Punjabi: ਪਰਵਾਸ ਦੇ ਪੰਜਾਬ ਉਤੇ ਅਸਰ ਤੇ ਸੁਝਾਉ | SIKH PHILOSOPHY NETWORK
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਪਰਵਾਸ ਦੇ ਪੰਜਾਬ ਉਤੇ ਅਸਰ ਤੇ ਸੁਝਾਉ

Dalvinder Singh Grewal

Writer
Historian
SPNer
Jan 3, 2010
783
393
76
ਪਰਵਾਸ ਦੇ ਪੰਜਾਬ ਉਤੇ ਅਸਰ ਤੇ ਸੁਝਾਉ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪੰਜਾਬੋਂ ਬਾਹਰ ਪਰਵਾਸ ਆਰਥਿਕ, ਧਾਰਮਿਕ, ਭੁਗੋਲਿਕ ਤੇ ਸਭਿਆਚਾਰਕ ਪੱਖਾਂ ਤੇ ਵੱਖ ਵੱਖ ਅਸਰ ਪਾਉਂਦੇ ਹਨ ਜਿਸ ਨੂੰ ਨਜਿੱਠਣ ਲਈ ਕੁਝ ਸੁਝਾਉ ਹੇਠਾ ਪੇਸ਼ ਹਨ:

ਪੰਜਾਬੋਂ ਬਾਹਰ ਪਰਵਾਸ
ਭਾਰਤ ਦੀ ਜਨਗਣਨਾ 2001 ਦਸਦੀ ਹੈ ਕਿ ਉਸ ਤੋਂ ਪਹਿਲੇ ਦਹਾਕੇ ਵਿਚ 5,01,285 ਪੰਜਾਬੀ ਬਾਹਰ ਗਏ ਜੋ ਜ਼ਿਆਦਾ ਤਰ ਯੂਰਪ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਪੂਰਬ ਤੇ ਪੱਛਮੀ ਏਸ਼ੀਆ ਵਿਚ ਗਏ।ਇਹ ਗਿਣਤੀ 1991-2001 ਵਿਚ ਹੋਈ ਬਦਲੀ ਦੀ ਹੈ ਪ੍ਰੰਤੂ 2001-2011 ਤੇ ਫਿਰ ਹੁਣ 2011 ਤੋਂ 2021 ਤਕ ਦਾ ਪਰਵਾਸ ਦਾ ਹਿਸਾਬ ਕਿਤਾਬ ਅਜੇ ਪ੍ਰਾਪਤ ਨਹੀਂ ਇਸ ਲਈ ਇਸ ਨੂੰ ਵਿਚਾਰਨਾ ਸੰਭਵ ਨਹੀਂ ਪਰ ਇਹ ਸਪਸ਼ਟ ਹੈ ਕਿ ਇਨ੍ਹਾਂ ਦਹਾਕਿਆਂ ਵਿਚ ਪਰਵਾਸ ਕਿਤੇ ਵੱਧ ਹੋਇਆ ਹੈ।ਪਰ ਜਿਸ ਤਰ੍ਹਾਂ ਨਵੀਂ ਪੀੜ੍ਹੀ ਨੂੰ ਬਾਹਰ ਜਾਣ ਦਾ ਝੱਲ ਚੜ੍ਹਿਆ ਹੋਇਆ ਹੈ ਉਸ ਤੋਂ ਲਗਦਾ ਹੈ ਕਿ ਇਹ ਸਾਰੀ ਨਵੀਂ ਪੀੜ੍ਹੀ ਵਿਦੇਸ਼ੀਂ ਜਾ ਵਸੇਗੀ। ਇਹ ਬਾਹਰ ਜਾਣ ਲਈ ਕੁੱਝ ਵੀ ਕਰਨ ਨੂੰ ਤਿਆਰ ਹਨ। ਔਖੇ ਸੌਖੇ ਹੋ ਕੇ ਬਾਰ੍ਹਵੀਂ ਪਾਸ ਕਰ ਲੈਂਦੇ ਹਨ ਤੇ ਫਿਰ ਆਈ ਲੈਟ ਦੇ ਕੋਰਸ ਦੀਆਂ ਤਿਆਰੀਆਂ ਕਰਨ ਲੱਗ ਪੈਂਦੇ ਹਨ।ਆਈ ਲੈਟ ਕਲੀਅਰ ਹੋ ਗਿਅ ਤਾਂ ਠੀਕ ਨਹੀਂ ਫਿਰ ਪਹਿਲਾਂ ਵਿਦੇਸ਼ੀ ਵਸੇ ਕੁੜੀਆਂ ਮੁੰਡਿਆਂ ਨਾਲ ਵਿਆਹ ਦਾ ਢਾਂਚਾ ਸੈਟ ਕਰ ਲੈਂਦੇ ਹਨ ਜੋ ਬਹੁਤਾ ਕਰਕੇ ਪੈਸੇ ਨਾਲ ਖਰੀਦਿਆ ਸੌਦਾ ਹੁੰਦਾ ਹੈ ਤੇ ਜਿਸ ਲਈ ਪਿਉ ਕੋਲ ਬਚੇ ਦੋ ਤਿੰਨ ਏਕੜ ਗਹਿਣੇ ਕਰ ਦਿਤੇ ਜਾਂਦੇ ਹਨ ਜਾਂ ਵੇਚ ਦਿਤੇ ਜਾਂਦੇ ਹਨ ਜਾਂ ਫਿਰ ਬੈਂਕਾਂ ਤੋਂ ਕਰਜ਼ਾ ਲੈ ਲਿਆ ਜਾਂਦਾ ਹੈ ਜੋ ਕਦੇ ਘਟ ਹੀ ਮੁੜਦਾ ਹੈ।ਪਿਛੋਂ ਮਾਂ ਪਿਉ ਨਾਲ ਕੀ ਬੀਤਦੀ ਹੈ ਇਸ ਦਾ ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ।

ਇਹ ਸਿਲਸਿਲਾ ਜ਼ਿਆਦਾ ਪਿੰਡਾਂ ਵਿਚ ਹੀ ਹੈ ਪਰ ਹੁਣ ਕੁਝ ਕੁ ਸ਼ਹਿਰੀ ਸਿੱਖ ਵੀਰ ਵੀ ਇਹ ਰਾਹ ਅਪਣਾਉਣ ਲੱਗ ਪਏ ਹਨ। ਸ਼ਹਿਰ ਵਿਚ ਜ਼ਿਆਦਾ ਤਰ ਸਿੱਖ ਨੌਕਰੀ ਪੇਸ਼ਾ, ਵਿਉਪਾਰ ਜਾਂ ਉਦਯੋਗ ਵਿਚ ਹਨ। ਵਿਉਪਾਰ ਵਿਚ ਸਿੱਖ ਬਹੁਤ ਘੱਟ ਹਨ। ਜੋ ਇਨ੍ਹਾਂ ਕਿਤਿਆਂ ਵਿਚ ਹਨ ਉਹ ਬਾਹਰ ਭੱਜਣ ਦੀ ਬਿਮਾਰੀ ਤੋਂ ਜ਼ਿਆਦਾ ਤਰ ਸੁਰਖਿਅਤ ਹਨ ਪਰ ਪਿਛਲੇ ਕੁਝ ਸਾਲਾਂ ਵਿਚ ਜਦ ਇੰਜਨੀਅਰ ਅਤੈ ਪਾਲੀਟੈਕਨਿਕ ਕਾਲਿਜਾਂ ਦਾ ਹੜ੍ਹ ਆਇਆ ਤਾਂ ਉਸ ਵਿਚ ਯੁਵਕਾਂ ਦੇ ਦਾਖਲੇ ਵੱਡੇ ਪਧਰ ਤੇ ਇਸ ਲਈ ਹੋਏ ਕਿ ਚੰਗੀਆਂ ਨੌਕਰੀਆਂ ਮਿਲ ਸਕਣਗੀਆਂ। ਪਰ ਕੁਝ ਸਾਲਾਂ ਤੋਂ ਨੌਕਰੀਆਂ ਤਾਂ ਜਿਵੇਂ ਨਦਾਰਦ ਹੀ ਹੋ ਗਈਆਂ ਹਨ ਜਿਸ ਕਰਕੇ ਇਹ ਡਿਗਰੀ ਡਿਪਲੋਮਾ ਹੋਲਡਰ ਵੀ ਨੌਕਰੀਆਂ ਭਾਲਣ ਲਈ ਬਾਹਰ ਭੱਜਣ ਲੱਗੇ।

ਅਸਰ
ਸਿੱਖਾਂ ਦੇ ਵਧਦੇ ਪਰਵਾਸ ਦਾ ਸਭ ਤੋਂ ਵੱਡਾ ਅਸਰ ਵਜੋਂ ਪੰਜਾਬ ਵਿਚ ਸਿੱਖਾਂ ਦੀ ਗਿਣਤੀ ਵਿਚ ਬੇਤਹਾਸ਼ਾ ਘਾਟਾ ਹੋਇਆ ਹੈ ਕਿਉਂਕਿ ਏਥੋਂ ਬਾਹਰ ਪਰਵਾਸ ਕਰਨ ਵਾਲੇ ਤਾਂ 90% ਪੇਂਡੂ ਸਿੱਖ ਹਨ। ਜੇ ਇਹ ਘਾਟੇ ਦੀ ਦਰ ਇਸੇ ਤਰ੍ਹਾਂ ਵਧਦੀ ਗਈ ਤਾਂ ਉਹ ਸਮਾਂ ਦੂਰ ਨਹੀਂ ਜਦ ਸਿੱਖ ਜੋ ਹੁਣ ਪੰਜਾਬ ਵਿਚ ਵੱਧ- ਗਿਣਤੀ ਹਨ ਆਪਣਾ ਇਹ ਦਰਜਾ ਘਟਾ ਕੇ ਘਟ-ਗਿਣਤੀ ਵਿਚ ਨਾ ਆ ਜਾਣ।ਉਤੋਂ ਕੇਂਦਰੀ ਸਰਕਾਰ ਨੇ ਤਿੰਨ ਨਵੇਂ ਖੇਤੀਬਾੜੀ ਕਨੁੰਨ ਬਣਾ ਕੇ ਖੇਤੀਬਾੜੀ ਦਾ ਕਿਤਾ ਕਾਰਪੋਰੇਟਾਂ ਦੇ ਹੱਥ ਵਿਚ ਦੇਣ ਦਾ ਰਾਹ ਖੋਲਿ੍ਹਆ ਹੈ ਜਿਸ ਲਈ ਕਿਸਾਨਾਂ ਨੇ ਇਨ੍ਹਾਂ ਕਨੂੰਨਾਂ ਨੂੰ ਰੋਕਣ ਲਈ 7 ਮਹੀਨਿਆਂ ਤੋਂ ਦਿੱਲੀ ਬਾਰਡਰ ਤੇ ਮੋਰਚਾ ਲਾਇਆ ਹੋਇਆ ਹੈ। ਇਹ ਮੋਰਚਾ ਮੁੱਖ ਤੌਰ ਤੇ ਪੰਜਾਬ ਦੇ ਪੇਂਡੂ ਤਬਕੇ ਨੇ ਸ਼ੁਰੂ ਕੀਤਾ ਸੀ ਜੋ 90% ਸਿੱਖ ਹਨ ਜੋ ਆਪਣੀ ਹੋਂਦ ਨੂੰ ਖਤਰੇ ਵਿਚ ਸਮਝ ਰਹੇ ਹਨ।ਪੰਜਾਬ ਵਿਚ ਸਿੱਖ ਬਹੁਲ ਸਰਕਾਰਾਂ ਆਈਆਂ ਪਰ ਉਨ੍ਹਾਂ ਦੇ ਰਾਜ ਵਿਚ ਸਿੱਖਾਂ ਦੀ ਹੋਰ ਅਧੋਗਤੀ ਹੀ ਹੋਈ ਹੈ।ਮਾਲਵੇ ਵਿਚ ਜਿਸ ਤਰ੍ਹਾਂ ਕੇਸਾਂ ਤੇ ਪਗੜੀ ਨੂੰ ਤਿਲਾਂਜਲੀ ਦਿਤੀ ਗਈ, ਯੁਵਕ ਨਸ਼ਿਆਂ ਦੀ ਮਾਰ ਹੇਠ ਆਏ, ਕਿਸਾਨਾਂ ਨੇ ਆਤਮ ਹੱਤਿਆ ਕੀਤੀ, ਸਿੱਖੀ ਕਦਰਾਂ ਕੀਮਤਾਂ ਘਟਾਉਂਦੇ ਡੇਰੇ ਵਧੇ ਇਹੋ ਪ੍ਰਾਪਤੀ ਹੈ ਇਨ੍ਹਾਂ ਸਿੱਖ ਅਧਾਰਤ ਸਰਕਾਰਾਂ ਦੀ ਜਿਨ੍ਹਾਂ ਨੇ ਅਪਣੀ ਪਿੱਠ ਤਾਂ ਤਕੜੀ ਕਰ ਲਈ ਪਰ ਸਿੱਖੀ ਮੰਨਣ ਵਾਲਿਆਂ ਨੂੰ ਅਜਿਹਾ ਖੋਰਾ ਲਾਇਆ ਕਿ ਸਿੱਖੀ ਦਾ ਸਰੂਪ ਹੀ ਬਦਲ ਦਿਤਾ ਤੇ ਸਿੱਖੀ ਦੀ ਜੜ੍ਹ ਤੇ ਡੇਰਿਆਂ ਵਲੋਂ ਡੂਘਾ ਵਾਰ ਕਰਨ ਵਿਚ ਮਦਦ ਕੀਤੀ। ਸਿੱਖਾਂ ਦੇ ਮਹਾਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੱਜ ਕੇ ਬੇਅਦਬੀ ਕਰਵਾਈ ਤੇ ਬੇਅਦਬੀ ਕਰਨ ਵਾਲਿਆਂ ਦੀ ਪਛਾਣ ਹੋਣ ਤੋਂ ਬਾਦ ਵੀ ਸਰਕਾਰਾਂ ਉਨ੍ਹਾਂ ਨੂੰ ਢਕਦੀਆਂ ਰਹੀਆਂ।ਇਸ ਨਾਲ ਆਮ ਲੋਕ ਵੀ ਸਿੱਖੀ ਨੂੰ ਅਸੁਰਖਿਅਤ ਸਮਝਣ ਲੱਗੇ ਹਨ, ਸਿੱਖੀ ਵਿਚ ਵਿਸ਼ਵਾਸ਼ ਦੀ ਘਾਟ ਹੋ ਚੱਲੀ ਹੈ ਤੇ ਸਿੱਖੀ ਨੂੰ ਤਿਲਾਂਜਲੀ ਵੀ ਦੇਣ ਲਗੇ ਹਨ।

ਘੱਟ ਗਿਣਤੀ ਵਿਚ ਜਾਣ ਨਾਲ ਪੰਜਾਬ ਦੀ ਰਾਜਨੀਤੀ ਤੇ ਆਰਥਿਕਤਾ ਵਿਚ ਵੱਡਾ ਭੁਚਾਲ ਆ ਸਕਦਾ ਹੈ ਜਿਸ ਵਿਚ ਰਾਜਨੀਤੀ ਵਿਚ ਸਿੱਖਾਂ ਦੀ ਵੱਡੇ ਮੋਰਚਿਆਂ ਤੋਂ ਬਾਦ ਕਮਾਈ ਚੌਧਰ ਵੀ ਖਤਮ ਹੋ ਸਕਦੀ ਹੈ ਤੇ ਸਿੱਖਾਂ ਦਾ ਮੁੱਖ ਕਿਤਾ ਵੀ ਹੱਥੋਂ ਜਾ ਸਕਦਾ ਹੈ ਤੇ ਰਾਜਨੀਤੀ ਵਿਚ ਭਾਰੂ ਜਗੀਰਦਾਰ ਸਿੱਖ ਵੀ ਅਪਣਾ ਦਰਜਾ ਖੋ ਸਕਦੇ ਹਨ। ਸਿੱਖਾਂ ਦੀ ਘਟਦੀ ਗਿਣਤੀ ਦਾ ਅਸਰ ਤਾਂ ਦਿਸਣਾ ਸ਼ੁਰੂ ਹੋ ਵੀ ਗਿਆ ਹੈ। ਹੁਣ ਸਰਕਾਰ ਵਿਚ ਦੂਜੇ ਧਰਮਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਹਿੰਦੂ ਅਧਾਰਤ ਪਾਰਟੀ ਬੀਜੇਪੀ ਪੰਜਾਬ ਵਿਚ ਅਪਣਾ ਰਾਜ ਬਣਾਉਣ ਦੇ ਦਾਵੇ ਵੀ ਕਰਨ ਲੱਗ ਪਈ ਹੈ।ਮੁਸਲਮਾਨਾਂ ਨੂੰ ਮੁੱਖ ਮੰਤਰੀ ਨੇ ਹੁਣੇ ਹੁਣੇ ਨਵਾਂ ਜ਼ਿਲਾ ਮਲੇਰਕੋਟਲਾ ਬਣਾ ਦਿਤਾ ਹੈ ਜੋ ਮੁੱਖ ਤੌਰ ਤੇ ਮੁਸਲਿਮ ਬਹੁਲ ਹੈ। ਇਸਾਈਆਂ ਲਈ ਵੀ ਕਈ ਸਹੂਲਤਾਂ ਦਿਤੀਆਂ ਗਈਆਂ ਹਨ। ਹੋਰ ਤਾਂ ਹੋਰ, ਉਹ ਦਸ ਫੀ ਸਦੀ ਹਿਸਾ ਵੀ ਸਰਕਾਰ ਵਿਚ ਮੰਗਣ ਲੱਗ ਪਏੇ ਹਨ। ਆਰਥਿਕ ਤੌਰ ਤੇ ਸਿੱਖਾਂ ਦੇ ਮੁੱਖ ਕਿੱਤੇ ਖੇਤੀ ਦੀ ਥਾਂ ਵਿਉਪਾਰ, ਉਦਯੋਗ, ਇਮਾਰਤ ਉਸਾਰੀ ਤੇ ਹੋਰ ਧੰਦਿਆਂ ਨੂੰ ਸਰਕਾਰੀ ਨੀਤੀਆਂ ਵਿਚ ਪਹਿਲ ਮਿਲਣੀ ਸ਼ੁਰੂ ਹੋ ਗਈ ਹੈ ਜਿਸਦਾ ਸਿੱਟਾ ਤਿੰਨ ਕਨੂੰਨ ਬਣੇ ਤੇ ਹੋਰ ਕਨੂੰਨ ਵੀ ਬਣ ਸਕਦੇ ਹਨ ਜਿਸ ਪਿਛੋਂ ਪੰਜਾਬ ਵਿਚੋਂ ਸਿੱਖਾਂ ਦੇ ਪਰਵਾਸ ਦੀ ਦਰ ਹੋਰ ਵੀ ਵਧ ਸਕਦੀ ਹੈ ਤੇ ਉਹ ਹਾਲਤ ਵੀ ਹੋ ਸਕਦੀ ਹੈ ਜੋ ਬੁੱਧ ਧਰਮ ਦੀ ਨੇਪਾਲ ਵਿਚ ਹੋਈ । ਬੁੱਧ ਧਰਮ ਨੇਪਾਲ ਵਿਚ ਜੰਮਿਆ ਸੀ ਪਰ ਹੁਣ ਬੋਧੀ ਨੇਪਾਲ ਵਿਚ ਕਿਤੇ ਕਿਤੇ ਦਿਸਦੇ ਹਨ। ਇਸੇ ਤਰ੍ਹਾਂ ਸਿੱਖ ਧਰਮ ਪੈਦਾ ਤਾਂ ਅਣਵੰਡੇ ਪੰਜਾਬ ਦੀ ਧਰਤੀ ਤੇ ਹੋਇਆ ਸੀ ਜੋ ਹੁਣ ਕਈ ਭਾਗਾਂ ਵਿੱਚ ਵੰਡਿਆ ਜਾ ਚੁੱਕਿਆ ਹੈ। ਪਾਕਿਸਤਾਨ ਦੇ ਹਿਸੇ ਆਏ ਪੰਜਾਬ ਤੋਂ ਤਾਂ ਸਿੱਖ ਉਜੜ ਕੇ ਭਾਰਤੀ ਪੰਜਾਬ ਵਾਲੇ ਹਿਸੇ ਤੇ ਆ ਗਿਆ ਜਿਸ ਪਿਛੋਂ ਉਧਰ ਸਿੱਖ ਟਾਂਵੇ ਟਾਂਵੇ ਹੀ ਰਹਿ ਗਏ।ਏਧਰ ਆਏ ਸਿਖ ਵੀ ਖਿਲਰ ਗਏ; ਪੁਰਾਣੇ ਪੰਜਾਬੋਂ ਨਿਕਲੇ ਦਿੱਲੀ, ਹਰਿਆਣਾ, ਹਿਮਾਚਲ ਚੰਡੀਗੜ੍ਹ ਵਿਚ ਤਾਂ ਉਨ੍ਹਾਂ ਦੀ ਹੋਂਦ ਦਾ ਸਰਕਾਰੇ ਦਰਬਾਰੇ ਕੋਈ ਅਸਰ ਨਹੀਂ ਰਿਹਾ। ਭਾਰਤੀ ਪੰਜਾਬ ਵਿਚੋਂ ਵੀ ਬਾਹਰ ਨੂੰ ਪਰਵਾਸ ਚਾਲੂ ਹੈ ਤੇ ਜੇ ਇਸੇ ਤਰ੍ਹਾਂ ਹੀ ਰਿਹਾ ਤਾਂ ਪੰਜਾਬ ਵਿਚ ਉਸ ਤਰਾਂ੍ਹ ਹੀ ਰਹਿ ਜਾਣਗੇ ਜਿਸਤਰ੍ਹਾਂ ਪਾਕਿਸਤਾਨ ਦੇ ਪੰਜਾਬ ਵਿਚ ਹੋ ਰਿਹਾ ਹੈ ਤੇ ਅਸੀਂ ਆਪਣੀ ਹਰ ਪ੍ਰਾਰਥਨਾਂ ਵਿਚ ਉਨ੍ਹਾਂ ਗੁਰਦੁਆਰਿਆਂ ਦੇ ਖੁਲ੍ਹੇ ਦਰਸ਼ਨ ਦੀਦਾਰ ਦੀ ਅਰਦਾਸ ਕਰਦੇ ਹਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।ਪੰਥ ਦੀ ਹੋਮਲੈਂਡ ਫਿਰ ਬੋਧ ਧਰਮ ਵਾਂਗ ਕੋਈ ਨਹੀਂ ਰਹੇਗੀ।

ਸੁਝਾਉ
ਇਸ ਵਿਗੜਦੀ ਹਾਲਤ ਨੂੰ ਸਾਂਭਣਾ ਅਤਿ ਲਾਜ਼ਮੀ ਹੈ। ਇਸ ਲਈ ਕੀ ਕੀਤਾ ਜਾਵੇ? ਕੁਝ ਸੁਝਾਉ ਹਾਜ਼ਿਰ ਹਨ:
1. ਸਿੱਖੀ ਸੁਧਾਰ ਤੇ ਬਚਾਉ ਲਹਿਰ। ਸਿੱਖ ਪੰਥ ਵਿਚ ਆਈਆਂ ਕਮਜ਼ੋਰੀਆਂ ਦਾ ਗੰਭੀਰ ਮੰਥਨ ਕਰਨਾ।ਸਿੱਖ ਪੰਥ ਵਿਚ ਆਈਆਂ ਊਣਤਾਈਆਂ ਦੂਰ ਕਰਨ ਲਈ ਸਿੱਖ ਸੁਧਾਰ ਲਹਿਰ ਚਲਾਉਣੀ ।
2. ਪਰਵਾਸ ਦੇ ਦੂਰਗਾਮੀ ਅਸਰਾਂ ਦਾ ਪਰਚਾਰ ਪ੍ਰਸਾਰ ਤੇ ਇਸ ਬਾਰੇ ਕੌਸਲਿੰਗ
3. ਸਿੱਖ ਸਮਾਜ ਨੂੰ ਭੌਤਕਤਾ ਤੋਂ ਰੂਹਾਨੀਅਤ ਨਾਲ ਜੋੜਣਾ
4. ਖੇਤੀ ਨੂੰ ਲਾਹੇਵੰਦਾ ਬਣਾਉਣਾ ਜਿਸ ਲਈ ਖੇਤੀ ਦੇ ਢੰਗਾਂ ਵਿਚ ਬਦਲਾਉ, ਫਸਲਾਂ ਵਿਚ ਬਦਲਾਉ ਤੇ ਛੋਟੇ ਪਧਰ ਤੇ ਮਸ਼ੀਨੀਕਰਨ।
5. ਖੇਤੀ ਯੂਨੀਵਰਸਿਟੀ ਵਲੋਂ ਗ੍ਰੀਨ ਰੈਵੋਲਿਊਸ਼ਨ ਦੀ ਤਰ੍ਹਾਂ ਕੋਈ ਹੋਰ ਨਵੀਂ ਮੁਹਿੰਮ ਲਿਆਉਣੀ, ਖੇਤੀ ਖੋਜ ਵਿਚ ਹੋਰ ਗੰਭੀਰਤਾ ਵਿਖਾਉਣੀ।
6. ਸਬਸਿਡੀਆਂ ਦਾ ਰੁਖ ਖੇਤੀ ਦੇ ਕਿਤੇ ਜਾਂ ਨਵੇਂ ਕਾਰੋਬਾਰ ਲਾਉਣ ਵਲ ਮੋੜਣਾ।
7. ਖੇਤੀ ਤੋਂ ਬਾਹਰ ਨਵੇਂ ਕਿਤਿਆਂ ਦੀ ਸਿਖਲਾਈ ਅਤੇ ਅਪਣੇ ਕੰਮ ਕਰਨ ਲਈ ਉਤਸਾਹਿਤ ਕਰਨਾ ਤੇ ਲੋੜੀਂਦੀ ਮਦਦ ਜੁਟਾਉਣੀ।
8. ਗੁਰੂ ਨਾਨਕ ਦੇਵ ਜੀ ਦੀ ਦਿਤੀ ਸਿਖਿਆ ‘ਕਿਰਤ ਕਰੋੋਨ ਵੰਡ ਛਕੋ ਤੇ ਨਾਮ ਜਪੋ’ ਨੂੰ ਅਮਲੀ ਜਾਮਾ ਪਹਿਨਾਉਣਾ।ਵਿਹਲੜਪੁਣਾ ਛੱਡਕੇ ਹੱਥ-ਕਿਰਤ ਸਭਿਆਚਾਰ ਜਗਾਉਣਾ ਤੇ ਬਾਹਰੋਂ ਮਦਦ ਦੀ ਲੋੜ ਦੀ ਥਾਂ ਪੁਰਾਨ ਸਾਂਝੀ ਖੇਤੀ ਦਾ ਸਭਿਆਚਾਰ ਮੁੜ ਜਗਾਉਣਾ।
9. ਕਿਤਾ ਮੁਖੀ ਵਿਦਿਆ ਨੂੰ ਮੁਢਲੇ ਸਾਲਾਂ ਤੋਂ ਹੀ ਸ਼ੁਰੂ ਕਰਨਾ। ਨਵੇਂ ਤਕਨੀਕਾਂ ਦੀ ਖੋਜ ਤੇ ਸਿਖਲਾਈ ਸਕੂਲੀ ਵਿਦਿਆ ਨਾਲ ਜੋੜਣੀ।
10. ਪੰਜਾਬੀਆਂ ਲਈ ਨੌਕਰੀਆਂ ਅਤੇ ਉਦਯੋਗਿਕ ਰੋਜ਼ਗਾਰ ਵਿਚ 75-80% ਰਾਖਵਾਂਕਰਨ ਜਿਸ ਤਰ੍ਹਾਂ ਮਹਾਰਾਸ਼ਟਰ,ਹਰਿਆਣਾ ਤੇ ਹੋ ਸੂਬਿਆਂ ਨੇ ਕਨੂਨ ਬਣਾਏ ਹਨ।
11. ਪੰਜਾਬੀਆਂ ਲਈ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਹੋਰ ਸਾਧਨ ਮੁਹਈਆ ਕਰਵਾਉਣੇ।
12. ਪਿੰਡ ਦਾ ਸਭਿਆਚਾਰ ਦੁਬਾਰਾ ਬਹਾਲ ਕਰਨਾ ਜਿੱਥੇ ਹਰ ਕਿਤੇ ਦੇ ਲੋਕ ਪਿੰਡ ਦੀਆਂ ਲੋੜਾਂ ਪੂਰੀਆਂ ਕਰ ਸਕਣ ਤੇ ਲੋਕ ਸ਼ਹਿਰਾਂ ਵੱਲ ਜਾਂ ਵਿਦੇਸ਼ਾ ਵੱਲ ਨਾ ਭੱਜਣ।
13. ਬਾਹਰ ਭੇਜਣ ਵਾਲੇ ਦਲਾਲਾਂ ਤੇ ਅੰਕੁਸ਼ ਤੇ ਮੀਡੀਆ ਤੇ ਹੋ ਰਹੇ ਅੰਧਾ ਧੁੰਧ ਪ੍ਰਚਾਰ ਨੂੰ ਲਗਾਮ।ਜੋ ਪਰਵਾਸ ਇਛੁਕਾਂ ਨੂੰ ਲੁਟਦੇ ਹਨ ਉਨ੍ਹਾਂ ਉਤੇ ਸਖਤ ਕਾਰਵਾਈ। ਜਿਸ ਲਈ ਸਖਤ ਕਨੂੰਨਾਂ ਦੀ ਜ਼ਰੂਰਤ।
14. ਪੰਜਾਬੀ ਸਭਿਆਚਾਰ ਨੂੰ ਪਰਵਾਸ ਦੇ ਅਸਰ ਹੇਠ ਵਿਗਾੜ ਤੋਂ ਬਚਾਉਣਾ।
15. ਸਿੱਖਾਂ ਵਿਚ ਸਾਦਾ, ਸੁਚੱਜਾ, ਗੁਰੂ ਨਾਲ ਜੁੜਿਆ ਜੀਵਨ ਜੀਣ ਦੀ ਪਿਰਤ ਪਾਉਣੀ। ਕਰਜ਼ੇ ਤੋਂ ਪ੍ਰਹੇਜ਼।
16. ਮਹਿੰਗੇ ਵਿਆਹਾਂ ਸ਼ਾਦੀਆਂ, ਰੀਤੀਆਂ ਰਿਵਾਜਾਂ, ਦਾਜ ਦੀ ਪ੍ਰਥਾ ਆਦਿ ਉਤੇ ਪਾਬੰਦੀ।
17. ਨਸ਼ਿਆਂ ਨੂੰ ਸਮੁਚੇ ਤੌਰ ਤੇ ਤਿਲਾਂਜਲੀ ਜਿਸ ਵਿਚ ਸਾਰਾ ਸਿੱਖ ਪੰਥ ਦਾ ਸ਼ਾਮਿਲ ਹੋਣਾ ਜ਼ਰੂਰੀ।
18. ਧਰਮਪਰਿਵਰਤਨ ਰੋਕਣ ਲਈ ਇਕ ਢਾਂਚਾ ਤਿਆਰ ਕਰਨਾ ਜਿਸ ਵਿਚ ਸੂਚਨਾ ਦੇਣ ਵਾਲੇ, ਕੁਰਾਹੇ ਪੈਂਦਿਆ ਨੂੰ ਸਿੱਖ ਮਤ ਦੇ ਕੇ ਰੋਕਣ ਵਾਲੇ ਤੇ ਸਿੱਖ ਪੰਥ ਨਾਲ ਪੂਰੀ ਤਰ੍ਹਾਂ ਜੋੜਣ ਵਾਲੇ ਤੇ ਲੋੜੀਂਦੀ ਮਦਦ ਕਰਨ ਵਾਲੇ ਗ੍ਰੁਪ ਹੋਣ। ਇਸ ਢਾਂਚੇ ਦੀ ਵਿਆਖਿਆ ਵਿਸਥਾਰ ਨਾਲ ਅੱਡਰੀ ਕੀਤੀ ਗਈ ਹੈ।
19. ਸਿੱਖਾਂ ਦੀ ਘਟਦੀ ਜਨਸੰਖਿਆ ਨੂੰ ਪੁਰਾ ਕਰਨ ਲਈ ਅਕਾਲ ਤਖਤ ਦੇ ਜਥੇਦਾਰ ਦਾ ਚਾਰ ਬਚਿਆਂ ਵਾਲ ਸੁਝਾ ਲਾਗੂ ਕਰਨਾ।
20. ਸਿੱਖ ਬੱਚਿਆਂ ਨੂੰ ਮੁਢ ਤੋਂ ਹੀ ਗੁਰਬਾਣੀ ਤੇ ਸਿੱਖ ਸਭਿਆਚਾਰ ਨਾਲ ਜੋੜਣਾ ਤੇ ਸਿੱਖੀ ਵਿਚ ਪ੍ਰਪੱਕ ਕਰਨਾ।
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

ਨਦਰਿ ਕਰਹਿ ਜੇ ਆਪਣੀ | Nadar Karey Jay Apnee
Interpreted Using the Gurbani Framework.

The Gurbani Framework calls for the use of GURBANI to understand...

SPN on Facebook

...
Top