(In Punjabi/ਪੰਜਾਬੀ) - Punjabi-ਗੁਰੂ ਨਾਨਕ ਦੇਵ ਜੀ ਜੀਵਨ ਯਾਤਰਾ ਦਾ ਸਾਰ-4 | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi/ਪੰਜਾਬੀ) Punjabi-ਗੁਰੂ ਨਾਨਕ ਦੇਵ ਜੀ ਜੀਵਨ ਯਾਤਰਾ ਦਾ ਸਾਰ-4

Dalvinder Singh Grewal

Writer
Historian
SPNer
Jan 3, 2010
564
361
75
ਗੁਰੂ ਨਾਨਕ ਦੇਵ ਜੀ ਜੀਵਨ ਯਾਤਰਾ ਦਾ ਸਾਰ-4
ਸੁਲਤਾਨਪੁਰ ਲੋਧੀ ਵਿਚ

ਜੈ ਰਾਮ ਨਾਨਕ ਨੂੰ ਦੌਲਤ ਖਾਨ ਲੋਧੀ ਕੋਲ ਲੈ ਗਿਆ ਤੇ ਕਿਸੇ ਚੰਗੇ ਕੰਮ ਦੀ ਸ਼ਿਫਾਰਸ਼ ਕੀਤੀ।ਦੌਲਤ ਖਾਨ ਲੋਧੀ ਸੁਲਤਾਨ ਪੁਰ ਲੋਧੀ ਵਿਚ ਦੱਖਣੀ ਪੰਜਾਬ ਦਾ ਗਵਰਨਰ ਸੀ ।ਦੌਲਤ ਖਾਨ ਨੇ ਨਾਨਕ ਦਾ ਨੂਰਾਨੀ ਚਿਹਰਾ ਵੇਖਿਆ ਤੇ ਕਿਹਾ, “ਮੈਨੂੰ ਰਾਇ ਬੁਲਾਰ ਵਲੋਂ ਵੀ ਸੁਨੇਹਾ ਮਿਲਿਆ ਹੈ। ਨਾਨਕ ਤਾਂ ਹਿਸਾਬ-ਕਿਤਾਬ ਅਰਬੀ ਫਾਰਸੀ ਸਭ ਪੜ੍ਹਿਆ ਹੋਇਆ ਹੈ ।ਦਿਆਨਤਦਾਰ ਵੀ ਬੜਾ ਏ।ਆਪਣੇ ਮੋਦੀਖਾਨੇ ਨੂੰ ਸੰਭਾਲ ਲਵੇਗਾ”।ਨਾਨਕ ਨੇ ਮੋਦੀਖਾਨੇ ਆਪਣੀ ਜ਼ਿਮੇਵਾਰੀ ਸੰਭਾਲ ਲਈ।ਉਹ ਆਪਣੀ ਸਾਰੀ ਕਮਾਈ, ਆਪਣੇ ਲਈ ਕੁਝ ਵੀ ਬਚਾਏ ਬਿਨਾ, ਗਰੀਬਾˆ ਲਈ ਖਰਚ ਕਰ iਦੰਦਾ ਸੀ । ਕੰਮ ਸਮਾਪਤ ਹੋਣ ਤੇ ਵੇਈਂ ਨਦੀ ਵਿਚ ਇਸ਼ਨਾਨ ਕਰਣ ਉਪਰੰਤ ਭਗਤੀ ਵਿਚ ਲੀਨ ਹੋ ਜਾˆਦਾ। ਇਸ਼ਨਾਨ ਕਰਨ ਗਏ ਨਾਲ ਕੋਈ ਸਹਾਇਕ ਜ਼ਰੂਰ ਹੁੰਦਾ।

1575169817800.pngਗੁਰਦਵਾਰਾ ਸ੍ਰੀ ਹੱਟ ਸਾਹਿਬ (ਮੋਦੀਖਾਨਾ), ਸੁਲਤਾਨਪੁਰ ਲੋਧੀ

1575169843246.png

ਗੁਰਦਵਾਰਾ ਬੇਰ ਸਾਹਿਬ

ਇਕ ਦਿਨ ਜਦ ਉਹ ਵੇਂਈ ਵਿਚ ਇਸ਼ਨਾਨ ਲਈ ਗਿਆ ਤਾਂ ਉਸ ਦੀ ਸੁਰਤ ਪ੍ਰਮਾਤਮਾਂ ਨਾਲ ਅਜਿਹੀ ਜੁੜੀ ਕਿ ਉਸ ਨੂੰ ਰੱਬੀ ਹੁਕਮ ਪ੍ਰਾਪਤ ਹੋਇਆ।

1575169889620.png


ਗੁਰਦਵਾਰਾ ਸ੍ਰੀ ਅੰਤਰਯਾਮਤਾ ਸਾਹਿਬ, ਸੁਲਤਾਨਪੁਰ ਲੋਧੀ

ਪੁਰਾਤਨ ਜਨਮਸਾਖੀ ਵਿਚ ਦਰਜ ਹੈ (ਪੰਨਾ 40): ਆਗਿਆ ਪਰਮੇਸ਼ਰ ਕੀ ਹੋਈ, ਜੋ ਨਾਨਕ ਭਗਤੁ ਹਾਜਰੁ ਹੋਆ… ਸਾਹਬ ਮਿਹਰਬਾਨ ਹੋਆ: ‘ਨਾਨਕ ਮੈਂ ਤੇਰੇ ਨਾਲ ਹਾਂ…ਤੂ ਜਾਇ ਕਰਿ ਮੇਰਾ ਨਾਮ ਜਪਿ ਅਰੁ ਲੋਕਾਂ ਥੀਂ ਭੀ ਜਪਾਇ।ਅਰੁ ਸੰਸਾਰ ਥੀਂ ਨਿਰਲੇਪੁ ਰਹੁ। ਨਾਮੁ, ਦਾਨੁ, ਇਸਨਾਨੁ, ਸੇਵਾ, ਸਿਮਰਨ ਵਿਚਿ ਰਹੁ। ਮੈ ਤੇਰੇ ਤਾਈਂ ਆਪਣਾ ਨਾਮ ਦੀਆ ਹੈ । ਤੂ ਏਹਾ ਕਿਰਤਿ ਕਰਿ…”। ਤਬ ਫਿਰਿ ਆਗਿਆ ਆਈ, ਹਕਿਮੁ ਹੋਆ: “ ਨਾਨਕ ਜਿਸੁ ਉਪਰਿ ਲੇਰਚਿ ਨਦਰਿ ਤਿਸੁ ਉਪਰਿ ਮੇਰੀ ਨਦਰਿ।। ਜਿਸ ਉਪਰਿ ਤੇਰਾ ਕਰਮੁ, ਤਿਸੁ ਉਪਰਿ ਮੇਰਾ ਕਰਮੁ।।ਮੇਰਾ ਨੲਉ ਪਾਰਬ੍ਰਹਮ ਪਰਮੇਸਰ, ਅਰ ਤੇਰਾ ਨਾਉਂ ਗੁਰੁ ਪਰਮੇਸਰੁ…”। ਪੁਰਾਤਨ ਜਨਮਸਾਖੀ ਪੰਨਾ 41)

ਨਾਨਕ ਉਸ ਦਿਨ ਪ੍ਰਮਾਤਮਾਂ ਦਾ ਥਾਪਿਆ ਗੁਰੂ ਹੋ ਕੇ ਦਰਿਆਓਂ ਬਾਹਰ ਆਇਆ ਤੇ ‘ਫਕੀਰਾਂ ਨਾਲਿ ਜਾਇ ਬੈਠਾ। ਨਾਲ ਮਰਦਾਨਾ ਡੂਮ ਜਾਇ ਬੈਠਾ’।(ਪੁਰਾਨ ਜਨਮਸਾਖੀ ਪੰਨਾ 42) ਤਬ ਇਕ ਦਿਨ ਚੁਪ ਕਰਿ ਰਹਿਆ… ਤਬਿ ਅਗਲੇ ਦਿਨ ਬਕਿ ਖਲਾ ਹੋਇਆ, ਜੋ ‘ਨਾ ਕੋਈ ਹਿੰਦੂ ਹੈ, ਨਾ ਕੋਈ ਮੁਸਲਮਾਨੁ ਹੈ।।(ਪੁਰਾਨ ਜਨਮਸਾਖੀ ਪੰਨਾ 43) ਜਿਸਦਾ ਭਾਵ ਨਾਂ ਕੋਈ ਸੱਚਾ ਹਿੰਦੂ ਹੈ ਅਤੇ ਨਾ ਹੀ ਸੱਚਾ ਮੁਸਲਮਾਨ । ਸਾਰਿਆਂ ਦੀ ਸਿਰਜਨਾ ਇਕ ਪ੍ਰਮਾਤਮਾਂ ਨੇ ਕੀਤੀ ਤਾਂ ਕੋਈ ਧਰਮ ਨਹੀਂ ਸੀ ਨਾ ਕੋਈ ਹਿੰਦੂ ਸੀ ਨਾ ਮੁਸਲਮਾਨ।ਵਿਸ਼ਵ ਸਿਰਜਣ ਵੇਲੇ ਪ੍ਰਮਾਤਮਾਂ ਨੇ ਤਾਂ ਕੋਈ ਧਰਮ ਨਹੀਂ ਸੀ ਬਣਾਇਆ । ਇਹ ਸਾਰੇ ਧਰਮ ਤਾਂ ਬੰਦੇ ਵੱਲੋਂ ਹੀੋ ਬਣਾਏ ਗਏ ਹਨ ।ਉਸਦੀ ਨਜ਼ਰ ਵਿਚ ਸਭ ਇਕ ਸਮਾਨ ਹਨ ਇਸ ਲਈ ਸਭ ਇਕਸਾਰ ਹਨ, ਨਾ ਕੋਈ ਉਚਾ ਹੈ ਨਾਂ ਨੀਚ। ਨਾਨਕ ਕਿਹਾ, “ਪ੍ਰਮਾਤਮਾਂ ਨਾ ਹਿੰਦੂ ਹੈ, ਨਾ ਮੁਸਲਮਾਨ ਤੇ ਮੈ ਜੇਹੜਾ ਰਸਤਾ ਅਪਣਾਇਆ ਹੈ ਉਹ ਪ੍ਰਮਾਤਮਾਂ ਦਾ ਹੈ”।

ਕਾਜ਼ੀ ਇਸ ਕਥਨ ਤੇ ਸੁਲਗਿਆ ਤੇ ਦੌਲਤ ਖਾਨ ਤੇ ਜ਼ੋਰ ਪਾ ਕੇ ਗੁਰੁ ਨਾਨਕ ਨੂੰ ਫਕੀਰਾਂ ਵਿਚੋਂ ਬੁਲਵਾ ਲਿਆ ਤੇ ਪੁਛਿਆ, “ਨਾਨਕ! ਤੂ ਜੋ ਕਹਦਾ ਹੈ –ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨੁ ਹੈ- ਸੋ ਤੈਂ ਕਿਆ ਪਾਇਆ ਹੈ?” ਉਸ ਫਿਰ ਕਿਹਾ “ਹਿੰਦੂ ਤਾਂ ਭਲਾ ਨਾ ਸਹੀ ਪਰ ਮੈਂ ਤਾਂ ਸੱਚਾ ਮੁਸਲਮਾਨ ਹਾਂ”।ਤਬਿ ਬਾਬੇ ਨਾਨਕ ਕਹਿਆ ਸਲੋਕ ਰਾਗੁ ਮਾਝੁ ਵਿਚ:

ਸਲੋਕੁ ਮਃ 1 ॥ ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥ ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ ਹੋਇ ਮੁਸਲਿਮੁ ਦੀਨ ਮੁਹਾਣੈ

ਮਰਣ ਜੀਵਣ ਕਾ ਭਰਮੁ ਚੁਕਾਵੈ ॥ ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ॥ ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥ 1 ॥ (ਪੰਨਾ 141)

ਕਾਜ਼ੀ ਹੱਕਾ ਬੱਕਾ ਕੁਝ ਵੀ ਬੋਲਣ ਤੋਂ ਅਸਮਰਥ।ਪਰ ਉਹ ਰੁਕਣ ਵਾਲ ਕਦ ਸੀ ਫਿਰ ਸੋਚਕ ੇ ਆਖਣ ਲਗਾ, “ਨਮਾਜ਼ ਦਾ ਵਕਤ ਹੋ ਗਿਆ ਹੈ। ਜੇ ਨਾਨਕ ਹਿੰਦੂ ਮੁਸਲਮਾਨ ਨੂੰ ਮੰਨਦਾ ਤਾਂ ਸਾਡੇ ਨਾਲ ਨਮਾਜ਼ ਪੜ੍ਹੇ।“ ਬਾਬੇ ਆਖਿਆ, “ਸਤਬਚਨ”। ਜਦ ਨਵਾਬ ਤੇ ਕਾਜ਼ੀ ਹੋਰਾਂ ਨਾਲ ਨਮਾਜ਼ ਪੜ੍ਹ ਰਹੇ ਸਨ ਤਾਂ ਗੁਰੂ ਨਾਨਕ ਖੜੋਤਾ ਵਾਚਦਾ ਰਿਹਾ। ਕਾਜ਼ੀ ਗੁੱਸੇ ਹੋਇਆ, “ਤੂੰ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ?” ਗੁਰੂ ਨਾਨਕ ਨੇ ਸਮਝਾਇਆ, ਜੇ ਤੁਸੀਂ ਉਸ ਪ੍ਰਮਾਤਮਾਂ ਨਾਲ ਜੁੜੇ ਹੁੰਦੇ ਤਾਂ ਤੁਸੀਂ ਵੀ ਮੇਰੇ ਨਾਲ ਜੁੜੇ ਹੁੰਦੇ ਪਰ ਤੁਸੀਂ ਤਾਂ ਦੁਨਿਆਵੀ ਵਸਤਾਂ ਵਿਚ ਖੋਏ ਹੋਏ ਸੀ”। ਕਾਜ਼ੀ ਤੇ ਨਵਾਬ ਦੋਨੋਂ ਸ਼ਰਮਿੰਦਾ ਹੋਏ ਤੇ ਦੋਨੋਂ ਗੁਰੂ ਨਾਨਕ ਦੇਵ ਜੀ ਦੇ ਪੈਰੀਂ ਆਣ ਪਏ।ਗੁਰੂ ਨਾਨਕ ਦੇਵ ਜੀ ਨੇ ਰੁਖਸਤ ਮੰਗੀ ਤੇ ਮੋਦੀਖਾਨੇ ਦੀ ਨੌਕਰੀ ਤੋਂ ਅਸਤੀਫਾ ਦੇ ਦਿਤਾ। ਕਿਸੇ ਆਖਿਆ, “ਨਾਨਕ ਤਾਂ ਲੋਕਾਂ ਨੂੰ ਮੋਦੀਖਾਨਾ ਲੁਟਾਉਂਦਾ ਰਿਹਾ ਹੈ। ਉਸਤੋਂ ਹਿਸਾਬ ਲਉ”। ਜਦ ਮੋਦੀਖਾਨੇ ਦਾ ਹਿਸਾਬ ਹੋਇਆ ਤਾਂ ਕਾਫੀ ਪੈਸੇ ਵਧੇ ਜੋ ਨਵਾਬ ਨੇ ਗੁਰੂ ਨਾਨਕ ਨੂੰ ਦੇਣੇ ਚਾਹੇ ਪਰ ਗੁਰੂ ਜੀ ਨੇ ਇਹ ਪੈਸੇ ਗਰੀਬਾਂ ਵਿਚ ਵੰਡ ਦੇਣ ਲਈ ਕਿਹਾ।

ਇਸ ਪਿਛੋਂ ਗੁਰੂ ਨਾਨਕ ਜਗਤ-ਗੁਰੂ ਬਣ ਲੋਕਾਈ ਸੋਧਣ ਯਾਤਰਾਵਾਂ ਤੇ ਨਿਕਲ ਪਏ। ਪ੍ਰਮਾਤਮਾਂ ਵਲੋਂ ਮਿਲੇ ਹੁਕਮ ਅਨੁਸਾਰ ਨਾਨਕ ਨੇ ਇਸ ਸੱਚ ਦਾ ਸੁਨੇਹਾ ਸਾਰੇ ਵਿਸ਼ਵ ਵਿਚ ਫੈਲਾਉਣ ਦਾ ਜ਼ਿਮਾ ਲਿਆ।ਨਾਨਕ ਦੇ ਜਗਤ-ਗੁਰੂ ਹੋਣ ਦਾ ਇਹ ਪਹਿਲਾ ਕਦਮ ਸੀ।

ਗੁਰੂ ਨਾਨਕ ਦੇਵ ਜੀ ਦੀ ਸਿਖਿਆ ਦਾ ਵਰਨਣ ਸਿੱਖਾਂ ਦੇ ਧਰਮ ਗ੍ਰੰਥ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਖੇ ਮਿਲਦਾ ਹੈ।ਗੁਰੂ ਨਾਨਕ ਦੇਵ ਜੀ ਨੇ ਇਕ ਪ੍ਰਮਾਤਮਾਂ ਦਾ ਸਿਧਾˆਤ ਅਪਨਾਇਆ ਜਿਸ ਨੂੰ ਇਉਂ ਬਿਆਨਿਆਂ:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥(ਪੰਨਾ 1)

ਸਭ ਤੋਂ ਵੱਡਾ, ਸਭ ਨੂੰ ਰਚਣ, ਪਾਲਣ, ਵਿਸਥਾਰਨ ਤੇ ਸੰਘਾਰਣ ਵਾਲਾ ਸਿਰਫ ਪ੍ਰਮਾਤਮਾਂ ਹੀ ਹੈ । ਉਸੇ ਦਾ ਨਾਮ ਸੱਚਾ ਹੈ ਸਥਾਾਈ ਹੈ ਕਿਉਂਕਿ ਉਹ ਬਦਲਣਹਾਰ ਨਹੀਂ। ਬਾਕੀ ਸਾਰੀ ਰਚਨਾ ਬਦਲਣਹਾਰ ਹੈ ਇਸ ਲਈ ਝੂਠੀ ਹੈ ।ਸਾਰੀ ਦੁਨੀਆਂ ਦਾ ਕਰਤਾ ਹੀ ਵਿਸ਼ਵ ਦਾ ਪੁਰਖਾ ਹੈ ਜਿਸ ਦਾ ਹੁਕਮ ਸਭ ਨੇ ਮੰਨਣਾ ਹੇ ।ਉਸ ਦੇ ਹੁਕਮੋ ਬਗੈਰ ਪੱਤਾ ਵੀ ਨਹੀਂ ਹਿਲਦਾ।ਉਹ ਕਿਸੇ ਤੋਂ ਨਾ ਡਰਦਾ ਹੈ ਤੇ ਨਾਂ ਹੀ ਕਿਸੇ ਦੇ ਨਾਲ ਵੈਰ ਰਖਦਾ ਹੈ ਕਿਉਂਕਿ ਉਸ ਦੇ ਬਰਾਬਰ ਦਾ ਹੈ ਹੀ ਕੋਈ ਨਹੀਂ ਇਹ ਰਾਜੇ ਮਹਾਰਾਜੇ, ਸੁਲਤਾਨ ਖਾਨ ਵੀ ਨਹੀਂ ਜੋ ਉਸੇ ਦੇ ਹੀ ਬਣਾਏ ਹੋਏ ਹਨ।ਇਹ ਜੋ ਰਾਜੇ ਮਹਾਰਾਜੇ ਪਰਜਾ ਉਪਰ ਇਤਨੇ ਜ਼ੁਲਮ ਕਰਦੇ ਹਨ ਇਨ੍ਹਾ ਸਭ ਨੇ ਮਿਟ ਜਾਣਾ ਹੈ। ਇਹ ਸਭ ਤੋਂ ਵਡੇ ਨਹੀਂ ਇਨ੍ਹਾਂ ਤੋਂ ਵਡਾ ਪ੍ਰਮਾਤਮਾਂ ਹੈ ਤੇ ਸਭ ਉਸੇ ਹੁਕਮ ਵਿਚ ਚਲਦੇ ਹਨ ਉਸ ਦੇ ਹੁਕਮ ਬਿਨਾ ਕੁਝ ਨਹੀਂ ਕਰ ਸਕਦੇ।ਉਸਦੀ ਨਜ਼ਰ ਪੁਠੀ ਹੋ ਜਾਵੇ ਤਾਂ ਸਾਰੇ ਖਾਨ ਸੁਲਤਾਨ ਮਾਰੇ ਜਾਣਗੇ ਜਾਂ ਮੰਗਣ ਤੇ ਆ ਜਾਣਗੇ।

ਸੋ ਪਾਤਸਾਹੁ, ਸਾਹਾ ਪਾਤਿਸਾਹਿਬ, ਨਾਨਕ ਰਹਿਣ ਰਜਾਈ॥ (ਜਪੁ ਪੰਨਾ 6)

ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ॥ (ਸਿਰੀ 16)

ਨਦਰਿ ਉਪਠੀ ਜੇ ਕਰੇ ਸੁਲਤਾਨਾਂ ਘਾਉ ਕਰਾਇਦਾ। (ਆਸਾ 472)

ਭਾਣੈ ਤਖਤਿ ਵਡਾਈਆ, ਭਾਣੈ ਭੀਖ ਉਦਾਸਿ ਜੀਉ॥ (ਸੂਹੀ 762)

ਸਾਰਾ ਵਿਸ਼ਵ ਉਸੇ ਦੀ ਹੀ ਰਚਨਾ ਹੈ । ਨਾ ਉਹ ਕਿਸੇ ਤੋਂ ਡਰਦਾ ਹੈ ਤੇ ਨਾਂ ਉਸ ਦਾ ਕਿਸੇ ਨਾਲ ਵੈਰ ਹੈ।ਉਹ ਮਰਨ ਜੰਮਣ ਤੋਂ ਬਾਹਰ ਹੈ ਤੇ ਕਿਸੇ ਜੂਨ ਵਿਚ ਨਹੀਂ ਪੈਂਦਾ। ਗੁਰੂ ਦੀ ਮਿਹਰ ਸਦਕਾ ਹੀ ਉਸਨੂੰ ਪਾਇਆ ਜਾ ਸਕਦਾ ਹੈ।ਉਸੇ ਨੂੰ ਹੀ ਵਾਰ ਵਾਰ ਜਪਣਾ ਚਾਹੀਦਾ ਹੈ।ਉਸ ਦਾ ਹੁਕਮ. ਅੁਸ ਦਾ ਭਾਣਾ ਮੰਨਕੇ ਜੱਗਤ ਵਿਚ ਅਪਣੀ ਜ਼ਿਮੇਵਾਰੀ ਮਿਭਾਉਣੀ ਚਾਹੀਦੀ ਹੈ ਤੇ ਸਾਰੇ ਜੀਵਾਂ ਨੂੰ ਪਿਆਰ ਕਰਨਾ ਹੈ ਕਿਉਂਕਿ ਉਹ ਸਭ ਲਈ ਇਕ ਹੈ ਤੇ ਇਸ ਤਰ੍ਹਾˆ ਅਸੀ ਸਾਰੇ ਭਾਈ ਭਾਈ ਹਾਂ।

ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਲੋਕਾਂ ਦੇ ਸਵਾਰਥ ਕਰਕੇ ਇਨਸਾਨਾਂ ਵਿਚ ਦੀਵਾਰਾਂ ਪੈਦਾ ਹੋ ਗਈਆਂ ਹਨ । ਇਹ ਕੂੜ ਦੀ ਕੰਧ ਪ੍ਰਮਾਤਮਾਂ ਦੁਆਰਾ ਦਰਸਾਏ ਰਸਤੇ ਤੇ ਚਲ ਕੇ ਹੀ ਢਾਈ ਜਾ ਸਕਦੀ ਹੈ । ਇਹ ਕੁਦਰਤੀ ਕਾਨੂੰਨ ਸਭ ਤੇ ਲਾਗੂ ਹੁੰਦਾ ਹੈ ਅਤੇ ਸਭ ਲਈ ਇਕ ਸਮਾਨ ਹੈ । ਗੁਰੂ ਸਾਹਿਬ ਨੇ ਸਿਧਾˆਤ ਸਭ ਨੂੰ ਦਿਤਾ ਜਿਵੇ ਕਿ ਰਾਜੇ, ਦਾਸ, ਅਮੀਰ, ਗਰੀਬ, ਉਚ ਅਤੇ ਨੀਚ ਬਰਾਬਰ ਹਨ ਤੇ ਇਸੇ ਸਿਧਾˆਤ ਦਾ ਬੜਾ ਪ੍ਰਚਾਰ ਕੀਤਾ । ਉਹ ਸੰਸਾਰ ਵਿੱਚ ਸਾਰੇ ਲੋਕਾਂ ਤਕ ਪਹੰਚੇ ਅਤੇ ਸੱਚ ਦੇ ਸਿਧਾˆਤ ਦਾ ਸ਼ਬਦਾਂ ਰਾਹੀਂ ਵਿਆਖਿਆ ਕੀਤੀ । ਉਨ੍ਹਾਂ ਨੇ ਪੰਡਿਤਾਂ, ਕਾਜ਼ੀਆਂ, ਮੁਲਾਂ ਵਲੋਂ ਧਰਮ ਨੂੰ ਲੋਕਾਈ ਲੁੱਟਣ, ਭਰਮਾਉਣ, ਵਰਗਲਾਉਣ ਲਈ ਵਰਤੇ ਜਾ ਰਹੇ ਤਰੀਕਿਆਂ ਦਾ ਕੁਲ੍ਹ ਕੇ ਖੰਡਨ ਕੀਤਾ ਜਿਸ ਲਈ ਉਨ੍ਹਾਂ ਨੇ ਸੰਸਾਰ ਦੀ ਯਾਤਰਾ ਕੀਤੀ ਅਤੇ ਰਾਜਿਆˆ, ਕਾਜੀਆˆ, ਮੁਲਾˆ, ਸਿਧਾਂ, ਪੰਡਿਤਾਂ ਦੇ ਨਾਲ ਨਾਲ ਆਮ ਆਦਮੀਆˆ ਨੂੰ ਮਿਲੇ । ੳਨ੍ਹਾਂ ਨੇ ਤਾਕਤਵਾਰ ਲੋਕਾਂ ਨੂੰ ਦਸਿਆ ਕਿ ਉਹ ਵੀ ਪ੍ਰਮਾਤਮਾਂ ਦੇ ਉਤਨੇ ਹੀ ਅੰਸ ਹਨ ਜਿਤਨੇ ਗ੍ਰੀਬ ਲੋਕ।ਸਾਰੇ ਸਮਾਨ ਹਨ ਅਤੇ ਕਿਸੇ ਤਰ੍ਹਾਂ ਵੀ ਕਿਸੇ ਦੂਸਰੇ ਤੋਂ ਉਚੇ ਜਾਂ ਵਧੀਆ ਨਹੀ ਹਨ । ਸਭ ਦਾ ਪ੍ਰਮਾਤਮਾ ਤੇ ਇਕੋ ਜਿਹਾ ਅਧਿਕਾਰ ਹੈ । ਸਭ ਨੂੰ ਆਪਣੀ ਜ਼ਿੰਦਗੀ ਖੁਸ਼ਹਾਲੀ ਅਤੇ ਸੰਤੁਸ਼ਟੀ ਨਾਲ ਜਿਉਣ ਦਾ ਪੂਰਾ ਪੂਰਾ ਅਧਿਕਾਰ ਹੈ । ਉਨ੍ਹਾਂˆ ਨੂੰ ਸਭ ਨਾਲ ਵੰਡ ਕੀ ਖਾਨਾ ਚਾਹੀਦਾ ਹੈ ਨਾ ਕਿ ਖੋਹ ਕੇ ।

ਗੁਰੂ ਨਾਨਕ ਦਾ ਸੰਦੇਸ਼ ਸਚਾਈ ਤੇ ਚਲਣ, ਉਤਮ ਵਿਉਹਾਰ, ਪ੍ਰਮਾਤਮਾਂ ਦੀ ਇਕਸਾਰਤਾ, ਸਮੁਚਾ ਵਿਸ਼ਵ ਭਾਈਚਾਰਾ, ਮਾਨਵ-ਸੇਵਾ, ਸਭ ਲਈ ਸ਼ਾਂਤੀ ਤੇ ਸੁਖ ਭਰਪੂਰ ਜੀਵਨ ਦਾ ਸੀ ਜਿਸਨੂੰ ਸਭ ਨੇ ਖੁਲ੍ਹ ਕੇ ਸਵੀਕਾਰ ਵੀ ਕੀਤਾ । ਗੁਰੂ ਨਾਨਕ ਦੇਵ ਜੀ ਨੇ ਪ੍ਰਮਾਤਮਾਂ ਅਤੇ ਉਸ ਦੇ ਜੀਆˆ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ । ਉਨ੍ਹਾਂ ਦਾ ਵਿਸ਼ਵਾਸ ਸੀ ਕਿ ਪ੍ਰਮਾਤਮਾਂ ਦੇ ਬਣਾਏ ਬੰਦਿਆਂ ਨਾਲ ਪਿਆਰ ਕਰਨਾ ਅਤੇ ਉਨ੍ਹਾਂ ਦੀ ਸੇਵਾ ਕਰਨੀ ਹੀ ਪ੍ਰਮਾਤਮਾਂ ਦੀ ਸੱਚੀ ਭਗਤੀ ਹੈ ।ਇਸ ਤਰ੍ਹਾਂ ਉਨ੍ਹਾਂ ਨੇ ਲੋਕਾਂ ਨੂੰ ਸਹੀ ਧਰਮ ਬਾਰੇ ਚਾਨਣਾ ਪਾਇਆ । ਸਹੀ ਅਰਥਾਂ ਵਿੱਚ ਧਰਮ ਹੀ ਸਭ ਕੁਝ ਹੈ ਜਿਸ ਨੇ ਸਮਾਜ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ । ਸਾਰੇ ਮਨੁੱਖ ਜਾਤੀ ਦਾ ਇਕੋ ਧਰਮ ਹੈ ਕਿਉਂਕਿ ਸਾਰਾ ਵਿਸ਼ਵ ਉਸੇ ਦਾ ਰਚਿਆ ਹੋਇਆ ਹੈ।ਗੁਰੂ ਜੀ ਨੇ ਕਵਿਤਾ ਅਤੇ ਸੰਗੀਤ ਨੂੰ ਸਭ ਕੋਲ ਪਹੰਚਣ ਦਾ ਤਰੀਕਾ ਅਪਣਾਇਆ । ਉਨ੍ਹਾਂˆ ਨੇ ਪ੍ਰਮਾਤਮਾਂ ਦਾ ਵਰਨਣ ਅਲਗ ਅਲਗ ਰੂਪਾਂ ਵਿੱਚ ਕੀਤਾ । ਉਨ੍ਹਾਂ ਨੇ ਸਭ ਨੂੰ ਧਰਮ, ਜਾਤੀ, ਰੰਗ ਦੇ ਅਧਾਰ ਤੇ ਚਲ ਰਹੇ ਭੇਦ-ਭਾਵਾਂ ਨੂੰ ਭੁਲਣ ਲਈ ਕਿਹਾ । ਉਨ੍ਹਾਂ ਨੇ ਅਪਣੇ ਸਿਧਾˆਤ ‘ਕਿਰਤ ਕਰਨਾ, ਨਾਮ ਜਪਣ ਅਤੇ ਵੰਡ ਛਕਣ’ ਦਾ ਪ੍ਰਚਾਰ ਵੀ ਕੀਤਾ ਤੇ ਖੁਦ ਕਰਤਾਰਪੁਰ ਰਹਿੰਦੇ ਵਕਤ ਅਪਣਾਇਆ ਵੀ।ਇਸਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਸਿਧਾˆਤ ਸਾਰੇ ਵਿਸ਼ਵ ਲਈ ਸਮਾਜਿਕ ਤੇ ਰਾਜਨੀਤਕ ਜੀਵਨ ਵਿੱਚ ਨਿਖਾਰ ਲਿਆਉਣ ਦਾ ਸੀ।

ਗੁਰੂ ਨਾਨਕ ਦੇਵ ਜੀ ਦੇ ਸਿਧਾˆਤ ਦਾ ਅਸਰ ਸਾਰੇ ਜਗਤ ਤੇ ਪਿਆ ਤੇ ਸਾਰੇ ਜਗਤ ਨੇ ਇਸ ਨੂੰ ਸਵਿਕਾਰ ਕੀਤਾ।ਇਸ ਦੀ ਕਾਮਯਾਬੀ ਸਦਕਾ ਸਮੁਚੇ ਸਮਾਜ ਵਿਚ ਫੈਲੇ ਫਰਕ ਨੂੰ ਖਤਮ ਕਰ ਦਿਤਾ।ਨਤੀਜੇ ਦੇ ਤੌਰ ਤੇ ਗੁਰੂ ਸਾਹਿਬ ਜੀ ਦੇ ਉਪਾਸ਼ਕ ਦੀ ਗਿਣਤੀ 15 ਕ੍ਰੋੜ ਹੋ ਗਈ । ਉਨ੍ਹਾਂ ਦੇ ਉਪਾਸ਼ਕਾਂ ਵਿਚ ਸਿੱਖ, ਖਾਲਸੇ, ਨਾਨਕਪੰਥੀ, ਸਿੰਧੀ, ਨਿਰੰਕਾਰੀ, ਰਾਧਾਸਵਾਮੀ, ਸਿਕਲੀਗਰ, ਵਣਜਾਰੇ, ਸਤਨਾਮੀ, ਜੌਹਰੀ, ਕਰਮਾਪਾ ਲਾਮਾ, ਕੁਰੇਸ਼ ਅਤੇ ਬੁੱਧ ਆਦਿ ਹਨ ਜੋ ਗੁਰੂ ਨਾਨਕ ਦੇਵ ਜੀ ਦੇ ਉਪਾਸ਼ਕ ਸਨ ।ਕਈ ਪੀੜੀਆਂ ਲੰਘ ਚੁਕੀਆਂ ਹਨ ਪਰ ਗੁਰੂ ਨਾਨਕ ਦੇਵ ਜੀ ਦੇ ਉਪਾਸ਼ਕਾˆ ਦੀ ਗਿਣਤੀ ਲਗਾਤਾਰ ਵਧੱਦੀ ਜਾ ਰਹੀ ਹੈ । ਦਸ ਗੁਰੂ ਸਾਹਿਬਾਨ (ਸਣੇ ਗੁਰੁ ਗ੍ਰੰਥ ਸਾਹਿਬ) ਨੇ ਗੁਰੂ ਨਾਨਕ ਦੇਵ ਦੁਆਰਾ ਦਿਤੇ ਸਿਧਾˆਤ ਨੂੰ ਦ੍ਰਿੜ ਕਰਵਾਇਆ । ਉਨ੍ਹਾਂ ਨੇ ਆਪਣੀ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸਿਧਾਤਾਂ ਵਿਚ ਕੋਈ ਫਰਕ ਦਾ ਨਹੀਂ ਪਾਇਆ । ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਉਨ੍ਹਾਂ ਦਾ ਜ਼ਿਕਰ ‘ਮਹਿਲ’ ਕਰਕੇ ਆਉˆਦਾ ਹੈ ਜਿਵੇਂ ਕਿ ਮਹਿਲ 5 ਦਾ ਅਰਥ ਹੈ ਗੁਰੂ ਅਰਜਨ ਦੇਵ ਜੀ । ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿਧਾˆਤ ਇਤਨੇ ਸੋਖੇ ਹਨ ਕਿ ਉਹ ਸਭ ਦੇ ਦਿਲਾˆ ਵਿਚ ਘਰ ਕਰ ਰਹੇ ਹਨ ਤੇ ਉਨ੍ਹਾਂ ਉਤੇ ਸੌਖਿਆਂ ਹੀ ਚੱਲਿਆ ਜਾ ਸਕਦਾ ਹੈ।ਉਨ੍ਹਾˆ ਦਾ ਸਿਧਾˆਤ ਪੂਰੇ ਜਗਤ ਲਈ ਅਤੇ ਹਰ ਸਮੇ ਲਈ ਹਨ ਜਿਸ ਲਈ ਉਨ੍ਹਾਂ ਨੂੰ ਜਗਤ-ਗੁਰੂ ਕਰਕੇ ਜਾਣਿਆ ਜਾਂਦਾ ਹੈ । ਇਤਨੇ ਘਟ ਸਮੇ ਵਿੱਚ ਕੀਤੇ ਗਏ ਗੁਰੂ ਸਾਹਿਬ ਦੇ ਇਤਨੇ ਵੱਡੇ ਕੰਮ ਸਹੀ ਮਾਇਨੇ ਵਿੱਚ ਇਕ ਚਮਤਕਾਰ ਹੀ ਹਨ ।
 

Attachments

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

This Shabd is found on page 874 of the SGGS ji.

First, the CONTEXT.

The systematic corruption of spirituality by the clergy is a phenomenon that cuts across all major spiritual thought...

SPN on Facebook

...
Top