• Welcome to all New Sikh Philosophy Network Forums!
  Explore Sikh Sikhi Sikhism...
  Sign up Log in

Opinion ਹਰਸਿਮਰਤ ਕੌਰ ਦੀ ਹਾਜ਼ਰੀ ਵਿਚ ਪੁਲਿਸ ਨੇ ਨੰਨੀਆਂ ਛ

spnadmin

1947-2014 (Archived)
SPNer
Jun 17, 2004
14,500
19,219
Forwarded for posting by Gyani Jarnail Singh "Arshi"

ਹਰਸਿਮਰਤ ਕੌਰ ਦੀ ਹਾਜ਼ਰੀ ਵਿਚ ਪੁਲਿਸ ਨੇ ਨੰਨੀਆਂ ਛਾਵਾਂ ਛਾਂਗੀਆਂ

ਬਠਿੰਡਾ, 17 ਮਾਰਚ (ਕਿਰਪਾਲ ਸਿੰਘ): ਨੰਨ੍ਹੀ ਛਾਂ ਬੀਬੀ ਹਰ ਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ਦੀ ਹਾਜ਼ਰੀ ਵਿਚ ਅੱਜ ਸ਼ਾਮ ਨੂੰ 'ਰਾਜ ਨਹੀਂ ਸੇਵਾ' ਕਰਨ ਵਾਲੇ ਅਕਾਲੀਆਂ ਨੇ ਬੇਰੁਜ਼ਗਾਰ ਬੀਬੀਆਂ ਦੀ ਅਜਿਹੀ ਸੇਵਾ ਕੀਤੀ

ਕਿ ਸ਼ਾਇਦ ਇਨ੍ਹਾਂ ਦੇ ਰਹਿੰਦੇ ਰਾਜ ਕਾਲ ਦੌਰਾਨ ਉਨ੍ਹਾਂ ਨੂੰ ਮੁੜ ਸੇਵਾ ਕਰਾਉਣ ਦੀ ਲੋੜ ਨਾ ਪਵੇ। ਪਰ ਜਿਨ੍ਹਾਂ ਨੂੰ ਸੇਵਾ ਕਰਵਾਉਣ ਦਾ ਸੁਆਦ ਪੈ ਜਾਵੇ ੳਨ੍ਹਾਂ ਨੂੰ ਵੀ ਇੱਕ ਦਿਨ ਦੀ ਸੇਵਾ ਨਾਲ ਨਹੀਂ ਸਰਦਾ ਕਿਉਂਕਿ 'ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ' ਦੀ ਕਹਾਵਤ ਵਾਂਗ ਬੇਰੁਜ਼ਗਾਰ, ਬਿਨਾ ਰੋਟੀ ਤੋਂ ਇਕੱਲੀ ਸੇਵਾ ਨਾਲ ਭਲਾਂ ਕਿਸ ਤਰ੍ਹਾਂ ਗੁਜ਼ਾਰਾ ਕਰ ਸਕਦੇ ਹਨ, ਇਸ ਲਈ ਸ਼ਾਇਦ 9 ਕੁ ਮਹੀਨੇ ਹੋਰ ਉਨ੍ਹਾਂ ਦੀ ਸਮੇਂ ਸਮੇਂ ਸਿਰ ਅਜਿਹੀ ਸੇਵਾ ਹੁੰਦੀ ਰਹੇਗੀ।
ਹੋਇਆ ਇੰਝ ਕਿ ਅੱਜ ਸ਼ਾਮੀ ਬੀਬੀ ਹਰਮਿਰਤ ਕੌਰ ਬਾਦਲ, ਮੈਂਬਰ ਪਾਰਲੀਮੈਂਟ ਹਲਕਾ ਬਠਿੰਡਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਹਾਜੀ ਰਤਨ ਬਠਿੰਡਾ ਦੇ ਨਜ਼ਦੀਕ ਖੋਲ੍ਹੇ ਜਾਣ ਵਾਲੇ ਦਸ਼ਮੇਸ਼ ਖਾਲਸਾ ਪਬਲਿਕ ਸਕੂਲ ਅਤੇ ਦਸਮੇਸ਼ ਸਕੂਲ ਫਾਰ ਡਿਫਰੈˆਟਲੀ ਏਬਲਡ ਚਿਲਡਰਨ ਦਾ ਨੀˆਹ ਪੱਥਰ ਰੱਖਣ ਲਈ ਪਹੁੰਚੀ ਹੋਈ ਸੀ ਆਮ ਦੀ ਤਰ੍ਹਾਂ, ਸੀ ਆਈ ਟੀ ਬੇਰੁਜ਼ਗਾਰ ਯੂਨੀਅਨ ਵੀ ਆਪਣੀਆਂ ਮੰਗਾਂ ਦੀ ਸੂਚੀ ਲੈ ਕੇ ਉਂਥੇ ਪਹੁੰਚ ਗਈ। ਉਨ੍ਹਾਂ ਮੰਗ ਕੀਤੀ ਕਿ ਬੀਬੀ ਬਾਦਲ ਉਨ੍ਹਾਂ ਦੀ ਗੱਲ ਸੁਣਨ ਲਈ ਸਮਾਂ ਦੇਵੇ। ਉਸ ਨੇ ਸਮਾਂ ਦੇ ਵੀ ਦਿੱਤਾ ਅਤੇ ਸ਼ਾਤੀ ਪੂਰਬਕ ਢੰਗ ਨਾਲ ਗੱਲ ਬਾਤ ਵੀ ਹੋ ਰਹੀ ਸੀ। ਪਰ ਕਿਉਂਕਿ ਉਹ ਅਕਾਲੀ ਸਰਕਾਰ ਵਲੋਂ ਕੀਤੇ ਗਏ ਉਹ ਵਾਅਦੇ ਮੁੜ ਮੁੜ ਚੇਤੇ ਕਰਵਾ ਰਹੇ ਸਨ ਜਿਹੜੇ ਕਿ ਉਨ੍ਹਾਂ ਨੇ ਪੂਰੇ ਨਹੀਂ ਕੀਤੇ। ਅਜਿਹੇ ਅਣਸੁਖਾਵੇਂ ਸੁਆਲਾਂ ਨਾਲ ਆਪਣੀ ਬੀਬੀ ਨੂੰ ਸ਼ਰਮਸ਼ਾਰ ਹੁੰਦੇ ਭਲਾਂ ਅਕਾਲੀ ਜਰਨੈਲ ਆਪਣੀਆਂ ਅੱਖਾਂ ਦੇ ਸਾਹਮਣੇ ਕਿਵੇਂ ਜਰ ਸਕਦੇ ਸਨ? ਇਸ ਲਈ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਤੁਰੰਤ ਆਪਣੇ ਵਰਕਰਾਂ ਨੂੰ ਉਨ੍ਹਾਂ ਦੀ ਸੇਵਾ ਕਰਨ ਦੇ ਸਿਰਫ ਹੁਕਮ ਹੀ ਨਹੀਂ ਚਾੜ੍ਹੇ ਸਗੋਂ ਖ਼ੁਦ ਵੀ ਚੰਗਾ ਹੱਥ ਖੋਲ੍ਹ ਕੇ ਆਪਣੀ ਬਹਾਦਰੀ ਦੇ ਨੰਬਰ ਬਣਾਏ ਤੇ ਬੇਰੁਜ਼ਗਾਰ ਬੀਬੀਆਂ ਦੀਆਂ ਚੁੰਨੀਆਂ ਲਾਹੀਆਂ ਲਾਹ ਕੇ ਉਨ੍ਹਾਂ ਦੀਆਂ ਗੁੱਤਾਂ ਫੜ ਕੇ ਖ਼ੂਬ ਘੜੀਸੀਆਂ ਤੇ ਸਿੱਖ ਬੇਰੁਜ਼ਗਾਰ ਅਧਿਆਪਕਾਂ ਦੀਆਂ ਪੱਗਾਂ ਪੈਰਾਂ ਵਿੱਚ ਰੋਲ ਕੇ ਖ਼ੂਬ ਕੁਟਾਪਾ ਚਾੜ੍ਹਿਆ। ਹਾਲੀ ਕੱਲ੍ਹ ਹੀ ਲੋਕ ਸਭਾ ਵਿੱਚ ਸਿੱਖਾਂ ਦੀ ਪੱਗ ਦੇ ਮਸਲੇ 'ਤੇ ਜ਼ਜ਼ਬਾਤੀ ਭਾਸ਼ਣ ਦੇਣ ਵਾਲੀ ਬੀਬੀ ਹਰਸਿਮਰਤ ਕੌਰ ਅਤੇ ਕੇਂਦਰ ਸਰਕਾਰ ਨੂੰ ਹਰ ਤੀਜੇ ਦਿਨ ਕੋਸ ਕੇ ਵਿਦੇਸ਼ਾਂ ਵਿੱਚ ਸਿੱਖਾਂ ਦੀ ਦਸਤਾਰ ਦੀ ਹੋ ਰਹੀ ਬੇਪਤੀ 'ਤੇ ਗਹਿਰੀ ਚਿੰਤਾ ਪ੍ਰਗਟ ਕਰਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਮੂਕ ਦਰਸ਼ਕ ਬਣ ਕੇ ਵੇਖ ਰਹੇ ਸਨ। ਬਠਿੰਡਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਦੀ ਟਿਕਟ ਦੇ ਦਾਅਵੇਦਾਰ ਆਤਮਾ ਸਿੰਘ ਚਹਿਲ ਨੇ ਉਨ੍ਹਾਂ ਦੇ ਸਾਹਮਣੇ ਆਪਣੇ ਜੌਹਰ ਵਿਖਾ ਕੇ ਆਪਣੀ ਟਿਕਟ ਪੱਕੀ ਕਰਨ ਦੀ ਪੂਰੀ ਵਾਹ ਲਾਈ। ਅਖੀਰ ਪੁਲਿਸ ਨੂੰ ਹੀ ਬੇਰੁਜ਼ਗਾਰਾਂ ਨੂੰ ਅਕਾਲੀ ਯੋਧਿਆਂ ਦੇ ਗੁੱਸੇ ਤੋਂ ਬਚਾਉਣ ਲਈ ਅੱਗੇ ਆਉਣਾ ਪਿਆਅੱਜ ਦਾ ਦਿਨ ਅਕਾਲੀ ਤੇ ਪੁਲਿਸ ਤਸ਼ੱਦਦ ਦੇ ਨਾ ਰਿਹਾ ਹੈ। ਬਠਿੰਡੇ 'ਚ ਅਕਾਲੀ ਜਥੇਦਾਰਾਂ ਨੇ ਨੰਨੀ ਛਾਂ ਦਾ ਘਿਰਾਓ ਕਰਦੀਆਂ ਪੰਜਾਬ ਦੀਆਂ ਧੀਆਂ ਨੂੰ ਬੇਸ਼ਰਮੀ ਭਰਿਆ ਕੁੱਟਾਪਾ ਚਾੜਿਆ, ਜਦੋਂ ਕਿ ਚੰਡੀਗੜ੍ਹ'ਚ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਜਾਂਦੇ ਯੂਥ ਕਾਂਗਰਸੀਆਂ ਨੂੰ ਪੁਲਿਸ ਨੇ ਛੱਲੀਆਂ ਵਾਂਗੂ ਕੁੱਟਿਆ। ਈ ਟੀ ਟੀ ਸਿਖਿਆਰਥੀ ਯੂਨੀਅਨ ਦੇ ਵਰਕਰਾਂ ਤੇ ਨੰਨੀਆਂ ਛਾਵਾਂ ਨੂੰ ਘੜੀਸ-ਘੜੀਸ ਕੇ ਬੁਰੀ ਤਰਾਂ ਕੁੱਟਮਾਰ ਕਰਦਿਆਂ ਗ੍ਰਿਫਤਾਰ ਕਰਨ ਦਾ ਮਾਮਲਾ ਅੱਜ ਹਰ ਅਖਬਾਰ ਦੀਆਂ ਸੁਰਖੀਆਂ ਬਣਿਆ ਹੋਇਆ ਹੈ ਤੇ ਇਹ ਮਾਮਲਾ ਅਜੇ ਸੁਲਗ ਹੀ ਰਿਹਾ ਸੀ ਕਿ ਅੱਜ ਗੁਰਦੁਆਰਾ ਹਾਜੀਰਤਨ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਗਏ ਦੋ ਸਕੂਲਾਂ ਦੇ ਨੀਂਹ ਪੱਥਰ ਦੌਰਾਨ ਹਰਸਿਮਰਤ ਕੌਰ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਹੱਕੀ ਮੰਗਾਂ ਲਈ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰ ਪੀ ਟੀ ਆਈ ਟੀਚਰਾਂ ਜਿਹਨਾਂ ਵਿੱਚ ਲੜਕੀਆਂ ਵੀ ਸ਼ਾਮਲ ਸਨ ਤੇ ਅਕਾਲੀ ਦਲ ਦੇ ਜਿਲਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਪੰਜਾਬ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਆਤਮਾ ਸਿੰਘ ਚਹਿਲ, ਕੋਂਸਲਰ ਰਜਿੰਦਰ ਕੌਰ ਬਰਾੜ ਅਤੇ ਮਹਿਲਾ ਅਕਾਲੀ ਵਰਕਰ ਪਰਮਜੀਤ ਕੌਰ ਘੁਮਾਨ ਦੇ ਨਾਲ ਪੁਲਿਸ ਦਾ ਕਹਿਰ ਟੁੱਟ ਗਿਆ ਤੇ ਬੁਰੀ ਤਰਾਂ ਨਾਲ ਸਮੂਹ ਵਰਕਰਾਂ ਤੇ ਨੇਤਾਵਾਂ ਨੇ ਨਿਹੱਥੀਆਂ ਲੜਕੀਆਂ ਤੇ ਵਰਕਰਾਂ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਨੱਚਦਿਆਂ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਤੇ ਘੜੀਸ ਘੜੀਸ ਕੇ ਜਖਮੀ ਕਰ ਦਿੱਤਾ ਪਰ ਸਾਰੀ ਪੁਲਿਸ ਤੇ ਸਮੂਹ ਅਕਾਲੀ ਦਲ ਦੇ ਵਰਕਰਾਂ ਦੀਆਂ ਭਾਜੜਾਂ ਪਈਆਂ ਰਹੀਆਂ ਤੇ ਇੱਕ ਦਰਜਨ ਦੇ ਕਰੀਬ ਬੇਰੁਜ਼ਗਾਰ ਪੀ ਟੀ ਆਈ ਟੀਚਰ ਸਾਰਿਆਂ ਤੇ ਭਾਰੂ ਪਏ ਤੇ ਬੁਰੀ ਤਰਾਂ ਹੋਈ ਕੁੱਟਮਾਰ ਦਾ ਡੱਟਕੇ ਮੁਕਾਬਲਾ ਕਰਨ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਦਾ ਘਿਰਾਓ ਕੀਤਾ ਜਿਸ ਤੇ ਮਜਬੂਰਨ ਹਰਸਿਮਰਤ ਕੌਰ ਬਾਦਲ ਨੇ ਵਰਕਰਾਂ ਦੀ ਗੱਲ ਸੁਣਕੇ ਪੂਰਾ ਕਰਨ ਦਾ ਭਰੋਸਾ ਦਿੱਤਾ। ਪੁਲਿਸ ਦੀਆਂ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਗੁਰਦੁਆਰਾ ਹਾਜੀਰਤਨ ਦੇ ਲੰਗਰਹਾਲ ਨਜਦੀਕ ਸਕੂਲ ਦਾ ਨੀਂਹ ਪੱਥਰ ਰੱਖ ਕੇ ਦੂਸਰੇ ਸਕੂਲ ਦਾ ਨੀਂਹ ਪੱਥਰ ਰੱਖਣ ਲਈ ਲੰਗਰ ਹਾਲ ਦੇ ਸਾਹਮਣੇ ਤੋਂ ਜਾ ਹੀ ਰਹੇ ਸਨ ਕਿ ਇੱਕਠ ਵਿੱਚ ਪਹਿਲਾਂ ਤੋਂ ਹੀ ਸ਼ਾਮਲ ਪੰਜਾਬ ਪ੍ਰਧਾਨ ਮਨਦੀਪ ਸਿੰਘ ਦੀ ਅਗਵਾਈ ਵਿੱਚ ਇੱਕ ਦਰਜਨ ਵਰਕਰਾ ਨੇ ਨਾਹਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਤੇ ਮੰਗ ਪੱਤਰਾਂ ਦੀਆਂ ਕਾਪੀਆਂ ਹਰਸਿਮਰਤ ਕੌਰ ਬਾਦਲ ਦੇ ਉਪਰ ਸੁੱਟ ਦਿੱਤੀਆਂ ਤੇ ਲਗਭਗ 300 ਗੱਜ ਦੇ ਏਰੀਏ ਤੱਕ ਬੀਬੀ ਬਾਦਲ ਦਾ ਪਿੱਛਾ ਕਰਦਿਆਂ ਜੋਰਦਾਰ ਨਾਹਰੇਬਾਜੀ ਕੀਤੀ ਤੇ ਪੰਡਾਲ ਵਿੱਚ ਵੜਨ ਤੱਕ ਦੀ ਕੋਸ਼ਿਸ਼ ਕੀਤੀ ਜਿਸ ਤੇ ਪੁਲਿਸ ਮੁਲਾਜ਼ਮ ਸਮੂਹ ਵਰਕਰਾਂ ਨੂੰ ਕਾਬੂ ਕਰਨ ਵਿੱਚ ਪੂਰੀ ਤਰਾਂ ਫੇਲ ਸਾਬਤ ਹੋਏ ਤੇ ਖੁੱਦ ਐਸ ਐਸ ਪੀ ਸੁਖਚੈਨ ਸਿੰਘ ਗਿੱਲ ਵੀ ਭੜਕੇ ਵਰਕਰਾਂ ਨੂੰ ਕਾਬੂ ਨਾ ਕਰ ਸਕੇ। ਮਾਹੌਲ ਭੜਕਦਾ ਦੇਖ ਜਦੋਂ ਬੀਬੀ ਬਾਦਲ ਨੇ ਵਰਕਰਾਂ ਦੀ ਗੱਲ ਸੁਨਣੀ ਚਾਹੀ ਤਾਂ ਉਹਨਾਂ ਦਾ ਪੀ ਏ ਅਨਮੋਲ ਨੇ ਵਰਕਰਾਂ ਨੂੰ ਨਾ ਮਿਲਣ ਦਿੱਤਾ ਤੇ ਬੀਬੀ ਬਾਦਲ ਨੂੰ ਅੱਗੇ ਤੋਰ ਲਿਆ ਜਿਸ ਤੋਂ ਵਰਕਰ ਭੜਕ ਉਠੇ ਪਰ ਜਦੋਂ ਭੜਕੇ ਵਰਕਰ ਸ਼ਾਂਤ ਨਾ ਹੋਏ ਤਾਂ ਜਿਲਾਂ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਪੀ ਟੀ ਆਈ ਟੀਚਰਾਂ ਤੇ ਹਲਮਾ ਕਰ ਦਿੱਤਾ ਤੇ ਫਿਰ ਦੇਖਦੇ ਹੀ ਦੇਖਦੇ ਸਾਰੇ ਅਕਾਲੀ ਵਰਕਰਾਂ ਤੇ ਹਲਕਾ ਇੰਚਾਰਜ ਸਰੂਪ ਚੰਦ ਸਿੰਗਲਾ ਦੇ ਅਮਰਪੁਰਾ ਤੋਂ ਸੱਦੇ ਗਏ ਵਰਕਰਾਂ ਜਿਹਨਾ ਵਿੱਚ ਨਰਿੰਦਰਪਾਲ ਸਿੰਘ ਮੁੱਖ ਤੌਰ ਤੇ ਸ਼ਾਮਲ ਸੀ ਨੇ ਨਿਹੱਥੀਆਂ ਲੜਕੀਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਪੂਲਿਸ ਨੇ ਵੀ ਲਾਠੀਚਾਰਜ ਕਰ ਦਿੱਤਾ ਜਿਸ ਵਿੱਚ ਕਈ ਵਰਕਰ ਜਖਮੀ ਹੋ ਗਏ। ਇਸ ਮੌਕੇ ਅੱਜ ਦੇ ਹੋਏ ਲਾਠੀਚਾਰਜ ਦਾ ਵਿਰੋਧ ਕਰਦਿਆਂ ਬੇਰੁਜ਼ਗਾਰ ਪੀ ਟੀ ਆਈ ਟੀਚਰ ਸਰਬਜੀਤ ਕੌਰ ਮੋਗਾ, ਕੁਲਵਿੰਦਰ ਕੌਰ ਤੇ ਵੀਨਾ ਰਾਣੀ ਨੇ ਦੱਸਿਆ ਕਿ ਉਹ ਪੀ ਟੀ ਆਈ ਅਧਿਆਪਕਾਂ ਲਈ ਨੌਕਰੀਆਂ ਦੀ ਮੰਗ ਕਰ ਰਹੇ ਸਨ ਤੇ ਪਿਛਲੇ 19 ਦਿਨਾਂ ਤੋਂ ਲੰਬੀ ਵਿਖੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਪਰ ਨੰਨੀ ਛਾਂ ਦਾ ਨਾਹਰਾ ਦੇਣ ਵਾਲੀ ਹਰਸਿਮਰਤ ਕੌਰ ਬਾਦਲ ਤੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ ਤੇ ਅੱਜ ਉਹਨਾਂ ਦੀ ਹਾਜਰੀ ਵਿੱਚ ਨੰਨੀਆਂ ਛਾਵਾਂ ਤੇ ਉਹਨਾਂ ਦੇ ਹੀ ਜਿਲਾ ਜਥੇਦਾਰਾਂ ਤੇ ਵਰਕਰਾਂ ਵੱਲੋਂ ਹਮਲਾ ਕਰਦਿਆਂ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਹੈ ਜਿਸ ਨਾਲ ਨੰਨੀ ਛਾਂ ਦਾ ਦੋਗਲਾ ਚੇਹਰਾ ਸਾਹਮਣੇ ਆਇਆ ਹੈ। ਉਹਨਾਂ ਐਲਾਨ ਕੀਤਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਸ ਤਰਾਂ ਦੇ ਘਿਰਾਓ ਜਾਰੀ ਰਹਿਣਗੇ।
ਜਥੇਦਾਰ ਕੁੜੀਆਂ ਨੂੰ ਅੰਨ੍ਹੇਵਾਹ ਕੁਟਦੇ ਰਹੇ
ਬਠਿੰਡਾ: ( 17 ਮਾਰਚ,ਪੀ.ਐਸ.ਐਨ): ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਤੇ ਪੁਲਿਸ ਦੀ ਮੌਜੂਦਗੀ ਵਿੱਚ ਅੱਜ ਹਾਕਮ ਧਿਰ ਦੇ ਜਥੇਦਾਰ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੂੰ ਅੰਨ੍ਹੇਵਾਹ ਕੁਟਦੇ ਹੀ ਨਹੀਂ ਦੇਖੇ ਗਏ, ਬਲਕਿ ਉਨ੍ਹਾਂ ਦੀਆਂ ਚੁੰਨੀਆਂ ਵੀ ਪੈਰਾਂ ਵਿੱਚ ਰੁਲਦੀਆਂ ਦੇਖੀਆਂ ਗਈਆਂ।
ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸਾਰੇ ਜਾਣ ਵਾਲੇ ਇੱਕ ਸਕੂਲ ਅਤੇ ਕਾਲਜ ਦਾ ਨੀਂਹ ਪੱਥਰ ਰੱਖਣ ਵਾਸਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਉਚੇਚੇ ਤੌਰ ‘ਤੇ ਅੱਜ ਬਠਿੰਡਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਪਧਾਰੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਅਰਦਾਸ ਵਿੱਚ ਸਾਮਲ ਹੋਣ ਉਪਰੰਤ ਜਿਉਂ ਹੀ ਬੀਬਾ ਜੀ ਬਾਹਰ ਆਏ, ਤਾਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਬੇਰੁਜ਼ਗਾਰ ਪੀ ਟੀ ਆਈ ਅਧਿਆਪਕਾਂ ਦੇ ਇੱਕ ਜਥੇ, ਜਿਸ ਵਿੱਚ ਲੜਕੀਆਂ ਦੀ ਗਿਣਤੀ ਤਿੰਨ ਚੁਥਾਈ ਤੋਂ ਵੀ ਵੱਧ ਸੀ, ਨੇ ਉਹਨਾਂ ਨਾਲ ਮੁਲਾਕਾਤ ਕਰਨ ਦਾ ਯਤਨ ਕੀਤਾ, ਜਿਸਨੂੰ ਪੁਲਿਸ ਦੀਆਂ ਸਖ਼ਤ ਪੇਸਬੰਦੀਆਂ ਨੇ ਅਸਫਲ ਬਣਾ ਦਿੱਤਾ।
ਦ੍ਰਿੜ ਇਰਾਦੇ ਵਾਲੇ ਇਨ੍ਹਾਂ ਕੁੜੀਆਂ-ਮੁੰਡਿਆਂ ਨੇ ਦੀਦਾ ਦਲੇਰੀ ਦੀ ਸਿਖ਼ਰ ਦਿਖਾਉਂਦਿਆਂ ਆਪਣੇ ਹੱਥਾਂ ਵਿੱਚ ਫੜੇ ਕਾਗਜ ਬੀਬਾ ਬਾਦਲ ਵੱਲ ਵਗਾਹ ਮਾਰੇ। ਇਹ ਤਕਦਿਆਂ ਹੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠਲਾ ਜਥੇਦਾਰਾਂ ਦਾ ਇੱਕ ਝੁੰਡ ਜਿਨ੍ਹਾਂ ਵਿੱਚ ਇੱਕ ਕੌਂਸਲਰ ਬੀਬੀ ਵੀ ਸਾਮਲ ਸੀ, ਹੱਕਾਂ ਲਈ ਜੂਝਣ ਵਾਲਿਆਂ ‘ਤੇ ਟੁੱਟ ਪਿਆ। ਦਰਿੰਦਗੀ ਦਾ ਸ਼ਰਮਨਾਕ ਮੁਜ਼ਾਹਰਾ ਕਰਦਿਆਂ ਉਨ੍ਹਾਂ ਨੇ ਇਨ੍ਹਾਂ ਕੁੜੀਆਂ-ਮੁੰਡਿਆਂ ‘ਤੇ ਜ਼ਬਰਦਸਤ ਕੁਟਾਪਾ ਚਾੜਣਾ ਸ਼ੁਰੂ ਕਰ ਦਿੱਤਾ, ਜਦ ਕਿ ਪੁਲਿਸ ਅੰਦੋਲਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੂਰੀ ਹਰਕਤ ਵਿੱਚ ਆ ਗਈ। ਇਸੇ ਦੌਰਾਨ ਬੀਬੀ ਬਾਦਲ ਨੇ ਇੱਕ ਨੀਂਹ ਪੱਥਰ ਰੱਖਣ ਦੀ ਰਸਮ ਨਿਭਾ ਦਿੱਤੀ। ਕਰੀਬ ਵੀਹ ਕੁ ਦੀ ਗਿਣਤੀ ਵਾਲੇ ਇਹ ਕੁੜੀਆਂ-ਮੁੰਡੇ ਇਸ ਕਦਰ ਆਪਣੇ ਕਾਜ਼ ਪ੍ਰਤੀ ਪ੍ਰਤੀਬੱਧ ਸਨ, ਕਿ ਪੈ ਰਹੇ ਲੋਹੜੇ ਦੇ ਕੁਟਾਪੇ ਦੇ ਬਾਵਜੂਦ ਵੀ ਸਭ ਰੁਕਾਵਟਾਂ ਨੂੰ ਪਾਰ ਕਰਦੇ ਉਨ੍ਹਾਂ ਬੀਬਾ ਬਾਦਲ ਨੂੰ ਉਸ ਥਾਂ ਜਾ ਘੇਰਿਆ, ਜਿੱਥੇ ਉਹ ਦੂਜਾ ਨੀਂਹ ਪੱਥਰ ਰੱਖ ਰਹੇ ਸਨ। ਢਿੱਡੋਂ ਭੁੱਖੇ ਪਾੜ੍ਹਿਆਂ ਨੇ ਜਦ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ ਤਾਂ ਬੀਬਾ ਬਾਦਲ ਨੇ ਇਹ ਕਹਿੰਦਿਆਂ ਅਸਮਰੱਥਤਾ ਜਾਹਰ ਕਰ ਦਿੱਤੀ, ਕਿ ਇੱਕ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਉਨ੍ਹਾਂ ਦੇ ਹੱਥ ਪੱਲੇ ਕੁਝ ਵੀ ਨਹੀਂ, ਕਿਉਂਕਿ ਬੇਰੁਜ਼ਗਾਰਾਂ ਦੀਆਂ ਮੰਗਾਂ ਪੰਜਾਬ ਸਰਕਾਰ ਨਾਲ ਹੀ ਸਬੰਧਤ ਹਨ, ਜਿਸ ਨੂੰ ਚਲਾਉਣ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ। ਇਹ ਸੁਣਦਿਆਂ ਹੀ ਜੱਥੇਦਾਰਾਂ ਦੀ ਗਿੱਦੜਕੁੱਟ ਤੋਂ ਲਾਲ ਪੀਲੇ ਹੋਏ ਕੁੜੀਆਂ-ਮੁੰਡੇ ਇਸ ਕਦਰ ਅੱਗ ਬਬੂਲਾ ਹੋ ਉੱਠੇ ਕਿ ਉਨ੍ਹਾਂ ਹਰਸਿਮਰਤ ਕੌਰ ਬਾਦਲ ਤੇ ਪੰਜਾਬ ਸਰਕਾਰ ਮੁਰਦਾਵਾਦ ਦੇ ਨਾਅਰਿਆਂ ਨਾਲ ਅਕਾਸ ਗੁੰਜਾਂ ਦਿੱਤਾ। ਆਪਣੇ ਪ੍ਰਤੀ ਪਹਿਲੀ ਵਾਰ ਹੋਏ ਅਜਿਹੇ ਰੋਹ ਭਰਪੂਰ ਪ੍ਰਦਰਸ਼ਨ ਤੋਂ ਭੈਅ-ਭੀਤ ਹੋਈ ਬੀਬਾ ਬਾਦਲ ਭਾਰੀ ਪੁਲਿਸ ਸੁਰੱਖਿਆ ਦੇ ਕਵਚ ਨਾਲ ਜਿਉਂ ਹੀ ਘਟਨਾ ਸਥਾਨ ਤੋਂ ਗੱਡੀਆਂ ਦੇ ਕਾਫ਼ਲੇ ਨਾਲ ਰਵਾਨਾ ਹੋਈ, ਤਾਂ ਰਾਜ ਨਹੀਂ ਸੇਵਾ ਕਰਨ ਵਾਲੇ ਬਾਬੇ ਦੇ ਜੱਥੇਦਾਰਾਂ ਨੇ ਕੁੜੀਆਂ-ਮੁੰਡਿਆਂ ਨੂੰ ਇੱਕ ਵਾਰ ਫਿਰ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਆਪਣੀ ਸਾਰੀ ਭੁੱਖ ਪੂਰੀ ਕਰ ਲਈ। ਜਥੇਦਾਰ ਮਲੂਕਾ ਸਮੇਤ ਜਦ ਉਨ੍ਹਾਂ ਦਾ ਝੁੰਡ ਕੁੜੀਆਂ-ਮੁੰਡਿਆਂ ਦੀ ਅਜਿਹੀ ਸੇਵਾ ਕਰ ਰਿਹਾ ਸੀ, ਤਾਂ ਮੌਕੇ ਤੇ ਮੌਜੂਦ ਉਨ੍ਹਾਂ ਅਕਾਲੀ ਆਗੂਆਂ ਤੇ ਵਰਕਰਾਂ ਨੇ ਵੀ ਦੰਦਾਂ ਹੇਠ ਜੀਭਾਂ ਦੇ ਲਈਆਂ, ਜੋ ਕਿਸੇ ਹੱਦ ਤੱਕ ਲੋਕ ਰਾਜ ਵਿੱਚ ਆਸਥਾ ਰਖਦੇ ਹਨ।
ਇੱਥੇ ਇਹ ਜ਼ਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ ਜਦ ਅਕਾਲੀ ਦਲ ਦੇ ਆਗੂ ਤੇ ਵਰਕਰ ਨੰਨ੍ਹੀ ਛਾਂ ਦੀਆਂ ਪ੍ਰਤੀਕ ਧੀਆਂ ‘ਤੇ ਜੁਲਮੋਂ ਤਸੱਦਦ ਕਰ ਰਹੇ ਸਨ, ਤਾਂ ਉਸ ਮੈਂਬਰ ਪਾਰਲੀਮੈਂਟ ਹਰਸਿਮਰਤ ਬਾਦਲ ਨੇ ਜੁਬਾਨ ਖੋਲ੍ਹਣੀ ਵੀ ਮੁਨਾਸਿਬ ਨਾ ਸਮਝੀ, ਜਿਸਨੇ ਇਟਲੀ ਵਿਖੇ ਉੱਥੋਂ ਦੇ ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਇੱਕ ਸਿੱਖ ਦੀ ਪੱਗ ਲਹਾਉਣ ਖਿਲਾਫ ਬੀਤੇ ਕੱਲ੍ਹ ਨਾ ਸਿਰਫ ਪਾਰਲੀਮੈਂਟ ਵਿਖੇ ਅਵਾਜ਼ ਉਠਾਈ, ਬਲਕਿ ਅਜਿਹਾ ਕਰਨ ਲਈ ਕਾਂਗਰਸ ਦੇ ਲੋਕ ਸਭਾ ਮੈਂਬਰ ਪਰਤਾਪ ਸਿੰਘ ਬਾਜਵਾ ਦੀ ਵੀ ਝਾੜ ਝੰਬ ਕਰਨ ਤੋਂ ਸਾਇਦ ਇਸ ਲਈ ਪਰਹੇਜ਼ ਨਹੀਂ ਕੀਤਾ, ਕਿ ਜਿਹੜਾ ਤੰਦੂਰ ਖੁਦ ਉਸਨੇ ਤਪਾਇਆ ਸੀ, ਉਸਤੇ ਉਹ ਕਿਉਂ ਰੋਟੀਆਂ ਸੇਕਣ ਦਾ ਯਤਨ ਕਰਦਾ ਸੀ।
ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਜਥੇਦਾਰਾਂ ਵੱਲੋਂ ਪੰਜਾਬ ਦੀਆਂ ਧੀਆਂ ‘ਤੇ ਵਰਸਾਏ ਕਹਿਰ ‘ਤੇ ਉਨ੍ਹਾਂ ਦੀਆਂ ਚੁੰਨੀਆਂ ਰੋਲਣ ਵਾਲਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਤਲਵੰਡੀ ਸਾਬੋ ਤੋਂ ਕਾਂਗਰਸੀ ਵਿਧਾਇਕ ਜੀਤ ਮੁਹਿੰਦਰ ਸਿੰਘ ਸਿੱਧੂ ਨੇ ਮੰਗ ਕੀਤੀ ਕਿ ਅਜਿਹਾ ਕਰਨ ਵਾਲਿਆਂ ਖਿਲਾਫ ਅਪਰਾਧਿਕ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ, ਕਿਉਂਕਿ ਜਥੇਦਾਰਾਂ ਦੀ ਅਜਿਹੀ ਕਰਤੂਤ ਨੇ ਸਮੁੱਚੇ ਪੰਜਾਬੀਆਂ ਦਾ ਨਾਂ ਕਲੰਕਿਤ ਕਰਨ ਦੇ ਅਪਰਾਧ ਨੂੰ ਅੰਜਾਮ ਦਿੱਤਾ ਹੈ।

http://punjabspectrum.com/main/inde...-03-17-14-55-20&catid=93:headlines&Itemid=101
 

Attachments

 • 74.jpg
  74.jpg
  51.2 KB · Reads: 247
 • 4.jpg
  4.jpg
  35.1 KB · Reads: 265
 • 6.jpg
  6.jpg
  47.2 KB · Reads: 303
 • 88.jpg
  88.jpg
  51.6 KB · Reads: 263
 • 888.jpg
  888.jpg
  34.1 KB · Reads: 252
 • 557x507-images-stories-bureau-nannishah-m2.jpg
  557x507-images-stories-bureau-nannishah-m2.jpg
  43.8 KB · Reads: 253
 • 302x311-images-stories-bureau-nannishah-77.jpg
  302x311-images-stories-bureau-nannishah-77.jpg
  29.6 KB · Reads: 262
 • 10.jpg
  10.jpg
  37 KB · Reads: 270
📌 For all latest updates, follow the Official Sikh Philosophy Network Whatsapp Channel:
Top