Welcome to SPN

Register and Join the most happening forum of Sikh community & intellectuals from around the world.

Sign Up Now!

The TRUTH About The Current Maryada Being Followed At Darbar Sahib, Amrtisar

Discussion in 'Sikh Rehat Maryada' started by Gyani Jarnail Singh, Oct 27, 2012.

 1. Gyani Jarnail Singh

  Gyani Jarnail Singh Malaysia
  Expand Collapse
  Sawa lakh se EK larraoan
  Mentor Writer SPNer Thinker

  Joined:
  Jul 4, 2004
  Messages:
  7,639
  Likes Received:
  14,227
  ਦਰਬਾਰ ਸਾਹਿਬ ਦੀ ਮੌਜੂਦਾ ਮਰਿਆਦਾ ਦਾ ਸੱਚੋ-ਸੱਚ
  The Truth about the Maryada being followed at Darbar sahib Amritsar...

  [​IMG]ਡਾ: ਹਰਜਿੰਦਰ ਸਿੰਘ ਦਿਲਗੀਰ
  ਕੁਝ ਲੋਕ ਦਰਬਾਰ ਸਾਹਿਬ ਦੀ ਮੌਜੂਦਾ ਮਰਿਆਦਾ ਨੂੰ ਅਸਲ ਮਰਿਆਦਾ ਕਹਿਣ ਦੀ ਜ਼ਿਦ ਕਰਦੇ ਹਨ। ਦਰਅਸਲ ਮੌਜੂਦਾ ਅਖੌਤੀ ਮਰਿਆਦਾ ਨਿਰਮਲਿਆਂ, ਉਦਾਸੀਆਂ ਅਤੇ ਬਾਨਾਰਸ ਦੇ (ਠੱਗ) ਬ੍ਰਾਹਮਣਾਂ ਦੀ ਮਨਮਤਿ ਦਾ ਮਿਲਗੋਭਾ ਹੈ।
  ਦਰਬਾਰ ਸਾਹਿਬ ਦੀ ਨੀਂਹ ਗੁਰੂ ਅਰਜਨ ਸਾਹਿਬ ਨੇ 3 ਜਨਵਰੀ 1588 ਦੇ ਦਿਨ ਰੱਖੀ ਸੀ (ਫਿਰ 1762 ਵਿਚ ਦੁੱਰਾਨੀ ਵੱਲੋਂ ਢਾਹੇ ਜਾਣ ਮਗਰੋਂ, ਮੌਜੂਦਾ ਇਮਾਰਤ ਦੀ ਨੀਂਹ ਸ. ਜੱਸਾ ਸਿੰਘ ਆਹਲੂਵਾਲੀਆ ਨੇ ਅਪਰੈਲ 1765 ਵਿਚ ਰੱਖੀ ਸੀ)। ਪਹਿਲਾਂ 1564 ਵਿਚ ਗੁਰੂ ਰਾਮ ਦਾਸ ਜੀ ਨੇ ਇਸ ਨਗਰ ‘ਗੁਰੂ ਦਾ ਚੱਕ’ ਦਾ ਮੁੱਢ ਬੰਨ੍ਹਿਆ ਸੀ ਤੇ ਉਨ੍ਹਾਂ ਨੇ ਸਿਰਫ਼ ਅੰਮ੍ਰਿਤਸਰ ਸਰੋਵਰ ਹੀ ਬਣਇਆ ਸੀ। ਗੁਰੂ ਹਰਿਗੋਬਿੰਦ ਸਾਹਿਬ 1634 ਤਕ ਇਸ ਨਗਰ ਵਿਚ ਰਹੇ ਸਨ ਤੇ ਇਸ ਮਗਰੋਂ 1696 ਤਕ ਇਸ ‘ਤੇ ਪ੍ਰਿਥੀ ਚੰਦ ਮੀਣੇ ਦੀ ਔਲਾਦ ਦਾ ਕਬਜ਼ਾ ਰਿਹਾ ਸੀ। 1698 ਵਿਚ ਭਾਈ ਮਨੀ ਸਿੰਘ ਨੇ ਇਸ ਦੀ ਸੇਵਾ ਸੰਭਾਲੀ। ਇਸ ਮਗਰੋਂ 1716 ਤੋਂ 1722 ਅਤੇ ਫਿਰ 1734 ਤੋਂ ਲੈ ਕੇ 1765 ਤਕ ਇਸ ਨਗਰ ਵਾਸਤੇ ਸਿੱਖਾਂ ਅਤੇ ਮੁਗ਼ਲਾਂ-ਅਫ਼ਗ਼ਾਨਾਂ ਵਿਚਕਾਰ ਜੰਗ ਚਲਦੀ ਰਹੀ। 1765 ਤੋਂ ਇਸ ‘ਤੇ ਸਿੱਖਾਂ ਦਾ ਪੱਕਾ ਕਬਜ਼ਾ ਹੋ ਗਿਆ। ਦਰਬਾਰ ਸਾਹਿਬ ਮੌਜੂਦਾ ਇਮਾਰਤ ਉਦੋਂ ਹੀ ਬਣਨੀ ਸ਼ੁਰੂ ਹੋਈ ਸੀ। ਇਸ ਮਗਰੋਂ ਇਸ ਨਗਰ ‘ਤੇ ਭੰਗੀ ਮਿਸਲ ਦਾ ਕਬਜ਼ਾ ਰਿਹਾ ਅਤੇ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਮਿਸਲ ਸ਼ਹੀਦਾਂ ਕੋਲ ਰਹੀ। 1804 ਵਿਚ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ; ਪਰ, ਦਰਬਾਰ ਸਾਹਿਬ ਦੀ ਸੇਵਾ ਸੰਭਾਲ ਮਿਸਲ ਸ਼ਹੀਦਾਂ ਕੋਲ ਹੀ ਰਹੀ। ਇਸ ਵੇਲੇ ਇਸ ਮਿਸਲ ਦੇ ਮੁਖੀ ਅਕਾਲੀ ਫੂਲਾ ਸਿੰਘ ਸਨ।
  ਰਣਜੀਤ ਸਿੰਘ ਨੇ ਅੰਮ੍ਰਿਤਸਰ ਸ਼ਹਿਰ ‘ਤੇ ਕਬਜ਼ਾ ਕਰਨ ਮਗਰੋਂ ਸ਼ਹਿਰ ਦਾ ਇਜਾਰੇਦਾਰ (ਟੈਕਸ ਵਸੂਲਣ ਵਾਲਾ) ਇਕ ਬ੍ਰਾਹਮਣ ਰੁਲੀਆ ਰਾਮ ਮਿਸਰ ਨੂੰ ਬਣਾ ਦਿੱਤਾ। ਇਸ ਰੁਲੀਆ ਰਾਮ ਮਿਸਰ ਦੀ ਹਵੇਲੀ ਗੁਰਦੁਆਰਾ ਟਾਹਲੀ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਸੀ। (ਉਸ ਇਮਾਰਤ ਵਿਚ 1947 ਤੋਂ ਮਗਰੋਂ ਵੀ ਉਸ ਦੇ ਵਾਰਿਸ ਰਹਿੰਦੇ ਰਹੇ ਸਨ। ਵੇਖੋ: ਅਮਰ ਸਿੰਘ, ਲਿਖਤ ਜ਼ਫਰਨਾਮਾ ਰਣਜੀਤ ਸਿੰਘ)। ਇਸੇ ਲੇਖਕ ਮੁਤਾਬਿਕ ਪੰਡਤ ਗੰਗਾ ਰਾਮ ਦੀਵਾਨ ਨੂੰ ਵੀ ਸਭ ਤੋਂ ਉੱਚੇ ਅਹੁਦਿਆਂ ਵਿੱਚੋਂ ਇਕ ਅਹੁਦਾ ਦਿਤਾ ਗਿਆ ਸੀ (ਇਸੇ ਗੰਗਾ ਰਾਮ ਦੀਆਂ ਸਿੱਖ-ਵਿਰੋਧੀ ਕਾਰਵਾਈਆਂ ਕਾਰਨ 1814 ਵਿਚ ਅਕਾਲੀ ਫ਼ੂਲਾ ਸਿੰਘ ਅੰਮ੍ਰਿਤਸਰ ਛੱਡ ਕੇ ਅਨੰਦਪੁਰ ਚਲਾ ਗਿਆ ਸੀ)। ਇਨ੍ਹਾਂ ਬ੍ਰਾਹਮਣ ਸਲਾਹਕਾਰਾਂ ਨੇ ਰਣਜੀਤ ਸਿੰਘ ਤੋਂ ਉਸ ਦੇ ਰਾਜ ਦੇ ਝੰਡੇ ਦਾ ਰੰਗ ਵੀ ਨੀਲੇ ਤੋਂ ਸਫ਼ੈਦ ਤੇ ਫਿਰ ਭਗਵਾ/ਕੇਸਰੀ/ਪੀਲਾ ਕਰਵਾ ਲਿਆ ਸੀ।
  ਬ੍ਰਾਹਮਣ ਮਿਸਰ ਬਸਤੀ ਰਾਮ ਰਣਜੀਤ ਦਾ ਖ਼ਜ਼ਾਨਚੀ ਸੀ। 1808 ਵਿਚ ਉਸ ਦੇ ਮਰਨ ਮਗਰੋਂ ਉਸ ਦਾ ਪੁੱਤਰ ਬੇਲੀ ਰਾਮ ਖ਼ਜ਼ਾਨਚੀ ਬਣਿਆ (ਮਗਰੋਂ ਬੇਲੀ ਰਾਮ ਦਾ ਭਰਾ ਮਿਸਰ ਰੂਪ ਲਾਲ ਜਲੰਧਰ ਦਾ ਹਾਕਮ ਬਣਿਆ ਤੇ ਮਿਸਰ ਸੁਖ ਰਾਜ ਫ਼ੌਜ ਦਾ ਜਰਨੈਲ)।ਰਣਜੀਤ ਸਿੰਘ ਦਾ ਧਰਮ-ਅਰਥ ਵਜ਼ੀਰ (ਦਾਨ ਦੇਣ ਦੇ ਫ਼ੈਸਲੇ ਕਰਨ ਵਾਲਾ) ਇਕ ਬ੍ਰਾਹਮਣ ਹੋਣ ਕਰ ਕੇ ਉਸ ਦੇ ਖ਼ਜ਼ਾਨੇ ਦਾ ਬਹੁਤ ਵੱਡਾ ਹਿੱਸਾ ਹਿੰਦੂ ਮੰਦਰਾਂ ਨੂੰ ਜਾਂਦਾ ਰਿਹਾ। ਇਹ ਵਜ਼ੀਰ ਜਾਣ ਬੁਝ ਕੇ, ਦਿਖਾਵੇ ਵਜੋਂ ਕੁਝ ਰਕਮ ਦਰਬਾਰ ਸਾਹਿਬ ਨੂੰ ਭੇਟ ਕਰਵਾ ਦੇਂਦਾ ਸੀ, ਪਰ ਉਸ ਤੋਂ ਕਈ ਗੁਣਾ ਵਧੇਰੇ ਮੰਦਰਾਂ ਨੂੰ ਦਿਵਾ ਦੇਂਦਾ ਸੀ। ਰਣਜੀਤ ਸਿੰਘ ਦੇ ਕਰੋੜਾਂ ਰੁਪੈ ਥਾਨੇਸਰ (ਕੁਰੂਕਸ਼ੇਤਰ), ਹਰਦੁਆਰ ਤੇ ਬਨਾਰਸ (ਕਾਸ਼ੀ) ਦੇ ਬ੍ਰਾਹਮਣਾਂ ਨੂੰ ਮਿਲੇ ਜਾਂ ਕਾਂਗੜਾ, ਜਵਾਲਾਮੁਖੀ, ਜੰਮੂ, ਬਨਾਰਸ ਦੇ ਮੰਦਰਾਂ ’ਤੇ ਸੋਨਾ ਚੜਾਉਣ ਵਾਸਤੇ ਦਿਤੇ ਗਏ। ਟਿੱਲਾ ਗੋਰਖ ਨਾਥ, ਧਿਆਨਪੁਰ, ਪੰਡੋਰੀ ਤੇ ਧਮਤਾਲ ਦੇ ਜੋਗੀਆਂ ਦੇ ਡੇਰੇ, ਦਰਜਨਾਂ ਸ਼ਿਵਾਲੇ ਤੇ ਮੰਦਰ ਵੀ ਰਣਜੀਤ ਸਿੰਘ ਤੋਂ ਵੱਡੀਆਂ ਰਕਮਾਂ ਹਾਸਿਲ ਕਰਦੇ ਰਹੇ। ਉਦਾਸੀਆਂ ਤੇ ਨਿਰਮਲਿਆਂ ਦੇ ਡੇਰੇ ਵੀ ਚੋਖੀ ਰਕਮ ਵਸੂਲ ਕਰਦੇ ਰਹੇ।
  ਬ੍ਰਾਹਮਣ ਵਜ਼ੀਰ (ਤੇ ਡੋਗਰੇ ਵੀ) ਅਕਾਲੀ ਫੂਲਾ ਸਿੰਘ ਨੂੰ ਆਪਣੇ ਰਾਹ ਦਾ ਇਕ ਵੱਡਾ ਰੋੜਾ ਸਮਝਦੇ ਸਨ। ਉਹ ਦਰਬਾਰ ਸਾਹਿਬ ‘ਤੇ ਪੱਕਾ ਕਬਜ਼ਾ ਕਰਨਾ ਚਾਹੁੰਦੇ ਸਨ। ਇਸ ਕਰ ਕੇ ਉਨ੍ਹਾਂ ਨੇ ਇਕ ਨਵਾਂ ਪੈਂਤੜਾ ਅਪਣਾਇਆ। ਉਨ੍ਹਾਂ ਨੇ ਰਣਜੀਤ ਸਿੰਘ ਕੋਲ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਅਤੇ ਦਲੇਰੀ ਦੀਆਂ ਸਿਫ਼ਤਾਂ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਮਗਰੋਂ ਉਸ ਰਾਹੀਂ ਅਕਾਲੀ ਫੂਲਾ ਸਿੰਘ ਨੂੰ ਉਨ੍ਹਾਂ ਜੰਗਾਂ ਵਿਚ ਭੇਜਣਾ ਸ਼ੁਰੂ ਕਰ ਦਿੱਤਾ ਜਿਹੜੀਆਂ ਬਹੁਤ ਖ਼ਤਰਨਾਕ ਹੁੰਦੀਆਂ ਸਨ। ਪਰ, ਬ੍ਰਾਹਮਣਾਂ ਦੀ ਬਦਕਿਸਮਤੀ ਕਿ ਅਕਾਲੀ ਫੂਲਾ ਸਿੰਘ ਹਰ ਜੰਗ ਜਿੱਤਦਾ ਰਿਹਾ ਤੇ ਜਿਊਂਦਾ ਵਾਪਿਸ ਆ ਜਾਂਦਾ ਰਿਹਾ। ਅਖ਼ੀਰ ਡੋਗਰਿਆਂ ਨੇ ਅਕਾਲੀ ਫੂਲਾ ਸਿੰਘ ਨੂੰ ਆਪਣੇ ਜਾਸੂਸਾਂ ਰਾਹੀਂ 18 ਮਾਰਚ 1923 ਦੇ ਦਿਨ ਨੌਸ਼ਹਿਰਾ ਵਿਚ ਮਰਵਾ ਕੇ ਉਸ ਦੀ ਮੌਤ ਨੂੰ ਅਫ਼ਗ਼ਾਨ ਗ਼ਾਜ਼ੀਆਂ ਦੇ ਨਾਂ ਲਾ ਦਿੱਤਾ। ਹੁਣ ਬ੍ਰਾਹਮਣਾਂ ਦਾ ਰੋੜਾ ਦੂਰ ਹੋ ਚੁਕਾ ਸੀ ਅਤੇ ਹੁਣ ਦਰਬਾਰ ਸਾਹਿਬ ਪੂਰੀ ਤਰ੍ਹਾਂ ਉਨ੍ਹਾਂ ਦੀ ਪਕੜ ਵਿਚ ਸੀ।

  ਉਦਾਸੀ ਸਾਧੂਆਂ ਦਾ ਸਿੱਖੀ ਵਿਚ ਦਾਖ਼ਲਾ (ਘੁਸਪੈਠ)
  ਰਣਜੀਤ ਸਿੰਘ ਦੇ ਇਨ੍ਹਾਂ ਬ੍ਰਾਹਮਣ ਵਜ਼ੀਰਾਂ ਨੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਦੁਆਲੇ ਬਹੁਤ ਸਾਰੀ ਜ਼ਮੀਨ ਉਦਾਸੀਆਂ ਨੂੰ ਦਿਵਾਉਣੀ ਸ਼ੁਰੂ ਕਰ ਦਿੱਤੀ (ਜਿੱਥੇ ਉਨ੍ਹਾਂ ਨੇ ਅਖਾੜੇ ਤੇ ਡੇਰੇ ਬਣਾ ਲਏ ਜਿੱਥੇ ਸਿੱਖ ਫ਼ਲਸਫ਼ੇ ਦੇ ਉਲਟ ਪਰਚਾਰ ਕੀਤਾ ਜਾਂਦਾ ਸੀ। ਮਗਰੋਂ ਇਨ੍ਹਾਂ ਡੇਰਿਆਂ ਵਿਚ ਸਿੱਖ ਤਵਾਰੀਖ਼, ਫ਼ਿਲਾਸਫ਼ੀ ਤੇ ਗੁਰਬਾਣੀ ਨੂੰ ਵਿਗਾੜਨ ਵਾਲੀਆਂ ਕਈ ਕਿਤਾਬਾਂ ਵੀ ਲਿਖੀਆਂ ਤੇ ਪਰਚਾਰੀਆਂ ਗਈਆਂ। ਹਾਲਾਂ ਕਿ ਗੁਰੂ ਦਾ ਚੱਕ (ਅੰਮ੍ਰਿਤਸਰ) ਦੀ ਇਹ ਸਾਰੀ ਜ਼ਮੀਨ ਦਰਬਾਰ ਸਾਹਿਬ ਦੀ ਸੀ ਜਿਸ ਨੂੰ 1564 ਵਿਚ ਗੁਰੂ ਰਾਮ ਦਾਸ ਸਾਹਿਬ ਨੇ ਤੁੰਗ ਪਿੰਡ ਦੇ ਲੋਕਾਂ ਤੋਂ ਪੂਰਾ ਮੁੱਲ ਤਾਰ ਕੇ ਖ਼ਰੀਦਿਆ ਸੀ ਤੇ ਇਸ ਨੂੰ ਅੱਗੇ ਵੇਚਿਆ ਜਾਂ ਦਾਨ ਨਹੀਂ ਸੀ ਦਿੱਤਾ ਜਾ ਸਕਦਾ।
  ਉਂਞ ਤਾਂ ਮਿਸਲਾਂ ਦੇ ਵੇਲੇ ਤੋਂ ਹੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਉਦਾਸੀਆਂ ਨੇ ਇਕ-ਦੋ ਬੁੰਗੇ ਕਾਇਮ ਕਰ ਲਏ ਹੋਏ ਸਨ। ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਵਿਚਕਾਰ (ਜਿੱਥੇ ਅਜ ਕਲ੍ਹ ਪੁਜਾਰੀਆਂ ਨੇ ਅਕਾਲ ਤਖ਼ਤ ਦਾ ਸਕੱਤਰੇਤ ਬਣਾਇਆ ਹੋਇਆ ਹੈ) ਉਦਾਸੀ ਪ੍ਰੀਤਮ ਦਾਸ ਦਾ ਬੰੁਗਾ ਸੀ ਜੋ ਉਸ ਨੇ 1775 ਵਿਚ ਬਣਾਇਆ ਸੀ ਅਤੇ ਇਸ ਦੇ ਬਾਹਰ ਆਪਣਾ (ਉਦਾਸੀਆਂ ਦਾ) ਭਗਵਾ ਝੰਡਾ ਲਾਇਆ ਸੀ (ਇਸ ਝੰਡੇ ਕਰ ਕੇ ਇਸ ਬੁੰਗੇ ਨੂੰ ‘ਝੰਡਾ ਬੁੰਗਾ’ ਕਿਹਾ ਜਾਣ ਲਗ ਪਿਆ ਸੀ। ਇਹ ਉਦਾਸੀ ਝੰਡਾ 1841 ਵਿਚ ਝੱਖੜ ਨਾਲ ਡਿੱਗ ਪਿਆ। ਮਗਰੋਂ 1843 ਵਿਚ ਮਹਾਰਾਜ ਸ਼ੇਰ ਸਿੰਘ ਨੇ ਇਸ ਦੀ ਜਗਹ ਇਕ ਨਵਾਂ ਝੰਡਾ ਬਣਾ ਦਿੱਤਾ। ਇਸ ਦੇ ਨਾਲ ਹੀ ਦੇਸਾ ਸਿੰਘ ਮਜੀਠਿਆ ਨੇ ਇਕ ਹੋਰ ਝੰਡਾ ਬਣਵਾ ਦਿੱਤਾ (ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼)। ਇਨ੍ਹਾਂ ਦੋਹਾਂ ਝੰਡਿਆਂ ਨੂੰ ਮਗਰੋਂ ਪੁਜਾਰੀਆਂ ਨੇ ਮੀਰੀ ਪੀਰੀ ਦੇ ਝੰਡੇ ਕਹਿਣਾ ਸ਼ੁਰੂ ਕਰ ਦਿੱਤਾ। ਬੇਸਮਝ ਸਿੱਖਾਂ ਨੇ ਉਦਾਸੀਆਂ ਦੇ ਝੰਡਿਆਂ ਨੂੰ ਚੁਪਚਾਪ ਮੀਰੀ-ਪੀਰੀ ਦੇ ਝੰਡੇ ਮੰਨ ਲਿਆ। ਹਾਲਾਂ ਕਿ ਅਸਲ ਝੰਡਾ, ਜੋ ਕਿ ਨੀਲਾ ਸੀ, ਮਿਸਲ ਨਿਸ਼ਾਨਵਾਲੀਆਂ (ਜੋ ਨਿਸ਼ਾਨ ਸਾਹਿਬ ਲੈ ਕੇ ਫ਼ੌਜ ਦੀ ਅਗਵਾਈ ਕਰਿਆ ਕਰਦੇ ਸਨ ਅਤੇ ਨਿਹੰਗ ਸਿੰਘਾਂ) ਕੋਲ ਰਿਹਾ ਸੀ।

  ਨਿਰਮਲਿਆਂ ਦਾ ਦਰਬਾਰ ਸਾਹਿਬ ‘ਤੇ ਕਬਜ਼ਾ
  ਤਕਰੀਬਨ ਪ੍ਰੀਤਮ ਦਾਸ ਦੇ ਸਮੇਂ ਹੀ, 1780 ਤੇ 90 ਦੇ ਵਿਚਕਾਰ, ਸੂਰਤ ਸਿੰਘ ਨਿਰਮਲਾ ਨੇ ਵੀ ਅੰਮ੍ਰਿਤਸਰ ਵਿਚ ਡੇਰੇ ਲਾ ਲਏ ਸਨ। ਉਸ ਨੇ ਵੀ ਆਪਣਾ ਬੁੰਗਾ ਕਾਇਮ ਕਰ ਲਿਆ ਜਿਸ ਨੂੰ ਮਗਰੋਂ ਗਿਆਨੀਆਂ ਦਾ ਬੁੰਗਾ ਕਿਹਾ ਜਾਣ ਲਗ ਪਿਆ ਸੀ। ਉਹ ਬਨਾਰਸ ਦੇ ਬ੍ਰਾਹਮਣਾਂ ਤੋਂ ਪੜ੍ਹ ਕੇ ਆਇਆ ਸੀ। ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ ਰਚਨਾ ‘ਭਗਤ ਰਤਨਾਵਲੀ’, ਜਿਸ ਨੂੰ ‘ਸਿੱਖਾਂ ਦੀ ਭਗਤਮਾਲਾ’ ਵੀ ਕਹਿੰਦੇ ਹਨ (ਤੇ ‘ਪ੍ਰੇਮ ਰਤਨਾਵਲੀ’ ਵੀ) ਇਸੇ ਦੀ ਲਿਖੀ ਹੋਈ ਹੈ। ਇਨ੍ਹਾਂ ਲਿਖਤਾਂ ਵਿਚ ਚੰਗਾ ਚੋਖਾ ਬ੍ਰਾਹਮਣੀ ਪਰਚਾਰ ਹੈ। ਬਸ ਇਸ ਤੋਂ ਹੀ ਸਿੱਖਾਂ ਵਿਚ ਉਦਾਸੀ-ਨਿਰਮਲਾ ਰਲਾਵਟ ਦੀ ਜ਼ੋਰਦਾਰ ਸ਼ੁਰੂਆਤ ਹੋ ਗਈ ਸੀ। ਇਹ ਸੁਰਤ ਸਿੰਘ 1803 ਵਿਚ ਮਰ ਗਿਆ ਸੀ।
  ਅਕਾਲੀ ਫੂਲਾ ਸਿੰਘ ਦੇ ਹੁੰਦਿਆਂ ਇਹ ਨਿਰਮਲੇ ਆਪਣੇ ਬੁੰਗੇ ਵਿਚ ਰਹਿੰਦੇ ਰਹੇ ਅਤੇ ਕੁਝ ਰਾਜਿਆਂ ਤੋਂ ਖ਼ੈਰਾਤ ਤੇ ਭੇਟਾ ਵਸੂਲ ਕਰਦੇ ਰਹੇ ਜਿਸ ਨਾਲ ਉਨ੍ਹਾਂ ਦਾ ਰੋਟੀ-ਟੁੱਕਰ ਚਲਦਾ ਰਿਹਾ। ਪਰ ਇਨ੍ਹਾਂ ਨਿਰਮਲਿਆਂ ਦਾ ਦਰਬਾਰ ਸਾਹਿਬ ਵਿਚ ਕੋਈ ਦਖ਼ਲ ਨਹੀਂ ਸੀ; ਇਸ ਕਰ ਕੇ ਇਹ ਦਰਬਾਰ ਸਾਹਿਬ ਦੀ ਮਰਿਆਦਾ ਵਿਚ ਕੋਈ ਅਸਰ ਨਾ ਪਾ ਸਕੇ। ਪਰ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਮਗਰੋਂ ਨਿਰਮਲੇ ਸੂਰਤ ਸਿੰਘ ਦਾ ਪੁੱਤਰ ਸੰਤ ਸਿੰਘ ਦਰਬਾਰ ਸਾਹਿਬ ਦਾ ਮੁਖ ਗ੍ਰੰਥੀ ਬਣਿਆ। ਬ੍ਰਾਹਮਣ ਵਜ਼ੀਰਾਂ ਕਾਰਨ ਹੌਲੀ-ਹੌਲੀ ਉਹ ਰਣਜੀਤ ਸਿੰਘ ਦੇ ਬਹੁਤ ਨੇੜੇ ਹੋ ਗਿਆ। ਉਸ ਨੇ ਖ਼ੁਦ ਵੀ ਰਣਜੀਤ ਸਿੰਘ ਦੀ ਖ਼ੂਬ ਚਾਪਲੂਸੀ ਕੀਤੀ ਅਤੇ ਬ੍ਰਾਹਮਣ ਮਿਸਰ ਰੁਲੀਆ ਰਾਮ ਤੇ ਮਿਸਰ ਬੇਲੀ ਰਾਮ ਵੀ ਰਣਜੀਤ ਸਿੰਘ ਕੋਲ ਉਸ ਦੀਆਂ ਸਿਫ਼ਤਾਂ ਕਰਦੇ ਰਹਿੰਦੇ ਸਨ। ਬ੍ਰਾਹਮਣਾਂ ਨੇ ਰਣਜੀਤ ਸਿੰਘ ‘ਤੇ ਅਸਰ ਪਾ ਕੇ ਉਸ ਤੋਂ ਦਰਬਾਰ ਸਾਹਿਬ ‘ਤੇ ਸੋਨਾ ਚੜ੍ਹਾਉਣ ਵਾਸਤੇ ਸੰਤ ਸਿੰਘ ਨੂੰ ਪੈਸੇ ਦਿਵਾ ਦਿੱਤੇ। ਸੰਤ ਸਿੰਘ ਨੇ ਵੀ ਚਾਪਲੁਸੀ ਦੀ ਹੱਦ ਕਰਦੇ ਹੋਏ ਰਣਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਵਾਲਾ ਦਰਜਾ ਦੇਣਾ ਸ਼ੁਰੂ ਕਰ ਦਿੱਤਾ ਤੇ ‘ਸਿੰਘ ਸਾਹਿਬ’ ਕਹਿਣਾ ਸ਼ੁਰੂ ਕਰ ਦਿੱਤਾ (ਸਿੰਘ ਸਾਹਿਬ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਵਰਤਿਆ ਜਾਦਾ ਸੀ: ਵੇਖੋ ‘ਮਹਾਨ ਕੋਸ਼’)। ਮਗਰੋਂ ਇਹੀ ਖ਼ਿਤਾਬ ਉਸ ਨੇ ਦਰਬਾਰ ਸਾਹਿਬ ਦੇ ਮੱਥੇ ‘ਤੇ ਲਿਖਵਾ ਵੀ ਦਿੱਤਾ।
  ਹੁਣ ਕਿਉਂਕਿ ਸੰਤ ਸਿੰਘ ਦਰਬਾਰ ਸਾਹਿਬ ਦਾ ਸਰਵੋ-ਸਰਵਾ ਸੀ ਇਸ ਕਰ ਕੇ ਉਸ ਨੇ ਇੱਥੇ ਸਾਰੀ ਬਾਨਾਰਸੀ-ਬ੍ਰਾਹਮਣੀ ਮਰਿਆਦਾ ਸ਼ੁਰੂ ਕਰ ਲਈ। ਅਜ ਦਰਬਾਰ ਸਾਹਿਬ ਵਿਚ ਜੋ-ਜੋ ਗੁਰਮਤਿ ਦੇ ਉਲਟ ਹੈ ਉਹ ਸਭ ਸੰਤ ਸਿੰਘ ਤੇ ਉਸ ਦਾ ਸਾਥੀਆਂ ਤੇ ਵਾਰਿਸਾਂ ਦੀ ਦੇਣ ਹੈ।
  ਸੰਤ ਸਿੰਘ 1932 ਵਿਚ ਮਰ ਗਿਆ। ਉਸ ਮਗਰੋਂ ਉਸ ਦਾ ਚੇਲਾ ਦਰਬਾਰਾ ਸਿੰਘ (ਜੋ ਉਦੋਂ ਦਰਬਾਰ ਸਾਹਿਬ ਦਾ ਗ੍ਰੰਥੀ ਸੀ) ਮੁਖ ਗ੍ਰੰਥੀ ਬਣ ਗਿਆ ਅਤੇ ਦੇਵਾ ਸਿੰਘ ਤੇ ਜੋਧ ਸਿੰਘ ਗ੍ਰੰਥੀ ਬਣੇ। ਸੰਤ ਸਿੰਘ ਦਾ ਪੁੱਤਰ ਗੁਰਮੁਖ ਸਿੰਘ ਅਕਾਲ ਤਖ਼ਤ ਦਾ ਸਰਬਰਾਹ ਬਣ ਗਿਆ। ਲਾਹੌਰ ਦਰਬਾਰ ਵਿਚ ਬੁਰਛਾਗਰਦੀ ਦੋਰਾਨ ਉਸ ਨੇ ਸੰਧਾਵਾਲੀਆਂ ਦਾ ਸਾਥ ਦਿੱਤਾ ਜਿਸ ਕਰ ਕੇ ਹੀਰਾ ਸਿੰਹ ਡੋਗਰੇ ਨੇ ਉਸ ਨੂੰ 1843 ਵਿਚ ਮਰਵਾ ਦਿੱਤਾ। ਉਸ ਮਗਰੋਂ ਪ੍ਰਦੁਮਣ ਸਿੰਘ ਅਕਾਲ ਤਖ਼ਤ ਦਾ ਸਰਬਰਾਹ ਬਣਿਆ ਤੇ 20 ਨਵੰਬਰ 1877 ਦੇ ਦਿਨ ਮੌਤ ਤਕ ਉਸ ਦਾ ਰਸਮੀ ਕੰਟਰੋਲ ਰਿਹਾ। ‘ਗੁਰਬਿਲਾਸ ਪਾਤਸਾਹੀ ਛੇਵੀਂ’ (ਜਿਸ ਨੂੰ ਸੋਹਨ ਕਵੀ ਦੀ ਲਿਖਤ ਕਹਿ ਕੇ ਪਰਚਾਰਿਆ ਜਾਂਦਾ ਹੈ) ਉਹ ਇਸ ਗੁਰਮੁਖ ਸਿੰਘ (ਸਰਬਰਾਹ ਅਕਾਲ ਤਖ਼ਤ) ਅਤੇ ਉਸ ਦੇ ਸਾਥੀ ਦਰਬਾਰਾ ਸਿੰਘ (ਜੋ ਦਰਬਾਰ ਸਾਹਿਬ ਦਾ ਪੁਜਾਰੀ ਸੀ) ਨੇ 1830 ਅਤੇ 1840 ਦੇ ਵਿਚਕਾਰ ਲਿਖਿਆ ਸੀ।

  ਦਰਬਾਰ ਸਾਹਿਬ ਦਾ ਅਖੌਤੀ ਦਸਤੂਰ-ਇ-ਅਮਲ
  ਇਸ ਦੌਰਾਨ 1859 ਵਿਚ ਅੰਗਰੇਜ਼ਾਂ ਨੇ ਬ੍ਰਾਹਮਣ ਰਾਜਾ ਤੇਜਾ ਸਿੰਘ (ਰਣਜੀਤ ਸਿੰਘ ਦੀ ਫ਼ੌਜ ਦਾ ਸਾਬਕਾ ਕਮਾਂਡਰ-ਇਨ-ਚੀਫ਼, ਮਿਸਰ ਤੇਜ ਰਾਮ ਉਰਫ਼ ਰਾਜਾ ਤੇਜਾ ਸਿੰਘ) ਦੀ ਅਗਵਾਈ ਹੇਠ ਇਕ ਦਿਖਾਵੇ ਦੀ ਕਮੇਟੀ ਬਣਾ ਕੇ ‘ਦਸਤੂਰ-ਇ-ਅਮਲ’ ਤਿਆਰ ਕਰਵਾ ਕੇ ਦਰਬਾਰ ਸਾਹਿਬ ਦਾ ਕੰਟਰੋਲ ਪੁਜਾਰੀਆਂ ਰਾਹੀਂ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਇਸ ‘ਦਸਤੂਰ-ਇ-ਅਮਲ’ ਵਿਚ ਗੁਰਮਤਿ ਮਰਿਆਦਾ ਬਾਰੇ ਕੁਝ ਵੀ ਨਹੀਂ ਸੀ ਬਲਕਿ ਮੁਖ ਤੌਰ ‘ਤੇ ਦਰਬਾਰ ਸਾਹਿਬ ਵਿਚ ਆਉਣ ਵਾਲੇ ਚੜ੍ਹਾਵੇ, ਦਾਨ ਤੇ ਜਾਇਦਾਦ ਦੀ ਆਮਦਨ ਨੂੰ ਪੁਜਾਰੀਆਂ, ਗ੍ਰੰਥੀਆਂ, ਧੂਪੀਆਂ, ਰਾਗੀਆਂ, ਨੰਬਰਦਾਰਾਂ ਤੇ ਹੋਰ ਮੁਲਾਜ਼ਮਾਂ ਵਿਚ ਵੰਡਣ ਦਾ ਸਿਸਟਮ ਸੀ।
  1881 ਵਿਚ ਅੰਮ੍ਰਿਤਸਰ ਦੇ ਡੀ. ਸੀ. ਕੂਪਰ ਨੇ ਇਹ ਦਿਖਾਵੇ ਦੀ ਰਸਮੀ ਕਮੇਟੀ ਵੀ ਖ਼ਤਮ ਕਰ ਦਿੱਤੀ ਅਤੇ ਦਰਬਾਰ ਸਾਹਿਬ ਦਾ ਪੂਰਾ ਕੰਟਰੋਲ ਸਰਬਰਾਹ ਰਾਹੀਂ ਆਪਣੇ ਹੱਥ ਵਿਚ ਲੈ ਲਿਆ। ਇਸ ਵੇਲੇ ਵੀ ਸਾਰੇ ਪੁਜਾਰੀ ਤੇ ਮਹੰਤ ਉਦਾਸੀ ਤੇ ਨਿਰਮਲੇ ਹੀ ਸਨ। ਅਖ਼ੀਰ 12 ਅਕਤੂਬਰ 1920 ਦੇ ਦਿਨ ਦਰਬਾਰ ਸਾਹਿਬ ਦਾ ਕੰਟਰੋਲ ਸਿੱਖਾਂ ਨੂੰ ਮਿਲ ਗਿਆ ਤੇ 15 ਨਵੰਬਰ 1920 ਦੇ ਦਿਨ ਸ਼੍ਰੋਮਣੀ ਕਮੇਟੀ ਬਣ ਗਈ। ਪਰ, ਸ਼੍ਰੋਮਣੀ ਕਮੇਟੀ ਨੇ, ਮੋਰਚਿਆਂ ਅਤਟ ਆਜ਼ਾਦੀ ਦੀ ਲੜਾਈ ਵੱਲ ਵਧੇਰੇ ੁਧਆਨ ਹੋਣ ਕਰ ਕੇ, ਮਹੰਤਾਂ ਵੱਲੋਂ ਸ਼ੁਰੂ ਕੀਤੀਆਂ ਬਹੁਤੀਆਂ ਮਨਮਤਾਂ ਤੇ ਬ੍ਰਾਹਮਣੀ ਕਾਰਵਾਈਆਂ ਨੂੰ ਹਟਾਉਣ ਵੱਲ ਕੋਈ ਧਿਆਨ ਨਾ ਦਿੱਤਾ।
  1920 ਤੋਂ 1962 ਤਕ ਦਰਬਾਰ ਸਾਹਿਬ ਪੰਥਕ ਸੇਵਾਦਾਰਾਂ ਕੋਲ ਰਿਹਾ ਪਰ ਫਿਰ ਫਤਹਿ ਸਿੰਘ ਦੇ ਕਬਜ਼ੇ ਮਗਰੋਂ ਇਸ ਦੇ ਇੰਤਜ਼ਾਮ ਵਿਚ ਨਿਘਾਰ ਆਉਣਾ ਸ਼ੁਰੂ ਹੋ ਗਿਆ। 1972 ਵਿਚ ਫਤਹਿ ਸਿੰਘ ਦੀ ਮੋਤ ਮਗਰੋਂ ਜਨਵਰੀ 1973 ਤੋਂ ਗੁਰਚਰਨ ਸਿੰਘ ਟੌਹੜਾ ਦਾ ਕਬਜ਼ਾ ਹੋ ਗਿਆ। ਇਸ ਸਮੇਂ ਦੌਰਾਨ ਕੁਝ ਕਮਿਊਨਿਸਟ ਇਸ ਇੰਤਜ਼ਾਮ ਵਿਚ ਸ਼ਾਮਿਲ ਹੋ ਗਏ।ਇਸ ਦੌਰਾਨ ਭਾਵੇਂ ਮੁਲਾਜ਼ਮ ਤਾਂ ਨਾਅਹਿਲ ਅਤੇ ਘਟੀਆ ਆਉਣੇ ਸ਼ੁਰੂ ਹੋ ਚੁਕੇ ਸਨ ਪਰ ਗੰਥੀਆਂ ਵਿਚੋਂ ਅਜੇ ਵੀ ਬਹੁਤੇ ਸਹੀ ਸਨ।
  ਬੁਰਛਾਗਰਦੀ ਦੇ ਦੌਰ (1986-1992) ਵਿਚ ਇਸ ‘ਤੇ ਚੌਕ ਮਹਿਤਾ ਡੇਰੇ ਦਾ ਕਬਜ਼ਾ ਹੋਣਾ ਸ਼ੁਰੂ ਹੋ ਗਿਆ। ਪਰ 1999 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਪਰਕਾਸ਼ ਸਿੰਘ ਬਾਦਲ ਦੇ ਕੰਟਰੋਲ ਮਗਰੋਂ ਦਰਬਾਰ ਸਾਹਿਬ ਵਿਚ ਪੂਰਨ ਸਿੰਘ, ਜੋਗਿੰਦਰ ਸਿੰਘ ਵੇਦਾਂਤੀ ਤੇ ਗੁਰਬਚਨ ਸਿੰਘ ਦੇ ਤਾਕਤ ਵਿਚ ਆਉਣ ਮਗਰੋਂ ਇਸ ‘ਤੇ ਚੌਕ ਮਹਿਤਾ ਡੇਰੇ ਦਾ ਪੱਕਾ ਕਬਜ਼ਾ ਹੋ ਗਿਆ। ਹੁਣ, 2012 ਵਿਚ, ਇਸ ਦੀ ਬਹੁਤੀ ਮਰਿਆਦਾ ਉਦਾਸੀ-ਨਿਰਮਲਾ ਮਰਿਆਦਾ ਹੀ ਹੈ। ਇਸ ਦਾ ਬਹੁਤਾ ਹਿੱਸਾ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਦੇ ਉਲਟ ਹੈ। ਇਹ ਗੁਰਮਤਿ ਮਰਿਆਦਾ ਨਹੀਂ ਬਲਕਿ ਨਿਰਮਲਾ-ਉਦਾਸੀ-ਬ੍ਰਾਹਮਣੀ ਮਰਿਆਦਾ ਹੈ।
  ਦਰਬਾਰ ਸਾਹਿਬ ਵਿਚ ਕੀਤੀਆਂ ਜਾ ਰਹੀਆਂ ਬ੍ਰਾਹਮਣੀ ਤੇ ਮਨਮਤਿ ਦੀਆਂ ਸੈਂਕੜੇ ਕਾਰਵਾਈਆਂ ਵਿਚੋਂ ਹੇਠਾਂ ਮੈਂ ਸਿਰਫ਼ ਦੋ ਤਿੰਨ ਨੁਕਤਿਆਂ ਦਾ ਜ਼ਿਕਰ ਕਰਨਾ ਚਾਹਵਾਂਗਾ।

  ਦਰਬਾਰ ਸਾਹਿਬ ਵਿਚ ਹਿੰਦੂ ਮੂਰਤੀਆਂ ਕਾਇਮ ਕਰਨਾ
  ਜਦ 1859 ਤੋਂ ਮਗਰੋਂ ਦਰਬਾਰ ਸਾਹਿਬ ਵਿਚ ਬ੍ਰਾਮਣ ਤੇਜਾ ਸਿੰਹ ਦੀ ਪ੍ਰਧਾਨਗੀ ਹੇਠ ਮਹੰਤਾਂ ਦਾ ਕਬਜ਼ਾ ਪੱਕਾ ਹੋ ਗਿਆ ਤਾਂ ਉਨ੍ਹਾਂ ਨੇ ਆਪਣੇ ਹਿੰਦੂ ਸਾਥੀਆਂ ਰਾਹੀਂ ਦਰਬਾਰ ਸਾਹਿਬ ਵਿਚ ਕਾਲਪਨਿਕ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਬੁੱਤ ਵੀ ਲਿਆਉਣੇ ਸ਼ੁਰੂ ਕਰ ਦਿੱਤੇ। ਪੰਜਾਬ ਦੇ ਬਹੁਤੇ ਲੋਕ ਤਾਂ ਅਨਪੜ੍ਹ ਸਨ ਹੀ ਤੇ ਨਾਲੇ ਚਾਲਾਕ ਬ੍ਰਾਹਮਣ ਪੁਜਾਰੀ ਉਨ੍ਹਾਂ ਨੂੰ ਕਹਾਣੀਆਂ ਤੇ ਕਰਾਮਾਤਾਂ ਦੀਆਂ ਗੱਪਾਂ ਸੁਣਾ ਕੇ ਫੁਸਲਾ ਕੇ ਇਨ੍ਹਾਂ ਮੂਰਤੀਆਂ ਦੀ ਪੂਜਾ ਕਰਵਾ ਲੈਂਦੇ ਸਨ। ਇਹ ਬ੍ਰਾਹਮਣ ਪੁਜਾਰੀਆਂ ਨੂੰ ਹਿੱਸਾ ਵੀ ਦੇਂਦੇ ਸਨ। ਇੰਞ ਉਨ੍ਹਾਂ ਦਾ ਕਾਰੋਬਾਰ ਚੰਗਾ ਚਲਦਾ ਰਿਹਾ। ਇਸ ਹਰਕਤ ਨੂੰ ਹੋਰ ਤਾਕਤ ਇਸ ਕਰ ਕੇ ਵੀ ਮਿਲੀ ਕਿ ਅੰਮ੍ਰਿਤਸਰ ਸਿੰਘ ਸਭਾ ਦਾ ਮੁਖ ਆਗੂ ਖੇਮ ਸਿੰਘ ਬੇਦੀ ਖ਼ੁਦ ਇਨ੍ਹਾਂ ਬੁੱਤਾਂ ਦੀ ਪੂਜਾ ਕਰਦਾ ਹੁੰਦਾ ਸੀ। ਭਾਵੇਂ ਸਿੰਘ ਸਭਾ ਲਹਿਰ ਸ਼ੁਰੂ ਹੋ ਚੁਕੀ ਸੀ ਪਰ ਅੰਮ੍ਰਿਤਸਰ ਵਿਚ ਇਸ ਬ੍ਰਾਹਮਣੀ ਟੋਲੇ ਦਾ ਹੀ ਕਬਜ਼ਾ ਸੀ। ਜਦ ਖੇਮ ਸਿੰਘ ਟੋਲੇ ਨੇ ਪੁਜਾਰੀਆਂ ਕੋਲੋਂ ਪ੍ਰੋ: ਗੁਰਮੁਖ ਸਿੰਘ ਦੇ ਖ਼ਿਲਾਫ਼ ਅਖੌਤੀ ਹੁਕਮਨਾਮਾ ਜਾਰੀ ਕਰਵਾਇਆ ਤਾਂ ਇਸ ਦੇ ਹੱਕ ਵਿਚ ਇਸ ਅੰਮ੍ਰਿਤਸਰੀ ਧੜੇ ਨੇ ਇਕ ਮੀਟਿੰਗ ਬੁਲਾਈ ਜਿਸ ਵਿਚ ਰਾਵਲਪਿੰਡੀ, ਅੰਮ੍ਰਿਤਸਰ, ਫ਼ਰੀਦਕੋਟ ਅਤੇ ਪਹਿਲਾਂ ਦਸਤਖ਼ਤ ਕਰ ਚੁਕੀਆਂ ਸਿੰਘ ਸਭਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਮੌਕੇ ’ਤੇ ਇਕ ਸਿੱਖ ਨੇ 40 ਨੁਕਤਿਆਂ ਵਾਲਾ, ਇਕ ਅੱਠ ਸਫ਼ੇ ਦਾ, ਖੁਲ੍ਹਾ ਖ਼ਤ ਵੰਡਿਆ। ਇਸ ਵਿਚ ਅੰਮ੍ਰਿਤਸਰੀ ਧੜੇ ’ਤੇ ਸਿੱਖੀ ਦੇ ਉਲਟ ਚਲਣ ਦੇ ਦੋਸ਼ ਲਾਏ ਹੋਏ ਸਨ। ਉਸ ਨੂੰ ਇਸ ਮੀਟਿੰਗ ਵਿੱਚੋਂ ਕੁੱਟ-ਮਾਰ ਕੇ ਕੱਢ ਦਿੱਤਾ ਗਿਆ। ਉਸ ਸਿੱਖ ਦੇ ਲਾਏ ਇਲਜ਼ਾਮਾਂ ਵਿਚੋਂ ਇਕ ਇਹ ਵੀ ਸੀ ਕਿ ਇਹ ਧੜਾ ਹਿਦੂ ਮੂਰਤੀਆਂ ਦੀ ਪੂਜਾ ਕਰਦਾ/ਕਰਾਉਂਦਾ ਹੈ; ਮੁਖ ਇਲਜ਼ਾਮ ਇਹ ਸਨ:
  1. ਗੁਰੂ ਦੀ ਹਜ਼ੂਰੀ ਵਿਚ ਗਦੇਲੇ ਲਾ ਕੇ ਬੈਠਣਾ 2. ਦਸ ਪਾਤਿਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਖ਼ੁਦ ਨੂੰ ਬਾਰ੍ਹਵੀਂ, ਤੇਰ੍ਹਵੀਂ ਤੇ ਚੌਦ੍ਹਵੀਂ ਪਾਤਿਸ਼ਾਹੀ ਅਖਵਾਉਣਾ 3. ਜਨੇਊ ਪਾਉਣਾ 4. ਦਾੜ੍ਹੀ ਨੂੰ ਵਸਮਾ ਲਾ ਕੇ ਕਾਲਾ ਕਰਨਾ 5. ਹਿੰਦੂ ਮੂਰਤੀਆਂ ਦੀ ਪੂਜਾ ਕਰਨਾ ਵਗੈਰਾ।
  ਇਹ ਗੱਲ ਵੀ ਕਾਬਲੇ-ਜ਼ਿਕਰ ਹੈ ਕਿ ਦਰਬਾਰ ਸਾਹਿਬ ਵਿਚ ਖੇਮ ਸਿੰਘ ਬੇਦੀ ਟੋਲੇ ਦੇ ਪੁਜਾਰੀਆਂ ਦਾ ਕਬਜ਼ਾ ਹੋਣ ਕਾਰਨ ਪੁਜਾਰੀਆਂ ਦੀ ਸ਼ਹਿ ਨਾਲ ਪਰਕਰਮਾ ਵਿਚ ਹਿੰਦੂ ਕਾਲਪਨਿਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਬੁੱਤ 1905 ਤਕ ਆਉਂਦੇ ਰਹੇ (ਹਾਲਾਂ ਕਿ 1902 ਵਿਚ ਚੀਫ਼ ਖਾਲਸਾ ਦੀਵਾਨ ਬਣ ਚੁਕਾ ਸੀ)। 1905 ਵਿਚ ਅਰੂੜ ਸਿੰਘ (1865-1926) ਦਰਬਾਰ ਸਾਹਿਬ ਦਾ ਸਰਬਰਾਹ ਬਣ ਗਿਆ। ਉਹ ਹਰਨਾਮ ਸਿੰਘ ਸ਼ੇਰਗਿੱਲ ਡੀ.ਐਸ.ਪੀ. ਦਾ ਪੁੱਤਰ ਸੀ ਜੋ ਗੁਰਮਤਿ ਦੇ ਨਿਆਰਾਪਣ ਦਾ ਪੱਕਾ ਹਿਮਾਇਤੀ ਸੀ। ਅਰੂੜ ਸਿੰਘ ਨੇ ਦਰਬਾਰ ਸਾਹਿਬ ਦਾ ਚਾਰਜ ਲੈਣ ਮਗਰੋਂ ਬ੍ਰਾਹਮਣਾਂ ਨੂੰ ਬੁਲਾ ਕੇ ਸਮਝਾਇਆ ਕਿ ਦਰਬਾਰ ਸਾਹਿਬ ਵਿਚ ਸਿੱਖੀ ਦੇ ਉਲਟ ਹਰਕਤਾਂ ਕਰਨੀਆਂ ਬੰਦ ਕਰ ਦੇਣ; ਪਰ ਜਦ ਵਾਰ-ਵਾਰ ਕਹਿਣ ਦੇ ਬਾਵਜੂਦ ਉਹ ਨਾ ਹਟੇ ਤਾਂ ਅਰੂੜ ਸਿੰਘ ਨੇ 2 ਮਈ 1905 ਦੇ ਦਿਨ ਦਰਬਾਰ ਸਾਹਿਬ ਵਿਚ ਇਕ ਨੋਟਿਸ ਲਾ ਦਿੱਤਾ ਕਿ ਕੋਈ ਸ਼ਖ਼ਸ ਦਰਬਾਰ ਸਾਹਿਬ ਵਿਚ ਸਿੱਖ ਧਰਮ ਤੋਂ ਉਲਟ ਜਾਂ ਕਿਸੇ ਹੋਰ ਧਰਮ ਦੀ ਪੂਜਾ ਨਹੀਂ ਕਰ ਸਕਦਾ ਤੇ ਅਜਿਹਾ ਕਰਨ ਵਾਲਾ ਸਜ਼ਾ ਦਾ ਹੱਕਦਾਰ ਹੋਵੇਗਾ। ਇਸ ਮਗਰੋਨ ਬ੍ਰਾਹਮਣ ਮੂਰਤੀਆਂ ਲਿਆਉਣੋਂ ਹਟ ਗਏ। ਪਰ ਚਾਰ ਦਿਨ ਮਗਰੋਂ 6 ਮਈ ਨੂੰ ਉਹ ਫੇਟ ਮੂਰਤੀਆਂ ਲੈ ਆਏ। ਇਸ ‘ਤੇ ਅਰੂੜ ਸਿੰਘ ਨੇ ਅੰਮ੍ਰਿਤਸਰ ਦੇ ਡੀ.ਸੀ. ਨੂੰ ਖ਼ਤ ਲਿਖ ਕੇ ਇਨ੍ਹਾਂ ਬ੍ਰਾਹਮਣਾਂ ਨੂੰ ਗ੍ਰਿਫ਼ਤਾਰ ਕਰਨ ਵਾਸੇ ਪੁਲਸ ਭੇਜਣ ਵਾਸਤੇ ਕਿਹਾ (ਸਰਕਾਰੀ ਰਿਕਾਰਡ: ਹੋਮ ਪੁਲੀਟੀਕਲ 1905, ਫ਼ਾਈਲ ਨੰਬਰ 668/12)। ਜਦ ਬ੍ਰਾਹਮਣਾਂ ਨੂੰ ਇਸ ਖ਼ਤ ਦਾ ਪਤਾ ਲੱਗਾ ਤਾਂ ਉਹ ਦਰਬਾਰ ਸਾਹਿਬ ਤੋਂ ਭੱਜ ਨਿਕਲੇ; ਕਈ ਤਾਂ ਆਪਣੀਆਂ ਮੂਰਤੀਆਂ ਤੇ ਬੁਤ ਵੀ ਉਥੇ ਛਡ ਕੇ ਭੱਜ ਗਏ। ਅਰੂੜ ਸਿੰਘ ਨੇ ਆਪ ਆ ਕੇ ਠੁਡੇ ਮਾਰ-ਮਾਰ ਕੇ ਇਹ ਮੂਰਤੀਆਂ ਤੋੜੀਆਂ ਤੇ ਇਨ੍ਹਾਂ ਦਾ ਮਲਬਾ ਬਾਹਰ ਸੁਟਵਾਇਆ।

  ਪਟਨਾ ਵਿਚ ਨਿਰਮਲਿਆਂ ਦੇ ਇਕ ਹੋਰ ਟੋਲੇ ਦਾ ਰੋਲ
  ਠੀਕ ਸੂਰਤ ਸਿੰਘ ਦੇ ਅੰਮ੍ਰਿਤਸਰ ਆਉਣ ਦੇ ਸਮੇਂ ਵਿਚ ਹੀ, ਤਕਰੀਬਨ 1770-75 ਦੌਰਾਨ ਪਟਨਾ ਵਿਚ ਵੀ ਨਿਰਮਲਿਆ ਦਾ ਇਕ ਹੋਰ ਟੋਲਾ ਵੀ ਸਰਗਰਮ ਹੋ ਚੁਕਾ ਸੀ। ਉਥੇ ਨਿਰਮਲਿਆਂ ਨਵਲ ਸਿੰਘ, ਦਯਾਲ ਸਿੰਘ ਤੇ ਸੁਖਾ ਸਿੰਘ ਗ੍ਰੰਥੀ ਦੀ ਕਮਾਨ ਹੇਠ ਪੁਜਾਰੀਆਂ ਨੇ ਕਿਤਾਬਾਂ ਦੀ ਰਚਨਾ ਸ਼ੁਰੂ ਕੀਤੀ ਹੋਈ ਸੀ। ਇਨ੍ਹਾਂ ਨਿਰਮਲਿਆਂ ਨੇ ਬਚਿਤਰ ਨਾਟਕ (ਹੁਣ ਦਾ ਨਾਂ ਦਸਮ ਗ੍ਰੰਥ) ਕਿਤਾਬ ਦੀ ਰਚਨਾ ਕੀਤੀ।
  (ਭਾਈ ਕਾਨ੍ਹ ਸਿੰਘ ਨਾਭਾ ਦੀ ਸੁੱਖਾ ਸਿੰਘ ਬਾਰੇ ਐਂਟਰੀ: ਪਟਣੇ ਸਾਹਿਬ ਦੇ ਹਰਿਮੰਦਰ ਦਾ ਗ੍ਰੰਥੀ ਜਿਸ ਨੇ ਸੁਖਮਨਾ ਛੱਕੇ ਆਦਿ ਬਾਣੀ ਰਲਾ ਕੇ ਦਸਮਗ੍ਰਥੰ ਨਾਮੀ ਇਕ ਬੀੜ ਬਣਾਈ। ਭਾਈ ਕਾਨ੍ਹ ਸਿੰਘ ਇਹ ਵੀ ਲਿਖਦੇ ਹਨ ਕਿ ਸਰਬ ਲੋਹ ਗ੍ਰੰਥ ਵੀ ਇਸੇ ਸੁੱਖਾ ਸਿੰਘ ਦੀ ਰਚਨਾ ਹੈ)।
  ਅਖੋਤੀ ਦਸਮ ਗ੍ਰੰਥ 1775-83 ਵਿਚ ਤਿਆਰ ਹੋਇਆ ਸੀ; ਚਾਰਲਸ ਵਿਲਕਨ (1781) ਮੁਤਾਬਿਕ ਇਸ ਦੀ ਪਹਿਲੀ ਲਿੱਪੀ ਨਾਗਰੀ (ਹਿੰਦਵੀ ਤੇ ਸੰਸਕ੍ਰਿਤ) ਸੀ। ਪੰਜਾਬ ਵਿਚ ਇਹ ਕਈ ਦਹਾਕਿਆਂ ਮਗਰੋਂ ਆਇਆ ਸੀ। ਇਸ ਨੂੰ ਇਕ ਕਿਤਾਬ ਦੇ ਰੂਪ ਵਿਚ 1897 ਵਿਚ ਤਿਆਰ ਕੀਤਾ ਗਿਆ ਸੀ। ਇਹ ਸਾਰੀ ਨਿਰਮਲਿਆਂ ਅਤੇ ਅੰਗਰੇਜ਼ਾਂ ਦੀ ਸਾਜ਼ਿਸ਼ ਸੀ। ਸਭ ਤੋਂ ਪਹਿਲਾ 1810 ਵਿਚ ਮਾਲਕਮ ਨੇ ਇਸ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਸ ਨੇ ਇਸ ਦਾ ਅਧਾਰ ਕੋਲਬਰੁਕ ਦੇ ਸੋਮੇ ਨੂੰ ਬਣਾਇਆ ਜਿਸ ਨੂੰ ਨਿਰਮਲਾ ਆਤਮਾ ਰਾਮ ਨੇ ਪਟਨਾ ਵਿਚ ਇਹੋ ਜਿਹੀ ਇਕ ਲਿਖਤ ਦਿੱਤੀ ਸੀ।
  ਦਸਮਗ੍ਰੰਥ ਨੂੰ ਭਾਈ ਮਨੀ ਸਿੰਘ ਨਾਲ ਜੋੜਨ ਦੀ ਨਾਕਾਮ ਕੋੋਸ਼ਿਸ਼ ਵੀ ਕੀਤੀ ਗਈ ਹੈ ਜਿਸ ਦਾ ਅਧਾਰ ਉਸ ਦਾ ਇਕ ਨਕਲੀ ਖ਼ਤ ਬਣਾਇਆ ਗਿਆ ਹੈ (ਇਸ ਖ਼ਤ ਵਿਚ ਹੋਰ ਤਵਾਰੀਖ਼ ਤੱਥ ਵੀ ਗ਼ਲਤ ਹਨ)। ਫਿਰ ਇਸ ਦੀਆਂ ਨਕਲਾਂ ਵੀ ਤਿਆਰ ਕੀਤੀਆਂ ਗਈਆਂ ਜਿਨ੍ਹਾਂ ੳੇੁਤੇ ਝੂਠੀਆਂ ਤਾਰੀਖ਼ਾਂ ਵੀ ਦਰਜ ਕਰ ਦਿੱਤੀਆਂ ਗਈਆਂ ਤਾਂ ਜੋ ਉਹਂਾਂ ਦੇ ‘ਪ੍ਰਾਚੀਨ’ ਹੋਣ ਦਾ ਭੁਲੇਖਾ ਪਾਇਆ ਜਾ ਸਕੇ।
  ਇਸ ਮਗਰੋਂ ਇਕ ਸੋਧਕ ਕਮੇਟੀ (1897-1902) ਵੱਲੋਂ ਇਸ ਨੂੰ ਮਨਜ਼ੂਰੀ ਦੇਣ ਦਾ ਬਹਾਨਾ ਵੀ ਘੜਿਆ ਗਿਆ। ਦਰਅਸਲ ਇਹ ਕਮੇਟੀ ਵੀ ਅੰਗਰੇਜ਼ਾਂ ਅਤੇ ਖੇਮ ਸਿੰਘ ਬੇਦੀ (ਮੌਤ 1905) ਦੀ ਸਾਜ਼ਿਸ਼ ਦਾ ਨਤੀਜਾ ਸੀ। ਖੇਮ ਸਿੰਘ ਬੇਦੀ ਉਹੀ ਸ਼ਖ਼ਸ ਸੀ ਜਿਸ ਨੇ ਇਨ੍ਹਾਂ ਪੁਜਾਰੀਆਂ ਤੋਂ ਹੀ ਸਿੰਘ ਸਭਾ ਲਹਿਰ ਦੇ ਇਕ ਮੁਖੀ ਆਗੂ ਪ੍ਰੋ ਗੁਰਮੁਖ ਸਿੰਘ ਦੇ ਖ਼ਿਲਾਫ਼ ਅਖੌਤੀ ਹੁਕਮਨਾਮਾ ਵੀ ਜਾਰੀ ਕਰਵਾਇਆ ਸੀ। ਖੇਮ ਸਿੰਘ ਬੇਦੀ ਸਰਕਾਰ ਦਾ ਖ਼ਾਸ ਏਜੰਟ ਸੀ; ਉਸ ਨੂੰ 28272 ਏਕੜ ਦੀ ਜਾਗੀਰ ਮਿਲੀ ਹੋਈ ਸੀ ਤੇ 1893 ਵਿਚ ਸਰਕਰ ਨੇ ਉਸ ਨੂੰ ਪੰਜਾਬ ਕੌਂਸਲ ਦਾ ਮੈਂਬਰ ਵੀ ਨਾਮਜ਼ਦ ਕੀਤਾ ਸੀ ਤੇ ਬਹੁਤ ਸਾਰੇ ਹੋਰ ਅਹੁਦੇ ਤੇ ਖ਼ਿਤਾਬ ਵੀ ਦਿੱਤੇ ਸਨ।

  ਬੀਬੀਆਂ ਨੂੰ ਸੇਵਾ, ਕੀਰਤਨ ਤੇ ਹੋਰ ਕਾਰਵਾਈਆਂ ਤੋਂ ਰੋਕਣਾ
  2003 ਵਿਚ ਦਰਬਾਰ ਸਾਹਿਬ ਵਿਚ ਬੀਬੀਆਂ ਨੂੰ ਸੇਵਾ, ਕੀਰਤਨ ਤੇ ਹੋਰ ਕਾਰਵਾਈਆਂ ਕਰਨ ਤੋਂ ਰੋਕਣ ਦਾ ਮੁੱਦਾਅ ਬਹੁਤ ਚਰਚਾ ਵਿਚ ਆਇਆ ਸੀ। ਉਸ ਸਮੇਂ ਤੋਂ ਉਦਾਸੀ-ਨਿਰਮਲਾ ਡੇਰਿਆਂ ਦੇ ਪੁਜਾਰੀਆਂ ਨੇ ਅਖੌਤੀ ਮਰਿਆਦਾ ਦੇ ਨਾਂ ‘ਤੇ ਬੀਬੀਆਂ ਨਾਲ ਵਿਤਕਰਾ ਕਰਨ ਵਾਸਤੇ ਦਲੀਲ ਵਜੋਂ ਪੇਸ਼ ਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਅਖੌਤੀ ‘ਦਸਤੂਰ-ਇ-ਅਮਲ’ ਦਾ ਵੀ ਰੌਲਾ ਪਾਇਆ ਸੀ। ਦਰਅਸਲ ਇਸ ‘ਦਸਤੂਰ-ਇ-ਅਮਲ’ ਵਿਚ ਗੁਰਮਤਿ ਮਰਿਆਦਾ ਬਾਰੇ ਕੁਝ ਵੀ ਨਹੀਂ ਸੀ ਬਲਕਿ ਮੁਖ ਤੌਰ ‘ਤੇ ਦਰਬਾਰ ਸਾਹਿਬ ਵਿਚ ਆਉਣ ਵਾਲੇ ਚੜ੍ਹਾਵੇ, ਦਾਨ ਤੇ ਜਾਇਦਾਦ ਦੀ ਆਮਦਨ ਨੂੰ ਵੰਡਣ ਦੀ ਪਲਾਨਿੰਗ ਸੀ; ਪਰ ਕਿਉਂ ਕਿ ਕਿਸੇ ਕੋਲ ਉਸ ਦੀ ਕੋਈ ਕਾਪੀ ਨਹੀਂ ਸੀ ਇਸ ਕਰ ਕੇ ਕੋਈ ਇਸ ਬਾਰੇ ਬਹਿਸ ਨਾ ਕਰ ਸਕਿਆ। ਹਾਲਾਂ ਕਿ ਹਕੀਕਤ ਹੈ ਕਿ ਬੀਬੀਆਂ ਦੇ ਦਰਬਾਰ ਸਾਹਿਬ ਵਿਚ ਕੀਰਤਨ ਕੀਤੇ ਹੋਣ ਦਾ ਸਬੂਤ ਵੀ ਮੌਜੂਦ ਹੈ। ਰਤਨ ਸਿੰਘ ਭੰਗੂ ਲਿਖਦਾ ਹੈ ਕਿ ਜੱਸਾ ਸਿੰਘ ਆਹਲੂਵਾਲੀਆ ਦੀ ਮਾਤਾ ਦਰਬਾਰ ਸਾਹਿਬ ਵਿਚ ਕੀਰਤਨ ਕਰਿਆ ਕਰਦੀ ਸੀ:
  ਹੁਤੀ ਸਿੰਘਨ ਕੀ ਬੇਟੀ ਸੋਇ । ਪਿਤਾ ਪੜ੍ਹਾਈ ਅੱਛਰ ਤੋਇ ।
  ਗੁਰਬਾਣੀ ਤਿਸ ਕੰਠ ਘਨੇਰੀ । ਹੁਤੀ ਸਿੱਖਣੀ ਦੁਇ ਪਖ ਕੇਰੀ ।4।
  ਪੋਥੀ ਰਾਖਤ ਗਾਤ੍ਰੈ ਪਾਈ । ਸਿਖ ਸੰਗਤ ਮੈਂ ਪਹੁੰਚੈ ਜਾਇ ।
  ਬਡੀ ਪ੍ਰਾਤ ਉਠ ਚੌਂਕੀ ਕਰੈ । ਸਮੈਂ ਸੰਝੈ ਭੀ ਸੋਦਰ ਪੜ੍ਹੈ ।5।
  ਦੋਹਰਾ : ਆਪ ਦੁਤਾਰੇ ਵਹਿ ਫੜੈ ਬਾਲ ਸੁ ਦਾਸੀ ਪ੍ਰੇਮ ।
  ਦੋਊ ਵਖਤ ਚੌਂਕੀ ਕਰੈ ਯਿਹ ਥੋ ਉਸ ਕੋ ਨੇਮ ।6।
  ਚੌਪਈ : ਜਹਿ ਸਿਖ ਸੰਗਤ ਹੋਵੈ ਜੋੜ । ਜੋ ਸੱਦੈ ਤਿਸ ਕਰੈ ਨ ਮੋੜ ।
  ਰਾਤ ਦਿਨਸ ਕਰ ਜਾਵੈ ਤਾਂਹਿ । ਕਰ ਚੌਂਕੀ ਕੇ ਸ਼ਬਦ ਸੁਣਾਇ ।7।
  ਹਰ ਮੇਲੇ ਜਾਵੈ ਗੁਰਦ੍ਵਾਰ । ਖੁੰਝੈ ਨਹੀਂ ਵਹਿ ਗੁਰ ਕੀ ਕਾਰ ।
  ਜਹਾਂ ਖਾਲਸੋ ਲਾਇ ਦੀਵਾਨ । ਜਾਇ ਕਰੈ ਸ਼ਬਦ ਚੌਂਕੀ ਗਾਨ ।8।
  (ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਸਾਖੀ 91, ਸਫ਼ਾ 94)

  ਬੀਬੀਆਂ ਅਤੇ ਰੰਘਰੇਟਿਆਂ ‘ਤੇ ਪਬੰਦੀ ਕਿਸ ਨੇ ਲਾਈ?:
  ਦਰਬਾਰ ਸਾਹਿਬ ਵਿਚ ਬੀਬੀਆਂ ‘ਤੇ ਪਾਬੰਦੀਆਂ ਸਭ ਨਿਰਮਲਿਆਂ ਅਤੇ ਉਦਾਸੀਆਂ ਦੇ ਕਾਲ ਵਿਚ ਸ਼ੁਰੂ ਹੋਈਆਂ ਸਨ। ਉਹ ਔਰਤ ਨੂੰ ਨਫ਼ਰਤ ਕਰਦੇ ਸਨ। ਉਹ ਬਾਨਾਰਸੀ ਪੰਡਤਾਂ ਤੇ ਠੱਗਾਂ ਤੋਂ ਪੜ੍ਹ ਕੇ ਆਏ ਸਨ ਅਤੇ ਤਲਸੀ ਦਾਸ ਤੇ ਮਨੂ ਦੇ ਚੇਲੇ ਸਨ, ਨਾ ਕਿ ਗੁਰੂ ਨਾਨਕ ਸਾਹਿਬ ਦੇ - ਜਿਨ੍ਹਾਂ ਨੇ ਔਰਤ ਨੂੰ ਰਾਜ-ਮਾਤਾ (‘ਜਿਤੁ ਜੰਮਹਿ ਰਾਜਾਨ’; ਗੁਰੂ ਗ੍ਰੰਥ ਸਾਹਿਬ ਸਫ਼ਾ 473) ਵਰਗਾ ਦਰਜਾ ਦਿੱਤਾ ਹੋਇਆ ਸੀ। ਨਿਰਮਲਿਆਂ ਅਤੇ ਉਦਾਸੀਆਂ ਨੇ ਤਾਂ ਦਰਬਾਰ ਸਾਹਿਬ ਵਿਚ ਅਛੂਤਾਂ ਦਾ ਦਾਖ਼ਲਾ ਵੀ ਬੰਦ ਕੀਤਾ ਹੋਇਆ ਸੀ; ਉਹ ਦੁਪਹਿਰੇ 11 ਵਜੇ ਤੋਂ ਪਹਿਲਾਂ ਦਰਬਾਰ ਸਾਹਿਬ ਵਿਚ ਵੜ ਵੀ ਨਹੀਂ ਸਨ ਸਕਦੇ। ਉਥੇ ‘ਰੰਘਰੇਟਾ ਗੁਰੂ ਦਾ ਬੇਟਾ’ “ਏਕ ਨੂਰ ਤੇ ਸਭੁ ਜਗੁ ਉਪਜਿਆ” (ਗੁਰੂ ਗ੍ਰੰਥ ਸਾਹਿਬ, ਸਫ਼ਾ 1349) ਨਹੀਂ ਬਲਕਿ ਅਛੂਤ ਸੀ। ਇਹ ਸਾਰਾ ਕੁਝ ਗੁਰੂ ਦੀ ਸਿਖਿਆ ਦੇ ਮੂਲੋਂ ਹੀ ਉਲਟ ਸੀ। ਮੌਜੂਦਾ ਪੁਜਾਰੀਆਂ ਵਿਚੋਂ ਜੋ ਨਿਰਮਲੇ ਤੇ ਉਦਾਸੀਆਂ ਦੇ ਚੇਲੇ ਹਨ ਉਹ ਔਰਤਾਂ ਨੂੰ ਸੇਵਾ, ਕੀਰਤਨ ਅਤੇ ਪੰਜ ਪਿਆਰਿਆਂ ਵਿਚ ਸ਼ਾਮਿਲ ਹੋਣ ਤੋਂ ਰੋਕਦੇ ਹਨ। ਉਨ੍ਹਾਂ ਦਾ ਵਸ ਚਲੇ ਤਾਂ ਉਹ ਸੀਸ ਭੇਟ ਕੌਤਕ ਵਾਲੇ ਦਿਨ ਖੰਡੇ ਦੀ ਪਾਹੁਲ ਦੀ ਪਹਿਲੀ ਰਸਮ ਵਿਚ ਮਾਤਾ ਜੀਤੋ ਦਾ ਪਤਾਸੇ ਪਾਉਣਾ ਵੀ ਝੂਠ ਕਰਾਰ ਦੇ ਦੇਣ। ਇਕ ਹੋਰ ਨੀਚਤਾ ਵਾਲੀ ਗੱਲ ਇਹ ਹੈ ਕਿ ਇਹ ਪੁਜਾਰੀ ਇਕ ਪਾਸੇ ਤਾਂ ਔਰਤਾਂ ਨੂੰ ਸੂਤਕ ਵਾਲੀਆਂ ਤੇ ਨੀਚ ਕਹਿ ਕੇ ਰੱਦ ਕਰਦੇ ਸਨ; ਪਰ ਦੂਜੇ ਪਾਸੇ ਅਖੌਤੀ ਜਤੀ-ਸਤੀ ਹੋਣ ਦਾ ਦਿਖਾਵਾ ਕਰਨ ਦੇ ਬਾਵਜੂਦ, ਬਹੁਤੇ ਪੁਜਾਰੀਆਂ ਨੇ ਵੇਸਵਾਵਾਂ ਤੇ ਛੁੱਟੜ ਔਰਤਾਂ ਰਖੈਲਾਂ ਬਣਾ ਕੇ ਰੱਖੀਆਂ ਹੋਈਆਂ ਸਨ ਅਤੇ ਮੱਥਾ ਟੇਕਣ ਆਈਆਂ ਬੀਬੀਆਂ ਨਾਲ ਜਬਰ-ਜ਼ਨਾਹ ਵੀ ਕਰਿਆ ਕਰਦੇ ਸਨ। ਨਾਨਕਾਣਾ, ਤਰਨ ਤਾਰਨ, ਅੰਮ੍ਰਿਤਸਰ ਤੇ ਹੋਰ ਬਹੁਤ ਸਾਰੇ ਗੁਰਦੁਆਰਿਆਂ ਦੇ ਪੁਜਾਰੀਆਂ ਤੇ ਉਨ੍ਹਾਂ ਦੇ ਪੁੱਤਰਾਂ ਤੇ ਹੋਰ ਰਿਸ਼ਤੇਦਾਰਾਂ ਤੇ ਸਾਥੀਆਂ ਦੀਆਂ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਹਰਕਤਾਂ ਤਵਾਰੀਖ਼ ਦਾ ਹਿੱਸਾ ਹਨ।

  ਦਰਬਾਰ ਸਾਹਿਬ ਨੂੰ ਲੱਸੀ ਨਾਲ ਧੋਣਾ
  ਇਸ ਤੋਂ ਇਲਾਵਾ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਦਰਬਾਰ ਸਾਹਿਬ ਨੂੰ ਦੁੱਧ ਜਾਂ ਲੱਸੀ ਨਾਲ ਧੋਣਾ ਤਾਂ ਮੂਲੋਂ ਹੀ ਸਿੱਖੀ ਸਿਧਾਂਤਾਂ ਦੇ ਉਲਟ ਹੈ ਤੇ ਇਹ ਮਨਮਤ ਸਦਾ ਵਾਸਤੇ ਜਾਰੀ ਰੱਖਣ ਵਾਸਤੇ ਉਹ ਪੇਸ਼-ਪੇਸ਼ (ਮੂਹਰੇ-ਮੂਹਰੇ) ਹਨ। ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਮਨਮਤ ਗੁਰੂ ਸਾਹਿਬ ਦੇ ਵੇਲੇ ਕਦੇ ਨਹੀਂ ਹੋਈ ਸੀ (ਗੁਰੂ ਸਾਹਿਬ ਵੇਲੇ ਤਾਂ ਫ਼ਰਸ਼ ਹੀ ਮਿੱਟੀ ਦਾ ਸੀ ਤੇ ਉਸ ਨੂੰ ਲੱਸੀ ਨਾਲ ਧੋਣ ਦਾ ਸਵਾਲ ਹੀ ਨਹੀਂ ਸੀ)।
  ਸਿੱਖ ਮਿਸਲਾਂ ਵੇਲੇ ਵੀ ਇੱਥੇ ਸੰਗਮਰਮਰ ਨਹੀਂ ਸੀ ਲਗਾ ਹੋਇਆ। ਇਹ ਚਿੱਟਾ ਪੱਥਰ ਤਾਂ ਕੁਝ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਦੇ ਆਖ਼ਰੀ ਦਿਨਾਂ ਵਿਚ ਤੇ ਕੁਝ ਨੌਨਿਹਾਲ ਸਿੰਘ ਦੇ ਰਾਜ ਵਿਚ ਲੱਗਾ ਸੀ; ਪੂਰੀ ਪਰਕਰਮਾ ਅੰਗਰੇਜ਼ ਡੀ. ਸੀ. ਕੂਪਰ ਵੇਲੇ ਸੰਗਮਰਮਰ ਨਾਲ ਮੜ੍ਹੀ ਗਈ ਸੀ। ਸੋ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਇਹ ਲੱਸੀ ਨਾਲ (ਜਾਂ ਪਾਣੀ ਨਾਲ) ਧੋਣ ਦੀ ਕਾਰਵਾਈ ਤਾਂ ਸਿਰਫ਼ ਮਹੰਤਾਂ/ਅੰਗਰੇਜ਼ਾਂ ਵੇਲੇ ਸ਼ੁਰੂ ਹੋਈ ਸੀ। ਇਹ ਮਹੰਤ ਹੀ ਸਨ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਿਆਂ ਵਿਚ ਸੈਂਕੜੇ ਮਨਮਤੀ ਕਾਰਵਾਈਆਂ ਸ਼ੁਰੂ ਕੀਤੀਆਂ ਹੋਈਆਂ ਸਨ। ਉਨ੍ਹਾਂ ਵਿਚੋਂ ਹੀ ਇਹ ਕਾਰਵਾਈ ਇਹ ਵੀ ਹੈ। ਇਹ ਸਾਰੀਆਂ ਗੱਲਾਂ ਸਿੱਖ ਫ਼ਲਸਫ਼ੇ ਦੇ ਉਲਟ ਹਨ, ਮਨਮਤਿ ਹਨ, ਬ੍ਰਾਹਮਣੀ ਕਾਰਵਾਈਆਂ ਹਨ।
  ਇਹ ਵੀ ਸਭ ਨੂੰ ਪਤਾ ਹੈ ਕਿ ਦਰਬਾਰ ਸਾਹਿਬ ਨੂੰ “ਲੱਸਿਆਉਣ” (ਲੱਸੀ ਨਾਲ ਧੋਣ) ਜਾਂ “ਦੁੱਧਿਆਉਣ” (ਦੁੱਧ ਨਾਲ ਧੋਣ) ਦੀ ਕਾਰਵਾਈ ਤਾਂ ਸਿਰਫ਼ ਦਸ ਪੰਦਰਾਂ ਘਰਾਂ ਦੇ ਲੋਕ ਹੀ ਕਰਦੇ ਹਨ। ਇਨ੍ਹਾਂ ਚੰਦ ਇਕ ਘਰਾਂ ਨੇ ਇਸ ਨੂੰ ਅੰਡਰ ਵਰਲਡ ਵਾਂਗ “ਮਨਾਪਲੀ” ਬਣਾਇਆ ਹੋਇਆ ਹੈ। ਇਹ ਗੱਲ ਹੋਰ ਵੀ ਸ਼ਰਮਨਾਕ ਹੈ। ਇਹੋ ਜਿਹੀ ਹਰਕਤ ਸਿੱਖ ਫ਼ਲਸਫ਼ੇ ਦੇ ਮੁੱਢੋਂ ਹੀ ਉਲਟ ਹੈ ਤੇ ਪਾਪ ਹੈ।

  ਦਰਬਾਰ ਸਾਹਿਬ ਵਿਚ ਹੋਰ ਮਨਮਤਾਂ
  ਇੰਞ ਹੀ 100 ਰੁਪੈ ਲੈ ਕੇ ਸਿਰੋਪਾ ਦੇਣਾ, ਗੁਰੂ ਗ੍ਰੰਥ ਸਾਹਿਬ ਨੂੰ ਕਈ-ਕਈ ਰੁਮਾਲਿਆਂ ਨਾਲ ਢਕਣਾ, ਦਰਬਾਰ ਸਾਹਿਬ ਵਿਚ ਭੱਟਾਂ ਦੇ ਸਵੈਯਾਂ ਨਾਲ ਸ਼ੁਰੂਆਤ ਕਰਨਾ, ਦਰਬਾਰ ਸਾਹਿਬ ਵਿਚ ਅਖੌਤੀ ਜੋਤਿ ਜਗਾਉਣਾ, ਦਰਬਾਰ ਸਾਹਿਬ ਦੇ ਅੰਦਰ ਮਲਕ ਭਾਗੋਆਂ ਅਤੇ ਨਵੇਂ ਬਾਦਸ਼ਾਹਾਂ/ਚੌਧਰੀਆਂ ਦਾ ਸਨਮਾਨ ਕਰਨਾ, ਬੇਰੀਆਂ ਨੂੰ ਮੱਥਾ ਟਿਕਾਉਣਾ, ਹਰ ਥਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖ ਕੇ ਅਖੰਡ ਪਾਠ ਕਰਵਾਉਣਾ, ਥਾਂ-ਥਾਂ ‘ਤੇ ਮੱਥਾ ਟੇਕਣਾ, ਸਰੋਵਰ ਵਿਚੋਂ ਚੁਲੀ ਲੈਣਾ ਅਤੇ ਘਟੋ-ਘਟ 100 ਅਜਿਹੀਆਂ ਮਰਿਆਦਾ ਹਨ ਜੋ ਮਹੰਤਾਂ ਦੀਆਂ ਸ਼ੁਰੂ ਕੀਤੀਆਂ ਹੋਈਆਂ ਹਨ (ਤੇ ਇਹ ਸਾਰਾ ਮਹੰਤਾਂ ਦਾ ਬ੍ਰਾਹਮਣਵਾਦੀ ਅਡੰਬਰ, ਕਰਮ ਕਾਂਡ ਤੇ ਪਾਖੰਡ ਹੈ।

  {ਬ੍ਰਿਮਿੰਘਮ (ਇੰਗਲੈਂਡ) ਵਿਚ ਆਪਣੇ ਜਨਮ ਦਿਨ ‘ਤੇ 22 ਅਕਤੂਬਰ 2012, ਸਵੇਰੇ 3 ਤੋਂ 6 ਵਜੇ ਤਕ ਲਿਖਿਆ}

  With thanks from:
  http://www.sikhspokesman.com/content.php?id=619

   
  • Like Like x 5
 2. Loading...

  Similar Threads Forum Date
  Tat Khalsa Bandai Khalsa : What Is Truth? Sikh History May 15, 2017
  Should One Always Tell The Truth? Sikh Sikhi Sikhism Sep 20, 2016
  Tat Khalsa V/s Bandai Khalsa : What Is Truth? Sikh History Jun 30, 2016
  Truth And Shame In The Community Love & Marriage Jan 3, 2016
  Sikhi Guru Nanak's Methodology Of Finding Truth Sikh Sikhi Sikhism Jan 1, 2016

 3. OP
  Gyani Jarnail Singh

  Gyani Jarnail Singh Malaysia
  Expand Collapse
  Sawa lakh se EK larraoan
  Mentor Writer SPNer Thinker

  Joined:
  Jul 4, 2004
  Messages:
  7,639
  Likes Received:
  14,227
  Re: The TRUTH about the Current Maryada being followed at darbar sahib Amrtisar

  Short synopsis in English follows shortly unless S Gurcharan singh Ji Chan pardesi or Ambarsarish Ji does the honours first Jios...in that case Most welcome and THANKS in advance...
   
 4. Chaan Pardesi

  Chaan Pardesi United Kingdom
  Expand Collapse
  Writer SPNer Thinker

  Joined:
  Oct 5, 2008
  Messages:
  429
  Likes Received:
  768
  Re: The TRUTH about the Current Maryada being followed at darbar sahib Amrtisar

  Giani Ji I am attending a bhog , will try later .Ji
   
 5. OP
  Gyani Jarnail Singh

  Gyani Jarnail Singh Malaysia
  Expand Collapse
  Sawa lakh se EK larraoan
  Mentor Writer SPNer Thinker

  Joined:
  Jul 4, 2004
  Messages:
  7,639
  Likes Received:
  14,227
  Re: The TRUTH about the Current Maryada being followed at darbar sahib Amrtisar

  Thanks veer jios..myself also quite busy as my younger brother is in hospital...and have to look after him..for a few days more...
   
 6. namjiwankaur

  namjiwankaur
  Expand Collapse
  SPNer Thinker

  Joined:
  Nov 14, 2010
  Messages:
  557
  Likes Received:
  432
  Re: The TRUTH about the Current Maryada being followed at darbar sahib Amrtisar

  Sat Nam _/|\_

  I look forward to reading this in English. :)

  Nam Jiwan
   
 7. Chaan Pardesi

  Chaan Pardesi United Kingdom
  Expand Collapse
  Writer SPNer Thinker

  Joined:
  Oct 5, 2008
  Messages:
  429
  Likes Received:
  768
  All the Truth about current regimen of rites[MARYADA} at Darbar Sahib

  Dr. Harjinder Singh Dilgir


  Some people insist that the present regimen of rites (maryada) at
  Darbar Sahib is the authentic and original. But in fact, it is a
  perverted maryada a confluence of Nirmalas, Udasis and Benares
  (thieves) Brahmins.
  The foundation of Darbar Sahib was laid on January 3rd, 1588 by Guru
  Arjan Dev ji (Then in 1762 having been demolished by Durani (Muslim
  invader), the present building foundation was re- laid in April 1765 by
  Sardar Jassa Singh Ahluwalia). Earlier in 1564 Guru Ram Das ji
  established the town as “Guru’s abode” and he only got the water
  sarovar (pond) completed. Guru Hargobind Sahib stayed in this town till
  1634, and after that till 1696, it was controlled by Prithi Chand of
  Minah’s family. In 1698 Bhai Mani Singh took over . From 1716 to 1722
  and from 1734 to 1765 battles continued between Sikhs and Muslims &
  Afghanis for the town. From 1765 the Sikhs took firm control. The
  present building creation was started from that point. Then the town
  came under the control of the Bhangi misl, but the upkeep of the Darbar
  Sahib stayed with the Shaheedan’s misl. At this point the leader of
  this misl (Shaheedan’s) was Akali Phula Singh.

  After capturing Amritsar, Maharajah Ranjit Singh ji appointed a Tax
  collector by the name of Brahmin Rulia Ram Misr. The living quarters
  of this Rulia Ram faced Gurdwara Tahli Sahib Amritsar. ( His decsended
  custodians continued to live there until after 1947. See: Amar Singh,'s
  Zafarnama Ranjit Singh). According to this writer Pandit Ganga Ram
  Diwan was also given a senior most position. (Due to anti-Sikh
  activities of this Ganga Ram, in 1814 Akali Phula Singh left Amritsar
  and went to Anandpur). These Brahmin advisors apparently influenced the
  change of the color of the Nishan Sahib in Ranjit Singh’s kingdom
  from Blue to white and then rusty/saffron/yellow.

  A Brahmin Misr was the Finance Controller of Ranjit Singh. After the
  misr's death in 1808 his son, Bailey Ram became the Chief of Exchequer
  (afterwards Bailey Ram’s brother Misr Roop Lal became the Chief
  Operating Officer of Jallandhar and Misr Sukh Raj a General in the
  Army). Ranjit Singh’s Minister of Religious Affairs (the one deciding
  of donations to religious institutions), was a Brahmin, caused most of
  the money to be disbursed to Mandirs (Hindu Temples). This Minister
  while fully knowing, as if in show off tokenism gave sums to Darbar
  Sahib while many times more to be given to Mandirs. Many millions of
  rupees of Ranjit Singh’s Kingdom were received by Brahmins at Thanesar
  (Kurukshetra), Hardwar and Benares (Kanshi) or given for the Gold
  gilding of Mandirs in Kangra, Jawalamukhi, Jammu, and Benares. Tilla
  Gorakh Nath, Dhianpur, Pandori and the Dhamtal yogis dehras (controlled
  complexes), dozens of shivallas (yogic retreats) and Mandirs too
  received large sums of money from Ranjit Singh. Udasis and Nirmalas
  dehras also received great sums of monies.

  Brahmin Ministers (and Dogras too) saw Akali Phula Singh as a big rock
  in their path. They wanted to establish firm control over Darbar Sahib.
  As a result they created a new plan. They started to heap praises of
  Akali Phula Singh for bravery and valor subsequently started
  dispatching him to battles which were very treacherous. But
  fortunately, the bad luck of Brahmins prevailed that Akali Phula Singh
  would win every battle and come back alive. Finally the Dogras got
  Akali Phula Singh assassinated through undercover operatives on March
  18th, 1823 and posited his death to Afghani Ghazis.With Akali Phula
  Singh removed the Brahmins had Darbar Sahib under their firm control.
  Udasi Sadhus Entry into Sikhi (Encroachment)


  These Brahmin Ministers of Ranjit Singh began to offer lot of the
  land around Darbar Sahib to Udasis sadhs. (Where they created gangs and
  Dehras carrying out preaching against Sikhi. Later in
  these Dehras history, philosophy and Gurbani was manipulated,
  disparaging books were written and disseminated. Whereas all the land of Guru’s
  Chak (Amritsar) belonged to Darbar Sahib which the Guru Ram Das ji in
  1564 bought from the Tung village people paying full value, and to be
  not subsequently sold or given away.


  The Udasis created a couple of land makers around Darbar Sahib
  from the times of the misls (Sikh clans of Punjab). Between the Akal
  Takhat Sahib and Darbar Sahib (where at present the panthic detractors have
  made the Akal Takhat Secretariat) was the Bunga (marker) of Udasi Pritam Das
  which he created in 1775 and outside he furled his (Udasis) rust colored flag. Due to this flag (Jhanda) this collective started to be called “Jhanda Bunga”. In a storm in 1841 this flag marked felled.


  Later in 1843 Maharajah Sher Singh created a new flag in its place.
  Along with it Desa Singh Majithia also got another flag established
  (Bhai Kahan Singh Nabha, Mahan Kosh). Later the Pujaris (sermonizer
  ritualists) started to call these Miri-Piri (Spiritual-Martial) flags.
  Gullible Sikhs started believing these Udasi flags as Miri-Piri flags.

  Whereas the true flag, which was blue and stayed with Misl Nishanwalian
  (the one carried to lead armies and was with the Nihang Singhs).
  The Control/Occupation by Nirmalas of Darbar Sahib


  Around the times of Pritam Das, between 1780 to 90, Surat Singh Nirmala
  also established a dehra at Amritsar. He also created a marker (Bunga)
  which started to be called Gyanian (of the learned) bunga. He had
  studied under the Brahmins in Benares. Linked to Bhai Mani Singh’s name is the
  composition of “Bhagat Ratnavli”, which is also known as “Bhagatmala of
  Sikhs” (and Prem Ratnavli) was also written by him. In these writings
  there is plenty of preaching of Brahmanism and brahmanwaad. So from
  this started the dilution of Sikhs,through Udasis-Nirmalas in earnest.
  Surat Singh died in 1803.


  While Akali Phula Singh was around, these Nirmalas stayed within their
  quarters and survived through alms of Rajahs and found subsistence. But
  the Nirmalas did not interfere in Darbar Sahib. Therefore they
  could not influence any rites regimen at Darbar Sahib. But when Akali
  Phula Singh was martyred, Sant Singh the son of Nirmala Surat Singh
  became the head Granthi (Priest) of Darbar Sahib. Due to the Brahmin
  Ministers, he became very close to Ranjit Singh. He himself
  did lot of self serving antics (kiss azz) of Ranjit Singh and Brahmin
  Misr Rulia Ram and Misr Bailey Ram sustained his praises in front of
  Ranjit Singh. The Brahmins influenced Ranjit Singh and caused him to
  provide funds for the Gold gilding of Darbar Sahib. Sant Singh had no
  limits to kissing azz and started to position Ranjit Singh at the level
  of Guru Gobind Singh and started calling him “Singh Sahib” (Singh Sahib
  was only used towards Guru Gobind Singh ji till then: see Mahan Kosh).
  Later he even got it inscribed at the front foyer to Darbar Sahib.
  Now that Sant Singh was all-in-all of Darbar Sahib he started all
  Benarsi Brahmanic practices. Whatever is against wisdom in Sri Guru
  Granth Sahib (against Gurmat - wisdom of creator) and practiced at
  Darbar Sahib is all the remnants of Sant Singh and his descendents and
  brahmanwaad they introduced.


  Sant Singh died in 1832 and Darbara Singh, his disciple (who
  was priest at Darbar Sahib at the time) became Head Priest and Jodh
  Singh became the priest. Gurmukh Singh, son of Sant Singh became the
  controller of Akal Takhat. In the Lahore Royal House during intransient
  times he supported Sandhawalians, as a result Heera Singh Dogra got him
  assassinated in 1843. After that Parduman Singh became controller of
  Akal Takhat and held ceremonial control till his death on November
  20th, 1877. “Gurbilas Patshahi Sixth” (which is pushed as the poetry of
  poet Sohan) belonged to Gurmukh Singh (controller Akal Takhat) and his
  companion Darbara Singh (the preacher at Darbar Sahib), composed
  between 1830 and 1840.


  The Code of Operation and Conformance of Darbar Sahib

  During 1859 the English under the auspices of Brahmin Raja Teja Singh
  (sub-Commander of Ranjit Singh’s army, Misr Teja Ram- alias Raja Teja
  Singh) created a fake committee and “Compliance Guidelines”
  took control of Darbar Sahib through the “Pujaris” (Hindu Preachers).


  In these “Compliance Guidelines” there was nothing about Gurmat Maryada
  but instead was in principle a system for the way to subdivide Darbar
  Sahib income from offerings, charitable donations, and property between
  Pujaris, Granthis, incense bearers, music/hymns players, the civil
  controllers and other employees. In 1881 the District Commissioner
  Kapoor dissolved this make believe committee and took full control
  administratively. At this time all Pujaris and impersonators were
  Udasis and Nirmalas. Finally on 12th of October, 1920 the control of
  Darbar Sahib was returned to the Sikhs and on 15th of November 1920
  Shiromani Committee (Supreme Council) came to be formed. But Shiromani
  Committee in pre-occupation of agitations for independence paid little
  heed to the elimination of false norms against Sri Guru Granth Sahib
  guidance established by renegades and the Brahmanic practices.
  From 1920 to 1962 Darbar Sahib stayed with the Sikhs in communal
  servitude but after the control by Fateh Singh the operation started to
  deteriorate. In 1972, after the death of Fateh Singh, Gurcharan Singh
  Tohra took control. During this time some communists started to be
  party to the operations. During this time even though the caliber of
  employees started to be subpar, many of the granthis were good.
  During the savage conflict (1986-1992) the control started to come
  under Chowk (circle) Mehta dehra. But in 1999 after Parkash Singh
  Badal’s control of Shiromani Prabhandak Committee, in Darbar Sahib
  Puran Singh, Joginder Singh Vedanti and Gurbachan Singh coming to be
  the Chowk Mehta Dehra established full control.Currrently, in 2012,
  most of the rites and practices are Nirmala-Udasi. Most parts of it are against
  the teachings of Sri Guru Granth Sahib ji. This is not Gurmat (per
  Guru) but per Nirmala-Udasi-Brahmani Maryada.


  Of the hundreds of activities carried out against Gurmat (manmat –
  guided by mind than wisdom per the creator), I will cite two or three
  aspects below.


  Establishing Hindu Murtis [idols of deities]in Darbar Sahib
  In 1859 when the renegades under Brahmin Teja Sihn took firm control
  then they started bringing scenically depicting statues/stones carvings
  of Hindu male and female deities. Most folks in Punjab were illiterate
  and these clever Brahmins would get them to worship and entrap using
  techniques of fables and miracles. The monies collected would also
  give a share to Brahmin Pujaris. This way they had a good business going. This activity
  also got further strengthened because the leader of Singh Sabha
  movement in Amritsar, Khem Singh Bedi also used to worship such idols. Even though
  the Singh Sabha reform movement had started, but in Amritsar this
  Brahmin gang was still in control. When Khem Singh gang got the Pujaris
  (of Darbar Sahib) to issue a violation dictum (Hukamnama) against
  Gurmukh Singh, then in its support this group called a meeting where
  Rawalpindi, Amritsar, Faridkot and those who had already signed up in
  support were invited.

  At this event, a Sikh distributed an eight page open letter with forty points. In it were allegations against the Amritsar group regarding anti Sikh activities. He was removed after being beaten up. One of the items in the allegations was that this group
  does/supports the worship of murtis. The key allegations were these:

  1.Sitting on pillows in the presence of Sri Guru Granth Sahib Ji;
  2.Beyond Ten Guru jis and Sri Guru Granth Sahib Ji to proclaim self to be
  twelfth, thirteenth and fourteenth Guru;
  3. Wearing janeau (hindu string around the waist );

  4. Coloring the beard to make it black;

  5.Worshipping Hindu idol statues.

  This point is worth noting that under the control of Khem Singh Bedi pujari group, under the encouragement of pujaris up till 1905 the statues of Hindu deities reflecting scenarios kept arriving (even though Chief Khalsa Diwan has been established). In 1905, Aroor Singh (1865-1926) became in-charge of Darbar Sahib. He was son of Harnam Singh Shergill, a DSP (Deputy Superintendent of Police) who was firm supporter purity per Guru ji’s guidance.

  After taking charge, Aroor Singh invited Brahmins and advised them against doing anti-Sikh activities in Darbar Sahib and to desist; in spite of being repeatedly
  told when they did not stop; then on the day of May 2nd, 1905 a notice
  was placed at Darbar Sahib that no one may act against Sikhi or
  perform other religious practices and such will be liable to penalty.


  Four days later on May 6th they came back with more murtis/idols. Then Aroor
  Singh wrote to the DC of Amritsar, that such Brahmins be arrested and
  requested Police help (Official record: Home Political 1905, File
  Number 668/12). When the Brahmins learned of this letter, they ran away
  leaving behind sculptures and statues. Arroor Singh himself demolished
  the idols by kicking and the remanant trash was disposed of.


  Role of another Gang of Nirmalas in Patna


  During the time of Surat Singh’s arrival in Amritsar, around
  1770-75 another gang of Nirmalas became active in Patna. There under
  auspices of nirmalias Nawal Singh, Dayal Singh and Sukha Singh granthi
  the pujaris started composition of books. These Nirmalias composed
  Bachittar Natak (now called Dasam Granth,ironically).
  (Bhai Kahan Singh Nabha’s entry regarding Sukha Singh: Granthi of
  Harmndir Patna Sahib who arranged Sukhmana bani, etc., and created
  Dasam granth type treatise. Bhai Kahan Singh also writes that Sarab Loh
  Granth is also a composition of this Sukha Singh.)
  Actually Dasam Granth was created in 1775-83; According to Charles
  Wilkin(1781) its first script was Nagri (Hindi and Sanskrit). Many decades
  later it came to Punjab. It was created as a book in 1897. This was all
  a conspiracy of Nirmalias and the English. First of all in 1810 Malcolm
  started disseminating it. He indicated the basis of this as Colbrook
  spring which Nirmala Atma Ram created as a composition.
  Dasam Granth was also in futile attempted to be linked to Bhai Mani
  Singh ji. The basis for which was a false letter (this letter has other
  errors of dates, etc.). Then copies were also made and false dates were
  supplanted to make it appear and be misleading as “old”.


  After this a reform committee (1897-1902) approval of this was
  fabricated. In actual fact this committee was a conspiracy of Khem
  Singh Bedi (death 1905) and the English. Khem Singh Bedi is the same
  person who used the same Pujaris to issue an edict against the leader
  of Singh Sabha movement. Khem Singh Bedi was a special agent of the
  Government; he was awarded an assignment of 28272 acres by the crown,
  in 1893 he was made member of the Punjab Council and was given many
  positions and decorations.


  Stopping Women from Sewa, Kirtan and other activities


  In 2003 the issue came to much visibility regarding women doing sewa
  (community service), kirtan (singing Sri Guru Granth Sahib Ji hymns)
  and other activities. Then the Udasi-Nirmala dehra Pujaris in the name
  of original Maryada presented argument in support of such
  discrimination. They also raised the issue of “Dastoor-e-Amal”
  (Behavior Guidelines as seen earlier in the article).
  But this “Dastoor-e-Amal” had nothing to do with Gurmat Maryada but was
  rather about taking donations, alms, property and income and how to subdivide
  it; since no one had a copy so this did not come to be debated. While
  the fact is that the women doing Kirtan is historically documented.
  Rattan Singh Bhangu writes that mother of Jassa Singh Ahluwalia used to
  do Kirtan at Darbar Sahib.

  Such be the daughter of a Singh. The father so teaches so well.
  Remembering the Gurbani by heart. The Sikh woman being of both
  capabilities.||4||
  With the book and wearing the Kirpan. Goes to the Sikh congregation.
  In the morning do religious service. At the dusk do sodhar Gurbani.||5||
  Dohra: By self such beholds and relishing in love.
  Both times do the service, such be so contemplating in the creator’s
  wisdom.||6||
  Chopai: Joining in the company of Sikh sangat. Be of service when
  requested not to refuse.
  Day and night be so accommodating to do. In praksh (Sri Guru Granth
  Sahib Ji opened) deliver hymns.
  Go to Gurdwara on all occasions. Never to miss out service to the
  creator.
  Where the Sikhs so congregate. Be there to sit in attendance of Sri
  Guru Granth Sahib Ji and do hymn singing.

  (Rattan Singh Bhangu, Prachin Panth Prakash, Sakhi 91, page 94)


  Who put restrictions on the women and forsaken


  In Darbar Sahib, restrictions on women started during the times of
  Nirmalas and Udasis. They were hateful of women. They studied under the
  Pandit thieves of Benares and were followers of Tulsi das and Mannu,
  and not of the Guru Jis - who gave status to women of the one so giving
  birth to Kings (One who gives birth to Kings; Sri Guru Granth Sahib Ji
  page 473).

  Udasis even restricted the untouchables from entering Darbar
  Sahib; they were not allowed to enter Darbar Sahib before 11AM. Where
  “Ranghreta Guru Ka Beta” (the handicapped such a son of a Guru too),
  “all being of one noor/light” (Sri Guru Granth Sahib Ji, page 1349)
  were not to be forsaken. This was all against teachings of the Guru
  Jis. At present Pujaris who are followers of Nirmalas and Udasis, they
  stop women from sewa, Kirtan and being in Panj Pyare. If it was in
  their power, they would deny the fact of mata Jeeto ji breaking the
  sugar crumb at the first Amrit ceremony (Khande dee Pahul). The one
  demeaning thing is this that on the one hand such classify women as of
  weak and low life; but on the other hand labeling for jati-sati (with
  honor and sati/”self immolate after”) many Pujaris keep prostitutes and
  separated as mistresses while doing forceful actions on ones coming for
  service. Amritsar and many Gurdwara Pujaris, their sons and relatives
  have many such recorded incidents.


  Washing Darbar Sahib with milk and water mixture


  Aside from this we should know that to wash Darbar Sahib with milk or
  milk-water combo is against Sikh principles and to keep it going many
  are perplexed. They should also know that such non-gurmat was never
  practiced during Guru Ji’s times as all floors were of earth. Question
  would not arise to wash with milk-water combination.
  During the times of the Sikh misls (period just before Maharajah Ranjit
  Singh) there was no marble there. This white marble was installed
  during part of Maharajah Ranjit Singh ji’s time as well as during
  Naunihal Singh’s reign; the entire surround was completed with marble
  during DC Kapoor’s time and the English. So it is clear that to wash
  with milk-water or water started during the English and renegades
  (mahant) times. These were the renegades who caused hundreds of manmat
  (against Sri Guru Granth Sahib Ji) activities. This is also one from
  these. These are against Sikh philosophy and Brahmanic activities.
  This is also of knowledge that to wash Darbar Sahib with milk-water or
  milk is carried out by ten-fifteen households. These specific
  households have made it into as if an underworld monopoly. One more
  shameful aspect. Such activity is much against Sikh philosophy and a
  sin.

  Other non-Sri Guru Granth Sahib Ji Practices

  Similarly to give a siropa (cloth of respect) for one hundred rupees;
  Sri Guru Granth Sahib Ji being covered with many cloth pieces; doing
  the initiation at Darbar Sahib with “Bhattan dey Sawayeh” (not part of
  Sri Guru Granth Sahib Ji); lighting an oil lamp at Darbar Sahib; giving
  special positions and praises to dignitaries and Kings/Presidents in
  Darbar Sahib; bowing to sweet berry tree; in the presence of Sri Guru
  Granth Sahib Ji doing separate Akhand Path; bowing and touching ground
  everywhere; taking a sip from pool surrounding the central building in
  Darbar Sahib; and at least 100 such practice started by the renegades.
  (This is all Brahmanic mysticism, fallacies and trickery.)

  {Birmingham (England) written 3 to 6 am at my Birthday on October 22nd,
  2012}

  The credit here goes to my Brother Sr Ambarsaria Ji.I only recorrected some of the earlier paragraphs and some grammer.
   
  • Like Like x 4
Since you're here... we have a small favor to ask...     Become a Supporter      ::     Make a Contribution     


Share This Page