dalvinder45
SPNer
- Jul 22, 2023
- 721
- 37
- 79
ਹਮਾਸ-ਇਜ਼ਰਾਈਲ ਯੁੱਧ, 2023: ਇੱਕ ਵਿਸ਼ਲੇਸ਼ਣ
ਕਰਨਲ ਡਾ: ਦਲਵਿੰਦਰ ਸਿੰਘ ਗਰੇਵਾਲ
ਕਰਨਲ ਡਾ: ਦਲਵਿੰਦਰ ਸਿੰਘ ਗਰੇਵਾਲ
919815366726
ਸ਼ਨੀਵਾਰ, 7 ਅਕਤੂਬਰ 2023 ਨੂੰ ਹਮਾਸ ਨੇ ਇਜ਼ਰਾਈਲ ਉੱਤੇ ਇੱਕ "ਅਚਾਨਕ ਹਮਲਾ" ਕਰਕੇ ਇਜ਼ਰਾਈਲ ਹੀ ਨਹੀਂ ਸਾਰੀ ਦੁਨੀਆਂ ਨੂੰ ਚਕ੍ਰਿਤ ਕਰ ਦਿਤਾ। ਹਮਾਸ ਨੇ ਇਜ਼ਰਾਈਲ ਦੇ ਦੱਖਣੀ ਅਤੇ ਕੇਂਦਰੀ ਹਿੱਸਿਆਂ ਵਿੱਚ ਰਾਕੇਟਾਂ ਦੀ ਧੂਆਂਧਾਰ ਫਾਇਰਿੰਗ ਕੀਤੀ ਤੇ ਹਮਾਸ ਦੇ ਬੰਦੂਕਧਾਰੀ ਗਾਜ਼ਾ ਪੱਟੀ ਤੋਂ ਬਾਹਰ ਇਜ਼ਰਾਈਲ ਵਿੱਚ 22 ਸਥਾਨਾਂ ਵਿੱਚ ਦਾਖਲ ਹੋਏ, ਜਿਸ ਵਿੱਚ ਗਾਜ਼ਾ ਸਰਹੱਦ ਤੋਂ 15 ਮੀਲ (24 ਕਿਲੋਮੀਟਰ) ਦੂਰ ਕਸਬੇ ਅਤੇ ਹੋਰ ਬਸਤੀਆਂ ਸ਼ਾਮਲ ਹਨ। ਹਮਾਸ ਲੜਾਕਿਆਂ ਨੇ ਇਜ਼ਰਾਈਲ ਦੀਆਂ ਬਸਤੀਆਂ ਵਿੱਚ ਫੈਲ ਕੇ ਮਾਰੋਮਾਰ ਸ਼ੁਰੂ ਕਰ ਦਿਤੀ ਤੇ ਕਈ ਸੈਨਿਕ ਅਤੇ ਸਿਵਿਲੀਅਨ ਬੰਦੀ ਬਣਾ ਲਏ ਜਿਸਨੇ ਹਮਾਸ ਅਤੇ ਇਜ਼ਰਾਈਲੀਆਂ ਵਿਚਕਾਰ ਪੂਰੀ ਤਰ੍ਹਾਂ ਨਾਲ ਜੰਗ ਦਾ ਰੂਪ ਧਾਰਨ ਕਰ ਲਿਆਂ। ਕੁਝ ਥਾਵਾਂ 'ਤੇ ਉਨ੍ਹਾਂ ਨੇ ਨਾਗਰਿਕਾਂ ਅਤੇ ਸੈਨਿਕਾਂ ਨੂੰ ਗੋਲੀ ਮਾਰ ਦਿੱਤੀ । ਰਾਤ ਹੋਣ ਤੋਂ ਬਾਅਦ ਬੰਦੂਕ ਦੀ ਲੜਾਈ ਚੰਗੀ ਤਰ੍ਹਾਂ ਜਾਰੀ ਰਹੀ, ਅਤੇ ਹਮਾਸ ਨੇ ਦੋ ਕਸਬਿਆਂ ਵਿੱਚ ਲੋਕਾਂ ਨੂੰ ਬੰਧਕ ਬਣਾ ਲਿਆ। ਹਮਾਸ ਨੇ ਤੀਜੇ ਕਸਬੇ ਵਿੱਚ ਇੱਕ ਪੁਲਿਸ ਸਟੇਸ਼ਨ 'ਤੇ ਕਬਜ਼ਾ ਕਰ ਲਿਆ, ਜਿੱਥੇ ਇਜ਼ਰਾਈਲੀ ਬਲਾਂ ਨੇ ਅੰਤ ਵਿੱਚ ਇਮਾਰਤ ਨੂੰ ਮੁੜ ਹਾਸਲ ਕਰਨ ਲਈ ਐਤਵਾਰ ਸਵੇਰ ਤੱਕ ਸੰਘਰਸ਼ ਕੀਤਾ। ਜਵਾਬੀ ਕਾਰਵਾਈ ਵਿੱਚ ਇਜ਼ਰਾਈਲ ਨੇ ਗਾਜ਼ਾ ਪੱਟੀ ਤੇ ਤੋਪਾਂ ਨਾਲ ਧੂਆਂਧਾਰ ਬੰਬਬਾਰੀ ਕੀਤੀ। ਇਸ ਕਾਰਨ ਹੁਣ ਤੱਕ 400 ਇਜ਼ਰਾਈਲੀ ਅਤੇ 313 ਫਲਸਤੀਨੀ ਮਾਰੇ ਗਏ ਹਨ। ਇਜ਼ਰਾਈਲ ਆਧਾਰਤ ਮੀਡੀਆ ਨੇ ਦਾਅਵਾ ਕੀਤਾ ਕਿ ਸਭ ਤੋਂ ਘਾਤਕ ਹਮਲੇ ਵਿੱਚ 2,048 ਤੋਂ ਵੱਧ ਜ਼ਖਮੀਆਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚ 20 ਦੀ ਹਾਲਤ ਗੰਭੀਰ ਅਤੇ 330 ਗੰਭੀਰ ਰੂਪ ਵਿੱਚ ਜ਼ਖਮੀ ਹਨ। ਗਾਜ਼ਾ ਪੱਟੀ ਵਿੱਚ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦੁਆਰਾ ਫਿਲਸਤੀਨੀਆਂ ਦੀ ਮਰਨ ਵਾਲਿਆਂ ਦੀ ਗਿਣਤੀ ਵੀ 313 ਫਲਸਤੀਨੀ ਦੱਸੀ ਗਈ ਹੈ ਅਤੇ 1,990 ਜ਼ਖਮੀ ਹੋਏ ਹਨ। ਇਜ਼ਰਾਈਲ ਅਤੇ ਹਮਾਸ ਦੋਵਾਂ ਨੇ ਦਾਅਵਾ ਕੀਤਾ ਕਿ ਇਜ਼ਰਾਈਲੀ ਖੇਤਰ ਦੇ ਅੰਦਰ ਕਈ ਥਾਵਾਂ 'ਤੇ ਗੋਲੀਬਾਰੀ ਚੱਲ ਰਹੀ ਹੈ। ਦ ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਦੇ ਅਨੁਸਾਰ, ਹਮਾਸ ਦੀ ਤਲਾਸ਼ੀ ਕਈ ਘੇਰੇ ਹੋਏ ਕਸਬਿਆਂ ਵਿੱਚ ਕੀਤੀ ਜਾ ਰਹੀ ਹੈ ਅਤੇ ਗਾਜ਼ਾ ਦੇ ਅੰਦਰ 400 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ, ਦਰਜਨਾਂ ਹੋਰ ਬੰਦੀ ਬਣਾਏ ਗਏ ਹਨ। ਇਜ਼ਰਾਈਲ ਫੌਜ ਦਾ ਕਹਿਣਾ ਹੈ ਕਿ 'ਦੁਸ਼ਮਣ ਅਜੇ ਵੀ ਜ਼ਮੀਨ 'ਤੇ ਹੈ' ਅਤੇ ਗਾਜ਼ਾ ਵਿੱਚ ਹਮਾਸ ਦੇ 800 ਟਿਕਾਣਿਆਂ 'ਤੇ ਹਮਲਾ ਕਰ ਰਿਹਾ ਹੈ। ਹਮਾਸ ਲੜਾਕਿਆਂ ਦੁਆਰਾ ਕੀਤੇ ਗਏ ਬੇਮਿਸਾਲ ਅਚਨਚੇਤ ਹਮਲੇ ਤੋਂ ਇੱਕ ਦਿਨ ਬਾਅਦ, ਇਜ਼ਰਾਈਲੀ ਸੈਨਿਕ ਦੱਖਣੀ ਇਜ਼ਰਾਈਲ ਦੀਆਂ ਗਲੀਆਂ ਵਿੱਚ ਹਮਾਸ ਦੇ ਲੜਾਕਿਆਂ ਨਾਲ ਲੜ ਰਹੇ ਹਨ ਅਤੇ ਗਾਜ਼ਾ ਉੱਤੇ ਹਵਾਈ ਹਮਲੇ ਕਰ ਰਹੇ ਹਨ। ਇਜ਼ਰਾਈਲ ਦੀ ਫੌਜ ਨੂੰ ਹਮਲੇ ਨੂੰ ਰੋਕਣ ਵਿਚ ਅਸਫਲਤਾ 'ਤੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਨੇ ਕਿਹਾ ਕਿ ਉਸ ਨੇ ਘੁਸਪੈਠ ਦੇ ਜ਼ਿਆਦਾਤਰ ਸਥਾਨਾਂ 'ਤੇ ਮੁੜ ਕਬਜ਼ਾ ਕਰ ਲਿਆ ਹੈ, ਸੈਂਕੜੇ ਹਮਲਾਵਰਾਂ ਨੂੰ ਮਾਰ ਦਿੱਤਾ ਹੈ ਅਤੇ ਦਰਜਨਾਂ ਹੋਰ ਕੈਦੀਆਂ ਨੂੰ ਲੈ ਲਿਆ ਹੈ ਪਰ ਕੁਝ ਥਾਵਾਂ 'ਤੇ ਲੜਾਈ ਅਜੇ ਵੀ ਜਾਰੀ ਹੈ।
ਇਹ ਅਚਾਨਕ ਹਮਲਾ ਕਿਵੇਂ ਹੋਇਆ? ਰਾਕੇਟਾਂ ਦੀ ਧੂਆਂਧਾਰ ਬਾਰਿਸ਼ ਪਿੱਛੋਂ ਹਮਾਸ ਦੇ ਅੱਤਵਾਦੀਆਂ ਨੇ ਨਾਕਾਬੰਦੀ ਕੀਤੀ ਤੇ ਗਾਜ਼ਾ ਪੱਟੀ ਤੋਂ ਨੇੜਲੇ ਇਜ਼ਰਾਈਲੀ ਕਸਬਿਆਂ ਵਿੱਚ ਧਾਵਾ ਬੋਲਿਆ, ਸ਼ਨੀਵਾਰ ਨੂੰ ਪ੍ਰਮੁੱਖ ਯਹੂਦੀ ਛੁੱਟੀ ਦੇ ਦੌਰਾਨ ਇੱਕ ਬੇਮਿਸਾਲ ਅਚਾਨਕ ਹਮਲੇ ਵਿੱਚ ਦਰਜਨਾਂ ਨੂੰ ਮਾਰ ਦਿੱਤਾ ਅਤੇ ਹੋਰਾਂ ਨੂੰ ਅਗਵਾ ਕਰ ਲਿਆ। ਹੈਰਾਨ ਹੋਏ ਇਜ਼ਰਾਈਲ ਨੇ ਜਵਾਬ ਵਿੱਚ ਗਾਜ਼ਾ ਵਿੱਚ ਹਵਾਈ ਹਮਲੇ ਤੇ ਤੋਪਾਂ ਦੇ ਫਾਇਰ ਸ਼ੁਰੂ ਕਰ ਦਿਤੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਹੁਣ ਹਮਾਸ ਨਾਲ ਸਿੱਧੀ ਜੰਗ ਕਰ ਰਿਹਾ ਹੈ ਜਿਸ ਦੀ ਹਮਾਸ ਨੂੰ "ਬਹੁਤ ਮਹਿੰਗੀ ਕੀਮਤ" ਚੁਕਾਉਣੀ ਪਵੇਗੀ। ਇਜ਼ਰਾਈਲ ਨੇ ਬਦਲੇ ਦੀ ਸਹੁੰ ਨਾਲ ਸੰਘਰਸ਼ ਵਧਾਉਣ ਦੀ ਧਮਕੀ ਵੀ ਦਿੱਤੀ। ਇਜ਼ਰਾਈਲ ਅਤੇ ਗਾਜ਼ਾ ਦੇ ਹਮਾਸ ਵਿਚਕਾਰ ਪਿਛਲੇ ਸੰਘਰਸ਼ਾਂ ਨੇ ਗਾਜ਼ਾ ਵਿੱਚ ਵਿਆਪਕ ਮੌਤ ਅਤੇ ਤਬਾਹੀ ਲਿਆਂਦੀ ਹੈ । ਸਥਿਤੀ ਹੁਣ ਸੰਭਾਵਤ ਤੌਰ 'ਤੇ ਵਧੇਰੇ ਅਸਥਿਰ ਹੈ, ਇਜ਼ਰਾਈਲ ਦੀ ਸੱਜੇ-ਪੱਖੀ ਸਰਕਾਰ ਵਲੋਂ ਸੁਰੱਖਿਆ ਦੀ ਉਲੰਘਣਾ ਕਰਕੇ ਅਤੇ ਫਿਲਸਤੀਨੀਆਂ ਦੇ ਪੱਛਮੀ ਕਿਨਾਰੇ ਵਿੱਚ ਕਦੇ ਨਾ ਖਤਮ ਹੋਣ ਵਾਲੇ ਕਬਜ਼ੇ ਕਰਕੇ ਅਤੇ ਗਾਜ਼ਾ ਦੀ ਨਾਕਾਬੰਦੀ ਕਾਰਨ ਨਿਰਾਸ਼ਾ ਵਿੱਚ ਹੈ।
ਜਦੋਂ ਦੂਜੇ ਵਿਸ਼ਵ ਯੁੱਧ ਵਿੱਚ ਜਰਮਨਾਂ ਵਲੋਂ ਯਹੂਦੀਆਂ ਨੂੰ ਸਮੂਹਿਕ ਤੌਰ ਤੇ ਤਸੀਹੇ ਦੇ ਕੇ ਖਤਮ ਕਰਨ 'ਤੇ ਬਚੇ ਬੇਘਰ ਹੋਏ ਯਹੂਦੀਆਂ ਨੂੰ ਵਸਾਉਣ ਲਈ ਫਲਸਤੀਨ ਨੂੰ ਯੂਐਸ-ਯੂਰਪ ਦੇ ਗੱਠਜੋੜ ਦੀ ਮਦਦ ਨਾਲ ਵੰਡਿਆ ਗਿਆ ਤੇ ਕਾਫੀ ਹਿਸਾ ਯਹੂਦੀਆਂ ਨੂੰ ਦਿਤਾ ਗਿਆ ਜਿਸ ਉਤੇ ਯੂਐਨਓ ਨੇ ਵੀ ਮੋਹਰ ਲਗਾ ਦਿੱਤੀ । ਪਰ ਫਲਸਤੀਨੀਆਂ ਨੇ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ। ਇਸ ਤੋਂ ਇਲਾਵਾ ਗਾਜ਼ਾ ਪੱਟੀ ਵਿੱਚ ਯਹੂਦੀਆਂ ਦੀ ਲਗਾਤਾਰ ਘੁਸਪੈਠ ਤੇ ਨਵੀਆਂ ਬਸਤੀਆਂ ਬਣਾਉਣ ਦੀ ਮੁਹਿੰਮ ਫਲਸਤੀਨੀਆਂ ਲਈ ਹੋਰ ਵੀ ਦੁਖਦਾਈ ਬਣ ਗਈ। ਇਜ਼ਰਾਈਲ ਵਿਰੁੱਧ ਫਲਸਤੀਨੀਆਂ ਦੀ ਮਦਦ ਕਰਨ ਲਈ ਮੁਸਲਿਮ ਬਲਾਕ ਦੇ ਵਿਚਕਾਰ ਯੋਮ ਕਿਪੂਰ ਯੁੱਧ ਹੋਇਆ ਪਰ ਯੂਐਸ-ਯੂਰਪ ਗੱਠਜੋੜ ਦੇ ਵਿਆਪਕ ਸਮਰਥਨ ਕਾਰਨ ਇਹ ਬੁਰੀ ਤਰ੍ਹਾਂ ਅਸਫਲ ਰਿਹਾ। ਇਜ਼ਰਾਈਲੀਆਂ ਦੁਆਰਾ ਫਲਸਤੀਨ ਵਿੱਚ ਵਧੇਰੇ ਖੇਤਰਾਂ ਨੂੰ ਦੱਬੇ ਜਾਣ ਕਾਰਨ ਗਾਜ਼ਾ ਪੱਟੀ ਵਿੱਚ ਝੜਪਾਂ ਲਗਾਤਾਰ ਜਾਰੀ ਹਨ।
ਇਸ ਨਾਸੂ੍ਰ ਨੇ ਫਲਸਤੀਂiਆਂ ਨੂੰ ਇਜ਼ਰਾਈਲ ਦਾ ਮੁਕਾਬਲਾ ਕਰਨ ਲਈ ਮਜਬੂਰ ਕਰ ਦਿਤਾ ਜਿਸ ਕਰਕੇ 1987 ਵਿੱਚ ਹਮਾਸ ਹੋਂਦ ਵਿੱਚ ਆਈ ਜਿਸ ਦਾ ਮਕਸਦ ਗਾਜ਼ਾ ਪੱਟੀ ਨੂੰ ਸੁਰਿਖਅਤ ਕਰਨਾ ਅਤੇ ਇਜ਼ਰਾਈਲ ਦੇ ਵਧਦੇ ਪ੍ਰਭਾਵ ਨੂੰ ਠੱਲ ਪਾਉਣਾ ਸੀ। । ਅਖਾਣ ਹੈ ਕਿ ਇੱਕ ਦੇਸ਼ ਦੇ ਆਜ਼ਾਦੀ ਘੁਲਾਟੀਏ ਦੂਜੇ ਦੁਸ਼ਮਣ ਦੇਸ਼ ਦੇ ਅੱਤਵਾਦੀ ਅਖਵਾਉਂਦੇ ਹਨ। ਇਸ ਲਈ, ਹਮਾਸ ਨੂੰ ਇਜ਼ਰਾਈਲ ਨੇ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ। ਹਮਾਸ ਅਤੇ ਇਜ਼ਰਾਈਲ ਵਿਚਕਾਰ ਲਗਾਤਾਰ ਝੜਪਾਂ ਹੁੰਦੀਆਂ ਰਹੀਆਂ ਹਨ ਜਿਸ ਵਿੱਚ ਇਹ ਮੌਜੂਦਾ ਝੜਪ ਸਭ ਤੋਂ ਵੱਧ ਗੰਭੀਰ ਹੈ ਕਿਉਂਕਿ ਇਹ ਚੰਗੀ ਤਰ੍ਹਾਂ ਯੋਜਨਾਬੱਧ ਢੰਗ ਨਾਲ ਗੁਪਤ ਰਖਕੇ ਕੀਤੀ ਗਈ ਹੈ ਜਿੱਥੇ ਯਹੂਦੀ ਛੁਟੀ ਦੌਰਾਨ ਹਮਾਸ ਨੇ ਰਾਕਟਾਂ ਨਾਲ ਹਮਲੇ ਕੀਤੇ ਅਤੇ ਨਾਕਾਬੰਦੀ ਕਰਕੇ ਗਾਜ਼ਾ ਪੱਟੀ ਤੋਂ ਨੇੜਲੇ ਇਜ਼ਰਾਈਲੀ ਕਸਬਿਆਂ ਵਿੱਚ ਬਸਤੀਆਂ ਨੂੰ ਘੇਰਾ ਪਾ ਕੇ ਸੈਂਕੜਿਆਂ ਨੂੰ ਮਾਰਿਆ ਅਤੇ ਹੋਰਾਂ ਨੂੰ ਅਗਵਾ ਕਰ ਲਿਆ। ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਈਸਾਈ ਬਲਾਕ ਦੇ ਕੁਝ ਹੋਰ ਯੂਰਪੀ ਦੇਸ਼ਾਂ ਅਤੇ ਭਾਰਤੀਆਂ ਨੇ ਕਿਹਾ ਹੈ ਕਿ ਉਹ ਲੋੜ ਦੀ ਇਸ ਘੜੀ ਵਿੱਚ ਇਜ਼ਰਾਈਲ ਦੇ ਨਾਲ ਖੜੇ ਹਨ ਜਦ ਕਿ ਇਰਾਨ ਸਮੇਤ ਸ਼ੀਆ ਬਲਾਕ ਫਿਲਸਤੀਨ ਦੇ ਨਾਲ ਡਟ ਕੇ ਖੜੇ ਹਨ। ਜੰਗ ਵਧ ਸਕਦੀ ਹੈ ਕਿਉਂਕਿ ਦੋਵਾਂ ਵਿੱਚੋਂ ਕੋਈ ਵੀ ਇੰਨੀ ਆਸਾਨੀ ਨਾਲ ਏਡੇ ਵੱਡੇ ਨੁਕਸਾਨ ਨੂੰ ਸਵੀਕਾਰ ਨਹੀਂ ਕਰ ਰਿਹਾ । ਹੋ ਸਕਦਾ ਹੈ ਕਿ ਯੂਐਸ-ਯੂਰਪੀਅਨ ਬਲਾਕ ਜੰਗ ਨੂੰ ਜਲਦੀ ਖਤਮ ਕਰਨ ਵਿੱਚ ਅੱਗੇ ਆਵੇ। ਫੜੇ ਗਏ ਇਜ਼ਰਾਈਲੀਆਂ ਦੀ ਗਿਣਤੀ ਕਾਫ਼ੀ ਵੱਡੀ ਹੈ ਜੋ ਇਜ਼ਰਾਈਲ ਨੂੰ ਝੁਕਣ ਲਈ ਮਜਬੂਰ ਕਰ ਸਕਦੀ ਹੈ ਤੇ ਕਿਸੇ ਵੀ ਗੱਲਬਾਤ ਦੇ ਨਤੀਜੇ ਵਜੋਂ ਇਜ਼ਰਾਈਲ ਨੂੰ ਗਾਜ਼ਾ ਪੱਟੀ ਵਿੱਚ ਆਪਣੇ ਕਬਜ਼ੇ ਨੂੰ ਰੋਕਣਾ ਪੈ ਸਕਦਾ ਹੈ।