• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi Articleਚੀਨ ਦਾ ਭਾਰਤ ਨੂੰ ਸੁਝਾ

Dalvinder Singh Grewal

Writer
Historian
SPNer
Jan 3, 2010
1,245
421
78
ਚੀਨ ਦਾ ਭਾਰਤ ਨੂੰ ਸੁਝਾ “ਤਣਾਉ ਘਟਾਉ: ਹਾਂ ਪੱਖੀ ਹੋਵੋ”
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਲਦਾਖ ਵਿੱਚ ਮਾਰਚ-ਅਪ੍ਰੈਲ 2020 ਵਿੱਚ ਚੀਨ ਨੇ ਅਚਾਨਕ ਹੀ ਦੋਨਾਂ ਦੇਸ਼ਾ ਵਿੱਚਲੇ ਨੋ ਮੈਨਜ਼ ਲੈਂਡ ਉਤੇ ਕਬਜ਼ਾ ਕਰ ਲਿਆ ਸੀ ਜਿਸ ਵਿੱਚ ਦਿਪਸਾਂਗ, ਗੋਗੜਾ, ਹਾਟ ਸਪਰਿੰਗ, ਪੈਂਗਾਗ ਸ਼ੋ ਝੀਲ ਦੇ 1 ਤੋਂ 8 ਫਿੰਗਰਜ਼ ਦੇ ਇਲਾਕੇ ਸਨ।ਦੋਨਾਂ ਦੇਸ਼ਾਂ ਵਿਚ ਸਾਲ ਭਰ ਲਗਾਤਾਰ ਗਤੀਰੋਧ ਬਣਿਆ ਹੋਇਆ ਹੈ ।ਕੱਲ ਦੋਨਾਂ ਸੈਨਾਵਾਂ ਦੇ ਲੋਕਲ ਜਨਰਲਾਂ ਵਿੱਚ ਗਿਆਰਵੇਂ ਦੌਰ ਦੀ ਗੱਲ ਬਾਤ ਹੋਈ ਹੈ ਜਿਸ ਵਿਚ ਦਿਪਸਾਂਗ, ਗੋਗਰਾ ਤੇ ਹਾਟ ਸਪਰਿੰਗ ਦੇ ਇਲਾਕੇ ਬਾਰੇ ਚੀਨ ਨੇ ਆਖਿਆ, “ਭਾਰਤ ਨੂੰ ਹੱਦਾਂ ਤੋਂ ਤਣਾਉ ਘੱਟ ਕਰਨ ਲਈ ਹਾਂ-ਪੱਖੀ ਹੋਣਾ ਚਾਹੀਦਾ ਹੈ’।ਇਸ ਦਾ ਸਾਫ ਮਤਲਬ ਹੈ, “ਭਾਰਤ ਨੂੰ ਇਨ੍ਹਾਂ ਸਾਮਰਿਕ ਪੱਖ ਦੇ ਇਲਾਕਿਆਂ ਨੂੰ ਚੀਨ ਕੋਲੋਂ ਵਾਪਿਸ ਲੈਣ ਦੀ ਗੱਲ ਨਹੀਂ ਕਰਨੀ ਚਾਹੀਦੀ। ਇਹ ਤਾਂ ‘ਉਲਟਾ ਚੋਰ ਕੁਤਵਾਲ ਨੂੰ ਡਾਂਟੇ’ ਵਾਲੀ ਗੱਲ ਬਣ ਗਈ ਹੈ।

ਦੂਜੇ ਦੇਸ਼ ਦੇ ਨੁਕਸ ਕਢਣ ਦੀ ਥਾਂ ਅਸਲ ਵਿੱਚ ਦੋਸ਼ ਤਾਂ ਭਾਰਤੀਆਂ ਦਾ ਹੀ ਹੈ ਜਿਨ੍ਹਾਂ ਨੇ ਏਨੇ ਧੋਖੇ ਹੋ ਜਾਣ ਦੇ ਬਾਵਜੂਦ ਵੀ ਚੀਨ ਦੀਆਂ ਗੱਲਾਂ ਵਿੱਚ ਆਕੇ ਉਸ ਤੇ ਫਿਰ ਭਰੋਸਾ ਕਰ ਲਿਆ ਕਿ ਉਹ ਅਪ੍ਰੈਲ 2020 ਵਾਲੀ ਥਾਂ ਪਰਤ ਜਾਵੇਗਾ ਪਰ ਪਹਿਲਾਂ ਪੈਗਾਂਗ ਝੀਲ ਦੇ ਉੱਤਰੀ ਤੇ ਦੱਖਣੀ ਇਲਾਕੇ ਵਿੱਚੋਂ ਦੋਨੋਂ ਫੌਜਾਂ ਹਟਾਈਆਂ ਜਾਣ।ਅਸਲ ਵਿਚ ਚੀਨ ਭਾਰਤ ਨੂੰ ਪੇਗਾਂਗ ਝੀਲ ਦੇ ਦੱਖਣੀ ਇਲਾਕੇ ਵਿੱਚੋਂ ਹਟਾਉਣਾ ਚਾਹੁੰਦਾ ਸੀ ਕਿਉਂਕਿ ਇਨ੍ਹਾਂ ਪਹਾੜੀਆਂ ਤੋਂ ਚੀਨ ਦਾ ਸਭ ਤੋਂ ਵੱਡਾ ਜਮਾਵੜਾ ਤੇ ਸ਼ਾਹਰਾਹ ਭਾਰਤ ਦੀ ਸਿੱਧੀ ਮਾਰ ਥੱਲੇ ਆ ਗਏ ਸਨ। ਇਹ ਇਲਾਕਾ ਭਾਰਤ ਨੇ ਉਦੋਂ ਲਿਆ ਸੀ ਜਦੋਂ ਚੀਨ ‘ਨੋ ਮੈਨਜ਼ ਲੈਂਡ’ ਵਿਚਲਾ ਦਿਪਸਾਂਗ, ਗੋਗੜਾ, ਹਾਟ ਸਪਰਿੰਗ, ਪੈਂਗਾਗ ਸ਼ੋ ਝੀਲ ਦੇ 1 ਤੋਂ 8 ਫਿੰਗਰਜ਼ ਦਾ ਇਲਾਕਾ ਛੱਡਣ ਲਈ ਉਕਾ ਹੀ ਤਿਆਰ ਨਹੀਂ ਸੀ ਜਿਸ ਲਈ ਭਾਰਤ ਨੂੰ ਆਪਣੀ ਤੈਨਾਤੀ ਹੱਦ ਉੱਤੇ ਵੱਡੇ ਪੱਧਰ ਤੇ ਕਰਨੀ ਪੈ ਗਈ ਸੀ।

ਚੀਨ ਦਾ ਅੜੀਅਲ ਰੁਖ ਦੇਖ ਕੇ ਅਪਣਾ ਪਾਸਾ ਤਕੜਾ ਕਰਨ ਲਈ ਭਾਰਤ ਨੇ ਪੈਗਾਂਗ ਝੀਲ ਦੇ ਦੱਖਣ ਵਿੱਚ ਚੀਨ ਦੀਆਂ ਪਹਾੜੀਆਂ ਉੱਤੇ ਡੇਰੇ ਪਾ ਲਏ ਜਿਸ ਤੋਂ ਚੀਨ ਨੁੰ ਇੱਕ ਵੱਡਾ ਝਟਕਾ ਲੱਗਾ। ਇਸੇ ਝਟਕੇ ਨਾਲ ਗੱਲਬਾਤ ਦਾ ਰੁਖ ਵੀ ਬਦਲ ਗਿਆ ਤੇ ਚੀਨ ਦਾ ਧਿਆਨ ਇਨ੍ਹਾਂ ਪਹਾੜੀਆਂ ਨੂੰ ਖਾਲੀ ਕਰਵਾਉਣ ਵੱਲ ਬਹੁਤਾ ਹੋ ਗਿਆ। ਉਹ ਚਾਹੁੰਦਾ ਸੀ ਕਿ ਕਿਵੇਂ ਨਾ ਕਿਵੇਂ ਇਹ ਪਹਾੜੀਆਂ ਖਾਲੀ ਕਰਵਾ ਲਈਆਂ ਜਾਣ ਤੇ ਫਿਰ ਬਾਕੀ ਦੇ ਬਚੇ ਇਲਾਕੇ ਉਤੇ ਕਬਜ਼ਾ ਬਰਕਰਾਰ ਰਹੇ। ਗੱਲਬਾਤ ਦੇ ਕਈ ਦੌਰ ਚੱਲੇ ਜਿਨ੍ਹਾਂ ਵਿਚ ਚੀਨ ਦਾ ਰੁਖ ਆਪਣੇ ਇਨ੍ਹਾਂ ਇਲਾਕਿਆਂ ਨੂੰ ਛੁਡਵਾਉਣ ਵਲ ਹੀ ਰਿਹਾ। ਆਖਰ ਅਠਵੇਂ-ਨੌਵੇਂ ਦੌਰ ਵਿੱਚ ਚੀਨ ਆਪਣੀ ਚਾਲ ਵਿੱਚ ਸਫਲ ਹੋਇਆ ਤੇ ਉਸ ਅੱਗੇ ਭਾਰਤ ਝੁਕ ਗਿਆ। ਭਾਰਤ ਨੂੰ ਚਾਹੀਦਾ ਤਾਂ ਸੀ ਕਿ ਉਹ ਪਹਿਲਾਂ ਚੀਨ ਦੇ ਕਬਜ਼ੇ ਵਾਲੇ ਸਾਰੇ ਇਲਾਕੇ ਖਾਲੀ ਕਰਾਵੇ ਤੇ ਚੀਨ ਨੂੰ ਅਪ੍ਰੈਲ 2020 ਦੀਆਂ ਪੋਜ਼ੀਸ਼ਨਾਂ ਤੇ ਪਰਤਣ ਲਈ ਮਜਬੂਰ ਕਰੇ ਕਿਉਂਕਿ ਇਲਾਕਾ ਦਬਾਉਣ ਵਿੱਚ ਚੀਨ ਨੇ ਹੀ ਪਹਿਲ ਕੀਤੀ ਸੀ । ਪਰ ਇਸ ਸਮਝੌਤੇ ਵਿਚ ਚੀਨ ਨੇ ਫਿੰਗਰ ਅੱਠ ਅਤੇ ਪੇਗਾਂਗ ਤਕ ਦਾ ਇਲਾਕਾ ਖਾਲੀ ਕਰਨਾ ਮੰਨਿਆ ਤੇ ਬਦਲੇ ਵਿਚ ਭਾਰਤ ਨੂੰ ਫਿੰਗਰ 4 ਅਤੇ ਪੇਗਾਂਗ ਦੀਆਂ ਦੱਖਣੀ ਪਹਾੜੀਆਂ ਖਾਲੀ ਕਰਨੀਆਂ ਪਈਆਂ।ਦਿਪਸਾਂਗ, ਗੋਗੜਾ, ਤੇ ਹਾਟ ਸਪਰਿੰਗ ਦੇ ਇਲਾਕੇ ਬਾਰੇ ਵੱਖ ਗੱਲ ਬਾਤ ਕਰਨੀ ਮੰਨੀ ਗਈ ਜੋ ਭਾਰਤ ਦੀ ਇਕ ਵੱਡੀ ਗਲਤੀ ਸੀ ਜਿਸ ਦਾ ਖਮਿਆਜਾ ਉਹ ਹੁਣ ਭੁਗਤ ਰਿਹਾ ਹੈ।

ਭਾਰਤ ਨੂੰ ਸਮਝ ਲੈਣਾ ਚਾਹੀਦਾ ਸੀ ਕਿ ਦੌਲਤ ਬੇਗ ਓਲਡੀ ਦਾ ਹਵਾਈ ਅੱਡਾ, ਕਰਾਕੁਰਮ ਦਰਰਾ, ਦਿਪਸਾਂਗ ਦੀ ਟੈਂਕ ਯੁੱਧ ਲਈ ਮਹਤਵਪੂਰਨ ਵਾਦੀ ਤੇ ਭਾਰਤ ਦਾ ਸ਼ਾਹਰਾਹ ਉਤੇ ਭਾਰਤ ਦੇ ਸਾਮਰਿਕ ਮਹਤਵ ਵਾਲੇ ਇਲਾਕਿਆਂ ਉਤੇ ਚੀਨ ਵਲੋਂ ਹਮੇਸ਼ਾ ਖਤਰਾ ਰਹੇਗਾ ਤੇ ਉਤਰੀ ਚੀਨ ਤੋਂ ਪਾਕਿਸਤਾਨ ਦੇ ਬਾਲਟੀਸਤਾਨ ਦੇ ਇਲਾਕੇ ਨੂੰ ਜਾਂਦਾ ਸ਼ਾਹਰਾਹ ਹੋਰ ਸੁਖਿਅਤ ਹੋ ਜਾਏਗਾ।ਭਾਰਤੀ ਅਤੇ ਚੀਨੀ ਫੌਜਾਂ ਦਾ ਲੰਬੇ ਸਮੇਂ ਤੋਂ ਚੱਲਦਾ ਝਗੜਾ ਲੱਦਾਖ ਦੇ ਦੇਪਸਾਂਗ ਖੇਤਰ ਵਿੱਚ ਇੱਕ ਤੋਂ ਵੱਧ ਸਥਾਨਾਂ 'ਤੇ ਕਾਇਮ ਰਿਹਾ ਹੈ।ਪੀਐਲਏ ਦੀ ਦਿਪਸਾਂਗ ਵਾਦੀ ਵਿੱਚ ਹਰ ਮੌਸਮ ਵਿੱਚ ਚੌਕਸੀ ਕਰਨ ਲਈ ਬਣਾਈ ਚੌਕੀ ਹੈ ਜਿਸਨੂੰ ਸੰਨ 1962 ਦੀ ਯੁੱਧ ਤੋਂ ਬਾਅਦ ਸਥਾਪਿਤ ਕੀਤਾ ਗਿਆ ਸੀ । ਇਹ ਲੱਦਾਖ ਵਿੱਚ ਭਾਰਤ ਦੇ ਸਭ ਤੋਂ ਉੱਚੇ ਹਵਾਈ ਅੱਡਾ ਦੌਲਤ ਬੇਗ ਓਲਡੀ (ਡੀਬੀਓ) ਦੇ ਚੀਨ ਵਾਲੇ ਪਾਸੇ ਲਗਭਗ 24 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਜੋ ਭਾਰਤ ਉਤੇ ਲਗਾਤਾਰ ਨਿਗਾਹ ਰੱਖ ਰਹੀ ਹੈ। ਇਸ ਚੌਕੀ ਦਾ ਪਿਛਲੇ ਕੁਝ ਸਾਲਾਂ ਵਿੱਚ ਨਿਰੰਤਰ ਵਾਧਾ ਹੁੰਦਾ ਵੇiਖਆ ਗਿਆ ਹੈ। ਇਸਦੀ ਮੁੱਖ ਇਮਾਰਤ ਵਿਚ ਅਗਸਤ 2020 ਤੋਂ ਹੋਰ ਵਾਧੂ, ਕੈਂਪ, ਗੱਡੀਆਂ ਟਰੱਕ ਅਤੇ ਕੰਡਿਆਲੀ ਤਾਰ ਵੇਖੀ ਗਈ ਹੈ।

ਇਸ ਤੋਂ ਸਾਫ ਹੈ ਕਿ ਚੀਨ ਇਸ ਇਲਾਕੇ ਵਿੱਚ ਆਪਣਾ ਦਬ ਦਬਾ ਬਣਾਈ ਰੱਖੇਗਾ ਤੇ ਭਾਰਤ ਨੂੰ ਗੱਲਬਾਤ ਵਿੱਚ ਉਲਝਾਈ ਰਖੇਗਾ। ਗੱਲਬਾਤ ਵਿੱਚ ਸਖਤ ਵਿਦੇਸ਼ ਮੰਤਰੀ ਤੇ ਹੱਦਾਂ ਤੇ ਤੈਨਾਤ ਜਭੇ ਵਾਲੇ ਜਰਨੈਲਾਂ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਡਾਢੇ ਦਾ ਜਵਾਬ ਸਖਤ ਲਹਿਜ਼ੇ ਵਿੱਚ ਹੀ ਦਿਤਾ ਜਾ ਸਕਦਾ ਹੈ।ਵਿਦੇਸ਼ ਮੰਤਰੀ ਦੀ ਕਮਜ਼ੋਰ ਜੁਰਰਤ ਤਾਂ ਅਸੀਂ ਹੁਣੇ ਵੇਖ ਕੇ ਹਟੇ ਹਾਂ ਜਦੋਂ ਅਮਰੀਕੀ ਬੇੜਾ ਭਾਰਤ ਦੇ ਪ੍ਰਭੂਤਵ ਵਾਲੇ ਹਿੰਦਮਹਾਂਸਾਗਰ ਵਿਚ ਬਿਨਾਂ ਮਨਜ਼ੂਰੀ ਘੁੰਮਦਾ ਰਿਹਾ ਤੇ ਭਾਰਤ ਨੂੰ ਸੁਨੇਹਾ ਵੀ ਦੇ ਦਿਤਾ ਗਿਆ ਕਿ ਅਮਰੀਕਾ ਸਮੁੰਦਰਾਂ ਵਿੱਚ ਇਸ ਤਰ੍ਹਾਂ ਦੀ ਰੁਕਾਵਟ ਮਨਜ਼ੂਰ ਨਹੀਂ ਕਰਦਾ। ਤਕੜਾ ਵਿਦੇਸ਼ ਮੰਤਰੀ ਉਨ੍ਹਾਂ ਨੂੰ ਆਪਣੇ ਬੇੜੇ ਨਾਲ ਰੋਕ ਵੀ ਸਕਦਾ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ ਜਿਸ ਲਈ ਅਗਲਿਆਂ ਦਾ ਦਬਦਬਾ ਸਹਿਣਾ ਪਿਆ।ਇਸ ਲਈ ਲੋੜ ਹੈ ਕਿਸੇ ਸਖਤ ਕਦਮ ਦੀ ਜਿਸ ਵਿਚ ਚੀਨ ਦਾ ਕੋਈ ਹੋਰ ਇਲਾਕਾ ਦਬਾਉਣਾ ਜਾਂ ਦਿਪਸਾਂਗ ਹਾਟ ਸਪਰਿੰਗ ਦੇ ਇਲਾਕੇ ਵਿਚੋਂ ਚੀਨੀ ਸੈਨਾ ਨੂੰ ਜ਼ਬਰਦਸਤੀ ਪਿਛੇ ਧਕਣਾ ਤੇ ਤਕੜੇ ਬਾਤਚੀਤ ਕਰਤਾ ਨੂੰ ਅੱਗੇ ਰੱਖਣਾ ਹੈ।ਕਹਿੰਦੇ ਹਨ ‘ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ।”
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top