dalvinder45
SPNer
- Jul 22, 2023
- 721
- 37
- 79
ਬੰਗਲਾ ਦੇਸ਼ ਵਿੱਚ ਤਖਤ ਪਲਟ-ਇੱਕ ਵਿਸ਼ਲੇਸ਼ਣ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦਾ ਤਖਤਾ ਪਲਟ ਦਿੱਤਾ ਗਿਆ ਹੈ। ਸਰਕਾਰੀ ਨੌਕਰੀਆਂ ਲਈ ਕੋਟਾ ਪ੍ਰਣਾਲੀ ਵਿਰੁੱਧ ਹਫ਼ਤਿਆਂ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਹਿੰਸਾ ਵਿੱਚ ਉਤਰ ਗਈ ਅਤੇ ਉਸਦੇ 15 ਸਾਲਾਂ ਦੇ ਸ਼ਾਸਨ ਲਈ ਇੱਕ ਵਿਸ਼ਾਲ ਚੁਣੌਤੀ ਬਣ ਗਈ। ਭੜਕਾਈ ਭੀੜ ਦੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਪਾਰਲੀਮੈਂਟ, ਸ਼ੇਖ ਹਸੀਨਾ ਦੀ ਸਰਕਾਰੀ ਰਿਹਾਇਸ਼,ਅਤੇ ਉਸਦੀ ਪਾਰਟੀ ਅਤੇ ਪਰਿਵਾਰ ਨਾਲ ਜੁੜੀਆਂ ਹੋਰ ਇਮਾਰਤਾਂ 'ਤੇ ਧਾਵਾ ਬੋਲ ਦਿੱਤਾ ਅਤੇ ਸ਼ੇਖ ਮਜੀਬ ਦਾ ਬੁੱਤ ਵੀ ਤੋੜਣ ਦੀ ਕੋਸ਼ਿਸ਼ ਕੀਤੀ ਹੈ। ਸ਼ੇਖ ਹਸੀਨਾ ਨੂੰ ਦੇਸ਼ ਛੱਡਣਾ ਪਿਆ ਤੇ ਭਾਰਤ ਵਿੱਚ ਹਿੰਡਨ ਏਅਰਪੋਰਟ ਤੇ ਉਸਦਾ ਜਹਾਜ਼ ਉਤਰਿਆ ਹੈ ਤੇ ਉਸ ਨੇ ਇੰਗਲੈਂਡ ਵਿੱਚ ਪਨਾਹ ਦੀ ਇਜ਼ਾਜ਼ਤ ਮੰਗੀ ਹੈ ਜੋ ਅਜੇ ਤੱਕ ਨਹੀਂ ਮਿਲੀ। ਜਦ ਤੱਕ ਸ਼ੇਖ ਹੁਸੀਨਾ ਨੂੰ ਕਿਸੇ ਯੂਰਪੀ ਦੇਸ਼ ਵਿੱਚ ਜਾ ਕੇ ਰਹਿਣ ਦੀ ਇਜ਼ਾਜ਼ਤ ਨਹੀਂ ਮਿਲ ਜਾਂਦੀ ਉਹ ਭਾਰਤ ਵਿੱਚ ਹੀ ਰਹੇਗੀ।
ਇਸ ਪਿੱਛੇ ਇੱਕ ਬਹੁਤ ਵੱਡੀ ਸਾਜਿਸ਼ ਸਾਹਮਣੇ ਆਈ ਹੈ।ਜਮਾਤ-ਇ-ਇਸਲਾਮੀ ਅਤੇ ਉਸਦੇ ਪੱਖ ਦੀ ਪਾਕਿਸਤਾਨੀ ਏਜੰਸੀ ਆਈਐਸਆਈ ਅਤੇ ਬੀਐਨਪੀ ਦੀ ਮਿਲੀ ਭੁਗਤ ਦੇ ਨਾਲ ਅਤੇ ਚੀਨ ਦੀ ਸ਼ਹਿ ਤੇ ਇਹ ‘ਤਖਤਾ ਪਲਟ ਹੋਇਆ ਹੈ । ਆਈ ਐਸ ਆਈ ਦੀ ‘ਰਿਜੀਮ ਚੇਂਜ’ ਭਾਵ ‘ਤਖਤਾ ਪਲਟ’ ਪਲਾਨ ਪਾਕਿਸਤਾਨ, ਬੀਐਨਪੀ ਤੇ ਪਾਕਿਸਤਾਨ ਪੱਖੀ ਜਮਾਤ-ਇ-ਇਸਲਾਮੀ ਨੇ ਇੰਗਲੈਂਡ ਦੀ ਇਕ ਮੀਟਿੰਗ ਵਿੱਚ ਬਣਾਈ ਜਿਸਦਾ ਸੂਤਰਾਧਾਰ ਖਾਲਿਦਾ ਜ਼ੀਆ ਦਾ ਬੇਟਾ ਸੀ । ਇਸ ਯੋਜਨਾ ਅਧੀਨ ਦੇਸ਼ ਵਿੱਚ ਅਸ਼ਾਂਤੀ ਫੈਲਾਉਣਾ ਅਤੇ ਸ਼ੇਖ ਹਸੀਨਾ ਤੋਂ ਅਸਤੀਫਾ ਦਿਵਾਉਣਾ ਤੇ ਰਾਜ ਹਥਿਆਉਣਾ ਸੀ ।ਸਰਕਾਰੀ ਨੌਕਰੀਆਂ ਲਈ ਕੋਟਾ ਪ੍ਰਣਾਲੀ ਵਿਰੁੱਧ ਪ੍ਰਦਰਸ਼ਨਾਂ ਨਾਲ ਇਸ ਯੋਜਨਾ ਨੂੰ ਸਫਲ ਬਣਾਉਣ ਦਾ ਹਥਿਆਰ ਬਣਾਇਆ ਗਿਆ। ਬੰਗਲਾਦੇਸ਼ ਵਿੱਚ 1971 ਦੀ ਅਜ਼ਾਦੀ ਜੰਗ ਵਿੱਚ ਲੜਣ ਵਾਲੇ ਪਰਿਵਾਰਾਂ ਲਈ 30% ਨੌਕਰੀਆਂ ਵਿੱਚ ਰਾਖਵਾਂ ਕਰਨ ਕੀਤਾ ਗਿਆ ਸੀ। ਜਿਸ ਦਾ ਵਿਰੋਧ ਪਾਕਿਸਤਾਨ ਪੱਖੀ ਜਮਾਤ-ਇ-ਇਸਲਾਮੀ ਨੇ ਇਹ ਕਹਿ ਕੇ ਕੀਤਾ ਕਿ ਇਸ ਵਿੱਚ ਜ਼ਿਆਦਾ ਨੌਕਰੀਆਂ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਅਤੇ ੳਸੁਦੇ ਸਬੰਧੀਆਂ ਨੂੰ ਮਿਲ ਰਹੀਆਂ ਹਨ। ਇਨ੍ਹਾ ਦੰਗਿਆਂ ਵਿੱਚ ਤਕਰੀਬਨ ਤਿੰਨ ਸੌ ਲੋਕ ਮਾਰੇ ਗਏ।ਇਸ ਦੰਗੇ ਵਿੱਚ ਅਵਾਮੀ ਲੀਗ ਦੇ ਛੇ ਵਰਕਰ ਵੀ ਮਾਰੇ ਗਏ। ਭੀੜ ਬੇਕਾਬੂ ਹੋ ਗਈ ਤਾਂ ਫੌਜ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਭੀੜ ਰੋਕਣ ਲਈ ਗੋਲੀ ਚਲਾਉਣ ਤੋਂ ਇਨਕਾਰ ਕਰ ਦਿਤਾ। ਜਿਸ ਤੇ ਸ਼ੇਖ ਹੁਸੀਨਾ ਨੇ ਅਸਤੀਫਾ ਦੇ ਦਿਤਾ ਅਤੇ ਹੈਲੀਕਾਪਟਰ ਰਾਹੀਂ ਭਾਰਤ ਆ ਗਈ ਤੇ ਹੁਣ ਹਿੰਡਨ ਹਵਾਈ ਅੱਡੇ ਤੇ ਇੰਤਜ਼ਾਰ ਕਰ ਰਹੀ ਹੈ ਕਿ ਕਿਹੜਾ ਦੇਸ਼ ਉਸ ਨੂੰ ਪਨਾਹ ਦੇਵੇਗਾ। ਭਾਰਤ ਦੇ ਸਕਿਉਰਟੀ ਅਡਵਾਈਜ਼ਰ ਨੇ ਸ਼ੇਖ ਹਸੀਨਾ ਨਾਲ ਹਿੰਡਨ ਹਵਾਈ ਅੱਡੇ ਤੇ ਗੱਲ ਬਾਤ ਕੀਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਨਵੇਂ ਮਾਮਲੇ ਨੂੰ ਨਿਪਟਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਬੁਲਾਈ ਹੈ।ਭਾਰਤ ਦੇ ਵਿਦੇਸ਼ ਮੰਤਰੀ ਵੀ ਇਸ ਬਾਰੇ ਪਾਰਲੀਮੈਂਟ ਵਿੱਚ ਬਿਆਨ ਦੇ ਜਾ ਰਹੇ ਹਨ। ਭਾਰਤ ਦੀ ਬੰਗਲਾ ਦੇਸ਼ ਨਾਲ ਲਗਦੀ ਹੱਦ ਉਤੇ ਚੌਕਸੀ ਵਧਾ ਦਿਤੀ ਗਈ ਹੈ ਅਤੇ ਕਿਸੇ ਨੂੰ ਵੀ ਪਾਰ ਨਹੀਂ ਕਰਨ ਦਿਤਾ ਜਾ ਰਿਹਾ।
ਬੰਗਲਾ ਦੇਸ਼ ਦੇ ਰਾਸ਼ਟਰਪਤੀ ਨੇ ਬੰਗਲਾ ਦੇਸ਼ ਨੇਸ਼ਨਲ ਪਾਰਟੀ ਦੀ ਮੁਖੀ ਖਾਲਿਦਾ ਜ਼ੀਆ ਨੂੰ ਰਿਹਾ ਕਰਨ ਦੇ ਹੁਕਮ ਦੇ ਦਿਤੇ ਹਨ ਅਤੇ ਅਤੇ ਇੱਕ ਕੌਮੀ ਸਰਕਾਰ ਬਣਾਉਣ ਦੇ ਉਪਰਾਲੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਵਿੱਚ ਜ਼ਿਆਦਾ ਤੌਰ ਤੇ ਜਮਾਤ ਇ ਇਸਲਾਮੀ, ਬੰਗਲਾ ਦੇਸ਼ ਨੇਸ਼ਨਲ ਪਾਰਟੀ ਅਤੇ ਕੁਝ ਬੁੱਧੀ ਜੀਵੀ ਲਏ ਜਾਣ ਦੀ ਆਸ ਹੈ। ਸ਼ੇਖ ਹਸੀਨਾ ਦੇ ਬੇਟੇ ਸਜੀਵ ਨੇ ਕਿਹਾ ਕਿ ਸ਼ੇਖ ਹਸੀਨਾ ਹੁਣ ਮੁੜ ਰਾਜਨੀਤੀ ਵਿੱਚ ਨਹੀਂ ਆਏਗੀ । ਫੌਜ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਮੈਂ (ਦੇਸ਼ ਦੀ) ਸੁਰਖਿਆ ਦੀ ਸਾਰੀ ਜ਼ਿੰਮੇਵਾਰੀ ਲੈ ਰਿਹਾ ਹਾਂ। ਕਿਰਪਾ ਕਰਕੇ ਸਹਿਯੋਗ ਕਰੋ," ।
ਬੰਗਲਾ ਦੇਸ਼ ਦੀ ਹਕੂਮਤ ਵਿਰੁਧ ਏਨੇ ਲੋਕਾਂ ਦੇ ਜੁੜਣ ਦਾ ਮੁੱਖ ਕਾਰਣ ਸਰਕਾਰ ਪ੍ਰਤੀ ਰੋਸ ਹੈ। ਜਿਸ ਤਰ੍ਹਾਂ ਧੱਕਾ ਰਾਜ ਕਰਕੇ ਪਿਛਲੀਆਂ ਚੋਣਾਂ ਵਿੱਚ ਵਿਰੋਧੀਆਂ ਨੂੰ ਚੋਣਾਂ ਤੋਂ ਬਾਹਰ ਰੱਖਿਆ ਗਿਆ, ਜਿਸ ਤਰ੍ਹਾਂ ਵਿਰੋਧੀਆਂ ਉਤੇ ਮੁਕਦਮੇ ਚੱਲੇ, ਜਿਵੇਂ ਕਨੰਨ ਅਵਸਥਾ ਅਤੇ ਰਾਜ ਪ੍ਰਬੰਧ ਵਿੱਚ ਨਾਕਾਮੀਆਂ ਆਈਆਂ, ਜਿਵੇਂ ਕੁਰਪਸ਼ਨ ਸਰਕਾਰ ਦਾ ਸਿਸਟਮ ਬਣ ਗਈ ਤੇ ਜਿਵੇਂ ਆਮ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ ਇਸ ਹੜਤਾਲ ਨੂੰ ਦੇਸ਼ ਵਿਅਪੀ ਹੜਤਾਲ ਦੇ ਰੂਪ ਵਿੱਚ ਬਦਲਣ ਲੱਗੀ ਜਿਸ ਉਤੇ ਜਮਾਤ ਇ ਇਸਲਾਮੀ, ਬੰਗਲਾ ਨੇਸ਼ਨਲ ਪਾਰਟੀ ਅਤੇ ਆਈ ਐਸ ਏ ਨੇ ਅਪਣੇ ਅਪਣੇ ਤਰੀਕੇ ਨਾਲ ਤੇਲ ਪਾਇਆ ਤਾਂ ਇਹ ਅਸੰਤੋਸ਼ ਭਿਆਨਕ ਰੂਪ ਧਾਰ ਗਿਆ। ਢਾਕਾ ਯੁਨੀਵਰਸਿਟੀ ਦੇ ਤਿੰਨ ਵਿਦਿਆਰਥੀਆ ਨੇ ਜਿਸ ਤਰ੍ਹਾਂ ਇਸ ਮੁੱਦੇ ਨੂੰ ਘਰ ਘਰ ਪਹੁੰਚਾਇਆ ਉਸ ਨੇ ਇਸ ਬਗਾਵਤ ਨੂੰ ਭਾਂਬੜ ਬਣਾ ਦਿਤਾ ਜਿਸ ਨੇ ਸ਼ੇਖ ਹਸੀਨਾ ਨੂੰ ਗੱਦੀ ਛੱਡਣ ਅਤੇ ਦੇਸ ਤੋਂ ਭੱਜਣ ਲਈ ਮਜਬੂਰ ਕਰ ਦਿਤਾ। ਜੋ ਹਾਕਮ ਡਿਕਟੇਟਰ ਬਣ ਜਾਏ ਤੇ ਲੋਕਾਂ ਦੀ ਨਾ ਸੁਣੇ ਤੇ ਮਨ ਮਰਜ਼ੀਆਂ ਕਰੇ ਉਸ ਦਾ ਹਸ਼ਰ ਇਸੇ ਤਰ੍ਹਾਂ ਹੀ ਹੁੰਦਾ ਹੈ।
ਭਾਰਤ ਉਤੇ ਇਸ ਬਗਾਬਤ ਦਾ ਬਹੁਤ ਵੱਡਾ ਅਸਰ ਪਵੇਗਾ ਕਿਉਂਕਿ ਲਗਦਾ ਹੈ ਪਾਕਿਸਤਾਨ ਵਰਗੀ ਫੌਜੀ ਕੰਟ੍ਰੋਲ ਅਧੀਨ ਨਵੀਂ ਬਣੀ ਸਰਕਾਰ ਬੰਗਲਾ ਦੇਸ਼ ਨੂੰ ਪਾਕਿਸਤਾਨ ਨੂੰ ਗਰੀਬੀ ਵੱਲ ਲੈ ਜਾ ਸਕਦੀ ਹੈ ਜਿਸ ਵਿੱਚ ਪਾਕਿਸਤਾਨ ਅਤੇ ਚੀਨ ਦਾ ਸਿੱਧਾ ਦਖਲ ਹੋ ਸਕਦਾ ਹੈ।ਭਵਿੱਖ ਵਿੱਚ ਬਾਰਤ ਨੂੰ ਦੋ ਪਕਿਸਤਾਨਾਂ ਦਾ ਸਾਮਣਾ ਕਰਨਾ ਪੈ ਸਕਦਾ ਹੈ। ਚੀਨ ਜੋ ਬੰਗਲਾ ਦੇਸ਼ ਵਿੱਚ ਇਕ ਹਵਾਈ ਅੱਡਾ ਅਤੇ ਇਕ ਬੰਦਰਗਾਹ ਬਣਾਉਣਾ ਚਾਹੁੰਦਾ ਹੈ ਇਸ ਵਿੱਚ ਸਫਲ ਹੋ ਕੇ ਭਾਰਤ ਲਈ ਵੱਡਾ ਖਤਰਾ ਖੜਾ ਕਰ ਸਕਦਾ ਹੈ।ਭਾਰਤ ਲਈ ਬੰਗਲਾ ਦੇਸ਼ ਵਲੋਂ ਰਫਿਊਜੀਆਂ ਦੀ ਗਿਣਤੀ ਫਿਰ ਵਧ ਸਕਦੀ ਹੈ ਤੇ 1971 ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਜਿਸ ਤਰ੍ਹਾਂ ਹੁਣ ਜਿਵੇਂ ਹਿੰਦੂ ਪਤਰਕਾਰ ਦਾ ਕਤਲ ਕੀਤਾ ਗਿਆ ਹੈ ਅਤੇ ਮੰਦਰਾਂ ੳੇਤੇ ਹਮਲੇ ਹੋਏ ਹਨ ਜਿਸ ਕਰਕੇ ਉਥੋਂ ਦੇ ਹਿੰਦੂ ਵੀ ਬਹੁਤ ਡਰੇ ਹੋਏ ਹਨ ਜੋ ਭਾਰਤ ਵੱਲ ਭੱਜਣ ਦੀ ਕਦੇ ਵੀ ਕੋਸ਼ਿਸ਼ ਕਰ ਸਕਦੇ ਹਨ। ਭਾਰਤ ਨੂੰ ਆਈ ਐਸ ਆਈ ਜਮਾਤ-ਇ- ਇਸਲਾਮੀ ਅਤੇ ਚੀਨ ਦੇ ਅਗਲੇ ਕਦਮਾਂ ਵੱਲ ਗਹੁ ਨਾਲ ਨਜ਼ਰ ਰੱਖਣੀ ਪਵੇਗੀ ਅਤੇ ਭਵਿਖ ਵਿੱਚ ਕਿਸੇ ਵੀ ਖਤਰੇ ਲਈ ਤਿਆਰ ਰਹਿਣਾ ਪਵੇਗਾ।

Last edited: