• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਖਾਲਸਾ ਰਾਜ ਦੇ ਉਸਰਈਏ / Khalsa Raj de Usrayiye - Sikh Book recommendation

Logical Sikh

Writer
SPNer
Sep 22, 2018
280
66
26
ਖਾਲਸਾ ਰਾਜ ਦੇ ਉਸਰਈਏ

- ਖਾਲਸਾ ਰਾਜ ਦੇ ਉਸਰਈਏ ਇਕ ਅਜਿਹੀ ਮਹੱਤਵਪੂਰਨ ਕਿਤਾਬ ਹੈ ਜੌ ਮੇਰੀ ਸਮਝ ਨਾਲ ਹਰ ਇਕ ਸਿੱਖ ਦੇ ਘਰ ਹੁਣੀ ਚਾਹੀਦੀ ਹੈ ।
- ਇਤਿਹਾਸ ਵਿਚ ਸਿੱਖ ਰਾਜ ਦੀ ਸਥਾਪਤੀ ਸਿਰਫ ਇਕ ਹੀ ਵਾਰ ਹੋਈ ਹੈ, ਅਤੇ ਜਿੱਥੇ ਸਾਡੇ ਲਈ ਇਹ ਜਾਣਨਾ ਜਰੂਰੀ ਹੈ ਕਿ ਸਿੱਖ ਰਾਜ ਕਿੱਦਾਂ ਦਾ ਸੀ, ਏਹਵੀ ਜਾਣਨਾ ਲਾਜ਼ਮੀ ਹੈ ਕਿ ਉਹ ਕੇਹੋ ਜਿਹੇ ਲੋਕ ਸਨ ਜਿਨ੍ਹਾਂ ਕਾਰਨ ਸਿੱਖ ਰਾਜ ਦੀ ਉਸਾਰੀ ਹੋਈ ।

ਏਸ ਕਿਤਾਬ ਵਿਚ ਇਨ੍ਹਾਂ ਸਖਸ਼ੀਅਤਾਂ ਦਾ ਵਰਨਣ ਹੈ -
1. ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ
2. ਸਦਾ ਕੌਰ
3. ਫਤਹਿ ਸਿੰਘ ਆਹਲੂਵਾਲੀਆ
4. ਦੀਵਾਨ ਮੋਹਕਮ ਚੰਦ
5. ਫ਼ਕੀਰ ਅਜ਼ਿਜ਼ੋਦੀਂਨ
6. ਬੁੱਧ ਸਿੰਘ ਸੰਧਾਵਾਲੀਆ
7. ਮਜੀਠੀਏ ਸਰਦਾਰ
8. ਅਟਾਰੀ ਵਾਲੇ ਸਰਦਾਰ
9. ਹਰੀ ਸਿੰਘ ਨਲੂਆ
10. ਅਕਾਲੀ ਫੂਲਾ ਸਿੰਘ

- ਇਹ ਕਿਤਾਬ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਜਨਮ ਦੇ ਲਾਗਲੇ ਸਮੇਂ ਤੋਂ ਸ਼ੁਰੂ ਹੁੰਦੀ ਹੈ ਜਿਸ ਵਿਚ ਪ੍ਰੇਮ ਸਿੰਘ ਦਸਦੇ ਹਨ ਕਿ ਉਸ ਵੇਲੇ ਖਾਲਸੇ ਦੇ ਹਾਲ ਕਿਵੇਂ ਦੇ ਸਨ । ਇਹ ਕਿਤਾਬ ਸਾਨੂੰ ਓਸ ਸੂਰਮੇ ਬਾਰੇ ਦਸਦੀ ਹੈ ਜਿਸਨੇ ਲੰਘੇ ਸਮੇ ਨੂੰ ਦੇਖ ਕੇ ਚਿੰਤਾ ਪੰਜਾਬ ਦੇ ਲਈ ਦਰਦ ਦਰਸਾਇਆ ਤੇ ਨਿਸ਼ਚੇ ਕੀਤਾ ਕਿ ਪੰਜਾਬ ਨੂੰ ਬਾਰ ਬਾਰ ਹੁੰਦੇ ਹਮਲਾਵਰਾਂ ਤੋ ਬਚਾਉਣਾ ਹੈ, ਖੁਸ਼ਹਾਲੀ ਕਾਇਮ ਕਰਨੀ ਹੈ ਅਤੇ ਖਾਲਸੇ ਜੀ ਕੇ ਬੋਲ ਬਾਲੇ ਕਰਨੇ ਹਨ । ਇਹ ਉਸਨੇ ਕਿਸਤਰਾਂ ਕੇ ਵਿਖਾਇਆ ਉਹਵੀ ਸਿੱਖ ਸਿਧਾਂਤਾ ਅਨੁਸਾਰ ਇਹ ਉਸਦੀ 2ਜੀ ਜਿੱਤ ਅੰਮ੍ਰਿਤਸਰ ਦੇ ਕਬਜੇ ਤੋਂ ਪਤਾ ਚਲਦਾ ਜਿਸਦਾ ਵੇਰਵਾ ਵੀ ਪ੍ਰੇਮ ਸਿੰਘ ਹੋਤੀ ਜੀ ਨੇ ਇਸ ਕਿਤਾਬ ਵਿਚ ਦਿੱਤਾ ਹੈ।

- ਅੱਗੇ ਬਾਬਾ ਪ੍ਰੇਮ ਸਿੰਘ ਹੋਤੀ ਸਦਾ ਕੌਰ ਵਰਗੀ ਸਿੱਖ ਇਤਿਹਾਸ ਦੀ ਮਹਾਨ ਸਖਸ਼ੀਅਤ ਬਾਰੇ ਦਸਦੇ ਹਨ ਕਿ ਕਿਵੇਂ ਉਸਨੇ ਆਪਣੇ ਪਤੀ ਦੇ ਵਿਧਵਾ ਹੋ ਜਾਣ ਤੋਂ ਬਾਦ ਅਪਣੀ ਮਿਸਲ ਦਾ ਕਾਰਜ ਸੰਭਾਲਿਆ । ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਦੇ ਛੋਟੀ ਉਮਰੇ ਅਕਾਲ ਚਲਾਣੇ ਤੋਂ ਬਾਦ ਸਦਾ ਕੌਰ ਨੇ ਹੀ ਉਸਦੀ ਪਰਵਰਿਸ਼ ਕੀਤੀ ਅਤੇ ਅਪਣੀ ਅਤੇ ਰਣਜੀਤ ਸਿੰਘ ਦੀ ਮਿਸਲ ਦੋਵਾਂ ਦਾ ਕਾਰਜ ਸਾਂਭਿਆ ।
ਏਸੇ ਸਖਸ਼ੀਅਤ ਦੇ ਸਦਕੇ ਹੀ ਰਣਜੀਤ ਸਿੰਘ ਨੇ ਆਪਣੇ ਮੁਢਲੇ ਰਾਜ ਆਰੰਭਿਆ ਅਤੇ ਮੋਰਚੇ ਤੇ ਮੋਰਚਾ ਫਤਹਿ ਕੀਤਾ ।

- ਇਸਤੋਂ ਬਾਦ ਫਤਹਿ ਸਿੰਘ ਆਹਲੂਵਾਲੀਆ ਦੀ ਜੀਵਨੀ ਦਸੀ ਹੈ ਜਿਸਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ legacy ਨੂੰ ਕਾਇਮ ਰੱਖਦਿਆਂ ਹੋਇਆਂ ਅਨੇਕਾਂ ਕੁਰਬਾਨੀਆ ਦਿੱਤੀਆ ਅਤੇ ਸਿੱਖ ਰਾਜ ਦੇ ਵਧਣ ਫੂਲਨ ਵਿਚ ਵੱਡਾ ਭਾਰ ਹੰਢਾਇਆ । ਫਤਹਿ ਸਿੰਘ ਆਹਲੂਵਾਲੀਆ ਦਾ ਰੁਤਬਾ ਏਨਾ ਉੱਚਾ ਸੀ ਕਿ ਜਦੋਂ ਰਣਜੀਤ ਸਿੰਘ ਕਸ਼ਮੀਰ ਹੈ ਕਿਸੇ ਹੋਰ ਸੂਬੇ ਦੇ ਫੇਰੇ ਤੇ ਜਾਂਦਾ ਤਾਂ ਪੰਜਾਬ ਦਾ ਰਾਜਾ ਫਤੇਹ ਸਿੰਘ ਆਹਲੂਵਾਲੀਆ ਨੂੰ ਥਾਪ ਕੇ ਜਾਂਦਾ ਸੀ ।

- ਫੇਰ ਦੀਵਾਨ ਮੋਹਕਮ ਚੰਦ ਅਤੇ ਫ਼ਕੀਰ ਅਜ਼ੀਜ਼ੋਦੀਣ ਦੇ ਜੀਵਨ ਬਿਰਤਾਂਤ ਬਾਰੇ ਦਸਦੇ ਹੋਏ ਪ੍ਰੇਮ ਸਿੰਘ ਹੋਤੀ ਦਸਦੇ ਨੇ ਕਿਵੇਂ ਸ਼ੇਰੇ ਪੰਜਾਬ ਨੇ ਇਹਨਾ ਨੂੰ ਏਕ ਹਟਵਾਣੀਆਂ ਅਤੇ ਹਕੀਮ ਦੇ ਓਹਦੇ ਤੋ ਅਪਣੀ ਪਾਰਖੂ ਅੱਖ ਨਾਲ ਪਛਾਣ ਕੇ ਇਹਨਾ ਤੋਂ ਸਿੱਖ ਰਾਜ ਦੇ ਵਧਣ ਫੂਲਨ ਵਿਚ ਭਾਰੀ ਸੇਵਾਵਾਂ ਲਈਆ ।

- ਅੱਗੇ ਯੋਧਿਆਂ ਵਿਚ ਬੁੱਧ ਸਿੰਘ ਸੰਧਾਵਾਲੀਆ, ਮਜੀਠੀਏ ਅਤੇ ਅਟਾਰੀ ਵਾਲੇ ਸਰਦਾਰਾਂ ਦੀਆ ਕੁਰਬਾਨੀਆ ਬਾਰੇ ਲਿਖਿਆ ਗਿਆ ਹੈ ਜਿਨਾ ਨਾ ਜੁੱਧਾ ਵਿਚ ਅਪਣੀ ਬੀਰਤਾ ਦੇ ਜੌਹਰ ਦਿਖਾ ਕੇ ਅਨੇਕਾਂ ਜਗੀਰਾਂ ਖੱਟੀਆ ।
ਇਹਨਾ ਵਿੱਚ ਲਹਿਣਾ ਸਿੰਘ ਮਜੀਠੀਆ ਵੀ ਸੀ ਜੌ ਸਿੱਖ ਰਾਜ ਦਾ ਅਜਿਹਾ scientist ਸੀ ਜਿਸਦੀਆਂ ਤੋਪਾਂ ਅੱਗੇ ਅੰਗਰੇਜਾਂ ਦੀਆ ਤੋਪਾਂ ਫਿੱਕੀਆਂ ਪੈ ਗਈਆ ਸਨ ।

- ਅੱਗੇ ਬਿਰਤਾਂਤ ਹਰੀ ਸਿੰਘ ਨਲੂਏ ਦਾ ਹੈ, ਜਿਸਦੇ ਅਧੀਨ ਕੁੰਵਰ ਨੌ ਨਿਹਾਲ ਸਿੰਘ ਦੀ ਪਰਵਰਿਸ਼ ਹੁੰਦੀ ਹੈ ਅਤੇ ਜਿਸ ਦੀਆ ਕਾਰਿਆ ਨੂੰ summarise ਕਰਨਾ ਮੇਰੇ ਵੱਸੋਂ ਬਾਹਰ ਹੈ।

- ਆਖਰ ਬਾਬਾ ਫੂਲਾ ਸਿੰਘ ਜਿੰਨਾ ਦੀ ਨੌਸ਼ਹਰੇ ਵਿਚ ਖਾਲਸੇ ਦੇ ਗੁਰਮਤੇ ਲਈ ਦਿਖਾਇਆ ਆਦਰ ਏਨਾ ਮਹਾਨ ਸੀ ਕਿ ਜਿਸ ਕਾਰਨ ਰਣਜੀਤ ਸਿੰਘ ਨੌਸ਼ਹਿਰੇ ਦੀ ਜੰਗ ਜਿੱਤ ਪਾਇਆ।

It will be only right to say that when we read the lives and deeds of these names and families it is hard to picture Khalsa Raj without the Sacrifices of these people....
It can also be witnessed that Most of these People passed away between the span of 5-7 years and the loss of these people were soo big and the shoes were soo big that Khalsa Raj also Finished with the Akaal chalana of these Names...

As said above, it is a must read For any sikh around the World who is even a tad bit interested about who they are and what their ancestors achieved with Unparallel Sikhi Spirit and Morals....
 

Attachments

  • WhatsApp Image 2023-01-11 at 7.55.32 PM.jpeg
    WhatsApp Image 2023-01-11 at 7.55.32 PM.jpeg
    127.7 KB · Reads: 0
Last edited:

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top