- Jan 3, 2010
- 1,254
- 422
- 79
ਭਾਰਤ-ਚੀਨ ਵਿਚਾਲੇ ਬਦਲੇ ਸਬੰਧਾਂ ਅਨੁਸਾਰ ਭਾਰਤ ਦੀ ਸੰਭਾਵੀ ਭਵਿਖ ਨੀਤੀ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਐਮੈਰਟਿਸ, ਦੇਸ਼ ਭਗਤ ਯੂਨੀਵਰਸਿਟੀ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਐਮੈਰਟਿਸ, ਦੇਸ਼ ਭਗਤ ਯੂਨੀਵਰਸਿਟੀ
ਤਾਕਤ ਦੇ ਨਸ਼ਿਆਏ ਜ਼ੀ ਜਿੰਨ ਪਿੰਗ ਨੇ ਅਪਣੀ ਤਾਕਤ ਨੂੰ ਅਗਲੀਆ ਚੋਣਾਂ ਵਿੱਚ ਵੀ ਸੁਰਖਿਅਤ ਰੱਖਣ ਲਈ ਛੇ ਬਹੁਤ ਵੱਡੀਆਂ ਗਲਤੀਆਂ ਕਰ ਲਈਆਂ ਹਨ। ਪਹਿਲੀ ਰੂਸ-ਯੁਕਰੇਨ ਯੁੱਧ ਵਿੱਚ ਰੂਸ ਨੂੰ ਸਿੱਧੀ ਮਦਦ ਨਾ ਦੇ ਕੇ, ਦੂਜੇ ਤੈਵਾਨ ਗਿਰਦ ਘੇਰਾਬੰਦੀ ਕਰਕੇ ਅਮਰੀਕਾ ਨੂੰ ਸਿੱਧੀ ਵੰਗਾਰ ਦੇ ਕੇ, ਤੀਜੇ ਭਾਰਤ-ਚੀਨ ਵਿਚਲੀ ਨੋ ਮੈਨਜ਼ ਲੈਂਡਜ਼ ਉਤੇ ਅਚਾਨਕ ਕਬਜ਼ਾ ਕਰਕੇ, ਚੌਥੇ ਦੱਬਿਆ ਇਲਾਕਾ ਖਾਲੀ ਨਾ ਕਰਕੇ ਤੇ ਗਲਬਾਤ ਨੂੰ ਲਗਾਤਾਰ ਲਟਕਾ ਕੇ ; ਪੰਜਵੇਂ ਕਈ ਏਸ਼ੀਆਈ ਦੇਸ਼ਾਂ ਦੀ ਜ਼ਮੀਨ ਉਤੇ ਧੀਰੇ ਧੀਰੇ ਕਬਜ਼ਾ ਕਰਕੇ, ਛੇਵੇਂ ਵਨ ਬੈਲਟ ਵਨ ਰੋਡ ਰਾਹੀਂ ਤੇ ਭਾਰੀ ਕਰਜ਼ਿਆਂ ਰਾਹੀਂ ਕਈ ਛੋਟੇ ਮੁਲਕਾਂ ਨੂੰ ਟੁੱਟਣ ਦੇ ਹੱਦ ਤੱਕ ਪਹੁੰਚਾਕੇ ਗੁਲਾਮੀ ਵਲ ਲੈ ਜਾਣਾ।
ਇਨ੍ਹਾਂ ਵਿੱਚ ਪਹਿਲੀ ਗਲਤੀ ਦੇ ਨਤੀਜੇ ਵਜੋਂ ਰੂਸ ਦੀ ਚੀਨ ਨਾਲ ਨਰਾਜ਼ਗੀ ਵਧੀ ਹੈ ਤੇ ਕਿਸੇ ਮੁਸੀਬਤ ਵਿੱਚ ਰੂਸ ਚੀਨ ਦੀ ਮਦਦ ਕਰਨੋਂ ਝਿਜਕੇਗਾ ਤੇ ਚੀਨ ਕਿਸੇ ਭਵਿਖੀ ਯੁੱਧ ਵਿੱਚ ਸਿਰਫ ਇਕੱਲਾ ਹੀ ਰਹਿ ਜਾਵੇਗਾ। ਦੂਜੇ ਤੈਵਾਨ ਗਿਰਦ ਘੇਰਾ ਬੰਦੀ ਕਰਕੇ ਚੀਨ ਨੇ ਅਮਰੀਕਾ ਨੂੰ ਅਪਣੇ ਵਿਰੁਧ ਸਿੱਧਾ ਲੈ ਆਂਦਾ ਹੈ ਤੇ ਜ਼ਿਆਦਾ ਤਰ ਏਸ਼ੀਆਈ ਦੇਸ਼ਾਂ ਨੇ ਚੀਨ ਵਲੋਂ ਮੂੰਹ ਮੋੜ ਲਿਆ ਹੈ। ਚੀਨ ਤੇ ਭਾਰਤ ਦੋਨੋਂ ਮੰਨਦੇ ਹਨ ਕਿ ਜੇ ਇਹ ਦੋਨੌਂ ਇਕੱਠੇ ਨਹੀਂ ਹੋਣਗੇ ਤਾਂ ਏਸ਼ੀਆ ਦੀ ਤਰੱਕੀ ਨਹੀਂ ਹੋ ਸਕਦੀ । ਦੋਨਾਂ ਵਿਚਲੇ ਖਿਚਾ ਨੇ ਏਸ਼ੀਆਈ ਦੇਸ਼ਾਂ ਨੂੰ ਵੀ ਚਿੰਤਾ ਵਿੱਚ ਪਾ ਦਿਤਾ ਹੈ। ਦੋਨਾਂ ਦਾ ਖਿਚਾ ਚੀਨ-ਭਾਰਤ ਦੇ ਸਾਂਝੇ ਇਲਾਕੇ ਉਤੇ ਜਬਰਨ ਕਬਜ਼ਾ ਕਰਨਾ ਤੇ ਫਿਰ ਇਸ ਤੋਂ ਵਾਪਿਸ ਹੋਣ ਦੀ ਥਾਂ ਗੱਲ ਬਾਤ ਲਟਕਾਈ ਜਾਣਾ ਹੈ ਜਿਸ ਕਰਕੇ ਦੋਨਾਂ ਦੇਸ਼ਾਂ ਦਾ ਤਣਾ ਲਗਾਤਾਰ ਬਣਿਆ ਹੋਇਆ ਹੈ ਅਤੇ ਚੀਨ ਹੁਣ ਅਪਣੀ ਮਦਦ ਲਈ ਅਮਰੀਕਾ ਵਲ ਮੁੜ ਗਿਆ ਹੈ ਅਤੇ ਚੀਨ ਦੇ ਵਿਰੁਧ ਹੋ ਰਹੀ ਲਾਮ ਬੰਦੀ ਵਿੱਚ ਕੁਆਡ (ਚੌਕੜੀ) ਰਾਹੀਂ ਸ਼ਾਮਿਲ ਹੋ ਗਿਆ ਹੈ। ਹੁਣ ਤਾਂ ਭਾਰਤ ਨੇ ਅਮਰੀਕਾ ਨਾਲ ਮਿਲ ਕੇ ਉਤਰਾਖੰਡ ਵਿੱਚ ਚੀਨੀ ਇਲਾਕੇ ਦੇ ਸਾਹਮਣੇ ਮਸ਼ਕਾਂ ਵੀ ਕੀਤੀਆਂ ਹਨ ਜਿਸ ਦਾ ਚੀਨ ਨੇ ਇਤਰਾਜ਼ ਜਤਾਇਆ ਹੈ ।ਇਸ ਤੋਂ ਪਹਿਲਾਂ ਚੌਕੜੀ ਦੇ ਚਾਰਾਂ ਦੇਸ਼ਾਂ ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਨੇ ਵੀ ਪੈਸੇਫਿਕ ਸਮੁੰਦਰ ਦੀ ਸੁਰਖਿਆ ਲਈ ਅਰਬ ਸਾਗਰ ਵਿੱਚ ਮਸ਼ਕਾਂ ਕੀਤੀਆਂ ਸਨ। ਭਾਰਤ ਨੇ ਚੀਨ ਨਾਲ ਵਪਾਰਕ ਸਬੰਧ ਵੀ ਘੱਟ ਕਰ ਲਏ ਹਨ ਤੇ ਬਹੁਤ ਚੀਨੀ ਵਸਤਾਂ ਅਤੇ ਕੰਪਨੀਆਂ ਦੀਆਂ ਉਪਜਾਂ ਤੇ ਆਯਾਤ ਉਤੇ ਵੀ ਰੋਕ ਲਗਾ ਦਿਤੀ ਹੈ ਜਿਸ ਕਰਕੇ ਦੋਨਾਂ ਵਿਚਲਾ ਵਪਾਰ ਬਹੁਤ ਮੱਠਾ ਪੈ ਗਿਆ ਹੈ। ਪੰਜਵੇਂ ਚੀਨ ਦੂਜੇ ਛੋਟੇ ਏਸ਼ੀਆਈ ਦੇਸ਼ਾਂ ਦੀ ਜ਼ਮੀਨ ਵੀ ਧੀਰੇ ਧੀਰੇ ਹੜਪੀ ਜਾ ਰਿਹਾ ਹੈ ਜਿਸ ਕਰਕੇ ਇਨ੍ਹਾਂ ਦੇਸ਼ਾਂ ਵਿੱਚ ਵੀ ਚੀਨ ਵਿਰੁਧ ਰੋਸ ਵਧਦਾ ਜਾ ਰਿਹਾ ਹੈ ।ਇਸ ਲਈ ਭਵਿਖ ਦੇ ਏਸ਼ੀਆ ਵਿੱਚ ਚੀਨ ਦਾ ਰੋਲ ਵੀ ਘਟਦਾ ਜਾ ਰਿਹਾ ਹੈ।ਖਾਸ ਕਰਕੇ ਚੀਨ ਤੈਵਾਨ ਯੁੱਧ ਵਿੱਚ ਤਾਂ ਕੋਈ ਵੀ ਦੇਸ਼ ਚੀਨ ਦਾ ਸਾਥ ਨਹੀਂ ਦਿੰਦਾ ਲਗਦਾ।
ਛੇਵੇਂ ਵਨ ਬੈਲਟ ਵਨ ਰੋਡ ਰਾਹੀਂ ਜਿਸ ਤਰ੍ਹਾਂ ਆਪਣੇ ਵਪਾਰ ਨੂੰ ਫੈਲਾਉਣ ਅਤੇ ਗਰੀਬ ਦੇਸ਼ਾਂ ਉਤੇ ਅਪਣਾ ਬਸਤੀਵਾਦ ਫੈਲਾਉਣ ਲੱਗਿਆ ਸੀ ਉਹ ਤਾਂ ਬਹੁਤ ਮਾਰੂ ਸਿੱਧ ਹੋਇਆ ਹੈ। ਹਾਲ ਹੀ ਵਿੱਚ ਜੋ ਸ੍ਰੀ ਲੰਕਾ ਦਾ ਹਾਲ ਹੋਇਆ ਹੈ ਤੇ ਹੁਣ ਪਾਕਿਸਤਾਨ ਅਤੇ ਇਰਾਕ ਦਾ ਹੋਣ ਜਾ ਰਿਹਾ ਹੈ ਉਸ ਨੇ ਚੀਨ ਦੀ ਇਸ ਸਕੀਮ ਨੂੰ ਵਿਰਾਮ ਲਗਾ ਦਿਤਾ ਹੈ । ਇਸ ਦੇ ਉਲਟ ਅਮਰੀਕਾ ਨੇ ਗਰੀਬ ਦੇਸ਼ਾਂ ਦੀ ਮਦਦ ਲਈ ਨਵੀਆਂ ਸਕੀਮਾਂ ਲਿਆ ਕੇ ਉਨਾਂ ਨੂੰ ਚੀਨ ਦੇ ਚੁੰਗਲ ਵਿੱਚੋਂ ਕੱਢਣ ਦੀ ਯੋਜਨਾ ਬਣਾਈ ਹੈ। ਇਸ ਨਾਲ ਹੁਣ ਚੀਨ ਦੇ ਫੈਲਦੇ ਫੰਗ ਬੰਨ੍ਹੇ ਜਾ ਸਕਣਗੇ। ਚੀਨ ਜੋ ਸਾਰੇ ਅਫਰੀਕਾ ਅਤੇ ਏਸ਼ੀਆਈ ਦੇਸ਼ਾਂ ਨੂੰ ਅਪਣੀਆਂ ਬਸਤੀਆਂ ਬਣਾਉਣ ਦੇ ਸੁਪਨੇ ਵੇਖ ਰਿਹਾ ਸੀ ਉਹ ਸਾਰੇ ਹੁਣ ਖਾਕ ਵਿੱਚ ਮਿਲਦੇ ਨਜ਼ਰ ਆਉਣ ਲੱਗੇ ਹਨ।
ਇਨ੍ਹਾਂ ਹਾਲਤਾ ਵਿਚ ਭਾਰਤ ਦਾ ਰੁਖ ਕੀ ਹੋਣਾ ਚਾਹੀਦਾ ਹੈ ਇਸ ਬਾਰੇ ਵੀ ਵਿਚਾਰ ਕਰਨੀ ਜ਼ਰੂਰੀ ਹੈ । ਗਲਵਾਨ ਝੜਪ ਤੋਂ ਪਹਿਲਾਂ ਦੇ ਸਾਲਾਂ ਵਿੱਚ ਚੀਨ ਦੀਆਂ ਘਰੇਲੂ ਬਹਿਸਾਂ ਅਤੇ ਭਾਰਤ 'ਤੇ ਵਿਚਾਰ-ਵਟਾਂਦਰੇ ਅਤੇ ਉਸ ਤੋਂ ਬਾਅਦ ਦੇ ਹਾਲਾਤਾਂ ਦੀ ਇੱਕ ਸਪੱਸ਼ਟ ਅਤੇ ਵਿਆਪਕ ਸਮਝ ਪ੍ਰਦਾਨ ਕਰਦਾ ਹੈ ਜੋ ਸਰਹੱਦੀ ਸੰਕਟ ਦਾ ਕਾਰਨ ਬਣ ਸਕਦੇ ਹਨ ਅਤੇ ਅੱਗੇ ਦੇ ਰਾਹ ਦੇ ਸੁਰਾਗ ਵੀ ਪ੍ਰਦਾਨ ਕਰਦੇ ਹਨ। ਚੀਨੀ ਵਿਦੇਸ਼ ਨੀਤੀ ਅਤੇ ਗਲੋਬਲ ਰਣਨੀਤੀ ਦੇ ਵਿਆਪਕ ਢਾਂਚੇ ਦੇ ਅੰਦਰ ਚੱਲ ਰਹੇ ਸਰਹੱਦੀ ਸੰਕਟ ਬਾਰੇ ਮੁੱਖ ਦਲੀਲਾਂ ਇਹ ਹਨ: ਪਹਿਲੀ, ਲੱਦਾਖ ਵਿੱਚ ਸਰਹੱਦੀ ਖਿਚਾ ਨੂੰ ਬਣਾਈ ਰੱਖਕੇ ਚੀਨ ਭਾਰਤ ਉੱਤੇ ਦਬਾ ਪਾਉਣਾ ਚਾਹੁੰਦਾ ਹੈ ਕਿ ਭਾਰਤ ਚੋਕੜੀ (ਕੁਆਡ) ਤੋਂ ਵੱਖ ਹੋਵੇ, ਅਮਰੀਕਾ ਨਾਲੋਂ ਨੇੜਤਾ ਘਟਾਵੇ, ਪੈਸੇਫਿਕ ਸਾਗਰ ਵਿੱਚ ਕੋਈ ਦਖਲ ਨਾ ਦੇਵੇ, ਵਨ ਬੈਲਟ ਵਨ ਰੋਡ ਦਾ ਹਿੱਸਾ ਬਣੇ, ਪਾਕਿਸਤਾਨ ਅਤੇ ਸ੍ਰੀ ਲੰਕਾ ਵਿੱਚ ਉਸ ਦੇ ਪ੍ਰਭਾਵ ਨੂੰ ਘੱਟ ਨਾ ਕਰੇ ਤੇ ਚੀਨ-ਪਾਕਿਸਤਾਨ-ਆਰਥਿਕ ਕਾਰੀਡਾਰ ਨੂੰ ਸਫਲ ਕਰਨ ਵਿੱਚ ਮਦਦ ਕਰੇ, ਏਸ਼ੀਆ ਵਿੱਚ ਚੀਨ ਦੀ ਸਰਦਾਰੀ ਮੰਨੇ, ਏਸ਼ੀਆ ਵਿੱਚ ਭਾਰਤ ਨਾਲ ਮਿਲਕੇ ਕੰਮ ਕਰੇ ਅਤੇ ਤੈਵਾਨ ਨੂੰ ਤਿੱਬਤ ਵਾਂਗ ਚੀਨ ਦਾ ਅਭਿੰਨ ਅੰਗ ਮੰਨੇ।
ਭਾਰਤ ਇਨ੍ਹਾਂ ਵਿੱਚੋਂ ਕੋਈ ਵੀ ਗਲ ਮੰਨਣ ਲਈ ਤਿਆਰ ਨਹੀਂ ।ਉਸ ਦੀ ਸਭ ਤੋਂ ਪਹਿਲੀ ਜ਼ਰੂਰਤ ਹੈ ਕਿ ਚੀਨ ਅਪਰੈਲ 2020 ਦੀਆਂ ਹੱਦਾਂ ਤੇ ਵਾਪਿਸ ਜਾਵੇ ਦੂਜੇ ਪਾਕ ਅਧਿਕਰਿਤ ਕਸ਼ਮੀਰ ਵਿੱਚ ਜਾਂ ਵਿਚੋਂ ਦੀ ਕੋਈ ਪ੍ਰਾਜੈਕਟ ਨਾ ਚਲਾਵੇ, ਤੀਜੇ ਭਾਰਤ ਨਾਲ ਲਗਦੇ ਦੇਸ਼ਾਂ ਵਿੱਚ ਅਪਣੀ ਸੈਨਾ ਦੇ ਅੱਡੇ ਨਾ ਬਣਾਵੇ, ਏਸ਼ੀਆ ਵਿਚ ਭਾਰਤ ਨੂੰ ਬਰਾਬਰ ਦਾ ਭਾਈਵਾਲ ਸਮਝੇ ਅਤੇ ਅਪਣੀ ਚੌਧਰ ਨਾ ਜਮਾਵੇ, ਵੀਤਨਾਮ ਜਾਂ ਦੂਜੇ ਦੇਸ਼ਾਂ ਦੇ ਸਮੁੰਦਰੀ ਇਲਾਕਿਆਂ ਵਿੱਚ ਭਾਰਤ ਦੀ ਖੋਜ ਵਿੱਚ ਰੁਕਾਵਟ ਨਾ ਪਾਵੇ, ਪਾਕਿਸਤਾਨ ਨੂੰ ਜੰਗੀ ਮਦਦ ਨਾ ਦੇਵੇ ਤੇ ਉਸ ਨਾਲ ਜੰਗੀ ਨੇੜਤਾ ਨਾ ਰੱਖੇ, ਭਾਰਤ ਚੀਨ ਹੱਦਾਂ ਉਤੇ ਸੈਨਾ ਦਾ ਜਮਾਵੜਾ ਘੱਟ ਕਰੇ ਤੇ ਵਪਾਰ ਬਰਾਬਰ ਸ਼ਰਤਾਂ ਤੇ ਜਾਰੀ ਰੱਖੇ।
ਜੇ ਚੀਨ ਇਹ ਗੱਲਾਂ ਨਹੀਂ ਮੰਨਦਾ ਤੇ ਤੈਵਾਨ ਤੇ ਹਮਲਾ ਕਰਦਾ ਹੈ ਤਾਂ ਭਾਰਤ ਨੂੰ ਚੀਨ ਵੱਲ ਆਪਣੀ ਸੈਨਾ ਵੱਧਾ ਕੇ ਅਕਸਾਈ ਚਿਨ ਦਾ ਇਲਾਕਾ ਵੀ ਖੋਹ ਲੈਣਾ ਚਾਹੀਦਾ ਹੈ ਕਿਉਂਕਿ ਚੀਨ ਇੱਕ ਸਮੇਂ ਦੋ ਹੱਦਾਂ ਤੇ ਨਹੀਂ ਲੜ ਸਕਦਾ। ਤੈਵਾਨ ਦਾ ਯੁੱਧ ਯੁਕਰੇਨ ਦੇ ਯੁੱਧ ਵਾਂਗ ਬੜਾ ਲੰਬਾ ਚੱਲ ਸਕਦਾ ਹੈ।