• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi Sri Guru Gtranth Sahib Quantum Mechanics 2

Dalvinder Singh Grewal

Writer
Historian
SPNer
Jan 3, 2010
1,245
421
78
ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੁਐਂਟਮ ਮਕੈਨਿਕਸ-2
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡੀਨ ਰਿਸਰਚ (ਰਿ)
ਦੇਸ਼ ਭਗਤ ਯੂਨੀਵਰਸਿਟੀ

ਕੁਐਂਟਮ ਮਕੈਨਿਕਸ

ਕੁਐਂਟਮ ਕੁਆਂਟਾ ਸ਼ਬਦ ਤੋਂ ਲਿਆ ਗਿਆ ਹੈ ਜੋ ਐਟਮ ਦੇ ਪੈਮਾਨੇ ਦਾ ਬਿਜਲਈ-ਚੁੰਬਕੀ ਸ਼ਕਤੀ ਦਾ ਐਟਮ ਬਰਾਬਰ ਇਕ ਅਤਿਅੰਤ ਛੋਟਾ ਭਾਗ ਹੈ।ਫਿਜ਼ਿਕਸ ਵਿਚ ਕੁਆਂਟਾ ਕਿਸੇ ਫਿਜ਼ੀਕਲ ਹੋਂਦ ਦਾ ਛੋਟੇ ਤੋਂ ਛੋਟਾ ਭਾਗ ਹੈ ਜੋ ਇੰਟਰਐਕਟ ਕਰਦਾ ਹੋਵੇ। ਕੁਐਂਟਮ ਥਿਉਰੀ ਐਟਮ ਤੇ ਮਾਲੀਕਿਊਲ ਦੇ ਵਰਤਾਉੇ ਦਾ ਗਿਆਨ ਹੈ।ਕੁਐਂਟਮ ਥਿਉਰੀ ਦੀ ਮੌਲਿਕਤਾ ਇਸ ਵਿਚ ਹੈ ਕਿ ਵਿਸ਼ਵ ਦਾ ਹਰ ਪਦਾਰਥ ਤੇ ਹਰ ਸ਼ਕਤੀ ਕਣ ਵੀ ਹੈ ਤੇ ਲਹਿਰ ਵੀ ।ਐਟਮਾਂ ਤੇ ਮਾਲੀਕਿਊਲਾਂ ਦੇ ਪਦਾਰਥ ਅਤੇ ਸ਼ਕਤੀ (ਐਨਰਜੀ) ਦੇ ਤੌਰ ਤੇ ਵਰਤਾਉੇ ਦਾ ਗਿਆਨ ਕੁਐਂਟਮ ਮਕੈਨਿਕਸ ਤੇ ਕੁਐਂਟਮ ਥਿਉਰੀ ਦਾ ਮੁਖ ਧੁਰਾ ਹੈ।(ਸਟੂਡੈਂਟ ਸਾਇੰਸ ਡਿਕਸ਼ਨਰੀ, ੨੦੧੪) ਕੁਐਂਟਮ ਥਿਉਰੀ ਤੇ ਕੁਐਂਟਮ ਮਕੈਨਿਕਸ ਨੂੰ ਇਕ ਹੀ ਤਰ੍ਹਾਂ ਲਿਆ ਜਾਂਦਾ ਹੈ।
ਦਰਅਸਲ ਸਾਰਾ ਵਿਸ਼ਵ ਸ਼ਕਤੀ (ਐਨਰਜੀ) ਹੈ ਜੋ ਲਗਾਤਾਰ ਬਦਲਦੀ ਹੋਈ ਇਕ ਸ਼ਕਲ ਤੋਂ ਦੂਜੀ ਸ਼ਕਲ ਧਾਰਨ ਕਰਦੀ ਰਹਿੰਦੀ ਹੈ।ਇਸ ਸ਼ਕਤੀ ਨੂੰ ਤਿੰਨ ਸ਼ਕਲਾਂ ਵਿਚ ਵੰਡਿਆ ਜਾਂਦਾ ਹੈ: ੪ % ਦਿਸਦਾ ਪਦਾਰਥ (ਵਿਜ਼ਿਬਲ ਮੈਟਰ), ੨੨% ਕਾਲਾ ਪਦਾਰਥ (ਡਾਰਕ ਮੈਟਰ) ਤੇ ੮੪% ਕਾਲੀ ਸ਼ਕਤੀ (ਡਾਰਕ ਐਨਰਜੀ)। ਇਹ ਤਿੰਨੇ ਸ਼ਕਲਾਂ ਲਗਾਤਾਰ ਬਦਲੀਆਂ ਰਹਿੰਦੀਆਂ ਹਨ ਭਾਵ ਕਾਲੀ ਸ਼ਕਤੀ, ਕਾਲਾ ਪਦਾਰਥ ਤੇ ਫਿਰ ਦਿਸਦੇ ਪਦਾਰਥ ਤੇ ਇਸੇ ਤਰ੍ਹਾਂ ਦਿਸਦਾ ਪਦਾਰਥ, ਕਾਲਾ ਪਦਾਰਥ ਤੇ ਫਿਰ ਕਾਲੀ ਸ਼ਕਤੀ ਵਿਚ ਬਦਲਦਾ ਰਹਿੰਦਾ ਹੈ।


ਐਟਮ: ਕੁਅੰਟਮ ਮਕੈਨਿਕਸ ਦੇ ਸਿਧਾਂਤ

ਅਸੀਂ ਪੜ੍ਹਦੇ ਆਏ ਹਾਂ ਕਿ ਐਟਮ ਨਿਊਟਰੋਨ, ਪਰੋਟੋਨ ਤੇ ਇਲੈਕਟ੍ਰੋਨ ਦਾ ਬਣਿਆ ਹੋਇਆ ਹੈ। ਇਸ ਵਿਚ ਇਲੈਕਟ੍ਰੋਨ ਇਹੋ ਜਿਹਾ ਭਾਗ ਹੈ ਜੋ ਐਟਮ ਦੇ ਦੁਆਲੇ ਤੇ ਫਿਰ ਅਪਣੇ ਧੁਰੇ ਦੇ ਦਆਲੇ ਲਗਾਤਾਰ ਘੁੰਮਦਾ ਰਹਿੰਦਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਸਾਰਾ ਵਿਸ਼ਵ ਐਟਮਾਂ ਦਾ ਹੀ ਬਣਿਆ ਹੋਇਆ ਹੈ। ਕਿਉਂਕਿ ਐਟਮ ਦਾ ਇਕ ਭਾਗ ਇਲੈਕਟ੍ਰੋਨ ਲਗਾਤਾਰ ਘੁੰਮਦਾ ਹੈ ਇਸ ਲਈ ਹਰ ਐਟਮ ਲਗਾਤਾਰ ਹਰਕਤ ਵਿਚ ਰਹਿੰਦਾ ਹੈ ਭਾਵ ਲਗਾਤਾਰ ਬਦਲੀ ਲਿਆਉਂਦਾ ਰਹਿੰਦਾ ਹੈ। ਕਿਉਂਕਿ ਸਾਰਾ ਵਿਸ਼ਵ ਐਟਮਾਂ ਦਾ ਬਣਿਆ ਹੋਇਆ ਹੈ ਤੇ ਸਾਰੇ ਐਟਮ ਲਗਾਤਾਰ ਬਦਲਦੇ ਰਹਿੰਦੇ ਹਨ ਇਸ ਲਈ ਵਿਸ਼ਵ ਦੇ ਹਰ ਪਦਾਰਥ ਤੇ ਸ਼ਕਤੀ ਵੀ ਲਗਾਤਾਰ ਬਦਲੀ ਹੁੰਦੇ ਰਹਿੰਦੇ ਹਨ।


ਇਸੇ ਲਈ ਕਹਿੰਦੇ ਹਨ ਕਿ ਦੁਨੀਆਂ ਵਿਚ ਕੋਈ ਵੀ ਸਥਾਈ ਨਹੀ। ਸਭ ਜਗ ਚਲਣਹਾਰ ਹੈ।ਇਕ ਸ਼ਕਲ ਤੋਂ ਦੂਸਰੀ ਸ਼ਕਲ-ਰੂਪ ਲਗਾਤਾਰ ਬਦਲਦਾ ਰਹਿੰਦਾ ਹੈ ਕਿਤੇ ਥੋੜੀ ਕਿਤੇ ਬਹੁਤੀ। ਇਸ ਤੋਂ ਇਹ ਵੀ ਸਾਬਤ ਹੋਇਆ ਕਿ ਕੋਈ ਵੀ ਪਦਾਰਥ ਸਥਾਈ ਨਹੀਂ, ਹਰ ਪਦਾਰਥ ਸ਼ਕਤੀ ਵਿਚ ਬਦਲਦਾ ਹੈ ਤੇ ਫਿਰ ਪਦਾਰਥ ਬਣਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ: ਜੋ ਦੀਸੈ ਸੋ ਚਾਲਨਹਾਰੁ ॥(ਪੰਨਾ ੨੬੮:੧੩) ਤੇ ‘ਸਭੁ ਜਗੁ ਚਲਤਉ ਪੇਖੀਐ’ ਪੰਨਾ ੪੩੧:੬) ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸਾਰਾ ਵਿਸ਼ਵ ਐਨਰਜੀ ਦਾ ਬਣਿਆ ਹੋਇਆ ਹੈ ਜਿਸ ਕਰਕੇ ਹਮੇਸ਼ਾਂ ਇਸ ਵਿਸ਼ਵ ਦੀ ਲਗਾਤਾਰਤਾ ਬਣਾਉਂਦਾ ਹੈ ਜਿਸ ਦਾ ਧੁਰਾ ਪਰਮਾਤਮਾ ਹੈ: ਜੋ ਆਪ ਵੀ ਲਗਾਤਾਰ ਐਨਰਜੀ ਰੂਪ ਹੈ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ: ਨਿਰਭਉ ਆਪਿ ਨਿਰੰਤਰਿ ਜੋਤਿ ॥(ਮ:੧, ਪੰਨਾ ੪੧੩:੯) ਜੋ ਹਰ ਥਾਂ ਵਸੀ ਹੋਈ ਹੈ ‘ਸਭ ਮਹਿ ਵਸੈ ਪ੍ਰਭੁ ਏਕੋ ਸੋਇ ॥(ਪੰਨਾ ੬੬੩)’ ਇਹ ਸ਼ੁਧ ਐਨਰਜੀ ਹਰ ਪਾਸੇ ਹੈ ਤੇ ਲਗਾਤਾਰ ਹੈ : ‘ਨਿਰਮਲ ਜੋਤਿ ਨਿਰੰਤਰਿ ਜਾਤੀ ॥(ਪੰਨਾ ੧੦੩੯)’ ਇਹੋ ਐਨਰਜੀ ਜੋਤ ਰੂਪ ਹੋ ਕੇ ਕਣ ਕਣ ਵਿਚ ਸਮਾਈ ਹੋਈ ਹੈ ਜਿਸ ਨੇ ਸਾਰੇ ਵਿਸ਼ਵ ਨੂੰ ਰੁਸ਼ਨਾਇਆ ਹੋਇਆ ਹੈ:

‘ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥ (ਪੰਨਾ ੬੬੩)’

ਸੂਰਜ, ਚੰਦ, ਤਾਰੇ ਸਾਰੇ ਅਨੂਪ ਜੋਤ ਹਨ ਗੱਲ ਕੀ ਇਹ ਅਪਾਰ ਜੋਤ ਸਾਰੇ ਤ੍ਰਿਭਵਨ ਵਿੱਚ ਹੈ।

ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ ॥(ਪੰਨਾ ੫੭)

ਇਹ ਤਾਂ ਰੱਬੀ ਜੋਤ ਹੀ ਹੈ ਜੋ ਹਰ ਥਾਂ ਰਵਿ ਰਹੀ ਹੋਰ ਕੋਈ ਦੂਸਰਾ ਨਹੀਂ।

ਨਾਨਕ ਏਕੋ ਰਵਿ ਰਹਿਆ ਦੂਜਾ ਅਵਰੁ ਨ ਕੋਇ ॥(ਪੰਨਾ ੫੭)
ਏਕੋ ਰਵਿ ਰਹਿਆ ਸਭ ਠਾਈ ॥ ਅਵਰੁ ਨ ਦੀਸੈ ਕਿਸੁ ਪੂਜ ਚੜਾਈ ॥ ੧ ॥ ਆਸਾ ਮ: ੧, ਪੰਨਾ ੪੩੩)

ਇਸਤਰ੍ਹਾਂ ਇਸ ਸਾਰੀ ਐਨਰਜੀ ਪੈਦਾ ਕਰਨ ਵਾਲਾ ਇੱਕ ਹੀ ਹੈ ਜਿਸ ਤੋਂ ਇਹ ਸਾਰਾ ਵਿਸ਼ਵ ਬਣਿਆ ਹੈ। ਉਸ ਦੇ ਹਰ ਥਾਂ ਹੋਣ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਵਿੱਚ ਕੋਈ ਵਿਰਲ ਨਹੀਂ ਸਭ ਕੁਝ ਲਗਾਤਾਰ ਹੈ:

੧. ਏਕੋ ਏਕੁ ਵਰਤੈ ਸਭੁ ਸੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥ ਏਕੋ ਰਵਿ ਰਹਿਆ ਸਭ ਅੰਤਰਿ ਤਿਸੁ ਬਿਨੁ ਅਵਰੁ ਨ ਕੋਈ ਹੇ ॥ ੧ ॥ (ਮਾਰੂ ਮਹਲਾ ੩, ਪੰਨਾ ੧੦੪੪)
੨. ਞੰਞੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ ॥ ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ ॥ ੧੩ ॥ (ਆਸਾ ਮ: ੧, ਪੰਨਾ ੧੩੪੫)
੩. ਏਕੋ ਰਵਿ ਰਹਿਆ ਅਵਰੁ ਨ ਬੀਆ ਰਾਮ ॥ ਰਵਿ ਰਹਿਆ ਸੋਈ ਅਵਰੁ ਨ ਕੋਈ ਮਨ ਹੀ ਤੇ ਮਨੁ ਮਾਨਿਆ ॥ ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ ਸੋ ਪ੍ਰਭੁ ਗੁਰਮੁਖਿ ਜਾਨਿਆ ॥ (ਮ:੧, ਪੰਨਾ ੧੧੧੧)

ਉਹ ਸਭ ਥਾਂ ਕਿਵੇਂ ਹਾਜ਼ਿਰ ਹੈ? ਉਹ ਜੋਤ ਸਰੂਪ ਹੈ ਤੇ ਇਹ ਜੋਤ ਹਰ ਥਾਂ ਪਹੁੰਚਣ ਯੋਗ ਹੈ:

੧. ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ ॥ ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥(ਬਲਾਵਲ ਮ: ੧, ਪੰਨਾ ੮੪੩)
ਜੋਤ ਜਾਂ ਰੋਸ਼ਨੀ ਵੀ ਐਨਰਜੀ ਹੈ।ਜਦ ਉਸਨੇ ਜੋਤ ਸਰੂਪ ਧਾਰਨ ਕੀਤਾ ਤਾਂ ਸਾਰਾ ਜਗਤ ਉਪਾਇਆ:

੧. ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥੧ ॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥ ੧ ॥ (ਭਗਤ ਕਬੀਰ ਜੀ, ਪੰਨਾ ੧੩੪੯-੧੩੫੦)
੨. ਜੋਤਿ ਸਰੂਪੀ ਤਤ ਅਨੂਪ ॥ (ਮ: ੫, ਪੰਨਾ ੩੪੪)
੩. ਜੋਤੀ ਹੂ ਪ੍ਰੁਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥ (ੀਸਰੀ ਰਾਗ ਮ: ੩, ਪੰਨਾ ੩੫)
੪. ਤੂ ਕਰਿ ਕਰਿ ਦੇਖਹਿ ਕਰਣਹਾਰੁ ॥ ਜੋਤਿ ਜੀਅ ਅਸੰਖ ਦੇਇ ਅਧਾਰੁ ॥ ੫ ॥ (ਬਸੰਤ ਮ: ੧, ਪੰਨਾ ੧੧੯੦)
੫. ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥ ( ਗਉੜੀ ਕਬੀਰ ਜੀ, ਪੰਨਾ ੩੨੫)
੬. ਜੋਤੀ ਜਾਤੀ ਗਣਤ ਨ ਆਵੈ ॥ (ਬਲਾਵਲ ਮ:੧, ਪੰਨਾ ੮੩੯)
੭. ਚੰਦੁ ਸੂਰਜੁ ਦੁਇ ਜੋਤਿ ਸਰੂਪੁ ॥ ਜੋਤੀ ਅੰਤਰਿ ਬ੍ਰਹਮੁ ਅਨੂਪੁ ॥ ੧ ॥ ਕਹੁ ਰੇ ਗਿਆਨੀ ਬ੍ਰਹਮ ਬੀਚਾਰੁ ॥ ਜੋਤੀ ਅੰਤਰਿ ਧਰਿਆ ਪਸਾਰੁ ॥ ੧ ॥(ਭਗਤ ਕਬੀਰ ਜੀ ਪੰਨਾ ੯੭੨)
੮. ਤੁਧੁ ਜੇਵਡੁ ਅਵਰੁ ਨ ਭਾਲਿਆ ॥ ਤੂੰ ਦੀਪ ਲੋਅ ਪਇਆਲਿਆ ॥ ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥ ੧੬ ॥ (ਪੰਨਾ ੭੪)

ਕੁਆਂਟਮ ਫਿਜ਼ਿਕਸ ਦੇ ਸਾਇੰਸਦਾਨ ਇਹੋ ਤਾਂ ਸਮਝਾਉਂਦੇ ਹਨ ਕਿ ਸਾਰਾ ਵਿਸ਼ਵ ਐਨਰਜੀ ਦਾ ਬਣਿਆ ਹੋਇਆ ਹੈ । (ਦ ਵਰਲਡ ਆਫ ਕੁਐਂਟਮ ਫਿਜ਼ਿਕਸ, ਦਰਜਾਨਾ, ਜਿਊਰਿਸਿਕ, ੨੦੧੮)

ਸਾਇੰਸ ਮੰਨਦੀ ਹੈ ਕਿ ‘ਇਹ ਐਨਰਜੀ ਨਾ ਘਟਦੀ ਹੈ ਨਾ ਵਧਦੀ ਹੈ ਬਸ ਕਰਤਾ ਇਸ ਦੇ ਨਵੇਂ ਰੂਪ ਸਿਰਜਦਾ ਰਹਿੰਦਾ ਹੈ ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹੋ ਦਰਜ ਹੈ ਕਿ

ਜੋ ਕਿਛੁ ਪਾਇਆ ਸੁ ਏਕਾ ਵਾਰ ॥ ਕਰਿ ਕਰਿ ਵੇਖੈ ਸਿਰਜਣਹਾਰੁ ॥(ਪੰਨਾ ੭, ਪਉੜੀ ੩੧)
ਨ ਘਾਟ ਹੈ ਨ ਬਾਢ ਹੈ (ਜਾਪੁ ਸਾਹਿਬ ਪਾਤਸ਼ਾਹੀ ਦਸਵੀਂ)

ਇਸ ਤਰ੍ਹਾਂ ਇਹ ਐਨਰਜੀ ਇਕੋ ਵਾਰ ਹੀ ਪੈਦਾ ਹੋਈ ਕਦੇ ਘਟੀ ਵਧੀ ਨਹੀਂ ਬਸ ਬਦਲ ਬਦਲ ਕੇ ਨਵੇਂ ਰੂਪ ਲੈਂਦੀ ਰਹਿੰਦੀ ਹੈ।ਪ੍ਰਮਾਤਮਾ ਨੇ ਸਾਰੀ ਐਨਰਜੀ ਇਕ ਵਾਰ ਥੋਕ ਵਿੱਚ ਹੀ ਪੈਦਾ ਕਰ ਦਿਤੀ

ਸਰਬ ਥੋਕ ਨਾਨਕ ਤਿਨਿ ਪਾਇਆ ॥ ੧ ॥ (ਪੰਨਾ ੨੬੮)

ਕੁਅੰਟਮ ਥਿਉਰੀ ਦੇ ਸਹੀ ਸਾਬਤ ਕੀਤੇ ਜਾਣ ਤੋਂ ਬਾਦ ਵੀ ਅਜ ਕੱਲ ਦੇ ਸਾਇੰਸਦਾਨਾਂ ਨੂੰ ਇਸ ਬਾਰੇ ਬੜੇ ਸ਼ੰਕੇ ਹਨ। (ਟੀ ਫੌਗਲਰ, ਕੁਅੰਟਮ ਸ਼ਮਨਾਟੁਮ: ਡਿਸਕਵਰ ੨੨:੩੭, ੨੦੦੧) ਆਈਨਸਟੀਨ ਨੇ ਮੈਕਸ ਬੌਰਨ (੧੮੮੨-੧੯੭੦) ਨੂੰ ਲਿਖੇ ਖੱਤ ਵਿੱਚ ਕਿਹਾ: “ਕੁਅੰਟਮ ਮਕੈਨਿਕਸ ਬਹੁਤ ਪ੍ਰਭਾਵਿਤ ਕਰਦੀ ਹੈ ਪਰ ਮੈਨੂੰ ਮੇਰੀ ਅੰਦਰਲੀ ਆਵਾਜ਼ ਕਹਿੰਦੀ ਹੈ ਕਿ ਇਹ ਅਜੇ ਅਸਲੀ ਚੀਜ਼ ਨਹੀਂ। ਇਹ ਥਿਉਰੀ ਕਾਫੀ ਕੁਝ ਪੇਸ਼ ਕਰਦੀ ਹੈ ਪਰ ਇਹ ਸਾਨੂੰ ਪੁਰਣੇ ਤੱਥਾਂ ਦੇ ਨੇੜੇ ਨਹੀਂ ਲੈ ਜਾਂਦੀ। ਮੈਨੂੰ ਪੱਕਾ ਯਕੀਨ ਹੈ ਕਿ ਉਹ (ਰੱਬ) ਜੂਆ ਨਹੀਂ ਖੇਡਦਾ।

ਫਿਰ ਸਚਾਈ ਕੀ ਹੈ?
ਕਰੇਗ ਏ ਪਰਮਨ ਇਸ ਸ਼ਕ ਨੂੰ ਦੂਰ ਕਰਦਾ ਲਿਖਦਾ ਹੈ: ‘ਜੋ ਅਸੀਂ ਪਰਮਾਤਮਾ ਦੀ ਰਚਨਾ ਦਾ ਪ੍ਰਬੰਧ ਅਤੇ ਸੁੰਦਰਤਾ ਆਂਪਣੇ ਆਲੇ ਦੁਆਲੇ ਵੇਖਦੇ ਹਾਂ ਉਹ ਇਸ ਕਣਾਂ ਦੀ ਦੁਨੀਆਂ ਵਿੱਚੋਂ ਸਮਝਿਆ ਜਾ ਸਕਦਾ ਹੈ। ਅਸੀਂ ਜੋ ਵੀ ਵੇਖਦੇ ਹਾਂ ਪਸ਼ੂਆਂ ਤੇ ਪੋਦਿਆਂ ਦਾ ਜੀਵਨ, ਸਿਤਾਰੇ, ਚਟਾਨਾਂ, ਹਵਾ, ਪਾਣੀ ਆਦਿ ਸਭ ਕੁਝ ੯੦ ਫੀ ਸਦੀ ਕੁਦਰਤੀ ਬਣਦੇ ਰਚਨਾਤਮਕ ਬਾਨਣੂ (ਬਲਾਕਸ) ਜਿਨ੍ਹਾਂ ਨੂੰ ਅਸੀ ਐਟਮ ਕਹਿੰਦੇ ਹਾਂ ਤੋਂ ਹੀ ਬਣਿਆ ਹੈ ।ਐਟਮ ਅਤੇ ਉਸਦੇ ਸਬਅਟਾਮਿਕ ਪਾਰਟੀਕਲਾਂ ਤੋਂ ਹੀ ਇਹ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤੇ ਰਚਨਾ ਕੋਈ ਉਘੜ ਦੁਘੜੀ ਜਾਂ ਘਟਨਾਵਾਂ ਤੋਂ ਘੜੀ ਗਈ ਨਹੀਂ ਸਗੋਂ ਬੜੀ ਸੂਝ ਵਾਲੀ ਹੈ। ਐਟਮਾਂ ਤੋਂ ਹੀ ਇਸਦੀ ਬਣਤਰ ਦਾ ਅੰਦਾਜ਼ਾ ਹੋ ਜਾਦਾ ਹੈ। ਜਦ ਪ੍ਰਮਾਤਮਾ ਨੇ ਸੰਰਚਨਾ ਕੀਤੀ ਤਾਂ ਉਸ ਨੇ ਬ੍ਰਹਿਮੰਡ ਵਿੱਚ ਇਕ ਸਿਸਟਮ ਸ਼ੁਰੂ ਕੀਤਾ ਜੋ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਰਚਨਾ ਨੂੰ ਇਕ ਸਿਸਟਮ ਵਿਚ ਪਰੋਂਦਾ ਹੈ । ਰੱਬ ਕੋਈ ਵੀ ਸ਼ੰਕਾ ਨਹੀਂ ਰਖਦਾ।

ਮੂਲਭੂਤ ਤਤ (ਫੰਡਾਮੈਂਟਲ ਐਲੀਮੈਂਟ)

ਆਈਨਸਟੀਨ ਮੁਤਾਬਕ ਰਬ ਮੂਲ਼ਭੂਤ ਤਤ (ਫੰਡਾਮੈਂਟਲ ਐਲੀਮੈਂਟ) ਹੈ।ਵੇਦਾਂ ਉਪਨਿਸ਼ਦਾਂ ਅਨੁਸਾਰ ਪਰਮਾਤਮਾ ਹੈ ।ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ:
ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ॥(ਪੰਨਾ ੫੫੩)
ਇਸ ਪਰਮ ਤਤ ਦੇ ਅਧੀਨ ਸਾਰੇ ਤਤ ਹਨ. ਸਾਰੀਆਂ ਜੀਵਆਤਮਾ ਹਨ।ਸਾਇੰਸਦਾਨ ਤੇ ਅਧਿਆਤਮਕ ਗੁਰੂ ਮੰਨਦੇ ਹਨ ਕਿ ਸਾਰਾ ਜਗ ਬਦਲਣਹਾਰ ਹੈ ਜਨਮ-ਮਰਨ ਵੀ ਲਗਾਤਾਰ ਹੋ ਰਹੀ ਤਬਦੀਲੀ ਦਾ ਹਿਸਾ ਹੈ ਜਿਸ ਵਿਚ ਸਰੀਰ ਤੇ ਸ਼ਕਲਾਂ ਹੀ ਬਦਲਦੀਆਂ ਹਨ। ਵਾਸਤਵ ਵਿਚ ਜੀਣ ਮਰਨ ਬਦਲੀ ਦੇ ਪੜਾ ਹਨ। ਪਰਮਾਤਮਾ ਨੂੰ ਸ਼ਕਤੀ ਮੰਨਿਆ ਗਿਆ ਹੈ ਤੇ ਸਰਬ ਸ਼ਕਤੀਮਾਨ ਕਿਹਾ ਗਿਆ ਹੈ ਜੋ ਸਾਰੇ ਪਦਾਰਥਾਂ ਦਾ ਧੁਰਾ ਹੈ।ਸਾਰਾ ਵਿਸ਼ਵ ਇਕ ਸ਼ਕਤੀ ਹੈ ਜੋ ਲਗਾਤਾਰਤਾ ਜੁੜਿਆ ਹੋਇਆ ਹੈ ਤੇ ਹਰ ਅਣੂ ਦੂਸਰੇ ਅਣੂ ਤੇ ਲਗਾਤਾਰ ਪ੍ਰਭਾਵ ਪਾਉਂਦਾ ਹੈ ਜਿਸ ਕਰਕੇ ਸ਼ਕਤੀ ਦਾ ਆਚਾਰ ਵਿਹਾਰ ਲਗਾਤਾਰ ਬਦਲਦਾ ਰਹਿੰਦਾ ਹੈ।ਇਸ ਸ਼ਕਤੀ ਸਦਕਾ ਹੀ ਸਾਰਾ ਵਿਸ਼ਵ ਲਗਾਤਾਰ ਗਤੀ ਵਿਧੀਆਂ ਵਿਚ ਰੁਝਿਆ ਹੈ।

ਇਹ ਸਾਰੇ ਵਿਸ਼ਵ ਵਿਚ ਸਵੀਕਾਰਿਆ ਤੱਥ ਹੈ ਕਿ ਇਕੋ ਇਕ ਪ੍ਰਮਾਤਮਾ ਸਾਰੇ ਵਿਸ਼ਵ ਵਿਚ ਹਰ ਥਾਂ ਹੈ ਜਿਸ ਤੱਥ ਨੂੰ ਗੁਰਬਾਣੀ ਹੋਰ ਨਿਖਾਰਦੀ ਹੈ

੧. ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥ ੨ ॥ ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥ ਵਣਿ ਤ੍ਰਿਣਿ ਤ੍ਰਿਭਵਣਿ ਸਭ ਸ੍ਰਿਸਟਿ ਮੁਖਿ ਹਰਿ ਹਰਿ ਨਾਮੁ ਚਵਿਆ ॥ ਤੁਖਾਰੀ ਮ: ੪, ਪੰਨਾ ੧੧੧੫)
੨. ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥ (ਪੰਨਾ ੧੧੧੫)
੩. ਤੂ ਕਰਤਾ ਪੁਰਖੁ ਅਗੰਮੁ ਹੈ ਰਵਿਆ ਸਭ ਠਾਈ ॥ (ਮ: ੧, ਪੰਨਾ ੧੨੯੧)
੪. ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ ॥ ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ ॥ (ਮ:੧, ਪੰਨਾ ੧੨੯੧)
੫. ਤੁਧੁ ਬਿਨੁ ਦੂਜੀ ਨਾਹੀ ਜਾਇ ॥ ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥ ੧ ॥ (ਮ:੧, ਪੰਨਾ ੧੫੧)
੬. ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ ॥ (ਮ: ੪, ਪੰਨਾ ੮੬)
੭. ਆਦਿ ਪੁਰਖੁ ਅਪਰੰਪਰੁ ਆਪੇ ॥ ਆਪੇ ਥਾਪੇ ਥਾਪਿ ਉਥਾਪੇ ॥ ॥ ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥ ੧ ॥ ਮਾਝ ਮਹਲਾ ੪, ਪੰਨਾ ੧੨੯)
੮. ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥ ੧ ॥ (ਸਿਰੀਰਾਗੁ ਮਹਲਾ ੫, ਪੰਨਾ ੭੩)
੯. ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥ ੨ ॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥ ੩ ॥ (ਬਾਣੀ ਭਗਤ ਕਬੀਰ ਜੀ ਕੀ , ਪੰਨਾ ੧੩੫੦)

ਉਸ ਦੀ ਵਿਸ਼ਾਲਤਾ ਸਾਰੇ ਅਕਲਾਂ ਤੋਂ ਪਰੇ ਹੈ ਜੋੇ ਨਾਂ ਦੇਖੀ ਤੇ ਨਾਂ ਹੀ ਨਾਪੀ ਜਾ ਸਕਦੀ ਹੈ:

੧. ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥ ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥ ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥ ੨੪ ॥ (ਜਪੁਜੀ, ਪੰਨਾ ੫)
੨. ਸੁਣਿ ਵਡਾ ਆਖੈ ਸਭੁ ਕੋਇ ॥ ਕੇਵਡੁ ਵਡਾ ਡੀਠਾ ਹੋਇ ॥ ਕੀਮਤਿ ਪਾਇ ਨ ਕਹਿਆ ਜਾਇ ॥ ਕਹਣੈ ਵਾਲੇ ਤੇਰੇ ਰਹੇ ਸਮਾਇ ॥ ੧ ॥ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਇ ਨ+ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥ ੧ ॥ (ਆਸਾ ਮਹਲਾ ੧, ਪੰਨਾ ੧੦)
ਉਹ ਆਪ ਤਾਂ ਬੇਅੰਤ ਹੈ ਤੇ ਬੇਅੰਤ ਹੈ ਉਸਦੀ ਰਚਨਾ ਵੀ।ਉਸ ਦੀ ਰਚੀ ਕੁਦਰਤ ਦੀ ਵਿਸ਼ਾਲਤਾ ਦੀ ਵੀ ਕੋਈ ਸੀਮਾ ਨਹੀਂ ਲੰਬਾਈ, ਚੌੜਾਈ, ਡੂਘਾਈ ਕੁਝ ਵੀ ਤਾਂ ਨਹੀਂ ਨਾਪੀ ਜਾ ਸਕਦੀ:

੩. ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥ ੩੫ ॥ (ਮ:੧, ਜਪੁਜੀ, ਪੰਨਾ ੭)
੪. ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ॥ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥ ੩੭ ॥ (ਮ:੧, ਜਪੁਜੀ, ਪੰਨਾ ੮)

ਇਨਸਾਨ ਦੇ ਕਿਆਸੇ ਸਮਾਂ-ਸਥਾਨ ਤਾਂ ਸੂਰਜ ਦੇ ਘੁੰਣ ਅਤੇ ਫਾਸਲੇ ਤੇ ਨਿਰਭਰ ਹਨ। ਸੁਰਜ ਤਾਂ ਆਪ ਵੀ ਇਕ ਨਿਗੂਣਾ ਅੰਗ ਹੈ ਇਸ ਬ੍ਰਹਿਮੰਡ ਦਾ ਤੇ ਧਰਤੀ ਸੂਰਜ ਮੰਡਲ ਦਾ ਇਕ ਨਿਗੂਣਾ ਅੰਗ ਹਾਂ ਤੇ ਧਰਤੀ ਦਾ ਇਕ ਜੀਵ ਕਿਤਨਾ ਨਿਗੂਣਾ ਅੰਗ ਹੳੇ ਇਹ ਤੁਸੀਂ ਸਮਝ ਲਵੋ ਤੇ ਇਹ ਵੀ ਜਾਣ ਲਵੋ ਕਿ ਨਿਗੂਣੇ ਤੋਂ ਨਿਗੂਣਾ ਤੇ ਉਸ ਨਿਗੂਣੇ ਤੋਂ ਵੀ ਨਿਗੂਣਾ ਪ੍ਰਮਾਤਮਾਂ ਦੀ ਰਚਨਾ ਬਾਰੇ ਕਿਵੇਂ ਜਾਣ ਸਕਦਾ ਹੈ ਕਿਵੇਂ ਨਾਪ ਸਕਦਾ ਕਿਵੇਂ ਬੁਝ ਸਕਦਾ ਹੈ ਕਿ ਇਹ ਬ੍ਰਹਿਮੰਡ ਦੀ ਰਚਨਾ ਕਿਥੇ ਕਿਵੇ ਤੇ ਕਦੋਂ ਹੋਈ।ਜੇ ਉਹ ਕਹਿੰਦਾ ਹੈ ਕਿ ਮੈਂ ਰਚਨਾ ਦਾ ਤੱਥ ਜਾਣਦਾ ਹਾਂ ਤਾਂ ਇਹ ਸਚਾਈ ਕਿਵੇਂ ਹੋ ਸਕਦੀ ਹੈ?

ਸਾਇੰਸਦਾਨਾਂ ਅਨੁਸਾਰ ਸਭ ਤੋਂ ਮੁਢਲਾ ਤੱਤ ਐਟਮ ਹੈ ਜਿਸ ਤੋਂ ਸਾਰਾ ਵਿਸ਼ਵ ਬਣਿਆ ਹੈ[ਜੇ ਐਟਮ ਨੂੰ ਤੋੜਿਆ ਜਾਵੇ ਤਾਂ ਇਸ ਤੋਂ ਐਨਰਜੀ ਪਾਰਟੀਕਲ ਬਣ ਜਾਣਗੇ ਜੋ ਲਹਿਰ ਰੂਪੀ ਹੋਣਗੇ ਪਦਾਰਥ ਰੂਪੀ ਨਹੀਂ।ਸੋ ਕੁਅੰਟਾ ਪਦਾਰਥ ਵੀ ਹੈ ਤੇ ਲਹਿਰ ਦੋਨੋਂ ਹੀ ਹੈ। ਇਹ ਕਦੇ ਪਦਾਰਥ ਦੀ ਤਰ੍ਹਾਂ ਵਰਤਾਉ ਕਰਦਾ ਹੈ ਤੇ ਕਦੇ ਲਹਿਰ ਵਾਂਗ ਜੋ ਸ਼ਕਤੀ (ਐਨਰਜੀ ਹੈ।ਸਮਝਣ ਨੂੰ ਭਾਵੇਂ ਇਹ ਅਟਪਟਾ ਲੱਗੇ ਪਰ ਸਚਾਈ ਤਾਂ ਇਹੋ ਹੈ ਕਿ ਪਾਰਟੀਕਲ ਤੇ ਵੇਵ ਉਸੇ ਕੁਅੰਟਾ ਦੇ ਵਰਤਾਰੇ ਹਨ।
ਕੁਅੰਟਾ ਦਾ ਪਾਰਟੀਕਲ ਤੇ ਵੇਵ ਦਾ ਇਹ ਵਰਤਾਰਾ ਜੋ ਇਲੈਕਟ੍ਰੋਨਜ਼ ਤੇ ਫੋਟੋਨਜ਼ ਵਿਚ ਪਾਇਆ ਜਾਂਦਾ ਹੈ ਵੇਵ-ਪਾਰਟੀਕਲ ਡੁਐਲਿਟੀ ਦੇ ਤੌਰ ਤੇ ਜਾਣਿਆ ਜਾਦਾ ਹੈ। ਯੰਗ ਦਾ ਕੀਤਾ ਦੋ-ਗਲੀਆਂ ਵਾਲਾ ਤਜਰਬਾ ਇਸ ਨੂੰ ਚੰਗੀ ਤਰ੍ਹਾਂ ਸਮਝਾਉਂਦਾ ਹੈ ਜੋ ਬੋਹਰ ਮਾਡਲ ਦੇ ਨਾਮ ਨਾਲ ਵੀ ਜਾਣਿਆ ਜਾਦਾ ਹੈ ਜਿਸ ਦਾ ਨਮੂਨਾ ਥਲੇ ਚਿਤ੍ਰ ਵਿਚ ਦਿਤਾ ਗਿਆ ਹੈ:


ਵੇਵ-ਪਾਰਟੀਕਲ ਡੁਐਲਿਟੀ

ਬੋਹਰ-ਮਾਡਲ: ਫੋਟੋਨ ਨੂੰ ਪਾਰਟੀਕਲ ਤੇ ਵੇਵ ਦਿਖਾਉਂਦਾ ਦੋ ਗਲੀਆਂ ਵਾਲਾ ਤਜਰਬਾ

ਅਸੀਂ ਆਮ ਤੌਰ ਤੇ ਇਹੋ ਸਮਝਦੇ ਰਹੇ ਹਾਂ ਕਿ ਇਲੈਕਟ੍ਰੋਨ ਜਾਂ ਫੋਟੋਨ ਪਾਰਟੀਕਲ ਦੇ ਰੂਪ ਵਿਚ ਸਿਰਫ ਇਕ ਗਲੀ ਵਿਚੋਂ ਦੀ ਹੀ ਨਿਕਲ ਸਕਦਾ ਹੈ ਪਰ ਅਸਲ ਵਿਚ ਇਕ ਹੀ ਇੈਕਟ੍ਰੋਨ ਜਾਂ ਫੋਟੋਨ ਪਾਰਟੀਕਲ ਤੇ ਵੇਵ ਦੇ ਰੂਪ ਵਿਚ ਦੋ ਵੱਖ ਵੱਖ ਗਲੀਆਂ ਵਿਚੋਂ ਦੀ ਨਿਕਲਦਾ ਹੈ।ਇਸ ਤੋਂ ਸਿੱਧ ਹੁੰਦਾ ਹੈ ਕਿ ਇਲੈਕਟ੍ਰੋਨ ਤੇ ਫੋਟੋਨ ਪਰਾਟੀਕਲ ਵੀ ਹੈ ਤੇ ਵੇਵ ਵੀ।ਜਰਮਨ ਸਾਇੰਸਦਾਨ ਅਲਬਰਟ ਆਈਨਸਟੀਨ ਨੇ ਸਭ ਤੋਂ ਪਹਿਲਾਂ ਇਹ ਵਿਖਾਇਆ ਕਿ ਜੋਤ ਇਕ ਤਰ੍ਹਾਂ ਦੀ ਇਲੈਕਟ੍ਰੋ-ਮੈਗਨੈਟ ਵੇਵ ਹੀ ਹੈ।

ਕੁਅੰਟਮ ਥਿਉਰੀ ਦੇ ਨਿਯਮ

ਕੁਅੰਟਮ ਥਿਉਰੀ ਦਾ ਮੁਢਲਾ ਨਿਯਮ ਇਹ ਹੈ ਕਿ ਪਦਾਰਥ ਤੇ ਸ਼ਕਤੀ ਕਣ ਅਤੇ ਲਹਿਰ ਦੋਨੋਂ ਤਰ੍ਹਾਂ ਵਿਚਰਦੇ ਹਨ।ਕੁਅੰਟਮ ਮਕੈਨਿਕਸ ਦਾ ਮੁਖ ਮੁਦਾ ਅੇਟਮ ਦਾ ਕਣ ਤੇ ਲਹਿਰ ਦੀ ਤਰ੍ਹਾਂ ਵਿਚਰਨ ਤੇ ਵਰਤਾਉ ਨੂੰ ਘੋਖਣਾ ਹੈ। ਇਲੈਕਟ੍ਰੋਨ ਤੇ ਫੋਟੋਨ ਵਿਚ ਵੀ ਕਣ ਤੇ ਲਹਿਰ ਦੋਨੋਂ ਤਰ੍ਹਾਂ ਦਾ ਸੁਭਾਉ ਹੈ ਜਿਸ ਨੂੰ ਕਣ-ਲਹਿਰ-ਦੁਵਲਾਪਣ (ਵੇਵ-ਪਾਰਟੀਕਲ ਡਿਊਐਲਟੀ) ਕਿਹਾ ਜਾਂਦਾ ਹੈ।ਇਸ ਦੁਵਲੇਪਣ ਨੂੰ ਅਗੇ ਯੰਗ ਦੇ ਦੋ ਮੋਰੀਆਂ ਵਾਲੇ ਤਜਰਬੇ ਰਾਹੀਂ ਸਮਝਾਇਆ ਗਿਆ ਹੈ।

ਬੋਹਰ ਨੇ ਅਪਣੇ ਇਸ ਤਜਰਬੇ ਵਿਚ ਇਲੈਕਟ੍ਰੋਨ ਨੂੰ ਕਣ ਅਤੇ ਫੋਟੋਨ ਨੂੰ ਰੋਸ਼ਨੀ ਦੀ ਲਹਿਰ ਵਜੋਂ ਲਿਆ। ਇਲੈਕਟ੍ਰੋਨ ਦਾ ਭਾਰ (ਮਾਸ) ਅਤੇ ਰਫਤਾਰ (ਸਪੀਡ) ਦਾ ਸਬੰਧ ਫੋਟੋਨ ਦੀ ਲਹਿਰ ਦੀ ਲੰਬਾਈ ਤੇ ਲਹਿਰ ਦੇ ਲਛਣਾਂ ਨਾਲ ਮੇਚ ਕੇ ਵੇਖਿਆ ਗਿਆ। ਅਗੇ ਰੋਸ਼ਨੀ ਦੀ ਲਹਿਰ ਅਤੇ ਫੋਟੋਨ ਦੇ ਸਬੰਧਿਤ ਸ਼ਕਤੀ ਨਾਲ ਵੀ ਪਾਇਆ ਗਿਆ।ਜਿਸ ਪਿਛੋਂ ਇਹ ਘੋਸ਼ਿਤ ਕੀਤਾ ਗਿਆ ਕਿ ਇਲੈਕਟ੍ਰੋਨ ਵਿਚ ਵੇਵ-ਪਾਰਟੀਕਲ ਡੁਐਲਿਟੀ ਹੈ।

ਡੀ ਬਰੌਗਲੀ ਵੇਵ
ਇਸੇ ਤਜਰਬੇ ਤੇ ਅਧਾਰਿਤ ੧੯੨੪ ਵਿਚ ਡੀ ਬ੍ਰੌਗਲੀ ਨੇ ਅਪਣਾ ਪਖ ਪੇਸ਼ ਕਰਦਿਆਂ ਕਿਹਾ ਕਿ ਸਾਰੇ ਪਦਾਰਥ ਲਹਿਰ ਵਰਗਾ ਵਰਤਾਉ ਕਰਦੇ ਹਨ ਤੇ ਡੀ ਬ੍ਰੌਗਲੀ ਲਹਿਰਾਂ ਪਦਰਾਥਕ ਲਹਿਰਾਂ ਹਨ ਜਿਨ੍ਹਾਂ ਦੀ ਇਕ ਨਿਸ਼ਚਿਤ ਵੇਵਲੈਂਥ ਹੁੰਦੀ ਹੈ ਤੇ ਇਕ ਪਕਾ ਮੁਮੈਂਟਮ ਹੁੰਦਾ ਹੈ।ਇਸ ਰਿਸ਼ਤੇ ਨੂੰ ਉਸ ਨੇ ਮੁਮੈਂਟਮ=ਐਚ/ਵੇਵਲੈਂਥ ਦੇ ਫਾਰਮੂਲੇ ਰਾਹੀਂ ਦਰਸਾਇਆ ਤੇ ਸਾਰੇ ਪਦਾਰਥਾਂ ਦੇ ਸਬੰਧਿਤ ਕਣਾਂ ਦੇ ਐਚ ਕਾਂਸਟੈਂਟ ਰਾਹੀਂ ਲਹਿਰਾਂ ਨਾਲ ਨਾਤਾ ਕਾਇਮ ਕੀਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੇਵ ਪਾਰਟੀਕਲ ਡਿਊਐਲਿਟੀ

ਗੁਰੂ ਅਰਜਨ ਦੇਵ ਜੀ ਨੇ ੧੬ਵੀਂ ਸਦੀ ਵਿਚ ਇਹ ਕਹਿ ਦਿਤਾ ਸੀ ਕਿ ਸਾਰੇ ਕਣ ਲਹਿਰ ਰੂਪੀ ਹਨ ਭਾਵ ਅਸਥੂਲ ਵੀ ਤੇ ਸੂਖਮ ਵੀ ।
1. ਜਬ ਦੇਖਉ ਤਬ ਸਭੁ ਕਿਛੁ ਮੂਲੁ ॥ ਨਾਨਕ ਸੋ ਸੂਖਮੁ ਸੋਈ ਅਸਥੂਲੁ ॥ ੫ ॥ (ਮ:੫, ਪੰਨਾ ੨੮੧)
2. ਸੂਖਮ ਮਹਿ ਜਾਨੈ ਅਸਥੂਲੁ ॥ (ਮ:੫, ਪੰਨਾ ੨੭੪)
3. ਤੂੰ ਪੇਡੁ ਸਾਖ ਤੇਰੀ ਫੂਲੀ ॥ ਤੂੰ ਸੂਖਮੁ ਹੋਆ ਅਸਥੂਲੀ ॥(ਮਾਝ ਮਹਲਾ ੫, ਪੰਨਾ ੧੦੨)
4. ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ (SGGS M ੫, ਪ.੯੮੭:੧੭)
ਗੁਰੂ ਨਾਨਕ ਦੇਵ ਜੀ ਨੇ ਉਚਾਰਿਆ

ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥(M.੧, ਪ.੪੬੬:੧)

ਗੁਰੂ ਨਾਨਕ ਦੇਵ ਜੀ ਨੇ ਉਚਾਰਿਆ

ਆਪੇ ਸੂਖਮੁ ਭਾਲੀਐ ਆਪੇ ਪਾਸਾਰੁ ॥ (M.੪, ਪ.੫੫੬:੧੭)

ਅਣੂ ਵਸਤੂ ਦਾ ਸਭ ਤੋਂ ਛੋਟਾ ਅਣਵੰਡਿਆ ਹਿਸਾ

ਅਣੂ ਪਦਾਰਥਕ ਜਗਤ ਦਾ ਅਗੇ ਨਾ ਵੰਡਿਆ ਜਾ ਸਕਣ ਵਾਲਾ ਸਭ ਤੋਂ ਛੋਟਾ ਹਿਸਾ ਹੈ।ਅਰਸਤੂ, ਡੈਮੋਕਰੀਟਸ, ਯੰਗ, ਮੈਕਸਵੈਲ, ਨਿਊਟਨ, ਹੁਕਸ ਵਰਗੇ ਪ੍ਰਸਿਧ ਫਿਲਾਸਫਰਾਂ ਤੇ ਵਿਗਿਆਨੀਆਂ ਨੇ ਇਹ ਤਾਂ ਮੰਨਿਆਂ ਹੈ ਪਰ ਇਸ ਦੇ ਹੋਰ ਛੋਟੇ ਹਿਸੇ ਜੋ ਅਣੂ ਦਾ ਹੀ ਹਿਸਾ ਹਨ ਉਸ ਬਾਰੇ ਕਦੇ ਚਰਚਾ ਨਹੀਂ ਕੀਤੀ ।
ਕੁਐਟਮ ਫਿਜ਼ਿਕਸ ਦੇ ਵਿਗਿਆਨੀਆਂ ਨੇ ਖੋਜ ਕਰਕੇ ਲਭਿਆ ਕਿ ਅਣੂ ਸ਼ਕਤੀ ਦਾ ਪੁੰਜ ਹਨ ਜੋ ਹਰ ਅੇੈਟਮ ਦੇ ਲਗਾਤਾਰ ਘੁੰਮਣ ਤੇ ਥਿਰਕਣ ਕਰਕੇ ਆਪੋ ਅਪਣੀ ਸ਼ਕਤੀ ਦੀ ਛਾਪ ਬਣਾਉਂਦੇ ਹਨ । ਜੇ ਵਿਗਿਆਨ ਦੀ ਡੂੰਘਾਈ ਵਿਚ ਜਾਈਏ ਤਾਂ ਪਦਾਰਥਕ ਠੋਸਤਾ ਦੇ ਅੰਦਰ ਸਿਰਫ ਸ਼ਕਤੀ ਹੀ ਸ਼ਕਤੀ ਮਿਲੇਗੀ। ਜਦ ਅਣੂ ਨੂੰ ਤੋੜਿਆ ਜਾਵੇ ਤਾਂ ਅਗੇ ਸਿਰਫ ਕਿਣਕੇ ਹੀ ਮਿਲਣਗੇ।ਅਸਲ ਵਿਚ ਇਹ ਕਿਣਕੇ ਹੀ ਨਹੀਂ ਇਹ ਤਾਂ ਕੁਆਂਟਾ ਹਨ; ਕੁਆਂਟਾ ਜੋ ਲਹਿਰ ਵੀ ਹੈ ਤੇ ਕਿਣਕਾ ਵੀ। ਜਦ ਅਣੂ ਕਿਣਕਾ ਰੂਪ ਵਿਚ ਉਭਰਦਾ ਹੈ ਤਾਂ ਇਸ ਦਾ ਪਦਾਰਥਕ ਰੂਪ ਸਾਹਮਣੇ ਆਉਂਦਾ ਹੈ ਤੇ ਜਦ ਲਹਿਰ ਦੇ ਰੂਪਵਿਚ ਸਾਹਮਣੇ ਆਉਂਦਾ ਹੈ ਤਾਂ ਇਹ ਸਾਰੀ ਦੀ ਸਾਰੀ ਸ਼ਕਤੀ ਹੁੰਦਾ ਹੈ। ਲਹਿਰ ਤੇ ਸ਼ਕਤੀ ਇਕੋ ਕੁਆਂਟਾ ਦੇ ਵਖ ਵਖ ਵਰਤਾਰੇ ਹਨ।ਅੇਟਮ ਦੇ ਸਬਅਟਾਮਿਕ ਹਿਸੇ ਵੀ ਹਨ ਜਿਨ੍ਹਾਂ ਦਾ ਵਿਸਥਾਰ ਅਗੇ ਸਟੈਡਰਡ ਮਾਡਲ ਵਿਚ ਕੀਤਾ ਗਿਆ ਹੈ।


ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਸੰਸਾਰ ਉਤਪਤੀ

1 ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥੧॥ ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ॥ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥(ਮ:੧, ਪੰਨਾ ੧੦੩੫)
2 ਸੁੰਨ ਕਲਾ ਅਪਰੰਪਰਿ ਧਾਰੀ ॥ ਆਪਿ ਨਿਰਾਲਮੁ ਅਪਰ ਅਪਾਰੀ ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥ ੧ ॥ ਪਉਣੁ ਪਾਣੀ ਸੁੰਨੈ ਤੇ ਸਾਜੇ ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥(ਮ:੧, ਪੰਨਾ ੧੦੩੫)
3 ਜੇਤਾ ਕੀਤਾ ਤੇਤਾ ਨਾਉ ॥ਵਿਣੁ ਨਾਵੈ ਨਾਹੀ ਕੋ ਥਾਉ ॥ (ਮ:੧, ਜਪੁਜੀ, ਪੰਨਾ ੪)
4 ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ (ਮ:੧, ਜਪੁਜੀ, ਪੰਨਾ ੫)
5 ਜੋ ਕਿਛੁ ਪਾਇਆ ਸੁ ਏਕਾ ਵਾਰ ॥ ਕਰਿ ਕਰਿ ਵੇਖੈ ਸਿਰਜਣਹਾਰੁ ॥ ਨਾਨਕ ਸਚੇ ਕੀ ਸਾਚੀ ਕਾਰ ॥ (ਮ:੧, ਜਪੁਜੀ, ਪੰਨਾ ੭)
6 ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ (ਪੰਨਾ ੧੧)

ਵਿਸ਼ਵ ਦੀ ਬਣਤਰ

1 WMAP (USA satellite) ਨੇ ਜਨਵਰੀ ੨੦੧੩ ਵਿਚ ਸਾਰੇ ਵਿਸ਼ਵ ਨੂੰ ਇਕ ਸ਼ਕਤੀ ਐਨਰਜੀ ਮੰਨ ਕੇ ਇਸ ਐਨਰਜੀ ਨੂੰ ਤਿੰਨ ਹਿਸਿਆਂ ਵਿਚ ਵੰਡਿਆ ਜਿਸ ਅਨੁਸਾਰ ਵਿਸ਼ਵ ਸ਼ਕਤੀ ਵਿਚ ੭੧.੪% ਡਾਰਕ ਐਨਰਜੀ, ੨੪% ਠੰਢਾ ਡਾਰਕ ਮੈਟਰ ਅਤੇ ੪.੬% ਬਾਕੀ ਅੇਟਮ ਹਨ।
2. ੯੫% ਤੋਂ ਵਧ ਇਹ ਸ਼ਕਤੀ (ਐਨਰਜੀ) ਦੇਖੀ ਨਹੀਂ ਜਾ ਸਕਦੀ ਤੇ ਨਾ ਹੀ ਕਿਸੇ ਲੇਬਾਰੇਟਰੀ ਵਿਚ ਇਸ ਨੂੰ ਦੇਖਿਆ-ਭਾਲਿਆ ਜਾ ਸਕਿਆ ਹੈ।


ਪਰਮਾਤਮਾ ਦੀ ਵਿਸ਼ਾਲਤਾ, ਬੇਅੰਤਤਾ, ਵਡੱਪਣ

1. ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥ ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥ ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥ ੨੪ ॥ (ਜਪੁਜੀ, ਪੰਨਾ ੫)
2 ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥ ੩੫ ॥ (ਮ:੧, ਜਪੁਜੀ, ਪੰਨਾ ੭)
3 ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ॥ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥ ੩੭ ॥ (ਮ:੧, ਜਪੁਜੀ, ਪੰਨਾ ੮)
4 ਸੁਣਿ ਵਡਾ ਆਖੈ ਸਭੁ ਕੋਇ ॥ ਕੇਵਡੁ ਵਡਾ ਡੀਠਾ ਹੋਇ ॥ ਕੀਮਤਿ ਪਾਇ ਨ ਕਹਿਆ ਜਾਇ ॥ ਕਹਣੈ ਵਾਲੇ ਤੇਰੇ ਰਹੇ ਸਮਾਇ ॥ ੧ ॥ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਇ ਨ+ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥ ੧ ॥ (ਆਸਾ ਮਹਲਾ ੧, ਪੰਨਾ ੧੦)


ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਥਿਉਰੀ ਆਫ ਐਵਰੀਥਿੰਗ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਥਿਉਰੀ ਆਫ ਐਵਰੀਥਿੰਗ ਨਾਲ ਨਜਿਠਿਆ ਗਿਆ ਹੈ ।

1.ਏਕਸੁ ਤੇ ਸਭ ਓਪਤਿ ਹੋਈ॥(ਪੰਨਾ ੨੨੩) ਏਕੋ ਕਰਤਾ ਅਵਰੁ ਨ ਕੋਇ॥(ਮ:੩,ਪੰਨਾ ੧੧੭੪)

2. ਓਅੰਕਾਰਿ ਉਤਪਾਤੀ ॥ ਕੀਆ ਦਿਨਸੁ ਸਭ ਰਾਤੀ ॥ ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥ ਚਾਰਿ ਬੇਦ ਚਾਰੇ ਖਾਣੀ ॥ਖੰਡ ਦੀਪ ਸਭਿ ਲੋਆ॥ ਏਕ ਕਵਾਵੈ ਤੇ ਸਭਿ ਹੋਆ ॥ ੧ ॥ (ਮ:੫, ਪੰਨਾ ੧੦੦੩)

3.ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ॥ (ਮ:੧, ਪੰਨਾ ੩)
ਕੇਤੜਿਆ ਦਿਨ ਗੁਪਤੁ ਕਹਾਇਆ ॥ ਕੇਤੜਿਆ ਦਿਨ ਸੁੰਨਿ ਸਮਾਇਆ ॥ ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥ ੧੨ ॥ (SGGS M. ੫, ਪ. ੧੦੮੧)

4. ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ॥ (ਬਾਣੀ ਭਗਤ ਕਬੀਰ ਜੀ ਕੀ, ਪੰਨਾ ੧੩੪੯) ਪ੍ਰਗਟਿਆ ਸੂਰੁ ਜੋਤਿ ਉਜੀਆਰਾ ॥ (ਮ:੫, ਪੰਨਾ ੭੩੭)

5. ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਬਾਣੀ ਭਗਤ ਕਬੀਰ ਜੀ ਕੀ, ਪੰਨਾ ੧੩੪੯) ਨਿਰਮਲ ਜੋਤਿ ਨਿਰੰਤਰਿ ਜਾਤੀ ॥ (ਮ:੧, ਪੰਨਾ ੧੦੩੯)

6. ਏਕਾ ਜੋਤਿ ਜੋਤਿ ਹੈ ਸਰੀਰਾ ॥ (ਮਾਝ ਮ: ੩, ਪੰਨਾ ੧੨੫) ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥ (ਮ:੧, ਪੰਨਾ ੧੦੩੭) ਜੇਤੀ ਹੈ ਤੇਤੀ ਤੁਧੁ ਅੰਦਰਿ ॥ (ਮ:੧, ਪੰਨਾ ੧੦੩੪)

7. ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ ॥ ੩ ॥ (ਮ:੧, ਪੰਨਾ ੧੦੩੬)

8. ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥ (ਪੰਨਾ ੨੮੨)

ਯੂਨੀਫਾਈਡ ਥਿਊਰੀ

ਪਿਛੇ ਦਿਤੀਆਂ ਸਾਰੀਆਂ ਸ਼ਕਤੀਆਂ ਦਾ ਧੁਰਾ ਇਕ ਹੀ ਹੈ। ਸਾਰੀਆਂ ਮੂਲ਼ਭੂਤ ਸ਼ਕਤੀਆਂ ਦੇ ਮੁਢਲੇ ਕਣ ਇਕੋ ਸੋਮੇ ਵਿਚੋਂ ਉਪਜੇ ਹਨ ਤੇ ਉਸੇ ਵਿਚ ਸਮਾਉਂਦੇ ਹਨ।ਆਈਨਸਟੀਨ ਨੇ ਇਹ ਥਿਉਰੀ ਜਨਰਲ ਥਿਉਰੀ ਆਫ ਰੈਲੇਟਿਵਟੀ ਤੇ ਅਲੈਕਟ੍ਰੋਮੈਗਨੇਟਿਜ਼ਮ ਨੂੰ ਜੋੜਣ ਲਈ ਉਲੀਕੀ ਸੀ ਜਿਸ ਨਾਲ ਕੇਐਂਟਮ ਥਿਉਰੀ ਦੀ ਨੇੜਤਾ ਬਣਦੀ ਸੀ।ਇਸ ਨਾਲ Einstein-Yang-Mills-Dirac System sQwipq krn leI weak and strong nuclear forces ਨੂੰ ਵੀ ਜੋੜ ਲਿਆ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਯੂਨੀਫਾਈਡ ਥਿਊਰੀ

1. ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ ॥ ੫ ॥ ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭੁ ਲਖਨੁ ਨ ਜਾਈ ॥ ੬ ॥ ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ ॥ (ਪੰਨਾ ੯੦੭)
2. ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥(ਮਾਝ ਮ:੫, ਪੰਨਾ ੧੩੧)
3. ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ ॥ ੧ ॥(ਬਾਣੀ ਭਗਤ ਕਬੀਰ ਜੀ ਕੀ, ਪੰਨਾ ੧੧੦੪)
4. ਥਾਨਿ ਥਨੰਤਰਿ ਤੂੰਹੈ ਤੂੰਹੈ ਇਕੋ ਇਕੁ ਵਰਤਾਵਣਿਆ ॥ ੨ ॥ ਮਾਝ ਮ:੫, ਪੰਨਾ ੧੩੧)
5. ਓਹੁ ਬੇਅੰਤੁ ਅੰਤੁ ਕਿਨਿ ਲਹੀਐ ॥ ਏਕੋ ਕਰਤਾ ਜਿਨਿ ਜਗੁ ਕੀਆ ॥ ਬਾਝੁ ਕਲਾ ਧਰਿ ਗਗਨੁ ਧਰੀਆ ॥ ੨ ॥ ॥ (ਪੰਨਾ ੧੧੮੮)

ਸਟਰਿੰਗ ਥਿਉਰੀ
ਜਿਸ ਤਰ੍ਹਾਂ ਸਿਤਾਰ ਦੀਆਂ ਤਾਰਾਂ ਅਲਗ ਅਲਗ ਤਰ੍ਹਾਂ ਦੀ ਧੁਨੀ ਪੈਦਾ ਕਰਕੇ ਇਕ ਨਵੀਂ ਮਿਲਵੀਂ ਸੁਰ ਪੈਦਾ ਕਰਦੀਆਂ ਹਨ ਤੇ ਸਾਡੇ ਕੰਨਾਂ ਤੇ ਹਿਰਦਿਆਂ ਵਿਚ ਰਸ ਤੇ ਵਿਸਮਾਦ ਜਗਾਉਂਦੀਆ ਹਨ ਇਸੇਤਰ੍ਹਾਂ ਵਖ ਵਖ ਮੁਢਲੇ ਕਣ ਅਤੇ ਲਹਿਰਾਂ ਚਾਰ ਕੁਦਰਤੀ ਸ਼ਕਤੀਆਂ ਨਾਲ ਜੁੜ ਕੇ ਨਵੇਂ ਤੋਂ ਨਵੇਂ ਸੁੰਦਰ ਆਕਾਰ ਬਣਾਉਂਦੀਆਂ ਹਨ।ਜਦ ਬਿਜਲਈ ਚੁੰਬਕੀ ਸ਼ਕਤੀਆਂ ਨਾਲ ਜੁੜ ਕੇ ਇਲੈਕਟ੍ਰੋਨ ਦੀ ਥਿਰਕਣ ਉਤੇ ਅਪ ਕੁਆਰਕ ਤੇ ਹੋਰ ਕਣ ਮਿਲਕੇ ਇਕ ੳਭਰਦਾ-ਉਤਰਦਾ ਨਮੂਨਾ ਬਣਾਉਂਦੇ ਹਨ ਤਾਂ ਇਹ ਸਟਰਿੰਗ ਥਿਉਰੀ ਦਾ ਕਮਾਲ ਗਿਣਿਆ ਜਾ ਸਕਦਾ ਹੈ।ਪਰ ਵਿਸ਼ਵ ਵਿਚ ਵਖ ਵਖ ਤਾਰਾਂ ਦੀ ਥਾਂ ਇਕ ਮੁਢਲੇ ਕਣਾਂ ਦਾ ਸਮੂਹ ਇਕ ਧੁਨ ਪੈਦਾ ਕਰਦਾ ਹੈ ਜਿਸ ਉਪਰ ਦੂਸਰੇ ਕਣ ਤੇ ਸ਼ਕਤੀਆਂ ਥਿਰਕਦੇ ਹਨ ਥਿਰਕਣ ਪੈਦਾ ਕਰਦਾ ਹੈ।ਇਸੇ ਲਈ ਸਟਰਿੰਗ ਥਿਉਰੀ ਨੂੰ ਮੁਢਲੇ ਕਣਾਂ ਨਾਲ ਸਬੰਧਤ ਕੀਤਾ ਜਾਂਦਾ ਹੈ ।ਸਟੈਂਡਰਡ ਮਾਡਲ ਵਿਚ ਦਿਤੇ ਕਣਾਂ ਦਾ ਮੁਢਲੇ ਕਣਾਂ ਨਾਲ ਸੁੰਦਰ ਸੁਮੇਲ ਹੀ ਸਟਰਿੰਗ ਥਿਉਰੀ ਦੀ ਕਾਮਯਾਬੀ ਹੈ ਤੇ ਕੁਦਰਤ ਇਹ ਕਰਨ ਵਿਚ ਮਾਹਿਰ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਟਰਿੰਗ ਥਿਉਰੀ

ਗੁਰੂ ਨਾਨਕ ਦੇਵ ਜੀ ਨੇ ਸਮੁਚੀ ਕੁਦਰਤ ਤੇ ਗੁਰੂ ਅਰਜਨ ਦੇਵ ਜੀ ਨੇ ਮਾਲਾ ਦੀ ਉਦਾਹਰਣ ਦੇ ਕੇ ਦਰਸਾਇਆ ਹੈ ਕਿ ਸਾਰੀ ਰਚਨਾ ਮਣਕਿਆਂ ਵਾਂਗ ਪਰੋਈ ਹੋਈ ਹੈ ।ਭਾਵੇਂ ਕੋਈ ਨ ਕਿਸ ਹੀ ਜੇਹਾ ਪਰ ਹਰ ਮਣਕੇ ਦਾ ਅਪਣਾ ਅਪਣਾ ਰੋਲ ਹੈ ਜੋ ਉਹ ਬੜੀ ਸੁੰਦਰਤਾ ਨਾਲ ਨਿਭਾਉਂਦਾ ਹੈ।ਮਿਸਾਲ ਵਜੋਂ ਸਰੀਰ ਵਿਚ ਜਿਸ ਤਰ੍ਹਾਂ ਹਡੀਆਂ ਦੇ ਢਾਚੇ ਵਿਚ ਨਾੜਾਂ ਦਾ ਜਾਲ ਵਿਛਾ ਕੇ ਤੇ ਚਮੜੀ ਨਾਲ ਢਕ ਕੇ ਦਿਲ ਵਿਚੋਂ ਧੜਕਣਾ ਪੈਦਾ ਕਰਕੇ ਸਰੀਰ ਨੂੰ ਚਲਦਾ ਰਖਦਾ ਹੈ ਕੁਦਰਤ ਦਾ ਹੀ ਕ੍ਰਿਸ਼ਮਾ ਹੈ ਪਰ ਜਦ ਮਣਕੇ ਕਿਰਨ ਲਗ ਜਾਂਦੇ ਹਬਨ ਤਾਂ ਸਰੀਰ ਇਕਦਮ ਢਹਿ ਢੇਰੀ ਹੋ ਜਾਂਦਾ ਹੈ। ਇਸੇ ਸਟਰਿੰਗ ਥਿਉਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਖੂਬੀ ਸਮਝਾਇਆ ਗਿਆ ਹੈ।

1 ਏਕੈ ਸੂਤਿ ਪਰੋਏ ਮਣੀਏ ॥ ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ ॥ ਫਿਰਤੀ ਮਾਲਾ ਬਹੁ ਬਿਧਿ ਭਾਇ ॥ ਖਿੰਚਿਆ ਸੂਤੁ ਤ ਆਈ ਥਾਇ ॥ ੩ ॥ (ਮ.੫, ਪੰਨਾ ੮੮੬)
2 ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ (ਮ ੫, ਪੰਨਾ ੨੬੮)
3 ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥ ਅਨਿਕ ਰੰਗ ਨਾਨਾ ਦ੍ਰਿਸਟਾਹਿ ॥ (ਮ:੫, ਪੰਨਾ ੨੯੩)
4 ਘਟ ਘਟ ਅੰਤਰਿ ਤੁਮਹਿ ਬਸਾਰੇ ॥ ਸਗਲ ਸਮਗ੍ਰੀ ਸੂਤਿ ਤੁਮਾਰੇ (ਮ:੫, ਪੰਨਾ ੭੪੦)

ਸਮੇਂ ਤੇ ਸਥਾਨ ਦੀ ਥਿਉਰੀ
1 ਏਕੋ ਏਕੁ ਰਵਿਆ ਸਭ ਠਾਈ ॥ ਤਿਸੁ ਬਿਨੁ ਦੂਜਾ ਕੋਈ ਨਾਹੀ ॥ (ਮ: ੫, ਪੰਨਾ ੧੦੮੦)
2 ਤੂ ਕਰਤਾ ਪੁਰਖੁ ਅਗੰਮੁ ਹੈ ਰਵਿਆ ਸਭ ਠਾਈ ॥ (ਮ: ੧, ਪੰਨਾ ੧੨੯੧)
3 ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ॥(ਮ: ੪, ਪੰਨਾ ੮੬)
4 ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥ ੨ ॥ ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ॥ ਵਣਿ ਤ੍ਰਿਣਿ ਤ੍ਰਿਭਵਣਿ ਸਭ ਸ੍ਰਿਸਟਿ ਮੁਖਿ ਹਰਿ ਹਰਿ ਨਾਮੁ ਚਵਿਆ ॥ (ਤੁਖਾਰੀ ਮ: ੪, ਪੰਨਾ ੧੧੧੫)
5 ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥ (ਪੰਨਾ ੧੧੧੫)
6 ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ॥ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ ॥ (ਮ:੧, ਪੰਨਾ ੧੨੯੧)
7 ਤੁਧੁ ਬਿਨੁ ਦੂਜੀ ਨਾਹੀ ਜਾਇ ॥ ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥ ੧ ॥ (ਮ:੧, ਪੰਨਾ ੧੫੧)
8 ਆਦਿ ਪੁਰਖੁ ਅਪਰੰਪਰੁ ਆਪੇ ॥ ਆਪੇ ਥਾਪੇ ਥਾਪਿ ਉਥਾਪੇ ॥ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥ ੧ ॥ ਮਾਝ ਮਹਲਾ ੪, ਪੰਨਾ ੧੨੯)
9 ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ॥(ਮਹਲਾ ੫, ਪੰਨਾ ੭੩)
10 ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥ ੨ ॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥ ੩ ॥ (ਬਾਣੀ ਭਗਤ ਕਬੀਰ ਜੀ ਕੀ , ਪੰਨਾ ੧੩੫੦)

ਪਰਮਾਤਮਾਂ ਦਾ ਜੀਵਾਂ ਨਾਲ ਸਬੰਧ

1 ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥ (ਮ:੫, ਪੰਨਾ ੨੬੭)
2 ਸਰਬ ਜੋਤਿ ਮਹਿ ਜਾ ਕੀ ਜੋਤਿ ॥ ॥ ਧਾਰਿ ਰਹਿਓ ਸੁਆਮੀ ਓਤਿ ਪੋਤਿ ॥ (ਮ:੫, ਪੰਨਾ ੨੯੪)
3 ਸਗਲ ਸਮਗ੍ਰੀ ਜਾ ਕਾ ਤਨਾ ॥ (ਮ:੫, ਪੰਨਾ ੨੯੪)
4 ਕਈ ਕੋਟਿ ਖਾਣੀ ਅਰੁ ਖੰਡ ॥ ਕਈ ਕੋਟਿ ਅਕਾਸ ਬ੍ਰਹਮੰਡ ॥ ਕਈ ਕੋਟਿ ਹੋਏ ਅਵਤਾਰ ॥ ਕਈ ਜੁਗਤਿ ਕੀਨੋ ਬਿਸਥਾਰ ॥ ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥ ਕਈ ਕੋਟਿ ਕੀਨੇ ਬਹੁ ਭਾਤਿ॥ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥ ਤਾ ਕਾ ਅੰਤੁ ਨ ਜਾਨੈ ਕੋਇ ॥ਆਪੇ ਆਪਿ ਨਾਨਕ ਪ੍ਰਭੁ ਸੋਇ ॥ (ਮ:੫, ਪੰਨਾ ੨੭੬)
5 ਆਤਮ ਮਹਿ ਪਾਰਬ੍ਰਹਮੁ ਲਹੰਤੇ ॥ (ਮ:੫, ਪੰਨਾ ੨੭੬)

ਐਟਮ ਫੋਟੋਨ ਤੇ ਜੀਵ

ਜਦ ਐਟਮ ਦੀ ਬਣਤਰ ਨੂੰ ਖੁਰਦਬੀਨ ਨਾਲ ਵੇਖਿਆ ਜਾਵੇ ਤਾਂ ਸ਼ਕਤੀ ਦੀਆਂ ਲਹਿਰਾਂ ਦਾ ਉਤਰਦਾ-ਚੜ੍ਹਦਾ ਵਹਾ ਹੀ ਦਿਸੇਗਾ, ਇਹ ਲਹਿਰਾਂ ਕੁਆਰਕ ਤੇ ਫੋਟੋਨ ਦੀਆਂ ਹਨ ਜੋ ਪਦਾਰਥਕ ਨਹੀਂ ਸਿਰਫ ਸ਼ਕਤੀ ਦੀਆਂ ਲਹਿਰਾਂ ਹੀ ਹਨ। ਬੋਹਰ ਮਾਡਲ ਇਨ੍ਹਾਂ ਸ਼ਕਤੀਆਂ ਦੀ ਵੰਡ ਨੂੰ ਚੰਗੀ ਤਰ੍ਹਾਂ ਸਮਝਾਉਂਦਾ ਹੈ ਜਿਥੋਂ ਸਾਨੂੰ ਐਟਮ ਅਤੇ ਫੋਟੋਨ ਦੇ ਪਾਰਟੀਕਲ ਤੇ ਲਹਿਰ ਹੋਣ ਦੇ ਅਸਲ ਦਾ ਪਤਾ ਲਗਦਾ ਹੈ । ਫੋਟੋਨ ਦਾ ਬਿਖਰਾ ਤੇ ਫੋਟੋਇਲੈਕਟ੍ਰਿਕ ਈਫੈਕਟ ਜੋਤ (ਰੋਸ਼ਨੀ) ਦੀਆਂ ਪਾਰਟੀਕਲ ਹੋਣ ਦੀਆਂ ਦੋ ਹੋਰ ਪ੍ਰਮੁਖ ਉਦਾਹਰਣਾਂ ਹਨ।
ਇਸ ਲਈ ਜੇ ਅਸੀਂ ਅਪਣਾ ਅਸਲ ਜਾਨਣਾ ਚਾਹੁੰਦੇ ਹਾਂ ਇਹ ਜਾਨਣਾ ਚਾਹੁੰਦੇ ਹਾਂ ਕਿ ਅਸੀਂ ਕੀ ਹਾਂ ਤਾਂ ਅਸੀਂ ਸ਼ਕਤੀ ਦੇ ਇਕ ਖਾਸ ਬਣਤਰ ਹੀ ਕਹੇ ਜਾ ਸਕਦੇ ਹਾਂ ਜਿਸ ਵਿਚ ਤਰ੍ਹਾਂ ਤਰ੍ਹਾ ਦੀਆਂ ਲਹਿਰਾਂ ਉਠਦੀਆਂ ਰਹਿੰਦੀਆਂ ਹਨ ਜੋ ਸਾਡੇ ਹੋਂਦ ਦਾ ਖਾਸ ਦਸਤਖਤ ਬਣਾਉਂਦੀਆਂ ਹਨ। ਸਾਡਾ ਮਨ ਖਿਆਲੀ ਲਹਿਰਾਂ ਉਪਜਾ ਕੇ ਇਸ ਨੂੰ ਚਲਾਉਂਦਾ ਰਹਿੰਦਾ ਹੈ ਤੇ ਇਹ ਖਿਆਲ ਵੀ ਇਕ ਕੇਂਦਰੀ ਸ਼ਕਤੀ ਦੇ ਹੁਕਮ ਵਿਚ ਹਨ ਜੋ ਉਸ ਸ਼ਕਤੀ ਦੇ ਹੁਕਮ ਅਨੁਸਾਰ ਬਦਲਦੇ ਰਹਿੰਦੇ ਹਨ ਤੇ ਇਹੋ ਮੂਲ ਸਾਡੀ ਹੋਂਦ ਦਾ ਹੈ।ਅਸੀਂ ਸ਼ਕਤੀ ਦੀਆਂ ਲਹਿਰਾਂ ਤੋਂ ਵਧ ਹੋਰ ਕੁਝ ਵੀ ਨਹੀਂ ਜੋ ਇਸ ਦੇ ਰਚਨਾਕਾਰ ਦੇ ਹੁਕਮ ਅਨੁਸਾਰ ਨਵੇਂ ਰੂਫ ਅਖਤਿਆਰ ਕਰਦੀਆਂ ਰਹਿੰਦੀਆਂ ਹਨ।

ਐਟਮ ਦਾ ਅਣਦਿਸਦਾ (ਛੁਪਿਆ) ਰੂਪ
ਖੁਰਦਬੀਨਾਂ ਨਾਲ ਐਟਮ ਦੇ ਅੰਦਰ ਡੂੰਘੇ ਤੋਂ ਡੂੰਘਾ ਝਾਕੀਏ ਤੇ ਪੜਚੋਲੀਏ ਤਾਂ ਅੰਦਰ ਕੁਝ ਨਹੀਂ ਦਿਸੇਗਾ, ਸਿਰਫ ਇਕ ਖਲਾ ਹੀ ਹੋਵੇਗਾ। ਐਟਮ ਦੀ ਕੋਈ ਜਿਸਮਾਨੀ ਜਾਂ ਪਦਾਰਥਕ ਬਣਤਰ ਨਹੀਂ, ਅੰਦਰ ਕੁਝ ਵੀ ਨਹੀਂ । ਇਸੇ ਤਰ੍ਹਾਂ ਹਰ ਪਦਾਰਥ ਜੀਵ ਸਮੇਤ ਜੋ ਐਟਮਾਂ ਦਾ ਬਣਿਆ ਹੋਇਆ ਹੈ ਸ਼ਕਤੀ ਤੇ ਲਹਿਰਾਂ ਤੋਂ ਬਿਨਾਂ ਕੁਝ ਵੀ ਨਹੀਂ ਜੋ ਬਣਦੀ ਮਿਟਦੀ ਰਹਿੰਦੀ ਹੈ। ਇਹ ਸਿੱਧ ਕਰਦਾ ਹੈ ਕਿ:

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥ ੪੯ ॥(ਸਲੋਕ ਮ:੯, ਪੰਨਾ ੧੪੨੯.

ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਵੀ ਪਦਾਰਥ ਬਣਤਰ ਅਨੁਸਾਰ ਸਾਨੂੰ ਦਿਸਦੇ ਹਨ ਉਨ੍ਹਾਂ ਵਿਚ ਅੰਦਰ ਖਲਾ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ। ਐਟਮ ਵੀ ਅਣਦਿਸਦੀ ਸ਼ਕਤੀ ਦੇ ਹੀ ਬਣੇ ਹੋਏ ਹੁੰਦੇ ਹਨ, ਕਿਸੇ ਪਦਾਰਥ ਤੋਂ ਨਹੀਂ।

ਸਾਰ

“ਸਾਰੀਆਂ ਦਲੀਲਾਂ ਆਖਰ ਏਥੇ ਆ ਕੇ ਖਤਮ ਹੁੰਦੀਆਂ ਹਨ ਕਿ ਵਿਸ਼ਵ ਇਕ ਸ਼ਕਤੀ ਹੈ ਜੋ ਮਨ ਤੇ ਰੂਹ ਤੇ ਨਿਰਧਾਰਿਤ ਹੈ”।(ਰਿਚਰਡ ਕੌਨ ਹੈਨਰੀ: ਪ੍ਰੋਫੈਸਰ ਫਿਜ਼ਿਕਸ ਤੇ ਅਸਟ੍ਰਾਨਾਮੀ, ਜੌਹਨ ਹਾਪਕਿਨਜ਼ ਯੂਨੀਵਰਸਿਟੀ)। ਨਵੀਂ ਸਾਇੰਸ ਵੀ ਹੁਣ ਇਹ ਮੰਨਦੀ ਹੈ ਕਿ ਵਿਸ਼ਵ ਸਮੇਤ ਸਾਡੇ ਸਭ ਦੇ ਸ਼ਕਤੀ ਦਾ ਬਣਿਆ ਹੋਇਆ ਹੈ ਪਦਾਰਥ ਦਾ ਨਹੀਂ ਤੇ ਇਸ ਸ਼ਕਤੀ ਨੂੰ ਪੈਦਾ ਕਰਨ ਵਾਲਾ, ਸੰਭਾਲਣ ਵਾਲਾ, ਬਦਲੀਆਂ ਲਿਆਉਣ ਵਾਲਾ ਤੇ ਸੰਕੋਚਣ ਵਾਲਾ ਇਕੋ ਇਕ ਰੱਬ ਹੈ, ਹੋਰ ਕੋਈ ਨਹੀਂ। ਬਾਕੀ ਸਾਰੀ ਦੁਨੀਆਂ ਤਾਂ ਉਸ ਦੇ ਹੁਕਮ ਦੀ ਬੱਧੀ ਹੈ।ਸਾਰੀ ਕੁਦਰਤੀ ਨਿਯਮ ਉਸ ਦੇ ਹੀ ਨੀਯਤ ਕੀਤੇ ਹਨ ਜਿਸ ਅਨੁਸਾਰ ਇਹ ਸਾਰਾ ਵਿਸ਼ਵ ਚੱਲ ਰਿਹਾ ਹੈ।
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top