹਿਜ ਦਾ ਅਰਥ ਆਸਾਨੀ ਨਾਲ ਜਾਂ ਸੁਭਾਵਕੀ ਤੌਰ ਤੇ ਲਿਆ ਜਾਂਦਾ ਹੈ । ਇਸੇ ਸਹਜ, ਸਹਜੂ ਜਾਂ ਸਹਿਜ ਦਾ ਅਰਥ ਮਹਾਨ ਕੋਸ਼ ਪੰਨਾ 137 ਉੱਤੇ ‘ਸਾਥ ਪੈਦਾ ਹੋਣ ਵਾਲਾ, ਜੋ ਸਾਥ ਜੰਮੇ, ਸੁਭਾਵ, ਆਦਤ, ਫਿਤਰਤ, ਅਸਲ ਪ੍ਰਕ੍ਰਿਤਿ, ਵਿਚਾਰ, ਵਿਵੇਕ, ਗਿਆਨ, ਆਨੰਦ, ਸੁਸ਼ੀਲ, ਪਤਿਵ੍ਰਤ, ਪਾਰਬ੍ਰਹਮ, ਕਰਤਾਰ, ਸਨਮਾਨ, ਆਦਰ, ਨਿਰਯਤਨ, ਆਸਾਨੀ ਨਾਲ ਆਦਿ ਦਿਤਾ ਗਿਆ ਹੈ ।
ਪੁਰਾਤਨ ਸਾਹਿਤ ਵਿੱਚ ਇਸ ਸ਼ਬਦ ਦਾ ਪ੍ਰਯੋਗ ਆਮ ਹੋਇਆ ਹੈ ਪ੍ਰਬੋਧ ਚੰਦ੍ਰ ਬਾਗਚੀ ‘ਸਹਜ’ ਸ਼ਬਦ ਨੂੰ ਚੀਨੀ ਫਿਲਾਸਫਰ ‘ਤਾਉ’ ਨਾਲ ਜਾ ਜੋੜਦਾ ਹੈ । ਉਸ ਅਨੁਸਾਰ ਦੱਖਣ ਭਾਰੀ ਅਨੁਸ੍ਰਤੀਆਂ ਇਹ ਮੰਨਦੀਆਂ ਹਨ ਕਿ ਈਸਾ ਤੋਂ ਪਹਿਲਾਂ ਵੀ ਕੋਈ ‘ਭੋਗ’ ਨਾਮੀ ਚੀਨੀ (ਜੋ ਤਾਉ ਤੋਂ ਪ੍ਰਭਾਵਿਤ ਸੀ ਪਰ ਬੋਧ ਧਰਮ ਵਿੱਚ ਯਕੀਨ ਮੰਨਦਾ ਸੀ) ਦੱਖਣ ਭਾਰਤ ਵਿੱਚ ਆਇਆਂ ਤੇ ਤਿਨੇਵੇਲੀ ਦੇ ਸਿਧਕੂਟ ਪ੍ਰਬਤ ਉਤੇ ਰਹਿ ਕੇ ‘ਸਹਜ’ (ਸੂਹਜ ਯਾਨ) ਦਾ ਪ੍ਰਚਾਰ ਕਰਨ ਲਗਾ । ਵਿਸ਼ਨੂੰ ਪੁਰਾਣ (ਲਗਭਗ 400 ਈ.) ਵਿੱਚ ਸਹਜਾ ਸਿਧੀ ਨੂਮ ਸੁਭਾਵਕ-ਸਿਧੀ ਕਿਹਾ ਗਿਆ ਹੈ । ਵਲਭਦੇਵ ਦੇ ਇਕ ਬਾਰ੍ਹਵੀਂ ਸਦੀ ਦੇ ਸ਼ਿਲਾ-ਲੇਖ ਵਿੱਚ ‘ਸਹਜ’ ਸ਼ਬਦ ਦਾ ਵਰਣਨ ਇਸੇ ਭਾਵਅਰਥ ਵਿੱਚ ਕਤਿਾ ਗਿਆ ਹੈ । ਬੋਧਾਂ ਨੇ ਇਸ ਸ਼ਬਦ ਨੂੰ ਪ੍ਰਗਿਯੋਪਾਯ-ਯੁਗਨਧ ਪਰਕਾ ਤੱਤ ਹੈ ਜਿਹੜਾ ਪ੍ਰਗਿਆ (ਸਮਝ, ਬੁੱਧੀ) ਅਤੇ ਉਪਾ ਦੇ ਮੇਲਨਾਲ ਉਤਪੰਨ ਹੁੰਦਾ ਹੈ । ਇਸੇ ਭਾਵ ਦੇ ਆਧਾਰ ਉਤੇ ਸਹਜ-ਕਾਯਾ, ਸਹਜ-ਸੁੰਦਰੀ, ਸਹਜ ਨੋਕਾ, ਸਹਜਾਨੰਦ, ਆਦਿ ਦੀ ਕਲਪਨਾ ਕੀਤੀ ਗਈ ਹੈ । ਤਾਂਤ੍ਰਿਕ-ਪਧੱਤੀਆਂ (ਮਾਰਗਾਂ) ਨੇ ਸਹਜ ਸ਼ਬਦ ਨੂੰ ਸਵੀਕਾਰ ਕਰਕੇ ਨਵੇਂ ਰਹੱਸਮਈ ਅਰਥ ਦਿਤੇ । ਮਛੰਦਰ ਨਾਥ ਦੇ ਯੋਗਿਨੀ-ਕੋਲ-ਮਸਰਗ ਵਿੱਚ ਸਹਜ ਦਾ ‘ਸੁਭਾਵਿਕ ਪ੍ਰਵਿਰਤੀ ਮੂਲਕ ਤੋਂ ਇਲਾਵਾ ਅਜਿਹੀ ਸਾਧਨਾ ਦਾ ਅਰਥ ਲਿਆਂ ਜਾਣ ਲੱਗ ਪਿਆ ਜਿਸ ਵਿੱਚ ਇਸਤ੍ਰੀ-ਤੱਤ ਤੇ ਪੁਰਖ-ਤੱਤ ਦਾ ਮਿਲਨ ਪੂਰਾ ਹੋਵੇ । ਯੋਗਿਨੀ-ਕੋਲ-ਮਾਰਗ ਦਾਨਾਥ ਪੰਥ ਨਾਲ ਸਿੱਧਾ ਸਬੰਧ ਰਿਹਾ ਹੈ । ਨਾਥ-ਪੰਥ ਵਿੱਚ ਸ਼ਕਤੀ-ਸ਼ਿਵ ਦਾ ਮਿਲਨ ਨਾਦ ਅਤੇ ਬਿੰਦੂ ਦੇ ਰੂਪ ਵਿੱਚ ਮੰਨਿਆ ਜਾਂਦਾ ਰਿਹਾ ਹੈ । ਸਿਧਾਂ ਅਨੁਸਾਰ ਪ੍ਰਗਿਆਂ (ਬੁੱਧੀ) ਤੇ ਉਪਾ, ਸੁੰਨ ਅਤੇ ਕਰੁਣਾ ਦਾ ਸਹਗਮਨ ਹੀ ਪ੍ਰਮੁਖ ਪ੍ਰਣਾਲੀ ਹੈ ਅਤੇ ਉਹੋ ਸਹਜ ਤੰਤ੍ਰ ਹੈ ।
ਨਾਥ ਪੰਥ ਵਿੱਚ ਸਹਜ ਨੂੰ ਪਰਮਤਤ ਦੇ ਰੂਪ ਵਿੱਚ ਗ੍ਰਹਿਣ ਕੀਤਾ ਗਿੳਾਂ ਹੈ ।
ਯੇ ਹੀ ਪਾਂਚੇ ਤਤ ਬਾਬੂ ਸਾਹਜਿ ਸਮਾਨਾ ॥
ਬਦੰਤ ਗੋਰਸ਼ ਇਮਿ ਹਰਿਪਦ ਜਾਨਾ ॥
(ਗੋਰਖ ਬਾਣੀ ਪੰਨਾ 100)
ਇਹ ਦੁਬੀਧਾ ਮਿਟਾ ਕੇ ਸਹਜ-ਸੁਭਾ ਵਿੱਚ ਰਹਿਣ ਦਾ ਉਪਦੇਸ਼ ਹੈ । ਗੋਰਖ ਨਾਥ ਸਹਜ ਤਤ ਦੇ ਵਿਅਖਿਆਚਾਰ ਦੱਸੇ ਗਏ ਹਨ । ਉਨ੍ਹਾਂ ਨੇ ਸਹਜ ਨੂੰ ਨਿਰਵਾਣ ਪਦ ਦਸਿਆ ਹੈ ਅਤੇ :
ਨਯਕਿ ਨ ਚਲਬਾ, ਹਬਕਿ ਨ ਬੋਲਿਬਾ,
ਧੀਰੈ ਧਰਿਬ ਪਾਵੈ, ਗਰਬ ਨ ਕਰਿਬਾ,
ਸਹਿਜੈ ਰਹਿਬਾ ।
ਸ਼ਬਦਾਂ ਨੂੰ ਸਾਧਕ ਦਾ ਆਦਰਸ਼ ਆਚਰਣ ਮੰਨਿਆ ਹੈ, ਗੋਰਖ ਮਛਿੰਦਰ ਬੋਧ ਵਿੱਚ ਦਿਤੇ ਸਵਾਲ-ਜਵਾਬ ਦੇ ਸਿਲਸਿਲੇ ਵਿੱਚ ਸਹਿਜ ਦਾ ਭਾਵ ‘ਸੁਭਾਵਕ’ ਦੇ ਤੌਰ ਤੇ ਲਿਆ ਗਿਆ ਤੇ ਈਸ਼ਵਰ ਦੇ ਸੁਭਾਵਕ ਪ੍ਰਕਿਤ੍ਰਕ ਰੂਪ ਵਿੱਚ ਬਿਆਨਿਆ ਗਿਆ ਹੈ
ਸ: ਸਵਾਮੀ ਰਾਤਿ ਨ ਹੋਤੀ ਦਿਨ ਕਹਾਂ ਸੇ ਆਯਾ ॥
ਜ: ਅਬਾਧੂ ਰਾਤਿ ਨ ਹੋਤੀ ਦਿਨ ਸਹਜਜ ਸਮਾਯਾ ॥
(ਸਿੱਧ ਸਾਹਿਤਯ ਪੰਨਾ : 369)
ਸਹਜੈ ਅਵਨਾ ਸਹਜੈ ਗਵਨਾ ।
ਸਹਜੈ ਸਹਜੈ ਬਹੈ ਪਵਨਾ ॥
(ਯੋਗ ਪ੍ਰਵਾਹ ਪੰਨਾ : 227)
ਸਿਧਾਂ ਤੇ ਨਾਥਾਂ ਦੇ ਨਿਰਗੁਣੀ ਅਤੇ ਸਤਗੁਣੀ ਵਿਚਾਰਾਂ ਦੇ ਉਤਰਾਧਿਕਾਰੀ ‘ਸੰਤ’ ਮੰਨੇ ਜਾਂਦੇ ਹਨ । ਸਿੱਧਾਂ ਦੇ ਸਹਿਜ ਤੱਤ, ਸਹਿਜ-ਸਮਾਧੀ, ਸਹਿਜ-ਕਾਇਆ, ਸਹਿਜ-ਪੱਥ ਨੂਮ ਜਿੱਤੇ ਨਾਥਾਂ ਨੇ ਆਪਣੀ ਬਾਣੀ ਵਿੱਚ ਅਪਣਾਇਆ ਉਥੇ ਸੰਤਾਂ ਨੇ ਵੀ ਇਹਨ੍ਹਾਂ ਸ਼ਬਦਾਂ ਨੂੰ ਆਪਣੀ ਬਾਣੀ ਵਿੱਚ ਭਰਪੂਰ ਵਰਤਿਆ । ਸੰਤ ਨਾਮਦੇਵ, ਕਬੀਰ ਤੇ ਰਵੀਦਾਸ ਜੀ ਨੇ ਵੀ ਸਹਜ ਨੂੰ ਸਿੱਧਾਂ ਨਾਥਾਂ ਦੀ ਰੀਤ ਅਨੁਸਾਰ ਹੀ ਵਰਤਿਆ
ਸਹਿਜ ਅਵਲਿ ਧੂੜਿ ਮਣੀ ਗਾੜੀ ਚਲਤੀ ॥
(ਨਾਮਦੇਵ ਸ੍ਰੀ. ਗੁ. ਗੰ੍ਰ. ਸਾ. ਪੰਨਾ : 1196)
ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥
ਸਹਜਿ ਸਹਜਿ ਗੁਨ ਰਵੈ ਕਬੀਰਾ ॥
(ਰਵੀਦਾਸ, ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ : 1186)
ਗੁਰਮਤਿ ਮਾਰਗ ਸਿਧਾਂ ਨਾਥਾਂ ਤੇ ਸੰਤਾ ਦੀ ਬਾਣੀ ਤੋਂ ਬਹੁਤ ਭਿੰਨ ਨਹੀਂ, ਇਸ ਦੇ ਵਿਚਾਰਾਂ ਦੀ ਵਿਲੱਖਣਤਾ ਦੇ ਮੁੱਖ ਤੱਤ ਪ੍ਰਭੂ- ਪ੍ਰਾਪਤੀ ਦੇ ਗਿਰਦੇ ਹਨ, ਜਿਸ ਦਾ ਮਾਰਗ ਸੰਤ ਬਾਣੀ ਦੇ ਬਹੁਤ ਨੇੜੇ ਹੈ । ਸ੍ਰੀ ਗੁਰੂ ਨਾਨਾਕ ਦੇਵ ਜੀ ਨੇ ਸਹਜ ਸ਼ਬਦ ਦਾ ਪ੍ਰਯੋਗ ਦੇ ਅਰਥਾਂ (1) ਸੁਭਾਵਕ ਤੇ (2) ਨਿਰਵਾਣ ਪਦ ਵਿੱਚ ਕੀਤਾ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਅਨੁਸਾਰ ਸਹਜ ਅੜਸਥਾ, ਮੋਖ ਪਦ, ਜਵਿਨ ਮੁਕਤ ਅਵਸਥਾ, ਤੁਰੀਆਂ ਪਦ ਤੁਰੀਆਂ ਅਵਸਥਾ, ਨਿਰਵਾਣ ਪਦ, ਤਤ ਗਿਆਨ ਤੇ ਰਾਜ ਜੋਗ ਆਦਿ ਲਗ ਭਗ ਇਕ ਹੀ ਰੁਫ ਹਨ । ਇਨ੍ਹਾਂ ਦੇ ਨਾਵਾਂ ਵਿੱਚ ਅੰਤਰ ਹੈ, ਪਰ ਇਨ੍ਹਾਂ ਦੀ ਆਂਤਰਕ ਸਹਜ ਇਕ ਹੀ ਹੈ।
ਹੇਠਲੇ ਸ਼ਬਦਾਂ ਵਿਚ ਗੁਰੂ ਜੀ ‘ਸਹਜ’ ਨੂੰ ਸੁਭਾਵਿਕ ਅਰਥਿ ਵਿ ਵਰਤਦੇ ਹਨ -
ਸਹਜਿ ਸੰਤੋਖਿ ਸੰਗਾਰੀਆਂ ਮਿਠਾ ਬੋਲਣੀ
(ਸ੍ਰੀ ਭਾਗ ਮਹਨ ਪੰਨਾ 17)
ਜਿਸ ਨਰ ਨਰਾਮ ਰਿਦੈ ਹਰ ਰਾਸਿ ॥
ਸਹਜਿ ਸੁਭਾਇ ਮਿਲੈ ਸਾਬਾਸਿ ॥
(ਭਾਗ ਗਉੜੀ ਮ: 1 ਪੰਨ1 : 154)
ਸਹਿਜ ਸੁਭਾਇ ਮੇਰਾ ਸਹੁ ਮਿਲੈ
ਦਰਸਨਿ ਰੂਪ ਅਪਾਰ ।
(ਭਾਗ ਗਉੜੀ ਮ: 1 ਪੰਨ1 154)
ਹੇਠਾਂ ਗੁਰੂ ਜੀ ਇਸ ਸ਼ਬਦ ਨੂੰ ਤੁਰੀਆ ਤੇ ਨਿਰਵਾਣ ਦੇ ਅਰਥਾਂ ਵਿੱਚ ਵੀ ਪ੍ਰੋਯੋਗ ਕੀਤਾ ਹੈ :-
ਪੂਰਾ ਸਤਿਗੁਰੂ ਸਹਿਜ ਸਮਾਵੈ ।
(ਪ੍ਰਭਾਤੀ ਵਿਭਾਗ ਮ: 1)
ਸਹਜੈ ਸਹਜੁ ਮਿਲੈ ਸੁਖੁ ਪਾਈਐ
ਦਰਗਾਹ ਪੱਧਾ ਜਾਏ
(ਪ੍ਰਭਾਤੀ ਮ: 1 ਪੰਨਾ 1345)
ਬਾਕੀ ਗੁਰੂ ਸਾਹਿਬਾਨ ਨੇ ਵੀ ਸਹਿਜ ਸ਼ਬਦ ਨੂੰ ਇਨਾਂ ਭਾਵਾਂ ਵਿਚ ਹੀ ਲਿਆ ਹੈ ।
ਸਹਜ ਅਨੰਦੁ ਸਦਾ ਗੁਰਮਤੀ
(ਮ: 3 ਪੰਨਾ 163)
ਸ਼ਹਿਨ ਅਨੰਦਿ ਹੋਆ ਮਨੁ
(ਮ: 3 ਪੰਨਾ 772)
ਸਹਿਜ ਅਨੰਦਿ ਕਿਰਪਾ
(ਮ: 3 ਪੰਨਾ 424)
ਸਹਜੇ ਆਦਿਸ਼ਟ ਪਛਾਣੀਐ
(ਮ: 3 ਪੰਨਾ 68)
ਸਹਜੇ ਸਹਜ ਸਮਾਵੈ
(ਮ: 3 ਪੰਨਾ 161)
ਸਹਜੇ ਸਚੁ ਪਿਰੁ ਰਾਵੀਐ
(ਮ: 3 ਪੰਨਾ 785)
ਸਹਜ ਅਨੰਦ ਹੋਆ ਵਡਭਾਗੀ
(ਮ: 4 ਪੰਨਾ : 773)
ਸਹਜ ਅਨੰਦ ਭਇਆ
(ਮ : 4 ਪੰਨਾ 172)
ਸਹਜਿ ਸਮਾਵੈ ਤਾਂ ਹਰਿ
(ਧਨਾਸਰੀ ਮ: 4 ਪੰਨਾ 690)
ਸਹਜੇ ਹੀ ਹਰਿਨਾਮਿ
(ਮ : 4 ਪੰਨਾ 11.1070.587)
ਸਹਜ ਅਨੰਦ ਗਾਵਹਿ ਗੁਣ
(ਮ: ਪ: ਪੰਨਾ 10)
ਸਹਜ ਅਨੰਦ ਬਸੈ
(ਗੋਰਖ ਬਾਣੀ ਪੰਨਾ 100)
ਸਹਜ ਸੁਭਾਇ ਭਏ ਕਿਰਪਾਲਾ
(ਮ: ਪ. ਪੰਨਾ : 782)
ਪੰਡਿਤ ਤਾਰਾ ਸਿੰਘ ਨਰੋਤਮਾ ਲਿਖਦੇ ਹਨ “ਸਹਜਾਯਤੇ ਇਤਿ ਸਾਜੈ 1ਸਾਥ ਉਪਜੀ ਵਸਤੂ, 2ਸੁਭਾਵ, ਯਹ ਸਹਜ ਕੇ ਦੋ ਅਰਥ ਹੈ । ਗੁਰਬਾਣੀ ਮੇਂ ਯਹਪਦ ਕਹੀਂ ਗਯਾਨ ਕਾ ਬੋਧਕ ਹੈ, ਕਹੀਂ ਸੁਖ ਦਾ ਬੋਧਕ ਹੈ, ਕਹੀਂ ਬਿਚਾਰ ਕਾ ਬੋਧਕ ਹੈ, ਕਹੀਂ ਸਾਤਿ ਕਾ ਬੋਧਕ ਹੈੴ ਕਹੀਂ ਧੀਰਜ ਕਾ ਹੈ ਤੇ ਨਹੀਂ ਸੁਭਾਵ ਕਾ ਹੈ । ਇਸ ਤਰ੍ਹਾਂ ਸਾਥ ਉਪਜੀ ਵਸਤੂ ਅਤੇ ਸੁਭਾਵ, ਸਹਜ ਦੇ ਦੋ ਯੋਗਿਕ ਅਰਥਾਤ ਵਿਉਤਪੱਤੀ ਮੂਲਕ ਅਰਥ ਹਨ ਅਤੇ ਬਾਕੀ ਗਿਆਨ, ਸੁਖ-ਸ਼ਾਂਤੀ, ਧੀਰਜ ਆਦਿ ਰੂੜ ਅਰਥਾਤ ਉਤਪੰਨ ਅਰਥ ਹਨ । ਭਾਈ ਕਾਹਨ ਸਿੰਘ ਨਾਭਾ ਗੁਰਮਤਿ ਮਾਰਤੰਡ ਵਿਚ ਲਿਖਦੇ ਹਨ ‘ਗੁਰਬਾਣੀ ਵਿਚ ਸਹਜ ਪਦ ਦੇ ਅਰਥ ਸੁਭਾਵ, ਸੁਭਾਵਿਕ, ਸਨੇ ਸਨੇ, ਸ਼ਾਂਤੀ, ਸੁਖਦiਾੲਕ, ਆਦਿਕ ਅਨੇਕ ਹਨ ਪਰ ਵਿਸ਼ੇਸ਼ ਕਰਕੇ ਆਤਮ ਗਿਆਨ ਅਰਥ ਵਿਚ ਆਉਂਦਾ ਹੈ ।
ਸਹਜ ਗੁਰਮਤਿ ਵਿਚ ਮਹਤਵਪੂਰਨ ਕਿਉਂ ਹੈ ?
ਗੁਰਮਤਿ ਦਾ ਸਾਰ ਹੈ, ਪਰਮਾਤਮਾ ਦੇ ਜਾਗਤ ਦੇਵ ਹੋਣ ਤੁੱਤੇ ਪੂਰਨ ਭਰੋਸਾ ਰਖਦੇ ਹੋਏ ਦਿਨ ਰਾਤ ਸਿਮਰਨ ਦੁਆਰਾ ਉਸ ਦੀ ਭਗਤੀ ਵਿਚ ਜੁੜੇ ਰਹਿਣਾ ਅਤੇ ਉਸ ਤੋਂ ਬਿਨਾਂ ਹੋਰ ਹਰ ਪ੍ਰਕਾਰ ਦੇ ਕਰਮ ਧਰਮ ਨਿਰਾਰਥ ਜਾਨਣਾ । ਗੁਰਮਤਿ ਅੰਦਰ ਨਿਰੋਲ ਅਤੇ ਇਕੋ-ਇਕ ਈਸ਼ਵਰ ਨਾਲ ਡੂੰਘੀ ਪ੍ਰੇਮ-ਭਾਵਨਾ ਕਰਕੇ ਜੁੜਨਾ ਅਤੇ ਈਸ਼ਵਰੀ ਪਿਆਰ ਨੂੰ ਹੋਰ ਸਾਰੇ ਪਿਆਂਰਾਂ ਉਤੇ ਵਾਰ ਦੇਣਾ ਭਗਤੀ ਹੈ ।
ਅਸਲ ਵਿੱਚ ਭਗਤੀ ਉਸ ਦੀ ਮਨਜ਼ੂਰ ਹੋਈ ਸਮਝੀ ਜਾਂਦੀ ਹੈ ਜਿਸ ਦੀ ਭਗਤੀ ੳੇੱਤੇ ਪ੍ਰਭੂ ਪਿਆਂਰਾ ਰੀਝ ਪਵੇ । ਪ੍ਰਭੂ ਪਿਆਰੇ ਨੂੰ ਰਿਝਾਣ ਦਾ ਸੋਖਾ ਸਾਧਨ ਹੈ ਉਸ ਦੀ ਰਜਾ ਵਿਚ ਰਹਿਕੇ ਉਸ ਦੇ ਸੋਪੇ ਹਰ ਕਰਤਵ ਦਾ ਸਤਿਕਾਰ ਕਰਨਾ ਅਤੇ ਮਨ, ਵਚਨ ਤੇ ਕਰਮ ਕਰਕੇ ਉਸਨੂੰ ਸਵੀਕਾਰ ਕਰਨਾ । ਗੁਰੂ ਤੇਗ ਬਹਾਦਰ ਜੀ ਨੇ ਐਸੇ ਭਗਤ ਦੇ ਗੁਣਾਂ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ ਜਿਸ ਉੱਤੇ ਦੁਖ-ਸੁਖ,ਨਿੰਦਿਆ-ਉਸਤਤ, ਹਰਖ-ਸੋਗ, ਮਾਨ-ਅਪਮਾਨ, ਆਸਾ-ਮਨਸਾ, ਕਾਮ-ਕ੍ਰੋਧ, ਲੋਭ-ਮੋਹ ਆਦਿ ਦਾ ਅਸਰ ਨਹੀਂ । ਉਸ ਲਈ ਤਾਂ ਹਰ ਰੰਗ ਰਬ ਦੀ ਰਜ਼ਾ ਹੈ :-
ਜੋ ਨੂਰ ਦੁਖ ਮੈ ਦੁਖੁ ਨਹੀ ਮਾਨੈ ਸੁਖ-ਸੁਨੇਹੁ ਅਰੁ ਬੈ ਨਹੀਂ ਜਾ ਕੈ ।
ਕੰਚਨਮਾਟੀ ਮਾਨੈ ਨਹ ਨਿੰਦਿਆ ਨਹ ਉਸਤਤਿ ਜਾ ਕੈ
ਲੋਭੁ ਮੋਹੁ ਅਭਿਮਾਨਾ ਹਰਖ ਸੋਗ ਤੇਰਹੈ ਨਿਆਰਉ ।
ਨਾਹਿ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ
ਜਗ ਤੇ ਰਹੈ ਨਿਰਾਸਾ ਕਾਮੁ ਕ੍ਰੋਧੁ ਜਿਹ ਪਰਸ਼ੇ ਨਾਹੀਨੇ
ਤਿ ਘਟਿ ਬ੍ਰਹਮੁ ਨਿਵਾਸਾ ॥
(ਸ੍ਰੀ ਗੁਰੂ ਗ੍ਰੰ. ਸਾ. ਮ: 1 ਪੰਨਾ 633-4)
ਅਜਿਹਿ ਅਵਸਥਾ ਨੂੰ ਪ੍ਰਾਪਤ ਹੋਏ ਭਗਤ ਦਾ ਜੀਵਨ ਸੁਭਾਵਕ ਹੁੰਦਾ ਹੈ । ਇਹ ਇਕ ਪ੍ਰਕਾਰ ਦਾ ਕੁਦਰਤ ਅਨੁਕੁਲ ਜੀਵਨ ਹੈ । ਸਹਿਜ ਸੁਭਾ ਜੋ ਵਰਤਦਾ ਹੈ ਉਸੇ ਨੂੰ ਉਹ ਠੀਕ ਸਮਝਦਾ ਹੈ ਕਿਉਂਕਿ ਉਸ ਦਾ ਇਕ ਵਿਸ਼ਵਾਸ ਬਣ ਜਾਂਦਾ ਹੈ ਕਿ ਹਰ ਗੱਲ ........ ਵਰਤਾਉਣ ਵਾਲਾ ਉਸ ਦਾ ਆਪਣਾ ਪ੍ਰਭੂ-ਪ੍ਰੀਤਮ ਹੈ ਜਿਸ ਨਾਲ ਉਸਨੂੰ ਅਤੁਟ ਪਿਆਰ ਹੈ ਇਸ ਲਈ ਉਹ ਹਰ ਗੱਲ ਅੰਦਰ ਪ੍ਰਭੂ-ਪ੍ਰੀਤਮ ਦੀ ਰਜ਼ਾ ਵਰਤਦੇ ਵੇਖਦਾ ਹੈ । ਉਸ ਦੇ ਵਿਚਾਰ ਦਾ ਆਧਾਰ ਹੁੰਦਾ ਹੈ, “ਜੋ ਵਰਤੇ ਸਭ ਤੇਰੀ ਰਜਾਇ :
ਇਸ ਲਈ ਉਹ ਹਰ ਗੱਲ ਨੂਮ ਸੁਭਾਵਕ ਜਾਣਦਾ ਹੈ ।
ਸਹਜ ਸੁਭਾਇ ਹੋਵੈ ਸੋ ਹੋਇ ॥
ਕਰਣੈ ਹਾਰ ਪਛਾਣੈ ਸੋਇ ॥
(ਮ.ਪ. ਪੰਨਾ 282)
ਭਗਤ ਦੀ ਐਸੀ ਹਾਲਤ ਨੂੰ ਗੁਰਮਤਿ ਅੰਦਰ ਸਹਿਜ ਕਿਹਾ ਹੈ :
ਹਰਿ ਸੰਗਿ ਰਾਤਾ ਸਹਜ ਘਰਿ ਵਸੈ
(ਗਉੜੀ ਮ. ਪ. ਪੰਨਾ .....)
ਗੁਰੂ ਅਰਜਨ ਦੇਵ ਜੀ ਉਸ ਸਹਜ ਪਦ ਤੇ ਪਹੁੰਚੇ ਦੀ ਵਿਆਖਿਆ ਇਉਂ ਕਰਦੇ ਹਨ :-
(ਗਉੜੀ ਮ: ਪ)
ਗੁਰ ਕਾ ਸਬਦੁ ਰਿਦ ਅੰਤਰਿ ਧਾਰੈ ।
ਪੰਚ ਜਨਾ ਸਿਉ ਸੰਗੁ ਨਿਵਾਰੈ ॥
ਦਸ ਇੰਦ੍ਰੀ ਕਰਿ ਰਾਖੈ ਵਾਸਿ ॥
ਤਾ ਕੈ ਆਤਮੈ ਹੋਇ ਪਰਗਾਸੁ ॥
ਐਸੀ ਦ੍ਰਿੜਤਾ ਤਾਂ ਕੈ ਹੋਇ ॥
ਜਾ ਕਉ ਦਇਆ ਮਇਆ ਪ੍ਰਭ ਸੋਇ ॥
ਸਾਜਨੁ ਦੁਸਟੁ ਜਾ ਕੈ ਏਕ ਸਮਾਨੈ ॥
ਜੇਤਾ ਬੋਲਣ੍ਹ ਤੇਤਾ ਗਿਆਨੈ ॥
ਜੇਤਾ ਸੁਨਣਾ ਤੇਤਾ ਨਾਮੁ ॥
ਜੇਤਾ ਪੇਖਨੁ ਤੇਤਾ ਧਿਆਨੁ ॥
ਸਹਜੇ ਜਾਗਣੁ ਸਹਜੇ ਸੋਇ ॥
ਸਹਜੇ ਹੋਤਾ ਜਾਇ ਸੁ ਹੋਇ ॥
ਸਹਜਿ ਬੈਰਾਗੁ ਸਹਜੇ ਹੀ ਹਸਨਾ ॥
ਸਹਜੇ ਚੁਪ ਸਹਜੇ ਹੀ ਜਪਨਾ ॥
ਸਹਜੇ ਭੋਜਨੁ ਸਹਜੇ ਭਾਉ ॥
ਸਹਜੇ ਮਿਟਿਉ ਸਗਲ ਦੁਰਾਉ ॥
ਸਹਜੇ ਹੋਆ ਸਾਧੂ ਸੰਗੁ ॥
ਸਹਜਿ ਮਿਲਿਓ ਪਾਰਬ੍ਰਹਮ ਨਿਸੰਗੁ ॥
ਸਹਜੇ ਗ੍ਰਿਹ ਮਹਿ ਸਹਜਿ ਉਦਾਸੀ ॥
ਸਹਜੇ ਦੁਬਿਧਾ ਤਨ ਕੀ ਨਾਸੀ ॥
ਜਾ ਕੈ ਸਹਜਿ ਮਨਿ ਭਇਆ ਅਨੰਦੂ ॥
ਤਾ ਕਉ ਭੇਟਿਆ ਪਰਮਾਨੰਦੂ ॥
ਸਹਜੇ ਅੰਮ੍ਰਿਤ ਪੀਓ ਨਾਮੁ ॥
ਸਹਜੇ ਕੀਨੇ ਜੀਅ ਕੇ ਦਾਨੁ ॥
ਸਹਜ ਕਥਾ ਮਹਿ ਆਤਮੁ ਰਸਿਆ ॥
ਤਾ ਕੈ ਸੰਗਿ ਅਬਿਨਾਸੀ ਵਸਿਆ ॥
ਸਹਜੇ ਆਸਣੂ ਅਸੋਥਿਰੁ ਭਾਇਆ ॥
ਸਹਜੇ ਅਨਹਤ ਸ਼ਬਦੁ ਵਜਾਇਆ ॥
ਤਾਕੇ ਘਰਿ ਪਾਰਬ੍ਰਹਮ ਸਮਾਇਆ ॥
ਸਹਜੇ ਜਾ ਕਉ ਪਰiਓ ਕਰਮਾ ॥
ਸਹਜੇ ਗੁਰੁ ਭੇਟਿਓ ਸਚੁ ਧਰਮਾ ॥
ਜਾ ਕੈ ਸਹਜੁ ਭਇਆ ਸੋ ਜਾਣੈ ॥
ਨਾਨਕ ਦਾਸ ਤਾ ਕੈ ਕੁਰਬਾਣੈ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨ : 236-7)
ਉਸ ਦਾ ਜੀਵਨ ਤੋਂ ਮਰਨ ਤਕ ਸਭ ਕੁਝ ਸਹਜ ਹੋ ਵਿਚਰਦਾ ਹੈ :
ਸਹਜੇ ਗਾਵਿਆ ਥਾਇ ਪਵੈ, ਬਿਨੁ ਸਹਜੈ ਕਥਨੀ ਬਾਦਿ ॥
ਸਹਜੇ ਹੀ ਭਗਤਿ ਉਪਜੈ ਸਹਜਿ ਪਿਆਰਿ ਬੈਰਾਗਿ ॥
ਬਿਨੁ ਸਹਜੈ ਜੀਵਣੂ ਬਾਦਿ ॥
(ਸ੍ਰੀ ਰਾਗ ਮ. 3 ਪੰਨਾ : ;68)
ਕਰਮ, ਗਿਆਨ ਤੇ ਭਗਤੀ ਮਾਰਗਾਂ ਵਿਚੋਂ ਭਗਤੀ ਨੂੰ ਸਹਿਜ ਜਾਂ ਕੁਦਰਤੀ ਮਾਰਗ ਕਿਹਾ ਜਾ ਸਕਦਾ ਹੈ । ਜਿਤੇ ਕਰਮ ਸਰੀਰਕ ਸਾਧਨਾ ਦਾ ਅਤੇ ਗਿਆਨ ਦਿਮਾਗੀ ਸਾਧਨਾ ਦਾ ਮਾਰਗ ਹੈ ਉਥੇ ਭਗਤੀ ਦਾ ਧਰਾਤਲ ਪਿਆਰ ਹੈ ਅਥਵਾ ਭਗਤੀ ਪਿਆਰ ਦੀ ਨੀਂਹ ਉਤੇ ਉਸਰਦੀ ਹੈ ਜੋ ਕੁਦਰਤੀ ਚੀਜ਼ ਹੈ ।
ਉਸ ਪ੍ਰਭੂ ਦੇ ਪ੍ਰੇਮ ਚਿ ਰੱਤਿਆ ਹੋਇਆ ਪੁਰਖ ਹੀ ਸਹਜ ਘਰ ਵਸਦਾ ਹੈ :
ਹਰ ਸੰਗਿ ਰਾਤਾ ਸਹਜ ਘਰਿ ਵਸੈ
(ਗਉੜੀ ਮ: ਪ. ਪੰਨਾ 201)
ਪੁਰਾਣੇ ਵਿਚਾਰਵਾਨਾਂ ਨੇ ਸਰੀਰ ਦੀਆਂ ਤਿੰਨ ਅਵਸਥਾਵਾਂ ਜਾਗ੍ਰਤ, ਸੁਪਨ, ਸੁਖੋਪਤਿ ਮੰਨਿਆਂ ਹਨ, ਇਕ ਸਮਾਂ ਹੁੰਦਾ ਹੈ ਜਦੋਂ ਅਸੀਂ ਜਾਗਦੇ ਤੇ ਕੰਮ ਕਰਦੇ ਹਾਂ, ਦੂਜੀ ਅਵਸਥਾ ਅਜਿਹੀ ਹੈ ਜਦੋਂ ਨਾ ਜਾਗਦੇ ਹੁੰਦੇ ਹਾਂ ਤੇ ਨਾ ਹੀ ਸੁਤੇ-ਇਹ ਸੁਪਨ ਅਵਸਥਾ ਹੈ, ਸਖੋਪਤਿ ਉਸ ਹਾਲਤ ਦਾ ਨਾਮ ਹੈ ਜਦੋਂ ਇਤਨੀ ਗੂੜੀ ਨੀਂਦ ਹੁੰਦੀ ਹੈ ਕਿ ਪਤਾ ਨਹਂੀ ਲਗਦਾ ਕਿ ਕਿਥੇ ਪਏ ਹਾਂ । ਬ੍ਰਹਮ ਗਿਆਨੀ ਇਨ੍ਹਾਂ ਤਿੰਨਾਂ ਅਵਸਥਾਵਾਂ ਤੋਂ ਉਤਾਂਹ ਉੱਠਕੇ ਪ੍ਰਭੂ ਨਾਲ ਇਕ-ਮਿਕ ਹੋ ਸਹਿਜ ਅਵਸਥਾ ਵਿਚ ਵਿਚਰਦਾ ਹੈ, ਇਸ ਅਵਸਥਾ ਨੂੰ ਚੌਥਾ ਪੱਦ ਵੀ ਕਿਹਾ ਗਿਆ ਹੈ । ਤੁਰੀਆ ਪਦ, ਸਹਿਜ ਪਦ, ਪਰਮ ਪਦ ਜਾਂ ਅਮਰ ਪਦ ਇਸੇ ਦਾ ਨਾਮ ਹੈ । ਯੋਗੀ ਪ੍ਰਾਣਾਯਾਮ ਦੀ ਸਾਧਨਾ ਰਾਹੀਂ ਕੁੰਡਲਨੀ ਨੂੰ ਜਗਾ ਕੇ ਸੁਖਮਨ ਵਿਚ ਲੈ ਜਾਂਦੇ ਸਨ ਤੇ ਸਿ ਨੂੰ ਸਮਾਧੀ ਦੀ ਅਵਸਥਾ ਜਾਂ ਤੁਰੀਆ ਪਦ ਕਹਿੰਦੇ ਸਨ ਤੁਰੀਆਂ ਦਾ ਅੱਖਰੀ ਅਰਥ ਚਉਥਾ ਹੈ ।
ਇਹ ਵੀ ਕਿਹਾ ਗਿਆ ਹੈ ਕਿ ਸੰਸਾਰੀ ਜੀਵ ਰਜੇ, ਸਤੇ ਤੇ ਤਮੇ,ਇਨ੍ਹਾਂ ਤਿੰਨਾਂ ਗੁਣਾਂ ਵਿਚ ਭ੍ਰਮਦੇ ਹਨ ਪਰ ਉਤਮ ਜੀਵਨ ਵਾਲੇ ਇਨ੍ਹਾਂ ਤਿੰਨਾਂ ਨੂੰ ਛਡਕੇ ਚੋਥੀ ਅਵਸਥ ਵਿਚ ਜੀਵਨ ਬਿਤਾਉਂਦੇ ਹਨ । ਸੋ ਚਉਥਾ ਪਦ ਕੋਈ ਵਿਸ਼ੇਸ਼ ਟਿਕਾਣਾ ਨਾ ਸਮਝ ਕੇ ਮੰਨ ਦੀ ਸਾਧੀ ਹੋਈ ਸੰਤੁਲਿਤ ਤੇ ਸਹਜ ਅਵਸਥਾ ਹੈ, ਜਿਸ ਨੂੰ ਇਕ ਗੁਰਮੁਖ ਹੀ ਪ੍ਰਾਪਤ ਕਰ ਸਕਦਾ ਹੈ ਤੇ ਸਿ ਤਰ੍ਹਾਂ ਪਰ ਪਦ ਪ੍ਰਾਪਤ ਕਰਦਾ ਹੈ ।
ਚਉਥੈ ਪਦ ਮਹਿ ਸਹਜ ਹੈ,
ਗੁਰਮੁਖ ਪਲੈ ਪਾਇ ॥
(ਸਿਰੀ ਰਾਗ ਮ: 3 ਪੰਨਾ 68)
ਰਜ ਗੁਣ ਤਮ ਗੁਣ ਸਤ ਗੁਣ ਕਹੀਐ,
ਇਹ ਤੇਰੀ ਸਭ ਮਾਇਆ ॥
ਚਉਥੇ ਪਦ ਕਉ ਜੋ ਨਰੁ ਚੀਨੈ
ਤਿਨ ਹੀ ਪਰਮ ਪਦੁ ਪਾਇਆ ॥
(ਕੇਦਾਰਾ ਕਬੀਰ ਪੰਨਾ 1123)
ਕਬੀਰ ਜੀ ਨੇ ਆਖਿਆ ਹੈ :
ਸਹਜ ਹੀ ਅਕਥ ਕਥਾ ਹੈ ਨਿਰਾਰੀ
(ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ : 333)
ਸਹਜ ਦੀ ਅਵਸਥਾ ਭੀ ਅਕੱਥ ਹੈ । ਫਿਰ ਵੀ ਸਰਵ ਉੱਚ ਆਤਮਕ ਅਵਸਥਾ ਨੂੰ ਸਮਝਣ ਅਤੇ ਸਮਝਾਉਣ ਲਈ ਸ਼ਬਦਾਂ ਦਾ ਸਹਾਰਾ ਲੈਣਾ ਪੈਂਦਾ ਹੈ । ਸਹਜ ਕੇਵਲ ਅਨੁਭਵ ਦਾ ਵਿਸ਼ਾ ਹੈ । ਇਸ ਅਨੁਭਵ ਦਾ ਵਰਨਣ ਅਤੇ ਵਿਆਖਿਆ ਪਰਿਪੂਰਨ ਹੁੰਦੀ ਹੋਈ ਵੀ ਸਦਾ ਅਪੂਰਨ ਰਹਿੰਦੀ ਹੈ । ਸੰਖੇਪ ਵਿਚ ਸਹਜ ਅਵਸਥਾ ਨੂੰ ਪੂਰਨ ਗਿਆਨ, ਆਤਮਾ ਦੀ ਅਡੋਲਤਾ, ਉਨਮਨਾ, ਚਉਥਾ ਪਦ, ਤੁਰੀਆ ਪਦ, ਪਰਮਪਦ, ਪਰਮਗਤੀ, ਨਿਰਵਾਨ, ਮੁਕਤੀ ਜਾਂ ਆਪਣੇ ਅਸਲੇ ਦੀ ਪਛਾਣ ਆਖਿਆ ਜਾ ਸਕਦਾ ਹੈ । ਆਪਣੇ ਅਸਲੇ ਦੀ ਪਛਾਣ ਹੋਣ ਉਪ੍ਰੰਤ ਬ੍ਰਹਮ ਗਿਆਨੀ ਦਾ ਹਰ ਕਰਮ ਸਹਜ ਸੁਭਾਉ ਸਹਜ-ਅਨੰਦ ਦਾ ਮਾਰਗ ਦਰਸ਼ਨ ਕਰਦਾ ਹੈ ਤੇ ਗੁਰੂ ਅਮਰਦਾਸ ਵਾਂਗ ਸਹਜ ਯੋਗ ਦੇ ਸਾਧਕ ਦਾ ਜੀਵਨ ਆਦਰਸ਼ ‘ਸਹਜੇ ਸਹਿਜ ਸਮਾਇਆ’ (ਸ੍ਰੀ ਗੁ. ਗ੍ਰੰ. ਸਾ. ਪੰਨਾ 1068) ਬਣ ਜਾਂਦਾ ਹੈ ।
ਓੜਕ ਨੂੰ ਸਹਜ ਅਨੰਦ, ਅਨੰਦ-ਮੂਲ ਅਨੰਦ-ਰੂਪ ਜਾਂ ਪਰਮਾਨੰਦ ਬਣ ਜਾਂਦਾ ਹੈ ।
ਆਨੰਦ ਮੂਲ ਅਨਾਥ ਅਧਾਰੀ ॥
ਗੁਰਮੁਖਿ ਭਗਤਿ ਸਹਿਜ ਸੰਧਾਰੀ
(ਪੰਨਾ : 685)
ਤ੍ਰਿਤੀਆ ਤੀਨੇ ਸਮ ਕਰ ਲਿਆਵੇ ॥
ਆਨੰਦ ਮੂਲ ਪਰਮ ਪਦ ਪਾਵੈ
(ਪੰਨਾ 343)
ਆਨੰਦ ਰੂਪ ਅਨੂਪ ਸਰੂਪਾ
ਗੁਰਿ ਪੂਰੇ ਦੇਖਾਇਆ
(ਪੰਨਾ 1041)
ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥
ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥
ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥
ਕਾ ਨਹੀਂ ਬਿਨਾਸ ॥
(ਪੰਨਾ : 273)
ਨਾਨਕ ਸਹਜੇ ਮਿਲਿ ਰਹੇ
ਹਰi ਪਾਇਆ ਪਰਮਾਨੰਦੂ
(ਪੰਂਾ 465)
ਗੁਰਮਤਿ ਕਾਵਿ ਵਿਚ ਇਸ ਆਨੰਦ ਦੀ ਪ੍ਰਾਪਤੀ ਸਹਜ ਨਾਲ ਹੀ ਸਬੰਧਿਤ ਹੈ । ਦਰਅਸਲ ਸਹਿਜ ਅਤੇ ਆਨੰਦ ਦਾ ਆਪੇ ਵਿਚ ਅਨਿਖੜਵਾਂ ਸਬੰਧ ਹੈ ।
ਬੇਸ਼ਕ ਹਠ ਜੋਗੀਆ, ਸਹਜ ਯਾਨੀ ਸਿੱਧਾਂ, ਤਾਂਤ੍ਰਿਕਾਂ, ਨਾਥ-ਪੰਥੀਆਂ ਅਤੇ ਜੋਗਮਤ ਦੇ ਹੋਰ ਕਈ ਭੇਖਾਂ ਦੀਆਂ ਸਾਧਨਾਂ ਪੱਧਤੀਆਂ ਨਾਲ ਸਬੰਧਿਤ ਯੋਗ ਕਿਰਿਆਵਾਂ ਅਤੇ ਚਰਯਾਵਾਂ ਜਿਵੇਂ ਸਰਵਰ, ਹੰਸ ਪਰਮਹੰਸ, ਆਤਮ ਗਉਣ, ਆਸਣ, ਧਿਆਨ, ਸਮਾਧੀੴ ਸ਼ਿਵਘਰ, ਸ਼ਕਤੀ ਘਰੋ, ਗਗਨ-ੰਮਡਲ, ਸੁੰਨ-ਗੁਫਾ ਸ਼ਬਦ ਧੁਨਿ, ਮਹਾਂਰਸ, ਮਹਾ ਆਨੰਦ, ਮਹਾ ਸੁਖ, ਦਸਮ ਦੁਆਰ, ਅਨਾਹਤ, ਮਹਾ ਸੁਖ, ਦਸਮ ਦੁਆਰ, ਅਨਾਹਤ ਸ਼ਬਦ ਆਦਿ ਦਾ ਵਰਣਨ ਗੁਰਬਾਣੀ ਵਿਚ ਹੋਇਆ ਹੈ ਪਰ ਹਠ-ਯੋਗ ਦੇ ਉਲਟ ਗੁਰਬਾਣੀ ਵਿਚ ਸਰਵ-ਉੱਚ ਆਤਮਿਕ ਅੜਸਥਾ (ਸਹਜ ਆਨੰਦ) ਦੀ ਪਰਾਪਤੀ ਨੂੰ ਸਹਜ ਯੋਗ ਦੁਆਂਰਾ ਪ੍ਰਾਪਤਕਰਨ ਦਾ ਉਪਦੇਸ਼ ਕੀਤਾ ਹੈ । ਗੁਰਮਤਿ ਸਾਹਿਤ ਵਿਚ ਸੁੰਨ-ਗੁਫਾ ਦੀ ਥਾਂ ਸਹਜ-ਗੁਫਾ, ਅਤੇ ਸੁੰਨ-ਸਮਾਧੀ ਦੀ ਥਾਂ ਸਹਜ-ਗੁਫਾ, ਅਤੇ ਸੁੰਨ-ਸਮਾਧੀ ਦੀ ਥਾਂ ਸਹਜ-ਸਮਾਧੀ ਜਾਂ ਸਹਜ-ਧੁੰਨ ਦਾ ਆਦਰਸ਼ ਹੈ । ਇਸੇ ਤਰ੍ਹਾਂ ਗੁਰਮਤਿ ਸਾਹਿਤ ਵਿਚ ਸਹਜ-ਧਿਆਨ, ਸਹਜ-ਗਿਆਨ, ਸਹਜ-ਯੋਗ, ਸਹਜ-ਬੈਰਾਗ, ਸਹਜ-ਨਿਦ੍ਰਾ, ਸਹਜ-ਘਰ, ਸਹਜ-ਧੁਨਿ, ਸਹਜ-ਸ਼ਬਦ, ਸਹਜ-ਆਸਣ, ਸਹਜ-ਕਥਾ, ਸਹਜ-ਰੰਗ, ਸਹਜ-ਸੰਗਾਰ, ਸਹਜ-ਧਨੁਖ, ਸਹਜ-ਸਰੋਵਰ, ਸਹਜ-ਸੁੱਖ, ਸਹਿਜ-ਆਨੰਦ ਆਦਿ ਦਾ ਅਨੁਭਵ ਮਿਲਦਾ ਹੈ ।
ਸਹਜ ਪ੍ਰਾਪਤੀ ਕਿਵੇ ਹੋਵੇ :
ਗੁਰੂ ਅਮਰਦਾਸ ਜੀ ਰਚਿਤ ‘ਰਾਮਕਲੀ ਆਨੰਦ’ ਦੀਆਂ ਮੁਢਲੀਆਂ ਤੁਕਾਂ ਪੜ੍ਹਕੇ ਕਈ ਪਾਠਕ ਆਨੰਦ-ਪ੍ਰਾਪਤੀ ਨੂੰ ਬਹੁਤ ਸੋਖਾ ਕਾਰਜ ਸਮਝ ਬੈਠਦੇ ਹਨ :
ਅਨੰਦੁ ਭਇਆ ਮੇਰੀ ਮਾਏ
ਸਤਿਗੁਰੁ ਮੈ ਪਾਇਆ ॥
ਸਤਿਗੁਰ ਤੇ ਪਾਇਆ ਸਹਜ ਸੇਤੀ ਮਨਿ ਵਜੀਆ ਵਧਾਈਆ ॥
(ਸ੍ਰੀ. ਗੁ. ਗ੍ਰੰ. ਸਾ. ਪੰਨਾ - 817)
ਪਰ ਅਨੰਦ ਪ੍ਰਾਪਤੀ ਲਈ ਸਹਜ-ਪ੍ਰਾਪਤੀ ਜਰੂਰੀ ਹੈ ਅਤੇ ਸਹਜ-ਪ੍ਰਾਪਤੀ ਉਦੋਂ ਤਕ ਨਹੀਂ ਹੋ ਸਕਦੀ ਜਦੋਂ ਤਕ ਮਨੁੱਖ ਦਾ ਮਨ ਤ੍ਰੈਗੁਣੀ ਮਾਇਆ ਦੇ ਚੱਕਰਾਂ ਵਿੱਚ ਭ੍ਰਮਣ ਕਰਦਾ ਰਹਿੰਦਾ ਹੈ । ਧਰਮ ਸ਼ਾਸਤ੍ਰਾਂ ਦਾ ਪਾਠ ਰਟਣ ਨਾ, ਯੱਗ, ਦਾਨ, ਤੀਰਥ-ਯਾਤਰਾ ਆਦਿਕ ਕਰਮ ਕਾਂਡ ਕਰਨ ਨਾਲ ਅਤੇ ਤਰਕਾ-ਵਿਤਰਕਾ ਦੁਆਰਾ ਅਕਲੀ ਚਤੁਰਾੲiਆਂ ਨਾਲ ਮਨ ਦੀ ਹਉਮੈਂ ਸਗੋਂ ਹੋਰ ਵਧਦੀ ਹੈ । ਜਦੋਂ ਤਕ ੳਹੁਮੈਂ ਦੀ ਮੈਲ ਦੂਰ ਨਹੀਂ ਹੁੰਦੀ, ਉਦੋਂ ਤਕ ਹਰ ਪਾਸੇ ਭਟਕਦਾ ਤੇ ਭਰਮਦਾ ਮਨ ਆਪਣੇ ਕੇਂਦਰ ਉੱਤੇ ਟਿਕ ਨਹੀਂ ਸਕਦਾ। ਮਨ ਦੇ ਟਿਕਾਉ ਤੇ ਬਿਨ੍ਹਾਂ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ । ਪੂਰਨ ਗਿਆਨ ਦੀ ਅਵਸਥਾ ਸਦੀਵ ਖੇੜੇ ਤੇ ਸਹਿਜ-ਅਨੰਦ ਦੀ ਅਵਸਥਾ ਹੈ । ਇਸ ਸਹਜ-ਅਵਸਥਾ ਨੂੰ ਪ੍ਰਾਪਤ ਕਰਨ ਲਈ ਸਾਰੀ ਦੁਬਿਧਾ, ਸਾਰੀ ਸ਼ੰਕਾਂ ਤਾਕ ਰਖਕੇਂ ਆਪਣੇ ਮਨ, ਤਨ, ਚਿਤ, ਸਭ ਕੁਝ ਗੁਣ ਸ਼ਬਦ ਨੂੰ ਅਰਪਣ ਕਰਨਾ ਪੈਂਦਾ ਹੈ । ਗੁਰ ਸ਼ਬਦ ਨੂੰ ਅਰਪਣ ਕਰਨਾ ਪੈਂਦਾ ਹੈ । ਗੁਰ ਸ਼ਬਦ ਜੋ ਗੁਰੂ ਤੋਂ ਹੀ ਪ੍ਰਾਪਤ ਹੋ ਸਕਦਾ ਹੈ ।
ਗੁਰੂ ਹੀ ਹੈ ਜੋ ਸਹਜ ਪ੍ਰਾਪਤੀ ਦਾ ਮਾਰਗ ਦਸ ਸਕਦਾ ਹੈ ।
ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥
ਸ਼ਬਦੈ ਹੀ ਤੇ ਸਹਜੁ ਉਪਜੈ
ਹਰਿ ਪਾਇਆ ਸਚੁ ਸੋਾਇ ॥.....
ਪੜੀਐ ਗੁਣੀਐ ਕਿਆ ਕਥੀਐ
ਜਾ ਮੁੰਢਹੁ ਘੁਥਾ ਜਾਇ ॥
ਚਉਥੇ ਪਦ ਮਹਿ ਸਹਜ ਹੈ
ਗੁਰਮੁਖਿ ਪਲੈ ਪਾਇ ॥
ਸਹਜੇ ਅਦਿਸ਼੍ਰਟ ਪਛਾਣੀਐ,
ਨਿਰਭਉ ਜੋਤਿ ਨਿਰੰਕਾਰੁ
ਸਭਨਾ ਜੀਆ ਕਾ ਇਕੁ ਦਾਤਾ
ਜੋਤੀ ਜੋਤਿ ਮਿਲਾਵਣਹਾਰੁ ॥
(ਸਰੀ ਰਾਗ ਮਹਲਾ 3 ਅਸਟਪਦੀ ਪੰਨਾ 68)
ਸਹਜ ਪ੍ਰਾਪਤੀ ਲਈ ਤਾਂ ਜੋਤੀ-ਜੋਤ ਮਿਲਾਉਣੀ ਪੈਂਦੀ ਹੈ । ਭਾਵ ਆਪਾ ਮਿਟਾ ਕੇ ਉਸ ਪ੍ਰਭੂ ਸੰਗ ਲਾਉਣਾ ਪੈਂਦਾ ਹੈ । ਗੁਰ ਸ਼ਬਦ ਬਿਨਾਂ ਹੋਰ ਪੜਨਾ ਸੁਣਨਾ ਬੇਫਾਇਦਾ ਹੈ ਜੇ ਸਹਜ ਪ੍ਰਾਪਤੀ ਦੀ ਲੋੜ ਹੈ । ਬੇਦ ਪੂਰਾਨ ਪੜਨ ਨਾਲ ਸਹਜ ਪ੍ਰਾਪਤ ਨਹੀਂ ਹੁੰਦਾ :
ਕਿਆ ਪੜੀਐ ਕਿਆ ਗੁਨੀਐ
ਕਿਆ ਬੇਦ ਪੁਰਾਨਾਂ ਸੁਨੀਐ
ਪੜੇ ਸੁਨੇ ਕਿਆ ਹੋਈ
ਜਉ ਸਹਜ ਨ ਮਿਲਿਓ ਸੋਈ ॥
(ਸੋਰਠਿ ਕਬੀਰ, ਪੰਨਾ 655)
ਸਹਜ ਪ੍ਰਾਪਤੀ ਲਈ ਹਉਮੈਂ ਹਮੇਸ਼ਾਂ ਆੜੇ ਆਉਂਦੀ ਹੈ ਤੇ ਗੁਮਾਨ-ਅਭਿਆਨ ਸਹਜ ਅਵਸਥਾ ਤਕ ਪਹੁੰਚਣ ਨਹੀਂ ਦਿੰਦੇ । ਸੋਚੀ-ਲਿਵ ਦੁਆਂਰਾ ਗੁਰ ਸ਼ਬਦ ਦੀਕਮਾਈ ਨਾਲ ਹੁੳਮੈਂ ਦੀ ਮੈਲ ਦੂਰ ਹੁੰਦੀ ਹੈ । ੲਹਿ ਦਾਤ ਉਸ ਸਚੇ ਪ੍ਰਮੇਸ਼ਵਰ ਤੇ ਹੀਮਿਲਦੀ ਹੈ ।
ਜਬ ਇਹੁ ਮਨ ਮਹਿ ਕਰਤ ਗੁਮਾਨਾ ॥
ਤਬ ਇਹੁ ਬਾਵਰੁ ਫਿਰਤ ਬਿਗਾਨਾ ॥
ਸਹਜ ਸੁਹੇਲਾ ਫਲੁ ਮਸਕੀਨੀ ॥
ਸਤਿਗੁਰ ਅਪੁਨੈ ਮੋਹਿ ਦਾਨੁ ਦੀਨੀ ॥
(ਗਉੜੀ ਗੁਆਰੇਰੀ ਮਹਲਾ 5.)
ਨਿਰਮਲ ਹਿਰਦੇ ਵਿੱੱਚ ਨਾਮ ਦਾ ਪ੍ਰਕਾਸ਼ ਹੁੰਦਾ ਹੈ ਅਤੇ ਨਾਮ ਦੇ ਨਿਵਾਸ ਨਾਲ ਸਹਜ-ਆਨੰਦ ਦੀ ਪ੍ਰਾਪਤੀ ਹੁੰਦੀ ਹੈ । ਦਸਮ ਦੁਆਰ, ਮਹਾ-ਰਸ, ਅਨਾਹਤ ਸ਼ਬਦ, ਆਦਿਕ ਸਭ ਆਤਿਮਿਕ ਅਵਸਥਾਂਵਾਂ ਸਹਜ ਅਤੇ ਆਨੰਦ-ਪ੍ਰਾਪਤੀ ਦੇ ਨਾਲ ਹੀ ਸਹਜ-ਸੁਭਾ ਪ੍ਰਾਪਤ ਹੋ ਜਾਂਦੀਆਂ ਹਨ ।
ਇਹ ਆਨੰਦ ਕਿਸ ਤਰ੍ਹਾਂ ਦਾ ਹੈ ਇਸ ਨੂੰ ਜਾਨਣ ਲਈ ਸਾਨੂੰ ਅਧਿਆਤਮਕ ਖੇਤਰ ਵਿੱਚ ਢੂੰਘੀਆਂ ਤਾਰੀਆਂ ਲਾਉਣੀਆਂ ਪੈਣਗੀਆਂ । ਸਿੱਧਾਂ ਨੇ ਚਾਰ ਆਨੰਦ ਮੰਨੇ ਹਨ - ਪ੍ਰਥਮਾਨੰਦ, ਪਰਮਾਨੰਦ, ਵਿਆਨੰਦ ਅਤੇ ਸਹਜਾਨੰਦ । ਪ੍ਰਥਮਾਨੰਦ ਵਿਚਿਤ੍ਰ ਛਿਣ ਦਾ ਅਨੰਦ ਹੈ ਜਿਸ ਦੀ ਅਨੁਭੂਤੀ ਆਲਿੰਗਨ ਚੁੰਬਨ ਆਦਿ ਨਾਲਮਿਲਦੀ ਹੈ । ਪਰਮਾਨੰਦ ਗਿਆਨ ਸੁਖ ਦਾ ਯੋਗ ਹੈ । ਵਿਆਨੰਦ ਸਮਾਗਮ ਸੁੱਖ ਦੀ ਭਾਂਤਿ ਹੈ ਅਤੇ ਇਨ੍ਹਾਂ ਸਭ ਰਾਗ ਵਿਰਾਗਾਂ ਤੋਂ ਵਰਜਿਤ ਹੈ । ਚੌਥਾ ਆਨੰਦ, ਸਹਜਾਨੰਦ ਜਿਹੜਾ ਸਰਵਸ੍ਰੇਸ਼ਠ ਹੈ ।
ਪੰਡਿਤ ਹਜ਼ਾਰੀ ਪ੍ਰਸਾਦ ਦਿਵੇਦੀ ਜੀ ਸਹਜਯਾਨੀ ਅਤੇ ਵਜਰਯਾਨੀ ਸਿੱਧਾਂ ਦੀ ਸਾਧਨਾਂ ਬਾਰੇ ਲਿਖਦੇ ਹਨ ‘ਉਹ ਸਾਧਕ ਚਾਰ ਪ੍ਰਕਾਰ ਦੇ ਆਨੰਦ ਮੰਨਦੇ ਹਨ - ਪ੍ਰਥਮਾਨੰਦ, ਪਰਮਾਨੰਦ, ਵਿਆਨੰਦ ਅਤੇ ਸਹਜਨੰਦ । ਅੰਤਿਮ ਅਤੇ ਸ੍ਰੇਸ਼ਠ ਆਨੰਦ ਸਹਜਾਨੰਦ ਹੈ ਇਹੀ ਸੁਖਰਾਜ ਹੈ ਇਹੀ ਮਹਾਂ ਸੁਖ ਹੈ । ਹਿੰਦੂ ਯੋਗ ਸ਼ਾਸ਼ਤ੍ਰਾਕਾਰ ਅਤੇ ਸਿੱਧ ਸੁਖ ਅਤੇ ਆਨੰਦ ਨੂੰ ਨੀਵੀਂ ਉੱਚੀ ਥਾਂ ਦਿੰਦੇ ਹਨ ਪਰ ਗੁਰਮਤਿ ਵਿੱਚ ਅਜਿਹਾ ਕੋਈ ਬਖੇੜਾ ਨਹੀਂ । ਇਥੇ ਸੁਖ ਅਤੇ ਅਨੰਦ ਸਮਾਨਅਰਥੀ ਸ਼ਬਦ ਹਨ । ਇਸਨੂੰ ਕਈ ਥਾਈਂ ਸਹਜ-ਸੁਖ, ਸੁਖ-ਸਹਜ ਤੇ ਸ਼ਾਂਤਿ ਸਹਜ ਸਹਜ-ਅਨੰਦ ਦੇ ਸਮਾਨ ਥਰਥ ਵਿੱਚ ਲਿਆ ਗਿਆ ਹੈ ।
1. ਸੁਖ :
ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ॥
ਕਲਿ ਕਲੇ ਤਨ ਮਾਹਿ ਮਿਟਾਵਉ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 262)
2. ਸੂਖ ਸਹਜ :
(ੳ) ਸੁਖ ਸਹਜ ਸ਼ਾਂਤਿ ਅਨੰਦਾ ॥
ਸਤਿਗੁਰ ਦੀਆ ਦਿਲਾਸਾ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 194)
(ਅ) ਸੁਖ ਸਹਜ ਅਨੰਦ ਘਣੇਰੇ
ਸਿਤਗੁਰ ਦੀਆ ਦਿਲਾਸਾ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 630)
3. ਸਹਜ-ਸੂਖ :
(ੳ) ਸਹਜ ਸੂਕ ਆਨੰਦ ਨਾਮ ਰਸ
ਹਰi ਸੰਤੀ ਮੰਗਲ ਗਾਇਆ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 747)
(ਅ) ਨਾਨਕ ਚੇਤਿ ਸਹਿਜ ਸੁਖੁ ਪਾਵੈ ॥
ਜੇ ਹਰਿ ਵਰੁ ਘਰ ਧਨ ਪਾਇ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 1108)
4. ਸਹਜ ਅਨੰਦ :
(ੳ) ਸਹਜ ਅਨੰਦੁ ਭਇਆ ਮਨਿ ਮੋਹੋ ॥
ਗੁਰ ਆਗੈ ਆਪੁ ਵੇਚਾਇਆ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 172)
(ਅ) ਸਹਜੁ ਅਨੰਦੁ ਰਖਿਓ ਗ੍ਰਹਿ ਭੀਤਰਿ
ਉਠਿ ਉਆਹੁ ਕਉ ਦਉਰਿਓ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 1004)
5. ਸ਼ਾਂਤਿ ਸਹਿਜ :
ਸ਼ਾਂਤਿ ਸਹਜੁ ਆਂਨਦੁ ਘਨਾ
ਪੂਰਨ ਭਈ ਆਸ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 819)
ਗੁਰਮਤਿ ਅਨੁਸਾਰ ਇਹ ਸਹਿਜ ਸੁਖ, ਸਹਜ-ਅਨੰਦ ਜਾਂ ਸ਼ਾਂਤਿ ਸਹਿਜ ਪ੍ਰਮਾਤਮਾ ਨੂੰ ਪਾਇਆਂ ਅਤੇ ਉਸ ਵਿੱਚ ਸਮਾਇਆਂ ਹੀ ਮਿਲਦਾ ਹੈ । ਪ੍ਰਮਾਤਮਾ ਨੂੰ ਪਾਉਣ ਲਈ ਉਸ ਨੂੰ ਯਾਦ ਕਰਨਾ ਜ਼ਰੂਰੀ ਹੈ, ਸਿਮਰਨਾ ਜ਼ਰੂਰੀ ਹੈ । ਸਿਮਰਦੇ ਸਿਮਰਦੇ ਆਪਣੀ ਅਜਿਹੀ ਅਵਸਥਾ ਹੋ ਜਾਵੇ ਕਿ ਉਸ ਦੀ ਯਾਦ ਵਿੱਚ ਜੁੜੇ ਰਹਿਣਾ ਤੇ ਫਿਰ ਉਸ ਨਾਲ ਲਿਵ-ਲਾਉਣਾ ਸੁਭਾਵਿਕ ਹੋ ਜਾਵੇ । ਇਹ ਕਿਵੇਂ ਹੋਵੇ ਇਸ ਦਾ ਮਾਰਗ ਗੁਰੂ ਹੀ ਦਸ ਸਕਦਾ ਹੈ । ਸਾਡਾ ਗੁਰੂ ਗ੍ਰੰਥ ਸਾਹਿਬ ਜਿਸ ਵਿੱਚ ਉਸ ਦਾ ਸਿਮਰਨ ਉਸਨੂੰ ਪਾਉਣ ਤੇ ਸਮਾਉਣ ਦੇ ਰਾਹ ਦਸੇ ਗਏ ਹਨ । ਗੁਰਮਤਿ ਅਨੁਸਾਰ ਸਹਿਜ ਇਕ ਸਾਧਨਾ ਮਾਰਗ ਹੀ ਨਹੀਂ ਸਗੋਂ ਸਮੁੱਚੀ ਜੀਵਨ ਜਾਂਚ ਹੈ । ਗੱਲ ਤਾਂ ਆਪਣੀ ਆਤਮਤ ਦੇ ਸਨਾਤਨ ਰੂਪ ਨੂੰ ਪਛਾਨਣ ਦੀ ਹੈ । ਸਛਿਆਰਾ ਹੋਣ ਦੀ ਅਤੇ ਕੂੜ ਦੀ ਪਾਨ ਤੋੜਨ ਦੀ ਹੈ । ਜੋ ਜੀਵਨ ਵਿੱਚ ‘ਸਹਜ ਖਟੇ ਲਖ ਕਉ ਉਠਿ ਧਾਵੈ । ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈਂ (ਪੰਨਾ 279) ਵਾਲੀ ਅਵਸਥਾ ਬਣੀ ਰਹੀ ਤਾਂ ਮਨ ਨੇ ਸਨਾਤਨ ਰੂਪ ਕਿਵੇਂ ਹੋਣਾ ਹੋਇਆ ? ਸਚਿਆਰ ਦਾ ਪਦ ਕਿਵੇਂ ਪ੍ਰਾਪਤ ਹੋਣਾ ਹੋਇਆ ? ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦ ਸਾਰਾ ਜੀਵਨ ਹੀ ਪ੍ਰਭੂ ਅੱਗੇ ਅਰਪਿਤ ਹੋ ਜਾਵੇ, ਜੀਵਨ ਦੀ ਹਰ ਕ੍ਰਿਆ, ਜਿਵੇਂ ਜਾਗਣਾ, ਸੋਣਾ, ਖਾਣਾ, ਪੀਣਾ, ਹੱਸਣਾ, ਚੁੱਪ ਹੋਣਾ, ਸਾਧੂ ਸੰਗ ਕਰਨਾ ਸਭ ਉਸ ਪ੍ਰਥਾਇ ਹੀ ਹੋਵੇ, ਕੋਈ ਉਚੇਚ ਨਾ ਹੋਵੇ, ਕੋਈ ਵਿਧੀ ਵਿਧਾਨ ਨਹੀਂ, ਅੱਖਾਂ ਨਹੀਂ ਮੁੰਦਣੀਆਂ, ਬਗਲਾ-ਸਮਾਧੀਆਂ ਨਹੀਂ ਲਾਉਣੀਆਂ । ਵਣਾਂ ਵਿੱਚ ਨਹੀਂ ਜਾਣਾ : ‘ਨਿਮਖ ਨਿਮਖ ਕਰਿ’ ਸਰੀਰ ਨਹੀਂ ਕਟਾਉਣਾ ਤਪ ਨਹੀ ਕਰਨੇ, ਸੋਨਾ, ਘੋੜੇ, ਹਾਥੀ ਅਤੇ ਭੂਮੀ ਦਾ ਦਾਨ ਨਹੀਂ ਕਰਨਾ । ਇਹ ਤਾਂ ਸਭ ਕੱਚੀ ਕੰਧ ਨੂੰ ਜਲ ਨਾਲ ਧੋ ਕੇ ਸ਼ੁਧ ਕਰਨ ਦੇ ਸਮਾਨ ਹੈ । ਜੋ ਦੁਨੀਆਦਾਰੀ ਲਈ ਹੋਰ ਸਮਾਂ ਰਖਿਆ ਅਤੇ ਪ੍ਰਭੂ-ਭਗਤੀ ਲਈ ਹੋਰ ਤਾਂ ਫਿਰ ਇਹ ਸਹਿਜ ਨਹੀਂ । ਸਹਿਜ ਹੈ ਜੀਵਨ ਦੇ ਹਰ ਪਲ ਵਿੱਚ ਅਡੋਲਤਾ ਦੇ ਪੰਘੂੜੇ ਉਤੇ ਹਿਲੋਰਾ ਲੈਣਾ । ਸਹਿਜ ਮਾਰਗੀ ਜੋ ਕੁਝ ਕਰਦਾ ਹੈ, ਇਲਾਹੀ ਮੌਜ ਵਿੱਚ ਕਰਦਾ ਹੈ । ਜੋ ਕੁਝ ਉਸ ਤੋਂ ਹੁਮਦਾ ਹੈ, ਆਪਣੇ ਆਪ ਸੁਭਾਵਿਕ ਹੀ ਹੁੰਦਾ ਹੈ । ਉਹ ਸਦਾ ਪ੍ਰਭੂ ਨਾਲ ਵਸਦਾ ਹੈ ਉਸਦੀ ਰਜ਼ਾ ਵਿੱਚ ਰਹਿਮਦਾ ਹੈ ।
ਗੁਰੂਅਰਜਨ ਦੇਵ ਜੀ ਫੁਰਮਾਉਂਦੇ ਹਨ :
ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ।
ਸਦਾ ਸਦਾ ਬਸੈ ਹਰਿ ਸੰਗਿ ॥
ਸਹਜ ਸੁਭਾਇ ਹੋਵੈ ਸੋ ਹੋਇ ।
ਕਰਣੈਹਾਰੁ ਪਛਾਣੈ ਸੋਇ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 282)
ਕਬੀਰ ਜੀ ਇਸ ਪ੍ਰਕਾਰ ਦੇ ਸਹਿਜ ਭਾਵੀਂ ਜੀਵਨ ਨੂੰ ਸਹਿਜ ਸਮਾਧੀ ਕਹਿਮਦੇ ਹਨ । ਇਸ ਸਹਿਜ ਸਮਾਧੀ ਵਿੱਚ ਖੁਲ੍ਹੇ ਨੈਣੀ ਹੀ ਪ੍ਰਭੂ ਦੇ ਦਰਸ਼ਨ ਹੁੰਦੇ ਹਨ । ਕੰਮੀ ਕਾਰੀਂ ਤੁਰੇ ਫਿਰਨਾ ਹੀ ਪਰਕ੍ਰਿਮਾ ਹੈ । ਨਿਤ ਦਾ ਜੀਵਨ ਕਾਰਜ ਹੀ ਪ੍ਰਭੂ ਦੀ ਸੇਵਾ ਹੈ । ਕੰਮ ਕਾਜ ਤੋਂ ਪਿਛੋਂ ਮਿੱਠੀ ਨੀਂਦ ਸੋਣਾ ਹੀ ਦੰਡਵਤ ਪ੍ਰਣਾਮ ਹੈ, ਮੂਹੋਂ ਬੋਲਣਾ ਹੀ ਨਾਮ ਜਪਣਾ ਹੈ, ੁਸਣਨਾ ਹੀ ਸਿਮਰਨ ਹੈ, ਖਾਣਾ ਪੀਣਾ ਹੀ ਪੂਜਾ ਹੈ । ਇਹ ਸਹਿਜ ਰਹਿਣਾੀ ਕੋਈ ਛਿਣਕ ਨਹੀਂ, ਸਗੋਂ ਇਹ ਨਿਰੰਤਰ ਹੈ ਅਤੇ ਦਿਨੋ-ਦਿਨ ਇਸ ਵਿੱਚ ਵਾਧਾ ਹੀ ਹੁੰਦਾ ਹੈ । ੲਹਿੋ ਉਨਮਨੀ ਰਹਿਣੀ ਹੈ, ਇਹ ਦੁਖ ਸੁਖ ਤੋਂ ਪਰੇ ਪਰਮ ਪਦ ਹੈ । ਕਬੀਰ ਜੀ ਨੇ ਲਿਖਿਆ ਹੈ :
ਸਾਧੋ ਸਹਜ ਸਮਾਧੀ ਭਲੀ ।
ਗੁਰ-ਪ੍ਰਤਾਪ ਜਾ ਦਿਨ ਤੇ ਉਪਜੀ, ਦਿਨ ਦਿਨ ਅਧਿਕ ਚਲੀ ॥
ਜਹੰ ਤਹੰ ਡੋਲੋਂ ਸੋਈ ਪਰਕਿਰਮਾ ਜੋ ਕਛੁ ਕੋਰਂ ਸੋ ਸੇਵਾ ।
ਜਬ ਸੋਵੋਂ ਤਬ ਕਰੋਂ ਦੰਡਵਤ ਪੂਜੋਂ ਅੋਰ ਨ ਦੇਵਾ ॥
ਕਹੋਂ ਜੋ ਨਾਮ ਸੁਨੋਂ ਸੋ ਸਿਮਰਿਨ ਖਾਵ-ਪਿਉਂ ਸੋ ਪੂਜਾ ।
ਗਿਰਹ-ਉਜਾੜ ਏਕ ਸਮ ਲੇਖੋਂ ਭਾਵ ਨਾ ਰਾਖੋਂ ਦੂਜਾ ॥
ਆਖ ਨ ਮੂੰਦੋਂ ਕਾਨ ਨ ਰੂੰਥੋਂ ਤਨਿਕ ਕਸ਼ਟ ਨਹਿੰ ਧਾਰੋਂ ।
ਖੁਲ੍ਹੇ ਨੈਨ ਪਹਿਚਾਨੋਂ ਹੰਸਿ-ਹੰਸਿ ਸੁੰਦਰ ਰੂਫ ਨਿਹਾਰੋਂ ॥
ਸਬਦ ਨਿਰੰਤਰ ਸੋ ਮਨ ਲਾਗਾ ਮਲਿਨ ਵਾਸਨਾ ਤਿਆਗੀ ।
ਉਠਤ ਬੈਠਤ ਕਬਹੂੰ ਨ ਛੁਟੈਂ ਐਸੀ ਤਾਰੀ ਲਾਗੀ ॥
ਕਹ ਕਬੀਰ ਯਹ ਉਨਮਨੀ ਰਹਨੀ ਸੋ ਪਰਗਟ ਕਰ ਭਾਈ ।
ਦੁਖ ਸੁਖ ਸੇ ਕੋਈ ਪਰੇ ਪਰਮਪਦ ਤੇਹਿ ਪਦ ਰਹ ਸਮਾਈ ॥
(ਹਜਾਰੀ ਪ੍ਰਸਾਦ ਦਿਵੇਦੀ ‘ਕਬੀਰ’ ਹਿੰਦੀ ਪੰਨਾ 160)
ਸਾਧਾਰਣ ਤੋਂ ਸਾਧਾਰਣ ਮਨੁੱਖ ਦੇ ਜੀਵਨ ਵਿੱਚ ਵੀ ਕੁਝ ਪਲ ਅਜਿਹੇ ਆਉਂਦੇ ਹਨ ਜਦ ਉਸਨੂੰ ਆਪਣੇ ਸਹਿਜ ਰੂਪ ਦਾ ਝਲਕਾਰਾ ਮਿਲਦਾ ਹੈ । ਜਦੋਂ ਉਹ ਆਪਣੇ ਆਪ ਨੂੰ ਮਾਇਆ ਜਾਲ ਤੋਂ ਉਪਰ ਉਠ ਗਿਆ ਮਹਿਸੂਸ ਕਰਦਾ ਹੈ । ਪਰ ਅਸਲ ਸਹਿਜ ਇਉਂ ਜੋਸ਼ ਦੇ ਖਿਣਾਂ ਦਾ ਹੁਲਾਰਾ ਨਹੀਂ ਹੈ ਇਹ ਤਾਂ ਸਾਰਾ ਜੀਵਨ ਪ੍ਰਭੂ-ਪ੍ਰੀਤ ਦਾ ਨਿਭਾ ਕਰਨਾ, ਉਸ ਦੀ ਆਗਿਆ ਪਾਲਣਾ ਕਰਦੇ ਦੁਖ ਤੇ ਸੁਖ ਨੂੰ ਬਰਾਬਰ ਕਰਕੇ ਜਾਣਦੇ ਰਹਿਣਾ ਹੈ ।
ਗੁਰੂ ਅਜਨ ਦੇਵ ਜੀ ਫੁਰਮਾਉਂਦੇ ਹਨ :
ਸੇਵਕ ਕੀ ਓੜੀਕ ਨਿਹੀ ਪ੍ਰੀਤਿ ।
ਜੀਵਤ ਸਾਹਿਬੁ ਸੇਵਿਓ ਅਪਨਾ
ਚਲਤੇ ਰਾਖਿਓ ਚੀਤਿ ॥ ਰਹਾਉ ॥
ਜੈਸੀ ਆਗਿਆ ਕੀਨੀ ਠਾਕੁਰਿ
ਤਿਸ ਤੇ ਮੁਖੁ ਨਹੀ ਮੇਰਿਓ ।
ਸਹਜੁ ਅਨੰਦ ਰਖਿਓ ਗ੍ਰਿਹ ਭੀਤਰਿ
ਉਠਿ ਉਆਹੂ ਕਉ ਦਉਰਿਓ ।
ਆਗਿਆ ਮਹਿ ਭੂਖ ਸੋਈ ਕਰਿ ਸੂਖਾ
ਸੋਗ ਹਰਖ ਨਹੀ ਜਾਨਿਓ । ਜੋ ਜੋ ਹੁਕਮੁ ਭਇਓ ਸਾਹਿਬ ਕਾ
ਸੋ ਮਾਥੈ ਲੈ ਮਾਨਿਓ ।
(ਸ੍ਰ.ਗੁ.ਗ੍ਰੰ.ਸਾ. ਪੰਨਾ1000)
ਸਹਿਜ ਅਵਸਥਾ ਦੀ ਪ੍ਰਾਪਤੀ ਸਤਿਗੁਰੂ ਕਿਰਪਾ ਤੇ ਹੀ ਮਿਲਦੀ ਹੈ । ਸਤਿਗੁਰੂ ਕਿਰਪਾ ਉਸ ਸਤਿਗੁਰੂ ਨੂੰ ਜਪਣ ਸਿਮਰਣ ਤੇ ਹੀ ਪ੍ਰਾਪਤ ਹੁੰਦੀ ਹੈ :
ਗਉੜੀ ਮਹਲਾ 5
ਗੁਰ ਕੈ ਬਚਨਿ ਧਿਆਇਓ ਮੋਹਿ ਨਾਉ ।
ਗੁਰ ਪਰਸਾਦਿ ਮੋਹਿ
ਮਿਲਿਆਂ ਥਾਉ ॥ ਰਹਾਉ ॥
ਗੁਰ ਕੈ ਬਚਨਿ ਸੁਣਿ ਰਸਨ ਵਖਾਣੀ ॥
ਗੁਰ ਕਿਰਪਤ ਤੇ ਅੰਮ੍ਰਿਤ ਮੇਰੀ ਬਾਣੀ ।
ਗੁਰ ਕੈ ਬਚਨਿ ਮਿਟਿਆ ਮੇਰਾ ਆਪੁ ।
ਗੁਰ ਕੀ ਦਇਆ ਹਤੇ ਮੇਰਾ ਵਡ ਪਰਤਾਪੁ ॥
ਗੁਰ ਕੈ ਬਚਨਿ ਮਿਟਿਆ ਮੇਰਾ ਭਰਮੁ ॥
ਗੁਰ ਕੈ ਬਚਨਿ ਪੋਖਿਓ ਸਭੁ ਬ੍ਰਹਮੁ ॥
ਗੁਰ ਕੈ ਬਚਨਿ ਕੀਨੋ ਰਾਜੁ ਜੋਗੁ ॥
ਗੁਰ ਕੈ ਸੰਗਿ ਤਰਿਆ ਸਭੁ ਲੋਗੁ ॥
ਗੁਰ ਕੈ ਬਚਨਿ ਮੇਰੇ ਕਾਰਜ ਸਿਧਿ ॥
ਗੁਰ ਕੈ ਬਚਨਿ ਪਾਇਆ ਨਉ ਨਿਧਿ ॥
ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ ॥
ਤਿਸ ਕੀ ਕਣੀਐ ਜਮ ਕੀ ਫਾਸਾ ॥
ਗੁਰ ਕੈ ਬਚਨਿ ਜਾਗਿਆ ਮੇਰਾ ਕਰਮੁ ॥
ਨਾਨਕ ਗੁਰੁ ਭੇਟਿਆ ਪਾਰਬ੍ਰਹਮੁ ॥
ਤਿਸੁ ਗੁਰ ਕਉ ਸਿਮਰਉ ਸਾਸਿ ਸਾਸਿ ॥
ਗੁਰ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 239)
ਸਿਮਰਿ ਸਿਮਰਿ ਕਾਟੇ ਸਭਿ ਰੋਗ ॥
ਚਰਣ ਧਿਆਨ ਸਰਬ ਸੁਖ ਭੋਗ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 240)
ਨਾਨਕ ਨਾਮੁ ਮਹਾ ਰਸੁ ਮੀਠਾ
ਗੁਰਿ ਪੂਰੈ ਸਚੁ ਪਾਇਆ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 243)
ਸਹਿਜ ਦੇ ਲਾਭ :
ਉਸ ਦਾ ਨਾਮ ਲਿਆਂ ਉਸ ਦਾ ਸਿਮਰਨ ਕੀਤਿਆਂ ਆਪਣਾ ਆਪ ਮਿਟਾਇਆ, ਉਸ ਨੂੰ ਆਪਣਾ ਆਪਾ ਅਰਪਿਆਂ ਤੇ ਉਸ ਵਿੱਚ ਸਮਾਇਆ ਜੇ ਸੁਖ ਮਿਲਦਾ ਹੈ ਉਹ ਸਹਿਜ ਸੁਖ ਹੈ ਉਸ ਦੀ ਅਵਸਥਾ ਇਉਂ ਬਿਆਨੀ ਹੈ :
ਮੇਰੈ ਮਨਿ ਅਨਦੂ ਭਇਆ ਜੀਉਂ ਵਜੀ ਵਾਧਾਈ ॥
ਘਰਿ ਲਾਲੂ ਆਇਆ ਪਿਆਰਾ ਸਭ ਤਿਖਾ ਬੁਝਾਈ ॥
ਮਿਲਿਆ ਤ ਲਾਲੂ ਗੁਪਾਲ ਠਾਕੁਰੁ ਸਖੀ ਮੰਗਲੂ ਗਾਇਆ ॥
ਸਭ ਮੀਤ ਬੰਧਪ ਹਰਖੁ ਸੁਪਜਿਆ ਦੂਤ ਥਾਊ ਗਵਾਇਆ ॥
ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ ਵਿਛਾਈ ॥
ਬਿਨਵੰਤਿ ਨਾਨਕੁ ਸਹਜਿ ਰਹੈ ਹਰਿ ਮਿਲਿਆ ਕੰਤੂ ਸੁਖਦਾਈ ॥
(ਰਾਗ ਗਉੜੀ ਛੰਤ ਮਹਲਾ 5 ਪੰਨਾ 247)
ਸਹਜ ਸੁਖ ਉਸ ਨੂੰ ਮਿਲਣ ਪਿਛੋਂ ਹੀ ਪ੍ਰਾਪਤ ਹੁੰਦਾ ਹੈ ਤੇ ਸਾਰੇ ਭਰਮ ਧੋ ਕੇ ਸ਼ਾਂਤੀ ਤੇ ਪ੍ਰਕਾਸ਼ ਦਾ ਕੰਵਲ ਫੁਲ ਖਿੜਦਾ ਹੈ ।
ਸੁਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ, ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ ।
ਸੁਣਿ ਸਖੀਏ ਮੇਰੀ ਨੀਦ ਭਲੀ, ਮੈਂ ਆਪਨੜਾ ਪਿਰੁ ਮਿਲਿਆ ॥
ਭ੍ਰਮੁ ਖੋਇਓ ਸ਼ਾਂਤਿ ਸਹਜਿ ਸੁਆਮੀ, ਪਰਗਾਸੁ ਭਇਆ ਕਉਲ ਖਿਲਿਆ ।
ਵਰੁ ਪਾਇਆ ਪ੍ਰਭੂ ਅੰਤਰਜਾਮੀ ਨਾਨਕ ਸੋਹਾਗੁ ਨਾ ਟਲਿਆ ॥
(ਗਉੜੀ ਮਹਲਾ 5 ਪੰਨਾ 248)
ਇਸਤਰ੍ਹਾਂ ਸਹਿਜ ਸੁਖ ਆਤਮ ਪਛਾਣ ਦਾ ਸੁਖ, ਆਪਣੇ ਘਰ ਜਾਣ ਦਾ ਸੁਖ, ਜਲ ਵਿੱਚ ਜਲ ਅਤੇ ਜੋਤਿ ਵਿਚ ਜੋਤਿ ਦੇ ਸਮਾਂ ਜਾਣ ਦਾ ਸੁਖ, ਉਤਪੰਨ ਅਰਥਾਂ ਅਨੁਸਾਰ ਸੁਖ ਸਹਿਜ ਦਾ ਅਰਥ ਹੈ ਸੁਭਾਵਿਕ ਜੀਵਨ ਦਾ ਸੁਖ । ਸੁਭਾਵਿਕ ਜੀਵਨ ਉਸ ਦਾ ਹੀ ਹੁੰਦਾ ਹੈ ਜਿਸ ਨੇ ਨਿਜ ਸਰੂਪ ਨੂੰ ਪਛਾਣ ਲਿਆ ਹੋਵੇ । ਇਸ ਬਿਨਾਂ ਸੁਭਾਵਿਕਤਾ ਨਹੀਂ ਅਤੇ ਸੁਭਾਵਿਕਤਾ ਬਿਨਾਂ ਅਡੋਲ ਸੁਖ ਨਹੀਂ । ਸੋ. ਸੁਖ ਸਹਿਜ ਦਾ ਭਾਵ ਹੋਇਆ ਅਕਾਲ ਪੁਰਖ ਨਾਲ ਅਭੇੁਦ ਸੁਭਾਵਿਕ ਜੀਵਨ ਦਾ ਸੁਖ ।
ਗੁਰਮਤਿ ਵਿੱਚ ਸਹਿਜ ਅਵਸਥਾ ਦੇ ਅਨੰਦ ਨੂੰ ਦੂਜਿਆਂ ਨਾਲ ਸਾਝਾਂ ਕਰਨ ਦਾ ਅਨੂਠਾ ਯਤਨ ਹੈ ਭਾਵੇਂ ਕਿ ਇਸ ਦਾ ਕਥਨ ਕਰਨਾ ‘ਕਰੜਾ ਸਾਰ’ ਮੰਨਿਆ ਹੈ । ਗੁਰੂ ਨਾਨਕ ਦੇਵ ਜੀ ਨੇ ਇਸ ਦਾ ਸਵਾਦ ‘ਗੂੰਗੇ ਦੇ ਗੁੜ ਖਾਣ’ ਦੇ ਦ੍ਰਿਸ਼ਟਾਂਤ ਦਿੰਦੇ ਹੋਏ ਉਚਾਰਿਆ ਹੈ :
ਜਿਨ ਚਾਖਿਆ ਸੋਈ ਸਾਦੂ ਜਾਣਨਿ, ਜਿਉ ਗੂੰਗੇ ਮਠਿਆਈ ॥
ਅਕਥੈ ਕਾ ਕਿਆ ਕਥੀਐ ਭਾਈ, ਚਾਲਉ ਸਦਾ ਰਜਾਈ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 635)
ਇਸ ਸਹਿਜ ਦੀ ਨਿਰਾਲੀ ਕਥਾ ਨੂੰ ਅਕਥ ਕਹਿੰਦੇ ਹੋਏ ਭਗਤ ਕਬੀਰ ਜੀ ਲਿਖਦੇ ਹਨ :
ਸਹਜ ਕੀ ਅਕਥ ਕਥਾ ਨਿਰਕਾਰੀ
ਤੁਲਿ ਨਹੀਂ ਦਢੈ ਜਾਇ ਨ ਮੁਕਾਤੀ, ਹਲਕੀ ਲਗੈ ਨਾ ਭਾਰੀ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 333)
ਸਹਿਜ ਦਾ ਸੁਖ, ਪਰਮ ਸੁਖ, ਜਾਂ ਸਦਾ ਸੁਖ ਨਾ ਜੀਭ ਦਾ ਸੁਖ ਹੈ ਨਾ ਕੰਨਾਂ ਦਾ, ਨਾ ਅੱਖਾਂ ਦਾ, ਨਾ ਕਿਸੇ ਹੋਰ ਇੰਦ੍ਰੀ ਦਾ ਤੇ ਨਾ ਹੀ ਸਮੁੱਚੇ ਸਰੀਰ ਦਾ, ਇਹ ਤਾਂ ਇਕ ਆਤਮਿਕ ਅਨੁਭਵ ਹੈ । ਡਾ. ਪ੍ਰਬੋਧ ਕੁਮਾਰ ਬਾਗਚੀ ਲਿਖਦੇ ਹਨ ‘ ਇਸ ਮਹਾਨ ਸੁਖ ਦੀ ਵਿਆਖਿਆ ਕਰਨੀ ਬਹੁਤ ਕਠਿਨ ਹੈ, ਕਿਉਂਕਿ ਇਹ ਸਮਰਸ ਹੈ, ਸਹਜਾਨੰਦ ਹੈ । ਨਾ ਇਹ ਕੰਨਾਂ ਨਾਲ ਸੁਣ ਸਕੀਦਾ ਹੈ ਨਾ ਅੱਖਾਂ ਨਾਲ ਦੇਖ ਸਕੀਦਾ ਹੈ । ਨਾ ਹਵਾ ਉਸਨੂੰ ਹਿਲਾ ਸਕਦੀ ਹੈ, ਨਾ ਅਗਨੀ ਉਸਨੂੰ ਜਲਾ ਸਕਦੀ ਹੈ, ਨਾ ਜਲ ਅਤੇ ਬਰਖਾ ਨਾਲ ਉਹ ਭਿਜਦਾ ਹੈ । ਨਾ ਉਹ ਵਧਦਾ ਹੈ, ਨਾ ਉਹ ਘਟਦਾ ਹੈ, ਨਾ ਉਹ ਅਚਲ ਹੈ ਨਾ ਉਹ ਗਤੀਸੀਲ ਹੈ ।
ਪਰ ਗੁਰਮਤਿ ਵਿੱਚ ਤਾਂ ਇਸ ਅਕਥ ਨੂੰ ਕਹਿਣਾ ਜਰੂਰੀ ਸਮਝਿਆ ਗਿਆ ਹੈ ਤਾਂ ਕਿ ਇਸ ਦਾ ਅਨੁਭਵ ਜਨ ਸਾਧਾਰਨ ਨਾਲ ਸਾਂਝਾ ਕੀਤਾ ਜਾਵੈ ਤੇ ਇਸ ਮਾਰਗ ਤੇ ਚਲਕੇ ਇਸ ਦੀ ਪ੍ਰਾਪਤੀ ਦਾ ਗਿਆਨ ਵੰਡਿਆ ਜਾਵੇ ਉਹ ਗਿਆਨ ਜੋ ਕੋਈ ਗੁਰੂ ਅਨੁਭਵ ਕਰਵਾਉਣਾ ਚਾਹੇਗਾ । ਉਹ ਗਿਆਨ ਜੋ ਮੁਕਤੀ ਵਲ ਲੈ ਜਾਏਗਾ ।
ਵੱਖ ਵੱਖ ਮੋਤਾਂ ਵਿੱਚ ਮੁਕਤੀ ਪ੍ਰਾਪਤ ਕਰਨ ਦੇ ਵੱਖ ਵੱਖ ਸਾਧਨ ਦਸੇ ਗਏ ਹਨ ।
ਵੇਦਾਂ ਵਿੱਚ ਮੁਕਤੀ ਦੀ ਪ੍ਰਾਪਤੀ ਦੇਵਾਂ ਦੁਆਰਾ ਸਮਝੀ ਜਾਂਦੀ ਸੀ । ਦੇਵਾਂ ਨੂੰ ਪ੍ਰਸੰਨ ਕਰਨ ਲਈ ਕਰਮ ਕਾਂਡ ਤੇ ਬਲ ਦਿਤਾ ਗਿਆ । ਉਪਨਿਸ਼ਦ ਗਿਆਨ ਮਾਰਗ ਨੂੰ ਅਪਣਾਉਂਦੇ ਹਨ । ਗੀਤਾ ਵਿੱਚ ਕਰਮ, ਗਿਆਨ, ਭਗਤੀ ਤੇ ਯੋਗ, ਵਿਸ਼ੇਸ਼ ਤੋਰ ਤੇ ਕਰਮ ਯੋਗ ਨੂੰ ਆ ਆਧਾਰ ਮੰਨਿਆ ਗਿਆ ਹੈ । ਜੈਨ ਤਮ ਅਨੁਸਾਰ ਤਪ ਅਹਿੰਸਾ ਆਦਿ ਨਾਲ ਕਰਮਾਂ ਦੇ ਬੰਧਨ ਤੋਂ ਮੁਕਤ ਹੈ ਜਾਈਦਾ ਹੈ । ਬੁਧ ਮਤ ਨਿਰਵਾਣ ਲਈ ਅੱਠ ਸ਼ੁਭ ਗੁਣਾਂ ਨੂੰ ਧਾਰਨ ਤੇ ਬਲ ਦਿੰਦਾ ਹੈ । ਯੋਗ ਤੇ ਨਾਥ ਮਤ ਮਾਨਸਿਕ ਅਤੇ ਸਰੀਰਕ ਸਾਧਨਾਂ ਰਾਹੀਂ ਪੰਜ ਕਲੇਸ਼ਾਂ ਤੇ ਨਵਿਰਤ ਹੋ ਕੇ ਆਂਤਮਾ ਨੂੰ ਸੁਤੰਤਰ ਕਲਾ ਤੇ ਬਲ ਦਿੰਦੇ ਹਨ । ਗੁਰਮਤਿ, ਨਾਮ ਸਿਮਰਨ ਤੇ ਈਸ਼ਵਰ ਸਹਿਜਾ ਭਗਤੀ ਜਾਂ ਪ੍ਰੇਮਾ-ਭਗਤੀ ਨੂੰ ਸਰਬ ਸ੍ਰੇਸ਼ਟ ਮੰਨਦੀ ਹੈ ।
ਪ੍ਰੇਮ-ਭਗਤਿ ਕਰਿ ਸਹਿਜ ਸਮਾਇ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 65)
ਸਤਿਗੁਰੂ ਸੇਵਨਿ ਆਪਣਾ, ਤਿਨਹਾ ਵਿਟਹੁ ਹਓ ਵਾਰਿਆ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 1022)
ਮੁਕਤਿ ਭੁਗਤਿ ਜੁਗਤਿ ਹਰਿ ਨਾਉ । ਪ੍ਰੇਮ ਭਗਤਿ ਨਾਨਕ ਗੁਣ ਗਾਉ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 20...)
ਪ੍ਰੇਮ ਭਗਤਿ ਭਜੁ ਗੁਣੀ ਨਿਧਾਨੁ । ਨਾਨਕ ਦਰਗਾਹ ਪਾਈਏ ਮਾਨੁ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 196..)
ਪ੍ਰੇਮ ਭਗਤਿ ਨਾਨਕ ਸੁਖੁ ਪਾਇਆ, ਸਾਧੂ ਸੰਗਿ ਸਮਾਈ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 262)
ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ,ਤ੍ਰਿਪਤ ਅਘਾਨੇ ਮੁਕਤਿ ਭਏ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 487..)
ਫਿਰ ਉਹ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ ਜਿਥੇ ਜਨਮ ਮਰਨ ਦਾ ਭੈ ਖਤਮ ਹੋ ਜਾਂਦਾ ਹੈ, ਜਿਥੇ ਆਤਮਾ ਪਰਮਾਤਮਾ ਵਿੱਚ ਸਮਾ ਜਾਂਦੀ ਹੈ । ਹਰਪਾਸੇ ਅਥਾਹ ਪ੍ਰਕਾਸ਼ ਦਾ ਪਸਾਰਾ ਹੁੰਦਾ ਹੈ, ਜਿਸ ਅਗੇ ਚੰਦ ਸੂਰਜ ਤੁੱਛ ਜਾਪਦੇ ਹਨ । ਹਿਰਦੇ ਕਮਲ ਵਿੱਚ ਗੁਣਾਂ ਦੇ ਰਤਨਾਂ ਦਾ ਬਿਜਲੀ ਲਿਸ਼ਕਦੀ ਹੁੰਦਾ ਹੈ, ਅਨਾਹਤ ਸ਼ਬਦ ਦੀ ਗੁੰਜਾਈ ਸੁਣਾਈ ਦਿੰਦੀ ਹੈ। ਇਸ ਵਿੱਚ ਨਿਰੰਜਣ ਅਡੋਲਤਾ ਹੈ, ਪੂਰਨ ਸੁਤੰਤਰਤਾ ਹੈ, ਬੰਧਨ ਟੁੱਟ ਜਾਂਦੇ ਹਨ ।
ਸੁਖ-ਸਹਿਜ ਵਿਚ ਲੀਨ ਸੰਤ ਜਾਂ ਭਗਤ ਪ੍ਰਭੂ ਦੀ ‘ਸਹਜੁ ਸਿਫਤਿ’ ਜਾਂ ‘ਸਹਜ-ਕਥਾ’ ਦਾ ਆਨੰਦ ਮਾਣਦੇ ਹਨ । ਉਨ੍ਹਾਂ ਨੂੰ ਜਨਮ-ਮਰਨ ਦਾ ਡਰ ਜਾਂ ‘ਹਰਖ ਸੋਗ’ ਨਹੀਂ ਵਿਆਪਦਾ । ਸਾਚ ਨਾਮ ਕੀ ਅੰਮ੍ਰਿਤ ਵਰਖਾ ਜਾਂ ‘ਕੀਰਤਨ ਆਧਾਰ’ ਉਨ੍ਹਾਂ ਨੂੰ ਡੋਲਣ ਤੋਂ ਬਚਾਉਂਦੇ ਹਨ :
ਸਹਜ ਸਿਫਤਿ ਭਗਤਿ ਤਤੁ ਗਿਆਨ ।
ਸਦਾ ਅਨੰਦੁ ਨਿਹਚਲੁ ਸਚੁ ਥਾਨਾ ॥
ਤਹਾ ਸੰਗਤਿ ਸਾਧ ਗੁਣ ਰਸੈ ।
ਅਨਭਉ ਨਗਰੁ ਤਹਾ ਸਦ ਵਸੈ ॥
ਤਹ ਭਉ ਭਰਮਾ ਸੋਗੁ ਨ ਚਿੰਤਾ ।
ਆਵਣ ਜਾਵਣੁ ਮਿਰਤੁ ਨ ਹੋਤਾ ॥
ਤਹ ਸਦਾ ਅਨੰਦ ਅਨਹਤ ਆਖਾਰੇ ।
ਭਗਤ ਵਸਹਿ ਕੀਰਤਨ ਆਧਾਰੇ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 237)
ਸੁਖ ਮਹਲ ਜਾ ਕੇ ਉਚ ਦੁਆਰੇ ॥
ਤਾਂ ਮਹਿ ਵਾਸਹਿ ਭਗਤ ਪਿਆਰੇ ॥
ਸਹਜ ਕਥਾ ਪ੍ਰਭ ਕੀ ਅਤਿ ਮੀਠੀ ।
ਵਿਰਲੈ ਕਾਹੁ ਨੇਤ੍ਰਹੁ ਡੀਨੀ ॥ ਰਹਾਉ ॥
ਤਹ ਗੀਤ ਨਾਦ ਅਖਾਰੇ ਸੰਗਾ ॥
ਉਹਾ ਸੰਤ ਕਰਹਿ ਹਰi ਰੰਗਾ ॥
ਤਹ ਮਰਣੂ ਨ ਜੀਵਣੂ ਸੋਗੁ ਨ ਹਰਖਾ ।
ਸਾਚ ਨਾਮ ਕੀ ਅੰਮ੍ਰਿਤ ਵਰਖਾ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 738)
ਗੁਰਮਤਿ ਵਿੱਚ ਅਜਿਹੇ ਮੁਕਤ ਜਾਂ ਆਤਮ ਮੰਡਲ ਦੇ ਨਿਵਾਸੀ ਸੁੱਖ ਸਹਿਜ ਦੀ ਅਵਸਥਾ ਵਿੱਚ ਵਿਚਰਨ ਵਾਲੇ ਮਨੁੱਖ ਲਈ ਗੁਰਮੁਖ, ਬ੍ਰਹਮ ਗਿਆਨੀ, ਸਾਧ, ਭਗਤ, ਸੰਤ, ਜੀਵਨ-ਮੁਕਤ ਅਤੇ ਨਰ ਆਦਿ ਪਦ ਵਰਤੇ ਗਏ ਹਨ । ਗੁਰਮਤਿ ਅਨੁਸਾਰ ਸਾਰੇ ਮਾਨਵ ਨੂੰ ਉਸ ਅਵਸਥਾ ਵਲ ਵਧਣਾ ਚਾਹੀਦਾ ਹੈ ਤੇ ਉੇਸ ਅਵਸਥਾ ਰਾਹੀਂ ਜੀਵਨ-ਮੁਕਤੀ ਪ੍ਰਾਪਤ ਕਰਨੀ ਚਾਹੀਦ ਹੈ । ਇਸੇ ਵਿੱਚ ਹੀ ਰਬਤ ਦਾ ਭਲਾ ਹੈ ।

ਸਾਰ :-
ਸੰਖੇਪ ਵਿੱਚ ‘ਸਹਜ’ ਉਹ ਸੁਭਾਵਕ ਅਵਸਥਾ ਹੈ ਜਿਥੇ ਮਾਨਵ ਸੁਖ-ਦੁਖ ਨੂੰ ਬਰਾਬਰ ਜਾਣਦਾ ਹੈ, ਡਰ-ਭੈ ਨਹੀਂ ਮੰਨਦਾ, ਮਾਨ ਅਪਮਾਨ, ਹਰਖ ਸੋਗ ਤੋਂ ਨਿਆਰਾ ਹੁੰਦਾ ਹੈ, ਆਸਾ-ਮਨਸਾ ਤਿਆਗ ਦਿੰਦਾ ਹੈ, ਨਿੰਦਿਆ ਉਸਤਤ ਤੇ ਲੋਭ ਮੋਹ ਅਭਿਮਾਨ ਤੋਂ ਰਹਿਤ ਹੁੰਦਾ ਹੈ, ਕਾਮ-ਕ੍ਰੋਧ ਤੋਂ ਦੂਰ ਹੁੰਦਾ ਹੈ, ਆਪਣੀ ਆਤਮਾ ਪ੍ਰਮਾਤਮਾ ਨਾਲ ਮਿਲਾ ਕੇ ਬ੍ਰਹਮ ਨਿਵਾਸ ਕਰ ਲੈਂਦਾ ਹੈ । ਇਹ ਅਵਸਥਾ ਗੁਰ ਕਿਰਪਾ ਤੇ ਹੀ ਪ੍ਰਾਪਤ ਹੁੰਦੀ ਹੈ । ਇਸ ਅਵਸਥਾ ਵਿੱਚ ਜਿਉਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ ਪ੍ਰਾਣੀ ਈਸ਼ਵਰ ਵਿੱਚ ਇਕ ਮਿਕ ਹੋ ਜਾਂਦਾ ਹੈ ਭਾਵ ਮੁਕਤੀ ਪ੍ਰਾਪਤ ਕਰ ਲੈਂਦਾ ਹੈ । ਇਸ ਦਾ ਵਰਨਣ ਸ੍ਰੀ ਗੁਰੂ ਤੇਗ ਬਹਾਦਰ ਜੀ ਇਉਂ ਕਰਦੇ ਹਨ :
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ,
ਸੁਖ ਸੁਨੇਹ ਅਰੁ ਭੈ ਨਹੀ ਜਾ ਕੈ
ਕੰਚਨ ਮਾਟੀ ਮਾਨੈ ॥ ਰਹਾਉ ॥
ਨਹ ਨਿੰਦਿਆ ਨਹ ਉਸਤਤਿ ਜਾ ਕੈ, ਲੋਭੂ ਮੋਹੁ ਅਭਿਮਾਨਾ ॥
ਹਰਖ ਸੋਗ ਤੇ ਰਹੈ ਨਿਆਰਉ, ਨਾਹਿ ਮਾਨ ਅਪਮਾਨਾ ॥
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥
ਕਾਮ ੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਗ ਘਟਿ ਬ੍ਰਹਮੁ ਨਿਵਾਸਾ ॥
ਗੁਰ ਕਿਰਪਾ ਜਿਹ ਨਰ ਕਉ ਕੀਨੀ,
ਤਿਹ ਇਹ ਜੁਗਤਿ ਪਛਾਨੀ ॥
ਨਾਨਕ ਲੀਨ ਭਇਓ ਗੋਬਿੰਦ ਸਿਉ
ਜਿਉ ਪਾਨੀ ਸੰਗਿ ਪਾਨੀ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 633-634)
ਗੁਰੂ ਹੀ ਸਹਿਜ ਭਗਤੀ ਦਾ ਮਾਰਗ ਦਰਸਾਉਂਦਾ ਹੈ :-
ਸਹਜੈ ਨੇ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ।
ਗੁਰ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜਾਇ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 359)
ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ ॥
ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥
(ਸ੍ਰ.ਗੁ.ਗ੍ਰੰ.ਸਾ. ਪੰਨਾ 359)
ਗੁਰਮਤਿ ਅਨੁਸਾਰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਦੇ ਜ਼ਰੀਏ ਅਸੀਂ ਸਹਜ ਮਾਰਗ ਤੇ ਚਲ ਸਕਦੇ ਹਾਂ । ਸੋ ਆਉ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲੜ ਫੜੀਏ ਤੇ ਸਹਿਜ ਅਵਸਥਾ ਤੇ ਪਹੁੰਚਣ ਦੀ ਕੋਸ਼ਿਸ਼ ਵਿੱਚ ਜੁਟ ਜਾਈਏ ।

ਹਵਾਲੇ
1. ਭਾਈ ਕਾਹਨ ਸਿੰਘ ਨਾਭਾ (ਭਾਈ ਸਾਹਿਬ) - ‘ਮਹਾਨ ਕੋਸ਼’ ਨੈਸ਼ਨਲ ਬੁਕ
ਸ਼ਾਪ, ਦਿੱਲੀ, 1995.
2. ਕਾਲਾ ਸਿੰਘ ਬੇਦੀ (ਡਾ.) - ‘ਗੁਰੂ ਨਾਨਕ ਸ਼ਬਦ ਰਤਨਾਕਾਰ’, ਭਾਸ਼ਾ
ਵਿਭਾਗ ਪੰਜਾਬ, 1990
3. ਉਹੀ
4. ਪੰਡਤ ਤਾਰਾ ਸਿੰਘ ਨਰੋਤਮ - ‘ਗੁਰੂ ਗਿਰਾਰਥ ਕੋਸ਼’ ਭਾਗ 1. ਪੰਨਾ 202.
5. ਸੁਰਜੀਤ ਸਿੰਘ (ਡਾ.) - ‘ਗੁਰਮਤਿ ਕਾਵਿ ਵਿੱਚ ਸੁੱਖ-ਸਹਿਜ ਦਾ
ਸੰਕਲਪ’, ਖੋਜ ਪਤ੍ਰਿਕਾ ਗੁਰਮਤਿ ਕਾਵਿ ਅੰਕ, ਪੰਜਾਬੀ ਯੂਨੀ, ਪਟਿਆਲਾ,
ਸਤੰਬਰ 1985 ਪੰਨਾ 122.
6. ਕਾਹਨ ਸਿੰਘ ਨਾਭਾ (ਭਾਈ ਸਾਹਿਬ) - ਗੁਰਮਤਿ ਮਾਰਤੰਡ, ਸ਼੍ਰੋ. ਗੁ. ਪ੍ਰ.
ਕਮੇਟੀ 1953 ਪੰਨਾ - 110.
7. ਨਰੈਣ ਸਿੰਘ - ‘ਗੁਰਮਤਿ ਤੇ ਭਗਤੀ’, ‘ਭਗਤੀ ਕਾਵਿ’, ਭਾਸ਼ਾ ਵਿਭਾਗ,
ਪੰਜਾਬ 1970 ਪੰਨਾ 153.
8. ਉਹੀ
9. ਨਰੈਣ ਸਿੰਘ : ਪੰਨਾ 155.
10. ਪਿਆਰਾ ਸਿੰਘ ਪਦਮ - ‘ਗੁਰੂ ਗ੍ਰੰਥ ਸੰਕੇਤ ਕੋਸ਼’, ਪੰਜਾਬੀ ਯੂਨੀ,
ਪਟਿਆਲਾ, ਪੰਨਾ 151.
11. ਬਲਬੀਰ ਸਿੰਘ (ਡਾ.)-’ਗੁਰਮਤਿ ਕਾਵਿ ਵਿੱਚ ਅਨੰਦ ਦਾ ਸੰਕਲਪ’ ਖੋਜ
ਪਤ੍ਰਿਕਾ, ਗੁਰਮਤਿ ਕਾਵਿ ਅੰਕ ਪੰਨਾ 103-104.
12. ਉਹੀ
13. ਉਹੀ
14. ਉਹੀ
15. ਧਰਮਵੀਰ ਭਾਰਤੀ (ਡਾ.) - ‘ਸਿੱਧ ਸਾਹਿਤਯ’ ਪੰਨਾ 219.
16. ਪੰਡਿਤ ਹਜ਼ਾਰੀ ਪ੍ਰਸਾਦ ਦਿਵੇਦੀ - ‘ਨਾਥ ਸੰਪ੍ਰਦਾਇ’ ਪੰਨਾ 88.
17. ਸੁਰਜੀਤ ਸਿੰਘ (ਡਾ.) - ਪੰਨਾ 126
18. ਉਹੀ ਪੰਨਾ 127.
19. ਉਹੀ
20. ਧਰਮਵੀਰ ਭਾਰਤੀ (ਡਾ.) - ‘ਸਿੱਧ ਸਾਹਿਤਯ, ਪੰਨਾ 88.
21. ਦਲੀਪ ਸਿੰਘ ਦੀਪ (ਡਾ.) ‘ਗੁਰਬਾਣੀ ਚਿੰਤਨ, ਸ਼੍ਰੋ.ਗੁ.ਪ੍ਰ. ਕਮੇਟੀ,
ਅੰਮ੍ਰਿਤਸਰ 1984, ਪੰਨਾ 134.
 

❤️ CLICK HERE TO JOIN SPN MOBILE PLATFORM

Top