• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

❤️ CLICK HERE TO JOIN SPN MOBILE PLATFORM


JOIN SPN MOBILE APP!

dalvinder45

SPNer
Jul 22, 2023
79
1
78
ਸਾਢੇ ਤਿੰਨ ਜਗਾਉਨੈ,

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਾਢੇ ਤਿੰਨ ਤੂੰ ਜਗਾਉਨੈ, ਵੱਲ ਅਪਣੇ ਬੁਲਾਉਨੈ, ਪਰ ਜੋੜਦਾ ਨਾ ਨਾਲ।

ਮਨ ਚੱਕਰਾਂ ਚ ਨੱਸੇ, ਦਿਲ ਕੀਕੂੰ ਤੈਨੂੰ ਦੱਸੇ, ਕੀ ਏ ਹੋਇਆ ਬੁਰਾ ਹਾਲ।

ਜੇ ਮੈਂ ਜੀਅ ਹਾਂ ਤੇਰਾ ਭੁੱਲਾ, ਕਿਉਂ ਨਾ ਦੱਸੇਂ ਰਾਹ ਸੁਖੱਲਾ, ਮੈਨੂੰ ਮਿਲ ਜਾਵੇਂ ਤੂੰ।

ਤੇਰੇ ਬਿਨਾ ਮੇਰਾ ਕੀ ਏ, ਬੁੱਲਾ ਪੌਣ ਦਾ ਹੀ ਜੀਆ ਏ, ਸਾਂਭ ਆਪ ਇਸ ਨੂੰ ।

ਆਪਾ ਤੇਰੇ ਚ ਮਿਲਾਣਾ, ਛੁੱਟ ਜਾਵੇ ਆਉਣਾ ਜਾਣਾ, ਸਾਂਭ ਕਾਲ ਨੂੰ ਅਕਾਲ।

ਸਾਢੇ ਤਿੰਨ ਤੂੰ ਜਗਾਉਨੈ, ਵੱਲ ਅਪਣੇ ਬੁਲਾਉਨੈ, ਪਰ ਜੋੜਦਾ ਨਾ ਨਾਲ।

ਤੇਰਾ ਹੋਣਾ ਜਾਂ ਨਾ ਹੋਣਾ, ਮੇਰਾ ਇਸ ਦਾ ਨਾ ਰੋਣਾਂ, ਰੋਣਾਂ ਵਿਛੜੇ ਹਾਂ ਕਿਉਂ?

ਛੱਡ ਚੋਜ ਇਹ ਨਿਆਰੇ, ਖੇਡ ਬੰਦ ਕਰ ਸਾਰੇ, ਜੋੜ ਆਪਣੇ ਸਿਉਂ।

ਤੈਥੋਂ ਦੂਰ ਰਹਿ ਨਾ ਹੋਵੇ, ਦਿਲ ਮਿਲਣੇ ਨੂੰ ਰੋਵੇ, ਸਹਿ ਨਾ ਹੁੰਦਾ ਏ ਰਵਾਲ।

ਸਾਢੇ ਤਿੰਨ ਤੂੰ ਜਗਾਉਨੈ, ਵੱਲ ਅਪਣੇ ਬੁਲਾਉਨੈ, ਪਰ ਜੋੜਦਾ ਨਾ ਨਾਲ।

ਤੇਰੀ ਮਰਜ਼ੀ ਹੁਕਮ, ਇਹੋ ਮੰਨਿਆਂ ਹਰਦਮ,ਕਦੇ ਲਾਂਭੇ ਨਹੀਂ ਹੋਏ।

ਭਾਣਾ ਮੰਨ ਰਹੇ ਜੀਂਦੇ, ਸਦਾ ਜਾਗਦੇ ਤੇ ਨੀਂਦੇ, ਰਹੇ ਨਾਮ ਚ ਪਰੋਏ।

ਅੱਜ ਤੜਕੇ ਸਵੇਰੇ, ਆਕੇ ਬੈਠਾ ਤੇਰੇ ਡੇਰੇ, ਹੁਣ ਆਪ ਹੀ ਸੰਭਾਲ।

ਸਾਢੇ ਤਿੰਨ ਤੂੰ ਜਗਾਉਨੈ, ਵੱਲ ਅਪਣੇ ਬੁਲਾਉਨੈ, ਪਰ ਜੋੜਦਾ ਨਾ ਨਾਲ।
 

dalvinder45

SPNer
Jul 22, 2023
79
1
78
ਸਾਈਂ ਅੱਗੇ ਅਰਜ਼ੋਈ

ਡਾ: ਦਲਵਿੰਦਰ ਸਿੰਘ ਗ੍ਰੇਵਾਲਸਾਈਆਂ! ਮੇਰੀ ਇਹ ਅਰਜ਼ੋਈ, ਤੇਰੇ ਬਿਨਾ ਹੋਰ ਨਾ ਕੋਈ, ਜਿਹੜਾ ਕੱਢੇ ਚੱਕਰ ‘ਚੋਂ।

ਆਪੇ ਕੁੱਝ ਖੇਚਲ ਕਰ ਸਾਈਂ, ਇਹ ਜੱਗ-ਭਵਜਲ ਪਾਰ ਕਰਾਈਂ, ਦਿਲੀ ਬੇਨਤੀ ਫਕਰ ‘ਚੋਂ।

ਜੇ ਸਭ ਕੁੱਝ ਕਰਨਾ ਹੈ ਤੂੰ ਹੀ, ਕਰਦੇ ਪਾਰ ਇਸ ਜੀ ਨੂੰ ਵੀ, ਤੇਰਾ ਨਾਮ ਧਿਆਵਾਂ ਮੈਂ।

ਤੇਰੇ ਹੁਕਮ ਜਿਉਂਦਾ ਰਹਿੰਦਾ, ਭਾਣਾ ਮੰਨ ਵਿਛੋੜਾ ਸਹਿੰਦਾ, ਪਾਸੇ ਹੋਰ ਨਾਂ ਜਾਵਾਂ ਮੈਂ ।

ਚਿੱਤ ਦਾ ਚੈਨ ਹਮੇਸ਼ਾਂ ਰੱਖਾਂ, ਭਾਵੇਂ ਔਕੜ ਆਵੇ ਲੱਖਾਂ, ਰਹਾਂ ਬਚ ਬਚ ਹਰ ਟੱਕਰ ਤੋਂ।

ਸਾਈਆਂ! ਮੇਰੀ ਇਹ ਅਰਜ਼ੋਈ, ਤੇਰੇ ਬਿਨਾ ਹੋਰ ਨਾ ਕੋਈ, ਜਿਹੜਾ ਕੱਢੇ ਚੱਕਰ ‘ਚੋਂ।

ਤੇਰੇ ਨਾਲ ਜੁੜਣ ਵਿੱਚ ਲੱਗਾ, ਨਾ ਕੋਈ ਸੋਚਿਆ ਪਿੱਛਾ ਅੱਗਾ, ਨਿਸ਼ਾਨਾ ਤੇਰੇ ਵੱਲ ਕੀਤਾ।

ਕੀ ਮੈਂ ਹੋਰ ਕਿਸੇ ਤੋਂ ਲੈਣਾ, ਆਖਰ ਤੁਧ ਵਿਚ ਮਿਲਣਾ ਪੈਣਾ, ਨਾਮ ਪਿਆਲਾ ਤਾਂ ਪੀਤਾ।

ਤੂੰ ਹੀ ਤੂੰ ਬੱਸ ਇੱਕ ਸਹਾਰਾ, ਬਰਫ ‘ਚ ਲੱਗਾ ਦਾਸ ਵਿਚਾਰਾ, ਆਪੇ ਕੱਢ ਜੱਗ ਕੱਕਰ ਚੋਂ।

ਸਾਈਆਂ! ਮੇਰੀ ਇਹ ਅਰਜ਼ੋਈ, ਤੇਰੇ ਬਿਨਾ ਹੋਰ ਨਾ ਕੋਈ, ਜਿਹੜਾ ਕੱਢੇ ਚੱਕਰ ‘ਚੋਂ।
 

dalvinder45

SPNer
Jul 22, 2023
79
1
78
ਨਵੇਂ ਵਿਆਹਿਆਂ ਨੂੰ ਦੁਆਵਾਂ

ਡਾ: ਦਲਵਿੰਦਰ ਸਿੰਘ ਗ੍ਰੇਵਾਲਰੱਖੇ ਰੱਬ ਸਲਾਮਤ ਜੋੜੀ

ਖੁਸ਼ੀਆਂ ਮਾਣੋ ਯੁਗਾਂ ਤੋੜੀ।

ਚੜ੍ਹਦੀ ਕਲਾ ਮੇਸ਼ਾ ਰਹਿਣਾ।

ਚੰਗੀ ਮਾੜੀ ਮਿਲ ਕੇ ਸਹਿਣਾ।

ਫਰਕ ਦੋਹਾਂ ਵਿਚ ਰਹੇ ਨਾ ਰਾਈ।

ਜੋੜੀ ਰੱਬ ਨੇ ਆਪ ਮਿਲਾਈ।

ਮਾਂ ਪਿਉ ਦੀਆਂ ਨੇ ਖੁਲ੍ਹੀਆਂ ਬਾਹਵਾਂ।

ਲ਼ੇਣ ਤੁਹਾਡੇ ਸਾਹ ਵਿੱਚ ਸਾਹਵਾਂ

ਪਿਆਰ ਭੇਜਦੇ ਪਾਪਾ ਮੰਮੀ।

ਉਮਰਾ ਹੋਵੇ ਦੋਹਾਂ ਦੀ ਲੰਮੀ।

ਘੁੱਗ ਵਸੇ ਸਾਰਾ ਪਰਿਵਾਰ।

ਸਾਡੇ ਵੱਲੋਂ ਪਿਆਰ ਹੀ ਪਿਆਰ।

 

dalvinder45

SPNer
Jul 22, 2023
79
1
78
ਕਰ ਆਰਗੈਨਿਕ ਖੇਤੀ

ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੂੰ ਏਂ ਮੇਰੀ ਜਿੰਦ ਸੱਜਣਾ! ਹਾਂ ਜੀ।

ਤੇਰੇ ਬਿਨ ਨਈਂ ਬਚਣਾ! ਹਾਂ ਜੀ।

ਤੇਰੇ ਬਿਨ ਅੱਧ ਰਹਿ ਜਾਂ, ਹਾਂ ਜੀ।

ਬਣ ਡੁੰਨ ਵੱਟਾ ਬਹਿ ਜਾਂ, ਹਾਂ ਜੀ।

ਲੋਕਾਂ ਜੀਣ ਨਾ ਦੇਣਾ, ਹਾਂ ਜੀ।

ਗੱਲ ਗੱਲ ਮਾਰਨ ਮਿਹਣਾ, ਹਾਂ ਜੀ।

ਚੋਭਾਂ ਚੀਰਨ ਹਿਰਦਾ, ਹਾਂ ਜੀ।

ਤੇਰੇ ਬਿਨ ਜੀ ਨਾ ਵਿਰਦਾ, ਹਾਂ ਜੀ।

ਜੇ ਤੂੰ ਤੁਰਿਆ ਦੂਰੇ, ਹਾਂ ਜੀ।

ਸਾਹ ਹੋ ਜਾਣੇ ਪ੍ਹਰੇ, ਹਾਂ ਜੀ।

ਰਲ ਮਿਲ ਘਰ ਰਹੀਏ, ਹਾਂ ਜੀ!

ਦੁਖ ਸੁੱਖ ਮਿਲ ਸਹੀਏ, ਹਾਂ ਜੀ!

ਕਿੱਤਾ ਅਪਣਾ ਕਰੀਏ, ਹਾਂ ਜੀ।

ਨਾ ਭੋਂ ਗਿਰਵੀ ਧਰੀਏ, ਹਾਂ ਜੀ।

ਤਿੰਨ ਕਿੱਲੇ ਨਈਂ ਥੋੜੇ, ਹਾਂ ਜੀ ।

ਜਦ ਸਿਰ ਦੋਵਾਂ ਜੋੜੇ, ਹਾਂ ਜੀ।

ਕਰ ਆਰਗੈਨਿਕ ਖੇਤੀ, ਹਾਂ ਜੀ।

ਖੇਤੀ ਕਰਮਾਂ ਸੇਤੀ, ਹਾਂ ਜੀ।

ਨਾਂ ਹੋਣੀ ਤੋਟ ਵੇ ਕੋਈ, ਹਾਂ ਜੀ।

ਘਰ ਅਮਰੀਕਾ ਸੋਈ, ਹਾਂ ਜੀ।

ਘਰ ਹੀ ਰਹਿ ਸਜਣਾਂ, ਹਾਂ ਜੀ।

ਨਾਂ ਦੂਰ ਦੀ ਕਹਿ ਸੱਜਣਾ, ਹਾਂ ਜੀ।
 

dalvinder45

SPNer
Jul 22, 2023
79
1
78
ਜਿਉਂ ਭਾਵੇ ਤਿਉਂ ਰੱਖੇ ਸਾਈਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੇ ਸੁੱਖ ਮਿਲਿਆ ਸ਼ੁਕਰ ਕਰੀਂ, ਤੇ ਜੇ ਦੁੱਖ ਮਿਲਿਆ ਸਹਿਣਾ ਸਿੱਖ।

ਜਿਉਂ ਭਾਵੇ ਤਿਉਂ ਰੱਖੇ ਸਾਈਂ, ਉਨ੍ਹੀਂ ਹਾਲੀਂ ਰਹਿਣਾ ਸਿੱਖ।

ਕੂੜ-ਕੁਪੱਤ ਦਾ ਪੱਲਾ ਛੱਡ ਦੇ, ਸੱਚ ਨੂੰ ਅੰਦਰ ਬਾਹਰ ਭਰ,

ਉੱਪਰ ਵਾਲਾ ਜੋ ਬੁਲਵਾਵੇ ਊਹੋ ਗੱਲਾਂ ਕਹਿਣਾ ਸਿੱਖ।

ਉਸਦੀ ਮਰਜ਼ੀ ਬਿਨ ਕੀ ਹੋਣਾ? ਉਸ ਦੀ ਰਜ਼ਾ ਚ ਚੱਲਣਾ ਸਿੱਖ,

ਸਬਰ-ਸੰਤੁਸ਼ਟੀ, ਮਨ-ਸੰਤੋਖੀ, ਜੀਵਨ ਦਾ ਇਹ ਗਹਿਣਾ ਸਿੱਖ।

ਭੱਜ ਨੱਠ ਬਹੁਤੀ ਕਰਨੀ ਛੱਡ ਦੇ, ਸਾਥ ਤੇਰੇ ਕੁੱਝ ਜਾਣਾ ਨਾ,

ਦੇਣਾ ਲੈਣਾ ਹੱਥ-ਵਸ ਉਸਦੇ, ਉਸਦੇ ਹੁਕਮ ਚ ਬਹਿਣਾ ਸਿੱਖ।

ਜੇ ਸਿੱਖ ਹੈ ਤਾਂ ਸਿੱਖੀ ਸਿੱਖ, ਸਿੱਖਣਾ ਸਾਰੀ ਉਮਰਾ ਦਾ,

ਜੇ ਉਸਦੇ ਸੰਗ ਮਿਲਣਾ ਹੈ ਤਾਂ, ਉਸ ਦੇ ਨਾਮ ‘ਚ ਲਹਿਣਾ ਸਿੱਖ।
 

swarn bains

Poet
SPNer
Apr 8, 2012
772
184
ਮਨ ਸਮਝਾਉਣਾਰੱਬ ਪਾਉਣਾ ਮਨ ਸਮਝਾਉਣਾ, ਪਹਿਰਾ ਦੇ ਹਰਿ ਪ੍ਰਭ ਅਦਾਲਤ

ਗੁਰ ਦਰਸਣ ਹਰਿ ਪ੍ਰਭ ਦਰਪਣ,ਮਨ ਸਮਝਾਉਣਾ ਪ੍ਰਭ ਇਬਾਦਤਹਰਿ ਦਰ ਤੇਰਾ ਮਨ ਬੈਂਸ, ਅਪਣੇ ਮਨ ਤੋਂ ਕਰ ਇਬਾਦਤ

ਸਬਦ ਗੁਰੂ ਦਾ ਸਿਖਿ ਸਿੱਖ ਦੀ, ਹਰਿ ਪ੍ਰਭ ਆਪੇ ਕਰੈ ਜ਼ਯਾਰਤ

ਦਰ ਗੁਰੂ ਦਾ ਦਰ ਰੱਬ ਦਾ, ਗੁਰ ਸਬਦ ਸੱਚੇ ਰੱਬ ਅਦਾਲਤ

ਅਮਲਾਂ ਤੇ ਨਬੇੜੇ ਹੋਣ ਤਿਥੈ, ਆਏ ਸਾਹਮਣੇ ਮਨ ਦੀ ਹਾਲਤ

ਕਰਮ ਧਰਮ ਜੋ ਕਿਰਤ ਕਮਾਈ, ਕੁੰਡਾ ਮਾਰ ਚਲਾਵੈ ਮਹਾਵਤ

ਮੁਰਸ਼ਦ ਮੇਰਾ ਯਾਰ ਰੱਬ ਦਾ, ਬੈਂਸ ਮੰਗੈ ਸਤਿਗੁਰੂ ਸਲਾਮਤ

ਹਰਿ ਪ੍ਰਭ ਸਤਿਗੁਰ ਦੋਵੇਂ ਇਕ, ਰੱਬ ਵਸੈ ਸਤਿਗੁਰ ਕੈ ਚਿੱਤ

ਹਰਿ ਪ੍ਰਭ ਜੱਗ ਆਵਣ ਕੂ, ,ਰੱਬ ਗੁਰੂ ਸਾਧਿਆ ਨਿੱਤ ਚਿੱਤ

ਹਰਿ ਪ੍ਰਭ ਰਾਹ ਚੱਲਣ ਕੈ ਤਾਈਂ, ਗੁਰੂ ਧਾਰ ਲੈ ਮੇਰੇ ਭਾਈ

ਸਤਿਗੁਰ ਰੱਬ ਭੇਦ ਨ ਕਾਈ, ਮਨ ਤਨ ਲਾ ਗੁਰੂ ਧਿਆਈਂ

ਕਰ ਗੁਰੂ ਕੂ ਪਿਆਰ ਸਨੇਹ, ਜਿਵ ਜਲ ਮਾਹਿ ਕਮਲੇਹ

ਜਲ ਮਹਿ ਜੀ ਉਪਾਇ ਬੈਂਸ, ਜਲ ਬਿਨ ਮਰਨ ਤਿਨੇਹ

ਸਤਿਗੁਰ ਸੰਗ ਪਿਆਰ ਪਾ, ਜਿਉਂ ਦੁੱਧ ਮਹਿ ਨੀਰ ਮਿਲਾਵੈ

ਆਪਣਾ ਆਪ ਤਿਆਗ ਕੈ, ਮਿਲ ਨੀਰ ਸ਼ੀਰ ਬਣ ਜਾਵੈ

ਮਨ ਤਨ ਲਾ ਹਰਿ ਨਾਮ ਧਿਆ, ਕਰ ਮਨ ਆਪਣਾ ਸਾਫ

ਸਾਫ ਮਨ ਗੁਰ ਸਬਦ ਕਰਾਵੈ, ਹਰਿ ਸਤਿਗੁਰ ਕੈ ਪਰਤਾਪ

ਰੱਬ ਕਿਤੋਂ ਨਹੀਂ ਆਉਂਦਾ ਜਾਂਦਾ, ਹਰ ਮਨ ਚ ਛੁਪਿਆ ਰਹਿੰਦਾ

ਤੇਰੀਆਂ ਕਰਤੂਤਾਂ ਵੇਖਦਾ ਰਹਿੰਦਾ, ਪਰ ਮੂੰਹੋਂ ਕੁਝ ਨਹੀਂ ਕਹਿੰਦਾ

ਖੁਲ਼੍ਹੇ ਕਿਤਾਬ ਹੋਵੇ ਹਿਸਾਬ, ਕਰਮਾਂ ਤੇ ਨਬੇੜਾ ਹੋਣ ਲੱਗੈ

ਜਾਣ ਸਮੇਂ ਨਾਮ ਚਿੱਤ ਵਸੈ, ਬੈਂਸ ਚਿੱਤ ਚਰਾਗ ਜਗਣ ਲੱਗੈ

ਜੇ ਬੰਦਿਆ ਤੂੰ ਰੱਬ ਨੂੰ ਪਾਉਣਾ, ਕਰ ਲੈ ਮਨ ਦੀ ਸਫਾਈ

ਹਰਿ ਹਰਿ ਜਪਤੁ ਹਰੇ ਹਰਿ ਹਉਵੈ, ਹਰਿ ਪ੍ਰਭ ਮਾਹਿ ਸਮਾਈ
 

dalvinder45

SPNer
Jul 22, 2023
79
1
78
ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜੀਣਾ ਸਿੱਖੋ ਖੁਲ੍ਹ ਕੇ, ਵਧਾਓ ਨਾ ਪਾਬੰਦੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ।

ਵੰਡੋ ਪ੍ਰੇਮ, ਕਰੋ ਭਲਾ, ਯਾਦ ਰੱਖੋ ਰੱਬ ਨੂੰ,

ਛੱਡੋ, ਨਸ਼ਾ, ਵੱਢੀ, ਠੱਗੀ, ਮਿੱਠਾ ਬੋਲੋ ਸੱਭ ਨੂੰ॥

ਹੋਰਾਂ ਨੂੰ ਦਿਖਾਉਣਾ ਨੀਵਾਂ ਆਦਤਾਂ ਨੇ ਗੰਦੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।

ਹਿੰਮਤ ਤੇ ਹੌਸਲੇ ਦੇ ਨਾਲ ਵਧੀ ਜਾਣਾ ਜੀ,

ਵੱਢੀ, ਠੱਗੀ, ਚੋਰੀ, ਬਦੀ, ਕੁਝ ਨਾ ਵਧਾਣਾ ਜੀ।

ਨਸ਼ਿਆਂ ਸਹਾਰੇ ਜੀਣਾ ਸੋਚਾਂ ਸਿਰੋਂ ਮੰੰਦੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।

ਚੰਗੇ ਚੁਣੋ ਬੇਲੀ ਤੇ ਨਿਭਾਓ ਸਿਰੇ ਯਾਰੀਆਂ,

ਚੁਗਲੀ ਤੇ ਨਿੰਦਾ ਤਾਂ ਨੇ ਬੁਰੀਆਂ ਬਿਮਾਰੀਆਂ।

ਨਿਗਾਹ ਹੱਕ ਹੋਰ ਦੇ ਤੇ ਨੀਤਾਂ ਦੱਸੇ ਮੰਦੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।

ਗੁੱਸਾ ਗਿੱਲਾ ਭੁਲੋ ਸਿੱਖੋ ਪਿਆਰ ਦੀ ਮੁਹਾਰਨੀ,

ਰਿਸ਼ਤਿਆਂ ਦਾ ਮਾਣ ਦਿੰਦਾ ਟੁੱਟਣ ਪਰਿਵਾਰ ਨੀ,

ਭਲੇ ਘਰੀਂ ਤਾਹਨੇ ਮਿਹਣੇ ਗਾਲਾਂ ਨਾ ਸੁਹੰਦੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।

ਪੈਸਿਆਂ ਦੀ ਠਾਠ ਵਿੱਚ ਖੋਵੋ ਨਾ ਇਮਾਨ ਜੀ।

ਵੱਡਾ ਉਹ ਹੀ ਜਿਹੜਾ ਹੋਵੇ ਚੰਗਾ ਇਨਸਾਨ ਜੀ।

ਏਕਤਾ ਬਣਾਵੇ, ਨਾ ਵਧਾਵੇ ਕਦੇ ਵੰਡੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।

ਚੰਗੀ ਰੂਹ ਤਾਂ ਭਲਾ ਸਰਬਤ ਦਾ ਏ ਮੰਗਦੀ।

ਕਰਨੀ ਸਹਾਇਤਾ ਚਾਹੀਏ ਸਦਾ ਲੋੜਵੰਦ ਦੀ,

ਦੇਖ ਕੇ ਅਪਾਹਜ ਨਾ ਕੱਢੋ ਐਵੇਂ ਦੰਦੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।

ਆਪੇ ਨੂੰ ਪਛਾਣੋ, ਮੂਲ ਅਪਣੇ ਨੂੰ ਜਾਣ ਲਓ।

ਆਏ ਜੋ ਕਰਨ ਸੋ ਇਰਾਦਾ ਪੱਕਾ ਠਾਣ ਲਓ।

ਤਾਰਾਂ ਬਾਹਰ ਅੰਦਰ ਜਾਣ ਸੇਧ ਚ ਨਿਗੰਦੀਆਂ।

ਮਿਹਨਤਾਂ ਦੇ ਨਾਲ ਸਿੱਖੋ ਛੁਹਣੀਆਂ ਬੁਲੰਦੀਆਂ ।
 

❤️ CLICK HERE TO JOIN SPN MOBILE PLATFORM


JOIN SPN MOBILE APP!

❤️ CLICK HERE TO JOIN SPN MOBILE PLATFORM


JOIN SPN MOBILE APP!
Top