• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi Kronavirus

Dalvinder Singh Grewal

Writer
Historian
SPNer
Jan 3, 2010
1,245
421
79
ਕਰੋਨਾ ਵਾਇਰਸ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਰੋਨਾ ਵਾਇਰਸ ਕੀ ਹੈ?

ਕਰੋਨਾ ਵਾਇਰਸ ਵਾਇਰਸਾਂ ਦੇ ਇਕ ਭਰੇ-ਪੂਰੇ ਪਰਿਵਾਰ ਵਿਚੋਂ ਇੱਕ ਹੈ ਜੋ ਪਸ਼ੂਆਂ ਪੰਛੀਆਂ ਵਿਚ ਫੈਲਦਾ ਹੈ ਤੇ ਉਨ੍ਹਾਂ ਤੋਂ ਅੱਗੇ ਮਨੁਖਾਂ ਤਕ ਪਹੁੰਚਦਾ ਹੈ।ਨਵਾਂ ਕੋਰੋਨਾ ਵਾਇਰਸ ਸੱਤ ਹੋਰ ਵਾਇਰਸ ਦੇ ਵਿਚੋਂ ਹੈ ਜੋ ਪਸ਼ੂ-ਪੰਛੀਆਂ ਤੋਂ ਮਨੁਖਾਂ ਵਿਚ ਆ ਗਿਆ ਹੈ ਤੇ ਰਫਤਾਰ ਨਾਲ ਫੈਲਦਾ ਹੀ ਜਾ ਰਿਹਾ ਹੈ।ਇਸ ਦੇ ਲੱਛਣ ਸਰਦੀ-ਜ਼ੁਕਾਮ ਵਾਲੇ ਹਨ ਜਿਸ ਕਰਕੇ ਗਲਾ ਸੁਕਦਾ ਹੈ ਤੇ ਫਿਰ ਇਹ ਵਾਇਰਸ ਫੇਫੜਿਆਂ ਵਿਚ ਜਾ ਕੇ ਸਾਹ ਉਤੇ ਕਾਬੂ ਪਾ ਲੈਂਦਾ ਹੈ ਤੇ ਇਨਸਾਨ ਦੀ ਮੌਤ ਦਾ ਕਾਰਨ ਬਣਦਾ ਹੈ। ਕਰੋਨਾ ਵਾਇਰਸ ਤੋਂ ਪਹਿਲਾਂ ਇਸ ਪਰਿਵਾਰ ਦੇ ਮੇਰਸ (ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ) ਤੇ ਸਾਰਸ (ਸਵੀਅਰ ਅਕਿਊਟ ਰੈਸਪੀਰੇਟਰੀ ਸਿੰਡਰੋਮ ਨੇ 2002 ਈਸਵੀ ਵਿਚ 1500 ਬੰਦਿਆਂ ਦੀ ਜਾਨ ਲਈ।

ਕਰੋਨਾ ਵਾਇਰਸ ਕਦੋਂ, ਕਿੱਥੇ ਤੇ ਕਿਵੇਂ ਹੋਇਆ?
ਕਰੋਨਾ ਵਾਇਰਸ ਦਾ ਮੁੱਢ ਚੀਨ ਦੇ ਸ਼ਹਿਰ ਵੂਹਾਨ ਦੀ ਜਾਨਵਰ ਮੰਡੀ ਤੋਂ ਹੋਇਆ ਦਸਿਆ ਜਾਂਦਾ ਹੈ ਜਿਸ ਵਿਚ ਮੱਛੀ, ਪੰਛੀ, ਕੇਕੜੇ, ਚਮਗਿਦੜ ਆਦਿ ਵੀ ਵਿਕਦੇ ਹਨ। ਇਹੋ ਜਿਹੀਆਂ ਮੰਡੀਆਂ ਜਾਨਵਰਾਂ ਤੋਂ ਮਨੁਖਾਂ ਵਿਚ ਵਾਇਰਸ ਭੇਜਣ ਲਈ ਬੜੀਆਂ ਕਾਰਗਰ ਹਨ ਕਿਉਂਕਿ ਏਥੇ ਸਾਫ ਸਫਾਈ ਤੇ ਸਿਹਤ ਲਈ ਕੋਈ ਖਾਸ ਉਪਾ ਨਹੀਂ ਕੀਤੇ ਹੁੰਦੇ।ਇਹ ਜਾਨਵਰਾਂ ਤੇ ਬੰਦਿਆਂ ਨਾਲ ਭੀੜ ਨਾਲ ਭਰੀਆਂ ਵੀ ਹੁੰਦੀਆਂ ਹਨ ਤੇ ਇਹ ਨੇੜਤਾ ਹੀ ਕਰੋਨਾਵਾਇਰਸ ਫੈਲਾਉਣ ਵਿਚ ਸਹਾਈ ਹੁੰਦੀ ਹੈ ।ਭਾਵੇਂ ਕਿ ਚਮਗਿਦੜ, ਸੱਪ ਜਾਂ ਹੋਰ ਜਾਨਵਰ ਇਸ ਬਿਮਾਰੀ ਨਾਲ ਜੋੜੇ ਜਾ ਰਹੇ ਹਨ ਪਰ ਅਜੇ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਹੜੇ ਜੀਵ ਤੋਂ ਆਏ ਹਨ। ਅਮਰੀਕਾ ਵਿਚ ਤਿੰਨ ਸਾਲ ਪਹਿਲਾਂ ਇਕ ਫਿਲਮ ਕਰੋਨਵਾਇਰਸ ਬਾਰੇ ਆਈ ਦਸੀ ਜਾਂਦੀ ਹੈ ਜਿਸ ਵਿਚ ਚਮਗਿਦੜ ਨੂੰ ਇਸ ਦਾ ਮੁੱਖ ਸਾਧਨ ਦੱਸਿਆ ਗਿਆ ਸੀ ਕਿਉਂਕਿ ਚਮਗਿਦੜਾਂ ਦੇ ਜ਼ੂਨੋਟਿਕ ਵਾਇਰਸ ਐਬੋਲਾ, ਐਚ ਆਈ ਵੀ ਅਤੇ ਰੈਬੀਜ਼ ਦੇ ਕਾਰਨ ਮੰਨੇ ਜਾਂਦੇ ਹਨ। ਇਹ ਵੀ ਕਿਹਾ ਗਿਆ ਕਿ ਵਾਇਰਸ ਯੁਧ ਦੇ ਤਜਰਬੇ ਕਰਦੀ ਵੂਹਾਨ ਸਥਿਤ ਇਕ ਮਿਲਟਰੀ ਬਾਇਲਾਜੀਕਲ ਲੈਬ ਤੋਂ ਇਹ ਲੀਕ ਹੋਇਆ ਹੈ। ਇਹ ਸਭ ਕਿਆਸਰਾਈਆਂ ਹਨ ਸੱਚ ਕੀ ਹੈ ਇਸ ਦੀ ਖੋਜ ਭਾਲ ਦੀ ਲੋੜ ਹੈ।

ਅੱਜ ਕਲ ਸਾਰੀ ਦੁਨੀਆਂ ਵਿਚ ਇਸ ਕਰੋਨਾ ਵਾਇਰਸ ਕੋਵਿਦ-19 ਨੇ ਆਤੰਕ ਫੈਲਾਇਆ ਹੋਇਆ ਹੈ। ਚੀਨ ਦੇ ਵੂਹਾਨ ਸ਼ਹਿਰ ਤੋਂ ਫੈਲਿਆ ਇਹ ਚੀਨ ਵਿਚ ਹਜ਼ਾਰਾਂ ਦੀ ਜਾਨ ਲੈਂਦਾ ਲੈਂਦਾ ਹਵਾਈ ਜਹਾਜ਼ਾਂ ਦੀਆਂ ਸਵਾਰੀਆਂ ਰਾਹੀ ਦੁਨੀਆਂ ਦੇ ਹਰ ਕੋਨੇ ਵਿਚ ਪਹੁੰਚ ਗਿਆ ਹੈ। ਹੈਰਾਨੀ ਦੀ ਗਲ ਕਿ ਚੀਨ ਨੇ ਤਾਂ ਇਸ ਉਪਰ ਕਾਬੂ ਪਾ ਲਿਆ ਹੈ ਪਰ ਇਟਲੀ, ਇਰਾਨ, ਇੰਗਲੈਂਡ, ਫਰਾਂਸ ਅਤੇ ਅਮਰੀਕਾ ਵਿਚ ਜਿਸ ਤਰਂਾਂ ਇਸ ਨੇ ਲੋਕਾਂ ਨੂੰ ਢਾਹ ਲਿਆ ਤੇ ਬੜਿਆਂ ਨੂੰ ਮੌਤ ਦੇ ਘਾਟ ਉਤਾਰਿਆ ।ਹੁਣ ਤਕ ਸੌ ਤੋਂ ਵੱਧ ਦੇਸ਼ਾਂ ਵਿਚ ਦੋ ਲੱਖ ਅਠਾਰਾਂ ਹਜ਼ਾਰ ਲੋਕ ਉਸ ਦੀ ਮਾਰ ਥਲੇ ਆ ਚੁਕੇ ਹਨ ਤੇ 8800 ਤਕ ਮਾਰੇ ਜਾ ਚੁੱਕੇ ਹਨ।ਹੁਣ ਉਸ ਨੇ ਏਸ਼ੀਆ ਦੇ ਦੇਸ਼ਾਂ ਵਿਚ ਆ ਦਸਤਕ ਦਿਤੀ ਹੈ ਤੇ ਭਾਰਤ ਨੂੰ ਆਉਣ ਵਾਲੀ ਤਬਾਹੀ ਲਈ ਜੋ ਕਮਰਕਸਾ ਕਰਨਾ ਪੈ ਰਿਹਾ ਹੈ ਉਹ ਬੇਹਦ ਚਿੰਤਾ ਦਾ ਕਾਰਨ ਹੈ।ਚੀਨ ਵਿਚ ਤਾਂ ਤਕਰੀਬਨ ਕਾਬੂ ਪਾ ਲਿਆ ਗਿਆ ਹੈ ਪਰ ਬਾਹਰਲੇ ਦੇਸ਼ਾ ਵਿਚ ਇਸ ਤੋਂ ਪ੍ਰਭਾਵਿਤ ਲੋਕਾਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ।ਯੂ ਐਨ ਓ ਨੇ ਇਸ ਨੂੰ ਵਿਸ਼ਵ ਮਹਾਂਮਾਰੀ ਘੋਸ਼ਿਤ ਕਰ ਦਿਤਾ ਹੈ। ਭਾਰਤ ਵਿਚ ਵੀ ਦੋ ਸੌ ਦੇ ਨੇੜੇ ਲੋਕ ਇਸ ਤੋਂ ਪ੍ਰਭਾਵਤ ਹੋ ਚੁਕੇ ਹਨ ਤੇ ਹੁਣ ਤਕ ਤਿੰਨ ਮੌਤਾਂ ਵੀ ਹੋ ਚੁਕੀਆਂ ਹਨ। 18 ਮਾਰਚ ਤਕ ਕਰੋਨਾ ਵਾਇਰਸ ਕੋਵਿਦ 19 ਦਾ ਦੁਨੀਆਂ ਵਿਚ ਅਸਰ ਹੇਠ ਲਿਖੇ ਚਾਰਟ ਅਨੁਸਾਰ ਹੈ
1584679109772.png



ਮੌਤ ਦੀ ਦਰ ਵੱਖ ਵੱਖ ਦੇਸ਼ਾਂ ਵਿਚ ਵੱਖ ਵੱਖ ਹੈ।

ਕੀ ਇਹ ਮਹਾਂਮਾਰੀ ਰੋਕੀ ਜਾ ਸਕਦੀ ਹੈ?
ਚੀਨੀ ਸਾਇੰਸਦਾਨ ਮੰਨਦੇ ਹਨ ਇਸ ਕਰੋਨਾ ਵਾਇਰਸ ਦੇ ਹੁਣ ਫੈਲਦੇ ਦੋ ਰੂਪ ਹਨ ਇਕ ਬੜਾ ਖਤਰਨਾਕ ਤੇ ਹਮਲਾਵਰ ਹੈ ਜਿਸ ਲਈ ਕੋਈ ਟੀਕਾ ਬਣਾਉਣਾ ਅਸੰਭਵ ਹੈ।ਪਰ ਇਹ ਜ਼ਰੂਰੀ ਨਹੀਂ ਕਿ ਕਰੋਨਾ ਵਾਇਰਸ ਨਾਲ ਇਨਫੈਕਟਿਡ ਸਾਰੇ ਹੀ ਕੇਸ ਘਾਤਕ ਹੋਣ। ਹੁਣ ਤਕ 20 ਫੀ ਸਦੀ ਕੇਸਾਂ ਨੂੰ ਬੜੇ ਖਤਰਨਾਕ ਮੰਨਿਆਂ ਗਿਆ ਹੈ ਤੇ ਇਸ ਨਾਲ ਮਰਨ ਵਾਲਿਆਂ ਦੀ ਦਰ 0.7% ਤੋਂ ਲੈ ਕੇ 3.4 % ਹੈ ਜੋ ਥਾਂ, ਸਮਾਂ, ਤਾਪ ਤੇ ਹਸਪਤਾਲ ਤੇ ਉਸਦੇ ਇਲਾਜ ਤੇ ਨਿਰਭਰ ਕਰਦਾ ਹੈ ।ਇਹ ਮ੍ਰਿਤਕ ਦਰ ਮੇਰਸ (30%) ਤੇ ਸਾਰਸ (10%) ਤੋਂ ਕਿਤੇ ਘੱਟ ਹੈ। ਚੀਨੀ ਸਾਇੰਸਦਾਨਾਂ ਅਨੁਸਾਰ 80% ਕਰੋਨਾ ਵਾਇਰਸ ਦੇ ਕੇਸ ਖਤਰਨਾਕ ਨਹੀਂ ਪਰ 20% ਕੇਸਾਂ ਵਿਚ ਹਸਪਤਾਲ ਜਾਣ ਦੀ ਜ਼ਰੂਰਤ ਪੈਂਦੀ ਹੈ।ਸਭ ਤੋਂ ਜ਼ਿਆਦਾ ਅਸਰ ਬਜ਼ੁਰਗਾਂ ਅਤੇ ਬੱਚਿਆਂ ਤੇ ਹੋ ਰਿਹਾ ਇਸ ਲਈ 65 ਸਾਲ ਤੋਂ ਉਪਰ ਤੇ 10 ਸਾਲ ਤੋਂ ਘੱਟ ਨੂੰ ਖਾਸ ਇਹਤਿਆਤ ਵਰਤਣ ਲਈ ਕਿਹਾ ਗਿਆ। ਭਾਰਤ ਵਿਚ ਇਸ ਉਮਰ ਦੇ ਲੋਕਾਂ ਨੂੰ ਹਰ ਹਾਲਤ ਵਿਚ ਘਰਾਂ ਵਿਚ ਹੀ ਰਹਿਣ ਲਈ ਕਿਹਾ ਗਿਆ ਹੈ।

ਜਿਸ ਤਰ੍ਹਾਂ ਇਹ ਬਿਮਾਰੀ ਯੂਰਪ, ਏਸ਼ੀਆ ਤੇ ਅਮਰੀਕਾ ਵਿਚ ਲਗਾਤਾਰ ਫੈਲਦੀ ਜਾ ਰਹੀ ਹੈ ਉਸ ਤੋਂ ਜ਼ਾਹਿਰ ਹੈ ਕਿ ਇਸ ਦਾ ਰੋਕਣਾ ਛੇਤੀ ਸੰਭਵ ਨਹੀਂ, ਆਮ ਤੌਰ ਤੇ ਇਸ ਦੇ ਪੰਜ ਪੜਾ ਮੰਨੇ ਜਾਂਦੇ ਹਨ। ਪਹਿਲਾ ਪੜਾ ਇਕਾ ਦੁਕਾ ਬਿਮਾਰ, ਦੂਜਾ ਪੜਾ ਦਸਾਂ ਵਿਚ ਤੀਜਾ ਪੜਾ ਸੈਂਕੜਿਆਂ ਤਕ ਚੌਥਾ ਪੜਾ ਹਜ਼ਾਰਾਂ ਵਿਚ ਤੇ ਪੰਜਵਾਂ ਪੜਾ ਲੱਖਾਂ ਤਕ ਦਾ। ਦੁਨੀਆਂ ਵਿਚ ਹੁਣ ਦੋ ਲੱਖ ਤਕ ਕੇਸ ਹੋ ਗਏ ਹਨ ਜਿਨ੍ਹਾਂ ਵਿਚ ਜ਼ਿਆਦਾ ਤਰ ਚੀਨ ਵਿਚ ਹੋਏ।ਪਰ ਹੁਣ ਚੀਨ ਨੇ ਬਿਮਾਰੀ ਦੇ ਮੁੱਢ ਵੂਹਾਨ ਸ਼ਹਿਰ ਵਿਚ ਇਸ ਨੂੰ ਠੱਲ ਪਾ ਦਿਤੀ ਹੈ ਤੇ ਚੀਨ ਦੇ ਹੋਰ ਥਾਵਾਂ ਤੇ ਵੀ ਬਹੁਤ ਘਟ ਗਿਆ ਹੈ ਪਰ ਏਸ਼ੀਆ ਵਿਚ ਭਾਰਤ ਵਰਗੇ ਦੇਸ਼ਾਂ ਵਿਚ ਅਜੇ ਤੀਜਾ ਪੜਾ ਹੇ। 1.4 ਅਰਬ ਵਾਲਾ ਮੁਲਕ ਭਾਰਤ ਇਸ ਨਾਲ ਕਿਵੇਂ ਨਿਪਟਦਾ ਹੈ ਇਹ ਦੇਖਣਾ ਬਣਦਾ ਹੈ।

ਕਰੋਨਾ ਵਾਇਰਸ ਦੇ ਮੁਢਲੇ ਲੱਛਣ:
ਕਰੋਨਾ ਵਾਇਰਸ ਦੇ ਮੁਢਲੇ ਲੱਛਣ ਬੁਖਾਰ, ਸੁੱਕੀ ਖੰਘ, ਥਕਾਵਟ, ਸਰੀਰਕ ਦਰਦ ਅਤੇ ‘ਠੀਕ ਨਹੀਂ’ ਦੀ ਭਾਵਨਾ ਹੁੰਦੀ ਹੈ। ਇਹ ਫੈਲਦਾ ਨੇੜਤਾ ਕਰਕੇ ਹੳੇ। ਇਕ ਆਡਮੀ ਦੋ ਤੋਂ ਤਿੰਨ ਆਦਮੀਆਂ ਨੂੰ ਇਨਫੈਕਟ ਕਰਦਾ ਹੈ ਤਾਂ ਇਹ ਵਧਦਾ ਵਧਦਾ ਸੈਕੜਿਆਂ ਦੀ ਗਿਣਤੀ ਵਿਚ ਪਹੁੰਚ ਸਕਦਾ ਹੈ ਜਿਵੇਂ 3 ਤੋਂ 9 ਅੱਗੇ 27 ਤੇ ਅਗੇ 81…….ਇਸ ਤਰ੍ਹਾਂ ਹੀ ਵਧਦਾ ਜਾਂਦਾ ਹੈ।

ਕਰੋਨਾ ਵਾਇਰਸ ਦਾ ਇਲਾਜ
ਭਾਵੇਂ ਕਿ ਤੇਰਾਂ ਤੋਂ ਜ਼ਿਆਦਾ ਦੇਸ਼ਾਂ ਵਿਚ ਇਸ ਬਾਰੇ ਡੂਘੀ ਖੋਜ ਚੱਲ ਰਹੀ ਹੈ ਪਰ ਇਸਦੀ ਸਾਫ ਸ਼ਕਲ ਸੂਰਤ ਦੇ ਸਾਹਮਣੇ ਨਾ ਆਉਣ ਕਰਕੇ ਕੋਰੋਨਾ ਵਾਇਰਸ ਦਾ ਕੋਈ ਠੋਸ ਇਲਾਜ ਅਜੇ ਤਕ ਸਾਹਮਣੇ ਨਹੀਂ ਆਇਆ। ਜੋ ਦਵਾਈਆਂ ਦਿਤੀਆਂ ਜਾ ਰਹੀਆਂ ਹਨ ਉਹ ਦੂਜੇ ਤਰ੍ਹਾਂ ਦੇ ਵਾਇਰਸਾਂ ਦੇ ਇਲਾਜ ਤੇ ਆਧਾਰਿਤ ਹਨ ਖਾਸ ਕਰਕੇ ਐਚ ਆਈ ਵੀ ਆਦਿ ਦੇ ਵਾਇਰਸਾਂ ਨੂੰ ਆਧਾਰ ਬਣਾਇਆ ਗਿਆ ਹੈ।

ਸਾਵਧਾਨੀਆਂ:ਬਚਾਉ ਹੀ ਬਚਾਉ ਹੈ।
ਹੱਥਾਂ ਰਾਹੀਂ ਸਭ ਤੋਂ ਵੱਧ ਕਰੋਨਾ ਵਾਇਰਸ ਦੇ ਫੈਲਣ ਦੀਆਂ ਖਬਰਾਂ ਹਨ ਤੇ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਦਾ ਸਾਹਾਂ ਤੇ ਅਸਰ ਪੈਂਦਾ ਹੈ ।ਇਸ ਲਈ ਸਭ ਤੋਂ ਵਡਾ ਬਚਾ ਹੱਥ ਚੰਗੀ ਤਰ੍ਹਾਂ ਧੋਣ ਨਾਲ ਹੈ ਜੋ ਸਾਬਣ ਆਦਿ ਨਾਲ ਧੋਣਾ ਚਾਹੀਦਾ ਹੈ ਇਸ ਨੂੰ ਸਾਇਨਾਟਾਈਜ਼ ਦੀ ਪ੍ਰਕਿਰਿਆ ਮੰਨਿਆਂ ਜਾਂਦਾ ਹੈ। ਦੂਜੇ ਜਦ ਵੀ ਛਿਕ ਆਵੇ ਤਾਂ ਅਪਣੀ ਕੂਹਣੀ ਅੱਗੇ ਕਰਨੀ ਚਾਹੀਦੀ ਹੈ ਤਾਂ ਕਿ ਛਿਕ ਦਾ ਅਸਰ ਹੱਥਾਂ ਤੇ ਨਾ ਆਵੇ। ਕਿਸੇ ਹੋਰ ਆਦਮੀ ਜਾਂ ਪਸ਼ੂ ਪੰਛੀ ਤੋਂ ਦੂਰੀ ਬਣਾ ਕੇ ਰੱਖਣਾ ਵੀ ਬਹੁਤ ਜ਼ਰੂਰੀ ਹੈ। ਦੂਜਿਆਂ ਨਾਲ ਮੇਲ ਵੱਡਾ ਸਾਧਨ ਹੋਣ ਕਰਕੇ 65 ਸਾਲ ਤੋਂ ਉਪਰ ਤੇ ਦਸ ਸਾਲ ਤੋਂ ਘਟ ਨੂੰ ਹਰ ਹਾਲਤ ਵਿਚ ਘਰ ਹੀ ਰਹਿਣ ਦੀ ਹਿਦਾਇਤ ਦਿਤੀ ਜਾ ਰਹੀ ਹੈ। ਇਕ ਪ੍ਰਾਣੀ ਤੋਂ ਦੂਜੇ ਪ੍ਰਾਣੀ ਤਕ ਘਟੋ ਘਟ ਦੂਰੀ ਇਕ ਮੀਟਰ ਤਕ ਬਣਾਈ ਰੱਖਣਾ ਵੀ ਜ਼ਰ੍ਰੂਰੀ ਕੀਤਾ ਗਿਆ ਹੈ। ਯਾਤਰਾ ਕਰਨੀ ਤੇ ਬਾਹਰਲੇ ਦੇਸਾਂ ਦੇ ਯਾਤਰੂਆਂ ਤੋਂ ਦੂਰ ਰਹਿਣ ਦੀਆਂ ਵੀ ਸਖਤ ਹਿਦਾਇਤਾਂ ਹਨ।

ਕੱਲ ਹੀ ਪ੍ਰਧਾਂਨ ਮੰਤ੍ਰੀ ਮੋਦੀ ਜੀ ਨੇ ਜੰਤਾ ਕਰਫਿਊ ਦਾ ਐਲਾਨ ਕੀਤਾ ਹੈ ਜਿਸ ਦਾ ਮਤਲਬ ਕਿਸੇ ਨੂੰ ਵੀ ਬਾਹਰ ਨਹੀਂ ਨਿਕਲਣਾ ਚਾਹੀਦਾ। ਦਫਤਰਾਂ ਦੀ ਥਾਂ ਘਰਾਂ ਵਿਚ ਹੀ ਕੰਮ ਕਰਨ ਦੀ ਸਲਾਹ ਦਿਤੀ ਗਈ ਹੈ। ਸਾਰੇ ਸਕੂਲ ਕਾਲਿਜ ਬੰਦ ਕਰ ਦਿਤੇ ਗਏ ਹਨ ਤੇ ਪੇਪਰਾਂ ਨੂੰ ਘਰਾਂ ਵਿਚ ਹੀ ਚੈਕ ਕਰਨ ਦੀਆਂ ਹਿਦਾਇਤਾਂ ਹਨ। ਸਾਰੀਆਂ ਫਲਾਈਟਾਂ ਉਤੇ ਵੀ ਰੋਕ ਲਗਾ ਦਿਤੀ ਗਈ ਹੈ। ਇਸ ਦਾ ਮਤਲਬ ਘਟ ਤੋਂ ਘਟ ਲੋਕ ਰੋਗੀ ਵਿਅਕਤੀਆਂ ਦੇ ਨਾਲ ਸੰਪਰਕ ਵਿਚ ਆਉਣ। ਪੰਜਾਬ ਵਿਚ ਬੱਸਾਂ ਵੀ ਬੰਦ ਕਰ ਦਿਤੀਆਂ ਗਈਆਂ ਹਨ ਤੇ 20 ਤੋਂ ਵਧ ਲੋਕਾਂ ਦਾ ਇਕੱਟਾ ਹੋਣ ਤੇ ਰੋਕ ਲਗਾ ਦਿਤੀ ਗਈ ਹੈ। ਹੋਟਲ, ਮੈਰਿਜ ਪਲੇਸ, ਸਿਨਮਾ ਹਾਲ, ਮਾਲ ਆਦਿ ਵੀ 31 ਤਰੀਕ ਤਕ ਬੰਦ ਕਰਨ ਦੇ ਹੁਕਮ ਹਨ।ੋ ਗੈਰ ਜ਼ਰੂਰੀ ਗਤੀ ਵਿਧੀਆਂ ਵੀ ਬੰਦ ਕਰ ਦਿਤੀਆਂ ਗਈਆਂ ਹਨ। ਸਮਾਜ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਵਿਚ ਕੋਈ ਕੋਤਾਹੀ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਬਚਾ ਵਚ ਹੀ ਬਚਾ ਹੈ।
 

❤️ CLICK HERE TO JOIN SPN MOBILE PLATFORM

Top