(In Punjabi/ਪੰਜਾਬੀ) - Travels of Guru Nanak in Punjab-6 | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

(In Punjabi/ਪੰਜਾਬੀ) Travels of Guru Nanak in Punjab-6

Dalvinder Singh Grewal

Writer
Historian
SPNer
Jan 3, 2010
565
361
75
ਗੁਰੂ ਨਾਨਕ ਦੇਵ ਜੀ ਦੀਆਂ ਪੰਜਾਬ ਵਿਚ ਯਾਤਰਾਵਾਂ-6

ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੁਲੰਬਾ (ਮਖਦੂਮਪੂਰ)

1576217442231.png


ਗੁਰਦੁਆਰਾ ਗੁਰੂ ਨਾਨਕ ਦੇਵ ਜੀ ਤੁਲੰਬਾ

ਤੁਲੰਬਾ ਹੁਣ ਜਿਸਦਾ ਨਾਮ ਮਖਦੂਮਪੁਰ ਪਹੂਰਾਂ ਹੈ, ਲਹੌਰ ਮੁਲਤਾਨ ਸੜਕ ਉਤੇ ਕਬੀਰਵਾਲਾ ਅਤੇ ਖਾਨੇਵਾਲ ਦੇ ਵਿੱਚਕਾਰ ਇਕ ਰੇਲਵੇ ਸਟੇਸ਼ਨ ਹੈ। ਗੁਰੂ ਨਾਨਕ ਦੇਵ ਜੀ ਤੁਲੰਬਾ ਗਏ ਅਤੇ ਸੱਜਣ ਠੱਗ ਨੂੰ ਮਿਲੇ ਜੋ ਇਕ ਪਵਿਤਰ ਇਨਸਾਨ ਸਮਝਿਆ ਜਾਂਦਾ ਸੀ ਅਤੇ ਚਿੱਟੇ ਕਪੜੇ ਪਾਉˆਦਾ ਸੀ । ਉਸਨੇ ਇਕ ਮੰਦਿਰ ਤੇ ਇਕ ਮਸਜਿਦ ਬਣਾਏ ਹੋਏ ਸਨ ਅਤੇ ਲੋਕਾਂ ਨੂੰ ਰਾਤ ਨੂੰ ਆਰਾਮ ਕਰਨ ਲਈ ਨਿਉਤਾ ਦਿੰਦਾ ਸੀ । ਰਾਤ ਨੂੰ ਉਹ ਉਨ੍ਹਾਂ ਦਾ ਸਮਾਨ ਅਤੇ ਧਨ ਲੂਟ ਲੈˆਦਾ ਸੀ ਅਤੇ ਕਈ ਵਾਰ ਮਾਰ ਵੀ ਦਿੰਦਾ ਸੀ ।ਜਦ ਗੁਰੂ ਜੀ ਦੀ ਜਲਾਲ ਵਾਲੀ ਦਿਖ ਉਸਦੇ ਨਜ਼ਰੀਂ ਪਈ ਤਾਂ ਉਸ ਨੇ ਸਮਝਿਆ ਕਿ ਇਹ ਇਕ ਵੱਡੀ ਮਾਲਦਾਰ ਸਾਮੀ ਹੈ ਸੋ ਗੁਰੂ ਜੀ ਤੇ ਸਾਥੀਆਂ ਨੂੰ ਰਾਤ ਰਹਿਣ ਦਾ ਸਦਾ ਦਿਤਾ। ਗੁਰੂ ਸਾਹਿਬ ਉਸ ਕੋਲ ਠਹਿਰੇ । ਰਾਤ ਨੂੰ ਗੁਰੂ ਸਾਹਿਬ ਧਿਆਨ ਵਿਚ ਲੱਗੇ ਰਹੇ ਸੋ ਜਲਦੀ ਨਹੀਂ ਸੁੱਤੇ ਜਿਸ ਕਰਕੇ ਸੱਜਣ ਠੱਗ ਨੂੰ ਅਪਣੀ ਕਾਰਵਾਈ ਕਰਨ ਵਿੱਚ ਦਿੱਕਤ ਆ ਰਹੀ ਸੀ । ਜਦ ਗੁਰੂ ਜੀ ਨੇ ਸੱਜਣ ਠੱਗ ਦੀ ਇਹ ਹਾਲਤ ਵੇਖੀ ਤਾਂ ਸ਼ਬਦ ਉਚਾਰਿਆ:

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥1॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿੑ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ॥1॥ ਰਹਾਉ॥ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ॥ਢਠੀਆ ਕੰਮਿ ਨ ਆਵਨੑੀ ਵਿਚਹੁ ਸਖਣੀਆਹਾ॥2॥ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿੑ॥ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿੑ॥3॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿੑ॥ਸੇ ਫਲ ਕੰਮਿ ਨ ਆਵਨੑੀ ਤੇ ਗੁਣ ਮੈ ਤਨਿ ਹੰਨਿੑ॥4॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ॥ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ॥5॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥ 6 ॥ 1 ॥ 3 ॥ (ਪੰਨਾ 729)

ਗੁਰੂ ਜੀ ਦਾ ਇਹ ਸ਼ਬਦ ਸੱਜਣ ਦੇ ਧੁਰ ਅੰਦਰ ਜਾ ਵਸਿਆ ਤੇ ਸਮਝ ਗਿਆ ਕਿ ਗੁਰੂ ਜੀ ਉਸ ਦੀ ਅਸਲੀਅਤ ਨੂੰ ਭਲੀ ਭਾਂਤ ਜਾਣਦੇ ਹਨ ਜੋ ਉਨ੍ਹਾਂ ਉਚਾਰਿਆ ਹੈ ਸਭ ਸੱਚ ਹੈ। ਤਾਂਉਹ ਗੁਰੂ ਨਾਨਕ ਦੇ ਜੀ ਦੇ ਚਰਨੀ ਆ ਲੱਗਾ ਤੇ ਲੱਗਾ ਅਪਣੇ ਕੀਤੇ ਦੀਆਂ ਭੁਲਾਂ ਬਖਸ਼ਾਉਣ।ਗੁਰੂ ਜੀ ਨੇ ਇਕ ਹੋਰ ਸ਼ਬਦ ਉਚਾਰਿਆ:

ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ॥1॥(ਪੰਨਾ 729)

ਇਸ ਤਰ੍ਹਾਂ ਗੁਰੂ ਜੀ ਨੇ ਸੱਜਣ ਨੂੰ ਕੁਕਰਮਾਂ ਤੋਂ ਹਟ ਕੇ ਪ੍ਰਮਾਤਮਾ ਨਾਲ ਜੁੜਣ ਦਾ ਰਾਹ ਦਸਿਆ ਤੇ ਕਿਹਾ ਕਿਹਾ, “ਸੱਜਣਾ! ਸੱਜਣ ਬਣ। ਅਪਣੇ ਪਰਿਵਾਰ ਦਾ ਢਿਡ ਭਰਨ ਲਈ ਤੂੰ ਜੋ ਲੁਟਾਂ ਲੁਟਦਾ ਹੈ ਇਸ ਤੋਂ ਮਾਫੀ ਤਾਂ ਤੈਨੂੰ ਪ੍ਰਮਾਤਮਾਂ ਤੋਂ ਹੀ ਮਿਲ ਸਕਦੀ ਹੈ ।ਅਪਣੀ ਗਲਤੀ ਸਵੀਕਾਰ ਕਰਕੇ ਕੁਕਰਮ ਗਲਤੀ ।ਨੂੰ ਛਡ ਕੇ ਅਪਣਾ ਲੁਟ ਖੋਹ ਦੀ ਸਾਰੀ ਕਮਾਈ ਰਾਸ਼ੀ ਨਾਲ ਦੀਨ ਦੁਖਿਆ ਦੀ ਸੇਵਾ ਕਰ ਅਤੇ ਅਪਣੇ ਨਿਵਾਸ ਨੂੰ ਸੱਚੀ ਧਰਮਸਾਲ ਦੇ ਰੂਪ ਦੇ”। ਸੱਜਣ ਗੁਰੂ ਜੀ ਦਾ ਕਿਹਾ ਮੰਨ ਨਾਮ ਨਾਲ ਜੁੜ ਗਿਆ ਤੇ ਸਾਰੀ ਪਾਪ ਦੀ ਕਮਾਈ ਗਰੀਬਾਂ ਵਿਚ ਵੰਡ ਦਿਤੀ।ਕੁਝ ਸਮਾਂ ਗੁਰੂ ਜੀ ਉਸ ਕੋਲ ਰਹੇ ਤੇ ਉਸ ਨੂੰ ਸਹੀ ਸ਼ਬਦਾਂ ਵਿਚ ਸੱਜਣ ਬਣਾ ਦਿਤਾ ਤੇ ਉਸ ਦਾ ਇਹ ਸਥਾਨ ਧਰਮਸਾਲ ਬਣਾ ਦਿਤਾ। ਇਸ ਧਰਮਸਾਲ ਨੂੰ ਗੁਰੂ ਦੀ ਯਾਦ ਵਿਚ ਇਕ ਵਿਸ਼ਾਲ ਗੁਰਦੁਆਰੇ ਦਾ ਰੂਪ ਦੇ ਦਿਤਾ ਗਿਆ। 1947 ਤੋ ਬਾਅਦ ਇਸ ਵਿਚ ਇਕ ਸਰਕਾਰੀ ਹਾਇਰ ਸਕੈˆਡਰੀ ਸਕੂਲ ਸਥਾਪਿਤ ਕੀਤਾ ਗਿਆ ।

ਖਰਾਹੜ

ਪਾਕਪਟਨ ਤੋਂ 20 ਕਿਲਮੀਟਰ ਦੀ ਦੂਰੀ ਤੇ ਗੁਰੂ ਨਾਨਕ ਤੁਲੰਬਾ ਤੋ ਹੋˆਦੇ ਹਏ ਖਰਾਹੜ ਪਹੁੰਚੇ । ਇਥੇ ਇਕ ਛੋਟਾ ਗੁਰਦੁਆਰਾ ਸਾਹਿਬ ਗੁਰੂ ਦੀ ਫੇਰੀ ਦੀ ਯਾਦ ਦਿਵਾਉਂਦਾ ਸੀ ਜਿਸ ਦੀ ਦੇਖ ਰੇਖ ਉਦਾਸੀ ਕਰਦੇ ਸਨ । ਦੇਖ ਰੇਖ ਦੀ ਘਾਟ ਸਦਕਾ ਸੰਨ 1947 ਤੋਂ ਪਿਛੋਂ ਇਹ ਉਜਾੜ ਵਿਚ ਬਦਲ ਗਿਆ।ਇਸ ਤੋ ਬਾਅਦ ਉਹ ਮਹਮੁਦਪੂਰ ਗਏ ।

ਨਾਨਕਸਰ ਝੰਗ

1576217516667.pngਚੂਹਨੀ

ਅੱਗੇ ਗੁਰੂ ਸਾਹਿਬ ਚੂਹਨੀ ਗਏ । ਮਹੰਤ ਜਾਨਕੀ ਪਰਸਾਦ, ਕਨਪਟਾ ਯੋਗੀ ਸਤਨਾਥ, ਰੂਪਾ ਭਗਤ, ਸ਼ੇਖ ਦਾਊਦ ਕਿਰਮਾਨੀ, ਸਯਦ ਹਮਦਗੰਜ ਬਖਸ਼ ਅਤੇ ਹੋਰ ਗੁਰੂ ਸਾਹਿਬ ਕੋਲ ਆਏ ਉਹਨਾਂ ਦੇ ਵਿਚਾਰ ਸੁਣੇ ਅਤੇ ਗੁਰੂ ਸਾਹਿਬ ਨੂੰ ਅਪਣੇ ਨਾਲ ਰੱਖ ਕੇ ਧੰਨ ਮਹਸੂਸ ਕਰਣ ਲਗੇ ।

ਅਲਪਾ

1576217634309.png
1576217711219.png


ਧਰਮਸਾਲਾ ਛੋਟਾ ਨਾਨਕਿਆਣਾ ਸਾਹਿਬ ਅਲਪਾ, ਕਸੂਰ

ਕਸੂਰ ਜਿਲ੍ਹੇ ਦਾ ਪਿੰਡ ਅਲਪਾ ਚੂਹਨੀ ਤੋ 8 ਕਿਲਮੀਟਰ ਦੀ ਦੂਰੀ ਤੇ ਹੈ ਅਤੇ ਰਾਵੀ ਨਦੀ ਦੇ ਕਿਨਾਰੇ ਤੇ ਸਥਿਤ ਇਕ ਛੋਟਾ ਜਿਹਾ ਪਿੰਡ ਹੈ । ਗੁਰੂ ਨਾਨਕ ਦੇਵ ਸਾਹਿਬ ਦਾ ਪਵਿੱਤਰ ਸਥਾਨ ਜੋ ਕਿ ਧਰਮਸਾਲ ਛੋਟਾ ਨਨਕਿਆਣਾ ਦੇ ਨਾਮ ਨਾਲ ਜਾਣਿਆ ਜਾˆਦਾ ਹੈ ।ਏਥੇ ਮੰਜੀ ਸਾਹਿਬ ਸਥਿਤ ਹੈ । ਗੁਰਦੁਆਰਾ ਸਾਹਿਬ ਨਾਲ 2000 ਬਿਘੇ ਜ਼ਮੀਨ ਲਗੀ ਹੈ ।

ਗੁਰੂ ਨਾਨਕ ਦੇਵ ਜੀ ਇਸ ਪਿੰਡ ਵਿਚ ਨਨਕਾਣਾ ਸਾਹਿਬ ਤੋਂ ਬੇੜੀ ਰਾਹੀਂ ਰਾਵੀ ਪਾਰ ਕਰਕੇ ਆਏ ਤੇ ਕੁਝ ਚਿਰ ਏਥੇ ਰੁਕੇ।ਪਹਿਲਾਂ ਪਹਿਲ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦਵਾਰਾ ਨਾਨਕਿਆਣਾ ਸਾਹਿਬ ਪਿੰਡੋਂ ਚਾਰ ਕਿਲੋਮੀਟਰ ਉਤੇ ਬਾਹਰਵਾਰ ਸੀ ਪਰ ਹੁਣ ਪਿੰਡ ਛੋਟਾ ਨਾਨਕਿਆਣਾ ਸਾਹਿਬ ਇਸ ਗੁਰਦੁਆਰਾ ਸਾਹਿਬ ਦੇ ਉਦਾਲੇ ਹੀ ਵਸ ਗਿਆ ਹੈ। 1947 ਤੋਂ ਪਹਿਲਾਂ ਏਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲਗਾਤਾਰ ਪ੍ਰਕਾਸ਼ ਰਹਿੰਦਾ ਸੀ ਤੇ ਵਸਿਾਖੀ ਤੇ ਗੁਰੂ ਨਾਨਕ ਜਨਮ ਦਿਨ ਤੇ ਮੇਲੇ ਭਰਦੇ ਸਨ ਪਰ ਹੁਣ ਪ੍ਰਕਾਸ਼ ਤੇ ਨਾ ਹੀ ਮੇਲੇ ਲਗਦੇ ਹਨ। ਇਸ ਵਿਸ਼ਾਲ ਇਮਾਰਤ ਦੇ ਤਿੰਨ ਕਮਰੇ ਹੀ ਬਚੇ ਹਨ ਜਿਨ੍ਹਾਂ ਵਿਚ ਸਰਕਾਰੀ ਸਕੂਲ ਚਲਦਾ ਸੀ ਪਰ ਉਹ ਵੀ ਖਸਤਾ ਹਾਲਤ ਵਿਚ ਹੋਣ ਕਰਕੇ ਖਾਲੀ ਕਰ ਦਿਤੇ ਗਏ ਜਿਨ੍ਹਾਂ ਦੀਆਂ ਛੱਤਾਂ ਡਿਗੂੰ ਡਿਗੂੰ ਕਰਦੀਆ ਹਨ। । ਗੁਰਦੁਆਰਾ ਸਾਹਿਬ ਨਾਲ 2000 ਬਿਘੇ ਜ਼ਮੀਨ ਲਗੀ ਹੈ jo ਇਸ ਪਿੰਡ ਤੇ ਲਾਗਲਿAW ਪਿੰਡਾਂ ਵਿਚ ਹੈ।ਪਿੰਡ ਵਿਚ ਵੜਣ ਤੋਂ ਪਹਿਲਾਂ ਖੱਬੇ ਹੱਥ ਨਿਕੀ ਜਿਹੀ ਟਿੱਬੀ ਉਤੇ ਕੁਝ ਕੱਚੇ ਘਰ ਦਿਸਣਗੇ ਜਿਨ੍ਹਾ ਵਿਚ ਇਕ ਸੁੰਦਰ ਸਮਾਧ ਹੈ ਜਿਸ ਉਤੇ ਗੁਰੂ ਸਾਹਿਬਾਨਾਂ ਦੇ ਚਿਤਰਾਂ ਦੇ ਨਾਲ ਨਾਲ ਬੜੇ ਰੰਗ ਬਿਰੰਗੇ ਫੁਲ ਬੂਟੇ ਵੀ ਛਪੇ ਮਿਲਣਗੇ ਜੋ ਚਿਤਰਕਾਰੀ ਦਾ ਸੁੰਦਰ ਨਮੂਨਾ ਹਨ ਇਸ ਸਮਾਧ ਨੂੰ ਉਥੋਂ ਦੇ ਵਾਸੀ ਅਲਪਾ ਸਿਧਾਰੀ ਕਰਕੇ ਜਾਣਦੇ ਹਨ।

ਕੰਗਣਪੁਰ
1576217773649.png


ਗੁਰਦੁਆਰਾ ਮੰਜੀ ਸਾਹਿਬ, ਕੰਗਣਪੁਰ, ਜਿਲ੍ਹਾ ਕਸੂਰ


ਕੰਗਣਪੁਰ ਲਾਹੌਰ ਜ਼ਿਲ੍ਹੇ ਦੇ ਚੁੰਨੀ ਤਹਸੀਲ ਵਿਚ ਇਕ ਵਡਾ ਪਿੰਡ ਹੈ । ਇਥ ਦੇ ਵਾਸੀਆਂ ਨੇ ਗੁਰੂ ਸਾਹਿਬ ਨਾਲ ਬੜਾ ਹੀ ਬੁਰਾ ਵਰਤਾਉ ਕੀਤਾ ਅਤੇ ਗੁਰੂ ਸਾਹਿਬ ਨੂੰ ਪਿੰਡ ਵਿਚ ਠਹਿਰਣ ਦੀ ਇਜ਼ਾਜ਼ਤ ਨਹੀਂ ਦਿਤੀ । ਗੁਰੂ ਜੀ ਨੇ ਉਨ੍ਹਾਂ ਨੂੰ ‘ਵਸਦੇ ਰਹੋ’ (ਤੁਸੀ ਹਮੇਸ਼ਾ ਲਈ ਇਥੇ ਰਹੋ) ਦਾ ਅਸ਼ੀਰਵਾਦ ਦਿਤਾ। ਇਕ ਆਲੀਸ਼ਾਨ ਗੁਰਦੁਆਰਾ ਮਾਲ ਜੀ ਸਾਹਿਬ ਮਾਲ ਦੇ ਦਰਖਤ ਦੇ ਨੇੜੇ ਬਣਾਇਆ ਗਿਆ ਜਿਥੇ ਗੁਰੂ ਜੀ ਟਿਕੇ। ਗੁਰਦੁਆਰਾ ਨਿਊ ਕੰਗਨਵਾਲ ਦੇ ਮੋਤੀ ਮਸਜਿਦ ਮੁਹੱਲੇ ਵਿਖੇ ਸਥਿਤ ਹੈ । ਗੁਰਦੁਆਰਾ ਸਾਹਿਬ ਦੀ ਗੁੰਬਦਨੁਮਾ ਇਮਾਰਤ ਬੜੀ ਮਜ਼ਬੂਤ ਅਤੇ ਸੁੰਦਰ ਸੀ ਪਰ ਸੰਨ 1947 ਪਿਛੋਂ ਇਸ ਦੀ ਹਾਲਤ ਚਿੰਤਾਜਨਕ ਹੈ।

ਭੀਲਾ
ਅੱਗੇ ਗੁਰੂ ਸਾਹਿਬ ਭੀਲਾ ਪਿੰਡ ਗਏ ਜਿਥੇ ਉਨ੍ਹਾਂ ਦੀ ਬੜੀ ਆਉ ਭਗਤ ਹੋਈ । ਅਗਲੀ ਸਵੇਰ ਉਸ ਸਥਾਨ ਨੂੰ ਛਡਣ ਤੋ ਪਹਿਲਾਂ ਗੁਰੂ ਸਾਹਿਬ ਨੇ ਵਚਨ ਕੀਤਾ, “ਉਜੜ ਜਾਉ” । ਭਾਈ ਮਰਦਾਨਾ ਇਹ ਸੁਣ ਕੇ ਪ੍ਰੇਸ਼ਾਨ ਹੋ ਗਏ ਤੇ ਗੁਰੂ ਜੀ ਨੂੰ ਪiੁਛਆ, “ਤੁਸੀ ਬੁਰੇ ਇਨਸਾਨਾਂ ਨੂੰ ਆਸ਼ੀਰਵਾਦ ਦਿਤਾ ਅਤੇ ਪਹਿਲੇ ਪਿੰਡ ਦੇ ਚੰਗੇ ਲੋਕਾਂ ਨੂੰ ਸ੍ਰਾਪ ਦੇ ਦਿਤਾ । ਗੁਰੂ ਸਾਹਿਬ ਨੇ ਦਸਿਆ ਬੁਰੇ ਲੋਕਾਂ ਲਈ ਇਹ ਚੰਗਾ ਹੈ ਕਿ ਉਹ ਜਿਸ ਸਥਾਨ ਤੇ ਹਨ ਉਥੇ ਹੀ ਰਹਿਣ, ਨਹੀਂ ਤਾਂ ਉਹ ਦੁਸਰੀ ਜਗ੍ਹਾ ਤੇ ਜਾ ਕੇ ਵੀ ਬੁਰਾਈ ਹੀ ਫੈਲਾਉਣਗੇ । ਦੁਸਰੇ ਪਾਸੇ ਚੰਗੇ ਇਨਸਾਨ ਜਿਥੇ ਵੀ ਜਾਣਗੇ ਚੰਗਆਈ ਹੀ ਫੈਲਾਉਣਗੇ ਤੇ ਲੋਕਾਂ ਨੂੰ ਚੰਗੀਆਂ ਗੱਲਾਂ ਹੀ ਸਿਖਾਉਣਗੇ । ਉਥੇ ਦੇ ਲੋਕਾਂ ਨੇ ਗੁਰੂ ਸਾਹਿਬ ਦੇ ਸਤਿਕਾਰ ਵੱਜਂੋ ਉਥੇ ਧਾਰਮਿਕ ਸਮਾਗਮ ਕੀਤਾ ਤੇ ਅਜਿਹੇ ਹੋਰ ਕਈ ਨਵੇਂ ਪਿੰਡ ਵਸਾਉਣ ਤੇ ਸਿੱਖੀ ਫੇਲਾੳਣ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਏਥੇ ਜਦ ਸੰਨ 1890 ਦੇ ਨੇੜੇ ਜਦ ਗਿਆਨੀ ਗਿਆਨ ਸਿੰਘ ਨੇ ਫੇਰੀ ਪਾਈ ਤਾਂ ਇਹ ਗੁਰਦੁਆਰਾ ਸਾਹਿਬ ਦੀ ਆਮਦਨ ਚੰਗੀ ਸੀ ਤੇ ਇਮਾਰਤ ਵਿਸ਼ਾਲ ਸੀ।ਦਿਪਾਲਪੁਰ

1576217826670.png

ਗੁਰਦੁਆਰਾ ਛੋਟਾ ਨਨਕਿਆਣਾ, ਦਿਪਾਲਪੁਰ


ਇਸ ਤੋ ਅੱਗੇ ਗੁਰੂ ਨਾਨਕ ਦੇਵ ਜੀ ਉਕਾੜਾ ਜਿਲ੍ਹੇ ਦੇ ਦਿਪਾਲਪੁਰ ਗਏ ਜੋ ਕਿ ਚੂਨੀ ਤੋ 9 ਕਿਲਮੀਟਰ ਦੀ ਦੂਰੀ ਤੇ ਹੈ ।ਉਥੇ ਇਕ ਮੁਸਲਿਮ ਸੂਫੀ ਨਰੰਗ ਨੂਰੀ ਨੂੰ ਮਿਲੇ । ਗੁਰਦੁਆਰਾ ਛੋਟਾ ਨਨਕਿਆਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਇਸ ਸਥਾਨ ਦੀ ਫੇਰੀ ਦi ਯਾਦ ਦਿਵਾਉˆਦਾ ਹੈ । ਬਿਲਡਿੰਗ ਦੇ ਫਰਸ਼ ਤੇ ਸੰਗਮਰਮਰ ਲੱਗਿਆ ਹੋਇਆ ਸੀ । ਹੁਣ ਇਹ ਦੋ ਪ੍ਰਵਾਸੀਆਂˆ ਦੀ ਰਹਿਣ ਦੀ ਜਗ੍ਹਾ ਬਣੀ ਹੋਈ ਹੈ ਜਿਨ੍ਹਾˆ ਨੇ ਇਕ ਦੀਵਾਰ ਰਾਹੀ ਵੰਡ ਪਾਕੇ ਸਾਰੀ ਥਾਂ ਨੂੰ ਵੰਡ ਲਿਆ ਹੈ । ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਬਾਣੀ ਦੀ ਲਿਖੀਆਂ ਹੋਈਆ ਪੰਗਤੀਆˆ ਹੁਣ ਵੀ ਨਜ਼ਰ ਆਉˆਦੀਆਂ ਹਨ ਪਰ ਅੰਦਰਲੇ ਪਾਸੇ ਕਾਫੀ ਨੁਕਸਾਨ ਹੋਇਆ ਹੈ ।

ਸਤਘਰਾ

1576217888648.png

ਗੁਰਦੁਆਰਾ ਛੋਟਾ ਨਨਕਿਆਣਾ, ਸਤਘਰਾ

ਅੱਗੇ ਗੁਰੂ ਸਾਹਿਬ ਮਿੰਟਗੁਮਰੀ ਜ਼ਿਲੇ ਦੇ ਪਿੰਡ ਸਤਘਰਾ ਗਏ ਜਿਥੇ ਇਕ ਬਾਣੀ ਦੀ ਪੰਗਤੀ ਨੇ ਉਲਝੇ ਵਿਉਪਾਰੀ ਦਾ ਮਾਮਲਾ ਸੁਲਝਾਇਆ ਜਿਸ ਦੀ ਯਾਦ ਵਿਚ ਇਥੇ ਇਕ ਛੋਟਾ ਗੁਰਦੁਆਰਾ ਸਾਹਿਬ ਉਸਾਰਿਆ ਗਿਆ ।

ਮੇਘਾ

1576217971391.png

ਗੁਰਦੁਆਰਾ ਛੋਟਾ ਨਨਕਿਆਣਾ ਸਾਹਿਬ ਨਾਨਕ ਜਗੀਰ, ਮੇਘਾ

ਗੁਰੂ ਨਾਨਕ ਦੇਵ ਜੀ ਇਸ ਪਿੰਡ ਵਿਚ ਅਲਪਾ ਵਲੋਂ ਆਏ । ਉਨ੍ਹਾਂ ਨੇ ਇਕ ਜ਼ਿਮੀਦਾਰ ਨੂੰ ਉਸਦੇ ਦੁਖਾਂ ਤੋਂ ਛੂਟਕਾਰਾ ਦਿਵਾਇਆ ਅਤੇ ਬਾਣੀ ਦੀ ਇਕ ਬਾਣੀ ਦਾ ਉਚਾਰਨ ਕੀਤਾ:

ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ ॥ ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣੁ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 937)।

ਇਨਸਾਨ ਮਾਇਆ ਅਤੇ ਸੰˆਸਰਕ ਪਦਾਰਥਾਂ ਵਿਚ ਬੜਾ ਉਲਝ ਜਾˆਦਾ ਹੈ । ਜਦ ਮਾਇਆ ਵਧਦੀ ਤਾਂ ਉਹ ਖੁਸੀ ਮਹਿਸੂਸ ਕਰਦਾ ਹੈ ਪਰ ਜਦ ਇਹ ਜਾˆਦੀ ਹੈ ਤਾ ਉਹ ਉਸਦਾ ਵਿਛੋੜਾ ਬਰਦਾਸ਼ਤ ਨਹੀ ਕਰ ਸਕਦਾ ਜਦ ਕਿ ਇਨਸਾਨ ਅਪਣੇ ਨਾਲ ਕੁਝ ਵੀ ਨਹੀ ਲਿਜਾ ਸਕਦਾ । ਗੁਰਦੁਆਰਾ ਛੋਟਾ ਨਨਕਾਣਾ ਸਾਹਿਬ ਪਿੰਡ ਤੋ 4 ਕਿਲਮੀਟਰ ਦੀ ਦੂਰੀ ਤੇ ਹੈ ਜੋ ਗੁਰੂ ਸਾਹਿਬ ਦੇ ਮੇਘਾ ਦੀ ਫੇਰੀ ਦੀ ਯਾਦ ਕਰਵਾˆਉਦਾ ਹੈ। ਇਹ ਲਾਹੌਰ ਤੋ 35 ਕਿਲਮੀਟਰ ਦੀ ਦੂਰੀ ਤੇ ਹੈ । ਵੰਡ ਤੋਂ ਪਿਛੋਂ ਇਹ ਗੁਰਦੁਆਰਾ ਸਕੂਲ ਲਈ ਵਰਤਿਆ ਜਾˆਦਾ ਸੀ ਪਰ ਹੁਣ ਇਹ ਪੂਰੀ ਤਰ੍ਹਾˆ ਨਾਲ ਢਹਿਢੇਰੀ ਹੋ ਚੁਕਿਆ ਹੈ ।
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

This month we’re celebrating the 10th anniversary of SPN. Most of us are familiar with the shabad “Lakh Khushiyan Patshaian” which is frequently sung at happy occasions. It is probably the most...

SPN on Facebook

...
Top