• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

dalvinder45

SPNer
Jul 22, 2023
721
37
79
ਰੱਖੋ ਜੀ ਕਰਤਾਰ ਭਰੋਸਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਰੱਖੋ ਜੀ ਕਰਤਾਰ ਭਰੋਸਾ।

ਸੱਚੇ ਤੇ ਇਤਬਾਰ ਭਰੋਸਾ।

ਜੋ ਵੀ ਹੈ ਇਸ ਜੱਗ ਤੇ ਆਇਆ।

ਹਰ ਕੋਈ ਓਸੇ ਦੀ ਮਾਇਆ।

ਇਹ ਸਭ ਉਸ ਦਾ ਖੇਲ੍ਹ ਰਚਾਇਆ,

ਜਿਉਂ ਉਸ ਚਾਹਿਆ ਤਿਵੇਂ ਨਚਾਇਆ।

ਸਾਰਾ ਜੱਗ ਹੀ ਚੱਲਣਹਾਰਾ,

ਹਰ ਪਲ ਹੈ ਇਹ ਬਦਲਣਹਾਰਾ।

ਬਦਲੂ ਦਾ ਬੇਕਾਰ ਭਰੋਸਾ।

ਰੱਖੋ ਜੀ ਕਰਤਾਰ ਭਰੋਸਾ।

ਜੋ ਕੋਣਾ ਉਸ ਰਾਹੀਂ ਹੋਣਾ,

ਉਸ ਦੇ ੁਬਨ ਕੁੱਝ ਨਾਹੀਂ ਹੋਣਾ।

ਉਸ ਦੇ ਹੁਕਮ ਰਜ਼ਾ ਵਿੱਚ ਚੱਲੋ,

ਜੀਵਨ-ਗੱਵ ਭਜਾਈ ਚੱਲੋ।

ਉਸ ਨੂੰ ਸਮਝੋ ਸੰਗ ਹਮੇਸ਼ਾ।

ਉੇਸਦਾ ਹੀ ਹਰ ਰੰਗ ਹਮੇਸ਼ਾ।

ਜੋ ਵੀ ਰਚਿਆ ਉਸ ਨੇ ਰਚਿਆ,

ਉਸ ਦੇ ਹਕਿਮ ਚ ਸਭ ਜਗ ਨਚਿਆ।

ਨੱਚੋ ਨਿਸ਼ਚਾ ਧਾਰ ਭਰੋਸਾ,

ਰੱਖੋ ਜੀ ਕਰਤਾਰ ਭਰੋਸਾ।

ਲਭਦੇ ਕੀ ਓ ਜੋ ਏ ਖੋਇਆ।

ਹਰ ਥਾਂ ਉਹ ਹੀ ਵਸਿਆ ਹੋਇਆ।

ਉਸ ਨੂੰ ਉਸ ਦੀ ਕਿਰਤ ਚ ਵੇਖੋ,

ਹਰ ਪੰਛi ਦੇ ਨਿਰਤ ਚ ਵੇਖੋ

ਹਰ ਪੱਤੇ ਦੇ ਤਾਲ ਚ ਵੇਖੋ,

ਝੁਲ ਰਹੀ ਹਰ ਡਾਲ ਚ ਵੇਖੋ,

ਉਸ ਨੂੰ ਤਾਂ ਹਰ ਅੰਦਰ ਜਾਣੋ,

ਅੰਤਰ ਧਿਆਨ ਹੋ ਉਸ ਨੂੰ ਮਾਣੋ।

ਪੱਕਾ ਰੱਖ ਇੱਕ ਵਾਰ ਭਰੋਸਾ।

ਰੱਖੋ ਜੀ ਕਰਤਾਰ ਭਰੋਸਾ।
 

dalvinder45

SPNer
Jul 22, 2023
721
37
79
ਤੂੰ ਜੋ ਮੈਨੂੰ ਮਿਲ ਗਿਆ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਵਾਹ ਜੋ ਤੇਰੇ ਸੰਗ ਪਿਆ।

ਮੈਂ ਨਹੀਂ ਹੁਣ ਮੈਂ ਰਿਹਾ।

ਕਿਉਂ ਗੁਆਚਾ ਦੋਸਤਾ?

ਮੇਰੇ ਦੋਸਤਾਂ ਨੇ ਪੁਛਿਆ।

ਇਸ ਦਾ ਮੈਨੂੰ ਕੀ ਪਤਾ?

ਇਹ ਕੀ ਅਚਾਨਕ ਹੋ ਗਿਆ?

ਤੇਰੇ ਮਿਲਣ ਦਾ ਚਾਅ ਬੜਾ,

ਜਾਵੇ ਨਾ ਮੈਥੋਂ ਦੱਸਿਆ।

ਜਿਥੇ ਦੇਖਾਂ ਤੂੰ ਦਿਸੇਂ,

ਸਭ ਫਰਕ ਕਰਨਾਂ ਭੁੱਲਿਆ।

ਮੈਂ ਹੋਰ ਆਖਾਂ ਕਿਸ ਨੂੰ

ਖੁਦ ਆਪ ਨੂੰ ਹੀ ਭੂੱਲਿਆ।

ਹੁਣ ਚੜ੍ਹ ਗਿਆ ਕੈਸਾ ਨਸ਼ਾ,

ਖੁਦ ਸੰਭਲਣਾ ਨਾ ਵੱਸ ਰਿਹਾ।

ਆਪੇ ਦਾ ਤਾਂ ਹੁਣ ਅਹਿਸਾਸ ਨਾ,

ਦੁਨੀਆਂ ਦਾ ਲੇਖਾ ਮਿਟ ਗਿਆ।

ਭਾਵੇਂ ਹੁਣ ਸਭ ਕੁੱਝ ਖੋ ਗਿਆ,

ਪਰ ਤੂੰ ਤਾਂ ਮੈਨੂੰ ਮਿਲ ਗਿਆ।
 

dalvinder45

SPNer
Jul 22, 2023
721
37
79
ਜਦ ਰੱਬ ਨਾਲ ਜੁੜੇ ਹੁੰਦੇ ਆਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਜਦ ਰੱਬ ਨਾਲ ਜੁੜੇ ਹੁੰਦੇ ਆਂ।

ਮੋਹ ਮਾਇਆ ਤੋਂ ਮੁੜੇ ਹੁੰਦੇ ਆਂ।

ਖਲਜਗਣਾਂ ਦਾ ਫਿਕਰ ਨਾ ਕੋਈ,

ਕਾਮ, ਕ੍ਰੋਧ, ਮੋਹ, ਲੋਭ ਨਾ ਕੋਈ,

ਹਰ ਇੱਕ ਦੇ ਲਈ ਪ੍ਰੇਮ ਛਲਕਦਾ,

ਕਿਧਰੋਂ ਵੀ ਨਾ ਥੁੜੇ ਹੁੰਦੇ ਆਂ।

ਜਦ ਰੱਬ ਨਾਲ ਜੁੜੇ ਹੁੰਦੇ ਆਂ।

ਇੱਕ ਧਿਆਨ ਉਸੇ ਵਿੱਚ ਰਹਿੰਦਾ,

ਹੋਰ ਨਾ ਸੁਣੀਂਏ, ਕੋਈ ਕੀ ਕਹਿੰਦਾ,

ਆਨੰਦ ਆਨੰਦ ਹਰ ਪਲ ਛਾਇਆ,

ਹੋਰ ਲੋੜ ਕੀ ਜਦ ਉਹ ਪਾਇਆ,

ਉਸ ਦੀ ਹੋਂਦ ਹੈ ਚਾਰ ਚੁਫੇਰੇ,

ਜਦ ਜਾ ਬੈਠੇ ਉਸ ਦੇ ਡੇਰੇ।

ਉਸ ਦੀ ਯਾਦ ਚ ਪੁੜ੍ਹੇ ਹੁੰਦੇ ਆਂ।

ਜਦ ਰੱਬ ਨਾਲ ਜੁੜੇ ਹੁੰਦੇ ਆਂ।
 

dalvinder45

SPNer
Jul 22, 2023
721
37
79
ਦਾਤਾ ਜੀ! ਕਰ ਕ੍ਰਿਪਾ ਤੁੱਧ ਧਿਆਵਾਂ।
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਦਾਤਾ ਜੀ! ਕਰ ਕ੍ਰਿਪਾ ਤੁੱਧ ਧਿਆਵਾਂ।
ਮੈਂ ਹਾਂ ਇੱਕ ਨਿਮਾਣਾ ਪਾਂਧੀ, ਮਾਰੂਥਲ ਵਿੱਚ ਖੋਇਆ।
ਅੰਦਰ ਬਾਹਰ ਅਗਨ ਲਪੇਟੇ, ਮਨ ਤਨ ਸੜਦਾ ਹੋਇਆ।
ਅੰਮ੍ਰਿਤ ਨਾਮ ਦੀ ਕਰ ਦੇ ਵਰਖਾ, ਸ਼ਾਂਤ ਚਿੱਤ ਹੋ ਜਾਵਾਂ।
ਦਾਤਾ ਜੀ! ਕਰ ਕ੍ਰਿਪਾ ਤੁੱਧ ਧਿਆਵਾਂ।
ਜੱਗ ਦੇ ਝੰਝਟ ਨਾ ਉਲਝਾਵਣ, ਤੇਰੀ ਯਾਦ ਰਹੇ।
ਨਾਮ ਤੇਰੇ ਦੀ ਅੰਮ੍ਰਿਤ ਧਾਰਾ, ਅੰਦਰ ਬਾਹਰ ਵਹੇ,
ਤੇਰੀਆਂ ਦਿੱਤੀਆਂ ਦਾਤਾਂ ਦਾ ਮੈਂ ਦਮ ਦਮ ਸ਼ੁਕਰ ਮਨਾਵਾਂ।
ਦਾਤਾ ਜੀ !ਕਰ ਕ੍ਰਿਪਾ ਤੁੱਧ ਧਿਆਵਾਂ।
ਕਾਮ, ਕ੍ਰੋਧ ਹੰਕਾਰ,ਲੋਭ ਮੋਹ, ਸੱਭ ਤੋਂ ਕਰਾਂ ਕਿਨਾਰਾ।
ਹਉਮੈਂ ਤੋਂ ਛੁਟਕਾਰਾ ਹੋਵੇ, ਤੇਰਾ ਨਾਮ ਸਹਾਰਾ।
ਅੰਮ੍ਰਿਤ ਨਾਮ ਦੀ ਵਰਖਾ ਦੇ ਵਿੱਚ, ਰੋਗ ਮੈਲ ਸਭ ਲਾਹਵਾਂ।
ਦਾਤਾ ਜੀ! ਕਰ ਕ੍ਰਿਪਾ ਤੁੱਧ ਧਿਆਵਾਂ।
ਲਿਬੜੀ ਦੇਹ ਤੇ ਦੂਸ਼ਿਤ ਮਨ ਨੂੰ, ਕੀਕੂੰ ਸੁੱਚਾ ਕਰਨਾ,
ਨਿਰਭੳੇੁ ਤੇ ਨਿਰਵੈਰ ਦੇ ਕੀਕੂੰ, ਤੇਰੇ ਗੁਣ ਮਨ ਭਰਨਾ।
ਸੱਚ ਸੁੱਚ ਸੰਜਮ ਤੇਰੀ ਕ੍ਰਿਪਾ ਸਦਕਾ ਹੀ ਮੈਂ ਪਾਵਾਂ।
ਦਾਤਾ ਜੀ! ਕਰ ਕ੍ਰਿਪਾ ਤੁੱਧ ਧਿਆਵਾਂ।
ਮਾਇਆ ਮੋਹ ਦਾ ਬੰਧਨ ਟੁੱਟੇ, ਜੋ ਤੁੱਧ ਨਾਲੋਂ ਤੋੜੇ,
ਤੇਰੀ ਮਿਹਰ ਹੀ ਦਾਤਾ ਮਨ ਨੂੰ, ਸਦਾ ਹੀ ਤੁੱਧ ਸੰਗ ਜੋੜੇ।
ਵਾਹਿਗੁਰੂ! ਵਾਹਿਗੁਰੂ! ਅੰਦਰ ਬਾਹਰ, ਅੇਸੀ ਚੇਟਕ ਲਾਵਾਂ॥
ਦਾਤਾ ਜੀ! ਕਰ ਕ੍ਰਿਪਾ ਤੁੱਧ ਧਿਆਵਾਂ।
ਤੇਰੇ ਹੁਕਮ ਚ ਚਲਣਾ ਸਿੱਖਾਂ, ਸੱਚ ਰਾਹੋਂ ਨਾ ਡੋਲਾਂ।
ਜੋ ਤੂੰ ਕਰਦਾ ਸੋਈਓ ਚੰਗਾ, ਮੰਦਾ ਕਿਸੇ ਨਾ ਬੋਲਾਂ ।
ਕਰਨ-ਕਰਾਵਣ ਹਾਰਾ ਤੂੰ ਹੀ, ਮਨ ਨੂੰ ਇਹ ਸਮਝਾਵਾਂ।
ਦਾਤਾ ਜੀ! ਕਰ ਕ੍ਰਿਪਾ ਤੁੱਧ ਧਿਆਵਾਂ।
 

dalvinder45

SPNer
Jul 22, 2023
721
37
79
Wishing all dear ones on theor birthdays
God's blessings be always with you.
Happiness , health and pleasantries too.
Full of spirit and energy you be.
To solve all problems with mindful key.
God is kind to give you nice kids.
With a life partner who takes all bids
To ensure that you have ease of life.
With environment of love you have days nice.
We pray to God to create more charm
And keep you away from malice and harm.
May this year bring you joys more
Happy birthday with cheers at your door.
 

dalvinder45

SPNer
Jul 22, 2023
721
37
79
ਸਾਥ ਰਹੇ ਰੱਬ ਬੀਜੋ ਵੱਢੋ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਦਰਦਾਂ ਦਿਤੀਆਂ ਸੋਚਾਂ ਛੱਡੋ।
ਜੋ ਕਰਨਾ ਸੋ ਡਟ ਕੇ ਲੱਗੋ।
ਤਨ ਨੂੰ ਰੱਖੋ ਮਨ ਦੇ ਕਾਬੂ,
ਰੋਗ ਜ਼ਖਮ ਦਾ ਡਰ ਸੱਭ ਕੱਢੋ।
ਮਸਤੀ ਵਿਚ ਮੰਜ਼ਿਲ ਨਾ ਮਿਲਦੀ
ਅੱਗੇ ਵਧਣ ਲਈ ਅੱਡੀ ਗੱਡੋ।
ਕਿਸਮਤ ਦੀ ਨਾ ਦਿਉ ਦੁਹਾਈ,
ਆਪ ਕਰੋ ਕਦੇ ਹੱਥ ਨਾ ਅੱਡੋ।
ਹੁੰਦਾ ਕੁਝ ਵੀ ਨਹੀਂ ਅਸੰਭਵ
ਸਾਥ ਰਹੇ ਰੱਬ ਬੀਜੋ ਵੱਢੋ।
 

dalvinder45

SPNer
Jul 22, 2023
721
37
79
ਜਿੱਤਣਾ ਵੀ ਤਾਂ ਇੱਕ ਫਿਤਰਤ ਹੀ ਹੁੰਦੈ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਬਦਨਾਮ ਹੋਣਾ ਵੀ ਚਰਚਿਤ ਹੀ ਹੁੰਦੈ।

ਜਾਣੇ ਨਾ ਮੰਜ਼ਿਲ ਤਾਂ ਵਿਚਲਿਤ ਹੀ ਹੁੰਦੈ।

ਹੁਣ ਉਹ ਨਹੀਂ ਹੈ ਜੋ ਪਹਿਲਾਂ ਸੀ ਦੋਸਤ

ਅਸਰ ਵਕਤ ਬਦਲਣ ਦਾ ਨਿਸ਼ਚਿਤ ਹੀ ਹੁੰਦੈ।

ਰਿਸ਼ਤੇ ਨਾ ਰਹੇ ਜਾਨ ਜਿਨ੍ਹਾਂ ਲਈ ਵਾਰੀ

ਦੁਸ਼ਮਣ ਵੀ ਤਾਂ ਆਖਰ ਨੂੰ ਪਰਿਚਿਤ ਹੀ ਹੁੰਦੈ।

ਸਿਖਦੇ ਰਹੇ ਹਾਂ ਹਾਲਾਤਾਂ ਤੋਂ ਹੁਣ ਤੱਕ

ਸਿੱਖਦਾ ਨਾ ਜੋ ਉਹ ਤਾਂ ਭਰਮਿਤ ਹੀ ਹੁੰਦੈ।

ਦਾਈਏ ਤੇ ਕਾਇਮ ਹੋ ਵਧਦੇ ਚਲੋ ਹੁਣ

ਜਿੱਤਣਾ ਵੀ ਤਾਂ ਇੱਕ ਫਿਤਰਤ ਹੀ ਹੁੰਦੈ।
 

dalvinder45

SPNer
Jul 22, 2023
721
37
79
ਰੱਬ ਬਣ ਗਿਆ ਹੈ ਪੈਸਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਆਇਆ ਹੈ ਵਕਤ ਕੈਸਾ। ਰੱਬ ਬਣ ਗਿਆ ਹੈ ਪੈਸਾ ।

ਬੰਦੇ ਦਾ ਮੁੱਲ ਜ਼ੀਰੋ । ਬਣਦਾ ਹੈ ਫਿਰ ਵੀ ਹੀਰੋ ।

ਹੈ ਚਾਲਬਾਜ ਮਾਇਆ ।ਗੁੰਝਲ ਚ ਜੱਗ ਨੂੰ ਪਾਇਆ ।

ਭੋਲੇ ਦੇ ਵੱਸ ਨਾ ਆਵੇ। ਛਾਤਰ ਹੀ ਖੱਟੇ ਖਾਵੇ ।

ਸੱਚੇ ਦਾ ਸੰਗ ਨਾ ਦੇਵੇ । ਝੂਠੇ ਨੂੰ ਮਿਲਦੇ ਮੇਵੇ ।

ਏਸੇ ਨੂੰ ਕਲਯੁਗ ਕਹਿੰਦੇ । ਸਾਰੇ ਨੇ ਤਪਸ ਸਹਿੰਦੇ।

ਪੱਲੇ ਨਾ ਜੇ ਦੁਆਨੀ । ਕਾਹਦਾ ਹੈ ਉਹ ਗਿਆਨੀ।

ਪੁੱਛਦਾ ਨਾ ਉਸਨੂੰ ਕੋਈ । ਮਿਲਦੀ ਨਾ ਕਿਧਰੇ ਢੋਈ ।

ਮਿਹਨਤ ਨਾ ਏਥੇ ਫੁੱਲੇ । ਸਭ ਕਰਮ ਧਰਮ ਭੁੱਲੇ ।

ਫਿੱਟੀ ਜੇ ਨੀਤ ਹੋਵੇ । ਆਖਰ ਨੂੰ ਗੰਦ ਢੋਵੇ।

ਵੱਢੇਗਾ ਬੀਜੇ ਜੈਸਾ । ਆਇਆ ਹੈ ਵਕਤ ਕੈਸਾ ।

ਮਾਇਆ ਦਾ ਖੇਲ ਕੈਸਾ। ਰੱਬ ਬਣ ਗਿਆਂ ਹੈ ਪੈਸਾ।
 

dalvinder45

SPNer
Jul 22, 2023
721
37
79
ਟਿੱਕ ਕੇ ਲੈ ਹੁਣ ਰੱਬ ਦਾ ਨਾਂ

ਡਾ: ਦਲਵਿੰਦਰ ਸਘ ਗ੍ਰੇਵਾਲ



ਲੈਣਾ ਸੀ ਜਦ ਰੱਬ ਦਾ ਨਾਂ ।ਭਟਕੇਂ ਜੰਗਲਾਂ ਵਿੱਚ ਤੂੰ ਤਾਂ ।

ਖੱਟਣ ਖਾਣ ਚ ਉਮਰ ਗਵਾਈ।ਮਿੱਟੀ ਹੋ ਗਈ ਜਦੋਂ ਕਮਾਈ।

ਯਾਦ ਕਰੇਂ ਵਿਛੜੀ ਹੋਈ ਮਾਂ। ਲੈਣਾ ਸੀ ਜਦ ਰੱਬ ਦਾ ਨਾਂ।

ਉਸ ਵੱਲ ਧਿਆਨ ਅਜੇ ਵੀ ਲਾ ਲੈ । ਮਨ ਵਿੱਚ ਸੱਚਾ ਸ਼ਬਦ ਵਸਾ ਲੈ।

ਉਹ ਤਾਂ ਬਾਹਰ ਕਿਤੇ ਵੀ ਨਾ । ਐਵੇਂ ਫਿਰੇਂ ਉਡਾਉਂਦਾ ਕਾਂ।

ਧਿਆਨ ਟਿਕਾ ਅੰਦਰ ਹੀ ਪਾ ਲੈ । ਉਸ ਨੂੰ ਚਤੋ ਪਹਿਰ ਧਿਆ ਲੈ।

ਉਹ ਤਾਂ ਵੱਸਦਾ ਹੈ ਹਰ ਥਾਂ । ਟਿਕ ਕੇ ਲੈ ਲਾ ਰੱਬ ਦਾ ਨਾਂ।

ਦੁਨੀਆਂਦਾਰੀ ਜਿੰਮੇਵਾਰੀ। ਚਿੰਤਾ ਵੱਡੀ ਰੋਗ ਬਿਮਾਰੀ

ਭਟਕੇਂ ਜਿਵੇਂ ਗਵਾਚੀ ਗਾਂ ।ਲੈਣਾ ਸੀ ਜਦ ਰੱਬ ਦਾ ਨਾਂ ।

ਅੰਮ੍ਰਿਤ ਵੇਲਾ ਨਾਮ ਦਾ ਵੇਲਾ । ਉਸਨੂੰ ਚਿੱਤ ਧਿਆਣ ਦਾ ਵੇਲਾ ।

ਘਰ ਹੀ ਹੈ ਸਿਮਰਨ ਦੀ ਥਾਂ । ਟਿੱਕ ਕੇ ਲੈ ਹੁਣ ਰੱਬ ਦਾ ਨਾਂ।
 

dalvinder45

SPNer
Jul 22, 2023
721
37
79
ਦਾਤਾ!ਕਰ ਕਿਰਪਾ ਤੁਧ ਧਿਆਵਾਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਜਗ ਦੇ ਝੰਜਟ ਨਾ ਉਲਝਾਵਣ, ਤੇਰੀ ਯਾਦ ਰਹੇ ।

ਨਾਮ ਤੇਰੇ ਦੀ ਚਿੱਤ ਵਿੱਚ ਮਾਲਾ ਅੰਮ੍ਰਿਤ ਧਾਰ ਵਹੇ।

ਤੇਰੀਆਂ ਦਿੱਤੀਆਂ ਦਾਤਾਂ ਦਾ ਮੈਂ ਸ਼ੁਕਰ ਮਨਾਈ ਜਾਵਾਂ

ਦਾਤਾ ! ਕਰ ਕਿਰਪਾ ਤੁਧ ਧਿਆਵਾਂ !

ਮਾਇਆ ਮੋਹ ਦਾ ਬੰਧਨ ਮਾੜਾ ਤੈਥੋਂ ਦੂਰ ਲਿਜਾਵੇ ।

ਆਉਣਾ ਜਾਣਾ ਤੇਰੇ ਸਦਕਾ ਮਨ ਨੂੰ ਸਮਝ ਨਾ ਆਵੇ।

ਵਾਹਿਗੁਰੂ ਵਾਹਿਗੁਰੂ ਅੰਦਰੋਂ ਬੋਲੇ ਐਸੀ ਚੇਟਕ ਲਾਵਾਂ

ਦਾਤਾ! ਕਰ ਕਿਰਪਾ ਤੁਧ ਧਿਆਵਾਂ !

ਲਿਬੜੀ ਦੇਹ ਤੇ ਦੂਸ਼ਿਤ ਮਨ ਨੂੰ ਕੀਕੂੰ ਸੁਚਾ ਕਰਨਾ ।

ਏਕੋ ਸੱਚ ਸਦਾ ਮਨ ਵਸਣਾ ਮੰਦੇ ਕੰਮੋ ਡਰਨਾ।

ਤੇਰੀ ਮਿਹਰ ਦੇ ਸਦਕਾ ਹੀ ਮੈ ਸਮਝ ਸੁਚੱਜੀ ਪਾਵਾਂ

ਦਾਤਾ! ਕਰ ਕਿਰਪਾ ਤੁਧ ਧਿਆਵਾਂ।

ਤੇਰੇ ਹੁਕਮ ਚ ਚਲਣਾ ਸਿੱਖਾਂ ਸਚ ਸੁੱਚ ਤੋਂ ਨਾ ਡੋਲਾਂ ।

ਜੋ ਤੂੰ ਕਰਦਾ ਉਹ ਸਭ ਚੰਗਾ, ਮੰਦਾ ਕਿਸੇ ਨ ਬੋਲਾਂ।

ਕਰੇਂ ਕਰਾਵੇਂ ਸਭ ਕੁਝ ਤੂੰ ਹੀ, ਮਨ ਨੂੰ ਇਹ ਸਮਝਾਵਾਂ ।

ਦਾਤਾ ! ਕਰ ਕਿਰਪਾ ਤੁਧ ਧਿਆਵਾਂ।

ਕਾਮ ਕ੍ਰੋਧ ਹੰਕਾਰ ਲੋਭ ਮੋਹ, ਸਭ ਤੋਂ ਕਰਾ ਕਿਨਾਰਾ !

ਹਉਮੈ ਤੋਂ ਛੁਟਕਾਰਾ ਹੋਵੇ ਤੇਰਾ ਨਾਮੁ ਪਿਆਰਾ !

ਨਾਮ ਦੇ ਅੰਮ੍ਰਿਤ ਵਰਖਾ ਹੋਵੇ ਹੋ ਆਨੰਦ ਮੈ ਨ੍ਹਾਵਾਨ

ਦਾਤਾ! ਕਰ ਕਿਰਪਾ ਤੋ ਧਿਆਵਾਂ!

ਮੈਂ ਹਾਂ ਮੈਂ ਹਾਂ ਇੱਕ ਨਿਆਣਾ ਪਾਂਧੀ, ਮਾਰੂ ਥਲ ਵਿੱਚ ਖੋਇਆ।

ਅੰਦਰ ਬਾਹਰ ਅਗਨ ਵਰਸਦੀ ਮਨ ਤਨ ਸੜਦਾ ਹੋਇਆ ।

ਨਾਮ ਦੀ ਠੰਡਕ ਪਾਦੇ ਦਾਤਾ ਸ਼ਾਂਤ ਚਿਤ ਹੋ ਜਾਵਾਂ ।

ਦਾਤਾ !ਕਰ ਕਿਰਪਾ ਤੋ ਧਿਆਵਾਂ!
 

dalvinder45

SPNer
Jul 22, 2023
721
37
79
ਕੁੱਝ ਤਾਂ ਸੋਚ ਪਰਾਣੀ।

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਕੁੱਝ ਤਾਂ ਸੋਚ ਪਰਾਣੀ।

ਜਿਸ ਦੇਹ ਦੇ ਮੋਹ ਜਾਲ ਚ ਫਸਿਆ, ਇੱਕ ਦਿਨ ਅਗਨ ਸਮਾਣੀ।

ਰੂਹ ਤੇਰੀ ਜੋ ਸਦਾ ਅਮਰ ਹੈ, ਸ਼ੁਧੀ ਉਹਦੀ ਚਿਤ ਧਰ ਲੈਙ

ਕਾਮ, ਕ੍ਰੋਧ, ਮੋਹ, ਲੋਭ ਤੋਂ ਬਚ ਕੇ ਯਾਦ ਰੱਬ ਨੂੰ ਕਰ ਲੈ।

ਤੇਰੇ ਮਾੜੇ ਕਰਮਾਂ ਸਦਕਾ ਜਿੰਦ ਨਰਕ ਬਣ ਜਾਣੀ।

ਕੁੱਝ ਤਾਂ ਸੋਚ ਪ੍ਰਾਣੀ।

ਵੈਰ ਵਿਰੋਧ ਛੱਡ ਪਿਆਰ ਵਧਾ ਲੈ ਸਾਰੇ ਉਸ ਦੇ ਜਾਏ

ਸਭ ਨੂੰ ਪਿਆਰ ਕਰੇ ਉਹ ਉਤਨਾ ਤੈਨੂੰ ਜੋ ਦਿਖਲਾਏ।

ਭਲਾ ਸਭਸ ਦਾ ਸੋਚ ਹਮੇਸ਼ਾ ਭਲਾ ਇਸੇ ਵਿੱਚ ਜਾਣੀ ।

ਕੁੱਝ ਤਾਂ ਸੋਚ ਪ੍ਰਾਣੀ।

ਸਭਨਾ ਜੀਆ ਦਾ ਇਕ ਦਾਤਾ ਵਿਸਰ ਕਦੇ ਨ ਜਾਣਾ।

ਜੋ ਕਰਦਾ ਸਭ ਸੱਚਾ ਕਰਦਾ ਝੂਠ ਨਾ ਕਦੇ ਕਮਾਣਾ।

ਖਾਣ ਪੀਣ ਤੇ ਰਹਿਣ ਨੂੰ ਦੇਵੇ ਸ਼ੁਕਰ ਕਰੀਂ ਪੜ੍ਹ ਬਾਣੀ।

ਕੁੱਝ ਤਾਂ ਸੋਚ ਪੁਰਾਣੀ।

ਸ਼ਾਂਤ ਰਹੇਂਗਾ, ਸੁਖ ਭੋਗੇਗਾ, ਨਾਮ ਜਪੇਂ ਤਾਂ ਮੁਕਤੀ।

ਉਸ ਨੂੰ ਹਰਦਮ ਚਿੱਤ ਰੱਖ ਕਰ ਸੱਚੀ ਉਸਦੀ ਭਗਤੀ ।

ਜੀਵਨ ਜਾਚ ਦੱਸਣ ਲਈ ਦਿੱਤੀ ਗੁਰੂਆਂ ਨੇ ਤਾਂ ਬਾਣੀ

ਕੁੱਝ ਕੋਈ ਤਾਂ ਸੋਚ ਪ੍ਰਾਣੀ।

ਮਾਇਆਂ ਨੇ ਭਰਮਾਇਆ ਸੱਭ ਜੱਗ, ਇਸ ਤੋਂ ਆਪ ਬਚਾਣਾ।

ਉਸ ਦੇ ਹੁਕਮ ਚ ਚੱਲਦੇ ਜਾਣਾ, ਮਨ ਨੂੰ ਨਾ ਭਟਕਾਣਾ।

ਜੱਗ ਦੇ ਮੋਹ ਤੋਂ ਰੱਬ ਦਾ ਮੋਹ ਹੈ, ਚੰਗਾ ਚਿੱਤ ਵਿੱਚ ਜਾਣੀ।

ਕੁੱਝ ਤਾਂ ਸੋਚ ਪੁਰਾਣੀ।
 

dalvinder45

SPNer
Jul 22, 2023
721
37
79
ਮਨ ਜੀਓ ! ਕਿਹੜੇ ਵਹਿਣ ਚ ਵਹਿ ਗਏ ਹੋ ?

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਮਨ ਜੀਓ ! ਕਿਹੜੇ ਵਹਿਣ ਚ ਵਹਿ ਗਏ ਹੋ ?

ਰਾਮ ਰਾਮ ਦਾ ਬੇੜਾ ਛੱਡ ਕੇ ਡੁਬਦੀ ਕਿਸ਼ਤੀ ਬਹਿ ਗਏ ਹੋ।

ਫੋਕੀਆਂ ਖੁਸ਼ੀਆਂ, ਹਵਸੀ ਹਾਸੇ ਪਲ ਭਰ ਦਾ ਨੇ ਮੇਲਾ।

ਪਾਰ ਇਨਾਂ ਨੇ ਕਿੱਥੋਂ ਲਾਉਣਾ ਇਹ ਤਾਂ ਮਾਇਆ ਖੇਲਾ

ਮੰਜ਼ਿਲ ਭੁੱਲ ਕੇ ਰੇਤ ਥੱਲਾਂ ਦੇ ਰਾਹਾਂ ਦੇ ਵਿੱਚ ਪੈ ਗਏ ਹੋ ।

ਮਨ ਜੀਓ ਕਿਹੜੇ ਵਹਿਣ ਚ ਵਹਿ ਗਏ ਹੋ।

ਗੁਰ ਬਿਨ ਗਿਆਨ ਮਿਲੇਗਾ ਕਿੱਥੋਂ ਇਹ ਹੈ ਅਟਲ ਸਚਾਈ।

ਸੇਧ ਮਿਲੇ ਬਿਨ, ਰਾਹ ਜਾਣੇ ਬਿਨ, ਮੰਜ਼ਿਲ ਕਿਸ ਨੇ ਪਾਈ

ਗੁਰੂ ਤੋਂ ਵਾਂਝੇ ਰਹਿ ਕੇ ਹੁਣ ਤਾਂ ਭੁੱਲ ਭੁਲਈੇਂਏਂ ਰਹਿ ਗਏ ਹੋ ।

ਮਨ ਜੀਓ ਕਿਹੜੇ ਵਹਿਣ ਚ ਵਹਿ ਗਏ ਹੋ ।

ਸਿੱਖਿਆ ਮਤ ਲੈ ਸਚੇ ਗੁਰ ਤੋਂ ਮਨਮਤੋਂ ਹੋ ਪਾਸੇ।

ਕਿਰਪਾ ਹੋਈ ਤਾਂ ਅੰਮ੍ਰਿਤ ਪੈਣਾ ਤੇਰੇ ਖਾਲੀ ਕਾਸੇ ।

ਗੁਰੂ ਬਿਨਾ ਖੂਹ ਚੋਂ ਨਾ ਨਿਕਲਣ, ਜਿਸਦੇ ਵਿੱਚ ਹੁਣ ਲਹਿ ਗਏ ਹੋ।

ਮਾਨ ਜੀਓ ਕਿਹੜੇ ਵਹਿਣ ਵਹਿ ਗਏ ਹੋ।
 

dalvinder45

SPNer
Jul 22, 2023
721
37
79
ਜੋ ਤੂੰ ਕਰਦਾ ਸੋਈ ਚੰਗਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਕੀ ਚੰਗਾ ਕੀ ਮਾੜਾ ਦਾਤਾ, ਮੈਨੂੰ ਸਮਝ ਨਾ ਆਵੇ।

ਜੋ ਤੂੰ ਕਰਦਾ ਸੋਈ ਚੰਗਾ ਜੀਕੂੰ ਤੈਨੂੰ ਭਾਵੇ ।

ਤੇਰਾ ਕੀਤਾ ਸਭ ਕੁਝ ਹੋਵੇ ਕਿਉਂ ਕਰੀਏ ਮੈਂ ਮੇਰੀ।

ਸਾਹ ਵੀ ਤੇਰੇ, ਰਾਹ ਵੀ ਤੇਰੇ ਇਹ ਜਿੰਦੜੀ ਵੀ ਤੇਰੀ।

ਜੋ ਕਰਨਾ, ਰੱਬ ਨੂੰ ਚਿੱਤ ਰੱਖ ਕੇ, ਹੁਕਮ ਜੋ ਚਿੱਤ ਵਿੱਚ ਆਵੇ।

ਸੱਚਾ ਦਿਲ ਹੀ ਚੰਗਾ ਸੋਚੇ ਰਾਹੋਂ ਨ ਭਟਕਾਵੇ ।

ਜਦ ਮਨ ਅੰਦਰ ਮੈਲ ਹੈ ਕੋਈ ਦਿਸਦਾ ਸਭ ਕੁਝ ਝੌਲਾ।

ਸੋਚ ਵੀ ਪੁੱਠੀ,ਹੋਸ਼ ਵੀ ਪੁੱਠੀ, ਪੈਂਦਾ ਸਦਾ ਘਚੌਲਾ ।

ਸੇਧ ਸਹੀ ਜੇ ਮਿਲੇ ਨਾ ਮਨ ਨੂੰ, ਪੁੱਠੀਆਂ ਕਰਦਾ ਜਾਵੇ।

ਮਨਮੁਖ ਮਨ ਦੀਆਂ ਕਰਦਾ ਹੈ ਜਦ ਤਾਂ ਵਿਛੜ ਚੋਟਾਂ ਖਾਵੇ ।

ਗੁਰਮੁਖ ਉਹ ਜੋ ਮੰਨ ਗੁਰੂ ਦੀ, ਨਾਮ ਨਾਲ ਜੁੜ ਜਾਂਦਾ।

ਮਾਇਆ ਮੋਹ ਤੋਂ ਪਾਸੇ ਹੁੰਦਾ, ਇੱਕ ਨਾਲ ਜੁੜ ਜਾਂਦਾ।

ਇੱਕ ਓਂਕਾਰ ਫੈਲਾਰਾ ਸਾਰਾ, ਜਿਸ ਨੂੰ ਸਮਝ ਇਹ ਆਈ ।

ਉਹ ਫਿਰ ਕਦੇ ਨਾ ਥਕਦਾ ਕਰਦਾ ਨਾਮੇ ਦੀ ਵਡਿਆਈ ।

ਜੁੜੋ ਨਾਮ ਸੰਗ, ਸਭ ਕੁਝ ਚੰਗਾ ਗਲਤ ਕਦੇ ਨਾ ਹੋਵੇ।

ਫਿਰ ਹੋਵੇ ਹਰ ਇੱਛਾ ਪੂਰੀ ਮਾਨਵ ਜਗ ਵਿਚ ਸੋਵੇ ।

ਕੀ ਕਰਨਾ ਕੀ ਹੋਣਾ ਇਸਦੀ ਚਿੰਤਾ ਰਹੇ ਨ ਕੋਈ ।

ਜੀਕਣ ਉਸ ਦਾ ਹੁਕਮ ਮਿਲੇ ਤਾਂ ਕਰਦਾ ਜਾਵੇ ਸੋਈ ।

ਉਸਦੀ ਰਜ਼ਾ ਚ ਚੱਲਣ ਵਾਲਾ, ਮਿਹਰਾਂ ਉਸਦੀਆਂ ਪਾਉਂਦਾ।

ਉਸਦੀ ਮਿਹਰ ਪਵੇ ਤਾਂ ਬੰਦਾ, ਜੀਵਨ ਸੱਚਾ ਜਿਉਂਦਾ।

ਸੱਚਾ ਸੁੱਚਾ ਜੀਵਨ ਜੀਣਾ, ਨਾਮ ਨਾਲ ਚਿਤ ਲਾਣਾ ।

ਸਾਨੂੰ ਇਹੋ ਸਿਖਾਇਆ ਗੁਰੂਆਂ, ਚਿੱਤ ਨਹੀ ਭਟਕਾਣਾ ।

ਫਿਰ ਸਾਰਾ ਕੁਝ ਚੰਗਾ ਹੋਊ, ਮਾੜਾ ਕੁਝ ਨਹੀਂ ਹੋਣਾ।

ਉਹ ਸੋਹਣੇ ਦਾ ਸਭ ਕੁਝ ਸੋਹਣਾ ਕੀਤਾ ਵੀ ਸਭ ਸੋਹਣਾ ।
 

dalvinder45

SPNer
Jul 22, 2023
721
37
79
ਆ ਰੱਬ ਦਾ ਨਾ ਲਈਏ ਭਾਈ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਚਾਰੇ ਪਾਸੇ ਚੁੱਪ ਚਾਂ ਛਾਈ,
ਆ ਰੱਬ ਦਾ ਨਾ ਲਈਏ ਭਾਈ ।
ਸੋਚਾਂ ਛੱਡੀਏ, ਚਿੰਤਾ ਛੱਡੀਏ।
ਦੂਈ, ਦਵੈਤ, ਸਭ ਮਨ ਚੋਂ ਕਢੀਏ ।
ਇਕ ਉਸ ਦੇ ਵੱਲ ਧਿਆਨ ਲਗਾਈਏ ।
ਮੋਹ ਮਾਇਆ ਦੀ ਖਿੱਚ ਹਟਾਈਏ।
ਅੰਦਰ ਤਕੀਏ, ਬਾਹਰ ਤੱਕੀਏ ।
ਉਸ ਦੀ ਸੱਭ ਥਾਂ ਠਾਹਰ ਤੱਕੀਏ।
ਚਾਰੇ ਪਾਸੇ ਊਹੋ ਹੀ ਏ ।
ਉਸਦੇ ਬਿਨ ਦਸ ਹੋਰ ਵੀ ਕੀ ਏ ?
ਦਿਲ ਵਿੱਚ ਉਸ ਲਈ ਭਉ ਵੀ ਉਪਜੇ ।
ਨਿਰਭਉ ਉਸਦਾ ਚਿਤ ਵਿੱਚ ਵਸ ਜੇ ।
ਭਾਉ ਉਸਦਾ ਚਿੱਤ ਟਿਕਾਈਏ ।
ਉਸਦੇ ਨਾਮ ਚ ਲਿਵ ਜਾ ਲਾਈਏ ।
ਐਸਾ ਟਿਕੀਏ , ਸਭ ਕੁਝ ਭੁਲੀਏ ।
ਕਲੀਓਂ ਜੀਕੂ ਫੁਲ ਜਿਉਂ ਖਿਲੀਏ।
ਖੁਸ਼ਬੂ ਖੁਸ਼ਬੂ ਅੰਦਰ ਬਾਹਰ।
ਰੋਸ਼ਨ ਹੋਵੇ ਉਸ ਦੀ ਠਾਹਰਙ
ਖੁਦ ਨਾ ਹੋਈਏ, ਬਸ ਉਹ ਹੋਈਏ।
ਅੰਦਰੋਂ ਆਪਣੀ ਹਉਮੈ ਖੋਈਏ।
ਉਸਦਾ ਪਿਆਰ ਜਦੋਂ ਚਿੱਤ ਉਮੜੇ,
ਜੀਵਨ ਧਾਰਾ ਸਾਰੀ ਬਦਲੇ।
ਜਿਤਨਾ ਉਸ ਵਿੱਚ ਟਿਕ ਕੇ ਰਹੀਏ
ਉਸਦੀ ਮਿਹਰ ਉਹੀ ਮੰਨ ਲਈਏ।
ਅੰਮ੍ਰਿਤ ਵੇਲਾ ਜਾਗੋ ਭਾਈ ।
ਨਾਮ ਦੀ ਜਾਗ ਲਗਾਓ ਭਾਈ।
ਅੰਦਰ ਬਾਹਰ ਨਾਮ ਵਸਾਉ ।
ਜਗ ਮਾਇਆ ਦੀ ਖਿੱਚ ਮਿਟਾਓ ।
ਆਪਣੀ ਹੋਂਦ ਰਹੇ ਨ ਰਾਈ ।
ਆ ਰੱਬ ਦਾ ਨਾ ਲਈਏ ਭਾਈ।
 

dalvinder45

SPNer
Jul 22, 2023
721
37
79
ਤੇਰੀ ਯਾਦ ਬਿਨਾ ਮੇਰੀ ਸੋਚ ਹੈ ਅਧੂਰੀ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਤੇਰੀ ਯਾਦ ਬਿਨਾ ਮੇਰੀ ਸੋਚ ਹੈ ਅਧੂਰੀ।

ਤੂੰ ਹੀ ਹੋਵੇਂ ਚਿਤ ਮੇਰੀ ਸੋਚਣੀ ਤਾਂ ਪੂਰੀ ।

ਤੈਨੂੰ ਜੇ ਨਾ ਪਾਇਆ ਫਿਰ ਜੱਗ ਕੀ ਹੰਡਾਇਆ।

ਜੀਯ ਅਨਮੁਲਾ ਐਵੇਂ ਭੰਗ ਭਾੜੇ ਪਾਇਆ ।

ਤੈਨੂੰ ਪਾਉਣ ਲਈ ਲੋੜਾਂ ਸਭ ਸਬੂਰੀ ।

ਤੇਰੀ ਯਾਦ ਬਿਨਾ ਮੇਰੀ ਸੋਚ ਹੈ ਅਧੂਰੀ ।

ਸ਼ਾਂਤ ਹੋਵੈ ਵਿਹੜਾ ਨਾ ਕੋਈ ਖੜਕ ਦੜਕ।

ਸਿੱਧਾ ਸਾਧਾ ਜੀਣ ਨਾ ਕੋਈ ਤੜਕ ਭੜਕ।

ਹੋਵੇ ਨਾ ਦਿਖਾਵੇ ਦੀ ਕੋਈ ਪੱਲੇ ਮਜਬੂਰੀ

ਤੇਰੀ ਯਾਦ ਬਿਨਾ ਮੇਰੀ ਸੋਚ ਹੈ ਅਧੂਰੀ।

ਅੰਗ ਸੰਗ ਤੂੰਹੀ ਤੇਰੇ ਬਿਨਾ ਨਾ ਕੋਈ ਹੋਰ ।

ਆਪ ਤੂੰ ਕਰਾਵੇ, ਮੇਰੇ ਵਿੱਚ ਨਾ ਕੋਈ ਜੋਰ ।

ਆਪਾਂ ਮੈਂ ਗੁਆਵਾਂ ਰਹਾਂ ਤੇਰੀ ਹੀ ਹਜੂਰੀ।

ਤੇਰੀ ਯਾਦ ਬਿਨ ਨਾ ਮੇਰੀ ਸੋਚ ਹੈ ਅਧੂਰੀ ।

ਮਰਜੀ ਇਹ ਤੇਰੀ ਕਦ ਕਿਰਪਾ ਤੂੰ ਕਰੇਂ

ਕਦ ਗਲ ਲਾਵੈ ਤੇ ਆਗੋਸ਼ ਵਿੱਚ ਭਰੇਂ।

ਤੇਰੇ ਨਾਲ ਜੁੜਿਆ ਹੀ iਮਟਣੀ ਹੈ ਦੂਰੀ ।

ਤੇਰੀ ਯਾਦ ਬਿਨ ਮੇਰੀ ਸੋਚ ਹੈ ਅਧੂਰੀ।
 

dalvinder45

SPNer
Jul 22, 2023
721
37
79
ਜੇ ਮੈਂ ਖੱਟਣ ਵੱਟਣ ਸੋਚੀ ਜਾਵਾਂਗਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਜੇ ਮੈਂ ਖੱਟਣ ਵੱਟਣ ਸੋਚੀ ਜਾਵਾਂਗਾ ।

ਫਿਰ ਮੈਂ ਚਿੱਤ ਵਿੱਚ ਚੈਨ ਕਿਸ ਤਰ੍ਹਾਂ ਪਾਵਾਂਗਾ

ਜੇ ਕੁਦਰਤ ਤੇ ਲੋਕਾਂ ਬਾਰੇ ਸੋਚਾਂਗਾ ,

ਚੰਗੀ ਸੋਚ ਉਦੋਂ ਮਨ ਪਣੇ ਲਾਵਾਂਗਾ।

ਫੁੱਲ ਖਿੜੇ ਦੇ ਨਾਲ ਨੀਝ ਜਦ ਲੱਗੇਗੀ ,

ਨਵੇਂ ਸੁਖਦ ਜਿਹੇ ਵਜਦ ‘ਚ ਆਪੂੰ ਆਵਾਂਗਾ।

ਇੱਕ ਛੋਟੇ ਜਿਹੇ ਬਾਲ ਨਾਲ ਜੇ ਖੇਡਾਂਗਾ,

ਹੋਰ ਖਿਆਲਾਂ ਵਿੱਚ ਨਾ ਮਨ ਭਟਕਾਵਾਂਗਾ ।

ਇੱਜਤ ਸੇਵਾ ਮਾਂ ਪਿਓ ਦੀ ਜਦ ਕਰ ਲਾਂਗਾ

ਆਪਣੇ ਘਰ ਨੂੰ ਸੁਰਗ ਉਦੋਂ ਅਖਵਾਵਾਂਗਾ

ਵੀਰਾਂ ਭੈਣਾਂ ਨਾਲ ਜੇ ਮਿਲ ਕੇ ਖੇਡਾਂਗਾ

ਚਾਵਾਂ ਦੀ ਖੁਸ਼ਬੂ ਹਰ ਤਰਫ ਖਡਾਵਾਂਗਾ।

ਘਰ ਵਿੱਚ ਖੁਸ਼ੀਆਂ ਦੇ ਮੇਲਾ ਲੱਗ ਜਾਏਗਾ,

ਜੀਵਨ ਸਾਥੀ ਨਾਲ ਜੇ ਪਿਆਰ ਵੰਡਾਵਾਂਗਾ ।

ਜੋ ਪਰਿਵਾਰ ਚ ਚੈਨ ਚਿੱਤ ਨੂੰ ਮਿਲਦਾ ਹੈ,

ਹੋਟਲ ਪੱਬ ਕਲਬ ਚ ਕਿਉਂ ਫਰ ਜਾਵਾਂਗਾ ।

ਸੋਚ ਰਹਿਤ ਚਿਤ ਸ਼ਾਂਤ ਜਦੋਂ ਵੀ ਹੋਵੇਗਾ ,

ਅਸਲੀ ਸੁਰਗ ਇਸ ਜੱਗ ਤੇ ਉਦੋਂ ਹੰਡਾਵਾਂਗਾ।
 

dalvinder45

SPNer
Jul 22, 2023
721
37
79
ਜੋ ਤੂੰ ਕਰਦਾ ਸੋਈ ਚੰਗਾ ਜੀਕੂੰ ਤੈਨੂੰ ਭਾਵੇ।

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਕੀ ਚੰਗਾ ਕੀ ਮਾੜਾ ਦਾਤਾ ਮੈਨੂੰ ਸਮਝ ਨਾ ਆਵੇ।

ਜੋ ਤੂੰ ਕਰਦਾ ਸੋਈ ਚੰਗਾ ਜੀਕੂੰ ਤੈਨੂੰ ਭਾਵੇ।

ਤੇਰਾ ਕੀਤਾ ਸਭ ਕੁਝ ਹੋਵੇ ਚਿੰਤਾ ਫਿਰ ਕਿਉਂ ਕਰੀਏ

ਸਾਹ ਵੀ ਤੇਰੇ ਰਾਹ ਵੀ ਤੇਰੇ ਮੈਂ ਮੇਰੀ ਕਿਉਂ ਮਰੀਏ’

ਇਹ ਜਿੰਦੜੀ ਵੀ ਤੇਰੀ ਜੋ ਕਰਨਾ

ਰੱਬ ਨੂੰ ਚਿੱਤ ਰੱਖ ਕੇ ਹੁਕਮ ਜੋ ਮਨ ਵਿੱਚ ਆਵੇ

ਸੱਚਾ ਸੁੱਚਾ ਚੰਗਾ ਸੋਚੇ ਦਿਲ ਨਾ ਭਟਕੀਂ ਲਾਵੇ।

ਜਦ ਮਨ ਅੰਦਰ ਮੈਲ ਹੈ ਕੋਈ ਦਿਸ ਦਾ ਸਭ ਕੁਝ ਝੌਲਾ।

ਸੋਚ ਵੀ ਪੁੱਠੀ ਹੋਸ਼ ਵੀ ਪੁੱਠੀ ਪੈਂਦਾ ਰੌਲ ਘਚੌਲਾਙ

ਸੇਧ ਸਹੀ ਨਾ ਮਿਲਦੀ ਮਨ ਨੂੰ ਪੁੱਠੀਆਂ ਕਰਦਾ ਜਾਵੇ।

ਮਨਮੁਖ ਮਨ ਦੀਆਂ ਕਰਦਾ ਹੈ ਫਿਰ ਵਿਛੜ ਚੋਟਾਂ ਖਾਵੇ ।

ਗੁਰਮੁਖ ਉਹ ਜੋ ਗੁਰੂ ਦੇ ਕਹੇ ਨਾਮ ਨਾਲ ਜੁੜ ਜਾਂਦਾ।

ਮਾਇਆ ਮੋਹ ਤੋਂ ਪਾਸੇ ਹੁੰਦਾ ਦੁਨੀਆਂ ਤiਂ ਮੁੜ ਜਾਂਦਾ ।

ਇੱਕ ਓਕਾਰ ਫੈਲਾਰਾ ਸਾਰਾ ਜਿਸ ਨੂੰ ਸਮਝ ਇਹ ਆਈ ।

ਉਹ ਫਿਰ ਕਦੇ ਨਾ ਥਕਦਾ ਕਰਦਾ ਨਾਮੇ ਦੀ ਵਡਿਆਈ ।

ਜੁੜੋ ਨਾਮ ਸੰਗ ਸਭ ਕੁਝ ਚੰਗਾ ਗਲਤ ਕਦੇ ਨਾ ਹੋਵੇ।

ਫਿਰ ਹੋਵੇ ਹਰ ਇੱਛਾ ਪੂਰੀ ਸੁੱਖ ਦੀ ਨੀਂਦਰ ਸੋਵੇ ।

ਕੀ ਕਰਨਾ ਕੀ ਹੋਣਾ ਇਸਦੀ ਚਿੰਤਾ ਰਹੇ ਨ ਕੋਈ ।

ਜੀਕਣ ਉਸ ਦਾ ਹੁਕਮ ਮਿਲੇ ਤਾਂ ਕਰਦਾ ਜਾਵੇ ਸੋਈ ।

ਉਸਦੀ ਰਜ਼ਾ ਚ ਚੱਲਣ ਵਾਲਾ ਮਿਹਰਾਂ ਉਸਦੀਆਂ ਪਾਉਂਦਾ।

ਉਸਦੀ ਮਿਹਰ ਪਵੇ ਤਾਂ ਬੰਦਾ ਜੀਵਨ ਸੁੱਖ ਦਾ ਜਿਉਂਦਾ।

ਸੱਚਾ ਸੁੱਚਾ ਜੀਵਨ ਜੀਣਾ ਨਾਮ ਨਾਲ ਚਿਤ ਲਾਣਾ ।

ਸਾਨੂੰ ਇਹੋ ਸਿਖਾਇਆ ਗੁਰੂਆਂ ਚਿੱਤ ਨਹੀ ਭਟਕਾਣਾ ।

ਫਿਰ ਸਾਰਾ ਕੁਝ ਚੰਗਾ ਹੋਊ ਮਾੜਾ ਕੁਝ ਨਹੀਂ ਹੋਣਾ।

ਉਹ ਸੋਹਣੇ ਦਾ ਸਭ ਕੁਝ ਸੋਹਣਾ ਕੀਤਾ ਵੀ ਸਭ ਸੋਹਣਾ।
 

dalvinder45

SPNer
Jul 22, 2023
721
37
79


ਆ ਰੱਬ ਦਾ ਨਾ ਲਈਏ ਭਾਈ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਚਾਰੇ ਪਾਸੇ ਚੁੱਪਚਾ ਛਾਈ ।

ਆ ਰੱਬ ਦਾ ਨਾ ਲਈਏ ਭਾਈ ।

ਸੋਚਾਂ ਛੱਡੀਏ ਚਿੰਤਾ ਛੱਡੀਏ।

ਦੂਈ ਦਵੈਤ ਸਭ ਮਨ ਚੋਂ ਕਢੀਐ ।

ਇਕ ਉਸ ਦੇ ਵੱਲ ਧਿਆਨ ਲਗਾਈਏ ।

ਮੋਹ ਮਾਇਆ ਦੀ ਖਿੱਚ ਹਟਾਈਏ।

ਅੰਦਰ ਤਕੀਏ ਬਾਹਰ ਤੱਕੀਏ।

ਉਸ ਦੀ ਹਰ ਦਿਲ ਠਾਹਰ ਤੱਕੀਏ

ਚਾਰੇ ਪਾਸੇ ਊਹੋ ਈ ਏ

ਉਸਦੇ ਬਿਨ ਫਿਰ ਹੋਰ ਵੀ ਕੀ ਏ ?

ਦਿਲ ਵਿੱਚ ਉਸ ਲਈ ਭਉ ਵੀ ਉਪਜੈ

ਨਿਰਭਉ ਉਸਦਾ ਚਿਤ ਵਿੱਚ ਵਸ ਜੇ

ਭਾਉ ਉਸ ਵਲ ਚਿੱਤ ਟਿਕਾਈਏ

ਉਸਦੇ ਨਾਮ ਚ ਲਿਵ ਜਾ ਲਾਈਏ

ਐਸਾ ਟਿਕੀਏ ਸਭ ਕੁਝ ਭੁਲੀਏ

ਕਲੀਓ ਕੀਕੂ ਖੁਲ ਜਿਉ ਖਿਲੀਐ

ਖੁਸ਼ਬੂ ਖੁਸ਼ਬੂ ਅੰਦਰ ਬਾਹਰਙ

ਰੋਸ਼ਨ ਹੋਵੇ ਉਸ ਦੀ ਠਾਹਰ।

ਖੁਦ ਨਾ ਹੋਈਏ, ਬਸ ਉਹ ਹੋਈਏ ।

ਆਪਣੀ ਹਉਮੈ ਅੰਦਰੋਂ ਖੋਈਏ

ਉਸਦਾ ਪਿਆਰ ਜਦੋਂ ਚਿੱਤ ਉਮੜੇ ।

ਜੀਵਨ ਧਾਰਾ ਸਾਰੀ ਬਦਲੇ ।

ਜਿਤਨਾ ਉਸ ਵਿੱਚ ਟਿਕ ਕੇ ਰਹੀਏ।

ਉਸਦੀ ਮਿਹਰ ਉਹੀ ਮੰਨ ਲਈਏ।

ਅੰਮ੍ਰਿਤ ਵੇਲਾ ਜਾਗੋ ਭਾਈ ।

ਨਾਮ ਦੀ ਜਾਗ ਲਗਾਓ ਭਾਈ।

ਅੰਦਰ ਬਾਹਰ ਨਾਮ ਵਸਾਉ ।

ਸਭ ਧੰਦੇ ਦੀ ਖਿੱਚ ਮਿਟਾਓ ।

ਆਪਣੀ ਹੋਂਦ ਰਹੇ ਨ ਰਾਈ ।

ਆ ਰੱਬ ਦਾ ਨਾ ਲਈਏ ਭਾਈ ।
 

dalvinder45

SPNer
Jul 22, 2023
721
37
79
ਇੱਕ ਸੱਚੇ ਸੰਗ ਟੇਕ ਲਾ ਭਾਈ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਇੱਕ ਸੱਚੇ ਸੰਗ ਟੇਕ ਲਾ ਭਾਈ।

ਜੱਗ ਦੇ ਕੂੜ ਤੋਂ ਬੱਚ ਜਾ ਭਾਈ।

ਹਉਂ ਹੰਕਾਰ ਕ੍ਰੋਧ ਛੱਡ ਕਾਮੀ।

ਜਾਣੀ ਜਾਣ ਉਹ ਅੰਤਰਜਾਮੀ।

ਬਖਸ਼ੇਗਾ ਉਹ ਬਖਸ਼ਾ ਭਾਈ

ਇੱਕ ਸੱਚੇ ਸੰਗ ਟੇਕ ਲਾ ਭਾਈ

ਸੱਚੇ ਨਾਲ ਜੇ ਜੁੜ ਜਾਵੇਂਗਾ।

ਅੰਮ੍ਰਿਤ ਰਸ ਅੰਦਰ ਹੀ ਪਾਵੇਂਗਾ।

ਆਊ ਗਿਆਨ ਰਚਣ ਦਾ ਭਾਈ।

ਇੱਕ ਸੱਚੇ ਸੰਗ ਟੇਕ ਲਾ ਭਾਈ।

ਤੇਰੇ ਮਨ ਵਿੱਚ ਜੋਤ ਜਗਣਗੇ।

ਜੱਗ ਰਸ ਫਿਕੇ ਫਿਰ ਲਗਣਗੇ।

ਉਸ ਬਿਨ ਦਿਸੂ ਹਰ ਵਸਤ ਪਰਾਈ।

ਇੱਕ ਸੱਚੇ ਸੰਗ ਟੇਕ ਲਾ ਭਾਈ।

ਭਰਮ ਕਰਮ ਛੱਡ ਜਦ ਨਾਮ ਵਸੇਗਾ।

ਰਗ ਰਗ ਵਿੱਚ ਅੰਮ੍ਰਿਤ ਵਰਸੇਗਾ।

ਸੱਚੇ ਦੇ ਰਾਹ ਖੁਦ ਨੂੰ ਪਾ ਭਾਈ।

ਇੱਕ ਸੱਚੇ ਸੰਗ ਟੇਕ ਲਾ ਭਾਈ।

ਜਦ ਪਾ ਲੀਤਾ ਨਾਮ ਦਾ ਗਹਿਣਾ।

ਜੀਵਨ ਮਰਨ ਦਾ ਫਰਕ ਨਾ ਰਹਿਣਾ।

ਨਾਮ ਰਸ ਪੀ ਸੰਗਤ ਆ ਭਾਈ।

ਇੱਕ ਸੱਚੇ ਸੰਗ ਟੇਕ ਲਾ ਭਾਈ।

ਕਿੰਤੂ ਪ੍ਰੰਤੂ ਛੱਡ ਇੱਕ ਨਾਮ ‘ਚ ਜੁੜ ਜਾ ।

ਮਾਇਆ ਮੋਹ ਛੱਡ ਉਸ ਦਾ ਹੋ ਜਾ।

ਉਸ ਵਰਗੇ ਸਦਗੁਣ ਪਾ ਭਾਈ

 

dalvinder45

SPNer
Jul 22, 2023
721
37
79
ਜਿੳਂ ਪਾਣੀ ਵਿੱਚ ਮਿਲਦਾ ਪਾਣੀ।

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜਿੳਂ ਪਾਣੀ ਵਿੱਚ ਮਿਲਦਾ ਪਾਣੀ।

ਕਰ ਲੈ ਅਪਣੀ ਇਉਂ ਕਹਾਣੀ।

ਪਾ ਸਦਗੁਣ ਹੋ ਜਾ ਉਸ ਜੇਹਾ

ਫਰਕ ਰਹੇ ਨਾ ਨਿਧਰੋਂ ਕੇਹਾ।

ਉਸ ਸੰਗ ਮਿਲ ਸਚ ਸੰਗਤ ਮਾਣੀ ।

ਜਿੳਂ ਪਾਣੀ ਵਿੱਚ ਮਿਲਦਾ ਪਾਣੀ।

ਜੱਗ ਵਿੱਚ ਆਇਆ, ਭਰਮ ਭੁਲਾਇਆ।

ਆਪੇ ਨੂੰ ਵੀ ਸਮਝ ਨਾ ਪਾਇਆ।

ਕੀ ਕਰਨਾ ਇਹ ਗੱਲ ਨਾ ਜਾਣੀ।

ਜਿੳਂ ਪਾਣੀ ਵਿੱਚ ਮਿਲਦਾ ਪਾਣੀ।

ਮਿਟੀਓਂ ਉਪਜੇ ਮਿੱਟੀ ਹੋਣਾ

ਕੀ ਤੂੰ ਪਾਇਆ ਜੋ ਤੂੰ ਖੋਣਾ।

ਖਾਕ ਮਿਲੀ ਦੇਹ ਕੀਟਾਂ ਖਾਣੀ।

ਜਿੳਂ ਪਾਣੀ ਵਿੱਚ ਮਿਲਦਾ ਪਾਣੀ।

ਸੁੱਚ ਆਚਾਰ ਤੇ ਸੱਚ ਵਿਵਹਾਰ।

ਕ੍ਰਿਪਾ ਆਪ ਕਰੂ ਕਰਤਾਰ।

ਰਾਹ ਦਸਦੀ ਏ ਗੁਰਬਾਣੀ॥

ਜਿੳਂ ਪਾਣੀ ਵਿੱਚ ਮਿਲਦਾ ਪਾਣੀ।

ਭਵ ਸਾਗਰ ਮਾਇਆ ਸੰਸਾਰ।

ਨਾਮ ਬਿਨਾਂ ਨਾ ਹੋਣਾ ਪਾਰ ।

ਇਸ ਬਿਨ ਭਟਕਣ ਜਨਮਾਂ ਤਾਣੀ।

ਜਿੳਂ ਪਾਣੀ ਵਿੱਚ ਮਿਲਦਾ ਪਾਣੀ।
 
📌 For all latest updates, follow the Official Sikh Philosophy Network Whatsapp Channel:
Top