• Welcome to all New Sikh Philosophy Network Forums!
    Explore Sikh Sikhi Sikhism...
    Sign up Log in

Pauri 34 In Punjabi Step 34 To 36 Japuji As Per Sggs

Dalvinder Singh Grewal

Writer
Historian
SPNer
Jan 3, 2010
1,254
422
79
ਪੰਜ ਖੰਡ

੩੩ਵੀ ਪਉੜੀ ਤੱਕ ਅਕਾਲ ਪੁਰਖ ਦਾ ਸਰੂਪ ਉਸ ਦੀ ਪ੍ਰਾਪਤੀ ਦੇ ਅੰਤਰੀਵ ਸਾਧਨ ਨਾਮ ਸਿਮਰਣ, ਗੁਣ ਗਾਣ, ਅਭਿਆਸ, ਪ੍ਰੇਮ ਭਾਵ ਤੇ ਬਾਹਰਮੁਖੀ ਦਿਸਦੀ ਵਸਦੀ ਬੇਅੰਤ ਕੁਦਰਤ ਨੂੰ ਦੇਖ ਕੇ ਵਿਸਮਾਦ ਰੰਗ ਵਿਚ ਆ ਕੇ ਉਸ ਨਾਲ ਜੁੜ ਜਾਣਾ ਦਸਿਆ ਹੈ। ਨਾਲ ਹੀ ਨਾਲ ਉਸ ਸਮੇਂ ਵਿਚ ਆ ਗਏ ਪਾਖੰਡ, ਵਹਿਮ, ਫੋਕੀਆਂ ਗੱਲਾਂ ਦਾ ਤਿਆਗ ਦੱਸ ਕੇ ਉਸ ਨਾਲ ਜੁੜੇ ਰਹਿਣ ਦਾ ਮਾਰਗ ਦਸਿਆ ਗਿਆ ਹੈ। ਹੁਣ ਅੱਗੇ ਨਾਮ ਦੇ ਸਿਮਰਨ ਦੀਆਂ ਪਉੜੀਆਂ ਦੀ ਅਵਸਥਾ ਵਿਚ ਚੜ੍ਹਦੇ ਪੰਜ ਖੰਡ ਜਾਂ ਮੰਜ਼ਿਲਾਂ ਦਾ ਵਰਣਨ ਕਰਦੇ ਹਨ।

ਇਹ ਪੰਜ ਖੰਡ ਕੀ ਹਨ? ਇਹ ਆਤਮਿਕ ਅਵਸਥਾ ਦੀਆਂ ਪਉੜੀਆਂ ਹਨ, ਆਤਮਿਕ ਵਿਦਿਆ ਦੀਆਂ ਜਮਾਤਾਂ ਹਨ।ਇਹ ਪੰਜਾਂ ਖੰਡਾ ਤੋਂ ਭਾਵ ਹੈ ਮਨ ਦੀਆ ਪੰਜ ਤਬਦੀਲੀਆਂ। ਨਾਮ ਦੇ ਸਿਮਰਨ ਦੀਆਂ ਪਉੜੀਆਂ ਦੀ ਸਹਿਜ ਅਵਸਥਾ ਵਿਚ ਚੜ੍ਹਦੇ ਪੰਜ ਖੰਡਾਂ ਜਾਂ ਮੰਜ਼ਿਲਾਂ ਦਾ ਵਰਣਨ ਹੈ ।੩੪ ਤੋੰ ੩੭ ਵੀੌ ਪਉੜੀ ਤਕ ਚਾਰ ਪਉੜੀਆਂ ਵਿਚ ਇਨ੍ਹਾਂ ਪੰਜ ਖੰਡਾਂ ਦਾ ਜ਼ਿਕਰ ਹੈ। ਇਹ ਪੰਜ ਖੰਡ ਹਨ ੧, ਧਰਮ ਖੰਡ, ੨. ਗਿਆਨ ਖੰਡ, ੩. ਸਰਮ ਖੰਡ, ੪. ਕਰਮ ਖੰਡ ਤੇ ੫. ਸੱਚ ਖੰਡ।

ਗੁਰਬਾਣੀ ਵਿਚ ਸਿਮਰਨ ਦੀ ਪਹਿਚਾਣ ਅਤੇ ਉਸ ਸਿਮਰਨ ਦੀ ਪ੍ਰਾਪਤੀ ਦੇ ਰਸਤੇ ਵਿਚ ਪੈਣ ਵਾਲੀਆਂ ਜਾਂ ਪਾਈਆਂ ਜਾ ਰਹੀਆਂ ਰੁਕਾਵਟਾਂ ਨੂੰ ਬਾਣੀ ‘ਜਪੁ’ ਵਿਚ ਖੋਲਿ੍ਹਆ ਗਿਆ ਹੈ। ਅੰਤ ਮਨੁੱਖੀ ਮਨ ਦੀਆਂ ਕ੍ਰਮਵਾਰ ਇਨ੍ਹਾਂ ਪੰਜ ਤਬਦੀਲੀਆਂ ਰਾਹੀਂ, ਗੁਰੂ ਜੀ ਇਕ ਅਜੇਹਾ ਮਾਪ ਦੰਡ ਪੇਸ਼ ਕਰ ਰਹੇ ਹਨ ਜਿਸਤੋਂ ਹਰ ਮਨੁੱਖ ਸਹਿਜੇ ਹੀ ਆਪਣੇ ਆਪ ਨੂੰ ਘੋਖ ਸਕਦਾ ਹੈ ਕਿ ਉਹ ਧਰਮ ਦੇ ਪੱਥ ਤੇ ਖੜਾ ਕਿੱਥੇ ਹੈ? ਜੀਵਨ ਸਫਲਤਾ ਦੇ ਰਾਹ ਵਿਚ ਉਸ ਅੰਦਰ ਅਗਲੀ ਕਿਹੜੀ ਤਬਦੀਲੀ ਆਉਣੀ ਚਾਹੀਦੀ ਹੈ?

ਦੁੱਧ, ਪਾਣੀ, ਹਵਾ, ਰੋਸ਼ਨੀ, ਅਨਾਜ, ਕਪੜਾ, ਹਰਾਰਤ, ਦਿੱਸ਼ਾ, ਉੇਚਾਈ, ਨਿਚਾਈ, ਗਹਿਰਾਈ ਲਗਭਗ ਹਰ ਚੀਜ਼ ਦਾ ਮਾਪ ਦੰਡ ਮੌਜੂਦ ਹੈ। ਪਰ ਮਨੁੱਖੀ ‘ਮਨ’ ਵਾਸਤੇ ਅਤੇ ਉਹ ਵੀ ਜੀਵਨ ਸਫਲਤਾ ਦੇ ਰਸਤੇ ਉਪਰ, ਧਰਮ ਦੇ ਖੇਤਰ ਵਿਚ, ਕੇਵਲ ਪਹਿਲੀ ਵਾਰੀ, ਇਹ ਮਾਪਦੰਡ ਗੁਰੂ ਪਾਤਸ਼ਾਹ ਨੇ ਸੰਸਾਰ ਨੂੰ ਬਖਸ਼ਿਆ ਹੈ। ਇਸ ਤੋਂ ਪਹਿਲਾਂ ਅਜੇਹਾ ਮਾਪ ਦੰਡ ਨਹੀਂ ਸੀ। ਇਨ੍ਹਾਂ ‘ਪੰਜਾ ਖੰਡਾਂ’ ਵਿਚ ਮਾਪ ਦੰਡ’ਕ੍ਰਮਵਾਰ ਦਿਤਾ ਗਿਆ ਹੈ:

੩੪ਵੀਂ ਪਉੜੀ ਵਿਚ ਮਾਪ ਹੈ ਧਰਮ ਦਾ।ਧਰਮ ਨਾਮ ਹੈ ਅਜਿਹੀਆਂ ਕਰਨੀਆਂ ਦਾ ਜੋ ਸੰਸਾਰ ਵਿਚ ਸ਼ੁਭ ਹੋਣ ਤੇ ਪ੍ਰਲੋਕ ਵਿਚ ਸਦਗਤੀ ਦੇਣ।ਪਹਿਲੇ ਅੱਧੇ ਭਾਗ ਵਿਚ ਦਸਿਆ ਹੈ ਕਿ ਜੀਵਾਂ ਦੀ ਵੀਚਾਰ ਉਨ੍ਹਾਂ ਆਪੋ ਆਪਣੇ ਕਰਮਾਂ ਅਨੁਸਾਰ ਬਣਦੀ ਹੈ ਤੇ ਬਾਕੀ ਦੀ ਅੱਧੀ ਪਉੜੀ ਵਿਚ ਉਸ ਦੇ ਕਰਮਾਂ ਦੇ ਫਲ ਦਾ ਨਿਰਣਾ ਹੋਣ ਬਾਰੇ ਹੈ।‘ਨਾਨਕ ਗਇਆ ਜਾਪੈ ਜਾਇ॥ ਜਿਥੇ ਵਾਹਿਗੁਰੂ ਆਪ ਹੈ ਸੱਚਾ ਦਰਬਾਰ ਹੈ ਉਥੇ ਜੀਵਾਂ ਦੇ ਕੀਤੇ ਕਰਮਾਂ ਤੇ ਕਮਾਏ ਧਰਮਾਂ ਦੀ ਕਚਿਆਈ ਤੇ ਪਕਿਆਈ ਦੀ ਜਾਂਚ ਹੋ ਜਾਣੀ ਹੇ।ਉਸ ਦੇ ਦਰ ਤਾਂ ਉਹ ਹੀ ਸੁਭਾਇਮਾਨ ਹੋਣਗੇ ਜੋ ‘ਪੰਚ ਪਰਵਾਣ’ ਹਨ ਜਿਨ੍ਹਾਂ ਉਪਰ ਮਿਹਰ ਦ੍ਰਿਸ਼ਟੀ ਪੈਂਦੀ ਹੈ ਬਖਸ਼ਿਸ਼ ਹੁੰਦੀ ਹੈ ਤੇ ਫਿਰ ਉਹ ਪਰਵਾਣ ਚੜ੍ਹਦੇ ਹਨ ਤੇ ਉਨ੍ਹਾ ਉਤੇ ਪਰਵਾਨਗੀ ਦਾ ਨਿਸ਼ਾਨ ‘ਮੋਹਰ’ ਲੱਗ ਜਾਦੀ ਹੈ।ਉਹ ਜੋ ਬਖਸ਼ੇ ਜਾਂਦੇ ਹਨ ਕਾਲ ਚਕਰ ਤੋਂ ਨੁਕਤ ਹੋ ਜਾਂਦੇ ਹਨ। ਬਖਸਿ ਲੀਏ ਨਹੀ ਜਮ ਕਾਣੇ॥ (ਬਸੰਤ ਮ: ੧)

ਅਗੇ ਪੰਚ ਬਣਨ ਲਈ ਤੇ ਪ੍ਰਮਾਤਮਾ ਪ੍ਰਾਪਤੀ ਲਈ ਮੰਜ਼ਿਲ ਤੇ ਮਾਰਗ ਦਾ ਗਿਆਨ ਗਿਆਨ ਖਂਡ ਵਿਚ ਦਿਤਾ ਗਿਆ ਹੈ।ਮੰਜ਼ਿਲ ਹੈ ਸਚਖੰਡ ਜਿਥੇ ਪਰਮਾਤਮਾ ਦਾ ਵਾਸਾ ਹੈ ।ਇਸੇ ਮੰਜ਼ਿਲ ਤਕ ਪਹੁੰਚਣ ਦਾ ਗਿਆਨ ਪ੍ਰਾਪਤ ਕਰਨਾ ਹੈ। ਠੀਕ ਗਿਆਨ ਪ੍ਰਾਪਤ ਹੋ ਗਿਆ ਹੈ ਕਿ ਨਹੀਂ ਇਸ ਦਾ ਸਿਲੇਬਸ ੩੫ ਵੀਂ ਪੌੜੀ ਵਿਚ ਹੈ ।ਅਗੇ ਇਸ ਮਾਰਗ ਤੇ ਵਧਣ ਲਈ ਭਗਤੀ ਦੀ ਅਥਾਹ ਲੋੜ ਹੈ ਜਿਸ ਲਈ ਕਿਤਨੀ ਮਿਹਨਤ ਕਰਨੀ ਹੈ ਤੇ ਕਿਵੇਂ ਕਰਨੀ ਹੈ ਇਸ ਦਾ ਸਿਲੇਬਸ ਤੇ ਤਰੀਕਾ ੩੬ਵੀਂ ਪਉੜੀ ਵਿਚ ਹੈ। ਮਿਹਨਤ ਚੋਂ ਪਾਸ ਹੋਇਆ ਕਿ ਨਹੀਂ ਇਹ ਤਾਂ ਪਰਮਾਤਮਾ ਦੀ ਸਵੱਲੀ ਨਦਰ ਤੋਂ ਮਿਲੀ ਮਿਹਰ ਨਾਲ ਹੀ ਜਾਂਚਿਆ ਜਾ ਸਕਦਾ ਹੈ ।

੩੭ਵੀਂ ਪਉੜੀ ਵਿਚ ਉਸ ਦੀ ਮਿਹਰ ਪ੍ਰਾਪਤੀ ਬਾਰੇ ਭਕਾਣਿਆ ਹੈ ਤੇ ਫਿਰ ਇਸੇ ਪਉੜੀ ਦੇ ਪਿਛਲੇ ਅੱਧ ਵਿਚ ਉਸ ਦੇ ਘਰ ਦਾ, ਜੀਵ ਦੀ ਮੰਜ਼ਿਲ ਦਾ, ਸੱਚਖਂਡ ਦਾ ਵਰਣਨ ਹੈ ਜਿੱੇ ਉਸ ਨੇ ਪਹੁੰਚਣਾ ਹ। ਅਠ!ਤਵੀਨ ਪੌੜੀ ਉਸ ਦੇ ਨਾਮ ਦੀ ਸ਼ਬਦ ਦੀ ਕੁੰਜੀ ਹੈ ਜਿਸ ਨੂੰ ਖੋਲ੍ਹ ਕੇ ਉਸਦਾ ਨਾਮ ਭੇਦ ਪਾਉਣਾ ਹੈ ਤੇ ਸੱਚਖੰਡ ਤਕ ਪਹੁੰਂਚਣਾ ਹੈ।ਇਹ ਵਰਣਨ ਵੱਖ ਵੱਖ ਤਰ੍ਹਾਂ ਦੇ ਹਨ ਜੇ ਧਰਮ ਖੰਡ ਵਿਚ ਧਰਤੀ ਤੇ ਪਰਮਾਤਮਾ ਦੀਆਂ ਦਾਤਾਂ ਦਾ ਸਾਕਾਰ ਵਰਣਨ ਹੈ ਤਾਂ ਸਚਖੰਡ ਵਿਚ ਉਸ ਦੀ ਹਸਤੀ ਦਾ ਨਿਰਾਕਾਰ ਵਰਣਨ ਹੈ।ਗਿਆਨ ਖੰਡ ਵਿਚ ਗਿਆਨ ਦਾ ਪ੍ਰਕਾਸ਼ ਹੈ ਤੇ ਕ੍ਰੋੜਾਂ ਅਨੰਦਾਂ ਦਾ ਨਿਵਾਸ ਹੈ। ਸਰਮ ਖੰਡ ਵਿਚ ਉਸਦੇ ਰੂਪ ਦੇ, ਸੁਂੰਦਰਤਾ ਦੇ ਗਿਆਨ ਦੀ ਪ੍ਰਧਾਨਤਾ ਹੈ ਜਿਥੇ ਗਿਆਨ ਤੋਂ ਪ੍ਰਾਪਤ ਸਾਰੇ ਰੂਪ ਘੜੇ ਜਾਂਦੇ ਹਨ।

ਰੂਪ ਸਤਿ ਜਾ ਕਾ ਸਤਿ ਅਸਥਾਨੁ॥ (ਸੁਖਮਨੀ)

ਸੁਰਤ, ਮੱਤ, ਮਨ, ਬੁਧ ਤੇ ਸੁਧ ਜੋ ਸੁਤੇ ਸਿਧ ਰੂਪ ਕਿਰਿਆ ਵਿਚ ਆਉਂਦੇ ਹਨ ਬਿਆਨੇ ਗਏ ਹਨ।ਇਸੇ ਦਾ ਨਾਮ ਸਰਮ ਖੰਡ ਹੈ। ਸਰਮ ਸੰਸਕ੍ਰਿਤ ਦੇ ਸ਼ਬਦ ‘ਸਰਮਮਨ’ ਤੋਂ ਹੈ ਜਿਸ ਦਾ ਅਰਥ ਹੈ ਹਰਖ, ਆਨੰਦ। ਇਥੇ ਉਸ ਆਨੰਦ ਦਾ ਵਰਣਨ ਹੈ ਜੋ ਰੱਬੀ ਰੂਪ ਦੀ ਸੁੰਦਰਤਾ ਤੋਂ ਪ੍ਰਾਪਤ ਹੁੰਦਾ ਹੈ।ਸੁੰਦਰਤਾ ਸੁਭਾਵਕ ਹੀ ਆਨੰਦ ਦਾਇਕ ਵਸਤੂ ਹੈ।ਇਸੇ ਕਰਕੇ ਰੂਪ ਜਾਂ ਸੁੰਦਰਤਾ ਪ੍ਰਧਾਨੀ ਸਥਾਨ ਨੂੰ ਸਰਮਖੰਡ ਕਿਹਾ ਗਿਆ ਹੈ।ਇਸ ਵਰਣਨ ਤੋਂ ਹੋਰ ਅੱਗੇ ਬਿਆਨਣਾ ਮੁਸ਼ਕਲ ਦਸਿਆ ਹੈ।
ਜੇ ‘ਧਰਮਖੰਡ’ ਨੂੰ ਸਾਕਾਰ, ‘ਗਿਆਨ, ਸਰਮ ਤੇ ਕਰਮ ਖੰਡਾਂ’ ਨੂੰ ਸਰਗੁਣ ਤੇ ‘ਸਚਖੰਡ’ ਨੂੰ ਨਿਰਗੁਣ ਸਮਝ ਲਈਏ ਤਾਂ ਅਸਲੀਅਤ ਦੇ ਬਹੁਤ ਨੇੜੇ ਪਹੁੰਚ ਜਾਵਾਂਗੇ ਾੁ ਸਮਝਣਾ ਵੀ ਸੌਖਾ ਹੋ ਜਾਵੇਗਾ।

ਧਰਮ ਖੰਡ
ਧਰਮ ਖੰਡ ਕਾ ਏਹੋ ਧਰਮੁ ॥

ਪਰਮਾਤਮਾਂ ਨੇ ਧਰਤੀ ਨੂੰ ਜੀਵ ਦੇ ਧਰਮ ਕਾਰਜ ਕਰਨ ਲਈ ਸਥਾਪਿਤ ਕੀਤਾ ਹੈ।ਸਭ ਰਚਨਾਂ ਨੂੰ ਸਮੇਂ ਬਧ ਕਰਕੇ ਰਾਤਾਂ, ਰੁਤਾਂ, ਤਿਥਾਂ ਤੇ ਵਾਰ ਬਣਾ ਦਿਤੇ ਹਨ। ਇਸ ਧਰਮ ਕਾਰਜ ਨਿਭਾਉਣ ਲਈ ਪਰਮਾਤਮਾ ਨੇ ਉਸਨੂੰ ਅਣਗਿਣਤ ਬਖਸ਼ਿਸ਼ਾਂ ਬਖਸ਼ੀਆਂ ਹਨ।ਧਰਤੀ ਦੇ ਉਦਾਲੇ ਵਿਸ਼ਾਲ ਆਕਾਸ਼ ਦਾ ਪੁਲਾੜ ਸੁਰਖਿਆ ਲਈ ਬਣਾ ਦਿਤਾ ਹੈ ਜਿਸ ਅੰਦਰ ਪਵਨ, ਪਾਣੀ ਤੇ ਅਗਨੀ ਪੈਦਾ ਕਰਕੇ ਸਾਰੀ ਦੁਨੀਆਂ ਦਾ ਇਨ੍ਹਾਂ ਤੱਤਾਂ ਰਾਹੀਂ ਵਿਸ਼ਾਲ ਰਚਣ ਰਚ ਦਿਤਾ ਹੈ।ਰੰਗਾ ਰੰਗ ਦੇ ਜੀਅ ਰਚੇ ਹਨ ਤੇ ਉਨ੍ਹਾਂ ਦੇ ਜੀਣ ਲਈ ਤਰ੍ਹਾਂ ਤਰ੍ਹਾਂ ਦੀਆਂ ਜੁਗਤਾਂ ਘੜੀਆਂ ਹਨ।ਗਿਣਤੀ ਵਿਚ ਬੇਸ਼ੁਮਾਰ ਜੀਵਾਂ ਨੂੰ ਨਾਮ ਵੀ ਵੱਖ ਵੱਖ ਦੇ ਦਿਤੇ ਹਨ, ਅਨੇਕਾਂ ਹਨ, ਅਨੰਤ ਹਨ ਇਹ ਨਾਮ ਕਿਉਂਕਿ ਜੀਵ ਵੀ ਤੇ ਅਨੇਕ ਹਨ ਅਨੰਤ ਹਨ।

ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥

ਹਰ ਇਕ ਜੀਵ ਦਾ ਲਗਾਤਾਰ ਲੇਖਾ ਜੋਖਾ ਰਖਿਆ ਹੋਇਆ ਹੈ ਤੇ ਉਸ ਦੇ ਕਰਮਾਂ ਬਾਰੇ ਲਗਾਤਾਰ ਵਿਚਾਰ ਤੇ ਨਜ਼ਰਸਾਨੀ ਹੁੰਦੀ ਰਹਿੰਦੀ ਹੈ।ਇਹ ਵਿਚਾਰ ਨਜ਼ਰਸਾਨੀ ਪਰਮਾਤਮਾਂ ਦੇ ਦਰਬਾਰ ਵਿਚ ਹੀ ਲਗਾਤਾਰ ਹੁੰਦੀ ਹੇੈ।ਹਰ ਵੀਚਾਰ ਸਚੀ ਤੇ ਪੱਕੀ ਹੁੰਦੀ ਹੈ ਕਿਉਂਕਿ ਪਰਮਾਤਮਾਂ ਆਪ ਵੀ ਸੱਚਾ ਹੈ ਤੇ ਉਸ ਦੀ ਰਚਨਾ ਵੀ ਸੱਚੀ ਹੈ।ਉਸ ਦੇ ਦਰਬਾਰ ਵਿਚ ਉਹ ਹੀ ਸੋਭਾ ਪਾਉਂਦੇ ਹਨ ਜੋ ਸਾਰੇ ਇਮਤਿਹਾਨਾਂ ਵਿਚੋਂ ਖਰੇ ਨਿਕਲਦੇ ਹਨ ਤੇ ਪਰਵਾਣ ਚੜ੍ਹਦੇ ਹਨ, ਨਿਸ਼ਾਨ ਵਜੋੰ ਪਰਵਾਨਗੀ ਦੀ ਮੋਹਰ ਲਗਵਾ ਲੈਂਦੇ ਹਨ।ਇਹ ਨਿਸ਼ਾਨ ਪਰਮਾਤਮਾ ਦੀ ਮਿਹਰ ਹੋਣ ਤੇ ਹੀ ਮਿਲਦਾ ਹੈ ਜੋ ਸਾਰੀ ਕਚਿਆਈ ਪਕਿਆਈ ਚੈਕ ਹੋਣ ਤੋਂ ਬਾਅਦ ਹੀ ਪੂਰਾ ਖਰਾ ਹੋਣ ਤੇ ਮਿਲਦਾ ਹੈ। ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਸੱਚੇ ਦੇ ਦਰਬਾਰ ਗਿਆਂ ਹੀ ਪਤਾ ਲੱਗੇਗਾ ਕਿ ਕਿਸ ਵਿਚ ਪਕਿਆਈ ਹੈ ਤੇ ਕਿਸ ਵਿਚ ਅਜੇ ਕਚਿਆਈ ਹੈ।

ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ॥ (ਸਲੋਕ ਮ: ੧, ਪੰਨਾ ੧੨)

ਸੋ ਜੀਵ ਨੂੰ ਇਸ ਧਰਤੀ ਤੇ ਆਕੇ ਚੰਗੇ ਕੰਮਾਂ ਰਾਹੀਂ ਸੁਕ੍ਰਿਤ ਰਾਹੀਂ, ਨਾਮ ਜਪਣ ਰਾਹੀਂ ਧਰਮ ਕਮਾਉਣਾ ਹੈ।

ਸੁਕ੍ਰਿਤ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ॥(ਗਉੜੀ ਮ: ੧, ਪੰਨਾ ੧੩)
ਕਰਮ ਭੂਮਿ ਮਹਿ ਬੋਅਹੁ ਨਾਮੁ॥ (ਗਉੜੀ ਮ: ੫ ਪੰਨਾ ੧੭੬)

ਪਕਿਆਈ ਵਾਲੇ ਹੀ ਪਰਵਾਨੇ ਜਾਣਗੇ, ਨਿਸ਼ਾਨ ਲੈਣਗੇ, ਪਰਵਾਨਗੀ ਦੀ ਮੋਹਰ ਲਗਵਾਉਣਗੇ।

ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥ ਤਿਥੈ ਸੋਹਨਿ ਪੰਚ ਪਰਵਾਣੁ ॥
ਨਦਰੀ ਕਰਮਿ ਪਵੈ ਨੀਸਾਣੁ ॥ ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥ ੩੪ ॥

ਗਿਆਨ ਖੰਡ
ਅਗੇ ਗਿਆਨ ਖੰਡ ਦਾ ਵਿਸ਼ਾ ਤੇ ਕਰਾਜ ਸਮਝਾਏ ਗਏ ਹਨ। ਇਸ ਵਿਚ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੀ ਵਿਸ਼ਾਲਤਾ ਸਮਝਾਉਂਦੇ ਦਸਦੇ ਹਨ ਕਿ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ।ਇਸ ਲਈ ਉਸ ਬਾਰੇ ਪੂਰਾ ਗਿਆਨ ਕੋਈ ਨਹੀਂ ਪਾ ਸਕਦਾ।ਜੇ ਉਸਦੀ ਰਚਨਾ ਦੀ ਵਿਸ਼ਾਲਤਾ ਗਿਣਨ ਲਗੀਏ ਤਾਂ ਗਿਣਨਾ ਸੰਭਵ ਨਹੀਂ ਬੇਅੰਤਤਾ ਹੈ।ਗਿਣਨਾ ਤਾਂ ਕੀ ਵਿਚਾਰ ਕਰਨੀ ਵੀ ਅਸੰਭਵ ਹੈ:
ਕੇਤਿਆ ਗਣਤ ਨਹੀ ਵੀਚਾਰੁ ॥

ਇਨ੍ਹਾਂ ਵਿਚੋਂ ਕੁਝ ਦਾ ਵਰਣਨ ਕਰਦੇ ਹੋਏ ਗੁਰੂ ਜੀ ਦਸਦੇ ਹਨ । ਕਿਤਨੇ ਪੌਣ, ਪਾਣੀ, ਅਗਨੀਆਂ, ਕਿਤਨੇ ਹੀ ਕ੍ਰਿਸ਼ਨ ਤੇ ਸ਼ਿਵ ਹਨ ਕਿਤਨੇ ਘਾੜੇ ਬ੍ਰਹਮਾ ਹਨ ਜਿਨ੍ਹਾਂ ਤੋਂ ਕਈ ਰੂਪ ਰੰਗ ਤੇ ਵਾਸ ਘੜੇ ਜਾਂਦੇ ਹਨ। ਕਿਤਨੀਆਂ ਹੀ ਕਰਮ ਭੂਮੀਆਂ ਹਨ (ਇਕਲੀ ਧਰਤੀ ਹੀ ਕਰਮ ਭੂਮੀ ਨਹੀਂ ਹੋਰ ਵੀ ਬਹੁਤ ਕਰਮ ਭੂਮੀਆਂ ਹਨ), ਕਿਤਨੇ ਹੀ ਸੁਮੇਰ ਪਰਬਤ, ਕਿਤਨੇ ਧਰੂ ਤਾਰੇ, ਕਿਤਨੇ ਹੀ ਨਾਰਦ ਵਰਗੇ ਉਪਦੇਸ਼ਕ, ਕਿਤਨੇ ਹੀ ਇੰਦਰ, ਚੰਦ, ਸੂਰਜ, ਕਿਤਨੇ ਹੀ ਗ੍ਰਹਿ ਮੰਡਲ, ਭੂ ਮੰਡਲ ਹਨ ਜਿਨ੍ਹਾਂ ਵਿਚ ਕਿਤਨੇ ਹੀ ਦੇਸ ਹਨ।ਅਨੇਕਾਂ ਹੀ ਸਿੱਧ ਬੁੱਧ, ਨਾਥ ਤੇ ਦੇਵੀਆਂ ਦੇ ਸਰੂਪ ਹਨ। ਕਿਤਨੇ ਹੀ ਦੇਵਤੇ, ਦੈਂਤ, ਰਿਸ਼ੀ ਮੁਨੀ, ਕਿਤਨੇ ਹੀ ਰਤਨ ਤੇ ਸਮੁੰਦਰ ਹਨ। ਕਿਤਨੇ ਹੀ ਜੀਵ ਹਨ ਜੋ ਕਿਤਨੇ ਹੀ ਤਰ੍ਹਾਂ ਪੈਦਾ ਹੋਏ ਹਨ ਤੇ ਕਿਤਨੀਆਂ ਹੀ ਬੋਲੀਆਂ ਬੋਲਦੇ ਹਨ। ਕਿਤਨੇ ਪ੍ਰਭੂ ਤੇ ਪਾਤਸ਼ਾਹ ਹਨ, ਕਿਤਨੀਆਂ ਹੀ ਸੁਰਤ ਨਾਲ ਅਭਿਆਸ ਕਰਨ ਵਾਲੀਆਂ ਰੂਹਾਂ ਹਨ ਜਿਨ੍ਹਾਂ ਦੇ ਕਿਤਨੇ ਹੀ ਸੇਵਕ ਹਨ। ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਇਨ੍ਹਾਂ ਸਭ ਦਾ ਕੋਈ ਅੰਤ ਨਹੀਂ।

ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥ ੩੫ ॥

ਇਹ ਸਭ ਪਰਮਾਤਮਾ ਦੀ ਵਿਸ਼ਾਲ ਕੁਦਰਤ ਹੈ:

ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥( ਆਸਾ ਮ: ੧, ਪੰਨਾ ੪੬੪)
ਕੁਦਰਤ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥ (ਆਸਾ ਮ: ੧, ਪੰਨਾ ੪੬੪)
ਕੁਦਰਤ ਕਰਿ ਕੈ ਵਸਿਆ ਸੋਇ॥(ਸਿਰੀ ਮ: ੪, ਪੰਨਾ ੮੩)
ਵਣਿ ਤ੍ਰਿਣ ਤ੍ਰਿਭਵਣਿ ਪੂਰਨ ਗੋਪਾਲ॥ (ਗੳੇੜੀ ਮ: ੫, ਪੰਨਾ ੧੯੮)

ਇਸੇ ਦੀ ਸ਼ਾਹਦੀ ਗੁਰੂ ਅਰਜਨ ਦੇਵ ਜੀ ਭਰਦੇ ਹਨ:
ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ ॥ ਅਨਿਕ ਮਹੇਸ ਬੈਸਿ ਧਿਆਨੁ ਧਰਹਿ ॥ ਅਨਿਕ ਪੁਰਖ ਅੰਸਾ ਅਵਤਾਰ ॥ ਅਨਿਕ ਇੰਦ੍ਰ ਊਭੇ ਦਰਬਾਰ ॥ ੩ ॥ ਅਨਿਕ ਪਵਨ ਪਾਵਕ ਅਰੁ ਨੀਰ ॥ ਅਨਿਕ ਰਤਨ ਸਾਗਰ ਦਧਿ ਖੀਰ ॥ ਅਨਿਕ ਸੂਰ ਸਸੀਅਰ ਨਖਿਆਤਿ ॥ ਅਨਿਕ ਦੇਵੀ ਦੇਵਾ ਬਹੁ ਭਾਂਤਿ ॥ ੪ ॥ ਅਨਿਕ ਬਸੁਧਾ ਅਨਿਕ ਕਾਮਧੇਨ ॥ ਅਨਿਕ ਪਾਰਜਾਤ ਅਨਿਕ ਮੁਖਿ ਬੇਨ ॥ ਅਨਿਕ ਅਕਾਸ ਅਨਿਕ ਪਾਤਾਲ ॥ ਅਨਿਕ ਮੁਖੀ ਜਪੀਐ ਗੋਪਾਲ ॥ ੫ ॥ ਅਨਿਕ ਸਾਸਤ੍ਰ ਸਿਮ੍ਰਿਤਿ ਪੁਰਾਨ ॥ ਅਨਿਕ ਜੁਗਤਿ ਹੋਵਤ ਬਖਿਆਨ ॥ ਅਨਿਕ ਸਰੋਤੇ ਸੁਨਹਿ ਨਿਧਾਨ ॥ ਸਰਬ ਜੀਅ ਪੂਰਨ ਭਗਵਾਨ ॥ ੬ ॥ ਅਨਿਕ ਧਰਮ ਅਨਿਕ ਕੁਮੇਰ ॥ ਅਨਿਕ ਬਰਨ ਅਨਿਕ ਕਨਿਕ ਸੁਮੇਰ ॥ ਅਨਿਕ ਸੇਖ ਨਵਤਨ ਨਾਮੁ ਲੇਹਿ ॥ ਪਾਰਬ੍ਰਹਮ ਕਾ ਅੰਤੁ ਨ ਤੇਹਿ ॥ ੭ ॥ ਅਨਿਕ ਪੁਰੀਆ ਅਨਿਕ ਤਹ ਖੰਡ ॥ ਅਨਿਕ ਰੂਪ ਰੰਗ ਬ੍ਰਹਮੰਡ ॥ ਅਨਿਕ ਬਨਾ ਅਨਿਕ ਫਲ ਮੂਲ ॥ ਆਪਹਿ ਸੂਖਮ ਆਪਹਿ ਅਸਥੂਲ ॥ ੮ ॥ ਅਨਿਕ ਜੁਗਾਦਿ ਦਿਨਸ ਅਰੁ ਰਾਤਿ ॥ ਅਨਿਕ ਪਰਲਉ ਅਨਿਕ ਉਤਪਾਤਿ ॥ ਅਨਿਕ ਜੀਅ ਜਾ ਕੇ ਗ੍ਰਿਹ ਮਾਹਿ ॥ ਰਮਤ ਰਾਮ ਪੂਰਨ ਸ੍ਰਬ ਠਾਂਇ ॥ ੯ ॥ ਅਨਿਕ ਮਾਇਆ ਜਾ ਕੀ ਲਖੀ ਨ ਜਾਇ ॥ ਅਨਿਕ ਕਲਾ ਖੇਲੈ ਹਰਿ ਰਾਇ ॥ ਅਨਿਕ ਧੁਨਿਤ ਲਲਿਤ ਸੰਗੀਤ ॥ ਅਨਿਕ ਗੁਪਤ ਪ੍ਰਗਟੇ ਤਹ ਚੀਤ ॥ ੧੦ ॥ ਸਭ ਤੇ ਊਚ ਭਗਤ ਜਾ ਕੈ ਸੰਗਿ ॥ ਆਠ ਪਹਰ ਗੁਨ ਗਾਵਹਿ ਰੰਗਿ ॥ ਅਨਿਕ ਅਨਾਹਦ ਆਨੰਦ ਝੁਨਕਾਰ ॥ ਉਆ ਰਸ ਕਾ ਕਛੁ ਅੰਤੁ ਨ ਪਾਰ ॥ ੧੧ ॥ ਸਤਿ ਪੁਰਖੁ ਸਤਿ ਅਸਥਾਨੁ ॥ ਊਚ ਤੇ ਊਚ ਨਿਰਮਲ ਨਿਰਬਾਨੁ ॥ ਅਪੁਨਾ ਕੀਆ ਜਾਨਹਿ ਆਪਿ ॥ ਆਪੇ ਘਟਿ ਘਟਿ ਰਹਿਓ ਬਿਆਪਿ ॥ ਕ੍ਰਿਪਾ ਨਿਧਾਨ ਨਾਨਕ ਦਇਆਲ ॥ ਜਿਨਿ ਜਪਿਆ ਨਾਨਕ ਤੇ ਭਏ ਨਿਹਾਲ ॥ ੧੨ ॥ ੧ ॥ ੨ ॥ ੨ ॥ ੩ ॥ ੭ ॥ (ਸਾਰੰਗ ਮਹਲਾ ੫ ਅਸਟਪਦੀ ਘਰੁ ੬, ਪੰਨਾ ੧੨੩੫-੧੨੩੬)

ਗਿਆਨ ਦੇ ਖਂਡ ਵਿਚ ਗਿਆਨ ਮਹਾਨ ਤੇਜਵਾਨ ਹੈ, ਉਥੇ ਕਰੋੜਾਂ ਨਾਦਾਂ ਤੇ ਵਿਨੋਦਾਂ ਦਾ ਆਨੰਦ ਹੈ।ਇਸ ਲਈ ਉਸ ਦੇ ਅੰਤ ਪਾਉਣ ਦੇ ਗਿਆਨ ਦੀ ਗੱਲ ਛੱਡ ਕੇ ਉਸ ਦੀ ਵਿਸ਼ਾਲਤਾ ਦੇ ਵਿਸਮਾਦ ਦੀ ਗੜੂੰਦ ਦਾ ਆਨੰਦ ਮਾਣੋ।

ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ ॥
ਉਸਦੀ ਰਚਨਾ ਦੀ ਵਿਸ਼ਾਲਤਾ ਤੇ ਅਚਰਜ ਤੇ ਵਿਸਮਾਦ ਭਰੀ ਵਾਹ ਵਾਹ ਅਨੰਦ ਦੇਵੇਗੀ:
ਵਾਹੁ ਮੇਰੇ ਸਾਹਿਬਾ ਵਾਹੁ॥ (ਸੂਹੀ ਮ: ੩, ਪੰਨਾ ੭੫੫)
ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੋ ਹੋਇ॥ (ਗੂਜਰੀ ਮ: ੩, ਪੰਨਾ ੫੧੫)
ਵਣਿ ਤ੍ਰਿਣ ਤ੍ਰਿਭਵਣਿ ਸਭ ਸ੍ਰਿਸਟਿਮੁਖਿ ਹਰਿ ਹਰਿ ਨਾਮੁ ਰਵਿਆ॥(ਤੁਖਾਰੀ ਮ:੪, ਪੰਨਾ ੧੧੧੫)
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ॥(ਗੂਜਰੀ ਮ: ੩, ਪੰਨਾ ੫੧੫)
ਵਾਹੁ ਵਾਹੁ ਕਰਿ ਪ੍ਰਭੁ ਸਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ॥(ਮਲਾਰ ਮ: ੩, ਪੰਨਾ ੧੨੭੬)
ਵਾਹੁ ਵਾਹੁ ਜਲਿ ਥਲਿ ਭਰਪੂਰਿ ਹੈ ਗੁਰਮੁਖਿ ਪਾਇਆ ਜਾਇ॥ (ਗੂਜਰੀ ਮ: ੩ ਪੰਨਾ ੫੧੫)
ਵਾਹੁ ਖਸਮ ਤੂ ਵਾਹੁ ਜਿਨਿ ਰਚਨਾ ਹਮ ਕੀਏ॥ (ਸੂਹੀ ਮ: ੩, ਪੰਨ ੭੮੮)
ਵਹਿਗੁਰੁ ਵਹਿਗੁਰੂ ਵਾਹਿਗੁਰੂ ਵਾਹਿ ਜੀਉ॥ ੯ ਸਵਈਏ ਨ: ੪ ਗਯੰਦ, ਪੰਨਾ ੧੪੦੨)

ਸਰਮ ਖੰਡ
ਗਿਆਨ ਖੰਡ ਵਿਚ ਵਾਹਿਗੁਰੂ ਦੀ ਬੇਅੰਤ ਰਚਨਾ ਵਿਚ ਦਰ ਵਸਤੂ ਬੇਅੰਤ ਦਿਸਦੀ ਹੈ। ਕਈ ਧਰਤੀਆਂ ਸਮੁੰਦਰ, ਪਰਬਤ, ਸੂਰਜ, ਚੰਦ, ਬ੍ਰਹਮਾ, ਵਿਸ਼ਨੂੰ, ਸ਼ਿਵ ਹਨ ਜਿਨ੍ਹਾਂ ਦੀ ਬੇਅੰਤਤਾ ਨੂੰ ਵੇਖ ਕੇ ਅੰਦਰ ਵਿਸਮਾਦ ਅਵਸਥਾ ਉਪਜਦੀ ਹੈ ।ਇਕ ਅਨੰਦ ਇਕ ਖੁਸ਼ੀ ਮਹਿਸੂਸ ਹੁੰਦੀ ਹੈ ।ਕੁਦਰਤ ਕਿਤਨੀ ਵਿਸਾਲ ਹੈ ਵਿਸਾਲਤਾ ਵਿਚ ਲੀਨ ਹੋਇਆਂ ਜੋ ਹਰਖ ਜਾਂ ਖੁਸ਼i ਪ੍ਰਾਪਤ ਹੋਵੇਗੀ, ਉਸ ਅਵਸਥਾ ਦਾ ਨਾਮ ਸਰਮ ਖੰਡ ਹੈ।ਸਰਮ ਖੰਡ ਆਨੰਦ ਦੇ ਖੰਡ ਦੀ ਵਿਲੱਖਣਤਾ ਸੁੰਦਰਤਾ ਹੈ।ਜਿਸ ਤੋਂ ਰਚਨਾ ਦੇ ਨਾਲ ਨਾਲ ਰਚਿਤਾ ਦੀ ਸੁੰਦਰਤਾ ਦਾ ਵੀ ਪਤਾ ਚਲਦਾ ਹੈ।ਜਿਸਨੇ ਇਤਨਾ ਸੁੰਦਰ ਵਿਸ਼ਵ ਤੇ ਇਸਦੀ ਰਚਨਾ ਕਮਾਲ ਦੀ ਰਚੀ ਹੈ ਉਹ ਆਪ ਕਿਤਨਾ ਸੁੰਦਰ ਹੈ, ਕਿਤਨਾ ਕਮਾਲ ਹੈ । ਉਸਨੇ ਜੋ ਵੀ ਰੂਪ ਘੜੇ ਹਨ ਪਰਮ ਸੁੰਦਰ ਹਨ ਜੋ ੳੇਸ ਤੋਂ ਬਿਨਾਂ ਹੋਰ ਕੋਈ ਘੜ ਹੀ ਨਹੀਂ ਸਕਦਾ।ਉਸ ਦੇ ਰਚਨਾ ਖੇਤਰ ਦੀਆਂ ਉਪਮਾਵਾਂ ਅਥਾਹ ਹਨ ਕਹਿਣੋਂ ਪਰੇ ਹਨ।ਜੇ ਕੋਈ ਉਸ ਦੀਆਂ ਉਪਮਾਵਾਂ ਕਰਨ ਵੀ ਲਗੇ ਤਾਂ ਪਛੁਤਾਏਗਾ ਹੀ ਕਿ ਮੇਰੇ ਕੋਲੋਂ ਆਹ ਉਪਮਾ ਰਹਿ ਗਈ ਅਹੁ ਉਪਮਾ ਰਹਿ ਗਈ। ਉਸਦੀਆਂ ਸਾਰੀਆਂ ਉਪਮਾਵਾਂ ਤਾਂ ਕਿਸੇ ਕੋਲੋਂ ਵੀ ਨਹੀਂ ਕਹੀਆਂ ਜਾ ਸਕਦੀਆਂ।ਮਨੁਖੀ ਬੋਲੀ ਵਿਚ ਤਾਂ ਉਸਦੀ ਰਚਨਾ ਤੇ ੳਸਦੀ ਸੁੰਦਰਤਾ ਨਾ ਬੋਲੀ ਜਾ ਸਕਦੀ ਹੈ ਤੇ ਨਾਂ ਲਿਖੀ ਜਾ ਸਕਦੀ ਹੈ।ਕਿਉਂਕਿ ਉਸ ਦੀ ਹਰ ਰਚਨਾ ਕੋਲ ਕਿਸੇ ਕੋਲ ਪੂਰੇ ਲਫਜ਼ ਵੀ ਨਹੀਂ।ਉਥੇ ਸੁਰਤ ਮੰਡਲ ਦੀਆਂ ਘਾੜਤਾਂ ਘੜੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਵਡਿਆਈ ਜ਼ੁਬਾਨ ਨਹੀਂ ਕਰ ਸਕਦੀ। ਕਈ ਇਸ ਤਰ੍ਹਾਂ ਦੀਆਂ ਅਵਸਥਾਵਾਂ ਹੁੰਦੀਆ ਹਨ ਜੋ ਮਾਣੀਆਂ ਜਾ ਸਕਦੀਆਂ ਹਨ ਪਰ ਬਿਆਨੀਆਂ ਨਹੀਂ ਜਾ ਸਕਦੀਆਂ।

ਸਰਮ ਖੰਡ ਕੀ ਬਾਣੀ ਰੂਪ॥ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥

ਉਸਦੀਆਂ ਗੱਲਾਂ ਦਾ ਕਥਨ ਕਰਨਾ ਸੰਭਵ ਨਹੀਂ ।

ਤਾ ਕੀਆ ਗਲਾ ਕਥੀਆ ਨਾ ਜਾਹਿ ॥

ਜੇ ਕੋਈ ਬੰਦਾ ਵਰਣਨ ਕਰਨ ਦਾ ਯਤਹ ਕਰੇਗਾ ਵੀ ਤਾਂ ਉਸ ਨੁੰ ਬਾਦ ਵਿਚ ਪਛੁਤਾੳਣਾ ਪਵੇਗਾ ਕਿਉਂਕਿ ਉਹ ਪੂਰਾ ਪੀਰਾ ਵਰਣਨ ਨਹੀਂ ਕਰ ਸਕੲਾ।

ਕਹੁ ਕਬੀਰ ਗੂੰਗੇ ਗੁੜੁ ਖਾਇਆ ਪੂਛੇ ਤਾ ਕਿਆ ਕਹੀਐ॥ ( ਭਗਤ ਕਬੀਰ ਪੰਨਾ ੩੩੪)

ਜਿਸ ਬੰਦੇ ਦੀ ਜ਼ੁਬਾਨ ਹੀ ਨਹੀਂ ਉਹ ਗੁੜ ਖਾਧੇ ਦਾ ਸਵਾਦ ਕੀ ਦਸ ਸਕਦਾ ਹੈ, ਕੇਵਲ ਕਛਾਂ ਮਾਰ ਕੇ, ਟੱਪ ਕੇ, ਨੱਚ ਕੇ ਹੀ ਦਰਸਾ ਸਕਦਾ ਹੈ।ਬਹੁਤ ਆਨੰਦ ਆਇਆ ਹੈ ਪਰ ਜ਼ੁਬਾਨ ਨਾਲ ਦੱਸ ਨਹੀਂ ਸਕਦਾ।ਨਮੂਨੇ ਮਾਤਰ ਦੱਸਦੇ ਹਨ ਉੱਥੇ ਆਤਮਿਕ ਮੰਡਲਾਂ ਦੇ ਅੰਦਰ ਸੁਰਤ ਮੰਡਲਾਂ ਦੀਆਂ ਘਾੜਤਾਂ ਘੜੀਆਂ ਜਾਦੀਆਂ ਹਨ। ਸੁਰਤ ਮੰਡਲ ਦੀਆਂ ਗੱਲਾਂ ਕੇਵਲ ਅਨੁਭਵ ਹੋ ਸਕਦੀਆਂ ਹਨ. ਵਰਣਨ ਨਹੀਂ ਹੋ ਸਕਦੀਆਂ।

ਜੇ ਕੋ ਕਹੈ ਪਿਛੈ ਪਛੁਤਾਇ ॥

ਉਥੇ ਘੜੀਆਂ ਜਾਂਦੀਆਂ ਹਨ ਸੁਰਤ ਮੰਡਲ ਦੀਆਂ ਪੰਜ ਸਟੇਜਾਂ ਸੁਰਤਿ, ਮਤਿ, ਮਨਿ , ਬੁਧਿ ਤੇ ਸੁਧਿ। ਸੁਰਤਿ: ਆਤਮਿਕ ਮੰਡਲ ਵਿਚ ਪਹਿਲੀ ਸਟਜ ਹੈ। ਸਭ ਤੋਂ ਪਹਿਲਾਂ ਬੰਦੇਹ ਨੀੰ ਅਪਣੀ ਸੁਰਤਿ ਟਿਕਾਉਣੀ ਹੁੰਦ ਹੈ। ਦੁਨਿਆਵੀ ਕੰਮਾ ਧੰਦਿਆਂ ਵਿਚ ਫਸਿਆ ਦੀ ਸੁਰਤੀ ਅੰਤਰ ਆਤਮੇ ਵਚ ਘਟ ਹੀ ਟਿਕਦੀ ਹੈਮ ਕਈ ਵਾਰੀ ਰੋਟੀ ਖਾ ਰਹੇ ਬੰਦੇ ਨੂੰ ਪੁਛੋ ‘ ਮੀਣ ਠੀਲਕ ਹੈ ਸਬਜ਼ੀ ਵਿਚ?’ ਤਾਂ ਕਹਿੰਦਾ ਹੇ ਠਹਿਰੋ ਵੇਖ ਕੇ ਦਸਦਾ ਹਾਂ। ਤ ਫੇਰ ਬੁਰਕੀ ਖਾ ਕੇ ਕਹਿੰਦਾ ਹੈ “ ਓਹੋ, ਲੂਣ ਤਾਂ ਪਾਇਆ ਹੀ ਨਹੀਂ।“ ਸੁਰਾ ਕਿਸੇ ਹੋਰ ਪਾਸੇ ਹੋਣ ਕਰਕਰ ਅੱਧੀ ਰੋਟੀ ਬਿਨਾ ਲੂਣ ਦੇ ਹੀ ਖਾ ਗਿਆ।ਲੂਣ ਦਾ ਪਤਾ ਹੀ ਨਹੀ ਲੱਗਾ।ਸੁਰਤ ਜੁੜਨ ਤੋਂ ਬਿਨਾ ਕੋਈ ਕੰਮ ਸਹੀ ਨਹੀ ਹੋ ਸਕਦਾ।

ਮਤਿ ਉਸ ਅਵਸਥਾ ਨੂੰ ਕਹਿੰਦੇ ਹਨ ਜਦ ਸੁਰਤੀ ਟਿਕ ਜਾਵੇ, ਨੁੜ ਨੁੜ ਕੇ ਜਿਸ ਵਲ ਸੁਰਤੀ ਦਿਉ ਉਹ ਵਸਤੂ ਸੁਰਤ
ਤੋਂ ਅੱਗੇ ਮੱਤ ਵਿਚ ਬੈਠ ਜਾਵੇਗੀ। ਜਦੋਂ ਬੰਦੇ ਨੂੰ ਸਮਝ ਪੈ ਜਾਵੇ ਤਾਂ ਅਸੀਂ ਕਹਿੰਦੇ ਹਾਂ ਹੁਣ ਸੁਰਤ ਆਈ ਹੈ।ਜਦੋਂ ਵਸਤੂ ਅੰਦਰ ਬੈਠ ਜਾਵੇ ਤਾਂ ਅਸੀਂ ਕਹਿੰਦੇ ਹਾਂ ਹੁਣ ਮੱਤ ਆਈ ਹੈ।ਸੁਰਤੀ ਦਿੰਦਿਆ ਦਿੰਦਿਆ ਜੋ ਵਸਤੂ ਅੰਦਰ ਬੈਠ ਜਾਵੇ ਉਹ ਮਤ ਵਿਚ ਚਲੀ ਜਾਂਦੀ ਹੈ। ਜਿਵੇਂ ਇਕ ਤੁਕ ਮੁੜ ਮੁੜ ਪੜ੍ਹੀ ਜਾਵੇ ਤਾਂ ਪੰਦਰਾਂ ਵੀਹ ਵਾਰ ਪੜ੍ਹਿਆਂ ਉਹ ਯਾਦ ਹੋ ਜਾਂਦੀ ਹੈ, ਅੰਦਰ ਬੈਠ ਜਾਂਦੀ ਹੈ।ਸੁਰਤ ਤੋਂ ਮੱਤ ਵਿਚ ਚਲੀ ਜਾਂਦੀ ਹੈ।

ਮਨਿ ਜਾਂ ਮਨੀਖਾ ਨਿਰਣਾ ਸੁਰਤ ਮੰਡਲ ਦੀ ਤੀਸਰੀ ਸਟਜ ਹੈ। ਜਿੱਥੇ ਸੁਰਤੀ ਨਿਰਣਾ ਕਰਦੀ ਹੈ, ਇਹ ਕੌੜਾ ਹੈ ਇਹ ਮਿਠਾ ਹੈ ਇਹ ਨਫਾ ਹੈ ਇਹ ਘਾਟਾ ਹੈ। ਚੰਗੇ ਮਾੜੇ ਦੀ ਪਛਾਣ ਕਰਨ ਵਾਲੀ ਬੁਧੀ ਨੂੰ ਨਿਰਣਾ-ਬੁਧੀ ਕਿਹਾ ਜਾਂਦਾ ਹੈ। ਜੋ ਚੰਗਿਆਈਆਂ-ਬੁਰਿਆਈਆਂ ਦਾ ਨਿਰਣਾ ਕਰਦੀ ਹੈ, ਨਿਰਣਾ ਕਰਨ ਵਾਲੀ ਸੁਰਤ।

ਬੁਧਿ ਉਹ ਸਟਜ ਹੈ ਜਿਥੇ ਸੁਰਤ ਨਿਰਣਾ ਕਰਨ ਤੋਂ ਬਾਦ ਬੁਰਾਈ, ਭਲਾਈ ਦੀ ਪਛਾਣ ਕਰਕੇ ਬੁਰਾਈ ਦਾ ਤਿਆਗ ਕਰੇ ਅਤੇ ਚੰਗਿਆਈ ਗ੍ਰੁਹਣ ਕਰੇ, ਬੁਰਾਈ ਨੂੰ ਬੁਰਾਈ ਸਮਝ ਕੇ ਅੰਦਰੋਂ ਤਿਆਗ ਦੇਵੇ, ਅਸੀਨ ਇਸ ਤੋਂ ਕੀ ਲੈਣਾ ਹੈ।

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥ (ਰਾਗ ਸੂਹੀ ਛੰਤ ਮ:੧, ਪੰਨਾ ੭੬੫)

ਗੁਣ ਗ੍ਰਾਹਕਾਰੀ ਇਸ ਅਵਸਥਾ ਨੂੰ ਕਿਹਾ ਜਾਂਦਾ ਹੈ ਜਿਨ੍ਹਾ ਲਈ ਅਰਦਾਸ ਹੁੰਦੀ ਹੈ, ਜਿਨ੍ਹਾਂ ਨੂੰ ਦੇਖ ਕੇ ਅਣਡਿਠ ਕੀਤਾ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।

ਸੁਧਿ ਦੈਵ ਬੁਧਿ, ਆਤਮ ਵਿਸ਼ੈਣੀ ਬੁਧਿ, ਵਿਵੇਕ ਬੁਧਿ, ਸੁਰਤ ਮੰਡਲਾਂ ਵਿਚ ਸਭ ਤੋਂ ਉਚੀ ਸਟੇਜ ਹੈ।ਜਿਥੇ ਨਾ ਕੋਈ ਦੋਸਤ ਹੈ ਨਾ ਕੋਈ ਦੁਸ਼ਮਣ ਹੈ:

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ( ਕਾਨੜਾ ਮ:੫, ਪੰਨਾ ੧੨੯੯)
ਜੋ ਦੀਸੈ ਸੋ ਤੇਰਾ ਰੂਪੁ॥( ਤਿਲੰਗ ਮ: ੫, ਪੰਨਾ ੭੨੪)
ਜੋ ਤੁਧੁ ਭਾਵੈ ਸੋ ਪਰਵਾਣੁ॥ ਤੇਰੇ ਭਾਣੇ ਨੋ ਕੁਰਬਾਣੁ॥ (ਧਨਾਸਰੀ ਮ:੪, ਪੰਨਾ ੬੭੬)
ਨਾ ਕੋ ਮੂਰਖੁ ਨਾ ਕੋ ਸਿਆਣਾ॥ ਵਰਤੈ ਸਭ ਕਿਛੁ ਤੇਰਾ ਭਾਣਾ॥ ( ਮਾਝ ਮ: ੫, ਪੰਨਾ ੯੮)
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥

ਉਥੇ ਘੜੀ ਜਾਂਦੀ ਹੈ ਦੇਵਤਿਆਂ ਤੇ ਸਿਧਾਂ ਪੁਰਖਾਂ ਵਾਲੀ ਸੁਧਿ ਭਾਵ ਦੈਵ ਬੁਧੀ ਜੋ ਦੇਵਤਿਆਂ ਤੇ ਸਿੱਧ ਪੁਰਖਾਂ ਦੀ ਬੁੱਧੀ ਹੈ।
ਜਿਸ ਨੂੰ ਅਸੀਂ ਬ੍ਰਹਮ ਗਿਆਨੀ ਵਾਲੀ ਅਵਸਥਾ ਕਹਿ ਸਕਦੇ ਹਾਂ

ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥ ੩੬ ॥

ਇਸ ਅਵਸਥਾ ਵਿਚ ਵਾਹਿਗੁਰੂ ਦਾ ਭਾਣਾ ਤੇ ਹੁਕਮ ਹੀ ਚਲਦਾ ਹੈ। ਜੋ ਹੋ ਰਿਹਾ ਹੈ ਉਸ ਦੇ ਹੁਕਮ ਵਿਚ, ਜੋ ਉਹਕਰ ਰਿਹਾ ਹੈ, ਸਭ ਠੀਕ ਹੈ। ਨਾ ਕੋਈ ਮੂਰਖ ਹੈ, ਨਾ ਕੋਈ ਸਿਆਣਾ ਹੈ। ਸਭ ਕੁਝ ਭਾਣੇ ਵਿਚ, ਰਜ਼ਾ ਵਿਚ ਹੋ ਰਿਹਾ ਹੈ। ਹਰ ਪਾਸੇ ਉਹ ਹੀ ਉਹ ਦਿਸਦਾ ਹੈ। ਉਸੇ ਦੀ ਸਾਰੀ ਖੇਡ ਰਚੀ ਜਾਂ ਰਹੀ ਹੈ। ਸਭ ਕੁਝ ਹੁਕਮ ਵਿਚ ਹੈ, ਭਾਣੇ ਵਿਚ ਹੈ।
 
📌 For all latest updates, follow the Official Sikh Philosophy Network Whatsapp Channel:
Top