• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: Guru Tegh Bahadur Jeevan, Yatravan te Sikhiavan

Dalvinder Singh Grewal

Writer
Historian
SPNer
Jan 3, 2010
1,365
427
80
ਮੁਢਲੀ ਜਾਣਕਾਰੀ



ਗੁਰੂ ਤੇਗ ਬਹਾਦੁਰ ਜੀ ਦਾ ਜਨਮ ਵੈਸਾਖ ਵਦੀ 5, ਸੰਮਤ 1678 ਬਿ: (ਐਤਵਾਰ, 1 ਅਪ੍ਰੈਲ 1621 ਈ: ਨੂੰ ਰਾਮਦਾਸਪੁਰ (ਸ੍ਰੀ ਅੰਮ੍ਰਿਤਸਰ) ਵਿੱਚ ਗੁਰੂ ਹਰਿਗੋਬਿੰਦ ਜੀ ਦੇ ਮਹਿਲ, ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। (1,2,3)

1753411763278.png
ਗੁਰੂ ਕੇ ਮਹਿਲ, ਸ੍ਰੀ ਅੰਮ੍ਰਿਤਸਰ ਦੀ ਤਸਵੀਰ-1.1

ਇਨ੍ਹਾਂ ਦੇ ਚਾਰ ਭਰਾਵਾਂ - ਬਾਬਾ ਗੁਰਦਿੱਤਾ, ਬਾਬਾ ਸੂਰਜ ਮੱਲ, ਬਾਬਾ ਅਨੀ ਰਾਏ, ਬਾਬਾ ਅਟਲ ਰਾਏ ਅਤੇ ਭੈਣ ਬੀਬੀ ਬੀਰੋ ਦਾ ਜਨਮ ਵੀ ਗੁਰੂ ਕੇ ਮਹਿਲ ਵਿੱਚ ਹੀ ਹੋਇਆ। ਗਿਆਰਾਂ ਸਾਲ ਦੀ ਉਮਰ ਵਿਚ 15 ਅੱਸੂ ਸੰਮਤ 1689 (1632 ਈ: ਨੂੰ ਕਰਤਾਰਪੁਰ ਵਿਖੇ ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਜੀ ਨਾਲ ਵਿਆਹ ਹੋਇਆ।
1753411223394.png

ਗੁਰਦੁਆਰਾ ਵਿਆਹ ਸਥਾਨ ਕਰਤਾਰਪੁਰ ਮਾਤਾ ਗੁਜਰੀ ਜੀ: ਤਸਵੀਰ-1.2

ਗੁਰਦੁਆਰਾ ਵਿਆਹ ਸਥਾਨ ਕਰਤਾਰਪੁਰ ਗੁਰੂ ਤੇਗ ਬਹਾਦੁਰ ਤੇ ਮਾਤਾ ਗੁਜਰੀ ਜੀ ਰਬਾਲਾਵਾਲੀ ਗਲੀ ਦੇ ਅਖੀਰ ਵਿਚ ਉਸ ਘਰ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਮਾਤਾ ਗੁਜਰੀ ਜੀ ਦੇ ਪਿਤਾ ਭਾਈ ਲਾਲ ਚੰਦ ਸੁਭਿੱਖੀ ਠਹਿਰੇ ਸਨ ਅਤੇ ਜਿੱਥੇ 4 ਫਰਵਰੀ 1633 ਨੂੰ ਗੁਰੂ ਤੇਗ ਬਹਾਦਰ ਜੀ ਨਾਲ ਗੁਜਰੀ ਜੀ ਦਾ ਵਿਆਹ ਹੋਇਆ ਸੀ। ਗੁਰਦੁਆਰਾ ਖਡੂਰ ਸਾਹਿਬ ਦੇ ਬਾਬਾ ਉੱਤਮ ਸਿੰਘ ਦੀ ਦੇਖ-ਰੇਖ ਹੇਠ 1980 ਦੇ ਦਹਾਕੇ ਦੌਰਾਨ ਬਣਾਇਆ ਗਿਆ ਸੀ। ਪਾਵਨ ਅਸਥਾਨ ਜ਼ਮੀਨੀ ਮੰਜ਼ਿਲ 'ਤੇ ਇਕ ਆਇਤਾਕਾਰ ਹਾਲ ਦੇ ਬਿਲਕੁਲ ਸਿਰੇ 'ਤੇ ਹੈ। ਹਾਲ ਦੇ ਉੱਤਰ ਵੱਲ ਇੱਕ ਵੱਖਰੀ ਇਮਾਰਤ ਵਿੱਚ ਲਾਇਬ੍ਰੇਰੀ ਹੈ।

ਅਜੇ ਆਪ ਬਚਪਨ ਵਿਚ ਹੀ ਸਨ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਵਸੇ। ਆਪ ਜੀ ਵੀ ਇੱਥੇ ਆ ਗਏ। ਗੁਰੂ ਹਰਿਗੋਬਿੰਦ ਜੀ ਦੇ ਸਨਮੁਖ ਆਪ ਕਰਤਾਰਪੁਰ ਰਹਿ ਕੇ ਜਪ ਤਪ ਸਾਧਨਾ ਤੇ ਸੇਵਾ ਦਾ ਪਾਠ ਲਗਾਤਾਰ 11 ਵਰ੍ਹੇ ਸੰਨ 1635 ਤੋਂ 1644 ਤੱਕ ਪੜ੍ਹਦੇ ਰਹੇ।ਬਾਬਾ ਬੁੱਢਾ ਅਤੇ ਭਾਈ ਗੁਰਦਾਸ ਦੁਆਰਾ ਧਾਰਮਿਕ ਸਿਖਲਾਈ ਦਿੱਤੀ ਗਈ । ਕਰਤਾਰਪੁਰ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚੌਥਾ ਯੁੱਧ ਵੈਸਾਖ 29 ਤੋਂ 31 ਤੱਕ ਅਸਮਾਨ ਖਾਂ ਝਾਂਗੜੀ ਅਤੇ ਪੈਂਦੇ ਖਾਨ ਨਾਲ ਹੋਇਆ। (4) ਕਰਤਾਰਪੁਰ ਦੀ ਲੜਾਈ ਮੁਗਲ-ਸਿੱਖ ਯੁੱਧਾਂ ਦਾ ਹਿੱਸਾ ਸੀ। ਜੋ ਕਿ 25 ਅਪ੍ਰੈਲ 1635 ਤੋਂ 27 ਅਪ੍ਰੈਲ 1635 ਤੱਕ ਕਰਤਾਰਪੁਰ ਵਿਖੇ ਮੁਗਲ ਫੌਜਾਂ ਅਤੇ ਸਿੱਖਾਂ ਵਿਚਕਾਰ ਹੋਈ ਜਿਸ ਦੇ ਨਤੀਜੇ ਵਜੋਂ ਸਿੱਖਾਂ ਦੀ ਜਿੱਤ ਹੋਈ । (5) 26 ਅਪ੍ਰੈਲ, 1635 ਨੂੰ ਆਪ ਜੀ ਨੇ ਗੁਰੂ ਹਰਿਗੋਬਿੰਦ ਜੀ ਅੱਗੇ ਕਰਤਾਰਪੁਰ ਦੇ ਯੁੱਧ ਵਿਚ ਵਿੱਚ 26 ਅਪ੍ਰੈਲ, 1635 ਅਜ਼ੀਮ ਜੌਹਰ ਬਹਾਦਰੀ ਵਿਖਾ ਆਪਣੇ ਪਹਿਲੇ ਨਾਮ ਤਿਆਗ ਮਲ ਨੂੰ ਤੇਗ ਬਹਾਦਰ ਬਣਾ ਲਿਆ ਜਦ ਗੁਰੂ ਹਰਿਗੋਬਿੰਦ ਜੀ ਨੇ ਕਿਹਾ: "ਤੂੰ ਤਿਆਗ ਮਲ ਹੀ ਨਹੀਂ, ਤੂੰ ਤਾਂ ਤੇਗ ਬਹਾਦਰ ਵੀ ਹੈਂ” (8,9,10)

ਗੁਰੂ ਹਰਿਗੋਬਿੰਦ ਜੀ ਦੇ ਸਨਮੁਖ ਆਪ ਕਰਤਾਰਪੁਰ ਅਤੇ ਫਿਰ ਛੇਵੇਂ ਗੁਰੂ ਜੀ ਨਾਲ ਕੀਰਤਪੁਰ ਸਾਹਿਬ ਰਹਿ ਕੇ ਜਪ ਤਪ ਸਾਧਨਾ ਤੇ ਸੇਵਾ ਦਾ ਪਾਠ ਲਗਾਤਾਰ 11 ਵਰ੍ਹੇ ਸੰਨ 1635 ਤੋਂ 1644 ਤੱਕ ਪੜ੍ਹਦੇ ਰਹੇ।ਗੁਰੂ ਹਰਰਾਇ ਜੀ ਨੂੰ ਗੁਰਗੱਦੀ ਪ੍ਰਾਪਤੀ ਪਿਛੋਂ ਆਪ ਜੀ ਨੂੰ ਮਾਤਾ ਨਾਨਕੀ ਸਮੇਤ ਬਾਬਾ ਬਕਾਲੇ ਵਿਖੇ ਰਹਿਣ ਦਾ ਆਦੇਸ਼ ਹੋਇਆ।ਬਕਾਲੇ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ। ਨਾਨਕੀ ਜੀ ਦੇ ਪਿਤਾ ਹਰੀ ਚੰਦ ਜੀ ਉੱਥੇ ਹੀ ਰਹਿੰਦੇ ਸਨ। ਮਾਤਾ ਨਾਨਕੀ ਜੀ ਤੇ ਘਰੋਂ ਮਾਤਾ ਗੁਜਰੀ ਜੀ ਨਾਲ ਹੀ ਸਨ।ਗੁਰੂ ਜੀ ਨੇ ਏਥੇ 12 ਵਰ੍ਹੇ ਸੰਨ 1644 ਤੋਂ 1656 ਤੱਕ ਘੋਰ ਤਪੱਸਿਆ ਕੀਤੀ।ਜਦ ਬਾਬਾ ਬਕਾਲਾ ਵਿੱਚ ਉਨ੍ਹਾਂ ਨੇ ਵiਰ੍ਹਆਂ ਬੱਧੀ ਤਪ ਕੀਤਾ ਤੇ ਕਈ ਸਾਲ ਧਿਆਨ ਅਤੇ ਪ੍ਰਾਰਥਨਾ ਵਿਚ ਬਿਤਾਏ ਤਾਂ ਉਨ੍ਹਾਂ ਦੇ ਤਪ ਦੀਆਂ ਵਡਿਆਈਆਂ ਹੋਈਆਂ। ਆਪ ਗੁਰਗੱਦੀ ਉੁਤੇ 11 Agsq 1664 ਨੂੰ ਸ਼ੁਸ਼ੋਭਿਤ ਹੋਏ। ਧਰਮ ਦੀ ਰੱਖਿਆ ਲਈ ਆਪ ਬੁੱਧਵਾਰ, 24 ਨਵੰਬਰ, 1675 ਚਾਂਦਨੀ ਚੌਂਕ ਨਵੀਂ ਦਿੱਲੀ ਵਿੱਚ ਸ਼ਹੀਦ ਹੋਏ। ਸ਼ਹਾਦਤ ਤੋਂ ਪਹਿਲਾਂ ਹੀ ਅਪਣੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਨੂੰ ਗੁਰ-ਗੱਦੀ ਸੌਂਪ ਗਏ। ਗੁਰੂ ਜੀ ਦੀ ਬਾਣੀ ਦੇ 15 ਰਾਗਾਂ 116 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ । (11,12)

ਜੀਵਨ ਮਿਤੀ ਬਿਉਰਾ

1 ਅਪ੍ਰੈਲ 1621 – ਜਨਮ ਗੁਰੂ ਕੇ ਮਹਿਲ ਅੰਮ੍ਰਿਤਸਰ

15 ਅੱਸੂ ਸੰਮਤ 1689 (1632ਈ) ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਜੀ ਨਾਲ ਵਿਆਹ

26 ਅਪ੍ਰੈਲ 1635- ਕਰਤਾਰਪੁਰ ਦੇ ਯੁੱਧ ਵਿੱਚ ਬਹਾਦੁਰੀ।

ਅਪ੍ਰੈਲ 1635 ਗੁਰੂ ਹਰਗੋਬਿੰਦ ਸਾਹਿਬ ਨਾਲ ਕਰਤਾਰਪੁਰ ਸਾਹਿਬ,

ਜਿੰਦੋਵਾਲ, ਸੋਤਰਾਂ, ਹਾਕਿਮਪੁਰਾ ਤੋਂ ਕੀਰਤਪੁਰ ਸਾਹਿਬ ਪਹੁੰਚੇ । ਕੀਰਤਪੁਰ ਵਿੱਚ ਮਾਰਚ 1644 ਤੱਕ ਰਹੇ।

ਮਾਰਚ 1644 ਤੋਂ 1664 - ਬਾਬਾ ਬਕਾਲਾ ਵਿਖੇ ਤਪੱਸਿਆ।

9 ਜੂਨ 1656-1664 ਈ:- ਪਹਿਲੀ ਲੰਬੀ ਯਾਤ੍ਰਾ-ਗੁਰਗੱਦੀ ਤੋਂ ਪਹਿਲਾਂ-ਪ੍ਰਚਾਰ ਯਾਤ੍ਰਾ

ਪੂਰਬ ਕੀਰਤਪੁਰ, ਮਾਲਵਾ, ਉਤਰਪ੍ਰਦੇਸ਼, ਬਿਹਾਰ, ਬੰਗਾਲ

11 ਅਗਸਤ 1664- ਬਾਬਾ ਗੁਰਦਿੱਤਾ ਜੀ ਨੇ ਤਿਲਕ ਲਗਾ ਕੇ ਗੁਰਗੱਦੀ ਜ਼ਿਮੇਵਾਰੀ ਬਖਸ਼ੀ

8 ਅਕਤੂਬਰ 1664 - ਮੱਖਣ ਸ਼ਾਹ ਲੁਬਾਣਾ ਨੇ ‘ਗੁਰੂ ਲਾਧੋ ਰੇ’ ਦਾ ਨਾਹਰਾ ਲਾਉਣਾ

22 ਨਵੰਬਰ 1664- ਅੰਮ੍ਰਿਤਸਰ ਸਾਹਿਬ ਜਾਣਾ ਪਰ ਹਰਿਮੰਦਰ ਸਾਹਿਬ ਦੇ ਕਿਵਾੜ ਬੰਦ ਮਿਲੇ।

ਨਵੰਬਰ 1664- ਗੁਰਗੱਦੀ ਪ੍ਰਾਪਤੀ ਤੇ ਮਾਲਵੇ ਦੀ ਪਰਚਾਰ ਯਾਤਰਾ ।

ਮਈ 1665 ਮਾਲਵੇ ਤੋਂ ਵਾਪਸੀ ਅਤੇ ਰਾਜਾ ਦੀਪ ਚੰਦ ਕਹਿਲੂਰੀ

ਦੀ ਸਤਾਰਵੀਂ ਤੇ 14 ਜੇਠ 1722 (ਮਈ 1665) ਗੁਰੂ ਜੀ ਬਿਲਾਸਪੁਰ ਪਹੁੰਚੇ ।

19 ਜੂਨ 1665- ਰਾਣੀ ਚੰਪਾ ਦੀ ਬਿਨਤੀ ਤੇ ਮਾਖੋਵਾਲ ਵਿੱਚ 17 ਹਾੜ 1722 ਬਿ: (19 ਜੂਨ 1665) ਨੂੰ ਨਾਨਕੀ ਚੱਕ ਵਸਾਇਆ।

ਜੁਲਾਈ ਤੋਂ ਨਵੰਬਰ 1665- ਮਾਲਵੇ ਦੀ ਦੂਜੀ ਪਰਚਾਰ ਯਾਤਰਾ ।

8 ਨਵੰਬਰ 1665- ਧਮਤਾਣ ਵਿਖੇ ਗ੍ਰਿਫਤਾਰੀ ਤੇ ਦਿੱਲੀ ਕੈਦ ਲਈ ਲਿਜਾਣਾ, ਪੂਰਬ ਵਲ ਰਵਾਨਗੀ

ਦਸੰਬਰ 1665- ਮਥੁਰਾ, ਆਗਰਾ, ਇਟਾਵਾ, ਕਾਨਪੁਰ, ਅਲਾਹਾਬਾਦ ਪਹੁੰਚੇ।

ਮਾਰਚ 1666- ਅਲਾਹਾਬਾਦ ਤੋਂ ਰਵਾਨਗੀ।

ਮਈ 1666- ਮਿਰਜ਼ਾਪੁਰ-ਬਨਾਰਸ ਪਹੁੰਚੇ ਜਿੱਥੇ ਦੋ ਹਫਤੇ ਰਹੇ ਸਾਸਾਰਾਮ, ਬੋਧ ਗਯਾ ਹੁੰਦੇ ਹੋਏ ਪਟਨੇ ਪਹੁੰਚੇ ਜਿੱਥੇ ਚਾਰ ਮਹੀਨੇ ਰਹੇ।

ਅਗਸਤ 1666- ਪਟਨੇ ਤੋਂ ਢਾਕੇ ਲਈ ਰਵਾਨਗੀ।

ਅਕਤੂਬਰ 1666- ਮੁੰਘੇਰ, ਭਾਗਲਪੁਰ, ਰਾਜ ਮਹਿਲ, ਕੰਤਨਗਰ, ਮਾਲਦਾ, ਰਾਜਸ਼ਾਹੀ, ਪਬਨਾ ਆਦਿ ਹੁੰਦੇ ਹੋਏ ਢਾਕੇ ਪਹੁੰਚੇ।

ਅਕਤੂਬਰ1666-ਅਪ੍ਰੈਲ 1667- ਢਾਕੇ ਦੇ ਇਲਾਕਿਆਂ ਵਿੱਚ ਨਾਮ ਪਰਚਾਰ।

ਅਪ੍ਰੈਲ 1667- ਸਿਲਹਟ ਪਹੁੰਚੇ ਜਿੱਥੇ ਚਾਰ ਮਹੀਨੇ ਨਾਮ ਪਰਚਾਰ

ਅਗਸਤ-ਦਸੰਬਰ 1667- ਚਿੱਟਾਗਾਂਗ ਪਹੁੰਚੇ ਜਿੱਥੇ ਦਸੰਬਰ 1667 ਤਕ ਨਾਮ ਪਰਚਾਰ

ਜਨਵਰੀ ਤੋਂ ਦਸੰਬਰ 1668- ਵਾਪਸ ਢਾਕਾ ਜਿੱਥੇ ਦਸੰਬਰ 1668 ਤੱਕ ਫਿਰ ਨਾਮ ਪਰਚਾਰ

ਦਸੰਬਰ 1668- ਰਾਜਾ ਰਾਮ ਸਿੰਘ ਨਾਲ ਆਸਾਮ ਲਈ ਰਵਾਨਗੀ।

ਫਰਵਰੀ 1669- ਢੁਬਰੀ ਪਹੁੰਚੇ।

ਮਾਰਚ 1669 - ਰਾਜਾ ਰਾਮ ਸਿੰਘ ਤੇ ਰਾਜਾ ਚੱਕਰਧਵਜ ਸਿੰਘ ਵਿੱਚਕਾਰ ਸਮਝੌਤਾ ।

ਮਾਰਚ 1669 - ਗੁਹਾਟੀ, ਹਜੋ ਤੇ ਤੇਜਪੁਰ ਦੀ ਯਾਤਰਾ।

9 ਅਪ੍ਰੈਲ਼ 1669- ਔਰੰਗਜ਼ੇਬ ਦਾ ਗੈਰ-ਮੁਸਲਮ ਮੰਦਰ ਢਾਹੇ ਜਾਣ ਦਾ ਫੁਰਮਾਨ ਤੇ ਵਾਪਸੀ

ਅਪੈ੍ਰਲ 1670- ਢਾਕੇ ਤੀਜੀ ਵਾਰ।

ਮਈ 1670 - ਕਲਕਤਾ, ਬਾਲੇਸ਼ਵਰ, ਰੂਪਸਾ, ਕਟਕ, ਭੁਵਨੇਸ਼ਵਰ, ਜਗਨਨਾਥ ਪੁਰੀ, ਮਿਦਨਾਪੁਰ, ਬਾਲ ਗੋਬਿੰਦ ਤੇ ਪਰਿਵਾਰ ਨਾਲ ਦੋ ਹਫਤੇ ਰਹੇ ਤੇ ਦਿੱਲੀ ਲਈ ਚਲੇ।

ਜੂਨ 1670 - ਜੌਨਪੁਰ, ਅਯੁਧਿਆ, ਲਖਨਊ, ਮੁਰਾਦਾਬਾਦ ਰਾਹੀਂ ਦਿੱਲੀ ਪਹੁੰਚੇ।

ਮਾਰਚ 1671- ਕੜਾਮਾਨਕਪੁਰ, ਸਢੈਲ, ਬਾਨਿਕਪੁਰ, ਰੋਹਤਕ, ਤਰਾਵੜੀ ਬਨੀ ਬਦਰਪੁਰ, ਮੁਨੀਰਪੁਰ, ਅਜਰਾ ਕਲਾਂ, ਰਾਇਪੁਰ ਹੋੜੀ, ਝੀਉਰ ਹੇੜੀ, ਰੋਹੜਾ, ਥਾਨ ਤੀਰਥ, ਡੁੱਢੀ, ਬੁੱਧਪੁਰ, ਸਿਆਣਾ ਸਯਦਾਂ, ਥਾਨੇਸਰ, ਕੁਰਖੇਤਰ, ਬਰ੍ਹਨਾ, ਸਰਸਵਤੀ, ਕੈਥਲ, ਪਹੋਆ, ਕਰ੍ਹਾ ਸਾਹਿਬ, ਚੀਕਾ, ਭਾਗਲ, ਗੁਹਲਾ, ਗੜ੍ਹੀ ਨਜ਼ੀਰ, ਸਮਾਣਾ ਆਦਿ ਹੁੰਦੇ ਹੋਏ ਸੈਫਾਬਾਦ ਰਾਹੀਂ ਫਿਰ ਲੈਹਲ, ਲੰਗ, ਸੇਖਾ ਤੇ ਠੀਕਰੀਵਾਲ ਹੁੰਦੇ ਹੋਏ ਮਲ੍ਹੇ ਪਹੁੰਚੇ ਜਿੱਥੇ ਆਪਣੀ ਭੈਣ ਬੀਬੀ ਵੀਰੋ ਨੂੰ ਮਿਲੇ। ਅੱਗੇ ਬਾਬਾ ਬਕਾਲਾ ਤੋਂ ਚੱਕ ਨਾਨਕੀ ਮਾਰਚ 1671 ਨੂੰ ਪਹੁੰਚੇ।

25 ਮਈ 1675 ਮਟਨ ਨਿਵਾਸੀ ਪੰਡਿਤ ਕ੍ਰਿਪਾਰਾਮ ਸੋਲਾਂ ਮੁਖੀ ਪੰਡਿਤਾਂ ਨਾਲ ਗੁਰੂ ਜੀ ਅੱਗੇ ਜ਼ੁਲਮ ਦੇ ਉਪਚਾਰ ਢੂੰਡਣ ਲਈ ਬਿਨੈ ਲੈ ਕੇ ਆਇਆ।

8 ਜੁਲਾਈ 1675 - ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਲਈ ਵਾਰਸ ਘੋਸ਼ਿਤ

10 ਜੁਲਾਈ 1675 - ਦਿੱਲੀ ਵਲ ਰਵਾਨਗੀ।

12 ਜੁਲਾਈ 1675 - ਮਲਕਪੁਰ ਰੰਗੜ੍ਹਾਂ ਵਿਖੇ ਨੂਰ ਮੁਹੰਮਦ ਖਾਂ ਚੌਕੀ ਰੋਪੜਵਾਲੇ ਨੇ ਗੁਰੂ ਜੀ ਨੂੰ ਕੈਦ ਕੀਤਾ।

ਜੁਲਾਈ 1675 ਤੋਂ - ਬਸੀ ਪਠਾਣਾਂ ਦੇ ਬੰਦੀ ਖਾਨੇ ਵਿੱਚ ।

ਅਕਤੂਬਰ ਤੋਂ 4 ਨਵੰਬਰ 1675 ਦਿੱਲੀ ਕੁਤਵਾਲੀ ਲਿਆਂਦਾ ਗਿਆ ਜਿੱਥੇ ਹਫਤਾ ਭਰ ਬੰਦੀਖਾਨੇ ਵਿੱਚ ਰਹੇ।

11 ਨਵੰਬਰ 1675- ਗੁਰੂ ਜੀ ਦੀ ਸ਼ਹੀਦੀ।

ਉਪਰੋਕਤ ਨੂੰ ਧਿਆਨ ਵਿੱਚ ਰਖਦੇ ਹੋਏ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਨੂੰ ਹੇਠ ਲਿਖੇ ਪੜਾਵਾਂ ਵਿਚ ਵਿਚਾਰਿਆ ਗਿਆ ਹੈ

1. ਪਿਤਾ ਗੁਰੂ ਹਰਗੋਬਿੰਦ ਸਾਹਿਬ ਦੀ ਛਤਰ ਛਾਇਆ ਹੇਠ (ਸੰਨ 1621-1644)

2. ਬਕਾਲਾ ਵਿੱਚ ਤਪ-ਸਾਧਨਾ (ਸੰਨ 1644-1664)

3. ਗੁਰਗੱਦੀ ਤੋਂ ਪਹਿਲਾਂ ਦੀ ਯਾਤਰਾ 9 ਜੂਨ 1656-1664 ਈ

4. ਗੁਰਗੱਦੀ 11 ਅਗਸਤ 1664

5. ਗੁਰਗੱਦੀ ਪਿੱਛੋਂ ਪਹਿਲੀ ਯਾਤਰਾ ਨਵੰਬਰ 1664 ਤੋਂ ਮਈ 1665

6. ਗੁਰਗੱਦੀ ਪਿੱਛੋਂ ਦੂਜੀ ਯਾਤਰਾ ਧਮਤਾਨ ਤੱਕ ਜੁਲਾਈ ਤੋਂ ਨਵੰਬਰ 1665

7. ਧਮਤਾਨ ਗ੍ਰਿਫਤਾਰੀ ਤੇ ਦਿੱਲੀ ਰਿਹਾਈ ਨਵੰਬਰ 1665

8 ਦਿੱਲੀ ਤੋਂ ਆਸਾਮ ਅਤੇ ਵਾਪਸੀ (ਨਵੰਬਰ 1665- ਮਾਰਚ 1671

7. ਸ਼ਹੀਦੀ ਯਾਤਰਾ ਤੇ ਸ਼ਹੀਦੀ (ਜੁਲਾਈ ਤੋਂ ਨਵੰਬਰ 1675)

8. ਸ਼ਹੀਦੀ ਦਾ ਮਹੱਤਵ

ਹਵਾਲੇ

(1) ਗਿਆਨੀ ਇੰਦਰ ਸਿੰਘ ਗਿਲ (ਸੰ:, ਗੁਰ ਬਿਲਾਸ, ਕਵੀ ਸੋਹਣ, 1968, 292;

(2) ਫੌਜਾ ਸਿੰਘ, ਹੁਕਮਨਾਮੇ ਗੁਰੂ ਤੇਗ ਬਹਾਦਰ, 2, 176

(3) ਪ੍ਰੀਤਮ ਸਿੰਘ (ਸੰ:, ਨਉ ਨਿਧ, ਮਾਰਚ 1976, 102, 154)

(4) ਪਿਆਰਾ ਸਿੰਘ ਪਦਮ, ਗਰਜਾ ਸਿੰਘ(ਸੰ:, 1986, ਭੱਟ ਵਹੀ ਮੁਲਤਾਨੀ ਸਿੰਧੀ, ਗੁਰੂ ਕੀਆਂ ਸਾਖੀਆਂ ਪੰ: 29-30)

(5) ਸੁਰਜੀਤ ਸਿੰਘ ਗਾਂਧੀ (2007), ਸਿੱਖ ਗੁਰੂਆਂ ਦਾ ਇਤਿਹਾਸ ਰੀਟੋਲਡ: 1606-1708;

(6) ਮੈਕਾਲਿਫ, (1909), ਸਿੱਖ ਧਰਮ, ਵਿਕੀਸੋਰਸ, 2022

(7) ਡਾ: ਤਾਰਨ ਸਿੰਘ ਜੱਗੀ (ਸੰ: ਕੇਸਰ ਸਿੰਘ ਛਿਬਰ, ਪਰਖ 4, 81;

(8) ਜੈਕਸ, ਟੋਨੀ, (2007), 513.

(9)) ਕੋਲ ਤੇ ਸੈਂਹਬੀ (1995), 34-35)

(10) ਪਿਆਰਾ ਸਿੰਘ ਪਦਮ, ਗਰਜਾ ਸਿੰਘ(ਸੰ:), 1986, ਗੁਰੂ ਕੀਆਂ ਸਾਖੀਆਂ ਪੰ: 29-30

(11) ਇਨਸਾਈਕਲੋਪੀਡੀਆ ਸਿਖਿਜ਼ਮ, ਸੰ: ਡਾ ਹਰਬੰਸ ਸਿੰਘ ਪੰਜਾਬੀ ਯੂਨੀਵਰਸਟੀ, ਪਟਿਆਲਾ
 

Attachments

  • 1753411189951.png
    1753411189951.png
    1.1 MB · Reads: 6

Dalvinder Singh Grewal

Writer
Historian
SPNer
Jan 3, 2010
1,365
427
80
ਪਿਤਾ ਗੁਰੂ ਹਰਗੋਬਿੰਦ ਸਾਹਿਬ ਦੀ ਛਤਰ ਛਾਇਆ ਹੇਠ

(ਸੰਨ 1621-1644)



ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਅੰiਮ੍ਰਤ ਵੇਲੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਦੀ ਕੁਖੋਂ ਹੋਇਆ। ਨਵਜੰਮਿਆ ਬੱਚਾ ਛੇਵਾਂ ਬੱਚਾ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਨਵਜੰਮੇ ਬਾਲ ਵਿੱਚ ਆਪਣੇ ਸਵਰਗਵਾਸੀ ਪਿਤਾ-ਪੰਜਵੇਂ ਗੁਰੂ-ਗੁਰੂ ਅਰਜਨ ਦੇਵ ਜੀ ਦੀ ਭਾਵਨਾ ਨੂੰ ਦੇਖਿਆ ਤੇ ਅਸੀਸ ਦਿੱਤੀ, "ਪਰਮਾਤਮਾ ਨਵਜਾਤ ਨੂੰ ਸਾਰੀਆਂ ਨੂਰਾਨੀ ਬਖਸ਼ਿਸ਼ਾਂ ਬਖਸ਼ੇ।"

ਜਦੋਂ ਬਾਲ ਤੇਗ ਬਹਾਦਰ ਜੀ 4 ਸਾਲ ਦਾ ਸੀ, ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਉਸ ਨੂੰ ਸਿੱਖ ਧਰਮ ਦੇ ਪ੍ਰਸਿੱਧ ਪ੍ਰਚਾਰਕ ਭਾਈ ਬੁੱਢਾ ਜੀ ਕੋਲ ਲੈ ਗਏ ਅਤੇ ਉਨ੍ਹਾਂ ਨੂੰ ਬੱਚੇ ਦੇ ਰੂਪ ਵਿੱਚ ਸਵੀਕਾਰ ਕਰਨ ਲਈ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ, “ਤੁਸੀਂ ਮੇਰੇ ਅਧਿਆਪਕ ਬਣਨ ਲਈ ਵੀ ਦਿਆਲ ਹੋਏ ਸਉ। ਹੁਣ ਤੇਗ ਬਹਾਦਰ ਨੂੰ ਵੀ ਆਪਣਾ ਸ਼ਾਗਿਰਦ ਮੰਨ ਲਵੋ।"

ਬਾਲਕ ਤੇਗ ਬਹਾਦਰ ਨੇ ਗੁਰਮੁਖ ਗਿਆਨੀ ਬਾਬਾ ਬੁੱਢਾ ਜੀ ਅੱਗੇ ਮੱਥਾ ਟੇਕਿਆ, ਤਾਂ ਬਾਬਾ ਬੁੱਢਾ ਜੀ ਨੇ ਬਾਲਕ ਤੇਗ ਬਹਾਦਰ ਨੂੰ ਆਪਣੇ ਵਿਦਿਆਰਥੀ ਵਜੋਂ ਸਵੀਕਾਰ ਕਰਕੇ ਆਸ਼ੀਰਵਾਦ ਦਿੱਤਾ। ਸਿੱਖਿਆ ਦੀ ਸ਼ੁਰੂਆਤ ਮੂਲ ਮੰਤਰ ਦੇ ਜਾਪ ਨਾਲ ਹੋਈ। ਬਾਬਾ ਬੁੱਢਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਸਾਰੇ ਛੇ ਗੁਰੂਆਂ ਨਾਲ ਸਮਾਂ ਬਿਤਾਇਆ ਸੀ, ਨੇ ਨਵੇਂ ਵਿਦਿਆਰਥੀ ਨਾਲ ਆਪਣੇ ਅਧਿਆਤਮਿਕ ਜੀਵਨ ਦੇ ਅਨੁਭਵ ਸਾਂਝੇ ਕੀਤੇ ਅਤੇ ਆਪਣੇ ਨਾਲ ਗੁਰੂਆਂ ਦੇ ਜੀਵਨ ਦੀਆਂ ਇਤਿਹਾਸਕ ਕਹਾਣੀਆਂ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ, ਤੇਗ ਬਹਾਦਰ ਨੇ ਭਾਈ ਗੁਰਦਾਸ ਜੀ ਤੋਂ ਕਵਿਤਾ, ਦਰਸ਼ਨ ਅਤੇ ਇਤਿਹਾਸ, ਭਾਈ ਬਿਧੀ ਚੰਦ ਤੋਂ ਘੋੜ ਸਵਾਰੀ ਅਤੇ ਤਲਵਾਰਬਾਜ਼ੀ ਅਤੇ ਜਾਤੀ ਮੱਲ ਤੋਂ ਯੁੱਧ ਕਲਾ ਵੀ ਸਿੱਖੇ। ਫਿਰ ਵੀ, ਉਨ੍ਹਾਂ ਦੇ ਪ੍ਰੇਰਨਾ ਦਾ ਮੁੱਖ ਸਰੋਤ ਪਿਤਾ ਗੁਰੂ ਹਰਗੋਬਿੰਦ ਸਾਹਿਬ ਸਨ।

ਤੇਗ ਬਹਾਦੁਰ ਬਚਪਨ ਤੋਂ ਹੀ ਲੰਬੇ ਸਮੇਂ ਤੱਕ ਡੂੰਘੇ ਧਿਆਨ ਵਿੱਚ ਬਿਤਾਉਂਦੇ ਸਨ, ਅਤੇ ਉਹਨਾਂ ਦੇ ਕਾਵਿਕ ਪ੍ਰਸੰਗ ਇੱਕ ਉਭਰਦੇ ਕਵੀ ਦੀ ਝਲਕ ਪੇਸ਼ ਕਰਦੇ ਸਨ। ਜਦੋਂ ਤੇਗ ਬਹਾਦੁਰ ਦੇ ਵੱਡੇ ਭਰਾ 9 ਸਾਲ ਦੇ ਬਾਬਾ ਅਟੱਲ ਦਾ ਬਹੁਤ ਛੋਟੀ ਉਮਰ ਵਿੱਚ ਦਿਹਾਂਤ ਹੋ ਗਿਆ, ਤਾਂ ਉਨ੍ਹਾਂ ਦੇ ਮਨ ਉਤੇ ਪ੍ਰਮਾਤਮਾ ਦਾ ਹੁਕਮ ਪਾਲਣ ਦੀ ਮਹੱਤਤਾ ਬਾਰੇ ਇੱਕ ਸਥਾਈ ਪ੍ਰਭਾਵ ਮਨ ਤੇ ਪੈ ਗਿਆ।

ਗੁਰੂ ਹਰਗੋਬਿੰਦ ਅਤੇ ਗੁਰੂ ਤੇਗ ਬਹਾਦਰ ਜੀ ਦੀ ਫੇਰੀ

ਬਚਪਨ ਵਿੱਚ ਹੀ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਤਰਨਤਾਰਨ ਦੀ ਪਰਿਵਾਰਕ ਫੇਰੀ ਦੌਰਾਨ, ਤੇਗ ਬਹਾਦਰ ਨੇ ਦਾਦਾ ਗੁਰੂ ਅਰਜਨ ਸਾਹਿਬ ਦੀ ਮਹਾਨ ਕੁਰਬਾਨੀ ਦੇ ਚਸ਼ਮਦੀਦ ਗਵਾਹਾਂ ਤੋਂ ਜਾਣਿਆ ਅਤੇ ਖਡੂਰ ਸਾਹਿਬ ਵਿਖੇ, ਗੁਰੂ ਅੰਗਦ ਦੇਵ ਜੀ ਦੀ ਪਵਿੱਤਰ ਯਾਦ ਵਿਚ ਇਤਿਹਾiਸਕ ਯਾਦ ਚਿੰਨ੍ਹ ਦੇਖੇ ਅਤੇ ਪ੍ਰਮਾਤਮਾ ਨਾਲ ਜੁੜਣ ਦਾ ਅਨੁਭਵ ਕਰਨਾ ਸ਼ੁਰੂ ਕੀਤਾ। ਖਡੂਰ ਸਾਹਿਬ ਨੂੰ ਅੱਠ ਸਿੱਖ ਗੁਰੂਆਂ ਦੀਆਂ ਚਰਨ ਛੂਹਾਂ ਪ੍ਰਾਪਤ ਹਨ । ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਇਸ ਅਸਥਾਨ 'ਤੇ 5 ਵਾਰ ਆਏ ਸਨ। ਗੁਰੂ ਜੀ ਬੀਬੀ ਭਰਾਈ ਦੇ ਘਰ ਠਹਿਰਦੇ ਸਨ। ਗੁਰੂ ਜੀ ਦੀ ਆਖ਼ਰੀ ਫੇਰੀ ਦੌਰਾਨ ਜਦੋਂ ਬੀਬੀ ਭਰਾਈ ਨੇ ਗੁਰੂ ਜੀ ਨੂੰ ਇੱਕ ਦਿਨ ਹੋਰ ਰੁਕਣ ਦੀ ਬੇਨਤੀ ਕੀਤੀ, ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਉਹ ਕਈ ਦਿਨ ਰੁਕਣਗੇ ਅਤੇ ਇਸ ਬਿਸਤਰੇ 'ਤੇ ਹੀ ਆਰਾਮ ਕਰਨਗੇ ਜਿੱਥੇ ਉਹ ਬੈਠੇ ਸਨ। ਏਥੇ ਗੁਰੂ ਅੰਗਦ ਸਾਹਿਬ ਜੀ ਨੇ ਸੋਧਣ ਤੋਂ ਬਾਅਦ ਪਹਿਲੀ ਵਾਰ ਗੁਰਮੁਖੀ ਲਿਪੀ ਨੂੰ ਲਿਖਤ ਰੂਪ ਵਿੱਚ ਪੇਸ਼ ਕੀਤਾ ਗਿਆ ਅਤੇ ਗੁਰਮੁਖੀ ਕਾਇਦਾ ਤਿਆਰ ਕਰਕੇ ਗੁਰੂ ਅੰਗਦ ਸਾਹਿਬ ਜੀ ਨੇ ਪਹਿਲਾ ਸਕੂਲ ਸਥਾਪਿਤ ਕੀਤਾ । ਇਥੇ ਹੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਪਹਿਲਾ ਗੁਟਕਾ ਤਿਆਰ ਕੀਤਾ ਗਿਆ ਸੀ। ਇਥੇ ਹੀ ਕੁਸ਼ਤੀ ਲਈ ਪਹਿਲਾ ਮੱਲ ਅਖਾੜਾ ਸਥਾਪਿਤ ਕੀਤਾ ਗਿਆ ਸੀ ਅਤੇ ਗੁਰੂ ਅੰਗਦ ਸਾਹਿਬ ਜੀ ਨੇ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਨਿਯਮਤ ਮੁਹਿੰਮ ਸ਼ੁਰੂ ਕੀਤੀ ਸੀ। ਇਹ ਅਸਥਾਨ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਪ੍ਰਤੀਕ ਰੂਪ ਵਿੱਚ ਜੁੜਿਆ ਹੋਇਆ ਹੈ। (1)
1753412234235.png

ਗੁਰਦੁਆਰਾ ਖਡੂਰ ਸਾਹਿਬ ਦੀ ਤਸਵੀਰ-2.1

ਦੂਜੇ ਗੁਰੂ ਨੇ ਆਪਣੀ ਗੁਰਗੱਦੀ ਦੇ 13 ਸਾਲ ਖਡੂਰ ਸਾਹਿਬ ਵਿਖੇ ਬਿਤਾਏ ਅਤੇ ਗੁਰੂ ਨਾਨਕ ਸਾਹਿਬ ਦੇ ਸਰਵ ਵਿਆਪਕ ਸੰਦੇਸ਼ ਦਾ ਪ੍ਰਚਾਰ ਕੀਤਾ। ਗੁਰੂ ਅੰਗਦ ਦੇਵ ਜੀ ਗੱਦੀ 'ਤੇ ਬਿਰਾਜਮਾਨ ਹੋਏ ਤਾਂ ਗੁਰੂ ਨਾਨਕ ਦੇਵ ਜੀ ਦੇ ਆਦੇਸ਼ 'ਤੇ ਕਰਤਾਰਪੁਰ, ਪਾਕਿਸਤਾਨ ਤੋਂ ਖਡੂਰ ਸਾਹਿਬ ਆਏ ਅਤੇ 6 ਮਹੀਨੇ 6 ਦਿਨ ਬੀਬੀ ਭਰਾਈ ਦੇ ਘਰ ਰਹੇ ਅਤੇ ਨਾਮ ਸਿਮਰਨ ਲਈ ਸਮਰਪਿਤ ਹੋ ਗਏ। ਜਿਸ ਬਿਸਤਰੇ ਬਾਰੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸੀ, ਉਸੇ ਪਲੰਘ 'ਤੇ ਗੁਰੂ ਜੀ ਨੇ ਆਰਾਮ ਕੀਤਾ। ਅੰਤ ਵਿੱਚ ਬਾਬਾ ਬੁੱਢਾ ਜੀ ਨੇ ਉਨ੍ਹਾਂ ਨੂੰ ਪ੍ਰਗਟ ਕੀਤਾ। ਗੁਰੂ ਅੰਗਦ ਦੇਵ ਜੀ ਨੇ ਆਪਣਾ ਪੂਰਾ ਸਮਾਂ ਇੱਕ ਗੁਰੂ ਦੇ ਰੂਪ ਵਿੱਚ, ਲਗਭਗ 13 ਸਾਲ ਤੱਕ, ਇੱਥੇ ਕੇਵਲ ਨਾਮ ਉਪਦੇਸ਼ ਨਾਲ ਆਪਣੇ ਸਿੱਖਾਂ ਦੀ ਸੇਵਾ ਕਰਦੇ ਹੋਏ ਬਿਤਾਇਆ ਅਤੇ ਅੰਤ ਵਿੱਚ 29 ਮਾਰਚ 1552 ਈ: ਨੂੰ, ਗੁਰੂ ਜੀ ਇਸ ਅਸਥਾਨ 'ਤੇ ਜੋਤੀ ਜੋਤ ਸਮਾਏ । ਸੰਨ 1541 ਵਿੱਚ, ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਕੋਲ ਆਏ ਅਤੇ ਲਗਭਗ 12 ਸਾਲ ਆਪਣੀ ਸ਼ਰਧਾ ਭਾਵਨਾ ਨਾਲ, ਗੁਰੂ ਜੀ ਦੇ ਇਸ਼ਨਾਨ ਕਰਨ ਲਈ ਲਗਭਗ 9 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਬਿਆਸ ਦਰਿਆ ਗੋਇੰਦਵਾਲ ਸਾਹਿਬ ਤੋਂ ਸਵੇਰੇ-ਸਵੇਰੇ ਪਾਣੀ ਭਰੀ ਗਾਗਰ ਲਿਆਉਂਦੇ ਸਨ। ਉਨ੍ਹਾਂ ਦੀ ਅਣਥੱਕ ਨਿਰਲੇਪ ਸੇਵਾ ਸਦਕਾ ਉਨ੍ਹਾਂ ਨੂੰ "ਗੁਰਤਾ ਗੱਦੀ" ਪ੍ਰਾਪਤ ਹੋਈ।ਗੁਰੂ ਰਾਮਦਾਸ ਜੀ ਨੇ ਵੀ ਗੋਇੰਦਵਾਲ ਸਾਹਿਬ ਤੋਂ ਗੁਰੂ ਚੱਕ (ਅੰਮ੍ਰਿਤਸਰ) ਜਾਂਦੇ ਹੋਏ, ਖਡੂਰ ਸਾਹਿਬ ਦੇ ਵੀ ਦਰਸ਼ਨ ਕੀਤੇ। ਗੁਰੂ ਅਰਜਨ ਦੇਵ ਜੀ ਨੇ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਜਾਂਦੇ ਸਮੇਂ ਖਡੂਰ ਸਾਹਿਬ ਦੇ ਦਰਸ਼ਨ ਕੀਤੇ। ਗੁਰੂ ਹਰਿ ਗੋਬਿੰਦ ਜੀ ਨੇ ਆਪਣੀ ਸਪੁੱਤਰੀ ਬੀਬੀ ਵੀਰੋ ਦੇ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਖਡੂਰ ਸਾਹਿਬ ਰਾਹੀਂ ਗੋਇੰਦਵਾਲ ਸਾਹਿਬ ਗਏ। ਗੁਰੂ ਹਰਿਰਾਇ ਜੀ 2200 ਘੋੜ ਸਵਾਰਾਂ ਸਮੇਤ ਗੋਇੰਦਵਾਲ ਸਾਹਿਬ ਜਾਂਦੇ ਹੋਏ ਰਸਤੇ ਵਿੱਚ ਖਡੂਰ ਸਾਹਿਬ ਦੇ ਦਰਸ਼ਨ ਕੀਤੇ। ਗੁਰੂ ਤੇਗ ਬਹਾਦਰ ਜੀ ਵੀ ਗੁਰਗੱਦੀ ਦੀ ਪ੍ਰਾਪਤੀ ਤੋਂ ਬਾਅਦ ਪਹਿਲੇ ਗੁਰੂ ਸਾਹਿਬਾਨ ਨਾਲ ਸਬੰਧਤ ਵੱਖ-ਵੱਖ ਅਸਥਾਨਾਂ ਦੀ ਸੇਵਾ-ਸੰਭਾਲ ਦੇ ਸਬੰਧ ਵਿੱਚ ਖਡੂਰ ਸਾਹਿਬ ਵਿਖੇ ਨਤਮਸਤਕ ਹੋਏ। ਗੁਰਦੁਆਰਾ ਖਡੂਰ ਸਾਹਿਬ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਸ਼ਹਿਰ ਵਿੱਚ ਸਥਿਤ ਹੈ। ਅੰਮ੍ਰਿਤਸਰ ਤੋਂ ਸਿਰਫ 38 ਕਿਲੋਮੀਟਰ, ਜੰਡਿਆਲਾ ਗੁਰੂ ਤੋਂ 22 ਕਿਲੋਮੀਟਰ, ਤਰਨਤਾਰਨ ਤੋਂ 20 ਕਿਲੋਮੀਟਰ, ਰਈਆ ਤੋਂ 22 ਕਿਲੋਮੀਟਰ ਅਤੇ ਗੋਇੰਦਵਾਲ ਸਾਹਿਬ ਤੋਂ 9 ਕਿਲੋਮੀਟਰ ਦੂਰ ਹੋਣ ਕਾਰਨ ਇਹ ਸ਼ਹਿਰ ਜਾਣ ਲਈ ਕਾਫੀ ਆਸਾਨ ਹੈ। (1)

ਗੋਇੰਦਵਾਲ

ਖਡੂਰ ਸਾਹਿਬ ਤੋਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਜੱਦੀ ਘਰ ਗੋਇੰਦਵਾਲ ਗਿਆ ਜਿਥੇ ਉਨ੍ਹਾਂ ਨੇ ਗੁਰੂ ਅਮਰਦਾਸ ਜੀ ਅਤੇ ਉਨ੍ਹਾਂ ਦੇ ਪੜਦਾਦਾ ਗੁਰੂ ਰਾਮਦਾਸ ਜੀ ਦੀ ਜੀਵਨੀ ਸੁਣਾਈ ਗਈ। ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਦੀ ਪ੍ਰਾਪਤੀ ਤੋਂ ਬਾਅਦ ਵੀ ਪਹਿਲੇ ਗੁਰੂ ਸਾਹਿਬਾਨ ਨਾਲ ਸਬੰਧਤ ਵੱਖ-ਵੱਖ ਅਸਥਾਨਾਂ ਦੀ ਸੇਵਾ-ਸੰਭਾਲ ਦੇ ਸਬੰਧ ਵਿੱਚ ਖਡੂਰ ਸਾਹਿਬ ਵਿਖੇ ਨਤਮਸਤਕ ਹੋਏ।

ਉਥੋਂ ਉਹ ਸਾਰੇ ਵਾਪਸ ਅੰਮ੍ਰਿਤਸਰ ਆ ਗਏ। ਇਹ ਯਾਤਰਾ ਬਹੁਤ ਪ੍ਰੇਰਣਾਦਾਇਕ ਸੀ ਕਿਉਂਕਿ ਇਸਨੇ ਬੱਚੇ ਤੇਗ ਬਹਾਦਰ ਨੂੰ ਵਿਸ਼ਵਾਸ ਦੇ ਅਧਿਆਤਮਿਕ ਪਹਿਲੂਆਂ ਨਾਲ ਡੂੰਘਾਈ ਨਾਲ ਜੋੜ ਦਿਤਾ। ਤੇਗ ਬਹਾਦਰ ਨੇ 1631 ਵਿੱਚ ਸਿਰਫ 10 ਸਾਲ ਦੀ ਉਮਰ ਵਿੱਚ, ਆਪਣੇ ਪਿਤਾ ਦੇ ਨਾਲ, ਆਪਣੇ ਗੁਰੂ ਅਤੇ ਮਾਰਗਦਰਸ਼ਕ ਬਾਬਾ ਬੁੱਢਾ ਜੀ ਦੇ ਦੇਹਾਂਤ ਉਤੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਾਂਤ ਨਿਰਲੇਪਤਾ ਅਤੇ ਆਂਤਰਿਕ ਪੀੜਾ ਨੂੰ ਮਹਿਸੂਸ ਕੀਤਾ। ਤੇਗ ਬਹਾਦਰ ਵਿੱਚ ਅਧਿਆਤਮਿਕ ਅਤੇ ਰਹੱਸਵਾਦ ਦੇ ਨਾਲ ਨਾਲ ਤਪ ਸਾਧਨਾ ਦਾ ਸੰਕਲਪ, ਕਵੀ ਦੀ ਕੋਮਲਤਾ, ਯੋਧੇ ਦੀ ਹਿੰਮਤ ਅਤੇ ਸ਼ਹਾਦਤ ਦਾ ਮਹੱਤਵ ਮਨ-ਦਿਲ ਤੇ ਛਪ ਗਏ।(1)
1753412319178.png


ਗੁਰਦੁਆਰਾ ਗੋਇੰਦਵਾਲ ਸਾਹਿਬ ਦੀ ਤਸਵੀਰ-2.2

ਗੁਰੂ ਹਰਗੋਬਿੰਦ ਜੀ ਨੇ ਆਪਣੇ ਪਰਿਵਾਰ ਸਮੇਤ ਝਬਾਲ ਤੋਂ ਗੋਇੰਦਵਾਲ ਦੀ ਯਾਤਰਾ ਕੀਤੀ। ਜਿਵੇਂ ਹੀ ਉਹ ਗੋਇੰਦਵਾਲ ਪਹੁੰਚੇ, ਗੁਰੂ ਹਰਗੋਬਿੰਦ, ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਸਿੱਖਾਂ ਨੇ ਗੁਰੂ ਅਮਰਦਾਸ ਜੀ ਦੁਆਰਾ ਬਣਾਈ ਗੋਇੰਦਵਾਲ ਬਾਉਲੀ ਵਿੱਚ ਇਸ਼ਨਾਨ ਕੀਤਾ। ਗੁਰੂ ਹਰਗੋਬਿੰਦ ਜੀ ਦੇ ਕਰਤਾਰਪੁਰ ਲਈ ਰਵਾਨਾ ਹੋਣ ਤੋਂ ਪਹਿਲਾਂ ਅਗਲੀ ਸਵੇਰ ਇਸ਼ਨਾਨ ਦੁਹਰਾਇਆ ਗਿਆ। ਗੁਰੂ ਅਮਰਦਾਸ ਜੀ ਦੇ ਪੜਪੋਤੇ ਬਾਬਾ ਸੁੰਦਰ ਦੇ ਕਹਿਣ 'ਤੇ ਪਰਿਵਾਰ ਨੂੰ ਗੋਇੰਦਵਾਲ ਛੱਡ ਦਿੱਤਾ ਗਿਆ। ਅੰਮ੍ਰਿਤਸਰ ਵਾਪਸ ਆ ਕੇ, ਗੁਰੂ ਹਰਗੋਬਿੰਦ ਜੀ ਨੇ ਗੋਇੰਦਵਾਲ ਤੋਂ ਪਰਿਵਾਰ ਨੂੰ ਵਾਪਸ ਬੁਲਾਇਆ। ਗੁਰੂ ਤੇਗ ਬਹਾਦਰ ਜੀ ਵੀ 1664 ਵਿੱਚ ਦੁਬਾਰਾ ਗੋਇੰਦਵਾਲ ਗਏ ਜਦੋਂ ਇਸ ਯਾਤਰਾ ਦੌਰਾਨ ਪਹਿਲਾ ਅੰਮ੍ਰਿਤਸਰ ਰੁਕੇ ਤੇ ਫਿਰ ਉਸ ਤੋਂ ਬਾਅਦ ਤਰਨਤਾਰਨ ਅਤੇ ਖਡੂਰ ਸਾਹਿਬ ਰੁਕੇ। (2,3)
1753412367844.png

ਗੁਰਦੁਆਰਾ ਤਰਨਤਾਰਨ ਸਾਹਿਬ ਦੀ ਤਸਵੀਰ -2.3

ਠੱਠੀ ਖਾਰਾ ਪਿੰਡ ਦੇ ਜੱਟ ਚੌਧਰੀ (ਮੁਖੀ) ਅਮਰੀਕ ਢਿੱਲੋਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਪਾਣੀ ਦੀ ਕਿੱਲਤ ਦੂਰ ਕਰਨ ਲਈ ਵੱਡਾ ਤਲਾਬ ਬਣਾਇਆ ਜਾਵੇ। ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੇ ਸੰਮਤ 1647 (1590) ਨੂੰ ਮਾਝਾ ਖੇਤਰ ਦੀ ਧਰਤੀ 'ਤੇ ਤਰਨਤਾਰਨ ਦੇ ਆਲੇ-ਦੁਆਲੇ 157,000 ਮੋਹਰ ਖਰਚ ਕੇ ਜ਼ਮੀਨ ਖਰੀਦੀ ਤੇ ਝੀਲ ਨੁਮਾ ਤਲਾਬ ਦੀ ਖੁਦਾਈ ਸ਼ੁਰੂ ਕਰਵਾਈ ਜਦੋਂ ਸਰੋਵਰ ਦਾ ਨਿਰਮਾਣ ਪੂਰਾ ਹੋਇਆ ਤਾਂ, ਇਹ ਪੂਰੇ ਪੰਜਾਬ ਦੀ ਸਭ ਤੋਂ ਵੱਡੀ ਝੀਲ ਸੀ। ਦਰਬਾਰ ਸਾਹਿਬ ਦਾ ਨੀਂਹ ਪੱਥਰ ਪ੍ਰਸਿੱਧ ਗੁਰਮੁੱਖ ਗੁਰਸਿੱਖ (1506-1631) ਬਾਬਾ ਬੁੱਢਾ ਜੀ ਤੋਂ ਰਖਵਾਇਆ ਗਿਆ ਸੀ। ਇਸ ਤਰ੍ਹਾਂ ਗੁਰੂ ਅਰਜਨ ਜੀ ਨੇ ਤਰਨਤਾਰਨ ਕਸਬੇ ਦੀ ਨੀਂਹ ਵੀ ਰੱਖੀ । ਗੁਰੂ ਅਰਜਨ ਦੇਵ ਜੀ ਦੇ ਸਮੇਂ ਵੱਡੀ ਗਿਣਤੀ ਵਿੱਚ ਸਖੀ ਸਰਵਰ (ਸੁਲਤਾਨੀਆਂ) ਦੇ ਪੈਰੋਕਾਰ ਸਿੱਖ ਬਣ ਗਏ, ਇਨ੍ਹਾਂ ਵਿੱਚ ਮੁੱਖ ਤੌਰ 'ਤੇ ਇਸ ਖੇਤਰ ਦੇ ਜੱਟ ਜ਼ਿਮੀਂਦਾਰਾਂ ਅਤੇ ਚੌਧਰੀਆਂ ਸਮੇਤ ਝਬਾਲ ਕਲਾਂ ਦੇ ਚੌਧਰੀ ਲੰਗਾਹ ਢਿੱਲੋਂ ਵੀ ਸਨ ਜਿਨ੍ਹਾਂ ਕੋਲ 84 ਪਿੰਡਾਂ ਦੀ ਚੌਧਰ ਸੀ। ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਅਪਣੇ ਪਰਿਵਾਰ ਸਮੇਤ ਜਿਨ੍ਹਾਂ ਵਿੱਚ ਤੇਗ ਬਹਾਦਰ ਵੀ ਸਨਗੁਰਦੁਆਰਾ ਸਾਹਿਬ ਆਏ ਅਤੇ ਉਸ ਥਾਂ ਕੁਝ ਸਮਾਂ ਰੁਕੇ ਜਿੱਥੇ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ ਹੈ। ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਨੇ ਵੀ ਗੁਰ ਗੱਦੀ ਤੇ ਬੈਠਣ ਪਿਛੋਂ ਬਾਬਾ ਬਕਾਲਾ ਸਾਹਿਬ, ਸਠਿਆਲਾ, ਵਜ਼ੀਰ ਭੁੱਲਰ, ਗੋਇੰਦਵਾਲ ਸਾਹਿਬ ਅਤੇ ਖਡੂਰ ਸਾਹਿਬ ਰਾਹੀਂ ਤਰਨਤਾਰਨ ਸਾਹਿਬ ਦਾ ਦੌਰਾ ਕੀਤਾ ਅਤੇ ਸਿੱਖ ਸੰਗਤਾਂ ਵਿੱਚ ਪ੍ਰਚਾਰ ਕੀਤਾ।

ਕਰਤਾਰਪੁਰ ਜਲੰਧਰ

ਪੰਜਾਬ ਵਿੱਚ ਸ਼ੇਰ ਸ਼ਾਹ ਸੂਰੀ ਮਾਰਗ ਦੇ ਨਾਲ ਜਲੰਧਰ ਤੋਂ 15 ਕਿਲੋਮੀਟਰ ਉੱਤਰ-ਪੱਛਮ ਵਿੱਚ, ਆਪਣੇ ਫਰਨੀਚਰ ਉਦਯੋਗ ਲਈ ਮਸ਼ਹੂਰ ਮਿਉਂਸਪਲ ਕਸਬਾ ਕਰਤਾਰਪੁਰ ਹੈ ਜੋ, ਬਾਦਸ਼ਾਹ ਅਕਬਰ ਦੇ ਰਾਜ (1556 -1605) ਸਮੇਂ ਗੁਰੂ ਅਰਜਨ ਦੇਵ (1563-1606) ਦੁਆਰਾ 1594 ਵਿੱਚ ਦਿੱਤੀ ਗਈ ਜ਼ਮੀਨ ਉੱਤੇ ਸਥਾਪਿਤ ਕੀਤਾ ਗਿਆ ਸੀ। । ਗੁਰੂ ਅਰਜਨ ਦੇਵ ਜੀ ਦੇ ਉੱਤਰਾਧਿਕਾਰੀ ਗੁਰੂ ਹਰਗੋਬਿੰਦ ਜੀ (1595-1644) ਨੇ ਵੀ ਇੱਥੇ ਕੁਝ ਸਮਾਂ ਨਿਵਾਸ ਕੀਤਾ। ਗੁਰੂ ਹਰਗੋਬਿੰਦ ਜੀ ਦੇ ਦੋ ਪੁੱਤਰ ਸੂਰਜ ਮੱਲ ਅਤੇ ਤੇਗ ਬਹਾਦਰ ਕਰਤਾਰਪੁਰ ਵਿਖੇ ਵਿਆਹੇ ਗਏ ਸਨ। ਅਪ੍ਰੈਲ 1635 ਵਿਚ, ਜਲੰਧਰ ਦੇ ਫ਼ੌਜਦਾਰ ਝਾਂਗੜੀ ਦੇ ਕਮਾਂਡਰ ਨੇ, ਗੁਰੂ ਹਰਗੋਬਿੰਦ ਜੀ ਦੇ ਇਕ ਪੂਰਵ ਸਮਰਥਕ, ਪੈੰਦਾ ਖ਼ਾਨ ਦੇ ਉਕਸਾਉਣ 'ਤੇ, ਕਰਤਾਰਪੁਰ 'ਤੇ ਹਮਲਾ ਕਰ ਦਿੱਤਾ। ਤਿੰਨ ਦਿਨਾਂ ਦੀ ਲੜਾਈ ਤੋਂ ਬਾਅਦ, ਜਿਸ ਵਿੱਚ ਗੁਰੂ ਜੀ ਦੇ ਸਭ ਤੋਂ ਛੋਟੇ ਪੁੱਤਰ, ਤੇਗ ਬਹਾਦੁਰ ਨੇ ਬਹਾਦਰੀ ਦੇ ਕਾਰਨਾਮੇ ਦਿਖਾਏ, ਗੁਰੂ ਹਰਗੋਬਿੰਦ ਜੀ ਨੇ ਕਰਤਾਰਪੁਰ ਤਿਆਗ ਦਿੱਤਾ ਅਤੇ ਆਪਣੇ ਪਰਿਵਾਰ ਅਤੇ ਸਿੱਖਾਂ ਨਾਲ ਕੀਰਤਪੁਰ ਦੇ ਪਹਾੜੀ ਸਥਾਨ ਤੇ ਗਏ।

ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਗੁਰਦੁਆਰਾ ਵਿਆਹ ਅਸਥਾਨ ਗੁਰੂ ਤੇਗ ਬਹਾਦਰ (ਤਸਵੀਰ ਤੇ ਮਾਤਾ ਗੁਜਰੀ ਜੀ ਰਬਾਬ ਵਾਲੀ ਗਲੀ ਦੇ ਅਖੀਰ ਵਿਚ ਉਸ ਘਰ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਮਾਤਾ ਗੁਜਰੀ ਦੇ ਪਿਤਾ ਭਾਈ ਲਾਲ ਚੰਦ ਸੁਭਿੱਖੀ ਠਹਿਰੇ ਸਨ ਅਤੇ ਜਿੱਥੇ 16 ਫਰਵਰੀ 1634 ਨੂੰ ਗੁਜਰੀ ਜੀ ਦਾ ਵਿਆਹ ਤੇਗ ਬਹਾਦਰ ਜੀ ਨਾਲ ਹੋਇਆ ਸੀ। 1980 ਦੇ ਦਹਾਕੇ ਦੌਰਾਨ ਬਾਬਾ ਉੱਤਮ ਸਿੰਘ ਖਡੂਰ ਸਾਹਿਬ ਦੀ ਦੇਖ-ਰੇਖ ਹੇਠ ਗੁਰਦੁਆਰਾ ਸਾਹਿਬ ਬਣਾਇਆ ਗਿਆ। ਪਾਵਨ ਅਸਥਾਨ ਜ਼ਮੀਨੀ ਮੰਜ਼ਿਲ 'ਤੇ ਇਕ ਆਇਤਾਕਾਰ ਹਾਲ ਦੇ ਬਿਲਕੁਲ ਸਿਰੇ 'ਤੇ ਹੈ। ਹਾਲ ਦੇ ਉੱਤਰ ਵੱਲ ਇੱਕ ਵੱਖਰੀ ਇਮਾਰਤ ਵਿੱਚ ਇੱਕ ਲਾਇਬ੍ਰੇਰੀ ਹੈ। (3,4, 5, 6, 7, 8)

ਕਰਤਾਰਪੁਰ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚੌਥਾ ਯੁੱਧ ਵੈਸਾਖ 29 ਤੋਂ 31 ਤੱਕ ਅਸਮਾਨ ਖਾਂ ਝਾਂਗੜੀ ਅਤੇ ਪੈਂਦੇ ਖਾਨ ਨਾਲ ਹੋਇਆ। (9). ਕਰਤਾਰਪੁਰ ਦੀ ਲੜਾਈ ਮੁਗਲ-ਸਿੱਖ ਯੁੱਧਾਂ ਦਾ ਹਿੱਸਾ ਸੀ। ਜੋ ਕਿ 25 ਅਪ੍ਰੈਲ 1635 ਤੋਂ 27 ਅਪ੍ਰੈਲ 1635 ਤੱਕ ਕਰਤਾਰਪੁਰ ਵਿਖੇ ਮੁਗਲ ਫੌਜਾਂ ਅਤੇ ਸਿੱਖਾਂ ਵਿਚਕਾਰ ਹੋਈ ਜਿਸ ਦੇ ਨਤੀਜੇ ਵਜੋਂ ਸਿੱਖਾਂ ਦੀ ਜਿੱਤ ਹੋਈ ।(10) ਸਿੱਖਾਂ ਦੇ ਕਮਾਂਡਰ ਅਤੇ ਆਗੂ ਗੁਰੂ ਹਰਗੋਬਿੰਦ ਸਾਹਿਬ , ਬਾਬਾ ਗੁਰਦਿਤਾ, ਭਾਈ ਬਿਧੀ ਚੰਦ, ਤੇਗ ਬਞਹਾਦਰ, ਭਾਈ ਜਾਤੀ ਮਲਿਕ, ਭਾਈ ਲੱਖੂ, ਭਾਈ ਅਮੀਆ, ਭਾਈ ਮੇਹਰ ਚੰਦ ਸਨ ਜਿਨ੍ਹਾਂ ਅਧੀਨ 1800 ਸਿੱਖ ਸਨ। ਕਾਲੇ ਖਾਨ, ਕੁਤੁਬ ਖਾਂ, ਪਿਆਦਾ ਖਾਨ, ਅਨਵਰ ਖਾਨ ਅਤੇ ਅਜ਼ਮਤ ਖਾਨ ਆਪਣੀਆਂ 22,000 ਮੁਗਲ ਫੌਜਾਂ ਦੇ ਨਾਲ ਵਿਰੋਧ ਵਿੱਚ ਸਨ। 1634 ਵਿੱਚ, 14 ਸਾਲ ਦੀ ਉਮਰ ਵਿੱਚ, ਤੇਗ ਬਹਾਦਰ ਨੇ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਤੋਂ ਕਰਤਾਰਪੁਰ ਦੀ ਲੜਾਈ ਵਿੱਚ ਸ਼ਾਮਲ ਹੋਣ ਦੀ ਆਗਿਆ ਲਈ। ਸਿੱਖਾਂ ਦੇ ਪੱਖ ਤੋਂ 700 ਅਤੇ ਮੁਗਲ ਵਾਲੇ ਪਾਸੇ 4000 ਤੋਂ 12000 ਤੱਕ ਦਾ ਨੁਕਸਾਨ ਹੋਇਆ।(11, 12) ਮੁਗ਼ਲ ਫ਼ੌਜ ਦੇ ਪੰਜਾਹ ਹਜ਼ਾਰ ਆਦਮੀਆਂ ਦੀ ਅਗਵਾਈ ਮੁਖਲਿਸ ਖ਼ਾਨ ਦੇ ਭਰਾ ਕਾਲੇ ਖ਼ਾਨ ਕਰ iਰਹਾ ਸੀ, ਜੋ ਕਰਤਾਰਪੁਰ ਦੀ ਲੜਾਈ ਵਿੱਚ ਪਹਿਲੀ ਲੜਾਈ ਵਿਚ ਮਾਰਿਆ ਗਿਆ ਸੀ। ਕਾਲੇ ਖਾਨ ਦੀ ਮਦਦ ਕੁਤਬ ਦੀਨ, ਪੈਂਦੇ ਖਾਨ, ਅਨਵਰ ਖਾਨ ਅਤੇ ਉਸਮਾਨ ਖਾਨ ਕਰ ਰਹੇ ਸਨ। ਸਿੱਖਾਂ ਦੀ ਅਗਵਾਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਬਿਧੀ ਚੰਦ ਅਤੇ ਬਾਬਾ ਗੁਰਦਿੱਤਾ ਨੇ ਕੀਤੀ। ਉਸ ਲੜਾਈ ਵਿੱਚ, ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਦੂਰ-ਦੁਰਾਡੇ ਦੇ ਸਰਦਾਰ ਪੈਂਦੇ ਖਾਂ ਨਾਲ ਆਹਮੋ-ਸਾਹਮਣੇ ਦੀ ਲੜਾਈ ਲੜੀ ਸੀ ਜੋ ਧੋਖੇ ਨਾਲ ਗੁਰੂ ਜੀ ਬਾਰੇ ਪੂਰੀ ਜਾਣਕਾਰੀ ਕਰਕੇ ਮੁਗਲ ਫੌਜ ਵਿੱਚ ਸ਼ਾਮਲ ਹੋ ਗਿਆ ਸੀ। ਇਸ ਲੜਾਈ ਵਿੱਚ ਗੁਰੂ ਜੀ ਨੇ ਉਸ ਨੂੰ ਸ਼ਹਾਦਤ ਦਾ ਜਾਮ ਪਿਲਾਇਆ । ਕਾਲੇ ਖਾਨ ਅਤੇ ਕੁਤੁਬ ਦੀਨ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਇਨ੍ਹਾਂ ਦੋਨਾਂ ਦੀ ਮੌਤ ਤੋਂ ਬਾਅਦ, ਸ਼ਾਹੀ ਫੌਜ ਪਿੱਛੇ ਹਟ ਗਈ। ਭਾਰੀ ਔਕੜਾਂ ਵਿਰੁੱਧ ਪ੍ਰਾਪਤ ਕੀਤੀ ਗੁਰੂ ਜੀ ਦੀ ਇਸ ਜਿੱਤ ਨੇ ਮੁਗਲਾਂ ਦੇ ਅਜਿੱਤ ਹੋਣ ਦੇ ਦਾਵੇ ਨੂੰ ਤੋੜ ਦਿੱਤਾ । ਬਾਬਾ ਤੇਗ ਬਹਾਦੁਰ ਨੇ ਮਿਸਾਲੀ ਸਾਹਸ ਅਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦੀ ਸ਼ਾਨਦਾਰ ਤਲਵਾਰਬਾਜ਼ੀ ਸ਼ਹਿਰ ਦੀ ਚਰਚਾ ਬਣ ਗਈ। 26 ਅਪ੍ਰੈਲ, 1635 ਆਪ ਜੀ ਨੇ ਗੁਰੂ ਹਰਿਗੋਬਿੰਦ ਜੀ ਅੱਗੇ ਕਰਤਾਰਪੁਰ ਦੇ ਯੁੱਧ ਵਿਚ ਬਹਾਦਰੀ ਵਿਖਾ ਆਪਣੇ ਪਹਿਲੇ ਨਾਮ ਤਿਆਗ ਮਲ ਨੂੰ ਤੇਗ ਬਹਾਦਰ ਬਣਾ ਲਿਆ ਜਦ ਗੁਰੂ ਹਰਿਗੋਬਿੰਦ ਜੀ ਨੇ ਕਿਹਾ: "ਤੂੰ ਤਿਆਗ ਮਲ ਹੀ ਨਹੀਂ, ਤੂੰ ਤਾਂ ਤੇਗ ਬਹਾਦਰ ਵੀ ਹੈਂ।ਅਜ਼ੀਮ ਜੌਹਰ ਵਿਖਾਏ ਤਾਂ ਪਿਤਾ ਗੁਰੂ ਹਰਗੋਬਿੰਦ ਜੀ ਨੇ ਆਪ ਦਾ ਨਾਮ ਤੇਗ ਬਹਾਦਰ ਭਾਵ ਤੇਗ ਦਾ ਧਨੀ ਰੱਖ ਦਿਤਾ ।(13. 14, 15),

ਕਰਤਾਰਪੁਰ

ਸ਼ੀਸ਼ ਮਹਿਲ ਅਸਲ ਵਿੱਚ ਗੁਰੂ ਅਰਜਨ ਦੇਵ ਜੀ ਦਾ ਨਿਵਾਸ, ਅਤੇ ਗੁਰੂ ਹਰਗੋਬਿੰਦ ਜੀ ਦੇ ਕਰਤਾਰਪੁਰ ਦੀ ਯਾਤਰਾ ਦੌਰਾਨ ਪਰਵਿਾਰ ਸਹਿਤ ਠਹਿਰਦੇ ਸਨ। ਗੁਰੂ ਤੇਗ ਬਹਾਦਰ ਜੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਏਥੇ ਠਹਿਰੇ।

ਇਹ ਇੱਕ ਕਿਲ੍ਹੇ ਵਰਗੇ ਘਰ ਦੇ ਅੰਦਰ ਹੈ, ਜੋ ਬਾਦ ਵਿੱਚ ਬਾਬਾ ਧੀਰ ਮੱਲ ਦੇ ਸੋਢੀ ਵੰਸ਼ਜਾਂ ਦੀ ਜਾਇਦਾਦ ਬਣੀ। ਸ਼ੀਸ਼ ਮਹਿਲ ਵਿੱਚ ਬਹੁਤ ਸਾਰੀਆਂ ਪਵਿੱਤਰ ਵਸਤਾਂ ਸੁਰੱਖਿਅਤ ਹਨ। ਇਨ੍ਹਾਂ ਵਿਚ ਗੁਰੂ ਅਰਜਨ ਦੇਵ ਦੁਆਰਾ ਤਿਆਰ ਕੀਤੀ ਗਏ ਆਦਿ ਗ੍ਰੰਥ ਦੀ ਅਸਲ ਕਾਪੀ ਸ਼ਾਮਲ ਹੈ; ਗੁਰੂ ਅਰਜਨ ਦੇਵ ਦੁਆਰਾ ਰੋਜ਼ਾਨਾ ਪ੍ਰਾਰਥਨਾ ਲਈ ਵਰਤੇ ਗਏ ਸ਼ਬਦਾਂ ਦੀ ਇੱਕ ਸੰਖੇਪ ਪੋਥੀ ; ਇੱਕ ਭਾਰੀ ਖੰਡਾ ਜੋ ਗੁਰੂ ਹਰਗੋਬਿੰਦ ਦੁਆਰਾ ਵਰiਤਆ iਗਆ ਮੰiਨਆਂ ਜਾਂਦਾ ਹੈ; ਗੁਰੂ ਹਰਿਰਾਇ ਜੀ ਨਾਲ ਸਬੰਧਤ ਇਕ ਹੋਰ ਖੰਡਾ; ਉਦਾਸੀ ਸੰਪਰਦਾ ਦੀ ਸਰਦਾਰੀ ਦੇ ਪ੍ਰਤੀਕ ਵਜੋਂ ਬਾਬਾ ਸ੍ਰੀ ਚੰਦ ਦੁਆਰਾ ਬਾਬਾ ਗੁਰਦਿੱਤਾ ਨੂੰ ਦਿੱਤੀ ਰਸਮੀ ਰੱਸੀ ਅਤੇ ਟੋਪੀ; ਅਤੇ ਬਾਬਾ ਗੁਰਦਿੱਤਾ ਜੀ ਦੇ ਕੁਝ ਕੱਪੜੇ।

1636 ਵਿਚ, ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਵਿਆਖਿਆਕਾਰ ਭਾਈ ਗੁਰਦਾਸ ਜੀ ਦੇ ਨਾਲ ਗੋਇੰਦਵਾਲ ਸਾਹਿਬ ਪਹੁੰਚੇ ਤਾਂ ਏਥੇ ਹੀ ਭਾਈ ਗੁਰਦਾਸ ਜੀ ਵਾਹਿਗੁਰੂ ਨੂੰ ਪਿਆਰੇ ਹੋ ਗਏ।। ਤੇਗ ਬਹਾਦਰ ਜੀ ਨੇ ਇੱਕ ਹੋਰ ਮਹਾਨ ਆਤਮਾ ਦੇ ਦੇਹਾਂਤ ਨੂੰ ਫਿਰ ਦੇਖਿਆ ਜਿਸ ਦੇ ਜੀਵਨ ਅਤੇ ਸਿੱਖਿਆਵਾਂ ਨੇ ਉਨ੍ਹਾਂ ਦੇ ਕੋਮਲ ਮਨ 'ਤੇ ਸਦੀਵੀ ਪ੍ਰਭਾਵ ਪਾਇਆ ਸੀ। ਤੇਗ ਬਹਾਦਰ ਜੀ ਨਿੱਜੀ ਮਾਰਗ ਦਰਸ਼ਕ, ਮਹਾਨ ਸੰਤ, ਵਿਦਵਾਨ, ਕਵੀ ਅਤੇ ਦਾਰਸ਼ਨਿਕ ਦੇ ਅਨੁਭਵ ਤੋਂ ਵਾਂਝੇ ਹੋ ਗਏ। ਸੰਨ 1638 ਵਿਚ ਤੇਗ ਬਹਾਦਰ ਨੇ ਆਪਣੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਨੂੰ ਗੁਆ ਦਿੱਤਾ।ਇਨ੍ਹਾਂ ਮਹਾਨ ਹਸਤੀਆਂ ਦਾ ਜਾਣਾ ਤੇਗ ਬਹਾਦਰ ਜੀ ਦੇ ਮਨ ਵਿੱਚ ਵੈਰਾਗ ਭਰ ਗਿਆਂ ਜੋ ਬਾਅਦ ਵਿੱਚ ਉਨ੍ਹਾ ਦੇ ਸ਼ਬਦਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ।

ਗੁਰੂ ਹਰਗੋਬਿੰਦ ਜੀ ਕਰਤਾਰਪੁਰ ਦੀ ਲੜਾਈ ਤੋਂ ਬਾਅਦ ਕੀਰਤਪੁਰ ਚਲੇ ਗਏ । ਤੇਗ ਬਹਾਦੁਰ ਜੀ ਵੀ ਸਾਰੇ ਪਰਿਵਾਰ ਨਾਲ ਉਨ੍ਹਾਂ ਦੇ ਨਾਲ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਤੇਗ ਬਹਾਦੁਰ ਜੀ ਨਾਲ ਜਿੰਦੋਵਾਲ, ਸੋਤਰਾਂ, ਹਾਕਿਮਪੁਰਾ ਹੁੰਦੇ ਹੋਏ ਕੀਰਤਪੁਰ ਪਹੁੰਚੇ ।


ਨਕਸ਼ੇ ਵਿਚ ਕੀਰਤਪੁਰ ਜਾਣ ਦਾ ਮਾਰਗ ਦਰਸਾਇਆ ਗਿਆ ਹੈ (ਨਕਸ਼ਾ 1) ਜਿਨੀ ਥਾਈ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰੇ ਸਥਾਪਿਤ ਹਨ ।
1753412426591.png

1753412472613.png

1753412525912.png

ਗੁਰਦੁਆਰੇ ਜਿੰਦਵਾਲ (ਤਸਵੀਰ 2.4), ਸੋਤਰਾਂ (ਤਸਵੀਰ 2.5), ਹਾਕਿਮਪੁਰਾ (ਤਸਵੀਰ 2.6)

ਕੀਰਤਪੁਰ ਸਾਹਿਬ

ਕੀਰਤਪੁਰ ਸਾਹਿਬ ਪੰਜਾਬ ਦੇ ਰੂਪਨਗਰ (ਰੋਪੜ) ਜ਼ਿਲੇ ਵਿੱਚ ਸ਼ਿਵਾਲਕ ਦੀ ਤਹਿ ਵਿੱਚ ਇੱਕ ਛੋਟਾ ਜਿਹਾ ਕਸਬਾ ਹੈ, ਜਿਸਦੀ ਸਥਾਪਨਾ ਬਾਬਾ ਗੁਰਦਿੱਤਾ ਨੇ ਆਪਣੇ ਪਿਤਾ, ਗੁਰੂ ਹਰਗੋਬਿੰਦ ਜੀ ਦੇ ਨਿਰਦੇਸ਼ਾਂ ਹੇਠ ਕੀਤੀ ਸੀ। ਭੱਟ ਵਹੀਆਂ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਨੇ ਇਸ ਦੀ ਨੀਂਹ ਵਿਸਾਖ ਪੂਰਨਮਾਸ਼ੀ 1683 ਬਿਕਰਮੀ (1 ਮਈ 1626) ਨੂੰ ਕਹਿਲੂਰ ਦੇ ਰਾਜਾ ਤਾਰਾ ਚੰਦ ਤੋਂ ਗੁਰੂ ਜੀ ਦੁਆਰਾ ਖਰੀਦੀ ਜ਼ਮੀਨ 'ਤੇ ਰਸਮੀ ਤੌਰ 'ਤੇ ਇੱਕ ਟਹਿਣੀ ਲਗਾ ਕੇ ਰੱਖੀ ਸੀ। ਗੁਰੂ ਹਰਗੋਬਿੰਦ ਜੀ 1635 ਵਿੱਚ ਕਰਤਾਰਪੁਰ ਅਤੇ ਫਗਵਾੜਾ ਦੀਆਂ ਲੜਾਈਆਂ ਤੋਂ ਬਾਅਦ ਕੀਰਤਪੁਰ ਵਿੱਚ ਵਸ ਗਏ। ਜਦੋਂ ਤੱਕ ਗੁਰੂ ਤੇਗ ਬਹਾਦਰ ਜੀ ਨੇ 1665 ਵਿੱਚ 8 ਕਿਲੋਮੀਟਰ ਹੋਰ ਉੱਤਰ ਵੱਲ ਚੱਕ ਨਾਨਕੀ (ਮੌਜੂਦਾ ਆਨੰਦਪੁਰ ਸਾਹਿਬ) ਦੇ ਨਵੇਂ ਪਿੰਡ ਦੀ ਸਥਾਪਨਾ ਕੀਤੀ ਇਹ ਸਿੱਖ ਗੁਰੂਆਂ ਦਾ ਟਿਕਾਣਾ ਰਿਹਾ । ਕਸਬੇ ਵਿੱਚ ਇਤਿਹਾਸਕ ਮਹੱਤਤਾ ਵਾਲੇ ਬਹੁਤ ਸਾਰੇ ਧਾਰਮਿਕ ਅਸਥਾਨ ਹਨ।
1753412581680.png

ਗੁਰਦੁਆਰਾ ਕੀਰਤਪੁਰ ਸਾਹਿਬ ਦੀ ਤਸਵੀਰ-2.8

ਤੇਗ ਬਹਾਦੁਰ ਜੀ ਨੇ ਆਪਣੇ ਜੀਵਨ ਦੇ ਆਖਰੀ ਦਸ ਸਾਲ ਪਰਿਵਾਰ ਨਾਲ ਬਿਤਾਏ ਸਨ। ਗੁਰੂ ਹਰਗੋਬਿੰਦ ਜੀ 3 ਮਾਰਚ, 1644 ਨੂੰ ਜੋਤੀ ਜੋਤ ਸਮਾਏ ਤਾਂ ਪੋਤਰੇ ਹਰਿਰਾਇ ਨੂੰ ਗੁਰ ਗੱਦੀ ਸੌਂਪ ਗਏ। ਗੁਰੂ ਹਰਗੋਬਿੰਦ ਜੀ ਨੇ ਸਾਰਿਆਂ ਨੂੰ ਨਵੇਂ ਥਾਪੇ ਗੁਰੂ ਨੂੰ ਮੱਥਾ ਟੇਕਣ ਲਈ ਕਿਹਾ ਤਾਂ ਤੇਗ ਬਹਾਦਰ ਆਪਣੇ ਭਤੀਜੇ ਨੂੰ ਮੱਥਾ ਟੇਕਣ ਵਾਲੇ ਪਹਿਲੇ ਵਿਅਕਤੀ ਸਨ। ਗੁਰੂ ਹਰਗੋਬਿੰਦ ਜੀ ਨੇ ਤੇਗ ਬਹਾਦਰ ਨੂੰ ਮਾਤਾ ਨਾਨਕੀ ਅਤੇ ਸੁਪਤਨੀ ਗੁਜਰੀ ਜੀ ਨਾਲ ਬਕਾਲੇ ਟਿਕਾਣਾ ਕਰਨ ਲਈ ਕਿਹਾ।

ਹਵਾਲੇ

1.ਇਨਸਾਈਕਲੋਪੀਡੀਆ ਸਿਖਿਜ਼ਮ, ਸੰ: ਡਾ ਹਰਬੰਸ ਸਿੰਘ ਪੰਜਾਬੀ ਯੂਨੀਵਰਸਟੀ, ਪਟਿਆਲਾ

2. ਗਾਂਧੀ, ਸੁਰਜੀਤ (2007), ਸਿੱਖ ਗੁਰੂਆਂ ਦਾ ਇਤਿਹਾਸ 1606-1708 ਈ. ਭਾਗ 2. ਅਟਲਾਂਟਿਕ ਪ੍ਰਕਾਸ਼ਕ ਅਤੇ ਵਿਤਰਕ, ਪੀ. 556. . ISBN 9788126908585.

3. ਤਾਰਾ ਸਿੰਘ, ਸ੍ਰੀ ਗੁਰ ਤੀਰਥ ਸੰਗ੍ਰਹਿ, ਅੰਮ੍ਰਿਤਸਰ, ਛਪਣ ਮਿਤੀ ਰਹਿਤ

4. ਠਾਕਰ ਸਿੰਘ, ਗਿਆਨੀ, ਸ੍ਰੀ ਗੁਰਦੁਆਰੇ ਦਰਸ਼ਨ, ਅੰਮ੍ਰਿਤਸਰ, 1923

5. ਗੁਰਬਿਲਾਸ ਛੇਵੀਂ ਪਾਤਸ਼ਾਹੀ, ਪਟਿਆਲਾ, 1970

6. ਸੰਤੋਖ ਸਿੰਘ, ਭਾਈ, ਸ੍ਰੀ ਗੁਰ ਸੂਰਜ ਪ੍ਰਕਾਸ਼ ਗ੍ਰੰਥ. ਅੰਮ੍ਰਿਤਸਰ, 1927-33

7. ਗਿਆਨ ਸਿੰਘ, ਗਿਆਨੀ, ਸ੍ਰੀ ਗੁਰੂ ਪੰਥ ਪ੍ਰਕਾਸ਼, ਪਟਿਆਲਾ, 1970

8. ਜਲੰਧਰ ਜ਼ਿਲ੍ਹਾ ਗਜ਼ਟੀਅਰ,

9. ਪ੍ਰੀਤਮ ਸਿੰਘ (ਸੰ:), ਨਉ ਨਿਧ, ਮਾਰਚ 1976, 102, 154

10. ਪਿਆਰਾ ਸਿੰਘ ਪਦਮ, ਗਰਜਾ ਸਿੰਘ(ਸੰ:), 1986, ਭੱਟ ਵਹੀ ਮੁਲਤਾਨੀ ਸਿੰਧੀ, ਗੁਰੂ ਕੀਆਂ ਸਾਖੀਆਂ ਪੰ: 29-30)

11. ਸੁਰਜੀਤ ਸਿੰਘ ਗਾਂਧੀ (2007), ਸਿੱਖ ਗੁਰੂਆਂ ਦਾ ਇਤਿਹਾਸ ਰੀਟੋਲਡ: 1606-1708;

12. ਮੈਕਾਲਿਫ, (1909), ਸਿੱਖ ਧਰਮ, ਵਿਕੀਸੋਰਸ, 2022)

13. ਡਾ: ਤਾਰਨ ਸਿੰਘ ਜੱਗੀ (ਸੰ:) ਕੇਸਰ ਸਿੰਘ ਛਿਬਰ (ਪਰਖ 4, 81)

14. ਜੈਕਸ, ਟੋਨੀ, (2007) , 513.

15. ਕੋਲ ਤੇ ਸੈਂਹਬੀ (1995), 34-35
 
📌 For all latest updates, follow the Official Sikh Philosophy Network Whatsapp Channel:
Top