• Welcome to all New Sikh Philosophy Network Forums!
    Explore Sikh Sikhi Sikhism...
    Sign up Log in

Gurmat Gian Group

Sep 4, 2005
266
236
Punjab, India
Jap Man Har Har Nam Nit Dhiaae … Raag Bairari – ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ … ਰਾਗ ਬੈਰਾੜੀ


Sung in Raag Bairari

http://gurmatgiangroup.com/2011/10/11/jap-man-har-har-nam-nit-dhiaae-raag-bairari/

jap-man-har-har-nam-nit-gur.jpg


http://gurmatgiangroup.com/2011/10/11/jap-man-har-har-nam-nit-dhiaae-raag-bairari/

 
Sep 4, 2005
266
236
Punjab, India
Sep 4, 2005
266
236
Punjab, India
Besides Sudh Raag Gauri, there are 11 more Gauri forms in Sri Guru Granth Sahib ji. These are: Gauri Bairagan, Gauri Guaraeree , Gauri Chaetee, Gauri Poorbi, , Gauri Deepki, Gauri Poorbi Deepki, Gauri Bhi Sorath Bi, Gauri Malwa, Gauri Maajh, Gauri Mala, Gauri Dakhnee.

Guru Sahibs created these forms by combining Raag Gauri with other raags. These forms of Raag Gauri are not present in Hindustani Classical Sangeet.

In this Album ‘ Gauri Sagar ‘ there are 15 Shabads. 3 Shabads in Sudh Gauri and 11 Shabads in other forms of Gauri. Gauri Bairagan has 2 Shabads.

A Shabad “ Tum Gaavoh Maerae Nirbhao Kaa Sohila ” is mentioned in Sri Guru Granth Sahib Ji at two places Ang 12 & Ang 157 with minor differences, under different Raags: Gauri Deepki & Gauri Poorbi Deepki. Likewise these shabads have been sung in this album twice in different raags.
 

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
BOTH sites LOAD VERY VERY SLOW....gave up after 3 tries....and I have a Very Broadband line of 5MB speed fibre optic gateway...every other site loads and runs very fast..but not this..please check.
 
Sep 4, 2005
266
236
Punjab, India
Thanks Gyani Jarnail Singh ji for your message.
From my side the Gurmat Gian Blog loads well,but the video loads with interruptions.

Kindly try this link directly:
<iframe width="560" height="315" src="http://www.youtube.com/embed/fMnmfhfnMUo" frameborder="0" allowfullscreen></iframe>

http://youtu.be/fMnmfhfnMUo

Do inform if it runs. Do try the blog site after sometime.
Thanks again.
 
Last edited by a moderator:

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
Manbir veer ji..the U tube loads perfectly as do all the other U-Tubes...running at high speed with no lag at all....the Blog site is also OK. Maybe the other main sites bandwidth is weak.
Thanks Jios.
Js
 
Sep 4, 2005
266
236
Punjab, India
Punjabi Tribune dated 5th June, 2012

dnk_ogo.jpg
Bibi-Gurpreet-Kaur-Keerat-Kaur-1.jpg
ਕੀਰਤਨੀ ਸਿੱਖ ਬੀਬੀਆਂ-34
Posted On June - 5 - 2012
ਭਾਈ ਨਿਰਮਲ ਸਿੰਘ ਖ਼ਾਲਸਾ

ਭਾਵੇਂ ਗੁਰਮਤਿ ਸੰਗੀਤ ਦੇ ਅਮੁੱਕ ਵਹਿਣ ਦੇ ਆਸ਼ਕਾਂ ਦੀ ਕਤਾਰ ਦਿਨੋਂ-ਦਿਨ ਛੋਟੀ ਹੋ ਰਹੀ ਜਾਪਦੀ ਏ, ਪਰ ਇਸ ਦੇ ਵਿਪਰੀਤ ਕੁਝ ਕੁ ਵਿਲੱਖਣ ਕਿਸਮ ਦੀਆਂ ਸ਼ਖਸੀਅਤਾਂ ਕੁਝ ਵੱਖਰਾ ਤੇ ਹੱਟ ਕੇ ਵੀ ਕਰਨਾ ਲੋਚਦੀਆਂ ਨੇ। ਮਸਲਨ, ਗੁਰਮਤਿ ਸੰਗੀਤ ਦੇ ਧੁਰ ਅੰਦਰਲੇ ਇਲਾਹੀ ਫੁਰਮਾਨਾਂ ਦੀ ਗੁਰੂ ਹੁਕਮਾਂ ਦੁਆਰਾ ਅਕੀਦਤ ਅਤੇ ਤਾਮੀਲ ਕਰਨੀ। ਕਿਉਂਕਿ ਕੀਰਤਨ ਨਿਰਮੋਲਕ ਹੀਰਾ ਅਨੰਦ ਗੁਣੀ ਗਹੀਰਾ ਦੀ ਪੂਰਤੀ ਤੱਦ ਹੀ ਹੁੰਦੀ ਹੈ ਜੇਕਰ ਹੰਸਾਂ ਹੀਰਾ ਮੋਤੀ ਚੁਗਣਾ ਦੇ ਆਦਰਸ਼ ਨੂੰ ਕਾਇਮ ਰੱਖਿਆ ਜਾਵੇ। ਉਂਜ ਇਕ ਚੰਗਾ ਰਾਗੀ/ਕੀਰਤਨੀਆਂ/ ਤੇ ਵਕਤਾ ਤੱਦ ਹੀ ਗੁਰੂ ਅਸੀਸ ਦਾ ਪਾਤਰ ਅਖਵਾਉਂਦੈ, ਜੇਕਰ ਇੰਨ-ਬਿੰਨ ਗੁਰੂ ਸਾਹਿਬਾਨ ਦੇ ਉਦੇਸ਼ ਮੁਤਾਬਕ ਹੀ ਕੀਰਤੀ ਸੁਣੇ ਤੇ ਕਰੇ ਤੇ ਫਿਰ ਦੇਖੋ ਸਤਿਗੁਰਾਂ ਦੀਆਂ ਸਦ ਖੁਸ਼ੀਆਂ ਤੇ ਮਿਹਰਾਂ ਦੀਆਂ ਮੋਹਲੇਧਾਰੀ ਬਰਸਾਤਾਂ ਦੀ ਰਹਿਮਤ ਕਿੰਜ ਵਰਸਦੀ ਏ। ਸਤਿਗੁਰੂ ਬਾਬਾ ਨਾਨਕ ਜੀ ਨੇ ਆਪਣੀ ਜ਼ਿੰਦਗੀ ਦੇ ਚਾਲੀ ਹਜ਼ਾਰ ਮੀਲਾਂ ਦੇ ਸਫ਼ਰ ਦੌਰਾਨ ਬਾਈਆਂ ਵਰ੍ਹਿਆਂ ’ਚ ਚੌਹਾਂ ਉਦਾਸੀਆਂ ਫੇਰੀਆਂ ਸਮੇਂ ਇਸੇ ਹੀ ਗੁਰਮਤਿ ਸੰਗੀਤ ਦੀ ਢਾਲ ਦੀ ਬਦੌਲਤ ਉਸ ਸਰਬ ਸਾਂਝੇ ਪਰਵਦਗਾਰ ਦੀ ਸ਼ਬਦ ਦੁਆਰਾ ਸਿਫਤ ਸਲਾਹ ਕਰਦਿਆਂ ਹੋਇਆਂ ਜਗਤ ਜਲੰਦੇ ਨੂੰ ਤਾਰਨ ਹਿੱਤ ਸਾਂਝੀਵਾਲਤਾ ਦਾ ਡੰਕਾ ਵਜਾਇਆ ਅਤੇ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਵੱਡੇਰਿਆਂ ਦੇ ਪਦ-ਚਿੰਨ੍ਹਾਂ ’ਤੇ ਟੁਰਦਿਆਂ ਹੋਇਆਂ ਆਪਣੇ ਪ੍ਰਾਣਾਂ ਤੋਂ ਪਿਆਰਿਆਂ ਸਿੱਖਾਂ, ਕੀਰਤਨੀਆਂ, ਰਾਗੀਆਂ ਤੇ ਰਬਾਬੀਆਂ ਨੂੰ ਉਪਰੋਕਤ ਨਕਸ਼ੇ ਕਦਮਾਂ ’ਤੇ ਚਲਣ ਲਈ ਪ੍ਰੇਰਿਆ ਅਤੇ ਅਜੇਹਾ ਹੋਇਆ ਵੀ ਹੁੰਦਾ ਰਿਹਾ ਤੇ ਹੁੰਦਾ ਰਵ੍ਹੇਗਾ, ਇਹ ਮੇਰਾ ਯਕੀਨ ਤੇ ਗੁਰੂ ਉਪਰ ਅਕੀਦਾ ਏ। ਬੇਸ਼ੱਕ 7-8 ਦਹਾਕਿਆਂ ਤੋਂ ਗੁਰਮਤਿ ਸੰਗੀਤ ਸ਼ੈਲੀ ਵਿਚ ਖੜੋਤ ਜ਼ਰੂਰ ਆਈ ਏ, ਪ੍ਰੰਤੂ ਕਿਸੇ ਵੀ ਚੀਜ਼ ਦਾ ਬੀਜ਼ ਨਾਸ਼ ਨਹੀਂ ਜੇ ਹੁੰਦਾ। ਟਾਵੇਂ-ਟਾਵੇਂ ਚਿਰਾਗਾਂ ਦੀ ਲੋਅ ਮੱਧਮ ਜ਼ਰੂਰ ਹੋਈ ਏ, ਪਰ ਤੇਲ ਅਜੇ ਬਾਕੀ ਏ। ਇਹ ਵੀ ਸੱਚ ਏ ਕਿ ਚਿਰਾਗਾਂ ’ਚ ਤੇਲ ਪਾਉਣ ਵਾਲਿਆਂ ਤੇਲੀਆਂ ਦੀ ਬਹੁਤ ਕਮੀ ਏਂ, ਪਰ ਫਿਰ ਵੀ ਜੌਹਰੀ ਅਜੇ ਖ਼ਤਮ ਨਹੀਂ ਹੋਏ। ਇਹ ਹੀ ਕਾਰਨ ਹੈ ਕਿ ਅਜਿਹੀਆਂ ਰੱਬੀ ਸਰੋਤਿਆਂ ਦੀ ਬਦੌਲਤ ਕਿਧਰੇ ਨਾ ਕਿਧਰੇ ਗੁਰਮਤਿ ਸੰਗੀਤ ਦੀ ਰੂਹਾਨੀ ਪੱਗਡੰਡੀ ਦੇ ਮੁਸਾਫਿਰ ਲੱਭ ਈ ਪੈਂਦੇ ਨੇ।
ਅਜੇਹਾ ਹੀ ਗੁਰਮਤਿ ਸੰਗੀਤ ਦੇ ਅਣਥੱਕ ਮੁਸਾਫਿਰਾਂ ’ਚੋਂ ਬੀਬਾ ਗੁਰਪ੍ਰੀਤ ਕੌਰ ਤੇ ਕੀਰਤ ਕੌਰ ਵੀ ਇਕ ਨੇ। ਬੀਬਾ ਗੁਰਪ੍ਰੀਤ ਕੌਰ ਦਾ ਜਨਮ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ (ਪੰਜਾਬ) ਵਿਖੇ ਮਾਤਾ ਪੁਸ਼ਪਿੰਦਰ ਕੌਰ ਦੀ ਕੁੱਖੋਂ ਸੰਨ 1962 ’ਚ ਬ੍ਰਗੇਡੀਅਰ ਡਾਕਟਰ ਹਰਮਿੰਦਰ ਸਿੰਘ ਦੇ ਘਰ ਹੋਇਆ। ਬਾਲੜੀ ਗੁਰਪ੍ਰੀਤ ਕੌਰ ਦੇ ਪਿਤਾ ਜੀ ਭਾਵੇਂ ਭਾਰਤੀ ਫੌਜ ਵਿਚ ਬਤੌਰ ਬ੍ਰੇਗੀਡਅਰ ਦੇ ਅਹੁਦੇ ’ਤੇ ਡੈਂਟਲ ਸਰਜਨ ਸਨ, ਪਰ ਆਪ ਜੀ ਸੰਗੀਤ ਵਿਦਿਆ ਵਿਚ ਅਤਿ ਮਾਹਿਰ ਸਨ ਅਤੇ ਰਾਗਾਂ ਦੇ ਆਧਾਰ ਗੁਰਬਾਣੀ ਕੀਰਤਨ ਕਰਦੇ ਸਨ। ਇਸੇ ਹੀ ਸ਼ੌਕਤ ਤਹਿਤ ਆਪ ਦੇ ਪਿਤਾ ਸ੍ਰੀ ਨੇ ਆਪਣੀਆਂ ਦੋਹਾਂ ਹੀ ਬੱਚੀਆਂ ਗੁਰਪ੍ਰੀਤ ਕੌਰ ਅਤੇ ਸੁਮਨਇੰਦਰ ਕੌਰ ਨੂੰ ਬਚਪਨ ਤੋਂ ਹੀ ਗੁਰਬਾਣੀ ਕੀਰਤਨ ਅਤੇ ਸੰਗੀਤ ਵਿਦਿਆ ਦੀ ਤਾਲੀਮ ਦੇਣੀ ਸ਼ੁਰੂ ਕਰ ਦਿਤੀ। ਉÎੰਜ ਗੁਰਬਾਣੀ ਕੀਰਤਨ ਦਾ ਸ਼ੌਕ ਗੁਰਪ੍ਰੀਤ ਕੌਰ ਦੇ ਚਾਚਾ ਜੀ ਤੇ ਭੂਆ ਜੀ ਨੂੰ ਵੀ ਸੀ। ਗੁਰਪ੍ਰੀਤ ਕੌਰ ਦੀ ਇਕ ਭੂਆ ਅਜੀਤ ਕੌਰ ਗੌਰਮਿੰਟ ਕਾਲਜ ਫਾਰ ਵਿਮੈਨ ਲੁਧਿਆਣਾ ਦੇ ਸੰਗੀਤ ਵਿਭਾਗ ਦੇ ਮੁੱਖੀ ਰਹੇ ਹਨ। ਗੁਰਪ੍ਰੀਤ ਕੌਰ ਦੇ ਪਹਿਲੇ ਸੰਗੀਤ ਉਸਤਾਦ ਆਪ ਦੇ ਪਿਤਾ ਬ੍ਰਗੇਡੀਅਰ ਹਰਮਿੰਦਰ ਸਿੰਘ ਈ ਨੇ। ਕਾਲਜ ਦੀ ਪੜ੍ਹਾਈ ਲਿਖਾਈ ਸਮੇਂ ਆਪ ਦੇ ਸੰਗੀਤ ਉਸਤਾਦ ਪੰਡਿਤ ਸ਼ਰਮਾ ਸਨ।

ਗੁਰਪ੍ਰੀਤ ਕੌਰ ਨੇ ਸੰਗੀਤ ਦੀ ਗਰੈਜੂਏਸ਼ਨ ਗੌਰਮਿੰਟ ਕਾਲਜ ਫਾਰ ਵੂਮੈਨ ਚੰਡੀਗੜ੍ਹ (ਪੰਜਾਬ) ਤੋਂ ਕੀਤੀ। ਗੁਰਪ੍ਰੀਤ ਕੌਰ ਦਾ ਸਮੁੱਚਾ ਪਰਿਵਾਰ, ਪਤੀ ਦੇਵ ਡਾਕਟਰ ਮਨਬੀਰ ਸਿੰਘ, ਤਿੰਨੋਂ ਬੱਚੇ ਬੇਟੀ ਕੀਰਤ ਕੌਰ, ਡਾਕਟਰ ਗੁਰਕੀਰਤ ਸਿੰਘ, ਡਾਕਟਰ ਜਸਕੀਰਤ ਸਿੰਘ ਸਭ ਇਤਿਹਾਸਿਕ ਨਗਰੀ ਰਾਇਕੋਟ (ਲੁਧਿਆਣਾ) ਵਿਖੇ ਨਿਵਾਸ ਕਰਦੇ ਨੇ। ਭਾਵੇਂ ਆਪ ਦੀ ਹੋਣਹਾਰ ਬੱਚੀ ਕੀਰਤ ਕੌਰ ਕੰਪਿਊਟਰ ਇੰਜ਼ੀਨੀਅਰ ਹੈ ਅਤੇ ਸ਼ਾਦੀ ਤੋਂ ਬਾਅਦ ਅੱਜਕੱਲ ਆਪਣੇ ਪਰਿਵਾਰ ਸਮੇਤ ਅਟਲਾਂਟਾ (ਅਮਰੀਕਾ) ਵਿਖੇ ਵੱਸ ਗਈ ਏ ਪਰ ਗੁਰਮਤਿ ਸੰਗੀਤ ਦੀ ਦਾਤ ਕੀਰਤਨ ਤੋਂ ਆਪ ਜੁਦਾ ਨਹੀਂ ਹੋਈ ਅਤੇ ਬਹੁਤ ਹੀ ਤਨਦੇਹੀ ਤੇ ਇਮਾਨਦਾਰੀ ਨਾਲ ਆਪਣੇ ਧੁਰੇ ਨਾਲ ਜੁੜੀ ਹੋਈ ਹੈ। ਇਥੇ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ ਕਿ ਕੀਰਤ ਕੌਰ ਗੁਰਪ੍ਰੀਤ ਕੌਰ ਦੀ ਲਾਡਲੀ, ਚਹੇਤੀ ਤੇ ਸੁਰੀਲੀ ਧੀ ਤਾਂ ਹੈ ਹੀ ਪਰ ਕੀਰਤ ਕੌਰ ਆਪਣੀ ਮਾਤਾ ਨਾਲ ਬਰਾਬਰ ਦਾ ਸਾਥ ਨਿਭਾਉਂਦੀ ਹੋਈ ਗੁਰਮਤਿ ਸੰਗੀਤ ਦੀ ਬਾ-ਕਮਾਲ ਪੇਸ਼ਕਾਰੀ ਕਰਦੀ ਹੋਈ ਦਿਖਾਈ ਦੇਂਦੀ ਹੈ। ਸ਼ਾਦੀ (ਵਿਆਹ) ਤੋਂ ਪਹਿਲਾਂ ਦੇਸ਼ ਪੰਜਾਬ ਅੰਦਰ ਅਤੇ ਅੱਜਕੱਲ ਵਤਨਾਂ ਤੋਂ ਦੂਰ ਅਮਰੀਕਾ ਵਿਖੇ ਵੀ ਗੁਰੂਆਂ ਦੀ ਅਨਮੋਲ ਵਿਰਾਸਤ ਕੀਰਤਨ ਨੂੰ ਸਾਂਭੀ ਬੈਠੀ ਏ।
ਕੀਰਤ ਕੌਰ ਦੀ ਆਵਾਜ਼ ’ਚ ਝਨਾਅ ਜਿਹੀ ਰਵਾਨਗੀ ਤੇ ਮਾਖਿਉਂ ਵਰਗੀ ਮਿਠਾਸ ਏ ਅਤੇ ਆਪ ਦੀ ਖੂਬਸੂਰਤ ਮਖ਼ਮਲੀ ਸਦਾਅ (ਆਵਾਜ਼) ’ਚ ਉਹ ਤਮਾਮ ਵੰਨਗੀਆਂ ਮੌਜੂਦ ਨੇ ਜਿਹੜੀਆਂ ਕਿ ਇਕ ਗੁਰਮਤਿ ਸੰਗੀਤ ’ਚ ਪਰਪੱਕ ਗ਼ੁਲੂਕਾਰ ’ਚ ਹੋਣੀਆਂ ਲੋੜੀਂਦੀਆਂ ਨੇ। ਅੱਜਕੱਲ ਅਮਰੀਕਾ ਸਥਿੱਤ ਜਾਰਜੀਆ ਸਟੇਟ ਦੇ ਪ੍ਰਸਿੱਧ ਸ਼ਹਿਰ ਅਟਲਾਂਟਾ ਵਿਖੇ ਗੁਰਦੁਆਰਾ ਸਟੋਨ ਮਾਊਂਟੇਨ ਵਿਖੇ ਅਕਸਰ ਈ ਕੀਰਤ ਕੌਰ ਗੁਰਬਾਣੀ ਕੀਰਤਨ ਦੀਆਂ ਜੱਨਤੀ (ਸਵਰਗੀ) ਛਹਿਬਰਾਂ ਦੁਆਰਾ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਸੀਤਲਤਾ ਪ੍ਰਦਾਨ ਕਰਦੀ ਹੋਈ ਸੇਵਾ ’ਚ ਮਸਰੂਫ਼ ਏ। ਔਰ ਇਹਨਾਂ ਸਭਨਾਂ ਗੁਣਾਂ ਦੀ ਪ੍ਰਾਪਤੀ ਆਪ ਨੂੰ ਆਪਣੀ ਸ਼ੀਰੀ ਮਾਤਾ ਗੁਰਪ੍ਰੀਤ ਕੌਰ ਪਾਸੋਂ ਹੀ ਹੋਈ ਹੈ। ਬੀਬਾ ਗੁਰਪ੍ਰੀਤ ਕੌਰ ਦੇ ਤੇ ਕਿਆ ਹੀ ਕਹਿਣੈ, ਜਿਤਨੀ ਵੀ ਤਾਰੀਫ਼ ਕਰੀਏ ਥੋੜ੍ਹੀ ਏ। ਸੱਚਮੁੱਚ ਗੁਰਪ੍ਰੀਤ ਕੌਰ ਤਨ-ਮਨ-ਧਨ ਅਤੇ ਰੋਮ-ਰੋਮ ਤੋਂ ਗੁਰਮਤਿ ਸੰਗੀਤ ਨੂੰ ਸਮਰਪਿਤ ਏ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰਲੇ ਰੂਹਾਨੀ ਖਜ਼ਾਨੇ ਨੂੰ ਬਾਹਰ ਲਿਆਉਣ ਲਈ ਹਰ ਵਕਤ ਉਤਾਵਲੀ ਤੇ ਤੱਤਪਰ ਈ ਰਹਿੰਦੀ ਏ। ਔਰ ਇਸ ਮਿਸ਼ਨ ਵਿਚ ਆਪ ਸਫ਼ਲ ਵੀ ਹੋਈ ਹੈ, ਜਿਵੇਂ ਕਿ ਰਾਗ ਰਤਨ ਨਾਮ ਤੇ ਇਕੱਤੀ ਰਾਗਾਂ ’ਚ ਆਧਾਰਿਤ ਸ਼ੁੱਧਤਾ ਤੇ ਭਾਵਨਾ ਨਾਲ ਐਲਬਮ ਤਿਆਰ ਕੀਤੀ ਏ, ਜਿਸ ਵਿਚ ਬਹੁਤ ਹੀ ਸਮਝਦਾਰੀ ਦਾ ਸਬੂਤ ਦੇਂਦਿਆਂ ਹੋਇਆਂ ਆਪ ਨੇ ਕਮਾਲ ਦੀ ਪੇਸ਼ਕਾਰੀ ਕੀਤੀ ਏ। ਇਹਨਾਂ ਇਕੱਤੀ ਹੀ ਰਾਗਾਂ ਦੀ ਵਿਸ਼ੇਸਤਾ ਇਹ ਵੇ ਕਿ ਆਪ ਨੇ ਜਿੱਥੇ ਸ਼ੁੱਧਤਾ ਦਾ ਖਿਆਲ ਤਾਂ ਰੱਖਿਆ ਹੀ ਏ ਉਥੇ ਨਾਲ-ਨਾਲ ਉਸਨੂੰ ਪੂਰੇ ਸੁਰ ਅਤੇ ਅਲੱਗ-ਅਲੱਗ ਔਖੇ-ਔਖੇ ਤਾਲਾਂ ਵਿਚ ਵੀ ਸ਼ਿੰਗਾਰਿਆ ਤੇ ਸਵਾਰਿਆ ਵੀ ਹੈ ਅਤੇ ਬਹੁਤ ਚੁਣਵੇਂ ਤੇ ਪ੍ਰਮੁੱਖ ਸਾਜਾਂ ਦੇ ਸੁਮੇਲ ਨਾਲ ਲਿਸ਼ਕਾਇਆ ਵੀ ਖ਼ੂਬ ਏ। ਭਾਵੇਂ ਕਿ ਆਪ (ਗੁਰਪ੍ਰੀਤ ਕੌਰ) ਤੋਂ ਪਹਿਲਾਂ ਬਹੁਤ ਸਾਰੇ ਗੁਣੀ-ਜਨ ਸਤਿਕਾਰਤ ਰਾਗੀਆਂ ਨੇ ਇਕੱਤੀ ਰਾਗਾਂ ’ਚ ਗਾਇਆ ਹੈ, ਪਰ ਮੇਰੀ ਜਾਚੇ ਕਿਸੇ ਬੀਬੀ ਕੀਰਤਨਕਾਰ ਵੱਲੋਂ ਇਹ ਪਲੇਠਾ (ਪਹਿਲਾ) ਈ ਉਪਰਾਲਾ ਏ। ਬੀਬੀ ਗੁਰਪ੍ਰੀਤ ਕੌਰ ਨੇ ਗੁਰਬਾਣੀ ਸੰਗੀਤ ’ਚ ਇਕ ਹੋਰ ਬਹੁਤ ਵਡੇਰਾ ਮਾਅਰਕਾ ਮਾਰਿਆ ਹੈ, ਜਿਵੇਂ ਕਿ ਆਪ ਤਰਫ਼ੋਂ ਬਹੁਤ ਹੀ ਰਿਆਜ਼ ਤੇ ਮਿਹਨਤ ਮੁਸ਼ੱਕਤ ਦੀ ਘਾਲਣਾ ਕਰਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਰਾਗ ਗਉੜੀ ਦੀਆਂ ਅਲੱਗ-ਅਲੱਗ ਕਿਸਮਾਂ ਨੂੰ ਬੜੇ ਹੀ ਸਲੀਕੇ ਤੇ ਭਾਵ-ਪੂਰਤ ਢੰਗ ਨਾਲ ਗਾਇਣ ਕਰਕੇ ਸਿੱਖ ਸੰਗਤਾਂ ਦੇ ਦਾਮਨ ’ਚ ਇਕ ਨਾਯਾਬ ਤੋਹਫਾ ਪਾਇਆ ਹੈ ਜੋ ਕਿ ਇਕ ਤਵਾਰੀਖ਼ੀ ਕੰਮ ਏ। ਇਸ ਐਲਬਮ ਦਾ ਨਾਮ ਗਾਉੜੀ ਸਾਗਰ ਹੈ ਜੋ ਕਿ ਆਪਣੇ ਆਪ ਵਿਚ ਵਿਲੱਖਣ ਕਿਸਮ ਦੀ ਐਲਬਮ ਏ। ਇਸ ਐਲਬਮ ਵਿਚ ਵੀ ਆਪ ਦੀ ਲਖ਼ਤੇ-ਜ਼ਿਗਰ, ਸੁਰਮਈ ਬੱਚੀ ਕੀਰਤ ਕੌਰ ਨੇ ਭਲਾ ਸਾਥ ਦਿਤਾ ਏ। ਜ਼ਿਕਰਯੋਗ ਹੈ ਕਿ ਬੀਬੀ ਗੁਰਪ੍ਰੀਤ ਕੌਰ ਦੀ ਗੁਰਮਤਿ ਸੰਗੀਤ ਪ੍ਰਤੀ ਵਚਨਬੱਧਤਾ ਵੀ ਅਲੱਗ ਕਿਸਮ ਦੀ ਹੈ, ਉਹ ਆਪਣੇ ਆਪ ਨੂੰ ਸਟੇਜ਼ਾਂ ’ਤੇ ਮਸ਼ਹੂਰ ਕਰਨ ਦੀ ਬਜਾਏ ਪਿੱਛੇ ਰਹਿ ਕੇ ਗੁਰਮਤਿ ਸੰਗੀਤ ਵਿਚ ਆਹਲਾ ਦਰਜੇ ਦਾ ਕੰਮ ਕਰਨ ਦੀ ਕੋਸ਼ਿਸ਼ ’ਚ ਜੁੱਟੀ ਹੋਈ ਹੈ। ਇਸੇ ਤਹਿਤ ਪਿਛਲੇ ਕੁਝ ਸਮੇਂ ਦੌਰਾਨ ਆਪਣੀ ਪਰਿਵਾਰਕ ਯਾਤਰਾ ਦੋਰਾਨ ਅਮਰੀਕਾ ਵਿਖੇ ਅਟਲਾਂਟਾ ਗੁਰੂ-ਘਰ ਵਿਖੇ ਕਰੀਬ ਲਗਾਤਾਰ ਤਿੰਨਾਂ ਮਹੀਨਿਆਂ ਤੀਕਰ ਗੁਰਬਾਣੀ ਕੀਰਤਨ ਦੀ ਸਿਖਲਾਈ ਦੇਂਦੀ ਰਹੀ।
ਆਪ ਦੀਆਂ ਬਹੁਤ ਸਾਰੀਆਂ ਕੈਸਟਾਂ, ਸੀ.ਡੀਜ਼ ਵੀ ਹਨ ਜਿਵੇਂ ਕਿ 1) ਸਾਜਨੜਾ ਮੇਰਾ ਸਾਜਨੜਾ 2) ਮੇਰਾ ਬੈਦੁ ਗੁਰੂ ਗੋਵਿੰਦਾ 3) ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ 4) ਮੋ ਕੋ ਤਾਰਿ ਲੇ ਰਾਮਾ ਤਾਰਿ ਲੇ 5) ਮੋਹਨ ਘਰੁ ਆਵਹੁ ਕਰਉ ਜੋਦਰੀਆਂ 6) ਪ੍ਰਿਅ ਕੀ ਪ੍ਰੀਤ ਪਿਆਰੀ 7) ਸੇਵਾ ਸ਼ਰਨੀ ਆਇਆ 9) ਰਾਗ ਰਤਨ 10) ਗਉੜੀ ਸਾਗਰ ਇਤਿਆਦਿਕ।
ਆਪ ਤਰਫ਼ੋਂ ਸੁੰਦਰੀ ਐਨੀਮੇਸ਼ਨ ਮੂਵੀ ਵਿਚ ਵੀ ਸ਼ਬਦ ਗਾਏ ਗਏ ਨੇ। ਮਾਣਮੱਤੀ ਤੇ ਪ੍ਰਸੰਨਤਾ ਦੀ ਗੱਲ ਹੈ ਕਿ ਬੀਬੀ ਗੁਰਪ੍ਰੀਤ ਕੌਰ ਅੱਜਕਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੰਜਾਬੀ ਬਾਗ ਲੁਧਿਆਣਾ ਵਿਖੇ ਗੁਰਮਤਿ ਸੰਗੀਤ ਵਿਭਾਗ ਦੇ ਪ੍ਰਮੁੱਖ ਦੇ ਤੌਰ ’ਤੇ ਸੇਵਾ ਤੇ ਭੂਮਿਕਾ ਨਿਭਾਅ ਰਹੀ ਏ ਤੇ ਜ਼ਿਕਰਯੋਗ ਹੈ ਕਿ ਇਸ ਅਸਥਾਨ ਤੋਂ ਆਪ ਪਾਸੋਂ ਹਰ ਉਮਰ ਦੇ ਈ ਵਿਦਿਆਰਥੀ ਗੁਰਬਾਣੀ ਸੰਗੀ ਦੀ ਸਿੱਖਿਆ ਹਾਸਿਲ ਕਰ ਰਹੇ ਨੇ ਅਤੇ ਆਪ ਵੀ ਤਨਦੇਹੀ ਤੇ ਸ਼ੌਕ ਨਾਲ ਵਿਦਿਆ ਵੰਡ ਰਹੇ ਨੇ। ਕਮਾਲ ਅਤੇ ਗੁਰ ਰਹਿਮਤ ਭਰੀ ਗੱਲ ਤਾਂ ਇਹ ਵੇ ਕਿ ਜਿਥੇ ਆਪ ਸੰਗੀਤ ਵਿਦਿਆ ਸਿਖਾਉਣ ਅਤੇ ਵੰਡਣ ’ਚ ਮੋਹਰੀ ਅਤੇ ਮਾਹਿਰ ਨੇ ਉਥੇ ਨਾਲ-ਨਾਲ ਖੁਦ ਰਾਗਾਂ ’ਚ ਕੀਰਤਨ ਕਰਨ ’ਚ ਵੀ ਧਨੰਤਰ ਉਸਤਾਦ ਨੇ ਤੇ ਇਹ ਸਭ ਆਪ ਦੀਆਂ ਰਾਗਾਂ ਦੀਆਂ ਕੈਸਟਾਂ ’ਚੋਂ ਝਲਕ ਮਿਲਦੀ ਹੈ। ਆਪ ਦੀ ਕੀਰਤਨ ਕਰਨ ਦੀ ਸ਼ੈਲੀ ਕਾਇਦੇ ਅਨੁਸਾਰ ਜਾਪਦੀ ਹੈ। ਅਗਾਂਹ ਆਪ ਦੇ ਸ਼ਾਗਿਰਦ ਵੀ ਹੋਣਹਾਰ ਤੇ ਕੱਦਾਵਰ ਹੁੰਦੇ ਜਾਪ ਰਹੇ ਨੇ। ਆਪ ਤਰਫ਼ੋਂ ਤਿਆਰ ਕੀਤੀਆਂ ਹੋਈਆਂ ਸ਼ਬਦ, ਰੀਤੀ, ਬੰਦਸ਼ਾਂ ਮਿਆਰੀ ਤੇ ਵੱਜਦ ਭਰਪੂਰ ਨੇ। ਆਪ ਦੀ ਗਾਇਕੀ ’ਚ ਜਿਥੇ ਗੁਰਮਤਿ ਸ਼ੈਲੀ ਅਨੁਸਾਰ ਰਵਾਨਗੀ ਤੇ ਪਿਆਰ ਹੈ, ਉਥੇ ਸ਼ੌਕ, ਲਗਨ ਤੇ ਮਿਹਨਤ ਦਾ ਸਰੂਰ ਵੀ ਨਜ਼ਰੀ ਪੈਂਦੇ। ਪ੍ਰੰਤੂ ਆਪ ਨੂੰ ਅਗਾਂਹ ਵੱਧਣ ਲਈ ਅਜੇ ਹੋਰ ਵਧੇਰੇ ਮਿਹਨਤ ਤੇ ਰਿਆਜ਼ ਦੀ ਲੋੜ ਜ਼ਰੂਰ ਭਾਸਰਦੀ ਏ ਪਰ ਫਿਰ ਵੀ ਮੈਂ ਸਮਝਦਾ ਹਾਂ ਕਿ ਜੋ ਕੁਝ ਵੀ ਆਪ ਕਰ ਰਹੇ ਨੇ ਉਹ ਤਸੱਲੀਬਖਸ਼ ਤੇ ਸ਼ਲਾਘਾਯੋਗ ਤਾਂ ਹੈ ਹੀ ਪਰ ਤਮਾਮ ਈ ਸਿੱਖ ਬੀਬੀਆਂ ਲਈ ਇਕ ਪ੍ਰੇਰਨਾ ਸਰੋਤ ਵੀ ਏ।
ਗੁਰਮਤਿ ਸੰਗੀਤ ਨੂੰ ਪ੍ਰਚਾਰਨ ਤੇ ਪ੍ਰਸਾਰਨ ਦੀ ਇਸ ਵਕਤ ਬਹੁਤ ਲੋੜ ਏ ਤੇ ਇਹ ਤੱਦ ਹੀ ਹੋ ਸਕਦੈ ਜੇਕਰ ਇਸ ਵਿਚ ਅਸੀਂ ਸਭ ਹੀ ਯੋਗਦਾਨ ਪਾਉਂਦੇ ਹੋਏ ਅਜਿਹੇ ਕੀਰਤਨਕਾਰਾਂ ਗੁਣੀ-ਜਨਾਂ ਦੀ ਹੌਂਸਲਾ ਅਫਜ਼ਾਈ ਕਰੀਏ ਤਾਂ। ਆਪ ਦੇ ਪਸੰਦੀਦਾ ਕੀਰਤਨੀਆਂ ’ਚੋਂ ਕੁਝ ਕੁ ਨਾਮ ਇਸ ਪ੍ਰਕਾਰ ਨੇ; ਭਾਈ ਨਿਰਮਲ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਬਲਬੀਰ ਸਿੰਘ ਆਦਿ। ਇਸੇ ਤਰ੍ਹਾਂ ਗਾਇਕਾਂ ’ਚੋਂ ਪੰਡਤ ਜਸਰਾਜ, ਪ੍ਰਵੀਨ ਸੁਲਤਾਨਾ, ਅਜੈ ਚਕਰਵਤੀ ਆਦਿਕ। ਖ਼ੈਰ! ਕੁਦਰਤੀ ਹੈ ਕਿ ਜੋ ਵੀ ਕੀਰਤਨਕਾਰ ਗਾਇਕ, ਕਲਾਕਾਰ ਮਿਹਨਤੀ ਤੇ ਰਿਆਜ਼ੀ ਹੁੰਦੇ ਨੇ, ਉਹਨਾਂ ਦੀ ਸਰੋਤ ਵੀ ਉੱਚ ਪਾਏ ਦੀ ਹੁੰਦੀ ਏ। ਸੋ ਕਿੰਨਾ ਚੰਗਾ ਹੋਵੇ ਕਿ ਸੰਗੀਤ ਦੇ ਨਵੇਂ ਸਿਖਿਆਰਥੀ ਉਪਰੋਕਤ ਬੀਬਾ ਗੁਰਪ੍ਰੀਤ ਕੌਰ ਅਤੇ ਕੀਰਤ ਕੌਰ ਦੀਆਂ ਪੈੜਾਂ ਨੱਪਦਿਆਂ ਹੋਇਆਂ ਕੁਝ ਕਰ ਵਿਖਾਉਣ।


bhai-nirmal-singh.jpg

ਸੰਪਰਕ: 98159-92135

Link:
http://punjabitribuneonline.com/2012/06/ਕੀਰਤਨੀ-ਸਿੱਖ-ਬੀਬੀਆਂ-34/
 

❤️ CLICK HERE TO JOIN SPN MOBILE PLATFORM

Top