In Punjabi Sargun Sarup Brahm Viakhia As Per Sggs | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

In Punjabi Sargun Sarup Brahm Viakhia As Per Sggs

Dalvinder Singh Grewal

Writer
Historian
SPNer
Jan 3, 2010
602
374
75
ਸਰਗੁਣ ਸਰੂਪ ਬ੍ਰਹਮ ਦੇ ਗੁਣਾਂ ਦੀ ਗੁਰਬਾਣੀ ਅਨੁਸਾਰ ਵਿਆਖਿਆ-੪
ਡਾ ਦਲਵਿੰਦਰ ਸਿੰਘ ਗ੍ਰੇਵਾਲ


ਸਿਰਜਣ ਪ੍ਰਕਿਰਿਆ:

ਇਕੋ ਪਰਮਾਤਮਾ ਨੇ ਹੀ ਸਾਰਾ ਵਿਸ਼ਵ ਆਪ ਹੀ ਸਿਰਜਿਆ:

ਏਕਮ ਏਕੈ ਆਪਿ ਉਪਾਇਆ॥ (ਮਾਝ ਮ: ੩, ਪੰਨਾ ੧੧੩)

ਸਾਰਾ ਵਿਸ਼ਵ ਸਿਰਫ ਉਸ ਇਕੋ ਤੋਂ ਹੀ ਉਪਜਿਆ।

ਏਕਸੁ ਤੇ ਸਭ ਓਪਤਿ ਹੋਈ॥ (ਗਉੜੀ ਮ: ੧, ਪੰਨਾ ੨੨੩)
ਏਕਸੁ ਤੇ ਸਭੁ ਦੂਜਾ ਹੂਆ॥ (ਬਿਲਾਵਲ ਮ: ੩, ਪੰਨਾ ੮੪੨)

ਵਾਹਿਗੁਰੂ ਦੇ ਇਕ ਬੋਲੋਂ ਹੀ ਸਾਰੇ ਵਿਸ਼ਵ ਦਾ ਪਸਾਰਾ ਹੋਇਆ:

ਏਕ ਕਵਾਵੈ ਤੇ ਸਭਿ ਹੋਆ॥ (ਮਾਰੂ ਮ: ੫, ਪੰਨਾ ੧੦੦੩)
ਕੀਤਾ ਪਸਾਉ ਏਕੋ ਕਵਾਉ। ਤਿਸੁ ਤੇ ਹੋਇ ਲਖ ਦਰੀਆਉ।(ਜਪੁਜੀ, ਮ:੧, ਪੰਨਾ ੩)

ਜਦ ਉਸ ਨੂੰ ਚੰਗਾ ਲਗਿਆ ਤਾਂ ਉਸ ਨੇ ਸੰਸਾਰ ਰਚਿਆ ਤੇ ਬਿਨਾ ਆਸਰੇ ਦੇ ਜਾਂ ਥੰਮਾਂ ਦੇ ਅਕਾਸ਼ ਨੂੰ ਟਿਕਾ ਦਿਤਾ।ਉਸਨੇ ਜੱਗ ਨੂੰ ਬਣਾਉਣ-ਵਧਾਉਣ ਵਾਲੇ, ਪਾਲਣਹਾਰੇ ਤੇ ਨਾਸ਼ ਕਰਨ ਵਾਲੇ (ਬ੍ਰਹਮਾ, ਵਿਸ਼ਨੂ ਤੇ ਸ਼ਿਵਜੀ) ਪੈਦਾ ਕੀਤੇ ਤੇ ਮਾਇਆ ਮੋਹਿਨੀ ਦਾ ਮੋਹ ਜਗ ਨੂੰ ਪਾ ਦਿਤਾ। ਕਿਸੇ ਟਾਂਵੇ ਨੂੰ ਹੀ ਗੁਰੂ ਦਾ ਸ਼ਬਦ ਸ੍ਰਵਣ ਕਰਨ ਦਾ ਮੌਕਾ ਦਿਤਾ।ਪ੍ਰਭੂ ਨੇ ਸਾਰੀ ਰਚਨਾ ਅਪਣੇ ਹੁਕਮ ਦੁਆਰਾ, ਰਜ਼ਾ ਦੁਆਰਾ ਰਚੀ ਹੈ ਤੇ ਸਾਰੀ ਰਚਨਾ ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ, ਦੇਖ ਭਾਲ ਕਰ ਰਿਹਾ ਹੈ।ਉਸ ਨੇ ਵਿਸ਼ਵ ਦੇ ਖੰਡਾਂ, ਬ੍ਰਹਿਮੰਡਾਂ ਤੇ ਪਤਾਲਾਂ (ਦੀਪਾਂ, ਮਹਾਂਦੀਪਾਂ ਤੇ ਹੇਠਲੀਆਂ ਧਰਤੀਆਂ) ਦੀ ਨੀਂਹ ਰੱਖੀ ਤੇ ਇਸਤਰ੍ਹਾਂ ਅਪਣੀ ਇਸ ਰਚਨਾ ਰਾਹੀਂ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਹੋ ਗਿਆ ਗੁਪਤ ਤੋਂ ਪ੍ਰਗਟ ਰੂਪ ਵਿਚ ਆ ਗਿਆ ।

ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥ ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥੧੪॥ ਵਿਰਲੇ ਕਉ ਗੁਰ ਸਬਦੁ ਸੁਣਾਇਆ ॥ ਕਰਿ ਕਰਿ ਦੇਖੈ ਹੁਕਮੁ ਸਬਾਇਆ ॥ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥ ੧੫ ॥ (ਮਾਰੂ ਮਹਲਾ ੧, ਪੰਨਾ ੧੦੩੬)

ਅਪਰੰਅਪਾਰ ਪ੍ਰਭੂ ਨੇ ਅਪਣੀ ਸ਼ਕਤੀ ਸਭਨਾਂ ਅੰਦਰ ਟਿਕਾਈ ਹੋਈ ਹੈ।ਉਹ ਖੁਦ ਨਿਰਲੇਪ ਅੰਤ-ਰਹਿਤ ਅਤੇ ਬੇਮਿਸਾਲ ਹੈ।ਪਰਮਾਤਮਾ ਕੁਦਰਤ ਨੂੰ ਆਪੇ ਰਚ ਰਚ ਕੇ ਵੇਖ ਰਿਹਾ ਹੈ ।ਅਪਣੀ ਗੁਪਤ ਸ਼ਕਤੀ ਤੋਂ ਉਸਨੇ ਰੂਹਾਂ ਪੈਦਾ ਕੀਤੀਆਂ ਹਨ ।

ਸੁੰਨ ਕਲਾ ਅਪਰੰਪਰਿ ਧਾਰੀ॥ ਆਪਿ ਨਿਰਾਲਮੁ ਅਪਰ ਅਪਾਰੀ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥ ੧ ॥

ਅਪਣੀ ਨਿਰਗੁਣ ਗੁਪਤ ਸ਼ਕਤੀ ਤੋਂ ਉਸ ਨੇ ਹਵਾ ਤੇ ਜਲ ਰਚੇ ਹਨ।ਸੰਸਾਰ ਨੂੰ ਪੈਦਾ ਕਰਕੇ ਉਸ ਨੇ ਮਨ ਨੂੰ ਸਰੀਰ ਦੇ ਕਿਲੇ ਦਾ ਪਾਤਿਸ਼ਾਹ ਨੀਅਤ ਕੀਤਾ ਹੈ।ਪਾਣੀ ਤੇ ਜੀਵਾਂ ਅੰਦਰ ਪਰਮਾਤਮਾ ਦੀ ਜੋਤ ਹੈ ਜਿਥੇ ਉਸਨੇ ਅਪਣੀ ਨਿਰਗੁਣ ਗੁਪਤੀ ਸ਼ਕਤੀ ਰਚੀ ਹੋਈ ਹੈ।ਨਿਰਗੁਣ ਸ਼ਕਤੀ ਤੋਂ ਹੀ ਬ੍ਰਹਮਾ, ਵਿਸ਼ਨੂੰ ਤੇ ਸ਼ਿਵਜੀ ਤੇ ਸਾਰੇ ਯੁਗ ਉਤਪੰਨ ਹੋਏ ਹਨ ਉਹ ਪੁਰਸ਼ ਪੂਰਨ ਹੈ ਜੋ ਇਸ ਅਵਸਥਾ ਨੂੰ ਸੋਚਦਾ ਸਮਝਦਾ ਹੈ। ਉਸ ਨਾਲ ਮਿਲਣ ਤੇ ਹੀ ਇਹ ਸੰਦੇਹ ਦੂਰ ਹੁੰਦਾ ਹੈ।

ਪਉਣੁ ਪਾਣੀ ਸੁੰਨੈ ਤੇ ਸਾਜੇ ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥ ੨ ॥ ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥ ਸੁੰਨੇ ਵਰਤੇ ਜੁਗ ਸਬਾਏ ॥ ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥ ੩ ॥ (ਮਾਰੂ ਮਹਲਾ ੧, ਪੰਨਾ ੧੦੩੬)

ਗੁਪਤ ਸ਼ਕਤੀ ਤੋਂ ਹੀ ਸਤ ਸਮੁੰਦਰ ਥਾਪੇ ਗਏ ਤੇ ਜਿਸ ਪ੍ਰਭੂ ਨੇ ਸਾਜੇ ਹਨ ਉਨ੍ਹਾਂ ਬਾਰੇ ਉਹ ਆਪ ਹੀ ਸੋਚ ਵਿਚਾਰ ਕਰਦਾ ਹੈ।ਜੋ ਆਤਮਾ ਉਸਦੇ ਨਾਮ ਦੇ ਸਚੇ ਸਰੋਵਰ ਵਿਚ ਇਸ਼ਨਾਨ ਕਰਦੀ ਹੈ ਉਹ ਜੂਨਾਂ ਦੇ ਚੱਕਰ ਵਿਚ ਦੁਬਾਰਾ ਨਹੀਂ ਪੈਂਦੀ।ਗੁਪਤ ਸ਼ਕਤੀ ਤੋਂ ਹੀ ਚੰਦ ਸੂਰਜ ਅਸਮਾਨ ਪੈਦਾ ਹੋਏ। ਉਸ ਦੀ ਜੋਤ ਤਿੰਨਾਂ ਲੋਆਂ ਅੰਦਰ ਭਾਵ ਸਾਰੇ ਵਿਸ਼ਵ ਵਿਚ ਪਸਰੀ ਹੋਈ ਹੈ। ਨਿਰਗੁਣ ਸਰੂਪ ਵਾਹਿਗੁਰੂ ਅਦ੍ਰਿਸ਼ਟ, ਅਨੰਤ ੳਤੇ ਪਾਵਨ ਪਵਿਤ੍ਰ ਹੈ ਅਤੇ ਸੁਤੰਤਰ ਸੁਆਮੀ ਹੀ ਸਮਾਧੀ ਅੰਦਰ ਸਥਿਤ ਹੈ।ਸੁੰਨ ਸ਼ਕਤੀ ਤੋਂ ਹੀ ਉਸ ਨੇ ਧਰਤੀ ਤੇ ਅਕਾਸ਼ ਪੈਦਾ ਕੀਤੇ ਤੇ ਅਕਾਸ਼ ਨੂੰ ਬਿਨਾ ਸਹਾਰੇ ਬਿਨ ਥੰਮਾਂ ਦੇ ਰਖਾਇਆ।ਵਿਸ਼ਵ ਦੇ ਤਿੰਨੋਂ ਭਵਨ ਸਾਜ ਧਰਤੀ ਤੇ ਮਾਇਆ ਦਾ ਪਸਾਰਾ ਕੀਤਾ ਤੇ ਜੀਵ ਪੈਦਾ ਕਰਨ ਤੇ ਖਪਾਉਣ ਦਾ ਸਿਲਸਿਲਾ ਚਲਾਇਆ।ਸੁੰਨ ਸ਼ਕਤੀ ਤੋਂ ਹੀ ਸਾਰੀਆਂ ਖਾਣੀਆਂ ਅੰਡਜ, ਜੇਰਜ, ਉਤਭੁਜ ਤੇ ਸੇਤਜ ਪੈਦਾ ਕੀਤੀਆਂ ਹਨ ਤੇ ਸੁੰਨੋਂ ਹੀ ਹਰ ਬਾਣੀ ਹਰ ਬੋਲੀ ਨੂੰ ਪੈਦਾ ਕੀਤਾ ਹੈ। ਇਹ ਸਭ ਸੁੰਨ ਸ਼ਕਤੀ ੁਵਿਚੋਂ ਦੀ ਪੈਦਾ ਹੋਏ ਤੇ ਸੁੰਨ ਸ਼ਕਤੀ ਵਿਚ ਹੀ ਸਮਾ ਜਾਂਦੇ ਹਨ।ਸ੍ਰੋਮਣੀ ਸਿਰਜਣਹਾਰ ਸੁਆਮੀ ਨੇ ਹੀ ਬਨਸਪਤੀ ਦੀ ਖੇਡ ਰਚੀ ਹੈ ਅਤੇ ਅਪਣੇ ਬੋਲਾਂ ਦੂਆਰਾ ਅਸਚਰਜ ਖੇਲ੍ਹ ਦਿਖਾ ਰਿਹਾ ਹੈ।

ਸੁੰਨਹੁ ਸਪਤ ਸਰੋਵਰ ਥਾਪੇ ॥ ਜਿਨਿ ਸਾਜੇ ਵੀਚਾਰੇ ਆਪੇ ॥ ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ ॥ ੪ ॥ ਸੁੰਨਹੁ ਚੰਦੁ ਸੂਰਜੁ ਗੈਣਾਰੇ ॥ ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ ॥ ॥ ਸੁੰਨਹੁ ਧਰਤਿ ਅਕਾਸੁ ਉਪਾਏ ॥ ਬਿਨੁ ਥੰਮਾ ਰਾਖੇ ਸਚੁ ਕਲ ਪਾਏ ॥ ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ ॥ ੬ ॥ ਸੁੰਨਹੁ ਖਾਣੀ ਸੁੰਨਹੁ ਬਾਣੀ ॥ ਸੁੰਨਹੁ ਉਪਜੀ ਸੁੰਨਿ ਸਮਾਣੀ ॥ ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥ ੭ ॥ (ਮਾਰੂ ਮਹਲਾ ੧, ਪੰਨਾ ੧੦੩੭)

ਸੁੰਨ ਸ਼ਕਤੀ ਤੋਂ ਹੀ ਉਸ ਨੇ ਪੰਜ ਤੱਤ ਪੈਦਾ ਕੀਤੇ।

ਪੰਚ ਤਤੁ ਸੁੰਨਹੁ ਪਰਗਾਸਾ ॥੧੪॥ (ਮਾਰੂ ਮਹਲਾ ੧, ਪੰਨਾ ੧੦੩੮)

ਉਸ ਨੇ ਵਿਸ਼ਵ ਕਿਤਨਾ ਵਿਸ਼ਾਲ ਰਚਿਆ ਇਸ ਦੇ ਹੱਦ ਬੰਨੇ ਕੋਈ ਨਹੀਂੰ ਜਾਣਦਾ। ਗੁਰੂ ਜੀ ਫੁਰਮਾਉਂਦੇ ਹਨ ਕਿ ਜੋ ਮੈਂ ਇਹ ਦਸ ਰਿਹਾ ਹਾਂ ਉਸ ਦੀ ਸਮਝ ਮੈਨੂੰ ਮੇਰੇ ਗੁਰੂ ਸਤਿਗੁਰੂ ਵਾਹਿਗੁਰੂ ਤੋਂ ਪ੍ਰਾਪਤ ਹੋਈ ਹੈ ਤੇ ਉਹ ਸੱਚੇ ਮਹਾਂਪੁਰਖ ਧੰਨ ਹਨ ਜਿਨ੍ਹਾਂ ਨੂੰ ਉਸ ਅਚਰਜ ਰਚਨਾਕਾਰ ਦੇ ਗੁਣ ਗਾ ਕੇ ਪ੍ਰਸੰਨਤਾ ਮਿਲੀ ਹੈ:

ਤਾ ਕਾ ਅੰਤੁ ਨ ਜਾਣੈ ਕੋਈ॥ ਪੂਰੇ ਗੁਰ ਤੇ ਸੋਝੀ ਹੋਈ॥ ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ
ਗਾਇਦਾ ॥ ੧੬ ॥ ੩ ॥ ੧੫ ॥ (ਮਾਰੂ ਮਹਲਾ ੧, ਪੰਨਾ ੧੦੩੬)

ਗੁਰੁ ਜੀ ਫੁਰਮੁਉਂਦੇ ਹਨ ਕਿ ਪਰਮਾਤਮਾ ਨੇ ਸਾਰੀ ਰਚਨਾ ਬੜੇ ਵਖਰੇ ਢੰਗਾਂ ਤਰੀਕਿਆਂ ਨਾਲ ਰਚੀ ਹੈ:

ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥ ੧ ॥ (ਸਲੋਕ, ਗਉੜੀ ਮ: ੫, ਪੰਨਾ ੨੭੫)

ਸਾਰਾ ਕੁਝ ਕਰਨ ਕਰਉਣ ਵਾਲਾ ਇਕੋ ਪ੍ਰਭੂ ਹੈ ਦੂਸਰਾ ਕੋਈ ਨਹੀਂ।ਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਦੇ ਬਲਿਹਾਰ ਜਾਣਾ ਚਾਹੀਦਾ ਹੈ ਜੋ ਧਰਤੀ, ਜਲ ਤੇ ਅਕਾਸ਼ ਵਿਚ ਵਸਿਆ ਹੋਇਆ ਹੈ:

ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥ ੧ ॥ (ਸਲੋਕ, ਗਉੜੀ ਮ: ੫, ਪੰਨਾ ੨੭੬)

ਕਰਨ ਕਰਾਉਣ ਵਾਲਾ ਕਰਨ ਯੋਗ ਇਕੋ ਪਰਮਾਤਮਾ ਹੈ। ਜੋ ਉਸ ਨੂੰ ਚੰਗਾ ਲਗਦਾ ਹੈ ਊਹੋ ਹੀ ਹੁੰਦਾ ਹੈ।ਪਲ ਵਿਚ ਉਹ ਵਿਸ਼ਵ ਨੂੰ ਥਾਪਦਾ ਤੇ ਫਿਰ ਪਲਟ ਦਿੰਦਾ ਹੈ।ਉਸਦਾ ਨਾ ਹੀ ਕੋਈ ਅੰਤ ਹੈ ਨਾ ਹੀ ਕੋਈ ਪਰਾਵਾਰ।ਉਸਦਾ ਹੁਕਮ ਹੁੰਦਾ ਹੈ ਤਾਂ ਸਭ ਕੁਝ ਹੋ ਜਾਂਦਾ ਹੈ ਨਹੀਂ ਤਾਂ ਸਭ ਕੁਝ ਧਰਿਆ ਧਰਾਇਆ ਰਹਿ ਜਾਂਦਾ ਹੈ।ਸ਼ਭ ਕੁਝ ਉਸਦੇ ਹੁਕਮ ਨਾਲ ੳਪਜਦਾ ਹੈ ਤੇ ਹੁਕਮ ਨਾਲ ਹੀ ਉਸ ਵਿਚ ਜਾ ਸਮਾਂਉਂਦਾ ਹੈ।ਉਸਦੇ ਹੁਕਮ ਨਾਲ ਹੀ ਲੋਕ ਚੰਗੇ ਮੰਦੇ ਵਰਤਾਉ ਕਰਦੇ ਹਨ । ਉਸਦੇ ਹੁਕਮ ਵਿਚ ਹੀ ਵਿਸ਼ਵ ਅਨੇਕਾਂ ਰੰਗਾਂ ਕਿਸਮਾਂ ਵਿਚ ਵਸਦਾ ਹੈ।ਉਹ ਜੋ ਕੁਝ ਵੀ ਕਰ ਰਿਹਾ ਹੈ ਸਭ ਵਿਚ ਉਸੇ ਦੀ ਹੀ ਵਡਿਆਈ ਹੈ।ਗੁਰੂ ਜੀ ਫੁਰਮਾਉਂਦੇ ਹਨ ਕਿ ਪਰਮਾਤਮਾ ਸਾਰਿਆਂ ਵਿਚ ਹੀ ਸਮਾਇਆ ਹੋਇਆ ਹੈ:

ਕਰਨ ਕਰਾਵਨ ਕਰਨੈ ਜੋਗੁ ॥ ਜੋ ਤਿਸੁ ਭਾਵੈ ਸੋਈ ਹੋਗੁ ॥ ਖਿਨ ਮਹਿ ਥਾਪਿ ਉਥਾਪਨਹਾਰਾ ॥ ਅੰਤੁ ਨਹੀ ਕਿਛੁ ਪਾਰਾਵਾਰਾ ॥ ਹੁਕਮੇ ਧਾਰਿ ਅਧਰ ਰਹਾਵੈ ॥ ਹੁਕਮੇ ਉਪਜੈ ਹੁਕਮਿ ਸਮਾਵੈ ॥ ਹੁਕਮੇ ਊਚ ਨੀਚ ਬਿਉਹਾਰ ॥ ਹੁਕਮੇ ਅਨਿਕ ਰੰਗ ਪਰਕਾਰ ॥ ਕਰਿ ਕਰਿ ਦੇਖੈ ਅਪਨੀ ਵਡਿਆਈ ॥ ਨਾਨਕ ਸਭ ਮਹਿ ਰਹਿਆ ਸਮਾਈ ॥ ੧ ॥ (ਸਲੋਕ, ਗਉੜੀ ਮ: ੫, ਪੰਨਾ ੨੭੬)

ਰਚਣ ਪਿਛੋਂ

ਉਹ ਦ੍ਰਿਸ਼ਟਮਾਨ ਜਗਤ ਵਿਚ ਵਿਆਪਕ ਹੈ।

ਸੋ ਅੰਤਰਿ ਸੋ ਬਾਹਰਿ ਅਨੰਤ ॥ ਘਟਿ ਘਟਿ ਬਿਆਪਿ ਰਹਿਆ ਭਗਵੰਤ ॥ ਧਰਨਿ ਮਾਹਿ ਆਕਾਸ ਪਇਆਲ ॥ ਸਰਬ ਲੋਕ ਪੂਰਨ ਪ੍ਰਤਿਪਾਲ ॥ ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥ ਜੈਸੀ ਆਗਿਆ ਤੈਸਾ ਕਰਮੁ ॥ ਪਉਣ ਪਾਣੀ ਬੈਸੰਤਰ ਮਾਹਿ॥ ਚਾਰਿ ਕੁੰਟ ਦਹ ਦਿਸੇ ਸਮਾਹਿ ॥ ਤਿਸ ਤੇ ਭਿੰਨ ਨਹੀ ਕੋ ਠਾਉ ॥ ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ॥ ੨ ॥ ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ ॥ ਸਸੀਅਰ ਸੂਰ ਨਖੵਤ੍ਰ ਮਹਿ ਏਕੁ ॥ ਬਾਣੀ ਪ੍ਰਭ ਕੀ ਸਭੁ ਕੋ ਬੋਲੈ ॥ ਆਪਿ ਅਡੋਲੁ ਨ ਕਬਹੂ ਡੋਲੈ ॥ ਸਰਬ ਕਲਾ ਕਰਿ ਖੇਲੈ ਖੇਲ ॥ ਮੋਲਿ ਨ ਪਾਈਐ ਗੁਣਹ ਅਮੋਲ ॥ ਸਰਬ ਜੋਤਿ ਮਹਿ ਜਾ ਕੀ ਜੋਤਿ ॥ ਧਾਰਿ ਰਹਿਓ ਸੁਆਮੀ ਓਤਿ ਪੋਤਿ ॥ ਗੁਰ ਪਰਸਾਦਿ ਭਰਮ ਕਾ ਨਾਸੁ ॥ ਨਾਨਕ ਤਿਨ ਮਹਿ ਏਹੁ ਬਿਸਾਸੁ ॥ ੩ ॥ ॥(ਸੁਖਮਨੀ, ਮ: ੫, ਪੰਨਾ ੨੯੩-੨੯੪)

ਕੁਦਰਤ ਵਿਚ ਵਸਕੇ ਪਰਮਾਤਮਾ ਨੇ ਕੁਦਰਤ ਦੀ ਲਗਾਤਾਰ ਬਦਲਣ ਦੀ ਫਿਤਰਤ ਬਣਾ ਦਿਤੀ ਹੈ ਜਿਸ ਕਰਕੇ ਜਿਵੇਂ ਕੁਦਰਤ ਰੋਜ਼ ਨਵੀਂ ਨਜ਼ਰ ਆਉਂਦੀ ਹੈ ਤਿਵੇਂ ਤਿਵੇਂ ਉਹ ਵੀ ਰੋਜ਼ ਨਵਾਂ ਨਜ਼ਰ ਆਉਂਦਾ ਹੈ।ਕੁਦਰਤ ਤਾਂ ਉਦੋੰੋਂ ਤਕ ਹੈ ਜਦ ਤਕ ਉਸਦੀ ਮਰਜ਼ੀ ਹੈ ਪਰ ਆਪ ਕਰਤਾਰ ਸਦਾ ਸਦਾ ਲਈ ਹੈ ਕਦੇ ਵੀ ਮਰਨ ਵਾਲਾ ਨਹੀਂ ਹੈ, ਅਕਾਲ ਹੈ।

ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ॥ (ਧਨਾਸਰੀ ਮ:੧, ਪੰਨਾ ੬੬੦)


ਵਿਆਪਕ, ਸਰਬੰਗ, ਸੰਪੂਰਣ, ਅਮੁਲ:

ਬੇਅੰਤ ਪ੍ਰਭੂ ਨੇ ਅਪਣੀ ਸ਼ਕਤੀ ਸਾਰਿਆਂ ਅੰਦਰ ਟਿਕਾਈ ਹੋਈ ਹੈ।ਉਹ ਖੁਦ ਨਿਰਲੇਪ, ਅੰਤਰਹਿਤ ਅਤੇ ਬੇਮਿਸਾਲ ਹੈ।ਕੁਦਰਤ ਨੂੰ ਰਚ ਰਚ ਕੇ ਪਰਮਤਾਮਾ ਖੁਦ ੳਸ ਨੂੰ ਵੇਖਦਾ ਹੈ ।ਅਪਣੀ ਗੁਪਤ ਸ਼ਕਤੀ ਤੋਂ ਉਸ ਨੇ ਰੂਹਾ ਪੈਦਾ ਕੀਤੀਆ ਹਨ।ਅਪਣੇ ਨਿਰਗੁਣ ਰੂਪ ਵਿਚ ਉਸ ਨੇ ਹਵਾ ਤੇ ਜਲ ਰਚੇ ਹਨ।ਸੰਸਾਰ ਨੂੰ ਪੈਦਾ ਕਰਕੇ ਉਸ ਨੇ ਮਨ ਨੂੰ ਸਰੀਰ ਦੇ ਕਿਲੇ ਦਾ ਬਾਦਸ਼ਾਹ ਨਿਯਤ ਕੀਤਾ ਹੈ।ਅੱਗ, ਜਲ ਅਤੇ ਜੀਵਾਂ ਅੰਦਰ ਉਸ ਦੀ ਜੋਤ ਹੈ, ਨੂਰ ਹੈ। ਹਰ ਨਿਰਗੁਣ ਜੀਵ ਅੰਦਰ ਵਾਹਿਗੁਰੂ ਦੀ ਜੋਤ ਵੀ ਹੈ ਤੇ ਸ਼ਕਤੀ ਵੀ।(ਮਾਰੂ ਮਹਲਾ ੧, ਪੰਨਾ ੧੦੩੬)
ਸੁੰਨ ਕਲਾ ਅਪਰੰਪਰਿ ਧਾਰੀ ॥ ਆਪਿ ਨਿਰਾਲਮੁ ਅਪਰ ਅਪਾਰੀ ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥ ੧ ॥ ਪਉਣੁ ਪਾਣੀ ਸੁੰਨੈ ਤੇ ਸਾਜੇ ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥ ੨ ॥

ਸੰਸਾਰ ਨੂੰ ਅਪਣੇ ਆਪ ਰਚ ਕੇ, ਖੁਦ-ਬ-ਖੁਦ ਰਚਕੇ ਵਾਹਿਗੁਰੂ ਆਪ ਨਿਰਲੇਪ ਰਹਿੰਦਾ ਹੈ।ਦਿਆਲੂ ਪਰਮਾਤਮਾ ਨੇ ਅਪਣਾ ਸੱਚਾ ਟਿਕਾਣਾ ਸਾਰੀ ਰਚਨਾ ਨੂੰ ਹੀ ਬਣਾ ਲਿਆ ਤੇ ਇਸ ਤਰ੍ਹਾਂ ਨਿਰਗੁਣ ਤੋਂ ਸਰਗੁਣ ਬਣ ਗਿਆ।ਹਵਾ, ਅੱਗ ਤੇ ਜਲ ਨੂੰ ਇਕੱਠੇ ਬੰਨ੍ਹ ਕੇ ਉਸ ਨੇ ਸੰਸਾਰੀ ਜੀਵਾਂ ਨੂੰ ਕਿਲੇ੍ਹ ਰੂਪੀ ਦੇਹਾਂ ਵਿਚ ਰਚਿਆ ਹੈ ਤੇ ਇਸ ਦੇ ਨੌਂ ਦਰਵਾਜੇ ਲਾਏ ਹਨ (ਦੋ ਅੱਖਾਂ, ਦੋ ਕੰਨ, ਦੋ ਨਾਸਾਂ, ਮੁਖ, ਗੁਦਾ ਤੇ ਮੂਤਰਾਸ਼ੇ) ਤੇ ਦਸਵਾਂ ਦੁਆਰ (ਮਸਤਕ-ਤ੍ਰਿਕੁਟੀ ਰਾਹੀਂ) ਅਦ੍ਰਿਸ਼ਟ ਰਖਿਆ ਜਿਸ ਰਾਹੀਂੇ ਨਾਬਿਆਨੇ ਜਾ ਸਕਣ ਵਾਲੇ ਬੇਅੰਤ ਪਰਮਾਤਮਾ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਜੋ ਪ੍ਰਭੂ ਨੂੰ ਜਾਣ ਜਾਂਦੇ ਹਨ ਉਨ੍ਹਾਂ ਨੂੰ ਸਤ ਸਮੁੰਦਰ ਵਾਹਿਗੁਰੂ ਦੇ ਨਾਮ ਦੇ ਜਲ ਨਾਲ ਭਰੇ ਮਿਲਦੇ ਹਨ ਤੇ ਉਨ੍ਹਾਂ ਨੂੰ ਮਾਇਆ ਰਾਹੀਂ ਪੈਦਾ ਕੀਤੀ ਕੋਈ ਮਲੀਨਤਾ ਨਹੀਂ ਲਗਦੀ।

ਆਪੇ ਆਪੁ ਉਪਾਇ ਨਿਰਾਲਾ॥ ਸਾਚਾ ਥਾਨੁ ਕੀਓ ਦਇਆਲਾ॥ ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ ॥ ੧ ॥ ਨਉ ਘਰੁ ਥਾਪੇ ਥਾਪਣਹਾਰੈ ॥ ਦਸਵੈ ਵਾਸਾ ਅਲਖ ਅਪਾਰੈ ॥ ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥ ੨ ॥ (ਮਾਰੂ ਮਹਲਾ ੧, ਪੰਨਾ ੧੦੩੬)

ਸੂਰਜ, ਚੰਦ ਤੇ ਸਾਰੇ ਤਾਰੇ ਰੂਪੀ ਦੀਪਕਾਂ ਵਿਚ ਰੋਸ਼ਨੀ ਵਾਹਿਗੁਰੂ ਦੀ ਹੀ ਹੈ।ਉਨ੍ਹਾਂ ਸਭ ਨੂੰ ਰਚ ਕੇ ਉਹ ਅਪਣੀ ਅਚਰਜ ਰਚਨਾ ਦੇ ਰੰਗਾਂ ਦੀ ਵਡਿਆਈ/ਪ੍ਰਭੁਸਤਾ ਨੂੰ ਤਕਦਾ ਹੈਂ।ਜੋਤ-ਸਰੂਪ ਪਰਮਾਤਮਾਂ ਤੂੰ ਸਭ ਲਈ ਸਦਾ ਸੁਖ ਦੀਆਂ ਦਾਤਾਂ ਹੀ ਦਿੰਦਾ ਹੈਂ ।
ਉਸ ਸਚੇ ਸਾਈਂ ਨੂੰ ਮਿਲ ਕੇ ਹੀ ਇਨਸਾਨ ਸੋਭਾ ਪਾਉਂਦਾ ਹਂੈ।ਜੀਵ ਦੀ ਦੇਹੀ ਦੇ ਕਿਲੇ ਅੰਦਰ ਬਜ਼ਾਰ ਤੇ ਦੁਕਾਨਾਂ ਹਨ ਜਿਥੇ ਵਣਜ ਤੇ ਵਪਾਰ ਹੁੰਦਾ ਹੈ।ਵਾਹਿਗੁਰੂ ਸੱਚਾ ਸੁਦਾਗਰ ਹਮੇਸ਼ਾ ਖਰੇ ਵਟਿਆਂ ਸੱਚ-ਕੱਚ ਪੂਰਾ ਤੋਲਦਾ ਹੈ। ਵਾਹਿਗੁਰੂ ਆਪ ਹੀ ਰਤਨਾਂ ਉਪਰ ਵਿਸਾਹ ਕਰਕੇ ਯਕੀਨ ਕਰਕੇ ਖਰੀਦਦਾ ਹੈ ਭਾਵ ਜੋ ਨਾਮ ਨਾਲ ਜੁੜਕੇ ਰਤਨ ਬਣ ਜਾਂਦੇ ਹਨ ਉਨ੍ਹਾਂ ਨੀੰ ਅਪਣਾ ਲੈਂਦਾ ਹੈ

ਰਵਿ ਸਸਿ ਦੀਪਕ ਜੋਤਿ ਸਬਾਈ॥ ਆਪੇ ਕਰਿ ਵੇਖੈ ਵਡਿਆਈ ॥ ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ ॥ ੩ ॥ ਗੜ ਮਹਿ ਹਾਟ ਪਟਣ ਵਾਪਾਰਾ ॥ ਪੂਰੈ ਤੋਲਿ ਤੋਲੈ ਵਣਜਾਰਾ ॥ ਆਪੇ ਰਤਨੁ ਵਿਸਾਹੇ ਲੇਵੈ ਆਪੇ ਕੀਮਤਿ ਪਾਇਦਾ ॥ ੪ ॥ (ਮਾਰੂ ਮਹਲਾ ੧, ਪੰਨਾ ੧੦੩੬)

ਸਾਰੀ ਰਚਨਾ ਸਾਜ ਕੇ ਉਸਨੇ ਅਪਣਾ ਨਾਮ ਵੀ ਦੇ ਦਿਤਾ।ਫਿਰ ਉਸਨੇ ਕੁਦਰਤ ਸਾਜੀ ਤੇ ਉਸ ਵਿਚ ਚਾਅ ਨਾਲ ਆਸਣ ਲਾ ਕੇ ਬਹਿ ਗਿਆਂ ਭਾਵ ਕਿ ਉਹ ਅਪਣੀ ਰਚਨਾ ਵਿਚ ਹੀ ਰਚ ਗਿਆ।ਕਰਨ ਵਾਲਾ ਤੇ ਸਭ ਕੁਝ ਦੇਣ ਵਾਲਾ ਪਰਮਾਤਮਾ ਆਪ ਹੀ ਹੈ, ਸਾਰਾ ਪਸਾਰਾ ਉਸੇ ਦਾ ਹੀ ਕੀਤਾ ਹੋਇਆ ਹੈ।ਉਹ ਹਰ ਇਕ ਬਾਰੇ ਜਾਣਦਾ ਹੈ ਤੇ ਜਿਸਨੂੰ ਚਾਹੁੰਦਾ ਹੈ ਕਹਿ ਕੇ ਜਿੰਦ ਕਢ ਲੈਂਦਾ ਹੈ। ਉਸ ਨੇ ਦੁਨੀਆਂ ਵਿਚ ਹਰ ਦਿਲ ਵਿਚ ਆਸਣ ਲਾਇਆ ਹੋਇਆ ਹੈ ਤੇ ਚਾਅ ਨਾਲ ਬੈਠਾ ਹੋਇਆ ਹੈ:

ਆਪੀਨੑੈ ਆਪੁ ਸਾਜਿਓ ਆਪੀਨੑੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ ਕਰਿ ਆਸਣੁ ਡਿਠੋ ਚਾਉ ॥ ੧ ॥ ਸਲੋਕੁ ਮਃ ੧, ਪੰਨਾ ੪੬੩)

ਹੁਕਮ:

ਉਸ ਦੇ ਹੁਕਮ ਵਿਚ ਸਾਰਾ ਜਗਤ ਹੈ ਉਸ ਦੇ ਹੁਕਮੋਂ ਬਾਹਰਾ ਕੋਈ ਨਹੀਂ:

ਹੁਕਮੇ ਅੰਦਰਿ ਸਭ ਕੋ ਬਾਹਰਿ ਹੁਕਮਿ ਨ ਕੋਇ॥

ਉਹ ਲੋੜ ਅਨੁਸਾਰ ਜਗਤ ਨੂੰ ਢਾਉਂਦਾ ਤੇ ਉਸਾਰਦਾ ਰਹਿੰਦਾ ਹੈ ਤੇ ਜਿਸ ਨੂੰ ਚਾਹੇ ਅਪਣੇ ਵਿਚ ਸਮਾ ਲੈਂਦਾ ਹੈ। ਜੋ ਵੀ ਕੁਝ ਵਰਤ ਰਿਹਾ ਹੈ ਉਸ ਦੇ ਭਾਣੇ ਵਿਚ ਹੀ ਵਰਤ ਰਿਹਾ ਹੈ ਸਭ ਉਸ ਦੀ ਇਛਾ ਅਨੁਸਾਰ ਹੀ ਹੋ ਰਿਹਾ ਹੈ:

ਢਾਹਿ ਉਸਾਰੇ ਹੁਕਮਿ ਸਮਾਵੈ॥ ਹੁਕਮੋ ਵਰਤੈ ਜੋ ਤਿਸ ਭਾਵੈ॥ (ਆਸਾ ਮ: ੧, ਪੰਨਾ ੪੧੪)

ਉਹ ਕਰਮ ਤੇ ਨਿਯਮ ਦਾ ਮਾਲਕ ਹੈ ਤੇ ਅੰਦਰਲਾ ਕੰਟ੍ਰੋਲਰ ਹੈ।ਉਹ ਹੀ ਹੁੰਦਾ ਹੈ ਜੋ ਉਹ ਆਪ ਕਰਾਉਂਦਾ ਹੈ।ਉਹ ਜਿਸ ਨੂੰ ਜਿਸ ਥਾਂ ਰਖਦਾ ਹੈ ਉਹ ਹੀ ਸਹੀ ਥਾਂ ਹੈ ਉਸ ਜੀਵ ਲਈ।

ਸੋਈ ਕਰਣਾ ਜਿ ਆਪਿ ਕਰਾਏ ॥ ਜਿਥੈ ਰਖੈ ਸਾ ਭਲੀ ਜਾਏ ॥ (ਮਾਝ ਮਹਲਾ ੫, ਪੰਨਾ ੧੦੮)

ਉਹ ਹੀ ਸਭ ਤੋਂ ਸਿਆਣਾ ਹੈ ਸਭ ਤੋਂ ਪਤਵੰਤਾ ਹੈ ਜਿਸ ਨੂੰ ਉਸ ਦਾ ਹੁਕਮ ਮਿਠਾ ਲਗਦਾ ਹੈ।

ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥ ੧ ॥ (ਮਾਝ ਮਹਲਾ ੫, ਪੰਨਾ ੧੦੮)

ਸੰਜੋਗ-ਵਿਯੋਗ, ਮਿਲਣਾ ਵਿਛੁੜਣਾ ਸਾਰੀ ਸ਼੍ਰਿਸ਼ਟੀ ਦਾ ਮੂਲ ਹੈ ਜੋ ਜੰਮਦਾ ਹੈ ਸੋ ਮਰਨਾ ਨਿਸ਼ਚਿਤ ਹੈ।ਪਰਮਾਤਮਾ ਨੇ ਅਪਣੇ ਹੁਕਮ ਨਾਲ ਸ਼੍ਰਿਟੀ ਸਾਜੀ ਹੈ । ਹੁਕਮ ਹੁੰਦਾ ਹੈ ਤਾਂ ਜੀਵ ਉਸਦੀ ਜੋਤ ਵਿਚ ਜਾ ਮਿਲਦਾ ਹੈ।ਜੋਤੀ ਦਾ ਨੂਰ ਸਤਿਗੁਰੂ ਵਲੋਂ ਮਿਲੇ ਸ਼ਬਦ ਰਾਹੀਂ ਹੀ ਦਿਸਦਾ ਹੈ।

ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥ ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥ ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ (ਮ:੩, ਪੰਨਾ ੫੦੯)

ਉਸ ਨੇ ਸਾਰਾ ਵਿਸ਼ਵ ਇਕ ਧਾਗੇ ਵਿਚ ਪਰੋਇਆ ਹੋਇਆ ਹੈ।ਜਿਸ ਨੂੰ ਉਹ ਅਪਣੇ ਚਰਨੀ ਲਾਉਂਦੇ ਹੈ ਉਹ ਹੀ ਉਸ ਦੀ ਭਗਤੀ ਵਿਚ ਜੁੜਦਾ ਹੈ ਉਸ ਦੇ ਚਰਨੀਂ ਲਗਦਾ ਹੈ।ਜਿਸ ਦਾ ਅੰਦਰਲਾ ਜਾਗ ਪਿਆ ਜਿਸ ਨੇ ਆਪਾ ਪਛਾਣ ਲਿਆ ਉਨ੍ਹਾਂ ਸੰਤਾਂ ਦੇ ਬਲਿਹਾਰੀ ਜਿਨ੍ਹਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੁੰ ਮਿਟਾ ਦਿਤਾ ਹੈ। ਪਰਮਾਤਮਾ ਨਿਰਵੈਰ ਹੈ ਤੇ ਉਸਦੇ ਸੰਤ ਨਿਰਮਲ ਜਿਨ੍ਹਾ ਦੇ ਦਰਸ਼ਨ ਕੀਤਿਆਂ ਅੰਦਰ ਦੀ ਸਾਰੀ ਦੁਬਿਧਾ ਖਤਮ ਹੋ ਜਾਂਦੀ ਹੈ ਗੁਰੂ ਜੀ ਫੁਰਮਾਉਂਦੇ ਹਨ ਕਿ ਪਰਮਾਤਮਾ ਦਾ ਨਾਮ ਦਿਆ ਧਿਆ ਕੇ ਜੀਣ ਨਾਲ ਸਾਰਾ ਭਰਮ ਤੇ ਡਰ ਮਿਟ ਜਾਂਦਾ ਹੈ।

ਸਭ ਪਰੋਈ ਇਕਤੁ ਧਾਗੈ ॥ ਜਿਸੁ ਲਾਇ ਲਏ ਸੋ ਚਰਣੀ ਲਾਗੈ ॥ ਊਰਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥ ੨ ॥ ਤੇਰੀ ਮਹਿਮਾ ਤੂੰਹੈ ਜਾਣਹਿ ॥ ਅਪਣਾ ਆਪੁ ਤੂੰ ਆਪਿ ਪਛਾਣਹਿ ॥ ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁੁ ਲੋਭੁ ਪੀਠਾ ਜੀਉ ॥ ੩ ॥ ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥ ਜਿਨ ਦੇਖੇ ਸਭ ਉਤਰਹਿ ਕਲਮਲ ॥ ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥ ੪ ॥ ੪੨ ॥ ੪੯ ॥ ॥ (ਮਾਝ ਮਹਲਾ ੫, ਪੰਨਾ ੧੦੮)
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

]This is a shabad mentioned by respected member Gyani ji a few times so I was keen to explore further. I have given the shabad and literal word meanings. Please have a go at putting these together...

SPN on Facebook

...
Top