(In Punjabi/ਪੰਜਾਬੀ) - Travels of Guru Nanak in Punjab 4 | Sikh Philosophy Network
 • Welcome to all New Sikh Philosophy Network Forums!
  Explore Sikh Sikhi Sikhism...
  Sign up Log in

(In Punjabi/ਪੰਜਾਬੀ) Travels of Guru Nanak in Punjab 4

Dalvinder Singh Grewal

Writer
Historian
SPNer
Jan 3, 2010
547
359
74
ਗੁਰੂ ਨਾਨਕ ਦੇਵ ਜੀ ਦੀਆਂ ਪੰਜਾਬ ਵਿਚ ਯਾਤਰਾਵਾਂ-4

ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਏਮਨਾਬਾਦ

ਲਹੌਰ ਤੋਂ 32 ਕਿਲੋਮੀਟਰ ਦੂਰ ਗੁਰੂ ਨਾਨਕ ਦੇਵ ਜੀ ਏਮਨਾਬਾਦ (ਸੈਦਪੁਰ) ਪਹੁੰਚੇ ਜੋ ਗੁਜਰਾਂਵਾਲੇ ਤੋਂ 15 ਕਿਲਮੀਟਰ ਦੀ ਦੂਰੀ ਉਤੇ ਦੱਖਣ ਵਾਲੇ ਪਾਸੇ, ਇਕ ਪੁਰਾਣਾ ਕਸਬਾ ਹੈ। ਇਥੇ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਨਾਲ ਜੁੜੇ ਤਿੰਨ ਇਤਿਹਾਸਿਕ ਗੁਰਦੁਆਰੇ ਰੋੜੀ ਸਾਹਿਬ, ਖੂਹੀ ਸਾਹਿਬ ਅਤੇ ਚੱਕੀ ਸਾਹਿਬ ਹਨ। ਗੁਰੂ ਨਾਨਕ ਦੇਵ ਜੀ ਏਮਨਾਬਾਦ ਪਹੁੰਚ ਕੇ ਇਕ ਤਲਾਬ ਦੇ ਕੰਢੈ ਜਾ ਬੈਠੇ ਅਤੇ ਕਈ ਮਹੀਨਿਆਂ ਤਕ ਲਗਾਤਾਰ ਭਗਤੀ ਕਰਦੇ ਰਹੇ ਤੇ ਰੋੜਿਆਂ ਤੇ ਹੀ ਸੌਂਦੇ ਰਹੇ।ਪਹਿਲਾ ਬਾਬੇ ਪਾਯਾ ਬਖਸੁ ਦਰਿ ਪਿਛੋ ਦੇ ਫਿਰਿ ਘਾਲਿ ਕਮਾਈ।

ਰੇਤੁ ਅਕੁ ਆਹਾਰੁ ਕਰਿ ਰੋੜਾਂ ਕੀ ਗੁਰ ਕਰੀ ਵਿਛਾਈ।

ਭਾਰੀ ਕਰੀ ਤਪਸਿਆ ਵਡੇ ਭਾਗੁ ਹਰਿ ਸਿਉ ਬਣਿ ਆਈ।

ਬਾਬਾ ਪੈਧਾ ਸਚ-ਖੰਡਿ ਵਡੇ ਭਾਗੁ ਹਰਿ ਸਿਉ ਬਣਿ ਆਈ॥(ਭਾਈ ਗੁਰਦਾਸ, ਵਾਰ 1/24)

1576149524342.png
1576149537065.png


ਗੁਰਦੁਆਰਾ ਰੋੜੀ ਸਾਹਿਬ, ਏਮਨਾਬਾਦ​

ਗੁਰੂ ਨਾਨਕ ਦੇਵ ਜੀ ਦੀ ਇਸ ਭਾਰੀ ਤਪੱਸਿਆ ਤੇ ਸਚ-ਖੰਡ ਪਹੁੰਚਣ ਦੀ ਯਾਦ ਵਿਚ ਏਥੇ ਬਣੇ ਗੁਰਦਵਾਰੇ ਦਾ ਨਾਂ ਰੋੜੀ ਸਾਹਿਬ ਹੈ । ਏਥੇ ਹੀ ਭਾਈ ਲਾਲੋ ਅਤੇ ਕਈ ਸੰਤ ਉਨ੍ਹਾਂ ਦੇ ਦਰਸ਼ਨਾਂ ਨੂੰ ਆਉਂਦੇ ਰਹੇ ਅਤੇ ਵਿਚਾਰ ਵਟਾਂਦਰਾ ਕਰਦੇ ਰਹੇ । ਮਰਦਾਨਾ ਰਬਾਬ ਵਜਾਉਂਦਾ ਤਾਂ ਗੁਰੂ ਸਹਿਬ ਸ਼ਬਦ ਗਾਇਨ ਕਰਦੇ ਸੰਗੀਤ ਤੇ ਸ਼ਬਦ ਦਾ ਅਨੂਠਾ ਮੇਲ ਸੁਣਕੇ ਲੋਕ ਵੱਡੀ ਗਿਣਤੀ ਵਿੱਚ ਆਉˆਦੇ। ਮੁਸਲਮਾਨ ਉਨ੍ਹਾਂ ਨੂੰ ਨਾਨਕ ਸ਼ਾਹ ਫਕੀਰ ਅਤੇ ਹਿੰਦੂ ਨਾਨਕ ਤਪਾ ਅਤੇ ਨਾਨਕ ਨਿਰੰਕਾਰੀ ਦੇ ਨਾਵਾਂ ਨਾਲ ਪੁਕਾਰਨ ਲੱਗੇ ।ਭਾਈ ਲਾਲੋ ਜੋ ਦਸਾਂ ਨਹੁੰਆਂ ਦੀ ਕਿਰਤ ਕਰਦਾ ਸੀ, ਸਾਧਾਂ ਸੰਤਾਂ ਨੂੰ ਖਲਾਕੇ ਖੁਸ਼ ਹੁੰਦਾ ਸੀ ਤੇ ਪ੍ਰਮਾਤਮਾਂ ਦੀ ਭਗਤੀ ਵਿੱਚ ਲੀਨ ਰਹਿੰਦਾ ਸੀ ਗੁਰੂ ਨਾਨਕ ਸਾਹਿਬ ਉਸ ਤੋਂ ਬੜੇ ਪ੍ਰਭਾਵਿਤ ਹੋਏ ਤੇ ਅਕਸਰ ਭਾਈ ਲਾਲੋ ਕੋਲ ਜਾ ਰਹਿੰਦੇ।

1576149572046.png1576149585057.pngਜ਼ਬਰਦਸਤ ਖਾਨ ਏੈਮਨਾਬਾਦ ਦਾ ਉਸ ਸਮਂੇ ਹਾਕਮ ਸੀ ਜੋ ਆਪਣੇ ਦਿਵਾਨ ਮਲਿਕ ਭਾਗੋ ਨਾਲ ਰੱਲ ਕੇ ਲੋਕਾਂ ਤੇ ਜ਼ੁਲਮ ਢਾ ਰਿਹਾ ਸੀ ।ਜ਼ਬਰਦਸਤ ਖਾਨ ਨੇ ਮਰਦਾਨੇ ਨੂੰ ਇਸ ਲਈ ਕੁੱਟਿਆ ਵੀ ਕਿ ਉਹ ਮੁਸਲਮਾਨ ਹੋ ਕੇ ਇਕ ਹਿੰਦੂ ਨਾਲ ਜੁੜਿਆ ਹੋਇਆ ਸੀ। ਮਲਿਕ ਭਾਗੋ ਗੁਰੂ ਸਾਹਿਬ ਦੇ ਗਰੀਬ ਤਰਖਾਣ ਦੇ ਨਾਲ ਰਹਿਣ ਅਤੇ ਇਕ ਮੁਸਲਮਾਨ ਮਰਦਾਨੇ ਨੂੰ ਅਪਣੇ ਨਾਲ ਰਖਣ ਤੇ ਬੜਾ ਗੁੱਸੇ ਸੀ।ਇਕ ਦਿਨ ਮਲਿਕ ਭਾਗੋ ਨੇ ਅਪਣੇ ਪਿਤਾ ਦਾ ਸ਼ਰਾਧ ਕੀਤਾ ਅਤੇ ਸਭ ਨੂੰ ਬੁਲਾਇਆ । ਗੁਰੂ ਨਾਨਕ ਜੀ ਅਤੇ ਭਾਈ ਲਾਲੋ ਨਹੀਂ ਗਏ ।ਮਲਿਕ ਭਾਗੋ ਨੂੰ ਇਸ ਤੇ ਹੋਰ ਗੁੱਸਾ ਚੜ੍ਹਿਆ। ਉਸ ਨੇ ਭਾਈ ਲਾਲੋ ਨੂੰ ਬੁਲਾਇਆ ਅਤੇ ਧਮਕਾਇਆ ਅਤੇ ਗੁਰੂ ਸਾਹਿਬ ਲਈ ਬੁਰੇ ਲਫਜ਼ ਵੀ ਵਰਤੇ। ਆਖਰ ਗੁਰੂ ਨਾਨਕ ਦੇਵ ਜੀ ਉਸਦੇ ਭੋਜ ਵਿਚ ਗਏ ਤੇ ਮਲਿਕ ਭਾਗੋ ਦੀ ਲੁੱਚੀ ਤੇ ਭਾਈ ਲਾਲੋ ਦੀ ਰੋਟੀ ਦਾ ਮੁਕਾਬਲਾ ਕਰਦਿਆਂ ਸਮਝਾਇਆ ਕਿ “ਦੇਖੋ ਮਲਿਕ ਭਾਗੋ! ਭਾਈ ਲਾਲੋ ਸੱਚਾ ਸੁੱਚਾ ਕਿਰਤੀ ਹੈ, ਦਸਾਂ ਨਹੁੰਆਂ ਦੀ ਕਾਰ ਕਰਦਾ, ਖੂਨ ਪਸੀਨਾ ਵਹਾਕੇ ਅੰਨ ਕਮਾਉਂਦਾ ਹੈ ਜਿਸ ਸਦਕਾ ਉਸਦੀ ਇਹ ਰੋਟੀ ਖਰੀ ਦੁੱਧ ਵਰਗੀ ਹੈ । ਜੋ ਤੇਰੀ ਲੁਚੀ-ਪੂਰੀ ਹੈ ਇਹ ਤੇਰੀ ਅਪਣੀ ਕਮਾਈ ਤੋਂ ਨਹੀਂ । ਇਹ ਤਾਂ ਗਰੀਬਾਂ ਦਾ ਖੂਨ ਨਿਚੋੜ ਕੇ ਕੀਤੀ ਕਮਾਈ ਤੋਂ ਬਣੀ ਹੈ ਜੋ ਗਰੀਬਾਂ ਦੇ ਖੂਨ ਚੂਸਣ ਬਰਾਬਰ ਹੈ । ਸਹੀ ਕਮਾਈ ਉਹ ਹੈ ਜੋ ਸਹੀ ਤਰੀਕੇ ਨਾਲ, ਮਿਹਨਤ ਨਾਲ ਕਮਾਈ ਜਾਵੇ ਜਿਵੇਂ ਭਾਈ ਲਾਲੋ ਕਮਾਉਂਦਾ ਹੈ। ਮਲਿਕ ਨੂੰ ਅਪਣੀ ਗਲਤੀ ਦਾ ਇਹਸਾਸ ਹੋਇਆ ਅਤੇ ਗੁਰੂ ਜੀ ਤੋਂ ਮੁਆਫੀ ਮੰਗੀ । ਗੁਰੂ ਨਾਨਕ ਦੇਵ ਜੀ ਭਾਈ ਲਾਲੋ ਕੋਲ ਕਾਫੀ ਸਮੇਂ ਤਕ ਰਹੇ । ਭਾਈ ਲਾਲੋ ਦਾ ਘਰ ਇਕ ਧਰਮਸਾਲ ਦੇ ਰੂਪ ਵਿੱਚ ਲੋਕਾਂ ਦੇ ਆਉਣ ਜਾਣ ਤੇ ਭਜਨ-ਕੀਰਤਨ, ਬਚਨ-ਬਲਾਸ ਦਾ ਕੇਂਦਰ ਬਣ ਗਿਆ । ਬਾਅਦ ਵਿੱਚ ਇਸ ਥਾਂ ਗੁਰਦੁਆਰਾ ਸਹਿਬ ਬਣਾਇਆ ਗਿਆ ਜੋ ਖੂਹੀ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੋਇਆ ।ਪਿਛੋਂ ਮਲਿਕ ਭਾਗੋ ਗੁਰੂ ਘਰ ਦਾ ਪ੍ਰਚਾਰਕ ਵੀ ਬਣਿਆ।


ਗੁਰਦਵਾਰਾ ਚੱਕੀ ਸਾਹਿਬ ਚੌਥੀ ਯਾਤਰਾ ਵੇਲੇ ਦੀ ਘਟਨਾ ਨਾਲ ਸਬੰਧਤ ਹੈ ਜਦੋਂ ਬਾਬਰ ਨੇ ਏਮਨਾਬਾਦ ਤੇ ਹਮਲਾ ਬੋਲਿਆ ਸੀ ਜਿਸ ਵਿਚ ਗੁਰੂ ਸਾਹਿਬ ਨੂੰ ਵੀ ਕੈਦ ਕਰ ਲਿਆ ਗਿਆ ਸੀ ਤੇ ਕੈਦਖਾਨੇ ਵਿਚ ਗੁਰੂ ਸਾਹਿਬ ਨੂੰ ਚੱਕੀ ਪੀਸਣ ਲਈ ਦਿਤੀ ਸੀ।ਇਸ ਦਾ ਵਿਸਥਾਰ ਬਾਦ ਵਿਚ ਦਿਤਾ ਗਿਆ ਹੈ।ਤਲਵੰਡੀ

ਏਮਨਾਬਾਦ ਵਿਖੇ ਗੁਰੂ ਸਾਹਿਬ ਨੂੰ ਰਾਏ ਬੁਲਾਰ ਦੀ ਬਿਮਾਰੀ ਦੀ ਖਬਰ ਮਿਲੀ ਅਤੇ ਆਪਣੇ ਮਾਤਾ ਪਿਤਾ ਦੀ ਉਨ੍ਹਾਂ ਨੂੰ ਮਿਲਣ ਦੀ ਤਾਂਘ ਬਾਰੇ ਵੀ ਸੁਨੇਹਾ ਮਿਲਿਆ। ਗੁਰੂ ਨਾਨਕ ਤਲਵੰਡੀ ਆ ਗਏ ਅਤੇ ਭਾਈ ਬਾਲਾ ਦੇ ਪਿਤਾ ਚੰਦਰਭਾਨ ਸੰਧੂ ਦੇ ਖੂਹ ਤੇ ਜਾ ਬੈਠੇ । ਗੁਰੁ ਜੀ ਦੇ ਮਾਤਾ ਪਿਤਾ ਆ ਕੇ ਮਿਲੇ ਅਤੇ ਆਪਣੇ ਨਾਲ ਰਹਿਣ ਲਈ ਜ਼ੋਰ ਪਾਉਣ ਲੱਗੇ।ਰਾਏ ਬੁਲਾਰ ਨੇ ਵੀ ਬੇਨਤੀ ਕੀਤੀ ਕਿ ਗੁਰੂ ਨਾਨਕ ਉਨ੍ਹਾਂ ਕੋਲ ਰਹਿਣ ਜਿਥੇ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ ।ਗੁਰੂ ਜੀ ਤਲਵੰਡੀ ਵਿਚ 5 ਦਿਨ ਠਹਿਰੇ । ਹਰ ਕਿਸੇ ਦੀ ਗੁਰੂ ਜੀ ਨੂੰ ਤਲਵੰਡੀ ਰਾਇ ਭੋਇ ਰੱਖਣ ਦੀ ਕੋਸ਼ਿਸ਼ ਨਿਹਫਲ ਹੋ ਗਈ ।ਗੁਰੂ ਜੀ ਨੇ ਸਮਝਾਇਆ ਕਿ ਉਨ੍ਹਾਂ ਨੂੰ ਪ੍ਰਮਾਤਮਾਂ ਦਾ ਹੁਕਮ ਹੈ ਜਗ ਵਿਚ ਸੱਚਾਈ ਫੈਲਾਉਣ ਦਾ ਅਤੇ ਇਕ ਈਸ਼ਵਰ ਦਾ ਪ੍ਰਚਾਰ ਕਰਨ ਦਾ, ਇਸ ਲਈ ਸਾਰੀ ਦੁਨੀਆਂ ਵਿਚ ਜਾਣਾ ਬਹੁਤ ਜ਼ਰੂਰੀ ਹੈ। ਏਥੋਂ ਗੁਰੂ ਸਾਹਿਬ ਏਮਨਾਬਾਦ ਲਈ ਸਿਓਕੇ ਰਾਹੀਂ ਰਵਾਨਾ ਹੋ ਗਏ ।ਸਿਓਕੇ

ਗੁਰੂ ਸਾਹਿਬ ਰੂਪਾ ਨੂੰ ਮਿਲਣ ਲਈ ਭਾਈ ਰੂਪਾ ਦੇ ਪਿੰਡ ਠਹਿਰੇ । ਭਾਈ ਰੂਪਾ ਲੰਬੇ ਸਮੇਂ ਤੋ ਗੁਰੂ ਸਾਹਿਬ ਨੂੰ ਮਿਲਣ ਲਈ ਅਰਦਾਸਾਂ ਕਰ ਰਿਹਾ ਸੀ । ਭਾਈ ਰੂਪਾ ਗੁਰੂ ਸਾਹਿਬ ਨੂੰ ਮਿਲਿਆ ਤਾਂ ਬੜੇ ਵੈਰਾਗ ਤੇ ਭਗਤੀ ਭਾਵ ਨਾਲ । ਉਸ ਪਿੰਡ ਦਾ ਅਸਲ ਨਾਮ ਭਰੋਵਾਲ ਸੀ ਜੋ ਪਿਛੋਂ ਸਿਓਕੇ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ । ਗੁਰਦੁਆਰਾ ਨਨਕਾਣਾ ਸਾਹਿਬ ਪਿੰਡ ਦੇ ਬਾਹਰ ਇਕ ਕਿਲੋਮੀਟਰ ਤੇ ਸਥਿਤ ਹੈ ।ਸਿਉਕੇ ਵਿਚ ਗੁਰੂ ਨਾਨਕ ਦੇਵ ਜੀ ਨੇ ਪੀਰ ਹਮਜ਼ਾ ਗੌੋਸ, ਜਿਸਨੇ ਸਿਆਲ ਕੋਟ ਨੂੰ ਬਰਬਾਦ ਕਰਨ ਦੀ ਧਮਕੀ ਦਿਤੀ ਸੀ, ਬਾਰੇ ਸੁਣਿਆ ਤਾਂ ਉਹ ਹਮਜ਼ਾ ਗੌੋਸ ਨੂੰ ਸਹੀ ਰਸਤੇ ਤੇ ਪਾਉਣ ਲਈ ਸਿਆਲਕੋਟ ਵਲ ਚਲ ਪਏੇ ।ਫਤਹਿ ਭਿੰਡਰ

ਸਿਆਲਕੋਟ ਜਾਣ ਵੇਲੇ ਗੁਰੂ ਨਾਨਕ ਦੇਵ ਜੀ ਤਹਿਸੀਲ ਡਸਕਾ ਦੇ ਪਿੰਡ ਗਲੋਟੀਆ ਦੇ ਨੇੜਲੇ ਪਿੰਡ ਫਤੇ ਭਿੰਡਰ ਪਹੁੰਚੇ । ਉਥੇ ਸਥਾਨਕ ਲੋਕ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਵਿਚ ਸਨ ਜਿਸ ਨੂੰ ਪੂਰਾ ਕਰਨ ਲਈ ਪਹੁੰਚੇ ਤੇ ਲੋਕਾਂ ਨਾਲ ਵਚਨ ਬਿਲਾਸ ਰਾਹੀਂ ਨਾਮ ਸਿਮਰਨ ਵਲ ਲਾਇਆ।ਸਿਆਲਕੋਟ

ਅੱਗੇ ਗੁਰੂ ਜੀ ਸਿਆਲਕਟ ਪਹੁੰਚੇ ਜਿਥੇ ਹਮਜ਼ਾ ਗੌੋਸ ਗੁੱਸੇ ਵਿਚ ਸਿਆਲਕੋਟ ਨੂੰ ਤਬਾਹ ਕਰਨ ਦੀ ਧਮਕੀ ਦੇਈ ਜਾਂਦਾ ਸੀ ।ਉਸਦਾ ਗੁਸਾ ਇਸ ਲਈ ਸੀ ਕਿ ਗੀਗੇ ਖਤਰੀ ਨੇ ਹਮਜ਼ਾ ਗੌਸ ਤੋਂ ਪੁਤਰਾਂ ਦੀ ਦਾਤ ਮੰਗੀ ਸੀ ਤੇ ਇਹ ਵਾਅਦਾ ਕੀਤਾ ਸੀ ਕਿ ਜੇ ਉਸਦੇ ਤਿੰਨ ਪੁੱਤਰ ਹੋਏ ਤਾਂ ਇਕ ਹਮਜ਼ਾ ਗੌਸ ਦੀ ਭੇਟ ਚੜ੍ਹਾਇਗਾ ।ਤਿੰਨ ਪੁੱਤਰ ਹੋਏ ਤਾਂ ਉਹ ਇਕ ਪੁੱਤਰ ਹਮਜ਼ਾਗੌਂਸ ਨੂੰ ਦੇਣੋਂ ਇਨਕਾਰੀ ਹੋਇਆ ਜਿਸ ਕਰਕੇ ਹਮਜ਼ਾ ਗੌਂਸ ਬੇਹਦ ਖਫਾ ਸੀ।ਗੁਰੂ ਨਾਨਕ ਦੇਵ ਜੀ ਸਿਆਲਕੋਟ ਪਹੁੰਚੇ ਅਤੇ ਬੇਰ ਦੇ ਰੁੱਖ ਥੱਲੇ ਬੈਠ ਗਏ ਜੋ ਹੁਣ ਗੁਰਦੁਆਰਾ ਬੇਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਉਹ ਮਕਬਰਾ ਜਿਸ ਵਿਚ ਹਮਜ਼ਾ ਗੌਂਸ ਭਗਤੀ ਕਰ ਰਿਹਾ ਸੀ ਗੁਰੂ ਸਾਹਿਬ ਵਾਲੀ ਥਾਂ ਦੇ ਨੇੜੇ ਹੀ ਹੈ। ਗੁਰੂ ਜੀ ਨੇ ਹਮਜ਼ਾ ਗੌਂਸ ਨੂੰ ਬੁਲਾਇਆ ਅਤੇ ਇਸ ਦਾ ਕਾਰਣ ਪੁਛਿਆ । ਉਸਨੇ ਕਿਹਾ, “ਇਹ ਝੂਠਿਆਂ ਦਾ ਸ਼ਹਿਰ ਹੈ । ਇਸ ਦਾ ਨਾਸ ਕਰਨਾ ਹੀ ਚਾਹੀਦਾ ਹੈ”। ਗੁਰੂ ਸਾਹਿਬ ਨੇ ਮਰਦਾਨੇ ਨੂੰ ਇਕ ਪੈਸੇ ਦਾ ਸੱਚ ਅਤੇ ਇਕ ਪੈਸੇ ਦਾ ਝੂਠ ਖਰੀਦ ਕੇ ਲਿਆਉਣ ਲਈ ਭੇਜਿਆ । ਭਾਈ ਮੂਲੇ ਤੋ ਇਲਾਵਾ ਕੋਈ ਵੀ ਗੁਰੂ ਸਾਹਿਬ ਦੀ ਇਸ ਰਮਜ਼ ਨੂੰ ਸਮਝ ਨਹੀ ਸਕਿਆ । ਭਾਈ ਮੂਲੇ ਨੇ ਲਿਖ ਕੇ ਮਰਦਾਨੇ ਨੂੰ ਦੋ ਕਾਗਜ਼ ਦੇ ਟੁਕੜੇ ਦਿਤੇ ਜਿਸਤੇ ਲਿਖਿਆ ਸੀ: ‘ਜੀਵਨ ਝੂਠ ਹੈ’ ਅਤੇ ‘ਮੌਤ ਸੱਚ ਹੈ’। ਮਰਦਾਨੇ ਤੋ ਕਾਗਜ਼ ਦੇ ਟੁਕੜੇ ਫੜਦੇ ਹੋਏ ਗੁਰੂ ਸਾਹਿਬ ਨੇ ਹਮਜ਼ਾ ਗੌਸ ਨੂੰ ਸਮਝਾਇਆ ਕਿ ਤੁਸੀ ਇਕ ਮੂਰਖ ਉਤੇ ਜਿਸਨੇ ਅਪਣਾ ਵਾਅਦਾ ਪੂਰਾ ਨਹੀ ਕੀਤਾ, ਉਤੇ ਗੁੱਸੇ ਹੋ। ਇਨ੍ਹਾ ਦੋਨੋਂ ਕਾਗਜ਼ ਦੇ ਟੁਕੜਿਆਂ ਦਾ ਲਿਖਿiਆ ਪੜ੍ਹੋ ਜੋ ਇਸੇ ਹੀ ਸ਼ਹਿਰ ਦੇ ਵਾਸੀ ਇਕ ਸਿਆਣੇ ਇਨਸਾਨ ਨੇ ਭੇਜੇ ਹਨ । ਤੁਸੀਂ ਇਕ ਬੁਰੇ ਇਨਸਾਨ ਨਾਲ ਭੱਲੇ ਮਨੁਖ ਦਾ ਵੀ ਖਾਤਮਾ ਕਰਨ ਤੇ ਤੁਲੇ ਹੋਏ ਸੀ ਜਿਸ ਨੇ ਪ੍ਰਮਾਤਮਾਂ ਦੇ ਦੱਸੇ ਰਾਹ ਤੇ ਚਲਕੇ ਸੱਚ ਦੀ ਕਮਾਈ ਕੀਤੀ ਹੈ । ਹਮਜ਼ਾ ਗੌੋਸ ਗੁਰੂ ਸਾਹਿਬ ਦੀ ਗੱਲ ਸਮਝ ਗਿਆ ਅਤੇ ਸ਼ਹਿਰ ਨੂੰ ਜਲਾਉਣ ਦੀ ਆਪਣੀ ਜ਼ਿਦ ਛਡ ਦਿਤੀ । ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, “ਹਮਜ਼ਾ! ਸੰਤੋਖ ਸਿੱਖ।ਦਿਮਾਗ ਇਤਨੀ ਵੱਡੀ ਬੁਰਾਈ ਪਾਲਣੀ ਛੱਡ। ਸਾਰੇ ਇਕੋ ਰੱਬ ਦੀ ਰਚਨਾ ਹਨ ਤੇ ਹੋਰਾਂ ਨੂੰ ਨੁਕਸਾਨ ਪਹੁੰਚਾਉਣਾ ਬਹੁਤ ਵੱਡੀ ਬੁਰਾਈ ਹੈ ਜੋ ਸਰਾਸਰ ਗਲਤ ਹੈ । ਭਗਤੀ ਦਾ ਫਾਇਦਾ ਤਾਂ ਹੀ ਹਵੇਗਾ ਜੇ ਕ੍ਰੋਧੀ ਹੋ ਕੇ ਦੂਜਿਆਂ ਦੇ ਹੋ ਰਹੇ ਨੁਕਸਾਨ ਬਾਰੇ ਸੋਚੋਗੇ ਤੇ ਸਾਰਿਆਂ ਦਾ ਭਲਾ ਲੋਚੋਗੇ।ਇਕ ਭਗਤ ਇਕ ਰੁੱਖ ਵਾਂਗ ਹੈ ਜੋ ਨਿਸਵਾਰਥ ਫਲ ਵੀ ਦਿੰਦਾ ਹੈ, ਛਾਂ ਵੀ ਤੇ ਲਕੜੀ ਵੀ ।ਸਭ ਦੀ ਸੇਵਾ ਕਰੋ ਇਸ ਤਰ੍ਹਾਂ ਨਿਸਵਾਰਥ।ਇਕ ਬੰਦੇ ਦੀ ਗਲਤੀ ਕਰਕੇ ਸਾਰੀ ਜਨਤਾ ਨੂੰ ਸਜ਼ਾ ਦੇਣਾ ਤਾਂ ਮਹਾਂਪਾਪ ਹੈ”।
1576149642281.png1576149657170.png


ਗੁਰਦੁਆਰਾ ਬਾਬੇ ਦੀ ਬੇਰ, ਸਿਆਲਕੋਟ ਗੁਰਦੁਆਰਾ ਬਾਉਲੀ ਸਾਹਿਬ ਸਿਆਲਕੋਟ

ਗੁਰੂ ਨਾਨਕ ਨੇ ਤਦ ਭਾਈ ਮੂਲਾ ਨੂੰ ਬੁਲਾਇਆ ਅਤੇ ਸਹੀ ਜਵਾਬ ਲਈ ਧੰਨਵਾਦ ਕੀਤਾ । ਭਾਈ ਮੂਲਾ ਵੀ ਹਮਜ਼ਾ ਗੌਂਸ ਵਾਂਗ ਗੁਰੂ ਨਾਨਕ ਦੇਵ ਜੀ ਦਾ ਮੁਰੀਦ ਬਣ ਗਿਆ ਅਤੇ ਉਦਾਸੀਆਂ ਵੇਲੇ ਗੁਰੂ ਜੀ ਦੇ ਨਾਲ ਰਿਹਾ । ਸਿਆਲਕੋਟ ਵਿਚ ਗੁਰਦੁਆਰਾ ‘ਬਾਬੇ ਕੀ ਬੇਰ; ਅਤੇ ਗੁਰਦੁਆਰਾ ‘ਬਾਉਲੀ ਸਾਹਿਬ’ ਗੁਰੂ ਜੀ ਦੇ ਏਥੇ ਦੀ ਫੇਰੀ ਦੀ ਯਾਦ ਦਿਵਾਉਂæਦੇ ਹਨ । ਗੁਰਦੁਆਰਾ ਬਾਬੇ ਕੀ ਬੇਰ ਸ਼ਹੀਦ ਮਿਸਲ ਦੇ ਸ੍ਰ: ਨੱਥਾ ਸਿੰਘ ਨੇ ਬਣਵਾਇਆ ਸੀ ਜਿਸਨੇ ਅਪਣੀ ਸਾਰਾ ਜੀਵਨ ਇਸ ਲਈ ਲਾ ਦਿਤਾ । ਇਹ ਬੇਰ ਦੇ ਬ੍ਰਿਛ ਦੇ ਨੇੜੇ ਹੀ ਹੈ ।


 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

In an attempt to bring more Gurbani into our lives it would be great to analyse one shabad every week. It will be wonderful to get your thoughts about what the shabad is telling us and how we can...

SPN on Facebook

...

On a scale of dominating ones, which vices affect you the most and Explain Why? You can make multipl

 • Kam (Lust)

  Votes: 18 45.0%
 • Krodh (Rage)

  Votes: 13 32.5%
 • Lobh (Greed)

  Votes: 8 20.0%
 • Moh (Attachment)

  Votes: 18 45.0%
 • Ahankar (Ego)

  Votes: 15 37.5%
 • Not Sure!

  Votes: 4 10.0%
Top