• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

Dalvinder Singh Grewal

Writer
Historian
SPNer
Jan 3, 2010
1,245
421
78
ਉੱਚਾ ਜੀਵਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੇ ਚਾਹੀਦਾ ਜੀਵਨ ਉੱਚਾ,
ਰਹਿਣਾ ਸਿੱਖ ਸੱਚਾ ਤੇ ਸੁੱਚਾ।
ਜੇ ਲੋੜੇਂ ਖੁਸ਼ੀਆਂ ਅੰਦਰੂਨੀ,
ਸਭ ਨੂੰ ਕਰੀਂ ਮੁਹਬੱਤ ਦੂਣੀ।
ਜੇ ਚਾਹੀਦਾ ਪਰਮ ਆਨੰਦ,
ਜੋੜ ਲੈ ਉਸ ਸੰਗ ਪੱਕੀ ਤੰਦ।
ਕਰ ਲੈ ਮਨ ਸੋਚਾਂ ਤੋਂ ਖਾਲੀ,
ਭਰ ਲੈ ਇਸ ਵਿਚ ਜਗਤ ਦਾ ਵਾਲੀ।
ਹਰ ਪਲ ਉਸ ਵਲ ਧਿਆਨ ਲਗਾ ਲੈ,
ਮੋਹ ਮਾਇਆ ਤੋਂ ਦੂਰ ਹਟਾ ਲੈ।
ਉਸ ਸੰਗ ਲਿਵ ਲੱਗ ਜਾਵੇ ਤੇਰੀ,
ਮੁੱਕ ਜਾਵੇਗੀ ਮੇਰੀ ਮੇਰੀ।
ਹੋ ਜਾਏ ਸਭ ਤੇਰਾ ਤੇਰਾ,
ਚਾਨਣ ਫੈਲੇ, ਮੁਕੇ ਨ੍ਹੇਰਾ।
ਹਰ ਥਾਂ, ਹਰ ਜੀ, ਉਹ ਹੀ, ਉਹ ਹੀ,
ਸਮਝੇਂ ਮਿਤਰ ਸਭਨਾਂ ਨੂੰ ਹੀ।
ਪਿਆਰ ਹੀ ਪਿਆਰ ਚੁਫੇਰੇ ਵਸਦਾ,
ਹਰ ਫੁੱਲ, ਪੱਤੀ ਉਹ ਹੀ ਹਸਦਾ।
ਉਹ ਤੇ ਮੈਂ ਦਾ ਭੇਦ ਮਿਟੇ ਜਦ।,
ਹਰ ਥਾਂ ਪਿਆਰ, ਆਨੰਦ ਰਸੇ ਤਦ।
ਉਸ ਸੰਗ ਜੁੜਿਆਂ ਦੇ ਪਲ ਵਸਲੀ,
ਜੀਵਨ ਦਾ ਇਹ ਭੇਦ ਹੈ ਅਸਲੀ।
 

Dalvinder Singh Grewal

Writer
Historian
SPNer
Jan 3, 2010
1,245
421
78
ਅੰਦਰ ਤੱਕੋ, ਬਾਹਰ ਤੱਕੋ, ਤੱਕੋ ਉਸ ਕਰਤਾਰ ਨੂੰ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅੰਦਰ ਤੱਕੋ, ਬਾਹਰ ਤੱਕੋ, ਤੱਕੋ ਉਸ ਕਰਤਾਰ ਨੂੰ।
ਸਾਰੀ ਕੁਦਰਤ ਉਸ ਕਾਦਰ ਦੀ, ਰਚਿਆ ਕੁਲ ਸੰਸਾਰ ਨੂੰ।
ਅੰਦਰ ਅਪਣੀ ਧੜਕਣ ਤੱਕੋ, ਸਾਹ ਦਾ ਆਉਣਾ ਜਾਣਾ ਵੀ।
ਰੱਤ-ਪਾਣੀ ਤੇ ਅੱਗ ਦਾ ਖੇਲ੍ਹਾ, ਪਵਨ ਦਾ ਚੱਕਰ ਲਾਣਾ ਵੀ।
ਕੀ ਕੁਝ ਅੰਦਰ ਦਿਸੇ ਵਚਿਤਰ, ਮੋੜੋ ਜ਼ਰਾ ਵਿਚਾਰ ਨੂੰ।
ਅੰਦਰ ਤੱਕੋ, ਬਾਹਰ ਤੱਕੋ, ਤੱਕੋ ਉਸ ਕਰਤਾਰ ਨੂੰ।
ਬਾਹਰ ਤੱਕੋ ਫੁਲ-ਪੱਤੀਆਂ ਤੇ, ਰੁੱਖ ਦਾ ਝੂਲਣ ਵਾਵਾਂ ਵਿਚ।
ਗਲਾਂ ਕਰਦੀ ਕੁਦਰਤ ਵੇਖੋ, ਨਚਦੀ ਤਿਤਲੀ ਚਾਵਾਂ ਵਿਚ।
ਹਰ ਸ਼ੈ ਵਿਚ ਉਸ ਦਾ ਵਰਤਾਰਾ, ਪਤਝੜ ਕਦੇ ਬਹਾਰ ਨੂੰ।
ਅੰਦਰ ਤੱਕੋ, ਬਾਹਰ ਤੱਕੋ, ਤੱਕੋ ਉਸ ਕਰਤਾਰ ਨੂੰ।
ਅੰਦਰ ਉਹ ਹੀ ਬਾਹਰ ਉਹ ਹੀ, ਸਭ ਥਾਂ ਉਸ ਦਾ ਵਾਸਾ ਹੈ।
ਸਮਝਣ ਦੀ ਹੈ ਇਹ ਗਲ ਹੈ ਸਾਰੀ, ਰੱਖਣਾ ਇਕ ਭਰਵਾਸਾ ਹੈ।
ਉਸ ਸੰਗ ਜੁੜਕੇ ਸਹਿਜੇ ਸਹਿਜੇ, ਬਦਲੋ ਜੀਵਨ ਧਾਰ ਨੂੰ।
ਅੰਦਰ ਤੱਕੋ, ਬਾਹਰ ਤੱਕੋ, ਤੱਕੋ ਉਸ ਕਰਤਾਰ ਨੂੰ।
ਉਸ ਨੂੰ ਦੇਖੋ, ਉਸ ਨੂੰ ਮਾਣੋ, ਉਸ ਸੰਗ ਗੱਲਾਂ ਕਰ ਸਕਦੇ ਹੋ।
ਸੋਚਾਂ ਤੋਂ ਮਨ ਖਾਲੀ ਕਰਕੇ, ਉਸਨੂੰ ਅੰਦਰ ਭਰ ਸਕਦੇ ਹੋ।
ਉਸ ਦੇ ਰੰਗੀ ਉਸ ਨੂੰ ਜਾਣੋ, ਜੋੜੋ ਦਿਲ ਦੀ ਤਾਰ ਨੂੰ।
ਅੰਦਰ ਤੱਕੋ, ਬਾਹਰ ਤੱਕੋ, ਤੱਕੋ ਉਸ ਕਰਤਾਰ ਨੂੰ।
‘ਉਹ ਹੀ’ ‘ਉਹ ਹੀ’ ਜਦ ਹੋ ਜਾਊ, ‘ਮੈਂ ਮੇਰੀ’ ਮੁੱਕ ਜਾਏਗੀ ।
ਨਾਮ ਰਚੇਗਾ ਰਗ ਰਗ ਦੇ ਵਿਚ, ਅੰਮ੍ਰਿਤ ਧਾਰਾ ਵਹਿ ਪਾਏਗੀ।
ਆਨੰਦ ਆਨੰਦ ਅੰਦਰ ਬਾਹਰ, ਮਾਣੋ ਉਸਦੇ ਪਿਆਰ ਨੂੰ।
ਅੰਦਰ ਤੱਕੋ, ਬਾਹਰ ਤੱਕੋ, ਤੱਕੋ ਉਸ ਕਰਤਾਰ ਨੂੰ।
 

Dalvinder Singh Grewal

Writer
Historian
SPNer
Jan 3, 2010
1,245
421
78
ਅਨੁਭਵ ਪ੍ਰਕਾਸ਼
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ!
ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ!
ਇੱਕ ਓਅੰਕਾਰ, ਧੰਨ ਨਿਰੰਕਾਰ ! ਸਭ ਆਕਾਰ, ਤੇਰਾ ਪਾਸਾਰ!
ਮਾਤ ਪਿਤਾ ਪਤਨੀ ਭਰਤਾਰ! ਰਚਨਾ ਤੇਰੀ, ਸਭ ਸੰਸਾਰ !
ਕੁਝ ਨਾ ਮੇਰਾ ਸਭ ਕੁਝ ਤੇਰਾ, ਦੁਨੀਆਂ ਤਾਂ ਇਕ ਰੈਣ ਬਸੇਰਾ।
ਮਾਇਆ ਤੇਰੀ ਜਗਤ ਕਮਾਲ, ਚਲਦੀ ਤੇਰੇ ਹੁਕਮ ਦੇ ਨਾਲ!
ਕਰਨ ਕਰਾਵਣ ਹਾਰਾ ਤੂੰ! ਰੱਖਦਾ ਹੁਕਮ ‘ਚ ਸਭਨਾਂ ਨੂੰ!
ਆਪੇ ਢਾਵੇਂ ਆਪ ਬਣਾਵੇਂ, ਜੀਕੂੰ ਚਾਹਵੇਂ ਖੇਲ੍ਹ ਖਿਲਾਵੇਂ।
ਜੋੜ ਤੋੜ ਫਿਰ ਵਿਛੁੜ ਮੇਲ, ਆਉਣ ਜਾਣ ਸੱਭ ਤੇਰਾ ਖੇਲ੍ਹ!
ਖੇਲ੍ਹ ਖਤਮ, ਸਭ ਖਤਮ ਹੋ ਜਾਏ, ਜਿਉਂ ਪੌਣ ਵਿਚ ਪੌਣ ਸਮਾਏ!
ਹੋ ਜਾਵੇ ਸਭ ਖਾਲੀ ਖਾਲੀ, ਚਾਰੇ ਪਾਸੇ ਰਾਤ ਜਿਉਂ ਕਾਲੀ!
ਨਾਂ ਕੁਝ ਲਭਦਾ ਨਾਂ ਕੁਝ ਦਿਸਦਾ, ਘੋਰ ਹਨੇਰਾ ਸਭ ਥਾਂ ਦਿਸਦਾ!
ਖਾਲੀ ਨੇਰੇ੍ਹ ਦੇ ਵਿਚ ਫਸਿਆ, ਨਾਮ ਸਹਾਰਾ ਤੇਰਾ ਧਰਿਆ।
ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ!
ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ!
ਤੇਰੇ ਦਰ ਤੇ ਸੀਸ ਝੁਕਾਇਆ, ਖੁਦ ਨੂੰ ਖੁਦ ਤੋਂ ਦੂਰ ਹਟਾਇਆ!
ਗੂੰਜੇ ਤੇਰਾ ਨਾਮ ਚੁਫੇਰੇ, ਹੋਸ਼ ਜਗੇ ਸੁਣ ਬੋਲ ਜੋ ਤੇਰੇ।
ਅੱਖ ਖੁਲ੍ਹੀ ਤਾਂ ਰੋਸ਼ਨ ਰੋਸ਼ਨ, ਹਰ ਥਾਂ ਦਿਸਿਆ ਚਾਨਣ ਚਾਨਣ!
ਅੰਮ੍ਰਿਤ ਦਾ ਜਿਉਂ ਮਿਲੇ ਪਿਆਲਾ, ਅਨੁਭਵ ਦਾ ਇਹ ਖੇਲ੍ਹ ਨਿਰਾਲਾ,
ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ! ਹਰ ਥਾਂ ਦੇਖਾਂ ਬਸ ਤੈਨੂੰ ਹੀ!
ਹਰ ਪਾਸੇ ਪ੍ਰਕਾਸ਼ ਪਸਾਰਾ, ਇਸ ਤੋਂ ਉਤਮ ਕੌਣ ਨਜ਼ਾਰਾ।
 

Dalvinder Singh Grewal

Writer
Historian
SPNer
Jan 3, 2010
1,245
421
78
ਆਪੇ ਨਦਰ ਕਰੇਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਆਪ ਵਿਛੋੜੇਂ, ਆਪੇ ਮੇਲਂੇ, ਆਪੇ ਨਦਰ ਕਰੇਂ।
ਆਪ ਬੁਲਾਵੇਂ ਤੇ ਗਲ ਲਾਵਂੇ, ਆਪੇ ਝੋਲ ਭਰੇਂ।
ਓਸ ਦੁਹਗਣ ਵਰਗਾ ਮੇਰਾ, ਜੀਵਨ ਮੇਰੇ ਸਾਈਂ,
ਜਿਸ ਦਾ ਮਾਲਿਕ ਛੱਡਕੇ ਤੁਰ ਜਾਏ, ਤੜਪੇ ਮੀਨ ਨਿਆਈਂ
ਨੇੈਣੀਂ ਨੀਂਦ ਨਾ ਆਵੇ ਪਲ ਵੀ, ਜੇ ਨਾਂ ਪਗ ਘਰ ਧਰੇਂ।
ਆਪ ਵਿਛੋੜੇਂ, ਆਪੇ ਮੇਲਂੇ, ਆਪੇ ਨਦਰ ਕਰੇਂ।
ਅੰਨ ਨਾ ਭਾਵੇ,ਲੈ ਲੈ ਹਾਵੇ, ਹਿੱਕ ਵੀ ਸੁੱਕੀ ਹੋਈ।
ਜੀਵਨ ਰਸ ਏ ਮੁੱਕਾ ਮੁੱਕਾ, ਨਜ਼ਰ ਵੀ ਖੋਈ ਖੋਈ।
ਪੱਤੇ ਹਿਲਦੇ ਤੋਂ ਦਿਲ ਕੰਬੇ, ਇਹ ਡਰ ਕਦੋਂ ਹਰੇਂ?
ਆਪ ਵਿਛੋੜੇਂ, ਆਪੇ ਮੇਲਂੇ, ਆਪੇ ਨਦਰ ਕਰੇਂ।
ਏਸ ਦੁਹਾਗਣ ਤੁਧ ਮਿਲਿਆਂ ਹੀ, ਸ਼ਹੁ-ਸੁਹਾਗਣ ਹੋਣਾ।
ਤੁਧ ਮਿਲਿਆਂ ਜੀਵਨ ਰਸ ਮਿਲਣਾ, ਮੁਕਣਾ ਰੋਣਾ ਧੋਣਾ।
ਖੁਸ਼ੀਆਂ ਦਾ ਖਾਨਾ ਹੈ ਖਾਲੀ, ਤੂੰ ਹੀ ਆਣ ਭਰੇਂ।
ਆਪ ਵਿਛੋੜੇਂ, ਆਪੇ ਮੇਲਂੇ, ਆਪੇ ਨਦਰ ਕਰੇਂ।
ਕਿਹੜਾ ਵੇਸ ਕਰਾਂ ਮੈਂ ਕੀਕੂੰ, ਤੇਰਾ ਚਿੱਤ ਲੁਭਾਵਾਂ।
ਕਿੰਜ ਪੁਕਾਰਾਂ ਦਸ ਦੇ ਤੂੰ ਹੀ, ਕੀਕਣ ਤੈਨੂੰ ਪਾਵਾਂ।
ਮੈਨੂੰ ਇਸ ਦੀ ਅਕਲ ਨਾ ਕੋਈ, ਅੰਮ੍ਰਿਤ ਕਿੰਜ ਝਰੇਂ।
ਆਪ ਵਿਛੋੜੇਂ, ਆਪੇ ਮੇਲਂੇ, ਆਪੇ ਨਦਰ ਕਰੇਂ।
ਜੱਗ ਭੁਲਾਇਆ, ਆਪ ਗੁਆਇਆ, ਰਾਹ ਫੜਿਆ ਤੇਰੇ ਘਰਦਾ।
ਨਾਮ ਤੇਰੇ ਸੰਗ ਜੁੜ ਕੇ ਦਿਲ ਇਹ, ‘ਤੂੰ ਹੀ’ ‘ਤੂੰ ਹੀ’ ਕਰਦਾ।
ਚਲਦੇ ਜਾਣਾ, ਠਹਿਰ ਨਾ ਪਾਣਾ, ਲੜ ਫੜ ਆਪ ਵਰੇਂ।
ਆਪ ਵਿਛੋੜੇਂ, ਆਪੇ ਮੇਲਂੇ, ਆਪੇ ਨਦਰ ਕਰੇਂ।
 

Dalvinder Singh Grewal

Writer
Historian
SPNer
Jan 3, 2010
1,245
421
78
ਅਸੀਂ ਕੋਈ ਬੇਗਾਨੇ ਨਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅਸੀਂ ਨਾ ਬੇਗਾਨੇ ਜੋ ਤੂੰ, ਸਾਨੂੰ ਟਾਲੀ ਜਾਵੇਂਗਾ।
ਦੀਦ ਦਾਨ ਦੇਣ ਦੇ ਲਈ, ਕਿਨਾ ਟਰਕਾਏਂਗਾ?
ਛੱਡ ਭਾਵੇਂ ਰੱਖ ਪਰ ਅਸੀਂ ਨਹੀਓਂ ਛੱਡਣਾ,
ਤੇਰੇ ਅੱਗੇ ਪੱਲਾ ਅਸੀਂ ਏਸੇ ਤਰ੍ਹਾਂ ਅੱਡਣਾ।
ਵੇਲਾ ਕਦੇ ਆਊ ਜਦ ਆਪ ਗਲ ਲਾਏਂਗਾ।
ਅਸੀਂ ਨਾ ਬੇਗਾਨੇ ਜੋ ਤੂੰ, ਸਾਨੂੰ ਟਾਲੀ ਜਾਵੇਂਗਾ।
ਛੁਪਣ-ਛੁਪਾਈ ਦਾ ਇਹ ਖੇਲ੍ਹ ਕਿਨਾ ਚੱਲਣਾ।
ਆਹਵੇਂ ਸਾਹਵੇਂ ਹੋ ਕੇ ਹੱਲ, ਏਸ ਦਾ ਏ ਲੱਭਣਾ,
ਕਦੇ ਨਾ ਕਦੇ ਤੂੰ ਸਾਡੀ ਨਜ਼ਰੀਂ ਸਮਾਵੇਂਗਾ,
ਅਸੀਂ ਨਾ ਬੇਗਾਨੇ ਜੋ ਤੂੰ, ਸਾਨੂੰ ਟਾਲੀ ਜਾਵੇਂਗਾ।
ਤੇਰੇ ਦੀਦ ਖਾਤਰ ਨੇ ਨਜ਼ਰਾਂ ਤਰਾਸ਼ੀਆਂ,
ਮਾਇਆ ਕੋਲੋਂ ਟੁੱਟ ਹੋਏ ਨਾਮ ਅਭਿਲਾਸ਼ੀ ਆਂ
ਹਰ ਸਾਹ ‘ਚ ਨਾਮ ਤੇਰਾ, ਬਚ ਕਿਵੇਂ ਜਾਵੇਂਗਾ।
ਅਸੀਂ ਨਾ ਬੇਗਾਨੇ ਜੋ ਤੂੰ, ਸਾਨੂੰ ਟਾਲੀ ਜਾਵੇਂਗਾ।
ਇਹ ਤਾਂ ਗੱਲ ਸੱਚੀ, ਚੱਲੇ ਮਰਜ਼ੀ ਤਾਂ ਤੇਰੀ ਹੀ,
ਮਰਜ਼ੀ ਨੂੰ ਢਾਲਣਾ ਇਹ ਹੋਈ ਜ਼ਿਦ ਮੇਰੀ ਵੀ।
ਕਦੋਂ ਮੇਰੀ ਮਰਜ਼ੀ ‘ਚ ਅਪਣੀ ਮਿਲਾਵੇਂਗਾ?
ਅਸੀਂ ਨਾ ਬੇਗਾਨੇ ਜੋ ਤੂੰ, ਸਾਨੂੰ ਟਾਲੀ ਜਾਵੇਂਗਾ।
 

Dalvinder Singh Grewal

Writer
Historian
SPNer
Jan 3, 2010
1,245
421
78
ਅੱਜ ਸਵੇਰੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
ਭੁੱਲ ਗਈ ਦੁਨੀਆਂ, ਤੇਰਾ ਹੀ ਬਸ, ਹੋ ਕੇ ਰਹਿ ਗਿਆ ਮੈਂ।
ਬਿਸਮਾਦੀ ਹੈ ਰਾਤ, ਅਚੰਭੇ ਟਿਮ ਟਿਮ ਕਰਦੇ ਤਾਰੇ ਨੇ।
ਸੁਤੇ ਰੁੱਖੀਂ ਬੈਠੇ ਬੀਂਡੇ, ਗਾਉਂਦੇ ਗੀਤ ਨਿਆਰੇ ਨੇ।
ਸੁੰਦਰਤਾ ਦੀ ਵਾਦੀ ਦੇ ਵਿਚ, ਧੁਰ ਤਕ ਲਹਿ ਗਿਆ ਮੈਂ।
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
ਉਡਦੇ ਫਿਰਨ ਟਟਿਆਣੇ ਜੀਕਰ, ਲਾਲਟਣਾਂ ਦਾ ਮੇਲਾ ਹੈ।
ਨਿਮੀ ਨਿਮੀ ਵਾ ਵਗਦੀ ਏ, ਸੀਤਲ ਅੰਮ੍ਰਿਤ ਵੇਲਾ ਹੈ।
ਜੇ ਕੁੱਝ ਮੇਰੇ ਅੰਦਰੋਂ ਉਗਿਆ, ਉਹ ਹੀ ਕਹਿ ਗਿਆ ਮੈਂ।
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
ਅੰਦਰ ਤੋਂ ਆਵਾਜ਼ਾ ਆਇਆ, ਤੂੰ ਕੁਦਰਤ ਤੋਂ ਵੱਖ ਨਹੀਂ।
ਹਾਂ ਇਕ ਅਣੂ ਜੋ ਖੁਸ਼ੀਆਂ ਮਾਣਾਂ, ਮੇਰਾ ਅਡਰਾ ਜੱਗ ਨਹੀਂ।
ਹੋਂਦ ਦਾ ਇਕ ਭੁਲੇਖਾ ਸੀ ਜੋ ਸਮਝਕੇ ਛਹਿ ਗਿਆ ਮੈਂ।
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
ਸਾਂ ਸਾਂ ਕਰਦੇ ਰੁੱਖਾਂ ਦਾ ਵੀ, ਗੀਤ ਸੁਰੀਲਾ ਲਗਦਾ ਏ।
ਕਾਇਨਾਤ ਦੀ ਸੁੰਦਰਤਾ ਦਾ, ਕਾਦਰ ਕਾਇਲ ਦਿਸਦਾ ਏ।
ਤਾਂ ਹੀ ਤਾਂ ਨਿਸਚਿੰਤ ਹੋ ਤੇਰੀ, ਗੋਦੀ ਪੈ ਗਿਆ ਮੈਂ।
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
ਦਿਲ ਵਿਚ ਰਚੀ ਬਸੰਤ ਮੇਲ ਰੰਗ, ਮਨ ਇਹ ਮਚਲੀ ਜਾਂਦਾ ਹੈ।
ਹਿੱਕ ਚੋਂ ਉਮਡਣ ਗੀਤ ਕਿਉਂ ਕੋਈ ਸਾਗਰ ਉਛਲੀ ਜਾਂਦਾ ਹੈ।
ਛੇੜ ਤਰੰਗ ਕਿਨਾਰੇ ਤਨ ਦੇ, ਖੁਦ ਵਿਚ ਲਹਿ ਗਿਆ ਮੈਂ।
ਅੱਜ ਸਵੇਰੇ, ਨੇੜੇ ਤੇਰੇ, ਹੋਕੇ ਬਹਿ ਗਿਆ ਮੈਂ।
 

Dalvinder Singh Grewal

Writer
Historian
SPNer
Jan 3, 2010
1,245
421
78
ਅਕਥ ਕਥਾ
ਦਲਵਿੰਦਰ ਸਿੰਘ ਗਰੇਵਾਲ
ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।
ਕੀ, ਕੀਕੂੰ, ਕੇਹਾ ਹੈ, ਕਿੱਥੇ, ਉਸ ਬਿਨ ਕੌਣ ਬਖਾਣੇ।
ਕਦ ਦਾ ਉਦਗਮ, ਕਿਥੇ ਵਸਦਾ, ਕੀਕੂੰ ਹੋਂਦ ‘ਚ ਆਇਆ।
ਕੀਕੂੰ ਸ਼ਕਤੀ ਪੈਦਾ ਕੀਤੀ, ਕੀਕੂੰ ਵਿਸ਼ਵ ਰਚਾਇਆ।
ਕਿੰਜ ਜੀਵਾਂ ਦੀ ਹੋਂਦ ਬਣੀ ਤੇ ਕੀ ਕਾਰਜ ਕਰਵਾਣੇ।
ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।
ਇਤਨੇ ਬ੍ਰਹਿਮੰਡ, ਸੂਰਜ, ਚੰਦਾ, ਅੰਤ ਧਰਤੀਆਂ ਦਾ ਨਾ।
ਸਭ ਨੂੰ ਕਾਰੇ ਲਾਇਆ ਉਸ ਨੇ, ਜਾਣੇ ਜਗਤ ਚਲਾਣਾ।
ਮੈਂ ਅਣਜਾਣਾ ਸਾਰ ਕੀ ਜਾਣਾ, ਕਿਤਨੇ ਉਸ ਦੇ ਬਾਣੇ।
ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।
ਉਸ ਦੀ ਰਚਨਾ, ਅੰਤ ਨਾ ਕੋਈ, ਨਾ ਹੱਦਾਂ, ਨਾ ਬੰਨੇ।
ਉਹ ਹੀ ਸਮਝੇ, ਉਸ ਦੀਆਂ ਰਮਜ਼ਾਂ, ਜੋ ਅੰਦਰ ਤੋਂ ਮੰਨੇ।
ਕਥਨਾ ਕਹਿਣ ਨਾ ਜਾਈ, ਉਸ ਦੀ ਕੁਦਰਤ, ਉਸ ਦੇ ਭਾਣੇ।
ਅਕਥ ਕਥਾ ਕਿੰਜ ਕਹੀਏ, ਉਸ ਦੀਆਂ ਉਹ ਆਪੇ ਹੀ ਜਾਣੇ।
ਆਪੇ ਸਾਗਰ, ਆਪੇ ਮਛਲੀ, ਆਪੇ ਜੀ ਤੇ ਧਰਤੀ।
ਬਣ ਜਾਏ ਖਿਣ ਵਿਚ ਜੋ ਵੀ ਚਾਹੇ, ਪਲ ਹੋਵੇ ਜੁਗ-ਵਰਤੀ।
ਉਸ ਦੀ ਕਥਾ ਬਿਆਨੇ ਉਹ ਹੀ, ਨੇੜ ਜੋ ਉਸਦਾ ਮਾਣੇ।
ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।
ਉਸ ਨੂੰ ਤਾਂ ਜਾਣੇ ਉਸ ਜੇਹਾ, ਵਿਰਲਾ ਵੈਸਾ ਹੋਇਆ।
ਬਾਬੇ ਨਾਨਕ ਵਾਂਗੂੰ ਜਿਸਨੇ ਉਸ ਵਿਚ ਆਪਾ ਖੋਇਆ।
ਗ੍ਰੇਵਾਲ ਜਹੇ ਕਣ ਕੀ ਜਾਨਣ, ਉਸ ਦੇ ਚੋਜ ਸੁਹਾਣੇ।
ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।
 

Dalvinder Singh Grewal

Writer
Historian
SPNer
Jan 3, 2010
1,245
421
78
ਬਚਾ ਲੈ ਸਾਈਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਰੇ ਨਾ ਮੇਰੀ ਮਂੈ, ਬਚਾ ਲੈ ਸਾਈਆਂ।
ਛੱਲਾਂ ਦੇ ਵਿਚ ਨੈਂ, ਬਚਾ ਲੈ ਸਾਈਆਂ।
ਵਧੀਆ ਘਰ ਤੇ ਚੰਗਾ ਟੱਬਰ, ਚੰਗਾ ਪੀਣਾ ਖਾਣਾ।
ਲੋਭ, ਮੋਹ, ਹੰਕਾਰ ‘ਚ ਭੁਲਿਆ, ਨਾਲ ਨਹੀਂ ਕੁਝ ਜਾਣਾ।
ਨਾਸਾਂ ਦੇ ਵਿਚ ਟੈਂ, ਬਚਾ ਲੈ ਰੱਬਾ।
ਮਰੇ ਨਾ ਮੇਰੀ ਮਂੈ, ਬਚਾ ਲੈ ਸਾਈਆਂ।
ਸਮਝ ਪਵੇ ਨਾ ਏਨੀ ਮਨ ਵਿਚ, ਸਭ ਜਗ ਚਲਣਹਾਰਾ।
ਤੁਰ ਗਏ ਏਥੋਂ ਰਾਜੇ ਰਾਣੇ, ਮੈਂ ਹਾਂ ਕੌਣ ਵਿਚਾਰਾ।
ਪਾਈ ‘ਅਹੰ’ ਕਿਉਂ ਤੈਂ, ਬਚਾ ਲੈ ਸਾਈਆਂ।
ਮਰੇ ਨਾ ਮੇਰੀ ਮਂੈ, ਬਚਾ ਲੈ ਸਾਈਆਂ।
ਅਪਣੀ ਬੁੱਧ ਭਰੋਸੇ ਪੁੱਠੇ, ਕੰਮੀਂ ਉਮਰ ਗਵਾਈ।
ਚੰਗੇ ਗੁਰ ਤੋਂ ਗਿਆਨ ਨਾ ਲੀਤਾ, ਸਤਿਸੰਗਤ ਨਾ ਪਾਈ।
ਤੂੰ ਸਭ ਤਕਦਾ ਹੈਂ, ਬਚਾ ਲੈ ਸਾਈਆਂ।
ਮਰੇ ਨਾ ਮੇਰੀ ਮਂੈ, ਬਚਾ ਲੈ ਸਾਈਆਂ।
ਚੰਗੀ ਸੰਗਤ, ਸੱਚਾ ਸਤਿਗੁਰ, ਸੱਚੇ ਰਾਹ ਤੇ ਪਾਦੇ।
ਵਿਛੜਿਆਂ ਬੀਤੇ ਜੁਗੜੇ ਦਾਤੇ, ਹੁਣ ਤਾਂ ਆਪ ਮਿਲਾਦੇ।
ਪਾਰ ਲਗਾਦੇ ਨੈਂ, ਬਚਾ ਲੈ ਸਾਈਆਂ।
ਮਰੇ ਨਾ ਮੇਰੀ ਮਂੈ, ਬਚਾ ਲੈ ਸਾਈਆਂ।
 

Dalvinder Singh Grewal

Writer
Historian
SPNer
Jan 3, 2010
1,245
421
78
ਬੋਲ ਵਾਹਿਗੁਰੂ
ਦਲਵਿੰਦਰ ਸਿੰਘ ਗ੍ਰੇਵਾਲ
ਰੁਕ ਜਾਏ ਸੋਚ, ਰਹੇ ਨਾ ਲੋਚ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਵਕਤ ਬੇ-ਬੋਚ, ਲਵੇ ਗਮ ਨੋਚ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਬੋਲ ਵਾਹਿਗੁਰੂ, ਡਰ ਨਈਂ ਰਹਿੰਦਾ।
ਬੋਲ ਵਾਹਿਗੁਰੂ, ਫਿਕਰ ਨਈਂ ਰਹਿੰਦਾ।
ਬੋਲ ਵਾਹਿਗੁਰੂ, ਕਲਾ ਚੜ੍ਹਦੀਆਂ।
ਬੋਲ ਵਾਹਿਗੁਰੂ, ਸ਼ਫਾਂ ਮਿਲਦੀਆਂ।
ਬੋਲ ਵਾਹਿਗੁਰੂ, ਰਾਸ ਨੇ ਕਾਰਜ।
ਬੋਲ ਵਾਹਿਗੁਰੂ, ਸਿੱਧ ਨੇ ਮਾਰਗ।
ਬੋਲ ਵਾਹਿਗੁਰੂ, ਹਟੇ ਰੁਕਾਵਟ।
ਬੋਲ ਵਾਹਿਗੁਰੂ, ਦਿਸਦਾ ਸੱਚ ਸੱਚ।
ਸਮਝ ਨਾ ਹੋਰ, ਪਕੜ ਰੱਬ ਡੋਰ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਚੱਲੇ ਨਾ ਜ਼ੋਰ, ਝੂਠ ਦਾ ਸ਼ੋਰ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਬੋਲ ਵਾਹਿਗੁਰੂ, ਠੰਢਕ ਛਾਵੇ।
ਬੋਲ ਵਾਹਿਗੁਰੂ, ਆਨੰਦ ਆਵੇ।
ਬੋਲ ਵਾਹਿਗੁਰੂ, ਚਾਨਣ ਵਧਦਾ।
ਬੋਲ ਵਾਹਿਗੁਰੂ, ਨ੍ਹੇਰਾ ਮਿਟਦਾ।
ਬੋਲ ਵਾਹਿਗੁਰੂ, ਸਦਾ ਚੜ੍ਹਾਈ।
ਬੋਲ ਵਾਹਿਗੁਰੂ, ਸੋਚ ਖੁਦਾਈ।
ਬੋਲ ਵਾਹਿਗੁਰੂ, ਤੇ ਰੱਬ ਪਾ ਲੈ।
ਬੋਲ ਵਾਹਿਗੁਰੂ, ਸਫਰ ਮੁਕਾ ਲੈ।
ਜਾਂ ਸਭ ਆਵੇ ਰਾਸ, ਰਹੇ ਹੁਲਾਸ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਭਰਮ ਭਉ ਨਾਸ, ਹਟੇ ਜਮ ਫਾਸ, ਤਾਂ ਰੂਹ ਤੋਂ ਬੋਲ ਵਾਹਿਗੁਰੂ।
 

Dalvinder Singh Grewal

Writer
Historian
SPNer
Jan 3, 2010
1,245
421
78
ਦੇਣ ਵਾਲਾ ਰੱਬ, ਯਾਰੋ ਮਾਣ ਨਾ ਕਰੋ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਦੇਣ ਵਾਲਾ ਰੱਬ, ਯਾਰੋ ਮਾਣ ਨਾ ਕਰੋ।
ਦੇਖਦਾ ਏ ਸੱਭ, ਯਾਰੋ ਮਾਣ ਨਾ ਕਰੋ।
ਜਿਵੇਂ ਉਹਦੀ ਇੱਛਾ, ਉਹ ਤਾਂ ਓਵੇਂ ਹੀ ਕਰੇ।
ਖੇਡ ਜਿਉਂ ਚਲਾਈ, ਗੋਟੀ ਤਿਵੇਂ ਹੀ ਧਰੇ।
ਕਦੋਂ ਲਵੇ ਦੱਬ, ਯਾਰੋ ਮਾਣ ਨਾ ਕਰੋ
ਦੇਖਦਾ ਏ ਸੱਭ, ਯਾਰੋ ਮਾਣ ਨਾ ਕਰੋ।
ਕਰੋ ਨਾ ਸਵਾਲ ਉਹਨੇ ਕੀਤਾ, ਕਿਉਂ ਤੇ ਕਿਵੇਂ।
ਜਿਵੇਂ ਜਿਵੇਂ ਲੋੜ, ਵੰਡੀ ਜਾਂਦਾ ਓਂਵੇ ਜਿਵੇਂ।
ਖੇਡ ਭੁੱਖ ਰੱਜ, ਯਾਰੋ ਮਾਣ ਨਾ ਕਰੋ।
ਦੇਖਦਾ ਏ ਸੱਭ, ਯਾਰੋ ਮਾਣ ਨਾ ਕਰੋ।
ਹਰ ਥਾਂ ਹੈ ਊਹੋ ਉਹਦੀ ਲੀਲ੍ਹਾ ਏ ਅਨੰਤ।
ਘਰ ਉਹਦਾ ਹਰ ਘਰ, ਮਾਇਆ ਏ ਬਿਅੰਤ।
ਜੱਗ ਉਹਦੀ ਛੱਬ, ਯਾਰੋ ਮਾਣ ਨਾ ਕਰੋ।
ਦੇਣ ਵਾਲਾ ਰੱਬ, ਯਾਰੋ ਮਾਣ ਨਾ ਕਰੋ।
ਕਰੋ ਅਰਦਾਸ ਦੇਵੇ ਨਾਮ ਦੀ ਸੌਗਾਤ।
ਓਸ ਦਾ ਧਿਆਨ ਰਹੇ ਸਦਾ ਦਿਨ ਰਾਤ।
ਆਪੇ ਜਾਊ ਲੱਭ, ਯਾਰੋ ਮਾਣ ਨਾ ਕਰੋ।
ਦੇਣ ਵਾਲਾ ਰੱਬ, ਯਾਰੋ ਮਾਣ ਨਾ ਕਰੋ।
 

Dalvinder Singh Grewal

Writer
Historian
SPNer
Jan 3, 2010
1,245
421
78
ਕੌਣ ਤੇਰੀ ਥਾਹ ਜਾਣੇ

ਦਲਵਿੰਦਰ ਸਿੰਘ ਗ੍ਰੇਵਾਲ

ਕੌਣ ਤੇਰੀ ਥਾਹ ਜਾਣੇ।

ਤੁਧ ਤਕ ਵਡੇ ਤੋਂ ਵੀ ਵਡਾ ਪਹੁੰਚ ਸਕੇ ਨਾ ਕੋਈ ।
ਨਿੱਕੇ ਤੋਂ ਵੀ ਨਿੱਕੀ ਰਚਨਾ ਤੇਰੀ ਕੀਤੀ ਹੋਈ।
ਵਡਿਓਂ ਵਡਾ, ਨਿਕਿਓਂ ਨਿਕਾ, ਸਭ ਕੁਝ ਤੇਰੇ ਭਾਣੇ।
ਕੌਣ ਤੇਰੀ ਥਾਹ ਜਾਣੇ।

ਅੰਦਰ ਵੀ ਤੂੰ ਬਾਹਰ ਵੀ ਤੂੰ, ਸੋਚਾਂ ਵਿਚ ਸਭ ਤੂੰ ਹੀ।
ਅਪਣਾ ਆਪਾ ਸਮਝ ਲਵੇ ਜੋ ਰਮਜ਼ ਪਵੇ ਉਸ ਨੂੰ ਹੀ।
ਅਪਣਾ ਆਪਾ ਸਮਝ ਨਾ ਸਕਦੇ, ਬਣਨ ਜੋ ਬਹੁਤ ਸਿਆਣੇ।
ਕੌਣ ਤੇਰੀ ਥਾਹ ਜਾਣੇ।

ਤੇਰੇ ਵਰਗਾ ਹੋਰ ਨਾ ਕੋਈ, ਤੁਧ ਜੇਹਾ ਬਸ ਤੂੰ ਏਂ।
ਸਭ ਦਾ ਕਰਤਾ ਧਰਤਾ ਹਰਤਾ, ਸਾਰੇ ਰਸ ਕਸ ਤੂੰ ਏਂ।
ਹੁਕਮ ਤੇਰੇ ਵਿਚ ਵਿਸ਼ਵ ਸਮੁਚਾ, ਰੂਹ ਇਕ ਵਖਰੇ ਬਾਣੇ।
ਕੌਣ ਤੇਰੀ ਥਾਹ ਜਾਣੇ।

ਜਿਸ ਨੇ ਤੈਨੂੰ ਜਾਣ ਲਿਆ, ਉਹ ਧਾਰੇ ਚੁਪ ਅਗੰਮੀ।
ਜਿਸ ਅਖ ਤੈਨੂੰ ਤਕਿਆ ਉਹ ਨਾ ਅਖ ਅਜੇ ਤਕ ਜੰਮੀ।
ਜੋ ਤੁਧ ਜਾਣੇ, ਤੁਧ ਹੀ ਜੈਸਾ, ਜੋ ਤੁਧ ਆਖ ਬਖਾਣੇ।
ਕੌਣ ਤੇਰੀ ਥਾਹ ਜਾਣੇ।
 

Dalvinder Singh Grewal

Writer
Historian
SPNer
Jan 3, 2010
1,245
421
78
ਇਹ ਜੀਣ-ਸਚਾਈ ਹੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਹੋਵੋ ਨਾ ਹੈਰਾਨ, ਇਹ ਜੀਣ-ਸਚਾਈ ਹੈ।
ਰੱਬ ਨੇ ਜੀਵਨ-ਗੱਡੀ ਇਹੋ ਬਣਾਈ ਹੈ।
ਜਨਮੋਂ ਪਹਿਲਾਂ ਪੇਟ 'ਚ ਪੁੱਠ,ੇ ਇਕ ਜਿਹੇ।
ਜਨਮੇਂ ਤਾਂ ਸਭ ਰਿਸ਼ਤੇਦਾਰ ਨੇ, ਇੱਕ ਜਿਹੇ
ਪਹਿਲੇ ਬਰਸ ਤਾਂ ਬੇਟਾ-ਬੇਟੀ, ਇੱਕ ਜਿਹੇ
ਦਸ ਵਰਿ੍ਹਆਂ ਤਕ ਗੋਰੀ-ਕਾਲੀ, ਇੱਕ ਜਿਹੇ
ਵੀਹ ਤੇ ਫਿਕਰ ਕਮਾਣ, ਇਹ ਜੀਣ-ਸਚਾਈ ਹੈ।
ਹੋਵੋ ਨਾ ਹੈਰਾਨ, ਇਹ ਜੀਣ ਸਚਾਈ ਹੈ।
ਤੀਹਾਂ ਤੇ ਪਰਿਵਾਰ ਚ ਹਨ ਫੜੇ, ਇੱਕ ਜਿਹੇ
ਚਾਲੀ ਬਰਸ ਦੇ ਪੜ੍ਹੇ- ਅਣਪੜ੍ਹੇ ਇਕ ਜਿਹੇ।
ਬਰਸ ਪੰਜਾਹ ਤੇ ਸੁਹਣੇ-ਭੱਦੇ, ਇਕ ਜਿਹੇ।
ਸੱਠ ਸਾਲ ਤੇ ਅਫਸਰ, ਵਿਹਲੇ, ਇਕ ਜਿਹੇ,
ਸੱਤਰ ਪਿੱਛੋਂ ਕੋਠੀ-ਕੋਠੇ, ਇੱਕ ਜਿਹੇ ।
ਘਰ ਵਿੱਚ ਹੀ ਮਹਿਮਾਨ, ਇਹ ਜੀਣ ਸਚਾਈ ਹੈ।
ਹੋਵੋ ਨਾ ਹੈਰਾਨ, ਇਹ ਜੀਣ-ਸਚਾਈ ਹੈ।
ਅੱਸੀ ਤੇ ਧਨਵਾਨ ਤੇ ਨਿਰਧਨੇ, ਇੱਕ ਜਿਹੇ।
ਨੱਬੇ ਦੇ ਨੂੰ ਸੌਣ ਤੇ ਜਾਗਣ, ਇੱਕ ਜਿਹੇ।
ਸੌ ਵਰਿ੍ਹਆਂ ਤੇ ਜੀਣਾ-ਮਰਨਾ ਇੱਕ ਜਿਹੇ।
ਖਬਰਾਂ ਪੜ੍ਹਦੇ ਤੇ ਬੇਖਬਰ ਨੇ, ਇੱਕ ਜਿਹੇ।
ਮਰਿਆਂ ਨੂੰ ਸ਼ਮਸ਼ਾਨ ਤੇ ਕਬਰ ਨੇ, ਇੱਕ ਜਿਹੇ।
ਚਲਦਾ ਰਹੇ ਜਹਾਨ, ਇਹ ਜੀਣ ਸੱਚਾਈ ਹੈ।
ਹੋਵੋ ਨਾ ਹੈਰਾਨ, ਇਹ ਜੀਣ ਸੱਚਾਈ ਹੈ।
 

Dalvinder Singh Grewal

Writer
Historian
SPNer
Jan 3, 2010
1,245
421
78
ਇਹ ਜੀਣ-ਸਚਾਈ ਹੈ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਹੋਵੋ ਨਾ ਹੈਰਾਨ, ਇਹ ਜੀਣ-ਸਚਾਈ ਹੈ।

ਰੱਬ ਨੇ ਜੀਵਨ-ਗੱਡੀ ਇਹੋ ਬਣਾਈ ਹੈ।

ਜਨਮੋਂ ਪਹਿਲਾਂ ਪੇਟ 'ਚ ਪੁੱਠ,ੇ ਇਕ ਜਿਹੇ।

ਜਨਮੇਂ ਤਾਂ ਸਭ ਰਿਸ਼ਤੇਦਾਰ ਨੇ, ਇੱਕ ਜਿਹੇ

ਪਹਿਲੇ ਬਰਸ ਤਾਂ ਬੇਟਾ-ਬੇਟੀ, ਇੱਕ ਜਿਹੇ

ਦਸ ਵਰਿ੍ਹਆਂ ਤਕ ਗੋਰੀ-ਕਾਲੀ, ਇੱਕ ਜਿਹੇ

ਵੀਹ ਤੇ ਫਿਕਰ ਕਮਾਣ, ਇਹ ਜੀਣ-ਸਚਾਈ ਹੈ।

ਹੋਵੋ ਨਾ ਹੈਰਾਨ, ਇਹ ਜੀਣ ਸਚਾਈ ਹੈ।

ਤੀਹਾਂ ਤੇ ਪਰਿਵਾਰ ਚ ਹਨ ਫੜੇ, ਇੱਕ ਜਿਹੇ

ਚਾਲੀ ਬਰਸ ਦੇ ਪੜ੍ਹੇ- ਅਣਪੜ੍ਹੇ ਇਕ ਜਿਹੇ।

ਬਰਸ ਪੰਜਾਹ ਤੇ ਸੁਹਣੇ-ਭੱਦੇ, ਇਕ ਜਿਹੇ।

ਸੱਠ ਸਾਲ ਤੇ ਅਫਸਰ, ਵਿਹਲੇ, ਇਕ ਜਿਹੇ,

ਸੱਤਰ ਪਿੱਛੋਂ ਕੋਠੀ-ਕੋਠੇ, ਇੱਕ ਜਿਹੇ ।

ਘਰ ਵਿੱਚ ਹੀ ਮਹਿਮਾਨ, ਇਹ ਜੀਣ ਸਚਾਈ ਹੈ।

ਹੋਵੋ ਨਾ ਹੈਰਾਨ, ਇਹ ਜੀਣ-ਸਚਾਈ ਹੈ।

ਅੱਸੀ ਤੇ ਧਨਵਾਨ ਤੇ ਨਿਰਧਨ, ਇੱਕ ਜਿਹੇ।

ਨੱਬੇ ਦੇ ਨੂੰ ਸੌਣ ਤੇ ਜਾਗਣ, ਇੱਕ ਜਿਹੇ।

ਸੌ ਵਰਿ੍ਹਆਂ ਤੇ ਜੀਣਾ-ਮਰਨਾ ਇੱਕ ਜਿਹੇ।

ਖਬਰਾਂ ਪੜ੍ਹਦੇ ਤੇ ਬੇਖਬਰ ਨੇ, ਇੱਕ ਜਿਹੇ।

ਮਰਿਆਂ ਨੂੰ ਸ਼ਮਸ਼ਾਨ ਤੇ ਕਬਰ ਨੇ, ਇੱਕ ਜਿਹੇ।

ਚਲਦਾ ਰਹੇ ਜਹਾਨ, ਇਹ ਜੀਣ ਸੱਚਾਈ ਹੈ।

ਹੋਵੋ ਨਾ ਹੈਰਾਨ, ਇਹ ਜੀਣ ਸੱਚਾਈ ਹੈ।

 

swarn bains

Poet
SPNer
Apr 8, 2012
774
187
grewal sahib can you guide me to separate all punjabi on top and all english translation at the bottom in this stanza
ਸਬਦਿ ਰਤੀਆ ਸੋਹਾਗਣੀ ਸਚੈ ਸਬਦਿ ਸੀਗਾਰਿ

Attuned to guru’s teaching the praiseworthy soul brides are adorned by it.

ਹਰਿ ਵਰੁ ਪਾਇਨਿ ਘਰਿ ਆਪਣੈ ਗੁਰ ਕੈ ਹੇਤਿ ਪਿਆਰਿ ॥

They realize God in them through guru`s love.

ਸੇਜ ਸੁਹਾਵੀ ਹਰਿ ਰੰਗਿ ਰਵੈ ਭਗਤਿ ਭਰੇ ਭੰਡਾਰ

She enjoys God in her bed through the treasure of worship.

ਸੋ ਪ੍ਰਭੁ ਪ੍ਰੀਤਮੁ ਮਨਿ ਵਸੈ ਜਿ ਸਭਸੈ ਦੇਇ ਅਧਾਰੁ ॥੨॥
 

Dalvinder Singh Grewal

Writer
Historian
SPNer
Jan 3, 2010
1,245
421
78
ਸਬਦਿ ਰਤੀਆ ਸੋਹਾਗਣੀ ਸਚੈ ਸਬਦਿ ਸੀਗਾਰਿ
ਹਰਿ ਵਰੁ ਪਾਇਨਿ ਘਰਿ ਆਪਣੈ ਗੁਰ ਕੈ ਹੇਤਿ ਪਿਆਰਿ ॥
ਸੇਜ ਸੁਹਾਵੀ ਹਰਿ ਰੰਗਿ ਰਵੈ ਭਗਤਿ ਭਰੇ ਭੰਡਾਰ
ਸੋ ਪ੍ਰਭੁ ਪ੍ਰੀਤਮੁ ਮਨਿ ਵਸੈ ਜਿ ਸਭਸੈ ਦੇਇ ਅਧਾਰੁ ॥੨॥
Attuned to guru’s teaching the praiseworthy soul brides are adorned by it.
They realize God in them through guru`s love.
She enjoys God in her bed through the treasure of worship.
Hence the Loving God who provides the base to all should reside in my mind/heart.
 

Dalvinder Singh Grewal

Writer
Historian
SPNer
Jan 3, 2010
1,245
421
78
ਅਪਣਾ ਨਾਮ ਜਪਾ ਲੈ ਦਾਤਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਅਪਣਾ ਨਾਮ ਜਪਾ ਲੈ ਦਾਤਾ।

ਸੱਚੇ ਧੰਦੇ ਲਾ ਲੈ ਦਾਤਾ।

ਕਾਮ,ਕ੍ਰੋਧ, ਮੋਹ, ਲੋਭ,ਹੰਕਾਰੋਂ

ਪੰਜਾਂ ਤੋਂ ਛੁਡਵਾ ਲੈ ਦਾਤਾ।

ਨਾ ਕੋਈ ਸਮਝਾਂ ਦੁਸ਼ਮਣ ਅਪਣਾ,

ਸਭ ਸੰਗ ਪਿਆਰ ਪਵਾ ਲੈ ਦਾਤਾ।

ਜੁੜਿਆ ਕੁਦਰਤ ਨਾਲ ਰਹਾਂ ਮੈਂ

ਜੱਗ ਦੀ ਖਿੱਚ ਹਟਵਾ ਲੈ ਦਾਤਾ।

ਤੈਥੋਂ ਦੂਰ ਕਦੇ ਨਾ ਹੋਵਾਂ,

ਅਪਣੇ ਵਿੱਚ ਮਿਲਾ ਲੈ ਦਾਤਾ।
 

Dalvinder Singh Grewal

Writer
Historian
SPNer
Jan 3, 2010
1,245
421
78
ਐਵੇਂ ਦਿਲਾ ਮਾਣ ਨਾ ਕਰੀਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਐਵੇਂ ਦਿਲਾ ਮਾਣ ਨਾ ਕਰੀਂ, ਤੇਰਾ ਨਾਮ ਨਾ ਸਿਖਰ ਸਦਾ ਰਹਿਣਾ।

ਬੁਲਿਆਂ ਉਡਾ ਲੈ ਜਾਣਾ ਏਂ, ਜਿਹੜਾ ਰਾਤ ਨੂੰ ਚਮਕਦਾ ਟਟਹਿਣਾ।

ਵਕਤਾਂ ਦੀ ਮਾਰ ਚੰਦਰੀ, ਉੱਚਾ ਨੀਵਾਂ ਕਰੇ, ਨੀਵੇਂ ਨੂੰ ਉਚੇਰਾ,

ਸਦਾ ਨਾ ਰਹਿੰਦੇ ਕੋਠੀ ਬੰਗਲੇ, ਮਿਟੀ ਮੇਲਦਾ ਵਕਤ ਦਾ ਘੇਰਾ।

ਜੀਹਦੇ ਹੱਥ ਡੋਰ ਸਮੇਂ ਦੀ, ਚੰਗਾ ਉਸੇ ਦੇ ਛਤਰ ਥਲੇ ਬਹਿਣਾ।

ਐਵੇਂ ਦਿਲਾ ਮਾਣ ਨਾ ਕਰੀਂ, ਤੇਰਾ ਨਾਮ ਨਾ ਸਿਖਰ ਸਦਾ ਰਹਿਣਾ।

ਰਹਿੰਦਾ ਇਕੋ ਨਾਮ ਰੱਬ ਦਾ, ਜਿਹੜਾ ਦੁਨੀਆਂ ਤੇ ਗੂੰਜਦਾ ਸਦੀਵੀ,

ਹੋਰ ਸਭ ਝੂਠ ਮਾਲਕੀ, ਇਕ ਨਾਮ ਵਾਲਾ ਹੁੰਦਾ ਚਿਰੰਜੀਵੀ।

ਰੱਖ ਸਦਾ ਯਾਦ ਓਸਨੂੰ, ਜੀਹਦਾ ਜੱਗ ਸਾਰਾ ਮੰਨਦਾ ਏ ਕਹਿਣਾ।

ਐਵੇਂ ਦਿਲਾ ਮਾਣ ਨਾ ਕਰੀਂ, ਤੇਰਾ ਨਾਮ ਨਾ ਸਿਖਰ ਸਦਾ ਰਹਿਣਾ।

ਨਾ ਉਹਦੇ ਬਿਨ ਪੱਤਾ ਹਿਲਦਾ, ਜੋ ਵੀ ਹੁੰਦਾ ਏ ਹੁਕਮ ਵਿੱਚ ਹੋਵੇ।

ਰਾਜੇ-ਰੰਕ ਉਹਦੇ ਬਰਦੇ, ਉਹਦੇ ਨੂਰ ਦਾ ਤਾਪ ਔਖਾ ਸਹਿਣਾ।

ਜਿਨੇ ਦਿਤੇ ਸਾਹ ਨੇ ਓਸਨੇ, ਉਨੇ ਜੀਕੇ ਹਰ ਕਿੰਗਰਾ ਏ ਢਹਿਣਾ।

ਐਵੇਂ ਦਿਲਾ ਮਾਣ ਨਾ ਕਰੀਂ, ਤੇਰਾ ਨਾਮ ਨਾ ਸਿਖਰ ਸਦਾ ਰਹਿਣਾ।
 

Dalvinder Singh Grewal

Writer
Historian
SPNer
Jan 3, 2010
1,245
421
78
ਤੇਰੇ ਹੁਕਮ 'ਚ ਹਰ ਪਲ ਜੀਵਾਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਸਾਈਆਂ ਮੇਰੀ ਅਰਜ਼ ਸੁਣੀ, ਤੇਰੇ ਹੁਕਮ ਚ ਹਰ ਪਲ ਜੀਵਾਂ।

ਹਰ ਜੀ ਨੂੰ ਪਿਆਰ ਕਰਾਂ, ਜਾਣਾ ਅਪਣੇ ਆਪ ਨੂੰ ਨੀਵਾਂ।



ਮਾੜਾ ਬੋਲ ਕਦੇ ਨਾ ਕਹਾਂ, ਮੇਰੀ ਸੋਚ ਵਿੱਚ ਮਿੱਠਤ ਤੂੰ ਪਾਈਂ।

ਗੁੱਸਾ ਨਾ ਮੈਂ ਕਿਸੇ ਤੇ ਕਰਾਂ, ਲੋਭ ਲਾਲਚ ਤੋਂ ਸਾਈਆਂ ਤੂੰ ਬਚਾਈਂ।

ਮੋਹ ਨਾ ਬਿਨਸਨਹਾਰ ਦਾ ਕਰਾਂ, ਤੇਰੇ ਨਾਮ ਦਾ ਮੈਂ ਅੰਮ੍ਰਿਤ ਪੀਵਾਂ।

ਸਾਈਆਂ ਮੇਰੀ ਅਰਜ਼ ਸੁਣੀ, ਤੇਰੇ ਹੁਕਮ ਚ ਹਰ ਪਲ ਜੀਵਾਂ।



ਕਿਸੇ ਅੱਗੇ ਹੱਥ ਅੱਡਣੇ, ਸਜ਼ਾ ਇਹ ਨਾ ਕਦੇ ਵੀ ਲਾਈਂ।

ਦਿੱਤੇ ਤੇ ਮੈਂ ਸਬਰ ਕਰਾਂ, ਹੋਰ ਵਾਧੂ ਦਾ ਨਾ ਲਾਲਚ ਲਗਾਈਂ।

ਇੱਕ ਸੇਧ ਤੇਰੇ ਵੱਲ ਦੀ, ਹੋਰ ਰਾਹ ਤੇ ਨਾ ਭਟਕਦਾ ਥੀਵਾਂ।

ਸਾਈਆਂ ਮੇਰੀ ਅਰਜ਼ ਸੁਣੀ, ਤੇਰੇ ਹੁਕਮ ਚ ਹਰ ਪਲ ਜੀਵਾਂ।



ਇੱਕ ਚੈਨ ਦੇਵੀਂ ਚਿੱਤ ਨੂੰ, ਇੱਕ ਮਿਲਣੀ ਅਨੰਦ ਦੀ ਕਰਾਈਂ।

ਟਿਕੇ ਮਨ ਤੇਰੇ ਨਾਮ ਤੇ, ਇੱਕ ਪਲ ਵੀ ਨਾ ਭਟਕਣ ਪਾਈਂ।

ਪੰਜ ਚੋਰ ਦੂਰ ਰੱਖਣੇ, ਦੇਣਾ ਦਾਨ ਮਿਹਰ ਦਾ ਛੀਵਾਂ।

ਸਾਈਆਂ ਮੇਰੀ ਅਰਜ਼ ਸੁਣੀ, ਤੇਰੇ ਹੁਕਮ ਚ ਹਰ ਪਲ ਜੀਵਾਂ।

 

❤️ CLICK HERE TO JOIN SPN MOBILE PLATFORM

Top