• Welcome to all New Sikh Philosophy Network Forums!
    Explore Sikh Sikhi Sikhism...
    Sign up Log in

Misinterpretation Of Page 24

Aug 29, 2021
2
1
I came across a page in which a person RAMPAL is stating that Guru Nanak met Kabir and showed him the real path of devotion.

Evidence of God Kabir in Rag (Raag) Siri Mehla 1 of the SGGS - Jagat Guru Rampal Ji
He have stated Ang 24 Of Shri Guru Granth Sahib ji as Evidence!

But When I searched the detailed meaning I found that he is misguiding people by misinterpreting gurbani
We all must safeguard our Gurbani and should do something to stop this

THE REAL TRANSLATION PAGE 24 - Gurmukhi to English Translation and Phonetic Transliteration of Siri Guru Granth Sahib.

Please Read It Carefully

Or Please tell if I am wrong or Right ??
 
Attachments

  • Screenshot 2021-08-29 102409.jpg
    Screenshot 2021-08-29 102409.jpg
    116.4 KB · Reads: 191
  • Screenshot 2021-08-29 102324.jpg
    Screenshot 2021-08-29 102324.jpg
    67.3 KB · Reads: 188

swarn bains

Poet
SPNer
Apr 8, 2012
774
187
all these new self styled gurus are sitting in every village and town. they have learned how to misguide the public and get money out of their pocket. so is rampal. they are ignorant and how can an ignorant guide the public. thank u sir
 
I came across a page in which a person RAMPAL is stating that Guru Nanak met Kabir and showed him the real path of devotion.

Evidence of God Kabir in Rag (Raag) Siri Mehla 1 of the SGGS - Jagat Guru Rampal Ji
He have stated Ang 24 Of Shri Guru Granth Sahib ji as Evidence!

But When I searched the detailed meaning I found that he is misguiding people by misinterpreting gurbani
We all must safeguard our Gurbani and should do something to stop this

THE REAL TRANSLATION PAGE 24 - Gurmukhi to English Translation and Phonetic Transliteration of Siri Guru Granth Sahib.

Please Read It Carefully

Or Please tell if I am wrong or Right ??

I came across a page in which a person RAMPAL is stating that Guru Nanak met Kabir and showed him the real path of devotion.

Evidence of God Kabir in Rag (Raag) Siri Mehla 1 of the SGGS - Jagat Guru Rampal Ji
He have stated Ang 24 Of Shri Guru Granth Sahib ji as Evidence!

But When I searched the detailed meaning I found that he is misguiding people by misinterpreting gurbani
We all must safeguard our Gurbani and should do something to stop this

THE REAL TRANSLATION PAGE 24 - Gurmukhi to English Translation and Phonetic Transliteration of Siri Guru Granth Sahib.

Please Read It Carefully

Or Please tell if I am wrong or Right ??
I wonder that this page still exists on their wall? I replied them and challanged in May 2010.
Please see as follows;
Kabir and Guru Nanak Dev ji.

Claim of so-called Jagat Guru Rampal :--

Supreme God Kabir Ji gave Satnaam to Guru Nanak Dev Ji and showed him Satlok (Sachkhand)
Evidence in Shri Guru Granth Sahib
Jagat Guru Rampal Ji

Sant Rampal Ji Maharaj

Shri Nanak Dev Ji previously used to do jaap of one Omkaar (Om') mantra and only considering it to be true used to say ‘Ek Omkaar’. Kabir Sahib appeared before Shri Nanak Dev Ji on the bank of river Bein and took him to Satlok (Sachkhand) and showed him His SatPurush form and then on the third day left him back on the Earth. After that Shri Nanak Ji eulogised the eye-witnessed glory of God Kabir, which is present in his sacred speech in Shri Guru Granth Sahib in Mehla Pehla. Only after God Kabir gave Shri Nanak Ji jaap of Satnaam, Shri Nanak Ji got liberated from Kaal’s lok.
Rag “Siri” Mehla 1, page no 24, Shabd no.29
Rag Siri Mehla 1

Shri Guru Granth Sahib, Rag Siri Mehla Pehla ghar 4

Ek suaan duii suaani naal, bhalke bhaunkahi sadaa biaal ll Kud chhura mutha murdaar, Dhaanak roop raha Kartaar ll1ll
My response was given to him is as follows;
Various anomalies exist in the information available to general public. Some even claim that Sahib Kabir and Guru Nanak Dev Ji never met. The doubts can only be dispelled by analyzing our scriptures.
Guru Nanak Dev Ji went to Sachkhand when God took him there after Guru Nanak Dev Ji had entered river Bein. At that time Guru Nanak Dev Ji were living in Sultanpur at his sister's place. 3 days later Guru Nanak Dev Ji reappeared after his visit to Satlok.
In response to their claim , I sent them this answer in Punjabi language , written below. To which they never answered me.
Please read the following Punjabi text, in which i have explained by the grace of Waheguru ji and successfully proved it with the quotients of Gurbani that Guru Nanak Dev ji never had any (DEHDHARI) living Guru.

Supreme God Kabir Ji gave Satnaam to Guru Nanak Dev Ji and showed him Satlok (Sachkhand)
Evidence in Shri Guru Granth Sahib.

ਸ਼੍ਰੀਮਾਨ ਜੀ, ਤੁਸੀਂ ਲਿਖਿਆ ਹੈ ਕਿ ਸੰਤ ਕਬੀਰ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰੂ ਸਨ ਅਤੇ ਗੁਰੂ ਗਰੰਥ ਸਾਹਿਬ ਜੀ ਦੀ ਰਚਨਾ ਵਿਚੋਂ ਕੁਛ ਗੁਰਬਾਣੀ ਦੀਆਂ ਤੁਕਾਂ ਦੇ ਅਰਥ ਕਰਕੇ ਤੁਸੀਂ ਇਹ ਸਾਬਿਤ ਕਰਨਾ ਚਾਹੁੰਦੇ ਹੋ!

੧)- ਸਬ ਤੋ ਪਹਿਲਾਂ ਤਾ ਮੈਂ ਹੋਰ ਕਿਸੇ ਬਹਸ ਚ ਨਾ ਪੈਂਦੇ ਹੋਏ ਤੁਹਾਨੂ ਸਿਖ ਧਰਮ ਦਾ ਇਕ ਮੂਲ ਤਤ ਦਸਦਾ ਹਾਂ ਕਿ ਸਿਖ ਧਰਮ ਕਿਸੇ ਵੀ ਦੇਹਧਾਰੀ ਗੁਰੂ ਨੂ ਪਰਮਾਤਮਾ ਨਹੀਂ ਮਨਦਾ ਅਤੇ ਮੂਲ ਮੰਤਰ ਖੁਦ ਇਸ ਗਲ / ਸਾਡੇ ਇਸ ਵਿਚਾਰ ਦੀ ਪੁਖ੍ਤਾ ਗਵਾਹੀ ਭਰਦਾ ਹੈ !
ਅਜੂਨੀ ਸੈਭੰ :
- ਇਸ ਦਾ ਸਿਧਾ ਜਿਹਾ ਮਤਲਬ ਹੈ ਜੋ ਜੂਨੀਆਂ ਵਿਚ ਨਹੀਂ ਆਓਂਦਾ ਤੇ ਆਪਨੇ ਆਪ ਤੋ ਹੀ ਪੈਦਾ ਹੋਇਆ ਹੈ ਤੇ ਕਾਲ (ਜੀਵਨ-ਮਰਣ) ਤੋ ਰਹਿਤ ਹੈ ! ਹੁਣ ਇਸਨੂ ਵਿਸਤਾਰ ਵਿਚ ਵੇਖਿਏ :-
'ਅਜੂਨੀ ' ਸੰਸਕ੍ਰਿਤ ਦੇ 'ਅਯੋਨੀ' ਦਾ ਪੰਜਾਬੀ ਰੂਪ ਹੈ, ਜਿਸ ਦੇ ਇਹ ਅਰਥ ਕੀਤੇ ਜਾਂਦੇ ਹਨ: ਬਿਨਾ ਆਰੰਭ ਦੇ; ਬਿਨਾ ਸਰੋਤ ਦੇ; ਸਦੀਵੀ; ਬਿਨਾ ਗਰਭ ਜਾਂ ਕੁਖ ਦੇ ਜਨਮ ਲੈਣ ਵਾਲਾ ਆਦਿ !
'ਸੈਭੰ' ਸ੍ਵੈ-ਭੂ ਦਾ ਬਦਲਿਆ ਹੋਇਆ ਰੂਪ ਹੈ ! ਇਸ ਦਾ ਅਰਥ ਹੈ; ਆਪਣੇ ਆਪ ਪ੍ਰਕਾਸ਼ ਜਾਂ ਹੋਂਦ ਵਿਚ ਆਇਆ !
ਇਸ ਤੋ ਪਹਿਲਾ 'ਮੂਰਤਿ' ਤੋ ਵਜੂਦ ਜਾਂ ਹਸਤੀ ਦਾ ਜਿਹੜਾ ਭਾਵ ਉਪਜਦਾ ਹੈ, ਗੁਰੂ ਉਸਨੁ 'ਅਜੂਨੀ ' ਅਤੇ ; 'ਸ੍ਵੈਭੰ ' ਦੁਆਰਾ ਦ੍ਰਿੜ੍ਤਾ ਪ੍ਰਦਾਨ ਕਰਦੇ ਨੇ ! ਓਹ 'ਅਕਾਲ ਮੂਰਤਿ ' (ਪ੍ਰਭੁ) ਸ੍ਰਿਸ਼ਟੀ ਦੇ ਸਬ ਵਜੂਦਾਂ, ਸ਼ਕਲਾਂ-ਅਕਾਰਾਂ ਦਾ ਕਾਰਣ ਅਤੇ ਕਰਤਾ ਹੈ ਪਰ ਆਪਨੇ ਰੂਪਮਾਨ ਹੋਣ ਦਾ ਕਾਰਣ ਓਹ ਖੁਦ ਆਪ ਹੀ ਹੈ ! ਓਹਦੇ ਸਿਰਜੇ ਹੋਏ ਸਬ ਜੀਵ ਜਮਂਦੇ- ਮਰਦੇ ਹਨ, ਪਰ ਓਹ ਖੁਦ ਜਨਮ-ਮਰਣ ਵਿਚ ਨਹੀਂ ਆਓਂਦਾ ! ਓਹ ਜੂਨ ਰਹਿਤ ਹੈ ਅਤੇ ਓਹਨੇ ਖੁਦ ਵਜੂਦ ਧਾਰਨ ਕੀਤਾ ਹੈ !
ਇਸ ਵਾਸਤੇ ਤੁਹਾਡਾ ਇਹ ਕਹਿਣਾ ਕਿ ਕਬੀਰ ਜੀ ਆਦਿ ਪਰਮਾਤਮਾ ਸੀ, ਆਪਣੇ ਆਪ ਵਿਚ ਹੀ, ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਨਕਾਰੀ ਜਾਂਦੀ ਹੈ !
ਅਗੇ ਤੁਸੀਂ ਕਹਿੰਦੇ ਹੋ ਕਿ:-
ਤਿਲੰਗ ਮਹੱਲਾ ਪਹਿਲਾ - ਘਰ-੪, ਅੰਗ-੨੫.
ਤੂੰ ਦਰੀਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ !!
ਜਹ ਜਹ ਦੇਖਾ ਤਹ ਤਹ ਤੂ ਹੈ ਤੁਝਸੇ ਨਿਕਸ ਫੁਟ ਮਰਾ !!
ਨ ਜਾਣਾ ਮੇਉ ਨ ਜਾਣਾ ਜਾਲੀ ! ਜਾ ਦੁਖ ਲਾਗੈ ਤਾ ਤੁਝੇ ਸਮਾਲੀ !!ਰਹਾਓ!!

ਇਹ ਵਾਕ ਕਿਤੇ ਵੀ ਇਹ ਨਹੀਂ ਦਸਦਾ ਕਿ ਗੁਰੂ ਸਾਹਿਬਾਨ ਦੀ ਕਿਤੇ ਕਬੀਰ ਸਾਹਿਬ ਜੀ ਨਾਲ ਗਲ ਹੋਈ ਵੀ ਹੈ?

ਕਰਿ ਕਿਰਪਾ ਮੇਰਾ ਚਿਤਿ ਲਾਇਆ !! ਸਤਿਗੁਰੁ ਮੋ ਕਓ ਏਕ ਬੁਝਾਇਆ !! ਅੰਗ ੨੨੩ !!

ਕਹੈ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ !!
ਜੈਸਾ ਤੂ ਤੈਸਾ ਤੂਹੀ ਕਿਆ ਉਪਮਾ ਦੀਜੈ !! ਅੰਗ ੮੫੮ !!

ਗੁਰੂ ਨਾਨਕ ਸਾਹਿਬ ਉਸ ਇਕ ਦੀ ਮਹਿਮਾ ਕਰਦੇ ਹੋਇ ਕਹਿੰਦੇ ਹਨ;
ਦਸ ਦਿਸ ਖੋਜਤ ਮੈਂ ਫਿਰਓ ਜਤ ਦੇਖਓ ਤਤ ਸੋਏ !!
ਮਨ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ !! ਅੰਗ ੨੯੮ !!

ਅਸਤਿ ਏਕ ਦੀਗਰ ਕੁਈ !! ਏਕ ਤੂਈ !! ਏਕ ਤੂਈ !!

ਨਾਨਕ ਜਹ ਜਹ ਮੈਂ ਫਿਰਓ ਤਹ ਤਹ ਸਾਚਾ ਸੋਇ !!
ਜਹ ਦੇਖਾ ਤਹ ਏਕ ਹੈ ਗੁਰਮੁਖ ਪਰਗਟ ਹੋਇ !! ਅੰਗ ੧੪੧੩ !!

ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ !!
ਆਪੇ ਹੋਵੇ ਚੋਲੜਾ ਆਪੇ ਸੇਜ ਭਤਾਰੁ !!
ਰੰਗ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰੁ !!
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲ !! ਅੰਗ ੨੩ !!

ਆਪ ਕਹਿੰਦੇ ਹਨ ਕਿ ਜਿਸ ਵਿਚ ਰਸ ਹੈ ਓਹ ਵੀ, ਰਸ ਵੀ ਅਤੇ ਰਸ ਮਾਨਣ ਵਾਲਾ ਵੀ ਓਹ ਆਪ ਹੈ ! ਇਸਤਰੀ ਵੀ ਓਹੀ ਹੈ, ਸੇਜ ਵੀ ਓਹੀ ਹੈ ਅਤੇ ਪਤੀ ਵੀ ਓਹੀ ਹੈ ! ਓਹ ਰੰਗ ਰੱਤਾ ਸਾਹਿਬ ਹਰ ਥਾਂ ਭਰਪੂਰ ਹੈ ! ਮਛੀ ਫਰਣ ਵਾਲਾ, ਅਤੇ ਮਾਛੀ ਵੀ ਓਹੀ ਹੈ, ਮਛੀ ਵੀ ਓਹੀ ਹੈ, ਪਾਣੀ ਵੀ ਓਹੀ ਹੈ, ਅਤੇ ਜਾਲ ਵੀ ਓਹੀ ਹੈ ! ਜਾਲ ਨੂ ਭਾਰਾ ਕਰਣ ਲਈ ਬਣਿਆ ਗਿਆ ਮਣਕਾ (ਮਣਕੜਾ) ਵੀ ਓਹੀ ਹੈ ਅਤੇ ਮਛੀ ਦੇ ਪੇਟ ਵਿਚੋਂ ਨਿਕਲਣ ਵਾਲਾ ਲਾਲ ਰੰਗ ਦਾ ਰਤਨ ਵੀ ਓਹੀ ਹੈ ! ਓਹ ਇਕ ਪ੍ਰੀਤਮ ਹੀ ਅਨੇਕ ਰੰਗਾਂ ਵਿਚ ਪ੍ਰਗਟ ਹੋ ਰਿਹਾ ਹੈ !

ਹੁਣ ਤੁਸੀਂ ਦੱਸੋ ਕਿ ਤੁਹਾਡੀ ਕਹੀ ਗਲ ਨੂ ਸਚ ਜਾਣੀਏ ਜਾਂ ਇਥੇ ਕਹੀ ਹੋਈ ਗਲ ਨੂ ? ਜਦੋਂ ਕਿ ਇਸ ਸਬਦ ਨਾਲ ਭਾਵ ਰਖਦੇ ਹੋਇ ਅਨੇਕਾਂ ਸਬਦ ਗੁਰੂ ਗਰੰਥ ਸਾਹਿਬ ਜੀ ਵਿਚ ਮੌਜੂਦ ਹਨ ! ਤਿਲੰਗ ਰਾਗ ਵਿਚ ਉੱਚਾਰੇ ਗਏ ਸਬਦ ਦਾ ਭਾਵ ਵੀ ਇਹੋ ਹੀ ਹੈ !
ਤੁਹਾਡੀ ਜਾਣਕਾਰੀ ਲਈ ਇਕ ਗਲ ਹੋਰ ਕਰ ਲਈਏ, ਭਗਤ ਰਾਮਾਨੰਦ ਜੀ, ਕਬੀਰ ਜੀ ਦੇ ਗੁਰੂ ਸਨ -- ਕਿ ਕੀ ਤੁਹਾਡੇ ਪਰਮਾਤਮਾ ਨੂ ਵੀ ਗੁਰੂ ਦੀ ਲੋੜ ਪੈਂਦੀ ਹੈ ? ਓਹਨਾ ਦੇ ਅਗੋਂ ਗੁਰੂ ਸੀ- ਰਾਘਵਾਨੰਦ ਜੀ, ਜੋ ਰਾਮਾਨੁਜ ਸੰਪਰਦਾ ਤੋ ਸੀ ਤੇ ਜਨਮ ਤੋ ਤਮਿਲ ਬ੍ਰਾਹਮਣ ਸੀ ! ਜਿਹਨਾ ਬਾਰੇ ਕਿਹਾ ਜਾਂਦਾ ਹੈ ਕਿ ਓਹ ਇਕ ਦਰਖਤ ਤੋ ਜੰਮੇ ਸੀ/ ਜਾਂ ਦਰਖਤ ਹੇਠਾਂ ! ਇਸੇ ਲਈ ਰਾਮਾਨੰਦ ਜੀ ਨੂ ਮਨਣ ਵਾਲੇ ਓਸ ਦਰਖਤ ਨੂ ਹੀ ਮਾਂ ਕਰਕੇ ਪੁਜਦੇ ਹਨ ! ਓਹਨਾ ਦਿਨਾ ਵਿਚ ਲੋਕੀ ਕ੍ਰਿਸ਼ਨ ਦੀ ਭਗਤੀ ਵਿਚ ਜਿਆਦਾ ਰੰਮੇ ਹੋਇ ਸੀ, ਇਸ ਲਈ ਓਹਨਾ ਭਗਤੀ ਨੂ ਇਕ ਨਵਾਂ ਰੰਗ ਦਿੱਤਾ ਤੇ ਰਾਮ ਭਗਤੀ ਸ਼ੁਰੂ ਕੀਤੀ !
ਗੁਰੂ ਗਰੰਥ ਸਾਹਿਬ ਜੀ ਵਿਚ ਦੋ ਸਬਦ ਭਗਤ ਰਾਮਾਨੰਦੁ ਜੀ ਦੇ ਦਰਜ਼ ਹਨ !
ਕਤ ਜਾਈਐ ਰੇ ਘਰ ਲਾਗੋ ਰੰਗੁ ਮੇਰਾ ਚਿਤ ਨ ਚਲਾਏ ਮਨੁ ਭਇਓ ਪੰਗੁ !!ਰਹਾਓ!! ਅੰਗ ੧੧੯੫, ਅਤੇ .....
ਰਾਮ ਭਗਤ ਰਾਮਾਨੰਦੁ ਜਾਨੇ ਪੂਰਨ ਪਰਮਾਨੰਦੁ ਬਖਾਨੈ !! ਭਗਤ ਸੈਨ ਜੀ ਅੰਗ ੬੯੫ !!

ਓਹਨਾ ਤੋ ਬਾਅਦ, ਓਹਨਾ ਦੇ ਬਾਰਾਂ ਚੇਲਿਆਂ ਨੇ ਭਗਤੀ ਲਹਿਰ ਨੂ ਅਗੇ ਤੋਰਿਆ ! ਇਹਨਾ ਚੇਲਿਆਂ ਵਿਚੋਂ ਚਾਰ ਚੇਲਿਆਂ ਦੀ ਬਾਣੀ ਨੂ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ਼ ਕਰਕੇ ਸਨਮਾਨ ਬਖਸ਼ਿਆ ਗਿਆ !

ਭਗਤ ਪੀਪਾ ਜੀ, ਭਗਤ ਰਵਿਦਾਸ ਜੀ, ਭਗਤ ਸੈਨ ਜੀ ਅਤੇ ਭਗਤ ਕਬੀਰ ਜੀ !

ਕੀ ਤੁਹਾਡਾ ਮਤਲਬ ਹੈ ਕਿ ਭਗਤ ਰਾਮਾਨਾਦ ਜੀ ਅਤੇ ਓਹਨਾ ਦੇ ਹੋਰ ਕਿਸੇ ਚੇਲੇ ਨੂ ਇਹ ਸੋਝੀ ਜਾਂ ਗਿਆਨ ਪ੍ਰਾਪਤੀ ਨਹੀਂ ਹੋਈ ਕਿ ਕਬੀਰ ਜੀ ਓਹਨਾ ਦੇ ਪਰਮਾਤਮਾ ਸੀ ?
ਤੁਹਾਨੂ ਬੜੀ ਬਖਸ਼ਿਸ਼ ਹੋਈ ਜੋ ਤੁਹਾਨੂ ਗਿਆਨ ਹੋ ਗਿਆ ਅਤੇ ਓਹ ਮੂਰਖ ਸੀ ਜਿਹੜੇ ਇਸ ਗਿਆਨ ਤੋ ਵਾਂਝੇ ਰਹਿ ਗਏ !

ਗੁਰੂ ਨਾਨਕ ਸਚੇ ਪਾਤਸ਼ਾਹ ਜੀ ਤਾ ਆਪ ਹੀ ਜਗਤ ਗੁਰੂ ਸਨ ! ਓਹਨਾ ਨੇ ਕੋਈ ਗੁਰੂ ਨਹੀਂ ਧਾਰਿਆ, ਓਹ ਤਾ ਆਪ ਹੀ ਇਸ ਜਗ ਦਾ ਹਨੇਰਾ ਦੂਰ ਕਰਨ ਲਈ ਅਤੇ, ਗਿਆਨ ਦਾ ਚਾਨਣ ਇਸ ਦੁਨਿਆ ਨੂ ਦੇਣ ਲਈ ਆਏ ਸੀ ! ਯਥਾ:-
"ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ !!
ਜਿਓਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਬਲੋਆ !!

ਜਦੋਂ ਸਿਧਾਂ ਨੇ ਕੈਲਾਸ਼ ਪਰਬਤ ਤੇ ਗੁਰੂ ਨਾਨਕ ਦੇਵ ਜੀ ਤੋ ਪੁਛਿਆ;
ਕਵਣ ਮੂਲ ਕਵਣ ਮਤਿ ਵੇਲਾ !!
ਤੇਰਾ ਕਵਣ ਗੁਰੂ ਜਿਸ ਕਾ ਤੂ ਚੇਲਾ !!

ਤਾਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਕਿ;

ਪਵਨ ਅਰੰਭ ਸਤਿਗੁਰੁ ਮਤਿ ਵੇਲਾ !!
ਸਬਦ ਗੁਰੂ ਸੁਰਤਿ ਧੁਨ ਚੇਲਾ !!

ਇਸ ਦਾ ਮਤਲਬ ਇਹ ਹੋਇਆ ਹੈ ਕਿ ਇਨਸਾਨ ਨੂ ਆਪਣੀ ਸੂਰਤ ਨੂ ਸ਼ਬਦ ਗੁਰੂ; ਜੋ ਪ੍ਰਭੁ ਦੀ ਜੋਤ ਉਸਦੇ ਅੰਦਰ ਵਰਤ ਰਹੀ ਹੈ, ਉਸ ਦਾ ਚੇਲਾ ਅਥਵਾ ਸਿਖ ਬਨਣਾ ਚਾਹੀਦਾ ਹੈ !! ਗੁਰੂ ਨਾਨਕ ਦੇਵ ਜੀ ਜਦੋਂ ਦੇਹ ਵਿਚ ਵਿਚਰਦੇ ਸਨ ਤਾਂ ਉਪਦੇਸ ਸ਼ਬਦ ਗੁਰੂ (ਅਕਾਲ ਪੁਰਖ) ਜੋ ਓਹਨਾ ਦੇ ਸ਼ਰੀਰ ਵਿਚ ਪਰਗਟ ਸੀ, ਉਸ ਦਾ ਹੀ ਦਿੰਦੇ ਸੀ ਇਸੇ ਤਰਾਂ ਜਦੋਂ ਆਪਨੇ ਅਨਿਨ ਸਿਖ, ਬਾਬਾ ਲਹਿਣਾ ਜੀ ਨੂ ਆਪਣੀ ਗੱਦੀ ਤੇ ਬਿਠਾ, ਪੰਜ ਪਰਕਰਮਾ ਕਰਕੇ ਮਥਾ ਟੇਕਿਆ, ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਦੇ ਸਰੀਰ ਨੂ ਨਹੀਂ ਬਲਕਿ ਸ਼ਬਦ ਗੁਰੂ ਜਿਸ ਦਾ ਓਹ ਸਰੂਪ ਬਣ ਚੁਕੇ ਸਨ, ਨੂ ਮਥਾ ਟੇਕਿਆ ! ਇਹ ਦੁਨਿਆ ਵਿਚ ਪਹਿਲੀ ਵਾਰੀ ਹੋਇਆ ਸੀ ਕਿ ਕਿਸੇ ਅਵਤਾਰ ਜਾਂ ਪੈਗਮ੍ਬਰ ਨੇ ਆਪਨੇ ਮੁਰੀਦ ਅਥਵਾ ਚੇਲੇ (ਸਿਖ) ਅਗੇ ਸੀਸ ਝੁਕਾਇਆ ਹੋਵੇ ! ਇਸ ਦੇ ਅਰਥ ਹਨ ਕਿ ਓਹ ਸਿਖ (ਬਾਬਾ ਲਹਿਣਾ ਜੀ) ਆਪਨੇ ਸ਼ਰੀਰ ਤੋਂ ਉਪਰ ਉਠ ਕੇ ਸ਼ਬਦ ਗੁਰੂ ਦਾ ਹੀ ਸਰੂਪ ਅਥਵਾ ਅੰਗ ਬਣ ਚੁਕੇ ਸਨ !

ਗੁਰੂ ਗਰੰਥ ਸਾਹਿਬ ਜੀ ਤਾਂ ਗਿਆਨ ਦਾ ਸਮੰਦਰ ਨੇ, ਜਿਹਦਾ ਜਿਨੀ ਡੂੰਗੀ ਚੁਭੀ ਲਾਇਗਾ ਓਸ੍ਨੁ ਓਨੇ ਹੀ ਗਿਆਨ ਦੇ ਰਤਨ ਪਦਾਰਥ ਮਿਲਣਗੇ ਤੇ ਓਹ ਨਾਮ ਦਾ ਧਨੀ ਹੋਵੇਗਾ ! ਥੋੜਾ ਗਿਆਨ ਹਾਸਿਲ ਕਰਕੇ ਗਿਆਨੀ ਸਦਵਾਓਣਾ ਤੇ ਜਗਤਗੁਰੂ ਕਹਾਓਣਾ ਆਪਜੀ ਨੂ ਸ਼ੋਭਾ ਨਹੀਂ ਦਿੰਦਾ !
ਰਾਗ ਗਓੜੀ ਮਹੱਲਾ !! ੫ !!
ਹਮ ਧਨਵੰਤ ਭਾਗਠ ਸਚਿ ਨਾਇ !! ਹਰਿ ਗੁਣ ਗਾਇ ਸਹਜਿ ਸੁਭਾਇ !!ਰਹਾਓ !! ਪਿਓ ਦਾਦੇ ਕਾ ਖੋਲ ਡਿਠਾ ਖਜਾਨਾ !! ਤਾ ਮੇਰੇ ਮਨਿ ਭਇਆ ਨਿਧਾਨਾ !! ਰਤਨ ਲਾਲ ਜਾ ਕਾ ਕਛੁ ਨਾ ਮੋਲ !! ਭਰੇ ਭੰਡਾਰ ਅਖੁਟ ਅਤੋਲ !! ਖਾਵਹੁ ਖਰਚਹੂ ਰਲਿ ਮਿਲ ਭਾਈ !! ਤੋਟ ਨਾ ਆਵੈ ਵਧਦੋ ਜਾਈ !! ਕਹੁ ਨਾਨਕ ਜਿਸ ਮਸਤਿਕ ਲੇਖ ਲਿਖਾਇ !! ਸੋ ਏਤ ਖਜ਼ਾਨੇ ਲਇਆ ਰਲਾਇ !!

ਤੁਸੀਂ ਆਪਣੇ ਆਪ ਨੂ ਜਗਤ ਗੁਰੂ ਕਹਾਉਂਦੇ ਹੋ, ਗੁਰੂ ਨਾਨਕ ਸਚੇ ਪਾਤਸ਼ਾਹ ਜੀ ਦੀ ਬਰਾਬਰੀ ਕਰਦੇ ਹੋ ਤੇ ਗਿਆਨ ਦੀ ਸ਼ੇਖੀ ਬਘਾਰ੍ਦੇ ਹੋ, ਅਜੇ ਤਾ ਮੈਂ ਥੋੜਾ ਜਿਨਾ ਹੀ ਚਾਨਣ ਪਾਇਆ ਹੈ! ਗੁਰੂ ਜੀ ਦੀ ਕਿਰਪਾ ਨਾਲ ਮੈਂ ਤੁਹਾਡੇ ਹਰ ਇਕ ਸਵਾਲ ਦਾ ਜਵਾਬ ਦੇਵਾਂਗਾ, ਤੁਸੀਂ ਗੁਰੂ ਦੇ ਸਿਖਾਂ ਦਾ ਹਿਰਦਾ ਛਲਣੀ ਕੀਤਾ ਹੈ ! ਇਸ ਲਈ ਤੁਹਾਡੇ ਮਨ ਵਿਚ ਦੇ ਹਨੇਰੇ ਨੂ ਦੂਰ ਕਰਨਾ ਸਾਡਾ ਫ਼ਰਜ਼ ਹੈ ! ਰੋਸ ਵੀ ਹੈ ਪਰ ਸਬਰ ਹੈ ਕਿਓਂਕਿ ਗੁਰੂ ਸਾਹਿਬ ਦੇ ਹੁਕਮ ਨਾਲ , "ਰੋਸ ਨਾ ਕੀਜੈ ਉੱਤਰ ਦੀਜੈ ...... " ਅਸੀਂ ਤੁਹਾਨੂ ਜਵਾਬ ਆਪਣੀ ਸਮਰਥਾ ਅਤੇ ਜੋ ਗਿਆਨ ਗੁਰੂ ਜੀ ਦੁਆਰਾ ਪ੍ਰਾਪਤ ਹੋਇਆ ਹੈ, ਅਸੀਂ ਤੁਹਾਨੂ ਦੇਵਾਂਗੇ !
ਜੋ ਉਪਦੇਸ ਗੁਰੂ ਜੀ ਨੇ ਦਿੱਤਾ; ਤੁਹਾਨੂ ਜਗਤ ਗੁਰੂ ਨੂ, ਪਹਿਲਾਂ ਓਹ ਸੁਣ ਲਵੋ;

ਗੁਰੁ ਪੀਰੁ ਸਦਾਏ ਮੰਗਣ ਜਾਇ !! ਤਾ ਕੇ ਮੂਲ ਨ ਲ੍ਗੀਏ ਪਾਇ !!
ਘਾਲ ਖਾਇ ਕਿਛੁ ਹਥਹੁ ਦੇਇ !! ਨਾਨਕ ਰਾਹੁ ਪਛਾਨੈ ਸੋਇ !! ਅੰਗ ੧੨੪੫ !!

ਆਪ ਸਾਵਧਾਨ ਕਰਦੇ ਹਨ ਕੀ ਜਿਹੜਾ ਵਿਅਕਤੀ ਗੁਰੂ-ਪੀਰ ਹੋਣ ਦਾ ਦਾਹਵਾ ਕਰਦਾ ਹੈ ਪਰ ਆਪਣੇ ਗੁਜਾਰੇ ਲਈ ਸਿਖਾਂ-ਸੇਵਕਾਂ ਦੀ ਮਾਇਆ ਉਤੇ ਨਿਰਭਰ ਹੈ, ਅਜਿਹੇ ਵਿਅਕਤੀ ਦੇ ਪੈਰਾਂ ਉਤੇ ਭੁਲ ਕੇ ਵੀ ਮਥਾ ਨਹੀਂ ਟੇਕਣਾ ਚਾਹੀਦਾ ! ਪੂਰਾ ਗੁਰੂ ਹਕ਼-ਹਲਾਲ ਦੀ ਕਮਾਈ ਉਤੇ ਗੁਜਰ ਕਰਦਾ ਹੋਇਆ ਨਾ ਕੇਵਲ ਸਾਧ-ਸੰਗਤ ਦੀ ਮੁਫਤ ਸੇਵਾ ਕਰਦਾ ਹੈ, ਸਗੋਂ ਓਹ ਆਪਣੀ ਕਮਾਈ ਵੀ ਸੰਗਤ ਨਾਲ ਵੰਡ ਕੇ ਛਕਦਾ ਹੈ !

Guru of Guru Nanak Dev Ji Guru of Guru Nanak Dev Ji

Ajmer Singh Randhawa

I came across a page in which a person RAMPAL is stating that Guru Nanak met Kabir and showed him the real path of devotion.

Evidence of God Kabir in Rag (Raag) Siri Mehla 1 of the SGGS - Jagat Guru Rampal Ji
He have stated Ang 24 Of Shri Guru Granth Sahib ji as Evidence!

But When I searched the detailed meaning I found that he is misguiding people by misinterpreting gurbani
We all must safeguard our Gurbani and should do something to stop this

THE REAL TRANSLATION PAGE 24 - Gurmukhi to English Translation and Phonetic Transliteration of Siri Guru Granth Sahib.

Please Read It Carefully

Or Please tell if I am wrong or Right ??

https://1.bp.blogspot.com/-8fseTGFJY4Y/TntiWGID2tI/AAAAAAAAA2Y/KARIPUz3ZcQ/s1600/Gian.bmp

I came across a page in which a person RAMPAL is stating that Guru Nanak met Kabir and showed him the real path of devotion.

Evidence of God Kabir in Rag (Raag) Siri Mehla 1 of the SGGS - Jagat Guru Rampal Ji
He have stated Ang 24 Of Shri Guru Granth Sahib ji as Evidence!

But When I searched the detailed meaning I found that he is misguiding people by misinterpreting gurbani
We all must safeguard our Gurbani and should do something to stop this

THE REAL TRANSLATION PAGE 24 - Gurmukhi to English Translation and Phonetic Transliteration of Siri Guru Granth Sahib.

Please Read It Carefully

Or Please tell if I am wrong or Right ??
 
❤️ CLICK HERE TO JOIN SPN MOBILE PLATFORM

Top