- Jan 3, 2010
- 1,365
- 427
- 80
ਮੁਢਲੀ ਜਾਣਕਾਰੀ
ਗੁਰੂ ਤੇਗ ਬਹਾਦੁਰ ਜੀ ਦਾ ਜਨਮ ਵੈਸਾਖ ਵਦੀ 5, ਸੰਮਤ 1678 ਬਿ: (ਐਤਵਾਰ, 1 ਅਪ੍ਰੈਲ 1621 ਈ: ਨੂੰ ਰਾਮਦਾਸਪੁਰ (ਸ੍ਰੀ ਅੰਮ੍ਰਿਤਸਰ) ਵਿੱਚ ਗੁਰੂ ਹਰਿਗੋਬਿੰਦ ਜੀ ਦੇ ਮਹਿਲ, ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। (1,2,3)
ਇਨ੍ਹਾਂ ਦੇ ਚਾਰ ਭਰਾਵਾਂ - ਬਾਬਾ ਗੁਰਦਿੱਤਾ, ਬਾਬਾ ਸੂਰਜ ਮੱਲ, ਬਾਬਾ ਅਨੀ ਰਾਏ, ਬਾਬਾ ਅਟਲ ਰਾਏ ਅਤੇ ਭੈਣ ਬੀਬੀ ਬੀਰੋ ਦਾ ਜਨਮ ਵੀ ਗੁਰੂ ਕੇ ਮਹਿਲ ਵਿੱਚ ਹੀ ਹੋਇਆ। ਗਿਆਰਾਂ ਸਾਲ ਦੀ ਉਮਰ ਵਿਚ 15 ਅੱਸੂ ਸੰਮਤ 1689 (1632 ਈ: ਨੂੰ ਕਰਤਾਰਪੁਰ ਵਿਖੇ ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਜੀ ਨਾਲ ਵਿਆਹ ਹੋਇਆ।
ਗੁਰਦੁਆਰਾ ਵਿਆਹ ਸਥਾਨ ਕਰਤਾਰਪੁਰ ਮਾਤਾ ਗੁਜਰੀ ਜੀ: ਤਸਵੀਰ-1.2
ਗੁਰਦੁਆਰਾ ਵਿਆਹ ਸਥਾਨ ਕਰਤਾਰਪੁਰ ਗੁਰੂ ਤੇਗ ਬਹਾਦੁਰ ਤੇ ਮਾਤਾ ਗੁਜਰੀ ਜੀ ਰਬਾਲਾਵਾਲੀ ਗਲੀ ਦੇ ਅਖੀਰ ਵਿਚ ਉਸ ਘਰ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਮਾਤਾ ਗੁਜਰੀ ਜੀ ਦੇ ਪਿਤਾ ਭਾਈ ਲਾਲ ਚੰਦ ਸੁਭਿੱਖੀ ਠਹਿਰੇ ਸਨ ਅਤੇ ਜਿੱਥੇ 4 ਫਰਵਰੀ 1633 ਨੂੰ ਗੁਰੂ ਤੇਗ ਬਹਾਦਰ ਜੀ ਨਾਲ ਗੁਜਰੀ ਜੀ ਦਾ ਵਿਆਹ ਹੋਇਆ ਸੀ। ਗੁਰਦੁਆਰਾ ਖਡੂਰ ਸਾਹਿਬ ਦੇ ਬਾਬਾ ਉੱਤਮ ਸਿੰਘ ਦੀ ਦੇਖ-ਰੇਖ ਹੇਠ 1980 ਦੇ ਦਹਾਕੇ ਦੌਰਾਨ ਬਣਾਇਆ ਗਿਆ ਸੀ। ਪਾਵਨ ਅਸਥਾਨ ਜ਼ਮੀਨੀ ਮੰਜ਼ਿਲ 'ਤੇ ਇਕ ਆਇਤਾਕਾਰ ਹਾਲ ਦੇ ਬਿਲਕੁਲ ਸਿਰੇ 'ਤੇ ਹੈ। ਹਾਲ ਦੇ ਉੱਤਰ ਵੱਲ ਇੱਕ ਵੱਖਰੀ ਇਮਾਰਤ ਵਿੱਚ ਲਾਇਬ੍ਰੇਰੀ ਹੈ।
ਅਜੇ ਆਪ ਬਚਪਨ ਵਿਚ ਹੀ ਸਨ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਵਸੇ। ਆਪ ਜੀ ਵੀ ਇੱਥੇ ਆ ਗਏ। ਗੁਰੂ ਹਰਿਗੋਬਿੰਦ ਜੀ ਦੇ ਸਨਮੁਖ ਆਪ ਕਰਤਾਰਪੁਰ ਰਹਿ ਕੇ ਜਪ ਤਪ ਸਾਧਨਾ ਤੇ ਸੇਵਾ ਦਾ ਪਾਠ ਲਗਾਤਾਰ 11 ਵਰ੍ਹੇ ਸੰਨ 1635 ਤੋਂ 1644 ਤੱਕ ਪੜ੍ਹਦੇ ਰਹੇ।ਬਾਬਾ ਬੁੱਢਾ ਅਤੇ ਭਾਈ ਗੁਰਦਾਸ ਦੁਆਰਾ ਧਾਰਮਿਕ ਸਿਖਲਾਈ ਦਿੱਤੀ ਗਈ । ਕਰਤਾਰਪੁਰ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚੌਥਾ ਯੁੱਧ ਵੈਸਾਖ 29 ਤੋਂ 31 ਤੱਕ ਅਸਮਾਨ ਖਾਂ ਝਾਂਗੜੀ ਅਤੇ ਪੈਂਦੇ ਖਾਨ ਨਾਲ ਹੋਇਆ। (4) ਕਰਤਾਰਪੁਰ ਦੀ ਲੜਾਈ ਮੁਗਲ-ਸਿੱਖ ਯੁੱਧਾਂ ਦਾ ਹਿੱਸਾ ਸੀ। ਜੋ ਕਿ 25 ਅਪ੍ਰੈਲ 1635 ਤੋਂ 27 ਅਪ੍ਰੈਲ 1635 ਤੱਕ ਕਰਤਾਰਪੁਰ ਵਿਖੇ ਮੁਗਲ ਫੌਜਾਂ ਅਤੇ ਸਿੱਖਾਂ ਵਿਚਕਾਰ ਹੋਈ ਜਿਸ ਦੇ ਨਤੀਜੇ ਵਜੋਂ ਸਿੱਖਾਂ ਦੀ ਜਿੱਤ ਹੋਈ । (5) 26 ਅਪ੍ਰੈਲ, 1635 ਨੂੰ ਆਪ ਜੀ ਨੇ ਗੁਰੂ ਹਰਿਗੋਬਿੰਦ ਜੀ ਅੱਗੇ ਕਰਤਾਰਪੁਰ ਦੇ ਯੁੱਧ ਵਿਚ ਵਿੱਚ 26 ਅਪ੍ਰੈਲ, 1635 ਅਜ਼ੀਮ ਜੌਹਰ ਬਹਾਦਰੀ ਵਿਖਾ ਆਪਣੇ ਪਹਿਲੇ ਨਾਮ ਤਿਆਗ ਮਲ ਨੂੰ ਤੇਗ ਬਹਾਦਰ ਬਣਾ ਲਿਆ ਜਦ ਗੁਰੂ ਹਰਿਗੋਬਿੰਦ ਜੀ ਨੇ ਕਿਹਾ: "ਤੂੰ ਤਿਆਗ ਮਲ ਹੀ ਨਹੀਂ, ਤੂੰ ਤਾਂ ਤੇਗ ਬਹਾਦਰ ਵੀ ਹੈਂ” (8,9,10)
ਗੁਰੂ ਹਰਿਗੋਬਿੰਦ ਜੀ ਦੇ ਸਨਮੁਖ ਆਪ ਕਰਤਾਰਪੁਰ ਅਤੇ ਫਿਰ ਛੇਵੇਂ ਗੁਰੂ ਜੀ ਨਾਲ ਕੀਰਤਪੁਰ ਸਾਹਿਬ ਰਹਿ ਕੇ ਜਪ ਤਪ ਸਾਧਨਾ ਤੇ ਸੇਵਾ ਦਾ ਪਾਠ ਲਗਾਤਾਰ 11 ਵਰ੍ਹੇ ਸੰਨ 1635 ਤੋਂ 1644 ਤੱਕ ਪੜ੍ਹਦੇ ਰਹੇ।ਗੁਰੂ ਹਰਰਾਇ ਜੀ ਨੂੰ ਗੁਰਗੱਦੀ ਪ੍ਰਾਪਤੀ ਪਿਛੋਂ ਆਪ ਜੀ ਨੂੰ ਮਾਤਾ ਨਾਨਕੀ ਸਮੇਤ ਬਾਬਾ ਬਕਾਲੇ ਵਿਖੇ ਰਹਿਣ ਦਾ ਆਦੇਸ਼ ਹੋਇਆ।ਬਕਾਲੇ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ। ਨਾਨਕੀ ਜੀ ਦੇ ਪਿਤਾ ਹਰੀ ਚੰਦ ਜੀ ਉੱਥੇ ਹੀ ਰਹਿੰਦੇ ਸਨ। ਮਾਤਾ ਨਾਨਕੀ ਜੀ ਤੇ ਘਰੋਂ ਮਾਤਾ ਗੁਜਰੀ ਜੀ ਨਾਲ ਹੀ ਸਨ।ਗੁਰੂ ਜੀ ਨੇ ਏਥੇ 12 ਵਰ੍ਹੇ ਸੰਨ 1644 ਤੋਂ 1656 ਤੱਕ ਘੋਰ ਤਪੱਸਿਆ ਕੀਤੀ।ਜਦ ਬਾਬਾ ਬਕਾਲਾ ਵਿੱਚ ਉਨ੍ਹਾਂ ਨੇ ਵiਰ੍ਹਆਂ ਬੱਧੀ ਤਪ ਕੀਤਾ ਤੇ ਕਈ ਸਾਲ ਧਿਆਨ ਅਤੇ ਪ੍ਰਾਰਥਨਾ ਵਿਚ ਬਿਤਾਏ ਤਾਂ ਉਨ੍ਹਾਂ ਦੇ ਤਪ ਦੀਆਂ ਵਡਿਆਈਆਂ ਹੋਈਆਂ। ਆਪ ਗੁਰਗੱਦੀ ਉੁਤੇ 11 Agsq 1664 ਨੂੰ ਸ਼ੁਸ਼ੋਭਿਤ ਹੋਏ। ਧਰਮ ਦੀ ਰੱਖਿਆ ਲਈ ਆਪ ਬੁੱਧਵਾਰ, 24 ਨਵੰਬਰ, 1675 ਚਾਂਦਨੀ ਚੌਂਕ ਨਵੀਂ ਦਿੱਲੀ ਵਿੱਚ ਸ਼ਹੀਦ ਹੋਏ। ਸ਼ਹਾਦਤ ਤੋਂ ਪਹਿਲਾਂ ਹੀ ਅਪਣੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਨੂੰ ਗੁਰ-ਗੱਦੀ ਸੌਂਪ ਗਏ। ਗੁਰੂ ਜੀ ਦੀ ਬਾਣੀ ਦੇ 15 ਰਾਗਾਂ 116 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ । (11,12)
ਜੀਵਨ ਮਿਤੀ ਬਿਉਰਾ
1 ਅਪ੍ਰੈਲ 1621 – ਜਨਮ ਗੁਰੂ ਕੇ ਮਹਿਲ ਅੰਮ੍ਰਿਤਸਰ
15 ਅੱਸੂ ਸੰਮਤ 1689 (1632ਈ) ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਜੀ ਨਾਲ ਵਿਆਹ
26 ਅਪ੍ਰੈਲ 1635- ਕਰਤਾਰਪੁਰ ਦੇ ਯੁੱਧ ਵਿੱਚ ਬਹਾਦੁਰੀ।
ਅਪ੍ਰੈਲ 1635 ਗੁਰੂ ਹਰਗੋਬਿੰਦ ਸਾਹਿਬ ਨਾਲ ਕਰਤਾਰਪੁਰ ਸਾਹਿਬ,
ਜਿੰਦੋਵਾਲ, ਸੋਤਰਾਂ, ਹਾਕਿਮਪੁਰਾ ਤੋਂ ਕੀਰਤਪੁਰ ਸਾਹਿਬ ਪਹੁੰਚੇ । ਕੀਰਤਪੁਰ ਵਿੱਚ ਮਾਰਚ 1644 ਤੱਕ ਰਹੇ।
ਮਾਰਚ 1644 ਤੋਂ 1664 - ਬਾਬਾ ਬਕਾਲਾ ਵਿਖੇ ਤਪੱਸਿਆ।
9 ਜੂਨ 1656-1664 ਈ:- ਪਹਿਲੀ ਲੰਬੀ ਯਾਤ੍ਰਾ-ਗੁਰਗੱਦੀ ਤੋਂ ਪਹਿਲਾਂ-ਪ੍ਰਚਾਰ ਯਾਤ੍ਰਾ
ਪੂਰਬ ਕੀਰਤਪੁਰ, ਮਾਲਵਾ, ਉਤਰਪ੍ਰਦੇਸ਼, ਬਿਹਾਰ, ਬੰਗਾਲ
11 ਅਗਸਤ 1664- ਬਾਬਾ ਗੁਰਦਿੱਤਾ ਜੀ ਨੇ ਤਿਲਕ ਲਗਾ ਕੇ ਗੁਰਗੱਦੀ ਜ਼ਿਮੇਵਾਰੀ ਬਖਸ਼ੀ
8 ਅਕਤੂਬਰ 1664 - ਮੱਖਣ ਸ਼ਾਹ ਲੁਬਾਣਾ ਨੇ ‘ਗੁਰੂ ਲਾਧੋ ਰੇ’ ਦਾ ਨਾਹਰਾ ਲਾਉਣਾ
22 ਨਵੰਬਰ 1664- ਅੰਮ੍ਰਿਤਸਰ ਸਾਹਿਬ ਜਾਣਾ ਪਰ ਹਰਿਮੰਦਰ ਸਾਹਿਬ ਦੇ ਕਿਵਾੜ ਬੰਦ ਮਿਲੇ।
ਨਵੰਬਰ 1664- ਗੁਰਗੱਦੀ ਪ੍ਰਾਪਤੀ ਤੇ ਮਾਲਵੇ ਦੀ ਪਰਚਾਰ ਯਾਤਰਾ ।
ਮਈ 1665 ਮਾਲਵੇ ਤੋਂ ਵਾਪਸੀ ਅਤੇ ਰਾਜਾ ਦੀਪ ਚੰਦ ਕਹਿਲੂਰੀ
ਦੀ ਸਤਾਰਵੀਂ ਤੇ 14 ਜੇਠ 1722 (ਮਈ 1665) ਗੁਰੂ ਜੀ ਬਿਲਾਸਪੁਰ ਪਹੁੰਚੇ ।
19 ਜੂਨ 1665- ਰਾਣੀ ਚੰਪਾ ਦੀ ਬਿਨਤੀ ਤੇ ਮਾਖੋਵਾਲ ਵਿੱਚ 17 ਹਾੜ 1722 ਬਿ: (19 ਜੂਨ 1665) ਨੂੰ ਨਾਨਕੀ ਚੱਕ ਵਸਾਇਆ।
ਜੁਲਾਈ ਤੋਂ ਨਵੰਬਰ 1665- ਮਾਲਵੇ ਦੀ ਦੂਜੀ ਪਰਚਾਰ ਯਾਤਰਾ ।
8 ਨਵੰਬਰ 1665- ਧਮਤਾਣ ਵਿਖੇ ਗ੍ਰਿਫਤਾਰੀ ਤੇ ਦਿੱਲੀ ਕੈਦ ਲਈ ਲਿਜਾਣਾ, ਪੂਰਬ ਵਲ ਰਵਾਨਗੀ
ਦਸੰਬਰ 1665- ਮਥੁਰਾ, ਆਗਰਾ, ਇਟਾਵਾ, ਕਾਨਪੁਰ, ਅਲਾਹਾਬਾਦ ਪਹੁੰਚੇ।
ਮਾਰਚ 1666- ਅਲਾਹਾਬਾਦ ਤੋਂ ਰਵਾਨਗੀ।
ਮਈ 1666- ਮਿਰਜ਼ਾਪੁਰ-ਬਨਾਰਸ ਪਹੁੰਚੇ ਜਿੱਥੇ ਦੋ ਹਫਤੇ ਰਹੇ ਸਾਸਾਰਾਮ, ਬੋਧ ਗਯਾ ਹੁੰਦੇ ਹੋਏ ਪਟਨੇ ਪਹੁੰਚੇ ਜਿੱਥੇ ਚਾਰ ਮਹੀਨੇ ਰਹੇ।
ਅਗਸਤ 1666- ਪਟਨੇ ਤੋਂ ਢਾਕੇ ਲਈ ਰਵਾਨਗੀ।
ਅਕਤੂਬਰ 1666- ਮੁੰਘੇਰ, ਭਾਗਲਪੁਰ, ਰਾਜ ਮਹਿਲ, ਕੰਤਨਗਰ, ਮਾਲਦਾ, ਰਾਜਸ਼ਾਹੀ, ਪਬਨਾ ਆਦਿ ਹੁੰਦੇ ਹੋਏ ਢਾਕੇ ਪਹੁੰਚੇ।
ਅਕਤੂਬਰ1666-ਅਪ੍ਰੈਲ 1667- ਢਾਕੇ ਦੇ ਇਲਾਕਿਆਂ ਵਿੱਚ ਨਾਮ ਪਰਚਾਰ।
ਅਪ੍ਰੈਲ 1667- ਸਿਲਹਟ ਪਹੁੰਚੇ ਜਿੱਥੇ ਚਾਰ ਮਹੀਨੇ ਨਾਮ ਪਰਚਾਰ
ਅਗਸਤ-ਦਸੰਬਰ 1667- ਚਿੱਟਾਗਾਂਗ ਪਹੁੰਚੇ ਜਿੱਥੇ ਦਸੰਬਰ 1667 ਤਕ ਨਾਮ ਪਰਚਾਰ
ਜਨਵਰੀ ਤੋਂ ਦਸੰਬਰ 1668- ਵਾਪਸ ਢਾਕਾ ਜਿੱਥੇ ਦਸੰਬਰ 1668 ਤੱਕ ਫਿਰ ਨਾਮ ਪਰਚਾਰ
ਦਸੰਬਰ 1668- ਰਾਜਾ ਰਾਮ ਸਿੰਘ ਨਾਲ ਆਸਾਮ ਲਈ ਰਵਾਨਗੀ।
ਫਰਵਰੀ 1669- ਢੁਬਰੀ ਪਹੁੰਚੇ।
ਮਾਰਚ 1669 - ਰਾਜਾ ਰਾਮ ਸਿੰਘ ਤੇ ਰਾਜਾ ਚੱਕਰਧਵਜ ਸਿੰਘ ਵਿੱਚਕਾਰ ਸਮਝੌਤਾ ।
ਮਾਰਚ 1669 - ਗੁਹਾਟੀ, ਹਜੋ ਤੇ ਤੇਜਪੁਰ ਦੀ ਯਾਤਰਾ।
9 ਅਪ੍ਰੈਲ਼ 1669- ਔਰੰਗਜ਼ੇਬ ਦਾ ਗੈਰ-ਮੁਸਲਮ ਮੰਦਰ ਢਾਹੇ ਜਾਣ ਦਾ ਫੁਰਮਾਨ ਤੇ ਵਾਪਸੀ
ਅਪੈ੍ਰਲ 1670- ਢਾਕੇ ਤੀਜੀ ਵਾਰ।
ਮਈ 1670 - ਕਲਕਤਾ, ਬਾਲੇਸ਼ਵਰ, ਰੂਪਸਾ, ਕਟਕ, ਭੁਵਨੇਸ਼ਵਰ, ਜਗਨਨਾਥ ਪੁਰੀ, ਮਿਦਨਾਪੁਰ, ਬਾਲ ਗੋਬਿੰਦ ਤੇ ਪਰਿਵਾਰ ਨਾਲ ਦੋ ਹਫਤੇ ਰਹੇ ਤੇ ਦਿੱਲੀ ਲਈ ਚਲੇ।
ਜੂਨ 1670 - ਜੌਨਪੁਰ, ਅਯੁਧਿਆ, ਲਖਨਊ, ਮੁਰਾਦਾਬਾਦ ਰਾਹੀਂ ਦਿੱਲੀ ਪਹੁੰਚੇ।
ਮਾਰਚ 1671- ਕੜਾਮਾਨਕਪੁਰ, ਸਢੈਲ, ਬਾਨਿਕਪੁਰ, ਰੋਹਤਕ, ਤਰਾਵੜੀ ਬਨੀ ਬਦਰਪੁਰ, ਮੁਨੀਰਪੁਰ, ਅਜਰਾ ਕਲਾਂ, ਰਾਇਪੁਰ ਹੋੜੀ, ਝੀਉਰ ਹੇੜੀ, ਰੋਹੜਾ, ਥਾਨ ਤੀਰਥ, ਡੁੱਢੀ, ਬੁੱਧਪੁਰ, ਸਿਆਣਾ ਸਯਦਾਂ, ਥਾਨੇਸਰ, ਕੁਰਖੇਤਰ, ਬਰ੍ਹਨਾ, ਸਰਸਵਤੀ, ਕੈਥਲ, ਪਹੋਆ, ਕਰ੍ਹਾ ਸਾਹਿਬ, ਚੀਕਾ, ਭਾਗਲ, ਗੁਹਲਾ, ਗੜ੍ਹੀ ਨਜ਼ੀਰ, ਸਮਾਣਾ ਆਦਿ ਹੁੰਦੇ ਹੋਏ ਸੈਫਾਬਾਦ ਰਾਹੀਂ ਫਿਰ ਲੈਹਲ, ਲੰਗ, ਸੇਖਾ ਤੇ ਠੀਕਰੀਵਾਲ ਹੁੰਦੇ ਹੋਏ ਮਲ੍ਹੇ ਪਹੁੰਚੇ ਜਿੱਥੇ ਆਪਣੀ ਭੈਣ ਬੀਬੀ ਵੀਰੋ ਨੂੰ ਮਿਲੇ। ਅੱਗੇ ਬਾਬਾ ਬਕਾਲਾ ਤੋਂ ਚੱਕ ਨਾਨਕੀ ਮਾਰਚ 1671 ਨੂੰ ਪਹੁੰਚੇ।
25 ਮਈ 1675 ਮਟਨ ਨਿਵਾਸੀ ਪੰਡਿਤ ਕ੍ਰਿਪਾਰਾਮ ਸੋਲਾਂ ਮੁਖੀ ਪੰਡਿਤਾਂ ਨਾਲ ਗੁਰੂ ਜੀ ਅੱਗੇ ਜ਼ੁਲਮ ਦੇ ਉਪਚਾਰ ਢੂੰਡਣ ਲਈ ਬਿਨੈ ਲੈ ਕੇ ਆਇਆ।
8 ਜੁਲਾਈ 1675 - ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਲਈ ਵਾਰਸ ਘੋਸ਼ਿਤ
10 ਜੁਲਾਈ 1675 - ਦਿੱਲੀ ਵਲ ਰਵਾਨਗੀ।
12 ਜੁਲਾਈ 1675 - ਮਲਕਪੁਰ ਰੰਗੜ੍ਹਾਂ ਵਿਖੇ ਨੂਰ ਮੁਹੰਮਦ ਖਾਂ ਚੌਕੀ ਰੋਪੜਵਾਲੇ ਨੇ ਗੁਰੂ ਜੀ ਨੂੰ ਕੈਦ ਕੀਤਾ।
ਜੁਲਾਈ 1675 ਤੋਂ - ਬਸੀ ਪਠਾਣਾਂ ਦੇ ਬੰਦੀ ਖਾਨੇ ਵਿੱਚ ।
ਅਕਤੂਬਰ ਤੋਂ 4 ਨਵੰਬਰ 1675 ਦਿੱਲੀ ਕੁਤਵਾਲੀ ਲਿਆਂਦਾ ਗਿਆ ਜਿੱਥੇ ਹਫਤਾ ਭਰ ਬੰਦੀਖਾਨੇ ਵਿੱਚ ਰਹੇ।
11 ਨਵੰਬਰ 1675- ਗੁਰੂ ਜੀ ਦੀ ਸ਼ਹੀਦੀ।
ਉਪਰੋਕਤ ਨੂੰ ਧਿਆਨ ਵਿੱਚ ਰਖਦੇ ਹੋਏ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਨੂੰ ਹੇਠ ਲਿਖੇ ਪੜਾਵਾਂ ਵਿਚ ਵਿਚਾਰਿਆ ਗਿਆ ਹੈ
1. ਪਿਤਾ ਗੁਰੂ ਹਰਗੋਬਿੰਦ ਸਾਹਿਬ ਦੀ ਛਤਰ ਛਾਇਆ ਹੇਠ (ਸੰਨ 1621-1644)
2. ਬਕਾਲਾ ਵਿੱਚ ਤਪ-ਸਾਧਨਾ (ਸੰਨ 1644-1664)
3. ਗੁਰਗੱਦੀ ਤੋਂ ਪਹਿਲਾਂ ਦੀ ਯਾਤਰਾ 9 ਜੂਨ 1656-1664 ਈ
4. ਗੁਰਗੱਦੀ 11 ਅਗਸਤ 1664
5. ਗੁਰਗੱਦੀ ਪਿੱਛੋਂ ਪਹਿਲੀ ਯਾਤਰਾ ਨਵੰਬਰ 1664 ਤੋਂ ਮਈ 1665
6. ਗੁਰਗੱਦੀ ਪਿੱਛੋਂ ਦੂਜੀ ਯਾਤਰਾ ਧਮਤਾਨ ਤੱਕ ਜੁਲਾਈ ਤੋਂ ਨਵੰਬਰ 1665
7. ਧਮਤਾਨ ਗ੍ਰਿਫਤਾਰੀ ਤੇ ਦਿੱਲੀ ਰਿਹਾਈ ਨਵੰਬਰ 1665
8 ਦਿੱਲੀ ਤੋਂ ਆਸਾਮ ਅਤੇ ਵਾਪਸੀ (ਨਵੰਬਰ 1665- ਮਾਰਚ 1671
7. ਸ਼ਹੀਦੀ ਯਾਤਰਾ ਤੇ ਸ਼ਹੀਦੀ (ਜੁਲਾਈ ਤੋਂ ਨਵੰਬਰ 1675)
8. ਸ਼ਹੀਦੀ ਦਾ ਮਹੱਤਵ
ਹਵਾਲੇ
(1) ਗਿਆਨੀ ਇੰਦਰ ਸਿੰਘ ਗਿਲ (ਸੰ:, ਗੁਰ ਬਿਲਾਸ, ਕਵੀ ਸੋਹਣ, 1968, 292;
(2) ਫੌਜਾ ਸਿੰਘ, ਹੁਕਮਨਾਮੇ ਗੁਰੂ ਤੇਗ ਬਹਾਦਰ, 2, 176
(3) ਪ੍ਰੀਤਮ ਸਿੰਘ (ਸੰ:, ਨਉ ਨਿਧ, ਮਾਰਚ 1976, 102, 154)
(4) ਪਿਆਰਾ ਸਿੰਘ ਪਦਮ, ਗਰਜਾ ਸਿੰਘ(ਸੰ:, 1986, ਭੱਟ ਵਹੀ ਮੁਲਤਾਨੀ ਸਿੰਧੀ, ਗੁਰੂ ਕੀਆਂ ਸਾਖੀਆਂ ਪੰ: 29-30)
(5) ਸੁਰਜੀਤ ਸਿੰਘ ਗਾਂਧੀ (2007), ਸਿੱਖ ਗੁਰੂਆਂ ਦਾ ਇਤਿਹਾਸ ਰੀਟੋਲਡ: 1606-1708;
(6) ਮੈਕਾਲਿਫ, (1909), ਸਿੱਖ ਧਰਮ, ਵਿਕੀਸੋਰਸ, 2022
(7) ਡਾ: ਤਾਰਨ ਸਿੰਘ ਜੱਗੀ (ਸੰ: ਕੇਸਰ ਸਿੰਘ ਛਿਬਰ, ਪਰਖ 4, 81;
(8) ਜੈਕਸ, ਟੋਨੀ, (2007), 513.
(9)) ਕੋਲ ਤੇ ਸੈਂਹਬੀ (1995), 34-35)
(10) ਪਿਆਰਾ ਸਿੰਘ ਪਦਮ, ਗਰਜਾ ਸਿੰਘ(ਸੰ
(11) ਇਨਸਾਈਕਲੋਪੀਡੀਆ ਸਿਖਿਜ਼ਮ, ਸੰ: ਡਾ ਹਰਬੰਸ ਸਿੰਘ ਪੰਜਾਬੀ ਯੂਨੀਵਰਸਟੀ, ਪਟਿਆਲਾ