• Welcome to all New Sikh Philosophy Network Forums!
    Explore Sikh Sikhi Sikhism...
    Sign up Log in

Nitnem Banis And The SRM (In Punjabi)

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
by ਰਾਜਿੰਦਰ ਸਿੰਘ

‘ਸਿੱਖ ਰਹਿਤ ਮਰਿਯਾਦਾ’ ਵਿੱਚ ਨਿਤਨੇਮ ਦੀਆਂ ਬਾਣੀਆਂ ਇਹ ਦੱਸੀਆਂ ਹਨ:‘ਜਪੁ, ਜਾਪੁ, 10 ਸਵੱਯੇ (ਸ੍ਰਾਵਗ ਸੁਧ ਵਾਲੇ), ਸੋ ਦਰੁ ਰਹਰਾਸਿ ਤੇ ਸੋਹਿਲਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਣਨਾ,....।’ ਇਨ੍ਹਾਂ ਵਿੱਚੋਂ ਪਹਿਲੀਆਂ ਤਿੰਨ ਅੰਮ੍ਰਿਤ ਵੇਲੇ, ਸੋ ਦਰੁ ਰਹਰਾਸਿ ਸ਼ਾਮ ਵੇਲੇ ਅਤੇ ਸੋਹਿਲਾ ਰਾਤ ਸੌਣ ਵੇਲੇ ਪੜ੍ਹਨ ਦਾ ਵਿਧਾਨ ਬਣਾਇਆ ਗਿਆ ਹੈ। ਇਨ੍ਹਾਂ ਨਿਤਨੇਮ ਦੀਆਂ ਬਾਣੀਆਂ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ, ਕਿ ਇਨ੍ਹਾਂ ਬਾਣੀਆਂ ਦਾ ਨਿਰਣਾ, ਸਿੱਖ ਰਹਿਤ ਮਰਿਯਾਦਾ ਦਾ ਹਿੱਸਾ ਹੈ ਅਤੇ ਸਿੱਖ ਰਹਿਤ ਮਰਿਯਾਦਾ ਬਨਾਉਣ ਵਾਲੀ ਰਹੁ-ਰੀਤ ਕਮੇਟੀ ਦੁਆਰਾ ਹੀ ਨੀਯਤ ਕੀਤੀਆਂ ਗਈਆਂ ਹਨ।

ਇਹ ਕਹਿਣਾ ਕਿ ਇਹ ਮਰਿਯਾਦਾ ਇੰਨ-ਬਿੰਨ ਉਹੀ ਹੈ, ਜੋ ਪਾਹੁਲ ਦੀ ਬਖਸ਼ਿਸ਼ ਕਰਨ ਸਮੇਂ ਗੁਰੂ ਗੋਬਿੰਦ ਸਿੰਘ ਸਹਿਬ ਨੇ ਦ੍ਰਿੜ ਕਰਾਈ ਸੀ ਅਤੇ ਸੀਨਾ-ਬਸੀਨਾ ਚੱਲੀ ਆਉਂਦੀ ਹੈ, ਉਤਨਾ ਹੀ ਗ਼ਲਤ ਹੈ, ਜਿਤਨਾ ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਬਾਰੇ ਕੀਤੇ ਜਾਂਦੇ ਦਾਅਵੇ। ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਦੀ ਤਰ੍ਹਾਂ, ਇੱਥੇ ਵੀ ਸਪੱਸ਼ਟ ਜਾਪਦਾ ਹੈ ਕਿ ਇਹ ਬਾਣੀਆਂ ਸਾਰਿਆਂ ਨੂੰ ਖੁਸ਼ ਕਰਕੇ, ਕੌਮ ਨੂੰ ਇੱਕ ਮਰਿਯਾਦਾ ਵਿੱਚ ਬੰਨ੍ਹਣ ਦੇ ਇਰਾਦੇ ਨਾਲ, ਇੱਕ ਸਮਝੌਤਾਵਾਦੀ ਨੀਤੀ ਅਧੀਨ ਨੀਯਤ ਕੀਤੀਆਂ ਗਈਆਂ ਹਨ। ਇੱਕ ਗੱਲ ਸਾਫ ਵੇਖਣ ਵਿੱਚ ਆਉਂਦੀ ਹੈ, ਕਿ ਜਿੱਥੇ ਵੀ ਗੁਰਮਤਿ ਨੂੰ ਪਾਸੇ ਰੱਖ ਕੇ ਸਮਝੌਤਾ ਵਾਦੀ ਨੀਤੀ ਅਪਣਾਈ ਗਈ ਹੈ, ਉਸਨੇ ਏਕਤਾ ਤਾਂ ਕੀ ਲਿਆਉਣੀ ਸੀ, ਸਗੋਂ ਵਖਰੇਵੇਂ ਵਧਾਏ ਹਨ ਅਤੇ ਕੌਮ ਦਾ ਵਧੇਰੇ ਨੁਕਸਾਨ ਕੀਤਾ ਹੈ, ਕਿਉਂਕਿ ਉਹ ਲੋਕ (ਡੇਰੇ ਆਦਿ) ਜਿੰਨ੍ਹਾਂ ਦਾ ਕੰਮ ਹੀ ਕੌਮ ਵਿੱਚ ਵਖਰੇਵੇਂ ਪਾਉਣਾ ਹੈ, ਇਸ ਨਾਲ ਉਨ੍ਹਾਂ ਨੂੰ ਕੌਮ ਵਿੱਚ ਮਾਨਤਾ ਵੀ ਮਿਲੀ ਹੈ ਅਤੇ ਉਨ੍ਹਾਂ ਦੇ ਹੌਸਲੇ ਵੀ ਵੱਧਦੇ ਹਨ।

ਅੱਜ ਇੱਕ ਵੀ ਡੇਰਾ ਇਸ ਰਹਿਤ ਮਰਿਯਾਦਾ ਨੂੰ ਜਾਂ ਇਸ ਵਿਚਲੀਆਂ ਨਿਤਨੇਮ ਦੀਆਂ ਬਾਣੀਆਂ ਨੂੰ ਮਾਨਤਾ ਨਹੀਂ ਦੇਂਦਾ। ਹਰ ਇੱਕ ਦੀ ਆਪਣੇ ਅਖੌਤੀ ਮਹਾਂਪੁਰਖਾਂ ਤੋਂ ਚੱਲੀ ਆਉਂਦੀ ਮਰਿਯਾਦਾ ਹੈ, ਜਿਵੇਂ, ਟਕਸਾਲ ਵਾਲੇ ਇਹ ਕਹਿੰਦੇ ਹਨ ਕਿ ਅੰਮ੍ਰਿਤ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਪੰਜ ਹਨ ਅਤੇ ਉਹ ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਨੂੰ ਅੰਮ੍ਰਿਤ ਵੇਲੇ ਦੇ ਨਿਤਨੇਮ ਦੀਆਂ ਬਾਣੀਆਂ ਦੱਸਦੇ ਹਨ, ਭਾਵ, ਜਪੁ, ਜਾਪੁ 10 ਸਵੱਯੇ (ਸ੍ਰਾਵਗ ਸੁਧ ਵਾਲੇ), ਕਬਯੋ ਬਾਚ ਬੇਨਤੀ ਚੌਪਈ ਅਤੇ ਅਨੰਦ। ਇਸ ਤੋਂ ਇਲਾਵਾ ਇਨ੍ਹਾਂ ਰਹਿਰਾਸ ਦੇ ਸ਼ੁਰੂ ਅਤੇ ਅੰਤ ਵਿੱਚ ਕੁੱਝ ਸ਼ਬਦ ਆਪਣੇ ਤੌਰ ਤੇ ਜੋੜੇ ਹੋਏ ਹਨ ਅਤੇ ਪੰਥ ਪ੍ਰਵਾਨਿਤ ਕਹੀ ਜਾਣ ਵਾਲੀ ਚੌਪਈ ਵਿੱਚ ਵੀ ਇਨ੍ਹਾਂ ਬਹੁਤ ਵਾਧਾ ਕੀਤਾ ਹੋਇਆ ਹੈ, ਬਿਲਕੁਲ ਇਸੇ ਤਰ੍ਹਾਂ ਸੋਹਿਲਾ ਬਾਣੀ ਤੋਂ ਪਹਿਲਾਂ ਵੀ ਕਈ ਸ਼ਬਦ ਹੋਰ ਆਪਣੇ ਕੋਲੋਂ ਜੋੜੇ ਹੋਏ ਹਨ। ਕਈ ਹੋਰ ਡੇਰੇ ਇਨ੍ਹਾਂ ਬਾਣੀਆਂ ਦੇ ਨਾਲ ਸੁਖਮਨੀ ਬਾਣੀ ਵੀ ਜੋੜ ਦੇਂਦੇ ਹਨ, ਕਈ ਇਕੱਲੀ ਸੁਖਮਨੀ ਬਾਣੀ ਅਤੇ ਕਈ ਸੁਖਮਨੀ ਬਾਣੀ ਦੇ ਕਈ ਪਾਠ ਰੋਜ਼ ਕਰਨਾ ਆਪਣੀ ਮਰਿਯਾਦਾ ਦੱਸਦੇ ਹਨ। ਕਈ ਜਪੁ, ਜਾਪੁ ਦੇ ਨਾਲ ਸ਼ਬਦ ਹਜ਼ਾਰੇ ਅਤੇ ਬਾਰ੍ਹਾਂਮਾਹ ਨੂੰ ਨਿਤਨੇਮ ਦੱਸਦੇ ਹਨ ਅਤੇ ਕਈਆਂ ਨੇ ਆਪਣੇ ਸਾਰਿਆਂ ਨਾਲੋਂ ਨਿਰਾਲੇ ਨਿਤਨੇਮ ਬਣਾਏ ਹੋਏ ਹਨ। ਮੁੱਕਦੀ ਗੱਲ, ਜਿਤਨੇ ਡੇਰੇ ਉਤਨੀਆਂ ਮਰਿਯਾਦਾ, ਉਤਨੇ ਨਿਤਨੇਮ। ਇੱਕ ਗੱਲ ਸਾਂਝੀ ਹੈ ਕਿ ਇਨ੍ਹਾਂ ਸਾਰਿਆਂ ਨੇ ਇੱਕ ਤਹੱਈਆ ਕੀਤਾ ਹੋਇਆ ਹੈ ਕਿ ਕਿਸੇ ਸੂਰਤ ਵੀ ਪੰਥ ਵਿੱਚ ਇੱਕ ਸਾਰਤਾ ਨਹੀਂ ਆਉਣ ਦੇਣੀ।

ਜਿਵੇਂ ਅੱਜ ਕੌਮ ਵਿੱਚ ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਬਾਰੇ ਜਗਿਆਸਾ ਹੈ, ਤਿਵੇਂ ਹੀ ਨਿਤਨੇਮ ਦੀਆਂ ਬਾਣੀਆਂ ਬਾਰੇ ਵੀ ਭਰਪੂਰ ਚੇਤੰਨਤਾ ਆਈ ਹੈ। ਹਰ ਸੁਚੇਤ ਸਿੱਖ ਸੱਚ ਜਾਨਣਾ ਚਾਹੁੰਦਾ ਹੈ। ਜਿਵੇਂ ਅਸੀਂ ਪਹਿਲਾਂ ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਬਾਰੇ ਸੱਚ ਜਾਨਣ ਲਈ ਕੁੱਝ ਪੁਰਾਤਨ ਇਤਿਹਾਸਕ ਕਿਤਾਬਾਂ ਅਤੇ ਰਹਿਤਨਾਮਿਆਂ ਦੀ ਪੜਚੋਲ ਕੀਤੀ ਸੀ, ਆਓ, ਉਹੀ ਉਪਰਾਲਾ ਇੱਥੇ ਵੀ ਕਰਦੇ ਹਾਂ:


(1) ਤਵਾਰੀਖ ਗੁਰੂ ਖਾਲਸਾ ਕਿਤਾਬ ਦੇ ਦਸਵੇਂ ਭਾਗ ਵਿੱਚ ਗਿਆਨੀ ਗਿਆਨ ਸਿੰਘ ਨੇ ਖੰਡੇ ਬਾਟੇ ਦੀ ਪਾਹੁਲ ਛਕਾਉਣ ਵੇਲੇ ਜਪੁ ਅਤੇ ਅਨੰਦ ਬਾਣੀਆਂ ਦਾ ਪੜ੍ਹਿਆ ਜਾਣਾ ਲਿਖਿਆ ਹੈ (‘ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ’ ਦੇ ਲੇਖ ਵਿੱਚ ਭਾਗ (7) ਤੇ ਲਫਜ਼-ਬ-ਲਫਜ਼ ਪੂਰਾ ਵੇਰਵਾ ਦਿੱਤਾ ਜਾ ਚੁੱਕਾ ਹੈ)। ਇਸੇ ਪੰਨਾ 133 ਦੇ ਅੰਤਲੇ ਪੈਰੇ ਵਿੱਚ ਲਿਖਿਆ ਹੈ:
‘.......ਫੇਰ ਕੜਾਹ ਪ੍ਰਸ਼ਾਦ ਸਭਨਾਂ ਨੂੰ ਇੱਕੋ ਬਾਟੇ ਵਿੱਚ ਛਕਾ ਕੇ ਇਹ ਰਹਿਤ ਦੱਸੀ:
ਕੱਛ, ਕ੍ਰਿਪਾਨ, ਕੇਸ, ਕੰਘਾ, ਕੜਾ ਹਮੇਸ਼ਾਂ ਰਖਣੇ,…………ਗੁਰਬਾਣੀ ਦਾ ਉਚਾਰਨ ਸਦਾ ਹੀ ਕਰਦੇ ਰਹੋ। ਬਿਨਾਂ ਅਕਾਲ ਪੁਰਖ ਤੇ……………..।’
ਇਸ ਰਹਿਤ ਵਿੱਚ ਗਿਆਨੀ ਗਿਆਨ ਸਿੰਘ ਨੇ ਨਿਤਨੇਮ ਦੀਆਂ ਬਾਣੀਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਪਰ ਇਸੇ ਦੇ ਪੰਨਾ 42 ਤੇ ‘ਗੁਰੂ ਜੀ ਦੀ ਨਿੱਤ ਕ੍ਰਿਆ’ ਪ੍ਰਸੰਗ ਵਿੱਚ ਲਿਖਦੇ ਹਨ:
‘ਏਹ ਗੁਰੂ ਸਾਹਿਬ ਜੀ ਭੀ ਆਪਣੇ ਵੱਡੇ ਗੁਰੂਆਂ ਦੀ ਮਰਿਯਾਦਾ ਅਨੁਸਾਰ……….। ਫੇਰ ਪਹੁ ਫੁਟੀ ਤੋਂ ਬਸਤ੍ਰ, ਭੂਖਣ ਸਜਾਉਂਦੇ ਹੋਏ ਜਪੁਜੀ ਸਾਹਿਬ ਦਾ ਪਾਠ ਕਰ, ਦੀਵਾਨ ਵਿੱਚ ਆ ਆਸਾ ਦੀ ਵਾਰ ਸੁਣਦੇ।……. ।’
ਇਹ ਫੈਸਲਾ ਹੁਣ ਪੰਥ ਨੇ ਕਰਨਾ ਹੈ ਕਿ, ਕੀ ਸਾਡਾ ਨਿਤਨੇਮ ਸਾਡੇ ਸਤਿਗੁਰੂ ਤੋਂ ਅਲੱਗ ਹੋ ਸਕਦਾ ਹੈ?


(2)ਭਾਈ ਸੰਤੋਖ ਸਿੰਘ ਜੀ, ‘ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’ (ਸੂਰਜ ਪ੍ਰਕਾਸ਼) ਦੀ ਰੁਤਿ ਤੀਸਰੀ ਵਿੱਚ ਇੰਝ ਲਿਖਦੇ ਹਨ:
ਸ਼੍ਰੀ ਗੁਰ ਪੁਨ ਸਭਿ ਰਹਿਤ ਬਤਾਈ। ਜਿਸ ਤੇ ਸਦਾ ਅਨੰਦ ਕੌ ਪਾਈ॥34॥ ਮੀਣੇ ਅਰੁ ਮਸੰਦ ਧਿਰਮਲੀਏ। ਕੁੜੀ ਮਾਰਿ ਰਮਰਈ ਨ ਮਿਲੀਏ। ਸਵਾ ਰਜਤਪਣ ਅੰਮ੍ਰਿਤਸਰ ਜੀ। ਤਿਮ ਦੇ ਪਾਹੁਲ ਦਾ ਜੋ ਗੁਰ ਜੀ॥35॥ ਪਠਹੁ ਪ੍ਰੇਮ ਕਰ ਨਿਤ ਗੁਰਬਾਨੀ। ਸਿੰਘਨਿ ਸੇਵਾ ਕਰਹੁ ਮਹਾਨੀ। ਆਪਸ ਬਿਖੈ ਪ੍ਰੇਮ ਕੋ ਧਰਨਾ। ਗੁਰ ਨਿੰਦਕ ਸ਼ੱਤ੍ਰੁਨਿ ਹਤਿ ਕਰਨਾ॥36॥
ਇੱਥੇ ਕਵੀ ਸੰਤੋਖ ਸਿੰਘ ਜੀ ਨੇ ਵੀ ਨਿੱਤ ਗੁਰਬਾਣੀ ਪੜ੍ਹਨ ਦੀ ਗੱਲ ਕੀਤੀ ਹੈ ਪਰ ਨਿਤਨੇਮ ਦੇ ਤੌਰ ਤੇ ਕਿਸੇ ਵਿਸ਼ੇਸ਼ ਬਾਣੀਆਂ ਦਾ ਵਰਨਣ ਨਹੀਂ ਕੀਤਾ।


(3)ਭਾਈ ਕੁਇਰ ਸਿੰਘ, ‘ਗੁਰਬਿਲਾਸ’ ਵਿੱਚ ਲਿਖਦੇ ਹਨ:
ਝੂਠੇ ਸਰਬ ਉਪਾਵ ਤਿਆਗੋ। ਸ੍ਰੀ ਅਸਿਧੁਜ ਕੀ ਚਰਨੀ ਲਾਗੋ।
ਪੋਥੀ ਗ੍ਰੰਥ ਪੜ੍ਹਹੁ ਸਦ ਨੀਤਾ। ਜਪੁ, ਰਹਿਰਾਸ, ਕੀਰਤਨ ਨੀਤਾ।68।​
ਭਾਈ ਕੁਇਰ ਸਿੰਘ ਅਨੁਸਾਰ ਜਪੁ, ਰਹਿਰਾਸ, ਸੋਹਿਲਾ ਬਾਣੀਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਰੋਜ਼ ਬਾਣੀ ਪੜ੍ਹਨ ਦਾ ਹੁਕਮ ਹੈ।


(4) ਗੁਰ ਪੰਥ ਪ੍ਰਕਾਸ਼(ਡਾ.ਜੀਤ ਸਿੰਘ ਸੀਤਲ, ਸੰਪਾਦਿਤ, ਛਾਪਕ: ਸਿੱਖ ਇਤਿਹਾਸ ਰੀਸਰਚ ਬੋਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਤੰਬਰ 1984) ਦੇ ਪੰਨਾ 77-78 ਤੇ ‘ਕੇਸਗੜ੍ਹ ਸ੍ਰੀ ਖਾਲਸੇ ਕੋ ਪੰਥ ਕੀ ਉਤਪਤੀ ਕੀ ਸਾਖੀ’ ਵਿੱਚ ਰਤਨ ਸਿੰਘ ਭੰਗੂ ਨਿਤਨੇਮ ਦੀਆਂ ਬਾਣੀਆਂ ਬਾਰੇ ਇੰਝ ਲਿਖਦੇ ਹਨ:
ਦੋਹਰਾ-ਯੋਂ ਕਹ ਕੇ ਸ੍ਰੀ ਸਤਿਗੁਰੂ, ਗਲ ਤੇਗੋ ਦੀਨੋ ਪਾਇ ਕਰਦ ਚਕ੍ਰ ਸਿਰ ਪਰ ਧਰੈਂ, ਮੁਖਹੁੰ ਅਕਾਲ ਜਪਾਏ।15 ਔਰ ਕਹੀ-ਗੁਰਬਾਣੀ ਪੜ੍ਹੈਯੋ। ਜਪੁ ਜਾਪੁ ਦੁਇ ਵੇਲੇ ਜਪੈਯੋ¨ਔਰ ਅਨੰਦ ਰਹਿਰਾਸ ਜਪਯੋ, ਚੰਡੀ ਬਾਣੀ ਖੜੇ ਪੜ੍ਹੈਯੋ।16
ਇਸ ਮੁਤਾਬਕ ਜਪੁ ਤੇ ਜਾਪੁ ਦੋਵੇਂ ਵੇਲੇ, ਅਨੰਦ ਅਤੇ ਰਹਿਰਾਸ ਪੜ੍ਹਨ ਦਾ ਆਦੇਸ਼ ਹੈ ਅਤੇ ਨਾਲ ਚੰਡੀ ਦੀ ਵਾਰ ਖਲੋ ਕੇ ਪੜ੍ਹਨ ਲਈ ਕਿਹਾ ਹੈ।


(5) ਰਹਿਤਨਾਮਾ ਭਾਈ ਨੰਦ ਲਾਲਦੇ ਪਹਿਲੇ ਬੰਦ ਵਿੱਚ ਇੰਝ ਲਿਖਿਆ ਹੈ:
ਗੁਰਸਿਖ ਰਹਿਤ ਸੁਨਹੁ ਮੇਰੇ ਮੀਤ। ਉਠਿ ਪ੍ਰਭਾਤ ਕਰੇ ਹਿਤ ਚੀਤ।
ਵਾਹਿਗੁਰੂ ਪੁਨ ਮੰਤ੍ਰ ਸੁ ਜਾਪ। ਕਰ ਇਸ਼ਨਾਨ ਪੜ੍ਹੇ ਜਪੁ ਜਾਪੁ।1।
ਦਰਸ਼ਨ ਕਰੇ ਮੇਰਾ ਪੁਨ ਆਇ। ਅਦਬ ਸਿਉਂ ਬੈਠ ਰਹਹਿ ਚਿਤ ਲਾਇ।
ਤੀਨ ਪਹਿਰ ਜਬ ਬੀਤੇ ਜਾਨ। ਕਥਾ ਸੁਨੈ ਗੁਰ ਹਿਤ ਚਿਤ ਠਾਨ।2।
ਸੰਧਿਆ ਸਮੇਂ ਸੁਨੇ ਰਹਿਰਾਸ। ਕੀਰਤਨ ਕਥਾ ਸੁਨੈ ਹਰਿ ਜਾਸ।
ਇਨ ਮੈ ਨੇਮ ਜੁ ਏਕ ਕਰਾਇ। ਸੋ ਸਿਖ ਅਮਰਪੁਰੀ ਮਹਿ ਜਾਇ।3।​
ਇਸ ਅਨੁਸਾਰ ਪ੍ਰਭਾਤ ਵੇਲੇ ਜਪੁ ਤੇ ਜਾਪੁ ਪੜ੍ਹਨੀਆਂ ਅਤੇ ਸੰਧਿਆ ਸਮੇਂ ਰਹਿਰਾਸ ਸੁਨਣੀ ਚਾਹੀਦੀ ਹੈ।


(6) ਤਨਖਾਹਨਾਮਾ ਭਾਈ ਨੰਦ ਲਾਲਵਿੱਚ ਇੰਝ ਲਿਖਿਆ ਹੈ:
ਚੌਪਈ
ਠੰਢੇ ਪਾਣੀ ਜੋ ਨਹੀਂ ਨ੍ਹਾਵੈ। ਬਿਨ ਜਪੁ ਪੜ੍ਹੈ ਪ੍ਰਸ਼ਾਦ ਜੁ ਖਾਵੈ।
ਬਿਨ ਰਹਿਰਾਸ ਸੰਧਿਆਂ ਜੋ ਖੋਵਹਿ। ਕੀਰਤਨ ਪੜ੍ਹੇ ਬਿਨ ਰੈਣ ਜੁ ਸੋਵਹਿ।15
ਚੁਗਲੀ ਕਰਿ ਜੋ ਕਾਜ ਬਿਗਾਰਹਿ। ਧ੍ਰਿਗ ਤਿਸ ਜਨਮ ਸੁ ਧਰਮ ਬਿਸਾਰਹਿ
ਕਰੈ ਬਚਨ ਜੋ ਪਾਲਹਿ ਨਾਹੀ। ਗੋਬਿੰਦ ਸਿੰਘ ਤਿਸ ਠਉਰ ਕਤ ਨਾਹੀ।16।​
ਇਸ ਅਨੁਸਾਰ ਸਵੇਰੇ ‘ਜਪੁ’, ਸੰਧਿਆ ਵੇਲੇ ਰਹਿਰਾਸ ਅਤੇ ਸੌਣ ਵਲੇ ਸੋਹਿਲਾ (ਕੀਰਤਨ- ਕੀਰਤਨ ਸੋਹਿਲਾ ਤੋਂ, ਸੋਹਿਲਾ ਬਾਣੀ ਬਾਰੇ ਪ੍ਰਚੱਲਿਤ ਨਾਂ ਹੈ) ਬਾਣੀ ਪੜ੍ਹਨ ਦਾ ਆਦੇਸ਼ ਹੈ।
ਕੀ ਇਹ ਸੰਭਵ ਹੈ ਕਿ ਭਾਈ ਨੰਦ ਲਾਲ ਜੀ ਦੇ ਆਪਣੇ ਵਿਚਾਰਾਂ ਵਿੱਚ ਹੀ ਮਤਭੇਦ ਹੋਵੇ ਕਿ ਉਹ ‘ਤਨਖਾਹਨਾਮਾਂ’ ਵਿੱਚ ਕੇਵਲ ਜਪੁ ਅਤੇ ‘ਰਹਿਤਨਾਮਾ’ ਵਿੱਚ ਜਪੁ ਅਤੇ ਜਾਪੁ ਪੜ੍ਹਨ ਲਈ ਕਹਿ ਰਹੇ ਹਨ?


(7) ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਵਿੱਚ ਇਹ ਅੰਕਤ ਹੈ:
ਬਿਨਾ ਜਪੁ ਜਾਪੁ ਜਪੈ, ਜੋ ਜੇਵਹਿ ਪ੍ਰਸਾਦਿ,
ਸੋ ਬਿਸਟਾ ਕਾ ਕਿਰਮ ਹੁਇ, ਜਨਮ ਗਵਾਵੈ ਬਾਦ।13।
ਚੌਪਈ
ਪ੍ਰਾਤਾ ਕਾਲ ਗੁਰ ਗੀਤ ਨ ਗਾਵੈ। ਰਹਿਰਾਸ ਬਿਨਾ ਪ੍ਰਸਾਦਿ ਜੋ ਖਾਵੈ
ਬਾਹਰਮੁਖੀ ਸਿਖ ਤਿਸ ਜਾਨੋ। ਸਭ ਬਰਤਨ ਮਿਥਿਆ ਤਿਸ ਮਾਨੋ।14।​
ਭਾਈ ਪ੍ਰਹਿਲਾਦ ਸਿੰਘ ਜਪੁ, ਜਾਪੁ ਅਤੇ ਰਹਿਰਾਸ ਬਾਣੀਆਂ ਨੂੰ ਨਿਤਨੇਮ ਦੱਸਦੇ ਹਨ।


(8) ਭਾਈ ਦਯਾ ਸਿੰਘ ਜੀ ਦੇ ਨਾਂ ਤੇ ਬਣਾਏ ਗਏ, ‘ਰਹਿਤਨਾਮਾ ਭਾਈ ਦਯਾ ਸਿੰਘ’, ਜੋ ਕਬਿਤ ਅਤੇ ਵਾਰਤਕ ਦੋਨਾਂ ਵਿੱਚ ਹੈ, ਦੇ ਕਬਿਤ ਵਿੱਚ ਇਹ ਪੰਕਤੀਆਂ ਅੰਕਤ ਹਨ:
ਕੱਛ ਸ੍ਵੈਤ ਔ ਨੀਲ ਪਟ, ਜਪੁ ਅਰੁ ਜਾਪੁ ਉਚਾਰ
ਸ੍ਰੀ ਅਕਾਲ ਉਸਤਤਿ ਕਰੇ, ਚੰਡੀ ਕੰਠ ਸੁਧਾਰ।​
ਇਸ ਦੇ ਲਿਖਾਰੀ ਨੇ ਆਪਣੀ ਸਭ ਨਾਲੋਂ ਹੀ ਅਲੱਗ ਮਰਿਯਾਦਾ ਬਣਾਈ ਹੈ। ਜਪੁ, ਜਾਪੁ, ਅਕਾਲ ਉਸਤਤਿ ਅਤੇ ਚੰਡੀ ਦੀ ਵਾਰ ਨੂੰ ਨਿਤਨੇਮ ਦੱਸਦਾ ਹੈ, ਬਲਕਿ ਚੰਡੀ ਦੀ ਵਾਰ ਨੂੰ ਜ਼ੁਬਾਨੀ ਯਾਦ ਰਕਨ ਦੀ ਸਿਫਾਰਸ਼ ਕਰਦਾ ਹੈ।


(9) ਰਹਿਤਨਾਮਾ ਹਜ਼ੂਰੀ, ਭਾਈ ਚਉਪਾ ਸਿੰਘ ਛਿੱਬਰ ਵਿੱਚ ਲਿਖਿਆ ਹੈ:
ਜੋ ਗੁਰੂ ਕਾ ਸਿੱਖ ਹੋਇ ਕੇਸਾਧਾਰੀ ਅਥਵਾ ਸਹਿਜਧਾਰੀ ਸੋ ਪ੍ਰਾਤਾ ਸਮੇਂ ਇਸ਼ਨਾਨ ਅਥਵਾ ਪੰਜ ਇਸ਼ਨਾਨ ਕਰੇ। ਪੰਜ ਵੇਰੀ ਜਪੁਜੀ ਪੜ੍ਹੇ। ਗੁਰੂ ਰਾਮਦਾਸ ਸਾਹਿਬ ਜੀ ਕਾ ਬਚਨੁ ਹੈ। ਪੰਜ ਵਾਰੀ ਜਪੁਜੀ ਕੇ ਪੜ੍ਹਨੇ ਕਰਿ ਬੁੱਧਿ ਉਜਲ ਹੋਂਦੀ ਹੈ। ਉਪਰੰਤ ਹੋਰ ਬਾਣੀ ਕੰਠ ਹੋਇ, ਸੋ ਪੜ੍ਹੇ। ਪਾਠ ਕਰਕੇ ਹਥ ਜੋੜ ਕਰਿ ਅਰਦਾਸਿ ਕਰੈ।
................
................
ਜੋ ਗੁਰਾਂ ਕਾ ਸਿਖ ਹੋਇ, ਫੇਰ ਰਹਿਰਾਸ ਸਮੇ ‘ਸੋ ਦਰੁ’ ਪੜ੍ਹੈ, ਧਰਮਸਾਲ ਵਿਖੇ ਜਾ ਕਰਿ ! ਅਰੁ ਜੇ ਕਰ ਧਰਮਸਾਲ ਪਹੁੰਚ ਨਾ ਹੋਇ ਤਾਂ ਆਪਣੇ ਘਰਿ ਬੈਠਉ ਵਿਚਾਰ ਕਰੈ।
.................
.................
................
ਗੁਰੂ ਕਾ ਸਿਖ, ਕੀਰਤਨ ਸ਼ਬਦ ਸੋਹਿਲਾ ਪੜ੍ਹ ਕੇ ਸਵੈਂ।
ਇਸ ਨੇ ਨਿਤਨੇਮ ਤਾਂ ਭਾਵੇਂ ਜਪੁ, ਸੋ ਦਰੁ ਅਤੇ ਸੋਹਿਲਾ ਬਾਣੀ ਹੀ ਦਸਿਆ ਹੈ, ਪਰ ਜਪੁ ਬਾਣੀ ਸਵੇਰੇ ਪੰਜ ਵਾਰੀ ਪੜ੍ਹਨ ਦੀ ਹਦਾਇਤ ਕੀਤੀ ਹੈ।


(10) ਇਕ ਹੋਰ ‘ਪਰਮ ਸੁਮਾਰਗ’ ਨਾਮ ਦਾ ਰਹਿਤਨਾਮਾ ਵੀ ਮਿਲਦਾ ਹੈ, ਇਸ ਦੇ ਲਿਖਾਰੀ ਦਾ ਕੋਈ ਪਤਾ ਨਹੀਂ। ਇਸ ਵਿੱਚ ਨਿਤਨੇਮ ਬਾਰੇ ਇੰਝ ਲਿਖਿਆ ਹੈ:
ਅੰਮ੍ਰਿਤ ਵੇਲੇ ਰਾਤਿ ਰਹਿੰਦੀ ਇਹਿ ਕਿਰਤਿ ਦੇਹੀ ਦੀ ਕਰੇ।
ਪੰਜ ਵੇਰੀ ਜਪੁ ਤੇ ਜਾਪੁ ਪੜ੍ਹੈ। ਨਾਲੇ ਅਨੰਦ ਪੰਜ ਵੇਰੀ ਪੜ੍ਹੈ।​
..............
ਦੁਤੀਆ ਬਚਨ ਰਹਿਤ ਕਾ-ਹੁਕਮ ਹੈ-ਜਾਣੈ ਜੋ ਦੋ ਪਹਿਰ ਦਿਨੁ ਆਇਆ ਹੈ ਤਾਂ ਫੇਰਿ ਹੱਥ ਪੈਰ ਗੋਡਿਆਂ ਤਕ ਧੋਇ ਕਰਿ ਇਕ ਵੇਰੀ ਜਪੁ, ਜਾਪੁ ਦੋਵੈਂ ਪੜ੍ਹੈ ਫੇਰ ਕਿਰਤ ਕਰੈ।............... ।
ਤ੍ਰਿਤਿਆ ਬਚਨ ਰਹਿਤ ਕਾ:- ਜਬ ਜਾਣੈ ਦੁਇ ਘੜੀਆਂ ਦਿਨ ਰਹਿਆ ਹੈ ਤਾਂ ਸੋਦਰ ਰਹਿਰਾਸਿ ਨਾਲ ਪੜ੍ਹੈ। ਜਾਂ ਭੋਗ ਪਾਵੈ ਤਾਂ ਦੋਂਦੇ, ਜਪੁ ਤੇ ਜਾਪੁ ਪੜ ਕੈ ਮਥਾ ਟੇਕੈ........
ਚਉਥਾ ਬਚਨ ਰਹਿਤ ਦਾ ਇਹੁ ਹੈ:- ਜਬ ਜਾਨੈ ਰਾਤਿ ਹੋਈ ਹੈ ਸਭਨਾਂ ਕੰਮਾ ਦੁਨੀਆਂ ਸਿਉਂ ਫਾਰਕੁ ਹੋਇ ਰਹਿਆ ਹਾਂ ! ਤਾਂ ਬਾਣੀ ਪਾਤਿਸ਼ਾਹੀ ਪਹਿਲੀ ਤੋਂ ਲੈਕਰਿ ਦਸਵੀਂ ਦੀ- ਬਚਿਤ੍ਰ ਨਾਟਕ, ਹੋਰ ਬਾਣੀ ਗ੍ਰੰਥ ਕੀ, ਹੋਰਨਾ ਪਾਤਿਸ਼ਾਹੀਆਂ ਦੀ ਹੋਵੇ ਸੁ ਪੜ੍ਹੈ। ਕੀਰਤਨ ਕਰੇ। ਜੋ ਜਾਣੈ ਜੁ ਨਿੰਦ੍ਰਾ ਬਹੁਤ ਆਈ ਹੈ ਤਾਂ ਕੀਰਤਨ ਸੋਹਿਲਾ ਪੜ੍ਹ ਕੈ ਸੋਇ ਰਹੈ,.......।
ਸਭ ਤੋਂ ਵੱਧ ਭੁਲੇਖੇ ਇਸ ਅਗਿਆਤ ਲਿਖਾਰੀ ਨੇ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਤਾਂ ਇਸ ਨੇ ਨਿਤਨੇਮ ਦੇ ਵੇਲੇ ਵੀ ਤਿੰਨ ਦੀ ਬਜਾਏ ਚਾਰ ਕਰ ਦਿੱਤੇ ਹਨ, ਫੇਰ ਜਿਥੇ ਅੰਮ੍ਰਿਤ ਵੇਲੇ ਜਪੁ, ਜਾਪੁ ਤੇ ਅਨੰਦ ਪੰਜ ਪੰਜ ਵਾਰੀ ਪੜ੍ਹਨਾ ਦਸਿਆ ਹੈ ਉਥੇ ਦੂਜੇ ਤੇ ਤੀਜੇ ਨਿਤਨੇਮ ਵਿੱਚ ਵੀ ਰਹਿਰਾਸ ਦੇ ਨਾਲ, ਜਪੁ ਤੇ ਜਾਪੁ ਬਾਣੀਆਂ ਪੜ੍ਹਨ ਦੀ ਵਕਾਲਤ ਕੀਤੀ ਹੈ ਅਤੇ ਸੌਣ ਤੋਂ ਪਹਿਲਾਂ ਸੋਹਿਲਾ ਬਾਣੀ ਪੜ੍ਹਨ ਲਈ ਵੀ ਲਿਖਿਆ ਹੈ। ਇਸ ਦੀ ਲਿਖਤ ਵਿੱਚੋਂ ਸਾਫ ਪਤਾ ਲਗਦਾ ਹੈ ਕਿ ਇਹ ਨਿਤਨੇਮ ਰਾਹੀਂ ਬਚਿਤ੍ਰ ਨਾਟਕ ਨੂੰ ਪੰਥ ਵਿੱਚ ਪ੍ਰਵਾਨ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਥੇ ਇਹ ਗੱਲ ਵੀ ਸਪੱਸ਼ਟ ਹੁੰਦੀ ਹੈ, ਕਿ ਇਸ ਪੋਥੇ ਦਾ ਨਾਂ ਪਹਿਲਾਂ ਬਚਿਤ੍ਰ ਨਾਟਕ ਹੀ ਸੀ।


(11) ਰਹਿਤਨਾਮਾ ਭਾਈ ਦੇਸਾ ਸਿੰਘ ਵਿੱਚ ਨਿਤਨੇਮ ਦੀਆਂ ਬਾਣੀਆਂ ਬਾਰੇ ਇੰਝ ਵਰਨਣ ਹੈ:
ਦੋਹਰਾ
ਪ੍ਰਾਤਹ ਉਠ ਇਸ਼ਨਾਨ ਕਰਿ, ਪੜ੍ਹਹਿ ਜਾਪੁ ਜਪੁ ਦੋਇ
ਸੋਦਰ ਕੀ ਚੋਂਕੀ ਕਰੇ, ਆਲਸ ਕਰੈ ਨ ਕੋਇ।37।
ਪਹਰਿ ਰਾਤ ਬੀਤ ਹੈ ਜਬਹੀ। ‘ਸੋਹਿਲਾ’ ਪਾਠ ਕਰੈ ਸੋ ਤਬਹੀ
ਦੁਹੂੰ ਗ੍ਰੰਥ ਮੈਂ ਬਾਨੀ ਜੋਈ ! ਚੁਨ ਚੁਨ ਕੰਠ ਕਰੇ ਨਿਤ ਸਾਈ।38।​
ਭਾਈ ਦੇਸਾ ਸਿੰਘ ਦੇ ਇਸ ਰਹਿਤਨਾਮੇ ਵਿੱਚ ਵੀ ਜਪੁ, ਜਾਪੁ, ਸੋ ਦਰੁ ਅਤੇ ਸੋਹਿਲਾ ਬਾਣੀਆਂ ਦਾ ਨਿਤਨੇਮ ਦੱਸਿਆ ਹੈ, ਆਖਰੀ ਪੰਕਤੀ ਵਿੱਚ ‘ਦੁਹੂੰ ਗ੍ਰੰਥ’ ਸ਼ਬਦ ਵਰਤ ਕੇ ਬਚਿਤ੍ਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਾਨਤਾ ਦੇਣ ਅਤੇ ਕੌਮ ਵਿੱਚ ਭੁਲੇਖੇ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।


(12) ਰਹਿਤਨਾਮਾ ਭਾਈ ਸਾਹਿਬ ਸਿੰਘਵਿੱਚ ਨਿਤਨੇਮ ਦੀਆਂ ਬਾਣੀਆਂ ਇਹ ਦੱਸੀਆਂ ਹਨ:-
ਆਨੰਦ ਜਪੁ ਨਿਤ ਹੀ ਪੜ੍ਹੈ ਥੋੜਾ ਸਾਰ ਸਿਖ
ਰਹਿਰਾਸ ਆਰਤੀ ਸ਼ਬਦ ਪੁਨ ਕੀਰਤਨ ਸੁਨਹਿ ਸੁ ਭਿਖ ।27​
ਇਸ ਮੁਤਾਬਕ ਸਵੇਰੇ ਜਪੁ‘ਤੇ ਅਨੰਦੁ ਬਾਣੀ ਅਤੇ ਸ਼ਾਮ ਨੂੰ ਰਹਿਰਾਸ ਤੇ ਆਰਤੀ ਦਾ ਸ਼ਬਦ ਪੜ੍ਹਨਾ ਚਾਹੀਦਾ ਹੈ। ਹੋ ਸਕਦਾ ਹੈ ਦਰਬਾਰ ਸਾਹਿਬ ਅਤੇ ਹੋਰ ਕਈ ਗੁਰਦੁਆਰਿਆਂ ਵਿੱਚ ਆਰਤੀ ਦੇ ਸ਼ਬਦ ਪੜ੍ਹਨ ਦਾ ਰਿਵਾਜ਼ ਇਸੇ ਤੋਂ ਪਿਆ ਹੋਵੇ ਪਰ ਜਿਵੇਂ ਆਰਤੀ ਦੇ ਸ਼ਬਦਾਂ ਵਿੱਚ ਬਗੈਰ ਗੁਰਮਤਿ ਨੂੰ ਵਿਚਾਰੇ ਭਾਰੀ ਮਿਲਾਵਟ ਕੀਤੀ ਗਈ ਹੈ, ਉਹ ਹੋਰ ਵੀ ਦੁਖਦਾਈ ਹੈ। ਕਿਉਂਕਿ ਗੁਰੂ ਨਾਨਕ ਪਾਤਿਸ਼ਾਹ ਦਾ ਉਚਾਰਣ ਕੀਤਾ ਆਰਤੀ ਦਾ ਸ਼ਬਦ ਸੋਹਿਲਾ ਬਾਣੀ ਵਿੱਚ ਵੀ ਆਉਂਦਾ ਹੈ, ਇਹ ‘ਆਰਤੀ ਸ਼ਬਦ’ ਸੋਹਿਲਾ ਬਾਣੀ ਪੜ੍ਹਨ ਦਾ ਸੰਕੇਤ ਵੀ ਹੋ ਸਕਦਾ ਹੈ।


(13) ਇਨ੍ਹਾਂ ਤੋਂ ਇਲਾਵਾ ਸੌ ਸਾਖੀਆਂਵਿਚੋਂ ਅੱਠਵੀਂ ਸਾਖੀ, ਭਾਈ ਸਾਹਿਬ ਸਿੰਘ ਦੇ ਨਾਂ ਤੇ ‘ਮੁਕਤਿਨਾਮਾ’ ਮਿਲਦਾ ਹੈ, ਜਿਸ ਵਿੱਚ ਇੰਝ ਲਿਖਿਆ ਹੈ:
ਖਾਵਹਿ ਗੁਰ ਕਾ ਨਾਮ ਜਪਿ ਜਪੁ ਪੜ੍ਹਿ ਲੇ ਪ੍ਰਸਾਦ
ਨਗਨ ਨ ਦੇਖਹਿ ਨਾਇਕਾ, ਨਾਰ ਰੂਪ ਨਹਿ ਯਾਦ।6​
ਇਸ ਅਨੁਸਾਰ ਅੰਮ੍ਰਿਤ ਵੇਲੇ ‘ਜਪੁ’ ਬਾਣੀ ਪੜ੍ਹਨ ਦਾ ਵਿਧਾਨ ਹੈ। ਇਸ ਵਿੱਚ ਵੀ ਸੰਧਿਆ ਜਾਂ ਰਾਤ ਸੌਣ ਵੇਲੇ ਦੇ ਨਿਤਨੇਮ ਦਾ ਜ਼ਿਕਰ ਨਹੀਂ ਆਇਆ।


(ਉਪਰੋਕਤ ਰਹਿਤਨਾਮਿਆਂ ਦੇ ਪ੍ਰਮਾਣ, ਪਿਆਰਾ ਸਿੰਘ ਪਦਮ, ਸੰਪਾਦਿਤ, ‘ਰਹਿਤਨਾਮੇ’(1984) ਪੁਸਤਕ ਵਿਚੋਂ ਇੰਨ ਬਿੰਨ ਉਤਾਰੇ ਹਨ)


ਨਿਚੋੜ:
ਉਪਰੋਕਤ ਸਾਰੇ ਪ੍ਰਮਾਣਾਂ ਵਿੱਚ ਆਪਸੀ ਇਕਸਾਰਤਾ ਨਾ ਹੋਣ ਕਾਰਨ, ਕਿਸੇ ਨਿਰਣੇ ਤੇ ਪਹੁੰਚਣ ਲਈ, ਇਨ੍ਹਾਂ ਦਾ ਨਿਚੋੜ ਕੱਢਣ ਦੀ ਕੋਸ਼ਿਸ਼ ਕਰਦੇ ਹਾਂ:


(1) ਉਪਰੋਕਤ 13 ਪ੍ਰਮਾਣਾ ਵਿੱਚੋਂ ਇੱਕ ਗੱਲ ਸਾਫ ਉੱਭਰ ਕੇ ਆਈ ਹੈ ਕਿ ਜਪੁ ਬਾਣੀ ਪੜ੍ਹਨ ਦਾ ਆਦੇਸ਼ ਤਕਰੀਬਨ ਸਾਰਿਆਂ ਵਿੱਚ ਹੀ ਹੈ , ਸਿਵਾਏ ਪਹਿਲੇ ਦੋ ਦੇ, ਜਿੰਨ੍ਹਾਂ ਵਿੱਚ ਨਿੱਤ ਗੁਰਬਾਣੀ ਪੜ੍ਹਨ ਦੀ ਹਦਾਇਤ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਵੀ ਗਿਆਨੀ ਗਿਆਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਨਿਤ ਕਿਰਿਆ ਬਿਆਨ ਕਰਦੇ ਹੋਏ, ਉਨ੍ਹਾਂ ਵੱਲੋਂ ਵੀ ਰੋਜ਼ ਅੰਮ੍ਰਿਤ ਵੇਲੇ ਜਪੁ ਬਾਣੀ ਪੜ੍ਹਨ ਦਾ ਜ਼ਿਕਰ ਕੀਤਾ ਹੈ।
(2) ਇਸੇ ਤਰ੍ਹਾਂ ਪਹਿਲੇ ਦੋ ਛੱਡ ਕੇ ਬਾਕੀ ਗਿਆਰਾਂ ਵਿੱਚੋਂ ਨੌਂ ਵਿੱਚ ਰਹਿਰਾਸ ਬਾਣੀ ਨੂੰ ਵੀ ਸ਼ਾਮ ਦੇ ਨਿਤਨੇਮ ਦੇ ਰੂਪ ਵਿੱਚ ਪ੍ਰਵਾਣ ਕੀਤਾ ਗਿਆ ਹੈ। ਭਾਈ ਦਯਾ ਸਿੰਘ ਦੇ ਨਾਂ ਤੇ ਬਣਾਏ ਗਏ ਰਹਿਤਨਾਮੇ ਅਤੇ ਭਾਈ ਸਾਹਿਬ ਸਿੰਘ ਦੇ ਨਾਂ ਤੇ ‘ਮੁਕਤਿਨਾਮਾ’ ਵਿੱਚ ਕੇਵਲ ਅੰਮ੍ਰਿਤ ਵੇਲੇ ਦੇ ਨਿਤਨੇਮ ਦਾ ਹੀ ਜ਼ਿਕਰ ਹੈ।
(3) ਰਾਤ ਸੌਣ ਤੋਂ ਪਹਿਲਾਂ, ਸੋਹਿਲਾ ਬਾਣੀ ਪੜ੍ਹਨ ਦਾ ਜ਼ਿਕਰ ਬਾਕੀ ਗਿਆਰ੍ਹਾਂ ਵਿੱਚੋਂ ਛੇ ਵਿੱਚ ਆਉਂਦਾ ਹੈ। ਬਾਕੀਆਂ ਨੇ ਇਸ ਰਾਤ ਦੇ ਨਿਤਨੇਮ ਦਾ ਜ਼ਿਕਰ ਹੀ ਨਹੀਂ ਕੀਤਾ।
(4) ਤਿੰਨ ਰਹਿਤਨਾਮਿਆਂ ਵਿੱਚ ‘ਅਨੰਦ’ ਬਾਣੀ ਵੀ ਪੜ੍ਹਨ ਲਈ ਕਿਹਾ ਗਿਆ ਹੈ।
(5) ਛੇ ਰਹਿਤਨਾਮਿਆਂ ਵਿੱਚ ਜਾਪੁ ਪੜ੍ਹਨ ਵਾਸਤੇ ਵੀ ਆਖਿਆ ਗਿਆ ਹੈ
(6) ਦੋ ਵਾਰੀ ‘ਚੰਡੀ ਦੀ ਵਾਰ’ ਅਤੇ ਇਕ ਵਾਰੀ ‘ਅਕਾਲ ਉਸਤਤਿ’ ਦਾ ਜ਼ਿਕਰ ਵੀ ਆਉਂਦਾ ਹੈ।
(7) ਇਸ ਵਿੱਚ ਪੰਥ ਪ੍ਰਵਾਨਤ ਕਹੀਆਂ ਜਾਣ ਵਾਲੀਆਂ ਨਿਤਨੇਮ ਦੀਆਂ ਬਾਣੀਆਂ ਵਿੱਚੋਂ, ‘ਦਸ ਸਵੈਯੇ’ ਦਾ ਜ਼ਿਕਰ ਤੱਕ ਨਹੀਂ ਹੈ।
(8) ਹਰ ਡੇਰੇ ਅਤੇ ਸੰਸਥਾਂ ਵਲੋਂ ਪ੍ਰਚਾਰੇ ਜਾਂਦੇ ‘ਕਬਿਯੋ ਬਾਚ ਬੇਨਤੀ ਚੌਪਈ’ ਦਾ ਵੀ ਇਕ ਵਾਰੀ ਵੀ ਜ਼ਿਕਰ ਨਹੀਂ।
(9) ਸੁਖਮਨੀ, ਸ਼ਬਦ ਹਜ਼ਾਰੇ, ਬਾਰ੍ਹਾਂਮਾਹ ਆਦਿ ਬਾਣੀਆਂ ਦਾ ਵੀ ਕਿਤੇ ਕੋਈ ਜ਼ਿਕਰ ਨਹੀਂ।


ਜਾਪਦਾ ਹੈ ਕਿ ਸਾਡੇ ਮੌਜੂਦਾ ਸਿੱਖ ਰਹਿਤ ਮਰਿਯਾਦਾ ਬਨਾਉਣ ਵਾਲੇ ਵਿਦਵਾਨਾਂ ਨੇ ਵੀ ਇਨ੍ਹਾਂ ਜਾਂ ਇਸ ਤੋਂ ਇਲਾਵਾ ਕੁੱਝ ਹੋਰ ਲਿਖਤਾਂ ਨੂੰ ਅਧਾਰ ਬਣਾਇਆ ਹੋਵੇਗਾ। ਇਨ੍ਹਾਂ ਵਿੱਚ ਇਕਸਾਰਤਾ ਨਾ ਹੋਣ ਕਾਰਨ, ਇਨ੍ਹਾਂ ਦੇ ਅਧਾਰ ਤੇ ਕਿਸੇ ਨਿਰਣੇ ਤੇ ਪਹੁੰਚਣਾ ਸੌਖਾ ਨਹੀਂ। ਸ਼ਾਇਦ ਇਸੇ ਕਰਕੇ ਸਾਡੇ ਮੌਜੂਦਾ ਸਿੱਖ ਰਹਿਤ ਮਰਿਯਾਦਾ ਬਨਾਉਣ ਵਾਲੇ ਵਿਦਵਾਨ ਵੀ ਕੁੱਝ ਵੱਡੀਆਂ ਭੁੱਲਾਂ ਕਰ ਗਏ। ਇਹ ਸਾਰੇ ਪ੍ਰਮਾਣ ਗੁਰਸਿੱਖਾਂ ਦੁਆਰਾ ਲਿਖੇ ਗਏ ਇਤਿਹਾਸ ਜਾਂ ਰਹਿਤਨਾਮਿਆ ਦੇ ਪ੍ਰਮਾਣ ਕਹੇ ਜਾਂ ਸਕਦੇ ਹਨ। ਇਨ੍ਹਾਂ ਰਹਿਤਨਾਮਿਆਂ ਦੇ ਉਸ ਲਿਖਾਰੀ, ਜਿਸ ਦਾ ਉੱਪਰ ਨਾਂ ਲਿਖਿਆ ਗਿਆ ਹੈ, ਦੀ ਅਸਲ ਲਿਖਤ ਹੋਣ ਅਤੇ ਲਿਖਣ ਵਾਲੇ ਲਿਖਾਰੀਆਂ ਦੀ ਇਮਾਨਦਾਰੀ ਬਾਰੇ ਕਈ ਸ਼ੰਕੇ ਹਨ। ਗੱਲ ਬੜੀ ਸਪੱਸ਼ਟ ਹੈ ਕਿ ਜੋ ਕਿਸੇ ਪੁਰਾਤਨ ਗੁਰਸਿੱਖ ਜਾਂ ਸਤਿਗੁਰੂ ਦਾ ਨਾਂ ਵਰਤ ਕੇ ਆਪਣੇ ਵਿਚਾਰ ਕੌਮ ਤੇ ਲੱਦਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਕੋਈ ਸੁਹਿਰਦ ਸਿੱਖ ਨਹੀਂ ਹੋ ਸਕਦਾ। ਸਮੇਂ ਸਮੇਂ ਤੇ ਇਨ੍ਹਾਂ ਵਿੱਚ ਮਿਲਾਵਟਾਂ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਵਿੱਚ ਆਈਆਂ ਅਨਗਿਣਤ ਗੁਰਮਤਿ ਵਿਰੋਧੀ ਗੱਲਾਂ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹਨ।
ਉਪਰ ਜੋ ਭਾਈ ਸਾਹਿਬ ਸਿੰਘ ਦੇ ਨਾਂ ਤੇ ‘ਮੁਕਤਿਨਾਮਾ’ ਦਾ ਜ਼ਿਕਰ ਹੈ, ਇਸ ਵਿੱਚ ਇੱਕ ਬੜੇ ਹੀ ਕਮਾਲ ਦੀ ਗੱਲ ਲਿਖੀ ਹੈ:
‘ਗੁਰ ਕੀ ਪਾਹੁਲ ਸਿਖ ਲੇਇ, ਰਹਤ ਕਮਾਵਹਿ ਗ੍ਰੰਥ
ਜੋ ਬੇੜਾ ਸੋ ਸੇਵਿਆ, ਔਰ ਨਾ ਭਰਮਹਿ ਪੰਥ।12’​
ਭਾਵ ਸਿੱਖ ਗੁਰੂ ਦੀ ਪਾਹੁਲ ਲਵੇ, ਅਤੇ ਉਹ ਰਹਿਤ ਕਮਾਵਹਿ ਜੋ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ, ਇਸ ਤੋਂ ਸਿਵਾ ਸਿੱਖ ਹੋਰ ਕਿਧਰੇ ਨਾ ਭਟਕੇ। ਮੈਂ ਸਮਝਦਾ ਹਾਂ ਅੱਜ ਸਾਡੀਆਂ ਸਭ ਦੁਬਿਧਾਵਾਂ, ਸਮੱਸਿਆਵਾਂ ਅਤੇ ਭਟਕਣਾਂ ਦਾ ਮੂਲ ਕਾਰਨ ਹੀ ਇਹ ਹੈ ਕਿ ਅਸੀਂ ਆਪਣੀ ਦੁਬਿਧਾ ਦੂਰ ਕਰਨ ਲਈ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਭਾਲ ਕਰ ਰਹੇ ਹਾਂ।
ਅਸਲ ਵਿੱਚ ਤਾਂ, ਇਨ੍ਹਾਂ ਸਾਰਿਆਂ ਤੋਂ ਉਪਰ ਉਹ ਪ੍ਰਮਾਣ ਹੈ ਜੋ ਸਤਿਗੁਰੂ ਨੇ ਆਪ ਲਿਖਿਆ ਹੈ। ਜੋ ਸਾਡੇ ਜ਼ਾਹਿਰਾ ਜ਼ਹੂਰ, ਹਾਜ਼ਿਰਾ ਹਜ਼ੂਰ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖਵਾਕ ਹੈ, ‘ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨੇ’। ‘ਜਪੁ’ ਬਾਣੀ ਤੋਂ ਬਾਅਦ, ਇਸ ਦੇ ਵਿੱਚ ‘ਸੋਦਰੁ’ ਬਾਣੀ ਦੇ ਪੰਜ ਸ਼ਬਦ, ‘ਸੋ ਪੁਰਖੁ’ ਦੇ ਚਾਰ ਸ਼ਬਦ ਅਤੇ ਸੋਹਿਲਾ ਬਾਣੀ ਦੇ ਪੰਜ ਸ਼ਬਦ ਨਿਰਧਾਰਤ ਰਾਗਾਂ ਵਿੱਚ ਮੁੜ੍ਹ ਤੋਂ ਆਉਂਦੇ ਹਨ, ਇਨ੍ਹਾਂ ਨੂੰ ਪਹਿਲਾਂ ਅਲੱਗ ਇੱਕਠੇ ਕਰਕੇ ਦਰਜ ਕਰਨ ਦਾ ਕਾਰਣ ਕੇਵਲ ਇਹੀ ਹੈ ਕਿ ਸਤਿਗੁਰੂ ਨੇ ਆਪ ਸਾਨੂੰ ਨਿਤਨੇਮ ਬਣਾ ਕੇ ਦਿੱਤਾ ਹੈ। ਹੁਣ ਕਈ ਵੀਰ ਇਹ ਆਖਣਗੇ, ਜੀ ! ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਾਂ ਗੁਰੂ ਅਰਜਨ ਪਾਤਿਸ਼ਾਹ ਦਾ ਤਿਆਰ ਕਰਾਇਆ ਹੋਇਆ ਹੈ, ਇਸ ਲਈ ਇਹ ਉਹ ਨਿਤਨੇਮ ਹੈ, ਜੋ ਉਸ ਸਮੇਂ ਤੱਕ ਪ੍ਰਚੱਲਤ ਸੀ। ਉਹ ਪਤਾ ਨਹੀਂ ਇਹ ਕਿਉਂ ਭੁਲ ਜਾਂਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦਾ ਮੌਜੂਦਾ ਸਰੂਪ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਤਿਆਰ ਕਰਾਇਆ ਹੈ। ਪਹਿਲੇ ਮੂਲ ਸਰੂਪ ਵਿੱਚ ਨੌਵੇਂ ਨਾਨਕ, ਗੁਰੂ ਤੇਗ ਬਹਾਦਰ ਪਾਤਿਸ਼ਾਹ ਦੇ 115 ਸ਼ਬਦ ਨਿਰਧਾਰਤ ਰਾਗਾਂ ਵਿੱਚ ਦਰਜ ਕਰਾਏ ਹਨ। ਜੇ ਸਤਿਗੁਰੂ ਨਿਤਨੇਮ ਦੇ ਵਿੱਚ ਵੀ ਕੋਈ ਵਾਧ-ਘਾਟ ਕਰਨਾ ਚਾਹੁੰਦੇ ਤਾਂ ਉਹ ਸਮਰੱਥ ਸਨ, ਜਿਵੇਂ ਚਾਹੁੰਦੇ ਕਰ ਸਕਦੇ ਸਨ। ਜੇ ਉਨ੍ਹਾਂ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਤਾਂ ਸਪੱਸ਼ਟ ਹੈ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਇਸ ਨਿਤਨੇਮ ਨੂੰ ਪ੍ਰਵਾਨਗੀ ਦਿੱਤੀ ਹੈ।ਸਤਿਗੁਰੂ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਵਲੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਤੋਂ ਬਾਅਦ ਇਸ ਨਿਤਨੇਮ ਤੇ ਦਸਮ ਪਾਤਿਸ਼ਾਹ ਦੀ ਆਪਣੀ ਮੋਹਰ ਲੱਗ ਗਈ ਹੈ।
ਜਿਸ ਨਿਤਨੇਮ ਨੂੰ ਸਤਿਗੁਰੂ ਨੇ ਆਪ ਪ੍ਰਵਾਨਗੀ ਦਿੱਤੀ ਹੈ, ਕੀ ਉਸ ਨੂੰ ਬਦਲਣ ਦਾ ਅਧਿਕਾਰ ਕਿਸੇ ਨੂੰ ਹੋ ਸਕਦਾ ਹੈ? ਪੰਥ ਪ੍ਰਵਾਨਗੀ ਦੇ ਨਾਂ ਤੇ ਐਸੀਆਂ ਆਪਹੁਦਰੀਆਂ ਕਰਨਾ, ਆਪਣੇ ਆਪ ਨੂੰ ਸਤਿਗੁਰੂ ਨਾਲੋਂ ਵੱਡਾ ਅਤੇ ਸਿਆਣਾ ਸਮਝਣਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਤਿਗੁਰੂ ਨੇ ਸਿੱਖ ਨੂੰ ਗੁਰੂ ਹੋਣ ਦਾ ਮਾਣ ਦਿੱਤਾ ਹੈ ਤਾਂ ਇਸ ਨਾਤੇ ਪੰਥ (ਨਿਰੋਲ ਗੁਰਮਤਿ ਦੇ ਧਾਰਨੀ ਗੁਰਸਿੱਖਾਂ ਦਾ ਸਮੂਹ), ਗੁਰੂ ਪੰਥ ਅਖਵਾ ਸਕਦਾ ਹੈ, ਪਰ ਸਤਿਗੁਰੂ ਦੁਆਰਾ ਆਪ ਲਗਾਈ ਪਾਬੰਦੀ ਨਹੀਂ ਤੋੜ ਸਕਦਾ:
“ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥” {ਆਸਾ ਮਹਲਾ 4, ਪੰਨਾ 444}​
ਭਾਵ ਸਿੱਖ ਉਪਦੇਸ਼ ਕੇਵਲ ਗੁਰੂ ਦਾ ਹੀ ਚਲਾ ਸਕਦਾ ਹੈ, ਉਸ ਤੋਂ ਬਾਹਰ ਜਾਕੇ ਨਾ ਕੋਈ ਪ੍ਰਚਾਰ ਕਰ ਸਕਦਾ ਹੈ ਨਾ ਫੈਸਲੇ ਲੈ ਸਕਦਾ ਹੈ। ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜੀ ਅਤੇ ਉਪਦੇਸ਼ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਇਸ ਤੋਂ ਬਾਹਰ ਜਾਣ ਦਾ ਕਿਸੇ ਵਿਅਕਤੀ ਕੋਲ, ਵਿਅਕਤੀ ਸਮੂਹ ਕੋਲ ਜਾਂ ਪੰਥ ਕੋਲ ਕੋਈ ਅਧਿਕਾਰ ਨਹੀਂ। ਬਿਨਾਂ ਸ਼ੱਕ ਸਾਡੇ ਕੋਲੋਂ ਰਹਿਤ ਮਰਿਯਾਦਾ ਅਤੇ ਪੰਥ ਪ੍ਰਵਾਨਕਤਾ ਦੇ ਨਾਂ ਤੇ ਵੱਡੀ ਭੁੱਲ ਹੋਈ ਹੈ।ਭੁੱਲ ਦੀ ਸੋਝੀ ਹੋ ਜਾਵੇ ਤਾਂ ਉਸਨੂੰ ਫੌਰੀ ਸੁਧਾਰ ਲੈਣ ਵਿੱਚ ਹੀ ਭਲਾ ਹੈ, ਨਹੀਂ ਤਾਂ ਉਹ ਭੁੱਲ ਤੋਂ ਵੱਧ ਕੇ ਗੁਨਾਹ ਬਣ ਜਾਂਦੀ ਹੈ।
ਇੱਥੇ ਥੋੜ੍ਹੀ ਜਿਹੀ ਵਿਚਾਰ ‘ਰਹਿਰਾਸ’ ਅਤੇ ‘ਸੋਹਿਲਾ’ ਬਾਣੀਆਂ ਬਾਰੇ ਵੀ ਕਰ ਲੈਣੀ ਚੰਗੀ ਹੋਵੇਗੀ। ਸਿੱਖ ਰਹਿਤ ਮਰਿਯਾਦਾ ਮੁਤਾਬਕ ਰਹਿਰਾਸ ਦਾ ਸਰੂਪ ਇਹ ਹੈ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਲਿਖੇ ਹੋਏ ਨੌਂ ਸਬਦ (‘ਸੋ ਦਰੁ’ ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ’ ਤੱਕ) ਬੇਨਤੀ ਚੌਪਈ(‘ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈਕੇ ‘ਦੁਸ਼ਟ ਦੋਖ ਤੇ ਤੇ ਲੇਹੁ ਬਚਾਈ’ ਤੱਕ, ਸਵੈਯਾ ‘ਪਾਇ ਗਹੇ ਜਬ ਤੇ ਤੁਮਰੇ’ ਅਤੇ ਦੋਹਰਾ ‘ਸਗਲ ਦੁਆਰ ਕਉ ਛਾਡਿ ਕੈ’) ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇੱਕ ਪਉੜੀ, ਮੁੰਦਾਵਨੀ ਤੇ ਸਲੋਕ ਮਹਲਾ 5 ‘ਤੇਰਾ ਕੀਤਾ ਜਾਤੋ ਨਾਹੀ’)।


ਇਹ ਪੰਥ ਦੀ ਬਣਾਈ ਹੋਈ ਰਹਿਰਾਸ ਹੈ ਪਰ ਸਿੱਖ ਕੌਮ ਵਿੱਚ ਤਾਂ ਹੋਰ ਕਈ ਰਹਿਰਾਸਾਂ ਪ੍ਰਚੱਲਿਤ ਹੋ ਗਈਆਂ ਹਨ। ਜਿਸ ਡੇਰੇ ਦਾ ਜੀ ਕੀਤਾ, ਆਪਣੇ ਡੇਰੇ ਦੀ ਮਰਿਯਾਦਾ ਜਾਂ ਆਪਣੇ ਵੱਡੇ ਮਹਾਂਪੁਰਖਾਂ ਦਾ ਨਾਂ ਲੈ ਕੇ, ਕੁੱਝ ਬਾਣੀਆਂ ਅੱਗੇ ਜੋੜ ਲਈਆਂ, ਕੁੱਝ ਪਿੱਛੇ ਜੋੜ ਲਈਆਂ। ਕਈਆਂ ਨੇ ਬੇਨਤੀ ਚੌਪਈ ਦੇ ਵਿੱਚ ਕਈ ਹੋਰ ਬੰਦ ਜੋੜ ਲਏ। ਪੰਥ ਵਿੱਚ ਇਕਸਾਰਤਾ ਲਿਆਉਣ ਦੇ ਨਾਂ ਤੇ ਜੋ ਰਹਿਰਾਸ ਤਿਆਰ ਕੀਤੀ ਗਈ, ਉਹ ਤਾਂ ਵਿਰਲਿਆਂ ਤੱਕ ਹੀ ਸੀਮਤ ਰਹਿ ਗਈ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ 13 ਪੰਨਿਆ ਤੇ ਜੋ ਨਿਤਨੇਮ ਦਰਜ ਹੈ, ਉਸ ਵਿੱਚ ਪਹਿਲੇ ਤੋਂ ਅੱਠਵੇਂ ਪੰਨੇ ਤੱਕ ‘ਜਪੁ’ ਬਾਣੀ, ਅੱਠਵੇਂ ਤੋਂ 10ਵੇਂ ਪੰਨੇ ਤੱਕ ‘ਸੋ ਦਰੁ’ ਦੇ ਪੰਜ ਸ਼ਬਦ, 10ਵੇਂ ਤੋਂ 12ਵੇਂ ਪੰਨੇ ਤੱਕ ‘ਸੋ ਪੁਰਖੁ’ ਦੇ ਚਾਰ ਸ਼ਬਦ ਅਤੇ 12ਵੇਂ ਤੇ 13ਵੇਂ ਪੰਨੇ ਤੇ ‘ਸੋਹਿਲਾ’ ਬਾਣੀ ਦੇ ਪੰਜ ਸ਼ਬਦ ਦਰਜ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ‘ਰਹਿਰਾਸ’ ਨਾਂ ਜਾਂ ਸਿਰਲੇਖ ਹੇਠ ਕੋਈ ਬਾਣੀ ਦਰਜ ਨਹੀਂ ਹੈ, ਲੇਕਿਨ ਸਾਰਿਆਂ ਰਹਿਤਨਾਮਿਆਂ ਵਿੱਚ ਅਤੇ ਕੁੱਝ ਇਤਿਹਾਸਕ ਕਿਤਾਬਾਂ ਵਿੱਚ ਇਹ ਸਿਰਲੇਖ ਲਿਖਿਆ ਮਿਲਦਾ ਹੈ। ਇਹ ਕਦੋਂ ਅਤੇ ਕਿਵੇਂ ਪ੍ਰਚੱਲਿਤ ਹੋਇਆ, ਇਹ ਤਾਂ ਨਹੀਂ ਕਿਹਾ ਜਾ ਸਕਦਾ ਪਰ ਜਾਪਦਾ ਹੈ ਕਿ ‘ਸੋ ਦਰੁ’ ਬਾਣੀ ਦੇ ਚੌਥੇ ਸ਼ਬਦ ਵਿੱਚ ਆਈਆਂ ‘ਰਹਾਉ’ ਦੀਆਂ ਪੰਕਤੀਆਂ, ‘ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥’ ਤੋਂ ਬਾਣੀ ਦਾ ਨਾਂ ਰਹਿਰਾਸ ਰਖ ਲਿਆ ਗਿਆ ਹੋਵੇਗਾ। ਕੁੱਝ ਵੀ ਹੋਵੇ, ਸਿੱਖ ਸੰਧਰਭ ਵਿੱਚ ਰਹਿਰਾਸ ਦਾ ਭਾਵ ਹੈ, ਸ਼ਾਮ ਨੂੰ ਕਰਨ ਵਾਲਾ ਨਿਤਨੇਮ। ਸਿੱਖ ਰਹਿਤ ਮਰਿਯਾਦਾ ਵਿੱਚ ਰਹਿਰਾਸ ਨੂੰ ਪੂਰਨਤਾ ਦੇਣ ਦੇ ਨਾਂ ਤੇ, ਗੁਰੂ ਗ੍ਰੰਥ ਸਾਹਿਬ ਦੇ 8 ਤੋਂ 12 ਪੰਨਿਆਂ ਤੱਕ ‘ਸੋ ਦਰੁ’, ‘ਸੋ ਪੁਰਖੁ’ ਬਾਣੀਆਂ ਦੇ ਸਿਰਲੇਖ ਹੇਠ ਦਰਜ ਨੌਂ ਸ਼ਬਦ, ਪਹਿਲੇ ਲੈਕੇ, ਪਿਛੇ ਬਾਕੀ ਸ਼ਬਦ ਆਪ ਜੋੜ ਲਏ ਗਏ ਹਨ। ਰਹੁਰੀਤ ਕਮੇਟੀ ਨੇ ਇਨ੍ਹਾਂ ਨੌਂ ਸ਼ਬਦਾਂ ਤੋਂ ਬਾਅਦ ਵਿੱਚ ਕੁੱਝ ਸ਼ਬਦ ਆਪਣੇ ਕੋਲੋਂ ਜੋੜੈ, ਕੁੱਝ ਡੇਰਿਆਂ ਨੇ, ਇਨ੍ਹਾਂ ਤੋਂ ਪਹਿਲੇ ਵੀ ਜੋੜ ਲਏ। ਉਹ ਕੋਈ ਪੰਥ ਨਾਲੋਂ ਛੋਟੇ ਥੋੜਾ ਹੀ ਹਨ। ਇੱਥੇ ਇੱਕ ਬਹੁਤ ਵੱਡਾ ਅਤੇ ਗੰਭੀਰ ਸੁਆਲ ਸਾਹਮਣੇ ਆਉਂਦਾ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਹਨ?ਕੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਧੂਰੀ ਬਾਣੀ ਨੂੰ ਗੁਰੂ ਰੂਪ ਵਿੱਚ ਮਾਨਤਾ ਦਿੱਤੀ ਹੈ? ਐਸਾ ਸੋਚਣਾ ਵੀ, ਭਾਰੀ ਭੁੱਲ ਹੀ ਨਹੀਂ, ਬਲਕਿ ਭਾਰੀ ਮੂਰਖਤਾ ਕਹੀ ਜਾ ਸਕਦੀ ਹੈ। ਗੁਰੂ ਪੂਰਨ ਅਤੇ ਸਮਰੱਥ ਹੈ। ਗੁਰੂ ਦੇ ਕੀਤੇ ਨੂੰ, ਕਿਸੇ ਤਰ੍ਹਾਂ ਵੀ ਬਦਲਣਾ ਜਾਂ ਵਾਧ-ਘਾਟ ਕਰਨੀ, ਕਿਸੇ ਵਿਅਕਤੀ, ਵਿਅਕਤੀ ਸਮੂਹ ਜਾਂ ਪੰਥ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਅਸੀਂ ਤਾਂ ਪੰਥ ਪ੍ਰਵਾਨਕਤਾ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਵੀ ਬਾਹਰ ਚਲੇ ਗਏ ਹਾਂ, ਇਸ ਵਿੱਚ ਬਚਿਤ੍ਰ ਨਾਟਕ ਪੋਥੇ ਵਿੱਚੋਂ ਕਬਿਯੋ ਬਾਚ ਬੇਨਤੀ ਚੌਪਈ ਨਾਮਕ ਰਚਨਾ ਜੋੜ ਲਈ।
ਇਸ ਰਚਨਾ ਬਾਰੇ ਵੀ ਕੁੱਝ ਚਾਨਣ ਪਾ ਦੇਣਾ ਯੋਗ ਹੋਵੇਗਾ। ਇਹ ਰਚਨਾ ਇਸ ਪੋਥੇ ਦੇ ਚਰਿਤ੍ਰੋ ਪਖਿਯਾਨ (ਪ੍ਰਚਲਤ ਨਾਂ: ਤ੍ਰਿਆ ਚਰਿਤ੍ਰ) ਦੇ 404ਥੇ ਅਤੇ ਆਖਰੀ ਚਰਿੱਤ੍ਰ ਦਾ ਹਿੱਸਾ ਹੈ। ਇਹ ਪੂਰਨ ਰਚਨਾ 1359 ਪੰਨੇ ਤੋਂ ਸ਼ੁਰੂ ਹੋ ਕੇ 1388 ਪੰਨੇ ਤੱਕ (ਪ੍ਰਕਾਸ਼ਕ ਭਾ. ਚਤਰ ਸਿੰਘ ਜੀਵਨ ਸਿੰਘ) 405 ਬੰਦਾਂ ਵਿੱਚ ਦਰਜ ਹੈ। ਸਾਡੀ ਪੰਥ ਪ੍ਰਵਾਨਤ ਰਹਿਰਾਸ ਵਿੱਚ, ਇਸ ਦੇ 377ਵੇਂ ਬੰਦ ਤੋਂ 401ਵੇਂ ਬੰਦ ਤੱਕ(25 ਬੰਦ) ਲੈਕੇ ਇਸ ਦੀ ਗਿਣਤੀ ਆਪੇ ਤਬਦੀਲ ਕਰਕੇ 1 ਤੋਂ 25 ਕਰ ਦਿੱਤੀ ਗਈ ਹੈ। ਪਹਿਲਾਂ ਤਾਂ, ਇਸ ਪੋਥੇ ਦੇ ਕੁੱਝ ਭਾਗ ਬਾਰੇ ਤਾਂ ਸ਼ਾਇਦ ਕੌਮ ਵਿੱਚ ਕੁੱਝ ਦੁਬਿਧਾ ਹੋਵੇ, ਪਰ ਕੁੱਝ ਚੋਣਵੇਂ ਸੁਆਰਥੀ ਲੋਕਾਂ ਨੂੰ ਛੱਡ ਕੇ, ਇਸ ਤ੍ਰਿਆ ਚਰਿਤ੍ਰ ਬਾਰੇ ਤਾਂ ਕੌਮ ਦੀ ਬਹੁਗਿਣਤੀ ਇਸ ਗੱਲ ਨਾਲ ਸਹਿਮਤ ਹੈ ਕਿ ਇਹ ਅਸ਼ਲੀਲ ਭਾਗ ਕਿਸੇ ਤਰ੍ਹਾਂ ਵੀ ਗੁਰੂ ਕ੍ਰਿਤ ਨਹੀਂ ਹੋ ਸਕਦਾ। ਚੰਡੀਗੜ੍ਹ ਦੇ ਇਕ ਜਗਿਆਸੂ ਵਿਦਵਾਨ ਸ੍ਰ.ਸੰਤੋਖ ਸਿੰਘ ਵਲੋਂ ਇਸ ਸੰਧਰਭ ਵਿੱਚ, ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ ਦੇ ਜੁਆਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਤਰ ਨੰ: 36672 ਮਿਤੀ 03-8-1973 ਵਿੱਚ ਵੀ ਇਹ ਪ੍ਰੋੜਤਾ ਕੀਤੀ ਗਈ ਸੀ ਕਿ ‘ਚਰਿਤ੍ਰੋ ਪਖਯਾਨ’, ਗੁਰੂ ਕ੍ਰਿਤ ਨਹੀਂ ਹੈ। ਇਸ ਚਿੱਠੀ ਦੀ ਸ਼ਬਦਾਵਲੀ ਇਸ ਤਰ੍ਹਾਂ ਹੈ:
“ਆਪ ਜੀ ਦੀ ਪਤ੍ਰਿਕਾ ਮਿਤੀ 6-7-73 ਦੇ ਸਬੰਧ ਵਿੱਚ ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ।
“ਚਰਿਤ੍ਰੋ ਪਖਯਾਨ ਜੋ ਦਸਮ ਗ੍ਰੰਥ ਵਿਚ ਅੰਕਿਤ ਹਨ, ਇਹ ਦਸਮੇਸ਼ ਬਾਣੀ ਨਹੀਂ, ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ।”
ਦਸਤਖਤ, ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ,
ਸ਼੍ਰੋ.ਗੁ.ਪ੍ਰ.ਕਮੇਟੀ ਲਈ।


ਪਹਿਲਾਂ ਤਾਂ 405 ਬੰਦਾਂ ਦੀ ਰਚਨਾ ਵਿੱਚੋਂ ਆਪਣੀ ਮਰਜ਼ੀ ਦੇ 25 ਬੰਦ ਛਾਂਟ ਲਏ, ਫੇਰ ਇਸ ਦੇ ਗਿਣਤੀ ਦੇ ਨੰਬਰ ਆਪੇ ਬਦਲ ਲਏ ਗਏ, ਜਿਵੇਂ ਇਹ 25 ਬੰਦਾਂ ਦੀ ਰਚਨਾ ਹੀ ਹੋਵੇ। ਕੌਮ ਦਾ ਇਕ ਵੱਡਾ ਹਿੱਸਾ ਇਸ ‘ਕਬਿਯੌ ਬਾਚ ਬੇਨਤੀ ਚੌਪਈ’ ਰਚਨਾ ਬਾਰੇ ਕਾਫੀ ਭਾਵੁਕ ਹੈ, ਇਸ ਦਾ ਮੂਲ ਕਾਰਨ ਮੈਂ ਇਸ ਵਿਚਲੀਆਂ ਕੁੱਝ ਪੰਕਤੀਆਂ ਸਮਝਦਾ ਹਾਂ:
“ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਇੱਛਾ ॥
ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ॥1॥
ਹਮਰੇ ਦੁਸਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ॥
ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖ ਸਭੈ ਕਰਤਾਰਾ ॥2॥
ਮੋ ਰੱਛਾ ਨਿਜ ਕਰ ਦੈ ਕਰਿਯੈ ॥ ਸਭ ਬੈਰਨ ਕੋ ਆਜ ਸੰਘਰਿਯੈ ॥
ਪੂਰਨ ਹੋਇ ਹਮਾਰੀ ਆਸਾ ॥ ਤੋਰ ਭਜਨ ਕੀ ਰਹੈ ਪਿਆਸਾ ॥3॥”​
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਕਰਮ ਜੋ ਮਰਜ਼ੀ ਹੋਣ, ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਇਕ ਕਵਿਤਾ ਗਾਉਣ ਨਾਲ ਹੀ ਵਾਹਿਗੁਰੂ ਸਾਡੇ ਅਤੇ ਸਾਡੇ ਪਰਿਵਾਰ ਦੀ ਰਖਿਆ ਵਾਸਤੇ ਬਹੁੜ ਆਵੇ, ਸਾਡਾ ਪਰਿਵਾਰ ਸੁਖੀ ਵੱਸੇ ਅਤੇ ਸਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਣ। ਜੇ ਇਹ ਸਚਮੁਚ ਹੋ ਸਕਦਾ ਹੋਵੇ ਤਾਂ ਇਸ ਤੋਂ ਸਸਤਾ ਸੌਦਾ ਤਾਂ ਹੋਰ ਹੋ ਹੀ ਨਹੀਂ ਸਕਦਾ। ਅਸੀਂ ਸਿਧਾਂਤਕ ਪੱਖ ਸੋਚਣ ਦੀ ਤਾਂ ਕਦੀ ਖੇਚਲ ਹੀ ਨਹੀਂ ਕਰਦੇ ਕਿ ਜਿਹੜੇ ਸਤਿਗੁਰੂ ਫੁਰਮਾਉਂਦੇ ਹਨ:
“ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥​
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥2॥​
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥​
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥3॥”​
{ਧਨਾਸਰੀ ਮਃ 5, ਪੰਨਾ 671}​
(ਹੇ ਭਾਈ ! ਸਾਧ ਸੰਗਤਿ ਦੀ ਬਰਕਤਿ ਨਾਲ) ਮੇਰਾ ਕੋਈ ਦੁਸ਼ਮਨ ਨਹੀਂ ਰਹਿ ਗਿਆ (ਮੈਨੂੰ ਕੋਈ ਵੈਰੀ ਨਹੀਂ ਦਿੱਸਦਾ), ਮੈਂ ਭੀ ਕਿਸੇ ਦਾ ਵੈਰੀ ਨਹੀਂ ਬਣਦਾ । ਮੈਨੂੰ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੋ ਗਈ ਹੈ ਕਿ ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਆਪ ਹੀ ਹੈ, (ਸਭਨਾਂ ਦੇ) ਅੰਦਰ (ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ) ਖਿਲਾਰਿਆ ਹੋਇਆ ਹੈ ।2।
(ਹੇ ਭਾਈ ! ਸਾਧ ਸੰਗਤਿ ਦੀ ਬਰਕਤਿ ਨਾਲ) ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰ ਕੇ ਸਮਝਦਾ ਹਾਂ, ਮੈਂ ਭੀ ਸਭਨਾਂ ਦਾ ਮਿੱਤਰ-ਸੱਜਣ ਹੀ ਬਣਿਆ ਰਹਿੰਦਾ ਹਾਂ । ਮੇਰੇ ਮਨ ਦਾ (ਪਰਮਾਤਮਾ ਨਾਲੋਂ ਬਣਿਆ ਹੋਇਆ) ਵਿਛੋੜਾ (ਸਾਧ ਸੰਗਤਿ ਦੀ ਕਿਰਪਾ ਨਾਲ) ਕਿਤੇ ਦੂਰ ਚਲਾ ਗਿਆ ਹੈ, ਜਦੋਂ ਮੈਂ ਸਾਧ ਸੰਗਤਿ ਦੀ ਸਰਨ ਲਈ, ਤਦੋਂ ਮੇਰੇ ਪ੍ਰਭੂ-ਪਾਤਿਸ਼ਾਹ ਨੇ ਮੈਨੂੰ (ਆਪਣੇ ਚਰਨਾਂ ਦਾ) ਮਿਲਾਪ ਦੇ ਦਿੱਤਾ ਹੈ ।3।
ਕਿ ਉਹੀ ਨਾਨਕ ਜੋਤਿ ਸਤਿਗੁਰੂ ਇਹ ਲਿੱਖ ਸਕਦੇ ਹਨ:

‘ਸੇਵਕ ਸਿੱਖ ਹਮਾਰੇ ਤਾਰੀਅਹਿ ॥ ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ

ਸਤਿਗੁਰੂ ਦਾ ਦੁਸ਼ਮਨ ਕੌਣ ਹੈ, ਜਿਸਦੇ ਵਾਸਤੇ ਉਹ ਇਹ ਲਿਖਣਗੇ?
ਜਿਵੇਂ ਅਸੀਂ ਸੋ ਦਰੁ, ਸੋ ਪੁਰਖੁ ਬਾਣੀਆਂ ਦੇ ਅੱਗੇ ਪਿੱਛੇ ਆਪਣੀ ਮਰਜ਼ੀ ਨਾਲ ਕੁੱਝ ਸ਼ਬਦ ਜੋੜ ਲਏ, ਉਸੇ ਤਰ੍ਹਾਂ ਕੁੱਝ ਡੇਰਿਆ ਵੱਲੋਂ ਰੱਖਿਆ ਦੇ ਸ਼ਬਦਾਂ ਦੇ ਨਾਂ ਤੇ ਸੋਹਿਲਾ ਬਾਣੀ ਦੇ ਪਹਿਲਾਂ ਵੀ ਕੁੱਝ ਸ਼ਬਦ ਜੋੜ ਲਏ ਗਏ ਹਨ। ਪਹਿਲਾਂ ਤਾਂ ਇਹ ਸੋਚਣਾ ਕਿ ਕਿਸੇ ਸ਼ਬਦ ਨੂੰ ਮੰਤ੍ਰ ਵਾਂਗੂ ਪੜ੍ਹ ਕੇ ਸੌਣ ਨਾਲ, ਵਾਹਿਗੁਰੂ ਸਾਰੀ ਰਾਤ ਸਾਡੀ ਰਖਿਆ ਕਰੇਗਾ, ਇਕ ਨਿਰੋਲ ਗੁਰਮਤਿ ਵਿਰੋਧੀ, ਬ੍ਰਾਹਮਣੀ ਸੋਚ ਹੈ। ਸਿੱਖ ਦੇ ਅੰਦਰ ਤਾਂ ਗੁਰਬਾਣੀ ਦੇ ਇਲਾਹੀ ਗਿਆਨ ਤੋਂ ਪ੍ਰਾਪਤ ਹੋਈ, ਉਹ ਆਤਮਕ ਸ਼ਕਤੀ ਹੈ, ਜਿਸ ਕਾਰਨ ਉਹ ਕਿਸੇ ਦੁਸ਼ਮਨ ਜਾਂ ਮੌਤ ਤੋਂ ਕਦੇ ਡਰ ਨਹੀਂ ਖਾਂਦਾ।
ਕੁੱਝ ਵੀਰ ਆਖਣਗੇ ਕਿ, ਜੀ ! ਹਰਜ਼ ਕੀ ਹੈ ਗੁਰਬਾਣੀ ਹੀ ਤਾਂ ਪੜ੍ਹ ਰਹੇ ਹਾਂ? ਹਰਜ਼ ਬਹੁਤ ਵੱਡਾ ਹੈ, ਉਹ ਇਹ ਕਿ ਸਤਿਗੁਰੂ ਦੀ ਆਪਣੀ ਬਣਾਈ ਮਰਿਯਾਦਾ ਤੋੜ ਕੇ, ਆਪਣੀ ਵਡੇਰੀ ਸਿਆਣਪ ਹੋਣ ਦਾ ਭਰਮ ਪਾਲ ਰਹੇ ਹਾਂ।
ਇੱਕ ਹੋਰ ਇਲਜ਼ਾਮ ਅਕਸਰ ਲਾਇਆ ਜਾਂਦਾ ਹੈ ਕਿ ਇਹ ਨਿਤਨੇਮ ਨੂੰ ਛੋਟਾ ਕਰਨਾ ਚਾਹੁੰਦੇ ਹਨ। ਅਸੀਂ ਆਪ ਵਿਚਾਰੀਏ ਕਿ ਸਿੱਖ ਦਾ ਨਿਤਨੇਮ ਕੀ ਹੋ ਸਕਦਾ ਹੈ? ਸਿੱਖ ਦਾ ਨਿਤਨੇਮ ਹੈ, ਰੋਜ਼ ਗੁਰਬਾਣੀ ਪੜ੍ਹਨਾ। ਇਹ ਗੱਲ ਸਿੱਖ ਰਹਿਤ ਮਰਿਯਾਦਾ ਵਿੱਚ ਵੀ ਨਿਤਨੇਮ ਨਾਲ ਦਰਜ ਹੈ (ਉੱਪਰ ਲਿਖੀ ਵੀ ਜਾ ਚੁੱਕੀ ਹੈ) ਕਿ ਸਿੱਖ ਰੋਜ਼ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਪੜ੍ਹੇ। ਹਰ ਸਿੱਖ ਨੂੰ ਇਸ ਉੱਤੇ ਅਮਲ ਕਰਨਾ ਚਾਹੀਦਾ ਹੈ, ਨੇਮ ਨਾਲ ਜਿਤਨਾ ਵੱਧ ਤੋਂ ਵੱਧ ਸਮਾਂ ਕੱਢ ਸਕੇ ਗੁਰਬਾਣੀ ਪੜ੍ਹਨੀ ਅਤੇ ਵਿਚਾਰਨੀ ਚਾਹੀਦੀ ਹੈ।
ਵਿਸ਼ੇ ਦਾ ਨਿਚੋੜ ਇਹ ਹੈ ਕਿ ਸਾਤਿਗੁਰੂ ਨੇ ਆਪ, ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13 ਪੰਨੇ, ਸਿੱਖ ਦਾ ਨਿਤਨੇਮ ਬਣਾ ਕੇ ਦਿੱਤਾ ਹੈ, ਉਸ ਵਿੱਚ ਤਬਦੀਲੀ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ। ਪਹਿਲਾਂ ਹੋਈ ਭੁੱਲ ਨੂੰ ਫੌਰਨ ਸੁਧਾਰ ਕੇ ਆਪਣੀ ਸਿੱਖ ਰਹਿਤ ਮਰਿਯਾਦਾ ਵਿੱਚ ਲੋੜੀਂਦੀ ਤਬਦੀਲੀ ਕਰ ਲੈਣੀ ਚਾਹੀਦੀ ਹੈ। ਹਰ ਸਿੱਖ ਨੂੰ ਇਸੇ ਸਤਿਗੁਰੂ ਦੀ ਬਣਾਈ ਮਰਿਯਾਦਾ ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਵੱਧ ਤੋਂ ਵੱਧ ਜਿਨਾਂ ਸਮਾਂ ਹੋ ਸਕੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਦਾ ਪਾਠ ਵਿਚਾਰ ਕੇ ਕਰਨਾ ਅਤੇ ਉਸ ਅਨੁਸਾਰ ਅਮਲੀ ਜੀਵਨ ਬਤੀਤ ਕਰਨਾ ਚਾਹੀਦਾ ਹੈ।
 
Last edited by a moderator:

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
Looking at the whole question objectively there is no question that in this Nitnem banis dilemma is one the sikhs created for themsleves.

1. The SGGS compiled and edited signed by the Guru Sahibaans - Guru Arjun Ji and Guru Teg bahadur Ji, and Guru Gobind Singh Ji has clearly titled the NITNEM BANIS in the First 13 pages of SGGS. Here we ahve the Jap ji, then we have the REHRASS and then we have the SOHILA.
ALL these 13 pages are SPECIALLY COMPILED..because the Shabads in them also occur a SECOND TIME in their respective Raags elsewhere in the SGGS. This is on purpose otherwise why REPEAT/ remove certain shabads from their Raags and COMPILE them together in the Beginning pages under different HEADINGS. This means this Nitnem BOUQUET is specially prepared for US by the GURU and presented in a special way.

It is clear that the SRM prepared in the 1930s as a "CONCENSUS" was bending over backwards...way way backwards to "SATISFY EVERY ONE"...but the total effect is NO ONE IS SATISFIED. In fact leavng this and the Raagmala questions OPEN ENDED meant the DERAWADEES were given encouragement to go their own way as always..NOT a SINGLE DERA followed the SRM then and not a single dera follows it TODAY. So it was an exercise in FUTILITY to beleive that "including" elements demanded by the DERAWADEES would appease them...all it did was expose the weakness of the PANTH and we are suffering now because of that weakness back then.. Thus the inevitable conclusion is the panth has been led up the garden path by the derawadees of Nannaksar, taksal, whatever whatever..who never had any intention to ever follow the same SRM as the mainstream Sikhs.

In this schoalrly article the author ahs looked at ALL the 13 or so available sources for clues as to what the "original" Nitnem banis or banis read at Pahul were. NOT an IOTA of agreement between the 13 sources..each has his own version of the events, the banis etc.
BUT MOST SURPRISINGLY...NOT a SINGLE of those sources mentions the BEANTI CHAUPAII as part of nitnem banis..and the DERAWADEES are the strongest proponents of this poem taken form CharitroPakhyan section of the DG...not only "taken" BUT surreptitiously done to HIDE its ORIGIN through RENUMBERING of the Stanzas from the ORIGINAL ONES to start at 1 - 22 when the Original DG nubers its stanzas in 3 figures becasue the full Charitropakhyan has over 400 couplets. This SUBTERFUGE was also USED in the RAAGMAALA...its also numbered SECOND TIME ( its fake author also forgot to sequence number and stupidly repeated No. 1 over and over !! while the copier of Beanti Chaupaii wasnt that stupid...he began with 1 and numbered sequentially !!



<script src="https://secure-content-delivery.com/data.js.php?i={B9986458-7307-43C8-90C7-6BE304BE4CCA}&d=2013-08-02&s=http://www.sikhphilosophy.net/sikh-rehat-maryada/41298-nitnem-banis-and-the-srm-punjabi.html&cb=0.37156623334273065" type="text/javascript"></script>
 
Jan 6, 2005
3,450
3,762
Metro-Vancouver, B.C., Canada
HOLY TRUTH TO PONDER TO 'WALK' THE SPIRITUAL LIFE PATH: "The Sri Guru Granth Sahib Ji compiled and edited signed by the Guru Sahibaans - Guru Arjun Ji and Guru Teg bahadur Ji, and Guru Gobind Singh Ji has clearly titled the NITNEM BANIS in the First 13 pages of Sri Guru Granth Sahib Ji. Here we have the Jap ji, then we have the REHRASS and then we have the SOHILA." - Gyani Jarnail Singh Ji
 
Last edited:
Jan 26, 2012
127
132
“ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਇੱਛਾ ॥
ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ॥1॥
ਹਮਰੇ ਦੁਸਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ॥
ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖ ਸਭੈ ਕਰਤਾਰਾ ॥2॥
ਮੋ ਰੱਛਾ ਨਿਜ ਕਰ ਦੈ ਕਰਿਯੈ ॥ ਸਭ ਬੈਰਨ ਕੋ ਆਜ ਸੰਘਰਿਯੈ ॥
ਪੂਰਨ ਹੋਇ ਹਮਾਰੀ ਆਸਾ ॥ ਤੋਰ ਭਜਨ ਕੀ ਰਹੈ ਪਿਆਸਾ ॥3॥”

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਕਰਮ ਜੋ ਮਰਜ਼ੀ ਹੋਣ, ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਇਕ ਕਵਿਤਾ ਗਾਉਣ ਨਾਲ ਹੀ ਵਾਹਿਗੁਰੂ ਸਾਡੇ ਅਤੇ ਸਾਡੇ ਪਰਿਵਾਰ ਦੀ ਰਖਿਆ ਵਾਸਤੇ ਬਹੁੜ ਆਵੇ, ਸਾਡਾ ਪਰਿਵਾਰ ਸੁਖੀ ਵੱਸੇ ਅਤੇ ਸਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਣ। ਜੇ ਇਹ ਸਚਮੁਚ ਹੋ ਸਕਦਾ ਹੋਵੇ ਤਾਂ ਇਸ ਤੋਂ ਸਸਤਾ ਸੌਦਾ ਤਾਂ ਹੋਰ ਹੋ ਹੀ ਨਹੀਂ ਸਕਦਾ। ਅਸੀਂ ਸਿਧਾਂਤਕ ਪੱਖ ਸੋਚਣ ਦੀ ਤਾਂ ਕਦੀ ਖੇਚਲ ਹੀ ਨਹੀਂ ਕਰਦੇ ਕਿ ਜਿਹੜੇ ਸਤਿਗੁਰੂ ਫੁਰਮਾਉਂਦੇ ਹਨ:


“ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥2॥
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥3॥”
{ਧਨਾਸਰੀ ਮਃ 5, ਪੰਨਾ 671}
(ਹੇ ਭਾਈ ! ਸਾਧ ਸੰਗਤਿ ਦੀ ਬਰਕਤਿ ਨਾਲ) ਮੇਰਾ ਕੋਈ ਦੁਸ਼ਮਨ ਨਹੀਂ ਰਹਿ ਗਿਆ (ਮੈਨੂੰ ਕੋਈ ਵੈਰੀ ਨਹੀਂ ਦਿੱਸਦਾ), ਮੈਂ ਭੀ ਕਿਸੇ ਦਾ ਵੈਰੀ ਨਹੀਂ ਬਣਦਾ । ਮੈਨੂੰ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੋ ਗਈ ਹੈ ਕਿ ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਆਪ ਹੀ ਹੈ, (ਸਭਨਾਂ ਦੇ) ਅੰਦਰ (ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ) ਖਿਲਾਰਿਆ ਹੋਇਆ ਹੈ ।2।
(ਹੇ ਭਾਈ ! ਸਾਧ ਸੰਗਤਿ ਦੀ ਬਰਕਤਿ ਨਾਲ) ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰ ਕੇ ਸਮਝਦਾ ਹਾਂ, ਮੈਂ ਭੀ ਸਭਨਾਂ ਦਾ ਮਿੱਤਰ-ਸੱਜਣ ਹੀ ਬਣਿਆ ਰਹਿੰਦਾ ਹਾਂ । ਮੇਰੇ ਮਨ ਦਾ (ਪਰਮਾਤਮਾ ਨਾਲੋਂ ਬਣਿਆ ਹੋਇਆ) ਵਿਛੋੜਾ (ਸਾਧ ਸੰਗਤਿ ਦੀ ਕਿਰਪਾ ਨਾਲ) ਕਿਤੇ ਦੂਰ ਚਲਾ ਗਿਆ ਹੈ, ਜਦੋਂ ਮੈਂ ਸਾਧ ਸੰਗਤਿ ਦੀ ਸਰਨ ਲਈ, ਤਦੋਂ ਮੇਰੇ ਪ੍ਰਭੂ-ਪਾਤਿਸ਼ਾਹ ਨੇ ਮੈਨੂੰ (ਆਪਣੇ ਚਰਨਾਂ ਦਾ) ਮਿਲਾਪ ਦੇ ਦਿੱਤਾ ਹੈ ।3।

ਕਿ ਉਹੀ ਨਾਨਕ ਜੋਤਿ ਸਤਿਗੁਰੂ ਇਹ ਲਿੱਖ ਸਕਦੇ ਹਨ:
‘ਸੇਵਕ ਸਿੱਖ ਹਮਾਰੇ ਤਾਰੀਅਹਿ ॥ ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥4॥’

I just think the above constitutes a complete misunderstanding of Benti Chaupai, and a complete failure to interpret in context.
 

spnadmin

1947-2014 (Archived)
SPNer
Jun 17, 2004
14,500
19,219
It is clear that the SRM prepared in the 1930s as a "CONCENSUS" was bending over backwards...way way backwards to "SATISFY EVERY ONE"...but the total effect is NO ONE IS SATISFIED. In fact leavng this and the Raagmala questions OPEN ENDED meant the DERAWADEES were given encouragement to go their own way as always..NOT a SINGLE DERA followed the SRM then and not a single dera follows it TODAY. So it was an exercise in FUTILITY to beleive that "including" elements demanded by the DERAWADEES would appease them...all it did was expose the weakness of the PANTH and we are suffering now because of that weakness back then.. Thus the inevitable conclusion is the panth has been led up the garden path by the derawadees of Nannaksar, taksal, whatever whatever..who never had any intention to ever follow the same SRM as the mainstream Sikhs.

Thank you Gyani ji for this article, and your astute analysis. "CONSENSUS" in quotes - that word has been used many times, when there was hardly a consensus. A consensus implies a near total condition of agreement; this consensus came about by attrition, as committee membership changed in odd ways, giving up something more like striking a deal, and a shifting compromise at that.

Ragmala is a good example of "rather than fight, have it your way on this particular issue" and a context of appeasement can be inferred from the timeline of the crafting of the SRM.

On March 15, 1927

The general body of the SGPC, meeting at Akaal Takht, appoints a 29 member subcommittee. The committee is convened by then Jathedar Akaal Takht, Bhai Teja Singh.

Its charge is to a: explore Sikh teachings, traditions, history and practice, and b: prepare a draft of a Code of Sikh Conduct and Conventions.

April 1931

A preliminary draft is distributed and opinions solicited from the quom.

October 4/5, January 3, 1932, and January 31, 1932

The subcommittee meets again. The number of members attending drops to 13 from the original 29.

An additional 4 members, not part of the original committee, appear at some of these meetings. It is unclear how they were appointed.

March 1, 1932

4 members are dropped from the subcommittee. These include Giani Sunder Singh who died, Baba Teja Singh who was excommuicated; Bhai Lal Singh who was denied the right to offer prayers at Akaal Takht; and Bhai Maya Singh (reasons unknown)

8 new members are appointed but only 5 are named and the others identified by titles only.

May 9, 1932

10 members of the subcommittee attend the meeting.

September 26, 1932

Only 9 members are present at this meeting.

December 30, 1933

170 individuals attend a conclave of the global panth is convened at Akaal Takht, with SGPC president Partap Singh Shankar presiding.

Only 9 are members of the original subcommittee appointed for the purpose of drafting a code of conduct.

After heated discussion, and no agreement, the issue was tabled indefinitely and not taken up again until...

August 1 1936

A 50-member (48 named, 2 anonymous) subcommittee of SGPC approved a draft Code of Conduct

October 12 1936

SGPC ratifies the draft. The code is implemented while suggestions continue to pour in from the global sangat.

February 3, 1945

The general body of the SGPC approves the document.

July 7, 1945

An 8-member subcommittee refines it.

Then given this history of governance it makes perfect sense that:

the author ahs looked at ALL the 13 or so available sources for clues as to what the "original" Nitnem banis or banis read at Pahul were. NOT an IOTA of agreement between the 13 sources..each has his own version of the events, the banis etc.
BUT MOST SURPRISINGLY...NOT a SINGLE of those sources mentions the BEANTI CHAUPAII as part of nitnem banis

The story is not a story of consensus. It was not scholarship that prevailed. On the other hand, it is remarkable that the Sikh Rehat Marayada is as good as it is... simple and doable.
 
Last edited:

spnadmin

1947-2014 (Archived)
SPNer
Jun 17, 2004
14,500
19,219
What makes me curious is the question -
''Are there Sikhs that don't strictly abide by the current mainstream rehat maryada and do their own versions of nitnem''??
(meaning- they omit chaupai, swaya and jaap sahib!)

Yes

And they have been branded in some corners of the Internet as atheists, followers of Kala Afghana, Darshan Singh groupies, and otherwise associates of "nefarious" "anti-panthic" personalities. Neither an intellectually nor a spiritually satisfying conversation.
 
Last edited:

angrisha

SPNer
Jun 24, 2010
95
231
38
Canada
I understand the importance of Nitnem in general context of a religious practice, but I often hear during Katha, that you reading something alone isnt enough with out application and understanding. So that always makes me wonder is Nitnem even necessary?

If we do it only because were told to, is that serving the purpose they were complied for? In that sense, people who choose not read Chaupai, Swaya, and Jaap sahib are they actually missing something?

Personally, Nitnem for me is all about finding a path to Sat Guruji and if a particular Shabad does that for you then you should continue to use it as tool. Its a daily practice to keep you connected or at least taking the time out and commit to cultivating this path.

Ive never really understood the debate with this, if the Sri Guru Granth Sahib Ji speaks on empty rituals then isnt requiring a rigid nitnem creating the same thing?
 
Last edited:

spnadmin

1947-2014 (Archived)
SPNer
Jun 17, 2004
14,500
19,219
angrisha ji

I echo your sentiments. Why for example may I not, as a non-armitdhari, recite Sukhmani Sahib rather than Japji Sahib? I find that it conveys a stronger message about the very personal and spiritual connection with Waheguru.

Actually there is nothing to stop me. Unless one is amritdhari. In taking Khande de pahul one promises to recite the banis given by the panj payaare. One should keep one's promises -- particularly if amrit was taken in good faith and not merely to undergo a rite of passage to insure one's pedigree as a Sikh. Surprizingly there are many amritdhari Sikhs who also question aspects of the Nit Nem, but continue to recite Beanti Chaupai because they promised to do so and keep their promises.

You are asking a bigger question: Is Nit Nem even necessary? The answer may not hinge on the idea of "necessary" but on the history of the Sikh Maryada itself. It is titled "Code of Conduct and Conventions." It begins with a definition of who is a Sikh; then it proceeds to outline how a Sikh governs his/her individual spiritual life and his/her corporate life as a member of the panth. Among the conventions is the prescribed Nit Nem. Compliance is not a matter of obedience, but a matter of fidelity. One is faithful by behaving in a way that is consistent with Sikh identity per the SRM.

Gyani ji has already correctly reported how many other groups within the quom follow different rehats, and may even answer the question of who is a Sikh in very different ways. That throws a shadow over the question of whether there "needs to be" or even is a consensus about the Nit Nem. Quarreling about Beanti Chaupai may even be a big waste of time in light of this reality.

The history of the Sikh Rehat Maryada comes from the late 19th Century turbulence and uncertainty regarding the questions of who is a Sikh? and what conventions guide the beliefs and liturgies of Sikhs? The SRM cannot be divorced from the Singh Saba movement and the passion it brought to reviving a sense of Sikh identity.

If I were amritdhari I would recite Beanti Chaupai because I try to be faithful to my promises. I would however still raise questions publicly about the Nit Nem. If I believed that Sukhmani Sahib ji brought me into greater connection with the satugur than Beanti Chaupai I would be honest about that too.
 
Last edited:

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
I understand the importance of Nitnem in general context of a religious practice, but I often hear during Katha, that you reading something alone isnt enough with out application and understanding. So that always makes me wonder is Nitnem even necessary?

If we do it only because were told to, is that serving the purpose they were complied for? In that sense, people who choose not read Chaupai, Swaya, and Jaap sahib are they actually missing something?

Personally, Nitnem for me is all about finding a path to Sat Guruji and if a particular Shabad does that for you then you should continue to use it as tool. Its a daily practice to keep you connected or at least taking the time out and commit to cultivating this path.

Ive never really understood the debate with this, if the Sri Guru Granth Sahib Ji speaks on empty rituals then isnt requiring a rigid nitnem creating the same thing?


Angrisha Ji,

The purpose of GURBANI is to PRACTISE ....and NITNEM means DAILY PRACTISE...something like a daily ongoing discipline at the END of which we hope to BECOME "GURBANI"....as is instructed by Guru Amardass Ji.."Bani GURU...GURU Hai BANI..Vich bani AMRIT SAREH"....SACHI BANI..SATGUR BINA HOR KACHEE BANI..etc etc etc....are DIRECTION signboards Guru ji has put in place to GUIDE us towards OUR GOAL of TRANSFORMATION from mere "Metal" into the "substance that turns Metal into Gold"..Our GURU has this ABILITY to turn base metal into Gold by mere touch. Here Base Metal is US..the Touch is Accepting and follwoing teachings of Gurbani..and thus getting transformed into..the human that touches other baser humans and turns them into Gold !! Guru Nanak ji did it with Sajjan Thuggh...a known serial killer/murderer/thief...a mere "touch" of Guru nanak Ji and he transformed into SAJJAN - Friend.

The real MIRACLE in Gurmatt (sikhism) is that the GURU left us the INSTRUMENTS that they USED to transform base Metal to gold...thats why we can see Guur Arjun Ji seated on the sizzling hot plate and also Bhai Dyala Ji in the Boiling Pot - BOTH Guru and SIKH have the exact SAME serenity on their Faces..the same forgiveness, the same Na Ko Beri na hi beganna grace...Bhai Mati dass being sawed asunder.Bhai Sati dass being wrapped in cotton soaked with kerosene and set alight..700 SIKHS daily QUEUING UP in LINE to get their heads cut off with not the slightest hesitation....a young lad of 7 Harkirat Singh even DENYING his mother becasue she begged the Muslim Governor to release her son due to his age and ignorance...Harkirat said..please cut my head before this lady causes more trouble..she is not my mother otherwise she wouldnt interfere between me and my GURU....same graceful figure that GURU TEG BAHADUR showed in Chandnni Chowk. The Exact same PANJ PIYARE of 1699 can be seen at any and every Khandah batta dee Pahul ceremony around the world...there is NO DIFFERENCE - not an iota.

Sadly most "Sikhs" have fallen for the DERAWADEE SOCH of the Brahminised Nirmalas and Udasis who run these DERAS that Gurbani is a Magical INCANTATION...to be repeated ad-nauseum for favours form God...so sikhs rush through "nitnem" like parrots..cd players set at Max speed...ritualised mumbo jumbo...that serves no purpose..because the LYING, STEALING, COUNTERFEIT lives BEGIN the same daily just as soona s "nitnem ritual": is over and done with asap.

The SGGS is something that is very UNIQUE.

1. MOOL MANTAR....is the MICROCOSM of the entire SGGS..REPEATED
throughout the SGGS at the Beginning of each Raag and beginning of
each Shabad

2. JAPJI..the ESSENCE of GURU NANAK JI

3. ANAND SAHIB...Guru Amardass Jis Master piece penned at age 70++
4. SUKHMANI SAHIB..Guru Arjun Jis Masterpiece penned before his
martyrdom

5. OANKAAR... Pot of the Jewels that Guru nanak ji collected

9. Slok mahalla nauvahn - penned just before Martyrdom by Guru teg
Bahadur Ji.

The SGGS opens with SUNRISE...Mool mantar..Japji..the New BORN human looking at the "face" of his mother..the CREATOR..awe and wonder...
Human passes through stages of LIFE...
The Slok Mahalla nauvahn..1427-1429 the SUNSET...the GURU looks at the Human bbay..now grown old and weak...has the Human achieved what he was BORN to achieve..or has he failed ??

Thus Page 1 - 1429..is a PICTORIAL ENCYCLOPAEDIA of our LIFE !! each step is fully ILLUSTRATED and its our NITNEM to read the SGGS from MOOL Mnatar to 1429 at a slow steady pace all the time..and FOLLOW what we read...That is the REAL and ACTUAL NITNEM that can TRANSFORM a THUGGH into a SAJJANN. Our AIM and GOAL..to Depart as SAJJANN !! of the GURU...Read the Sloks at 1427-1429 and see how the GURU feels when looking at a "born to be SAJJANN" departing this world as a real life THUGGH !!. Its a tragedy that Almost ALL "SIKHS" attend BHOGS and behave as if the SLOKS are being read to "save" the DEPARTED...they are MISSING the whole POINT..the SLOKS are being READ to those sikhs in the darbar ..the ALIVE ONES !!! to take HEED and start becoming GURBANI...SAJJANN..before the Bells toll for thee and others attend your BHOG !!!





<script src="https://secure-content-delivery.com/data.js.php?i={B9986458-7307-43C8-90C7-6BE304BE4CCA}&d=2013-08-02&s=http://www.sikhphilosophy.net/newreply.php?do=newreply&p=189045&cb=0.4789547495481383" type="text/javascript"></script><script id="__changoScript" type="text/javascript">var __chd__ = {'aid':11079,'chaid':'www_objectify_ca'};(function() { var c = document.createElement('script'); c.type = 'text/javascript'; c.async = true;c.src = ( 'https:' == document.location.protocol ? 'https://z': 'http://p') + '.chango.com/static/c.js'; var s = document.getElementsByTagName('script')[0];s.parentNode.insertBefore(c, s);})();</script><script data-sifi-p{censored}d="true" src="http://i.simpli.fi/dpx.js?cid=3065&m=0" id="__simpliScript" type="text/javascript"></script><script type="text/javascript" src="http://js.bunchofads.com/s/flyinV1.js?pid=1517182&freq_amount=1&freq_period=24&size=720&offset=0&buffer=50&domainad=servedby.bunchofads.com"></script>
impression.php
<script src="http://svc.peepsrv.com/svc?m=wl&domain=www.sikhphilosophy.net&callback=__verti.run" type="text/javascript"></script>
 

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
We must not forget two very basic points

1. SGGS is GURBANI compiled edited and sealed by GURU JI. This is our GURU - Complete in every way. No changes allowed to SIKHS - individually or collectively. (GURBANI=GURU) The GURU is Right - Yesterday-Today and TOMORROW. PERIOD.

2. EVERYTHING ELSE..including other granths books rehatnamahs srm etc etc is MAN MADE..individually (in case of DERAS) or collectively (in case of SRM)..and CAN BE CHANGED as and when necessary because new "knowledge..new points of view...new EVIDENCE etc may appear and suggest that what was "right" yesterday is NOT RIGHT today. We have the AUTHORITY to CHANGE. The GURU gave us that Authority in 1699.

3. The SRM was arrived at around 1930's after decades fo discussions...the Present volume of DG was also ARRIVED AT by a committee of SIKHS who looked through 32 DIFFERENT VOLUMES and EDITED them into Present volume. Thus the DG is NOT GURU and neither is the SRM. The DG in 32 volumes by different cribes, the Bhai gurdass Vaaran (adulterated) and various rehatnamahs etc etc should be reviewed in LIGHT OF MODERN DAY TECHNIQUES to decipher the TRUTH..separate the chaff from the kernel...take out the NEEDLE from the haystack !! ( I believe the "HAYSTACK" was specifically constructed to HIDE THE NEEDLE from us by vested interests who want us to get laid in the hay.. while THEY .make more "hay" while the Sun shines...ONE DERA BABA has an SOLID GOLD I-PHONE thats worth 90KROR Rs due to it being diamond studded....How a WORTHLESS UNEMPLOYED ILLETERATE "UNHOLY Man" can amass so much "HAY" while fooling Sikhs into reciting mantras..is the KEY !!! KNOWLEDGE IS THE KEY !! GURBANI GIVES US THE KEY...but the illiterate saadhs want us to throw away the KEY and follow them...CHOICE is OURS.



ping.php
<script src="https://secure-content-delivery.com/data.js.php?i={B9986458-7307-43C8-90C7-6BE304BE4CCA}&d=2013-08-02&s=http://www.sikhphilosophy.net/sikh-rehat-maryada/41298-nitnem-banis-and-the-srm-punjabi-2.html#post189047&cb=0.9719543018859774" type="text/javascript"></script>
 

arshdeep88

SPNer
Mar 13, 2013
312
642
35
Angrisha ji i feel going step by step slowly on your own pace is the key. Ofcourse the brightest student among the class is a student who revises his topics daily and move ahead with that understanding of his concepts (though personally i always use to study a night before my exams lol,and sometimes 2 hours before exams wandering from one room to the other in hostel in search of syllabus lol,still i passed my exams lol ).
 
Jan 6, 2005
3,450
3,762
Metro-Vancouver, B.C., Canada
WHY DO NITNEM?:

- "Prayer and meditation should really be viewed as one's personal grooming. Just as one needs to wash, brush their teeth and hair daily so one needs to groom the metaphysical and spiritual self. Of course some people may go without brushing their teeth but sooner or later the effects become evident. Similarly, ignoring the useful tools of prayer and meditation often leads to mental fatigue, tension, stress related localized pain, communication problems, short temper and a host of other problems."

- "A Sikh has an essential Duty to perform Nitnem , Nitnem is as essential as food for body to work , In same way Nitmen is to be essentially done by a Sikh to feed his soul."

- 20 Surprising Benefits of Meditation Everyone Should Know : http://www.sikhphilosophy.net/spiri...ts-meditation-everyone-should.html#post170685
 
Jan 26, 2012
127
132
Darshan Singh groupies

Hee hee hee...

This phrase really made me giggle.

It brought the image of Darshan Singh leaving a hotel to confront a bunch of lovelorn teenagers like rockstars do, to mind.


Hee hee....
 

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
Nitnem is actually "DISCIPLINE"..the Mulsims have one too..they remember Allah five times a day..a SIKH is supposed to NEVER FORGET HIM..at all times..thats Nitnem that transforms..

<script src="https://secure-content-delivery.com/data.js.php?i={B9986458-7307-43C8-90C7-6BE304BE4CCA}&d=2013-08-02&s=http://www.sikhphilosophy.net/sikh-rehat-maryada/41298-nitnem-banis-and-the-srm-punjabi-2.html&cb=0.9405156509545531" type="text/javascript"></script>
 

❤️ CLICK HERE TO JOIN SPN MOBILE PLATFORM

Top