- Jan 3, 2010
- 1,254
- 422
- 79
ਗੁਰੂ ਗੋਬਿੰਦ ਸਿੰਘ ਦੀ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-13
ਡਾ: ਦਲਵਿੰਦਰ ਸਿੰਘ ਗ੍ਰੇਵਾਲਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ
9815366726
ਮਨੀ ਮਾਜਰਾ
ਸਾਡਾ ਅਗਲਾ ਪੜਾ ਮਨੀ ਮਾਜਰਾ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਗੁਰਦੁਆਰਾ ਕੋਹਣੀ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਸਥਾਪਤ ਹਨ। ਫਾਸਲਾ 78 ਕਿਲੋਮੀਟਰ ਸੀ ਜੋ ਸ਼ਾਹਰਾਹ ਐਨ ਐਚ 7 ਉਤੇ ਡੇਢ ਘੰਟੇ ਵਿੱਚ ਤਹਿ ਹੋਣ ਦੀ ਆਸ ਸੀ।
ਸਵੇਰੇ ਸੱਤ ਵਜੇ ਅਸੀਂ ਕਪਾਲਮੋਚਨ ਦੇ ਗੁਰੂ ਜੀ ਨਾਮ ਸਬੰਧਤ ਦੋਨੋਂ ਗੁਰਦੁਆਰਿਆਂ ਅੱਗੇ ਨਤਮਸਤਕ ਹੋਕੇ ਸਢੌਰੇ ਵੱਲ ਚੱਲ ਪਏ। ਉਸ ਤੋਂ ਅੱਗੇ ਨੇਸ਼ਨਲ ਹਾਈਵੇ 7 ਉਤੇ ਸ਼ਹਿਜ਼ਾਦਪੁਰ, ਬਰਵਾਲਾ, ਪੰਚਕੂਲਾ ਹੁੰਦੇ ਹੋਏ ਮਨੀਮਾਜਰਾ ਪਹੁੰਚਣਾ ਸੀ। ਪਰ ਥੋੜਾ ਚੱਲੇ ਹੀ ਸਾਂ ਕਿ ਇਕਦਮ ਬਹੁਤ ਹੀ ਜ਼ੋਰਦਾਰ ਬਾਰਿਸ਼ ਸ਼ੁਰੂ ਹੋ ਗਈ । ਕਾਲੇ ਬੱਦਲ ਅਸਮਾਨ ਤੇ ਹੀ ਨਹੀਂ ਧਰਤੀ ਤੇ ਵੀ ਉੱਤਰ ਪਏ। ਕਾਰ ਦੀਆਂ ਰੋਸ਼ਨੀਆਂ ਜਗਾਉਣੀਆਂ ਪਈਆਂ ਸਾਰੀ ਟ੍ਰੈਫਿਕ ਦੀਆਂ ਜਗਦੀਆਂ ਰੋਸ਼ਨੀਆਂ ਵੀ ਮੱਧਮ ਲੱਗਣ ਲੱਗ ਪਈਆਂ ਸਨ। ਸਢੌਰਾ ਪਹੁੰਚਦੇ ਪਹੁੰਚਦੇ ਸੜਕ ਉਤੇ ਇਤਨਾ ਪਾਣੀ ਆ ਗਿਆ ਸੀ ਜਿਵੇਂ ਹੜ੍ਹ ਆ ਗਿਆ ਹੁੰਦਾ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਸੀ। ਮੈਂ ਜ਼ਿੰਦਗੀ ਵਿੱਚ ਏਨੇ ਗਰਜਦੇ ਕਾਲੇ ਬੱਦਲ ਅਤੇ ਧਰਤੀ ਉੱਤੇ ਕੁਝ ਹੀ ਮਿੰਟਾਂ ਵਿੱਚ ਮੀਂਹ ਦਾ ਇਤਨਾ ਪਾਣੀ ਨਹੀ ਵੇਖਿਆ ਗਿਆ ਸੀ। ਸ਼ਾਇਦ ਬੱਦਲ ਹੀ ਫਟ ਗਿਆ ਸੀ।ਗੁਰਦੁਆਰਾ ਸਾਹਿਬ ਸੜਕ ਦੇ ਨੇੜੇ ਹੀ ਸੀ ਪਰ ਉਸ ਅੱਗੇ ਦੀ ਜਿਸ ਤਰ੍ਹਾਂ ਪਾਣੀ ਦਾ ਭਰਿਆ ਨਾਲ ਵਗ ਰਿਹਾ ਸੀ ਸਾਡਾ ਹੀਆ ਨਹੀਂ ਪਿਆ ਕਿ ਏਨੇ ਤੇਜ਼ ਪਾਣੀ ਵਿੱਚ ਉਤਰੀਏ ਸੋ ਸਢੌਰੇ ਦੀ ਯਾਤਰਾ ਵਿੱਚੇ ਹੀ ਛੱਡ ਅਸੀਂ ਮਨੀਮਾਜਰਾ ਵਲ ਵਧ ਗਏ। ਮੀਂਹ ਨੇ ਸਾਨੂੰ ਸ਼ਹਿਜ਼ਾਦਪੁਰ ਤੱਕ ਨਹੀਨ ਛੱਡਿਆ।ਇੱਕ ਥਾਂ ਕਾਰਾਂ ਟਰੱਕਾਂ ਦੀ ਲੰਬੀ ਲਾਈਨ ਨੇ ਤਾਂ ਸਾਨੂੰ ਡਰਾ ਹੀ ਦਿਤਾ ਸੀ ਪਰ ਕੁੱਝ ਚਿਰ ਰੁਕਣ ਤੋਂ ਬਾਦ ਕਾਫਲਾ ਚੱਲ ਪਿਆ। ਅਸਲ ਵਿੱਚ ਇੱਕ ਨਾਲਾ ਸੜਕ ਉੱਤੋਂ ਦੀ ਤੇਜ਼ੀ ਨਾਲ ਵਗ ਰਿਹਾ ਸੀ ਜਿਸ ਦੇ ਤੇਜ਼ ਵਹਾ ਵਿੱਚੋਂ ਦੀ ਜਾਣ ਲੱਗੇ ਕਾਰਾਂ ਤਾਂ ਕੀ ਟਰੱਕਾਂ ਵਾਲੇ ਵੀ ਡਰਦੇ ਸਨ। ਪੌਣਾ ਕੁ ਘੰਟਾ ਉਡੀਕਣ ਪਿੱਛੋਂ ਨਾਲੇ ਦਾ ਸੀਂ ਵਿਸ਼ਾਲ ਸੁੰਦਰ ਗੁਰਦੁਆਰਾ ਕੋਹਣੀ ਸਾਹਿਬ ਦੇ ਦਰਸ਼ਨ ਜਾ ਕੀਤੇ।
ਗੁਰਦੁਆਰਾ ਕੋਹਣੀ ਸਾਹਿਬ, ਮਨੀਮਾਜਰਾ, ਚੰਡੀਗੜ੍ਹ
ਗੁਰਦੁਆਰਾ ਸ਼੍ਰੀ ਕੋਹਨੀ ਸਾਹਿਬ ਚੰਡੀਗੜ੍ਹ ਦੇ ਇੱਕ ਛੋਟੇ ਜਿਹੇ ਕਸਬੇ ਮਨੀਮਾਜਰਾ ਵਿੱਚ ਹੈ, ਜੋ ਗੁਰਦੁਆਰਾ ਮੰਜੀ ਸਾਹਿਬ ਮਨੀ ਮਾਜਰਾ ਮੰਦਰ 'ਤੇ ਪ੍ਰਸਿੱਧ ਮਾਤਾ ਮਨਸਾ ਦੇਵੀ ਮੰਦਰ ਤੋਂ ਲਗਭਗ ਇੱਕ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਮਨੀ ਮਾਜਰਾ ਦੇ ਪਿੰਡ ਭੈਂਸਾ ਟਿੱਬਾ ਵਿੱਚ ਸਥਿਤ ਹੈ। (1)
ਗੁਰੂ ਗੋਬਿੰਦ ਸਿੰਘ ਜੀ 1746 (ਵਿਕਰਮ ਸੰਵਤ) ਵਿੱਚ ਰੋਪੜ ਤੋਂ ਸ਼੍ਰੀ ਕੋਹਨੀ ਸਾਹਿਬ ਆਏ ਸਨ, ਜੋ ਗੁਰੂ ਸਾਹਿਬ ਦੀ ਪੂਜਾ ਕਰਨ ਵਾਲੀ ਇੱਕ ਬ੍ਰਾਹਮਣ ਲੜਕੀ ਅਨਪੂਰਨਾ ਦੀ ਬੇਨਤੀ 'ਤੇ ਆਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ 17 ਪਹਿਰ ਦਾ ਸਿਮਰਨ ਕੀਤਾ ਸੀ। ਇੱਥੇ ਰਹਿੰਦਿਆਂ ਅਨਪੂਰਨਾ ਨੇ ਗੁਰੂ ਸਾਹਿਬ ਅਤੇ ਉਨ੍ਹਾਂ ਨਾਲ ਆਈਆਂ ਸੰਗਤਾਂ ਨੂੰ ਭੋਜਨ ਛਕਾਇਆ। ਇਹ ਦੇਖ ਕੇ ਗੁਰੂ ਸਾਹਿਬ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਕਿ ਇੱਥੇ ਗੁਰਦੁਆਰੇ ਤੋਂ ਪਹਿਲਾਂ ਉਸ ਦੇ ਨਾਮ 'ਤੇ ਇਕ ਮੰਦਰ ਬਣਾਇਆ ਜਾਵੇਗਾ ਅਤੇ ਜੋ ਕੋਈ ਵੀ ਇੱਥੇ ਸੱਚੀ ਸ਼ਰਧਾ ਨਾਲ ਆਵੇਗਾ, ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ।।(2)(3)()(5)
References
- "Gurdwara Koohni Sahib - SikhiWiki, free Sikh encyclopedia". www.sikhiwiki.org.
- "Koohni Sahib Gurdwara - Chandigarh Kuhni Sahib Gurdwara - Gurudwara Bageecha Sahib Near Chandigarh". www.chandigarh.co.uk.
- "Gurdwara Koohni Sahib, Chandigarh". www.nativeplanet.com.
- "Historical Gurudwaras". www.historicalgurudwaras.com.
- "Gurudwara Koohni Sahib, Panchkula". World Gurudwaras.
ਇਕ ਕਿਲੋਮੀਟਰ ਤੇ ਹੀ ਗੁਰਦੁਆਰਾ ਮੰਜੀ ਸਾਹਿਬ ਸੀ। ਟ੍ਰੈਫਿਕ ਹੋਣ ਕਰਕੇ ਏਥੇ ਪਹੁੰਚਣ ਲਈ ਕੁਝ ਸਮਾਂ ਜ਼ਰੂਰ ਲਗਿਆ ਪਰ ਜਦ ਇਕ ਬਹੁਤ ਹੀ ਦਿਲ ਖਿਚਵੇਂ ਪਿਆਰੇ ਗੁਰਦੁਆਰਾ ਭਵਨ ਤੇ ਨਜ਼ਰ ਪਈ ਤਾਂ ਦਿਲ ਖੁਸ਼ ਹੋ ਗਿਆ ਤੇ ਸਾਰੀ ਥਕਾਵਟ ਲਹਿ ਗਈ।
ਗੁਰਦੁਆਰਾ ਮੰਜੀ ਸਾਹਿਬ (ਮਨੀਮਾਜਰਾ)
ਗੁਰਦੁਆਰਾ ਮੰਜੀ ਸਾਹਿਬ ਮਨੀ ਮਾਜਰਾ
ਗੁਰਦੁਆਰਾ ਮੰਜੀ ਸਾਹਿਬ (ਮਾਤਾ ਰਾਜ ਕੌਰ) ਮਨੀਮਾਜਰਾ ਚੰਡੀਗੜ ਵਿਖੇ ਸਥਿਤ ਹੈ। ਇਹ ਇੱਕ ਪਵਿੱਤਰ ਸਥਾਨ ਹੈ ਜਿੱਥੇ ਮਾਤਾ ਰਾਜ ਕੌਰ; ਬਾਬਾ ਰਾਮ ਰਾਇ ਦੀ ਪਤਨੀ ਦੀ ਰਹਾਇਸ਼ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆ ਕੇ ਮਨੀਮਾਜਰਾ ਪਿੰਡ ਨੂੰ ਪਵਿੱਤਰ ਸਥਾਨ ਬਣਾਇਆ। ਭਾਈ ਸੰਤੋਖ ਸਿੰਘ ਜੀ ਦੇ "ਸੂਰਜ ਪ੍ਰਕਾਸ਼" ਪੰਨਾ ਨੰਬਰ 4715-4718 'ਤੇ ਲਿਖਦੇ ਹਨ: "ਸ੍ਰੀ ਗੁਰੂ ਹਰਿਰਾਇ ਜੀ ਦੇ ਸਪੁੱਤਰ ਬਾਬਾ ਰਾਮ ਰਾਇ ਜੀ ਦੀ ਪਤਨੀ ਮਾਤਾ ਰਾਜ ਕੌਰ ਜੀ (ਮਾਤਾ ਮਲੂਕੀ) ਆਪਣੇ ਪਤੀ ਤੋਂ ਪਰੇਸ਼ਾਨ ਹੋ ਕੇ ਦੇਹਰਾਦੂਨ ਤੋਂ ਮਨੀਮਾਜਰਾ ਆ ਕੇ ਰੁਕੇ। ਇੱਥੇ ਰਾਮ ਰਾਏ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਬਾਣੀ ਵਿੱਚ ਇੱਕ ਆਇਤ ਬਦਲ ਦਿੱਤੀ ਸੀ, ਜਿੱਥੇ "ਮਿੱਟੀ ਮੁਸਲਮਾਨ ਦੀ" ਦੀ ਥਾਂ "ਮਿੱਟੀ ਬੇ-ਇਮਾਨ ਦੀ" ਕਰ ਦਿੱਤੀ ਗਈ ਸੀ। ਮਾਤਾ ਰਾਜ ਕੌਰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਘਰ ਦੀ ਇੱਕ ਮਹਾਨ ਪੈਰੋਕਾਰ ਸੀ। ਮਾਤਾ ਰਾਜ ਕੌਰ ਨਿਰਾਦਰ ਨਾ ਸਹਾਰ ਸਕੀ ਅਤੇ ਰਾਮ ਰਾਇ ਨੂੰ ਛੱਡ ਕੇ ਮਨੀਮਾਜਰਾ ਆ ਗਈ। ਮਨੀਮਾਜਰਾ ਆ ਕੇ ਮਾਤਾ ਰਾਜ ਕੌਰ ਨੇ ਬਹੁਤ ਪੂਜਾ ਅਰਚਨਾ ਕੀਤੀ ਅਤੇ ਲੋਕ ਉਨ੍ਹਾਂ ਦੇ ਚੇਲੇ ਬਣ ਗਏ।
ਇੱਕ ਵਾਰ ਬਰਸਾਤ ਦੇ ਮੌਸਮ ਵਿੱਚ ਮਾਤਾ ਰਾਜ ਕੌਰ ਦੇ ਘਰ ਦਾ ਥੰਮ ਟੁੱਟਣਾ ਸ਼ੁਰੂ ਹੋ ਗਿਆ। ਮਾਤਾ ਜੀ ਨੇ ਆਪਣੇ ਇੱਕ ਚੇਲੇ ਨੂੰ ਇੱਕ ਧਨੀ ਵਿਅਕਤੀ ਭਾਰ ਮੱਲ ਕੋਲ ਮੁਰੰਮਤ ਕਰਵਾਉਣ ਲਈ ਭੇਜਿਆ ਪਰ ਭਾਰ ਮੱਲ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਫਿਰ ਮਾਤਾ ਜੀ ਨੇ ਆਪਣੇ ਚੇਲੇ ਨੂੰ ਗਰੀਬੂ ਜੱਟ ਕੋਲ ਭੇਜਿਆ ਅਤੇ ਇੱਕ ਬੇਰ ਦੇ ਦਰਖਤ ਦਾ ਤਣਾ ਕੱਟ ਕੇ ਰਾਤੋ ਰਾਤ ਥੰਮ ਦੇ ਹੇਠਾਂ ਰੱਖ ਦਿੱਤਾ। ਮਾਤਾ ਜੀ ਉਸ ਦੀ ਸੇਵਾ ਤੋਂ ਪ੍ਰਸੰਨ ਹੋਏ ਅਤੇ ਉਨ੍ਹਾਂ ਤੋਂ ਆਪਣੀ ਇੱਛਾ ਪੁੱਛੀ। ਗਰੀਬੂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਰਾਜੇ ਦੀ ਪਰਜਾ ਨਾ ਬਣ ਜਾਣ ਸਗੋਂ ਰਾਜੇ ਬਣ ਜਾਣ। ਮਾਤਾ ਜੀ ਨੇ ਉਸਨੂੰ ਵਰਦਾਨ ਦਿੱਤਾ ਕਿ ਉਹ ਰਾਜਾ ਬਣੇਗਾ ਅਤੇ ਭਾਰ ਮੱਲ ਉਸਦੇ ਅਧੀਨ ਕਿਰਾਏਦਾਰ ਹੋਵੇਗਾ। ਮਾਤਾ ਰਾਜ ਕੌਰ ਦੇ ਵਰਦਾਨ ਨਾਲ, ਗਰੀਬੂ ਜੱਟ ਰਾਜਾ ਬਣ ਗਿਆ ਅਤੇ ਭਾਰ ਮੱਲ ਕਿਰਾਏਦਾਰ।
ਕਵੀ ਸੇਵਾ ਸਿੰਘ ਕੌਸ਼ਲ ਸਾਹਿਤ ਸਿਰਜਣਾ ਦੁਆਰਾ ਰਚਿਤ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਸੰਮਤ 1745 ਬਿਕਰਮੀ 28 ਕੱਤਕ ਸੁਦੀ 15 ਨੂੰ ਭੰਗਾਣੀ ਦੇ ਯੁੱਧ ਤੋਂ ਬਾਅਦ ਕਪਾਲ ਮੋਚਨ ਵਿਖੇ ਆਏ ਅਤੇ ਕਪਾਲ ਮੋਚਨ ਤੋਂ ਹੁੰਦੇ ਹੋਏ ਰਾਣੀ ਰਾਏਪੁਰ ਪਹੁੰਚੇ। ਮੱਘਰ ਵਦੀ 10 ਸੰਮਤ 1745 ਬਿਕਰਮੀ ਨੂੰ ਮਾਤਾ ਰਾਜ ਕੌਰ ਦਾ ਸਥਾਨ ਮਨੀਮਾਜਰਾ ਵਿੱਚ। ਗੁਰੂ ਜੀ ਨੇ ਮਾਤਾ ਜੀ ਨਾਲ ਕੁਝ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਕਿਹਾ ਕਿ ਜਦੋਂ ਵੀ ਉਹ ਉਨ੍ਹਾਂ ਨੂੰ ਬੁਲਾਵੇਗੀ, ਉਹ ਉਨ੍ਹਾਂ ਦੀ ਸੇਵਾ ਲਈ ਜ਼ਰੂਰ ਆਉਣਗੇ।
ਪਵਿੱਤਰ ਅਸਥਾਨ ਜਿੱਥੇ ਮਾਤਾ ਰਾਜ ਕੌਰ ਅਤੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਅਤੇ ਪਿੰਡ ਮਨੀਮਾਜਰਾ ਨੂੰ ਇੱਕ ਪਵਿੱਤਰ ਸਥਾਨ ਬਣਾਇਆ । ਜੋ ਕੋਈ ਵੀ ਸ਼ਰਧਾ ਨਾਲ ਇਸ ਅਸਥਾਨ 'ਤੇ ਆਉਂਦਾ ਹੈ, ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ।
ਇਹ ਗੁਰਦੁਆਰਾ ਚੰਡੀਗੜ੍ਹ ਦੇ ਮਨੀਮਾਜਰਾ ਸ਼ਹਿਰ ਵਿੱਚ ਸਥਿਤ ਹੈ। ਫਨ ਰਿਪਬਲਿਕ ਸਿਨੇਮਾ ਤੋਂ ਸੜਕ ਸਿੱਧੀ ਜਾਂਦੀ ਹੈ ਅਤੇ 700 ਮੀਟਰ ਬਾਅਦ ਗੁਰਦੁਆਰਾ ਖੱਬੇ ਪਾਸੇ ਹੈ। ਇਹ ਗੁਰਦੁਆਰਾ, ਗੁਰਦੁਆਰਾ ਕੋਹਨੀ ਸਾਹਿਬ ਤੋਂ ਇੱਕ ਕਿਲੋਮੀਟਰ ਦੂਰ ਹੈ।
ਇਨ੍ਹਾਂ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਅਸੀਂ ਅਪਣੇ ਬੇਟੇ ਨਵਤੇਜ ਕੋਲ ਮੋਹਾਲੀ ਪਹੁੰਚੇ ਜਿੱਥੇ ਉਸ ਦਾ ਸਾਰਾ ਪਰਿਵਾਰ ਤੇ ਮੇਰੇ ਦੋਨੋਂ ਕੁੜਮ ਵੀ ਪਹੁੰਚੇ ਹੋਏ ਸਨ। ਮੇਰੇ ਪੋਤਰੇ ਗੁਰਸਰਤਾਜ ਸਿੰਘ ਅਤੇ ਤੇਜਵੀਰ ਸਿੰਘ ਅਤੇ ਪੋਤਰੀ ਜੋ ਬੰਗਲੌਰ ਤੋਂ ਰਾਤ ਨੂੰ ਹੀ ਫਲਾਈਟ ਫੜ ਕੇ ਆਈ ਸੀ, ਸਭ ਸਾਡਾ ਵਿਆਹ ਦਾ ਪੰਜਾਹਵਾਂ ਸਾਲ ਮਨਾਉਣ ਲਰੀ ਉਤਸੁਕਤਾ ਨਾਲ ਉਡੀਕ ਕਰ ਰਹੇ ਸਨ।