• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਗੁਰੂ ਗੋਬਿੰਦ ਸਿੰਘ ਦੀ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-12-ਕਪਾਲਮੋਚਨ

Dalvinder Singh Grewal

Writer
Historian
SPNer
Jan 3, 2010
1,254
422
79
ਗੁਰੂ ਗੋਬਿੰਦ ਸਿੰਘ ਦੀ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-12
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ
9815366726

ਕਪਾਲਮੋਚਨ

1689121414775.png


ਕਾਲਸੀ ਤੋਂ ਅਸੀਂ ਜਾਣਾ ਤਾਂ ਅਤਲੇਓ ਸੀ ਪਰ ਭਾਰੀ ਬਾਰਿਸ਼ ਦੀ ਚਿਤਾਵਨੀ ਕਰਕੇ ਤੇ ਰਸਤਾ ਟੌਸ ਨਦੀ ਦੇ ਨਾਲ ਨਾਲ ਪਹਾੜੀ ਹੋਣ ਕਰਕੇ ਸਾਨੂੰ ਕਾਲਸੀ ਵਾਸੀਆਂ ਨੇ ਸਲਾਹ ਦਿਤੀ ਕਿ ਇਸ ਵੇਲੇ ਅਤਲੇਓ ਜਾਣਾ ਸਹੀ ਨਹੀਂ ਹੋਵੇਗਾ। ਉਨਾਂ ਦੀ ਸਲਾਹ ਮੰਨ ਕੇ ਅਸੀਂ ਅੱਗੇ ਕਪਾਲ ਮੋਚਨ ਜਾਣ ਦਾ ਪ੍ਰੋਗ੍ਰਾਮ ਬਣਾਇਆ।ਅਸਮਾਨ ਬੱਦਲਾਂ ਨਾਲ ਘਿਰਿਆ ਹੋਇਆ ਸੀ ਤੇ ਕਿਣਮਿਣ ਕਾਣੀ ਸ਼ੁਰੂ ਹੋ ਗਈ ਸੀ। ਰਸਤਾ ਸ਼ਾਹਮਾਰਗ 907 ਦਾ ਸੀ ਜੋ ਵਿਕਾਸ ਨਗਰ, ਹਰਬਰਟ ਗੰਜ ਤੇ ਪਾਉਂਟਾ ਸਾਹਿਬ ਵਿੱਚੋਂ ਸੀ। ਕੁੱਲ ਫਾਸਲਾ 81.5 ਕਿਲੋਮੀਟਰ ਹੈ ਜਿਸ ਲਈ ਤਕਰੀਬਨ ਪੌਣੇ ਦੋ ਘੰਟੇ ਲੱਗਣੇ ਸਨ।
1689121456161.png


ਕਪਾਲ ਮੋਚਨ ਨੂੰ ਗੋਪਾਲ ਮੋਚਨ ਵੀ ਕਿਹਾ ਜਾਂਦਾ ਹੈ। ਯਮੁਨਾਨਗਰ ਸ਼ਹਿਰ-ਜਗਾਧਾਰੀ ਕਸਬੇ ਤੋਂ 17 ਕਿਲੋਮੀਟਰ ਉੱਤਰ-ਪੂਰਬ ਵਿੱਚ, ਯਮੁਨਾਨਗਰ ਜ਼ਿਲ੍ਹੇ, ਹਰਿਆਣਾ, ਭਾਰਤ ਵਿੱਚ ਬਿਲਾਸਪੁਰ ਰੋਡ ਉੱਤੇ ਸਥਿਤ ਹੈ।(1) ਹਨ।ਕਪਾਲ ਮੋਚਨ ਹਿੰਦੂਆਂ ਅਤੇ ਸਿੱਖਾਂ ਦੋਵਾਂ ਲਈ ਇੱਕ ਪ੍ਰਾਚੀਨ ਤੀਰਥ ਸਥਾਨ ਹੈ। ਇਥੇ ਗੁਰੂ ਨਾਨਕ ਦੇਵ ਜੀ ਅਤੇ ਗੁਰ ਗੋਬਿੰਦ ਸਿੰਘ ਜੀ ਦੇ ਚਰਨ ਪਏ। ਇਸ ਦੀ ਮਹੱਤਤਾ ਇਸ ਤੱਥ ਤੋਂ ਸਪੱਸ਼ਟ ਹੁੰਦੀ ਹੈ ਕਿ ਇਸ ਦਾ ਨਾਮ ਮਹਾਂਭਾਰਤ ਅਤੇ ਪੁਰਾਣਾਂ ਵਿਚ ਕਈ ਥਾਵਾਂ 'ਤੇ ਆਉਂਦਾ ਹੈ। ਕਪਾਲ ਮੋਚਨ ਨੂੰ ਤਿੰਨੋਂ ਪੌਰਾਣਿਕ ਸੰਸਾਰਾਂ ਵਿੱਚ ਪ੍ਰਸਿੱਧ ਦੱਸਿਆ ਗਿਆ ਹੈ। ਇਹ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ। ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਸ਼ਰਧਾਲੂ ਪਾਪਾਂ ਤੋਂ ਛੁਟਕਾਰਾ ਪਾ ਲੈਂਦੇ ਹਨ। ਕਪਾਲ ਮੋਚਨ ਸਰਸਵਤੀ ਨਦੀ ਦੇ ਕੰਢੇ ਇੱਕ ਕੁਦਰਤੀ ਵਾਤਾਵਰਨ ਹੈ।ਇਸ ਸਥਾਨ ਦਾ ਜ਼ਿਕਰ ਪੁਰਾਣਾਂ ਅਤੇ ਮਹਾਭਾਰਤ ਵਿੱਚ ਮਿਲਦਾ ਹੈ, (4) ਅਤੇ ਮਹਾਦੇਵ, ਰਾਮ ਅਤੇ ਪਾਂਡਵਾਂ ਦੁਆਰਾ ਇਸ ਦੀ ਯਾਤਰਾ ਕੀਤੀ ਗਈ ਸੀ। ਮਹਾਦੇਵ ਮੰਦਰ ਵਿੱਚ ਬ੍ਰਹਮਾ ਜੀ ਨੂੰ ਮਾਰਨ ਤੋਂ ਬਾਅਦ ਮਹਾਦੇਵ ਵੀ ਇਸ ਸਥਾਨ 'ਤੇ ਆਏ ਸਨ। ਸਥਾਨਕ ਕਥਾ ਦੇ ਅਨੁਸਾਰ, ਤ੍ਰੇਤਾ ਯੁੱਗ (ਉਮਰ) ਵਿੱਚ ਭਗਵਾਨ ਰਾਮ ਰਾਵਣ ਨੂੰ ਮਾਰਨ ਤੋਂ ਬਾਅਦ ਆਪਣੇ ਪੁਸ਼ਪਕ ਵਿਮਾਨ ਵਿੱਚ ਇੱਥੇ ਆਏ ਸਨ। ਉਸ ਦਿਨ ਤੋਂ ਇਸ ਤਾਲਾਬ ਨੂੰ ਸੂਰਜ ਕੁੰਡ ਕਿਹਾ ਜਾਂਦਾ ਹੈ।(8) ਦ੍ਰੋਪਤੀ ਅਤੇ ਪੰਜ ਪਾਂਡਵਾਂ ਨੇ ਵੀ ਇਸ ਪਵਿਤਰ ਸਥਾਨ ਦੇ ਦਰਸ਼ਨ ਕੀਤੇ। ਕੁੰਤੀ ਨੂੰ ਸੂਰਜ ਕੁੰਡ ਵਿੱਸ ਇਸ਼ਨਾਨ ਪਿੱਛੋਂ ਪੁੱਤਰ ਪ੍ਰਾਪਤੀ ਹੋਈ। ਇੱਥੇ ਪ੍ਰਾਚੀਨ ਸਰੋਵਰ ਦੇ ਨਾਲ ਇਤਿਹਾਸਕ ਮਹਾਦੇਵ ਮੰਦਰ, ਗਊ ਵੱਛਾ ਮੰਦਰ ਅਤੇ ਗੁਰਦੁਆਰਾ ਵੀ ਹੈ। ਇਸਨੂੰ ਗੋਪਾਲ ਮੋਚਨ ਅਤੇ ਸੋਮਸਰ ਮੋਚਨ ਵੀ ਕਿਹਾ ਜਾਂਦਾ ਹੈ। ਕਥਾ ਅਨੁਸਾਰ ਬ੍ਰਾਹਮਣ ਹੱਤਿਆ ਅਰਥਾਤ ਬ੍ਰਾਹਮਣ ਦਾ ਕਤਲ ਵੱਡਾ ਪਾਪ ਮੰਨਿਆ ਜਾਂਦਾ ਹੈ, ਪਰ ਜਿਹੜਾ ਬ੍ਰਾਹਮਣ ਨੂੰ ਮਾਰ ਕੇ ਇਥੇ ਇਸ਼ਨਾਨ ਕਰਦਾ ਹੈ, ਉਸ ਦੇ ਬ੍ਰਾਹਮਣ ਹੱਤਿਆ ਦੇ ਪਾਪ ਧੋਤੇ ਜਾਂਦੇ ਹਨ। ਕਾਰਤਿਕ ਪੂਰਨਿਮਾ ਦੀ ਪੂਰਵ ਸੰਧਿਆ 'ਤੇ ਪ੍ਰਸਿੱਧ ਇਤਿਹਾਸਕ ਅਤੇ ਧਾਰਮਿਕ ਕਪਾਲ ਮੋਚਨ ਮੇਲਾ ਲਗਦਾ ਹੈ । ਇਸ ਦਿਨ ਲਗਭਗ 10 ਲੱਖ ਸ਼ਰਧਾਲੂ ਪਵਿੱਤਰ ਸਰੋਵਰਾਂ 'ਤੇ ਇਸ਼ਨਾਨ ਕਰਦੇ ਹਨ।(5) (6) ਜਨਵਰੀ 2019 ਵਿੱਚ, ਹਰਿਆਣਾ ਸਰਕਾਰ ਪਵਿੱਤਰ ਤਾਲਾਬ ਦੇ ਦੁਆਲੇ ਕੇਂਦਰਿਤ ਕਪਾਲ ਮੋਚਨ ਤੀਰਥ, ਅਤੇ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਲੋਹਗੜ੍ਹ ਕਿਲ੍ਹੇ ਦਾ ਵਿਕਾਸ ਕਰ ਰਹੀ ਹੈ।(7)


ਕਪਾਲਮੋਚਨ ਦਾ ਇਤਿਹਾਸ
1689121527584.png


ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਨੇ ਕਪਾਲ ਮੋਚਨ ਵਿੱਚ ਚਰਨ ਪਾਏ ਸਨ ਜਿਨ੍ਹਾ ਦੀ ਯਾਦ ਵਿੱਚ ਦੋ ਗੁਰਦੁਆਰਾ ਸਾਹਿਬ ਬਣੇ ਹੋਏ ਹਨ ਅਤੇ ਇੱਕ ਸਰੋਵਰ ਵੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ 1584 ਵਿੱਚ ਆਪਣੀ ਇੱਕ ਉਦਾਸੀ ਦੌਰਾਨ ਇੱਥੇ ਰੁਕੇ ਸਨ ਅਤੇ ਸੂਤਕ ਦੀ ਰਸਮ ਨੂੰ ਵਿਵਾਦ ਕਰਦੇ ਹੋਏ ਇੱਕ ਵੱਡੇ ਇਕੱਠ ਨਾਲ ਗੱਲ ਕੀਤੀ ਸੀ। (9) ਗੁਰਦੁਆਰਾ ਸਾਹਿਬ ਉਨ੍ਹਾਂ ਦੀ ਯਾਤਰਾ ਦੀ ਯਾਦ ਦਿਵਾਉਂਦਾ ਹੈ। (10)ਗੁਰੂ ਨਾਨਕ ਸਾਹਿਬ ਜੀ ਨੇ ਗੁਰਦੁਆਰਾ ਕਪਾਲ ਮੋਚਨ ਸਾਹਿਬ ਵਿੱਚ ਬ੍ਰਾਹਮਣਾਂ ਵਲੋਂ ਚਲਾਈ ਸੂਤਕ ਪ੍ਰਣਾਲੀ ਨੂੰ ਰੱਦ ਕਰ ਦਿੱਤਾ ਸੀ। ਬਾਅਦ ਵਿੱਚ ਭੰਗਾਣੀ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਯੁੱਧ ਵਿੱਚ ਬਹਾਦਰੀ ਵਿਖਾਉਣ ਵਾਲੇ ਸਿੱਖਾਂ ਨੂੰ ਸਨਮਾਨਿਤ ਕੀਤਾ ਸੀ।।

ਗੁਰੂ ਨਾਨਕ ਕਪਾਲ ਮੋਚਨ ਸਾਹਿਬ ਵਿਖੇ

1689121570079.png


1689121637056.png

ਗੁਰੂ ਨਾਨਕ ਸਾਹਿਬ ਜੀ ਕੱਤਕ ਦੀ ਪੂਰਨਮਾਸ਼ੀ ਨੂੰ 1584 ਬਿਕਰਮੀ ਨੂੰ ਸਹਾਰਨਪੁਰ ਰਾਹੀਂ ਹਰਿਦੁਆਰ ਦੀ ਯਾਤਰਾ ਤੋਂ ਬਾਅਦ ਕਪਾਲ ਮੋਚਨ ਆਏ ਸਨ। ਕਪਾਲ ਮੋਚਨ ਵਿਖੇ ਗੁਰੂ ਜੀ ਦੇ ਠਹਿਰਨ ਦੇ ਦੌਰਾਨ, ਇੱਕ ਵਪਾਰੀ ਨੇ ਕਪਾਲ ਮੋਚਨ ਤੇ ਰਿਕਤਿਰਿਥ ਸਾਰੇ ਧਾਰਮਿਕ ਪੁਰਸ਼ਾਂ ਨੂੰ ਭੋਜਨ ਦਾ ਨਿਉਤਾ ਦਿਤਾ। ਹਾਲਾਂਕਿ ਜਦੋਂ ਉਦੋਂ ਵਪਾਰੀ ਦੇ ਘਰ ਇੱਕ ਬੱਚੇ ਦਾ ਜਨਮ ਹੋਇਆ ਸੀ ਇਸ ਲਈ ਪੰਡਿਤਾਂ ਨੇ ਸੂਤਕ (ਬੱਚੇ ਦੇ ਜਨਮ ਤੋਂ 13 ਤੋਂ 40 ਦਿਨਾਂ ਦੀ ਮਿਆਦ) ਦੇ ਕਾਰਨ ਭੋਜਨ ਲੈਣੋਂ ਇਨਕਾਰ ਕਰ ਦਿੱਤਾ।ਭਾਰਤ ਵਿੱਚ ਹਿੰਦੂਆਂ ਦਾ ਵਿਸ਼ਵਾਸ ਹੈ ਕਿ ਸੂਤਕ ਦੋ ਤਰ੍ਹਾਂ ਦਾ ਹੁੰਦਾ ਹੈ- ਜਾਤ ਸੂਤਕ ਅਤੇ ਮਰਤ ਸੂਤਕ ਜਾਂ ਪਾਟਕ। ਜਾਤ ਸੂਤਕ ਉਹ ਸਮਾਂ ਹੈ ਜਦੋਂ ਇੱਕ ਪਰਿਵਾਰ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਹੈ, ਅਤੇ ਮਰਗ ਸੂਤਕ ਉਹ ਹੁੰਦਾ ਹੈ ਜਦੋਂ ਇੱਕ ਪਰਿਵਾਰ ਵਿੱਚ ਕੋਈ ਵਿਅਕਤੀ ਮਰ ਜਾਂਦਾ ਹੈ। ਇਹ ਦੋਨੋਂ ਦਿਨ ਹੀ ਪਰਿਵਾਰ ਲਈ ਅਸ਼ੁਧ ਗਿਣੇ ਜਾਂਦੇ ਹਨ।ਕੁਝ ਹੋਰ ਅਸ਼ੁੱਧ ਦਿਨ ਵੀ ਹਨ, ਜਿਵੇਂ ਕਿ ਮਾਹਵਾਰੀ ਦੇ ਸਮੇਂ, ਔਰਤ ਚਾਰ ਦਿਨ ਸੂਤਕ ਵਿੱਚ ਹੁੰਦੀ ਹੈ। ਉਹ ਕਿਸੇ ਵੀ ਚੀਜ਼ ਨੂੰ ਛੂਹਦੀ ਨਹੀਂ। ਉਸ ਨੂੰ ਕੋਈ ਨਹੀਂ ਛੂਹਦਾ। ਉਹ ਨਾ ਪੂਜਾ ਕਰਦੀ ਹੈ, ਨਾ ਮੰਦਰ ਜਾਂਦੀ ਹੈ, ਨਾ ਖਾਣਾ ਪਕਾਉਂਦੀ ਹੈ। ਚਾਰ ਦਿਨਾਂ ਬਾਅਦ ਇਸ਼ਨਾਨ ਕਰਕੇ ਉਹ ਸ਼ੁੱਧ ਹੋ ਜਾਂਦੀ ਹੈ।

ਜਾਤ ਸੂਤਕ - ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਮਾਂ ਅਤੇ ਬੱਚਾ ਸੂਤਕ ਵਿੱਚ ਹੁੰਦੇ ਹਨ। ਉਨ੍ਹਾਂ ਨੂੰ ਸੱਤ ਦਿਨਾਂ ਲਈ ਅਲੱਗ ਰੱਖਿਆ ਜਾਂਦਾ ਹੈ। ਸੱਤ ਦਿਨਾਂ ਬਾਅਦ ਉਨ੍ਹਾਂ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ ਅਤੇ ਸੂਤਕ ਸਾਫ਼ ਕੀਤਾ ਜਾਂਦਾ ਹੈ। ਇਸ ਸੂਤਕ ਵਿੱਚ, ਉਸ ਘਰ ਵਿੱਚ ਕੋਈ ਬ੍ਰਾਹਮਣ ਭੋਜਨ ਨਹੀਂ ਲੈਂਦਾ, ਕੋਈ ਸ਼ੁਭ ਕਰਮ ਨਹੀਂ ਹੁੰਦਾ, ਸਭ ਕੁਝ ਕੇਵਲ ਨੀਂਦ ਵਿੱਚ ਹੁੰਦਾ ਹੈ।

mrg ਸੂਤਕ auh huMdw hY ਜਦੋਂ ਕਿਸੇ ਘਰ ਵਿੱਚ ਕੋਈ ਵਿਅਕਤੀ ਮਰਦਾ ਹੈ ਤਾਂ ਲਾਗੂ ਹੁੰਦਾ ਹੈ। ਲੋਕ ਪੂਜਾ ਨਹੀਂ ਕਰਦੇ ਅਤੇ ਤਿੰਨ ਦਿਨ ਆਪਣੇ ਕੰਮ 'ਤੇ ਚਲੇ ਜਾਂਦੇ ਹਨ। 10 ਦਿਨਾਂ ਲਈ ਕੁਝ ਕਿਸਮ ਦੇ ਭੋਜਨ ਪਕਾਉਣ ਦੀ ਵੀ ਮਨਾਹੀ ਹੈ। ਸ਼ੁਭ ਕਰਮ 13 ਦਿਨਾਂ ਲਈ ਵਰਜਿਤ ਹਨ, ਬ੍ਰਾਹਮਣ ਵੀ 13 ਦਿਨ ਉਸ ਘਰ ਵਿੱਚ ਭੋਜਨ ਨਹੀਂ ਲੈਂਦੇ । ਉਸ ਘਰ ਵਿੱਚ ਕੋਈ ਪੂਜਾ ਨਹੀਂ ਹੁੰਦੀ। 13ਵੇਂ ਦਿਨ ਇਸ਼ਨਾਨ ਕਰਨ ਤੋਂ ਬਾਅਦ ਬ੍ਰਾਹਮਣ ਨੂੰ ਭੋਜਨ ਦਿੱਤਾ ਜਾਂਦਾ ਹੈ ਅਤੇ ਸੂਤਕ ਸਾਫ਼ ਹੋ ਜਾਂਦਾ ਹੈ, ਅਤੇ ਆਮ ਕੰਮ ਮੁੜ ਸ਼ੁਰੂ ਹੋ ਜਾਂਦਾ ਹੈ। (ਨਾਰਦ ਪੁਰਾਣ, ਪੰਨਾ 432)

ਜੇਕਰ ਕੋਈ ਗਰਭਪਾਤ ਹੋ ਜਾਂਦਾ ਹੈ, ਜਾਂ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਮੌਤ ਹੋ ਜਾਂਦੀ ਹੈ, ਜਾਂ ਜਨਮ ਤੋਂ ਬਾਅਦ ਬੱਚੇ ਦੀ ਮੌਤ ਹੋ ਜਾਂਦੀ ਹੈ, ਤਾਂ ਪਰਿਵਾਰ ਦੀ ਰੀਤ ਅਨੁਸਾਰ ਅਸ਼ੁੱਧਤਾ ਦਾ ਸਮਾਂ ਗਿਣਿਆ ਜਾਣਾ ਚਾਹੀਦਾ ਹੈ। ਅਸ਼ੁੱਧਤਾ ਦੀ ਮਿਆਦ ਬ੍ਰਾਹਮਣ ਦੇ ਮਾਮਲੇ ਵਿੱਚ 10 ਦਿਨ, ਖੱਤਰੀ ਦੇ ਮਾਮਲੇ ਵਿੱਚ 12 ਦਿਨ ਅਤੇ ਵੈਸ਼ ਦੇ ਮਾਮਲੇ ਵਿੱਚ 15 ਦਿਨ ਹੈ। ਸ਼ੂਦਰ ਲਈ ਇਹ 30 ਦਿਨ ਹੈ।

ਗੁਰੂ ਨਾਨਕ ਦੇਵ ਜੀ ਦਾ ਜਵਾਬ

ਸਲੋਕੁ ਮਃ ੧ ॥ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥

ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥ (sRI gurU gRMQ swihb AMg 472)

ਇਸ ਸ਼ਬਦ ਨੂੰ ਸੁਣ ਕੇ ਧਰਮੀ ਅਤੇ ਪੰਡਿਤ ਗੁਰੂ ਜੀ ਦੇ ਚਰਨਾਂ 'ਤੇ ਡਿੱਗ ਪਏ ਅਤੇ ਉਨ੍ਹਾਂ ਦੇ ਸਿੱਖ ਬਣ ਗਏ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ
1689121815170.png


1689121757476.png


ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ

1688 ਈ: ਵਿਚ ਭੰਗਾਣੀ ਦੀ ਲੜਾਈ ਤੋਂ ਬਾਅਦ ਪਾਉਂਟਾ ਸਾਹਿਬ ਦੇ ਰਸਤੇ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਸਥਾਨ ਦਾ ਦੌਰਾ ਕੀਤਾ ਸੀ। ਉਹ ਇੱਥੇ 52 ਦਿਨ ਠਹਿਰੇ ਅਤੇ ਪੂਜਾ ਅਰਚਨਾ ਕੀਤੀ। ਉਸ ਦੇ ਸਿਪਾਹੀਆਂ ਨੇ ਆਪਣੇ ਹਥਿਆਰ ਸਾਫ਼ ਕੀਤੇ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਦੀ ਜਾਂਚ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਦੀ ਲੜਾਈ ਵਿੱਚ ਕੁੱਝ ਖਾਸ ਕਰਨ ਵਾਲੇ ਬਹਾਦਰ ਸਿਪਾਹੀਆਂ ਨੂੰ ਪੁਰਸਕਾਰ ਅਤੇ ਸਿਰੋਪੇ ਵੰਡੇ । ਉਨ੍ਹਾਂ ਨੇ ਦੁਰਗਾ ਬਾਰੇ ਮੰਦਰ ਦੇ ਪੁਜਾਰੀਆਂ ਨਾਲ ਪ੍ਰਵਚਨ ਵੀ ਕੀਤਾ। ਉਸਨੇ ਮੰਦਰ ਦੇ ਮੁੱਖ ਪੁਜਾਰੀ ਨੂੰ ਯਾਦਗਾਰੀ ਚਿੰਨ੍ਹ ਵਜੋਂ ਇੱਕ ਤਾਂਬੇ ਦੀ ਪਲੇਟ ਉਤੇ ਲਿਖਿਆ ਹੁਕਮਨਾਮਾ ਦਿੱਤਾ ਜੋ ਅਜੇ ਵੀ ਉਹਨਾਂ ਦੁਆਰਾ ਸੁਰੱਖਿਅਤ ਹੈ।
1689122011876.png
1689122028466.png

ਗੁਰੂ ਗੋਬਿੰਦ ਸਿੰਘ ਵਲੋਂ ਕਪਾਲਮੋਚਨ ਦੇ ਮੁੱਖ ਪੁਜਾਰੀ ਨੂੰ ਸੇਵਾ ਬਦਲੇ ਤਾਂਬੇ ਦੀ ਪਲੇਟ ਉਤੇ ਲਿਖਿਆ ਹੁਕਮਨਾਮਾ ਦਿੱਤਾ

ਗੁਰੂ ਗੋਬਿੰਦ ਸਿੰਘ ਵਲੋਂ ਕਪਾਲਮੋਚਨ ਦੇ ਮੁੱਖ ਪੁਜਾਰੀ ਨੂੰ ਸੇਵਾ ਬਦਲੇ ਤਾਂਬੇ ਦੀ ਪਲੇਟ ਦਿੱਤੀ ਗਈ। ਆਪਣੇ ਸਿੱਖਾਂ ਨੂੰ ਪਵਿੱਤਰ ਅਸਥਾਨ ਦੀ ਪਵਿੱਤਰਤਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਤੇ ਨਾਲ ਹੀ, ਸੈਨਿਕਾਂ ਲਈ ਸਰੋਵਰਾਂ ਤੋਂ ਥੋੜ੍ਹੀ ਦੂਰੀ 'ਤੇ ਪਖਾਨੇ ਬਣਾਏ ਤੇ ਸਰੋਵਰਾਂ ਦੇ ਪਾਣੀ ਨੂੰ ਦੂਸ਼ਿਤ ਕਰਨ ਵਾਲੇ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ। (11) ਦਸਮ ਗ੍ਰੰਥ ਵਿੱਚ, ਖਾਲਸਾ ਮਹਿਮਾ (ਖਾਲਸੇ ਦੀ ਉਸਤਤ) ਅਤੇ ਚਰਿਤਰ 71 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਪਾਲ ਮੋਚਨ ਵਿਖੇ ਠਹਿਰਨ ਦੌਰਾਨ ਵਾਪਰੀਆਂ ਕੁਝ ਘਟਨਾਵਾਂ ਦਾ ਵਰਣਨ ਹੈ।

ਦੋਨੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਰਾਤ ਰਹਿਣ ਲਈ ਪ੍ਰਬੰਧਕਾਂ ਕੋਲ ਕਮਰੇ ਦੀ ਗੁਜ਼ਾਰਿਸ਼ ਲੈ ਕੇ ਗਏ। ਉਨ੍ਹਾਂ ਨੇ ਸਾਨੂੰ ਪਹਿਲਾਂ ਲੰਗਰ ਛਕਣ ਦੀ ਤਾਕੀਦ ਕੀਤੀ ਜਿਸ ਪਿੱਛੋਂ ਕਮਰੇ ਦਾ ਬੰਦੋਬਸਤ ਕਰਨ ਦਾ ਭਰੋਸਾ ਦਿੱਤਾ।ਸੋ ਅਪਣੀ ਕਾਰ ਸਰਾਂ ਅੱਗੇ ਪਾਰਕ ਕਰਕੇ ਅਸੀਂ ਲੰਗਰ ਛਕਿਆ।ਲੰਗਰ ਸਮਾਪਤੀ ਪਿਛੋਂ ਜਲਦੀ ਹੀ ਸਾਨੂੰ ਕਮਰੇ ਦੀ ਚਾਬੀ ਮਿਲ ਗਈ। ਅਸੀਂ ਗੁਜ਼ਾਰਿਸ਼ ਏ ਸੀ ਕਮਰੇ ਦੀ ਕੀਤੀ ਸੀ ਪਰ ਉਹ ਅਜੇ ਖਾਲੀ ਨਹੀਂ ਸੀ। ਏਨੇ ਨੂੰ ਸਾਨੂੰ ਕਮਰੇ ਦੀ ਚਾਬੀ ਵੀ ਮਿਲ ਗਈ ਜੋ ਲੰਗਰ ਉਪਰ ਹੀ ਸੀ। ਕਮਰੇ ਵਿੱਚ ਸਮਾਨ ਟਿਕਾ ਕੇ ਅਸੀਂ ਕਪਾਲਮੋਚਨ ਦੇ ਦੂਸਰੇ ਸਥਾਂਨਾ ਦੇ ਦਰਸ਼ਨ ਕਰਨ ਨਿਕਲ ਪਏ।

ਸਭ ਤੋਂ ਪਹਿਲਾਂ ਅਸੀਂ ਸੂਰਜ ਕੁੰਡ ਵਲ ਵਧੇ। ਰਸਤੇ ਵਿੱਚ ਇਕ ਵਿਸ਼ਾਲ ਮੰਦਿਰ ਸੀ ਜਿਸ ਵਿੱਚ ਸਾਰੇ ਦੇਵੀ ਦੇਵਤਿਆਂ ਦੀਆਂ ਮੁਰਤੀਆਂ ਸਨ। ਉਥੇ ਗੁਰੂ ਨਾਨਕ ਦੇਵ ਜੀ, ਭਾਈ ਬਾਲਾ ਅਤੇ ਮਰਦਾਨਾ ਦੀਆਂ ਮੂਰਤੀਆਂ ਵੀ ਲੱਗੀਆਂ ਹੋਈਆਂ ਸਨ। ਮੰਦਰ ਤਾਂ ਕਾਫੀ ਵਿਸ਼ਾਲ ਸੀ ਪਰ ਉਥੇ ਕੋਈ ਹਾਜ਼ਿਰ ਨਹੀਂ ਸੀ ਹੋਰ ਜਾਨਣ ਦੇ ਇਛੁਕ ਅਸੀਂ ਪਿਛਲੇ ਕਮਰਿਆਂ ਵਲ ਵਧੇ । ਇੱਕ ਕਮਰੇ ਅੰਦਰੋਂ ਦੋ ਜਣਿਆ ਦੇ ਲੜਣ ਦੀਆਂ ਅਵਾਜ਼ਾਂ ਆ ੲਹੀਆਂ ਸਨ। ਸੋ ਅਸੀਂ ਕਿਸੇ ਝੰਝਟ ਵਿੱਚ ਪੈਣ ਦੇ ਡਰੋਂ ਬਾਹਰ ਆਏ ਤੇ ਸੜਕ ਉਤੇ ਅੱਗੇ ਵਧੇ। ਅੱਗੇ ਸੂਰਜ ਕੁਂਡ ਦਾ ਦੁਆਰ ਸੀ। ਅਸੀਂ ਸਰੋਵਰ ਦੇ ਦਰਸ਼ਨ ਕਰ ਉਥੇ ਹਾਜ਼ਿਰ ਕਰਮਚਾਰੀਆਂ ਤੋਂ ਪੰਡਿਤ ਜੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਬਾਹਰ ਗਏ ਹੋਏ ਹਨ। ਜਦ ਅਸੀਂ ਸੂਰਜ ਕੁੰਡ ਬਾਰੇ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਮੈਨੂੰ ਇਕ ਛਪਿਆ ਪੈਂਫਲੈਟ ਦੇ ਦਿੱਤਾ ਜਿਸ ਵਿੱਚ ਪੂਰੇ ਕਪਾਲ ਮੋਚਨ ਬਾਰੇ ਲਿਖਿਆ ਹੋਇਆ ਸੀ।ਸੂਰਜ ਕੁੰਡ ਬਾਰੇ ਲਿਖਿਆ ਸੀ ਕਿ ਕੁੰਤੀ ਨੇ ਏਥੇ ਪੁੱਤਰ ਲਈ ਤਪਸਿਆ ਕੀਤੀ ਤਾਂ ਕਰਨ ਨਾਮਕ ਪੁਤਰ ਦੀ ਪ੍ਰਾਪਤੀ ਹੋਈ।ਇਹ ਵੀ ਲਿਖਿਆ ਹੋਇਆ ਸੀ ਕਿ ਸੂਰਜ ਕੁੰਡ ਵਿੱਚ ਇਸ਼ਨਾਨ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਏਥੇ ਦੋ ਹੋਰ ਵੱਡੇ ਸਰੋਵਰ ਹਨ ਜੋ ਕਪਾਲਮੋਚਨ ਅਤੇ ਰਿਣ ਮੋਚਨ ਕਰਕੇ ਪ੍ਰਸਿੱਧ ਹਨ।ਇਨ੍ਹਾਂ ਤਿੰਨਾਂ ਸਰੋਵਰਾਂ ਵਿੱਚ ਇਸ਼ਨਾਨ ਸਭਤੋਂ ਸ਼ੁਭ ਮੰਨਿਆਂ ਜਾਂਦਾ ਹੈ।
1689122140821.png



ਸੂਰਜ ਕੁੰਡ

1689122171591.png


ਗਊ ਬਛਾ ਮੰਦਿਰ

1689122200637.png



ਕਪਾਲ ਮੋਚਨ ਸਰੋਵਰ

1689122229902.png


ਰਿਣ ਮੋਚਨ

ਅਸੀਂ ਸੂਰਜ ਕੁੰਡ ਤੋਂ ਵਾਪਸ ਆ ਕੇ ਗਊ ਵੱਛਾ ਮੰਦਿਰ, ਕਪਾਲ ਮੋਚਨ ਸਰੋਵਰ ਅਤੇ ਅਥੇ ਰਿਣ ਮੋੋਚਨ ਸਰੋਵਰ ਵੀ ਗਏ। ਉਸ ਪੰਡਿਤ ਦੇ ਘਰ ਵੀ ਗਏ ਜਿਸ ਦੇ ਵਡੇਰੇ ਨੂੰ ਗੁਰੂ ਗੋਬਿੰਦ ਸਿੰਘ ਜੀ ਵਲੋਂ ਹੁਕਮਨਾਮਾ ਦਿਤਾ ਗਿਆ ਸੀ। ਅਸੀਂ ਹੁਕਮ ਨਾਮੇ ਦੀਆਂ ਤਸਵੀਰਾਂ ਲਈਆਂ ਤੇ ਫਿਰ ਗਊ ਵੱਛਾ ਮੰਦਿਰ ਦੇ ਵੀ ਚਰਸ਼ਨ ਕੀਤੇ। ਇਹ ਗਊ ਵੱਛਾ ਮੰਦਿਰ ਉਸ ਗਊ ਵੱਛੇ ਦੀ ਯਾਦ ਵਿੱਚ ਹੈ ਜਿਸ ਨੇ ਇੱਕ ਬ੍ਰਹਮਣ ਨੂੰ ਮਾਰਿਆ ਸੀ ਪਰ ਕਮਾਲਮੋਚਨ ਸਰੋਵਰ ਵਿੱਚ ਆਕੇ ਇਸ਼ਨਾਨ ਕਰ ਕੇ ਅਪਣਾ ਪਾਪ ਧੋਤਾ ਸੀ ਜਿਸ ਬਾਰੇ ਸੁਣਕੇ ਪਿਛੋਂਂ ਮਹਾਂਦੇਵ ਅਤੇ ਸ਼੍ਰੀ ਰਾਮ ਜੀ ਨੇ ਵੀ ਇਸ਼ਨਾਨ ਕਰਕੇ ਅਪਣੇ ਪਾਪ ਧੋਤੇ ਸਨ।

ਸਾਰੇ ਸਥਾਨਾਂ ਦੀਆ ਤਸਵੀਰਾਂ ਲੈਣ ਪਿੱਛੋਂ ਅਸੀ ਗੁਰੂ ਗੋਬਿੰਦ ਸਿੰਘ ਮਾਰਸ਼ਲ ਆਰਟ ਮਿਊਜ਼ਿਅਮ ਵੀ ਗੲੈ ਜਿੱਥੇ ਤਿੰਨ ਹਿਸਿਆਂ ਵਿੱਚ ਪ੍ਰਦਰਸ਼ਨੀ ਹਾਲ, ਸਟੇਡੀਅਮ ਅਤੇ ਡੌਰਮੈਟਰੀ ਸ਼ਾਮਿਲ ਹਨ। ਏਥੇ ਗੁਰੂ ਕਾਲ ਦੇ ਅਸਤਰ ਸ਼ਸ਼ਤਰ ਪ੍ਰਦ੍ਰਸ਼ਿਤ ਕੀਤੇ ਗਏ ਹਨ।ਇੱਕ ਓਪਨ ਏਅਰ ਥੀਏਟਰ ਅਤੇ ਇੱਕ ਵਿਸ਼ਰਾਮ ਘਰ ਵੀ ਹਨ ਜਿੱਥੇ ਯਾਤਰੂ ਰਹਿ ਸਕਦੇ ਹਨ।

ਏਨ੍ਹਾਂ ਸਥਾਨਾਂ ਦੇ ਦਰਸ਼ਨਾਂ ਤੋਂ ਬਾਅਦ ਅਸੀਂ ਅਪਣੇ ਕਮਰੇ ਵਿੱਚ ਪਹੁੰਚ ਗਏ ਤੇ ਕੁਝ ਚਿਰ ਆਰਾਮ ਕੀਤਾ। ਗੁਰਦੁਆਰੇ ਵਿੱਚ ਪਾਠ ਚੱਲ ਰਿਹਾ ਸੀ ਸੋ ਅਸੀਂ ਗੁਰਦੂਆਰਾ ਸਾਹਿਬ ਪਹੁੰਚ ਗਏ । ਉਥੇ ਗਿਆਨੀ ਜੀ ਤੋਂ ਏਥੇ ਦੇ ਇਤਿਹਾਸ ਬਾਰੇ ਜਾਣਿਆ ਜਿਸ ਦੀ ਮੈਂ ਵਿਡੀਓ ਬਣਾ ਲਈ।ਗਿਆਨੀ ਜੀ ਦੇ ਮੁਤਾਬਕ ਗੁਰੂ ਜੀ ਨੇ ਏਥੇ ਸੱਚ, ਸੁੱਚ ਅਤਟ ਨਾਮ ਦਾ ੋਰਚਾਰ ਕੀਤਾ ।ਜੋ ਸੂਤਕ ਬਾਰੇ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਿਆ ਉਸ ਬਾਰੇ ਲਿਖਿਆ ਮਿਲਦਾ ਹੈ ਕਿ ਇਹ ਸ਼ਬਦ ਸੰਗਰੂਰ ਜ਼ਿਲੇ ਦੇ ਪਿੰਡ ਛੀਟਾਂਵਾਲਾਂ ਵਿੱਚ ਵੀ ਗੁਰੂ ਸਾਹਿਬ ਨੇ ਉਚਾਰਿਆ ਸੀ । ਇਸ ਦੀ ਹੋਰ ਘੋਖ ਦੀ ਲੋੜ ਹੈ।ਰਹਿਰਾਸ ਤੋਂ ਬਾਅਦ ਲੰਗਰ ਛਕਿਆ ਤਾਂ ਬੜੇ ਜ਼ੋਰ ਦੀ ਬਾਰਿਸ਼ ਸ਼ੁਰੂ ਹੋ ਗਈ ਜੋ ਸਾਰੀ ਰਾਤ ਪੈਂਦੀ ਰਹੀ ।ਇਸ ਲਈ ਕਮਰੇ ਵਿੱਚ ਟਿਕਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਸੀ।ਮੌਸਮ ਬੜਾ ਠੰਢਾ ਬਣ ਗਿਆ ਸੀ ਤੇ ਏ ਸੀ ਦੀ ਲੋੜ ਹੀ ਨਹੀਂ ਸੀ ਰਹੀ।ਗਰਮੀ ਦਾ ਹੁਣ ਡਰ ਹੀ ਨਹੀਂ ਸੀ। ਦਿਨ ਦੇ ਤੇ ਲੰਬੇ ਸਫਰ ਦੇ ਥਕਾਏ ਹੋੲੈ ਅਸੀਂ ਜਲਦੀ ਹੀ ਨੀਂਦ ਦੀ ਗੋਦ ਵਿੱਚ ਚਲੇ ਗਏ।

ਦੂਸਰੇ ਦਿਨ ਅਸੀਂ ਸਵੇਰੇ ਦੀ ਸਰੀਰਕ ਸਾਫ ਸ਼ਫਾਈ ਤੋਂ ਬਾਦ ਘੁਟ ਚਾਹ ਪੀਤੀ ਤੇ ਠੀਕ ਪੰਜ ਵਜੇ ਸਵੇਰੇ ਗੁਰਦੂਆਰਾ ਸਾਹਿਬ ਵਿੱਚ ਪੰਜ ਪਾਣੀਆਂ ਦਾ ਪਾਠ ਸ਼ੁਰੂ ਹੋ ਗਿਆ। ਪਾਠੀ ਦਾ ਬੜਾ ਸ਼ੁਧ ਅਤੇ ਸ਼ਪਸ਼ਟ ਪਾਠ ਸੁਣਦਿਆਂ ਬੜਾ ਮਨ ਲੱਗਿਆ।, ਅਰਦਾਸ ਅਤੇ ਹੁਕਮਨਾਮਾ ਸੁਣਨ ਦਾ ਅਵਸਰ ਮਿਲਿਆ। ਹੁਕਮਨਾਮਾ ਬੜਾ ਖਾਸ ਸੀ ਜਿਸ ਦੀ ਫੋਟੋ ਮੈਂ ਗੁਰਦੁਆਰਾ ਸਾਹਿਬ ਤੋਂ ਲੈ ਲਈ।
ਹੁਕਮਨਾਮਾ
1689122270294.png


ਹੁਕਮਨਾਮਾ ਪ੍ਰਾਪਤ ਕਰਕੇ ਮੈਂ ਗੁਰਦੁਆਰਾ ਸਾਹਿਬ ਦੀ ਤਾਜ਼ਾ ਵਿਡੀਓ ਬਣਾਈ ਅਤੇ ਅਪਣੇ ਅਗਲੇ ਸਫਰ ਲਈ ਤਿਆਰ ਹੋ ਗਏ।ਪਹਿਲਾਂ ਅਸੀਂ ਸਢੌਰਾ ਦੇ ਦੋ ਗੁਰਦੁਆਰਿਆਂ ਦੇ ਦਰਸ਼ਨ ਕਰਨੇ ਸਨ ਤੇ ਫਿਰ ਚੰਡੀਗੜ੍ਹ ਵਿਚਲੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਅਪਣੀ ਸ਼ਾਦੀ ਦੀ ਪੰਜਾਹਵੀਂ ਵਰੇ੍ਹ ਗੰਢ ਮਨਾਉਣੀ ਸੀ। ਸੰਡੀਗੜ੍ਹ ਵਿੱਚ ਅੱਜ ਮੇਰਾ ਬੇਟਾ ਨਵਤੇਜ ਸਿੰਘ, ਨੂੰਹ ਰਮਨਜੀਤ ਕੌਰ, ਤੇ ਪੋਤਰਾ ਤੇਜਵੀਰ ਬਠਿੰਡੇ ਤੋਂ ਏਥੇ ਆ ਪਹੁੰਚੇ ਸਨ ਅਤੇ ਮੇਰੀ ਪੋਤਰੀ ਬੰਗਲੌਰ ਤੋਂ ਰਾਤੀਂ ਫਲਾਈਟ ਲੈ ਕੇ ਪਹੁੰਚ ਚੁਕੀ ਸੀ। ਦੂਸਰਾ ਪੋਤਰਾ ਗੁਰਸਰਤਾਜ ਅਤੇ ਦੋਨੋਂ ਕੁੜਮ ਵੀ ਚੰਡੀਗੜ੍ਹ ਹੀ ਸਨ ਸੋ ਸਾਰਿਆਂ ਨੇ ਪ੍ਰੋਗ੍ਰਾਮ ਬਣਾਇਆ ਹੋਇਆ ਸੀ ਇਸ ਦਿਨ ਨੂੰ ਇਕੱਠਿਆਂ ਮਨਾਉਣ ਦਾ ਇਸ ਲਈ ਅੱਜ 25 ਜੂਨ 2023 ਦਾ ਦਿਨ ਵੀ ਬੜਾ ਹਲਚੱਲ ਭਰਪੂਰ ਸੀ।

References
  • Hinduism portal, yamunanagar.nic.in Archived 21 August 2014 at the Wayback Machine: About Kapal Mochan Temple
  • Sarasvati Sodh Sansthan Publications 2015
  • "Census of India 2001: Data from the 2001 Census, including cities, villages and towns (Provisional)". Census Commission of India. Archived from the original on 16 June 2004. Retrieved 1 November 2008.
  • "Five lakh pilgrims arrive to take part in Kapal Mochan fair". Indian Express. 9 November 2011. Retrieved 21 August 2014.
  • "Lakhs throng Kapal Mochan Mela". The Hindu. 10 November 2011. Retrieved 21 August 2014.
  • "Tight security for holy dip during Kapal Mochan Mela". Zee News. 16 November 2013. Retrieved 21 August 2014.
  • Kalesar-Kalka stretch to be promoted for tourism, The Tribune, 18 jan 2019.
  • yamunanagar.nic.in: History of Kapal Mochan
  • Page 472, Adi Granth, Nanak
  • G.S., Randhir (1990). Sikh shrines in India. New Delhi: The Director of Publication Division, Ministry of Information and Broadcasting, Government of India. pp. 42–43.
  • Charitar 71, Charitar of Kapal Mochan, Charitropakhyan, Dasam Granth, Guru Gobind Singh
 

Attachments

  • 1689121723906.png
    1689121723906.png
    976 KB · Reads: 361
📌 For all latest updates, follow the Official Sikh Philosophy Network Whatsapp Channel:

Latest Activity

Top